01.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਪਾਵਨ ਦੁਨੀਆਂ ਵਿੱਚ ਚਲਣਾ ਹੈ ਇਸਲਈ ਕਾਮ ਮਹਾਸ਼ਤ੍ਰੁ ਤੇ ਜਿੱਤ ਪਾਉਣੀ ਹੈ, ਕਾਮਜੀਤ, ਜਗਤਜੀਤ ਬਣਨਾ ਹੈ"

ਪ੍ਰਸ਼ਨ:-
ਹਰ ਇੱਕ ਆਪਣੀ ਐਕਟੀਵੀਟੀ ਨਾਲ ਕਿਹੜਾ ਸ਼ਾਖਸ਼ਤਕਾਰ ਸਭਨੂੰ ਕਰਵਾ ਸਕਦੇ ਹਨ?

ਉੱਤਰ:-
ਮੈਂ ਹੰਸ ਹਾਂ ਜਾਂ ਬਗੁਲਾ ਹਾਂ? ਇਹ ਹਰ ਇੱਕ ਆਪਣੀ ਐਕਟੀਵੀਟੀ ਨਾਲ ਸਭਨੂੰ ਸ਼ਾਖਸ਼ਤਕਾਰ ਕਰਵਾ ਸਕਦੇ ਹਨ ਕਿਉਂਕਿ ਹੰਸ ਕਦੇ ਕਿਸੇ ਨੂੰ ਦੁੱਖ ਨਹੀਂ ਦੇਣਗੇ। ਬਗੁਲੇ ਦੁਖ ਦਿੰਦੇ ਹਨ, ਉਹ ਵਿਕਾਰੀ ਹੁੰਦੇ ਹਨ। ਤੁਸੀਂ ਬੱਚੇ ਹੁਣ ਬਗੁਲੇ ਤੋਂ ਹੰਸ ਬਣੇ ਹੋ। ਤੁਸੀਂ ਪਾਰਸਬੁੱਧੀ ਬਣਨ ਵਾਲੇ ਬੱਚਿਆਂ ਦਾ ਕਰਤਵਿਆ ਹੈ ਸਭਨੂੰ ਪਾਰਸਬੁੱਧੀ ਬਣਾਉਣਾ।

ਓਮ ਸ਼ਾਂਤੀ
ਜਦੋਂ ਓਮ ਸ਼ਾਂਤੀ ਕਿਹਾ ਜਾਂਦਾ ਹੈ ਤਾਂ ਆਪਣਾ ਸਵਧਰਮ ਯਾਦ ਆਉਂਦਾ ਹੈ। ਘਰ ਦੀ ਵੀ ਯਾਦ ਆਉਂਦੀ ਹੈ। ਪਰ ਘਰ ਵਿੱਚ ਬੈਠ ਤੇ ਨਹੀਂ ਜਾਣਾ ਹੈ। ਬਾਪ ਦੇ ਬੱਚੇ ਹਾਂ ਤਾਂ ਜਰੂਰ ਆਪਣਾ ਸਵਰਗ ਵੀ ਯਾਦ ਕਰਨਾ ਪਵੇ। ਤਾਂ ਓਮ ਸ਼ਾਂਤੀ ਕਹਿਣ ਨਾਲ ਇਹ ਸਾਰਾ ਗਿਆਨ ਬੁੱਧੀ ਵਿੱਚ ਆ ਜਾਂਦਾ ਹੈ। ਮੈਂ ਆਤਮਾ ਸ਼ਾਂਤ ਸਵਰੂਪ ਹਾਂ, ਸ਼ਾਂਤੀ ਦੇ ਸਾਗਰ ਬਾਪ ਦਾ ਬੱਚਾ ਹਾਂ। ਜੋ ਬਾਪ ਸਵਰਗ ਸਥਾਪਨ ਕਰਦੇ ਹਨ ਉਹ ਬਾਪ ਹੀ ਸਾਨੂੰ ਪਵਿੱਤਰ ਸ਼ਾਂਤ ਸਵਰੂਪ ਬਣਾਉਂਦੇ ਹਨ। ਮੁੱਖ ਗੱਲ ਹੈ ਪਵਿਤ੍ਰਤਾ ਦੀ। ਦੁਨੀਆਂ ਹੀ ਪਵਿੱਤਰ ਅਤੇ ਅਪਵਿਤ੍ਰ ਬਣਦੀ ਹੈ। ਪਵਿੱਤਰ ਦੁਨੀਆਂ ਵਿੱਚ ਇੱਕ ਵੀ ਵਿਕਾਰੀ ਨਹੀਂ ਹੈ। ਅਪਵਿੱਤਰ ਦੁਨੀਆਂ ਵਿੱਚ 5 ਵਿਕਾਰ ਹਨ। ਉਹ ਹੈ ਨਿਰਵਿਕਾਰੀ ਦੁਨੀਆਂ। ਨਿਰਵਿਕਾਰੀ ਦੁਨੀਆਂ ਤੋਂ ਸੀੜੀ ਉਤਰਦੇ - ਉਤਰਦੇ ਫਿਰ ਥੱਲੇ ਵਿਕਾਰੀ ਦੁਨੀਆਂ ਵਿੱਚ ਆਉਂਦੇ ਹਨ। ਉਹ ਹੈ ਪਾਵਨ ਦੁਨੀਆਂ, ਇਹ ਹੈ ਪਤਿਤ ਦੁਨੀਆਂ। ਉਹ ਹੈ ਦਿਨ, ਸੁੱਖ। ਇਹ ਹੈ ਭਟਕਣ ਦੀ ਰਾਤ। ਉਵੇਂ ਤਾਂ ਰਾਤ ਵਿੱਚ ਕੋਈ ਭਟਕਦਾ ਨਹੀਂ ਹੈ। ਪਰ ਭਗਤੀ ਨੂੰ ਭਟਕਣਾ ਕਿਹਾ ਜਾਂਦਾ ਹੈ।

ਤੁਸੀਂ ਬੱਚੇ ਹੁਣ ਇੱਥੇ ਆਏ ਹੋ ਸਦਗਤੀ ਪਾਉਣ। ਤੁਹਾਡੀ ਆਤਮਾ ਵਿੱਚ ਸਭ ਪਾਪ ਸੀ, 5 ਵਿਕਾਰ ਸੀ। ਉਨ੍ਹਾਂ ਵਿੱਚ ਵੀ ਮੁੱਖ ਹੈ ਕਾਮ ਵਿਕਾਰ, ਜਿਸ ਨਾਲ ਹੀ ਮਨੁੱਖ ਪਾਪ ਆਤਮਾ ਬਣਦੇ ਹਨ। ਇਹ ਤਾਂ ਹਰ ਇੱਕ ਜਾਣਦੇ ਹਨ ਅਸੀਂ ਪਤਿਤ ਅਤੇ ਪਾਪ ਆਤਮਾ ਵੀ ਹੈ। ਇੱਕ ਕਾਮ ਵਿਕਾਰ ਦੇ ਕਾਰਨ ਸਭ ਕਵਾਲੀਫਿਕੇਸ਼ਨ ਵਿਗੜ ਪੈਂਦੀ ਹੈ ਇਸਲਈ ਬਾਪ ਕਹਿੰਦੇ ਹਨ ਕਾਮ ਨੂੰ ਜਿੱਤੋ ਤਾਂ ਤੁਸੀਂ ਜਗਤਜੀਤ ਮਤਲਬ ਨਵੇਂ ਵਿਸ਼ਵ ਦੇ ਮਾਲਿਕ ਬਣੋਂਗੇ। ਤਾਂ ਅੰਦਰ ਵਿੱਚ ਇੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਮਨੁੱਖ ਪਤਿਤ ਬਣਦੇ ਹਨ ਤਾਂ ਕੁਝ ਵੀ ਸਮਝਦੇ ਨਹੀਂ। ਬਾਪ ਸਮਝਾਉਂਦੇ ਹੈ - ਕੋਈ ਵੀ ਵਿਕਾਰ ਨਹੀਂ ਹੋਣਾ ਚਾਹੀਦਾ। ਮੁੱਖ ਹੈ ਕਾਮ ਵਿਕਾਰ ਇਸ ਤੇ ਕਿੰਨੇ ਹੰਗਾਮੇ ਹੁੰਦੇ ਹਨ। ਘਰ - ਘਰ ਵਿੱਚ ਕਿੰਨੀ ਅਸ਼ਾਂਤੀ, ਹਾਹਾਕਾਰ ਹੋ ਜਾਂਦਾ ਹੈ। ਇਸ ਸਮੇਂ ਦੁਨੀਆਂ ਵਿੱਚ ਹਾਹਾਕਾਰ ਕਿਓਂ ਹੈ? ਕਿਓਂਕਿ ਪਾਪ ਆਤਮਾਵਾਂ ਹਨ। ਵਿਕਾਰਾਂ ਦੇ ਕਾਰਨ ਹੀ ਅਸੁਰ ਕਿਹਾ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਇਸ ਸਮੇਂ ਦੁਨੀਆਂ ਵਿੱਚ ਕੋਈ ਵੀ ਕੰਮ ਦੀ ਚੀਜ਼ ਨਹੀਂ, ਭੰਭੋਰ ਨੂੰ ਅੱਗ ਲੱਗਣੀ ਹੈ। ਜੋ ਕੁੱਝ ਇਨ੍ਹਾਂ ਅੱਖਾਂ ਤੋਂ ਵੇਖਿਆ ਜਾਂਦਾ ਹੈ, ਸਭ ਨੂੰ ਅੱਗ ਲੱਗ ਜਾਏਗੀ। ਆਤਮਾ ਨੂੰ ਤਾਂ ਅੱਗ ਲੱਗਦੀ ਨਹੀਂ। ਆਤਮਾ ਤਾਂ ਹਮੇਸ਼ਾ ਜਿਵੇਂ ਇੰਸ਼ਯੋਰ ਹੈ, ਹਮੇਸ਼ਾ ਜਿੰਦੀ ਰਹਿੰਦੀ ਹੈ। ਆਤਮਾ ਨੂੰ ਕਦੀ ਇੰਸ਼ਯੋਰ ਕਰਾਉਂਦੇ ਹਨ ਕੀ? ਸ਼ਰੀਰ ਨੂੰ ਇੰਸ਼ਯੋਰ ਕਰਾਇਆ ਜਾਂਦਾ ਹੈ। ਆਤਮਾ ਅਵਿਨਾਸ਼ੀ ਹੈ। ਬੱਚਿਆਂ ਨੂੰ ਸਮਝਾਇਆ ਗਿਆ ਹੈ - ਇਹ ਖੇਡ ਹੈ। ਆਤਮਾ ਤਾਂ ਉੱਪਰ ਰਹਿਣ ਵਾਲੀ 5 ਤੱਤਵਾਂ ਤੋਂ ਬਿਲਕੁਲ ਵੱਖ ਹੈ। 5 ਤੱਤਵਾਂ ਤੋਂ ਸਾਰੀ ਦੁਨੀਆਂ ਦੀ ਸਮੱਗਰੀ ਬਣਦੀ ਹੈ। ਆਤਮਾ ਤਾਂ ਨਹੀਂ ਬਣਦੀ ਹੈ। ਆਤਮਾ ਹਮੇਸ਼ਾ ਹੈ ਹੀ। ਸਿਰਫ ਪੁੰਨ ਆਤਮਾ, ਪਾਪ ਆਤਮਾ ਬਣਦੀ ਹੈ। ਆਤਮਾ ਤੇ ਹੀ ਨਾਮ ਪੈਂਦਾ ਹੈ ਪੁੰਨ ਆਤਮਾ, ਪਾਪ ਆਤਮਾ। 5 ਵਿਕਾਰਾਂ ਤੋਂ ਕਿੰਨੇ ਗੰਦ ਬਣ ਜਾਂਦੇ ਹਨ। ਹੁਣ ਬਾਪ ਆਏ ਹਨ ਪਾਪ ਤੋਂ ਛੁਡਾਉਣ। ਵਿਕਾਰ ਹੀ ਸਾਰਾ ਕਰੈਕਟਰ ਵਿਗਾੜਦੇ ਹਨ। ਕਰੈਕਟਰ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਸਮਝਦੇ ਨਹੀਂ। ਇਹ ਹੈ ਉੱਚ ਤੇ ਉੱਚ ਰੂਹਾਨੀ ਗੌਰਮਿੰਟ। ਪਾਂਡਵ ਗੌਰਮਿੰਟ ਨਾ ਕਹਿ ਤੁਹਾਨੂੰ ਈਸ਼ਵਰੀ ਗੌਰਮਿੰਟ ਕਹਿ ਸਕਦੇ ਹਨ। ਤੁਸੀਂ ਸਮਝਦੇ ਹੋ ਅਸੀਂ ਈਸ਼ਵਰੀ ਗੌਰਮਿੰਟ ਹਾਂ। ਈਸ਼ਵਰੀ ਗੌਰਮਿੰਟ ਕੀ ਕਰਦੀ ਹੈ? ਆਤਮਾਵਾਂ ਨੂੰ ਪਵਿੱਤਰ ਬਣਾ ਕੇ ਦੇਵਤਾ ਬਣਾਉਂਦੀ ਹੈ। ਨਹੀਂ ਤਾਂ ਦੇਵਤਾ ਕਿਥੋਂ ਆਉਣ? ਇਹ ਕੋਈ ਵੀ ਨਹੀਂ ਜਾਣਦੇ ਹਨ ਤਾਂ ਇਹ ਵੀ ਮਨੁੱਖ ਪਰ ਦੇਵਤਾ ਕਿਵੇਂ ਸੀ, ਕਿਸ ਨੇ ਬਣਾਇਆ? ਦੇਵਤਾਵਾਂ ਤਾਂ ਹੁੰਦੇ ਹੀ ਹਨ ਸ੍ਵਰਗ ਵਿੱਚ। ਤਾਂ ਉਨ੍ਹਾਂ ਨੂੰ ਸ੍ਵਰਗਵਾਸੀ ਕਿਸ ਨੇ ਬਣਾਇਆ? ਸ੍ਵਰਗਵਾਸੀ ਫਿਰ ਜਰੂਰ ਨਰਕਵਾਸੀ ਬਣਦੇ ਹਨ ਫਿਰ ਸ੍ਵਰਗਵਾਸੀ। ਇਹ ਵੀ ਤੁਸੀਂ ਨਹੀਂ ਜਾਣਦੇ ਸੀ ਤਾਂ ਹੋਰ ਫਿਰ ਕਿਵੇਂ ਜਾਨਣਗੇ! ਹੁਣ ਤੁਸੀਂ ਸਮਝਦੇ ਹੋ ਕਿ ਡਰਾਮਾ ਬਣਿਆ ਹੋਇਆ ਹੈ, ਇੰਨੇ ਸਭ ਐਕਟਰਸ ਹਨ। ਇਹ ਸਭ ਗੱਲਾਂ ਬੁੱਧੀ ਵਿੱਚ ਹੋਣੀਆਂ ਚਾਹੀਦੀਆਂ ਹਨ। ਪੜ੍ਹਾਈ ਤਾਂ ਬੁੱਧੀ ਵਿੱਚ ਹੋਣੀ ਚਾਹੀਦੀ ਹੈ ਨਾ ਅਤੇ ਪਵਿੱਤਰ ਵੀ ਜਰੂਰ ਬਣਨਾ ਹੈ। ਪਤਿਤ ਬਣਨਾ ਬਹੁਤ ਖਰਾਬ ਗੱਲ ਹੈ। ਆਤਮਾ ਹੀ ਪਤਿਤ ਬਣਦੀ ਹੈ। ਇੱਕ - ਦੋ ਵਿੱਚ ਪਤਿਤ ਬਣਦੇ ਹਨ। ਪਤਿਤਾਂ ਨੂੰ ਪਾਵਨ ਬਣਾਉਣਾ ਇਹ ਤੁਹਾਡਾ ਧੰਧਾ ਹੈ। ਪਾਵਨ ਬਣੋ ਤਾਂ ਪਾਵਨ ਦੁਨੀਆਂ ਵਿੱਚ ਚੱਲੋਂਗੇ। ਇਹ ਆਤਮਾ ਸਮਝਦੀ ਹੈ। ਆਤਮਾ ਨਾ ਹੋਵੇ ਤਾਂ ਸ਼ਰੀਰ ਵੀ ਠਹਿਰ ਨਾ ਸਕੇ, ਰਿਸਪਾਂਡ ਮਿਲ ਨਾ ਸਕੇ। ਆਤਮਾ ਜਾਣਦੀ ਹੈ ਅਸੀਂ ਅਸਲ ਪਾਵਨ ਦੁਨੀਆਂ ਦੇ ਰਹਿਵਾਸੀ ਹਾਂ। ਹੁਣ ਬਾਪ ਨੇ ਸਮਝਾਇਆ ਹੈ ਤੁਸੀਂ ਬਿਲਕੁਲ ਹੀ ਬੇਸਮਝ ਸੀ, ਇਸਲਈ ਪਤਿਤ ਦੁਨੀਆਂ ਦੇ ਲਾਇਕ ਬਣ ਪਏ ਹੋ। ਹੁਣ ਜਦੋਂ ਤੱਕ ਪਾਵਨ ਨਹੀਂ ਬਣੋਂਗੇ ਉਦੋਂ ਤੱਕ ਸ੍ਵਰਗ ਦੇ ਲਾਇਕ ਨਹੀਂ ਬਣ ਸਕੋਂਗੇ। ਸ੍ਵਰਗ ਦੀ ਭੇਂਟ ਵੀ ਸੰਗਮ ਤੇ ਕੀਤੀ ਜਾਂਦੀ ਹੈ। ਉੱਥੇ ਥੋੜੀ ਭੇਂਟ ਕਰ ਸਕੋਂਗੇ। ਇਸ ਸੰਗਮਯੁਗ ਤੇ ਹੀ ਤੁਹਾਨੂੰ ਸਾਰਾ ਗਿਆਨ ਮਿਲਦਾ ਹੈ। ਪਵਿੱਤਰ ਬਣਨ ਦਾ ਹੱਥਿਆਰ ਮਿਲਦਾ ਹੈ। ਇੱਕ ਨੂੰ ਹੀ ਕਿਹਾ ਜਾਂਦਾ ਹੈ ਪਤਿਤ - ਪਾਵਨ ਬਾਬਾ, ਸਾਨੂੰ ਇਵੇਂ ਪਾਵਨ ਬਣਾਓ। ਇਹ ਸ੍ਵਰਗ ਦੇ ਮਾਲਿਕ ਹਨ ਨਾ। ਤੁਸੀਂ ਜਾਣਦੇ ਹੋ ਅਸੀਂ ਹੀ ਸ੍ਵਰਗ ਦੇ ਮਾਲਿਕ ਸੀ ਫਿਰ 84 ਜਨਮ ਲੈਕੇ ਪਤਿਤ ਬਣੇ ਹਨ। ਸ਼ਾਮ ਅਤੇ ਸੁੰਦਰ, ਇਨ੍ਹਾਂ ਦਾ ਨਾਮ ਵੀ ਇਵੇਂ ਰੱਖਿਆ ਹੈ। ਕ੍ਰਿਸ਼ਨ ਦਾ ਚਿੱਤਰ ਸ਼ਾਮ ਬਣਾ ਦਿੰਦੇ ਹਨ ਪਰ ਅਰਥ ਥੋੜੀ ਸਮਝਦੇ ਹਨ। ਕ੍ਰਿਸ਼ਨ ਦੀ ਵੀ ਤੁਹਾਨੂੰ ਕਿੰਨੀ ਕਲੀਯਰ ਸਮਝਾਉਣੀ ਮਿਲਦੀ ਹੈ। ਇਨ੍ਹਾਂ ਵਿੱਚ ਦੋ ਦੁਨੀਆਵਾਂ ਕਰ ਦਿੱਤੀ ਹੈ। ਅਸਲ ਵਿੱਚ ਦੋ ਦੁਨੀਆਂ ਤਾਂ ਹੈ ਨਹੀਂ। ਦੁਨੀਆਂ ਇੱਕ ਹੀ ਹੈ। ਉਹ ਨਵੀਂ ਅਤੇ ਪੁਰਾਣੀ ਹੁੰਦੀ ਹੈ। ਪਹਿਲੇ ਛੋਟੇ ਬੱਚੇ ਨਵੇਂ ਹੁੰਦੇ ਹਨ ਫਿਰ ਵੱਡੇ ਬਣ ਬੁੱਢੇ ਹੁੰਦੇ ਹਨ। ਤਾਂ ਤੁਸੀਂ ਕਿੰਨਾ ਮੱਥਾ ਮਾਰਦੇ ਹੋ ਸਮਝਾਉਂਣ ਦੇ ਲਈ, ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ ਨਾ। ਲਕਸ਼ਮੀ - ਨਾਰਾਇਣ ਨੇ ਸਮਝਿਆ ਹੈ ਨਾ। ਸਮਝ ਤੋਂ ਕਿੰਨੇ ਮਿੱਠੇ ਬਣੇ ਹਨ। ਕਿਸ ਨੇ ਸਮਝਾਇਆ? ਭਗਵਾਨ ਨੇ। ਲੜਾਈ ਆਦਿ ਦੀ ਤਾਂ ਗੱਲ ਹੀ ਨਹੀਂ। ਭਗਵਾਨ ਕਿੰਨਾ ਸਮਝਦਾਰ, ਨਾਲੇਜਫੁਲ ਹੈ। ਕਿੰਨਾ ਪਵਿੱਤਰ ਹੈ। ਸ਼ਿਵ ਦੇ ਚਿੱਤਰ ਅੱਗੇ ਸਭ ਮਨੁੱਖ ਜਾਕੇ ਨਮਨ ਕਰਦੇ ਹਨ ਪਰ ਉਹ ਕੌਣ ਹਨ, ਕੀ ਕਰਦੇ ਹਨ, ਇਹ ਕੋਈ ਨਹੀਂ ਜਾਣਦੇ। ਸ਼ਿਵ ਕਾਸ਼ੀ ਵਿਸ਼ਵਨਾਥ ਗੰਗਾ...ਬਸ ਸਿਰਫ ਕਹਿੰਦੇ ਰਹਿੰਦੇ ਹਨ। ਅਰਥ ਜ਼ਰਾ ਵੀ ਨਹੀਂ ਸਮਝਦੇ। ਸਮਝਾਓ ਤਾਂ ਕਹਿਣਗੇ ਤੁਸੀਂ ਕਿ ਸਾਨੂੰ ਸਮਝਾਓਗੇ। ਅਸੀਂ ਤਾਂ ਵੇਦ - ਸ਼ਾਸਤਰ ਆਦਿ ਸਭ ਪੜ੍ਹੇ ਹਨ। ਪਰ ਰਾਮ ਰਾਜ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਕੋਈ ਜਾਣਦੇ ਨਹੀਂ। ਰਾਮ ਰਾਜ ਸਤਯੁਗ ਨਵੀਂ ਦੁਨੀਆਂ ਨੂੰ ਕਿਹਾ ਜਾਂਦਾ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਜਿੰਨ੍ਹਾਂ ਨੂੰ ਧਾਰਨਾ ਹੁੰਦੀ ਹੈ। ਕਈ ਤਾਂ ਭੁੱਲ ਵੀ ਜਾਂਦੇ ਹਨ ਕਿਉਂਕਿ ਬਿਲਕੁਲ ਹੀ ਪਥਰਬੁੱਧੀ ਬਣ ਗਏ ਹਨ। ਤਾਂ ਹੁਣ ਪਾਰਸਬੁੱਧੀ ਜੋ ਬਣੇ ਹਨ, ਉਨ੍ਹਾਂ ਦਾ ਕੰਮ ਹੈ ਹੋਰਾਂ ਨੂੰ ਪਾਰਸਬੁੱਧੀ ਬਣਾਉਣਾ। ਪਥਰਬੁੱਧੀ ਦੀ ਐਕਟੀਵੀਟੀ ਉਹ ਹੀ ਚਲਦੀ ਰਹੇਗੀ ਕਿਉਂਕਿ ਹੰਸ ਅਤੇ ਬਗੁਲੇ ਹੋ ਗਏ ਨਾ। ਹੰਸ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ। ਬਗੁਲੇ ਦੁਖ ਦਿੰਦੇ ਹਨ। ਕਈ ਹਨ ਜਿੰਨਾਂ ਦੀ ਚਾਲ ਹੀ ਬਗੁਲੇ ਮਿਸਲ ਹੁੰਦੀ ਹੈ, ਉਨ੍ਹਾਂ ਵਿੱਚ ਸਭ ਵਿਕਾਰ ਹੁੰਦੇ ਹਨ। ਇੱਥੇ ਵੀ ਇਵੇਂ ਦੇ ਬਹੁਤ ਵਿਕਾਰੀ ਆ ਜਾਂਦੇ ਹਨ, ਜਿੰਨ੍ਹਾਂ ਨੂੰ ਅਸੁਰ ਕਿਹਾ ਜਾਂਦਾ ਹੈ। ਪਹਿਚਾਣ ਨਹੀਂ ਰਹਿੰਦੀ। ਬਹੁਤ ਸੈਂਟਰਾਂ ਤੇ ਵੀ ਵਿਕਾਰੀ ਆਉਂਦੇ ਹਨ, ਬਹਾਨਾ ਬਨਾਊਂਦੇ ਹਨ ਕਿ ਅਸੀਂ ਬ੍ਰਾਹਮਣ ਹਾਂ, ਪਰ ਹੈ ਝੂਠ। ਇਸਨੂੰ ਹੀ ਕਿਹਾ ਜਾਂਦਾ ਹੈ ਝੂਠੀ ਦੁਨੀਆਂ। ਉਹ ਨਵੀਂ ਦੁਨੀਆਂ ਸੱਚੀ ਦੁਨੀਆਂ ਹੈ। ਹੁਣ ਹੈ ਸੰਗਮ। ਕਿੰਨਾ ਫਰਕ ਰਹਿੰਦਾ ਹੈ। ਜੋ ਝੂਠ ਬੋਲਣ ਵਾਲੇ, ਝੂਠਾ ਕੰਮ ਕਰਨ ਵਾਲੇ ਹਨ, ਉਹ ਥਰਡ ਗ੍ਰੇਡ ਬਣਦੇ ਹਨ। ਫ਼ਸਟ ਗ੍ਰੇਡ, ਸੈਕਿੰਡ ਗ੍ਰੇਡ ਤਾਂ ਹੋਣੇ ਹੀ ਹਨ ਨਾ।

ਬਾਪ ਕਹਿੰਦੇ ਹਨ ਪਵਿਤ੍ਰਤਾ ਦਾ ਵੀ ਪੂਰਾ ਸਬੂਤ ਦੇਣਾ ਹੈ। ਕਈ ਕਹਿੰਦੇ ਹਨ ਇਹ ਦੋਵੇਂ ਇਕੱਠੇ ਰਹਿਕੇ ਪਵਿੱਤਰ ਰਹਿੰਦੇ, ਇਹ ਤਾਂ ਇੰਮਪੋਸੀਬਲ ਹੈ। ਤਾਂ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਯੋਗਬਲ ਨਾ ਹੋਣ ਦੇ ਕਾਰਨ ਇਤਨੀ ਸਹਿਜ ਗੱਲ ਵੀ ਪੂਰੀ ਤਰ੍ਹਾਂ ਸਮਝਾ ਨਹੀਂ ਸਕਦੇ ਹਨ। ਉਨ੍ਹਾਂ ਨੂੰ ਇਹ ਗੱਲ ਕੋਈ ਨਹੀ ਸਮਝਾਉਂਦੇ ਕਿ ਇੱਥੇ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਉਹ ਕਹਿੰਦੇ ਪਵਿੱਤਰ ਬਣਨ ਨਾਲ ਤੁਸੀਂ 21 ਜਨਮ ਸਵਰਗ ਦੇ ਮਾਲਿਕ ਬਣੋਗੇ। ਉਹ ਹੈ ਪਵਿੱਤਰ ਦੁਨੀਆਂ। ਪਵਿੱਤਰ ਦੁਨੀਆਂ ਵਿੱਚ ਪਤਿਤ ਕੋਈ ਹੋ ਨਾ ਸਕੇ। 5 ਵਿਕਾਰ ਹੀ ਨਹੀਂ ਹਨ। ਉਹ ਹੈ ਵਾਇਸਲੇਸ ਵਰਲਡ। ਇਹ ਹੈ ਵਿਸ਼ਸ਼ ਵਰਲਡ। ਸਾਨੂੰ ਸਤਯੁਗ ਦੀ ਬਾਦਸ਼ਾਹੀ ਮਿਲਦੀ ਹੈ ਤਾਂ ਅਸੀਂ ਇੱਕ ਜਨਮ ਦੇ ਲਈ ਕਿਉਂ ਨਹੀਂ ਪਾਵਨ ਬਣਾਂਗੇ! ਜਬਰਦਸਤ ਲਾਟਰੀ ਮਿਲਦੀ ਹੈ ਸਾਨੂੰ। ਤਾਂ ਖੁਸ਼ੀ ਹੁੰਦੀ ਹੈ। ਦੇਵੀ - ਦੇਵਤਾ ਪਵਿੱਤਰ ਹਨ ਨਾ। ਅਪਵਿਤ੍ਰ ਤੋਂ ਪਵਿੱਤਰ ਵੀ ਬਾਪ ਹੀ ਬਣਾਉਣਗੇ। ਤਾਂ ਦੱਸਣਾ ਚਾਹੀਦਾ ਹੈ ਸਾਨੂੰ ਇਹ ਟੈਮ੍ਪਟੇਸ਼ਨ ਹੈ। ਬਾਪ ਹੀ ਅਜਿਹਾ ਬਨਾਊਂਦੇ ਹਨ। ਬਾਪ ਬਿਗਰ ਤਾਂ ਨਵੀਂ ਦੁਨੀਆਂ ਕੋਈ ਬਣਾ ਨਹੀਂ ਸਕਦਾ। ਮਨੁੱਖ ਤੋਂ ਦੇਵਤਾ ਬਣਾਉਣ ਬਾਪ ਹੀ ਆਉਂਦੇ ਹਨ, ਜਿਸ ਦੀ ਰਾਤ੍ਰੀ ਗਾਈ ਜਾਂਦੀ ਹੈ। ਇਹ ਵੀ ਸਮਝਾਇਆ ਹੈ ਗਿਆਨ, ਭਗਤੀ, ਵੈਰਾਗ। ਗਿਆਨ ਅਤੇ ਭਗਤੀ ਅੱਧਾ - ਅੱਧਾ ਹੈ। ਭਗਤੀ ਦੇ ਬਾਦ ਹਰ ਵੈਰਾਗ। ਹੁਣ ਘਰ ਜਾਣਾ ਹੈ, ਇਹ ਸ਼ਰੀਰ ਰੂਪੀ ਕਪੜੇ ਉਤਾਰ ਦੇਣੇ ਹਨ। ਇਸ ਛੀ - ਛੀ ਦੁਨੀਆਂ ਵਿੱਚ ਨਹੀਂ ਰਹਿਣਾ ਹੈ। 84 ਦਾ ਚੱਕਰ ਹੁਣ ਪੂਰਾ ਹੋਇਆ। ਹੁਣ ਵਾਇਆ ਸ਼ਾਂਤੀਧਾਮ ਜਾਣਾ ਹੈ। ਪਹਿਲਾਂ - ਪਹਿਲਾਂ ਅਲਫ਼ ਦੀ ਗੱਲ ਨਹੀ ਭੁੱਲਣੀ ਹੈ। ਇਹ ਵੀ ਬੱਚੇ ਸਮਝਦੇ ਹਨ ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਬਾਪ ਕਈ ਵਾਰ ਆਏ ਹਨ ਸਵਰਗ ਦੀ ਸਥਾਪਨਾ ਕਰਨ। ਨਰਕ ਦਾ ਵਿਨਾਸ਼ ਹੋ ਜਾਣਾ ਹੈ। ਨਰਕ ਕਿੰਨਾ ਵੱਡਾ ਹੈ, ਸਵਰਗ ਕਿੰਨਾਂ ਛੋਟਾ ਹੈ। ਨਵੀਂ ਦੁਨੀਆਂ ਵਿੱਚ ਇੱਕ ਹੀ ਧਰਮ ਹੁੰਦਾ ਹੈ। ਇੱਥੇ ਹਨ ਅਨੇਕ ਧਰਮ। ਇੱਕ ਧਰਮ ਕਿਸਨੇ ਸਥਾਪਨ ਕੀਤਾ? ਬ੍ਰਹਮਾ ਨੇ ਤੇ ਨਹੀਂ ਕੀਤਾ। ਬ੍ਰਹਮਾ ਹੀ ਫਿਰ ਪਤਿਤ ਤੋਂ ਪਾਵਨ ਬਣਦਾ ਹੈ। ਮੇਰੇ ਲਈ ਤਾਂ ਨਹੀਂ ਕਹੋਗੇ ਪਤਿਤ ਸੋ ਪਾਵਨ। ਪਾਵਨ ਹਨ ਤਾਂ ਲਕਸ਼ਮੀ - ਨਾਰਾਇਣ ਨਾਮ ਹੈ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਇਹ ਪ੍ਰਜਾਪਿਤਾ ਹੈ ਨਾ। ਸ਼ਿਵਬਾਬਾ ਨੂੰ ਅਨਾਦਿ ਕ੍ਰਿਏਟਰ ਕਿਹਾ ਜਾਂਦਾ ਹੈ। ਅਨਾਦਿ ਅੱਖਰ ਬਾਪ ਦੇ ਲਈ ਹੈ। ਬਾਪ ਅਨਾਦਿ ਤਾਂ ਆਤਮਾਵਾਂ ਵੀ ਅਨਾਦਿ ਹਨ। ਖੇਲ੍ਹ ਵੀ ਅਨਾਦਿ ਹੈ। ਬਣਿਆ ਬਣਾਇਆ ਡਰਾਮਾ ਹੈ। ਮੈਨੂੰ ਆਤਮਾ ਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ, ਡਿਊਰੇਸ਼ਨ ਦਾ ਗਿਆਨ ਮਿਲਦਾ ਹੈ। ਇਹ ਕਿਸਨੇ ਦਿੱਤਾ? ਬਾਪ ਨੇ। ਤੁਸੀਂ 21 ਜਨਮਾਂ ਦੇ ਲਈ ਧਨਕੇ ਬਣ ਜਾਂਦੇ ਹੋ। ਫਿਰ ਰਾਵਨ ਦੇ ਰਾਜ ਵਿੱਚ ਨਿਧਨ ਦੇ ਬਣ ਜਾਂਦੇ ਹੋ। ਇਥੋਂ ਹੀ ਕਰੈਕਟਰ ਵਿਗੜਦੇ ਹਨ, ਵਿਕਾਰ ਹਨ ਨਾ। ਬਾਕੀ ਦੋ ਦੁਨੀਆਵਾਂ ਨਹੀਂ ਹਨ। ਮਨੁੱਖ ਤਾਂ ਫਿਰ ਸਮਝਦੇ ਹਨ ਨਰਕ - ਸਵਰਗ ਸਭ ਇਕੱਠੇ ਹੀ ਚਲੱਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਕਿੰਨਾ ਕਲੀਅਰ ਸਮਝਾਇਆ ਜਾਂਦਾ ਹੈ। ਹੁਣ ਤੁਸੀਂ ਗੁਪਤ ਹੋ। ਸ਼ਾਸਤਰਾਂ ਵਿੱਚ ਤੇ ਕੀ - ਕੀ ਲਿਖ ਦਿੱਤਾ ਹੈ। ਸੂਤ ਕਿੰਨਾ ਮੁੰਝਿਆ ਹੋਇਆ ਹੈ। ਸਿਵਾਏ ਬਾਪ ਦੇ ਕੋਈ ਆ ਸੁਲਝਾ ਨਾ ਸਕੇ। ਉਨ੍ਹਾਂ ਨੂੰ ਹੀ ਪੁਕਾਰਦੇ ਹਨ - ਅਸੀਂ ਕਿਸੇ ਕੰਮ ਦੇ ਨਹੀਂ ਰਹੇ ਹਾਂ, ਆਕੇ ਪਾਵਨ ਬਣਾਏ ਸਾਡੇ ਕਰੈਕਟਰ ਸੁਧਾਰੋ। ਤੁਹਾਡੇ ਕਿੰਨੇਂ ਕਰੈਕਟਰ ਸੁਧਰਦੇ ਹਨ। ਕਈਆਂ ਦੇ ਤਾਂ ਸੁਧਰਨ ਦੇ ਬਦਲੇ ਹੋਰ ਵੀ ਵਿਗੜਦੇ ਹਨ। ਚਲਣ ਤੋਂ ਵੀ ਪਤਾ ਪੈ ਜਾਂਦਾ ਹੈ। ਅੱਜ ਮਹਾਰਥੀ ਹੰਸ ਕਹਿਲਾਉਂਦੇ ਹਨ, ਕਲ ਬਗੁਲੇ ਬਣ ਜਾਂਦੇ। ਦੇਰ ਨਹੀਂ ਲੱਗਦੀ ਹੈ। ਮਾਇਆ ਵੀ ਗੁਪਤ ਹੈ ਨਾ। ਕ੍ਰੋਧ ਕੋਈ ਵੇਖਣ ਵਿੱਚ ਥੋੜ੍ਹੀ ਨਾ ਆਉਂਦਾ ਹੈ। ਭੌਂ - ਭੌਂ ਕਰਦੇ ਜੋ ਫਿਰ ਬਾਹਰ ਨਿਕਲਣ ਵਿੱਚ ਵਿਖਾਈ ਪੈਂਦਾ ਹੈ। ਫਿਰ ਅਸ਼ਚਰਿਆਵਤ ਸੁੰਨਣਤੀ ਕਥੰਨਤੀ ਭੰਗਨਤੀ ਹੋ ਜਾਂਦੇ ਹਨ। ਕਿੰਨਾ ਡਿੱਗਦੇ ਹਨ। ਇੱਕਦਮ ਪੱਥਰ ਬਣ ਜਾਂਦੇ ਹਨ। ਇੰਦ੍ਰਪ੍ਰਸਥ ਦੀ ਵੀ ਗੱਲ ਹੈ ਨਾ। ਪਤਾ ਤੇ ਪੈ ਹੀ ਜਾਂਦਾ ਹੈ। ਅਜਿਹਾ ਫਿਰ ਸਭਾ ਵਿੱਚ ਨਹੀਂ ਆਉਣਾ ਚਾਹੀਦਾ। ਥੋੜ੍ਹਾ ਬਹੁਤ ਗਿਆਨ ਸੁਣਿਆ ਹੈ ਤਾਂ ਸਵਰਗ ਵਿੱਚ ਆ ਜਾਂਦੇ ਹਨ। ਗਿਆਨ ਦਾ ਵਿਨਾਸ਼ ਨਹੀਂ ਹੋ ਸਕਦਾ।

ਹੰ ਬਾਪ ਕਹਿੰਦੇ ਹਨ - ਤੁਸੀਂ ਪੁਰਸ਼ਾਰਥ ਕਰ ਉੱਚ ਪਦਵੀ ਪਾਉਣੀ ਹੈ। ਜੇਕਰ ਵਿਕਾਰ ਵਿੱਚ ਗਏ ਤਾਂ ਪਦਵੀ ਭ੍ਰਸ਼ਟ ਕਰ ਦਵੋਗੇ। ਸੂਰਜਵੰਸ਼ੀ, ਚੰਦ੍ਰਵਨਸ਼ੀ ਬਣੋਗੇ ਫਿਰ ਵੈਸ਼ ਵੰਸ਼ੀ, ਸ਼ੂਦ੍ਰ ਵੰਸ਼ੀ। ਹੁਣ ਤੁਸੀਂ ਸਮਝਦੇ ਹੋ ਇਹ ਚੱਕਰ ਕਿਵੇਂ ਫਿਰਦਾ ਹੈ। ਉਹ ਤਾਂ ਕਲਯੁਗ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਪੌੜ੍ਹੀ ਤੇ ਹੇਠਾਂ ਉਤਰਨੀ ਹੁੰਦੀ ਹੈ ਨਾ। 40 ਹਜ਼ਾਰ ਵਰ੍ਹੇ ਹੋਣ ਤਾਂ ਮਨੁੱਖ ਢੇਰ ਹੋ ਜਾਣ। 5 ਹਜ਼ਾਰ ਵਰ੍ਹਿਆਂ ਵਿੱਚ ਹੀ ਇਤਨੇ ਮਨੁੱਖ ਹਨ, ਜੋ ਖਾਨ ਨੂੰ ਨਹੀਂ ਮਿਲਦਾ। ਤਾਂ ਇਨ੍ਹੇ ਹਜ਼ਾਰ ਵਰ੍ਹਿਆਂ ਵਿੱਚ ਕਿੰਨਾ ਵਾਧਾ ਹੋ ਜਾਵੇ। ਤਾਂ ਬਾਪ ਆਕੇ ਧੀਰਜ ਦਿੰਦੇ ਹਨ। ਪਤਿਤ ਮਨੁੱਖਾਂ ਨੇ ਤੇ ਲੜ੍ਹਨਾ ਹੀ ਹੈ। ਉਨ੍ਹਾਂ ਦੀ ਬੁੱਧੀ ਇਧਰ ਆ ਨਹੀਂ ਸਕਦੀ। ਹੁਣ ਤੁਹਾਡੀ ਬੁੱਧੀ ਵੇਖੋ ਕਿੰਨੀ ਬਦਲਦੀ ਹੈ ਫਿਰ ਵੀ ਮਾਇਆ ਧੋਖਾ ਜਰੂਰ ਦਿੰਦੀ ਹੈ। ਇੱਛਾ ਮਾਤਰਮ ਅਵਿਧਿਆ। ਕੋਈ ਇੱਛਾ ਕੀਤੀ ਤੇ ਗਿਆ। ਵਰਥ ਨਾਟ ਏ ਪੈਨੀ ਬਣ ਜਾਂਦੇ ਹਨ। ਚੰਗੇ - ਚੰਗੇ ਮਹਾਂਰਥੀਆਂ ਨੂੰ ਵੀ ਮਾਇਆ ਕੋਈ ਨਾ ਕੋਈ ਤਰ੍ਹਾਂ ਨਾਲ ਧੋਖਾ ਦਿੰਦੀ ਰਹਿੰਦੀ ਹੈ। ਫਿਰ ਉਹ ਦਿਲ ਤੇ ਚੜ੍ਹ ਨਹੀਂ ਸਕਦੇ। ਜਿਵੇਂ ਲੌਕਿਕ ਮਾਂ- ਬਾਪ ਦੇ ਦਿਲ ਤੇ ਨਹੀਂ ਚੜ੍ਹਦੇ ਹਨ। ਕਈ ਤਾਂ ਬੱਚੇ ਅਜਿਹੇ ਹੁੰਦੇ ਹਨ ਜੋ ਬਾਪ ਨੂੰ ਵੀ ਖਤਮ ਕਰ ਦਿੰਦੇ ਹਨ। ਪਰਿਵਾਰ ਨੂੰ ਖਤਮ ਕਰ ਦਿੰਦੇ ਹਨ। ਮਹਾਨ ਪਾਪ ਆਤਮਾਵਾਂ ਹਨ। ਰਾਵਨ ਕੀ ਕਰ ਦਿੰਦੇ, ਬਹੁਤ ਡਰਟੀ ਦੁਨੀਆਂ ਹੈ। ਇਸ ਨਾਲ ਕਦੇ ਦਿਲ ਨਹੀਂ ਲਗਾਉਣੀ ਚਾਹੀਦੀ। ਪਵਿੱਤਰ ਬਣਨ ਦੀ ਬਹੁਤ ਹਿੰਮਤ ਚਾਹੀਦੀ ਹੈ। ਵਿਸ਼ਵ ਦੀ ਬਾਦਸ਼ਾਹੀ ਦੀ ਪ੍ਰਾਈਜ਼ ਲੈਣ ਦੇ ਲਈ ਪਵਿਤ੍ਰਤਾ ਮੁੱਖ ਹੈ ਇਸਲਈ ਬਾਪ ਨੂੰ ਕਹਿੰਦੇ ਹਨ ਕਿ ਆਕੇ ਪਾਵਨ ਬਣਾਓ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੇ ਧੋਖੇ ਤੋਂ ਬਚਣ ਦੇ ਲਈ ਇੱਛਾ ਮਾਤਰਮ ਅਵਿਧਿਆ ਬਣਨਾ ਹੈ। ਇਸ ਡਰਟੀ ਦੁਨੀਆਂ ਨਾਲ ਦਿਲ ਨਹੀਂ ਲਗਾਉਣੀ ਹੈ।

2. ਪਵਿਤ੍ਰਤਾ ਦਾ ਪੂਰਾ - ਪੂਰਾ ਸਬੂਤ ਦੇਣਾ ਹੈ। ਸਭਤੋਂ ਉੱਚਾ ਕਰੈਕਟਰ ਹੀ ਪਵਿਤ੍ਰਤਾ ਹੈ। ਖ਼ੁਦ ਨੂੰ ਸੁਧਾਰਨ ਦੇ ਲਈ ਪਵਿੱਤਰ ਜਰੂਰ ਬਣਨਾ ਹੈ।

ਵਰਦਾਨ:-
ਆਪਣੇ ਇਕਾਗਰ ਸਵਰੂਪ ਦਵਾਰਾ ਸੂਖਸ਼ਮ ਸ਼ਕਤੀਆਂ ਦੀਆਂ ਲੀਲਾਵਾਂ ਦਾ ਅਨੁਭਵ ਕਰਨ ਵਾਲੇ ਅੰਤਰਮੁਖੀ ਭਵ:

ਇਕਾਗਰਤਾ ਦਾ ਆਧਾਰ ਅੰਤਰਮੁਖਤਾ ਹੈ। ਜੋ ਅੰਤਰਮੁਖੀ ਹਨ ਉਹ ਅੰਦਰ - ਅੰਦਰ ਸੂਖਸ਼ਮ ਸ਼ਕਤੀ ਦੀਆਂ ਲੀਲਾਵਾਂ ਦਾ ਅਨੁਭਵ ਕਰਦੇ ਹਨ। ਆਤਮਾਵਾਂ ਦਾ ਅਵਾਹਨ ਕਰਨਾ, ਆਤਮਾਵਾਂ ਨਾਲ। ਰੂਹ - ਰਿਹਾਨ ਕਰਨਾ, ਆਤਮਾਵਾਂ ਦੇ ਸੰਸਕਾਰ ਸੁਭਾਅ ਨੂੰ ਪ੍ਰੀਵਰਤਨ ਕਰਨਾ, ਬਾਪ ਨਾਲ ਕੁਨੈਕਸ਼ਨ ਜੁੜਵਾਉਣਾ - ਇਵੇਂ ਰੂਹਾਂ ਦੀ ਦੁਨੀਆਂ ਵਿੱਚ ਰੂਹਾਨੀ ਸੇਵਾ ਕਰਨ ਦੇ ਲਈ ਇਕਾਗਰਤਾ ਦੀ ਸ਼ਕਤੀ ਨੂੰ ਵਧਾਓ, ਇਸ ਨਾਲ ਸਭ ਤਰ੍ਹਾਂ ਦੇ ਵਿਘਨ ਆਪੇ ਹੀ ਖ਼ਤਮ ਹੋ ਜਾਣਗੇ।

ਸਲੋਗਨ:-
ਸ੍ਰਵ ਪ੍ਰਾਪਤੀਆਂ ਨੂੰ ਖ਼ੁਦ ਵਿੱਚ ਧਾਰਨ ਕਰ ਵਿਸ਼ਵ ਦੀ ਸਟੇਜ਼ ਤੇ ਪ੍ਰਤੱਖ ਹੋਣਾ ਹੀ ਪ੍ਰਤੱਖਤਾ ਦਾ ਆਧਾਰ ਹੈ।


ਵਿਸ਼ੇਸ਼ ਨੋਟ:- "ਇਸ ਜਨਵਰੀ ਮਹੀਨੇ ਮਿੱਠੇ ਸਾਕਾਰ ਬਾਬਾ ਦੀਆਂ ਸਮ੍ਰਿਤੀਆਂ ਦਾ ਮਹੀਨਾ ਹੈ, ਆਪਣੇ ਆਪ ਨੂੰ ਸਮਰਥ ਬਣਾਉਣ ਦੇ ਲਈ ਵਿਸ਼ੇਸ਼ ਅੰਤਰਮੁਖੀ ਬਣ ਸੂਖਸ਼ਮ ਸ਼ਕਤੀਆਂ ਦੀਆਂ ਲੀਲਾਵਾਂ ਦਾ ਅਨੁਭਵ ਕਰਨਾ ਹੈ। ਪੂਰਾ ਹੀ ਮਹੀਨਾ ਆਪਣੀ ਅਵਿਅਕਤ ਸਥਿਤੀ ਵਿੱਚ ਰਹਿਣਾ ਹੈ ਮਨ ਅਤੇ ਮੂੰਹ ਦਾ ਮੌਨ ਰੱਖਣਾ ਹੈ"।