01.01.23     Avyakt Bapdada     Punjabi Murli     26.03.93    Om Shanti     Madhuban


" ਅਵਿਆਕਤ ਵਰ੍ਹੇ ਵਿਚ ਲਕਸ਼ ਅਤੇ ਲਕਸ਼ਨ ਨੂੰ ਸਮਾਨ ਬਣਾਓ "


ਅੱਜ ਨਿਰਾਕਾਰੀ ਅਤੇ ਆਕਾਰੀ ਬਾਪਦਾਦਾ ਸਰਵਸ੍ਰੇਸ਼ਠ ਬ੍ਰਾਹਮਣ ਆਤਮਾਵਾਂ ਨੂੰ ਆਕਾਰ ਰੂਪ ਨਾਲ ਅਤੇ ਸਾਕਾਰ ਰੂਪ ਨਾਲ ਵੇਖ ਰਹੇ ਹਨ। ਸਾਕਾਰ ਰੂਪ ਵਾਲੀ ਤੁਸੀਂ ਸਭ ਆਤਮਾਵਾਂ ਵੀ ਬਾਪ ਦੇ ਸਨਮੁੱਖ ਹੋ ਅਤੇ ਆਕਾਰੀ ਰੂਪਧਾਰੀ ਬੱਚੇ ਵੀ ਸਨਮੁੱਖ ਹਨ। ਦੋਵਾਂ ਨੂੰ ਬਾਪਦਾਦਾ ਵੇਖ ਹਰਸ਼ਿਤ ਹੋ ਰਹੇ ਹਨ। ਸਭ ਦੇ ਦਿਲ ਵਿਚ ਇੱਕ ਹੀ ਸੰਕਲਪ ਹੈ ਉਮੰਗ ਹੈ ਕਿ ਅਸੀਂ ਸਭ ਬਾਪ ਸਮਾਨ ਸਾਕਾਰੀ ਸੋ ਆਕਾਰੀ ਅਤੇ ਆਕਾਰੀ ਸੋ ਨਿਰਾਕਾਰੀ ਬਾਪ ਸਮਾਨ ਬਣੀਏ। ਬਾਪਦਾਦਾ ਸਭ ਦੇ ਇਸ ਲਕਸ਼ ਅਤੇ ਲਕਸ਼ਨ ਨੂੰ ਵੇਖ ਰਹੇ ਹਨ। ਕੀ ਵਿਖਾਈ ਦਿੱਤਾ? ਮਜੋਰਟੀ ਦਾ ਲਕਸ਼ ਬਹੁਤ ਚੰਗਾ ਦ੍ਰਿੜ ਹੈ ਲੇਕਿਨ ਲਕਸ਼ਨ ਕਦੇ ਦ੍ਰਿੜ ਹੈ, ਕਦੇ ਸਧਾਰਨ ਹੈ। ਲਕਸ਼ ਅਤੇ ਲਕਸ਼ਨ ਵਿੱਚ ਸੰਪੰਨਤਾ ਆਉਣਾ, ਇਹ ਨਿਸ਼ਾਨੀ ਹੈ ਸਮਾਨ ਬਣਨ ਦੀ। ਲਕਸ਼ ਧਾਰਨ ਕਰਨ ਵਿੱਚ 99 ਪ੍ਰਤੀਸ਼ਤ ਵੀ ਕੋਈ ਹੈ, ਬਾਕੀ ਨੰਬਰਵਾਰ ਹਨ। ਲੇਕਿਨ ਸਦਾ, ਸਹਿਜ ਅਤੇ ਨੈਚੁਰਲ ਨੇਚਰ ਵਿੱਚ ਲਕਸ਼ ਧਾਰਨ ਕਰਨ ਵਿੱਚ ਕਿੱਥੇ ਤੱਕ ਹਨ, ਇਸ ਵਿੱਚ ਮਿਜੋਰਟੀ 90% ਤੱਕ ਹਨ, ਬਾਕੀ ਹੋਰ ਨੰਬਰਵਾਰ ਹਨ। ਤਾਂ ਲਕਸ਼ ਅਤੇ ਲਕਸ਼ਨ ਵਿੱਚ ਅਤੇ ਲਕਸ਼ਨ ਨੂੰ ਵੀ ਨੈਚੁਰਲ ਅਤੇ ਨੇਚਰ ਬਨਾਉਣ ਵਿੱਚ ਅੰਤਰ ਕਿਓਂ ਹੈ? ਸਮੇਂ ਪ੍ਰਮਾਣ, ਸਰਕਮ ਸਟਾਂਸਿਜ ਪ੍ਰਮਾਣ, ਸਮੱਸਿਆ ਪ੍ਰਮਾਣ ਕਈ ਬੱਚੇ ਪੁਰਸ਼ਾਰਥ ਦਵਾਰਾ ਆਪਣੇ ਲਕਸ਼ ਅਤੇ ਲਕਸ਼ਨ ਨੂੰ ਸਮਾਨ ਵੀ ਬਣਾਉਂਦੇ ਹਨ। ਲੇਕਿਨ ਇਹ ਨੈਚੁਰਲ ਅਤੇ ਨੇਚਰ ਹੋ ਜਾਵੇ, ਉਸ ਵਿੱਚ ਹਾਲੇ ਹੋਰ ਅਟੈਂਸ਼ਨ ਚਾਹੀਦਾ ਹੈ। ਇਹ ਵਰ੍ਹਾ ਫਰਿਸ਼ਤਾ ਸਥਿਤੀ ਵਿਚ ਸਥਿੱਰ ਰਹਿਣ ਦਾ ਮਨਾ ਰਹੇ ਹੋ। ਇਹ ਵੇਖ ਬਾਪਦਾਦਾ ਬੱਚਿਆਂ ਦੇ ਪਿਆਰ ਅਤੇ ਪੁਰਸ਼ਾਰਥ - ਦੋਵਾਂ ਨੂੰ ਵੇਖ ਖੁਸ਼ ਹੁੰਦੇ ਹਨ, "ਵਾਹ ਬੱਚੇ, ਵਾਹ" ਦਾ ਗੀਤ ਵੀ ਗਾਉਂਦੇ ਹਨ। ਨਾਲ - ਨਾਲ ਹੁਣ ਅਤੇ ਅੱਗੇ ਸਭ ਬੱਚਿਆਂ ਦੇ ਲਈ ਲਕਸ਼ ਅਤੇ ਲਕਸ਼ਨ ਵੇਖਣਾ ਚਾਹੁੰਦੇ ਹਨ। ਤੁਸੀਂ ਸਾਰੇ ਵੀ ਇਹ ਹੀ ਚਾਉਂਦੇ ਹੋ ਨਾ। ਬਾਪ ਵੀ ਚਾਉਂਦੇ ਹਨ, ਤੁਸੀਂ ਵੀ ਚਾਉਂਦੇ ਹੋ, ਫਿਰ ਵਿੱਚ ਦੀ ਬਾਕੀ ਕੀ ਹੈ? ਉਹ ਵੀ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਆਪਸ ਵਿੱਚ ਵਰਕਸ਼ਾਪ ਕਰਦੇ ਹੋ ਨਾ!

ਬਾਪਦਾਦਾ ਨੇ ਲਕਸ਼ ਅਤੇ ਲਕਸ਼ਨ ਵਿੱਚ ਫਰਕ ਹੋਣ ਦੀ ਵਿਸ਼ੇਸ਼ ਇੱਕ ਹੀ ਗੱਲ ਵੇਖੀ। ਭਾਵੇਂ ਆਕਾਰੀ ਫਰਿਸ਼ਤਾ, ਭਾਵੇਂ ਨਿਰਾਕਾਰੀ ਨਿਰੰਤਰ ਨੈਚੁਰਲ ਨੇਚਰ ਹੋ ਜਾਵੇ - ਇਸਦਾ ਮੂਲ ਆਧਾਰ ਹੈ ਨਿਰਹੰਕਾਰੀ ਬਣਨਾ। ਹੰਕਾਰ ਅਨੇਕ ਤਰ੍ਹਾਂ ਦਾ ਹੈ। ਸਭਤੋਂ ਵਿਸ਼ੇਸ਼ ਕਹਿਣ ਵਿੱਚ ਭਾਵੇਂ ਇੱਕ ਸ਼ਬਦਾ ਦੇਹ - ਅਭਿਮਾਨ ਹੈ ਲੇਕਿਨ ਦੇਹ - ਅਭਿਮਾਨ ਦਾ ਵਿਸਤਾਰ ਬਹੁਤ ਹੈ। ਇੱਕ ਹੈ ਮੋਟੇ ਰੂਪ ਵਿੱਚ ਦੇਹ - ਅਭਿਮਾਨ, ਜੋ ਕਈ ਬੱਚਿਆਂ ਵਿਚ ਨਹੀਂ ਵੀ ਹੈ। ਭਾਵੇਂ ਖੁਦ ਦੀ ਦੇਹ, ਭਾਵੇਂ ਹੋਰਾਂ ਦੀ ਦੇਹ, ਜੇਕਰ ਹੋਰਾਂ ਦੀ ਦੇਹ ਦਾ ਵੀ ਆਕਰਸ਼ਣ ਹੈ, ਉਹ ਵੀ ਦੇਹ - ਅਭਿਮਾਨ ਹੈ। ਕਈ ਬੱਚੇ ਇਸ ਮੋਟੇ ਰੂਪ ਵਿੱਚ ਪਾਸ ਹਨ, ਮੋਟੇ ਰੂਪ ਨਾਲ ਦੇਹ ਦੇ ਆਕਾਰ ਵਿੱਚ ਲਗਾਵ ਅਤੇ ਅਭਿਮਾਨ ਨਹੀਂ ਹੈ। ਪਰ ਇਸਦੇ ਨਾਲ - ਨਾਲ ਦੇਹ ਦੇ ਸੰਬੰਧ ਨਾਲ ਆਪਣੇ ਸੰਸਕਾਰ ਵਿਸ਼ੇਸ਼ ਹਨ, ਬੁੱਧੀ ਵਿਸ਼ੇਸ਼ ਹੈ, ਗੁਣ ਵਿਸ਼ੇਸ਼ ਹੈ, ਕਈ ਕਲਾਵਾਂ ਵਿਸੇਸ਼ ਹਨ, ਕੋਈ ਸ਼ਕਤੀ ਵਿਸ਼ੇਸ਼ ਹੈ ਉਸਦਾ ਅਭਿਮਾਨ ਮਤਲਬ ਹੰਕਾਰ, ਨਸ਼ਾ, ਰੌਬ - ਇਹ ਸੂਕ੍ਸ਼੍ਮ ਦੇਹ - ਅਭਿਮਾਨ ਹੈ। ਜੇਕਰ ਇਹਨਾਂ ਸੂਖਸ਼ਮ ਅਭਿਮਾਨ ਵਿੱਚੋ ਕੋਈ ਵੀ ਅਭਿਮਾਨ ਹੈ ਤਾਂ ਨਾ ਆਕਾਰੀ ਫ਼ਰਿਸ਼ਤਾ ਨੇਚਰੁਲ ਨਿਰਰੰਤ ਬਣ ਸਕਦੇ, ਨਾ ਨਿਰਾਕਾਰੀ ਬਣ ਸਕਦੇ ਕਿਉਂਕਿ ਆਕਾਰੀ ਫ਼ਰਿਸ਼ਤੇ ਵਿੱਚ ਵੀ ਦੇਹਭਾਨ ਨਹੀਂ ਹੈ, ਡਬਲ ਲਾਇਟ ਹੈ। ਦੇਹ - ਹੰਕਾਰ ਨਿਰਾਕਾਰੀ ਬਣਨ ਨਹੀਂ ਦੇਵੇਗਾ। ਸਭ ਨੇ ਇਸ ਵਰ੍ਹੇ ਅਟੇੰਸ਼ਨ ਚੰਗਾ ਰੱਖਿਆ ਹੈ। ਉਮੰਗ - ਉਤਸ਼ਾਹ ਵੀ ਹੈ, ਚਾਹੁਣਾ ਵੀ ਬਹੁਤ ਚੰਗੀ ਹੈ, ਚਾਹੁੰਦੇ ਵੀ ਹਨ ਅੱਗੇ ਹੋਰ ਅਟੇੰਸ਼ਨ ਪਲੀਜ਼! ਚੈਕ ਕਰੋ ਕਿਸੀ ਵੀ ਤਰ੍ਹਾਂ ਦਾ ਅਭਿਮਾਨ ਅਤੇ ਹੰਕਾਰ ਨੇਚਰੁਲ ਸਵਰੂਪ ਨਾਲ ਪੁਰਸ਼ਾਰਥੀ ਸਵਰੂਪ ਤਾਂ ਨਹੀਂ ਬਣਾ ਦਿੰਦਾ ਹੈ? ਕੋਈ ਵੀ ਸੂਕ੍ਸ਼੍ਮ ਅਭਿਮਾਨ ਅੰਸ਼ ਰੂਪ ਵਿੱਚ ਰਿਹਾ ਹੋਇਆ ਤਾਂ ਨਹੀਂ ਹੈ ਜੋ ਸਮੇਂ ਪ੍ਰਮਾਣ ਅਤੇ ਕਿੱਥੇ ਸੇਵਾ ਪ੍ਰਮਾਣ ਵੀ ਇਮਰਜ ਹੋ ਜਾਂਦਾ ਹੈ? ਕਿਉਂਕਿ ਅੰਸ਼ - ਮਾਤਰ ਹੀ ਸਮੇਂ ਤੇ ਧੌਖਾ ਦੇਣ ਵਾਲਾ ਹੈ ਇਸਲਈ ਇਸ ਵਰ੍ਹੇ ਵਿੱਚ ਜੋ ਲਕਸ਼ ਰੱਖਿਆ ਹੈ, ਬਾਪਦਾਦ ਇਹ ਹੀ ਚਾਹੁੰਦੇ ਹਨ ਕਿ ਲਕਸ਼ ਸੰਪੰਨ ਹੋਣਾ ਹੀ ਹੈ।

ਚਲਦੇ - ਚਲਦੇ ਕਈ ਵਿਸ਼ੇਸ ਸਥੂਲਰੂਪ ਵਿੱਚ ਉਸ ਦਿਨ, ਉਸ ਸਮੇਂ ਕੋਈ ਭੁੱਲ ਵੀ ਨਹੀਂ ਕਰਦੇ ਹੋ ਪਰ ਕਦੀ - ਕਦੀ ਇਹ ਅਨੁਭਵ ਕਰਦੇ ਹੋ ਨਾ ਕਿ ਅੱਜ ਅਤੇ ਹੁਣ ਨਹੀਂ ਪਤਾ ਕੀ ਹੈ ਜੋ ਜਿਵੇਂ ਦੀ ਖੁਸ਼ੀ ਹੋਣੀ ਚਾਹੀਦੀ ਹੈ ਉਵੇਂ ਦੀ ਨਹੀਂ ਹੈ, ਨਾ - ਮਾਲੂਮ ਅੱਜ ਇਕੱਲਾਪ੍ਨ ਅਤੇ ਨਿਰਾਸ਼ਾ ਅਤੇ ਵਿਅਰਥ ਸੰਕਲਪਾਂ ਦਾ ਅਚਾਨਕ ਤੂਫਾਨ ਕਿਉਂ ਆ ਰਿਹਾ ਹੈ! ਅੰਮ੍ਰਿਤਵੇਲਾ ਵੀ ਕੀਤਾ, ਕਲਾਸ ਵੀ ਕੀਤਾ, ਸੇਵਾ ਵੀ, ਜਾਬ ਵੀ ਕੀਤਾ ਪਰ ਇਹ ਕਿਉਂ ਹੋ ਰਿਹਾ ਹੈ? ਕਾਰਨ ਕੀ ਹੁੰਦਾ ਹੈ? ਮੋਟੇ ਰੂਪ ਦਾ ਤਾਂ ਚੈਕ ਕਰ ਲੈਂਦੇ ਹੋ ਅਤੇ ਉਸ ਵਿਚ ਸਮਝਦੇ ਹੋ ਕਿ ਕੋਈ ਗਲਤੀ ਨਹੀਂ ਹੋਈ। ਪਰ ਸੂਕ੍ਸ਼੍ਮ ਅਭਿਮਾਨ ਦੇ ਸਵਰੂਪ ਦਾ ਅੰਸ਼ ਸੂਖਸ਼ਮ ਵਿੱਚ ਪ੍ਰਕਟ ਹੁੰਦਾ ਹੈ ਇਸਲਈ ਕੋਈ ਵੀ ਕੰਮ ਵਿੱਚ ਦਿਲ ਨਹੀਂ ਲੱਗੇਗੀ, ਵੈਰਾਗ, ਉਦਾਸ - ਉਦਾਸ ਫੀਲ ਹੋਵੇਗਾ। ਜਾਂ ਤਾਂ ਸੋਚਣਗੇ ਕੋਈ ਏਕਾਂਤ ਜਗ੍ਹਾ ਤੇ ਚਲੇ ਜਾਈਏ, ਜਾਂ ਸੋਚਣਗੇ ਸੋ ਜਾਵੇਂ, ਰੈਸਟ ਵਿੱਚ ਚਲੇ ਜਾਈਏ ਜਾਂ ਪਰਿਵਾਰ ਤੋਂ ਕਿਨਾਰਾ ਕਰ ਲਈਏ ਥੋੜੇ ਸਮੇਂ ਦੇ ਲਈ। ਇਹਨਾਂ ਸਭ ਸਥਿਤੀਆਂ ਦਾ ਕਾਰਣ ਅੰਸ਼ ਦੀ ਕਮਾਲ ਹੁੰਦੀ ਹੈ। ਕਮਾਲ ਨਹੀਂ ਕਹੋ. ਧਮਾਲ ਹੀ ਕਹੋ। ਤਾਂ ਸੰਪੂਰਨ ਨਿਰਹੰਕਾਰੀ ਬਣਨਾ ਮਤਲਬ ਆਕਾਰੀ - ਨਿਰਾਕਾਰੀ ਸਹਿਜ ਬਣਨਾ। ਜਿਵੇਂ ਕਦੀ -ਕਦੀ ਦਿਲ ਨਹੀਂ ਹੁੰਦੀ ਕਿ ਕੀ ਸਦਾ ਇੱਕ ਹੀ ਦਿਨਚਰਿਆ ਵਿੱਚ ਚਲਣਾ ਹੈ, ਬਦਲਾਵ ਤਾਂ ਚਾਹੀਦਾ ਹੈ ਨਾ? ਨਾ ਚਾਹੁੰਦੇ ਵੀ ਉਹ ਸਥਿਤੀ ਆ ਜਾਂਦੀ ਹੈ।

ਜਦੋਂ ਨਿਰਹੰਕਰੀ ਬਣ ਜਾਵੋਗੇ ਤਾਂ ਆਕਾਰੀ ਅਤੇ ਨਿਰਾਕਾਰੀ ਸਥਿਤੀ ਦੇ ਹੇਠਾਂ ਆਉਣ ਦੀ ਦਿਲ ਨਹੀਂ ਹੋਵੇਗੀ। ਉਸੀ ਵਿੱਚ ਹੀ ਲਵਲੀਨ ਅਨੁਭਵ ਕਰੋਗੇ ਕਿਉਂਕਿ ਓਰਿਜਨਲ ਅਨਾਦਿ ਸਟੇਜ ਤਾਂ ਨਿਰਾਹੰਕਾਰੀ ਹੈ ਨਾ। ਨਿਰਾਕਾਰ ਆਤਮਾ ਨੇ ਇਸ ਸ਼ਰੀਰ ਵਿੱਚ ਪ੍ਰਵੇਸ਼ ਕੀਤਾ। ਸ਼ਰੀਰ ਨੇ ਆਤਮਾ ਵਿਚ ਨਹੀਂ ਪ੍ਰਵੇਸ਼ ਕੀਤਾ, ਆਤਮਾ ਨੇ ਸ਼ਰੀਰ ਵਿੱਚ ਪ੍ਰਵੇਸ਼ ਕੀਤਾ। ਤਾਂ ਅਨਾਦਿ ਓਰਿਜਨਲ ਸਵਰੂਪ ਤਾਂ ਨਿਰਾਕਾਰੀ ਹੈ ਨਾ ਕਿ ਸ਼ਰੀਰਧਾਰੀ ਹੈ? ਸ਼ਰੀਰ ਦਾ ਆਧਾਰ ਲਿਆ ਪਰ ਕਿਸਨੇ? ਤੁਸੀਂ ਆਤਮਾ ਨੇ, ਨਿਰਾਕਾਰ ਨੇ ਸਾਕਾਰ ਸ਼ਰੀਰ ਦਾ ਆਧਾਰ ਲਿਆ। ਤਾਂ ਓਰਿਜਨਲ ਕੀ ਹੋਇਆ, ਆਤਮਾ ਜਾਂ ਸ਼ਰੀਰ? ਆਤਮਾ। ਇਹ ਪੱਕਾ ਹੈ? ਤਾਂ ਓਰਿਜਨਲ ਸਥਿਤੀ ਵਿੱਚ ਸਥਿਤ ਹੋਣਾ ਸਹਿਜ ਜਾਂ ਆਧਾਰ ਲੈਣ ਵਾਲੀ ਸਥਿਤੀ ਵਿੱਚ ਸਹਿਜ?

ਹੰਕਾਰ ਆਉਣ ਦਾ ਦਰਵਾਜਾ ਇੱਕ ਸ਼ਬਦ ਹੈ, ਉਹ ਕਿਹੜਾ ਹੈ? ਮੈਂ। ਤਾਂ ਇਹ ਅਭਿਆਸ ਕਰੋ ਜਦੋ ਵੀ ਮੈਂ ਸ਼ਬਦ ਆਉਂਦਾ ਹੈ ਤਾਂ ਓਰਿਜਨਲ ਸਵਰੂਪ ਸ਼ਾਹਮਣੇ ਲਿਆਓ, ਮੈਂ' ਕੌਣ? ਮੈਂ ਆਤਮਾ ਜਾਂ ਫਲਾਣੀ - ਫਲਾਣੀ? ਹੋਰਾਂ ਨੂੰ ਗਿਆਨ ਦਿੰਦੇ ਹੋ ਨਾ ਮੈਂ ਸ਼ਬਦਾ ਹੀ ਉਡਾਉਣ ਵਾਲਾ ਹੈ, ਮੈਂ ਸ਼ਬਦ ਹੀ ਥੱਲੇ ਲਿਆਉਣ ਵਾਲਾ ਹੈ। ਮੈਂ ਕਹਿਣ ਨਾਲ ਓਰਿਜਨਲ ਨਿਰਾਕਾਰ ਸਵਰੂਪ ਯਾਦ ਆ ਜਾਏ, ਇਹ ਨੇਚਰੁਲ ਹੋ ਜਾਏ ਤਾਂ ਇਹ ਪਹਿਲਾ ਪਾਠ ਸਹਿਜ ਹੈ ਨਾ। ਤਾਂ ਇਸਨੂੰ ਚੈਕ ਕਰੋ, ਆਦਤ ਮੈਂ ਸੋਚਿਆ ਅਤੇ ਨਿਰਾਕਾਰੀ ਸਵਰੂਪ ਸਮ੍ਰਿਤੀ ਵਿੱਚ ਆ ਜਾਏ। ਕਿੰਨੀ ਵਾਰ ਮੈਂ ਸ਼ਬਦ ਕਹਿੰਦੇ ਹੋ! ਮੈਂ ਕਿਹਾ, ਮੈਂ ਇਹ ਕਰਾਂਗੀ, 'ਮੈਂ ਇਹ ਸੋਚਦੀ ਹਾਂ, ਅਨੇਕ ਵਾਰ 'ਮੈਂ ਸ਼ਬਦ ਯੂਜ ਕਰਦੇ ਹੋ। ਤਾਂ ਸਹਿਜ ਵਿਧੀ ਇਹ ਹੈ ਨਿਰਾਕਾਰੀ ਅਤੇ ਆਕਾਰੀ ਬਣਨ ਦੀ ਜਦੋਂ ਵੀ 'ਮੈਂ' ਸਬਦ ਯੂਜ਼ ਕਰਦੇ ਹੋ। ਤਾਂ ਸਹਿਜ ਵਿਧੀ ਇਹ ਹੈ ਨਿਰਾਕਾਰੀ ਜਾਂ ਆਕਾਰੀ ਬਣਨ ਦੀ ਜਦ ਵੀ 'ਮੈਂ' ਯੁਜ਼ ਕਰੋ, ਫੋਰਨ ਆਪਣਾ ਨਿਰਾਕਾਰੀ ਓਰੀਜਨਲ ਸਵਰੂਪ ਸਾਮ੍ਹਣੇ ਆਏ। ਇਹ ਮੁਸ਼ਕਿਲ ਹੈ ਜਾਂ ਸਹਿਜ ਹੈ? ਫਿਰ ਤਾਂ ਲਕਸ਼ ਅਤੇ ਲਕਸ਼ਨ ਸਮਾਨ ਹੋਇਆ ਹੀ ਪਿਆ ਹੈ। ਸਿਰਫ਼ ਇਹ ਯੁਕਤੀ ਨਿਰਹੰਕਾਰੀ ਬਨਾਉਣ ਦਾ ਸਹਿਜ ਸਾਧਨ ਆਪਣਾ ਕੇ ਦੇਖੋ। ਇਹ ਦੇਹਭਾਨ ਦਾ 'ਮੈਂ' ਸਮਾਪਤ ਹੋ ਜਾਏ। ਕਿਉਂਕਿ ਮੈਂ ਸ਼ਬਦ ਹੀ ਦੇਹ - ਹੰਕਾਰ ਵਿੱਚ ਲਿਆਉਂਦਾ ਹੈ ਅਤੇ ਜੇਕਰ 'ਮੈਂ' ਨਿਰਾਕਾਰੀ ਆਤਮਾ ਸਵਰੂਪ ਹਾਂ - ਇਹ ਸਮ੍ਰਿਤੀ ਵਿੱਚ ਲਿਆਵੋ ਗੇ ਤਾਂ ਇਹ 'ਮੈਂ' ਸ਼ਬਦ ਹੀ ਦੇਹ - ਭਾਨ ਤੋਂ ਪਰੇ ਲੈ ਜਾਏਗਾ। ਠੀਕ ਹੈ ਨਾ। ਸਾਰੇ ਦਿਨ ਵਿੱਚ 25-30 ਵਾਰ ਤਾਂ ਜਰੂਰ ਕਹਿੰਦੇ ਹੋਵੋਂਗੇ। ਬੋਲਦੇ ਨਹੀਂ ਹੋ ਤਾਂ ਸੋਚਦੇ ਹੋਣਗੇ 'ਮੈਂ' ਇਹ ਕਰਾਂਗੀ, ਮੈਨੂੰ ਇਹ ਕਰਨਾ ਹੈ। ਪਲਾਨ ਵੀ ਬਣਾਉਂਦੇ ਹੋ ਤਾਂ ਸੋਚਦੇ ਹੋ ਨਾ। ਤਾਂ ਇੰਨੇ ਵਾਰ ਦਾ ਅਭਿਆਸ, ਆਤਮਾ ਸਵਰੂਪ ਦੀ ਸਮ੍ਰਿਤੀ ਕੀ ਬਣਾ ਦਵੇਗੀ? ਨਿਰਾਕਾਰੀ, ਨਿਰਾਕਾਰੀ ਬਣ, ਆਕਾਰੀ ਫ਼ਰਿਸ਼ਤਾ ਬਣ ਕੰਮ ਕੀਤਾ ਅਤੇ ਫਿਰ ਨਿਰਾਕਾਰੀ ਕਰਮ - ਸੰਬੰਧ ਦੇ ਸਵਰੂਪ ਵਿੱਚ ਸੰਬੰਧ ਵਿੱਚ ਆਓ, ਸੰਬੰਧ ਨੂੰ ਬੰਧਨ ਵਿੱਚ ਨਹੀਂ ਲਿਆਓ। ਦੇਹ - ਅਭਿਮਾਨ ਵਿੱਚ ਆਉਣਾ ਮਤਲਬ ਕਰਮ - ਬੰਧਨ ਵਿੱਚ ਆਉਣਾ। ਦੇਹ ਸੰਬੰਧ ਵਿੱਚ ਆਉਣਾ ਮਤਲਬ ਕਰਮ - ਸੰਬੰਧ ਵਿੱਚ ਆਉਣਾ। ਦੋਵਾਂ ਵਿੱਚ ਅੰਤਰ ਹੈ। ਦੇਹ ਦਾ ਆਧਾਰ ਲੈਣਾ ਅਤੇ ਦੇਹ ਦੇ ਵਸ਼ ਹੋਣਾ ਦੋਵਾਂ ਵਿੱਚ ਅੰਤਰ ਹੈ। ਫ਼ਰਿਸ਼ਤਾ ਅਤੇ ਨਿਰਾਕਾਰੀ ਆਤਮਾ ਦੇਹ ਦਾ ਆਧਾਰ ਲੈਕੇ ਦੇਹ ਦੇ ਬੰਧਨ ਵਿੱਚ ਨਹੀਂ ਆਵੇਗੀ, ਸੰਬੰਧ ਰੱਖੇਗੀ। ਪਰ ਬੰਧਨ ਵਿੱਚ ਨਹੀਂ ਆਏਗੀ, ਤਾਂ ਬਾਪਦਾਦਾ ਫਿਰ ਇਸੀ ਵਰ੍ਹੇ ਵਿੱਚ ਰਿਜ਼ਲਟ ਦੇਖਣਗੇ ਕਿ ਨਿਰਹੰਕਾਰੀ, ਆਕਾਰੀ ਫਰਿਸ਼ਤਾ ਅਤੇ ਨਿਰਾਕਾਰੀ ਸਥਿਤੀ ਵਿੱਚ ਲਕਸ਼ ਅਤੇ ਲਕਸ਼ਨ ਕਿੰਨੇ ਸਮਾਨ ਹੋਏ?

ਮਹਾਨਤਾ ਦੀ ਨਿਸ਼ਾਨੀ ਹੈ ਨਿਰਮਾਨਤਾ। ਜਿਨਾਂ ਨਿਰਮਾਣ ਓਨਾ ਸਭਦੇ ਦਿਲ ਵਿੱਚ ਮਹਾਨ ਖੁਦ ਹੀ ਬਣਨਗੇ। ਬਿਨਾਂ ਨਿਰਮਾਣਤਾ ਦੇ ਸਰਵ ਦੇ ਮਾਸਟਰ ਸੁਖਦਾਤਾ ਬਣ ਨਹੀਂ ਸਕਦੇ। ਨਿਰਮਾਣਤਾ ਨਿਰਹੰਕਾਰੀ ਸਹਿਜ ਬਣਾਉਦੀ ਹੈ। ਨਿਰਮਾਣਤਾ ਦਾ ਬੀਜ਼ ਮਹਾਨਤਾ ਦਾ ਫਲ ਖੁਦ ਹੀ ਪ੍ਰਾਪਤ ਕਰਾਉਂਦਾ ਹੈ। ਨਿਰਮਾਣਤਾ ਸਭਦੇ ਦਿਲ ਵਿੱਚ ਦੁਆਵਾਂ ਪ੍ਰਾਪਤ ਕਰਾਉਣ ਦਾ ਸਹਿਜ ਸਾਧਨ ਹੈ। ਨਿਰਮਾਣਤਾ ਸਭਦੇ ਮਨ ਵਿੱਚ ਨਿਰਮਾਣ ਆਤਮਾ ਦੇ ਪ੍ਰਤੀ ਸਹਿਜ ਪਿਆਰ ਦਾ ਸਥਾਨ ਬਣਾ ਦਿੰਦੀ ਹੈ । ਨਿਰਮਾਣਤਾ ਮਹਿਮਾ ਯੋਗ ਖੁਦ ਹੀ ਬਣਾਉਦੀ ਹੈ। ਤਾਂ ਨਿਰਹੰਕਾਰੀ ਬਣਨ ਦੀ ਵੇਸ਼ੇਸ਼ ਨਿਸ਼ਾਨੀ ਹੈ - ਨਿਰਮਾਣਤਾ। ਵ੍ਰਿਤੀ ਵਿੱਚ ਵੀ ਨਿਰਮਾਣਤਾ, ਦ੍ਰਿਸ਼ਟੀ ਵਿੱਚ ਵੀ ਨਿਰਮਾਣਤਾ, ਵਾਣੀ ਵਿੱਚ ਵੀ ਨਿਰਮਾਣਤਾ। ਸੰਬੰਧ - ਸੰਪਰਕ ਵਿੱਚ ਵੀ ਨਿਰਮਾਣਤਾ। ਇਵੇਂ ਨਹੀਂ ਕਿ ਮੇਰੀ ਵ੍ਰਿਤੀ ਵਿੱਚ ਨਹੀਂ ਸੀ ਪਰ ਬੋਲ ਨਿਕਲ ਗਿਆ। ਨਹੀਂ। ਜੋ ਵ੍ਰਿਤੀ ਹੋਵੇਗੀ ਉਹ ਦ੍ਰਿਸ਼ਟੀ ਹੋਵੇਗੀ, ਜੋ ਦ੍ਰਿਸ਼ਟੀ ਹੋਵੇਗੀ ਉਹ ਵਾਣੀ ਹੋਵੇਗੀ, ਜੋ ਵਾਨੀ ਹੋਵੇਗੀ ਉਹ ਹੀ ਸੰਬੰਧ ਸੰਪਰਕ ਵਿੱਚ ਆਏਗਾ। ਚਾਰਾਂ ਵਿੱਚ ਹੀ ਚਾਹੀਦਾ ਹੈ। ਤਿੰਨ ਵਿੱਚ ਹੈ, ਇੱਕ ਵਿੱਚ ਨਹੀਂ ਹੈ ਤਾਂ ਵੀ ਹੰਕਾਰ ਆਉਣ ਦਾ ਮਾਰ੍ਜਨ ਹੈ। ਇਸਨੂੰ ਕਿਹਾ ਜਾਂਦਾ ਹੈ ਫਰਿਸ਼ਤਾ। ਤਾਂ ਸਮਝਾ, ਬਾਪਦਾਦਾ ਕੀ ਚਾਹੁੰਦੇ ਹਨ ਅਤੇ ਤੁਸੀਂ ਕੀ ਚਾਹੁੰਦੇ ਹੋ? 'ਚਾਹਨਾ ਦੋਵਾਂ ਦੀ ਇੱਕ ਹੈ, ਹੁਣ ਕਰਨਾ' ਵੀ ਇੱਕ ਕਰੋ। ਅੱਛਾ!

ਅੱਗੇ ਸੇਵਾ ਦੇ ਨਵੇਂ - ਨਵੇਂ ਪਲੈਨ ਕੀ ਬਣਾਵੋਗੇ? ਕੁਝ ਬਣਾਇਆ ਹੈ, ਕੁਝ ਬਣਾਉਣਗੇ। ਭਾਵੇਂ ਇਹ ਵਰ੍ਹੇ, ਅੱਗੇ ਦੇ ਵਰ੍ਹੇ ਜਿਵੇ ਹੋਰ ਪਲੈਨ ਸੋਚਦੇ ਹੋ ਕਿ ਭਾਸ਼ਣ ਵੀ ਕਰਾਂਗੇ, ਸੰਬੰਧ - ਸੰਪਰਕ ਵੀ ਵਧਾਉਣਗੇ, ਵੱਡੇ ਪ੍ਰੋਗਰਾਮ ਵੀ ਕਰਾਂਗੇ, ਛੋਟੇ ਪ੍ਰੋਗਰਾਮ ਵੀ ਕਰਾਂਗੇ ਇਹ ਜੋ ਸੋਚਦੇ ਹੀ ਹੋ ਪਰ ਵਰਤਮਾਨ ਸਮੇਂ ਗਤੀ ਪ੍ਰਮਾਣ ਹੁਣ ਸੇਵਾ ਦੀ ਵੀ ਫਾਸਟ ਗਤੀ ਚਾਹੀਦੀ ਹੈ। ਉਹ ਕਿਵੇਂ ਹੋਵੇਗੀ? ਵਾਣੀ ਦਵਾਰਾ, ਸੰਬੰਧ - ਸੰਪਰਕ ਦਵਾਰਾ ਤਾਂ ਸੇਵਾ ਕਰ ਹੀ ਰਹੇ ਹੋ. ਮਨਸਾ - ਸੇਵਾ ਵੀ ਕਰਦੇ ਹੋ ਪਰ ਹੁਣ ਚਾਹੀਦਾ ਹੈ ਥੋੜੇ ਸਮੇਂ ਵਿੱਚ ਸੇਵਾ ਦੀ ਸਫ਼ਲਤਾ ਜ਼ਿਆਦਾ ਹੋਵੇ। ਸਫ਼ਲਤਾ ਮਤਲਬ ਰਿਜਲਟ। ਉਸਦੀ ਵਿਧੀ ਹੈ ਕਿ ਵਾਣੀ ਦੇ ਨਾਲ -ਨਾਲ ਪਹਿਲੇ ਆਪਣੀ ਸਥਿਤੀ ਅਤੇ ਸਥਾਨ ਦੇ ਵਾਈਬ੍ਰੇਸ਼ਨ ਪਾਵਰਫੁੱਲ ਬਣਾਓ। ਜਿਵੇਂ ਤੁਹਾਡੇ ਜੜ੍ਹ ਚਿੱਤਰ ਕੀ ਸੇਵਾ ਕਰ ਰਹੇ ਹਨ? ਵਾਈਬ੍ਰੇਸ਼ਨ ਦਵਾਰਾ ਕਿੰਨੇ ਭਗਤਾਂ ਨੂੰ ਖੁਸ਼ ਕਰਦੇ ਹਨ। ਡਬਲ ਵਿਦੇਸ਼ੀਆਂ ਨੇ ਮੰਦਿਰ ਦੇਖੇ ਹਨ? ਤੁਹਾਡੇ ਹੀ ਤੇ ਮੰਦਿਰ ਹਨ ਨਾ! ਕਿ ਸਿਰਫ਼ ਭਾਰਤ ਵਾਲਿਆਂ ਦੇ ਮੰਦਿਰ ਹਨ? ਤੁਹਾਡੇ ਚਿਤਰ ਸੇਵਾ ਕਰ ਰਹੇ ਹਨ ਨਾ! ਤਾਂ ਵਾਣੀ ਦਵਾਰਾ ਭਾਵੇਂ ਕਰੋ ਪਰ ਹੁਣ ਅਜਿਹੀ ਪਲੇਨਿਗ ਕਰੋ, ਵਾਣੀ ਦੇ ਨਾਲ - ਨਾਲ ਵਾਈਬ੍ਰੇਸ਼ਨ ਦੀ ਅਜਿਹੀ ਵਿਧੀ ਬਣਾਓ ਜੋ ਵਾਣੀ ਅਤੇ ਵਾਈਬ੍ਰੇਸ਼ਨ ਡਬਲ ਕੰਮ ਕਰੇ। ਵਾਈਬ੍ਰੇਸ਼ਨ ਬਹੁਤਕਾਲ ਰਹਿੰਦਾ ਹੈ। ਵਾਣੀ ਨਾਲ ਸੁਣਿਆ ਹੋਇਆ ਕਦੀ - ਕਦੀ ਕਈਆਂ ਨੂੰ ਭੁੱਲ ਵੀ ਜਾਂਦਾ ਹੈ ਪਰ ਵਾਈਬ੍ਰੇਸ਼ਨ ਦੀ ਛਾਪ ਜ਼ਿਆਦਾ ਸਮਾਂ ਚੱਲਦੀ ਹੈ। ਜਿਵੇਂ ਤੁਸੀਂ ਲੋਕ ਆਪਣੇ ਜੀਵਨ ਵਿੱਚ ਅਨੁਭਵੀ ਹੋ ਕਿ ਕਿਸੇ ਦਾ ਉਲਟਾ ਵਾਈਬ੍ਰੇਸ਼ਨ ਜੇਕਰ ਤੁਹਾਡੇ ਮਨ ਵਿੱਚ ਜਾਂ ਬੁੱਧੀ ਵਿੱਚ ਬੈਠ ਜਾਂਦਾ ਹੈ, ਤਾਂ ਉਲਟਾ ਕਿੰਨਾ ਸਮਾਂ ਚੱਲਦਾ ਹੈ। ਵਾਈਬ੍ਰੇਸ਼ਨ ਅੰਦਰ ਬੈਠ ਜਾਂਦਾ ਹੈ ਨਾ। ਅਤੇ ਬੋਲ ਤਾਂ ਉਸੇ ਸਮੇਂ ਭੁੱਲ ਜਾਏਗਾ ਪਰ ਵਾਈਬ੍ਰੇਸ਼ਨ ਦੇ ਰੂਪ ਵਿੱਚ ਮਨ ਅਤੇ ਬੁੱਧੀ ਵਿੱਚ ਛਾਪ ਲੱਗ ਜਾਂਦੀ ਹੈ। ਹੋਰ ਕਿੰਨਾ ਸਮਾਂ ਉਸੀ ਵਾਈਬ੍ਰੇਸ਼ਨ ਦੇ ਵਸ਼, ਉਸ ਵਿੱਅਕਤੀ ਨਾਲ ਵਿਵਹਾਰ ਵਿੱਚ ਆਉਂਦੇ ਹੋ? ਭਾਵੇਂ ਉਲਟਾ ਹੋਵੇ, ਭਾਵੇਂ ਸੁਲਟਾ ਹੋਵੇ, ਪਰ ਵਾਈਬੇਸ਼ਨ ਮੁਸ਼ਕਿਲ ਨਾਲ ਮਿਟਦਾ ਹੈ।

ਪਰ ਇਹ ਰੂਹਾਨੀ ਵਾਈਬ੍ਰੇਸ਼ਨ ਫੈਲਾਉਣ ਦੇ ਲਈ ਪਹਿਲਾਂ ਆਪਣੇ ਮਨ ਵਿੱਚ, ਬੁੱਧੀ ਵਿੱਚ ਵਿਅਰਥ ਵਾਈਬ੍ਰੇਸ਼ਨ ਸਮਾਪਤ ਕਰੋਂਗੇ ਤਾਂ ਰੂਹਾਨੀ ਵਾਈਬ੍ਰੇਸ਼ਨ ਫੈਲਾ ਸਕੋਂਗੇ। ਕਿਸੇ ਦੇ ਵੀ ਪ੍ਰਤੀ ਜੇਕਰ ਵਿਅਰਥ ਵਾਈਬ੍ਰੇਸ਼ਨ ਧਾਰਨ ਕੀਤੇ ਹੋਏ ਹਨ ਤਾਂ ਰੂਹਾਨੀ ਵਾਈਬ੍ਰੇਸ਼ਨ ਨਹੀਂ ਫੈਲਾ ਸਕਦੇ। ਵਿਅਰਥ ਵਾਈਬ੍ਰੇਸ਼ਨ ਰੂਹਾਨੀ ਵਾਈਬ੍ਰੇਸ਼ਨ ਦੇ ਅੱਗੇ ਦੀਵਾਰ ਬਣ ਜਾਂਦੀ ਹੈ। ਭਾਵੇਂ ਸੂਰਜ ਕਿੰਨਾ ਵੀ ਪ੍ਰਕਾਸ਼ਮਯ ਹੋਵੇ, ਜੇਕਰ ਸਾਹਮਣੇ ਦੀਵਾਰ ਆ ਗਈ, ਬੱਦਲ ਆ ਗਏ ਤਾਂ ਸੂਰਜ ਦੇ ਪ੍ਰਕਾਸ਼ ਨੂੰ ਪ੍ਰਜਵਲਿਤ ਹੋਣ ਨਹੀਂ ਦਿੰਦੇ। ਜੋ ਪੱਕਾ ਵਾਈਬ੍ਰੇਸ਼ਨ ਹੈ ਉਹ ਹੈ ਦੀਵਾਰ ਅਤੇ ਜੋ ਹਲਕੇ ਵਾਈਬ੍ਰੇਸ਼ਨ ਹਨ, ਉਹ ਹਨ ਹਲਕੇ ਬੱਦਲ ਜਾਂ ਕਾਲੇ ਬੱਦਲ। ਉਹ ਰੂਹਾਨੀ ਵਾਈਬ੍ਰੇਸ਼ਨ ਨੂੰ ਆਤਮਾਵਾਂ ਤੱਕ ਪਹੁੰਚਣ ਨਹੀਂ ਦੇਣਗੇ। ਜਿਵੇਂ ਸਾਗਰ ਵਿੱਚ ਕੋਈ ਜਾਲ ਪਾਕੇ ਅਨੇਕ ਚੀਜਾਂ ਨੂੰ ਇੱਕ ਹੀ ਵਾਰ ਇਕੱਠਾ ਕਰ ਦਿੰਦੇ ਹਨ ਜਾਂ ਕਿੱਥੇ ਵੀ ਆਪਣੀ ਜਾਲ ਫੈਲਾਕੇ ਇੱਕ ਸਮੇਂ ਤੇ ਅਨੇਕਾਂ ਨੂੰ ਆਪਣਾ ਬਣਾ ਲੈਂਦੇ ਹਨ, ਤਾਂ ਵਾਈਬ੍ਰੇਸ਼ਨ ਇੱਕ ਹੀ ਸਮੇਂ ਤੇ ਅਨੇਕ ਆਤਮਾਵਾਂ ਨੂੰ ਆਕਰਸ਼ਿਤ ਕਰ ਸਕਦੇ ਹਨ। ਵਾਈਬ੍ਰੇਸ਼ਨ ਵਾਯੂਮੰਡਲ ਬਣਾਉਦੇ ਹਨ। ਤਾਂ ਅੱਗੇ ਦੀ ਸੇਵਾ ਵਿੱਚ ਵ੍ਰਿਤੀ ਦਵਾਰਾ ਰੂਹਾਨੀ ਵਾਈਬ੍ਰੇਸ਼ਨ ਦੇ ਨਾਲ - ਨਾਲ ਸੇਵਾ ਕਰੋ, ਤਾਂ ਫਾਸਟ ਹੋਵੇਗੀ। ਵਾਈਬ੍ਰੇਸ਼ਨ ਅਤੇ ਵਾਯੂਮੰਡਲ ਦੇ ਨਾਲ - ਨਾਲ ਵਾਣੀ ਦੀ ਵੀ ਸੇਵਾ ਕਰੋਂਗੇ ਤਾਂ ਇੱਕ ਹੀ ਸਮੇਂ ਤੇ ਅਨੇਕ ਆਤਮਾਵਾਂ ਦਾ ਕਲਿਆਣ ਕਰ ਸਕਦੇ ਹੋ।

ਬਾਕੀ ਪ੍ਰੋਗ੍ਰਾਮਾਂ ਦੇ ਲਈ ਅੱਗੇ ਵੀ ਬਣੀ ਬਣਾਈ ਦਾ ਪ੍ਰਯੋਗ ਹੋਰ ਜ਼ਿਆਦਾ ਕਰੋ, ਉਸਨੂੰ ਹੋਰ ਵਧਾਓ। ਸੰਪਰਕ ਵਾਲਿਆਂ ਦਵਾਰਾ ਇਹ ਸਹਿਯੋਗ ਲੈਕੇ ਇਸ ਸੇਵਾ ਦੀ ਵ੍ਰਿਧੀ ਨੂੰ ਪ੍ਰਾਪਤ ਕਰ ਸਕਦੇ ਹੋ। ਸਹਿਯੋਗੀਆਂ ਦਾ ਸਹਿਯੋਗ ਕਿਸੇ ਵੀ ਵਿਧੀ ਨਾਲ ਵਧਾਉਂਦੇ ਚੱਲੋ ਤਾਂ ਖੁਦ ਹੀ ਸੇਵਾ ਵਿੱਚ ਸਹਿਯੋਗੀ ਬਣਨ ਨਾਲ ਸਹਿਜ ਯੋਗੀ ਬਣ ਜਾਣਗੇ। ਕਈ ਅਜਿਹੀਆਂ ਆਤਮਾਵਾਂ ਹੁੰਦੀਆਂ ਹਨ ਜੋ ਸਿੱਧਾ ਸਹਿਜਯੋਗੀ ਨਹੀਂ ਬਣੇਗੀ ਪਰ ਸਹਿਯੋਗ ਲੈਂਦੇ ਜਾਓ, ਸਹਿਯੋਗੀ ਬਣਾਉਂਦੇ ਜਾਓ। ਤਾਂ ਸਹਿਯੋਗ ਵਿੱਚ ਅੱਗੇ ਵੱਧਦੇ - ਵੱਧਦੇ ਸਹਿਯੋਗ ਉਹਨਾਂ ਨੂੰ ਯੋਗੀ ਬਣਾ ਦਿੰਦਾ ਹੈ। ਤਾਂ ਸਹਿਯੋਗੀ ਆਤਮਾਵਾਂ ਨੂੰ ਹੋਰ ਸਟੇਜ ਤੇ ਲਿਆਓ, ਉਹਨਾਂ ਦਾ ਸਹਿਯੋਗ ਸਫ਼ਲ ਕਰੋ। ਸਮਝਾ, ਕੀ ਕਰਨਾ ਹੈ? ਕੋਈ ਇੱਕ ਆਤਮਾ ਵੀ ਸਹਿਯੋਗੀ ਬਣਦੀ ਹੈ ਤਾਂ ਉਹ ਆਤਮਾ ਪ੍ਰੈਕਟੀਕਲ ਵਿੱਚ ਸਹਿਯੋਗ ਲੈਣ ਨਾਲ, ਦੇਣ ਨਾਲ, ਪ੍ਰਤੱਖ ਦੁਆਵਾਂ ਨਾਲ ਸਹਿਜ ਅੱਗੇ ਵੱਧਦੀ ਹੈ ਅਤੇ ਅਨੇਕਾਂ ਦੀ ਸੇਵਾ ਦੇ ਨਿਮਿਤ ਬਣਦੀ ਹੈ।

ਨਾਲ - ਨਾਲ ਵਰ੍ਹੇ ਵਿੱਚ ਮੁਕਰਰ ਕਰੋ ਕੁਝ ਮਹੀਨੇ ਵਿਸ਼ੇਸ਼ ਖੁਦ ਦੇ ਪੁਰਸ਼ਾਰਥ ਅਤੇ ਸ਼੍ਰੇਸ਼ਠ ਸ਼ਕਤੀ ਧਾਰਨ ਕਰਨ ਦੇ ਅਭਿਆਸ ਦੇ, ਜਿਸਨੂੰ ਤੁਸੀਂ ਤਪੱਸਿਆ, ਰਿਟ੍ਰੀਟ ਜਾਂ ਭੱਠੀਆਂ ਕਹਿੰਦੇ ਹੋ। ਹਰੇਕ ਦੇਹ ਦੇ ਪ੍ਰਮਾਣ ਦੋ - ਦੋ ਮਹੀਨੇ ਫਿਕਸ ਕਰੋ, ਜਿਵੇਂ ਸੀਜਨ ਹੋਵੇ। ਦੋ ਮਹੀਣੇ ਤਪੱਸਿਆ ਦੇ, ਦੋ ਮਹੀਨੇ ਛੋਟੀਆਂ - ਛੋਟੀਆਂ ਸੇਵਾਵਾਂ ਦੇ, ਦੋ ਮਹੀਨੇ ਵੱਡੇ ਰੂਪ ਦੀਆਂ ਸੇਵਾਵਾਂ ਨੂੰ ਇਵੇਂ ਫਿਕਸ ਕਰੋ। ਇਵੇਂ ਨਹੀਂ ਕਿ 12 ਮਹੀਨੇ ਸੇਵਾ ਵਿੱਚ ਇੰਨੇ ਬਿਜ਼ੀ ਹੋ ਜਾਓ ਜੋ ਖੁਦ ਦੀ ਪ੍ਰਾਪਤੀ ਦੇ ਲਈ ਟਾਇਮ ਘੱਟ ਮਿਲੇ। ਜਿਵੇਂ ਦੇਸ਼ ਦਾ ਸੀਜ਼ਨ ਹੋਵੇ, ਕਈ ਸਮੇਂ ਇਵੇਂ ਹੁੰਦੇ ਹਨ ਜਿਸ ਵਿੱਚ ਬਾਹਰ ਦੀ ਵਿਸ਼ੇਸ਼ ਸੇਵਾ ਨਹੀਂ ਕਰ ਸਕਦੇ, ਉਹ ਸਮੇਂ ਆਪਣੀ ਪ੍ਰਗਰਤੀ ਦੇ ਪ੍ਰਤੀ ਵਿਸ਼ੇਸ਼ ਰੂਪ ਵਿੱਚ ਰੱਖੋ। ਸਾਰਾ ਸਾਲ ਸੇਵਾ ਨਹੀਂ ਕਰੋ ਇਹ ਵੀ ਨਹੀਂ ਹੋ ਸਕਦਾ, ਸਾਰਾ ਸਾਲ ਤਪੱਸਿਆ ਕਰੋ ਇਹ ਵੀ ਨਹੀਂ ਹੋ ਸਕਦਾ, ਇਸਲਈ ਦੋਵਾਂ ਨੂੰ ਨਾਲ - ਨਾਲ ਰੱਖਦੇ ਹੋਏ ਆਪਣੇ ਸਥਾਨ ਦੇ ਪ੍ਰਮਾਣ ਮੁਕਰਰ ਕਰੋ ਜਿਸ ਵਿੱਚ ਸੇਵਾ ਅਤੇ ਖੁਦ ਦੀ ਪ੍ਰਗਰਤੀ ਦੋਵੇਂ ਨਾਲ - ਨਾਲ ਚੱਲਣ।

ਅੱਛਾ! ਇਸ ਵਰ੍ਹੇ ਦੀ ਸੀਜਨ ਦੀ ਸਮਾਪਤੀ ਹੈ। ਸਮਾਪਤੀ ਵਿੱਚ ਕੀ ਲਿਖਿਆ ਜਾਂਦਾ ਹੈ? ਸਮਾਪਤੀ ਵਿੱਚ ਇੱਕ ਸਮਾਰੋਹ ਕੀਤਾ ਜਾਂਦਾ ਹੈ ਅਤੇ ਦੂਸਰਾ ਅਧਿਆਤਮਿਕ ਗੱਲਾਂ ਵਿੱਚ ਸਵਾਹਾ ਕੀਤਾ ਜਾਂਦਾ ਹੈ। ਤਾਂ ਹੁਣ ਸਵਾਹਾ ਕੀ ਕਰੋਂਗੇ? ਇੱਕ ਗੱਲ ਵਿਸ਼ੇਸ਼ ਮਨ - ਬੁੱਧੀ ਨਾਲ ਸਵਾਹਾ ਕਰੋ, ਵਾਨੀ ਨਾਲ ਨਹੀਂ, ਸਿਰਫ਼ ਪੜ੍ਹ ਲਿਆ ਉਹ ਨਹੀਂ, ਮਨ - ਬੁੱਧੀ ਨਾਲ ਸਵਾਹਾ ਕਰੋ। ਫਿਰ ਦੇਖੋ, ਖੁਦ ਅਤੇ ਸੇਵਾ ਵਿੱਚ ਤੀਵਰ ਗਤੀ ਕਿਵੇਂ ਹੁੰਦੀ ਹੈ! ਤਾਂ ਅੱਜ ਦੀ ਲਹਿਰ ਹੈ ਕਿਸੇ ਵੀ ਆਤਮਾ ਦੇ ਪ੍ਰਤੀ ਵਿਅਰਥ ਵਾਈਬ੍ਰੇਸ਼ਨ ਨੂੰ ਸਵਾਹਾ ਕਰੋ। ਸਵਾਹ ਕਰ ਸਕਦੇ ਹੋ? ਕਿ ਥੋੜ੍ਹਾ - ਥੋੜ੍ਹਾ ਰਹੇਗਾ? ਇਵੇਂ ਨਹੀਂ ਸਮਝੋ ਕਿ ਇਹ ਹੈ ਹੀ ਇਵੇਂ ਤਾਂ ਵਾਈਬ੍ਰੇਸ਼ਨ ਤਾਂ ਰਹੇਗਾ ਨਾ! ਕਿਵੇਂ ਵੀ ਹੋਵੇ ਪਰ ਤੁਸੀਂ ਨੇਗਟਿਵ ਵਾਈਬ੍ਰੇਸ਼ਨ ਨੂੰ ਬਦਲ ਪੋਸਟਿਵ ਵਾਈਬ੍ਰੇਸ਼ਨ ਰੱਖੋਂਗੇ ਤਾਂ ਉਹ ਆਤਮਾ ਵੀ ਨਿਗੇਟਿਵ ਤੋਂ ਪੋਜਿਟਿਵ ਵਿੱਚ ਆ ਹੀ ਜਾਵੇਗੀ, ਆਉਣੀ ਹੀ ਹੈ ਕਿਉਂਕਿ ਜਦੋਂ ਤੱਕ ਇਹ ਵਿਅਰਥ ਵਾਈਬ੍ਰੇਸ਼ਨ ਮਨ- ਬੁੱਧੀ ਵਿੱਚ ਹਨ ਤਾਂ ਫਾਸਟ ਗਤੀ ਦੀ ਸੇਵਾ ਹੋ ਹੀ ਨਹੀਂ ਸਕਦੀ।

ਵ੍ਰਿਤੀ ਦਵਾਰਾ ਰੂਹਾਨੀ ਵਾਈਬ੍ਰੇਸ਼ਨ ਫੈਲਾਉਣੇ ਹਨ। ਵ੍ਰਿਤੀ ਹੈ ਰਾਕੇਟ, ਜੋ ਉੱਥੇ ਬੈਠੇ - ਬੈਠੇ ਜਿੱਥੇ ਵੀ ਚਾਹੋ, ਜਿਨਾਂ ਵੀ ਪਾਵਰਫੁੱਲ ਪਰਿਵਰਤਨ ਕਰਨਾ ਚਾਹੋ ਉਹ ਕਰ ਸਕਦੇ ਹੋ। ਇਹ ਰੂਹਾਨੀ ਰਾਕੇਟ ਹੈ। ਜਿੱਥੇ ਤੱਕ ਜਿੰਨਿਆਂ ਨੂੰ ਪਹੁੰਚਾਉਣਾ ਚਾਹੋ, ਓਨਾ ਪਾਵਰਫੁੱਲ ਵ੍ਰਿਤੀ ਨਾਲ ਵਾਈਬ੍ਰੇਸ਼ਨ, ਵਾਈਬ੍ਰੇਸ਼ਨ ਨਾਲ ਵਾਯੂਮੰਡਲ ਬਣਾ ਸਕਦੇ ਹੋ। ਭਾਵੇਂ ਉਹ ਰੀਅਲ ਵਿੱਚ ਰਾਂਗ ਵੀ ਹੋ ਪਰ ਤੁਸੀਂ ਉਸਦਾ ਰਾਂਗ ਧਾਰਨ ਨਹੀਂ ਕਰੋ। ਰਾਂਗ ਨੂੰ ਤੁਸੀਂ ਕਿਉਂ ਧਾਰਨ ਕਰਦੇ ਹੋ? ਇਹ ਸ਼੍ਰੀਮਤ ਹੈ ਕੀ? ਸਮਝਣਾ ਵੱਖ ਚੀਜ਼ ਹੈ। ਨਾਲੇਜਫੁੱਲ ਭਾਵੇ ਬਣੋ ਪਰ ਨਾਲੇਜਫੁੱਲ ਦੇ ਨਾਲ - ਨਾਲ ਪਾਵਰਫੁੱਲ ਬਣਕੇ ਉਸਨੂੰ ਸਮਾਪਤ ਕਰ ਦਵੋ। ਸਮਝਣਾ ਵੱਖ ਚੀਜ਼ ਹੈ, ਸਮਾਉਣਾ ਵੱਖ ਚੀਜ਼ ਹੈ, ਸਮਾਪਤ ਕਰਨਾ ਹੋਰ ਵੱਖ ਚੀਜ਼ ਹੈ। ਭਾਵੇਂ ਸਮਝਦੇ ਹੋ ਇਹ ਰਾਂਗ ਹੈ, ਇਹ ਰਾਇਟ ਹੈ, ਇਹ ਅਜਿਹਾ ਹੈ। ਲੇਕਿਨ ਅੰਦਰ ਉਹ ਸਮਾਓ ਨਹੀਂ। ਸਮਾਉਣਾ ਆਉਂਦਾ ਹੈ, ਸਮਾਪਤ ਕਰਨਾ ਨਹੀਂ ਆਉਂਦਾ ਹੈ। ਗਿਆਨ ਮਤਲਬ ਸਮਝ। ਪਰ ਸਮਝਦਾਰ ਉਸਨੂੰ ਕਿਹਾ ਜਾਂਦਾ ਹੈ ਜਿਸਨੂੰ ਸਮਝਣਾ ਵੀ ਆਉਂਦਾ ਹੋ ਅਤੇ ਮਿਟਾਉਣਾ ਵੀ ਆਉਂਦਾ ਹੋਵੇ, ਪਰਿਵਰਤਨ ਕਰਨਾ ਵੀ ਆਉਂਦਾ ਹੋਵੇ।

ਇਸ ਵਰ੍ਹੇ ਵਿੱਚ ਮਨ ਅਤੇ ਬੁੱਧੀ ਨੂੰ ਬਿਲਕੁਲ ਵਿਅਰਥ ਤੋਂ ਫ੍ਰੀ ਕਰੋ। ਇਹ ਹੀ ਫਾਸਟ ਗਤੀ ਨੂੰ ਸਾਧਾਰਨ ਗਤੀ ਵਿੱਚ ਲੈ ਆਉਂਦੀ ਹੈ ਇਸਲਈ ਇਹ ਸਮਾਪਤੀ ਸਮਾਰੋਹ ਕਰੋ ਮਤਲਬ ਸਵਾਹਾ ਕਰੋ। ਬਿਲਕੁਲ ਕਲੀਨ। ਕਿਵੇਂ ਵੀ ਹੈ, ਪਰ ਸ਼ਮਾ ਕਰੋ। ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਵ੍ਰਿਤੀ ਨਾਲ ਸ਼ੁਭ ਵਾਈਬ੍ਰੇਸ਼ਨ ਧਾਰਨ ਕਰੋ ਕਿਉਂਕਿ ਲਾਸ੍ਟ ਵਿੱਚ ਅੱਗੇ ਵੱਧਦੇ ਹੋਏ ਇਹੀ ਵ੍ਰਿਤੀ - ਵਾਈਬ੍ਰੇਸ਼ਨ, ਤੁਹਾਡੀ ਸੇਵਾ ਵਧਾਵੇਗੀ, ਤਾਂ ਜਲਦੀ ਨਾਲ ਜਲਦੀ ਘੱਟ ਤੋਂ ਘੱਟ 9 ਲੱਖ ਬਣਾ ਸਕੋਗੇ। ਸਮਝਾ, ਕੀ ਸਵਾਹਾ ਕਰਨਾ ਹੈ? ਵਿਅਰਥ ਵ੍ਰਿਤੀ, ਵਿਅਰਥ ਵਾਈਬ੍ਰੇਸ਼ਨ ਸਵਾਹਾ! ਫਿਰ ਦੇਖੋ, ਨੇਚਰੁਲ ਯੋਗੀ ਅਤੇ ਨੇਚਰ ਵਿੱਚ ਫਰਿਸ਼ਤਾ ਬਣੇ ਹੀ ਹੋਏ ਹਨ। ਇਸ ਅਨੁਭਵ ਤੇ ਰਿਟ੍ਰੀਟ ਕਰੋ, ਵਰਕਸ਼ਾਪ ਕਰੋ "ਕਿਵੇਂ ਹੋਵੇਗਾ, ਨਹੀਂ ; ਇਵੇਂ ਹੋਵੇਗਾ।"

ਸਦਾ ਖੁਦ ਨੂੰ ਬਾਰ - ਬਾਰ ਓਰੀਜਨਲ ਸਵਰੂਪ "ਮੈਂ ਨਿਰਾਕਾਰੀ ਹਾਂ" ਇਵੇਂ ਨਿਸ਼ਚੇ ਅਤੇ ਨਸ਼ੇ ਵਿੱਚ ਉੱਡਣ ਵਾਲੇ, ਸਦਾ ਨਿਰਮਾਣਤਾ ਦਵਾਰਾ ਮਹਾਨਤਾ ਦੀ ਪ੍ਰਾਪਤੀ ਦੇ ਅਨੁਭਵੀ ਆਤਮਾਵਾਂ, ਇਵੇਂ ਨਿਰਮਾਣ, ਸਦਾ ਮਹਾਨ ਅਤੇ ਸਦਾ ਅਧਿਕਾਰੀ ਨਿਰਾਕਾਰੀ ਸਥਿਤੀ ਨੂੰ ਨੇਚਰ ਅਤੇ ਨੇਚਰੁਲ ਬਨਾਉਣ ਵਾਲੇ ਸਰਵ ਸ਼੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਬਹੁਤ - ਬਹੁਤ ਯਾਦ - ਪਿਆਰ ਅਤੇ ਨਮਸਤੇ।

ਵਰਦਾਨ:-
ਇਸ ਮਰਜੀਵਾ ਜੀਵਨ ਵਿੱਚ ਸਦਾ ਸੰਤੁਸ਼ਟ ਰਹਿਣ ਵਾਲੇ ਇੱਛਾ ਮਾਤਰਮ ਅਵਿਧਾ ਭਵ

ਤੁਸੀਂ ਬੱਚੇ ਮਰਜੀਵਾ ਬਣੇ ਹੀ ਹੋ ਸਦਾ ਸੰਤੁਸ਼ਟ ਰਹਿਣ ਦੇ ਲਈ। ਜਿੱਥੇ ਸੰਤੁਸ਼ਟਤਾ ਹੈ ਉੱਥੇ ਸ੍ਰਵਗੁਣ ਅਤੇ ਸਰਵਸ਼ਕਤੀਆਂ ਹਨ ਕਿਉਂਕਿ ਰਚਿਯਤਾ ਨੂੰ ਆਪਣਾ ਬਣਾ ਲਿਆ, ਤਾਂ ਬਾਪ ਮਿਲਿਆ ਸਭ ਕੁਝ ਮਿਲਿਆ। ਸਰਵ ਇੱਛਾਵਾਂ ਇਕੱਠਿਆਂ ਕਰੋ ਉਹਨਾਂ ਤੋਂ ਵੀ ਪਦਮਗੁਣਾਂ ਜ਼ਿਆਦਾ ਮਿਲਿਆ ਹੈ। ਉਸਦੇ ਅੱਗੇ ਇਛਾਵਾਂ ਇਵੇਂ ਹਨ ਜਿਵੇਂ ਸੂਰਜ ਦੇ ਅੱਗੇ ਦੀਪਕ। ਇੱਛਾ ਉੱਠਣ ਦੀ ਤਾਂ ਕੋਈ ਗੱਲ ਹੀ ਛੱਡੋ ਪਰ ਇੱਛਾ ਹੁੰਦੀ ਵੀ ਹੈ - ਇਹ ਕੁਵਸ਼ਚਨ ਵੀ ਨਹੀਂ ਉਠ ਸਕਦਾ। ਸਰਵ ਪ੍ਰਾਪਤੀ ਸੰਪੰਨ ਇਸਲਈ ਇੱਛਾ ਮਾਤਰਮ ਅਵਿਧਾ, ਸਦਾ ਸੰਤੁਸ਼ਟ ਮਨੀ ਹਨ।

ਸਲੋਗਨ:-
ਜਿਨ੍ਹਾਂ ਦੇ ਸੰਸਕਾਰ ਇਜ਼ੀ ਹਨ ਉਹ ਕਿਵੇਂ ਦੀ ਵੀ ਪਰਿਸਥਿਤੀ ਨੂੰ ਮੋਲਡ ਕਰ ਲੈਣਗੇ।