1.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ ਤੁਹਾਡੇ ਮੋਹ ਦੀਆਂ ਰਗਾਂ ਹੁਣ ਟੁੱਟ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਸਾਰੀ ਦੁਨੀਆਂ ਵਿਨਾਸ਼ ਹੋਣੀ ਹੈ , ਇਸ ਪੁਰਾਣੀ ਦੁਨੀਆਂ ਦੀ ਕਿਸੇ ਚੀਜ਼ ਵਿੱਚ ਰੂਚੀ ਨਹੀਂ ਹੋਣੀ ਚਾਹੀਦੀ ਹੈ

ਪ੍ਰਸ਼ਨ:-
ਜਿਹਨਾਂ ਬੱਚਿਆਂ ਨੂੰ ਰੂਹਾਨੀ ਮਸਤੀ ਚੜੀ ਰਹਿੰਦੀ ਹੈ, ਉਹਨਾਂ ਦਾ ਟਾਇਟਲ ਕੀ ਹੋਵੇਗਾ? ਮਸਤੀ ਕਿੰਨਾ ਬੱਚਿਆਂ ਨੂੰ ਚੜ੍ਹਦੀ ਹੈ?

ਉੱਤਰ:-
ਰੂਹਾਨੀ ਮਸਤੀ ਵਿੱਚ ਰਹਿਣ ਵਾਲਿਆਂ ਬੱਚਿਆਂ ਨੂੰ ਕਿਹਾ ਜਾਂਦਾ ਹੈ - 'ਮਸਤ ਕਲ਼ੰਧਰ', ਓਹੀ ਕਲਗੀਧਰ ਬਣਦੇ ਹਨ। ਉਹਨਾਂ ਨੂੰ ਰਜਾਈਪਨ ਦੀ ਮਸਤੀ ਚੜੀ ਰਹਿੰਦੀ ਹੈ। ਬੁੱਧੀ ਵਿੱਚ ਰਹਿੰਦਾ ਹੈ - ਹੁਣ ਅਸੀਂ ਫ਼ਕੀਰ ਤੋਂ ਅਮੀਰ ਬਣਦੇ ਹਾਂ। ਮਸਤੀ ਉਹਨਾਂ ਨੂੰ ਚੜ੍ਹਦੀ ਹੈ ਜੋ ਰੂਦਰ ਮਾਲਾ ਵਿੱਚ ਪਿਰੋਣ ਵਾਲੇ ਹਨ। ਨਸ਼ਾ ਉਨ੍ਹਾਂ ਬੱਚਿਆਂ ਨੂੰ ਰਹਿੰਦਾ ਹੈ ਜਿਨ੍ਹਾਂ ਨੂੰ ਨਿਸ਼ਚੇ ਹੈ ਕਿ ਅਸੀਂ ਹੁਣ ਘਰ ਜਾਣਾ ਹੈ ਫਿਰ ਨਵੀਂ ਦੁਨੀਆਂ ਵਿੱਚ ਆਉਣਾ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨਾਲ ਰੂਹ ਰਿਹਾਨ ਕਰਦੇ ਹਨ। ਇਸਨੂੰ ਕਿਹਾ ਜਾਂਦਾ ਹੈ ਰੂਹਾਨੀ ਗਿਆਨ ਰੂਹਾਂ ਪ੍ਰਤੀ। ਰੂਹ ਹੈ ਗਿਆਨ ਦਾ ਸਾਗਰ। ਮਨੁੱਖ ਕਦੇ ਵੀ ਗਿਆਨ ਦਾ ਸਾਗਰ ਨਹੀਂ ਹੋ ਸਕਦੇ। ਮਨੁੱਖ ਹਨ ਭਗਤੀ ਦੇ ਸਾਗਰ। ਹੈ ਤਾਂ ਸਾਰੇ ਮਨੁੱਖ । ਜੋ ਬ੍ਰਾਹਮਣ ਬਣਦੇ ਹਨ ਉਹ ਗਿਆਨ ਸਾਗਰ ਤੋਂ ਗਿਆਨ ਲੈ ਕੇ ਮਾਸਟਰ ਗਿਆਨ ਸਾਗਰ ਬਣ ਜਾਂਦੇ ਹਨ। ਫਿਰ ਨਾ ਦੇਵਤਾਵਾਂ ਵਿੱਚ ਭਗਤੀ ਹੁੰਦੀ ਨਾ ਹੀ ਗਿਆਨ ਹੁੰਦਾ ਹੈ। ਦੇਵਤਾ ਇਹ ਗਿਆਨ ਨਹੀਂ ਜਾਣਦੇ ਹਨ। ਗਿਆਨ ਦਾ ਸਾਗਰ ਇਕ ਹੀ ਪਰਮਪਿਤਾ ਪਰਮਾਤਮਾ ਹੈ ਇਸਲਈ ਉਸਨੂੰ ਹੀ ਹੀਰੇ ਵਰਗਾ ਕਹਾਂਗੇ। ਉਹੀ ਆਕੇ ਕੌਡੀ ਤੋਂ ਹੀਰਾ ਅਤੇ ਪੱਥਰ ਬੁੱਧੀ ਤੋਂ ਪਾਰਸ ਬੁੱਧੀ ਬਣਾਉਂਦੇ ਹਨ। ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ ਹੈ। ਦੇਵਤਾ ਹੀ ਫਿਰ ਆਕੇ ਮਨੁੱਖ ਬਣਦੇ ਹਨ। ਦੇਵਤਾ ਬਣੇ ਸ਼੍ਰੀਮਤ ਨਾਲ। ਅੱਧਾ ਕਲਪ ਓਥੇ ਕਿਸੇ ਦੀ ਮੱਤ ਦੀ ਲੋੜ ਨਹੀਂ ਹੈ। ਇੱਥੇ ਤਾਂ ਢੇਰ ਗੁਰੂਆਂ ਦੀ ਮੱਤ ਲੈਂਦੇ ਰਹਿੰਦੇ ਹਨ। ਹੁਣ ਬਾਪ ਨੇ ਸਮਝਾਇਆ ਹੈ ਕਿ ਸਤਿਗੁਰੂ ਦੀ ਸ਼੍ਰੀਮਤ ਮਿਲਦੀ ਹੈ। ਖ਼ਾਲਸੇ ਲੋਕ ਕਹਿੰਦੇ ਹਨ ਸਤਿਗੁਰੂ ਅਕਾਲ। ਉਸਦਾ ਵੀ ਅਰਥ ਨਹੀਂ ਜਾਣਦੇ ਹਨ। ਪੁਕਾਰਦੇ ਵੀ ਹਨ ਸਤਿਗੁਰੂ ਅਕਾਲਮੂਰਤ ਮਤਲਬ ਕਿ ਸਦਗਤੀ ਕਰਨ ਵਾਲਾ ਅਕਾਲਮੂਰਤ ਹੈ। ਅਕਾਲ ਮੂਰਤ ਪਰਮਪਿਤਾ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਅਤੇ ਗੁਰੂ ਵਿੱਚ ਦਿਨ ਰਾਤ ਦਾ ਫ਼ਰਕ ਹੈ। ਤਾਂ ਉਹ ਬ੍ਰਹਮਾ ਦਾ ਦਿਨ ਅਤੇ ਰਾਤ ਕਹਿ ਦਿੰਦੇ ਹਨ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ, ਤਾਂ ਜ਼ਰੂਰ ਕਹਿਣਗੇ ਕਿ ਬ੍ਰਹਮਾ ਪੁਨਰ ਜਨਮ ਲੈਂਦੇ ਹਨ। ਬ੍ਰਹਮਾ ਤੋਂ ਇਹ ਦੇਵਤਾ ਵਿਸ਼ਨੂੰ ਬਣਦੇ ਹਨ। ਤੁਸੀਂ ਸ਼ਿਵ ਬਾਬਾ ਦੀ ਮਹਿਮਾ ਕਰਦੇ ਹੋ। ਉਨ੍ਹਾਂ ਦਾ ਹੀਰੇ ਵਰਗਾ ਜਨਮ ਹੈ।

ਹੁਣ ਤੁਸੀਂ ਗ੍ਰਹਿਸਤ ਵਿਹਾਰ ਵਿੱਚ ਰਹਿੰਦੇ ਹੋਏ ਪਾਵਨ ਬਣਦੇ ਹੋ। ਤੁਹਾਨੂੰ ਪਵਿੱਤਰ ਬਣ ਇਹ ਗਿਆਨ ਧਾਰਨ ਕਰਨਾ ਹੈ। ਕੁਮਾਰੀਆਂ ਨੂੰ ਤਾਂ ਕੋਈ ਬੰਧਨ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਮਾਂ ਬਾਪ ਜਾਂ ਭਾਈ ਭੈਣ ਦੀ ਸਮ੍ਰਿਤੀ ਰਹੇਗੀ। ਫਿਰ ਸੌਹਰੇ ਘਰ ਜਾਣ ਨਾਲ ਦੋ ਪਰਿਵਾਰ ਹੋ ਜਾਂਦੇ ਹਨ। ਹੁਣ ਬਾਪ ਤੁਹਾਨੂੰ ਕਹਿੰਦੇ ਹਨ ਅਸ਼ਰੀਰੀ ਬਣ ਜਾਓ। ਹੁਣ ਤੁਹਾਨੂੰ ਵਾਪਿਸ ਜਾਣਾ ਹੈ। ਤੁਹਾਨੂੰ ਪਵਿੱਤਰ ਬਣਨ ਦੀ ਯੁੱਕਤੀ ਵੀ ਦੱਸਦਾ ਹਾਂ। ਪਤਿਤ ਪਾਵਨ ਮੈਂ ਹੀ ਹਾਂ। ਮੈਂ ਗਰੰਟੀ ਕਰਦਾ ਹਾਂ ਕਿ ਤੁਸੀਂ ਮੈਨੂੰ ਯਾਦ ਕਰੋ ਤਾਂ ਇਸ ਯੋਗ ਦੀ ਜਵਾਲਾ ਨਾਲ ਤੁਹਾਡੇ ਜਨਮ ਜਨਮਾਂਤਰ ਦੇ ਪਾਪ ਭਸਮ ਹੋ ਜਾਣਗੇ। ਜਿਵੇਂ ਪੁਰਾਣਾ ਸੋਨਾ ਅੱਗ ਵਿੱਚ ਸੁੱਟਣ ਨਾਲ ਉਸ ਵਿੱਚੋ ਖਾਦ ਨਿਕਲ ਜਾਂਦੀ ਹੈ, ਸੱਚਾ ਸੋਨਾ ਰਹਿ ਜਾਂਦਾ ਹੈ। ਇਹ ਵੀ ਯੋਗ ਦੀ ਜਵਾਲਾ ਹੈ। ਇਸ ਸੰਗਮ ਤੇ ਹੀ ਬਾਬਾ ਆਕੇ ਰਾਜਯੋਗ ਸਿਖਾਉਂਦੇ ਹਨ, ਇਸਲਈ ਉਨ੍ਹਾਂ ਦੀ ਬਹੁਤ ਮਹਿਮਾ ਹੈ। ਰਾਜਯੋਗ ਜੋ ਭਗਵਾਨ ਨੇ ਸਿਖਾਇਆ ਸੀ ਉਹ ਸਾਰੇ ਸਿੱਖਣਾ ਚਾਹੁੰਦੇ ਹਨ। ਵਿਲਾਇਤ ਤੋਂ ਵੀ ਸੰਨਿਆਸੀ ਲੋਕ ਬਹੁਤਿਆਂ ਨੂੰ ਲੈ ਆਉਂਦੇ ਹਨ। ਉਹ ਸਮਝਦੇ ਹਨ ਇਹਨਾਂ ਨੇ ਸੰਨਿਆਸ ਕੀਤਾ ਹੋਇਆ ਹੈ। ਹੁਣ ਸੰਨਿਆਸੀ ਤਾਂ ਤੁਸੀਂ ਵੀ ਹੋ। ਪ੍ਰੰਤੂ ਬੇਹੱਦ ਦੇ ਸੰਨਿਆਸ ਨੂੰ ਕੋਈ ਜਾਣਦੇ ਨਹੀਂ ਹਨ। ਬੇਹੱਦ ਦਾ ਸੰਨਿਆਸ ਤਾਂ ਇਕ ਬਾਪ ਹੀ ਸਿਖਾਉਂਦੇ ਹਨ। ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਖ਼ਤਮ ਹੋਣ ਵਾਲੀ ਹੈ। ਇਸ ਦੁਨੀਆਂ ਦੀ ਕੋਈ ਚੀਜ਼ ਵਿੱਚ ਸਾਡੀ ਰੂਚੀ ਨਹੀਂ ਰਹਿੰਦੀ ਹੈ। ਫਲਾਣੇ ਨੇ ਸ਼ਰੀਰ ਛੱਡਿਆ ਜਾ ਕੇ ਦੂਜਾ ਲੈ ਲਿਆ ਪਾਰਟ ਵਜਾਉਣ ਦੇ ਲਈ, ਅਸੀਂ ਫਿਰ ਕਿਓਂ ਰੋਂਦੇ ਹਾਂ! ਮੋਹ ਦੀ ਰਗ ਨਿਕਲ ਜਾਂਦੀ ਹੈ। ਸਾਡਾ ਸਬੰਧ ਜੁੜਿਆ ਹੈ ਹੁਣ ਨਵੀਂ ਦੁਨੀਆਂ ਦੇ ਨਾਲ। ਇਸ ਤਰ੍ਹਾਂ ਦੇ ਬੱਚੇ ਪੱਕੇ ਕਲਗੀਧਰ ਹੁੰਦੇ ਹਨ। ਤੁਹਾਡੇ ਵਿੱਚ ਰਾਜਾਈਪਨ ਦੀ ਮਸਤੀ ਹੈ। ਬਾਬਾ ਵਿੱਚ ਵੀ ਮਸਤੀ ਹੈ ਨਾ - ਅਸੀਂ ਇਹ ਕਲਗੀਧਰ ਜਾ ਕੇ ਬਣਾਂਗੇ, ਫ਼ਕੀਰ ਤੋਂ ਅਮੀਰ ਬਣਾਂਗੇ। ਅੰਦਰ ਵਿੱਚ ਮਸਤੀ ਚੜੀ ਹੋਈ ਹੈ, ਇਸਲਈ ਮਸਤ ਕਲ਼ੰਧਰ ਕਹਿੰਦੇ ਹਨ। ਇਸਦਾ ਦਾ ਸਾਕਸ਼ਾਤਕਾਰ ਵੀ ਕਰਦੇ ਹਨ। ਤਾਂ ਜਿਵੇਂ ਕਿ ਇਹਨਾਂ ਨੂੰ ਮਸਤੀ ਚੜੀ ਹੋਈ ਹੈ, ਤੁਹਾਨੂੰ ਵੀ ਚੜੀ ਹੋਣੀ ਚਾਹੀਦੀ ਹੈ। ਤੁਸੀਂ ਵੀ ਰੂਦਰ ਮਾਲਾ ਵਿੱਚ ਪਿਰੋਣ ਵਾਲੇ ਹੋ। ਜਿਨ੍ਹਾਂ ਨੂੰ ਪੱਕਾ ਨਿਸ਼ਚੇ ਹੋ ਜਾਂਦਾ ਹੈ ਉਹਨਾਂ ਨੂੰ ਨਸ਼ਾ ਚੜ੍ਹੇਗਾ। ਹੁਣ ਸਾਨੂੰ ਆਤਮਾਵਾਂ ਨੂੰ ਘਰ ਜਾਣਾ ਹੈ। ਫਿਰ ਨਵੀਂ ਦੁਨੀਆਂ ਵਿੱਚ ਆਵਾਂਗੇ। ਇਸ ਨਿਸ਼ਚੇ ਦੇ ਨਾਲ ਜੋ ਇਹਨਾਂ ਨੂੰ ਵੀ ਦੇਖਦੇ ਹਨ ਉਹਨਾਂ ਨੂੰ ਬੱਚਾ (ਸ਼੍ਰੀ ਕ੍ਰਿਸ਼ਨ) ਦੇਖਣ ਵਿੱਚ ਆਉਂਦਾ ਹੈ। ਕਿੰਨਾ ਸ਼ੋਭਨੀਕ ਹੈ। ਕ੍ਰਿਸ਼ਨ ਤਾਂ ਇੱਥੇ ਨਹੀਂ ਹੈ। ਉਸਦੇ ਪਿਛਾੜੀ ਕਿੰਨੇ ਹੈਰਾਨ ਹੁੰਦੇ ਹਨ। ਪੰਗੂੜੇ ਬਣੋਉਂਦੇ, ਉਹਨਾਂ ਨੂੰ ਦੁੱਧ ਪਿਲਾਉਂਦੇ ਹਨ। ਉਹ ਹੈ ਜੜ ਚਿੱਤਰ, ਇਹ ਤਾਂ ਰੀਅਲ ਹੈ। ਇਸਨੂੰ ਵੀ ਇਹ ਨਿਸ਼ਚੇ ਹੈ ਕਿ ਅਸੀਂ ਜਾਂ ਕੇ ਬਾਲਕ ਬਣਾਂਗੇ। ਤੁਸੀਂ ਬੱਚੀਆਂ ਵੀ ਦਿਵਯ ਦ੍ਰਿਸ਼ਟੀ ਦੇ ਨਾਲ ਛੋਟਾ ਬੱਚਾ ਦੇਖਦੀ ਹੋ। ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇ ਹਨ। ਆਤਮਾ ਨੂੰ ਜਦੋ ਦਿਵਯ ਦ੍ਰਿਸ਼ਟੀ ਮਿਲਦੀ ਹੈ ਤਾਂ ਸ਼ਰੀਰ ਦਾ ਭਾਨ ਨਹੀਂ ਰਹਿੰਦਾ ਹੈ। ਉਸ ਸਮੇਂ ਤੇ ਆਪਣੇ ਨੂੰ ਮਹਾਰਾਣੀ ਅਤੇ ਉਸਨੂੰ ਬੱਚਾ ਸਮਝਣਗੇ। ਇਹ ਸਾਕਸ਼ਾਤਕਾਰ ਵੀ ਇਸ ਵੇਲੇ ਬਹੁਤਿਆਂ ਨੂੰ ਹੁੰਦਾ ਹੈ। ਚਿੱਟੇ ਕਪੜੇ ਵਾਲੇ ਦਾ ਵੀ ਸਾਕਸ਼ਾਤਕਾਰ ਬਹੁਤਿਆਂ ਨੂੰ ਹੁੰਦਾ ਹੈ। ਫਿਰ ਉਹਨਾਂ ਨੂੰ ਕਹਿੰਦੇ ਹਨ ਤੁਸੀਂ ਇਨ੍ਹਾਂ ਦੇ ਕੋਲ ਜਾਓ, ਗਿਆਨ ਲਵੋ ਤਾਂ ਇਵੇਂ ਦਾ ਪ੍ਰਿੰਸ ਬਣੋਗੇ। ਇਹ ਜਾਦੂਗਰੀ ਠਹਿਰੀ ਨਾ। ਸੌਦਾ ਵੀ ਬੜਾ ਚੰਗਾ ਕਰਦੇ ਹਨ। ਕੌਡੀ ਲੈ ਕੇ ਹੀਰੇ ਮੋਤੀ ਦਿੰਦੇ ਹਨ। ਹੀਰੇ ਵਰਗਾ ਤੁਸੀਂ ਬਣਦੇ ਹੋ। ਤੁਹਾਨੂੰ ਸ਼ਿਵ ਬਾਬਾ ਹੀਰੇ ਵਰਗਾ ਬਣਾਉਂਦੇ ਹਨ, ਇਸਲਈ ਬਲਿਹਾਰੀ ਉਨ੍ਹਾਂ ਦੀ ਹੈ। ਮਨੁੱਖ ਨਾ ਸਮਝਣ ਕਾਰਨ ਜਾਦੂ-ਜਾਦੂ ਕਹਿ ਦਿੰਦੇ ਹਨ। ਜਿਹੜੇ ਅਸ਼ਚਰਿਵਤ (ਯਕੀਨ ਨਾ ਆਉਣਾ) ਭਗੰਤੀ ਹੋ ਜਾਂਦੇ ਹਨ ਉਹ ਜਾਕੇ ਉਲਟਾ - ਸੁਲਟਾ ਸਣੋਉਂਦੇ ਹਨ। ਇਸ ਤਰ੍ਹਾਂ ਬੜੇ ਟ੍ਰੇਟਰ ਬਣ ਜਾਂਦੇ ਹਨ। ਇਵੇਂ ਟ੍ਰੇਟਰ ਬਣਨ ਵਾਲੇ ਓੱਚਾ ਪਦ ਨਹੀਂ ਪਾ ਸਕਦੇ ਹਨ। ਉਸਨੂੰ ਕਿਹਾ ਜਾਂਦਾ ਹੈ ਗੁਰੂ ਦਾ ਨਿੰਦਕ ਠੋਰ ਨਾ ਪਾਏ। ਇੱਥੇ ਤਾਂ ਸੱਤ ਗੱਲ ਹੈ ਨਾ। ਇਹ ਵੀ ਹੁਣ ਤੁਸੀਂ ਸਮਝਦੇ ਹੋ। ਮਨੁੱਖ ਤਾਂ ਕਹਿ ਦਿੰਦੇ ਯੁਗੇ - ਯੁਗੇ ਆਉਂਦਾ ਹੈ। ਅੱਛਾ, ਚਾਰ ਯੁਗ ਹੈ ਫਿਰ 24 ਅਵਤਾਰ ਕਿਵੇਂ ਕਹਿ ਸਕਦੇ ਹੋ? ਫਿਰ ਕਹਿ ਦਿੰਦੇ ਠਿਕੱਰ - ਭਿੱਤਰ ਕਣ - ਕਣ ਵਿੱਚ ਪਰਮਾਤਮਾ ਹੈ, ਤਾਂ ਸਭ ਪਰਮਾਤਮਾ ਹੋ ਗਏ। ਬਾਪ ਕਹਿੰਦੇ ਹਨ ਮੈਂ ਕੌਡੀ ਤੋਂ ਹੀਰਾ ਬਣਾਉਣ ਵਾਲਾ, ਮੈਨੂੰ ਫਿਰ ਠਿਕੱਰ ਭਿੱਤਰ ਵਿੱਚ ਠੋਕ ਦਿੰਦੇ ਹਨ। ਸਰਵ ਵਿਆਪੀ ਹੈ ਮਤਲਬ ਸਭ ਵਿੱਚ ਹੈ ਫਿਰ ਤਾਂ ਕੋਈ ਵੇਲਯੂ ਨਹੀਂ ਰਹੀ। ਮੇਰਾ ਕਿਵੇਂ ਅਪਕਾਰ ਕਰਦੇ ਹਨ। ਬਾਬਾ ਕਹਿੰਦੇ ਇਹ ਵੀ ਡਰਾਮਾ ਵਿੱਚ ਨੂੰਧ ਹੈ। ਜਦੋਂ ਇਸ ਤਰ੍ਹਾਂ ਬਣ ਜਾਂਦੇ ਹਾਂ ਉਦੋਂ ਫਿਰ ਬਾਪ ਆਕੇ ਉਪਕਾਰ ਕਰਦੇ ਹਨ ਮਤਲਬ ਮਨੁੱਖਾਂ ਨੂੰ ਦੇਵਤਾ ਬਣਾਉਂਦੇ ਹਨ।

ਵਰਲਡ ਦੀ ਹਿਸਟਰੀ - ਜਾਗ੍ਰਾਫੀ ਫਿਰ ਰਪੀਟ ਹੋਵੇਗੀ। ਸਤਯੁੱਗ ਵਿੱਚ ਇਹ ਲਕਸ਼ਮੀ ਨਰਾਇਣ ਹੀ ਆਉਣਗੇ। ਉੱਥੇ ਸਿਰਫ਼ ਭਾਰਤ ਹੀ ਹੁੰਦਾ ਹੈ। ਸ਼ੁਰੂ ਵਿੱਚ ਬੜੇ ਥੋੜੇ ਦੇਵਤਾ ਹੋਣਗੇ ਪਰ ਵੱਧਦੇ-ਵੱਧਦੇ ਪੰਜ ਹਜ਼ਾਰ ਸਾਲ ਵਿੱਚ ਕਿੰਨੇ ਹੋ ਗਏ। ਹੁਣ ਇਹ ਗਿਆਨ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਬਾਕੀ ਹੈ ਭਗਤੀ। ਦੇਵਤਾਵਾਂ ਦੀ ਚਿੱਤਰਾਂ ਦੀ ਮਹਿਮਾ ਗਾਉਂਦੇ ਹਨ। ਇਹ ਨਹੀਂ ਸਮਝਦੇ ਕਿ ਇਹ ਚੇਤਨ ਵਿੱਚ ਸੀ, ਫਿਰ ਕਿੱਥੇ ਗਏ? ਚਿੱਤਰਾਂ ਦੀ ਪੂਜਾ ਕਰਦੇ ਹਨ ਪ੍ਰੰਤੂ ਉਹ ਕਿੱਥੇ ਹਨ? ਉਹਨਾਂ ਨੂੰ ਵੀ ਤਮੋਪ੍ਰਧਾਨ ਬਣ ਫਿਰ ਸਤੋਪ੍ਰਧਾਨ ਬਣਨਾ ਹੈ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ। ਇਵੇਂ ਦੇ ਤਮੋਪ੍ਰਧਾਨ ਬੁੱਧੀ ਨੂੰ ਸਤੋਪ੍ਰਧਾਨ ਬਣਾਉਣਾ ਬਾਪ ਦਾ ਹੀ ਕੰਮ ਹੈ। ਇਹ ਲਕਸ਼ਮੀ ਨਰਾਇਣ ਪਾਸਟ ਹੋ ਗਏ ਹਨ। ਇਸਲਈ ਇਹ ਉਹਨਾਂ ਦੀ ਮਹਿਮਾ ਹੈ। ਉੱਚੇ ਤੋਂ ਓੱਚਾ ਭਗਵਾਨ ਇਕ ਹੀ ਹੈ। ਬਾਕੀ ਤਾਂ ਸਾਰੇ ਪੁਨਰਜਨਮ ਲੈਂਦੇ ਰਹਿੰਦੇ ਹਨ। ਉੱਚੇ ਤੋਂ ਉਚਾ ਬਾਪ ਹੀ ਸਭ ਨੂੰ ਮੁੱਕਤੀ - ਜੀਵਨਮੁੱਕਤੀ ਦਿੰਦੇ ਹਨ। ਉਹ ਨਾ ਆਉਂਦੇ ਤਾਂ ਹੋਰ ਹੀ ਵਰਥ ਨਾਟ ਏ ਪੈਨੀ ਤਮੋਪ੍ਰਧਾਨ ਬਣ ਜਾਂਦੇ ਹਨ। ਜਦੋਂ ਇਹ ਰਾਜ ਕਰਦੇ ਸੀ ਤਾਂ ਵਰਥ ਪਾਉਂਡ ਸੀ। ਉੱਥੇ ਕੋਈ ਪੂਜਾ ਆਦਿ ਨਹੀਂ ਕਰਦੇ ਸੀ। ਪੂਜਈਏ ਦੇਵੀ ਦੇਵਤਾ ਹੀ ਪੁਜਾਰੀ ਬਣ ਗਏ, ਵਾਮ ਮਾਰਗ ਵਿੱਚ ਵਿਕਾਰੀ ਬਣ ਜਾਂਦੇ ਹਨ। ਇਹ ਕਿਸੇ ਨੂੰ ਪਤਾ ਨਹੀਂ ਕਿ ਇਹ ਸੰਪੂਰਨ ਨਿਰਵਿਕਾਰੀ ਸਨ। ਤੁਹਾਡੇ ਬ੍ਰਾਹਮਣਾ ਵਿੱਚ ਵੀ ਇਹ ਗੱਲਾਂ ਨੰਬਰਵਾਰ ਸਭ ਸਮਝਦੇ ਹਨ। ਖੁੱਦ ਨਹੀਂ ਪੂਰਾ ਸਮਝਿਆ ਹੋਏਗਾ ਤਾਂ ਹੋਰਾਂ ਨੂੰ ਕੀ ਸਮਝਾਏਗਾ। ਨਾਮ ਹੈ ਬ੍ਰਹਮਾ ਕੁਮਾਰ, ਕੁਮਾਰੀ, ਸਮਝਾ ਨਾ ਸਕੇ ਤਾਂ ਨੁਕਸਾਨ ਕਰ ਦਿੰਦੇ ਹਨ। ਇਸਲਈ ਕਹਿਣਾ ਚਾਹੀਦਾ ਹੈ ਕਿ ਅਸੀਂ ਵੱਡੀ ਭੈਣ ਨੂੰ ਬੁਲਾਉਂਦੇ ਹਾਂ, ਉਹ ਤੁਹਾਨੂੰ ਸਮਝਾਏਗੀ। ਭਾਰਤ ਹੀ ਹੀਰੇ ਵਰਗਾ ਸੀ, ਹੁਣ ਕੌਡੀ ਵਰਗਾ ਬਣ ਗਿਆ ਹੈ। ਬੇਗਰ ਭਾਰਤ ਨੂੰ ਸਰਤਾਜ ਕੌਣ ਬਣਾਏ? ਲਕਸ਼ਮੀ ਨਰਾਇਣ ਹੁਣ ਕਿੱਥੇ ਹਨ, ਹਿਸਾਬ ਦੱਸੋ? ਦੱਸ ਨਹੀਂ ਸਕਣਗੇ। ਉਹ ਹਨ ਭਗਤੀ ਦੇ ਸਾਗਰ। ਉਹੀ ਨਸ਼ਾ ਚੜ੍ਹਿਆ ਹੋਇਆ ਹੈ। ਤੁਸੀਂ ਹੋ ਗਿਆਨ ਦੇ ਸਾਗਰ। ਉਹ ਤਾਂ ਸ਼ਾਸਤਰਾਂ ਦਾ ਗਿਆਨ ਹੀ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਸ਼ਾਸਤਰਾਂ ਵਿੱਚ ਹੈ ਭਗਤੀ ਦੀ ਰਸਮ ਰਿਵਾਜ਼। ਜਿੰਨੀ ਤੁਹਾਡੇ ਵਿੱਚ ਗਿਆਨ ਦੀ ਤਾਕਤ ਭਰਦੀ ਜਾਵੇਗੀ ਤਾਂ ਤੁਸੀਂ ਚੁੰਬਕ ਬਣ ਜਾਵੋਗੇ। ਤਾਂ ਫਿਰ ਸਭ ਨੂੰ ਕਸ਼ਿਸ਼ ਹੋਵੇਗੀ। ਹੁਣ ਨਹੀਂ ਹੈ। ਫਿਰ ਵੀ ਆਪਣੀ ਯਥਾ ਯੋਗ ਅਤੇ ਯਥਾ ਸ਼ਕਤੀ ਜਿਨ੍ਹਾਂ ਬਾਪ ਨੂੰ ਯਾਦ ਕਰਦੇ ਹਨ। ਇਵੇਂ ਨਹੀਂ ਕਿ ਸਦਾ ਬਾਪ ਨੂੰ ਯਾਦ ਕਰਦੇ ਹਨ। ਫਿਰ ਤਾਂ ਇਹ ਸ਼ਰੀਰ ਵੀ ਨਾ ਰਹੇ। ਹੁਣ ਤਾਂ ਬਹੁਤਿਆਂ ਨੂੰ ਪੈਗਾਮ ਦੇਣਾ ਹੈ, ਪੈਗੰਬਰ ਬਣਨਾ ਹੈ। ਤੁਸੀਂ ਬੱਚੇ ਹੀ ਪੈਗੰਬਰ ਬਣਦੇ ਹੋ ਹੋਰ ਕੋਈ ਬਣਦੇ ਨਹੀਂ ਹਨ। ਕ੍ਰਾਇਸਟ ਆਦਿ ਆਕੇ ਧਰਮ ਸਥਾਪਨ ਕਰਦੇ ਹਨ, ਉਸਨੂੰ ਪੈਗੰਬਰ ਨਹੀਂ ਕਿਹਾ ਜਾਵੇਗਾ। ਕ੍ਰਿਸ਼ਚਨ ਧਰਮ ਸਥਾਪਨ ਕੀਤਾ ਹੋਰ ਤਾਂ ਕੁਝ ਨਹੀਂ ਕੀਤਾ। ਉਹ ਕਿਸੇ ਦੇ ਸ਼ਰੀਰ ਵਿੱਚ ਆਇਆ ਫਿਰ ਉਸਦੇ ਪਿੱਛੇ ਦੂਜੇ ਆਉਂਦੇ ਹਨ। ਇੱਥੇ ਤਾਂ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਅੱਗੇ ਚੱਲ ਤੁਹਾਨੂੰ ਸਭ ਨੂੰ ਸਾਕਸ਼ਾਤਕਾਰ ਹੋਵੇਗਾ - ਅਸੀਂ ਕੀ-ਕੀ ਬਣਾਂਗੇ, ਇਹ- ਇਹ ਅਸੀਂ ਵਿਕਰਮ ਕੀਤਾ। ਸਾਕਸ਼ਾਤਕਾਰ ਹੋਣ ਵਿੱਚ ਦੇਰੀ ਨਹੀਂ ਲਗੇਗੀ। ਕਾਸ਼ੀ ਕਲਵਟ ਖਾਂਦੇ ਸੀ, ਇੱਕਦਮ ਖੜੇ ਹੋ ਕੇ ਖੂਹ ਵਿੱਚ ਛਲਾਂਗ ਮਾਰ ਦਿੰਦੇ ਸੀ। ਹੁਣ ਤਾਂ ਗੌਰਮੈਂਟ ਨੇ ਬੰਦ ਕਰ ਦਿੱਤਾ ਹੈ। ਉਹ ਸਮਝਦੇ ਹਨ ਅਸੀਂ ਮੁੱਕਤੀ ਨੂੰ ਪਾਵਾਂਗੇ। ਬਾਪ ਕਹਿੰਦੇ ਹਨ ਮੁੱਕਤੀ ਨੂੰ ਤਾਂ ਕੋਈ ਪਾ ਨਹੀਂ ਸਕਦਾ। ਥੋੜੇ ਟਾਈਮ ਵਿੱਚ ਜਿਵੇਂ ਕੀ ਸਾਰੇ ਜਨਮਾਂ ਦਾ ਢੰਡ ਮਿਲ ਜਾਂਦਾ ਹੈ। ਫਿਰ ਨਵੇਂ ਸਿਰ ਹਿਸਾਬ ਕਿਤਾਬ ਸ਼ੁਰੂ ਹੁੰਦਾ ਹੈ। ਵਾਪਿਸ ਤਾਂ ਕੋਈ ਜਾ ਨਹੀਂ ਸਕਦਾ ਹੈ। ਕਿੱਥੇ ਜਾਕੇ ਰਹਾਂਗੇ? ਆਤਮਾਵਾਂ ਦਾ ਸਿੱਜਰਾ ਵੀ ਖ਼ਰਾਬ ਹੋ ਜਾਵੇ। ਨੰਬਰਵਾਰ ਆਉਣਗੇ ਫਿਰ ਜਾਣਗੇ। ਬੱਚਿਆਂ ਨੂੰ ਸਾਕਸ਼ਾਤਕਾਰ ਹੁੰਦਾ ਹੈ ਇਸਲਈ ਇਹ ਚਿੱਤਰ ਆਦਿ ਬਣਾਉਂਦੇ ਹਨ। 84 ਜਨਮਾਂ ਦੇ ਸਾਰੇ ਸ੍ਰਿਸ਼ਟੀ ਦੇ ਚੱਕਰ ਦੇ ਆਦਿ-ਮੱਧ-ਅੰਤ ਦਾ ਗਿਆਨ ਤੁਹਾਨੂੰ ਮਿਲਿਆ ਹੈ। ਫਿਰ ਤੁਹਾਡੇ ਵਿੱਚ ਵੀ ਨੰਬਰਵਾਰ ਹੈ। ਕੋਈ ਤਾਂ ਬਹੁਤ ਮਾਰਕਸ(ਨੰਬਰਾਂ) ਨਾਲ ਪਾਸ ਹੁੰਦੇ ਤੇ ਕਈ ਬੜੇ ਘੱਟ ਨੰਬਰਾਂ ਦੇ ਨਾਲ। ਸੌ(100) ਮਾਰਕਸ ਤਾਂ ਕਿਸੇ ਦੀ ਹੁੰਦੇ ਨਹੀਂ ਹੈ। 100 ਹੈ ਹੀ ਇਕ ਬਾਪ ਦੀ। ਉਹ ਤਾਂ ਕੋਈ ਬਣ ਨਹੀਂ ਸਕਦਾ ਹੈ। ਥੋੜਾ ਥੋੜਾ ਫ਼ਰਕ ਪੈ ਜਾਂਦਾ ਹੈ। ਇਕ ਜਿਹੇ ਵੀ ਬਣ ਨਹੀਂ ਸਕਦੇ ਹਨ। ਕਿੰਨੇ ਢੇਰ ਮਨੁੱਖ ਹਨ ਸਭ ਦੇ ਫੀਚਰਜ਼ ਆਪਣੇ ਆਪਣੇ ਹਨ। ਆਤਮਾਵਾਂ ਸਭ ਕਿੰਨੀਆਂ ਛੋਟੀ ਬਿੰਦੂ ਹਨ। ਮਨੁੱਖ ਕਿੰਨੇ ਵੱਡੇ-ਵੱਡੇ ਹਨ ਪ੍ਰੰਤੂ ਫੀਚਰਜ਼ ਆਪਣੇ ਆਪਣੇ ਹਨ। ਜਿੰਨੀਆਂ ਆਤਮਾਵਾਂ ਹਨ, ਓਨੀਆਂ ਹੀ ਫਿਰ ਤੋਂ ਹੋਣਗੀਆਂ ਤਾਂ ਹੀ ਤੇ ਉੱਥੇ ਘਰ ਵਿੱਚ ਰਹਿਣਗੀਆਂ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਇਸ ਵਿੱਚ ਕੁਝ ਵੀ ਫ਼ਰਕ ਨਹੀਂ ਪੈ ਸਕਦਾ ਹੈ। ਇਕ ਵਾਰ ਜੋ ਸ਼ੂਟਿੰਗ ਹੋ ਗਈ ਉਹ ਫਿਰ ਦੇਖਣਗੇ। ਤੁਸੀਂ ਕਹੋਗੇ 5 ਹਜ਼ਾਰ ਸਾਲ ਪਹਿਲਾਂ ਵੀ ਅਸੀਂ ਇੱਦਾਂ ਹੀ ਮਿਲੇ ਸੀ। ਇਕ ਸੈਕਿੰਡ ਵੀ ਘਟ ਵੱਧ ਨਹੀ ਹੋ ਸਕਦਾ। ਡਰਾਮਾ ਹੈ ਨਾ। ਜਿਸਨੂੰ ਇਹ ਰਚਤਾ ਅਤੇ ਰਚਨਾ ਦਾ ਗਿਆਨ ਬੁੱਧੀ ਵਿੱਚ ਹੈ ਉਸਨੂੰ ਕਿਹਾ ਜਾਂਦਾ ਹੈ ਸਵਦਰਸ਼ਨ ਚੱਕਰਧਾਰੀ। ਬਾਪ ਤੋਂ ਹੀ ਇਹ ਨੋਲਜ਼ ਮਿਲਦੀ ਹੈ। ਮਨੁੱਖ, ਮਨੁੱਖ ਨੂੰ ਇਹ ਗਿਆਨ ਨਹੀਂ ਦੇ ਸਕਦੇ ਹਨ। ਭਗਤੀ ਸਿਖਾਉਂਦੇ ਹਨ ਮਨੁੱਖ, ਗਿਆਨ ਸਿਖਉਂਦਾ ਹੈ ਇਕ ਬਾਪ। ਗਿਆਨ ਦਾ ਸਾਗਰ ਤਾਂ ਇਕ ਬਾਪ ਹੀ ਹੈ। ਫਿਰ ਤੁਸੀਂ ਗਿਆਨ ਨਦੀਆਂ ਬਣਦੀ ਹੋ। ਗਿਆਨ ਸਾਗਰ ਅਤੇ ਗਿਆਨ ਨਦੀਆਂ ਤੋਂ ਹੀ ਮੁੱਕਤੀ ਜੀਵਨਮੁੱਕਤੀ ਮਿਲਦੀ ਹੈ। ਉਹ ਤਾਂ ਹਨ ਪਾਣੀ ਦੀਆਂ ਨਦੀਆਂ। ਪਾਣੀ ਤਾਂ ਸਦਾ ਹੈ ਹੀ ਹੈ। ਗਿਆਨ ਸੰਗਮ ਤੇ ਹੀ ਮਿਲਦਾ ਹੈ। ਪਾਣੀ ਦੀਆਂ ਨਦੀਆਂ ਤਾਂ ਭਾਰਤ ਵਿੱਚ ਹੀ ਵਹਿੰਦੀਆਂ ਹਨ। ਬਾਕੀ ਤਾਂ ਇੰਨੇ ਸਭ ਸ਼ਹਿਰ ਖ਼ਤਮ ਹੋ ਜਾਂਦੇ ਹਨ। ਖੰਡ ਹੀ ਨਹੀਂ ਰਹਿੰਦੇ ਹਨ। ਬਰਸਾਤ ਤਾਂ ਪੈਂਦੀ ਹੋਵੇਗੀ। ਪਾਣੀ, ਪਾਣੀ ਵਿੱਚ ਜਾਕੇ ਪੈਂਦਾ ਹੈ। ਇਹ ਹੀ ਭਾਰਤ ਹੋਵੇਗਾ।

ਹੁਣ ਤੁਹਾਨੂੰ ਸਾਰੀ ਨੋਲਜ਼ ਮਿਲਦੀ ਹੈ। ਇਹ ਹੈ ਗਿਆਨ, ਬਾਕੀ ਹੈ ਭਗਤੀ। ਹੀਰੇ ਵਰਗਾ ਇਕ ਹੀ ਸ਼ਿਵ ਬਾਬਾ ਹੈ, ਜਿਸਦੀ ਜੰਤੀ ਮਨਾਈ ਜਾਂਦੀ ਹੈ। ਪੁੱਛਣਾ ਚਾਹੀਦਾ ਹੈ ਕੀ ਸ਼ਿਵ ਬਾਬਾ ਨੇ ਕੀ ਕੀਤਾ? ਉਹ ਤਾਂ ਆਕੇ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਆਦਿ-ਮੱਧ-ਅੰਤ ਦਾ ਗਿਆਨ ਸੁਨਾੳਂਂਦੇ ਹਨ। ਇਸਲਈ ਗਾਇਆ ਜਾਂਦਾ ਹੈ ਗਿਆਨ ਸੂਰਜ ਪ੍ਰਗਟਿਆ....ਗਿਆਨ ਨਾਲ ਦਿਨ, ਭਗਤੀ ਨਾਲ ਰਾਤ ਹੁੰਦੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਬਾਬਾ ਨੂੰ ਯਾਦ ਕਰਨ ਨਾਲ ਪਾਵਨ ਬਣ ਜਾਵਾਂਗੇ। ਫਿਰ ਸ਼ਰੀਰ ਵੀ ਪਾਵਨ ਮਿਲੇਗਾ। ਤੁਸੀਂ ਸਭ ਨੰਬਰਵਾਰ ਪਾਵਨ ਬਣਦੇ ਹੋ। ਕਿੰਨੀ ਸਹਿਜ ਗੱਲ ਹੈ। ਮੁੱਖ ਗੱਲ ਹੈ ਯਾਦ ਦੀ। ਬਹੁਤ ਹਨ ਜਿਨ੍ਹਾਂ ਨੂੰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਵੀ ਨਹੀਂ ਆਉਂਦਾ ਹੈ। ਫਿਰ ਵੀ ਬੱਚੇ ਬਣੇ ਹਨ ਤਾਂ ਸਵਰਗ ਵਿੱਚ ਜਰੂਰ ਆਉਣਗੇ। ਇਸ ਸਮੇਂ ਦੇ ਪੁਰਸ਼ਾਰਥ ਅਨੁਸਾਰ ਹੀ ਰਜਾਈ ਸਥਾਪਨ ਹੁੰਦੀ ਹੈ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1. ਸਦਾ ਇਸ ਨਸ਼ੇ ਵਿੱਚ ਰਹਿਣਾ ਹੈ ਕੀ ਅਸੀਂ ਮਾਸਟਰ ਗਿਆਨ ਸਾਗਰ ਹਾਂ, ਖੁੱਦ ਵਿੱਚ ਗਿਆਨ ਦੀ ਤਾਕਤ ਭਰ ਕੇ ਚੁੰਬਕ ਬਣਨਾ ਹੈ, ਰੂਹਾਨੀ ਪੈਗੰਬਰ ਬਣਨਾ ਹੈ।

2. ਕੋਈ ਇਵੇਂ ਦਾ ਕਰਮ ਨਹੀਂ ਕਰਨਾ ਹੈ ਜਿਸ ਦੇ ਨਾਲ ਸਤਿਗੁਰੂ ਬਾਪ ਦਾ ਨਾਮ ਬਦਨਾਮ ਹੋਵੇ। ਕੁਝ ਵੀ ਹੋ ਜਾਵੇ ਪਰ ਕਦੇ ਵੀ ਰੋਣਾ ਨਹੀਂ ਹੈ।


ਵਰਦਾਨ:-
ਗਿਆਨ ਦੇ ਨਾਲ ਗੁਣਾਂ ਨੂੰ ਵੀ ਇਮਰਜ਼ ਕਰ ਸਰਵਗੁਣ ਸੰਪਨ ਬਣਨ ਵਾਲੇ ਗੁਣ ਮੂਰਤ ਭਵ:

ਹਰ ਇਕ ਵਿੱਚ ਗਿਆਨ ਤਾਂ ਬੜਾ ਹੈ, ਲੇਕਿਨ ਹੁਣ ਜਰੂਰੀ ਹੈ ਗੁਣਾਂ ਨੂੰ ਇਮਰਜ਼ ਕਰਨ ਦੀ ਇਸਲਈ ਵਿਸ਼ੇਸ਼ ਕਰਮ ਦੁਆਰਾ ਗੁਣ ਦਾਤਾ ਬਣੋ। ਸੰਕਲਪ ਕਰੋ ਕੀ ਮੈਨੂੰ ਸਦਾ ਗੁਣਮੂਰਤ ਬਣ ਸਭ ਨੂੰ ਗੁਣਮੂਰਤ ਬਣਾਉਣ ਦੇ ਕਰੱਤਵ ਵਿੱਚ ਤਿਆਰ(ਤੱਤਪਰ)ਰਹਿਣਾ ਹੈ।ਇਸਦੇ ਨਾਲ ਵਿਅਰਥ(ਫਾਲਤੂ) ਦੇਖਣ, ਸੁਨਣ ਜਾਂ ਕਰਨ ਦੀ ਫੁਰਸਤ ਨਹੀਂ ਮਿਲੇਗੀ। ਇਸ ਵਿਧੀ(ਤਰੀਕੇ) ਨਾਲ ਖੁੱਦ ਦੀ ਅਤੇ ਸਭ ਦੀਆਂ ਕਮਜ਼ੋਰੀਆਂ ਸਹਿਜ ਹੀ ਖ਼ਤਮ ਹੋ ਜਾਣਗੀਆਂ।ਤਾਂ ਇਸ ਵਿੱਚ ਹਰੇਕ ਆਪਣੇ ਨੂੰ ਨਿਮਿਤ ਅਵਵੱਲ(ਪਹਿਲਾਂ) ਨੰਬਰ ਸਮਝ ਸਰਵਗੁਣ ਸੰਪਨ ਬਣਨ ਅਤੇ ਬਣਾਉਣ ਦਾ ਅਗਜੇਮਪਲ (ਉਦਾਹਰਨ) ਬਣੋ।

ਸਲੋਗਨ:-
ਮਨਸਾ ਦੁਆਰਾ ਯੋਗਦਾਨ, ਵਾਚਾ ਦੁਆਰਾ ਗਿਆਨ ਦਾ ਦਾਨ ਅਤੇ ਕਰਮ ਦੇ ਦਵਾਰਾ ਗੁਣਾਂ ਦਾ ਦਾਨ ਕਰੋ।