01.02.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਸ ਸ਼ਰੀਰ ਰੂਪੀ ਕੱਪੜੇ ਨੂੰ ਇੱਥੇ ਹੀ ਛੱਡਣਾ ਹੈ , ਇਸਲਈ ਇਸ ਵਿੱਚੋਂ ਮਮਤਵ ਮਿਟਾ ਦਵੋ , ਕੋਈ ਵੀ ਮਿੱਤਰ - ਸੰਬੰਧੀ ਯਾਦ ਨਾ ਆਉਣ
 

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਵਿੱਚ ਯੋਗਬਲ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਨ੍ਹਾਂ ਨੂੰ ਕਿਸੀ ਵੀ ਗੱਲ ਵਿੱਚ ਥੋੜ੍ਹਾ ਵੀ ਧੱਕਾ ਨਹੀਂ ਆਵੇਗਾ, ਕਿੱਥੇ ਵੀ ਲਗਾਵ ਨਹੀਂ ਹੋਵੇਗਾ। ਸਮਝੋ ਅੱਜ ਕਿਸੇ ਨੇ ਸ਼ਰੀਰ ਛਡਿਆ ਤਾਂ ਦੁੱਖ ਨਹੀਂ ਹੋ ਸਕਦਾ, ਕਿਉਂਕਿ ਜਾਣਦੇ ਹਨ ਇਨ੍ਹਾਂ ਦਾ ਡਰਾਮਾ ਵਿੱਚ ਇੰਨਾ ਹੀ ਪਾਰ੍ਟ ਸੀ। ਆਤਮਾ ਇੱਕ ਸ਼ਰੀਰ ਛੱਡ ਜਾਵੇ ਦੂਜਾ ਸ਼ਰੀਰ ਲਵੇਗੀ।

ਓਮ ਸ਼ਾਂਤੀ
ਇਹ ਗਿਆਨ ਬੜਾ ਗੁਪਤ ਹੈ, ਇਸ ਵਿੱਚ ਨਮਸਤੇ ਵੀ ਨਹੀਂ ਕਰਨੀ ਪੈਂਦੀ। ਦੁਨੀਆਂ ਵਿੱਚ ਨਮਸਤੇ ਜਾਂ ਰਾਮ - ਰਾਮ ਆਦਿ ਕਹਿੰਦੇ ਹਨ। ਇੱਥੇ ਇਹ ਸਭ ਗੱਲਾਂ ਚੱਲ ਨਹੀਂ ਸਕਦੀਆਂ ਕਿਉਂਕਿ ਇਹ ਇੱਕ ਫੈਮਿਲੀ ਹੈ। ਫੈਮਿਲੀ ਵਿੱਚ ਇੱਕ - ਦੂਜੇ ਨੂੰ ਨਮਸਤੇ ਜਾਂ ਗੁਡਮੋਰਨਿੰਗ ਕਰੋ - ਇੰਨਾ ਸ਼ੋਭਦਾ ਨਹੀਂ ਹੈ। ਘਰ ਵਿੱਚ ਤਾਂ ਖਾਣਾ - ਪੀਣਾ ਖਾਇਆ ਆਫ਼ਿਸ ਵਿੱਚ ਗਿਆ, ਫ਼ੇਰ ਆਇਆ, ਇਹ ਚੱਲਦਾ ਰਹਿੰਦਾ ਹੈ। ਨਮਸਤੇ ਕਰਨ ਦੀ ਲੋੜ੍ਹ ਨਹੀਂ ਰਹਿੰਦੀ। ਗੁਡਮੋਰਨਿੰਗ ਦਾ ਫੈਸ਼ਨ ਵੀ ਯੂਰੋਪੀਅਨ ਨੇ ਕੱਢਿਆ ਹੈ। ਨਹੀਂ ਤਾਂ ਅੱਗੇ ਕੁਝ ਚੱਲਦਾ ਨਹੀਂ ਸੀ। ਕੋਈ ਸਤਸੰਗ ਵਿੱਚ ਆਪਸ ਵਿੱਚ ਮਿਲਦੇ ਹਨ ਤਾਂ ਨਮਸਤੇ ਕਰਦੇ ਹਨ, ਪੈਰੀ ਪੈਂਦੇ ਹਨ। ਇਹ ਪੈਰ ਆਦਿ ਪੈਣਾ ਨਮ੍ਰਤਾ ਦੇ ਲਈ ਸਿਖਾਉਂਦੇ ਹਨ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਦੇਹੀ - ਅਭਿਮਾਨੀ ਬਣਨਾ ਹੈ। ਆਤਮਾ, ਆਤਮਾ ਨੂੰ ਕੀ ਕਰੇਗੀ? ਫ਼ੇਰ ਵੀ ਕਹਿਣਾ ਤਾਂ ਹੁੰਦਾ ਹੈ। ਜਿਵੇਂ ਬਾਬਾ ਨੂੰ ਕਹਿਣਗੇ - ਬਾਬਾ ਨਮਸਤੇ। ਹੁਣ ਬਾਪ ਵੀ ਕਹਿੰਦੇ ਹਨ - ਮੈਂ ਸਧਾਰਨ ਬ੍ਰਹਮਾ ਤਨ ਦੁਆਰਾ ਤੁਹਾਨੂੰ ਪੜ੍ਹਾਉਂਦਾ ਹਾਂ, ਇਨ੍ਹਾਂ ਦੁਆਰਾ ਸਥਾਪਨਾ ਕਰਾਉਂਦਾ ਹਾਂ। ਕਿਵੇਂ? ਸੋ ਤਾਂ ਜਦੋਂ ਬਾਪ ਸਮੁੱਖ ਹੋਣ ਉਦੋਂ ਸਮਝਾਉਣ, ਨਹੀਂ ਤਾਂ ਕੋਈ ਕਿਵੇਂ ਸਮਝਣ। ਇਹ ਬਾਪ ਸਮੁੱਖ ਬੈਠ ਸਮਝਾਉਂਦੇ ਹਨ ਤਾਂ ਬੱਚੇ ਸਮਝਦੇ ਹਨ। ਦੋਨਾਂ ਨੂੰ ਨਮਸਤੇ ਕਰਨੀ ਪਵੇ - ਬਾਪਦਾਦਾ ਨਮਸਤੇ। ਬਾਹਰ ਵਾਲੇ ਜੇਕਰ ਇਹ ਸੁਣੇ ਤਾਂ ਮੂੰਝੇਗਾ ਕਿ ਇਹ ਕੀ ਕਹਿੰਦੇ ਹਨ ਬਾਪਦਾਦਾ। ਡਬਲ ਨਾਮ ਵੀ ਬਹੁਤ ਮਨੁੱਖਾਂ ਦੇ ਹੁੰਦੇ ਹੈ ਨਾ। ਜਿਵੇਂ ਲਕਸ਼ਮੀ-ਨਾਰਾਇਣ ਜਾਂ ਰਾਧੇਕ੍ਰਿਸ਼ਨ...ਵੀ ਨਾਮ ਹੈ। ਇਹ ਤਾਂ ਜਿਵੇਂ ਇਸਤ੍ਰੀ - ਪੁਰੁਸ਼ ਇਕੱਠੇ ਹੋ ਗਏ। ਹੁਣ ਇਹ ਤਾਂ ਹੈ ਬਾਪਦਾਦਾ। ਇੰਨਾ ਗੱਲਾਂ ਨੂੰ ਤੁਸੀਂ ਬੱਚੇ ਹੀ ਸਮਝ ਸਕਦੇ ਹੋ। ਜ਼ਰੂਰ ਬਾਪ ਵੱਡਾ ਠਹਿਰਿਆ। ਉਹ ਨਾਮ ਭਾਵੇਂ ਡਬਲ ਹਨ ਪਰ ਹੈ ਤਾਂ ਇੱਕ ਨਾ। ਫ਼ੇਰ ਦੋਨੋ ਨਾਮ ਕਿਉਂ ਰੱਖ ਦਿੱਤੇ ਹਨ? ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਗ਼ਲਤ ਨਾਮ ਹੈ। ਬਾਬਾ ਨੂੰ ਹੋਰ ਤਾਂ ਕੋਈ ਪਛਾਣ ਨਾ ਸਕੇ। ਤੁਸੀਂ ਕਹੋਗੇ ਨਮਸਤੇ ਬਾਪਦਾਦਾ। ਬਾਪ ਫ਼ੇਰ ਕਹਿਣਗੇ ਨਮਸਤੇ ਜਿਸਮਾਨੀ ਰੂਹਾਨੀ ਬੱਚੇ, ਪਰ ਇੰਨਾ ਲੰਬਾ ਸ਼ੋਭਦਾ ਨਹੀਂ ਹੈ। ਅੱਖਰ ਤਾਂ ਰਾਇਟ ਹੈ। ਤੁਸੀਂ ਹੁਣ ਜਿਸਮਾਨੀ ਬੱਚੇ ਵੀ ਹੋ ਤਾਂ ਰੂਹਾਨੀ ਵੀ ਹੋ। ਸ਼ਿਵਬਾਬਾ ਸਭ ਆਤਮਾਵਾਂ ਦਾ ਬਾਪ ਹੈ ਅਤੇ ਫ਼ੇਰ ਪ੍ਰਜਾਪਿਤਾ ਵੀ ਜ਼ਰੂਰ ਹੈ। ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਭਰਾ - ਭੈਣ ਹਨ। ਪ੍ਰਵ੍ਰਿਤੀ ਮਾਰ੍ਗ ਹੋ ਜਾਂਦਾ ਹੈ। ਤੁਸੀਂ ਹੋ ਸਭ ਬ੍ਰਹਮਾਕੁਮਾਰ - ਕੁਮਾਰੀਆਂ। ਬ੍ਰਹਮਾਕੁਮਾਰ - ਕੁਮਾਰੀਆਂ ਹੋਣ ਨਾਲ ਪ੍ਰਜਾਪਿਤਾ ਵੀ ਸਿੱਧ ਹੋ ਜਾਂਦਾ ਹੈ। ਇਸ ਵਿੱਚ ਅੰਧਸ਼ਰਧਾ ਦੀ ਕੋਈ ਗੱਲ ਨਹੀਂ। ਬੋਲੋ ਬ੍ਰਹਮਾਕੁਮਾਰ - ਬ੍ਰਹਮਾਕੁਮਾਰੀਆਂ ਨੂੰ ਬਾਪ ਤੋਂ ਵਰਸਾ ਮਿਲਦਾ ਹੈ। ਬ੍ਰਹਮਾ ਤੋਂ ਨਹੀਂ ਮਿਲਦਾ, ਬ੍ਰਹਮਾ ਵੀ ਸ਼ਿਵਬਾਬਾ ਦਾ ਬੱਚਾ ਹੈ। ਸੂਖਸ਼ਮਵਤਨਵਾਸੀ ਬ੍ਰਹਮਾ, ਵਿਸ਼ਨੂੰ, ਸ਼ੰਕਰ - ਇਹ ਹੈ ਰਚਨਾ। ਇਨ੍ਹਾਂ ਦਾ ਰਚਿਅਤਾ ਹੈ ਸ਼ਿਵ। ਸ਼ਿਵ ਦੇ ਲਈ ਤਾਂ ਕੋਈ ਕਹਿ ਨਾ ਸਕੇ ਕਿ ਇਨ੍ਹਾਂ ਦਾ ਕ੍ਰਿਏਟਰ ਕੌਣ? ਸ਼ਿਵ ਦਾ ਕ੍ਰਿਏਟਰ ਕੋਈ ਹੁੰਦਾ ਨਹੀਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਇਹ ਹੈ ਰਚਨਾ। ਇੰਨਾ ਦੇ ਉੱਪਰ ਹੈ ਸ਼ਿਵ, ਸਭ ਆਤਮਾਵਾਂ ਦਾ ਬਾਪ। ਹੁਣ ਕ੍ਰਿਏਟਰ ਹੈ ਤਾਂ ਫ਼ੇਰ ਪ੍ਰਸ਼ਨ ਉੱਠਦਾ ਹੈ ਕਦੋਂ ਕ੍ਰਿਏਟ ਕੀਤਾ? ਨਹੀਂ, ਇਹ ਤਾਂ ਅਨਾਦਿ ਹੈ। ਇੰਨੀਆਂ ਆਤਮਾਵਾਂ ਨੂੰ ਕਦੋਂ ਕ੍ਰਿਏਟ ਕੀਤਾ? ਇਹ ਪ੍ਰਸ਼ਨ ਨਹੀਂ ਉੱਠ ਸਕਦਾ। ਇਹ ਅਨਾਦਿ ਡਰਾਮਾ ਚੱਲਿਆ ਆਉਂਦਾ ਹੈ, ਬੇਅੰਤ ਹੈ। ਇਸਦਾ ਕਦੀ ਅੰਤ ਨਹੀਂ ਹੁੰਦਾ। ਇਹ ਗੱਲਾਂ ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਸਮਝਦੇ ਹਨ। ਇਹ ਹੈ ਬਹੁਤ ਸਹਿਜ। ਇੱਕ ਬਾਪ ਦੇ ਸਿਵਾਏ ਹੋਰ ਕਿਸੀ ਨਾਲ ਲਗਾਵ ਨਾ ਹੋਵੇ, ਕੋਈ ਵੀ ਮਰੇ ਜਾਂ ਜਿਵੇ। ਗਾਇਨ ਵੀ ਹੈ ਅੰਮਾ ਮਰੇ ਤਾਂ ਵੀ ਹਲਵਾ ਖਾਣਾ..ਸਮਝੋ ਕੋਈ ਵੀ ਮਰ ਜਾਂਦਾ ਹੈ, ਫ਼ਿਕਰ ਦੀ ਗੱਲ ਨਹੀਂ ਹੁੰਦੀ ਕਿਉਂਕਿ ਇਹ ਡਰਾਮਾ ਅਨਾਦਿ ਬਣਿਆ ਹੋਇਆ ਹੈ। ਡਰਾਮਾਅਨੁਸਾਰ ਉਨ੍ਹਾਂ ਨੂੰ ਇਸ ਵਕ਼ਤ ਜਾਣਾ ਹੀ ਸੀ, ਇਸ ਵਿੱਚ ਕਰ ਹੀ ਕੀ ਸਕਦੇ ਹਨ। ਜ਼ਰਾ ਵੀ ਦੁੱਖੀ ਹੋਣ ਦੀ ਗੱਲ ਨਹੀਂ। ਇਹ ਹੈ ਯੋਗਬਲ ਦੀ ਅਵਸਥਾ। ਲਾਅ ਕਹਿੰਦਾ ਹੈ ਜ਼ਰਾ ਵੀ ਧੱਕਾ ਨਹੀਂ ਆਉਣਾ ਚਾਹੀਦਾ। ਸਭ ਐਕਟਰਸ ਹਨ ਨਾ। ਆਪਣਾ - ਆਪਣਾ ਪਾਰ੍ਟ ਵਜਾਉਂਦੇ ਰਹਿੰਦੇ ਹਨ। ਬੱਚਿਆਂ ਨੂੰ ਗਿਆਨ ਮਿਲਿਆ ਹੋਇਆ ਹੈ।

ਬਾਪ ਨੂੰ ਕਹਿੰਦੇ ਹਨ - ਹੇ ਪਰਮਪਿਤਾ ਪ੍ਰਮਾਤਮਾ ਆਕੇ ਸਾਨੂੰ ਲੈ ਜਾਓ। ਇੰਨੇ ਸਭ ਸ਼ਰੀਰਾਂ ਦਾ ਵਿਨਾਸ਼ ਕਰਾਏ ਸਭ ਆਤਮਾਵਾਂ ਨੂੰ ਨਾਲ ਲੈ ਜਾਣਾ, ਇਹ ਤਾਂ ਬਹੁਤ ਭਾਰੀ ਕੰਮ ਹੋਇਆ। ਇੱਥੇ ਕੋਈ ਇੱਕ ਮਰਦਾ ਹੈ ਤਾਂ 12 ਮਹੀਨੇ ਰੋਂਦੇ ਰਹਿੰਦੇ ਹਨ। ਬਾਪ ਤਾਂ ਇੰਨੀ ਸਾਰੀ ਢੇਰ ਆਤਮਾਵਾਂ ਨੂੰ ਲੈ ਜਾਵੇਗਾ। ਸਭਦੇ ਸ਼ਰੀਰ ਇੱਥੇ ਛੁੱਟ ਜਾਣਗੇ। ਬਾਪ ਜਾਣਦੇ ਹਨ ਮਹਾਂਭਾਰਤ ਲੜ੍ਹਾਈ ਲੱਗਦੀ ਹੈ ਤਾਂ ਮੱਛਰਾਂ ਸਦ੍ਰਿਸ਼ਏ ਜਾਂਦੇ ਰਹਿੰਦੇ ਹਨ। ਨੈਚੁਰਲ ਕੈਲੇਮਿਟੀਜ ਵੀ ਆਉਣੀਆਂ ਹਨ। ਇਹ ਸਾਰੀ ਦੁਨੀਆਂ ਬਦਲਦੀ ਹੈ। ਹੁਣ ਵੇਖੋ ਇੰਗਲੈਂਡ, ਰਸ਼ੀਆ ਆਦਿ ਕਿੰਨੇ ਵੱਡੇ - ਵੱਡੇ ਹਨ। ਸਤਿਯੁਗ ਵਿੱਚ ਇਹ ਸਭ ਸੀ ਕੀ? ਦੁਨੀਆਂ ਵਿੱਚ ਇਹ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਸਾਡੇ ਰਾਜ ਵਿੱਚ ਇਹ ਕੋਈ ਵੀ ਸੀ ਨਹੀਂ। ਇੱਕ ਹੀ ਧਰਮ, ਇੱਕ ਹੀ ਰਾਜ ਸੀ, ਤੁਹਾਡੇ ਵਿੱਚ ਵੀ ਨੰਬਰਵਾਰ ਹਨ ਜਿਨ੍ਹਾਂ ਦੀ ਬੁੱਧੀ ਵਿੱਚ ਚੰਗੀ ਤਰ੍ਹਾਂ ਬੈਠਦਾ ਹੈ। ਜੇਕਰ ਧਾਰਨਾ ਹੋਵੇ ਤਾਂ ਉਹ ਨਸ਼ਾ ਸਦੈਵ ਚੜ੍ਹਿਆ ਰਹੇ। ਨਸ਼ਾ ਕੋਈ ਨੂੰ ਬਹੁਤ ਮੁਸ਼ਕਿਲ ਚੜ੍ਹਿਆ ਰਹਿੰਦਾ ਹੈ। ਮਿੱਤਰ - ਸੰਬੰਧੀ ਆਦਿ ਸਭ ਵਿਚੋਂ ਯਾਦ ਕਢਕੇ ਇੱਕ ਬੇਹੱਦ ਦੀ ਖੁਸ਼ੀ ਵਿੱਚ ਠਹਿਰ ਜਾਓ, ਬੜੀ ਕਮਾਲ ਹੈ। ਹਾਂ, ਇਹ ਵੀ ਅੰਤ ਵਿੱਚ ਹੋਵੇਗਾ। ਪਿਛਾੜੀ ਵਿੱਚ ਹੀ ਕਰਮਾਤੀਤ ਅਵਸਥਾ ਨੂੰ ਪਾ ਲੈਂਦੇ ਹਨ। ਸ਼ਰੀਰ ਤੋਂ ਵੀ ਭਾਨ ਟੁੱਟ ਜਾਂਦਾ ਹੈ। ਬਸ ਹੁਣ ਅਸੀਂ ਜਾਂਦੇ ਹਾਂ, ਇਹ ਜਿਵੇਂ ਕਾਮਨ ਹੋ ਜਾਵੇਗਾ। ਜਿਵੇਂ ਨਾਟਕ ਵਾਲੇ ਪਾਰ੍ਟ ਵਜਾ ਫੇਰ ਜਾਂਦੇ ਹਨ ਘਰ। ਇਹ ਦੇਹ ਰੂਪੀ ਕੱਪੜਾ ਤਾਂ ਤੁਹਾਨੂੰ ਇੱਥੇ ਹੀ ਛੱਡਣਾ ਹੈ। ਇਹ ਕੱਪੜੇ ਇੱਥੇ ਹੀ ਲੈਂਦੇ ਹਨ, ਇੱਥੇ ਹੀ ਛੱਡਦੇ ਹਨ। ਇਹ ਸਭ ਨਵੀਂਆਂ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ, ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ। ਅਲਫ਼ ਅਤੇ ਬੇ। ਅਲਫ਼ ਹੈ ਸਭਤੋਂ ਉਪਰ ਵਿੱਚ। ਕਹਿੰਦੇ ਵੀ ਹਨ ਬ੍ਰਹਮਾ ਦੁਆਰਾ ਸਥਾਪਨਾ, ਸ਼ੰਕਰ ਦੁਆਰਾ ਵਿਨਾਸ਼, ਵਿਸ਼ਨੂੰ ਦੁਆਰਾ ਪਾਲਣਾ। ਅੱਛਾ, ਬਾਕੀ ਸ਼ਿਵ ਦਾ ਕੰਮ ਕੀ ਹੈ? ਉੱਚ ਤੇ ਉੱਚ ਸ਼ਿਵਬਾਬਾ ਨੂੰ ਕੋਈ ਵੀ ਜਾਣਦੇ ਨਹੀਂ। ਕਹਿ ਦਿੰਦੇ ਉਹ ਤਾਂ ਸ੍ਰਵਵਿਆਪੀ ਹੈ। ਇਹ ਸਭ ਉਨ੍ਹਾਂ ਦੇ ਹੀ ਰੂਪ ਹਨ। ਸਾਰੀ ਦੁਨੀਆਂ ਦੀ ਬੁੱਧੀ ਵਿੱਚ ਇਹ ਪੱਕਾ ਹੋ ਗਿਆ ਹੈ, ਇਸਲਈ ਸਭ ਤਮੋਪ੍ਰਧਾਨ ਬਣੇ ਹਨ। ਬਾਪ ਕਹਿੰਦੇ ਹਨ - ਸਾਰੀ ਦੁਨੀਆਂ ਦੁਰਗਤੀ ਨੂੰ ਪਾਈ ਹੋਈ ਹੈ। ਫੇਰ ਅਸੀਂ ਹੀ ਆਕੇ ਸਭਨੂੰ ਸਦਗਤੀ ਦਿੰਦੇ ਹਾਂ। ਜੇਕਰ ਸ੍ਰਵਵਿਆਪੀ ਹੈ ਤਾਂ ਕੀ ਸਭ ਭਗਵਾਨ ਹੀ ਭਗਵਾਨ ਹਨ? ਇੱਕ ਪਾਸੇ ਕਹਿੰਦੇ ਆਲ ਬ੍ਰਦਰਸ, ਫੇਰ ਕਹਿ ਦਿੰਦੇ ਆਲ ਫ਼ਾਦਰਸ, ਸਮਝਦੇ ਨਹੀਂ ਹਨ। ਹੁਣ ਤੁਸੀਂ ਬੱਚਿਆਂ ਨੂੰ ਬੇਹੱਦ ਦਾ ਬਾਪ ਕਹਿੰਦੇ ਹਨ, ਬੱਚੇ, ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਹਾਨੂੰ ਇਸ ਦਾਦਾ ਨੂੰ ਜਾਂ ਮਮਾ ਨੂੰ ਵੀ ਯਾਦ ਨਹੀਂ ਕਰਨਾ ਹੈ। ਬਾਪ ਤਾਂ ਕਹਿੰਦੇ ਹਨ ਕਿ ਨਾ ਮਮਾ, ਨਾ ਬਾਬਾ, ਕੋਈ ਦੀ ਮਹਿਮਾ ਕੁਝ ਵੀ ਨਹੀਂ। ਸ਼ਿਵਬਾਬਾ ਨਾ ਹੁੰਦਾ ਤਾਂ ਇਹ ਬ੍ਰਹਮਾ ਵੀ ਕੀ ਕਰਦਾ? ਇਨ੍ਹਾਂ ਨੂੰ ਯਾਦ ਕਰਨ ਨਾਲ ਕੀ ਹੋਵੇਗਾ! ਹਾਂ, ਤੁਸੀਂ ਜਾਣਦੇ ਹੋ ਇਨ੍ਹਾਂ ਦੁਆਰਾ ਅਸੀਂ ਬਾਪ ਤੋਂ ਵਰਸਾ ਲੈ ਰਹੇ ਹਾਂ, ਇਨ੍ਹਾਂ ਤੋਂ ਨਹੀਂ। ਇਹ ਵੀ ਉਨ੍ਹਾਂ ਤੋਂ ਵਰਸਾ ਲੈਂਦੇ ਹਨ, ਤਾਂ ਯਾਦ ਉਨ੍ਹਾਂ ਨੂੰ ਕਰਨਾ ਹੈ। ਇਹ ਤਾਂ ਵਿੱਚ ਦਲਾਲ ਹੈ। ਬੱਚੇ ਅਤੇ ਬੱਚੀ ਦੀ ਸਗਾਈ ਹੁੰਦੀ ਹੈ, ਉਦੋਂ ਯਾਦ ਤਾਂ ਇੱਕ - ਦੂਜੇ ਨੂੰ ਕਰਣਗੇ ਨਾ। ਵਿਆਹ ਕਰਾਉਣ ਵਾਲਾ ਤਾਂ ਵਿੱਚ ਦਲਾਲ ਠਹਿਰਿਆ। ਇਨ੍ਹਾਂ ਦੁਆਰ ਬਾਪ ਤੁਸੀਂ ਆਤਮਾਵਾਂ ਦੀ ਸਗਾਈ ਆਪਣੇ ਨਾਲ ਕਰਾਉਂਦੇ ਹਨ ਇਸਲਈ ਗਾਇਨ ਵੀ ਹੈ ਸਤਿਗੁਰੂ ਮਿਲਿਆ ਦਲਾਲ ਦੇ ਰੂਪ ਵਿੱਚ। ਸਤਿਗੁਰੂ ਕੋਈ ਦਲਾਲ ਨਹੀਂ ਹੈ। ਸਤਿਗੁਰੂ ਤਾਂ ਨਿਰਾਕਾਰ ਹੈ। ਭਾਵੇਂ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਕਹਿੰਦੇ ਹਨ ਪਰ ਉਹ ਕੋਈ ਗੁਰੂ ਹੈ ਨਹੀਂ। ਸਤਿਗੁਰੂ ਇੱਕ ਬਾਪ ਹੀ ਹੈ ਜੋ ਸ੍ਰਵ ਦੀ ਸਦਗਤੀ ਕਰਦੇ ਹਨ। ਬਾਪ ਨੇ ਤੁਹਾਨੂੰ ਸਿਖਾਇਆ ਹੈ ਉਦੋਂ ਤੁਸੀਂ ਹੋਰਾਂ ਨੂੰ ਵੀ ਰਸਤਾ ਦੱਸਦੇ ਹੋ ਅਤੇ ਸਭਨੂੰ ਕਹਿੰਦੇ ਹੋ ਕਿ ਵੇਖਦੇ ਹੋਏ ਵੀ ਨਹੀਂ ਵੇਖੋ। ਬੁੱਧੀ ਸ਼ਿਵਬਾਬਾ ਨਾਲ ਲੱਗੀ ਰਹੇ। ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖਦੇ ਹੋ ਕਬਰਦਾਖ਼ਿਲ ਹੋਣਾ ਹੈ। ਯਾਦ ਇੱਕ ਬਾਪ ਨੂੰ ਕਰਨਾ ਹੈ, ਨਾ ਕਿ ਇਨ੍ਹਾਂ ਨੂੰ। ਬੁੱਧੀ ਕਹਿੰਦੀ ਹੈ ਇਨ੍ਹਾਂ ਤੋਂ ਥੋੜ੍ਹੇਹੀ ਵਰਸਾ ਮਿਲੇਗਾ। ਵਰਸਾ ਤਾਂ ਬਾਪ ਤੋਂ ਮਿਲਣਾ ਹੈ। ਜਾਣਾ ਵੀ ਬਾਪ ਦੇ ਕੋਲ ਹੈ। ਸਟੂਡੈਂਟ, ਸਟੂਡੈਂਟ ਨੂੰ ਥੋੜ੍ਹੇਹੀ ਯਾਦ ਕਰਣਗੇ। ਸਟੂਡੈਂਟ ਤਾਂ ਟੀਚਰ ਨੂੰ ਯਾਦ ਕਰਣਗੇ ਨਾ। ਸਕੂਲ ਵਿੱਚ ਜੋ ਤਿੱਖੇ ਬੱਚੇ ਹੁੰਦੇ ਹਨ ਉਹ ਫ਼ੇਰ ਹੋਰਾਂ ਨੂੰ ਵੀ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਬਾਪ ਵੀ ਕਹਿੰਦੇ ਹਨ ਇੱਕ - ਦੂਜੇ ਨੂੰ ਉਚਾ ਚੁੱਕਣ ਦੀ ਕੋਸ਼ਿਸ਼ ਕਰੋ ਪਰ ਤਕਦੀਰ ਵਿੱਚ ਨਹੀਂ ਹੈ ਤਾਂ ਪੁਰਸ਼ਾਰਥ ਵੀ ਨਹੀਂ ਕਰਦੇ ਹਨ। ਥੋੜ੍ਹੇ ਵਿੱਚ ਹੀ ਰਾਜ਼ੀ ਹੋ ਜਾਂਦੇ ਹਨ। ਸਮਝਾਉਣਾ ਚਾਹੀਦਾ ਪ੍ਰਦਰਸ਼ਨੀ ਵਿੱਚ ਬਹੁਤ ਆਉਂਦੇ ਹਨ, ਬਹੁਤਿਆਂ ਨੂੰ ਸਮਝਾਉਣ ਨਾਲ ਉਨਤੀ ਬਹੁਤ ਹੁੰਦੀ ਹੈ। ਨਿਮੰਤਰਣ ਦੇਕੇ ਮੰਗਾਉਂਦੇ ਹਨ। ਤਾਂ ਵੱਡੇ - ਵੱਡੇ ਸਮਝਦਾਰ ਆਦਮੀ ਆਉਂਦੇ ਹਨ। ਬਗ਼ੈਰ ਨਿਮੰਤਰਣ ਨਾਲ ਤਾਂ ਕਈ ਪ੍ਰਕਾਰ ਦੇ ਲੋਕੀ ਆ ਜਾਂਦੇ ਹਨ। ਕੀ - ਕੀ ਉਲਟਾ - ਸੁਲਟਾ ਬਕਦੇ ਰਹਿੰਦੇ ਹਨ। ਰਾਇਲ ਮਨੁੱਖਾਂ ਦੀ ਚਾਲ - ਚਲਨ ਵੀ ਰਾਇਲ ਹੁੰਦੀ ਹੈ। ਰਾਇਲ ਆਦਮੀ ਰਾਇਲਟੀ ਨਾਲ ਅੰਦਰ ਆਉਣਗੇ। ਚਲਨ ਵਿੱਚ ਵੀ ਬਹੁਤ ਫ਼ਰਕ ਰਹਿੰਦਾ ਹੈ। ਉਨ੍ਹਾਂ ਵਿੱਚ ਚਲਨ ਦੀ, ਬੋਲਣ ਦੀ ਕੋਈ ਫਜ਼ੀਲਤ ਨਹੀਂ ਰਹਿੰਦੀ। ਮੇਲੇ ਵਿੱਚ ਤਾਂ ਸਭ ਪ੍ਰਕਾਰ ਦੇ ਆ ਜਾਂਦੇ ਹਨ, ਕਿਸੇ ਨੂੰ ਮਨਾ ਨਹੀਂ ਕੀਤੀ ਜਾਂਦੀ ਹੈ ਇਸਲਈ ਕਿੱਥੇ ਵੀ ਪ੍ਰਦਰਸ਼ਨੀ ਵਿੱਚ ਨਿਮੰਤਰਣ ਕਾਰਡ ਤੇ ਮੰਗਾਉਣਗੇ ਤਾਂ ਰਾਇਲ ਚੰਗੇ - ਚੰਗੇ ਲੋਕੀ ਆਉਣਗੇ। ਫੇਰ ਉਹ ਹੋਰਾਂ ਨੂੰ ਵੀ ਜਾਕੇ ਸੁਣਾਉਣਗੇ। ਕਦੀ ਫੀਮੇਲਸ ਦਾ ਪ੍ਰੋਗਰਾਮ ਰੱਖੋ ਤਾਂ ਸਿਰਫ਼ ਫੀਮੇਲਸ ਹੀ ਆਕੇ ਵੇਖਣ ਕਿਉਂਕਿ ਕਿੱਥੇ - ਕਿੱਥੇ ਫੀਮੇਲਸ ਬਹੁਤ ਪ੍ਰਦੇ ਨਸ਼ੀਨ ਹੁੰਦੀਆਂ ਹਨ। ਤਾਂ ਸਿਰਫ਼ ਫੀਮੇਲਸ ਦਾ ਹੀ ਪ੍ਰੋਗਰਾਮ ਹੋਵੇ। ਮੇਲੇ ਵਿੱਚ ਕੋਈ ਵੀ ਨਾ ਆਏ। ਬਾਬਾ ਨੇ ਸਮਝਾਇਆ ਹੈ ਪਹਿਲੇ - ਪਹਿਲੇ ਤੁਹਾਨੂੰ ਇਹ ਸਮਝਾਉਣਾ ਹੈ ਕਿ ਸ਼ਿਵਬਾਬਾ ਨਿਰਾਕਾਰ ਹੈ। ਸ਼ਿਵਬਾਬਾ ਅਤੇ ਪ੍ਰਜਾਪਿਤਾ ਬ੍ਰਹਮਾ ਦੋਨੋਂ ਬਾਬਾ ਹੋਏ। ਦੋਨੋਂ ਇਕਰਸ ਤਾਂ ਹੋ ਨਾ ਸੱਕਣ, ਜੋ ਦੋਵੇਂ ਬਾਬਿਆਂ ਤੋਂ ਵਰਸਾ ਮਿਲੇ। ਵਰਸਾ ਦਾਦੇ ਦਾ ਜਾਂ ਬਾਪ ਦਾ ਮਿਲੇਗਾ। ਦਾਦੇ ਦੀ ਮਿਲਕੀਅਤ ਤੇ ਹੱਕ ਲੱਗਦਾ ਹੈ। ਭਾਵੇਂ ਕਿਵੇਂ ਦਾ ਵੀ ਕਪੂਤ ਬੱਚਾ ਹੋਵੇਗਾ ਤਾਂ ਵੀ ਦਾਦੇ ਦਾ ਵਰਸਾ ਮਿਲ ਜਾਵੇਗਾ। ਇਹ ਇੱਥੇ ਦਾ ਕ਼ਾਇਦਾ ਹੈ। ਸਮਝਦੇ ਵੀ ਹਨ ਇਨ੍ਹਾਂ ਨੂੰ ਪੈਸੇ ਮਿਲਣ ਨਾਲ ਇੱਕ ਵਰ੍ਹੇ ਦੇ ਅੰਦਰ ਉਡਾ ਦੇਣਗੇ। ਪਰ ਗਵਰਮੈਂਟ ਦੇ ਲਾਅ ਇਵੇਂ ਹਨ ਜੋ ਦੇਣਾ ਪੈਂਦਾ ਹੈ। ਗਵਰਮੈਂਟ ਕੁਝ ਕਰ ਨਹੀਂ ਸਕਦੀ ਹੈ। ਬਾਬਾ ਤਾਂ ਅਨੁਭਵੀ ਹੈ। ਇੱਕ ਰਾਜਾ ਦਾ ਬੱਚਾ ਸੀ, ਇੱਕ ਕਰੋੜ ਰੁਪਈਆ 12 ਮਾਸ ਵਿੱਚ ਖ਼ਤਮ ਕਰ ਦਿੱਤਾ। ਇਵੇਂ ਵੀ ਹੁੰਦੇ ਹਨ। ਸ਼ਿਵਬਾਬਾ ਤਾਂ ਨਹੀਂ ਕਹਿਣਗੇ ਕਿ ਅਸੀਂ ਵੇਖਿਆ ਹੈ। ਇਹ (ਦਾਦਾ) ਕਹਿੰਦੇ ਹਨ ਅਸੀਂ ਬਹੁਤ ਇਵੇਂ ਮਿਸਲ ਵੇਖੇ ਹਨ। ਇਹ ਦੁਨੀਆਂ ਤਾਂ ਬੜੀ ਗੰਦੀ ਹੈ। ਇਹ ਹੈ ਹੀ ਪੁਰਾਣੀ ਦੁਨੀਆਂ, ਪੁਰਾਣਾ ਘਰ। ਪੁਰਾਣੇ ਘਰ ਨੂੰ ਹਮੇਸ਼ਾ ਤੋੜਨਾ ਹੁੰਦਾ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਰਾਜਾਈ ਘਰ ਵੇਖੋ ਕਿਵੇਂ ਫ਼ਸਟਕਲਾਸ ਹਨ।

ਹੁਣ ਤੁਸੀਂ ਬਾਪ ਦੁਆਰਾ ਸਮਝ ਰਹੇ ਹੋ ਅਤੇ ਤੁਸੀਂ ਵੀ ਨਰ ਤੋਂ ਨਾਰਾਇਣ ਬਣਦੇ ਹੋ। ਇਹ ਹੈ ਹੀ ਸੱਤ ਨਾਰਾਇਣ ਦੀ ਕਥਾ। ਇਹ ਵੀ ਤੁਸੀਂ ਬੱਚੇ ਹੀ ਸਮਝਦੇ ਹੋ। ਤੁਹਾਡੇ ਵਿੱਚ ਵੀ ਪੂਰੇ ਫੁੱਲ ਹਜ਼ੇ ਬਣੇ ਨਹੀਂ ਹਨ, ਇਸ ਵਿੱਚ ਰਾਇਲਟੀ ਬੜੀ ਚੰਗੀ ਚਾਹੀਦੀ। ਤੁਸੀਂ ਉਨਤੀ ਨੂੰ ਦਿਨ - ਪ੍ਰਤੀਦਿਨ ਪਾਉਂਦੇ ਰਹਿੰਦੇ ਹੋ। ਫੁੱਲ ਬਣਦੇ ਜਾਂਦੇ ਹੋ।

ਤੁਸੀਂ ਬੱਚੇ ਪਿਆਰ ਨਾਲ ਕਹਿੰਦੇ ਹੋ ਬਾਪਦਾਦਾ। ਇਹ ਵੀ ਤੁਹਾਡੀ ਨਵੀਂ ਭਾਸ਼ਾ ਹੈ, ਜੋ ਮਨੁੱਖਾਂ ਨੂੰ ਸਮਝ ਵਿੱਚ ਨਹੀਂ ਆ ਸਕਦੀ। ਸਮਝੋ ਬਾਬਾ ਕਿੱਥੇ ਵੀ ਜਾਵੇ ਤਾਂ ਬੱਚੇ ਕਹਿਣਗੇ ਬਾਪਦਾਦਾ ਨਮਸਤੇ। ਬਾਪ ਰਿਸਪੌਂਡ ਦੇਣਗੇ ਰੂਹਾਨੀ ਜਿਸਮਾਨੀ ਬੱਚਿਆਂ ਨੂੰ ਨਮਸਤੇ। ਇਵੇਂ ਕਹਿਣਾ ਪਵੇ ਨਾ। ਕੋਈ ਸੁਣਨਗੇ ਤਾਂ ਕਹਿਣਗੇ ਇਹ ਤਾਂ ਕੋਈ ਨਵੀਂ ਗੱਲ ਹੈ, ਬਾਪਦਾਦਾ ਇਕੱਠੇ ਕਿਵੇਂ ਕਹਿੰਦੇ ਹਨ। ਬਾਪ ਅਤੇ ਦਾਦਾ ਇੱਕ ਕਦੀ ਹੁੰਦੇ ਹਨ ਕੀ? ਨਾਮ ਵੀ ਦੋਨਾਂ ਦੇ ਵੱਖ ਹਨ। ਸ਼ਿਵਬਾਬਾ, ਬ੍ਰਹਮਾ ਦਾਦਾ, ਤੁਸੀਂ ਇਨ੍ਹਾਂ ਦੋਨਾਂ ਦੇ ਬੱਚੇ ਹੋ। ਤੁਸੀਂ ਜਾਣਦੇ ਹੋ ਇਨ੍ਹਾਂ ਦੇ ਅੰਦਰ ਸ਼ਿਵਬਾਬਾ ਬੈਠਾ ਹੈ। ਅਸੀਂ ਬਾਪਦਾਦਾ ਦੇ ਬੱਚੇ ਹਾਂ। ਇਹ ਵੀ ਬੁੱਧੀ ਵਿੱਚ ਯਾਦ ਰਹੇ ਤਾਂ ਖੁਸ਼ੀ ਦਾ ਪਾਰਾ ਚੜ੍ਹਿਆ ਰਹੇ ਅਤੇ ਡਰਾਮਾ ਤੇ ਵੀ ਪੱਕਾ ਰਹਿਣਾ ਹੈ। ਸਮਝੋ ਕਿਸੇ ਨੇ ਸ਼ਰੀਰ ਛਡਿਆ, ਜਾਕੇ ਦੂਜਾ ਪਾਰ੍ਟ ਵਜਾਉਂਗੇ। ਹਰ ਇੱਕ ਆਤਮਾ ਨੂੰ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ, ਇਸ ਵਿੱਚ ਕੁਝ ਵੀ ਖ਼ਿਆਲ ਹੋਣ ਦੀ ਲੋੜ੍ਹ ਨਹੀਂ। ਉਨ੍ਹਾਂ ਨੂੰ ਦੂਜਾ ਪਾਰ੍ਟ ਵਜਾਉਣਾ ਹੈ। ਵਾਪਿਸ ਤਾਂ ਬੁਲਾ ਨਹੀਂ ਸਕਦੇ। ਡਰਾਮਾ ਹੈ ਨਾ। ਇਸ ਵਿੱਚ ਰੋਣ ਦੀ ਕੋਈ ਗੱਲ ਨਹੀਂ। ਇਵੇਂ ਦੀ ਅਵਸਥਾ ਵਾਲੇ ਹੀ ਨਿਰਮੋਹੀ ਰਾਜਾ ਜਾਕੇ ਬਣਦੇ ਹਨ। ਸਤਿਯੁਗ ਵਿੱਚ ਸਭ ਨਿਰਮੋਹੀ ਹੁੰਦੇ ਹਨ। ਇੱਥੇ ਕੋਈ ਮਰਦਾ ਹੈ ਤਾਂ ਕਿੰਨਾ ਰੋਂਦੇ ਹਨ। ਬਾਪ ਨੂੰ ਪਾ ਲਿਆ ਤਾਂ ਫੇਰ ਰੋਣ ਦੀ ਲੋੜ੍ਹ ਹੀ ਨਹੀਂ। ਬਾਬਾ ਕਿੰਨਾ ਚੰਗਾ ਰਸਤਾ ਦੱਸਦੇ ਹਨ। ਕੰਨਿਆਵਾ ਦੇ ਲਈ ਤਾ ਬਹੁਤ ਚੰਗਾ ਹੈ। ਬਾਪ ਫਾਲਤੂ ਪੈਸੇ ਖ਼ਰਚ ਕਰਨ ਅਤੇ ਤੁਸੀਂ ਜਾਕੇ ਨਰਕ ਵਿੱਚ ਪਵੋ। ਇਸਨੂੰ ਤਾਂ ਬੋਲੋ ਅਸੀਂ ਇੰਨਾ ਪੈਸਿਆਂ ਨਾਲ ਰੂਹਾਨੀ ਯੂਨੀਵਰਸਿਟੀ ਕਮ ਹਾਸਪਿਟਲ ਖੋਲ੍ਹਾਂਗੇ। ਬਹੁਤਿਆਂ ਦਾ ਕਲਿਆਣ ਕਰਾਂਗੇ ਤਾਂ ਤੁਹਾਡਾ ਵੀ ਪੁੰਨ, ਸਾਡਾ ਵੀ ਪੁੰਨ ਹੋ ਜਾਵੇਗਾ। ਬੱਚੇ ਖੁਦ ਵੀ ਉਤਸਾਹ ਵਿੱਚ ਰਹਿਣ ਵਾਲੇ ਹੋਣ ਕਿ ਅਸੀਂ ਭਾਰਤ ਨੂੰ ਸ੍ਵਰਗ ਬਣਾਉਣ ਦੇ ਲਈ ਤਨ - ਮਨ - ਧਨ ਸਭ ਖ਼ਰਚ ਕਰਾਂਗੇ। ਇੰਨਾ ਨਸ਼ਾ ਰਹਿਣਾ ਚਾਹੀਦਾ। ਦੇਣਾ ਹੈ ਤਾਂ ਦਵੋ, ਨਹੀਂ ਦੇਣਾ ਹੋਵੇ ਤਾਂ ਨਾ ਦਵੋ। ਤੁਸੀਂ ਆਪਣਾ ਕਲਿਆਣ ਅਤੇ ਬਹੁਤਿਆਂ ਦਾ ਕਲਿਆਣ ਕਰਨਾ ਨਹੀਂ ਚਾਹੁੰਦੇ ਹੋ? ਇੰਨੀ ਮਸਤੀ ਹੋਣੀ ਚਾਹੀਦੀ। ਖ਼ਾਸ ਕੁਮਾਰੀਆਂ ਨੂੰ ਤਾਂ ਬਹੁਤ ਖੜ੍ਹਾ ਹੋਣਾ ਚਾਹੀਦਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੀ ਚਾਲ ਚਲਨ ਬਹੁਤ ਰਾਇਲ ਰੱਖਣੀ ਹੈ। ਬਹੁਤ ਫਜ਼ੀਲਤ ਨਾਲ ਗੱਲਬਾਤ ਕਰਨੀ ਹੈ। ਨਮ੍ਰਤਾ ਦਾ ਗੁਣ ਧਾਰਨ ਕਰਨਾ ਹੈ।

2. ਇਨ੍ਹਾਂ ਅੱਖਾਂ ਨਾਲ ਜੋ ਕੁਝ ਵਿਖਾਈ ਦਿੰਦਾ ਹੈ - ਇਹ ਸਭ ਕਬਰਦਾਖ਼ਿਲ ਹੋਣਾ ਹੈ ਇਸਲਈ ਇਸਨੂੰ ਵੇਖਦੇ ਵੀ ਨਹੀਂ ਵੇਖਣਾ ਹੈ। ਇੱਕ ਸ਼ਿਵਬਾਬਾ ਨੂੰ ਹੀ ਯਾਦ ਕਰਨਾ ਹੈ। ਕਿਸੀ ਦੇਹਧਾਰੀ ਨੂੰ ਨਹੀਂ।

ਵਰਦਾਨ:-
ਵਿਸ਼ੇਸ਼ਤਾ ਰੂਪੀ ਸੰਜੀਵਨੀ ਬੂਟੀ ਦੁਆਰਾ ਮੂਰਛਿਤ ਨੂੰ ਸੁਰਜੀਤ ਕਰਨ ਵਾਲੇ ਵਿਸ਼ੇਸ਼ ਆਤਮਾ ਭਵ :

ਹਰ ਆਤਮਾ ਨੂੰ ਸ਼੍ਰੇਸ਼ਠ ਸਮ੍ਰਿਤੀ ਦੀ, ਵਿਸ਼ੇਸ਼ਤਾਵਾਂ ਦੀ ਸਮ੍ਰਿਤੀ ਰੂਪੀ ਸੰਜੀਵਨੀ ਬੂਟੀ ਖਵਾਓ ਤਾਂ ਉਹ ਮੂਰਛਿਤ ਤੋਂ ਸੁਰਜੀਤ ਹੋ ਜਾਵੇਗੀ। ਵਿਸ਼ੇਸ਼ਤਾਵਾਂ ਦੇ ਸਵਰੂਪ ਦਾ ਦਰ੍ਪਣ ਉਸਦੇ ਸਾਹਮਣੇ ਰੱਖੋ। ਦੂਜਿਆਂ ਨੂੰ ਸਮ੍ਰਿਤੀ ਦਵਾਉਣ ਨਾਲ ਤੁਸੀਂ ਵਿਸ਼ੇਸ਼ ਆਤਮਾ ਬਣ ਹੀ ਜਾਵੋਗੇ। ਜੇਕਰ ਤੁਸੀਂ ਕਿਸੀ ਨੂੰ ਕਮਜ਼ੋਰੀ ਸੁਣਾਵੋਗੇ ਤਾਂ ਉਹ ਛਿਪਾਉਣਗੇ, ਟਾਲ ਦੇਣਗੇ ਤੁਸੀਂ ਵਿਸ਼ੇਸ਼ਤਾ ਸੁਣਾਵੋਗੇ ਤਾਂ ਸਵੈ ਹੀ ਆਪਣੀ ਕਮਜ਼ੋਰੀ ਸ੍ਪਸ਼ਟ ਅਨੁਭਵ ਕਰਣਗੇ। ਇਸ ਸੰਜੀਵਨੀ ਬੂਟੀ ਨਾਲ ਮੂਰਛਿਤ ਨੂੰ ਸੁਰਜੀਤ ਕਰ ਉੱਡਦੇ ਚਲੋ ਅਤੇ ਉਡਾਉਂਦੇ ਚਲੋ।

ਸਲੋਗਨ:-
ਨਾਮ - ਮਾਨ - ਸ਼ਾਨ ਜਾਂ ਸਾਧਨਾ ਦਾ ਸੰਕਲਪ ਵਿੱਚ ਵੀ ਤਿਆਗ ਹੀ ਮਹਾਨ ਤਿਆਗ ਹੈ।