01.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਬਾਪਅਤੇਬੱਚਿਆਂਦੀਐਕਟੀਵਿਟੀਵਿੱਚਜੋਅੰਤਰਹੈਉਸਨੂੰਪਹਿਚਾਣੋ, ਬਾਪਤੁਸੀਂਬੱਚਿਆਂਦੇਨਾਲਖੇਡਸਕਦਾਹੈ, ਖਾਨਹੀਂਸਕਦਾਹੈ

ਪ੍ਰਸ਼ਨ:-
ਸੱਤ ਦਾ ਸੰਗ ਤਾਰੇ, ਕੁਸੁੰਗ ਬੋਰੇ - ਇਸਦਾ ਭਾਵ ਅਰਥ ਕੀ ਹੈ?

ਉੱਤਰ:-
ਤੁਸੀਂ ਹੁਣ ਸੱਤ ਦਾ ਸੰਗ ਕਰਦੇ ਹੋ ਮਤਲਬ ਬਾਪ ਨਾਲ ਬੁੱਧੀ ਯੋਗ ਲਗਾਉਂਦੇ ਹੋ ਤਾਂ ਪਾਰ ਹੋ ਜਾਂਦੇ ਹੋ। ਫਿਰ ਹੋਲੀ-ਹੋਲੀ ਕੁਸੰਗ ਅਰਥਾਤ ਦੇਹ ਦੇ ਸੰਗ ਵਿੱਚ ਆਉਂਦੇ ਹੋ ਤਾਂ ਉਤਰਦੇ ਜਾਂਦੇ ਹੋ ਕਿਉਂਕਿ ਸੰਗ ਦਾ ਰੰਗ ਲੱਗਦਾ ਹੈ ਇਸਲਈ ਕਿਹਾ ਜਾਂਦਾ ਹੈ - ਸੱਤ ਦਾ ਸੰਗ ਤਾਰੇ, ਕੁਸੰਗ ਬੋਰੇ। ਤੁਸੀਂ ਦੇਹ ਸਹਿਤ ਦੇਹ ਦੇ ਸਾਰੇ ਸਬੰਧਾਂ ਨੂੰ ਭੁੱਲ ਬਾਪ ਦਾ ਸੰਗ ਕਰੋ ਮਲਤਬ ਬਾਪ ਨੂੰ ਯਾਦ ਕਰੋ ਤਾਂ ਬਾਪ ਸਮਾਨ ਪਾਵਨ ਬਣ ਜਾਵੋਗੇ।


ਓਮ ਸ਼ਾਂਤੀ
ਹੁਣ ਬੱਚਿਆਂ ਦੀਆਂ ਦੋ ਕਲਾਸਾਂ ਹੋ ਗਈਆਂ। ਇਹ ਚੰਗਾ ਹੈ, ਇਕ ਯਾਦ ਦੀ ਯਾਤਰਾ, ਜਿਸ ਨਾਲ ਪਾਪ ਕੱਟਦੇ ਜਾਂਦੇ ਹਨ, ਆਤਮਾ ਪਵਿੱਤਰ ਬਣਦੀ ਜਾਂਦੀ ਹੈ ਅਤੇ ਦੂਜਾ ਕਲਾਸ ਹੁੰਦਾ ਹੈ ਗਿਆਨ ਦਾ। ਗਿਆਨ ਵੀ ਸਹਿਜ ਹੈ। ਕੋਈ ਡਿਫਿਕਲਟੀ (ਮੁਸ਼ਕਿਲ) ਨਹੀਂ ਤੁਹਾਡੇ ਸੈਂਟਰ ਅਤੇ ਇਥੇ ਫਰਕ ਰਹਿੰਦਾ ਹੈ। ਇਥੇ ਤਾਂ ਬਾਪ ਬੈਠੇ ਹਨ ਅਤੇ ਬੱਚੇ ਵੀ ਹਨ। ਇਹ ਮੇਲਾ ਹੈ ਬਾਪ ਅਤੇ ਬੱਚਿਆਂ ਦਾ। ਹੋਰ ਤੁਹਾਡੇ ਸੈਂਟਰ ਵਿੱਚ ਮੇਲਾ ਲੱਗਦਾ ਹੈ ਬੱਚਿਆਂ ਦਾ ਆਪਸ ਵਿੱਚ, ਇਸ ਲਈ ਬੱਚੇ ਸਾਹਮਣੇ ਆਉਂਦੇ ਹਨ। ਭਾਵੇਂ ਯਾਦ ਕਰਦੇ ਹਨ ਪਰ ਤੁਸੀਂ ਸਾਮਣੇ ਦੇਖਦੇ ਹੋ - ਤੁਹਾਡੇ ਨਾਲ ਬੈਠਾਂ, ਤੁਹਾਡੇ ਨਾਲ ਹੀ ਗੱਲ ਕਰਾਂ...। ਬਾਪ ਨੇ ਸਮਝਾਇਆ ਹੈ ਬਾਪ ਅਤੇ ਬੱਚਿਆਂ ਦੀ ਐਕਟੀਵਿਟੀ ਵਿੱਚ ਫ਼ਰਕ ਹੈ। ਖਿਆਲ ਕਰੋ, ਇਸ ਵਿੱਚ ਬਾਬਾ ਦਾ ਪਾਰਟ ਕੀ ਹੈ ਅਤੇ ਰਥ ਦਾ ਪਾਰਟ ਕੀ ਹੈ? ਕੀ ਬਾਪ ਰਥ ਦੁਆਰਾ ਖੇਡ ਸਕਦੇ ਹਨ? ਹਾਂ, ਖੇਡ ਸਕਦੇ ਹਨ। ਜਦੋਂ ਕਹਿੰਦੇ ਹਨ ਤੁਹਾਡੇ ਨਾਲ ਬੈਠਾ, ਇਵੇਂ ਹੀ ਤੁਹਾਡੇ ਨਾਲ ਖਾਵਾ ਕਿਉਂਕਿ ਖੁਦ ਤਾਂ ਉਹ ਖਾਂਦੇ ਨਹੀਂ ਹਨ। ਬੱਚਿਆਂ ਨਾਲ ਖੇਡਣਾ ਟੱਪਣਾ ਇਹ ਤਾਂ ਬਾਪ ਖੁਦ ਸਮਝਦੇ ਹਨ, ਦੋਵੇਂ ਖੇਡਦੇ ਹਨ। ਕਰਦੇ ਤਾਂ ਸਭ ਕੁਝ ਇਥੇ ਹੀ ਤੁਹਾਡੇ ਨਾਲ ਹਨ ਕਿਉਂਕਿ ਉਹ ਸੁਪਰੀਮ ਟੀਚਰ ਵੀ ਹੈ। ਟੀਚਰ ਦਾ ਕੰਮ ਹੈ ਬੱਚਿਆਂ ਨੂੰ ਬਹਿਲਾਣਾ। ਇਨਡੋਰ ਗੇਮ ਹੁੰਦੀ ਹੈ ਨਾ। ਅੱਜਕਲ ਤਾਂ ਗੇਮਾਂ ਹੀ ਬੜੀਆਂ ਨਿਕਲ ਗਈਆਂ ਹਨ ਵੱਖ-ਵੱਖ ਤਰ੍ਹਾਂ ਦੀਆਂ। ਸਭ ਤੋਂ ਨਾਮੀਗ੍ਰਾਮੀ ਹੈ ਚੋਪੜ ਦਾ ਖੇਡ, ਜਿਸਦਾ ਮਹਾਭਾਰਤ ਵਿੱਚ ਵੀ ਵਰਨਣ ਹੈ। ਪਰ ਉਹ ਜੂਏ ਦੇ ਰੂਪ ਵਿੱਚ ਹੈ। ਜੂਏ ਵਾਲਿਆਂ ਨੂੰ ਫੜਦੇ ਹਨ। ਇਹ ਸਭ ਭਗਤੀ ਮਾਰਗ ਦੀਆਂ ਕਿਤਾਬਾਂ ਵਿਚੋਂ ਗੱਲਾਂ ਨਿਕਲੀਆਂ ਹਨ।

ਤੁਸੀਂ ਜਾਣਦੇ ਹੋ ਕਿ ਇਹ ਵਰਤ ਨੇਮ ਆਦਿ ਸਭ ਭਗਤੀ ਮਾਰਗ ਦੀਆਂ ਗੱਲਾਂ ਹਨ। ਨਿਰਜਲ ਰੱਖਦੇ ਹਨ, ਖਾਣਾ ਵੀ ਨਹੀਂ ਖਾਂਦੇ ਤਾਂ ਪਾਣੀ ਵੀ ਨਹੀਂ ਪੀਂਦੇ ਹਨ। ਜੇਕਰ ਭਗਤੀ ਮਾਰਗ ਵਿੱਚ ਪ੍ਰਾਪਤੀ ਹੁੰਦੀ ਵੀ ਹੈ ਤਾਂ ਵੀ ਥੋੜੇ ਸਮੇਂ ਦੀ। ਇਥੇ ਤਾਂ ਤੁਹਾਨੂੰ ਬੱਚਿਆਂ ਨੂੰ ਸਭ ਸਮਝਾਇਆ ਜਾਂਦਾ ਹੈ। ਭਗਤੀ ਮਾਰਗ ਵਿੱਚ ਧੱਕੇ ਬੜੇ ਖਾਂਦੇ ਹਨ। ਗਿਆਨ ਮਾਰਗ ਹੈ ਸੁਖ ਦਾ ਮਾਰਗ। ਤੁਸੀਂ ਜਾਣ ਗਏ ਹੋ ਅਸੀਂ ਸੁੱਖ ਦਾ ਵਰਸਾ ਬਾਪ ਤੋਂ ਲੈ ਰਹੇ ਹਾਂ। ਭਗਤੀ ਮਾਰਗ ਵਿੱਚ ਵੀ ਯਾਦ ਕਰਨਾ ਹੁੰਦਾ ਹੈ ਇੱਕ ਨੂੰ। ਇਕ ਦੀ ਪੂਜਾ ਵੀ ਅਵਿਭਚਾਰੀ ਪੂਜਾ ਹੈ, ਉਹ ਵੀ ਚੰਗੀ ਹੈ। ਭਗਤੀ ਵੀ ਸਤੋ-ਰਜੋ-ਤਮੋ ਹੁੰਦੀ ਹੈ। ਸਭ ਤੋਂ ਉੱਚੇ ਤੇ ਉੱਚੀ ਸਤੋਗੁਣੀ ਹੈ ਸ਼ਿਵਬਾਬਾ ਦੀ ਭਗਤੀ। ਸ਼ਿਵਬਾਬਾ ਹੀ ਆਕੇ ਸਭ ਬੱਚਿਆਂ ਨੂੰ ਸੁੱਖਧਾਮ ਵਿੱਚ ਲੈ ਜਾਂਦੇ ਹਨ। ਜੋ ਸਭ ਤੋਂ ਜ਼ਿਆਦਾ ਬੱਚਿਆਂ ਦੀ ਸੇਵਾ ਕਰਦੇ, ਪਾਵਨ ਬਣਾਉਂਦੇ ਉਸਨੂੰ ਪੁਕਾਰਦੇ ਵੀ ਹਨ। ਫਿਰ ਕਹਿੰਦੇ ਹਨ ਠਿਕੱਰ - ਭਿੱਤਰ ਵਿੱਚ ਹੈ, ਇਹ ਗਲਾਨੀ ਹੋਈ ਨਾ। ਤੁਹਾਨੂੰ ਬੱਚਿਆਂ ਨੂੰ ਬੇਹੱਦ ਦੇ ਬਾਪ ਕੋਲੋਂ ਰਾਜ ਭਾਗ ਮਿਲਿਆ ਸੀ, ਫਿਰ ਮਿਲਣਾ ਹੈ ਜਰੂਰ। ਤੁਸੀਂ ਗਿਆਨ ਨੂੰ ਵੱਖ, ਭਗਤੀ ਨੂੰ ਵੱਖ ਸਮਝਦੇ ਹੋ। ਰਾਮ ਰਾਜ ਅਤੇ ਰਾਵਣ ਰਾਜ ਕਿਵੇਂ ਚਲਦਾ ਹੈ - ਇਹ ਵੀ ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ ਇਸਲਈ ਪਰਚੇ ਆਦਿ ਵੀ ਛਪਵਾਉਂਦੇ ਰਹਿੰਦੇ ਹਨ ਕਿਉਂਕਿ ਮਨੁੱਖ ਨੂੰ ਸੱਚੀ ਸਮਝਾਣੀ ਵੀ ਚਾਹੀਦੀ ਹੈ ਨਾ। ਤੁਹਾਡਾ ਸਭ ਕੁਝ ਹੈ ਸੱਚ।

ਬੱਚਿਆਂ ਨੂੰ ਸਰਵਿਸ ਕਰਨੀ ਚਾਹੀਦੀ ਹੈ। ਸਰਵਿਸ ਤਾਂ ਬੜੀ ਹੈ। ਇਹ ਬੈਜ ਹੀ ਕਿੰਨਾ ਵਧੀਆ ਹੈ ਸਰਵਿਸ ਦੇ ਲਈ। ਸਭ ਤੋਂ ਵੱਡਾ ਸ਼ਸਤਰ ਹੈ ਇਹ ਬੈਜ। ਹੁਣ ਇਹ ਹਨ ਗਿਆਨ ਦੀਆਂ ਗੱਲਾਂ, ਇਸ ਵਿੱਚ ਸਮਝਾਣਾ ਪੈਂਦਾ ਹੈ, ਇਹ ਯਾਦ ਦੀ ਯਾਤਰਾ ਵੱਖ ਹੈ। ਇਸਨੂੰ ਕਿਹਾ ਜਾਂਦਾ ਹੈ ਅਜਪਾਜਾਪ। ਜਪਣਾ ਕੁਝ ਵੀ ਨਹੀਂ ਹੈ। ਅੰਦਰ ਵਿੱਚ ਵੀ ਸ਼ਿਵ-ਸ਼ਿਵ ਨਹੀਂ ਕਹਿਣਾ ਚਾਹੀਦਾ ਹੈ। ਸਿਰਫ ਬਾਪ ਨੂੰ ਯਾਦ ਕਰਨਾ ਹੈ। ਇਹ ਤਾ ਜਾਣਦੇ ਹੋ ਸ਼ਿਵਬਾਬਾ ਬਾਪ ਹੈ, ਅਸੀਂ ਆਤਮਾਵਾਂ ਉਸਦੀ ਸੰਤਾਨ ਹਾਂ। ਉਹ ਹੀ ਸਾਹਮਣੇ ਆਕੇ ਕਹਿੰਦੇ ਹਨ - ਮੈਂ ਪਤਿਤ ਪਾਵਨ ਹਾਂ, ਕਲਪ-ਕਲਪ ਆਉਂਦਾ ਹਾਂ ਪਾਵਨ ਬਣਾਉਣ ਦੇ ਲਈ। ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡ ਕੇ ਆਪਣੇ ਨੂੰ ਆਤਮਾ ਸਮਝੋ। ਮੈਨੂੰ ਆਪਣੇ ਬਾਪ ਨੂੰ ਯਾਦ ਕਰੋ ਤਾ ਤੁਸੀਂ ਪਾਵਨ ਬਣ ਜਾਵੋਗੇ। ਮੇਰਾ ਪਾਰਟ ਹੀ ਹੈ ਪਤਿਤਾਂ ਨੂੰ ਪਾਵਨ ਬਣਾਉਣ ਦਾ। ਇਹ ਹੈ ਬੁੱਧੀ ਦਾ ਯੋਗ ਮਤਲਬ ਸੰਗ ਬਾਪ ਦੇ ਨਾਲ। ਸੰਗ ਨਾਲ ਰੰਗ ਲਗਦਾ ਹੈ। ਕਿਹਾ ਜਾਂਦਾ ਹੈ ਸੰਗ ਤਾਰੇ ਕੁਸੁੰਗ ਬੋਰੇ... ਬਾਪ ਨਾਲ ਬੁੱਧੀਯੋਗ ਲਗਾਉਣ ਦੇ ਨਾਲ ਤੁਸੀਂ ਪਾਰ ਹੋ ਜਾਂਦੇ ਹੋ। ਫਿਰ ਉਤਰਨਾ ਸ਼ੁਰੂ ਕਰ ਦਿੰਦੇ ਹੋ। ਉਸਦੇ ਲਈ ਕਿਹਾ ਜਾਂਦਾ ਹੈ ਸੱਤ ਦਾ ਸੰਗ ਤਾਰੇ...ਉਸਦਾ ਮਤਲਬ ਵੀ ਭਗਤੀ ਮਾਰਗ ਵਾਲੇ ਨਹੀਂ ਜਾਣਦੇ ਹਨ। ਤੁਸੀਂ ਸਮਝਦੇ ਹੋ ਸਾਡੀ ਆਤਮਾ ਪਤਿਤ ਹੈ, ਉਹ ਪਾਵਨ ਦੇ ਨਾਲ ਬੁੱਧੀ ਦਾ ਯੋਗ ਲਗਾਉਣ ਨਾਲ ਪਾਵਨ ਬਣਦੀ ਹੈ। ਆਤਮਾ ਨੂੰ ਪਰਮਾਤਮਾ ਬਾਪ ਨੂੰ ਯਾਦ ਕਰਨਾ ਪੈਂਦਾ ਹੈ। ਜਦੋਂ ਆਤਮਾ ਪਿਓਰ (ਪਵਿੱਤਰ) ਬਣੇ ਫਿਰ ਸ਼ਰੀਰ ਵੀ ਪਵਿੱਤਰ ਬਣੇ, ਸੱਚਾ ਸੋਨਾ ਬਣੇਗਾ। ਇਹ ਹੈ ਯਾਦ ਦੀ ਯਾਤਰਾ। ਯੋਗ ਅਗਨੀ ਨਾਲ ਵਿਕਰਮ ਭਸਮ ਹੁੰਦੇ ਹਨ ਖਾਦ ਨਿਕਲ ਜਾਂਦੀ ਹੈ। ਤੁਸੀਂ ਜਾਣਦੇ ਹੋ ਸਤਯੁੱਗੀ ਨਵੀਂ ਦੁਨੀਆ ਵਿੱਚ ਅਸੀਂ ਪਵਿੱਤਰ ਸੰਪੂਰਨ ਨਿਰਵਿਕਾਰੀ ਸੀ, 16 ਕਲਾਂ ਸੰਪੂਰਨ ਸੀ। ਹੁਣ ਕੋਈ ਕਲਾ ਨਹੀਂ ਰਹੀ ਹੈ, ਇਸਨੂੰ ਕਿਹਾ ਜਾਂਦਾ ਹੈ ਰਾਹੂ ਦਾ ਗ੍ਰਹਿਣ। ਸਾਰੀ ਦੁਨੀਆ, ਖ਼ਾਸ ਭਾਰਤ ਤੇ ਰਾਹੂ ਦਾ ਗ੍ਰਹਿਣ ਲੱਗਿਆ ਹੋਇਆ ਹੈ। ਤਨ ਵੀ ਕਾਲੇ ਹਨ, ਜੋ ਕੁਝ ਤੁਸੀਂ ਇੰਨਾ ਅੱਖਾਂ ਨਾਲ ਦੇਖਦੇ ਹੋ ਸਭ ਕਾਲੇ ਹਨ। ਜਿਵੇਂ ਦਾ ਰਾਜਾ ਰਾਣੀ ਓਵੇਂ ਦੀ ਪ੍ਰਜਾ। ਸ਼ਾਮ ਸੁੰਦਰ ਦਾ ਅਰਥ ਵੀ ਕੋਈ ਨਹੀਂ ਜਾਣਦੇ ਹਨ। ਕਿੰਨੇ ਨਾਮ ਮਨੁੱਖਾਂ ਨੇ ਰੱਖ ਦਿਤੇ ਹਨ। ਹੁਣ ਬਾਪ ਨੇ ਆਕੇ ਮਤਲਬ ਸਮਝਾਇਆ ਹੈ। ਤੁਸੀਂ ਹੀ ਪਹਿਲਾ ਸੁੰਦਰ ਫਿਰ ਸ਼ਾਮ ਬਣਦੇ ਹੋ। ਗਿਆਨ ਚਿਤਾ ਤੇ ਬੈਠਣ ਨਾਲ ਤੁਸੀਂ ਸੁੰਦਰ ਬਣ ਜਾਂਦੇ ਹੋ ਫਿਰ ਵੀ ਇਹ ਬਣਨਾ ਹੈ - ਸ਼ਾਮ ਤੋਂ ਸੁੰਦਰ, ਸੁੰਦਰ ਤੋਂ ਸ਼ਾਮ। ਉਸਦਾ ਮਤਲਬ ਬਾਪ ਨੇ ਆਤਮਾਵਾਂ ਨੂੰ ਸਮਝਾਇਆ ਹੈ। ਅਸੀਂ ਆਤਮਾਵਾਂ ਇਕ ਬਾਪ ਨੂੰ ਹੀ ਯਾਦ ਕਰਦੀਆਂ ਹਾਂ। ਬੁੱਧੀ ਵਿੱਚ ਆ ਗਿਆ ਹੈ ਅਸੀਂ ਬਿੰਦੀ ਹਾਂ। ਇਸਨੂੰ ਕਿਹਾ ਜਾਂਦਾ ਹੈ ਆਤਮਾ ਦੀ ਰੀਲਾਈਜੇਸ਼ਨ। ਫਿਰ ਦੇਖਣ ਦੇ ਲਈ ਇਨਸਾਈਟ। ਇਹ ਹਨ ਸਮਝਣ ਦੀਆਂ ਗੱਲਾਂ। ਆਤਮਾ ਨੂੰ ਸਮਝਣਾ ਹੈ। ਮੈਂ ਆਤਮਾ ਹਾਂ, ਇਹ ਮੇਰਾ ਸ਼ਰੀਰ ਹੈ। ਅਸੀਂ ਇਥੇ ਸ਼ਰੀਰ ਵਿੱਚ ਆਕੇ ਪਾਰਟ ਵਜਾਉਂਦੇ ਹਾਂ। ਪਹਿਲਾਂ-ਪਹਿਲਾਂ ਅਸੀਂ ਆਉਂਦੇ ਹਾਂ, ਡਰਾਮਾ ਦੇ ਪਲੈਨ ਅਨੁਸਾਰ। ਆਤਮਾਵਾਂ ਤਾਂ ਸਭ ਹਨ - ਕਿਸੇ ਵਿੱਚ ਪਾਰਟ ਕਿੰਨਾ ਹੈ, ਕਿਸੇ ਵਿੱਚ ਕਿੰਨਾ। ਇਹ ਬੜਾ ਭਾਰੀ ਬੇਹੱਦ ਦਾ ਨਾਟਕ ਹੈ। ਇਸ ਵਿੱਚ ਨੰਬਰਵਾਰ ਕਿਵੇਂ ਆਉਂਦੇ ਹਨ, ਕਿਵੇਂ ਪਾਰਟ ਵਜਾਉਂਦੇ ਹਨ - ਇਹ ਤੁਸੀਂ ਜਾਣਦੇ ਹੋ। ਪਹਿਲਾਂ-ਪਹਿਲਾਂ ਦੇਵੀ ਦੇਵਤਾ ਘਰਾਨਾ ਹੈ। ਇਹ ਨਾਲੇਜ਼ ਵੀ ਤੁਹਾਨੂੰ ਹੁਣ ਹੀ ਹੈ ਇਸ ਪੁਰਸ਼ੋਤਮ ਸੰਗਮਯੁੱਗ ਤੇ। ਬਾਅਦ ਵਿੱਚ ਫਿਰ ਇਹ ਕੁਝ ਵੀ ਯਾਦ ਨਹੀਂ ਰਹੇਗਾ। ਬਾਪ ਖੁਦ ਕਹਿੰਦੇ ਹਨ ਇਹ ਗਿਆਨ ਪਰਾਇਆ(ਲਗਭਗ) ਲੁਪਤ ਹੋ ਜਾਂਦਾ ਹੈ। ਕਿਸੇ ਨੂੰ ਵੀ ਇਹ ਪਤਾ ਨਹੀਂ ਕਿ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਿਵੇਂ ਹੋਈ। ਚਿੱਤਰ ਤਾਂ ਹਨ ਪਰ ਉਹ ਕਿਵੇਂ ਸਥਾਪਨ ਹੋਏ, ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਹਾਨੂੰ ਬੱਚਿਆਂ ਨੂੰ ਪਤਾ ਹੈ ਫਿਰ ਤੁਸੀਂ ਹੋਰਾਂ ਨੂੰ ਆਪ ਸਮਾਨ ਬਣਾਉਂਦੇ ਹੋ। ਬਹੁਤ ਹੋ ਜਾਣਗੇ ਤਾਂ ਫਿਰ ਲਾਊਡ ਸਪੀਕਰ ਵੀ ਰੱਖਣਾ ਪਵੇਗਾ। ਕੋਈ ਜਰੂਰ ਯੁਕਤੀ ਨਿਕਲੇਗੀ। ਬਹੁਤ ਵੱਡੇ ਹਾਲ ਦੀ ਵੀ ਜਰੂਰਤ ਪਵੇਗੀ। ਜਿਵੇਂ ਕਲਪ ਪਹਿਲਾਂ ਜੋ ਕੁਝ ਐਕਟ ਕੀਤੀ ਸੀ ਉਹੀ ਫਿਰ ਹੋਵੇਗੀ। ਇਹ ਸਮਝ ਵਿੱਚ ਆਉਂਦਾ ਹੈ। ਬੱਚੇ ਵੱਧਦੇ ਜਾਣਗੇ। ਬਾਬਾ ਨੇ ਸਮਝਾਇਆ ਸੀ ਸ਼ਾਦੀ ਦੇ ਲਈ ਜਿਹੜੇ ਹਾਲ ਆਦਿ ਬਣਾਉਂਦੇ ਹਨ ਉਨ੍ਹਾਂ ਨੂੰ ਵੀ ਸਮਝਾਓ। ਇਥੇ ਵੀ ਵਿਆਹ ਦੇ ਲਈ ਧਰਮ ਸ਼ਾਲਾ ਆਦਿ ਬਣਾ ਰਹੇ ਹਨ ਨਾ। ਕੋਈ ਆਪਣੇ ਕੁੱਲ ਦੇ ਹਨ ਤਾਂ ਝੱਟ ਸਮਝ ਜਾਂਦੇ ਹਨ, ਜਿਹੜੇ ਇਸ ਕੁੱਲ ਦੇ ਨਹੀਂ ਉਹ ਹੋਣਗੇ ਉਹ ਵਿਘਨ ਪਾਉਣਗੇ। ਜੋ ਇਸ ਕੁੱਲ ਦੇ ਹੋਣਗੇ ਉਹ ਜਰੂਰ ਸਮਝਣਗੇ ਕਿ ਇਹ ਸੱਤ ਕਹਿੰਦੇ ਹਨ, ਜੋ ਇਸ ਧਰਮ ਦੇ ਨਹੀਂ ਹਨ ਉਹ ਲੜਨਗੇ, ਕਹਿਣਗੇ ਇਹ ਤਾਂ ਰਸਮ ਚਲਦੀ ਆ ਰਹੀ ਹੈ। ਹੁਣ ਅਪਵਿੱਤਰ ਪ੍ਰਵਿਰਤੀ ਮਾਰਗ ਹੈ, ਫਿਰ ਬਾਪ ਆਇਆ ਹੈ ਪਾਵਨ ਬਣਾਉਣ ਦੇ ਲਈ। ਤੁਸੀਂ ਪਵਿੱਤਰਤਾ ਤੇ ਜ਼ੋਰ ਦਿੰਦੇ ਹੋ ਇਸਲਈ ਕਿੰਨੇ ਵਿਘਨ ਪੈਂਦੇ ਹਨ। ਆਗਾ ਖ਼ਾਨ ਹੈ ਉਸਦਾ ਕਿੰਨਾ ਮਾਨ ਹੈ। ਪੌਪ ਦਾ ਵੀ ਮਾਨ ਹੈ। ਤੁਸੀਂ ਜਾਣਦੇ ਹੋ ਪੌਪ ਆ ਕੇ ਕੀ ਕਰਦੇ ਹਨ। ਲੱਖਾਂ ਕਰੋੜਾ ਸ਼ਾਦੀਆਂ ਕਰਾਉਂਦੇ ਹਨ, ਬਹੁਤ ਵਿਆਹ ਹੁੰਦੇ ਹਨ। ਪੌਪ ਆਕੇ ਹਥਿਆਲਾ ਬਨਵਾਉਂਦੇ ਹਨ। ਇਸ ਵਿੱਚ ਉਹ ਲੋਕ ਇੱਜਤ ਸਮਝਦੇ ਹਨ। ਮਹਾਤਮਾਵਾਂ ਨੂੰ ਵੀ ਸ਼ਾਦੀ ਤੇ ਬੁਲਾੳਂਂਦੇ ਹਨ। ਅਜਕੱਲ ਸਗਾਈ ਵੀ ਕਰਵਾਉਂਦੇ ਹਨ। ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਇਹ ਆਰਡੀਨੈਂਸ ਕੱਢਣਾ ਕੋਈ ਮਾਸੀ ਦਾ ਘਰ ਨਹੀਂ ਹੈ, ਇਸ ਵਿੱਚ ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਅੱਗੇ ਚਲ ਕੇ ਹੋਲੀ-ਹੋਲੀ ਸਮਝਦੇ ਜਾਣਗੇ। ਆਦਿ ਸਨਾਤਨ ਹਿੰਦੂ ਧਰਮ ਵਾਲੇ ਜੋ ਹਨ ਉਨ੍ਹਾਂ ਨੂੰ ਸਮਝਾਓ। ਉਹ ਝੱਟ ਸਮਝ ਸਕਦੇ ਹਨ ਕਿ ਬਰੋਬਰ ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ, ਨਾਂ ਕਿ ਹਿੰਦੂ। ਜਿਵੇਂ ਤੁਸੀਂ ਬਾਪ ਦੁਆਰਾ ਜਾਣ ਗਏ ਹੋ ਓਵੇਂ ਹੀ ਹੋਰ ਵੀ ਸਮਝ ਕੇ ਵੱਧਦੇ ਜਾਣਗੇ। ਇਹ ਵੀ ਪੱਕਾ ਨਿਸ਼ਚੇ ਹੈ, ਇਹ ਕਲਮ ਲੱਗਦਾ ਜਾਵੇਗਾ। ਤੁਸੀਂ ਬਾਪ ਦੀ ਸ੍ਰੀਮਤ ਤੇ ਇਹ ਦੇਵਤਾ ਬਣਦੇ ਹੋ। ਇਹ ਹਨ ਨਵੀਂ ਦੁਨੀਆਂ ਵਿੱਚ ਰਹਿਣ ਵਾਲੇ। ਪਹਿਲਾਂ ਤੁਹਾਨੂੰ ਇਹ ਥੋੜੀ ਪਤਾ ਸੀ ਕਿ ਬਾਪ ਸੰਗਮ ਤੇ ਆਕੇ ਸਾਨੂੰ ਟਰਾਂਸਫਰ ਕਰਨਗੇ। ਜਰਾ ਵੀ ਪਤਾ ਨਹੀਂ ਸੀ। ਹੁਣ ਤੁਸੀਂ ਸਮਝਦੇ ਹੋ ਸੱਚਾ-ਸੱਚਾ ਪੁਰਸ਼ੋਤਮ ਸੰਗਮਯੁਗ ਇਸ ਨੂੰ ਕਿਹਾ ਜਾਂਦਾ ਹੈ। ਅਸੀਂ ਪੁਰਸ਼ੋਤਮ ਬਣ ਰਹੇ ਹਾਂ। ਹੁਣ ਜਿੰਨਾ ਪੁਰਸ਼ਾਰਥ ਕਰਨਗੇ ਉਨਾਂ ਹੀ ਬਣਨਗੇ।

ਹਰ ਇਕ ਨੂੰ ਆਪਣੀ ਦਿਲ ਤੋਂ ਪੁੱਛਣਾ ਹੈ। ਸਕੂਲ ਵਿੱਚ ਜਿਸ ਸਬਜੈਕਟ ਵਿੱਚ ਕੱਚੇ ਹੁੰਦੇ ਹਨ ਤਾਂ ਸਮਝ ਜਾਂਦੇ ਹਨ ਕੀ ਅਸੀਂ ਨਾਪਾਸ ਹੋਵਾਂਗੇ। ਇਹ ਵੀ ਪਾਠਸ਼ਾਲਾ ਹੈ, ਸਕੂਲ ਹੈ। ਗੀਤਾ ਪਾਠਸ਼ਾਲਾ ਤਾਂ ਮਸ਼ਹੂਰ ਹੈ। ਫਿਰ ਉਸਦਾ ਨਾਮ ਥੋੜਾ-ਥੋੜਾ ਫਿਰਾ ਦਿੱਤਾ ਹੈ। ਤੁਸੀਂ ਲਿਖਦੇ ਹੋ ਸੱਚੀ ਗੀਤਾ, ਝੂਠੀ ਗੀਤਾ ਫਿਰ ਵੀ ਵਿਗੜਦੇ ਹਨ। ਜਰੂਰ ਖਿਟ-ਖਿਟ ਹੋਵੇਗੀ ਇਸ ਵਿੱਚ ਡਰਨ ਦੀ ਕੋਈ ਗੱਲ ਨਹੀਂ ਹੈ। ਅਜਕੱਲ ਤਾਂ ਇਹ ਫੈਸ਼ਨ ਬਣ ਗਿਆ ਹੈ, ਬੱਸਾਂ ਆਦਿ ਨੂੰ ਸਾੜਦੇ, ਅੱਗ ਲਗਾਉਂਦੇ ਰਹਿੰਦੇ ਹਨ। ਜਿਸ ਨੇ ਜੋ ਸਿਖਾਇਆ ਉਹ ਹੀ ਸਿੱਖੇ ਹਨ। ਅੱਗੇ ਨਾਲੋਂ ਵੀ ਜ਼ਿਆਦਾ ਸਭ ਸਿੱਖ ਗਏ ਹਨ। ਸਾਰੇ ਪਿਕੇਟਿੰਗ ਆਦਿ ਕਰਦੇ ਰਹਿੰਦੇ ਹਨ। ਗੌਰਮੈਂਟ ਨੂੰ ਵੀ ਹਰ ਸਾਲ ਘਾਟਾ ਪੈਂਦਾ ਹੈ ਤਾਂ ਫਿਰ ਟੈਕਸ ਵਧਾ ਦਿੰਦੇ ਹਨ। ਇਕ ਦਿਨ ਬੈਂਕ ਆਦਿ ਸਭ ਦੇ ਖ਼ਾਨੇ ਖੋਲ ਦੇਵੇਗੀ। ਅਨਾਜ ਆਦਿ ਦੇ ਲਈ ਜਾਂਚ ਕਰਦੇ ਹਨ - ਕਿਤੇ ਜ਼ਿਆਦਾ ਤਾਂ ਨਹੀਂ ਰੱਖਿਆ ਹੋਇਆ? ਇੰਨਾ ਗੱਲਾਂ ਤੋਂ ਤੁਸੀਂ ਸਾਰੇ ਛੁਟੇ ਹੋਏ ਹੋ। ਤੁਹਾਡੇ ਲਈ ਮੁੱਖ ਹੈ ਯਾਦ ਦੀ ਯਾਤਰਾ। ਬਾਪ ਕਹਿੰਦੇ ਮੇਰਾ ਇਹਨਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਹੈ। ਮੇਰਾ ਤਾਂ ਕੰਮ ਹੈ ਬਸ ਰਸਤਾ ਦੱਸਣਾ। ਤਾਂ ਤੁਹਾਡੇ ਦੁੱਖ ਸਭ ਦੂਰ ਹੋ ਜਾਣਗੇ। ਇਸ ਸਮੇਂ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਚੁਕਤੂ ਹੁੰਦਾ ਹੈ। ਰਹਿੰਦੀ ਖੂੰਦੀ(ਬਚੀ ਹੋਈ) ਸਾਰੀ ਬਿਮਾਰੀ ਬਾਹਰ ਨਿਕਲੇਗੀ। ਪਿੱਛੇ ਦੇ ਰਹੇ ਹੋਏ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਚੁਕਤੂ ਹੋਣਾ ਹੈ। ਡਰਨਾ ਨਹੀਂ ਹੈ। ਬਿਮਾਰੀ ਵਿੱਚ ਵੀ ਮਨੁੱਖ ਨੂੰ ਭਗਵਾਨ ਦੀ ਯਾਦ ਦਵਾਈ ਜਾਂਦੀ ਹੈ। ਤੁਸੀਂ ਹਸਪਤਾਲ ਵਿੱਚ ਵੀ ਜਾ ਕੇ ਡੋਜ਼ ਦਿਓ ਕਿ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਸਿਰਫ ਇਸ ਜਨਮ ਦੀ ਗੱਲ ਨਹੀਂ ਹੈ, ਭਵਿੱਖ 21 ਜਨਮ ਦੇ ਲਈ ਅਸੀਂ ਗਰੰਟੀ ਕਰਦੇ ਹਾਂ, ਕਦੇ ਬਿਮਾਰ ਨਹੀਂ ਹੋਵੋਗੇ। ਇਕ ਬਾਪ ਨੂੰ ਯਾਦ ਕਰਨ ਨਾਲ ਤੁਹਾਡੀ ਉਮਰ ਵੀ ਵਧੇਗੀ। ਭਾਰਤਵਾਸੀਆ ਦੀ ਉਮਰ ਵੱਡੀ ਸੀ, ਨਿਰੋਗੀ ਸੀ। ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਸ੍ਰੀਮਤ ਦਿੰਦੇ ਹਨ ਸ੍ਰੇਸ਼ਟ ਬਣਾਉਣ ਦੇ ਲਈ। ਪੁਰਸ਼ੋਤਮ ਅੱਖਰ ਤਾਂ ਕਦੇ ਵੀ ਭੁਲੋ ਨਹੀਂ। ਕਲਪ-ਕਲਪ ਤੁਸੀਂ ਹੀ ਬਣਦੇ ਹੋ। ਇਵੇਂ ਹੋਰ ਕੋਈ ਕਹਿ ਨਹੀਂ ਸਕਦਾ ਹੈ। ਤਾਂ ਇਵੇਂ-ਇਵੇਂ ਸਰਵਿਸ ਬਹੁਤ ਕਰ ਸਕਦੇ ਹੋ। ਡਾਕਟਰਜ਼ ਕੋਲੋਂ ਕਦੇ ਵੀ ਟਾਈਮ ਲੈ ਸਕਦੇ ਹੋ। ਨੌਕਰੀ ਕਰਨ ਵਾਲੇ ਵੀ ਬੜੀ ਸਰਵਿਸ ਕਰ ਸਕਦੇ ਹਨ। ਮਰੀਜਾਂ ਨੂੰ ਕਹੋ ਕਿ ਸਾਡਾ ਵੀ ਵੱਡਾ ਡਾਕਟਰ ਹੈ, ਅਵਿਨਾਸ਼ੀ ਬੇਹੱਦ ਦਾ ਸਰਜਨ ਹੈ। ਅਸੀਂ ਉਸਦੇ ਬਣੇ ਹਾਂ ਜਿਸ ਨਾਲ ਅਸੀਂ 21 ਜਨਮ ਨਿਰੋਗੀ ਬਣਦੇ ਹਾਂ। ਹੈਲਥ ਮਨਿਸਟਰ ਨੂੰ ਸਮਝਾਓ ਕਿ ਹੈਲਥ ਲਈ ਕਿੰਨਾ ਮੱਥਾ ਮਾਰਦੇ ਹੋ। ਸਤਯੁੱਗ ਵਿੱਚ ਮਨੁੱਖ ਬੜੇ ਘੱਟ ਸੀ। ਸ਼ਾਂਤੀ, ਸੁੱਖ, ਪਵਿੱਤਰਤਾ ਸਭ ਸੀ।

ਸਾਰੀ ਦੁਨੀਆਂ ਵਿੱਚ ਤੁਸੀਂ ਹੀ ਸਭ ਦਾ ਕਲਿਆਣ ਕਰਨ ਵਾਲੇ ਹੋ। ਤੁਸੀਂ ਪੰਡੇ ਹੋ ਨਾ। ਪਾਂਡਵ ਸੰਪਰਦਾਏ ਹੋ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੋਵੇਗਾ। ਫ਼ੂਡ ਮਨਿਸਟਰ ਨੂੰ ਸਮਝਾਓ - ਪਹਿਲੇ ਪਹਿਲਾ ਸਭ ਤੋਂ ਵੱਡਾ ਫ਼ੂਡ ਮਨਿਸਟਰ ਤਾਂ ਸ਼ਿਵਬਾਬਾ ਹੈ। ਏਨਾ ਅਨਾਜ ਦਿੰਦੇ ਜੋ ਸਵਰਗ ਵਿੱਚ ਕਦੇ ਵੀ ਖੋਟ ਨਹੀਂ ਹੋਵੇਗੀ। ਹੁਣ ਤੁਸੀਂ ਹੋ ਸੰਗਮਯੁਗ ਤੇ। ਸਾਰਾ ਚੱਕਰ ਤੁਹਾਡੀ ਬੁੱਧੀ ਵਿੱਚ ਹੈ ਇਸਲਈ ਤੁਹਾਨੂੰ ਸਵਦਰਸ਼ਨ ਚੱਕਰ ਧਾਰੀ ਕਿਹਾ ਜਾਂਦਾ ਹੈ। ਬਾਕੀ ਭਾਰਤ ਇਨਸਾਲਵੇਂਟ ਬਣ ਗਿਆ ਹੈ। ਅਕਲ ਵਾਲੇ ਆਕੇ ਅਕਲ ਸਿਖਾਉਂਦੇ ਰਹਿੰਦੇ ਹਨ, ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਕ ਬਾਪ ਨੂੰ ਸਾਥੀ ਬਣਾ ਕੇ ਤੁਹਾਡੇ ਨਾਲ ਬੈਠਾਂ, ਤੁਹਾਡੇ ਤੋਂ ਸੁਣਾਂ, ਤੁਹਾਡੇ ਨਾਲ ਖਾਵਾਂ... ਇਹ ਅਨੁਭਵ ਕਰਨਾ ਹੈ। ਕੁਸੰਗ ਛੱਡ ਕੇ ਸੱਤ ਦੇ ਸੰਗ ਵਿੱਚ ਰਹਿਣਾ ਹੈ।

2. ਕਰਮਾਂ ਦਾ ਹਿਸਾਬ ਕਿਤਾਬ ਯਾਦ ਦੀ ਯਾਤਰਾ ਅਤੇ ਕਰਮਭੋਗ ਨਾਲ ਚੁਕਤੂ ਕਰ ਕੇ ਸੰਪੂਰਨ ਪਵਿੱਤਰ ਬਣਨਾ ਹੈ। ਸੰਗਮਯੁੱਗ ਤੇ ਖੁਦ ਨੂੰ ਪੂਰਾ ਟਰਾਂਸਫਰ ਕਰਨਾ ਹੈ।


ਵਰਦਾਨ:-
ਪੁਆਇੰਟ ਸਵਰੂਪ ਵਿੱਚ ਸਥਿਤ ਹੋ ਮਨ ਬੁੱਧੀ ਨੂੰ ਨੈਗਿਟਿਵ ਦੇ ਪ੍ਰਭਾਵ ਤੋਂ ਸੇਫ਼ ਰੱਖਣ ਵਾਲੇ ਵਿਸ਼ੇਸ਼ ਆਤਮਾ ਭਵ:

ਜਿਵੇਂ ਕੋਈ ਸੀਜਨ ਹੁੰਦੀ ਹੈ ਤਾਂ ਸੀਜਨ ਤੋਂ ਬਚਣ ਦੇ ਲਈ ਉਸ ਪ੍ਰਮਾਣ ਅਟੈਂਸ਼ਨ ਰੱਖਿਆ ਜਾਂਦਾ ਹੈ। ਬਾਰਿਸ਼ ਆਵੇਗੀ ਤਾਂ ਛੱਤਰੀ, ਰੇਨਕੋਟ ਆਦਿ ਦਾ ਅਟੈਂਸ਼ਨ ਰੱਖਣਗੇ। ਸਰਦੀ ਆਵੇਗੀ ਤਾਂ ਗਰਮ ਕੱਪੜੇ ਰੱਖਣਗੇ. ਇਵੇਂ ਵਰਤਮਾਨ ਸਮੇਂ ਮਨ ਬੁੱਧੀ ਵਿੱਚ ਨੈਗੇਟਿਵ ਭਾਵ ਅਤੇ ਭਾਵਨਾ ਪੈਦਾ ਕਰਨ ਦਾ ਵਿਸ਼ੇਸ਼ ਕੰਮ ਮਾਇਆ ਕਰ ਰਹੀ ਹੈ ਇਸਲਈ ਵਿਸ਼ੇਸ਼ ਸੇਫ਼ਟੀ ਦੇ ਸਾਧਨ ਅਪਣਾਓ। ਇਸਦਾ ਸਹਿਜ ਸਾਧਨ ਹੈ - ਇਕ ਪੁਆਇੰਟ ਸਵਰੂਪ ਵਿੱਚ ਸਥਿਤ ਹੋਣਾ। ਆਸ਼ਚਰਏ ਅਤੇ ਕਵੇਸ਼ਨਮਾਰਕ ਦੀ ਬਜਾਏ ਬਿੰਦੂ ਲਗਾਉਣਾ ਮਤਲਬ ਵਿਸ਼ੇਸ਼ ਆਤਮਾ ਬਣਨਾ।


ਸਲੋਗਨ:-
ਆਗਿਆਕਾਰੀ ਉਹ ਹੈ ਜੋ ਹਰ ਸੰਕਲਪ, ਬੋਲ ਅਤੇ ਕਰਮ ਵਿੱਚ ਜੀ ਹਜ਼ੂਰ ਕਰਦਾ ਹੈ।