01.03.20     Avyakt Bapdada     Punjabi Murli     02.12.85     Om Shanti     Madhuban
 


ਬੰਧਨਾਂ ਤੋਂ ਮੁਕਤ ਹੋਣ ਦੀ ਯੁਕਤੀ - ਰੂਹਾਨੀ ਸ਼ਕਤੀ


ਅੱਜ ਬਾਪਦਾਦਾ ਆਪਣੇ ਰੂਹਾਨੀ ਬੱਚਿਆਂ ਦੀ ਰੂਹਾਨੀਅਤ ਦੀ ਸ਼ਕਤੀ ਵੇਖ ਰਹੇ ਸੀ। ਹਰ ਇੱਕ ਰੂਹਾਨੀ ਬੱਚੇ ਨੇ ਰੂਹਾਨੀ ਬਾਪ ਤੋਂ ਰੂਹਾਨੀ ਸ਼ਕਤੀ ਦਾ ਸੰਪੂਰਨ ਅਧਿਕਾਰ ਬੱਚੇ ਹੋਣ ਦੇ ਨਾਤੇ ਪ੍ਰਾਪਤ ਤਾਂ ਕੀਤਾ ਹੀ ਹੈ। ਪਰ ਪ੍ਰਾਪਤੀ ਸਵਰੂਪ ਕਿੱਥੇ ਤੱਕ ਬਣੇ ਹਨ, ਇਹ ਵੇਖ ਰਹੇ ਸੀ। ਸਭ ਬੱਚੇ ਹਰ ਰੋਜ਼ ਸਵੈ ਨੂੰ ਰੂਹਾਨੀ ਬੱਚਾ ਕਹਿ, ਰੂਹਾਨੀ ਬਾਪ ਨੂੰ ਯਾਦਪਿਆਰ ਦਾ ਰਿਟਰਨ ਮੁੱਖ ਤੋਂ ਜਾਂ ਮਨ ਤੋਂ ਯਾਦਪਿਆਰ ਜਾਂ ਨਮਸਤੇ ਦੇ ਰੂਪ ਵਿੱਚ ਦਿੰਦੇ ਹਨ। ਰਿਟਰਨ ਦਿੰਦੇ ਹੋ ਨਾ! ਇਸਦਾ ਭੇਦ ਇਹ ਹੋਇਆ ਕਿ ਰੋਜ਼ ਰੂਹਾਨੀ ਬਾਪ ਰੂਹਾਨੀ ਬੱਚੇ ਕਹਿ ਰੂਹਾਨੀ ਸ਼ਕਤੀ ਦਾ ਅਸਲੀ ਸਵਰੂਪ ਯਾਦ ਦਵਾਉਂਦੇ ਹਨ ਕਿਉਂਕਿ ਇਸ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੀ ਹੈ ਰੂਹਾਨੀਅਤ। ਇਸ ਰੂਹਾਨੀਅਤ ਦੀ ਸ਼ਕਤੀ ਨਾਲ ਸਵੈ ਨੂੰ ਜਾਂ ਸ੍ਰਵ ਨੂੰ ਪਰਿਵਰਤਨ ਕਰਦੇ ਹੋ। ਮੁੱਖ ਫਾਊਂਡੇਸ਼ਨ ਹੀ ਇਹ ਰੂਹਾਨੀ ਸ਼ਕਤੀ ਹੈ। ਇਸ ਸ਼ਕਤੀ ਨਾਲ ਹੀ ਅਨੇਕ ਪ੍ਰਕਾਰ ਦੇ ਜਿਸਮਾਨੀ ਬੰਧਨਾਂ ਤੋਂ ਮੁਕਤੀ ਮਿਲਦੀ ਹੈ। ਬਾਪਦਾਦਾ ਵੇਖ ਰਹੇ ਸੀ ਕਿ ਹੁਣ ਤੱਕ ਵੀ ਕੋਈ ਸੂਖਸ਼ਮ ਬੰਧਨ ਜੋ ਸਵੈ ਵੀ ਅਨੁਭਵ ਕਰਦੇ ਹਨ ਕਿ ਇਸ ਬੰਧਨ ਤੋਂ ਮੁਕਤੀ ਹੋਣੀ ਚਾਹੀਦੀ। ਪਰ ਮੁਕਤੀ ਪਾਉਣ ਦੀ ਯੁਕਤੀ ਪ੍ਰੈਕਟੀਕਲ ਵਿੱਚ ਲਿਆ ਨਹੀਂ ਸਕਦੇ। ਕਾਰਨ? ਰੂਹਾਨੀ ਸ਼ਕਤੀ ਹਰ ਕਰਮ ਵਿੱਚ ਯੂਜ਼ ਕਰਨਾ ਨਹੀਂ ਆਉਂਦਾ ਹੈ। ਇੱਕ ਹੀ ਵਕ਼ਤ, ਸੰਕਲਪ, ਅਤੇ ਕਰਮ ਤਿੰਨਾਂ ਦੇ ਨਾਲ - ਨਾਲ ਸ਼ਕਤੀਸ਼ਾਲੀ ਬਣਾਉਣਾ ਪਵੇ। ਪਰ ਲੂਜ਼ ਕਿਸੇ ਵਿੱਚ ਹੋ ਜਾਂਦੇ ਹਨ। ਇੱਕ ਪਾਸੇ ਸੰਕਲਪ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ ਤਾਂ ਵਾਣੀ ਵਿੱਚ ਕੁਝ ਲੂਜ਼ ਹੋ ਜਾਂਦੇ ਹਨ। ਕਦੋ ਵਾਣੀ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ, ਤਾਂ ਕਰਮ ਵਿੱਚ ਲੂਜ਼ ਹੋ ਜਾਂਦੇ ਹਨ। ਪਰ ਇਹ ਤਿੰਨੋਂ ਹੀ ਰੂਹਾਨੀ ਸ਼ਕਤੀਸ਼ਾਲੀ ਇੱਕ ਹੀ ਵਕ਼ਤ ਤੇ ਬਣਾਉਣ ਤਾਂ ਇਹੀ ਯੁਕਤੀ ਹੈ ਮੁਕਤੀ ਦੀ। ਜਿਵੇਂ ਸ੍ਰਿਸ਼ਟੀ ਦੀ ਰਚਨਾ ਵਿੱਚ ਤਿੰਨ ਕੰਮ - ਸਥਾਪਨਾ, ਪਾਲਣਾ ਅਤੇ ਵਿਨਾਸ਼ ਤਿੰਨੋਂ ਹੀ ਜ਼ਰੂਰੀ ਹਨ ਇਵੇਂ ਸ੍ਰਵ ਬੰਧਨਾਂ ਤੋਂ ਮੁਕਤ ਹੋਣ ਦੀ ਯੁਕਤੀ ਮਨਸਾ, ਵਾਚਾ, ਕਰਮਨਾ ਤਿੰਨਾਂ ਵਿੱਚ ਰੂਹਾਨੀ ਸ਼ਕਤੀ ਨਾਲ - ਨਾਲ ਜ਼ਰੂਰੀ ਹੈ। ਕਦੀ ਮਨਸਾ ਨੂੰ ਸੰਭਾਲਦੇ ਤਾਂ ਵਾਚਾ ਵਿੱਚ ਕਮੀ ਪੈ ਜਾਂਦੀ। ਫ਼ੇਰ ਕਹਿੰਦੇ ਸੋਚਿਆ ਤਾਂ ਇਵੇਂ ਨਹੀਂ ਸੀ, ਪਤਾ ਨਹੀਂ ਇਹ ਕਿਉਂ ਹੋ ਗਿਆ। ਤਿੰਨਾਂ ਵੱਲ ਪੂਰਾ ਅਟੈਂਸ਼ਨ ਚਾਹੀਦਾ। ਕਿਉਂ? ਇਹ ਤਿੰਨੋਂ ਹੀ ਸਾਧਨ ਸੰਪੰਨ ਸਥਿਤੀ ਨੂੰ ਅਤੇ ਬਾਪ ਨੂੰ ਪ੍ਰਤੱਖ ਕਰਨ ਵਾਲੇ ਹਨ। ਮੁਕਤੀ ਪਾਉਣ ਦੇ ਲਈ ਤਿੰਨਾਂ ਵਿੱਚ ਰੂਹਾਨੀਅਤ ਅਨੁਭਵ ਹੋਣੀ ਚਾਹੀਦੀ। ਜੋ ਤਿੰਨਾਂ ਵਿੱਚ ਯੁਕਤੀਯੁਕਤ ਹਨ ਉਹ ਹੀ ਜੀਵਨਮੁਕਤ ਹਨ। ਤਾਂ ਬਾਪਦਾਦਾ ਸੂਖਸ਼ਮ ਬੰਧਨਾਂ ਨੂੰ ਵੇਖ ਰਹੇ ਸੀ, ਸੂਖਸ਼ਮ ਬੰਧਨ ਵਿੱਚ ਵੀ ਵਿਸ਼ੇਸ਼ ਇਨ੍ਹਾਂ ਤਿੰਨਾਂ ਦਾ ਕਨੈਕਸ਼ਨ ਹੈ। ਬੰਧਨ ਦੀ ਨਿਸ਼ਾਨੀ -

ਬੰਧਨ ਵਾਲਾ ਸਦਾ ਹੀ ਪਰਵਸ਼ ਹੁੰਦਾ ਹੈ। ਬੰਧਨ ਵਾਲਾ ਆਪਣੇ ਨੂੰ ਆਂਤਰਿਕ ਖੁਸ਼ੀ ਜਾਂ ਸੁੱਖ ਵਿੱਚ ਸਦਾ ਅਨੁਭਵ ਨਹੀਂ ਕਰੇਗਾ। ਜਿਵੇਂ ਲੌਕਿਕ ਦੁਨੀਆਂ ਵਿੱਚ ਅਲਪਕਾਲ ਦੇ ਸਾਧਨ ਅਲਪਕਾਲ ਦੀ ਖੁਸ਼ੀ ਜਾਂ ਸੁੱਖ ਦੀ ਅਨੁਭੂਤੀ ਕਰਾਉਂਦੇ ਹਨ ਪਰ ਆਂਤਰਿਕ ਜਾਂ ਅਵਿਨਾਸ਼ੀ ਅਨੁਭੂਤੀ ਨਹੀਂ ਹੁੰਦੀ। ਇਵੇਂ ਸੂਖਸ਼ਮ ਬੰਧਨ ਵਿੱਚ ਬੰਧੀ ਹੋਈ ਆਤਮਾ ਇਸ ਬ੍ਰਾਹਮਣ ਜੀਵਨ ਵਿੱਚ ਵੀ ਥੋੜ੍ਹੇ ਵਕ਼ਤ ਦੇ ਲਈ ਸੇਵਾ ਦਾ ਸਾਧਨ, ਸੰਗਠਨ ਦੀ ਸ਼ਕਤੀ ਦਾ ਸਾਧਨ, ਕੋਈ ਨਾ ਕੋਈ ਪ੍ਰਾਪਤੀ ਦੇ ਸਾਧਨ, ਸ਼੍ਰੇਸ਼ਠ ਸੰਗ ਦਾ ਸਾਧਨ ਇਨ੍ਹਾਂ ਸਾਧਨਾਂ ਦੇ ਅਧਾਰ ਨਾਲ ਚੱਲਦੇ ਹਨ, ਜਦੋ ਤੱਕ ਸਾਧਨ ਹਨ ਉਦੋਂ ਤੱਕ ਖੁਸ਼ੀ ਅਤੇ ਸੁੱਖ ਦੀ ਅਨੁਭੂਤੀ ਕਰਦੇ ਹਨ। ਪਰ ਸਾਧਨ ਸਮਾਪਤ ਹੋਇਆ ਤਾਂ ਖੁਸ਼ੀ ਵਿੱਚ ਸਮਾਪਤ। ਸਦਾ ਇੱਕਰਸ ਨਹੀਂ ਰਹਿੰਦੇ। ਕਦੀ ਖੁਸ਼ੀ ਵਿੱਚ ਇਵੇਂ ਨੱਚਦਾ ਰਹੇਗਾ, ਉਸ ਵਕ਼ਤ ਜਿਵੇਂ ਕਿ ਉਨ੍ਹਾਂ ਜਿਹਾ ਕੋਈ ਹੈ ਹੀ ਨਹੀਂ। ਪਰ ਰੁਕੇਗਾ ਫ਼ੇਰ ਇਵੇਂ ਜੋ ਛੋਟਾ ਜਿਹਾ ਪੱਥਰ ਵੀ ਪਹਾੜ ਸਮਾਨ ਅਨੁਭਵ ਕਰੇਗਾ ਕਿਉਂਕਿ ਔਰਿਜਨਲ ਸ਼ਕਤੀ ਨਾ ਹੋਣ ਦੇ ਕਾਰਨ ਸਾਧਨ ਦੇ ਅਧਾਰ ਤੇ ਖੁਸ਼ੀ ਵਿੱਚ ਨੱਚਦੇ। ਸਾਧਨ ਨਿਕਲ ਗਿਆ ਤਾਂ ਕਿੱਥੇ ਨਚੇਗਾ? ਇਸਲਈ ਆਂਤਰਿਕ ਰੂਹਾਨੀ ਸ਼ਕਤੀ ਤਿੰਨਾਂ ਰੁਪਾਂ ਵਿੱਚ ਸਦਾ ਨਾਲ - ਨਾਲ ਜ਼ਰੂਰੀ ਹੈ। ਮੁੱਖ ਬੰਧਨ ਹੈ - ਮਨਸਾ ਸੰਕਲਪ ਦੀ ਕੰਟਰੋਲਿੰਗ ਪਾਵਰ ਨਹੀਂ। ਆਪਣੇ ਹੀ ਸੰਕਲਪਾਂ ਦੇ ਵਸ਼ ਹੋਣ ਦੇ ਕਾਰਨ ਪਰਵਸ਼ ਦਾ ਅਨੁਭਵ ਕਰਦੇ ਹਨ। ਜੋ ਸਵੈ ਦੇ ਸੰਕਲਪਾਂ ਦੇ ਬੰਧਨਾਂ ਵਿੱਚ ਹਨ ਉਹ ਬਹੁਤ ਵਕ਼ਤ ਇਸ ਵਿੱਚ ਬਿਜ਼ੀ ਰਹਿੰਦਾ ਹੈ। ਜਿਵੇਂ ਤੁਸੀਂ ਲੋਕੀ ਵੀ ਕਹਿੰਦੇ ਹੋ ਕਿ ਹਵਾਈ ਕਿਲ੍ਹੇ ਬਣਾਉਂਦੇ ਹਨ। ਕਿਲ੍ਹੇ ਬਣਾਉਂਦੇ ਅਤੇ ਵਿਗਾੜਦੇ ਹਨ। ਬਹੁਤ ਲੰਬੀ ਦੀਵਾਰ ਖੜੀ ਕਰਦੇ ਹਨ। ਇਸਲਈ ਹਵਾਈ ਕਿਹਾ ਜਾਂਦਾ ਹੈ। ਜਿਵੇਂ ਭਗਤੀ ਵਿੱਚ ਪੂਜਾ ਕਰ, ਸਜ਼ਾ - ਧਜਾ ਕਰਕੇ ਫ਼ੇਰ ਡੁਬੋ ਦਿੰਦੇ ਹਨ ਨਾ, ਇਵੇਂ ਸੰਕਲਪ ਦੇ ਬੰਧਨ ਵਿੱਚ ਬੰਧੀ ਹੋਈ ਆਤਮਾ ਬਹੁਤ ਕੁਝ ਬਣਾਉਂਦੀ ਅਤੇ ਬਹੁਤ ਕੁਝ ਵਿਗਾੜਦੀ ਹੈ। ਸਵੈ ਹੀ ਇਸ ਵਿਅਰ੍ਥ ਕੰਮ ਨਾਲ ਥੱਕ ਵੀ ਜਾਂਦੇ ਹਨ, ਦਿਲਸ਼ਿਕਸਤ ਵੀ ਹੋ ਜਾਂਦੇ ਹਨ। ਅਤੇ ਕਦੀ ਅਭਿਮਾਨ ਵਿੱਚ ਆਕੇ ਆਪਣੀ ਗ਼ਲਤੀ ਦੂਜੇ ਤੇ ਵੀ ਲਗਾਉਂਦੇ ਰਹਿੰਦੇ। ਫ਼ੇਰ ਵੀ ਵਕ਼ਤ ਬੀਤਣ ਤੇ ਅੰਦਰ ਸਮਝਦੇ ਹਨ, ਸੋਚਦੇ ਹਨ ਕਿ ਇਹ ਠੀਕ ਨਹੀਂ ਕੀਤਾ। ਪਰ ਅਭਿਮਾਨ ਦੇ ਪ੍ਰਵਸ਼ ਹੋਣ ਦੇ ਕਾਰਨ, ਆਪਣੇ ਬਚਾਵ ਦੇ ਕਾਰਨ, ਦੂਜੇ ਦਾ ਹੀ ਦੋਸ਼ ਸੋਚਦੇ ਰਹਿੰਦੇ ਹਨ। ਸਭਤੋਂ ਵੱਡਾ ਬੰਧਨ ਇਹ ਮਨਸਾ ਦਾ ਬੰਧਨ ਹੈ, ਜੋ ਬੁੱਧੀ ਨੂੰ ਤਾਲਾ ਲੱਗ ਜਾਂਦਾ ਹੈ ਇਸਲਈ ਕਿੰਨੀ ਵੀ ਸਮਝਾਉਣਾ ਦੀ ਕੋਸ਼ਿਸ਼ ਕਰੋ ਪਰ ਉਨ੍ਹਾਂ ਨੂੰ ਸਮਝ ਵਿੱਚ ਨਹੀਂ ਆਵੇਗਾ। ਮਨਸਾ ਬੰਧਨ ਦੀ ਵਿਸ਼ੇਸ਼ ਨਿਸ਼ਾਨੀ ਹੈ, ਮਹਿਸੂਸਤਾ ਸ਼ਕਤੀ ਸਮਾਪਤ ਹੋ ਜਾਂਦੀ ਹੈ ਇਸਲਈ ਇਸ ਸੂਖਸ਼ਮ ਬੰਧਨ ਨੂੰ ਸਮਾਪਤ ਕਰਨ ਦੇ ਬਿਨਾ ਕਦੀ ਵੀ ਆਂਤਰਿਕ ਖੁਸ਼ੀ, ਸਦਾ ਦੇ ਲਈ ਅਤੀਇੰਦ੍ਰੀਏ ਸੁੱਖ ਅਨੁਭਵ ਨਹੀਂ ਕਰ ਸੱਕਣਗੇ।

ਸੰਗਮਯੁਗ ਦੀ ਵਿਸ਼ੇਸ਼ਤਾ ਹੀ ਹੈ - ਅਤੀਇੰਦ੍ਰੀਏ ਸੁੱਖ ਵਿੱਚ ਝੂਲਣਾ, ਸਦਾ ਖੁਸ਼ੀ ਵਿੱਚ ਨੱਚਣਾ। ਤਾਂ ਸੰਗਮਯੁਗੀ ਬਣਕੇ ਜੇਕਰ ਇਸ ਵਿਸ਼ੇਸ਼ਤਾ ਦਾ ਅਨੁਭਵ ਨਹੀਂ ਕੀਤਾ ਤਾਂ ਕੀ ਕਹਾਂਗੇ? ਇਸਲਈ ਸਵੈ ਨੂੰ ਚੈਕ ਕਰੋ ਕਿ ਕਿਸੀ ਵੀ ਪ੍ਰਕਾਰ ਦੇ ਸੰਕਲਪਾਂ ਦੇ ਬੰਧਨ ਵਿੱਚ ਤਾਂ ਨਹੀਂ ਹਾਂ? ਭਾਵੇਂ ਵਿਅਰ੍ਥ ਸੰਕਲਪਾਂ ਦਾ ਬੰਧਨ, ਭਾਵੇਂ ਈਰਖਾ ਦਵੇਸ਼ ਦੇ ਸੰਕਲਪ, ਭਾਵੇਂ ਅਲਬੇਲੇਪਨ ਦੇ ਸੰਕਲਪ, ਭਾਵੇਂ ਆਲਸ ਦੇ ਸੰਕਲਪ, ਕਿਸੀ ਵੀ ਪ੍ਰਕਾਰ ਦੇ ਸੰਕਲਪ ਮਨਸਾ ਬੰਧਨ ਦੀ ਨਿਸ਼ਾਨੀ ਹੈ। ਤਾਂ ਅੱਜ ਬਾਪਦਾਦਾ ਬੰਧਨਾਂ ਨੂੰ ਵੇਖ ਰਹੇ ਸੀ। ਮੁਕਤ ਆਤਮਾਵਾਂ ਕਿੰਨੀਆਂ ਹਨ?

ਮੋਟੀਆਂ - ਮੋਟੀਆਂ ਰਸੀਆਂ ਤਾਂ ਖ਼ਤਮ ਹੋ ਗਈਆਂ ਹਨ। ਹੁਣ ਇਹ ਮਹੀਨ ਧਾਗੇ ਹਨ। ਹਨ ਪਤਲੇ ਪਰ ਬੰਧਨ ਵਿੱਚ ਬੰਨ੍ਹਣ ਵਿੱਚ ਹੁਸ਼ਿਆਰ ਹਨ। ਪਤਾ ਹੀ ਨਹੀਂ ਪੈਂਦਾ ਕਿ ਅਸੀਂ ਬੰਧਨ ਵਿੱਚ ਬੰਧ ਰਹੇ ਹਾਂ ਕਿਉਂਕਿ ਇਹ ਬੰਧਨ ਅਲਪਕਾਲ ਦਾ ਨਸ਼ਾ ਵੀ ਚੜ੍ਹਾਉਂਦੇ ਹਨ। ਜਿਵੇਂ ਵਿਨਾਸ਼ੀ ਨਸ਼ੇ ਵਾਲੇ ਕਦੀ ਆਪਣੇ ਨੂੰ ਥੱਲੇ ਨਹੀਂ ਸਮਝਦੇ। ਹੋਵੇਗਾ ਨਾਲੀ ਵਿੱਚ ਸਮਝੇਗਾ ਮਹਿਲ ਵਿੱਚ। ਹੋਵੇਗਾ ਖ਼ਾਲੀ ਹੱਥ, ਆਪਣੇ ਨੂੰ ਸਮਝੇਗਾ ਰਾਜਾ ਹਾਂ। ਇਵੇਂ ਇਸ ਨਸ਼ੇ ਵਾਲਾ ਵੀ ਕਦੀ ਆਪਣੇ ਨੂੰ ਗ਼ਲਤ ਨਹੀਂ ਸਮਝੇਗਾ। ਸਦਾ ਆਪਣੇ ਨੂੰ ਜਾਂ ਤਾਂ ਸਹੀ ਸਿੱਧ ਕਰੇਗਾ ਜਾਂ ਅਲਬੇਲੇਪਨ ਵਿਖਾਵੇਗਾ। ਇਹ ਤਾਂ ਹੁੰਦਾ ਹੀ ਹੈ , ਇਵੇਂ ਤਾਂ ਚੱਲਦਾ ਹੀ ਹੈ ਇਸਲਈ ਅੱਜ ਸਿਰਫ਼ ਮਨਸਾ ਬੰਧਨ ਦੱਸਿਆ। ਫ਼ੇਰ ਵਾਚਾ ਅਤੇ ਕਰਮ ਦਾ ਵੀ ਸੁਣਾਵਾਂਗੇ। ਸਮਝਾ!

ਰੂਹਾਨੀ ਸ਼ਕਤੀ ਦੁਆਰਾ ਮੁਕਤੀ ਪ੍ਰਾਪਤ ਕਰਦੇ ਚਲੋ। ਸੰਗਮਯੁਗ ਤੇ ਜੀਵਨਮੁਕਤੀ ਦਾ ਅਨੁਭਵ ਕਰਨਾ ਹੀ ਭਵਿੱਖ ਜੀਵਨਮੁਕਤ ਪ੍ਰਾਲਬੱਧ ਪਾਉਂਣਾ ਹੈ। ਗੋਲਡਨ ਜੁਬਲੀ ਵਿੱਚ ਤਾਂ ਜੀਵਨਮੁਕਤ ਬਣਨਾ ਹੈ ਨਾ ਕਿ ਸਿਰਫ਼ ਗੋਲਡਨ ਜੁਬਲੀ ਮਨਾਉਣੀ ਹੈ। ਬਣਨਾ ਹੀ ਮਨਾਉਣਾ ਹੈ। ਦੁਨੀਆਂ ਵਾਲੇ ਸਿਰਫ ਮਨਾਉਂਦੇ ਹਨ, ਇੱਥੇ ਬਣਾਉਂਦੇ ਹਨ। ਹੁਣ ਜ਼ਲਦੀ - ਜ਼ਲਦੀ ਤਿਆਰ ਹੋਵੋ ਤਾਂ ਸਾਰੇ ਤੁਹਾਡੀ ਮੁਕਤੀ ਤੋਂ ਮੁਕਤ ਬਣ ਜਾਣਗੇ। ਸਾਇੰਸ ਵਾਲੇ ਵੀ ਆਪਣੇ ਬਣਾਏ ਹੋਏ ਸਾਧਨਾਂ ਦੇ ਬੰਧਨ ਵਿੱਚ ਬੰਧ ਗਏ ਹਨ। ਨੇਤਾ ਵੀ ਵੇਖੋ ਬਚਣਾ ਚਾਹੁੰਦੇ ਹਨ ਪਰ ਕਿੰਨੇ ਬੰਧੇ ਹੋਏ ਹਨ। ਸੋਚਦੇ ਹੋਏ ਵੀ ਕਰ ਨਹੀਂ ਪਾਉਂਦੇ ਤਾਂ ਬੰਧਨ ਹੋਇਆ ਨਾ। ਸਭ ਆਤਮਾਵਾਂ ਨੂੰ ਵੱਖ - ਵੱਖ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ ਸਵੈ ਮੁਕਤ ਬਣ ਸਭ ਨੂੰ ਮੁਕਤ ਬਣਾਓ। ਸਭ ਮੁਕਤੀ, ਮੁਕਤੀ ਕਹਿ ਚੀਖ਼ ਰਹੇ ਹਨ। ਕੋਈ ਗ਼ਰੀਬੀ ਤੋਂ ਮੁਕਤੀ ਚਾਹੁੰਦੇ ਹਨ। ਕੋਈ ਗ੍ਰਹਿਸਥੀ ਤੋਂ ਮੁਕਤੀ ਚਾਹੁੰਦੇ ਹਨ। ਪਰ ਸਭ ਦਾ ਆਵਾਜ਼ ਇੱਕ ਹੀ ਮੁਕਤੀ ਦਾ ਹੈ। ਤਾਂ ਹੁਣ ਮੁਕਤੀ ਦਾਤਾ ਬਣ ਮੁਕਤੀ ਦਾ ਰਸਤਾ ਦੱਸੋ ਜਾਂ ਮੁਕਤੀ ਦਾ ਵਰਸਾ ਦਵੋ। ਆਵਾਜ਼ ਤਾਂ ਪਹੁੰਚਦਾ ਹੈ ਨਾ ਕਿ ਸਮਝਦੇ ਹੋ ਇਹ ਤਾਂ ਬਾਪ ਦਾ ਕੰਮ ਹੈ। ਸਾਡਾ ਕੀ ਹੈ। ਪ੍ਰਾਲਬੱਧ ਤੁਹਾਨੂੰ ਪਾਉਣੀ ਹੈ, ਬਾਪ ਨੂੰ ਨਹੀਂ ਪਾਉਣੀ ਹੈ। ਪ੍ਰਜਾ ਜਾਂ ਭਗਤ ਵੀ ਤੁਹਾਨੂੰ ਚਾਹੀਦੇ। ਬਾਪ ਨੂੰ ਨਹੀਂ ਚਾਹੀਦਾ। ਜੋ ਤੁਹਾਡੇ ਭਗਤ ਹੋਣਗੇ ਉਹ ਬਾਪ ਦੇ ਸਵੈ ਹੀ ਬਣ ਜਾਣਗੇ ਕਿਉਂਕਿ ਦਵਾਪਰ ਵਿੱਚ ਤੁਸੀਂ ਲੋਕੀਂ ਹੀ ਪਹਿਲੇ ਭਗਤ ਬਣੋਗੇ। ਪਹਿਲੇ ਬਾਪ ਦੀ ਪੂਜਾ ਸ਼ੁਰੂ ਕਰੋਗੇ। ਤਾਂ ਤੁਸੀਂ ਲੋਕਾਂ ਨੂੰ ਸਭ ਫਾਲੋ ਹੁਣ ਕਰਣਗੇ ਇਸਲਈ ਹੁਣ ਕੀ ਕਰਨਾ ਹੈ? ਪੁਕਾਰ ਸੁਣੋ। ਮੁਕਤੀ ਦਾਤਾ ਬਣੋ। ਅੱਛਾ!

ਸਦਾ ਰੂਹਾਨੀ ਸ਼ਕਤੀ ਦੀ ਯੁਕਤੀ ਤੋਂ ਮੁਕਤੀ ਪ੍ਰਾਪਤ ਕਰਨ ਵਾਲੇ, ਸਦਾ ਸਵੈ ਨੂੰ ਸੂਖਸ਼ਮ ਬੰਧਨਾਂ ਤੋਂ ਮੁਕਤ ਕਰ ਮੁਕਤੀ ਦਾਤਾ ਬਣਨ ਵਾਲੇ, ਸਦਾ ਸਵੈ ਨੂੰ ਆਂਤਰਿਕ ਖੁਸ਼ੀ, ਅਤੀਇੰਦ੍ਰੀਏ ਸੁੱਖ ਦੀ ਅਨੁਭੂਤੀ ਵਿੱਚ ਅੱਗੇ ਤੋਂ ਅੱਗੇ ਵੱਧਾਉਂਣ ਵਾਲੇ, ਸਦਾ ਸ੍ਰਵ ਪ੍ਰਤੀ ਮੁਕਤ ਆਤਮਾ ਬਣਾਉਣ ਦੀ ਸ਼ੁਭ ਭਾਵਨਾ ਵਾਲੇ, ਅਜਿਹੇ ਰੂਹਾਨੀ ਸ਼ਕਤੀਸ਼ਾਲੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ :- ਸੁਣਨ ਦੇ ਨਾਲ - ਨਾਲ ਸਵਰੂਪ ਬਣਨ ਵਿੱਚ ਵੀ ਸ਼ਕਤੀਸ਼ਾਲੀ ਆਤਮਾਵਾਂ ਹੋ ਨਾ। ਸਦੈਵ ਆਪਣੇ ਸੰਕਲਪਾਂ ਵਿੱਚ ਹਰ ਰੋਜ਼ ਕੋਈ ਨਾ ਕੋਈ ਸਵੈ ਦੇ ਪ੍ਰਤੀ ਹੋਰਾਂ ਦੇ ਪ੍ਰਤੀ ਉਮੰਗ - ਉਤਸਾਹ ਦਾ ਸੰਕਲਪ ਰੱਖੋ। ਜਿਵੇਂ ਅੱਜਕਲ ਦੇ ਵਕ਼ਤ ਵਿੱਚ ਅਖ਼ਬਾਰ ਵਿੱਚ ਜਾਂ ਕਈ ਸਥਾਨਾਂ ਤੇ ਅੱਜ ਦਾ ਵਿਚਾਰ ਵਿਸ਼ੇਸ਼ ਲਿੱਖਦੇ ਹਨ ਨਾ। ਇਵੇਂ ਰੋਜ਼ ਮਨ ਦਾ ਸੰਕਲਪ ਕੋਈ ਨਾ ਕੋਈ ਉਮੰਗ - ਉਤਸਾਹ ਦਾ ਇਮਰਜ ਰੂਪ ਵਿੱਚ ਲਿਆਓ। ਅਤੇ ਉਸੀ ਸੰਕਲਪ ਨਾਲ ਸਵੈ ਵਿੱਚ ਵੀ ਸਵਰੂਪ ਬਣਾਓ ਅਤੇ ਦੁਸਰਿਆਂ ਦੀ ਸੇਵਾ ਵਿੱਚ ਵੀ ਲਗਾਓ ਤਾਂ ਕੀ ਹੋਵੇਗਾ? ਸਦਾ ਹੀ ਨਵਾਂ ਉਮੰਗ - ਉਤਸਾਹ ਰਹੇਗਾ। ਅੱਜ ਇਹ ਕਰਾਂਗੇ, ਅੱਜ ਇਹ ਕਰਾਂਗੇ। ਜਿਵੇਂ ਕੋਈ ਵਿਸ਼ੇਸ਼ ਪ੍ਰੋਗ੍ਰਾਮ ਹੁੰਦਾ ਹੈ ਤਾਂ ਉਮੰਗ - ਉਤਸਾਹ ਕਿਉਂ ਆਉਂਦਾ ਹੈ? ਪਲੈਨ ਬਣਾਉਂਦੇ ਹਨ ਨਾ - ਇਹ ਕਰਾਂਗੇ ਫ਼ੇਰ ਇਹ ਕਰਾਂਗੇ। ਇਸ ਨਾਲ ਵਿਸ਼ੇਸ਼ ਉਮੰਗ - ਉਤਸਾਹ ਆਉਂਦਾ ਹੈ। ਇਵੇਂ ਰੋਜ਼ ਅੰਮ੍ਰਿਤਵੇਲੇ ਵਿਸ਼ੇਸ਼ ਉਮੰਗ - ਉਤਸਾਹ ਦਾ ਸੰਕਲਪ ਕਰੋ ਅਤੇ ਫ਼ੇਰ ਚੈਕ ਵੀ ਕਰੋ ਤਾਂ ਆਪਣੀ ਵੀ ਸਦਾ ਦੇ ਲਈ ਉਤਸਾਹ ਵਾਲੀ ਜੀਵਨ ਹੋਵੇਗੀ ਅਤੇ ਉਤਸਾਹ ਦਵਾਉਣ ਵਾਲੇ ਵੀ ਬਣ ਜਾਣਗੇ। ਸਮਝਾ - ਜਿਵੇਂ ਮਨੋਰੰਜਨ ਪ੍ਰੋਗ੍ਰਾਮ ਹੁੰਦੇ ਹਨ ਇਵੇਂ ਇਹ ਰੋਜ਼ ਦਾ ਮਨ ਦਾ ਮਨੋਰੰਜਨ ਪ੍ਰੋਗ੍ਰਾਮ ਹੋਵੇ। ਅੱਛਾ!

2. ਸਦਾ ਸ਼ਕਤੀਸ਼ਾਲੀ ਯਾਦ ਵਿੱਚ ਅੱਗੇ ਵੱਧਣ ਵਾਲੀ ਆਤਮਾਵਾਂ ਹੋ ਨਾ? ਸ਼ਕਤੀਸ਼ਾਲੀ ਯਾਦ ਦੇ ਬਿਨਾ ਕੋਈ ਵੀ ਅਨੁਭਵ ਹੋ ਨਹੀਂ ਸਕਦਾ। ਤਾਂ ਸਦਾ ਸ਼ਕਤੀਸ਼ਾਲੀ ਬਣ ਅੱਗੇ ਵੱਧਦੇ ਚਲੋ। ਸਦਾ ਆਪਣੀ ਸ਼ਕਤੀ ਅਨੁਸਾਰ ਈਸ਼ਵਰੀਏ ਸੇਵਾ ਵਿੱਚ ਲੱਗ ਜਾਓ ਅਤੇ ਸੇਵਾ ਦਾ ਫ਼ਲ ਪਾਓ। ਜਿੰਨੀ ਸ਼ਕਤੀ ਹੈ, ਉਹਨੀ ਸੇਵਾ ਵਿੱਚ ਲਗਾਉਂਦੇ ਚੱਲੋ। ਭਾਵੇਂ ਤਨ ਨਾਲ, ਭਾਵੇਂ ਮਨ ਨਾਲ, ਭਾਵੇਂ ਧਨ ਨਾਲ। ਇੱਕ ਦਾ ਪਦਮਗੁਣਾਂ ਮਿਲਣਾ ਹੀ ਹੈ। ਆਪਣੇ ਲਈ ਜਮਾ ਕਰਦੇ ਹੋ। ਅਨੇਕ ਜਨਮਾਂ ਦੇ ਲਈ ਜਮਾ ਕਰਨਾ ਹੈ। ਇੱਕ ਜਨਮ ਵਿੱਚ ਜਮਾ ਕਰਨ ਨਾਲ 21 ਜਨਮ ਦੇ ਲਈ ਮਿਹਨਤ ਤੋਂ ਛੁੱਟ ਜਾਂਦੇ ਹੋ। ਇਸ ਰਾਜ਼ ਨੂੰ ਜਾਣਦੇ ਹੋ ਨਾ? ਤਾਂ ਸਦਾ ਆਪਣੇ ਭਵਿੱਖ ਨੂੰ ਸ਼੍ਰੇਸ਼ਠ ਬਣਾਉਂਦੇ ਚੱਲੋ। ਖੁਸ਼ੀ - ਖੁਸ਼ੀ ਨਾਲ ਆਪਣੇ ਨੂੰ ਸੇਵਾ ਵਿੱਚ ਅੱਗੇ ਵੱਧਾਉਂਦੇ ਚੱਲੋ। ਸਦਾ ਯਾਦ ਦੁਆਰਾ ਇਕਰਸ ਸਥਿਤੀ ਨਾਲ ਅੱਗੇ ਵੱਧੋ।

3. ਯਾਦ ਦੀ ਖੁਸ਼ੀ ਨਾਲ ਅਨੇਕ ਆਤਮਾਵਾਂ ਨੂੰ ਖੁਸ਼ੀ ਦੇਣ ਵਾਲੇ ਸੇਵਾਧਾਰੀ ਹੋ ਨਾ। ਸੱਚੇ ਸੇਵਾਧਾਰੀ ਅਰਥਾਤ ਸਦਾ ਸਵੈ ਵੀ ਲਗਨ ਵਿੱਚ ਮਗਨ ਰਹੇ ਅਤੇ ਦੂਜਿਆਂ ਨੂੰ ਵੀ ਲਗਨ ਵਿੱਚ ਮਗਨ ਕਰਨ ਵਾਲੇ। ਹਰ ਥਾਂ ਦੀ ਸੇਵਾ ਆਪਣੀ - ਆਪਣੀ ਹੈ। ਫ਼ੇਰ ਵੀ ਜੇਕਰ ਸਵੈ ਲਕ੍ਸ਼ੇ ਰੱਖ ਅੱਗੇ ਵੱਧਦੇ ਹਨ ਤਾਂ ਇਹ ਅੱਗੇ ਵੱਧਣਾ ਸਭਤੋਂ ਖੁਸ਼ੀ ਦੀ ਗੱਲ ਹੈ। ਅਸਲ ਵਿੱਚ ਇਹ ਲੌਕਿਕ ਸਟੱਡੀ ਆਦਿ ਸਭ ਵਿਨਾਸ਼ੀ ਹੈ, ਅਵਿਨਾਸ਼ੀ ਪ੍ਰਾਪਤੀ ਦਾ ਸਾਧਨ ਸਿਰਫ਼ ਇਹ ਨਾਲੇਜ਼ ਹੈ। ਇਵੇਂ ਅਨੁਭਵ ਕਰਦੇ ਹੋ ਨਾ। ਵੇਖੋ, ਤੁਸੀਂ ਸੇਵਾਧਾਰੀਆਂ ਨੂੰ ਡਰਾਮਾ ਵਿੱਚ ਕਿੰਨਾ ਗੋਲਡਨ ਚਾਂਸ ਮਿਲਿਆ ਹੋਇਆ ਹੈ। ਇਹੀ ਗੋਲਡਨ ਚਾਂਸ ਨੂੰ ਜਿਨ੍ਹਾਂ ਅੱਗੇ ਵਧਾਓ ਉਨ੍ਹਾਂ ਤੁਹਾਡੇ ਹੱਥ ਵਿੱਚ ਹੈ। ਅਜਿਹਾ ਗੋਲਡਨ ਚਾਂਸ ਸਭ ਨੂੰ ਨਹੀਂ ਮਿਲਦਾ ਹੈ। ਕੋਟਾਂ ਵਿੱਚੋਂ ਕੋਈ ਨੂੰ ਹੀ ਮਿਲਦਾ ਹੈ। ਤੁਹਾਨੂੰ ਤਾਂ ਮਿਲ ਗਿਆ। ਇੰਨੀ ਖੁਸ਼ੀ ਰਹਿੰਦੀ ਹੈ? ਦੁਨੀਆਂ ਵਿੱਚ ਜੋ ਕਿਸੀ ਦੇ ਕੋਲ ਨਹੀਂ ਉਹ ਸਾਡੇ ਕੋਲ ਹੈ। ਇਵੇਂ ਖੁਸ਼ੀ ਵਿੱਚ ਸਦਾ ਆਪੇ ਵੀ ਰਹੋ ਅਤੇ ਦੂਜਿਆਂ ਨੂੰ ਵੀ ਲਿਆਓ। ਜਿਨ੍ਹਾਂ ਆਪੇ ਅਗੇ ਵਧੋਗੇ ਉਹਨਾਂ ਹੋਰਾਂ ਨੂੰ ਵਧਾਓਗੇ। ਸਦਾ ਵੱਧਣ ਵਾਲੀ, ਇੱਥੇ ਉੱਥੇ ਵੇਖਕੇ ਰੁਕਣ ਵਾਲੀ ਨਹੀਂ। ਸਦਾ ਬਾਪ ਅਤੇ ਸੇਵਾ ਸਾਹਮਣੇ ਹੋਵੇ, ਬਸ। ਫ਼ੇਰ ਸਦਾ ਉਨਤੀ ਨੂੰ ਪਾਉਂਦੇ ਰਹੋਗੇ। ਸਦਾ ਆਪਣੇ ਨੂੰ ਬਾਪ ਦੇ ਸਿਕਿਲਧੇ ਹਾਂ, ਇਵੇਂ ਸਮਝਕੇ ਚੱਲੋ।

"ਨੌਕਰੀ ਕਰਨ ਵਾਲੀਆਂ ਕੁਮਾਰੀਆਂ ਨਾਲ"
1. ਸਭ ਦਾ ਲਕਸ਼ ਤਾਂ ਸ੍ਰੇਸ਼ਠ ਹੈ ਨਾ। ਅਜਿਹਾ ਤਾਂ ਨਹੀਂ ਸਮਝਦੀਆਂ ਹੋ ਕਿ ਦੋਂਵੇਂ ਪਾਸੇ ਚੱਲਦੀਆਂ ਰਹਾਂਗੀਆਂ ਕਿਉਂਕਿ ਜਦੋਂ ਕੋਈ ਬੰਧਨ ਹੁੰਦਾ ਤਾਂ ਦੋਂਵੇਂ ਪਾਸੇ ਚਲਣਾ ਦੂਜੀ ਗੱਲ ਹੈ। ਪਰ ਨਿਰਬੰਧਨ ਆਤਮਾਵਾਂ ਦਾ ਦੋਂਵੇਂ ਪਾਸੇ ਰਹਿਣਾ ਮਤਲਬ ਲਟਕਣਾ ਹੈ। ਕਿਸੇ - ਕਿਸੇ ਦੇ ਹਾਲਾਤ ਹੁੰਦੇ ਹਨ ਤਾਂ ਬਾਪਦਾਦਾ ਵੀ ਛੁੱਟੀ ਦਿੰਦੇ ਹਨ ਪਰ ਮਨ ਦਾ ਬੰਧਨ ਹੈ ਤਾਂ ਫੇਰ ਇਹ ਲਟਕਣਾ ਹੋਇਆ। ਇੱਕ ਪੈਰ ਇੱਥੇ ਹੋਇਆ ਇੱਕ ਪੈਰ ਉੱਥੇ ਹੋਇਆ ਤਾਂ ਕੀ ਹੋਵੇਗਾ? ਜੇਕਰ ਇੱਕ ਕਿਸ਼ਤੀ ਵਿੱਚ ਇੱਕ ਪੈਰ ਰੱਖੋ, ਦੂਸਰੀ ਕਿਸ਼ਤੀ ਵਿੱਚ ਦੂਜਾ ਪੈਰ ਰੱਖੋ ਤਾਂ ਕੀ ਹਾਲ ਹੋਵੇਗੀ? ਪਰੇਸ਼ਾਨ ਹੋਵੋਗੇ ਨਾ ਇਸਲਈ ਦੋਂਵੇਂ ਪੈਰ ਇੱਕ ਕਿਸ਼ਤੀ ਵਿੱਚ। ਸਦਾ ਆਪਣੀ ਹਿਮੰਤ ਰੱਖੋ। ਹਿਮੰਤ ਰੱਖਣ ਨਾਲ ਸਹਿਜ ਹੀ ਪਾਰ ਹੋ ਜਾਵੋਗੇ, ਸਦਾ ਇਹ ਯਾਦ ਰੱਖੋ ਕਿ ਮੇਰੇ ਨਾਲ ਬਾਬਾ ਹਨ। ਇੱਕਲੇ ਨਹੀਂ ਹਾਂ, ਤਾਂ ਜੋ ਵੀ ਕੰਮ ਕਰਨਾ ਚਾਹੋ ਕਰ ਸਕਦੀ ਹੋ।

2. ਕੁਮਾਰੀਆਂ ਦਾ ਸੰਗਮੀਯੁਗ ਤੇ ਵਿਸ਼ੇਸ਼ ਪਾਰਟ ਹੈ, ਅਜਿਹੀ ਵਿਸ਼ੇਸ਼ ਪਾਰਟਧਾਰੀ ਆਪਣੇ ਨੂੰ ਬਣਾਇਆ ਹੈ? ਜਾਂ ਹਾਲੇ ਤੱਕ ਸਧਾਰਨ ਹੋ। ਤੁਹਾਡੀ ਵਿਸ਼ੇਸ਼ਤਾ ਕੀ ਹੈ? ਵਿਸ਼ੇਸ਼ਤਾ ਹੈ ਸੇਵਾਧਾਰੀ ਬਣਨਾ। ਜੋ ਸੇਵਾਧਾਰੀ ਹਨ, ਉਹ ਵਿਸ਼ੇਸ਼ ਹਨ। ਸੇਵਾਧਾਰੀ ਨਹੀਂ ਹੋ ਤਾਂ ਸਧਾਰਨ ਹੋ ਗਈ। ਕੀ ਲਕਸ਼ ਰੱਖਿਆ ਹੈ? ਸੰਗਮੀਯੁਗ ਤੇ ਹੀ ਇਹ ਚਾਂਸ ਮਿਲਦਾ ਹੈ। ਜੇਕਰ ਹੁਣੇ ਇਹ ਚਾਂਸ ਨਹੀਂ ਲਿਆ ਤਾਂ ਸਾਰੇ ਸੰਗਮਯੁਗ ਤੇ ਨਹੀਂ ਮਿਲੇਗਾ। ਸੰਗਮਯੁਗ ਨੂੰ ਹੀ ਵਿਸ਼ੇਸ਼ ਵਰਦਾਨ ਹੈ। ਲੌਕਿਕ ਪੜ੍ਹਾਈ ਪੜ੍ਹਦੇ ਵੀ ਲਗਨ ਇਸ ਪੜ੍ਹਾਈ ਵਿੱਚ ਹੋਵੇ। ਤਾਂ ਉਹ ਪੜ੍ਹਾਈ ਵਿਘਨ ਰੂਪ ਨਹੀਂ ਬਣੇਗੀ। ਤਾਂ ਸਾਰੇ ਆਪਣਾ ਭਾਗਿਆ ਬਣਾਉਂਦੇ ਅੱਗੇ ਵੱਧੋ। ਜਿਨ੍ਹਾਂ ਆਪਣੇ ਭਾਗਿਆ ਦਾ ਨਸ਼ਾ ਹੋਵੇਗਾ, ਉਤਨਾ ਸਹਿਜ ਮਾਇਆ ਜੀਤ ਬਣ ਜਾਵੋਗੇ। ਇਹ ਰੂਹਾਨੀ ਨਸ਼ਾ ਹੈ। ਸਦਾ ਆਪਣੇ ਭਾਗਿਆ ਦੇ ਗੀਤ ਗਾਉਂਦੀ ਰਹੋ ਤਾਂ ਗੀਤ ਗਾਉਂਦੇ - ਗਾਉਂਦੇ ਆਪਣੇ ਰਾਜ ਵਿੱਚ ਪੁੱਜ ਜਾਵੋਗੀ।

ਵਰਦਾਨ:-
ਆਪਣੀਆਂ ਸਭ ਕਮਜ਼ੋਰੀਆਂ ਨੂੰ ਦਾਨ ਦੀ ਵਿਧੀ ਨਾਲ ਖ਼ਤਮ ਕਰਨ ਵਾਲੇ ਦਾਤਾ, ਵਿਧਾਤਾ ਭਵ

ਭਗਤੀ ਵਿਚ ਇਹ ਅਸੂਲ ਹੁੰਦਾ ਹੈ ਕਿ ਜਦ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਤਾਂ ਕਹਿੰਦੇ ਹਨ ਦਾਨ ਕਰੋ। ਦਾਨ ਕਰਨ ਨਾਲ ਦੇਣਾ ਵੀ ਲੈਣਾ ਹੋ ਜਾਂਦਾ ਹੈ। ਤਾਂ ਕਿਸੇ ਵੀ ਕਮਜ਼ੋਰੀ ਨੂੰ ਖ਼ਤਮ ਕਰਨ ਦੇ ਲਈ ਦਾਤਾ - ਅਤੇ ਵਿਧਾਤਾ ਬਣੋ। ਜੇਕਰ ਤੁਸੀਂ ਦੂਸਰਿਆਂ ਨੂੰ ਬਾਪ ਦਾ ਖਜ਼ਾਨਾ ਦੇਣ ਦੇ ਨਿਮਿਤ ਸਹਾਰਾ ਬਣੋਗੇ ਤਾਂ ਕਮਜ਼ੋਰੀਆਂ ਤੋਂ ਕਿਨਾਰਾ ਆਪੇ ਹੀ ਹੋ ਜਾਵੇਗਾ। ਆਪਣੇ ਦਾਤਾ - ਵਿਧਾਤਾਪਨ ਦੇ ਸ਼ਕਤੀਸ਼ਾਲੀ ਸੰਸਕਾਰ ਨੂੰ ਇਮਰਜ ਕਰੋ ਤਾਂ ਕਮਜ਼ੋਰ ਸੰਸਕਾਰ ਆਪੇ ਹੀ ਖਤਮ ਹੋ ਜਾਣਗੇ।

ਸਲੋਗਨ:-
ਆਪਣੇ ਸ੍ਰੇਸ਼ਠ ਭਾਗਿਆ ਦੇ ਗੁਣ ਗਾਉਂਦੇ ਰਹੋ - ਕਮਜ਼ੋਰੀਆਂ ਦੇ ਨਹੀਂ।