01.04.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਈਸ਼ਵਰੀ ਸੈਲਵੇਸ਼ਨ ਆਰਮੀ ਹੋ, ਤੁਹਾਨੂੰ ਸਭ ਨੂੰ ਸਦਗਤੀ ਦੇਣੀ ਹੈ, ਸਭ ਦੀ ਪ੍ਰੀਤ ਇੱਕ ਬਾਪ ਨਾਲ ਜੁਟਾਣੀ ਹੈ"

ਪ੍ਰਸ਼ਨ:-
ਮਨੁੱਖ ਆਪਣਾ ਅਕਲ ਕਿਸ ਗੱਲ ਵਿੱਚ ਲਗਾਉਂਦੇ ਹਨ ਅਤੇ ਤੁਹਾਨੂੰ ਆਪਣਾ ਅਕਲ ਕਿੱਥੇ ਲਗਾਉਣਾ ਹੈ?

ਉੱਤਰ:-
ਮਨੁੱਖ ਤਾਂ ਆਪਣਾ ਅਕਲ ਅਕਾਸ਼ ਅਤੇ ਸ੍ਰਿਸ਼ਟੀ ਦਾ ਅੰਤ ਪਾਉਣ ਵਿੱਚ ਲਗਾ ਰਹੇ ਹਨ ਪਰ ਇਸ ਨਾਲ ਤਾਂ ਕੋਈ ਫਾਇਦਾ ਨਹੀਂ। ਇਸ ਦਾ ਅੰਤ ਤਾਂ ਮਿਲ ਨਹੀਂ ਸਕਦਾ। ਤੁਸੀਂ ਬੱਚੇ ਆਪਣਾ ਅਕਲ ਲਗਾਉਂਦੇ ਹੋ - ਪੂਜਯ ਬਣਨ ਵਿੱਚ। ਉਨ੍ਹਾਂ ਨੂੰ ਦੁਨੀਆਂ ਨਹੀਂ ਪੂਜੇਗੀ ਤੁਸੀਂ ਬੱਚੇ ਤਾਂ ਪੂਜਯ ਦੇਵਤਾ ਬਣਦੇ ਹੋ।

ਗੀਤ:-
ਤੁਮੇਂ ਪਾਕੇ ਹਮਨੇ...

ਓਮ ਸ਼ਾਂਤੀ
ਬੱਚੇ ਸਮਝ ਗਏ ਹਨ, ਇਹ ਹੈ ਗਿਆਨ ਮਾਰਗ। ਉਹ ਹੈ ਭਗਤੀ ਮਾਰਗ। ਹੁਣ ਪ੍ਰਸ਼ਨ ਉੱਠਦਾ ਹੈ ਕਿ ਭਗਤੀ ਮਾਰਗ ਚੰਗਾ ਜਾਂ ਗਿਆਨ ਮਾਰਗ ਚੰਗਾ? ਦੋ ਚੀਜ਼ ਹੋਈ ਨਾ। ਕਿਹਾ ਜਾਂਦਾ ਹੈ ਗਿਆਨ ਨਾਲ ਸਦਗਤੀ ਹੁੰਦੀ ਹੈ। ਜਰੂਰ ਕਹਿਣਗੇ ਭਗਤੀ ਅਤੇ ਗਿਆਨ ਦੋਨੋਂ ਵੱਖ - ਵੱਖ ਹੈ। ਮਨੁੱਖ ਸਮਝਦੇ ਹਨ ਕਿ ਭਗਤੀ ਕਰਨ ਨਾਲ ਗਿਆਨ ਮਿਲੇਗਾ ਫਿਰ ਸਦਗਤੀ ਹੋਵੇਗੀ। ਭਗਤੀ ਦੇ ਵਿੱਚ- ਵਿੱਚ ਗਿਆਨ ਆ ਨਹੀਂ ਸਕਦਾ। ਭਗਤੀ ਸਭ ਦੇ ਲਈ ਹੈ, ਗਿਆਨ ਵੀ ਸਭ ਦੇ ਲਈ ਹੈ। ਇਸ ਸਮੇਂ ਹੈ ਵੀ ਕਲਯੁਗ ਦਾ ਅੰਤ ਤਾਂ ਜਰੂਰ ਸਭ ਦੀ ਦੁਰਗਤੀ ਹੋਵੇਗੀ ਇਸਲਈ ਪੁਕਾਰਦੇ ਵੀ ਹਨ ਅਤੇ ਗਾਉਂਦੇ ਵੀ ਹਨ ਕਿ ਹੋਰ ਸੰਗ ਤੋੜ ਹੁਣ ਮੇਰੇ ਸੰਗ ਜੋੜ। ਹੁਣ ਉਹ ਕੌਣ ਹੈ? ਕਿਸ ਦੇ ਨਾਲ ਜੋੜਨਗੇ? ਇਹ ਤਾਂ ਸਮਝਦੇ ਨਹੀਂ ਹਨ। ਅਕਸਰ ਕਰਕੇ ਬੁੱਧੀ ਕ੍ਰਿਸ਼ਨ ਵੱਲ ਜਾਂਦੀ ਹੈ। ਅਸੀਂ ਸੱਚੀ ਪ੍ਰੀਤ ਤੁਹਾਡੇ ਸੰਗ ਜੋੜੀਏ। ਤਾਂ ਜਦੋਂ ਕ੍ਰਿਸ਼ਨ ਨਾਲ ਹੀ ਪ੍ਰੀਤ ਜੋੜਦੇ ਹਨ ਤਾਂ ਫਿਰ ਗੁਰੂ ਗੋਸਾਈ ਹੋਰ ਕਿਸੇ ਦੀ ਲੋੜ ਹੀ ਨਹੀਂ। ਕ੍ਰਿਸ਼ਨ ਨੂੰ ਹੀ ਯਾਦ ਕਰਨਾ ਹੈ। ਕ੍ਰਿਸ਼ਨ ਦਾ ਚਿੱਤਰ ਤਾਂ ਸਭ ਦੇ ਕੋਲ ਹੈ। ਕ੍ਰਿਸ਼ਨ ਜਯੰਤੀ ਵੀ ਮਨਾਉਂਦੇ ਹਨ ਫਿਰ ਹੋਰ ਕੋਈ ਦੇ ਕੋਲ ਜਾਣ ਦੀ ਲੋੜ ਹੀ ਨਹੀਂ। ਜਿਵੇਂ ਮੀਰਾ ਨੇ ਇੱਕ ਸੰਗ ਜੋੜੀ। ਕੰਮ - ਕਾਜ ਕਰਦੇ ਕ੍ਰਿਸ਼ਨ ਨੂੰ ਹੀ ਯਾਦ ਕਰਦੀ ਰਹੀ। ਘਰ ਵਿੱਚ ਰਹਿਣਾ - ਕਰਨਾ, ਖਾਣਾ - ਪੀਣਾ ਤਾਂ ਹੁੰਦਾ ਹੈ। ਸੱਚੀ ਪ੍ਰੀਤ ਇੱਕ ਕ੍ਰਿਸ਼ਨ ਨਾਲ ਜੋੜੀ। ਜਿਵੇਂ ਉਹ ਆਸ਼ਿਕ ਅਤੇ ਉਹ ਮਾਸ਼ੂਕ ਹੋ ਗਏ। ਕ੍ਰਿਸ਼ਨ ਨੂੰ ਯਾਦ ਕਰਨ ਨਾਲ ਫਲ ਵੀ ਮਿਲਦਾ ਹੈ। ਕ੍ਰਿਸ਼ਨ ਨੂੰ ਤਾਂ ਸਭ ਜਾਣਦੇ ਹਨ। ਗਾਉਂਦੇ ਵੀ ਹਨ ਸੱਚੀ ਪ੍ਰੀਤ ਅਸੀਂ ਤੁਹਾਡੇ ਨਾਲ ਜੋੜੀ ਹੋਰ ਸੰਗ ਤੋੜੀ। ਹੁਣ ਉੱਚ ਤੇ ਉੱਚ ਸੱਚਾ ਤਾਂ ਪਰਮਪਿਤਾ ਹੀ ਹੈ। ਸਭ ਨੂੰ ਵਰਸਾ ਦੇਣ ਵਾਲਾ ਇੱਕ ਹੀ ਬਾਪ ਹੈ। ਉਸ ਨੂੰ ਕੋਈ ਵੀ ਜਾਣਦੇ ਨਹੀਂ ਹਨ। ਭਾਵੇਂ ਕਹਿੰਦੇ ਹਨ - ਪਰਮਪਿਤਾ ਪਰਮਾਤਮਾ ਸ਼ਿਵ, ਪਰ ਕਦੋਂ ਆਉਂਦੇ ਹਨ, ਇਹ ਨਹੀਂ ਜਾਣਦੇ ਹਨ। ਸ਼ਿਵ ਜਯੰਤੀ ਹੁੰਦੀ ਹੈ ਤਾਂ ਜਰੂਰ ਆਉਂਦੇ ਹੋਣਗੇ। ਕਦੋਂ, ਕਿਵੇਂ ਆਉਂਦੇ ਹਨ, ਕੀ ਆਕੇ ਕਰਦੇ ਹਨ? ਕਿਸੇ ਨੂੰ ਪਤਾ ਨਹੀਂ। ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦੇ ਕਿ ਸਰਵ ਦੀ ਸਦਗਤੀ ਕਰਦੇ ਹਨ। ਪਰ ਕਿਵੇਂ ਕਰਦੇ ਹਨ? ਸਦਗਤੀ ਦਾ ਅਰਥ ਕੀ ਹੈ! ਕੁਝ ਵੀ ਨਹੀਂ ਸਮਝਦੇ। ਸ਼ਿਵਬਾਬਾ ਨੇ ਤਾਂ ਜਰੂਰ ਸ੍ਵਰਗ ਦੀ ਬਾਦਸ਼ਾਹੀ ਦਿੱਤੀ ਹੋਵੇਗੀ ਨਾ। ਤੁਸੀਂ ਬੱਚੇ ਜੋ ਉਸ ਧਰਮ ਦੇ ਸੀ, ਤੁਹਾਨੂੰ ਇਹ ਪਤਾ ਨਹੀਂ ਸੀ, ਭੁੱਲ ਗਏ ਸੀ ਤਾਂ ਫਿਰ ਹੋਰ ਕਿਵੇਂ ਜਾਣ ਸਕਣਗੇ। ਹੁਣ ਸ਼ਿਵਬਾਬਾ ਦਵਾਰਾ ਤੁਸੀਂ ਜਾਣਿਆ ਹੈ ਅਤੇ ਦੂਜਿਆਂ ਨੂੰ ਦੱਸਦੇ ਹੋ। ਤੁਸੀਂ ਹੋ ਈਸ਼ਵਰੀ ਸੈਲਵੇਸ਼ਨ ਆਰਮੀ। ਸੈਲਵੇਸ਼ਨ ਕਹੋ ਜਾਂ ਸਦਗਤੀ ਦੀ ਆਰਮੀ ਕਹੋ। ਹੁਣ ਤੁਸੀਂ ਬੱਚਿਆਂ ਤੇ ਰਿਸਪਾਂਸਿਬਿਲਟੀ ਠਹਿਰੀ। ਤੁਸੀਂ ਚਿੱਤਰਾਂ ਤੇ ਵੀ ਸਮਝਾ ਸਕਦੇ ਹੋ। ਭਾਸ਼ਾਵਾਂ ਬਹੁਤ ਹਨ। ਮੁੱਖ ਭਾਸ਼ਾਵਾਂ ਵਿੱਚ ਚਿੱਤਰ ਬਣਾਉਨੇ ਪੈਂਦੇ ਹਨ। ਭਾਸ਼ਾਵਾਂ ਦਾ ਵੀ ਬਹੁਤ ਝੰਝਟ ਹੈ, ਇਸਲਈ ਪ੍ਰਦਰਸ਼ਨੀ ਵੀ ਬਣਾਉਣੀ ਪਵੇ। ਚਿੱਤਰਾਂ ਤੇ ਸਮਝਾਉਣਾ ਬੜਾ ਸਹਿਜ ਹੁੰਦਾ ਹੈ। ਗੋਲੇ ਵਿੱਚ ਵੀ ਸਾਰਾ ਗਿਆਨ ਹੈ, ਸੀੜੀ ਸਿਰਫ ਭਾਰਤਵਾਸੀਆਂ ਦੇ ਲਈ ਹੈ। ਇਸ ਵਿੱਚ ਹੋਰ ਕੋਈ ਧਰਮ ਹੈ ਹੀ ਨਹੀਂ। ਇਵੇਂ ਥੋੜੀ ਭਾਰਤ ਤਮੋਪ੍ਰਧਾਨ ਬਣਦਾ ਹੈ ਤਾਂ ਹੋਰ ਨਹੀਂ ਬਣਦੇ ਹਨ। ਤਮੋਪ੍ਰਧਾਨ ਤਾਂ ਸਭ ਬਣਦੇ ਹਨ। ਤਾਂ ਉਨ੍ਹਾਂ ਦੇ ਲਈ ਵੀ ਹੋਣਾ ਚਾਹੀਦਾ ਹੈ। ਇਹ ਸਭ ਬੁੱਧੀ ਵਿੱਚ ਸਰਵਿਸ ਦੇ ਖਿਆਲ ਆਉਣੇ ਚਾਹੀਦੇ ਹਨ। ਦੋ ਬਾਪ ਦਾ ਰਾਜ ਵੀ ਸਮਝਾਉਣਾ ਹੈ। ਵਰਸਾ ਰਚਤਾ ਤੋਂ ਮਿਲਦਾ ਹੈ। ਇਹ ਵੀ ਸਭ ਧਰਮ ਵਾਲੇ ਜਾਣਦੇ ਹਨ ਕਿ ਲਕਸ਼ਮੀ - ਨਾਰਾਇਣ ਭਾਰਤ ਦੇ ਪਹਿਲੇ ਮਹਾਰਾਜਾ - ਮਹਾਰਾਣੀ ਸੀ ਜਾਂ ਭਗਵਾਨ - ਭਗਵਤੀ ਸਨ। ਅੱਛਾ ਉਨ੍ਹਾਂ ਨੂੰ ਇਹ ਸ੍ਵਰਗ ਦਾ ਰਾਜ ਕਿਵੇਂ ਮਿਲਿਆ? ਜਰੂਰ ਭਗਵਾਨ ਦਵਾਰਾ ਮਿਲਿਆ। ਕਿਵੇਂ ਕਦੋਂ ਮਿਲਿਆ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਫਿਰ ਪ੍ਰਲ੍ਯ ਵਿਖਾ ਦਿੱਤੀ ਹੈ। ਰਿਜਲਟ ਕੁਝ ਵੀ ਨਹੀਂ। ਇਹ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ। ਚਿੱਤਰ ਤਾਂ ਸਭ ਪਾਸੇ ਹਨ। ਲਕਸ਼ਮੀ - ਨਾਰਾਇਣ ਦੇ ਚਿੱਤਰ ਵੀ ਹੋਣਗੇ। ਭਾਵੇਂ ਡਰੈਸ, ਫੀਚਰਸ ਆਦਿ ਹੋਰ ਹੋਣਗੇ। ਜਿਸ ਨੂੰ ਜੋ ਆਇਆ ਸੋ ਬੈਠ ਬਣਾਇਆ ਹੈ। ਸ਼੍ਰੀਨਾਥ - ਸ਼੍ਰੀਨਾਥਿਨੀ, ਇਹ ਰਾਧੇ - ਕ੍ਰਿਸ਼ਨ ਹੈ ਨਾ। ਸ਼੍ਰੀ ਰਾਧੇ, ਸ਼੍ਰੀ ਕ੍ਰਿਸ਼ਨ ਤਾਂ ਤਾਜ ਵਾਲੇ ਨਹੀਂ ਹਨ। ਕਾਲੇ ਵੀ ਨਹੀਂ ਹਨ। ਰਾਜਧਾਨੀ ਲਕਸ਼ਮੀ - ਨਾਰਾਇਣ ਦੀ ਹੈ, ਨਾਕਿ ਰਾਧੇ - ਕ੍ਰਿਸ਼ਨ ਦੀ। ਮੰਦਿਰ ਤਾਂ ਕਈ ਪ੍ਰਕਾਰ ਦੇ ਬਣਾਏ ਹਨ। ਨਾਮ ਤਾਂ ਇੱਕ ਹੀ ਰੱਖਣਗੇ ਲਕਸ਼ਮੀ - ਨਾਰਾਇਣ। ਡਾਇਨੈਸਟੀ ਲਕਸ਼ਮੀ - ਨਾਰਾਇਣ ਦੀ ਕਹਿਣਗੇ। ਰਾਮ - ਸੀਤਾ ਦਾ ਘਰਾਣਾ, ਲਕਸ਼ਮੀ - ਨਰਾਇਣ ਦਾ ਘਰਾਣਾ, ਰਾਧੇ - ਕ੍ਰਿਸ਼ਨ ਦਾ ਘਰਾਣਾ ਨਹੀਂ ਹੁੰਦਾ ਹੈ। ਇਹ ਗੱਲਾਂ ਮਨੁੱਖਾਂ ਦੇ ਖਿਆਲ ਵਿੱਚ ਹੀ ਨਹੀਂ ਹਨ। ਤੁਸੀਂ ਬੱਚੇ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ, ਜਿਸ ਨੂੰ ਸਰਵਿਸ ਦਾ ਸ਼ੋਂਕ ਹੈ - ਉਹ ਤਾਂ ਫਥਕਦੇ ਹਨ। ਕੋਈ ਕਹਿੰਦੇ ਹਨ ਅਸੀਂ ਸਮਝਦੇ ਹਾਂ ਪਰ ਹੋਲੀ ਹੋਲੀ ਮੁੱਖ ਖੋਲ੍ਹਣ ਲਈ ਵੀ ਯੁਕਤੀਆਂ ਰਚਨੀਆਂ ਪੈਂਦੀਆਂ ਹਨ। ਕਈ ਸਮਝਦੇ ਹਨ ਵੇਦ - ਸ਼ਾਸਤਰ ਅਧਿਅਨ ਕਰਨ ਨਾਲ ਯਗ, ਤਪ ਆਦਿ ਕਰਨ ਨਾਲ, ਤੀਰਥ ਆਦਿ ਕਰਨ ਨਾਲ ਪਰਮਾਤਮਾ ਨੂੰ ਪਾ ਸਕਦੇ ਹਨ। ਪਰ ਭਗਵਾਨ ਕਹਿੰਦੇ ਹਨ ਇਹ ਸਭ ਮੈਨੂੰ ਦੂਰ ਕਰਨ ਦੇ ਰਸਤੇ ਹਨ। ਡਰਾਮਾ ਵਿੱਚ ਸਭ ਨੇ ਦੁਰਗਤੀ ਨੂੰ ਪਾਉਣਾ ਹੀ ਹੈ ਤਾਂ ਫਿਰ ਅਜਿਹੀਆਂ ਗੱਲਾਂ ਦਸਦੇ ਹਨ। ਅੱਗੇ ਅਸੀਂ ਵੀ ਕਹਿੰਦੇ ਸੀ ਕਿ ਭਗਵਾਨ ਜਿਵੇੰ ਚੋਟੀ ਹੈ, ਕੋਈ ਕਿੱਥੋਂ ਤੋਂ ਵੀ ਜਾਵੇ, ਤਾਂ ਮਨੁੱਖ ਨੇ ਕਈ ਤਰ੍ਹਾਂ ਦੇ ਰਸਤੇ ਫੜੇ ਹਨ। ਭਗਤੀ ਮਾਰਗ ਦੇ ਰਸਤੇ ਫੜ - ਫੜ ਕੇ ਜਦੋਂ ਥੱਕ ਜਾਂਦੇ ਹਨ ਤਾਂ ਫਿਰ ਵੀ ਭਗਵਾਨ ਨੂੰ ਹੀ ਪੁਕਾਰਦੇ ਹਨ, ਕਿ ਹੇ ਪਤਿਤ - ਪਾਵਨ, ਤੁਸੀਂ ਆਕੇ ਪਾਵਨ ਬਣਨ ਦਾ ਰਸਤਾ ਦੱਸੋ। ਤੁਹਾਡੇ ਬਗੈਰ ਪਾਵਨ ਹੋ ਨਹੀਂ ਸਕਦੇ ਹਨ, ਥੱਕ ਗਏ ਹਨ। ਭਗਤੀ ਦਿਨ - ਪ੍ਰਤੀਦਿਨ ਪੂਰਾ ਥਕਾਵੇਗੀ। ਹੁਣ ਤਾਂ ਮੇਲੇ ਆਦਿ ਤੇ ਕਿੰਨੇ ਲੱਖਾਂ ਜਾਕੇ ਇਕੱਠੇ ਹੁੰਦੇ ਹਨ, ਕਿੰਨੀ ਗੰਦਗੀ ਹੁੰਦੀ ਹੈ। ਹੁਣ ਤੇ ਹੈ ਅੰਤ। ਦੁਨੀਆਂ ਨੂੰ ਬਦਲਣਾ ਹੈ। ਅਸਲ ਵਿੱਚ ਦੁਨੀਆਂ ਇੱਕ ਹੀ ਹੈ। ਦੋ ਹਿੱਸੇ ਬਣਾਏ ਹਨ। ਤਾਂ ਮਨੁੱਖ ਸਮਝਣਗੇ ਸ੍ਵਰਗ, ਨਰਕ ਵੱਖ - ਵੱਖ ਦੁਨੀਆਂ ਹੈ ਪਰ ਇਹ ਅੱਧਾ - ਅੱਧ ਹੈ। ਉਪਰ ਵਿਚ ਸਤਿਯੁਗ ਫਿਰ ਤ੍ਰੇਤਾ ਦਵਾਪਾਰ, ਕਲਯੁਗ। ਕਲਯੁਗ ਵਿੱਚ ਤਮੋਪ੍ਰਧਾਨ ਬਣਨਾ ਹੀ ਹੈ। ਸ੍ਰਿਸ਼ਟੀ ਪੁਰਾਣੀ ਹੁੰਦੀ ਹੈ, ਇਨ੍ਹਾਂ ਗੱਲਾਂ ਨੂੰ ਕੋਈ ਸਮਝਦੇ ਨਹੀਂ। ਮੁੰਝੇ ਹੋਏ ਹਨ। ਕੋਈ ਕ੍ਰਿਸ਼ਨ ਨੂੰ ਭਗਵਾਨ, ਤਾਂ ਕੋਈ ਰਾਮ ਨੂੰ ਭਗਵਾਨ ਕਹਿ ਦਿੰਦੇ ਹਨ। ਅੱਜਕਲ ਤਾਂ ਮਨੁੱਖ ਆਪਣੇ ਨੂੰ ਭਗਵਾਨ ਕਹਿ ਦਿੰਦੇ ਹਨ। ਅਸੀਂ ਈਸ਼ਵਰ ਦੇ ਅਵਤਾਰ ਹਾਂ। ਦੇਵਤਾਵਾਂ ਤੋਂ ਵੀ ਮਨੁੱਖ ਤਿੱਖੇ ਹੋ ਗਏ ਹਨ। ਦੇਵਤਾਵਾਂ ਨੂੰ ਫਿਰ ਵੀ ਦੇਵਤਾ ਹੀ ਕਹਿਣਗੇ। ਇਹ ਤਾਂ ਫਿਰ ਮਨੁੱਖ ਨੂੰ ਭਗਵਾਨ ਕਹਿ ਦਿੰਦੇ ਹਨ। ਇਹ ਹੈ ਭਗਤੀ ਮਾਰਗ। ਦੇਵਤੇ ਤਾਂ ਸ੍ਵਰਗ ਵਿੱਚ ਰਹਿਣ ਵਾਲੇ ਸੀ। ਹੁਣ ਕਲਯੁਗ ਆਇਰਨ ਏਜ਼ ਵਿੱਚ ਫਿਰ ਮਨੁੱਖ ਭਗਵਾਨ ਕਿਵੇਂ ਹੋ ਸਕਦੇ ਹਨ। ਬਾਪ ਕਹਿੰਦੇ ਹਨ - ਮੈਂ ਆਉਂਦਾ ਹੀ ਹਾਂ ਸੰਗਮਯੁਗ ਤੇ, ਜਦੋਂਕਿ ਮੈਨੂੰ ਆਕੇ ਦੁਨੀਆਂ ਨੂੰ ਟਰਾਂਸਫਰ ਕਰਨਾ ਹੈ। ਕਲਯੁਗ ਤੋਂ ਸਤਿਯੁਗ ਹੋ ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਉਹ ਹੈ ਨਿਰਾਕਾਰੀ ਦੁਨੀਆਂ। ਇਹ ਹੈ ਸਾਕਾਰੀ ਦੁਨੀਆਂ। ਨਿਰਾਕਾਰੀ ਝਾੜ ਵੀ ਸਮਝਾਉਣ ਲਈ ਵੱਡਾ ਬਣਾਉਣਾ ਪਵੇ। ਬ੍ਰਹਮ ਤੱਤਵ ਵੀ ਇੰਨਾ ਵੱਡਾ ਹੈ, ਜਿੰਨਾ ਵੱਡਾ ਅਕਾਸ਼ ਹੈ। ਦੋਵਾਂ ਦਾ ਅੰਤ ਨਹੀਂ ਪਾ ਸਕਦੇ ਹਨ। ਭਾਵੇਂ ਕੋਸ਼ਿਸ਼ ਕਰਦੇ ਹਨ - ਐਰੋਪਲੇਨ ਆਦਿ ਵਿੱਚ ਜਾਣਗੇ ਪਰ ਅੰਤ ਨਹੀਂ ਪਾ ਸਕਣਗੇ। ਸਮੁੰਦਰ ਹੀ ਸੁਮੰਦਰ ਅਕਾਸ਼ ਹੀ ਅਕਾਸ਼ ਹੈ। ਉੱਥੇ ਤਾਂ ਕੁਝ ਵੀ ਹੈ ਨਹੀਂ। ਭਾਵੇਂ ਕੋਸ਼ਿਸ਼ ਬਹੁਤ ਕਰਦੇ ਹਨ ਪਰ ਇਨ੍ਹਾਂ ਸਭ ਗੱਲਾਂ ਦਾ ਫਾਇਦਾ ਕੀ। ਸਮਝਦੇ ਹਨ ਅਸੀਂ ਆਪਣਾ ਅਕਲ ਨਿਕਾਲਦੇ ਹਾਂ। ਇਹ ਹੈ ਮਨੁੱਖ ਦਾ ਅਕਲ, ਸਾਇੰਸ ਦਾ ਘਮੰਡ ਵੀ ਮਨੁੱਖਾਂ ਵਿੱਚ ਹੈ। ਭਾਵੇਂ ਕਿੰਨਾ ਵੀ ਕੋਈ ਅੰਤ ਪਾਵੇ, ਪਰ ਉਸ ਨੂੰ ਸਾਰੀ ਦੁਨੀਆਂ ਪੂਜੇਗੀ ਤਾਂ ਨਹੀਂ। ਦੇਵਤਾਵਾਂ ਦੀ ਤਾਂ ਪੂਜਾ ਹੁੰਦੀ ਹੈ। ਤੁਸੀਂ ਬੱਚਿਆਂ ਨੂੰ ਬਾਪ ਕਿੰਨਾ ਉੱਚ ਬਣਾਉਂਦੇ ਹਨ। ਸਭ ਨੂੰ ਲੈ ਜਾਂਦੇ ਹਨ ਸ਼ਾਂਤੀਧਾਮ। ਭਾਵੇਂ ਇਹ ਸਭ ਜਾਣਦੇ ਹਨ, ਅਸੀਂ ਮੂਲਵਤਨ ਤੋਂ ਆਉਂਦੇ ਹਾਂ ਪਰ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਉਵੇਂ ਦੁਨੀਆਂ ਨਹੀਂ ਜਾਣਦੀ। ਉਹ ਕੀ ਹੈ, ਕਿਵੇਂ ਆਤਮਾਵਾਂ ਉੱਥੇ ਰਹਿੰਦੀਆਂ ਹਨ ਫਿਰ ਨੰਬਰਵਾਰ ਆਉਂਦੀਆਂ ਹਨ। ਇਹ ਕੋਈ ਨਹੀਂ ਜਾਣਦੇ। ਬ੍ਰਹਮ ਮਹਾਤੱਤਵ ਵਿੱਚ ਨਿਰਾਕਾਰੀ ਝਾੜ ਹੈ। ਇਹ ਨਹੀਂ ਸਮਝਦੇ ਹਨ, ਸਤਿਯੁਗ ਵਿੱਚ ਥੋੜੇ ਰਹਿੰਦੇ ਹਨ। ਬਾਕੀ ਸਭ ਆਤਮਾਵਾਂ ਮੂਲਵਤਨ ਵਿੱਚ ਰਹਿੰਦੀਆਂ ਹਨ। ਜਿਵੇਂ ਇਹ ਸਕਾਰੀ ਵਤਨ ਹੈ ਉਵੇਂ ਹੀ ਮੂਲਵਤਨ ਹੈ। ਵਤਨ ਕਦੀ ਖਾਲੀ ਨਹੀਂ ਹੁੰਦਾ, ਨਾ ਇਹ ਨਾ ਉਹ। ਜਦੋਂ ਅੰਤ ਹੁੰਦਾ ਹੈ ਤਾਂ ਟਰਾਂਸਫਰ ਹੋ ਜਾਂਦੇ ਹਨ। ਕੁਝ ਤਾਂ ਇਸ ਵਤਨ ਵਿੱਚ ਰਹਿੰਦੇ ਹਨ। ਸਾਰਾ ਵਤਨ ਖਾਲੀ ਹੋ ਜਾਵੇ ਫਿਰ ਤਾਂ ਪ੍ਰਲ੍ਯ ਹੋ ਜਾਵੇ। ਪ੍ਰਲ੍ਯ ਹੁੰਦੀ ਨਹੀਂ। ਅਵਿਨਾਸ਼ੀ ਖੰਡ ਹੈ ਨਾ। ਇਹ ਸਭ ਗੱਲਾਂ ਬੁੱਧੀ ਵਿੱਚ ਰੱਖਣੀਆਂ ਹਨ। ਸਾਰਾ ਦਿਨ ਇਹ ਹੀ ਖ਼ਿਆਲਾਤ ਚਲਦੇ ਰਹਿਣ ਅਸੀਂ ਕਿਸੇ ਦਾ ਕਲਿਆਣ ਕਰੀਏ। ਤੁਹਾਡੇ ਸੰਗ ਪ੍ਰੀਤ ਜੁਟੇ ਤਾਂ ਉਨ੍ਹਾਂ ਦਾ ਪਰਿਚੈ ਦੇਣ ਨਾ। ਉਹ ਬਾਪ ਹੈ, ਉਸ ਤੋਂ ਵਰਸਾ ਮਿਲਦਾ ਹੈ। ਕਿਵੇਂ ਮਿਲਦਾ ਹੈ, ਸੋ ਅਸੀਂ ਦੱਸ ਸਕਦੇ ਹਾਂ। ਦੱਸਣ ਵਾਲਿਆਂ ਵਿੱਚ ਵੀ ਨੰਬਰਵਾਰ ਹਨ। ਕੋਈ ਤਾਂ ਬਹੁਤ ਚੰਗੀ ਤਰ੍ਹਾਂ ਭਾਸ਼ਣ ਕਰਦੇ ਹਨ, ਕੋਈ ਨਹੀਂ ਕਰ ਸਕਦੇ ਹਨ ਤਾਂ ਸਿੱਖਣਾ ਪਵੇ। ਹਰ ਇੱਕ ਬੱਚੇ ਨੂੰ ਆਪਣਾ ਕਲਿਆਣ ਕਰਨਾ ਹੈ। ਜਦੋੰਕਿ ਰਸਤਾ ਮਿਲਿਆ ਹੈ ਤਾਂ ਇੱਕ ਦੋ ਦਾ ਕਲਿਆਣ ਕਰਨਾ ਹੈ। ਦਿਲ ਹੁੰਦੀ ਹੈ ਹੋਰਾਂ ਨੂੰ ਵੀ ਬਾਪ ਤੋਂ ਵਰਸਾ ਦਵਾਈਏ। ਰੂਹਾਨੀ ਖਿਦਮਤ ਕਰੀਏ। ਸਭ ਇੱਕ ਦੋ ਦੀ ਸੇਵਾ ਕਰਦੇ ਹਨ।

ਬਾਪ ਆਕੇ ਰੂਹਾਨੀ ਸੇਵਾ ਸਿਖਾਉਂਦੇ ਹਨ ਹੋਰ ਕੋਈ ਵੀ ਰੂਹਾਨੀ ਸੇਵਾ ਨਹੀਂ ਜਾਣਦੇ। ਰੂਹਾਨੀ ਬਾਪ ਹੀ ਰੂਹਾਂ ਦੀ ਸੇਵਾ ਕਰਦੇ ਹਨ। ਜਿਸਮਾਨੀ ਸੇਵਾ ਤਾਂ ਜਨਮ - ਜਨਮਾਂਤਰ ਬਹੁਤ ਕੀਤੀ, ਹੁਣ ਅੰਤਿਮ ਜਨਮ ਵਿੱਚ ਰੂਹਾਨੀ ਸੇਵਾ ਕਰਨੀ ਹੈ, ਜੋ ਬਾਪ ਨੇ ਸਿਖਾਈ ਹੈ। ਕਲਿਆਣ ਇਸ ਵਿੱਚ ਹੈ ਹੋਰ ਕਿਸੇ ਵਿੱਚ ਫਾਇਦਾ ਨਹੀਂ। ਗ੍ਰਹਿਸਥ ਵਿਵਹਾਰ ਵਿੱਚ ਵੀ ਰਹਿਣਾ ਹੈ, ਤੋੜ ਨਿਭਾਉਣਾ ਹੈ। ਉਨ੍ਹਾਂ ਨੂੰ ਵੀ ਇਹ ਹੀ ਸਮਝਾਕੇ ਕਲਿਆਣ ਕਰਨਾ ਹੈ। ਪ੍ਰੀਤ ਹੋਵੇਗੀ ਤਾਂ ਕੁਝ ਸੁਣਨਗੇ। ਕਈ ਤਾਂ ਡਰਦੇ ਹਨ ਕਿ ਪਤਾ ਨਹੀਂ ਸਾਨੂੰ ਵੀ ਸੰਨਿਆਸ ਨਾ ਕਰਨਾ ਪਵੇ। ਅੱਜਕਲ ਤਾਂ ਸੰਨਿਆਸੀ ਬਹੁਤ ਹਨ ਨਾ। ਕਫਨੀ ਪਾ ਦੋ ਅੱਖਰ ਸੁਣਾਇਆ, ਖਾਣਾ ਤਾਂ ਮਿਲ ਹੀ ਜਾਂਦਾ ਹੈ, ਕਿੱਥੇ ਨਾ ਕਿੱਥੇ ਤੋਂ। ਕੋਈ ਦੁਕਾਨ ਤੇ ਜਾਵੇਗਾ, ਦੋ ਪੂਰੀ ਦੇ ਦੇਣਗੇ। ਫਿਰ ਦੂਜੇ ਕੋਲ ਜਾਣਗੇ, ਪੇਟ ਪੂਜਾ ਹੋ ਜਾਂਦੀ ਹੈ। ਭੀਖ ਮੰਗਣ ਵਾਲੇ ਵੀ ਕਈ ਪ੍ਰਕਾਰ ਦੇ ਹੁੰਦੇ ਹਨ। ਇਸ ਬਾਪ ਤੋਂ ਤਾਂ ਇੱਕ ਹੀ ਪ੍ਰਕਾਰ ਦਾ ਵਰਸਾ ਮਿਲਦਾ ਹੈ। ਬੇਹੱਦ ਦੀ ਬਾਦਸ਼ਾਹੀ ਮਿਲਦੀ ਹੈ, ਹਮੇਸ਼ਾ ਨਿਰੋਗੀ ਬਣਦੇ ਹਨ। ਸਾਹੂਕਾਰ ਮੁਸ਼ਕਿਲ ਉੱਠਦੇ ਹਨ। ਗਰੀਬਾਂ ਦਾ ਵੀ ਕਲਿਆਣ ਕਰਨਾ ਚਾਹੀਦਾ ਹੈ। ਬਾਬਾ ਪ੍ਰਦਰਸ਼ਨੀਆਂ ਬਹੁਤ ਬਣਵਾ ਰਹੇ ਹਨ ਕਿਉਂਕਿ ਗਾਂਵੜੇ ਬਹੁਤ ਹਨ ਨਾ। ਮਨਿਸਟਰ ਆਦਿ ਸਮਝਣਗੇ ਕਿ ਇਹ ਨਾਲੇਜ ਚੰਗੀ ਹੈ ਤਾਂ ਸਭ ਸੁਣਨ ਲੱਗ ਪੈਣਗੇ। ਹਾਂ, ਅੱਗੇ ਚੱਲਕੇ ਤੁਹਾਡਾ ਨਾਮ ਬਾਲਾ ਹੋਵੇਗਾ, ਫਿਰ ਬਹੁਤ ਆਉਣਗੇ। ਕੱਟ ਨਿਕਲਣ ਵਿੱਚ ਟਾਈਮ ਲੱਗਦਾ ਹੈ। ਰਾਤ - ਦਿਨ ਕੋਈ ਲੱਗ ਜਾਵੇ ਤਾਂ ਸ਼ਾਇਦ ਨਿਕਲ ਪਵੇ। ਆਤਮਾ ਪਿਓਰ ਹੋ ਜਾਵੇਗੀ ਤਾਂ ਫਿਰ ਇਹ ਸ਼ਰੀਰ ਵੀ ਛੱਡੇਗੀ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਪ੍ਰਦਰਸ਼ਨੀ ਵਿੱਚ ਵੀ ਸਮਝਾਉਣਾ ਹੈ। ਮੁੱਖ ਹੈ ਸਾਰੀ ਭਾਰਤ ਦੀ ਗੱਲ। ਭਾਰਤ ਦਾ ਰਾਈਜ਼ ਹੋ ਜਾਂਦਾ ਹੈ ਤਾਂ ਸਭ ਦਾ ਰਾਈਜ਼ ਹੋ ਜਾਂਦਾ ਹੈ। ਪ੍ਰੋਜੈਕਟਰ ਨਾਲ ਪ੍ਰਦਰਸ਼ਨੀ ਵਿੱਚ ਜਾਸਤੀ ਸਰਵਿਸ ਹੋ ਸਕਦੀ ਹੈ। ਹੋਲੀ - ਹੋਲੀ ਵ੍ਰਿਧੀ ਨੂੰ ਪਾਉਂਦੇ ਜਾਣਗੇ। ਦਿਨ - ਪ੍ਰਤੀਦਿਨ ਤੁਹਾਡਾ ਨਾਮ ਬਾਲਾ ਹੁੰਦਾ ਜਾਵੇਗਾ। ਇਹ ਵੀ ਲਿਖਣਾ ਚਾਹੀਦਾ ਹੈ ਕਿ 5 ਹਜ਼ਾਰ ਵਰ੍ਹੇ ਪਹਿਲੇ ਵੀ ਇਵੇਂ ਹੋਇਆ ਸੀ। ਇਹ ਤਾ ਬੜੀ ਵੰਡਰਫੁਲ ਗੱਲ ਹੈ। ਬਾਬਾ ਇਸ਼ਾਰਾ ਦਿੰਦੇ ਹਨ। ਬੱਚੇ ਬਹੁਤ ਗੱਲਾਂ ਭੁੱਲ ਜਾਂਦੇ ਹਨ। ਕੁਝ ਵੀ ਹੁੰਦਾ ਹੈ ਤਾਂ ਕਹਿਣਗੇ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਵੀ ਇਵੇਂ ਹੋਇਆ ਸੀ। ਹੈ ਬਹੁਤ ਕਲੀਅਰ ਗੱਲ। ਪਰ ਜੱਦ ਕਿਸੇ ਦੀ ਬੁੱਧੀ ਵਿੱਚ ਇਹ ਬੈਠੇ। ਅਖਬਾਰ ਵਿੱਚ ਪਾ ਸਕਦੇ ਹਨ ਤਾਂ ਕੁਝ ਸਮਝਣ ਤਾਂ ਸਹੀ। ਗਿਆਨ ਮਾਰਗ ਵਿੱਚ ਬਹੁਤ ਫਸਟਕਲਾਸ ਅਵਸਥਾ ਚਾਹੀਦੀ ਹੈ। ਇਵੇਂ - ਇਵੇਂ ਦੀਆਂ ਗੱਲਾਂ ਨੂੰ ਯਾਦ ਕਰ ਹਰਸ਼ਿਤ ਵੀ ਰਹਿਣਾ ਹੁੰਦਾ ਹੈ। ਪ੍ਰੈਕਟਿਸ ਪੈ ਜਾਵੇ ਤਾਂ ਫਿਰ ਅਵਸਥਾ ਬਹੁਤ ਖੁਸ਼ਮਿਜਾਜ਼ ਹੋ ਜਾਂਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੋਰ ਸਭ ਤੋਂ ਬੁੱਧੀ ਦੀ ਪ੍ਰੀਤ ਤੋੜ ਇੱਕ ਬਾਪ ਨਾਲ ਜੋੜਨੀ ਹੈ ਹੋਰ ਸਭ ਦੀ ਪ੍ਰੀਤ ਇੱਕ ਬਾਪ ਨਾਲ ਜੁੜਾਉਣ ਦੀ ਸੇਵਾ ਕਰਨੀ ਹੈ।

2. ਸੱਚਾ - ਸੱਚਾ ਰੂਹਾਨੀ ਖ਼ਿਦਮਤਗਾਰ ਬਣਨਾ ਹੈ। ਆਪਣਾ ਵੀ ਕਲਿਆਣ ਕਰਨਾ ਹੈ ਅਤੇ ਦੂਜਿਆਂ ਨੂੰ ਵੀ ਰਸਤਾ ਦੱਸਣਾ ਹੈ। ਅਵਸਥਾ ਬਹੁਤ ਖੁਸ਼ਮਿਜਾਜ਼ ਬਣਾਉਣੀ ਹੈ।

ਵਰਦਾਨ:-
ਇਕ ਬਾਪ ਦੀ ਸਮ੍ਰਿਤੀ ਨਾਲ ਸੱਚੇ ਸੁਹਾਗ ਦਾ ਅਨੁਭਵ ਕਰਨ ਵਾਲੇ ਭਾਗਿਆਵਾਨ ਆਤਮਾ ਭਵ:

ਜੋ ਕਿਸੇ ਵੀ ਆਤਮਾ ਦੇ ਬੋਲ ਸੁਣਦੇ ਹੋਏ ਨਹੀਂ ਸੁਣਦੇ, ਕਿਸੇ ਹੋਰ ਆਤਮਾ ਦੀ ਸਮ੍ਰਿਤੀ ਸੰਕਲਪ ਅਤੇ ਸੁਪਨੇ ਵਿੱਚ ਵੀ ਨਹੀਂ ਲਿਆਉਂਦੇ ਮਤਲਬ ਕਿਸੇ ਵੀ ਦੇਹਧਾਰੀ ਦੇ ਝੁਕਾਵ ਵਿੱਚ ਨਹੀਂ ਆਉਂਦੇ, ਇੱਕ ਬਾਪ ਦੂਜਾ ਨਾ ਕੋਈ ਇਸ ਸਮ੍ਰਿਤੀ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਅਵਿਨਾਸ਼ੀ ਸੁਹਾਗ ਦਾ ਤਿਲਕ ਲੱਗ ਜਾਂਦਾ ਹੈ। ਇਵੇਂ ਦੇ ਸੱਚੇ ਸੁਹਾਗ ਵਾਲੇ ਹੀ ਭਾਗਿਆਵਾਨ ਹਨ।

ਸਲੋਗਨ:-
ਆਪਣੀ ਸ਼੍ਰੇਸ਼ਠ ਸਥਿਤੀ ਬਣਾਉਣੀ ਹੈ ਤਾਂ ਅੰਤਰਮੁਖੀ ਬਣ ਫਿਰ ਬਾਹਰ ਮੁੱਖਤਾ ਵਿੱਚ ਆਓ।