01.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਦਾ ਈਸ਼ਵਰੀਏ ਸੇਵਾ ਵਿੱਚ ਬਿਜ਼ੀ ਰਹੋ ਤਾਂ ਬਾਪ ਨਾਲ ਲਵ ਵਧਦਾ ਜਾਵੇਗਾ, ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ"

ਪ੍ਰਸ਼ਨ:-
ਨਜ਼ਰ ਨਾਲ ਨਿਹਾਲ ਹੋਣ ਵਾਲੇ ਬੱਚਿਆਂ ਦੇ ਦਿਲ ਵਿੱਚ ਕਿਹੜੀ ਖੁਸ਼ੀ ਰਹਿੰਦੀ ਹੈ?

ਉੱਤਰ:-
ਉਨ੍ਹਾਂ ਦੇ ਦਿਲ ਵਿੱਚ ਸਵਰਗ ਦੀ ਬਾਦਸ਼ਾਹੀ ਦੀ ਖੁਸ਼ੀ ਰਹਿੰਦੀ ਹੈ ਕਿਉਂਕਿ ਬਾਪ ਦੀ ਨਜ਼ਰ ਮਿਲੀ ਮਤਲਬ ਵਰਸੇ ਦੇ ਅਧਿਕਾਰੀ ਬਣੇ। ਬਾਪ ਵਿੱਚ ਸਭ ਸਮਾਇਆ ਹੋਇਆ ਹੈ।

ਪ੍ਰਸ਼ਨ:-
ਬਾਪ ਬੱਚਿਆਂ ਨੂੰ ਰੋਜ਼ ਵੱਖ - ਵੱਖ ਤਰੀਕੇ ਨਾਲ ਨਵੀਂ ਪੋਇੰਟਸ ਕਿਉਂ ਸੁਣਾਉਂਦੇ ਹਨ?

ਉੱਤਰ:-
ਕਿਉਂਕਿ ਬੱਚਿਆਂ ਦੀ ਅਨੇਕ ਜਨਮਾਂ ਦੀ ਜ਼ਿੱਦ ਪੂਰੀ ਕਰਨੀ ਹੈ। ਬੱਚੇ ਬਾਪ ਤੋਂ ਨਵੇਂ - ਨਵੇਂ ਪੋਇੰਟਸ ਸੁਣਦੇ ਹਨ ਤਾਂ ਬਾਪ ਦੇ ਪ੍ਰਤੀ ਲਵ ਵਧਦਾ ਜਾਂਦਾ ਹੈ।

ਗੀਤ:-
ਤੁਨੇ ਰਾਤ ਗਵਾਈ ਸੋ ਕੇ...

ਓਮ ਸ਼ਾਂਤੀ
ਬੱਚੇ ਬੈਠੇ ਹਨ ਨਜ਼ਰ ਲਗਾਕੇ। ਬਾਪ ਵੀ ਵੇਖ ਰਹੇ ਹਨ ਆਤਮਾ ਨੂੰ ਅਤੇ ਇਸ ਸ਼ਰੀਰ ਨੂੰ। ਬੱਚੇ ਵੀ ਵੇਖ ਰਹੇ ਹਨ। ਵੇਖਣ ਵਿੱਚ ਮਜਾ ਆਉਂਦਾ ਹੈ ਜਾਂ ਸੁਣਨ ਵਿੱਚ ਮਜ਼ਾ ਆਉਂਦਾ ਹੈ? ਕਿਉਂਕਿ ਸੁਣਨਾ ਤੇ ਬਹੁਤ ਹੋਇਆ ਹੈ। ਬਹੁਤ ਹੀ ਗਿਆਨ ਆਦਿ ਢੇਰ ਦਾ ਢੇਰ ਸੁਣਿਆ ਹੈ। ਤੁਸੀਂ ਨੰਬਰਵਨ ਭਗਤ ਹੋ। ਤੁਸੀਂ ਹੀ ਸਭ ਤੋੰ ਜਿਆਦਾ ਭਗਤੀ ਕੀਤੀ ਹੈ। ਵੇਦ, ਸ਼ਾਸਤਰ, ਗ੍ਰੰਥ, ਗੀਤਾ, ਗਾਇਤ੍ਰੀ, ਜਪ, ਤਪ ਆਦਿ ਸਭ ਪੜ੍ਹੇ ਕੀਤੇ ਹਨ, ਬਹੁਤ ਸੁਣਦੇ ਹਨ। ਬਾਪ ਸਮਝਾਉਂਦੇ ਹਨ ਕਦੋਂ ਤੋਂ ਲੈਕੇ ਇਹ ਸੁਣੇ ਹਨ? ਜਦੋਂ ਤੋਂ ਇਹ ਨਿਕਲੇ ਹਨ ਬਹੁਤ ਸੁਣਿਆ ਹੈ? ਬਾਕੀ ਬਾਪ ਨਾਲ ਨਜ਼ਰ ਮਿਲਾਣਾ ਸੋ ਹੁਣੇ ਹੀ ਹੁੰਦਾ ਹੈ। ਨਜ਼ਰ ਨਾਲ ਨਿਹਾਲ ਹੁੰਦੇਂ ਹੀ ਹਨ। ਇਹ ਇੱਕ ਸ਼ਲੋਕ ਵੀ ਹੈ - ਨਜਰ ਤੋਂ ਨਾਲ। ਨਿਹਾਲ ਸਵਾਮੀ ਕੀਤਾ ਸਤਿਗੁਰੂ। ਗੁਰੂ ਵੀ ਹੈ, ਸਵਾਮੀ ਵੀ ਹੈ ਸਜਨੀਆਂ ਦਾ। ਨਜ਼ਰ ਦੇ ਸਾਮਣੇ ਬੈਠੇ ਹਨ ਨਜ਼ਰ ਨਾਲ ਹੀ ਬਾਪ ਨੂੰ ਜਾਣਦੇ ਹਨ ਕਿ ਉਸਤੋਂ ਸਾਨੂੰ ਵਿਸ਼ਵ ਦਾ ਮਾਲਿਕਪਣਾ ਮਿਲਦਾ ਹੈ। ਬਾਪ ਨੂੰ ਵੇਖਣ ਨਾਲ ਦਿਲ ਖੁਸ਼ ਹੋ ਜਾਂਦੀ ਹੈ ਕਿਉਂਕਿ ਬਾਪ ਤੋਂ ਹੀ ਸਭ ਕੁਝ ਮਿਲਦਾ ਹੈ। ਬਾਪ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਹੈ। ਜਦੋਂ ਬਾਪ ਮਿਲਿਆ, ਨਜ਼ਰ ਦੇ ਸਾਮਣੇ ਬੈਠੇ ਹੋ ਤਾਂ ਜਰੂਰ ਬੱਚਿਆਂ ਨੂੰ ਸਵਰਗ ਦੀ ਬਾਦਸ਼ਾਹੀ ਦਾ ਨਸ਼ਾ ਵੀ ਚੜ੍ਹੇਗਾ। ਪਹਿਲੇ ਬਾਪ ਦਾ ਨਸ਼ਾ, ਫਿਰ ਬੇ ਬਾਦਸ਼ਾਹੀ ਦਾ ਨਸ਼ਾ। ਅਸੀਂ ਜਾਣਦੇ ਹਾਂ ਅਸੀਂ ਸਾਰੇ ਬਾਪ ਦੇ ਸਾਮਣੇ ਬੈਠੇ ਹਾਂ। ਦੇਹ ਅਭਿਮਾਨ ਹੁਣ ਨਿਕਲ ਰਿਹਾ ਹੈ। ਅਸੀਂ ਆਤਮਾਵਾਂ ਇਸ ਸ਼ਰੀਰ ਦੇ ਨਾਲ ਚੱਕਰ ਲਗਾਉਂਦੇ, ਪਾਰਟ ਵਜਾਉਂਦੇ - ਵਜਾਉਂਦੇ ਹੁਣ ਸਾਡਾ ਬਾਪ ਵੀ ਸਨਮੁਖ ਬੈਠਾ ਹੈ। ਬਾਪ ਦੇ ਨਾਲ ਖੁਸ਼ੀ ਹੁੰਦੀ ਹੀ ਹੈ ਵਰਸੇ ਦੀ। ਬੱਚੇ ਜਦੋਂ ਵੱਡੇ ਹੁੰਦੇਂ ਹਨ ਤਾਂ ਬੁੱਧੀ ਵਿੱਚ ਆਉਂਦਾ ਹੈ ਕਿ ਮੈਂ ਬੇਰਿਸਟਰ ਦਾ, ਇੰਜੀਨੀਅਰ ਦਾ, ਬਾਦਸ਼ਾਹ ਦਾ ਬੱਚਾ ਹਾਂ। ਮੈਂ ਬਾਦਸ਼ਾਹੀ ਦਾ ਮਾਲਿਕ ਹਾਂ। ਇੱਥੇ ਤੁਸੀਂ ਜਾਣਦੇ ਹੋ ਬਾਪ ਤੋੰ ਸਾਨੂੰ ਸਵਰਗ ਦਾ ਵਰਸਾ ਮਿਲਦਾ ਹੈ। ਬਾਪ ਨੂੰ ਵੇਖਣ ਨਾਲ ਬੱਚਿਆਂ ਨੂੰ ਸਥਾਈ ਖੁਸ਼ੀ ਹੋਣੀ ਚਾਹੀਦੀ ਹੈ, ਇਸਨੂੰ ਹੀ ਰੂਹ ਰਿਹਾਨ ਕਿਹਾ ਜਾਂਦਾ ਹੈ। ਜੋ ਸੁਪ੍ਰੀਮ ਬਾਪ ਹੈ ਸਭ ਦਾ, ਉਹ ਬੈਠ ਆਤਮਾਵਾਂ ਨਾਲ ਗੱਲ ਕਰਦੇ ਹਨ। ਆਤਮਾ ਇਸ ਸ਼ਰੀਰ ਦਵਾਰਾ ਸੁਣਦੀ ਹੈ। ਇਹ ਇੱਕ ਹੀ ਵਾਰ ਅਜਿਹਾ ਹੁੰਦਾ ਹੈ ਕਿ ਬਾਪ ਨੂੰ ਯਾਦ ਕਰਦੇ - ਕਰਦੇ ਜਦੋਂ ਉਹ ਆਉਂਦੇ ਹਨ ਅਤੇ ਨਜ਼ਰ ਮਿਲਾਉਂਦੇ ਹਨ ਤਾਂ 21 ਜਨਮਾਂ ਲਈ ਵਰਸਾ ਦੇ ਦਿੰਦੇ ਹਨ। ਇਹ ਤੁਸੀਂ ਬੱਚਿਆਂ ਨੂੰ ਯਾਦ ਰਹਿਣਾ ਚਾਹੀਦਾ ਹੈ। ਬੱਚੇ ਜੋ ਵੀ ਹਨ ਉਹ ਭੁੱਲ ਜਾਂਦੇ ਹਨ, ਭੁੱਲਣਾ ਨਹੀਂ ਚਾਹੀਦਾ। ਬਾਬਾ ਦੀ ਨਜ਼ਰ ਦੇ ਸਾਮਣੇ ਹੋਣ ਤੇ ਹੀ ਸਮਝਦੇ ਹਨ ਅਸੀਂ ਬਾਬਾ ਦੇ ਨਾਲ ਬੈਠੇ ਹਾਂ। ਬਾਬਾ ਨੂੰ ਵੇਖਣ ਨਾਲ ਖੁਸ਼ੀ ਦਾ ਪਾਰਾ ਚੜ੍ਹਦਾ ਹੈ ਅਤੇ ਬਾਪ ਬੈਠ ਨਵੀਆਂ - ਨਵੀਆਂ ਪੋਇੰਟਸ ਸਮਝਾਉਂਦੇ ਹਨ। ਬਾਪ ਨਾਲ ਬੱਚਿਆਂ ਦਾ ਪੂਰਾ ਲਵ ਹੋ ਜਾਵੇ। ਆਤਮਾ ਆਪਣੀ ਦਿਲ ਪੂਰੀ ਕਰ ਦਵੇ ਕਿਉਂਕਿ ਬਿਛੜੀ ਹੋਈ ਹੈ। ਅਨੇਕ ਤਰ੍ਹਾਂ ਦੇ ਦੁੱਖ ਦੇਖੇ ਹਨ। ਹੁਣ ਸਨਮੁਖ ਬੈਠੇ ਹਨ ਤਾਂ ਵੇਖਕੇ ਹਰਸ਼ਿਤ ਹੋਣੇ ਚਾਹੀਦੇ ਹਨ। ਬਾਪ ਦੇ ਸਾਮਣੇ ਹੋਣ ਨਾਲ ਹਰਸ਼ਿਤ ਹੁੰਦੇਂ ਹੋ ਜਾਂ ਬਾਪ ਦੇ ਦੂਰ ਹੋਣ ਨਾਲ ਵੀ ਇਤਨਾ ਹਰਸ਼ਿਤਪਣਾ ਰਹਿੰਦਾ ਹੈ? ਵਿਵੇਕ ਕਹਿੰਦਾ ਹੈ ਬਾਹਰ ਤਾਂ ਬਹੁਤ ਗੱਲਾਂ ਸੁਣਦੇ ਹਾਂ ਤਾਂ ਬੁੱਧੀ ਹੋਰ ਪਾਸੇ ਚਲੀ ਜਾਂਦੀ ਹੈ। ਇਹ ਜੋ ਮਧੁਬਨ ਵਿੱਚ ਬੱਚੇ ਬੈਠੇ ਹਨ, ਸਨਮੁਖ ਸੁਣਦੇ ਹਨ। ਬਾਬਾ ਪਿਆਰ ਨਾਲ ਕਸ਼ਿਸ਼ ਕਰਦੇ ਹਨ। ਵੇਖੋ ਤੁਹਾਡਾ ਕਿੰਨਾਂ ਮਿੱਠਾ, ਕਿੰਨਾਂ ਪਿਆਰਾ ਬਾਬਾ ਹੈ। ਤੁਹਾਨੂੰ ਸਵਰਗ ਵਿੱਚ ਜਾਣ ਦੇ ਲਾਇਕ ਬਣਾ ਰਹੇ ਹਨ। ਬੱਚੇ ਸਵਰਗ ਦੇ ਮਾਲਿਕ ਸਨ। ਹੁਣ ਡਰਾਮੇ ਅਨੁਸਾਰ ਸਭ ਕੁਝ ਗਵਾਂ ਦਿੱਤਾ ਹੈ। ਰਾਜ ਗਵਾਉਣਾ ਅਤੇ ਪਾਉਣਾ ਇਹ ਕੋਈ ਵੱਡੀ ਗੱਲ ਨਹੀਂ। ਤੁਸੀਂ ਹੀ ਇਸ ਗੱਲ ਨੂੰ ਜਾਣਦੇ ਹੋ। ਦੁਨੀਆਂ ਵਿੱਚ ਕਰੋੜਾਂ ਆਤਮਾਵਾਂ ਹਨ, ਪ੍ਰੰਤੂ ਕੋਟਾਂ ਵਿਚੋਂ ਕੋਈ ਮੈਨੂੰ ਪਹਿਚਾਣਦਾ ਹੈ। ਮੈਂ ਕੀ ਹਾਂ ਅਤੇ ਕਿਵੇਂ ਦਾ ਹਾਂ, ਮੈਂ ਜੋ ਹਾਂ, ਜਿਵੇਂ ਦਾ ਹਾਂ ਮੇਰੇ ਦਵਾਰਾ ਕੀ ਮਿਲਦਾ ਹੈ? ਇਹ ਸਮਝਦੇ ਹੋਏ ਵੀ ਵੰਡਰ ਹੈ ਜੋ ਮਾਇਆ ਭੁਲਾ ਦਿੰਦੀ ਹੈ। ਇਵੇਂ ਨਹੀਂ ਕਿ ਸਾਮਣੇ ਵਾਲਿਆਂ ਨੂੰ ਮਾਇਆ ਭੁਲਾਉਂਦੀ ਨਹੀਂ ਹੈ। ਸਾਮਣੇ ਵਾਲਿਆਂ ਨੂੰ ਵੀ ਮਾਇਆ ਭੁਲਾਉਂਦੀ ਹੈ। ਸ਼ਿਵਬਾਬਾ ਵਿੱਚ ਵੀ ਪੂਰਾ ਲਵ ਹੋਣਾ ਚਾਹੀਦਾ ਹੈ। ਲਵ ਕਿਵੇਂ ਵਧੇ ਜੋ ਬਾਬਾ ਤੋਂ ਅਸੀਂ ਉੱਚ ਵਰਸਾ ਲਈਏ? ਬਾਪ ਕਹਿਣਗੇ ਖ਼ਿਦਮਤ (ਸੇਵਾ) ਕਰੋ। ਬਾਪ ਬੱਚਿਆਂ ਦੀ ਖ਼ਿਦਮਤ ਕਰਦੇ ਹਨ। ਬੱਚੇ ਜਾਣਦੇ ਹਨ, ਬਾਬਾ ਦੂਰਦੇਸ਼ ਤੋੰ ਆਇਆ ਹੈ। ਨਿਸ਼ਚੇ ਬੁੱਧੀ ਬੱਚਿਆਂ ਨੂੰ ਕਦੇ ਡਗਮਗ ਨਹੀਂ ਹੋਣਾ ਚਾਹੀਦਾ। ਮੂੰਝਣਾ ਨਹੀਂ ਚਾਹੀਦਾ, ਪਰ ਮਾਇਆ ਬੜੀ ਜਬਰਦਸਤ ਹੈ। ਬਾਬਾ ਤਾਂ ਸ਼ਿੰਗਾਰ ਰਹੇ ਹਨ। ਮਨੁੱਖ ਤੋਂ ਦੇਵਤਾ ਬਨਾਉਂਦੇ ਹਨ। ਇਹ ਸਕੂਲ ਹੈ ਹੀ ਮਨੁੱਖ ਤੋੰ ਦੇਵਤਾ ਬਣਨ ਦਾ। ਪਵਿੱਤਰ ਦੁਨੀਆਂ ਦਾ ਮਾਲਿਕ ਬਣਨ ਦੇ ਲਈ ਇਹ ਮਿਹਨਤ ਹੈ। ਬਾਬਾ ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ। ਮਨੁੱਖ ਜਦੋਂ ਮਰਦੇ ਹਨ ਤਾਂ ਉਨ੍ਹਾਂਨੂੰ ਕਹਿੰਦੇ ਹਨ ਰਾਮ ਨੂੰ ਯਾਦ ਕਰੋ। ਪਰੰਤੂ ਰਾਮ ਨੂੰ ਜਾਣਦੇ ਹੀ ਨਹੀਂ। ਤਾਂ ਯਾਦ ਦਾ ਕੋਈ ਫਾਇਦਾ ਹੀ ਨਹੀਂ। ਤੁਹਾਨੂੰ ਤੇ ਬਾਪ ਦੀ ਪੂਰੀ ਪਹਿਚਾਣ ਹੈ। ਤੁਸੀਂ ਆਉਂਦੇ ਹੀ ਹੋ ਸ਼ਿਵਬਾਬਾ ਦੇ ਕੋਲ। ਉਹ ਤਾਂ ਨਿਰਾਕਾਰ ਹੈ, ਕ੍ਰਿਏਟਰ ਹੈ। ਕ੍ਰਿਏਟ ਕਿਵੇਂ ਕਰਨਗੇ? ਪ੍ਰਜਾਪਿਤਾ ਬ੍ਰਹਮਾ ਨੂੰ ਵੀ ਕ੍ਰਿਏਟਰ ਕਹਿੰਦੇ ਹਨ, ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਪੈਦਾ ਹੁੰਦੀ ਹੈ, ਇਸਲਈ ਪ੍ਰਜਾਪਿਤਾ ਬ੍ਰਹਮਾ ਕਿਹਾ ਜਾਂਦਾ ਹੈ। ਤੁਸੀਂ ਹੁਣ ਬ੍ਰਾਹਮਣ ਬਣੇ ਹੋ। ਤੁਹਾਡੀ ਆਤਮਾ ਹੁਣ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਸੀਂ ਸ਼ਿਵਬਾਬਾ ਦੇ ਪੋਤਰੇ, ਬ੍ਰਹਮਾ ਦੇ ਬੱਚੇ ਬਣੇ ਹਾਂ। ਤੁਸੀਂ ਬੱਚੇ ਚਾਉਂਦੇ ਹੋ ਕਿ ਸਾਡੇ ਵਿਕਰਮ ਵਿਨਾਸ਼ ਹੋ ਜਾਣ ਅਤੇ ਅਸੀਂ ਵਿਜੇ ਮਾਲਾ ਵਿੱਚ ਨਜ਼ਦੀਕ ਪਿਰੋਏ ਜਾਈਏ, ਤਾਂ ਬਾਬਾ ਨੂੰ ਬਹੁਤ ਯਾਦ ਕਰਨਾ ਪਵੇ। ਫਿਰ ਤੁਸੀਂ ਕਰਮਯੋਗੀ ਵੀ ਹੋ। ਘਰ ਬਾਰ ਸੰਭਾਲਦੇ ਪਵਿੱਤਰ ਰਹਿਣਾ ਹੈ, ਕਮਲ ਫੁੱਲ ਸਮਾਨ। ਇਹ ਮਿਸਾਲ ਕੋਈ ਸੰਨਿਆਸੀਆਂ ਨਾਲ ਨਹੀਂ ਲਗਦਾ ਹੈ। ਉਹ ਗ੍ਰਹਿਸਤ ਵਿੱਚ ਰਹਿੰਦੇ ਕਮਲ ਫੁੱਲ ਵਾਂਗੂੰ ਪਵਿੱਤਰ ਰਹਿ ਨਹੀਂ ਸਕਦੇ। ਨਾ ਕਿਸੇ ਨੂੰ ਕਹਿ ਸਕਦੇ ਹਨ। ਜੋ ਜਿਵੇਂ ਦਾ ਹੈ, ਉਹ ਉਵੇਂ ਦਾ ਹੀ ਬਣਾਏ ਗਾ। ਸੰਨਿਆਸੀ ਇਹ ਕਹਿ ਨਹੀਂ ਸਕਦੇ ਕਿ ਕਮਲ ਸਮਾਨ ਪਵਿੱਤਰ ਰਹੋ। ਜੇਕਰ ਕਹਿਣ ਬ੍ਰਹਮ ਨੂੰ ਯਾਦ ਕਰੋ, ਉਹ ਵੀ ਹੋ ਨਹੀਂ ਸਕਦਾ। ਕਹਿਣਗੇ ਤੁਸੀਂ ਤਾਂ ਘਰ -ਬਾਰ ਛੱਡਿਆ ਹੈ, ਅਸੀਂ ਕਿਵੇਂ ਛੱਡੀਏ? ਤੁਸੀਂ ਹੀ ਘਰ ਗ੍ਰਹਿਸਤ ਵਿੱਚ ਰਹਿ ਨਹੀਂ ਸਕੇ ਤਾਂ ਦੂਜਿਆਂ ਨੂੰ ਕਿਵੇਂ ਕਹਿ ਸਕਦੇ। ਉਹ ਰਾਜਯੋਗ ਦੀ ਸਿੱਖਿਆ ਦੇ ਨਹੀਂ ਸਕਦੇ। ਹੁਣ ਤੁਸੀਂ ਸਭ ਧਰਮ ਵਾਲਿਆਂ ਦੇ ਰਾਜ਼ ਨੂੰ ਸਮਝ ਗਏ ਹੋ। ਹਰ ਇੱਕ ਧਰਮ ਨੂੰ ਫਿਰ ਆਪਣੇ ਸਮੇਂ ਤੇ ਆਉਂਣਾ ਹੈ। ਕਲਯੁਗ ਤੋਂ ਫਿਰ ਸਤਿਯੁਗ ਹੋਣਾ ਹੈ। ਸਤਿਯੁਗ ਦੇ ਲਈ ਚਾਹੀਦਾ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੋਰ ਕਿਸੇ ਧਰਮ ਵਾਲੇ ਮਨੁੱਖ ਨੂੰ ਦੇਵਤਾ ਬਣਾ ਨਹੀਂ ਸਕਦੇ। ਉਨ੍ਹਾਂਨੂੰ ਜਾਣਾ ਹੀ ਮੁਕਤੀ ਵਿੱਚ ਹੈ, ਸੁਖ ਹੈ ਹੀ ਸਵਰਗ ਵਿੱਚ। ਜਦੋਂ ਅਸੀਂ ਦੇਵੀ - ਦੇਵਤਾ ਬਣੀਏ ਤਾਂ ਦੂਜੇ ਧਰਮ ਵਾਲੇ ਮੁਕਤੀ ਵਿੱਚ ਜਾਣ। ਜਦੋਂ ਤੱਕ ਅਸੀਂ ਜੀਵਨਮੁਕਤੀ ਧਾਮ ਸਵਰਗ ਵਿੱਚ ਨਹੀਂ ਗਏ ਹਾਂ ਉਦੋਂ ਤੱਕ ਕੋਈ ਮੁਕਤੀ ਵਿੱਚ ਜਾ ਨਹੀਂ ਸਕਦੇ। ਸਵਰਗ ਅਤੇ ਨਰਕ ਇਕੱਠਾ ਰਹਿ ਨਹੀਂ ਸਕਦੇ। ਅਸੀਂ ਜੀਵਨਮੁਕਤੀ ਦਾ ਵਰਸਾ ਪਾਵਾਂਗੇ ਤਾਂ ਜੀਵਨਬੰਧ ਵਾਲੇ ਰਹਿਣੇ ਨਹੀਂ ਚਾਹੀਦੇ। ਤੁਸੀਂ ਜਾਣਦੇ ਹੋ ਇਸ ਸਮੇਂ ਹੈ ਸੰਗਮ। ਤੁਸੀਂ ਹੀ ਕਲਪ ਦੇ ਸੰਗਮ ਤੇ ਬਾਬਾ ਨੂੰ ਮਿਲਦੇ ਹੋ, ਦੂਜੇ ਕੋਈ ਮਿਲ ਨਾ ਸਕਣ। ਦੂਜੇ ਸਮਝਦੇ ਹਨ ਇਹ ਤਾਂ ਕਲਯੁਗ ਹੈ। ਅਸੀਂ ਹੁਣ ਕਲਯੁਗ ਵਿੱਚ ਨਹੀਂ ਹਾਂ। ਬਾਬਾ ਤੋੰ ਸ੍ਵਰਗ ਦੇ ਲਈ ਫਿਰ ਤੋਂ ਵਰਸਾ ਪਾ ਰਹੇ ਹਾਂ। ਅਸੀਂ ਜਿਉਂਦੇ ਜੀ ਮਰ ਕੇ ਬਾਪ ਦੇ ਬਣੇ ਹਾਂ। ਜੋ ਅਡੋਪਟ ਹੁੰਦੇਂ ਹਨ ਉਨ੍ਹਾਂਨੂੰ ਦੋਵਾਂ ਜਹਾਨਾਂ ਦਾ ਪਤਾ ਲਗਦਾ ਹੈ। ਫਲਾਣੇ ਦੇ ਸੀ, ਹੁਣ ਫਲਾਣੇ ਦੇ ਬਣੇ ਹਾਂ। ਉਹ ਆਪਣੇ ਮਿੱਤਰ ਸਬੰਧੀ ਸਭ ਨੂੰ ਜਾਣਦੇ ਹਨ, ਦੋਵਾਂ ਪਾਸਿਆਂ ਦਾ ਪਤਾ ਰਹਿੰਦਾ ਹੈ। ਤੁਸੀਂ ਬੱਚੇ ਜਾਣਦੇ ਹੋ ਇਸ ਦੁਨੀਆਂ ਤੋਂ ਅਸੀਂ ਲੰਗਰ ਉਠਾ ਲਿਆ ਹੈ। ਹੁਣ ਅਸੀਂ ਜਾ ਰਹੇ ਹਾਂ। ਇਸ ਨਾਲ ਸਾਡਾ ਕੋਈ ਤਾਲੂਕ ਨਹੀਂ ਹੈ। ਇਹ ਭਗਵਾਨ ਆਪਣੇ ਬੱਚਿਆਂ ਨਾਲ ਮਤਲਬ ਪਰਮਪਿਤਾ ਪਰਮਾਤਮਾ ਆਪਣੇ ਸਾਲੀਗ੍ਰਾਮ ਬੱਚਿਆਂ ਨਾਲ ਗੱਲ ਕਰ ਰਹੇ ਹਨ। ਭਗਵਾਨ ਨੂੰ ਆਉਣਾ ਹੈ, ਪਰ ਜਾਣਦੇ ਨਹੀਂ ਹਨ। ਬਾਪ ਨੂੰ ਨਾ ਜਾਨਣ ਦੇ ਕਾਰਨ ਮੂੰਝ ਪੈਂਦੇ ਹਨ। ਇੰਨੀ ਸਹਿਜ ਗੱਲ ਕੋਈ ਵੀ ਨਹੀਂ ਸਮਝਦੇ। ਯਾਦ ਕਰਦੇ ਹਨ। ਤੁਸੀਂ ਜਾਣਦੇ ਹੋ ਅਸੀਂ ਆਤਮਾ ਸ਼ਰੀਰ ਲੈ ਕੇ ਪਾਰਟ ਵਜਾਉਂਦੀਆਂ ਹਾਂ। ਅਸੀਂ ਪਰਮਧਾਮ ਤੋੰ ਆਉਂਦੀਆਂ ਹਾਂ। ਉੱਥੇ ਪਰਮਪਿਤਾ ਪਰਮਾਤਮਾ ਵੀ ਰਹਿੰਦੇ ਹਨ। ਮਨੁੱਖ ਤਾਂ ਨਾ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹਨ। ਕਿਵੇਂ ਭਗਵਾਨ ਆਕੇ ਮਿਲੇਗਾ? ਕੀ ਕਰੇਗਾ। ਕੋਈ ਵੀ ਨਹੀਂ ਜਾਣਦੇ ਹਨ। ਗੀਤਾ ਵਿੱਚ ਸਾਰਾ ਰਾਂਗ ਲਿਖ ਦਿੱਤਾ ਹੈ। ਨਾਮ ਹੀ ਬਦਲ ਦਿੱਤਾ ਹੈ। ਬਾਪ ਪੁੱਛਦੇ ਹਨ ਤੁਸੀਂ ਮੈਨੂੰ ਜਾਣਦੇ ਹੋ ਨਾ? ਕ੍ਰਿਸ਼ਨ ਥੋੜ੍ਹੀ ਨਾ ਇਵੇਂ ਕਹਿਣਗੇ - ਤੁਸੀਂ ਮੈਨੂੰ ਜਾਣਦੇ ਹੋ? ਉਨ੍ਹਾਂਨੂੰ ਤੇ ਸਾਰੀ ਦੁਨੀਆਂ ਜਾਣਦੀ ਹੈ। ਉਹ ਗਿਆਨ ਨਹੀਂ ਦੇ ਸਕਦੇ। ਤਾਂ ਜਰੂਰ ਸਮਝਾਉਣਾ ਚਾਹੀਦਾ ਹੈ, ਭਗਵਾਨ ਰੂਪ ਬਦਲਦਾ ਹੈ ਪਰੰਤੂ ਕ੍ਰਿਸ਼ਨ ਨਹੀਂ ਬਣਦਾ। ਉਹ ਮਨੁੱਖ ਦੇ ਤਨ ਵਿੱਚ ਆਉਂਦਾ ਹੈ। ਕ੍ਰਿਸ਼ਨ ਦੇ ਤਨ ਵਿੱਚ ਨਹੀਂ ਆਉਂਦੇ ਹਨ। ਇਹ ਹੈ ਬ੍ਰਹਮਾ। ਉਹ ਹੈ ਹੀ ਕ੍ਰਿਸ਼ਨ ਦੀ ਆਤਮਾ। ਸਿਰ੍ਫ ਥੋੜ੍ਹੀ ਜਿਹੀ ਗੱਲ ਵਿਚ ਭੁੱਲੇ ਹਨ। ਇਹ ਹੈ ਕ੍ਰਿਸ਼ਨ ਦੇ 84ਵੇਂ ਜਨਮ ਦੀ ਆਤਮਾ, ਜੋ ਫਿਰ ਆਦਿ ਵਿੱਚ ਕ੍ਰਿਸ਼ਨ ਬਣਦਾ ਹੈ। ਅੰਤਿਮ ਜਨਮ ਵਿੱਚ ਕ੍ਰਿਸ਼ਨ ਪਦਵੀ ਪਾਉਣ ਦੇ ਲਈ ਪੁਰਸ਼ਾਰਥ ਕਰ ਰਹੇ ਹਨ। ਇਹ ਕਿੰਨੀਆਂ ਗੁਪਤ ਗੱਲਾਂ ਹਨ। ਜਰਾ ਜਿਹੀ ਗੱਲ ਭੁੱਲ ਗਈ ਹੈ, ਇਸ ਵਿੱਚ ਬੜੀ ਤਿਰਕਮਬਾਜੀ ਹੈ।

ਤੁਸੀਂ ਜਾਣਦੇ ਹੋ ਅਸੀਂ ਕ੍ਰਿਸ਼ਨ ਦੇ ਘਰਾਣੇ ਦੇ ਸੀ। ਹੁਣ ਸ਼ਿਵਬਾਬਾ ਤੋਂ ਫਿਰ ਰਾਜਭਾਗ ਲੈ ਰਹੇ ਹਾਂ। ਸਾਡੀ ਬੁੱਧੀ ਵਿੱਚ ਕ੍ਰਿਸ਼ਨ ਬੈਠਦਾ ਨਹੀਂ ਹੈ। ਮਨੁੱਖ ਤਾਂ ਕਹਿ ਦਿੰਦੇ ਹਨ ਕ੍ਰਿਸ਼ਨ ਭਗਵਾਨੁਵਾਚ। ਕੁਝ ਵੀ ਸਿੱਧ ਨਹੀਂ ਹੁੰਦਾ ਹੈ। ਗੀਤਾ ਵਿੱਚ ਵਿਖਾਇਆ ਹੈ ਪੰਜ ਪਾਂਡਵ ਜਾਕੇ ਬਚੇ। ਕਲਪ ਦੀ ਉਮਰ ਲੱਖਾਂ ਵਰ੍ਹੇ ਦੇ ਦਿੱਤੇ ਹਨ। ਇੰਨੀ ਸੌਖੀ ਗੱਲ ਵੀ ਮਨੁੱਖ ਨਹੀਂ ਜਾਣਦੇ ਹਨ। ਤੁਸੀਂ ਕਿੰਨਾਂ ਇਸ਼ਾਰੇ ਨਾਲ ਸਮਝ ਸਕਦੇ ਹੋ ਕਿ ਅਸੀਂ ਹੀ ਸੂਰਜਵੰਸ਼ੀ ਘਰਾਣੇ ਦੇ ਸੀ, ਹੁਣ ਸੂਰਜਵੰਸ਼ੀ ਤੋੰ ਸ਼ੁਦਰਵੰਸ਼ੀ ਵਿੱਚ ਆਏ ਹਾਂ। ਫਿਰ ਬ੍ਰਾਹਮਣ ਤੋੰ ਦੇਵਤਾ ਬਣਦੇ ਹਾਂ। ਵਰਨਾਂ ਨੂੰ ਵੀ ਬੁੱਧੀ ਵਿੱਚ ਰੱਖਣਾ ਪੇਂਦਾ ਹੈ। ਉਨ੍ਹਾਂਨੇ ਵਰਨਾਂ ਨੂੰ ਵੀ ਅੱਧਾ ਕਰ ਦਿੱਤਾ ਹੈ। ਚੋਟੀ ਬ੍ਰਾਹਮਣ ਅਤੇ ਸ਼ਿਵਬਾਬਾ ਨੂੰ ਭੁੱਲ ਗਏ ਹਨ। ਬਾਕੀ ਦੇਵਤਾ,ਸ਼ਤ੍ਰੀ, ਵੈਸ਼, ਸ਼ੁਦਰ ਵਿਖਾ ਦਿੱਤਾ ਹੈ। ਬ੍ਰਾਹਮਣ ਤਾਂ ਜਰੂਰ ਚਾਹੀਦੇ ਹਨ ਨਾ। ਬ੍ਰਹਮਾ ਦੀ ਔਲਾਦ ਕਿੱਥੇ ਗਈ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦਾ। ਤੁਹਾਨੂੰ ਬਾਪ ਚੰਗੀ ਤਰ੍ਹਾਂ ਸਮਝਾਉਂਦੇ ਹਨ, ਤੁਹਾਨੂੰ ਬੁੱਧੀ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਹੈ। ਜੋ ਨਾਲੇਜ ਬਾਪ ਦੀ ਬੁੱਧੀ ਵਿੱਚ ਹੈ ਉਹ ਤੁਹਾਡੇ ਵਿੱਚ ਵੀ ਰਹਿਣੀ ਚਾਹੀਦੀ ਹੈ। ਮੈਂ ਤੁਹਾਨੂੰ ਆਤਮਾਵਾਂ ਨੂੰ ਆਪ ਸਮਾਨ ਬਨਾਉਂਦਾ ਹਾਂ। ਜੋ ਸ੍ਰਿਸ਼ਟੀ ਚੱਕਰ ਦੀ ਨਾਲੇਜ ਮੇਰੇ ਵਿਚ ਹੈ, ਉਹ ਤੁਹਾਡੀ ਬੁੱਧੀ ਵਿੱਚ ਵੀ ਹੈ। ਬੁੱਧੀਵਾਨ ਚਾਹੀਦਾ ਹੈ। ਬਾਬਾ ਦੇ ਨਾਲ ਯੋਗ ਵੀ ਹੋਵੇ ਅਤੇ ਘੜੀ - ਘੜੀ ਵਿਚਾਰ ਸਾਗਰ ਮੰਥਨ ਹੁੰਦਾ ਰਹੇ। ਤੁਸੀਂ ਹੁਣ ਸਾਮਣੇ ਬੈਠੇ ਹੋ। ਸਮਝਦੇ ਹੋ ਬਾਬਾ ਤਾਂ ਬਿਲਕੁਲ ਸਹਿਜ ਸਮਝਾਉਂਦੇ ਹਨ। ਕਹਿੰਦੇ ਵੀ ਹਨ ਆਤਮਾ ਪਰਮਾਤਮਾ। ਸਤਿਗੁਰੂ ਦਲਾਲ ਦੇ ਰੂਪ ਵਿੱਚ ਪੜ੍ਹਾਉਂਦੇ ਹਨ। ਦਲਾਲ ਮਤਲਬ ਸੌਦਾ ਕਰਵਾਉਣ ਵਾਲੇ। ਬਾਪ ਇਨ੍ਹਾਂ ਦਵਾਰਾ ਆਕੇ ਆਪਣੇ ਨਾਲ ਸੌਦਾ ਕਰਵਾਉਂਦੇ ਹਨ। ਤੁਸੀਂ ਜਾਣਦੇ ਹੋ ਦਲਾਲ ਨੂੰ ਯਾਦ ਨਹੀਂ ਕਰਨਾ ਹੈ।

ਦਲਾਲ ਦਵਾਰਾ ਸਾਡੀ ਸਗਾਈ ਹੁੰਦੀ ਹੈ ਸ਼ਿਵਬਾਬਾ ਨਾਲ। ਤੁਸੀਂ ਸਾਰੇ ਵਿਚਕਾਰ ਦਲਾਲ ਹੋ। ਕਹਿੰਦੇ ਹਨ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਤੁਸੀਂ ਸਗਾਈ ਕਰਵਾਉਣ ਦੀ ਯੁਕਤੀ ਰਚਦੇ ਹੋ। ਫਿਰ ਪ੍ਰਜਾਪਿਤਾ ਦਾ ਨਾਮ ਵੀ ਦਿੰਦੇ ਹੋ। ਵਰਸਾ ਸ਼ਿਵਬਾਬਾ ਤੋਂ ਮਿਲਦਾ ਹੈ। ਸਵਰਗ ਦਾ ਰਚਤਾ ਹੀ ਉਹ ਹੈ। ਜੀਵ ਆਤਮਾਵਾਂ ਦੀ ਪਰਮਾਤਮਾ ਦੇ ਨਾਲ ਸਗਾਈ ਹੁੰਦੀਂ ਹੈ। ਸਗਾਈ ਕੀਤੀ ਸੀ, ਵਰਸਾ ਪਾਇਆ ਸੀ ਫਿਰ ਤੋਂ ਪਾਉਂਦੇ ਹਾਂ।

ਤੁਸੀਂ ਜਾਣਦੇ ਹੋ ਸਾਡਾ ਕਲਪ - ਕਲਪ, ਕਲਪ ਦੇ ਸੰਗਮਯੁਗ ਦਾ ਇਹ ਹੀ ਧੰਧਾ ਹੈ, ਹੋਰ ਕਿਸੇ ਵੀ ਆਤਮਾ ਦੀ ਪਰਮਾਤਮਾ ਦੇ ਨਾਲ ਸਗਾਈ ਨਹੀਂ ਕਰਵਾਉਂਦੇ ਹਨ। ਸਗਾਈ ਵੀ ਉਨ੍ਹਾਂ ਨਾਲ ਕਰਵਾਉਂਦੇ ਹਨ ਜੋ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ। ਇਹ ਹੈ ਉੱਚ ਤੋੰ ਉੱਚ ਰੂਹਾਨੀ ਸਗਾਈ। ਰੂਹਾਨੀ ਸਗਾਈ ਕਰਨਾ ਕਲਪ - ਕਲਪ ਬਾਬਾ ਤੋੰ ਹੀ ਸਿੱਖਦੇ ਹਾਂ। ਕਲਪ - ਕਲਪ ਅਜਿਹਾ ਹੁੰਦਾ ਹੈ। ਕਲਪ - ਕਲਪ ਮਨੁੱਖ ਤੋਂ ਦੇਵਤਾ ਜਰੂਰ ਬਣਦੇ ਹਨ। ਦੇਵਤਾ ਫਿਰ ਤੋਂ ਮਨੁੱਖ ਬਣਦੇ ਹਨ। ਮਨੁੱਖ ਤੇ ਮਨੁੱਖ ਹੀ ਹਨ। ਪ੍ਰੰਤੂ ਕਿਉਂ ਲਿਖਿਆ ਹੈ - ਮਨੁੱਖ ਤੋਂ ਦੇਵਤਾ ਕੀਤੇ ਕਿਉਂਕਿ ਦੇਵਤਾ ਧਰਮ ਸਥਾਪਨ ਕਰਦੇ ਹਨ। ਤੁਸੀਂ ਵੀ ਜਾਣਦੇ ਹੋ। ਇਸ ਸਗਾਈ ਨਾਲ ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਸਭ ਕਹਿੰਦੇ ਹਨ ਕ੍ਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲਾਂ ਹੈਵਿਨ ਸੀ। ਪਰ ਬੁੱਧੀ ਵਿੱਚ ਨਹੀਂ ਆਉਂਦਾ ਹੈ। ਭਾਰਤ ਪਹਿਲਾਂ ਸਵਰਗ ਸੀ, ਹੁਣ ਵੀ ਕਿੰਨੇਂ ਮੰਦਿਰ ਬਨਾਉਂਦੇ ਹਨ। ਪਰ ਸਭ ਦੀ ਉਤਰਦੀ ਕਲਾ ਹੈ। ਸਾਡੀ ਹੈ ਚੜ੍ਹਦੀ ਕਲਾ। ਚੜ੍ਹਦੀ ਕਲਾ ਵਿੱਚ ਇੱਕ ਸੈਕਿੰਡ ਲਗਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਵੀ ਗੱਲ ਵਿਚ ਮੂੰਝ ਕੇ ਨਿਸ਼ਚੇ ਵਿੱਚ ਉੱਪਰ ਹੇਠਾਂ ਨਹੀਂ ਹੋਣਾ ਹੈ। ਘਰਬਾਰ ਸੰਭਾਲਦੇ, ਕਰਮਯੋਗੀ ਹੋਕੇ ਰਹਿਣਾ ਹੈ। ਵਿਜੇ ਮਾਲਾ ਵਿੱਚ ਨੇੜੇ ਆਉਣ ਦੇ ਲਈ ਪਵਿੱਤਰ ਜਰੂਰ ਬਣਨਾ ਹੈ।

2. ਬੁੱਧੀਵਾਨ ਬਣਨ ਦੇ ਲਈ ਗਿਆਨ ਦਾ ਵਿਚਾਰ ਸਾਗਰ ਮੰਥਨ ਕਰਨਾ ਹੈ। ਸਦਾ ਖ਼ਿਦਮਤ ( ਸੇਵਾ) ਵਿੱਚ ਤਿਆਰ ਰਹਿਣਾ ਹੈ। ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-
ਬਾਬਾ ਸ਼ਬਦ ਦੀ ਸਮ੍ਰਿਤੀ ਨਾਲ ਹੱਦ ਦੇ ਮੇਰਾਪਨ ਨੂੰ ਅਰਪਣ ਕਰਨ ਵਾਲੇ ਬੇਹੱਦ ਦੇ ਵੈਰਾਗੀ ਭਵ:

ਕਈ ਬੱਚੇ ਕਹਿੰਦੇ ਹਨ ਮੇਰਾ ਇਹ ਗੁਣ ਹੈ, ਮੇਰੀ ਸ਼ਕਤੀ ਹੈ, ਇਹ ਵੀ ਗਲਤੀ ਹੈ, ਪਰਮਾਤਮ ਦੇਣ ਨੂੰ ਮੇਰਾ ਮੰਨਣਾ ਇਹ ਮਹਾਪਾਪ ਹੈ। ਕਈ ਬੱਚੇ ਸਧਾਰਨ ਭਾਸ਼ਾ ਵਿੱਚ ਬੋਲ ਦਿੰਦੇ ਹਨ ਮੇਰੇ ਇਸ ਗੁਣ ਨੂੰ, ਮੇਰੀ ਬੁੱਧੀ ਨੂੰ ਯੂਜ਼ ਨਹੀਂ ਕੀਤਾ ਜਾਂਦਾ, ਲੇਕਿਨ ਮੇਰਾ ਕਹਿਣਾ ਮਤਲਬ ਮੈਲਾ ਹੋਣਾ - ਇਹ ਵੀ ਠਗੀ ਹੈ, ਇਸਲਈ ਇਸ ਹੱਦ ਦੇ ਮੇਰੇਪਨ ਨੂੰ ਅਰਪਣ ਕਰ ਸਦਾ ਬਾਬਾ ਸ਼ਬਦ ਯਾਦ ਰਹੇ, ਤਾਂ ਕਹਾਂਗੇ ਬੇਹੱਦ ਦੇ ਵੈਰਾਗੀ ਆਤਮਾ।

ਸਲੋਗਨ:-
ਆਪਣੀ ਸੇਵਾ ਨੂੰ ਬਾਪ ਦੇ ਅੱਗੇ ਅਰਪਣ ਕਰ ਦਵੋ ਤਾਂ ਸੇਵਾ ਦਾ ਫਲ ਅਤੇ ਬਲ ਪ੍ਰਾਪਤ ਹੁੰਦਾ ਰਹੇਗਾ।