01.07.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਵੱਡੀਆਂ - ਵੱਡੀਆਂ ਜਗ੍ਹਾ ਤੇ ਵੱਡੇ - ਵੱਡੇ ਦੁਕਾਨ ( ਸੈਂਟਰ ) ਖੋਲੋ, ਸਰਵਿਸ ਨੂੰ ਵਧਾਉਣ ਦੇ ਲਈ ਪਲਾਨ ਬਣਾਓ, ਮੀਟਿੰਗ ਕਰੋ ਵਿਚਾਰ ਚਲਾਓ"

ਪ੍ਰਸ਼ਨ:-
ਸਥੂਲ ਵੰਡਰਜ਼ ਤੇ ਸਭ ਜਾਣਦੇ ਹਨ ਪਰ ਸਭਤੋਂ ਵੱਡਾ ਵੰਡਰ ਕਿਹੜਾ ਹੈ, ਜਿਸ ਨੂੰ ਤੁਸੀ ਬੱਚੇ ਹੀ ਜਾਣਦੇ ਹੋ?

ਉੱਤਰ:-
ਸਭ ਤੋਂ ਵੱਡਾ ਵੰਡਰ ਤਾਂ ਇਹ ਹੈ ਜੋ ਸਭ ਦਾ ਸਦਗਤੀ ਦਾਤਾ ਬਾਪ ਖੁਦ ਆਕੇ ਪੜ੍ਹਾਉਂਦੇ ਹਨ। ਇਸ ਵੰਡਰਫੁਲ ਗੱਲ ਨੂੰ ਦੱਸਣ ਲਈ ਤੁਹਾਨੂੰ ਆਪਣੀਆਂ - ਆਪਣੀਆਂ ਦੁਕਾਨਾਂ ਦਾ ਭ੍ਭਕਾਂ ਕਰਨਾ ਪੈਂਦਾ ਹੈ ਕਿਉਂਕਿ ਮਨੁੱਖ ਭ੍ਭਕਾਂ ( ਸ਼ੋ ) ਵੇਖਕੇ ਹੀ ਆਉਂਦੇ ਹਨ। ਤਾਂ ਸਭ ਤੋਂ ਵਧੀਆ ਅਤੇ ਵੱਡੀ ਦੁਕਾਨ ਕੈਪੀਟਲ ਵਿੱਚ ਹੋਣੀ ਚਾਹੀਦੀ, ਤਾਂਕਿ ਸਭ ਆਕੇ ਸਮਝਣ।

ਗੀਤ:-
ਮਰਨਾ ਤੇਰੀ ਗਲੀ ਮੇਂ...

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਰੁਦ੍ਰ ਭਗਵਾਨੁਵਾਚ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸ਼ਿਵ ਮਾਲਾ ਨਹੀਂ ਗਾਈ ਜਾਂਦੀ ਹੈ। ਜੋ ਮਨੁੱਖ ਭਗਤੀਮਾਰਗ ਵਿੱਚ ਬਹੁਤ ਫੇਰਦੇ ਹਨ ਉਸਦਾ ਨਾਮ ਰੱਖਿਆ ਹੋਇਆ ਹੈ ਰੁਦ੍ਰ ਮਾਲਾ। ਗੱਲ ਇੱਕ ਹੀ ਹੈ ਪਰੰਤੂ ਰਾਈਟ - ਵੇ ਵਿੱਚ ਸ਼ਿਵਬਾਬਾ ਪੜ੍ਹਾਉਂਦੇ ਹਨ। ਉਹ ਨਾਮ ਹੀ ਹੋਣਾ ਚਾਹੀਦਾ, ਪਰੰਤੂ ਰੁਦਰ ਮਾਲਾ ਨਾਮ ਚਲਿਆ ਆਉਂਦਾ ਹੈ। ਤਾਂ ਉਹ ਵੀ ਸਮਝਾਉਂਣਾ ਹੁੰਦਾ ਹੈ। ਸ਼ਿਵ ਅਤੇ ਰੁਦ੍ਰ ਵਿੱਚ ਫ਼ਰਕ ਨਹੀਂ ਹੈ। ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਚੰਗੀ ਤਰ੍ਹਾਂ ਪੁਰਸ਼ਾਰਥ ਕਰ ਬਾਬਾ ਦੀ ਮਾਲਾ ਵਿੱਚ ਨੇੜ੍ਹੇ ਆ ਜਾਈਏ। ਇਹ ਦ੍ਰਿਸ਼ਟਾਂਤ ਵੀ ਦੱਸਿਆ ਜਾਂਦਾ ਹੈ। ਜਿਵੇਂ ਬੱਚੇ ਦੌੜ੍ਹੀ ਲਗਾਕੇ ਜਾਂਦੇ ਹਨ, ਨਿਸ਼ਾਨ ਤੱਕ ਜਾਕੇ ਫਿਰ ਵਾਪਿਸ ਮੁੜ ਟੀਚਰ ਕੋਲ ਆਕੇ ਖੜ੍ਹੇ ਹੋ ਜਾਂਦੇ ਹਨ। ਤੁਸੀੰ ਬੱਚੇ ਵੀ ਜਾਣਦੇ ਹੋ ਅਸੀਂ 84 ਦਾ ਚੱਕਰ ਲਗਾਇਆ ਹੈ। ਹੁਣ ਪਹਿਲਾਂ - ਪਹਿਲਾਂ ਜਾਕੇ ਮਾਲਾ ਵਿੱਚ ਪੁਰਨਾ ਹੈ। ਉਹ ਹੈ ਹਿਊਮਨ ਸਟੂਡੈਂਟ ਦੀ ਰੇਸ। ਇਹ ਹੈ ਰੂਹਾਨੀ ਰੇਸ। ਉਹ ਰੇਸ ਤੁਸੀੰ ਕਰ ਨਹੀਂ ਸਕਦੇ। ਇਹ ਤਾਂ ਹੈ ਹੀ ਆਤਮਾਵਾਂ ਦੀ ਗੱਲ। ਆਤਮਾ ਤਾਂ ਬੁੱਢੀ, ਜਵਾਨ ਜਾਂ ਛੋਟੀ - ਵੱਡੀ ਹੁੰਦੀ ਨਹੀਂ। ਆਤਮਾ ਤਾਂ ਇੱਕ ਹੀ ਹੈ। ਆਤਮਾ ਨੇ ਹੀ ਆਪਣੇ ਬਾਪ ਨੂੰ ਯਾਦ ਕਰਨਾ ਹੈ, ਇਸ ਵਿੱਚ ਤਕਲੀਫ਼ ਦੀ ਕੋਈ ਗੱਲ ਨਹੀਂ। ਭਾਵੇਂ ਪੜ੍ਹਾਈ ਵਿੱਚ ਢਿੱਲੇ ਵੀ ਹੋ ਜਾਵੋ ਪਰ ਇਸ ਵਿੱਚ ਕੀ ਤਕਲੀਫ਼ ਹੈ, ਕੁਝ ਵੀ ਨਹੀਂ। ਸਾਰੀਆਂ ਆਤਮਾਵਾਂ ਭਾਈ - ਭਾਈ ਹਨ। ਉਸ ਰੇਸ ਵਿੱਚ ਜਵਾਨ ਤੇਜ਼ ਦੋੜਣਗੇ। ਇੱਥੇ ਤਾਂ ਉਹ ਗੱਲ ਨਹੀਂ। ਤੁਹਾਡੀ ਬੱਚਿਆਂ ਦੀ ਰੇਸ ਹੈ ਰੁਦ੍ਰ ਮਾਲਾ ਵਿੱਚ ਪੁਰਨ ਦੀ। ਬੁੱਧੀ ਵਿੱਚ ਹੈ ਸਾਡਾ ਆਤਮਾਵਾਂ ਦਾ ਵੀ ਝਾੜ ਹੈ। ਉਹ ਹੈ ਸ਼ਿਵਬਾਬਾ ਦੀ ਸਭ ਮਨੁੱਖ ਮਾਤਰ ਦੀ ਮਾਲਾ। ਇੰਵੇਂ ਨਹੀਂ ਕਿ ਸਿਰ੍ਫ 108 ਜਾਂ 16108 ਦੀ ਮਾਲਾ ਹੈ। ਨਹੀਂ। ਜੋ ਵੀ ਮਨੁੱਖ ਮਾਤਰ ਹਨ, ਸਭਦੀ ਮਾਲਾ ਹੈ। ਬੱਚੇ ਸਮਝਦੇ ਹਨ ਨੰਬਰਵਾਰ ਹਰ ਇੱਕ ਆਪਣੇ - ਆਪਣੇ ਧਰਮ ਵਿੱਚ ਜਾਕੇ ਵਿਰਾਜਮਾਨ ਹੋਣਗੇ, ਜੋ ਫਿਰ ਕਲਪ - ਕਲਪ ਉਸੇ ਜਗ੍ਹਾ ਤੇ ਹੀ ਆਉਂਦੇ ਰਹਿਣਗੇ। ਇਹ ਵੀ ਵੰਡਰ ਹੈ ਨਾ। ਦੁਨੀਆਂ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ। ਤੁਹਾਡੇ ਵਿੱਚ ਵੀ ਜੋ ਵਿਸ਼ਾਲ ਬੁੱਧੀ ਵਾਲੇ ਹਨ ਉਹ ਇਨ੍ਹਾਂ ਗੱਲਾਂ ਨੂੰ ਸਮਝ ਸਕਦੇ ਹਨ। ਬੱਚਿਆਂ ਦੀ ਬੁੱਧੀ ਵਿੱਚ ਇਹ ਹੀ ਖ਼ਿਆਲ ਰਹਿਣਾ ਚਾਹੀਦਾ ਹੈ ਕਿ ਅਸੀਂ ਸਭਨੂੰ ਰਸਤਾ ਕਿਵ਼ੇਂ ਦਸੀਏ। ਇਹ ਹੈ ਵਿਸ਼ਨੂੰ ਦੀ ਮਾਲਾ। ਸ਼ੁਰੂ ਤੋਂ ਲੈਕੇ ਸਿਜਰਾ ਸ਼ੁਰੂ ਹੁੰਦਾ ਹੈ, ਟਾਲ - ਟਾਲੀਆਂ ਸਭ ਹਨ ਨਾ। ਉੱਥੇ ਵੀ ਛੋਟੀਆਂ - ਛੋਟੀਆਂ ਆਤਮਾਵਾਂ ਰਹਿੰਦੀਆਂ ਹਨ। ਇੱਥੇ ਹਨ ਮਨੁੱਖ। ਫਿਰ ਸਭ ਆਤਮਾਵਾਂ ਐਕੂਰੇਟ ਉੱਥੇ ਖੜ੍ਹੀਆਂ ਹੋਣਗੀਆਂ। ਇਹ ਵੰਡਰਫੁਲ ਗੱਲਾਂ ਹਨ। ਮਨੁੱਖ ਇਹ ਸਥੂਲ ਵੰਡਰ ਸਭ ਵੇਖਦੇ ਹਨ ਪ੍ਰੰਤੂ ਉਹ ਤਾਂ ਕੁਝ ਵੀ ਨਹੀਂ ਹਨ। ਇਹ ਕਿੰਨਾ ਵੰਡਰ ਹੈ ਜੋ ਸਭ ਦਾ ਸਦਗਤੀ ਦਾਤਾ ਪਰਮਪਿਤਾ ਪਰਮਾਤਮਾ ਆਕੇ ਪੜ੍ਹਾਉਂਦੇ ਹਨ। ਕ੍ਰਿਸ਼ਨ ਨੂੰ ਸਭ ਦਾ ਸਦਗਤੀ ਦਾਤਾ ਥੋੜ੍ਹੀ ਕਹਾਂਗੇ। ਤੁਹਾਨੂੰ ਇਹ ਸਭ ਪੁਆਇੰਟਸ ਵੀ ਧਾਰਨ ਕਰਨੇ ਹਨ। ਮੂਲ ਗੱਲ ਹੈ ਗੀਤਾ ਦੇ ਭਗਵਾਨ ਦੀ। ਇਸ ਤੇ ਜਿੱਤ ਪਾਈ ਤਾਂ ਬਸ। ਗੀਤਾ ਹੈ ਹੀ ਸ੍ਰਵ ਸ਼ਾਸਤਰਮਈ ਸ਼੍ਰੋਮਣੀ, ਭਗਵਾਨ ਦੀ ਗਾਈ ਹੋਈ। ਪਹਿਲਾਂ - ਪਹਿਲਾਂ ਇਹ ਕੋਸ਼ਿਸ਼ ਕਰਨੀ ਹੈ। ਅੱਜਕਲ ਤਾਂ ਬੜ੍ਹਾ ਭ੍ਭਕਾ ਚਾਹੀਦਾ, ਜਿਸ ਦੁਕਾਨ ਵਿੱਚ ਬਹੁਤ ਸ਼ੋ ਹੁੰਦਾ ਹੈ ਉੱਥੇ ਮਨੁੱਖ ਬਹੁਤ ਘੁਸਦੇ ਹਨ। ਸਮਝਦੇ ਹਨ ਇੱਥੇ ਵਧੀਆ ਮਾਲ ਹੋਵੇਗਾ। ਬੱਚੇ ਡਰਦੇ ਹਨ ਇੰਨੇ ਵੱਡੇ - ਵੱਡੇ ਸੈਂਟਰ ਖੋਲ੍ਹਣ ਤਾਂ ਲੱਖ ਦੋ ਲੱਖ ਸਲਾਮੀ ਦੇਣ, ਤਾਂ ਦਿਲਪਸੰਦ ਮਕਾਨ ਮਿਲੇ। ਇੱਕ ਹੀ ਰਾਇਲ ਵੱਡੀ ਦੁਕਾਨ ਹੋਵੇ, ਵੱਡੇ ਦੁਕਾਨ ਵੱਡੇ - ਵੱਡੇ ਸ਼ਹਿਰਾਂ ਵਿੱਚ ਹੀ ਨਿਕਲਦੇ ਹਨ। ਤੁਹਾਡਾ ਸਭਤੋਂ ਵੱਡਾ ਦੁਕਾਨ ਨਿਕਲਣਾ ਚਾਹੀਦਾ ਹੈ ਕੈਪੀਟਲ ਵਿੱਚ। ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ ਕਿ ਕਿਵ਼ੇਂ ਸਰਵਿਸ ਵੱਧੇ। ਵੱਡਾ ਦੁਕਾਨ ਨਿਕਲੇਗਾ ਤਾਂ ਵੱਡੇ - ਵੱਡੇ ਆਦਮੀ ਆਉਣਗੇ। ਵੱਡੇ ਆਦਮੀ ਦੀ ਆਵਾਜ਼ ਝੱਟ ਫੈਲਦੀ ਹੈ। ਪਹਿਲਾਂ - ਪਹਿਲਾਂ ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਵਿਸ ਦੇ ਲਈ ਵੱਡੇ ਤੋਂ ਵੱਡਾ ਸਥਾਨ ਅਜਿਹੀ ਜਗ੍ਹਾ ਬਣਾਓ ਜੋ ਵੱਡੇ - ਵੱਡੇ ਮਨੁੱਖ ਆਕੇ ਵੰਡਰ ਖਾਣ ਅਤੇ ਫਿਰ ਉੱਥੇ ਸਮਝਾਉਣ ਵਾਲੇ ਵੀ ਫਸਟਕਲਾਸ ਚਾਹੀਦੇ ਹਨ। ਕੋਈ ਇੱਕ ਵੀ ਹਲਕੀ ਬੀ ਕੇ. ਸਮਝਾਉਂਦੀ ਤਾਂ ਸਮਝਦੇ ਹਨ - ਸ਼ਾਇਦ ਸਭ ਬੀ- ਕੇ. ਹੀ ਅਜਿਹੀਆਂ ਹਨ ਇਸਲਈ ਦੁਕਾਨ ਤੇ ਸੇਲਮੇਨ ਵੀ ਚੰਗੇ ਫਸਟਕਲਾਸ ਚਾਹੀਦੇ ਹਨ। ਇਹ ਵੀ ਧੰਧਾ ਹੈ ਨਾ। ਬਾਪ ਕਹਿੰਦੇ ਹਨ ਹਿਮਤੇ ਬੱਚੇ ਮਦਦੇ ਬਾਪਦਾਦਾ। ਉਹ ਅਵਿਨਾਸ਼ੀ ਧਨ ਤੇ ਕਿਸੇ ਕੰਮ ਨਹੀਂ ਆਵੇਗਾ। ਸਾਨੂੰ ਤੇ ਆਪਣੀ ਅਵਿਨਾਸ਼ੀ ਕਮਾਈ ਕਰਨੀ ਹੈ, ਇਸ ਵਿੱਚ ਬਹੁਤਿਆਂ ਦਾ ਕਲਿਆਣ ਹੋਵੇਗਾ। ਜਿਵੇਂ ਇਸ ਬ੍ਰਹਮਾ ਨੇ ਵੀ ਕੀਤਾ। ਫਿਰ ਕੋਈ ਭੁੱਖ ਥੋੜ੍ਹੀ ਨਾ ਮਰਦੇ ਹਨ। ਤੁਸੀੰ ਵੀ ਖਾਂਦੇ ਹੋ, ਇਹ ਵੀ ਖਾਂਦੇ ਹਨ। ਇੱਥੇ ਜੋ ਖਾਣਾ - ਪੀਣਾ ਮਿਲਦਾ ਹੈ ਉਹ ਹੋਰ ਕਿਤੇ ਨਹੀਂ ਮਿਲਦਾ। ਇਹ ਸਭ ਕੁਝ ਬੱਚਿਆਂ ਦਾ ਹੀ ਹੈ ਨਾ। ਬੱਚਿਆਂ ਨੇ ਆਪਣੀ ਰਾਜਾਈ ਸਥਾਪਨ ਕਰਨੀ ਹੈ, ਇਸ ਵਿੱਚ ਬੜੀ ਵਿਸ਼ਾਲਬੁੱਧੀ ਚਾਹੀਦੀ ਹੈ। ਕੈਪੀਟਲ ਵਿੱਚ ਨਾਮ ਨਿਕਲਿਆ ਤਾਂ ਸਭ ਸਮਝ ਜਾਣਗੇ। ਕਹਿਣਗੇ ਬਰੋਬਰ ਇਹ ਤਾਂ ਸੱਚ ਦਸੱਦੇ ਹਨ, ਵਿਸ਼ਵ ਦਾ ਮਾਲਿਕ ਤਾਂ ਭਗਵਾਨ ਹੀ ਬਣਾਏਗਾ। ਮਨੁੱਖ, ਮਨੁੱਖ ਨੂੰ ਵਿਸ਼ਵ ਦਾ ਮਾਲਿਕ ਥੋੜ੍ਹੀ ਬਣਾਏਗਾ। ਬਾਬਾ ਸਰਵਿਸ ਦੀ ਵ੍ਰਿਧੀ ਦੇ ਲਈ ਰਾਏ ਦਿੰਦੇ ਰਹਿੰਦੇ ਹਨ।

ਸਰਵਿਸ ਦਾ ਵਾਧਾ ਤਾਂ ਉਦੋਂ ਹੋਵੇਗਾ ਜਦੋਂ ਬੱਚਿਆਂ ਦੀ ਫਰਾਖਦਿਲੀ ਹੋਵੇਗੀ। ਜੋ ਵੀ ਕੰਮ ਕਰਦੇ ਹੋ ਫਰਾਖਦਿਲੀ ਨਾਲ ਹੀ ਕਰੋ। ਕੋਈ ਵੀ ਸ਼ੁਭ ਕੰਮ ਆਪੇ ਹੀ ਕਰਨਾ - ਇਹ ਬਹੁਤ ਚੰਗਾ ਹੈ। ਕਿਹਾ ਵੀ ਜਾਂਦਾ ਹੈ ਆਪੇ ਹੀ ਕਰੇ ਸੋ ਦੇਵਤਾ, ਕਹਿਣ ਤੇ ਕਰੇ ਉਹ ਮਨੁੱਖ। ਕਹਿਣ ਤੇ ਵੀ ਨਾ ਕਰੇ ਬਾਬਾ ਤੇ ਦਾਤਾ ਹੈ, ਬਾਬਾ ਥੋੜ੍ਹੀ ਕਿਸੇ ਨੂੰ ਕਹਿਣਗੇ ਇਹ ਕਰੋ। ਇਸ ਕੰਮ ਵਿੱਚ ਇਨਾਂ ਲਗਾਵੋ। ਨਹੀਂ। ਬਾਬਾ ਨੇ ਸਮਝਾਇਆ ਹੈ ਵੱਡੇ - ਵੱਡੇ ਰਾਜਾਵਾਂ ਦਾ ਹੱਥ ਕਦੇ ਬੰਦ ਨਹੀਂ ਰਹਿੰਦਾ। ਰਾਜੇ ਸਦਾ ਦਾਤਾ ਹੁੰਦੇ ਹਨ। ਬਾਬਾ ਰਾਏ ਦਿੰਦੇ ਹਨ - ਕੀ - ਕੀ ਜਾਕੇ ਕਰਨਾ ਚਾਹੀਦਾ ਹੈ। ਖਬਰਦਾਰੀ ਵੀ ਬਹੁਤ ਚਾਹੀਦੀ ਹੈ। ਮਾਇਆ ਤੇ ਜਿੱਤ ਪਾਉਣੀ ਹੈ। ਬਹੁਤ ਉੱਚ ਪਦਵੀ ਹੈ। ਪਿਛਾੜੀ ਵਿੱਚ ਰਿਜ਼ਲਟ ਨਿਕਲਦੀ ਹੈ ਫਿਰ ਜੋ ਬਹੁਤ ਨੰਬਰਾਂ ਨਾਲ ਪਾਸ ਹੁੰਦੇ ਹਨ ਉਨ੍ਹਾਂ ਨੂੰ ਖੁਸ਼ੀ ਵੀ ਹੁੰਦੀ ਹੈ। ਪਿਛਾੜੀ ਵਿੱਚ ਸਾਖਸ਼ਾਤਕਾਰ ਤਾਂ ਸਭ ਨੂੰ ਹੋਣਗੇ ਨਾ, ਪਰ ਉਸ ਸਮੇਂ ਕਰ ਕੀ ਸਕੋਗੇ। ਤਕਦੀਰ ਵਿੱਚ ਜੋ ਹੈ ਉਹ ਹੀ ਮਿਲਦਾ ਹੈ। ਪੁਰਸ਼ਾਰਥ ਦੀ ਗੱਲ ਵੱਖ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਵਿਸ਼ਾਲ ਬੁੱਧੀ ਬਣੋਂ। ਹੁਣ ਤੁਸੀਂ ਧਰਮ ਆਤਮਾਵਾਂ ਬਣਦੇ ਹੋ। ਦੁਨੀਆਂ ਵਿੱਚ ਧਰਮਾਤਮਾ ਤੇ ਬਹੁਤ ਹੋਕੇ ਗਏ ਹਨ ਨਾ। ਬਹੁਤ ਉਨ੍ਹਾਂ ਦਾ ਨਾਮਚਾਰ ਹੁੰਦਾ ਹੈ। ਫਲਾਣਾ ਬਹੁਤ ਧਰਮਾਤਮਾ ਮਨੁੱਖ ਸੀ। ਕੋਈ - ਕੋਈ ਤਾਂ ਪੈਸੇ ਇਕੱਠੇ ਕਰਦੇ ਅਚਾਨਕ ਮਰ ਜਾਂਦੇ ਹਨ। ਫਿਰ ਟਰੱਸਟੀ ਬਣਦੇ ਹਨ। ਕੋਈ ਬੱਚਾ ਵੀ ਨਲਾਇਕ ਹੁੰਦਾ ਹੈ ਤਾਂ ਫਿਰ ਟਰੱਸਟੀ ਕਰਦੇ ਹਨ। ਇਸ ਸਮੇਂ ਤਾਂ ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ। ਵੱਡੇ - ਵੱਡੇ ਗੁਰੂਆਂ ਆਦਿ ਨੂੰ ਦਾਨ ਕਰਦੇ ਹਨ। ਜਿਵੇਂ ਕਸ਼ਮੀਰ ਦਾ ਮਹਾਰਾਜਾ ਸੀ, ਵਿਲ ਕਰਕੇ ਗਿਆ ਕਿ ਆਰਿਆ ਸਮਾਜੀਆਂ ਨੂੰ ਮਿਲੇ। ਉਨ੍ਹਾਂ ਦਾ ਧਰਮ ਵਾਧੇ ਨੂੰ ਪਾਵੇ। ਹੁਣ ਤੁਹਾਨੂੰ ਕੀ ਕਰਨਾ ਹੈ, ਕਿਹੜੇ ਧਰਮ ਨੂੰ ਵਾਧੇ ਵਿੱਚ ਲਿਆਉਣਾ ਹੈ? ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੀ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਫਿਰ ਤੋਂ ਸਥਾਪਨ ਕਰ ਰਹੇ ਹੋ। ਬ੍ਰਹਮਾ ਦਵਾਰਾ ਸਥਾਪਨਾ। ਹੁਣ ਬੱਚਿਆਂ ਨੂੰ ਇੱਕ ਦੀ ਯਾਦ ਵਿੱਚ ਰਹਿਣਾ ਚਾਹੀਦਾ ਹੈ। ਤੁਸੀੰ ਯਾਦ ਦੇ ਬਲ ਨਾਲ ਹੀ ਸਾਰੀ ਸ੍ਰਿਸ਼ਟੀ ਨੂੰ ਪਵਿੱਤਰ ਬਣਾਉਂਦੇ ਹੋ ਕਿਉਂਕਿ ਤੁਹਾਡੇ ਲਈ ਤਾਂ ਪਵਿੱਤਰ ਸ੍ਰਿਸ਼ਟੀ ਚਾਹੀਦੀ ਹੈ। ਇਸਨੂੰ ਅੱਗ ਲੱਗਣ ਨਾਲ ਪਵਿੱਤਰ ਬਣਦੀ ਹੈ। ਖ਼ਰਾਬ ਚੀਜ਼ ਨੂੰ ਅੱਗ ਵਿੱਚ ਪਵਿੱਤਰ ਬਣਾਉਂਦੇ ਹਨ। ਇਸ ਵਿੱਚ ਸਭ ਅਪਵਿੱਤਰ ਚੀਜ਼ ਪੈਕੇ ਫਿਰ ਚੰਗੀ ਹੋਕੇ ਨਿਕਲੇਗੀ। ਤੁਸੀੰ ਜਾਣਦੇ ਹੋ ਇਹ ਬਹੁਤ ਛੀ - ਛੀ ਤਮੋਪ੍ਰਧਾਨ ਦੁਨੀਆਂ ਹੈ। ਫਿਰ ਸਤੋਪ੍ਰਧਾਨ ਹੋਣੀ ਹੈ। ਇਹ ਗਿਆਨ ਯੱਗ ਹੈ ਨਾ। ਤੁਸੀੰ ਹੋ ਬ੍ਰਾਹਮਣ। ਇਹ ਵੀ ਤੁਸੀੰ ਜਾਣਦੇ ਹੋ ਸ਼ਾਸਤਰਾਂ ਵਿੱਚ ਕਈ ਗੱਲਾਂ ਲਿੱਖ ਦਿੱਤੀਆਂ ਹਨ, ਯੱਗ ਤੇ ਫਿਰ ਦਕਸ਼ ਪ੍ਰਜਾਪਿਤਾ ਦਾ ਨਾਮ ਵਿਖਾਇਆ ਹੈ। ਫਿਰ ਰੁਦ੍ਰ ਗਿਆਨ ਯੱਗ ਕਿੱਥੇ ਗਿਆ। ਇਸ ਦੇ ਲਈ ਵੀ ਕੀ - ਕੀ ਕਹਾਣੀਆਂ ਬੈਠ ਲਿਖੀਆਂ ਹਨ। ਯੱਗ ਦਾ ਵਰਨਣ ਕਾਇਦੇਸਿਰ ਹੈ ਨਹੀਂ। ਬਾਪ ਹੀ ਆਕੇ ਸਭ ਕੁਝ ਸਮਝਾਉਂਦੇ ਹਨ ਹੁਣ ਤੁਸੀਂ ਬੱਚਿਆਂ ਨੇ ਗਿਆਨ ਯੱਗ ਰਚਿਆ ਹੈ ਸ਼੍ਰੀਮਤ ਨਾਲ। ਇਹ ਹੈ ਗਿਆਨ ਯੱਗ ਅਤੇ ਫਿਰ ਵਿਦਿਆਲਿਆ ਵੀ ਹੋ ਜਾਂਦਾ ਹੈ। ਗਿਆਨ ਅਤੇ ਯੱਗ ਦੋਵੇਂ ਅੱਖਰ ਵੱਖ - ਵੱਖ ਹਨ। ਯੱਗ ਵਿੱਚ ਅਹੂਤੀ ਪਾਉਣੀ ਹੈ। ਗਿਆਨ ਸਾਗਰ ਬਾਪ ਹੀ ਆਕੇ ਯੱਗ ਰਚਦੇ ਹਨ। ਇਹ ਬਹੁਤ ਭਾਰੀ ਯੱਗ ਹੈ, ਜਿਸ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹ ਹੋਣੀ ਹੈ।

ਤਾਂ ਬੱਚਿਆਂ ਨੇ ਸਰਵਿਸ ਦਾ ਪਲਾਨ ਬਣਾਉਣਾ ਹੈ। ਭਾਵੇਂ ਪਿੰਡਾਂ ਆਦਿ ਵਿੱਚ ਵੀ ਸਰਵਿਸ ਕਰੋ। ਤੁਹਾਨੂੰ ਬਹੁਤ ਕਹਿੰਦੇ ਹਨ ਗਰੀਬਾਂ ਆਦਿ ਨੂੰ ਵੀ ਇਹ ਨਾਲੇਜ਼ ਦੇਣੀ ਚਾਹੀਦੀ ਹੈ। ਸਿਰ੍ਫ ਸਲਾਹ ਦਿੰਦੇ ਹਨ, ਖੁੱਦ ਕੋਈ ਕੰਮ ਨਹੀਂ ਕਰਦੇ। ਸਰਵਿਸ ਨਹੀਂ ਕਰਦੇ ਸਿਰ੍ਫ ਸਲਾਹ ਦਿੰਦੇ ਹਨ ਕਿ ਇੰਵੇਂ ਕਰੋ। ਬਹੁਤ ਚੰਗਾ ਹੈ ਪਰ ਸਾਨੂੰ ਫ਼ੁਰਸਤ ਨਹੀਂ ਹੈ। ਨਾਲੇਜ਼ ਬਹੁਤ ਚੰਗੀ ਹੈ। ਸਭ ਨੂੰ ਇਹ ਨਾਲੇਜ਼ ਮਿਲਣੀ ਚਾਹੀਦੀ ਹੈ। ਆਪਣੇ ਨੂੰ ਵੱਡਾ ਆਦਮੀ, ਤੁਹਾਨੂੰ ਛੋਟਾ ਆਦਮੀ ਸਮਝਦੇ ਹਨ। ਤੁਹਾਨੂੰ ਬਹੁਤ ਖ਼ਬਰਦਾਰ ਰਹਿਣਾ ਹੈ। ਉਸ ਪੜ੍ਹਾਈ ਦੇ ਨਾਲ ਫਿਰ ਇਹ ਪੜ੍ਹਾਈ ਵੀ ਮਿਲਦੀ ਹੈ। ਪੜ੍ਹਾਈ ਨਾਲ ਗੱਲਬਾਤ ਕਰਨ ਦੀ ਅਕਲ ਆ ਜਾਂਦੀ ਹੈ। ਮੈਨਰਜ਼ ਚੰਗੇ ਹੋ ਜਾਂਦੇ ਹਨ। ਅਨਪੜ੍ਹ ਤਾਂ ਜਿਵੇਂ ਬੁੱਧੂ ਹੁੰਦੇ ਹਨ। ਕਿਵ਼ੇਂ ਗੱਲ ਕਰਨੀ ਚਾਹੀਦੀ ਹੈ, ਅਕਲ ਨਹੀਂ। ਵੱਡੇ ਆਦਮੀ ਨੂੰ ਹਮੇਸ਼ਾ "ਆਪ" ਕਹਿ ਗੱਲ ਕਰਨੀ ਹੁੰਦੀ ਹੈ। ਇੱਥੇ ਤਾਂ ਕਈ - ਕਈ ਇੰਵੇਂ ਹੁੰਦੇ ਹਨ ਜੋ ਪਤੀ ਨੂੰ ਵੀ ਤੁਮ - ਤੁਮ ਕਹਿ ਦਿੰਦੀ। ਆਪ ਅੱਖਰ ਰਾਇਲ ਹੈ। ਵੱਡੇ ਆਦਮੀ ਨੂੰ ਆਪ ਕਹਿਣਗੇ। ਤਾਂ ਬਾਬਾ ਪਹਿਲਾਂ - ਪਹਿਲਾਂ ਸਲਾਹ ਦਿੰਦੇ ਹਨ ਕਿ ਦਿੱਲੀ ਜੋ ਪਰਿਸਥਾਨ ਸੀ, ਫਿਰ ਤੋਂ ਇਸਨੂੰ ਪਰਿਸਥਾਨ ਬਣਾਉਣਾ ਹੈ। ਤਾਂ ਦਿੱਲੀ ਵਿੱਚ ਸਭਨੂੰ ਸ਼ੰਦੇਸ਼ ਦੇਣਾ ਚਾਹੀਦਾ, ਐਡਵਰਟਾਇਜਮੈਂਟ ਬਹੁਤ ਵਧੀਆ ਕਰਨੀ ਹੈ। ਟਾਪਿਕਸ ਵੀ ਦਸੱਦੇ ਰਹਿੰਦੇ ਹਨ, ਟੋਪੀਕ ਦੀ ਲਿਸਟ ਬਣਾਓ ਫਿਰ ਲਿਖਦੇ ਜਾਵੋ। ਵਿਸ਼ਵ ਵਿਚ ਸ਼ਾਂਤੀ ਕਿਵ਼ੇਂ ਹੋ ਸਕਦੀ ਹੈ ਆਕੇ ਸਮਝੋ, 21 ਜਨਮਾਂ ਦੇ ਲਈ ਨਿਰੋਗੀ ਕਿਵ਼ੇਂ ਬਣ ਸਕਦੇ ਹੋ, ਆਕੇ ਸਮਝੋ। ਅਜਿਹੀਆਂ ਖੁਸ਼ੀ ਦੀਆਂ ਗੱਲਾਂ ਲਿਖੀਆਂ ਹੋਈਆਂ ਹੋਣ। 21 ਜਨਮਾਂ ਦੇ ਲਈ ਨਿਰੋਗੀ ਸਤਿਯੁਗੀ ਡਬਲ ਸਿਰਤਾਜ ਆਕੇ ਬਣੋ। ਸਤਿਯੁਗੀ ਅੱਖਰ ਤਾਂ ਸਭ ਵਿੱਚ ਲਿਖੋ। ਸੋਹਣੇ - ਸੋਹਣੇ ਅੱਖਰ ਹੋਣ ਤਾਂ ਮਨੁੱਖ ਵੇਖ ਕੇ ਖੁਸ਼ ਹੋਣ। ਘਰ ਵਿੱਚ ਵੀ ਅਜਿਹੇ ਬੋਰਡ ਆਦਿ ਲੱਗੇ ਹੋਏ ਹੋਣ। ਆਪਣਾ ਧੰਧਾ ਆਦਿ ਭਾਵੇਂ ਕਰੋ। ਨਾਲ - ਨਾਲ ਸਰਵਿਸ ਵੀ ਕਰਦੇ ਰਹੋ। ਧੰਧੇ ਵਿੱਚ ਸਾਰਾ ਦਿਨ ਥੋੜ੍ਹੀ ਨਾ ਰਹਿਣਾ ਹੁੰਦਾ ਹੈ। ਉੱਪਰ ਤੋਂ ਸਿਰ੍ਫ ਦੇਖਭਾਲ ਕਰਨੀ ਹੁੰਦੀ ਹੈ। ਬਾਕੀ ਕੰਮ ਅਸਿਸਟੈਂਟ ਮੈਨੇਜ਼ਰ ਚਲਾਉਂਦੇ ਹਨ। ਕੋਈ ਸੇਠ ਲੋਕੀ ਫਰਾਖਦਿਲ ਹੁੰਦੇ ਹਨ ਤਾਂ ਅਸਿਸਟੈਂਟ ਨੂੰ ਚੰਗਾ ਪਗਾਰ ( ਮਜ਼ਦੂਰੀ ) ਦੇਕੇ ਵੀ ਗੱਦੀ ਤੇ ਬਿਠਾ ਦਿੰਦੇ ਹਨ। ਇਹ ਤਾਂ ਬੇਹੱਦ ਦੀ ਸਰਵਿਸ ਹੈ। ਹੋਰ ਸਭ ਹੈ ਹੱਦ ਦੀ ਸਰਵਿਸ। ਇਸ ਬੇਹੱਦ ਦੀ ਸਰਵਿਸ ਵਿੱਚ ਕਿੰਨੀ ਵਿਸ਼ਾਲ ਬੁੱਧੀ ਹੋਣੀ ਚਾਹੀਦੀ ਹੈ। ਅਸੀਂ ਵਿਸ਼ਵ ਤੇ ਜਿੱਤ ਪਾਉਂਦੇ ਹਾਂ। ਕਾਲ ਤੇ ਵੀ ਅਸੀਂ ਜਿੱਤ ਪਾਕੇ ਅਮਰ ਬਣ ਜਾਂਦੇ ਹਾਂ। ਅਜਿਹੀ ਲਿਖਤ ਵੇਖਕੇ ਆਉਣਗੇ ਅਤੇ ਸਮਝਣ ਦੀ ਕੋਸ਼ਿਸ ਕਰਣਗੇ। ਅਮਰਲੋਕ ਦਾ ਮਾਲਿਕ ਤੁਸੀਂ ਕਿਵ਼ੇਂ ਬਣ ਸਕਦੇ ਹੋ ਆਕੇ ਸਮਝੋ, ਬਹੁਤ ਟੌਪਿਕ ਨਿਕਲ ਸਕਦੇ ਹਨ। ਤੁਸੀਂ ਕਿਸੇ ਨੂੰ ਵੀ ਵਿਸ਼ਵ ਦਾ ਮਾਲਿਕ ਬਣਾ ਸਕਦੇ ਹੋ। ਉੱਥੇ ਦੁੱਖ ਦਾ ਨਾਮ - ਨਿਸ਼ਾਨ ਨਹੀਂ ਰਹਿੰਦਾ। ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਸਾਨੂੰ ਫਿਰ ਤੋਂ ਕੀ ਬਣਾਉਣ ਆਏ ਹਨ! ਬੱਚੇ ਜਾਣਦੇ ਹਨ ਪੁਰਾਣੀ ਸ੍ਰਿਸ਼ਟੀ ਤੋਂ ਨਵੀਂ ਬਣਨੀ ਹੈ, ਮੌਤ ਵੀ ਸਾਮ੍ਹਣੇ ਖੜ੍ਹੀ ਹੈ। ਵੇਖਦੇ ਹੋ ਲੜ੍ਹਾਈ ਲੱਗਦੀ ਰਹਿੰਦੀ ਹੈ। ਵੱਡੀ ਲੜ੍ਹਾਈ ਲੱਗੀ ਤਾਂ ਖੇਡ ਹੀ ਖ਼ਤਮ ਹੋ ਜਾਵੇਗੀ। ਤੁਸੀੰ ਤਾਂ ਚੰਗੀ ਤਰ੍ਹਾਂ ਜਾਣਦੇ ਹੋ। ਬਾਪ ਬਹੁਤ ਪਿਆਰ ਨਾਲ ਕਹਿੰਦੇ ਹਨ - ਮਿੱਠੇ ਬੱਚਿਓ, ਵਿਸ਼ਵ ਦੀ ਬਾਦਸ਼ਾਹੀ ਤੁਹਾਡੇ ਲਈ ਹੈ। ਤੁਸੀੰ ਵਿਸ਼ਵ ਦੇ ਮਾਲਿਕ ਸੀ, ਭਾਰਤ ਵਿੱਚ ਤੁਸੀੰ ਅਥਾਹ ਸੁੱਖ ਵੇਖੇ। ਉੱਥੇ ਰਾਵਣ ਰਾਜ ਹੀ ਨਹੀਂ। ਤਾਂ ਇੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਆਪਸ ਵਿੱਚ ਮਿਲਕੇ ਸਲਾਹ ਕਰਨੀ ਚਾਹੀਦੀ ਹੈ। ਅਖਬਾਰਾਂ ਵਿੱਚ ਪਾਉਣਾ ਚਾਹੀਦਾ ਹੈ। ਦਿੱਲੀ ਵਿਚ ਵੀ ਹਵਾਈ ਜਹਾਜ ਤੋਂ ਪਰਚੇ ਸੁਟੋ। ਬੁਲਾਵਾ ਦਿੰਦੇ ਹਨ, ਖਰਚਾ ਕੋਈ ਬਹੁਤ ਥੋੜ੍ਹੀ ਨਾ ਲੱਗਦਾ ਹੈ, ਵੱਡਾ ਅਫਸਰ ਸਮਝ ਜਾਵੇ ਤਾਂ ਫ੍ਰੀ ਵੀ ਕਰਵਾ ਸਕਦਾ ਹੈ। ਬਾਬਾ ਸਲਾਹ ਦਿੰਦੇ ਹਨ, ਜਿਵੇਂ ਕਲਕੱਤਾ ਵਿੱਚ ਉੱਥੇ ਚੋਰੰਗੀ ਵਿੱਚ ਫਸਟਕਲਾਸ ਇੱਕ ਹੀ ਵੱਡੀ ਦੁਕਾਨ ਹੋਵੇ ਰਾਇਲ, ਤਾਂ ਗ੍ਰਾਹਕ ਬਹੁਤ ਆਉਣਗੇ। ਮਦਰਾਸ, ਬੋਮਬੇ ਵੱਡੇ - ਵੱਡੇ ਸ਼ਹਿਰਾਂ ਵਿਚ ਵੱਡੀ ਦੁਕਾਨ ਹੋਵੇ। ਬਾਬਾ ਬਿਜਨੈਸ ਮੈਨ ਵੀ ਤੇ ਹੈ ਨਾ। ਤੁਹਾਡੇ ਤੋਂ ਕਖਪਣ ਪਾਈ ਪੈਸੇ ਲੈਕੇ ਤੁਹਾਨੂੰ ਕੀ ਦਿੰਦਾ ਹਾਂ! ਇਸਲਈ ਗਾਇਆ ਜਾਂਦਾ ਹੈ ਰਹਿਮਦਿਲ। ਕੌਡੀ ਤੋਂ ਹੀਰੇ ਵਰਗਾ ਬਣਾਉਣ ਵਾਲਾ, ਮਨੁੱਖ ਨੂੰ ਦੇਵਤਾ ਬਣਾਉਣ ਵਾਲਾ। ਬਲਿਹਾਰੀ ਇੱਕ ਬਾਪ ਦੀ ਹੈ। ਬਾਪ ਨਾ ਹੁੰਦਾ, ਤਾਂ ਤੁਹਾਡੀ ਕੀ ਮਹਿਮਾ ਹੁੰਦੀ।

ਤੁਹਾਨੂੰ ਬੱਚਿਆਂ ਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਏਮ ਅਬਜੈਕਟ ਨਰ ਤੋਂ ਨਾਰਾਇਣ ਬਣਨ ਦੀ ਸਾਮ੍ਹਣੇ ਖੜ੍ਹੀ ਹੈ। ਪਹਿਲਾਂ - ਪਹਿਲਾਂ ਜਿੰਨ੍ਹਾਂ ਨੇ ਅਵਿਭਚਾਰੀ ਭਗਤੀ ਸ਼ੁਰੂ ਕੀਤੀ ਹੈ, ਉਹ ਹੀ ਆਕੇ ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕਰਨਗੇ। ਬਾਬਾ ਕਿੰਨੇ ਚੰਗੇ - ਚੰਗੇ ਬੱਚਿਆਂ ਨੂੰ ਪੁਆਇੰਟਸ ਸਮਝਾਉਂਦੇ ਹਨ, ਬੱਚਿਆਂ ਨੂੰ ਭੁੱਲ ਜਾਂਦੇ ਹਨ, ਤਾਂ ਬਾਬਾ ਕਹਿੰਦੇ ਹਨ ਪੁਆਇੰਟਸ ਲਿਖੋ। ਟੌਪਿਕਸ ਲਿੱਖਦੇ ਰਹੋ। ਡਾਕਟਰ ਲੋਕੀ ਵੀ ਕਿਤਾਬ ਪੜ੍ਹਦੇ ਹਨ। ਤੁਸੀ ਹੋ ਮਾਸਟਰ ਰੂਹਾਨੀ ਸਰਜਨ। ਤੁਹਾਨੂੰ ਸਿਖਾਉਂਦੇ ਹਨ, ਆਤਮਾ ਨੂੰ ਇੰਜੈਕਸ਼ਨ ਕਿਵ਼ੇਂ ਲਗਾਉਣਾ ਹੈ। ਇਹ੍ਹ ਹੈ ਗਿਆਨ ਦਾ ਇੰਜੈਕਸ਼ਨ। ਇਸ ਵਿੱਚ ਸੂਈ ਆਦਿ ਤਾਂ ਕੁਝ ਨਹੀਂ ਹੈ। ਬਾਬਾ ਹੈ ਅਵਿਨਾਸ਼ੀ ਸਰਜਨ,ਆਤਮਾਵਾਂ ਨੂੰ ਆਕੇ ਪੜ੍ਹਾਉਂਦੇ ਹਨ। ਉਹ ਹੀ ਅਪਵਿੱਤਰ ਬਣੀ ਹੈ। ਉਹ ਤਾਂ ਬਹੁਤ ਈਜ਼ੀ ਹੈ। ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ, ਉਨ੍ਹਾਂ ਨੂੰ ਅਸੀਂ ਯਾਦ ਨਹੀਂ ਕਰ ਸਕਦੇ ਹਾਂ। ਮਾਇਆ ਦਾ ਆਪੋਜਿਸ਼ਨ ਬਹੁਤ ਹੈ ਇਸਲਈ ਬਾਬਾ ਕਹਿੰਦੇ ਹਨ - ਚਾਰਟ ਰੱਖੋ ਅਤੇ ਸਰਵਿਸ ਦਾ ਖਿਆਲ ਕਰੋ ਤਾਂ ਬਹੁਤ ਖੁਸ਼ੀ ਹੋਵੇਗੀ। ਕਿੰਨੀ ਵੀ ਚੰਗੀ ਮੁਰਲੀ ਸੁਣਾਉਂਦੇ ਹਨ ਪ੍ਰੰਤੂ ਯੋਗ ਹੈ ਨਹੀਂ। ਬਾਪ ਨਾਲ ਸੱਚਾ ਬਣਨਾ ਵੀ ਬਹੁਤ ਮੁਸ਼ਕਿਲ ਹੈ। ਜੇਕਰ ਸਮਝਦੇ ਹਨ ਅਸੀਂ ਬਹੁਤ ਤਿੱਖੇ ਹਾਂ ਤਾਂ ਬਾਬਾ ਨੂੰ ਯਾਦ ਦਾ ਚਾਰਟ ਭੇਜਣਗੇ ਤਾਂ ਬਾਬਾ ਸਮਝਣਗੇ ਕਿਥੋਂ ਤੱਕ ਸੱਚ ਹੈ ਜਾਂ ਝੂਠ? ਅੱਛਾ, ਬੱਚਿਆਂ ਨੂੰ ਸਮਝਾਇਆ - ਸੇਲਜ਼ਮੈਨ ਬਣਨਾ ਹੈ, ਅਵਿਨਾਸ਼ੀ ਗਿਆਨ ਰਤਨਾਂ ਦਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਏਮ ਅਬਜੈਕਟ ਨੂੰ ਸਾਮ੍ਹਣੇ ਰੱਖ ਫ਼ਖੁਰ ਵਿੱਚ ਰਹਿਣਾ ਹੈ, ਮਾਸਟਰ ਰੂਹਾਨੀ ਸਰਜਨ ਬਣ ਸਭ ਨੂੰ ਗਿਆਨ ਇੰਜੈਕਸ਼ਨ ਲਗਾਉਣਾ ਹੈ। ਸਰਵਿਸ ਦੇ ਨਾਲ - ਨਾਲ ਯਾਦ ਦਾ ਵੀ ਚਾਰਟ ਰੱਖਣਾ ਹੈ ਤਾਂ ਖੁਸ਼ੀ ਰਹੇਗੀ।

2. ਗੱਲਬਾਤ ਕਰਨ ਦੇ ਮੈਨਰਜ ਵਧੀਆ ਰਖਣੇ ਹਨ, 'ਆਪ ' ਕਹਿ ਗੱਲ ਕਰਨੀ ਹੈ। ਹਰ ਕੰਮ ਫ਼ਰਾਖਦਿਲ ਬਣਕੇ ਕਰਨਾ ਹੈ।

ਵਰਦਾਨ:-
ਸਵ ਕਲਿਆਣ ਦਾ ਪ੍ਰਤੱਖ ਪ੍ਰਮਾਣ ਦਵਾਰਾ ਵਿਸ਼ਵ ਕਲਿਆਣ ਦੀ ਸੇਵਾ ਵਿੱਚ ਸਦਾ ਸਫ਼ਲਤਾਮੂਰਤ ਭਵ।

ਜਿਵੇਂ ਅੱਜਕਲ ਸ਼ਰੀਰਕ ਰੋਗ ਹਾਰਟਫੇਲ੍ਹ ਦਾ ਜ਼ਿਆਦਾ ਹੈ ਉਵੇਂ ਅਧਿਆਤਮਕ ਉਨਤੀ ਵਿੱਚ ਦਿਲਸ਼ਿਕਸਤ ਦਾ ਰੋਗ ਜ਼ਿਆਦਾ ਹੈ। ਅਜਿਹੀਆਂ ਦਿਲਸ਼ਿਕਸਤ ਆਤਮਾਵਾਂ ਵਿੱਚ ਪ੍ਰੈਕਟੀਕਲ ਪਰਿਵਰਤਨ ਵੇਖਣ ਨਾਲ ਹੀ ਹਿਮੰਤ ਜਾਂ ਸ਼ਕਤੀ ਆ ਸਕਦੀ ਹੈ। ਸੁਣਿਆ ਬਹੁਤ ਹੈ ਹੁਣ ਵੇਖਣਾ ਚਾਹੁੰਦੇ ਹਨ। ਪ੍ਰਮਾਣ ਦਵਾਰਾ ਪਰਿਵਰਤਨ ਚਾਹੁੰਦੇ ਹਨ। ਤਾਂ ਵਿਸ਼ਵ ਕਲਿਆਣ ਦੇ ਲਈ ਆਪਣਾ ਕਲਿਆਣ ਪਹਿਲੋਂ ਸੈਮਪਲ ਰੂਪ ਵਿੱਚ ਵਿਖਾਓ। ਵਿਸ਼ਵ ਕਲਿਆਣ ਦੀ ਸੇਵਾ ਵਿਚ ਸਫਲਤਾਪੂਰਵਕ ਬਣਨ ਦੇ ਸਾਧਨ ਹੀ ਹੈ ਪ੍ਰਤੱਖ਼ ਪ੍ਰਮਾਣ, ਇਸ ਨਾਲ ਹੀ ਬਾਪ ਦੀ ਪ੍ਰਤੱਖ਼ਤਾ ਹੋਵੇਗੀ। ਜੋ ਬੋਲਦੇ ਹੋ ਉਹ ਤੁਹਾਡੇ ਸਵਰੂਪ ਨਾਲ ਪ੍ਰੈਕਟੀਕਲ ਵਿਖਾਈ ਦੇ ਤਾਂ ਮਣਾਂਗੇ।

ਸਲੋਗਨ:-
ਦੂਜੇ ਦੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਨਾਲ ਮਿਲਾਉਣਾ - ਇਹ ਹੀ ਹੈ ਰਿਗਾਰ੍ਡ ਦੇਣਾ।