01.08.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਨੂੰ ਪੜ੍ਹਾਈ ਨਾਲ ਆਪਣੀ ਕਰਮਾਤੀਤ ਅਵਸਥਾ ਬਣਾਉਣੀ ਹੈ , ਨਾਲ - ਨਾਲ ਪਤਿਤ ਤੋਂ ਪਾਵਨ ਬਣਾਉਣ ਦਾ ਰਸਤਾ ਵੀ ਦੱਸਣਾ ਹੈ , ਰੂਹਾਨੀ ਸਰਵਿਸ ਕਰਨੀ ਹੈ

ਪ੍ਰਸ਼ਨ:-
ਕਿਹੜਾ ਮੰਤਰ ਯਾਦ ਰੱਖੋ ਤਾਂ ਪਾਪ ਕਰਮਾਂ ਤੋਂ ਬਚ ਜਾਓਗੇ?

ਉੱਤਰ:-
ਬਾਪ ਨੇ ਮੰਤਰ ਦਿੱਤਾ ਹੈ - ਹਿਯਰ ਨੋ ਇਵਿਲ, ਸੀ ਨੋ ਇਵਿਲ...ਇਹ ਹੀ ਮੰਤਰ ਯਾਦ ਰੱਖੋ। ਤੁਹਾਨੂੰ ਆਪਣੀ ਕਰਮਇੰਦਰੀਆਂ ਨਾਲ ਕੋਈ ਪਾਪ ਨਹੀਂ ਕਰਨਾ ਹੈ। ਕਲਯੁਗ ਵਿੱਚ ਸਾਰਿਆਂ ਤੋਂ ਪਾਪ ਕਰਮ ਹੀ ਹੁੰਦੇ ਹਨ ਇਸਲਈ ਬਾਬਾ ਇਹ ਯੁਕਤੀ ਦੱਸਦੇ ਹਨ, ਪਵਿੱਤਰਤਾ ਦਾ ਗੁਣ ਧਾਰਨ ਕਰੋ - ਇਹ ਹੀ ਨੰਬਰਵਨ ਗੁਣ ਹੈ।
 

ਓਮ ਸ਼ਾਂਤੀ
ਬੱਚੇ ਕਿਸ ਦੇ ਸਾਹਮਣੇ ਬੈਠੇ ਹਨ। ਬੁੱਧੀ ਵਿੱਚ ਜਰੂਰ ਚੱਲਦਾ ਹੋਵੇਗਾ ਕਿ ਅਸੀਂ ਪਤਿਤ - ਪਾਵਨ ਸਰਵ ਦੇ ਸਦਗਤੀ ਦਾਤਾ, ਆਪਣੇ ਬੇਹੱਦ ਦੇ ਬਾਪ ਦੇ ਸਾਹਮਣੇ ਬੈਠੇ ਹਾਂ। ਭਾਵੇਂ ਬ੍ਰਹਮਾ ਦੇ ਤਨ ਵਿੱਚ ਹੈ ਤਾਂ ਵੀ ਯਾਦ ਉਨ੍ਹਾਂ ਨੂੰ ਕਰਨਾ ਹੈ। ਮਨੁੱਖ ਕੋਈ ਸਰਵ ਦੀ ਸਦਗਤੀ ਨਹੀਂ ਕਰ ਸਕਦੇ। ਮਨੁੱਖ ਨੂੰ ਪਤਿਤ - ਪਾਵਨ ਨਹੀਂ ਕਿਹਾ ਜਾਂਦਾ ਹੈ। ਬੱਚਿਆਂ ਨੂੰ ਆਪਣੇ ਨੂੰ ਆਤਮਾ ਸਮਝਣਾ ਪਵੇ। ਅਸੀਂ ਸਭ ਆਤਮਾਵਾਂ ਦਾ ਬਾਪ ਇਹ ਹੈ। ਉਹ ਬਾਪ ਸਾਨੂੰ ਸ੍ਵਰਗ ਦਾ ਮਾਲਿਕ ਬਣਾ ਰਹੇ ਹਨ। ਇਹ ਬੱਚਿਆਂ ਨੂੰ ਜਾਨਣਾ ਚਾਹੀਦਾ ਹੈ ਅਤੇ ਫਿਰ ਖੁਸ਼ੀ ਵੀ ਹੋਣੀ ਚਾਹੀਦੀ ਹੈ। ਇਹ ਵੀ ਬੱਚੇ ਜਾਣਦੇ ਹਨ ਅਸੀਂ ਨਰਕਵਾਸੀ ਤੋਂ ਸ੍ਵਰਗਵਾਸੀ ਬਣ ਰਹੇ ਹਾਂ। ਬਹੁਤ ਸਹਿਜ ਰਸਤਾ ਮਿਲ ਰਿਹਾ ਹੈ। ਸਿਰਫ ਯਾਦ ਕਰਨਾ ਹੈ ਅਤੇ ਆਪਣੇ ਵਿੱਚ ਦੈਵੀਗੁਣ ਧਾਰਨ ਕਰਨੇ ਹਨ। ਆਪਣੀ ਜਾਂਚ ਰੱਖਣੀ ਹੈ। ਨਾਰਦ ਦਾ ਮਿਸਾਲ ਵੀ ਹੈ। ਇਹ ਸਭ ਦ੍ਰਿਸ਼ਟਾਂਤ, ਗਿਆਨ ਦੇ ਸਾਗਰ ਬਾਪ ਨੇ ਹੀ ਦਿੱਤੇ ਹਨ। ਜੋ ਵੀ ਸੰਨਿਆਸੀ ਆਦਿ ਦ੍ਰਿਸ਼ਟਾਂਤ ਦਿੰਦੇ ਹਨ, ਉਹ ਸਭ ਬਾਪ ਦੇ ਦਿੱਤੇ ਹੋਏ ਹਨ। ਭਗਤੀ ਮਾਰਗ ਵਿੱਚ ਸਿਰਫ ਗਾਉਂਦੇ ਰਹਿੰਦੇ ਹਨ। ਕਛੂਏ ਦਾ, ਸੱਪ ਦਾ, ਭ੍ਰਮਰੀ ਦਾ ਦ੍ਰਿਸ਼ਟਾਂਤ ਦੇਣਗੇ। ਪਰ ਆਪ ਕੁਝ ਵੀ ਨਹੀਂ ਕਰ ਸਕਦੇ। ਬਾਪ ਦੇ ਦਿੱਤੇ ਹੋਏ ਦ੍ਰਿਸ਼ਟਾਂਤ ਭਗਤੀਮਾਰਗ ਵਿੱਚ ਫਿਰ ਰਿਪੀਟ ਕਰਦੇ ਹਨ। ਭਗਤੀ ਮਾਰਗ ਹੈ ਹੀ ਪਾਸਟ ਦਾ। ਇਸ ਸਮੇਂ ਜੋ ਪ੍ਰੈਕਟੀਕਲ ਹੁੰਦਾ ਹੈ ਉਸ ਦਾ ਫਿਰ ਗਾਇਨ ਹੁੰਦਾ ਹੈ। ਭਾਵੇਂ ਦੇਵਤਾ ਦਾ ਜਨਮ ਦਿਨ ਅਥਵਾ ਭਗਵਾਨ ਦਾ ਜਨਮ ਦਿਨ ਮਨਾਉਂਦੇ ਹਨ ਪਰ ਜਾਣਦੇ ਕੁਝ ਵੀ ਨਹੀਂ ਹਨ। ਹੁਣ ਤੁਸੀਂ ਸਮਝਦੇ ਜਾਂਦੇ ਹੋ। ਬਾਪ ਤੋਂ ਸਿੱਖਿਆ ਲੈਕੇ ਪਤਿਤ ਤੋਂ ਪਾਵਨ ਵੀ ਬਣਦੇ ਹੋ ਅਤੇ ਪਤਿਤਾਂ ਨੂੰ ਪਾਵਨ ਬਣਾਉਣ ਦਾ ਰਸਤਾ ਵੀ ਦੱਸਦੇ ਹੋ। ਇਹ ਹੈ ਤੁਹਾਡੀ ਮੁੱਖ ਰੂਹਾਨੀ ਸਰਵਿਸ। ਪਹਿਲੇ - ਪਹਿਲੇ ਕਿਸੇ ਨੂੰ ਵੀ ਆਤਮਾ ਦਾ ਗਿਆਨ ਦੇਣਾ ਹੈ। ਤੁਸੀਂ ਆਤਮਾ ਹੋ। ਆਤਮਾ ਦਾ ਵੀ ਕਿਸੇ ਨੂੰ ਪਤਾ ਨਹੀਂ। ਆਤਮਾ ਤਾਂ ਅਵਿਨਾਸ਼ੀ ਹੈ। ਜੱਦ ਸਮੇਂ ਹੁੰਦਾ ਹੈ ਆਤਮਾ ਸ਼ਰੀਰ ਵਿੱਚ ਆਕੇ ਪ੍ਰਵੇਸ਼ ਕਰਦੀ ਹੈ ਤਾਂ ਆਪਣੇ ਨੂੰ ਘੜੀ - ਘੜੀ ਆਤਮਾ ਸਮਝਣਾ ਹੈ। ਅਸੀਂ ਆਤਮਾਵਾਂ ਦਾ ਬਾਪ ਪਰਮਪਿਤਾ ਪਰਮਾਤਮਾ ਹੈ। ਪਰਮ ਟੀਚਰ ਵੀ ਹੈ। ਇਹ ਵੀ ਹਰਦਮ ਬੱਚਿਆਂ ਨੂੰ ਯਾਦ ਰਹਿਣਾ ਚਾਹੀਦਾ ਹੈ। ਇਹ ਭੁਲਣਾ ਨਹੀਂ ਚਾਹੀਦਾ ਹੈ। ਤੁਸੀਂ ਜਾਣਦੇ ਹੋ ਹੁਣ ਵਾਪਿਸ ਜਾਣਾ ਹੈ। ਵਿਨਾਸ਼ ਸਾਹਮਣੇ ਖੜਾ ਹੈ। ਸਤਯੁਗ ਵਿੱਚ ਦੈਵੀ ਪਰਿਵਾਰ ਬਹੁਤ ਛੋਟਾ ਹੁੰਦਾ ਹੈ। ਕਲਯੁਗ ਵਿੱਚ ਤਾਂ ਕਿੰਨੇ ਢੇਰ ਮਨੁੱਖ ਹਨ। ਕਈ ਧਰਮ, ਕਈ ਮੱਤਾਂ ਹਨ। ਸਤਯੁਗ ਵਿੱਚ ਇਹ ਕੁਝ ਵੀ ਹੁੰਦਾ ਨਹੀਂ। ਬੱਚਿਆਂ ਨੂੰ ਸਾਰਾ ਦਿਨ ਬੁੱਧੀ ਵਿੱਚ ਗੱਲਾਂ ਲਿਆਉਣੀਆਂ ਹਨ। ਇਹ ਪੜ੍ਹਾਈ ਹੈ ਨਾ। ਉਸ ਪੜ੍ਹਾਈ ਵਿੱਚ ਤਾਂ ਕਿੰਨੇ ਕਿਤਾਬ ਆਦਿ ਹੁੰਦੇ ਹਨ। ਹਰ ਇੱਕ ਕਲਾਸ ਵਿੱਚ ਨਵੇਂ ਕਿਤਾਬ ਖਰੀਦ ਕਰਨੇ ਪੈਂਦੇ ਹਨ। ਇੱਥੇ ਤਾਂ ਕੋਈ ਵੀ ਕਿਤਾਬ ਜਾਂ ਸ਼ਾਸਤਰਾਂ ਆਦਿ ਦੀ ਗੱਲ ਨਹੀਂ। ਇਸ ਵਿੱਚ ਤਾਂ ਇੱਕ ਹੀ ਗੱਲ, ਇੱਕ ਹੀ ਪੜ੍ਹਾਈ ਹੈ। ਇੱਥੇ ਜੱਦ ਬ੍ਰਿਟਿਸ਼ ਗਰਵਮੈਂਟ ਸੀ, ਰਾਜਾਵਾਂ ਦਾ ਰਾਜ ਸੀ, ਤਾਂ ਸਿਸਟਮ ਵਿੱਚ ਵੀ ਰਾਜਾ - ਰਾਣੀ ਦੇ ਸਿਵਾਏ ਹੋਰ ਕਿਸੇ ਦਾ ਫੋਟੋ ਨਹੀਂ ਪਾਉਂਦੇ ਸਨ। ਅੱਜਕਲ ਤਾਂ ਵੇਖੋ ਭਗਤ ਆਦਿ ਜੋ ਵੀ ਹੋਕੇ ਗਏ ਹਨ ਉਨ੍ਹਾਂ ਦੀ ਵੀ ਸਟੈਂਪ ਬਣਾਉਂਦੇ ਰਹਿੰਦੇ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਹੋਵੇਗਾ ਤਾਂ ਚਿੱਤਰ ਵੀ ਇੱਕ ਹੀ ਮਹਾਰਾਜਾ - ਮਹਾਰਾਣੀ ਦਾ ਹੋਵੇਗਾ। ਇਵੇਂ ਨਹੀਂ ਜੋ ਪਾਸਟ ਦੇਵਤਾ ਹੋਕੇ ਗਏ ਹਨ ਉਨ੍ਹਾਂ ਦੇ ਚਿੱਤਰ ਮਿੱਟ ਗਏ ਹਨ। ਨਹੀਂ, ਪੁਰਾਣੇ ਤੋਂ ਪੁਰਾਣੇ ਦੇਵਤਾ ਦਾ ਚਿੱਤਰ ਬਹੁਤ ਦਿਲ ਨਾਲ ਲੈਂਦੇ ਹਨ ਕਿਓਂਕਿ ਸ਼ਿਵਬਾਬਾ ਦੇ ਬਾਦ ਨੇਕਸਟ ਹਨ ਦੇਵਤੇ। ਇਹ ਸਭ ਗੱਲਾਂ ਤੁਸੀਂ ਬੱਚੇ ਧਾਰਨ ਕਰ ਰਹੇ ਹੋ ਹੋਰਾਂ ਨੂੰ ਰਸਤਾ ਦੱਸਣਾ ਹੈ। ਇਹ ਹੈ ਬਿਲਕੁਲ ਨਵੀਂ ਪੜ੍ਹਾਈ। ਤੁਸੀ ਹੀ ਇਹ ਸੁਣੀਆਂ ਸਨ ਅਤੇ ਪਦ ਪਾਇਆ ਸੀ ਹੋਰ ਕੋਈ ਨਹੀਂ ਜਾਣਦੇ। ਤੁਹਾਨੂੰ ਰਾਜਯੋਗ ਪਰਮਪਿਤਾ ਪਰਮਾਤਮਾ ਸਿਖਾ ਰਹੇ ਹਨ। ਮਹਾਭਾਰਤ ਲੜਾਈ ਵੀ ਮਸ਼ਹੂਰ ਹੈ। ਕੀ ਹੁੰਦਾ ਹੈ ਉਹ ਤਾਂ ਅੱਗੇ ਚੱਲ ਵੇਖਣਗੇ। ਕੋਈ ਕੀ ਕਹਿੰਦੇ ਹਨ, ਕੋਈ ਕੀ ਕਹਿੰਦੇ ਹਨ। ਦਿਨ ਪ੍ਰਤੀਦਿਨ ਮਨੁੱਖਾਂ ਨੂੰ ਟੱਚ ਹੁੰਦਾ ਜਾਂਦਾ ਹੈ। ਕਹਿੰਦੇ ਵੀ ਹਨ ਵਰਲਡ ਵਾਰ ਲੱਗ ਜਾਏਗੀ। ਉਸ ਤੋਂ ਪਹਿਲੇ ਤੁਸੀਂ ਬੱਚਿਆਂ ਨੂੰ ਆਪਣੀ ਪੜ੍ਹਾਈ ਨਾਲ ਕਰਮਾਤੀਤ ਅਵਸਥਾ ਪ੍ਰਾਪਤ ਕਰਨੀ ਹੈ। ਬਾਕੀ ਅਸੁਰ ਅਤੇ ਦੇਵਤਾਵਾਂ ਦੀ ਕੋਈ ਲੜਾਈ ਨਹੀਂ ਹੁੰਦੀ ਹੈ। ਇਸ ਸਮੇਂ ਤੁਸੀਂ ਬ੍ਰਾਹਮਣ ਸੰਪਰਦਾਏ ਹੋ ਜੋ ਫਿਰ ਜਾਕੇ ਦੈਵੀ ਸੰਪਰਦਾਏ ਬਣਦੇ ਹੋ ਇਸਲਈ ਇਸ ਜਨਮ ਵਿੱਚ ਦੈਵੀਗੁਣ ਧਾਰਨ ਕਰ ਰਹੇ ਹੋ। ਨੰਬਰਵਨ ਦੈਵੀਗੁਣ ਹੈ ਪਵਿੱਤਰਤਾ ਦਾ। ਤੁਸੀਂ ਇਸ ਸ਼ਰੀਰ ਦੁਆਰਾ ਕਿੰਨੇ ਪਾਪ ਕਰਦੇ ਆਏ ਹੋ। ਆਤਮਾ ਨੂੰ ਹੀ ਕਿਹਾ ਜਾਂਦਾ ਹੈ ਪਾਪ ਆਤਮਾ, ਆਤਮਾ ਇਨ੍ਹਾਂ ਕਰਮਇੰਦਰੀਆਂ ਨਾਲ ਕਿੰਨੇ ਪਾਪ ਕਰਦੀ ਰਹਿੰਦੀ ਹੈ। ਹੁਣ ਹਿਯਰ ਨੋ ਇਵਿਲ...ਕਿਸ ਨੂੰ ਕਿਹਾ ਜਾਂਦਾ ਹੈ? ਆਤਮਾ ਨੂੰ। ਆਤਮਾ ਹੀ ਕੰਨਾਂ ਤੋਂ ਸੁਣਦੀ ਹੈ। ਬਾਪ ਨੇ ਤੁਸੀਂ ਬੱਚਿਆਂ ਨੂੰ ਸਮ੍ਰਿਤੀ ਦਿਲਾਈ ਹੈ ਕਿ ਤੁਸੀਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਸੀ, ਚੱਕਰ ਖਾਕੇ ਆਏ ਹੁਣ ਫਿਰ ਤੁਹਾਨੂੰ ਉਹ ਹੀ ਬਣਨਾ ਹੈ। ਇਹ ਮਿੱਠੀ ਸਮ੍ਰਿਤੀ ਆਉਣ ਨਾਲ ਪਵਿੱਤਰ ਬਣਨ ਦੀ ਹਿੰਮਤ ਆਉਂਦੀ ਹੈ। ਤੁਹਾਡੀ ਬੁੱਧੀ ਵਿਚ ਹੈ ਅਸੀਂ ਕਿਵੇਂ 84 ਦਾ ਪਾਰ੍ਟ ਵਜਾਇਆ ਹੈ। ਪਹਿਲੇ - ਪਹਿਲੇ ਅਸੀਂ ਇਹ ਸੀ। ਇਹ ਕਹਾਣੀ ਹੈ ਨਾ। ਬੁੱਧੀ ਵਿੱਚ ਆਉਣਾ ਚਾਹੀਦਾ ਹੈ 5 ਹਜ਼ਾਰ ਵਰ੍ਹੇ ਪਹਿਲੇ ਅਸੀਂ ਸੋ ਦੇਵਤਾ ਸੀ। ਅਸੀਂ ਆਤਮਾ ਮੂਲਵਤਨ ਦੀ ਰਹਿਣ ਵਾਲੀ ਹਾਂ। ਅੱਗੇ ਇਹ ਜ਼ਰਾ ਵੀ ਖਿਆਲ ਨਹੀ ਸੀ - ਅਸੀਂ ਆਤਮਾਵਾਂ ਦਾ ਉਹ ਘਰ ਹੈ। ਉੱਥੇ ਤੋਂ ਅਸੀਂ ਆਉਂਦੇ ਹਾਂ ਪਾਰ੍ਟ ਵਜਾਉਣ। ਸੂਰਜਵੰਸ਼ੀ - ਚੰਦ੍ਰਵੰਸ਼ੀ...ਬਣੇ। ਹੁਣ ਤੁਸੀਂ ਬ੍ਰਹਮਾ ਦੀ ਸੰਤਾਨ ਬ੍ਰਾਹਮਣ ਵੰਸ਼ੀ ਹੋ। ਤੁਸੀਂ ਈਸ਼ਵਰੀ ਔਲਾਦ ਬਣੇ ਹੋ। ਈਸ਼ਵਰ ਬੈਠ ਤੁਹਾਨੂੰ ਸਿੱਖਿਆ ਦਿੰਦੇ ਹਨ। ਇਹ ਸੁਪਰੀਮ ਬਾਪ, ਸੁਪਰੀਮ ਟੀਚਰ, ਸੁਪਰੀਮ ਗੁਰੂ ਵੀ ਹੈ। ਅਸੀਂ ਉਨ੍ਹਾਂ ਦੀ ਮੱਤ ਨਾਲ ਸਭ ਮਨੁੱਖਾਂ ਨੂੰ ਸ਼੍ਰੇਸ਼ਠ ਬਣਾਉਂਦੇ ਹਾਂ। ਮੁਕਤੀ - ਜੀਵਨਮੁਕਤੀ ਦੋਵੇਂ ਸ਼੍ਰੇਸ਼ਠ ਹਨ। ਅਸੀਂ ਆਪਣੇ ਘਰ ਜਾਵਾਂਗੇ ਫਿਰ ਪਵਿੱਤਰ ਆਤਮਾਵਾਂ ਆਕੇ ਰਾਜ ਕਰਾਂਗੇ। ਇਹ ਚੱਕਰ ਹੈ ਨਾ। ਇਸ ਨੂੰ ਕਿਹਾ ਜਾਂਦਾ ਹੈ। ਸ੍ਵਦਰਸ਼ਨ ਚੱਕਰ। ਇਹ ਗਿਆਨ ਦੀ ਗੱਲ ਹੈ। ਬਾਪ ਕਹਿੰਦੇ ਹਨ ਤੁਹਾਡਾ ਇਹ ਸ੍ਵਦਰਸ਼ਨ ਚੱਕਰ ਰੁਕਣਾ ਨਹੀਂ ਚਾਹੀਦਾ ਹੈ। ਫਿਰਾਉਂਦੇ ਰਹਿਣ ਨਾਲ ਵਿਕਰਮ ਵਿਨਾਸ਼ ਹੋ ਜਾਣਗੇ। ਤੁਸੀਂ ਇਸ ਰਾਵਣ ਤੇ ਜਿੱਤ ਪਾ ਲਵੋਗੇ। ਪਾਪ ਮਿੱਟ ਜਾਣਗੇ। ਹੁਣ ਸਮ੍ਰਿਤੀ ਆਈ ਹੈ, ਸਿਮਰਨ ਕਰਨ ਦੇ ਲਈ। ਇਵੇਂ ਨਹੀਂ, ਮਾਲਾ ਬੈਠ ਸਿਮਰਨ ਕਰਨੀ ਹੈ। ਆਤਮਾ ਵਿੱਚ ਅੰਦਰ ਗਿਆਨ ਹੈ ਜੋ ਤੁਸੀਂ ਬੱਚਿਆਂ ਨੇ ਹੋਰ ਭਾਈ - ਭੈਣਾਂ ਨੂੰ ਸਮਝਾਉਣਾ ਹੈ। ਬੱਚੇ ਵੀ ਮਦਦਗਾਰ ਤਾਂ ਬਣਨਗੇ ਨਾ। ਤੁਸੀਂ ਬੱਚਿਆਂ ਨੂੰ ਹੀ ਸਵਦਰਸ਼ਨ ਚੱਕ੍ਰਧਾਰੀ ਬਣਾਉਂਦਾ ਹਾਂ। ਇਹ ਗਿਆਨ ਮੇਰੇ ਵਿੱਚ ਹੈ ਇਸਲਈ ਮੈਨੂੰ ਗਿਆਨ ਦਾ ਸਾਗਰ ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਕਹਿੰਦੇ ਹਨ। ਉਨ੍ਹਾਂ ਨੂੰ ਬਾਗਵਾਨ ਕਿਹਾ ਜਾਂਦਾ ਹੈ। ਦੇਵੀ - ਦੇਵਤਾ ਧਰਮ ਦਾ ਬੀਜ ਸ਼ਿਵਬਾਬਾ ਨੇ ਹੀ ਲਗਾਇਆ ਹੈ। ਹੁਣ ਤੁਸੀਂ ਦੇਵੀ - ਦੇਵਤਾ ਬਣ ਰਹੇ ਹੋ। ਇਹ ਸਾਰਾ ਦਿਨ ਸਿਮਰਨ ਕਰਦੇ ਰਹੋ ਤਾਂ ਵੀ ਤੁਹਾਡਾ ਬਹੁਤ ਕਲਿਆਣ ਹੈ। ਦੈਵੀਗੁਣ ਵੀ ਧਾਰਨ ਕਰਨੇ ਹਨ। ਪਵਿੱਤਰ ਵੀ ਬਣਨਾ ਹੈ। ਇਸਤਰੀ - ਪੁਰਸ਼ ਦੋਵੇਂ ਇਕੱਠੇ ਰਹਿੰਦੇ ਪਵਿੱਤਰ ਬਣਦੇ ਹੋ। ਅਜਿਹਾ ਧਰਮ ਤਾਂ ਹੁੰਦਾ ਨਹੀਂ। ਨਿਵ੍ਰਿਤੀ ਮਾਰਗ ਵਾਲੇ ਤਾਂ ਉਹ ਸਿਰਫ ਪੁਰਸ਼ ਬਣਦੇ ਹਨ। ਕਹਿੰਦੇ ਹਨ ਨਾ - ਇਸਤਰੀ - ਪੁਰਸ਼ ਦੋਨੋ ਇਕੱਠੇ ਪਵਿੱਤਰ ਰਹਿ ਨਹੀਂ ਸਕਦੇ, ਮੁਸ਼ਕਿਲ ਹੈ। ਸਤਯੁਗ ਵਿੱਚ ਸੀ ਨਾ। ਲਕਸ਼ਮੀ - ਨਾਰਾਇਣ ਦੀ ਮਹਿਮਾ ਵੀ ਗਾਉਂਦੇ ਹਨ।

ਹੁਣ ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸ਼ੂਦ੍ਰ ਤੋਂ ਬ੍ਰਾਹਮਣ ਬਣਾਏ ਫਿਰ ਦੇਵਤਾ ਬਣਾਉਂਦੇ ਹਨ। ਅਸੀਂ ਹੀ ਪੂਜਯ ਤੋਂ ਪੁਜਾਰੀ ਬਣਾਂਗੇ। ਫਿਰ ਜੱਦ ਵਾਮਮਾਰਗ ਵਿੱਚ ਜਾਣਗੇ ਤਾਂ ਸ਼ਿਵ ਦਾ ਮੰਦਿਰ ਬਣਾਏ ਪੂਜਾ ਕਰਨਗੇ। ਤੁਸੀਂ ਬੱਚਿਆਂ ਨੂੰ ਆਪਣੇ 84 ਜਨਮ ਦਾ ਗਿਆਨ ਹੈ। ਬਾਪ ਹੀ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਦੱਸਦਾ ਹਾਂ। ਇਵੇਂ ਹੋਰ ਕੋਈ ਮਨੁੱਖ ਕਹਿ ਨਾ ਸਕਣ। ਤੁਹਾਨੂੰ ਹੁਣ ਬਾਪ ਸ੍ਵਦਰਸ਼ਨ ਚੱਕਰਧਾਰੀ ਬਣਾਉਂਦੇ ਹਨ। ਤੁਸੀਂ ਆਤਮਾ ਪਵਿੱਤਰ ਬਣ ਰਹੀ ਹੋ। ਸ਼ਰੀਰ ਤਾਂ ਇੱਥੇ ਪਵਿੱਤਰ ਬਣ ਨਾ ਸਕੇ। ਆਤਮਾ ਪਵਿੱਤਰ ਬਣ ਜਾਂਦੀ ਹੈ ਤਾਂ ਫਿਰ ਅਪਵਿੱਤਰ ਸ਼ਰੀਰ ਨੂੰ ਛੱਡਣਾ ਪੈਂਦਾ ਹੈ। ਸਭ ਆਤਮਾਵਾਂ ਨੂੰ ਪਵਿੱਤਰ ਹੋਕੇ ਜਾਣਾ ਹੈ। ਪਵਿੱਤਰ ਦੁਨੀਆਂ ਹੁਣ ਸਥਾਪਨ ਹੋ ਰਹੀ ਹੈ। ਬਾਕੀ ਸਭ ਸਵੀਟ ਹੋਮ ਵਿੱਚ ਚਲੇ ਜਾਣਗੇ। ਇਹ ਯਾਦ ਰੱਖਣਾ ਚਾਹੀਦਾ ਹੈ।

ਬਾਪ ਦੀ ਯਾਦ ਦੇ ਨਾਲ - ਨਾਲ ਘਰ ਦੀ ਵੀ ਯਾਦ ਜਰੂਰ ਚਾਹੀਦੀ ਹੈ ਕਿਓਂਕਿ ਹੁਣ ਵਾਪਿਸ ਘਰ ਜਾਣਾ ਹੈ। ਘਰ ਵਿੱਚ ਹੀ ਬਾਪ ਨੂੰ ਯਾਦ ਕਰਨਾ ਹੈ। ਭਾਵੇਂ ਤੁਸੀਂ ਜਾਣਦੇ ਹੋ ਬਾਬਾ ਇਸ ਤਨ ਵਿੱਚ ਆਕੇ ਸਾਨੂੰ ਸੁਣਾ ਰਹੇ ਹਨ ਪਰ ਬੁੱਧੀ ਪਰਮਧਾਮ ਸਵੀਟ ਹੋਮ ਵਿੱਚੋਂ ਟੁੱਟਣੀ ਨਹੀਂ ਚਾਹੀਦੀ ਹੈ। ਟੀਚਰ ਘਰ ਛੱਡਕੇ ਆਉਂਦੇ ਹਨ, ਤੁਹਾਨੂੰ ਪੜ੍ਹਾਉਣ। ਪੜ੍ਹਕੇ ਫਿਰ ਬਹੁਤ ਦੂਰ ਚਲੇ ਜਾਂਦੇ ਹਨ। ਸੇਕੇਂਡ ਵਿੱਚ ਕਿਥੇ ਵੀ ਜਾ ਸਕਦੇ ਹਨ। ਆਤਮਾ ਕਿੰਨੀ ਛੋਟੀ ਬਿੰਦੀ ਹੈ। ਵੰਡਰ ਖਾਣਾ ਚਾਹੀਦਾ ਹੈ। ਬਾਪ ਨੇ ਆਤਮਾ ਦਾ ਵੀ ਗਿਆਨ ਦਿੱਤਾ ਹੈ। ਇਹ ਵੀ ਤੁਸੀਂ ਜਾਣਦੇ ਹੋ ਸ੍ਵਰਗ ਵਿੱਚ ਕੋਈ ਗੰਦੀ ਚੀਜ਼ ਹੁੰਦੀ ਨਹੀਂ, ਜਿਸ ਨਾਲ ਹੱਥ ਪੈਰ ਅਤੇ ਕਪੜੇ ਆਦਿ ਮੈਲੇ ਹੋਣ। ਦੇਵਤਾਵਾਂ ਦੇ ਕਿਵੇਂ ਸੁੰਦਰ ਪਹਿਰਾਵੇ ਹਨ। ਕਿੰਨੇ ਫਸਟ ਕਲਾਸ ਕਪੜੇ ਹੋਣਗੇ। ਧੋਣ ਦੀ ਵੀ ਲੋੜ ਨਹੀਂ ਇਨ੍ਹਾਂ ਨੂੰ ਵੇਖਕੇ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਆਤਮਾ ਜਾਣਦੀ ਹੈ ਭਵਿੱਖ 21 ਜਨਮ ਅਸੀਂ ਇਹ ਬਣਾਂਗੇ। ਬਸ ਵੇਖਦੇ ਰਹਿਣਾ ਚਾਹੀਦਾ ਹੈ। ਇਹ ਚਿੱਤਰ ਸਭ ਦੇ ਕੋਲ ਹੋਣਾ ਚਾਹੀਦਾ ਹੈ। ਇਸ ਵਿੱਚ ਬੜੀ ਖੁਸ਼ੀ ਚਾਹੀਦੀ ਹੈ - ਸਾਨੂੰ ਬਾਬਾ ਇਹ ਬਣਾਉਂਦੇ ਹਨ। ਅਜਿਹੇ ਬਾਬਾ ਦੇ ਅਸੀਂ ਬੱਚੇ ਫਿਰ ਰੋਂਦੇ ਕਿਓਂ ਹਾਂ! ਸਾਨੂੰ ਕੋਈ ਫਿਕਰ ਥੋੜੀ ਹੋਣੀ ਚਾਹੀਦੀ ਹੈ। ਦੇਵਤਾਵਾਂ ਦੇ ਮੰਦਿਰ ਵਿੱਚ ਜਾਕੇ ਮਹਿਮਾ ਗਾਉਂਦੇ ਹਨ - ਸਰਵਗੁਣ ਸੰਪੰਨ ਅਚਤਮ ਕੇਸ਼ਵਮ। ...ਕਿੰਨੇ ਨਾਮ ਬੋਲਦੇ ਜਾਂਦੇ ਹਨ। ਇਹ ਸਭ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਜੋ ਯਾਦ ਕਰਦੇ ਹਨ। ਸ਼ਾਸਤਰਾਂ ਵਿੱਚ ਕਿਸਨ ਨੇ ਲਿਖਿਆ? ਵਿਆਸ ਨੇ। ਜਾਂ ਕੋਈ ਨਵੇਂ - ਨਵੇਂ ਵੀ ਬਣਾਉਂਦੇ ਰਹਿੰਦੇ ਹਨ। ਗ੍ਰੰਥ ਪਹਿਲੋਂ ਬਹੁਤ ਛੋਟਾ ਸੀ ਹੱਥ ਨਾਲ ਲਿਖਿਆ ਹੋਇਆ। ਹੁਣ ਤਾਂ ਕਿੰਨਾ ਵੱਡਾ ਬਣਾ ਦਿੱਤਾ ਹੈ। ਜਰੂਰ ਐਡੀਸ਼ਨ ਕੀਤਾ ਹੋਵੇਗਾ। ਹੁਣ ਗੁਰੂਨਾਨਕ ਤਾਂ ਆਉਂਦੇ ਹੀ ਹਨ ਧਰਮ ਦੀ ਸਥਾਪਨ ਕਰਨ। ਗਿਆਨ ਦੇਣ ਵਾਲਾ ਤਾਂ ਇੱਕ ਹੀ ਹੈ। ਕ੍ਰਾਈਸਟ ਵੀ ਆਉਂਦੇ ਹਨ ਸਿਰਫ ਧਰਮ ਦੀ ਸਥਾਪਨਾ ਕਰਨ ਦੇ ਲਈ। ਜੱਦ ਸਭ ਆ ਜਾਂਦੇ ਹਨ ਫਿਰ ਤਾਂ ਵਾਪਿਸ ਜਾਣਗੇ। ਘਰ ਭੇਜਣ ਵਾਲਾ ਕੌਣ? ਕੀ ਕ੍ਰਾਈਸਟ? ਨਹੀਂ। ਉਹ ਤਾਂ ਵੱਖ ਨਾਮ - ਰੂਪ ਵਿੱਚ ਤਮੋਪ੍ਰਧਾਨ ਅਵਸਥਾ ਵਿੱਚ ਹੈ। ਸਤੋ, ਰਜੋ, ਤਮੋ ਵਿੱਚ ਆਉਂਦੇ ਹਨ ਨਾ। ਇਸ ਸਮੇਂ ਸਭ ਤਮੋਪ੍ਰਧਾਨ ਹਨ। ਸਭ ਦੀ ਜੜਜੜੀਭੂਤ ਅਵਸਥਾ ਹੈ ਨਾ। ਪੁਨਰਜਨਮ ਲੈਂਦੇ - ਲੈਂਦੇ ਇਸ ਸਮੇਂ ਸਭ ਧਰਮ ਵਾਲੇ ਆਕੇ ਤਮੋਪ੍ਰਧਾਨ ਬਣੇ ਹਨ। ਹੁਣ ਸਭ ਨੂੰ ਵਾਪਿਸ ਜਾਣਾ ਹੈ ਜਰੂਰ। ਫਿਰ ਤੋਂ ਚੱਕਰ ਫਿਰਨਾ ਚਾਹੀਦਾ ਹੈ। ਪਹਿਲੇ ਨਵਾਂ ਧਰਮ ਚਾਹੀਦਾ ਹੈ ਜੋ ਸਤਯੁਗ ਵਿੱਚ ਸੀ ਬਾਪ ਹੀ ਆਕੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਫਿਰ ਵਿਨਾਸ਼ ਵੀ ਹੋਣਾ ਹੈ। ਸਥਾਪਨਾ, ਵਿਨਾਸ਼ ਫਿਰ ਪਾਲਣਾ। ਸਤਯੁਗ ਇੱਚ ਇੱਕ ਹੀ ਧਰਮ ਹੋਵੇਗਾ। ਇਹ ਸਮ੍ਰਿਤੀ ਆਉਂਦੀ ਹੈ ਨਾ। ਸਾਰਾ ਚੱਕਰ ਸਮ੍ਰਿਤੀ ਵਿੱਚ ਲਿਆਉਣਾ ਹੈ। ਹੁਣ ਅਸੀਂ 84 ਦਾ ਚੱਕਰ ਪੂਰਾ ਕਰ ਵਾਪਿਸ ਘਰ ਜਾਵਾਂਗੇ। ਤੁਸੀਂ ਬੋਲਦੇ ਚਲਦੇ ਸ੍ਵਦਰਸ਼ਨ ਚੱਕ੍ਰਧਾਰੀ ਹੋ ਉਹ ਫਿਰ ਕਹਿੰਦੇ ਹਨ ਕ੍ਰਿਸ਼ਨ ਨੂੰ ਸ੍ਵਦਰਸ਼ਨ ਚੱਕਰ ਸੀ, ਉਸ ਨਾਲ ਸਭ ਨੂੰ ਮਾਰਿਆ। ਅਕਾਸੁਰ ਬਕਾਸੁਰ ਆਦਿ ਦੇ ਚਿੱਤਰ ਵਿਖਾਉਦੇ ਹਨ। ਪਰ ਅਜਿਹੀ ਕੋਈ ਗੱਲ ਹੈ ਨਹੀਂ।

ਤੁਸੀਂ ਬੱਚਿਆਂ ਨੂੰ ਹੁਣ ਸ੍ਵਦਰਸ਼ਨ ਚੱਕਰਧਾਰੀ ਬਣਕੇ ਰਹਿਣਾ ਹੈ ਕਿਓਂਕਿ ਸ੍ਵਦਰਸ਼ਨ ਚੱਕਰ ਨਾਲ ਤੁਹਾਡੇ ਪਾਪ ਕੱਟਦੇ ਹਨ। ਆਸੁਰੀਪਣਾ ਖਤਮ ਹੁੰਦਾ ਹੈ। ਦੇਵਤਾ ਅਤੇ ਅਸੁਰਾਂ ਦੀ ਲੜਾਈ ਤਾਂ ਹੋ ਨਾ ਸਕੇ। ਅਸੁਰ ਹੈ ਕਲਯੁਗ ਵਿੱਚ, ਦੇਵਤੇ ਹਨ ਸਤਯੁਗ ਵਿਚ। ਵਿਚਕਾਰ ਹੈ ਸੰਗਮਯੁਗ। ਸ਼ਾਸਤਰ ਹੈ ਹੀ ਭਗਤੀ ਮਾਰਗ ਦੇ। ਗਿਆਨ ਦਾ ਨਾਮ ਨਿਸ਼ਾਨ ਨਹੀਂ। ਗਿਆਨ ਸਾਗਰ ਇੱਕ ਹੀ ਬਾਪ ਹੈ ਸਭ ਦੇ ਲਈ। ਸਿਵਾਏ ਬਾਪ ਦੇ ਕੋਈ ਵੀ ਆਤਮਾ ਪਵਿੱਤਰ ਬਣ ਵਾਪਿਸ ਜਾ ਨਹੀਂ ਸਕਦੀ। ਪਾਰ੍ਟ ਜਰੂਰ ਵਜਾਉਣਾ ਹੈ, ਤਾਂ ਹੁਣ ਆਪਣੇ 84 ਦੇ ਚੱਕਰ ਨੂੰ ਵੀ ਯਾਦ ਕਰਨਾ ਹੈ। ਅਸੀਂ ਹੁਣ ਸਤਯੁਗੀ ਨਵੇਂ ਜਨਮ ਵਿੱਚ ਜਾਂਦੇ ਹਾਂ। ਅਜਿਹਾ ਜਨਮ ਫਿਰ ਕਦੀ ਨਹੀਂ ਮਿਲਦਾ। ਸ਼ਿਵਬਾਬਾ ਫਿਰ ਬ੍ਰਹਮਾ ਬਾਬਾ। ਲੌਕਿਕ, ਪਾਰਲੌਕਿਕ ਅਤੇ ਇਹ ਹੈ ਅਲੌਕਿਕ ਬਾਬਾ। ਇਸ ਸਮੇਂ ਦੀ ਹੀ ਗੱਲ ਹੈ, ਇਨ੍ਹਾਂ ਨੂੰ ਅਲੌਕਿਕ ਕਿਹਾ ਜਾਂਦਾ ਹੈ। ਤੁਸੀਂ ਬੱਚੇ ਉਸ ਸ਼ਿਵਬਾਬਾ ਨੂੰ ਸਿਮਰਨ ਕਰਦੇ ਹੋ। ਬ੍ਰਹਮਾ ਨੂੰ ਨਹੀਂ। ਭਾਵੇਂ ਬ੍ਰਹਮਾ ਦੇ ਮੰਦਿਰ ਵਿੱਚ ਜਾਕੇ ਪੂਜਾ ਕਰਦੇ ਹਨ, ਉਹ ਵੀ ਤੱਦ ਪੂਜਦੇ ਹਨ ਜੱਦ ਸੂਕਸ਼ਮਵਤਨ ਵਿੱਚ ਸੰਪੂਰਨ ਅਵਿਅਕਤ ਮੂਰਤ ਹੈ। ਇਹ ਸ਼ਰੀਰਧਾਰੀ ਪੂਜਾ ਦੇ ਲਾਇਕ ਨਹੀਂ ਹੈ। ਇਹ ਤਾਂ ਮਨੁੱਖ ਹੈ ਨਾ। ਮਨੁੱਖ ਦੀ ਪੂਜਾ ਨਹੀਂ ਹੁੰਦੀ। ਬ੍ਰਹਮਾ ਨੂੰ ਦਾੜ੍ਹੀ ਵਿਖਾਉਂਦੇ ਹਨ ਤਾਂ ਪਤਾ ਚੱਲੇ ਇਹ ਇੱਥੇ ਦਾ ਹੈ । ਦੇਵਤਾਵਾਂ ਨੂੰ ਦਾੜੀ ਹੁੰਦੀ ਨਹੀਂ। ਇਹ ਸਭ ਗੱਲਾਂ ਦੀ ਬੱਚਿਆਂ ਨੂੰ ਸਮਝ ਦਿੱਤੀ ਹੈ। ਤੁਹਾਡਾ ਨਾਮ ਬਾਲਾ ਹੈ ਇਸਲਈ ਤੁਹਾਡਾ ਮੰਦਿਰ ਵੀ ਬਣਿਆ ਹੋਇਆ ਹੈ। ਸੋਮਨਾਥ ਦਾ ਮੰਦਿਰ ਕਿੰਨਾ ਉੱਚ ਤੇ ਉੱਚ ਹੈ। ਸੋਮਰਸ ਪਿਲਾਇਆ ਫਿਰ ਕੀ ਹੋਇਆ? ਫਿਰ ਇਥੇ ਵੀ ਦਿਲਵਾੜਾ ਮੰਦਿਰ ਵੇਖੋ। ਮੰਦਿਰ ਹੂਬਹੂ ਯਾਦਗਾਰ ਬਣਿਆ ਹੋਇਆ ਹੈ। ਥੱਲੇ ਤੁਸੀਂ ਤਪੱਸਿਆ ਕਰ ਰਹੇ ਹੋ, ਉੱਪਰ ਵਿੱਚ ਹੈ ਸ੍ਵਰਗ। ਮਨੁੱਖ ਸਮਝਦੇ ਹਨ ਸ੍ਵਰਗ ਕਿਤੇ ਉੱਪਰ ਵਿੱਚ ਹੈ। ਮੰਦਿਰ ਵਿੱਚ ਵੀ ਥੱਲੇ ਸ੍ਵਰਗ ਕਿਵੇਂ ਬਣਾਉਣ! ਤਾਂ ਉੱਪਰ ਛੱਤ ਵਿੱਚ ਬਣਾ ਦਿੱਤਾ ਹੈ। ਬਣਾਉਣ ਵਾਲੇ ਕੋਈ ਸਮਝਦੇ ਨਹੀਂ ਹਨ। ਵੱਡੇ - ਵੱਡੇ ਕਰੋੜਪਤੀ ਹੈ ਉਨ੍ਹਾਂ ਨੂੰ ਇਹ ਸਮਝਾਉਣਾ ਹੈ। ਤੁਹਾਨੂੰ ਹੁਣ ਗਿਆਨ ਮਿਲਿਆ ਹੈ ਤਾਂ ਤੁਸੀਂ ਬਹੁਤਿਆਂ ਨੂੰ ਦੇ ਸਕਦੇ ਹੋ ।ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅੰਦਰ ਤੋਂ ਆਸੁਰੀਪਨ ਨੂੰ ਸਮਾਪਤ ਕਰਨ ਦੇ ਲਈ ਚਲਦੇ - ਫਿਰਦੇ ਸ੍ਵਦਰਸ਼ਨ ਚੱਕ੍ਰਧਾਰੀ ਹੋਕੇ ਰਹਿਣਾ ਹੈ। ਸਾਰਾ ਚੱਕਰ ਸਮ੍ਰਿਤੀ ਵਿੱਚ ਲਿਆਉਣਾ ਹੈ।

2. ਬਾਪ ਦੀ ਯਾਦ ਦੇ ਨਾਲ - ਨਾਲ ਬੁੱਧੀ ਪਰਮਧਾਮ ਘਰ ਵਿੱਚ ਵੀ ਲੱਗੀ ਰਹੇ। ਬਾਪ ਨੇ ਜੋ ਸਿਮ੍ਰਿਤੀਆਂ ਦਵਾਈਆਂ ਹਨ ਉਨ੍ਹਾਂ ਦਾ ਸਿਮਰਨ ਕਰ ਆਪਣਾ ਕਲਿਆਣ ਕਰਨਾ ਹੈ।

ਵਰਦਾਨ:-
ਸੰਪੂਰਨ ਆਹੁਤੀ ਦੁਆਰਾ ਪਰਿਵਰਤਨ ਸਮਾਰੋਹ ਮਨਾਉਣ ਵਾਲੇ ਦ੍ਰਿੜ ਸੰਕਲਪਧਾਰੀ ਭਵ :

ਜਿਵੇਂ ਕਹਾਵਤ ਹੈ ਧਰਤ ਪਰੀਏ ਧਰਮ ਨਾ ਛੋਡੀਏ ਤਾਂ ਕੋਈ ਵੀ ਸਰਕਮਸਟਾਂਸ ਆ ਜਾਵੇ, ਮਾਇਆ ਦਾ ਮਹਾਵੀਰ ਰੂਪ ਸਾਹਮਣੇ ਆ ਜਾਵੇ ਪਰ ਧਾਰਨਾਵਾਂ ਨਾ ਛੁੱਟਣ। ਸੰਕਲਪ ਦੁਆਰਾ ਤਿਆਗ ਕੀਤੀਆਂ ਹੋਈਆਂ ਬੇਕਾਰ ਚੀਜਾਂ ਸੰਕਲਪ ਵਿੱਚ ਵੀ ਸਵੀਕਾਰ ਨਾ ਹੋਣ। ਹਮੇਸ਼ਾ ਆਪਣੇ ਸ਼੍ਰੇਸ਼ਠ ਸ੍ਵਮਾਨ, ਸ਼੍ਰੇਸ਼ਠ ਸਮ੍ਰਿਤੀ ਅਤੇ ਸ਼੍ਰੇਸ਼ਠ ਜੀਵਨ ਦੇ ਸਮਰਥੀ ਸਵਰੂਪ ਦੁਆਰਾ ਸ਼੍ਰੇਸ਼ਠ ਪਾਰ੍ਟਧਾਰੀ ਬਣ ਸ਼੍ਰੇਸ਼ਠਤਾ ਦਾ ਖੇਡ ਕਰਦੇ ਰਹੋ। ਕਮਜ਼ੋਰੀਆਂ ਦੇ ਸਭ ਖੇਡ ਸਮਾਪਤ ਹੋ ਜਾਣ। ਜੱਦ ਅਜਿਹੀ ਸੰਪੂਰਨ ਆਹੁਤੀ ਦਾ ਸੰਕਲਪ ਦ੍ਰਿੜ ਹੋਵੇਗਾ ਉਦੋਂ ਪਰਿਵਰਤਨ ਸਮਾਰੋਹ ਹੋਵੇਗਾ। ਇਸ ਸਮਾਰੋਹ ਦੀ ਤਾਰੀਖ਼ ਹੁਣ ਸੰਗਠਿਤ ਰੂਪ ਵਿਚ ਨਿਸ਼ਚਿਤ ਕਰੋ।

ਸਲੋਗਨ:-
ਰੀਅਲ ਡਾਇਮੰਡ ਬਣਕੇ ਆਪਣੇ ਵਾਈਬ੍ਰੇਸ਼ਨ ਦੀ ਚਮਕ ਵਿਸ਼ਵ ਵਿੱਚ ਫੈਲਾਓ।