01.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਬਾਪ ਆਏ ਹਨ ਤੁਹਾਨੂੰ ਕਰਮ - ਅਕਰਮ - ਵਿਕਰਮ ਦੀ ਗੂੜ ਗਤੀ ਸੁਣਾਉਣ ਲਈ, ਜਦੋਂ ਆਤਮਾ ਅਤੇ ਸ਼ਰੀਰ ਦੋਨੋਂ ਪਵਿੱਤਰ ਹਨ ਤਾਂ ਕਰਮ ਅਕਰਮ ਹੁੰਦੇ ਹਨ, ਪਤਿਤ ਹੋਣ ਨਾਲ ਵਿਕਰਮ ਹੁੰਦੇ ਹਨ।

ਪ੍ਰਸ਼ਨ:-
ਆਤਮਾ ਤੇ ਕਟ (ਜੰਕ) ਚੜ੍ਹਨ ਦਾ ਕਾਰਨ ਕੀ ਹੈ? ਕਟ ਚੜ੍ਹੀ ਹੋਈ ਹੈ ਤਾਂ ਉਸ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਕਟ ਚੜ੍ਹਨ ਦਾ ਕਾਰਨ ਹੈ - ਵਿਕਾਰ। ਪਤਿਤ ਬਣਨ ਨਾਲ ਹੀ ਕਟ ਚੜ੍ਹਦੀ ਹੈ। ਜੇਕਰ ਹਾਲੇ ਤੱਕ ਕਟ ਚੜ੍ਹੀ ਹੋਈ ਹੈ ਤਾਂ ਉਨ੍ਹਾਂ ਨੂੰ ਪੁਰਾਣੇ ਦੁਨੀਆਂ ਦੀ ਕਸ਼ਿਸ਼ ਹੁੰਦੀ ਰਹਿੰਦੀ ਹੈ। ਬੁੱਧੀ ਕ੍ਰਿਮੀਨਲ ਵਲ ਜਾਂਦੀ ਰਹੇਗੀ। ਯਾਦ ਵਿਚ ਰਹਿ ਨਹੀਂ ਸਕਣਗੇ।

ਓਮ ਸ਼ਾਂਤੀ
ਬੱਚੇ ਇਸ ਦਾ ਅਰਥ ਤਾਂ ਸਮਝ ਗਏ ਹਨ। ਓਮ ਸ਼ਾਂਤੀ ਕਹਿਣ ਨਾਲ ਹੀ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਅਸੀਂ ਆਤਮਾਵਾਂ ਇਥੇ ਦੀ ਰਹਿਵਾਸੀ ਨਹੀਂ ਹਾਂ। ਅਸੀਂ ਤਾਂ ਸ਼ਾਂਤੀਧਾਮ ਦੀ ਰਹਿਵਾਸੀ ਹਾਂ। ਸਾਡਾ ਸਵਧਰ੍ਮ ਸ਼ਾਂਤ ਹੈ, ਜਦੋਂ ਘਰ ਵਿੱਚ ਰਹਿੰਦੇ ਹਨ ਫਿਰ ਇੱਥੇ ਆਕੇ ਪਾਰ੍ਟ ਵਜਾਉਂਦੇ ਹਨ, ਕਿਓਂਕਿ ਸ਼ਰੀਰ ਦੇ ਨਾਲ ਕਰਮ ਕਰਨਾ ਪੈਂਦਾ ਹੈ। ਕਰਮ ਹੁੰਦਾ ਹੈ ਇੱਕ ਚੰਗਾ, ਦੂਜਾ ਬੁਰਾ। ਕਰਮ ਬੁਰਾ ਹੁੰਦਾ ਹੈ ਰਾਵਣ ਰਾਜ ਵਿੱਚ। ਰਾਵਣ ਰਾਜ ਵਿੱਚ। ਰਾਵਣ ਰਾਜ ਵਿੱਚ ਸਭ ਦੇ ਕਰਮ ਵਿਕਰਮ ਬਣ ਗਏ ਹਨ। ਇੱਕ ਵੀ ਮਨੁੱਖ ਨਹੀਂ ਜਿਸ ਤੋਂ ਵਿਕਰਮ ਨਾ ਹੁੰਦਾ ਹੋਏ। ਮਨੁੱਖ ਤਾਂ ਸਮਝਦੇ ਹਨ ਸਾਧੂ - ਸੰਨਿਆਸੀ ਆਦਿ ਤੋਂ ਵਿਕਰਮ ਨਹੀਂ ਹੋ ਸਕਦਾ ਕਿਓਂਕਿ ਉਹ ਪਵਿੱਤਰ ਰਹਿੰਦੇ ਹਨ। ਸੰਨਿਆਸ ਕੀਤਾ ਹੋਇਆ ਹੈ। ਵਾਸਤਵ ਵਿੱਚ ਪਵਿੱਤਰ ਕਿਸ ਨੂੰ ਕਿਹਾ ਜਾਂਦਾ ਹੈ, ਇਹ ਬਿਲਕੁਲ ਨਹੀਂ ਜਾਣਦੇ। ਕਹਿੰਦੇ ਵੀ ਹਨ ਅਸੀਂ ਪਤਿਤ ਹਾਂ। ਪਤਿਤ - ਪਾਵਨ ਨੂੰ ਬੁਲਾਉਂਦੇ ਹਨ। ਜਦੋਂ ਤਕ ਉਹ ਨਾ ਆਏ ਤੱਦ ਤਕ ਦੁਨੀਆਂ ਪਾਵਨ ਬਣ ਨਹੀਂ ਸਕਦੀ। ਇੱਥੇ ਇਹ ਪਤਿਤ ਪੁਰਾਣੀ ਦੁਨੀਆਂ ਹੈ, ਇਸਲਈ ਪਾਵਨ ਦੁਨੀਆਂ ਨੂੰ ਯਾਦ ਕਰਦੇ ਹਨ। ਪਾਵਨ ਦੁਨੀਆਂ ਵਿੱਚ ਜੱਦ ਜਾਣਗੇ ਤਾਂ ਪਤਿਤ ਦੁਨੀਆਂ ਨੂੰ ਯਾਦ ਨਹੀਂ ਕਰਣਗੇ। ਉਹ ਦੁਨੀਆਂ ਹੀ ਵੱਖ ਹੈ। ਹਰ ਇੱਕ ਚੀਜ਼ ਨਵੀਂ ਫਿਰ ਪੁਰਾਣੀ ਹੁੰਦੀ ਹੈ ਨਾ। ਨਵੀਂ ਦੁਨੀਆਂ ਵਿੱਚ ਇੱਕ ਵੀ ਪਤਿਤ ਹੋ ਨਾ ਸਕੇ। ਨਵੀਂ ਦੁਨੀਆਂ ਦਾ ਰਚਿਅਤਾ ਹੈ ਪਰਮਪਿਤਾ ਪ੍ਰਮਾਤਮਾ, ਉਹ ਹੀ ਪਤਿਤ - ਪਾਵਨ ਹੈ, ਉਨ੍ਹਾਂ ਦੀ ਰਚਨਾ ਵੀ ਜਰੂਰ ਪਾਵਨ ਹੋਣੀ ਚਾਹੀਦੀ ਹੈ। ਪਤਿਤ ਸੋ ਪਾਵਨ, ਪਾਵਨ ਸੋ ਪਤਿਤ, ਇਹ ਗੱਲਾਂ ਦੁਨੀਆਂ ਵਿੱਚ ਕਿਸੇ ਦੀ ਬੁੱਧੀ ਵਿੱਚ ਬੈਠ ਨਾ ਸਕਣ। ਕਲਪ - ਕਲਪ ਬਾਪ ਹੀ ਆਕੇ ਸਮਝਾਉਂਦੇ ਹਨ। ਤੁਸੀਂ ਬੱਚਿਆਂ ਵਿੱਚ ਵੀ ਕਈ ਨਿਸ਼ਚੇ ਬੁੱਧੀ ਹੋਕੇ ਫਿਰ ਸੰਸ਼ੇ ਬੁੱਧੀ ਹੋ ਜਾਂਦੇ ਹਨ। ਮਾਇਆ ਇੱਕਦਮ ਹਪ ਕਰ ਲੈਂਦੀ ਹੈ। ਤੁਸੀਂ ਮਹਾਰਥੀ ਹੋ ਨਾ। ਮਹਾਂਰਥੀਆਂ ਨੂੰ ਹੀ ਭਾਸ਼ਣ ਤੇ ਬੁਲਾਉਂਦੇ ਹਨ। ਮਹਾਰਾਜਿਆਂ ਨੂੰ ਵੀ ਸਮਝਾਉਣਾ ਹੈ। ਤੁਸੀਂ ਹੀ ਪਹਿਲੇ ਪਾਵਨ ਪੂਜਯ ਸੀ, ਹੁਣ ਤਾਂ ਇਹ ਹੈ ਹੀ ਪਤਿਤ ਦੁਨੀਆਂ। ਪਾਵਨ ਦੁਨੀਆਂ ਵਿੱਚ ਭਾਰਤਵਾਸੀ ਹੀ ਸੀ। ਤੁਸੀਂ ਭਾਰਤਵਾਸੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਡਬਲ ਸਿਰਤਾਜ ਸੰਪੂਰਨ ਨਿਰਵਿਕਾਰੀ ਸੀ। ਮਹਾਂਰਥੀਆਂ ਨੂੰ ਤਾਂ ਇਵੇਂ ਸਮਝਣਾ ਹੋਵੇਗਾ ਨਾ। ਇਸ ਨਸ਼ੇ ਨਾਲ ਸਮਝਾਉਣਾ ਹੁੰਦਾ ਹੈ। ਭਗਵਾਨੁਵਾਚ - ਕਾਮ ਚਿਤਾ ਤੇ ਬੈਠ ਸਾਂਵਰੇ ਬਣ ਜਾਂਦੇ ਹਨ ਫਿਰ ਗਿਆਨ ਚਿਤਾ ਤੇ ਬੈਠਣ ਨਾਲ ਗੋਰਾ ਬਣਨਗੇ। ਹੁਣ ਜੋ ਵੀ ਸਮਝਾਉਂਦੇ ਹਨ ਉਹ ਤਾਂ ਕਾਮ ਚਿਤਾ ਤੇ ਬੈਠ ਨਾ ਸਕਣ। ਪਰ ਇਵੇਂ ਵੀ ਹੈ ਜੋ ਹੋਰਾਂ ਨੂੰ ਸਮਝਾਉਂਦੇ - ਸਮਝਾਉਂਦੇ ਕਾਮ ਚਿਤਾ ਤੇ ਬੈਠ ਜਾਂਦੇ ਹਨ। ਅੱਜ ਇਹ ਸਮਝਾਉਂਦੇ ਕਲ ਵਿਕਾਰ ਵਿੱਚ ਡਿੱਗ ਪੈਂਦੇ। ਮਾਇਆ ਬੜੀ ਜਬਰਦਸਤ ਹੈ। ਗਲੱ ਨਾ ਪੁੱਛੋਂ। ਹੋਰਾਂ ਨੂੰ ਸਮਝਾਉਣ ਵਾਲੇ ਆਪ ਕਾਮ ਚਿਤਾ ਤੇ ਬੈਠ ਜਾਂਦੇ ਹਨ। ਫਿਰ ਪਛਤਾਉਂਦੇ ਹਨ - ਇਹ ਕੀ ਹੋਇਆ? ਬਾਕਸਿੰਗ ਹੈ ਨਾ। ਇਸਤਰੀ ਨੂੰ ਵੇਖਿਆ ਅਤੇ ਕਸ਼ਿਸ਼ ਆਈ, ਕਾਲਾ ਮੂੰਹ ਕਰ ਦਿੱਤਾ। ਮਾਇਆ ਬੜੀ ਦੁਸ਼੍ਟ ਹੈ। ਪ੍ਰਤਿਗਿਆ ਕਰ ਫਿਰ ਡਿੱਗਦੇ ਹਨ ਤਾਂ ਕਿੰਨਾ ਸੋ ਗੁਣਾ ਦੰਡ ਪੈ ਜਾਂਦਾ ਹੈ। ਉਹ ਤਾਂ ਜਿਵੇਂ ਸ਼ੂਦ੍ਰ ਸਮਾਨ ਪਤਿਤ ਹੋ ਗਿਆ। ਗਾਇਆ ਵੀ ਹੋਇਆ ਹੈ - ਅੰਮ੍ਰਿਤ ਪੀਕੇ ਫਿਰ ਬਾਹਰ ਵਿੱਚ ਜਾਕੇ ਦੂਜਿਆਂ ਨੂੰ ਸਤਾਉਂਦੇ ਸੀ। ਗੰਦ ਕਰਦੇ ਸੀ। ਤਾਲੀ ਦੋ ਹੱਥ ਨਾਲ ਵੱਜਦੀ ਹੈ। ਇੱਕ ਨਾਲ ਤਾਂ ਵੱਜ ਨਾ ਸਕੇ। ਦੋਨੋਂ ਖਰਾਬ ਹੋ ਜਾਂਦੇ ਹਨ । ਫਿਰ ਕੋਈ ਤਾਂ ਸਮਾਚਾਰ ਦਿੰਦੇ ਹਨ, ਕੋਈ ਫਿਰ ਲੱਜਾ ਦੇ ਮਾਰੇ ਸਮਾਚਾਰ ਹੀ ਨਹੀਂ ਦਿੰਦੇ। ਸਮਝਦੇ ਹਨ ਕਿੱਥੇ ਬ੍ਰਾਹਮਣ ਕੁਲ ਵਿਚ ਨਾਮ ਬਦਨਾਮ ਨਾ ਹੋ ਜਾਵੇ। ਯੁੱਧ ਵਿੱਚ ਕੋਈ ਹਾਰਦੇ ਹਨ ਤਾਂ ਹਾਹਾਕਾਰ ਹੋ ਜਾਂਦਾ ਹੈ। ਅਰੇ ਇੰਨੇ ਵੱਡੇ ਪਹਿਲਵਾਨ ਨੂੰ ਵੀ ਸੁੱਟ ਦਿੱਤਾ! ਇਵੇਂ ਬਹੁਤ ਐਕਸੀਡੈਂਟ ਹੁੰਦੇ ਹਨ। ਮਾਇਆ ਥੱਪੜ ਮਾਰਦੀ ਹੈ। ਬਹੁਤ ਵੱਡੀ ਮੰਜ਼ਿਲ ਹੈ।

ਹੁਣ ਤੁਸੀਂ ਬੱਚੇ ਸਮਝਾਉਂਦੇ ਹੋ ਜੋ ਸਤੋਪ੍ਰਧਾਨ ਗੋਰੇ ਸਨ, ਉਹ ਹੀ ਕਾਮ ਚਿਤਾ ਤੇ ਬੈਠਣ ਨਾਲ ਕਾਲੇ ਤਮੋਪ੍ਰਧਾਨ ਬਣ ਰਹੇ ਹਨ। ਰਾਮ ਨੂੰ ਵੀ ਕਾਲਾ ਬਣਾਉਂਦੇ ਹਨ। ਚਿੱਤਰ ਤਾਂ ਬਹੁਤਿਆਂ ਦੇ ਕਾਲੇ ਬਣਾਉਂਦੇ ਹਨ। ਪਰ ਮੁੱਖ ਦੀ ਗੱਲ ਸਮਝਾਈ ਜਾਂਦੀ ਹੈ। ਇੱਥੇ ਵੀ ਰਾਮਚੰਦਰ ਦਾ ਕਾਲਾ ਚਿੱਤਰ ਹੈ ਨਾ, ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ - ਕਾਲਾ ਕਿਓਂ ਬਣਾਇਆ ਹੈ? ਕਹਿ ਦੇਣਗੇ ਇਹ ਤਾਂ ਈਸ਼ਵਰ ਦੀ ਭਾਵੀ। ਇਹ ਤਾਂ ਚਲਦਾ ਆਉਂਦਾ ਹੈ। ਕਿਓਂ ਹੁੰਦਾ ਹੈ, ਕੀ ਹੁੰਦਾ ਹੈ - ਇਹ ਕੁਝ ਨਹੀਂ ਜਾਣਦੇ। ਹੁਣ ਤੁਹਾਨੂੰ ਬਾਬਾ ਸਮਝਾਉਂਦੇ ਹਨ ਕਾਮ ਚਿਤਾ ਤੇ ਬੈਠਣ ਨਾਲ ਪਤਿਤ ਦੁਖੀ ਵਰਥ ਨਾਟ ਏ ਪੈਣੀ ਬਣ ਜਾਂਦੇ ਹਨ। ਉਹ ਹੈ ਨਿਰਵਿਕਾਰੀ ਦੁਨੀਆਂ। ਇਹ ਹੈ ਵਿਕਾਰੀ ਦੁਨੀਆਂ। ਤਾਂ ਇਵੇਂ - ਇਵੇਂ ਸਮਝਾਉਣਾ ਚਾਹੀਦਾ ਹੈ। ਇਹ ਸੂਰਜਵੰਸ਼ੀ, ਇਹ ਚੰਦ੍ਰਵੰਸ਼ੀ ਫਿਰ ਵੈਸ਼ਯ ਵੰਸ਼ੀ ਬਣਨਾ ਹੀ ਹੈ। ਵਾਮ ਮਾਰਗ ਵਿਚ ਆਉਣ ਨਾਲ ਫਿਰ ਉਹ ਦੇਵਤਾ ਨਹੀਂ ਕਹਿਲਾਉਂਦੇ। ਜਗਤ ਨਾਥ ਦੇ ਮੰਦਿਰ ਵਿੱਚ ਉੱਪਰ ਵਿਚ ਦੇਵਤਾਵਾਂ ਦਾ ਕੁਲ ਵਿਖਾਉਂਦੇ ਹਨ। ਡਰੈਸ ਦੇਵਤਾਵਾਂ ਦੀ ਹੈ, ਐਕਟੀਵਿਟੀ ਬੜੀ ਗੰਦੀ ਹੈ। ਬਾਪ ਜਿੰਨਾਂ ਗੱਲਾਂ ਤੇ ਅਟੈਂਸ਼ਨ ਖਿਚਵਾਉਂਦੇ ਹਨ, ਧਿਆਨ ਦੇਣਾ ਚਾਹੀਦਾ ਹੈ। ਮੰਦਿਰਾਂ ਵਿੱਚ ਬਹੁਤ ਸਰਵਿਸ ਹੋ ਸਕਦੀ ਹੈ। ਸ਼੍ਰੀਨਾਥ ਦੁਆਰੇ ਵਿੱਚ ਵੀ ਸਮਝਾ ਸਕਦੇ ਹੋ। ਪੁੱਛਣਾ ਚਾਹੀਦਾ ਹੈ ਇਸ ਨੂੰ ਕਾਲਾ ਕਿਓਂ ਬਣਾਇਆ ਹੈ? ਇਹ ਸਮਝਉਂਣਾ ਤਾਂ ਬਹੁਤ ਚੰਗਾ ਹੈ। ਉਹ ਹੈ ਗੋਲਡਨ ਏਜ਼, ਇਹ ਹੈ ਆਇਰਨ ਏਜ਼। ਕਟ ਚੜ੍ਹ ਜਾਂਦੀ ਹੈ ਨਾ। ਹੁਣ ਤੁਹਾਡੀ ਕਟ ਉਤਰ ਰਹੀ ਹੈ। ਜੋ ਯਾਦ ਨਹੀਂ ਕਰਦੇ ਤਾਂ ਕਟ ਵੀ ਨਹੀਂ ਉਤਰਦੀ। ਬਹੁਤ ਕਟ ਚੜ੍ਹੀ ਹੋਈ ਹੋਵੇਗੀ ਤਾਂ ਉਸ ਪੁਰਾਣੀ ਦੁਨੀਆਂ ਦੀ ਕੋਸ਼ਿਸ਼ ਹੁੰਦੀ ਰਹੇਗੀ। ਸਭ ਤੋਂ ਵੱਡੀ ਕਟ ਚੜ੍ਹਦੀ ਹੀ ਹੈ ਵਿਕਾਰਾਂ ਨਾਲ। ਪਤਿਤ ਵੀ ਉਸ ਤੋਂ ਬਣੇ ਹਨ। ਆਪਣੀ ਜਾਂਚ ਕਰਨੀ ਹੈ - ਸਾਡੀ ਬੁੱਧੀ ਕ੍ਰਿਮੀਨਲ ਵੱਲ ਤਾਂ ਨਹੀਂ ਜਾਂਦੀ। ਚੰਗੇ - ਚੰਗੇ ਫਸਟਕਲਾਸ ਬੱਚੇ ਵੀ ਫੇਲ ਹੋ ਪੈਂਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਇਹ ਸਮਝ ਮਿਲੀ ਹੈ। ਮੁੱਖ ਗੱਲ ਹੈ ਪਵਿੱਤਰਤਾ ਦੀ। ਸ਼ੁਰੂ ਤੋਂ ਲੈਕੇ ਇਸ ਤੇ ਹੀ ਝੱਗੜੇ ਚਲਦੇ ਆਏ ਹਨ। ਬਾਪ ਨੇ ਹੀ ਇਹ ਯੁਕਤੀ ਰਚੀ - ਸਭ ਕਹਿੰਦੇ ਸੀ ਅਸੀਂ ਗਿਆਨ ਅੰਮ੍ਰਿਤ ਪੀਣ ਜਾਂਦੇ ਹਾਂ। ਗਿਆਨ ਅੰਮ੍ਰਿਤ ਹੈ ਹੀ ਗਿਆਨ ਸਾਗਰ ਦੇ ਕੋਲ। ਸ਼ਾਸਤਰ ਪੜ੍ਹਨ ਨਾਲ ਤਾਂ ਕੋਈ ਪਤਿਤ ਤੋਂ ਪਾਵਨ ਬਣ ਨਹੀਂ ਸਕਦੇ। ਪਾਵਨ ਬਣ ਫਿਰ ਪਾਵਨ ਦੁਨੀਆਂ ਵਿੱਚ ਜਾਣਾ ਹੈ। ਇੱਥੇ ਪਾਵਨ ਬਣ ਫਿਰ ਕਿੱਥੇ ਜਾਣਗੇ? ਲੋਕੀ ਸਮਝਦੇ ਹਨ ਫਲਾਣੇ ਨੇ ਮੋਕਸ਼ ਨੂੰ ਪਾਇਆ। ਉਨ੍ਹਾਂ ਨੂੰ ਕੀ ਪਤਾ, ਜੇ ਮੋਕਸ਼ ਨੂੰ ਪਾ ਲਿਆ ਫਿਰ ਤਾਂ ਉਨ੍ਹਾਂ ਦਾ ਕਿਰਿਆ ਕਰਮ ਆਦਿ ਵੀ ਨਹੀਂ ਕਰ ਸਕਦੇ। ਇੱਥੇ ਜੋਤੀ ਆਦਿ ਜਗਾਉਂਦੇ ਹਨ ਕਿ ਉਨ੍ਹਾਂ ਨੂੰ ਕੋਈ ਤਕਲੀਫ ਨਾ ਹੋਵੇ। ਹਨ੍ਹੇਰੇ ਵਿੱਚ ਠੋਕਰਾਂ ਨਾ ਖਾਣ। ਆਤਮਾ ਤੇ ਇੱਕ ਸ਼ਰੀਰ ਛੱਡ ਦੂਜਾ ਜਾਕੇ ਲੈਂਦੀ ਹੈ, ਇੱਕ ਸੈਕਿੰਡ ਦੀ ਗੱਲ ਹੈ। ਹਨ੍ਹੇਰਾ ਫਿਰ ਕਿੱਥੋਂ ਆਇਆ? ਇਹ ਰਸਮ ਚਲੀ ਆਉਂਦੀ ਹੈ, ਤੁਸੀਂ ਵੀ ਕਰਦੇ ਸੀ, ਹੁਣ ਕੁਝ ਨਹੀਂ ਕਰਦੇ ਹੋ। ਤੁਸੀਂ ਜਾਣਦੇ ਹੋ ਸ਼ਰੀਰ ਤਾਂ ਮਿੱਟੀ ਹੋ ਗਿਆ। ਉੱਥੇ ਇਵੇਂ ਰਸਮ - ਰਿਵਾਜ਼ ਹੁੰਦੀ ਨਹੀਂ। ਅੱਜਕਲ ਰਿੱਧੀ - ਸਿੱਧੀ ਦੀਆਂ ਗੱਲਾਂ ਵਿੱਚ ਕੁਝ ਰੱਖਿਆਂ ਨਹੀਂ ਹੈ। ਸਮਝੋ ਕਿਸੇ ਨੂੰ ਪੰਖ ਆ ਜਾਂਦੇ ਹਨ, ਉਡਣ ਲਗਦੇ ਹਨ - ਫਿਰ ਕੀ, ਉਸ ਨਾਲ ਫਾਇਦਾ ਕੀ ਮਿਲੇਗਾ? ਬਾਪ ਤਾਂ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਹ ਯੋਗ ਅਗਨੀ ਹੈ, ਜਿਸ ਨਾਲ ਪਤਿਤ ਤੋਂ ਪਾਵਨ ਬਣੋਗੇ। ਨਾਲੇਜ ਤੋਂ ਧਨ ਮਿਲਦਾ ਹੈ। ਯੋਗ ਤੋਂ ਐਵਰ ਹੈਲਦੀ ਪਵਿੱਤਰ, ਗਿਆਨ ਤੋਂ ਐਵਰ ਵੈਲਦੀ ਧਨਵਾਨ ਬਣਦੇ ਹਨ। ਯੋਗੀ ਦੀ ਉਮਰ ਹਮੇਸ਼ਾ ਵੱਡੀ ਹੁੰਦੀ ਹੈ। ਭੋਗੀ ਦੀ ਘੱਟ। ਕ੍ਰਿਸ਼ਨ ਨੂੰ ਯੋਗੇਸ਼ਵਰ ਕਹਿੰਦੇ ਹਨ। ਈਸ਼ਵਰ ਦੀ ਯਾਦ ਨਾਲ ਕ੍ਰਿਸ਼ਨ ਬਣਿਆ ਹੈ, ਉਨ੍ਹਾਂ ਨੂੰ ਸ੍ਵਰਗ ਵਿੱਚ ਯੋਗੇਸ਼ਵਰ ਨਹੀਂ ਕਹਿਣਗੇ। ਉਹ ਤਾਂ ਪ੍ਰਿੰਸ ਹੈ। ਪਾਸਟ ਜਨਮ ਵਿੱਚ ਇਵੇਂ ਦਾ ਕਰਮ ਕੀਤਾ ਹੈ, ਜਿਸ ਨਾਲ ਇਹ ਬਣਿਆ ਹੈ। ਕਰਮ - ਅਕਰਮ - ਵਿਕਰਮ ਦੀ ਗਤੀ ਵੀ ਬਾਪ ਨੇ ਸਮਝਾਈ ਹੈ। ਅੱਧਾਕਲਪ ਹੈ ਰਾਮ ਰਾਜ, ਅੱਧਾਕਲਪ ਹੈ ਰਾਵਣਰਾਜ। ਵਿਕਾਰ ਵਿੱਚ ਜਾਣਾ - ਇਹ ਹੈ ਸਭ ਤੋਂ ਵੱਡਾ ਪਾਪ। ਸਭ ਭਰਾ - ਭੈਣ ਹਨ ਨਾ। ਆਤਮਾਵਾਂ ਸਭ ਭਰਾ - ਭਰਾ ਹਨ। ਭਗਵਾਨ ਦੀ ਸੰਤਾਨ ਹੋਕੇ ਫਿਰ ਕ੍ਰਿਮੀਨਲ ਏਸਾਲਟ ਕਿਵੇਂ ਕਰਦੇ ਹਨ। ਅਸੀਂ ਬੀ. ਕੇ ਵਿਕਾਰ ਵਿੱਚ ਜਾ ਨਹੀਂ ਸਕਦੇ। ਇਸ ਯੁਕਤੀ ਨਾਲ ਹੀ ਪਵਿੱਤਰ ਰਹਿ ਸਕਦੇ ਹੋ। ਤੁਸੀਂ ਜਾਣਦੇ ਹੋ ਰਾਵਣ ਰਾਜ ਖਤਮ ਹੁੰਦਾ ਹੈ ਫਿਰ ਹਰ ਇੱਕ ਆਤਮਾ ਪਵਿੱਤਰ ਬਣ ਜਾਂਦੀ ਹੈ। ਉਸ ਨੂੰ ਕਿਹਾ ਜਾਂਦਾ ਹੈ - ਘਰ - ਘਰ ਵਿੱਚ ਸੋਝਰਾ। ਤੁਹਾਡੀ ਜੋਤੀ ਜਗੀ ਹੋਈ ਹੈ। ਗਿਆਨ ਦਾ ਤੀਜਾ ਨੇਤਰ ਮਿਲਿਆ ਹੈ। ਸਤਯੁਗ ਵਿੱਚ ਸਭ ਪਵਿੱਤਰ ਹੀ ਰਹਿੰਦੇ ਹਨ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਦੂਜਿਆਂ ਨੂੰ ਸਮਝਾਉਣ ਦੀ ਬੱਚਿਆਂ ਵਿੱਚ ਨੰਬਰਵਾਰ ਤਾਕਤ ਰਹਿੰਦੀ ਹੈ। ਨੰਬਰਵਾਰ ਯਾਦ ਵਿੱਚ ਰਹਿੰਦੇ ਹਨ। ਰਾਜਧਾਨੀ ਕਿਵੇਂ ਸਥਾਪਨ ਹੁੰਦੀ ਹੈ, ਕਿਸੇ ਦੀ ਬੁੱਧੀ ਵਿੱਚ ਇਹ ਨਹੀਂ ਹੋਵੇਗਾ। ਤੁਸੀਂ ਸੈਨਾ ਹੋ ਨਾ। ਜਾਣਦੇ ਹੋ ਯਾਦ ਦੇ ਬਲ ਨਾਲ ਪਵਿੱਤਰ ਬਣ ਅਸੀਂ ਰਾਜਾ ਰਾਣੀ ਬਣ ਰਹੇ ਹਾਂ। ਫਿਰ ਦੂਜੇ ਜਨਮ ਵਿੱਚ ਗੋਲਡਨ ਸਪੂਨ ਇਨ ਮਾਊਥ ਹੋਵੇਗਾ। ਵੱਡਾ ਇਮਤਿਹਾਨ ਪਾਸ ਕਰਨ ਵਾਲੇ ਮਰਤਬਾ ਵੀ ਵੱਡਾ ਪਾਉਂਦੇ ਹਨ। ਫਰਕ ਪੈਂਦਾ ਹੈ ਨਾ, ਜਿੰਨੀ ਪੜ੍ਹਾਈ ਉਨ੍ਹਾਂ ਸੁਖ। ਇਹ ਤਾਂ ਭਗਵਾਨ ਪੜ੍ਹਾਉਂਦੇ ਹਨ। ਇਹ ਨਸ਼ਾ ਚੜ੍ਹਿਆ ਹੋਇਆ ਰਹਿਣਾ ਚਾਹੀਦਾ ਹੈ। ਚੋਬਚੀਨੀ (ਤਾਕਤ ਦਾ ਮਾਲ) ਮਿਲਦਾ ਹੈ। ਭਗਵਾਨ ਬਗੈਰ ਇਵੇਂ ਭਗਵਾਨ - ਭਗਵਤੀ ਕੌਣ ਬਣਾਉਣਗੇ। ਤੁਸੀਂ ਹੁਣ ਪਤਿਤ ਤੋਂ ਪਾਵਨ ਬਣ ਰਹੇ ਹੋ ਫਿਰ ਜਨਮ -ਜਨਮਾਂਤ੍ਰ ਦੇ ਲਈ ਸੁੱਖੀ ਬਣ ਜਾਵੋਗੇ। ਉੱਚ ਪਦਵੀ ਪਾਵੋਗੇ। ਪੜ੍ਹਦੇ - ਪੜ੍ਹਦੇ ਫਿਰ ਗੰਦੇ ਬਣ ਜਾਂਦੇ ਹਨ। ਦੇਹ - ਅਭਿਮਾਨ ਵਿੱਚ ਆਉਣ ਨਾਲ ਫਿਰ ਗਿਆਨ ਦਾ ਤੀਜਾ ਨੇਤਰ ਬੰਦ ਹੋ ਜਾਂਦਾ ਹੈ। ਮਾਇਆ ਬੜੀ ਜਬਰਦਸਤ ਹੈ। ਬਾਪ ਆਪ ਕਹਿੰਦੇ ਹਨ ਬੜੀ ਮਿਹਨਤ ਹੈ। ਮੈਂ ਕਿੰਨੀ ਮਿਹਨਤ ਕਰਦਾ ਹਾਂ - ਬ੍ਰਹਮਾ ਦੇ ਤਨ ਵਿੱਚ ਆਕੇ। ਪਰ ਸਮਝਕੇ ਫਿਰ ਵੀ ਕਹਿ ਦਿੰਦੇ ਇਵੇਂ ਥੋੜੀ ਹੋ ਸਕਦਾ ਹੈ, ਸ਼ਿਵਬਾਬਾ ਆਕੇ ਪੜ੍ਹਾਉਂਦੇ ਹਨ - ਅਸੀਂ ਨਹੀਂ ਮੰਨਾਂਗੇ। ਇਹ ਚਲਾਕੀ ਹੈ। ਇਵੇਂ ਵੀ ਬੋਲ ਦਿੰਦੇ ਹਨ। ਰਾਜਾਈ ਤਾਂ ਸਥਾਪਨ ਹੋ ਹੀ ਜਾਵੇਗੀ। ਕਹਿੰਦੇ ਹਨ ਨਾ ਸੱਚ ਦੀ ਬੇੜੀ ਹਿਲਦੀ ਹੈ ਪਰ ਡੁੱਬਦੀ ਨਹੀਂ। ਕਿੰਨੇ ਵਿਘਨ ਪੈਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯੋਗ ਦੀ ਅਗਨੀ ਨਾਲ ਵਿਕਾਰਾਂ ਦੀ ਕਟ (ਜੰਕ) ਨੂੰ ਉਤਾਰਨਾ ਹੈ। ਆਪਣੀ ਜਾਂਚ ਕਰਨੀ ਹੈ ਕਿ ਸਾਡੀ ਬੁੱਧੀ ਕ੍ਰਿਮੀਨਲ ਤਰਫ ਤਾਂ ਨਹੀਂ ਜਾਂਦੀ ਹੈ?

2. ਨਿਸ਼ਚੇਬੁੱਧੀ ਬਣਨ ਦੇ ਬਾਦ ਫਿਰ ਕਦੀ ਕਿਸੀ ਵੀ ਗੱਲ ਵਿਚ ਸੰਸ਼ੇ ਨਹੀਂ ਉਠਾਉਣਾ ਹੈ। ਵਿਕ੍ਰਮਾਂ ਤੋਂ ਬਚਨ ਦੇ ਲਈ ਕੋਈ ਵੀ ਕਰਮ ਆਪਣੇ ਸਵਧਰ੍ਮ ਵਿੱਚ ਸਥਿਤ ਹੋਕੇ ਬਾਪ ਦੀ ਯਾਦ ਵਿੱਚ ਕਰਨਾ ਹੈ।

ਵਰਦਾਨ:-
ਸਰਵ ਪ੍ਰਾਪਤੀਆਂ ਦੇ ਅਨੁਭਵ ਦੁਆਰਾ ਪਾਵਰਫੁੱਲ ਬਣਨ ਵਾਲੇ ਹਮੇਸ਼ਾ ਸਫਲਤਾਪੂਰਵਕ ਭਵ:

ਜੋ ਸਰਵ ਪ੍ਰਾਪਤੀਆਂ ਦੇ ਅਨੁਭਵੀ ਮੂਰਤ ਹਨ ਉਹ ਹੀ ਪਾਵਰਫੁੱਲ ਹਨ, ਇਵੇਂ ਦੀਆਂ ਪਾਵਰਫੁੱਲ ਸਰਵ ਪ੍ਰਾਪਤੀਆਂ ਦੀ ਅਨੁਭਵੀ ਆਤਮਾਵਾਂ ਹੀ ਸਫਲਤਾਮੂਰਤ ਬਣ ਸਕਦੀਆਂ ਹਨ ਕਿਓਂਕਿ ਹੁਣ ਸਰਵ ਆਤਮਾਵਾਂ ਲੱਭਣਗੀਆਂ ਕਿ ਸੁੱਖ - ਸ਼ਾਂਤੀ ਦੇ ਮਾਸਟਰ ਦਾਤਾ ਕਿੱਥੇ ਹਨ। ਤਾਂ ਜੱਦ ਆਪ ਦੇ ਕੋਲ ਸਰਵ ਸ਼ਕਤੀਆਂ ਦਾ ਸਟਾਕ ਹੋਵੇਗਾ ਤੱਦ ਤਾਂ ਸਭ ਨੂੰ ਸੰਤੁਸ਼ਟ ਕਰ ਸਕੋਗੇ। ਜਿਵੇਂ ਅੱਜਕਲ ਇੱਕ ਹੀ ਸਟੋਰ ਤੋਂ ਸਭ ਚੀਜ਼ਾਂ ਮਿਲ ਜਾਂਦੀ ਹੈ, ਇਵੇਂ ਤੁਸੀਂ ਵੀ ਬਣਨਾ ਹੈ। ਇਵੇਂ ਨਹੀਂ ਸਹਿਣਸ਼ਕਤੀ ਹੋਵੇ ਸਾਮਣਾ ਕਰਨ ਦੀ ਸ਼ਕਤੀ ਹੀ ਨਾ ਹੋਵੇ। ਸਰਵਸ਼ਕਤੀਆਂ ਦਾ ਸਟਾਕ ਚਾਹੀਦਾ ਹੈ ਤੱਦ ਸਫਲਤਾਮੂਰਤ ਬਣ ਸਕੋਂਗੇ।

ਸਲੋਗਨ:-
ਮਰਿਯਾਦਾਵਾਂ ਹੀ ਬ੍ਰਾਹਮਣ ਜੀਵਨ ਦੇ ਕਦਮ ਹਨ, ਕਦਮ ਤੇ ਕਦਮ ਰੱਖਣਾ ਮਤਲਬ ਮੰਜ਼ਿਲ ਦੇ ਸਮੀਪ ਪਹੁੰਚਣਾ।
 


ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

ਪੁਰਸ਼ਾਰਥ ਅਤੇ ਪ੍ਰਾਲਬੱਧ ਦਾ ਬਣਿਆ ਹੋਇਆ ਅਨਾਦਿ ਡਰਾਮਾ

ਮਾਤੇਸ਼ਵਰੀ : ਪੁਰਸ਼ਾਰਥ ਅਤੇ ਪ੍ਰਾਲਬੱਧ ਦੋ ਚੀਜ਼ਾਂ ਹਨ, ਪੁਰਸ਼ਾਰਥ ਨਾਲ ਪ੍ਰਾਲਬੱਧ ਬਣਦੀ ਹੈ। ਇਹ ਅਨਾਦਿ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ, ਜੋ ਆਦਿ ਸਨਾਤਨ ਭਾਰਤਵਾਸੀ ਪੂਜਯ ਸਨ, ਉਹ ਹੀ ਫਿਰ ਪੁਜਾਰੀ ਬਣੇ ਫਿਰ ਪੁਜਾਰੀ ਪੁਰਸ਼ਾਰਥ ਕਰ ਪੂਜਯ ਬਣਨਗੇ, ਇਹ ਉਤਰਨਾ ਅਤੇ ਚੜ੍ਹਨਾ ਅਨਾਦਿ ਡਰਾਮਾ ਦਾ ਖੇਡ ਬਣਿਆ ਹੋਇਆ ਹੈ।

ਜਿਗਿਆਸੂ : ਮਾਤੇਸ਼ਵਰੀ, ਮੇਰਾ ਵੀ ਇਹ ਪ੍ਰਸ਼ਨ ਉੱਠਦਾ ਹੈ ਕਿ ਜੱਦ ਇਹ ਡਰਾਮਾ ਇਵੇਂ ਬਣਿਆ ਹੋਇਆ ਹੈ ਤਾਂ ਫਿਰ ਜੇ ਉੱਪਰ ਚੜ੍ਹਨਾ ਹੋਵੇਗਾ ਤਾਂ ਆਪ ਹੀ ਚੜ੍ਹਣਗੇ ਫਿਰ ਪੁਰਸ਼ਾਰਥ ਕਰਨ ਦਾ ਫਾਇਦਾ ਹੀ ਕੀ ਹੋਇਆ? ਜੋ ਚੜ੍ਹਣਗੇ ਫਿਰ ਵੀ ਡਿੱਗਣਗੇ ਫਿਰ ਇੰਨਾ ਪੁਰਸ਼ਾਰਥ ਹੀ ਕਿਓਂ ਕਰੀਏ? ਮਾਤੇਸ਼ਵਰੀ, ਤੁਹਾਡਾ ਕਹਿਣਾ ਹੈ ਕਿ ਇਹ ਡਰਾਮਾ ਹੂਬਹੂ ਰਿਪੀਟ ਹੁੰਦਾ ਹੈ ਤਾਂ ਕੀ ਅਲਮਾਇਟੀ ਪਰਮਾਤਮਾ ਹਮੇਸ਼ਾ ਅਜਿਹੇ ਖੇਡ ਨੂੰ ਵੇਖ ਆਪ ਥੱਕਦਾ ਨਹੀਂ ਹੈ? ਜਿਵੇਂ 4 ਮੌਸਮਾਂ ਵਿੱਚ ਸਰਦੀ, ਗਰਮੀ ਆਦਿ ਦਾ ਫਰਕ ਰਹਿੰਦਾ ਹੈ ਤਾਂ ਕੀ ਇਸ ਖੇਡ ਵਿੱਚ ਫਰਕ ਨਹੀਂ ਪਵੇਗਾ?

ਮਾਤੇਸ਼ਵਰੀ : ਬਸ, ਇਹ ਹੀ ਤਾਂ ਖੂਬੀ ਹੈ ਇਸ ਡਰਾਮਾ ਦੀ, ਹੂਬਹੂ ਰਿਪੀਟ ਹੁੰਦਾ ਹੈ ਅਤੇ ਇਸ ਡਰਾਮਾ ਵਿੱਚ ਹੋਰ ਵੀ ਖ਼ੂਬੀ ਹੈ ਜੋ ਰਿਪੀਟ ਹੁੰਦੇ ਹੋਏ ਵੀ ਨਿਤ ਨਵਾਂ ਲੱਗਦਾ ਹੈ। ਪਹਿਲੇ ਤਾਂ ਆਪਣੇ ਨੂੰ ਵੀ ਇਹ ਸਿੱਖਿਆ ਨਹੀਂ ਸੀ, ਪਰ ਜੱਦ ਨਾਲੇਜ ਮਿਲਦੀ ਹੈ ਤਾਂ ਜੋ ਵੀ ਸੇਕੇਂਡ ਬਾਏ ਸੇਕੇਂਡ ਚਲਦਾ ਹੈ, ਭਾਵੇਂ ਹੂਬਹੂ ਕਲਪ ਪਹਿਲੇ ਵਾਲਾ ਚਲਦਾ ਹੈ ਪਰ ਜੱਦ ਉਨ੍ਹਾਂ ਨੂੰ ਸਾਕਸ਼ੀ ਸਮਝ ਵੇਖਦੇ ਹਨ ਤਾਂ ਨਿਤ ਨਵਾਂ ਸਮਝਦੇ ਹਨ। ਹੁਣ ਸੁਖ ਦੁੱਖ ਦੋਨਾਂ ਦੀ ਪਹਿਚਾਣ ਮਿਲ ਗਈ ਇਸਲਈ ਇਵੇਂ ਨਹੀਂ ਸਮਝਣਾ ਜੇਕਰ ਫੇਲ ਹੋਣਾ ਹੀ ਹੈ ਤਾਂ ਫਿਰ ਪੜ੍ਹੀਏ ਹੀ ਕਿਓਂ? ਨਹੀਂ, ਫਿਰ ਤਾਂ ਇਵੇਂ ਵੀ ਸਮਝੀਏ ਜੇਕਰ ਖਾਣਾ ਮਿਲਦਾ ਹੋਵੇਗਾ ਤਾਂ ਆਪ ਹੀ ਮਿਲੇਗਾ, ਫਿਰ ਇੰਨੀ ਮਿਹਨਤ ਕਰ ਕਮਾਉਂਦੇ ਹੀ ਕਿਓਂ ਹੋ? ਵੈਸੇ ਅਸੀਂ ਵੀ ਵੇਖ ਰਹੇ ਹਾਂ ਹੁਣ ਚੜ੍ਹਦੀ ਕਲਾ ਦਾ ਸਮੇਂ ਆਇਆ ਹੈ, ਉਹ ਹੀ ਦੇਵਤਾ ਘਰਾਣਾ ਸਥਾਪਨ ਹੋ ਰਿਹਾ ਹੈ ਤਾਂ ਕਿਓਂ ਨਾ ਹੁਣ ਹੀ ਉਹ ਸੁੱਖ ਲੈ ਲਈਏ। ਜਿਵੇਂ ਵੇਖੋ ਹੁਣ ਕੋਈ ਜੱਜ ਬਣਨਾ ਚਾਹੁੰਦਾ ਹੈ ਤਾਂ ਜੱਦ ਪੁਰਸ਼ਾਰਥ ਕਰੇਗਾ ਤੱਦ ਉਸ ਡਿਗਰੀ ਨੂੰ ਹਾਸਿਲ ਕਰੇਗਾ ਨਾ। ਜੇ ਉਸ ਵਿੱਚ ਫੇਲ ਹੋ ਗਿਆ ਤਾਂ ਮਿਹਨਤ ਹੀ ਬਰਬਾਦ ਹੋ ਜਾਂਦੀ ਹੈ, ਪਰ ਇਸ ਅਵਿਨਾਸ਼ੀ ਗਿਆਨ ਵਿੱਚ ਫਿਰ ਇਵੇਂ ਨਹੀਂ ਹੁੰਦਾ, ਜ਼ਰਾ ਵੀ ਇਸ ਅਵਿਨਾਸ਼ੀ ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਕਰਕੇ ਇੰਨਾ ਪੁਰਸ਼ਾਰਥ ਨਾ ਕਰ ਦੈਵੀ ਰਾਇਲ ਘਰਾਣੇ ਵਿਚ ਨਾ ਵੀ ਆਏ ਪਰ ਘੱਟ ਪੁਰਸ਼ਾਰਥ ਕੀਤਾ ਤਾਂ ਵੀ ਉਸ ਸਤਯੁਗੀ ਦੈਵੀ ਪਰਜਾ ਵਿੱਚ ਆ ਸਕਦੇ ਹਨ। ਪਰ ਪੁਰਸ਼ਾਰਥ ਕਰਨਾ ਜਰੂਰ ਹੈ ਕਿਓਂਕਿ ਪੁਰਸ਼ਾਰ੍ਥ ਨਾਲ ਹੀ ਪ੍ਰਾਲਬੱਧ ਬਣੇਗੀ, ਬਲਿਹਾਰੀ ਪੁਰਸ਼ਾਰਥ ਕੀਤੇ ਦੀ ਹੀ ਗਾਈ ਹੋਈ ਹੈ।

ਇਹ ਈਸ਼ਵਰੀ ਨਾਲੇਜ ਸਰਵ ਮਨੁੱਖ ਆਤਮਾਵਾਂ ਦੇ ਲਈ ਹੈ

ਪਹਿਲੇ - ਪਹਿਲੇ ਤਾਂ ਆਪਣੇ ਨੂੰ ਇੱਕ ਮੁੱਖ ਪੁਆਇੰਟ ਖਿਆਲ ਵਿਚ ਜਰੂਰ ਰੱਖਣੀ ਹੈ, ਜੱਦ ਇਸ ਮਨੁੱਖ ਸ੍ਰਿਸ਼ਟੀ ਝਾੜ ਦਾ ਬੀਜ ਰੂਪ ਪਰਮਾਤਮਾ ਹੈ ਤਾਂ ਉਸ ਪਰਮਾਤਮਾ ਦੁਆਰਾ ਜੋ ਨਾਲੇਜ ਪ੍ਰਾਪਤ ਹੋ ਰਹੀ ਹੈ ਉਹ ਸਭ ਮਨੁੱਖਾਂ ਦੇ ਲਈ ਜਰੂਰੀ ਹੈ। ਸਾਰੇ ਧਰਮ ਵਾਲਿਆਂ ਨੂੰ ਇਹ ਨਾਲੇਜ ਲੈਣ ਦਾ ਅਧਿਕਾਰ ਹੈ। ਭਾਵੇਂ ਹਰ ਇੱਕ ਧਰਮ ਦੀ ਨਾਲੇਜ ਆਪਣੀ - ਆਪਣੀ ਹੈ, ਹਰ ਇੱਕ ਦਾ ਸ਼ਾਸਤਰ ਆਪਣਾ - ਆਪਣਾ ਹੈ, ਹਰ ਇੱਕ ਦੀ ਮਤ ਆਪਣੀ - ਆਪਣੀ ਹੈ, ਹਰ ਇੱਕ ਦਾ ਸੰਸਕਾਰ ਆਪਣਾ - ਆਪਣਾ ਹੈ ਪਰ ਇਹ ਨਾਲੇਜ ਸਭ ਦੇ ਲਈ ਹੈ। ਭਾਵੇਂ ਉਹ ਇਸ ਗਿਆਨ ਨੂੰ ਨਾ ਵੀ ਉਠਾ ਸਕਣ, ਸਾਡੇ ਘਰਾਣੇ ਵਿੱਚ ਵੀ ਨਾ ਆਵੇ ਪਰ ਸਭ ਦਾ ਪਿਤਾ ਹੋਣ ਕਾਰਨ ਉਨ੍ਹਾਂ ਨਾਲ ਯੋਗ ਲਗਾਉਣ ਨਾਲ ਫਿਰ ਵੀ ਪਵਿੱਤਰ ਜਰੂਰ ਬਣਨਗੇ। ਇਸ ਪਵਿੱਤਰਤਾ ਦੇ ਕਾਰਨ ਆਪਣੇ ਹੀ ਸੈਕਸ਼ਨ ਵਿੱਚ ਪਦ ਜਰੂਰ ਪਾਉਣਗੇ ਕਿਓਂਕਿ ਯੋਗ ਨੂੰ ਤਾਂ ਸਾਰੇ ਮਨੁੱਖ ਮੰਨਦੇ ਹਨ, ਬਹੁਤ ਮਨੁੱਖ ਇਵੇਂ ਕਹਿੰਦੇ ਹਨ ਅਸੀਂ ਵੀ ਮੁਕਤੀ ਚਾਹੁੰਦੇ ਹਾਂ, ਮਗਰ ਸਜ਼ਾਵਾਂ ਤੋਂ ਮੁਕਤ ਹੋਣ ਦੀ ਸ਼ਕਤੀ ਵੀ ਇਸ ਯੋਗ ਦੁਆਰਾ ਮਿਲ ਸਕਦੀ ਹੈ। ਚੰਗਾ - ਓਮ ਸ਼ਾਂਤੀ।