01.09.21        Punjabi Morning Murli        Om Shanti         BapDada         Madhuban


ਪ੍ਰਾਣ ਬਚਾਉਣ ਵਾਲਾ ਪਰਾਨੇਸ਼੍ਵਰ ਬਾਪ ਆਇਆ ਹੈ, ਤੁਹਾਨੂੰ ਬੱਚਿਆਂ ਨੂੰ ਗਿਆਨ ਦੀ ਮਿੱਠੀ ਮੁਰਲੀ ਸੁਣਾ ਕੇ ਪ੍ਰਾਣ ਬਚਾਉਣ?

ਪ੍ਰਸ਼ਨ:-
ਕਿਹੜਾ ਨਿਸ਼ਚੇ ਤਕਦੀਰਵਾਨ ਬੱਚਿਆਂ ਦਾ ਹੀ ਹੁੰਦਾ ਹੈ?

ਉੱਤਰ:-
ਸਾਡੀ ਸ੍ਰੇਸ਼ਠ ਤਕਦੀਰ ਬਨਾਉਣ ਖੁਦ ਬਾਪ ਆਏ ਹਨ। ਬਾਪ ਕੋਲੋਂ ਸਾਨੂੰ ਭਗਤੀ ਦਾ ਫ਼ਲ ਮਿਲ ਰਿਹਾ ਹੈ। ਮਾਇਆ ਨੇ ਜੋ ਪੰਖ ਕੱਟ ਦਿੱਤੇ ਹਨ - ਉਹ ਪੰਖ ਦੇਣ, ਆਪਣੇ ਨਾਲ ਵਾਪਿਸ ਲੈ ਜਾਣ ਬਾਪ ਆਏ ਹਨ। ਇਹ ਨਿਸ਼ਚੇ ਤਕਦੀਰਵਾਨ ਬੱਚਿਆਂ ਦਾ ਹੀ ਹੁੰਦਾ ਹੈ।

ਗੀਤ:-
ਯੇ ਕੌਣ ਆਜ ਆਇਆ ਸਵੇਰੇ - ਸਵੇਰੇ...

ਓਮ ਸ਼ਾਂਤੀ
ਸਵੇਰੇ - ਸਵੇਰੇ ਇਹ ਕੌਣ ਆਕੇ ਮੁਰਲੀ ਵਜਾਉਂਦੇ ਹਨ? ਦੁਨੀਆਂ ਤਾਂ ਬਿਲਕੁਲ ਹੀ ਘੋਰ ਹਨੇਰੇ ਵਿੱਚ ਹੈ। ਤੁਸੀਂ ਹੁਣ ਮੁਰਲੀ ਸੁਣ ਰਹੇ ਹੋ - ਗਿਆਨ ਸਾਗਰ, ਪਤਿਤ - ਪਾਵਨ ਪਰਾਣੇਸ਼ਵਰ ਬਾਪ ਕੋਲੋਂ। ਉਹ ਹੈ ਪ੍ਰਾਣ ਬਚਾਉਣ ਵਾਲਾ ਈਸ਼ਵਰ। ਕਹਿੰਦੇ ਹਨ ਨਾ ਹੇ ਈਸ਼ਵਰ ਦੁਖ ਤੋਂ ਬਚਾਓ। ਉਹ ਹੱਦ ਦੀ ਮਦਦ ਮੰਗਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਮਿਲਦੀ ਹੈ - ਬੇਹੱਦ ਦੀ ਮਦਦ ਕਿਉਂਕਿ ਬੇਹੱਦ ਦਾ ਬਾਪ ਹੈ ਨਾ। ਤੁਸੀਂ ਜਾਣਦੇ ਹੋ ਨਾ ਆਤਮਾ ਗੁਪਤ ਹੈ, ਬਾਪ ਵੀ ਗੁਪਤ ਹੈ। ਜਦੋਂ ਬੱਚੇ ਦਾ ਸ਼ਰੀਰ ਪ੍ਰਤੱਖ ਹੈ ਤਾਂ ਬਾਪ ਵੀ ਪ੍ਰਤੱਖ ਹਨ। ਆਤਮਾ ਗੁਪਤ ਹੈ ਤਾਂ ਬਾਪ ਵੀ ਗੁਪਤ ਹੈ। ਤੁਸੀਂ ਜਾਣਦੇ ਹੋ ਬਾਪ ਆਇਆ ਹੋਇਆ ਹੈ, ਸਾਨੂੰ ਬੇਹੱਦ ਦਾ ਵਰਸਾ ਦੇਣ। ਉਹਨਾ ਦੀ ਹੈ ਸ਼੍ਰੀਮਤ। ਸਰਵ ਸ਼ਾਸ਼ਤਰ ਸ਼੍ਰੋਮਣੀ ਗੀਤਾ ਮਸ਼ਹੂਰ ਹੈ ਸਿਰਫ ਉਹਨਾਂ ਦਾ ਨਾਮ ਬਦਲੀ ਕਰ ਦਿੱਤਾ ਹੈ। ਹੁਣ ਤੁਸੀਂ ਜਾਣਦੇ ਹੋ ਸ਼੍ਰੀਮਤ ਭਗਵਾਨੁਵਾਚ ਹੈ ਨਾ। ਇਹ ਵੀ ਸਮਝ ਗਏ - ਭ੍ਰਿਸ਼ਟਾਚਾਰੀ ਨੂੰ ਸ੍ਰੇਸ਼ਠਾਚਾਰੀ ਬਣਾਉਣ ਵਾਲਾ ਇੱਕ ਬਾਪ ਹੀ ਹੈ। ਉਹ ਹੀ ਨਰ ਤੋਂ ਨਾਰਾਇਣ ਬਣਾਉਂਦੇ ਹਨ। ਕਥਾ ਵੀ ਸਤ ਨਾਰਾਇਣ ਦੀ ਹੈ। ਗਾਇਆ ਜਾਂਦਾ ਹੈ ਅਮਰ ਕਥਾ, ਅਮਰਪੁਰੀ ਦਾ ਮਾਲਿਕ ਬਣਨ ਅਤੇ ਨਰ ਤੋਂ ਨਾਰਾਇਣ ਬਣਨ ਦੀ ਹੈ। ਗੱਲ ਇੱਕ ਹੀ ਹੈ। ਇਹ ਹੈ ਮ੍ਰਿਤੂ ਲੋਕ। ਭਾਰਤ ਹੀ ਅਮਰਪੁਰੀ ਸੀ - ਇਹ ਕਿਸੇ ਨੂੰ ਪਤਾ ਨਹੀਂ ਹੈ। ਇੱਥੇ ਵੀ ਅਮਰ ਬਾਬਾ ਨੇ ਭਾਰਤਵਾਸੀਆਂ ਨੂੰ ਸੁਣਾਇਆ ਹੈ। ਇੱਕ ਪਾਰਵਤੀ ਅਤੇ ਇੱਕ ਦ੍ਰੋਪਦੀ ਨਹੀਂ ਹੈ। ਇਹ ਤਾਂ ਬਹੁਤ ਬੱਚੇ ਸੁਣ ਰਹੇ ਹਨ। ਸ਼ਿਵਬਾਬਾ ਸੁਣਾਉਂਦੇ ਹਨ ਬ੍ਰਹਮਾ ਦਵਾਰਾ। ਬਾਪ ਕਹਿੰਦੇ ਹਨ ਮੈਂ ਬ੍ਰਹਮਾ ਦਵਾਰਾ ਮਿੱਠੀ - ਮਿੱਠੀ ਰੂਹਾਂ ਨੂੰ ਸਮਝਾਉਂਦਾ ਹਾਂ। ਬਾਪ ਨੇ ਸਮਝਾਇਆ ਹੈ ਬੱਚਿਆਂ ਨੂੰ ਆਤਮ ਅਭਿਮਾਨੀ ਜਰੂਰ ਬਣਨਾ ਹੈ। ਬਾਪ ਹੀ ਬਣਾ ਸਕਦੇ ਹਨ। ਦੁਨੀਆਂ ਵਿੱਚ ਇੱਕ ਵੀ ਮਨੁੱਖ ਮਾਤਰ ਨਹੀਂ ਹੈ ਜਿਸ ਨੂੰ ਆਤਮਾ ਦਾ ਗਿਆਨ ਹੋਵੇ। ਆਤਮਾ ਦਾ ਹੀ ਗਿਆਨ ਨਹੀਂ ਹੈ ਤਾਂ ਪਰਮਪਿਤਾ ਪਰਮਾਤਮਾ ਦਾ ਗਿਆਨ ਕਿਵੇਂ ਹੋ ਸਕਦਾ ਹੈ। ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਕਿੰਨੀ ਵੱਡੀ ਭੁੱਲ ਵਿੱਚ ਸਾਰੀ ਦੁਨੀਆਂ ਫਸੀ ਹੋਈ ਹੈ। ਇਸ ਸਮੇਂ ਮਨੁੱਖਾਂ ਦੀ ਬੁੱਧੀ ਕਿਸੇ ਕੰਮ ਦੀ ਨਹੀਂ ਹੈ। ਆਪਣੇ ਹੀ ਵਿਨਾਸ਼ ਲਈ ਤਿਆਰੀ ਕਰ ਰਹੇ ਹਨ। ਤੁਹਾਡੇ ਬੱਚਿਆਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਜਾਣਦੇ ਹੋ ਡਰਾਮੇ ਅਨੁਸਾਰ ਉਹਨਾਂ ਦੀ ਵੀ ਪਾਰ੍ਟ ਹੈ। ਡਰਾਮੇ ਦੇ ਬੰਧੰਨ ਵਿੱਚ ਬੰਨੇ ਹੋਏ ਹਨ। ਅੱਜਕਲ ਦੁਨੀਆਂ ਵਿੱਚ ਹੰਗਾਮਾ ਬਹੁਤ ਹੈ। ਹੁਣ ਤੁਸੀਂ ਹੋ ਵਿਨਾਸ਼ ਕਾਲੇ ਪ੍ਰੀਤ ਬੁੱਧੀ, ਜੋ ਬਾਪ ਨਾਲ ਵਿਪ੍ਰੀਤ ਬੁੱਧੀ ਹਨ, ਉਹਨਾਂ ਲਈ ਵਿਨਾਸ਼ਨਤੀ ਗਾਇਆ ਹੋਇਆ ਹੈ। ਹੁਣ ਇਸ ਦੁਨੀਆਂ ਨੂੰ ਬਦਲਣਾ ਹੈ। ਇਹ ਵੀ ਜਾਣਦੇ ਹੋ ਬਰੋਬਰ ਮਹਾਭਾਰਤ ਲੜਾਈ ਲੱਗੀ ਸੀ, ਬਾਪ ਨੇ ਰਾਜਯੋਗ ਸਿਖਾਇਆ ਸੀ। ਸ਼ਾਸ਼ਤਰ ਵਿੱਚ ਤਾਂ ਟੋਟਲ ਵਿਨਾਸ਼ ਲਿਖ ਦਿੱਤਾ ਹੈ। ਪਰ ਟੋਟਲ ਵਿਨਾਸ਼ ਤਾਂ ਹੋਣਾ ਨਹੀਂ ਹੈ ਫਿਰ ਪ੍ਰਲ੍ਯ ਹੋ ਜਾਏ। ਮਨੁੱਖ ਕੋਈ ਵੀ ਨਾ ਰਹਿਣ ਸਿਰਫ਼ 5 ਤੱਤਵ ਰਹਿ ਜਾਣ। ਇਵੇਂ ਤਾਂ ਹੋ ਨਹੀਂ ਸਕਦਾ। ਪ੍ਰਲ੍ਯ ਹੋ ਜਾਵੇ ਤਾਂ ਫਿਰ ਮਨੁੱਖ ਕਿਥੋਂ ਆਉਣ। ਵਿਖਾਉਂਦੇ ਹਨ ਕ੍ਰਿਸ਼ਨ ਅੰਗੂਠਾ ਚੂਸਦਾ ਹੋਇਆ ਪਿੱਪਲ ਧੇ ਪੱਤੇ ਤੇ ਸਾਗਰ ਵਿੱਚ ਆਇਆ। ਬਾਲਿਕ ਇਵੇਂ ਆ ਕਿਵੇਂ ਸਕਦਾ ਹੈ। ਸ਼ਾਸ਼ਤਰਾਂ ਵਿੱਚ ਇਵੇਂ - ਇਵੇਂ ਦੀਆਂ ਗੱਲਾਂ ਲਿਖ ਦਿੱਤੀਆਂ ਹਨ ਜੋ ਗੱਲ ਹੀ ਨਾ ਪੁੱਛੋ। ਹੁਣ ਤੁਸੀਂ ਕੁਮਾਰੀਆਂ ਦਵਾਰਾ ਇਹਨਾਂ ਵਿਧਵਾਨਾਂ, ਭੀਸ਼ਮ ਪਿਤਾਮਹ ਆਦਿ ਨੂੰ ਗਿਆਨ ਦੇ ਬਾਨ ਲਗਨੇ ਹਨ। ਉਹ ਵੀ ਅੱਗੇ ਚੱਲਕੇ ਆਉਣਗੇ। ਜਿਨਾਂ - ਜਿਨਾਂ ਤੁਸੀਂ ਸਰਵਿਸ ਵਿੱਚ ਜ਼ੋਰ ਭਰੋਗੇ, ਬਾਪ ਦਾ ਪਰਿਚੈ ਸਾਰਿਆਂ ਨੂੰ ਦਿੰਦੇ ਰਹੋਗੇ ਓਨਾ ਤੁਹਾਡਾ ਪ੍ਰਭਾਵ ਪਏਗਾ। ਹਾਂ ਵਿਘਨ ਵੀ ਪੈਣਗੇ। ਇਹ ਵੀ ਗਾਇਆ ਹੋਇਆ ਹੈ, ਆਸੁਰੀ ਸੰਪਰਦਾਏ ਦੇ ਇਸ ਗਿਆਨ ਵਿੱਚ ਬਹੁਤ ਵਿਘਨ ਪੈਂਦੇ ਹਨ। ਤੁਸੀਂ ਸਿਖਾ ਨਹੀਂ ਸਕੋਗੇ। ਗਿਆਨ ਅਤੇ ਯੋਗ ਬਾਪ ਹੀ ਸਿਖਾ ਰਹੇ ਹਨ। ਸਦਗਤੀ ਦਾ ਦਾਤਾ ਇੱਕ ਬਾਪ ਹੀ ਹੈ ਉਹ ਹੀ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ ਤਾਂ ਜਰੂਰ ਪਤਿਤਾਂ ਨੂੰ ਹੀ ਗਿਆਨ ਦੇਣਗੇ ਨਾ। ਬਾਪ ਨੂੰ ਕਦੀ ਸਰਵ ਵਿਆਪੀ ਮੰਨਿਆਂ ਜਾ ਸਕਦਾ ਹੈ ਕੀ! ਤੁਸੀਂ ਬੱਚੇ ਸਮਝਦੇ ਹੋ ਅਸੀਂ ਪਾਰਸ ਬੁੱਧੀ ਬਣਕੇ ਪਾਰਸਨਾਥ ਬਣਦੇ ਹਾਂ। ਮਨੁੱਖਾਂ ਨੇ ਮੰਦਿਰ ਕਿੰਨੇ ਢੇਰ ਬਣਾਏ ਹਨ। ਪਰ ਉਹ ਕੌਣ ਹਨ, ਕੀ ਕਰਕੇ ਗਏ ਹਨ, ਅਰਥ ਨਹੀਂ ਸਮਝਦੇ ਹਨ। ਪਾਰਸਨਾਥ ਦਾ ਵੀ ਮੰਦਿਰ ਹੈ। ਭਾਰਤ ਪਾਰਸਪੁਰੀ ਸੀ। ਸੋਨੇ, ਹੀਰੇ, ਜਵਾਹਰਾਤ ਦੇ ਮਹਿਲ ਸਨ। ਕੱਲ ਦੀ ਗੱਲ ਹੈ। ਉਹ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ ਸਿਰਫ਼ ਇੱਕ ਸਤਿਯੁਗ ਨੂੰ। ਅਤੇ ਬਾਪ ਕਹਿੰਦੇ ਹਨ ਸਾਰਾ ਡਰਾਮਾ ਹੀ 5 ਹਜ਼ਾਰ ਵਰ੍ਹੇ ਦਾ ਹੈ ਇਸਲਈ ਕਿਹਾ ਜਾਂਦਾ ਹੈ ਅੱਜ ਭਾਰਤ ਕੀ ਹੈ, ਕਲ ਦਾ ਭਾਰਤ ਕੀ ਸੀ। ਲੱਖਾਂ ਵਰ੍ਹੇ ਦਾ ਤਾਂ ਕਿਸੇ ਨੂੰ ਸਮ੍ਰਿਤੀ ਰਹਿ ਨਾ ਸਕੇ। ਤੁਹਾਨੂੰ ਬੱਚਿਆਂ ਨੂੰ ਹੁਣ ਸਮ੍ਰਿਤੀ ਮਿਲੀ ਹੈ। ਜਾਣਦੇ ਹੋ 5 ਹਜ਼ਾਰ ਵਰ੍ਹੇ ਦੀ ਗੱਲ ਹੈ। ਬਾਬਾ ਕਹਿੰਦੇ ਹਨ ਯੋਗ ਵਿੱਚ ਬੈਠੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਗਾਇਆ ਹੋਇਆ ਹੈ ਨਾ। ਉਹ ਤਾਂ ਹਨ ਹਠਯੋਗੀ। ਲੱਤ ਤੇ ਲੱਤ ਚੜਾ ਕੇ ਬੈਠਦੇ ਹਨ। ਕੀ - ਕੀ ਕਰਦੇ ਹਨ। ਤੁਸੀਂ ਮਾਤਾਵਾਂ ਇਵੇਂ ਨਹੀਂ ਕਰ ਸਕਦੀਆਂ। ਬੈਠ ਵੀ ਨਾ ਸਕੋ। ਕਿੰਨੇ ਢੇਰ ਚਿੱਤਰ ਭਗਤੀ ਮਾਰਗ ਦੇ ਹਨ। ਬਾਪ ਕਹਿੰਦੇ ਹਨ ਮਿੱਠੇ ਬੱਚੇ ਇਹ ਕੁੱਝ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਸਕੂਲ ਵਿੱਚ ਸਟੂਡੈਂਟਸ ਕਾਇਦੇ ਸਿਰ ਤਾਂ ਬੈਠਦੇ ਹਨ। ਬਾਪ ਉਹ ਵੀ ਨਹੀਂ ਕਹਿੰਦੇ। ਜਿਵੇਂ ਚਾਹੋ ਉਵੇਂ ਬੈਠੋ। ਬੈਠ ਕੇ ਥੱਕ ਜਾਓ ਤਾਂ ਲੇਟ ਜਾਓ। ਬਾਬਾ ਕਿਸੇ ਗੱਲ ਤੋਂ ਮਨਾ ਨਹੀਂ ਕਰਦੇ ਹਨ। ਇਹ ਤਾਂ ਬਿਲਕੁਲ ਸਹਿਜ ਸਮਝਣ ਦੀ ਗੱਲ ਹੈ, ਇਸ ਵਿੱਚ ਕੋਈ ਤਕਲੀਫ਼ ਦੀ ਗੱਲ ਨਹੀਂ। ਭਾਵੇਂ ਕਿੰਨਾ ਵੀ ਬਿਮਾਰ ਹੋਵੋ, ਹੋ ਸਕਦਾ ਹੈ ਸੁਣਦੇ - ਸੁਣਦੇ ਸ਼ਿਵਬਾਬਾ ਦੀ ਯਾਦ ਵਿੱਚ ਰਹਿੰਦੇ - ਰਹਿੰਦੇ ਪ੍ਰਾਣ ਤਨ ਤੋਂ ਨਿਕਲ ਜਾਣ। ਗਾਇਆ ਜਾਂਦਾ ਹੈ ਨਾ - ਗੰਗਾ ਜਲ ਮੁੱਖ ਵਿੱਚ ਹੋਵੇ ਫਿਰ ਪ੍ਰਾਣ ਤਨ ਵਿਚੋਂ ਨਿਕਲ ਜਾਣ। ਉਹ ਤਾਂ ਸਭ ਹਨ ਭਗਤੀ ਮਾਰਗ ਦੀਆਂ ਗੱਲਾਂ। ਅਸਲ ਵਿੱਚ ਇਹ ਹਨ ਗਿਆਨ ਅੰਮ੍ਰਿਤ ਦੀਆਂ ਗੱਲਾਂ। ਤੁਸੀਂ ਜਾਣਦੇ ਹੋ ਸੱਚਮੁੱਚ ਇਵੇਂ ਹੀ ਪ੍ਰਾਣ ਤਨ ਵਿਚੋਂ ਨਿਕਲਣੇ ਹਨ। ਤੁਸੀਂ ਬੱਚੇ ਆਉਂਦੇ ਹੋ ਤਾਂ ਮੈਨੂੰ ਛੱਡ ਕੇ ਜਾਂਦੇ ਹੋ। ਬਾਪ ਕਹਿੰਦੇ ਹਨ ਮੈਂ ਤਾਂ ਤੁਹਾਨੂੰ ਬੱਚਿਆਂ ਨੂੰ ਨਾਲ ਲੈ ਜਾਵਾਂਗਾ। ਮੈਂ ਆਇਆ ਹੀ ਹਾਂ - ਤੁਹਾਨੂੰ ਬੱਚਿਆਂ ਨੂੰ ਘਰ ਲੈ ਜਾਣ ਲਈ। ਤੁਹਾਨੂੰ ਨਾ ਆਪਣੇ ਘਰ ਦਾ ਪਤਾ ਹੈ, ਨਾ ਆਤਮਾ ਦਾ ਪਤਾ ਹੈ। ਮਾਇਆ ਨੇ ਬਿਲਕੁਲ ਹੀ ਪੰਖ ਕੱਟ ਦਿੱਤੇ ਹਨ ਇਸਲਈ ਆਤਮਾ ਉੱਡ ਨਹੀਂ ਸਕਦੀ ਹੈ ਕਿਉਂਕਿ ਤਮੋਪ੍ਰਧਾਨ ਹੈ। ਜਦੋਂ ਤੱਕ ਸਤੋਪ੍ਰਧਾਨ ਨਾ ਬਣੇ ਉਦੋਂ ਤੱਕ ਸ਼ਾਂਤੀਧਾਮ ਵਿੱਚ ਜਾ ਕਿਵੇਂ ਸਕਦੇ। ਇਹ ਵੀ ਜਾਣਦੇ ਹਨ - ਡਰਾਮਾ ਪਲੈਨ ਅਨੁਸਾਰ ਸਭ ਨੂੰ ਤਮੋਪ੍ਰਧਾਨ ਬਣਨਾ ਹੀ ਹੈ। ਇਸ ਸਮੇਂ ਸਾਰਾ ਝਾੜ ਜੜਜੜ੍ਹੀਭੂਤ ਹੋ ਗਿਆ ਹੈ। ਇੱਥੇ ਕਿਸੇ ਦੀ ਸਤੋਪ੍ਰਧਾਨ ਅਵਸਥਾ ਹੋ ਨਾ ਸਕੇ। ਇੱਥੇ ਆਤਮਾ ਪਵਿੱਤਰ ਬਣ ਜਾਏ ਤਾਂ ਇੱਥੇ ਠਹਿਰੇ ਨਹੀਂ, ਇੱਕਦਮ ਭੱਜ ਜਾਵੇ। ਸਾਰੇ ਭਗਤੀ ਕਰਦੇ ਹਨ ਮੁਕਤੀ ਦੇ ਲਈ। ਪਰ ਕੋਈ ਵੀ ਵਾਪਿਸ ਜਾ ਨਹੀਂ ਸਕਦੇ ਹਨ। ਲਾਅ ਨਹੀਂ ਕਹਿੰਦਾ। ਬਾਪ ਇਹ ਸਭ ਰਾਜ਼ ਬੈਠ ਸਮਝਾਉਂਦੇ ਹਨ - ਧਾਰਨ ਕਰਨ ਦੇ ਲਈ। ਫਿਰ ਵੀ ਮੁੱਖ ਗੱਲ ਹੈ ਬਾਪ ਨੂੰ ਯਾਦ ਕਰਨਾ, ਸਵਦਰਸ਼ਨ ਚੱਕਰਧਾਰੀ ਬਣਨਾ। ਬੀਜ਼ ਨੂੰ ਯਾਦ ਕਰਨ ਨਾਲ ਸਾਰਾ ਝਾੜ ਬੁੱਧੀ ਵਿੱਚ ਆ ਜਾਏਗਾ। ਤੁਸੀਂ ਇੱਕ ਸੈਕਿੰਡ ਵਿੱਚ ਸਭ ਜਾਣ ਲੈਂਦੇ ਹੋ। ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ - ਮਨੁੱਖ ਸ੍ਰਿਸ਼ਟੀ ਦਾ ਬੀਜ਼ ਰੂਪ ਸਾਰਿਆਂ ਦਾ ਇੱਕ ਬਾਪ ਹੈ। ਕ੍ਰਿਸ਼ਨ ਭਗਵਾਨ ਨਹੀਂ ਹੈ। ਕ੍ਰਿਸ਼ਨ ਨੂੰ ਹੀ ਸ਼ਾਮ ਸੁੰਦਰ ਕਹਿੰਦੇ ਹਨ। ਇਵੇਂ ਨਹੀਂ ਕਿ ਕੋਈ ਤਕਸ਼ਕ ਸੱਪ ਨੇ ਡੰਗਿਆ ਤਾਂ ਕਾਲਾ ਹੋਇਆ। ਇਹ ਤਾਂ ਕਾਮ ਚਿਤਾ ਤੇ ਚੜਨ ਨਾਲ ਮਨੁੱਖ ਕਾਲਾ ਹੁੰਦਾ ਹੈ। ਰਾਮ ਨੂੰ ਵੀ ਕਾਲਾ ਵਿਖਾਉਂਦੇ ਹਨ, ਉਨ੍ਹਾਂ ਨੂੰ ਭਲਾ ਕਿਸ ਨੇ ਡੰਗਿਆ! ਕੁੱਝ ਵੀ ਸਮਝਦੇ ਨਹੀਂ ਹਨ। ਫਿਰ ਵੀ ਜਿਨ੍ਹਾਂ ਦੀ ਤਕਦੀਰ ਵਿੱਚ ਹੈ, ਨਿਸ਼ਚੇ ਹੈ ਤਾਂ ਜਰੂਰ ਬਾਪ ਕੋਲੋਂ ਵਰਸਾ ਲੈਣਗੇ। ਨਿਸ਼ਚੇ ਨਹੀਂ ਹੋਵੇਗਾ ਤਾਂ ਕਦੀ ਵੀ ਨਹੀਂ ਸਮਝਣਗੇ। ਤਕਦੀਰ ਵਿੱਚ ਨਹੀਂ ਹੈ ਤੇ ਤਦਵੀਰ ਵੀ ਕੀ ਕਰਨਗੇ। ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਉਹ ਬੈਠਦੇ ਵੀ ਇਵੇਂ ਹਨ ਕਿ ਜਿਵੇੰ ਕੁੱਝ ਵੀ ਨਹੀਂ ਸਮਝਦੇ ਹਨ। ਇਤਨਾ ਵੀ ਨਿਸ਼ਚੇ ਨਹੀਂ ਹੈ ਕਿ ਬਾਪ ਆਏ ਹਨ ਬੇਹੱਦ ਦਾ ਵਰਸਾ ਦੇਣ। ਜਿਵੇਂ ਕੋਈ ਨਵਾਂ ਆਦਮੀ ਮੈਡੀਕਲ ਕਾਲੇਜ ਵਿੱਚ ਜਾ ਕੇ ਬੈਠੇ ਤਾਂ ਕੀ ਸਮਝੇਗਾ, ਕੁਝ ਵੀ ਨਹੀਂ। ਇੱਥੇ ਵੀ ਇਵੇਂ ਆ ਕੇ ਬੈਠਦੇ ਹਨ। ਇਸ ਅਵਿਨਾਸ਼ੀ ਗਿਆਨ ਦਾ ਵਿਨਾਸ਼ ਨਹੀਂ ਹੁੰਦਾ ਹੈ। ਉਹ ਫਿਰ ਕੀ ਆਕੇ ਕਰਨਗੇ। ਰਾਜਧਾਨੀ ਸਥਾਪਨ ਹੁੰਦੀ ਹੈ ਤਾਂ ਨੌਕਰ ਚਾਕਰ ਸਭ ਚਾਹੀਦੇ ਹਨ ਨਾ। ਅੱਗੇ ਜਾ ਕੁੱਝ ਪੜ੍ਹਨ ਦੀ ਕੋਸ਼ਿਸ ਕਰਨਗੇ ਪਰ ਹੈ ਮੁਸ਼ਕਿਲ ਕਿਉਂਕਿ ਉਸ ਸਮੇਂ ਬਹੁਤ ਹੰਗਾਮਾ ਹੋਵੇਗਾ। ਦਿਨ ਪ੍ਰਤੀਦਿਨ ਤੁਫ਼ਾਨ ਵੱਧਦੇ ਜਾਂਦੇ ਹਨ। ਇੰਨੇ ਸੈਂਟਰਜ਼ ਹਨ, ਕਈ ਆਕੇ ਚੰਗੀ ਤਰ੍ਹਾਂ ਸਮਝਣਗੇ ਵੀ। ਇਹ ਵੀ ਲਿਖਿਆ ਹੋਇਆ ਹੈ - ਬ੍ਰਹਮਾ ਦਵਾਰਾ ਸਥਾਪਨਾ। ਵਿਨਾਸ਼ ਵੀ ਸਾਹਮਣੇ ਖੜਾ ਹੈ। ਵਿਨਾਸ਼ ਤੇ ਹੋਣਾ ਹੀ ਹੈ। ਕਹਿੰਦੇ ਹਨ ਜਨਮ ਘੱਟ ਹੋਵੇ। ਪਰ ਝਾੜ ਦੀ ਵ੍ਰਿਧੀ ਤਾਂ ਹੋਣੀ ਹੀ ਹੈ। ਜਦੋਂ ਤੱਕ ਬਾਪ ਹੈ, ਉਦੋਂ ਤੱਕ ਸਾਰੇ ਧਰਮ ਦੀਆਂ ਆਤਮਾਵਾਂ ਨੂੰ ਇੱਥੇ ਆਉਣਾ ਹੀ ਹੈ। ਜਦੋਂ ਜਾਣ ਦਾ ਸਮਾਂ ਹੋਵੇਗਾ ਉਦੋਂ ਆਤਮਾਵਾਂ ਦਾ ਆਉਣਾ ਬੰਦ ਹੋ ਜਾਏਗਾ। ਹਾਲੇ ਤਾਂ ਸਭ ਨੂੰ ਆਉਣਾ ਹੀ ਹੈ, ਪਰ ਇਹ ਗੱਲਾਂ ਕੋਈ ਸਮਝਦੇ ਨਹੀਂ। ਕਹਿੰਦੇ ਵੀ ਹਨ ਭਗਤਾਂ ਦੇ ਰਖਵਾਲੇ ਭਗਵਾਨ। ਤਾਂ ਜਰੂਰ ਭਗਤਾਂ ਤੇ ਆਪਦਾ ਆਉਂਦੀ ਹੈ। ਰਾਵਣ ਰਾਜ ਵਿੱਚ ਸਭ ਬਿਲਕੁਲ ਹੀ ਸਭ ਪਾਪ ਆਤਮਾਵਾਂ ਬਣ ਗਏ ਹਨ। ਰਾਵਣ ਰਾਜ ਹੈ ਕਲਿਯੁਗ ਅੰਤ ਵਿੱਚ, ਰਾਮਰਾਜ ਹੈ ਸਤਿਯੁਗ ਆਦਿ ਵਿੱਚ। ਇਸ ਸਮੇਂ ਸਾਰੇ ਆਸੁਰੀ ਰਾਵਣ ਸੰਪਰਦਾਏ ਹਨ ਨਾ। ਕਹਿੰਦੇ ਹਨ ਫਲਾਣਾ ਸਵਰਗਵਾਸੀ ਹੋਇਆ, ਤਾਂ ਇਸਦਾ ਮਤਲਬ ਹੈ ਇਹ ਨਰਕ ਹੈ ਨਾ। ਸਵਰਗਵਾਸੀ ਹੋਇਆ ਤਾਂ ਚੰਗਾ ਨਾਮ ਹੈ। ਇੱਥੇ ਉਦੋਂ ਕੀ ਸੀ। ਜਰੂਰ ਨਰਕਵਾਸੀ ਸੀ। ਇਹ ਵੀ ਸਮਝਦੇ ਨਹੀਂ ਹਨ ਕਿ ਅਸੀਂ ਨਰਕਵਾਸੀ ਹਾਂ ਨਾ। ਹੁਣ ਤੁਸੀਂ ਸਮਝਦੇ ਹੋ ਬਾਪ ਹੀ ਆਕੇ ਸਵਰਗਵਾਸੀ ਬਣਾਉਣਗੇ। ਗਾਇਆ ਵੀ ਜਾਂਦਾ ਹੈ ਹੈਵਿਨਲੀ ਗੌਡ ਫਾਦਰ। ਉਹ ਹੀ ਆਕੇ ਹੈਵਿਨ ਸਥਾਪਿਤ ਕਰਣਗੇ। ਸਾਰੇ ਗਾਉਂਦੇ ਰਹਿੰਦੇ ਹਨ ਪਤਿਤ - ਪਾਵਨ ਸੀਤਾਰਾਮ। ਅਸੀਂ ਪਤਿਤ ਹਾਂ, ਪਾਵਨ ਬਣਾਉਣ ਵਾਲੇ ਤੁਸੀਂ ਹੋ। ਉਹ ਸਭ ਹਨ ਭਗਤੀ ਮਾਰਗ ਦੀਆਂ ਸੀਤਾਵਾਂ। ਬਾਪ ਹੈ ਰਾਮ। ਕਿਸੇ ਨੂੰ ਸਿੱਧੇ ਕਹੋ ਤਾਂ ਮੰਨਦੇ ਨਹੀਂ। ਰਾਮ ਨੂੰ ਬੁਲਾਉਂਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਨੇ ਤੀਸਰਾ ਨੇਤਰ ਦਿੱਤਾ ਹੈ। ਤੁਸੀਂ ਜਿਵੇਂ ਕਿ ਵੱਖਰੀ ਦੁਨੀਆਂ ਦੇ ਹੋ ਗਏ ਹੋ।

ਬਾਪ ਸਮਝਾਉਂਦੇ ਹਨ ਹੁਣ ਸਭਨੂੰ ਤਮੋਪ੍ਰਧਾਨ ਵੀ ਜਰੂਰ ਬਣਨਾ ਹੈ ਤਾਂ ਹੀ ਤਾਂ ਬਾਪ ਆਕੇ ਸਤੋਪ੍ਰਧਾਨ ਬਨਾਉਣ। ਬਾਪ ਕਿੰਨਾ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹਨ। ਕਹਿੰਦੇ ਹਨ ਭਾਵੇਂ ਤੁਸੀਂ ਬੱਚੇ ਸਰਵਿਸ ਵੀ ਆਪਣੀ ਕਰਦੇ ਹੋ ਸਿਰਫ਼ ਇੱਕ ਗੱਲ ਯਾਦ ਰੱਖੋ - ਬਾਪ ਨੂੰ ਯਾਦ ਕਰੋ। ਸਤੋਪ੍ਰਧਾਨ ਬਣਨ ਦਾ ਹੋਰ ਕੋਈ ਵੀ ਰਸਤਾ ਦੱਸ ਨਹੀਂ ਸਕੇ। ਸਰਵ ਦਾ ਰੂਹਾਨੀ ਸਰਜਨ ਇੱਕ ਹੀ ਹੈ। ਉਹ ਹੀ ਆਕੇ ਆਤਮਾਵਾਂ ਨੂੰ ਇੰਨਜੇਕਸ਼ਨ ਲਗਾਉਂਦੇ ਹਨ ਕਿਉਂਕਿ ਆਤਮਾ ਹੀ ਸਤੋਪ੍ਰਧਾਨ ਬਣੀ ਹੈ। ਬਾਪ ਨੂੰ ਅਵਿਨਾਸ਼ੀ ਸਰਜਨ ਕਿਹਾ ਜਾਂਦਾ ਹੈ। ਆਤਮਾ ਅਵਿਆਸ਼ੀ ਹੈ, ਪਰਮਾਤਮਾ ਬਾਪ ਵੀ ਅਵਿਨਾਸ਼ੀ ਹੈ। ਹੁਣ ਆਤਮਾ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣੀ ਹੈ, ਉਹਨਾਂ ਨੂੰ ਇੰਨਜੈਕਸ਼ਨ ਚਾਹੀਦਾ ਹੈ। ਬਾਪ ਕਹਿੰਦੇ ਹਨ ਬੱਚੇ ਆਪਣੇ ਨੂੰ ਆਤਮਾ ਨਿਸ਼ਚੇ ਕਰੋ ਅਤੇ ਆਪਣੇ ਬਾਪ ਨੂੰ ਯਾਦ ਕਰੋ। ਬੁੱਧੀ ਯੋਗ ਉੱਪਰ ਵਿੱਚ ਲਗਾਓ ਤਾਂ ਸਵੀਟ ਹੋਮ ਵਿੱਚ ਚਲੇ ਜਾਓਗੇ। ਤੁਹਾਡੀ ਬੁੱਧੀ ਵਿੱਚ ਹੈ ਸਾਨੂੰ ਆਪਣੇ ਸਵੀਟ ਹੋਮ ਵਿੱਚ ਜਾਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਅਤੇ ਯੋਗ ਨਾਲ ਬੁੱਧੀ ਨੂੰ ਪਾਰਸ ਬਣਾਉਣਾ ਹੈ। ਕਿੰਨਾ ਵੀ ਬਿਮਾਰ ਹੋਵੋ, ਤਕਲੀਫ਼ ਹੋਵੇ, ਉਸ ਵਿੱਚ ਵੀ ਇੱਕ ਬਾਪ ਨੂੰ ਯਾਦ ਕਰੋ।

2. ਆਪਣੀ ਉੱਚੀ ਤਕਦੀਰ ਬਣਾਉਣ ਲਈ ਪੂਰਾ - ਪੂਰਾ ਨਿਸ਼ਚੇਬੁੱਧੀ ਬਣਨਾ ਹੈ। ਬੁੱਧੀ ਯੋਗ ਆਪਣੇ ਸਵੀਟ ਸਾਈਲੈਂਸ ਹੋਮ ਵਿੱਚ ਲਗਾਉਣਾ ਹੈ।

ਵਰਦਾਨ:-
ਸਦਾ ਕੰਮਬਾਇੰਡ ਸਵਰੂਪ ਦੀ ਸਮ੍ਰਿਤੀ ਦਵਾਰਾ ਮੁਸ਼ਕਿਲ ਕੰਮ ਨੂੰ ਸਹਿਜ਼ ਬਣਾਉਣ ਵਾਲੇ ਡਬਲ ਲਾਈਟ ਭਵ

ਜੋ ਬੱਚੇ ਨਿਰੰਤਰ ਯਾਦ ਵਿੱਚ ਰਹਿੰਦੇ ਹਨ ਉਹ ਸਦਾ ਸਾਥ ਦਾ ਅਨੁਭਵ ਕਰਦੇ ਹਨ। ਉਹਨਾਂ ਦੇ ਸਾਹਮਣੇ ਕੋਈ ਵੀ ਸਮੱਸਿਆ ਆਏਗੀ ਤਾਂ ਆਪਣੇ ਨੂੰ ਕੰਮਬਾਇੰਡ ਅਨੁਭਵ ਕਰਨਗੇ, ਘਬਰਾਉਣਗੇ ਨਹੀਂ। ਇਹ ਕੰਮਬਾਇੰਡ ਸਵਰੂਪ ਦੀ ਸਮ੍ਰਿਤੀ ਕਿਸੇ ਵੀ ਮੁਸ਼ਕਿਲ ਕੰਮ ਨੂੰ ਸਹਿਜ ਬਣਾ ਦਿੰਦੀ ਹੈ। ਕਦੀ ਕੋਈ ਵੱਡੀ ਗੱਲ ਸਾਹਮਣੇ ਆਏ ਤਾਂ ਆਪਣਾ ਬੋਝ ਬਾਪ ਦੇ ਉੱਪਰ ਰੱਖ ਖੁਦ ਡਬਲ ਲਾਈਟ ਹੋ ਜਾਓ। ਤਾਂ ਫ਼ਰਿਸ਼ਤੇ ਸਮਾਨ ਦਿਨ - ਰਾਤ ਖੁਸ਼ੀ ਵਿੱਚ ਮਨ ਵਿੱਚ ਡਾਂਸ ਕਰਦੇ ਰਹੋਗੇ।

ਸਲੋਗਨ:-
ਕਿਸੇ ਵੀ ਕਾਰਨ ਦਾ ਨਿਵਾਰਨ ਕਰ ਸੰਤੁਸ਼ਟ ਰਹਿਣ ਅਤੇ ਕਰਨ ਵਾਲੇ ਹੀ ਸੰਤੁਸ਼ਟਮਨੀ ਹਨ।


ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ - "ਗਿਆਨ ਅਤੇ ਯੋਗ ਦਾ ਕੰਨਟਰਾਸਟ"

ਯੋਗ ਅਤੇ ਗਿਆਨ ਦੋ ਸ਼ਬਦ ਹਨ, ਯੋਗ ਕਿਹਾ ਜਾਂਦਾ ਹੈ ਪਰਮਾਤਮਾ ਦੀ ਯਾਦ ਨੂੰ। ਹੋਰ ਕਿਸੇ ਦੀ ਯਾਦ ਦੇ ਸੰਬੰਧ ਵਿੱਚ ਯੋਗ ਸ਼ਬਦ ਨਹੀਂ ਆਉਂਦਾ। ਗੁਰੂ ਲੋਕ ਜੋ ਵੀ ਯੋਗ ਸਿਖਾਉਂਦੇ ਹਨ, ਉਹ ਵੀ ਪਰਮਾਤਮਾ ਦੇ ਵੱਲ ਹੀ ਲਗਾਉਂਦੇ ਹਨ, ਪਰ ਉਹਨਾਂ ਨੂੰ ਸਿਰ੍ਫ ਪਰਮਾਤਮਾ ਦਾ ਪੂਰਾ ਪਰਿਚੈ ਨਹੀਂ ਹੈ ਇਸਲਈ ਯੋਗ ਦੀ ਪੂਰੀ ਸਿੱਧੀ ਨਹੀਂ ਮਿਲਦੀ। ਯੋਗ ਅਤੇ ਗਿਆਨ ਦੋਨੋਂ ਬਲ ਹਨ, ਜਿਸ ਨਾਲ ਦੋਨਾਂ ਦੇ ਪੁਰਸ਼ਾਰਥ ਨਾਲ ਮਾਈਟ ਮਿਲਦੀ ਹੈ ਅਤੇ ਅਸੀਂ ਵਿਕ੍ਰਮਾਜੀਤ ਬਣ ਸ੍ਰੇਸ਼ਠ ਜੀਵਨ ਬਣਾਉਂਦੇ ਹਾਂ। ਯੋਗ ਅੱਖਰ ਤੇ ਸਾਰੇ ਕਹਿੰਦੇ ਹਨ ਪਰ ਜਿਸ ਨਾਲ ਯੋਗ ਲਗਾਇਆ ਜਾਂਦਾ ਹੈ ਹਨ ਉਹਨਾਂ ਦਾ ਪਹਿਲਾਂ ਪਰਿਚੈ ਚਾਹੀਦਾ ਹੈ। ਹੁਣ ਇਹ ਪਰਮਾਤਮਾ ਦਾ ਪਰਿਚੈ ਵੀ ਸਾਨੂੰ ਪਰਮਾਤਮਾ ਦਵਾਰਾ ਹੀ ਮਿਲਦਾ ਹੈ, ਉਸ ਪਰਿਚੈ ਦੇ ਨਾਲ ਯੋਗ ਲਗਾਉਣ ਨਾਲ ਸਾਰੀ ਸਿੱਧੀ ਮਿਲਦੀ ਹੈ। ਯੋਗ ਨਾਲ ਅਸੀਂ ਪਾਸਟ ਵਿਕਰਮਾਂ ਦੇ ਬੋਝ ਨੂੰ ਭਸਮ ਕਰਦੇ ਹਾਂ ਅਤੇ ਗਿਆਨ ਨਾਲ ਵੀ ਪਤਾ ਲੱਗਦਾ ਹੈ ਕਿ ਅੱਗੇ ਸਾਨੂੰ ਕਿਹੜਾ ਕਰਮ ਕਰਨਾ ਹੈ ਅਤੇ ਕਿਉਂ? ਜੀਵਨ ਦੀ ਜੜ੍ਹ ਹੈ ਸੰਸਕਾਰ, ਆਤਮਾ ਵੀ ਆਦਿ ਸੰਸਕਾਰਾਂ ਨਾਲ ਬਣੀ ਹੋਈ ਹੈ ਪਰ ਕਰਮ ਨਾਲ ਉਹ ਸੰਸਕਾਰ ਬਦਲਦੇ ਰਹਿੰਦੇ ਹਨ। ਯੋਗ ਅਤੇ ਗਿਆਨ ਨਾਲ ਆਤਮਾ ਵਿੱਚ ਸ੍ਰੇਸ਼ਠਤਾ ਆਉਂਦੀ ਹੈ ਅਤੇ ਜੀਵਨ ਵਿੱਚ ਬੱਲ ਆਉਂਦਾ ਹੈ, ਪਰ ਇਹ ਦੋਨੋ ਚੀਜਾਂ ਮਿਲਦੀਆਂ ਹਨ ਪਰਮਾਤਮਾ ਕੋਲੋਂ। ਕਰਮ ਬੰਧਨਾਂ ਤੋਂ ਛੁੱਟਣ ਦਾ ਰਸਤਾ ਵੀ ਸਾਨੂੰ ਪਰਮਾਤਮਾ ਕੋਲੋਂ ਮਿਲਦਾ ਹੈ। ਅਸੀਂ ਜੋ ਵਿਕਰਮਾਂ ਨਾਲ ਕਰਮ ਬੰਧੰਨ ਬਣਾਏ ਹਨ ਉਹਨਾਂ ਤੋਂ ਮੁਕਤੀ ਮਿਲੇ ਅਤੇ ਅੱਗੇ ਦੇ ਲਈ ਸਾਡੇ ਕਰਮ ਵਿਕਰਮ ਨਾ ਬਣਨ ਤਾਂ ਇਹਨਾਂ ਦੋਨਾਂ ਦਾ ਬੱਲ ਪਰਮਾਤਮਾ ਦੇ ਸਿਵਾਏ ਕੋਈ ਦੇ ਨਹੀਂ ਸਕਦਾ। ਯੋਗ ਅਤੇ ਗਿਆਨ ਦੋਨੋ ਚੀਜ਼ਾਂ ਹੀ ਪਰਮਾਤਮਾ ਲੈ ਆਉਂਦਾ ਹੈ, ਯੋਗ ਅਗਨੀ ਨਾਲ ਕੀਤੇ ਹੋਏ ਵਿਕਰਮ ਭਸਮ ਕਰਾਉਂਦੇ ਹਨ ਅਤੇ ਗਿਆਨ ਨਾਲ ਭਵਿੱਖ ਲਈ ਸ੍ਰੇਸ਼ਠ ਕਰਮ ਸਿਖਾਉਂਦੇ ਹਨ, ਜਿਸ ਨਾਲ ਕਰਮ, ਅਕਰਮ ਹੁੰਦਾ ਹੈ ਤਾਂ ਹੀ ਪਰਮਾਤਮਾ ਨੇ ਕਿਹਾ ਹੈ ਕਿ ਇਸ ਕਰਮ- ਅਕਰਮ - ਵਿਕਰਮ ਦੀ ਗਤੀ ਬਹੁਤ ਗਹਿਣ ਹੈ। ਹੁਣ ਤੇ ਸਾਨੂੰ ਆਤਮਾਵਾਂ ਨੂੰ ਡਾਇਰੈਕਟ ਪਰਮਾਤਮਾ ਦਾ ਬਲ ਚਾਹੀਦਾ ਹੈ, ਸ਼ਾਸ਼ਤਰਾਂ ਦਵਾਰਾ ਇਹ ਯੋਗ ਅਤੇ ਗਿਆਨ ਦਾ ਬਲ ਨਹੀਂ ਮਿਲ ਸਕਦਾ ਪਰ ਉਸ ਸਰਵ ਸ਼ਕਤੀਮਾਨ ਬਲਵਾਨ ਦਵਾਰਾ ਹੀ ਬਲ ਮਿਲਦਾ ਹੈ। ਹੁਣ ਸਾਨੂੰ ਆਪਣੇ ਜੀਵਨ ਦੀ ਜੜ੍ਹ (ਸੰਸਕਾਰ) ਇਵੇਂ ਦੇ ਬਣਾਉਣੇ ਹਨ ਜਿਸ ਨਾਲ ਜੀਵਨ ਵਿੱਚ ਸੁੱਖ ਮਿਲੇ। ਤਾਂ ਪਰਮਾਤਮਾ ਆਕੇ ਜੀਵਨ ਦੀ ਜੜ੍ਹ ਵਿੱਚ ਸ਼ੁੱਧ ਸੰਸਕਾਰਾਂ ਦੀ ਬੀਜ਼ ਪਾਉਂਦਾ ਹੈ, ਜਿਨ੍ਹਾਂ ਸ਼ੁੱਧ ਸੰਸਕਾਰਾਂ ਦੇ ਆVਧਾਰ ਤੇ ਅਸੀਂ ਅੱਧਾਕਲਪ ਜੀਵਨ ਮੁਕਤ ਬਣਾਂਗੇ। ਅੱਛਾ - ਓਮ ਸ਼ਾਂਤੀ।