01.10.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬਹੁਤ ਉੱਚੀ ਜਾਤੀ ਦੇ ਹੋ, ਤੁਹਾਨੂੰ ਬ੍ਰਾਹਮਣ ਸੋ ਦੇਵਤਾ ਬਣਨਾ ਹੈ ਇਸਲਈ ਗੰਦੀ ਵਿਕਾਰੀ ਆਦਤਾਂ ਨੂੰ ਮਿੱਟਾ ਦੇਣਾ ਹੈ"

ਪ੍ਰਸ਼ਨ:-
ਕਿਸ ਗੱਲ ਦਾ ਕੁਨੇਕਸ਼ਨ ਇਸ ਪੜ੍ਹਾਈ ਨਾਲ ਨਹੀਂ ਹੈ?

ਉੱਤਰ:-
ਡਰੈਸ ਆਦਿ ਦਾ ਕੁਨੇਕਸ਼ਨ ਇਸ ਪੜ੍ਹਾਈ ਨਾਲ ਨਹੀਂ ਹੈ, ਇਸ ਵਿੱਚ ਕੋਈ ਡਰੈੱਸ ਬਦਲਣ ਦੀ ਕੋਈ ਗੱਲ ਹੀ ਨਹੀਂ। ਬਾਪ ਤਾਂ ਆਤਮਾਵਾਂ ਨੂੰ ਪੜ੍ਹਾਉਦੇ ਹਨ। ਆਤਮਾ ਜਾਣਦੀ ਹੈ ਇਹ ਪੁਰਾਣਾ ਪਤਿਤ ਸ਼ਰੀਰ ਹੈ, ਇਸਨੂੰ ਕਿਵੇਂ ਦਾ ਵੀ ਹਲਕਾ ਸਲਕਾ ਕਪੜਾ ਪਾਓ, ਹਰਜ਼ਾ ਨਹੀਂ। ਸ਼ਰੀਰ ਅਤੇ ਆਤਮਾ ਦੋਵੇਂ ਹੀ ਕਾਲੇ ਹਨ। ਬਾਪ ਕਾਲੇ (ਸਾਂਵਰੇ) ਨੂੰ ਹੀ ਗੋਰਾ ਬਣਾਉਂਦੇ ਹਨ।

ਓਮ ਸ਼ਾਂਤੀ
ਰੂਹਾਨੀ ਬਾਪ ਦੇ ਸਾਹਮਣੇ ਰੂਹਾਨੀ ਬੱਚੇ ਬੈਠੇ ਹਨ, ਰੂਹਾਨੀ ਪਾਠਸ਼ਾਲਾ ਵਿੱਚ। ਇਹ ਜਿਸਮਾਨੀ ਪਾਠਸ਼ਾਲਾ ਨਹੀਂ ਹੈ। ਰੂਹਾਨੀ ਪਾਠਸ਼ਾਲਾ ਵਿੱਚ ਰੂਹਾਨੀ ਬਾਪ ਬੈਠ ਰਾਜਯੋਗ ਸਿਖਾ ਰਹੇ ਹਨ, ਰੂਹਾਨੀ ਬੱਚਿਆਂ ਨੂੰ। ਤੁਸੀਂ ਬੱਚੇ ਜਾਣਦੇ ਹੋ ਅਸੀਂ ਫਿਰ ਤੋਂ ਨਰ ਸੋ ਨਾਰਾਇਣ ਅਤੇ ਦੇਵੀ - ਦੇਵਤਾ ਪਦਵੀ ਪ੍ਰਾਪਤ ਕਰਨ ਲਈ ਰੂਹਾਨੀ ਬਾਪ ਦੇ ਕੋਲ ਬੈਠੇ ਹਾਂ। ਇਹ ਹੈ ਨਵੀਂ ਗੱਲ। ਇਹ ਵੀ ਤੁਸੀਂ ਜਾਣਦੇ ਹੋ ਲਕਸ਼ਮੀ - ਨਾਰਾਇਣ ਦਾ ਰਾਜ ਸੀ, ਉਹ ਡਬਲ ਸਿਰਤਾਜ ਸਨ। ਲਾਈਟ ਦਾ ਤਾਜ ਅਤੇ ਰਤਨ ਜੜਿੱਤ ਤਾਜ ਦੋਨੋਂ ਸੀ। ਪਹਿਲੇ - ਪਹਿਲੇ ਹੁੰਦਾ ਹੈ ਲਾਈਟ ਦਾ ਤਾਜ, ਜੋ ਹੋਕੇ ਗਏ ਉਹਨਾਂ ਨੂੰ ਸਫ਼ੇਦ ਲਾਈਟ ਦਿਖਾਉਂਦੇ ਹਨ। ਇਹ ਹੈ ਪਵਿੱਤਰਤਾ ਦੀ ਨਿਸ਼ਾਨੀ। ਅਪਵਿੱਤਰ ਨੂੰ ਕਦੀ ਲਾਈਟ ਨਹੀਂ ਦਿਖਾਉਂਦੇ ਹਨ। ਤੁਹਾਡਾ ਫ਼ੋਟੋ ਕਡੋ ਤਾਂ ਲਾਈਟ ਨਹੀਂ ਦੇ ਸਕਦੇ। ਇਹ ਪਵਿੱਤਰਤਾ ਦੀ ਨਿਸ਼ਾਨੀ ਦਿੰਦੇ ਹਨ। ਲਾਈਟ ਅਤੇ ਡਾਰਕ। ਬ੍ਰਹਮਾ ਦਾ ਦਿਨ ਲਾਈਟ ਬ੍ਰਹਮਾ ਦੀ ਰਾਤ ਡਾਰਕ। ਡਾਰਕ ਮਤਲਬ ਉਹਨਾਂ ਤੇ ਲਾਈਟ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ - ਬਾਪ ਹੀ ਆਕੇ, ਇਨੇ ਜੋ ਪਤਿਤ ਮਤਲਬ ਡਾਰਕ ਹੀ ਡਾਰਕ ਹਨ, ਉਹਨਾਂ ਨੂੰ ਪਾਵਨ ਬਣਾਉਂਦੇ ਹਨ। ਹੁਣ ਤਾਂ ਪਵਿੱਤਰ ਰਾਜਧਾਨੀ ਹੈ ਨਹੀਂ। ਸਤਿਯੁਗ ਵਿੱਚ ਸੀ ਯਥਾ ਰਾਜਾ ਰਾਣੀ ਤਥਾ ਪ੍ਰਜਾ, ਸਭ ਪਵਿੱਤਰ ਸਨ। ਇਹਨਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਇਸ ਚਿੱਤਰ ਤੇ ਤੁਹਾਨੂੰ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਣਾ ਹੈ। ਇਹ ਹੈ ਤੁਹਾਡੀ ਏਮ ਆਬਜੈਕਟ। ਸਮਝਾਉਂਣ ਦੇ ਲਈ ਹੋਰ ਵੀ ਚੰਗੇ ਚਿੱਤਰ ਹਨ ਇਸਲਈ ਇੰਨੇ ਚਿੱਤਰ ਰੱਖੇ ਜਾਂਦੇ ਹਨ। ਮਨੁੱਖ ਕੋਈ ਫੱਟ ਤੋਂ ਸਮਝਦੇ ਨਹੀਂ ਹਨ। ਕਿ ਅਸੀਂ ਇਸ ਯਾਦ ਦੀ ਯਾਤਰਾ ਨਾਲ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਂਗੇ, ਫਿਰ ਮੁਕਤੀ ਅਤੇ ਜੀਵਨਮੁਕਤੀ ਵਿੱਚ ਚਲੇ ਜਾਵਾਂਗੇ। ਦੁਨੀਆਂ ਵਿੱਚ ਕਿਸੇਨੂੰ ਪਤਾ ਨਹੀਂ ਕਿ ਜੀਵਨਮੁਕਤੀ ਕਿਸਨੂੰ ਕਿਹਾ ਜਾਂਦਾ ਹੈ। ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਸੀ - ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਬਾਪ ਤੋਂ ਪਵਿੱਤਰਤਾ ਦਾ ਦੈਵੀ ਸਵਰਾਜ ਲੈ ਰਹੇ ਹਾਂ। ਚਿੱਤਰਾਂ ਤੇ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਭਾਰਤ ਵਿੱਚ ਹੀ ਡਬਲ ਸਿਰਤਾਜ ਵਾਲਿਆਂ ਦੀ ਪੂਜਾ ਕਰਦੇ ਹਨ। ਅਜਿਹੇ ਚਿੱਤਰ ਵੀ ਸੀੜੀ ਵਿੱਚ ਹਨ। ਉਹ ਤਾਜ ਹੈ ਪਰ ਲਾਈਟ ਦਾ ਤਾਜ ਨਹੀਂ ਹੈ। ਪਵਿੱਤਰ ਦੀ ਹੀ ਪੂਜਾ ਹੁੰਦੀ ਹੈ। ਲਾਈਟ ਹੈ ਪਵਿੱਤਰਤਾ ਦੀ ਨਿਸ਼ਾਨੀ। ਬਾਕੀ ਇਵੇਂ ਨਹੀਂ ਕਿ ਕੋਈ ਤਖ਼ਤ ਤੇ ਬੈਠਣ ਨਾਲ ਹੀ ਲਾਈਟ ਨਿਕਲਦੀ ਹੈ। ਨਹੀਂ, ਇਹ ਪਵਿੱਤਰਤਾ ਦੀ ਨਿਸ਼ਾਨੀ ਹੈ। ਤੁਸੀਂ ਹੁਣ ਪੁਰਸ਼ਰਥੀ ਹੋ ਇਸਲਈ ਤੁਹਾਡੇ ਤੇ ਲਾਈਟ ਨਹੀਂ ਦੇ ਸਕਦੇ ਹਨ। ਦੇਵੀ - ਦੇਵਤਾਵਾਂ ਦੀ ਆਤਮਾ ਅਤੇ ਸ਼ਰੀਰ ਦੋਨੋਂ ਪਵਿੱਤਰ ਹਨ। ਇੱਥੇ ਤਾਂ ਕਿਸੇ ਦਾ ਪਵਿੱਤਰ ਸ਼ਰੀਰ ਹੈ ਨਹੀਂ ਇਸਲਈ ਲਾਈਟ ਦੇ ਨਹੀਂ ਸਕਦੇ। ਤੁਹਾਡੇ ਵਿੱਚ ਕੋਈ ਤਾਂ ਪੂਰਾ ਪਵਿੱਤਰ ਰਹਿੰਦੇ ਹਨ। ਕੋਈ ਫਿਰ ਸੈਮੀ ਪਵਿੱਤਰ ਰਹਿੰਦੇ ਹਨ। ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੈਮੀ ਪਵਿੱਤਰ ਕਹਿਣਗੇ। ਕੋਈ ਤਾਂ ਇੱਕਦਮ ਪਤਿਤ ਬਣ ਪੈਂਦੇ ਹਨ। ਆਪ ਵੀ ਸਮਝਦੇ ਹਨ ਅਸੀਂ ਪਤਿਤ ਬਣ ਗਏ ਹਾਂ। ਆਤਮਾ ਹੀ ਪਤਿਤ ਬਣਦੀ ਹੈ, ਉਨ੍ਹਾਂ ਨੂੰ ਲਾਈਟ ਦੇ ਨਹੀਂ ਸਕਦੇ।

ਤੁਸੀਂ ਬੱਚਿਆਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਉੱਚ ਤੇ ਉੱਚ ਬਾਪ ਦੇ ਬੱਚੇ ਹਾਂ, ਤਾਂ ਕਿੰਨੀ ਰਾਇਲਟੀ ਹੋਣੀ ਚਾਹੀਦੀ ਹੈ। ਸਮਝੋ ਕੋਈ ਮੇਹਤਰ ਹੈ, ਉਹ ਐਮ.ਐਲ. ਏ. ਅਤੇ ਐਮ.ਪੀ. ਬਣ ਜਾਂਦੇ ਹਨ ਅਤੇ ਪੜ੍ਹਾਈ ਕਰਕੇ ਕੋਈ ਪੋਜੀਸ਼ਨ ਪਾ ਲੈਂਦੇ ਹਨ ਤਾਂ ਟਿਪਟੋਪ ਹੋ ਜਾਂਦੇ ਹਨ। ਇਵੇਂ ਦੇ ਬਹੁਤ ਹੋ ਗਏ ਹਨ। ਜਾਤੀ ਭਾਵੇਂ ਉਹ ਹੀ ਹੈ - ਪਰ ਪੋਜੀਸ਼ਨ ਮਿਲਣ ਨਾਲ ਨਸ਼ਾ ਚੜ੍ਹ ਜਾਂਦਾ ਹੈ। ਫਿਰ ਡਰੈਸ ਆਦਿ ਵੀ ਇਵੇਂ ਹੀ ਪਾਉਂਣਗੇ। ਉਵੇਂ ਹੁਣ ਤੁਸੀਂ ਵੀ ਪੜ੍ਹ ਰਹੇ ਹੋ, ਪਤਿਤ ਤੋਂ ਪਾਵਨ ਬਣਨ ਦੇ ਲਈ। ਉਹ ਵੀ ਪੜ੍ਹਾਈ ਤੋਂ ਡਾਕਟਰ, ਬੈਰਿਸਟਰ ਆਦਿ ਬਣਦੇ ਹਨ। ਪਰ ਪਤਿਤ ਤਾਂ ਹੈ ਨਾ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਕੋਈ ਪਾਵਨ ਬਣਨ ਦੇ ਲਈ ਨਹੀਂ ਹੈ। ਤੁਸੀਂ ਤਾਂ ਜਾਣਦੇ ਹੋ ਅਸੀਂ ਭਵਿੱਖ ਵਿੱਚ ਪਵਿੱਤਰ ਦੇਵੀ - ਦੇਵਤਾ ਬਣਦੇ ਹਾਂ, ਤਾਂ ਸ਼ੁਦ੍ਰਪਣੇ ਦੀਆਂ ਆਦਤਾਂ ਮਿਟਦੀਆਂ ਜਾਣਗੀਆਂ। ਅੰਦਰ ਵਿੱਚ ਇਹ ਨਸ਼ਾ ਰਹਿਣਾ ਚਾਹੀਦਾ ਹੈ ਕਿ ਸਾਨੂੰ ਪਰਮਪਿਤਾ ਪਰਮਾਤਮਾ ਡਬਲ ਸਿਰਤਾਜ ਬਣਾਉਂਦੇ ਹਨ। ਅਸੀਂ ਸ਼ੂਦ੍ਰ ਤੋਂ ਬ੍ਰਾਹਮਣ ਬਣਦੇ ਹਾਂ ਫਿਰ ਦੇਵਤਾ ਬਣਾਂਗੇ ਤਾਂ ਫਿਰ ਉਹ ਗੰਦੀਆਂ ਵਿਕਾਰੀ ਆਦਤਾਂ ਮਿੱਟ ਜਾਂਦੀਆਂ ਹਨ। ਆਸੁਰੀ ਚੀਜ਼ਾਂ ਸਭ ਛੱਡਣੀਆਂ ਪੈਣ। ਮੇਹਤਰ ਤੋਂ ਐਮ. ਪੀ. ਬਣ ਜਾਂਦੇ ਹਨ ਤਾਂ ਰਹਿਣ - ਸਹਿਣ ਮਕਾਨ ਆਦਿ ਸਭ ਫਸਟਕਲਾਸ ਬਣ ਜਾਂਦੇ ਹਨ। ਉਨ੍ਹਾਂ ਦਾ ਤਾਂ ਹੈ ਇਸ ਸਮੇਂ ਦੇ ਲਈ। ਤੁਸੀਂ ਜਾਣ ਜਾਂਦੇ ਹੋ ਕਿ ਅਸੀਂ ਭਵਿੱਖ ਵਿੱਚ ਕੀ ਬਣਨ ਵਾਲੇ ਹਾਂ। ਆਪਣੇ ਨਾਲ ਇਵੇਂ - ਇਵੇਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਏਮ ਕੀ ਸੀ, ਅਸੀਂ ਹੁਣ ਕੀ ਬਣੇ ਹਾਂ? (ਪਤਿਤ) ਛੀ - ਛੀ ਸੀ। ਹੁਣ ਤੁਹਾਨੂੰ ਭਗਵਾਨ ਪੜ੍ਹਾਕੇ ਬੇਹੱਦ ਦਾ ਮਾਲਿਕ ਬਣਾਉਂਦੇ ਹਨ। ਇਹ ਵੀ ਤੁਸੀਂ ਸਮਝਦੇ ਹੋ ਪਰਮਪਿਤਾ ਪਰਮਾਤਮਾ ਜਰੂਰ ਇੱਥੇ ਹੀ ਆਕੇ ਰਾਜਯੋਗ ਸਿਖਾਉਂਣਗੇ। ਮੂਲਵਤਨ ਅਤੇ ਸੂਕ੍ਸ਼੍ਮਵਤਨ ਵਿੱਚ ਤਾਂ ਨਹੀਂ ਸਿਖਾਉਂਣਗੇ। ਦੂਰਦੇਸ਼ ਦੇ ਰਹਿਣ ਵਾਲੀ ਆਤਮਾਵਾਂ ਤੁਸੀਂ ਸਭ ਹੋ, ਇੱਥੇ ਆਕੇ ਪਾਰ੍ਟ ਵਜਾਉਂਦਿਆਂ ਹੋ। 84 ਜਨਮਾਂ ਦਾ ਪਾਰ੍ਟ ਵਜਾਉਣਾ ਹੀ ਹੈ। ਉਹ ਤਾਂ ਕਹਿ ਦਿੰਦੇ ਹਨ 84 ਲੱਖ ਜੂਨਾਂ। ਕਿੰਨਾ ਘੋਰ ਹਨ੍ਹੇਰੇ ਵਿੱਚ ਹਨ। ਹੁਣ ਤੁਸੀਂ ਸਮਝਦੇ ਹੋ - 5 ਹਜ਼ਾਰ ਵਰ੍ਹੇ ਪਹਿਲੇ ਅਸੀਂ ਦੇਵੀ - ਦੇਵਤਾ ਸੀ। ਹੁਣ ਤਾਂ ਪਤਿਤ ਬਣ ਗਏ ਹਾਂ। ਗਾਉਂਦੇ ਵੀ ਹਨ ਹੇ ਪਤਿਤ - ਪਾਵਨ ਆਓ, ਸਾਨੂੰ ਪਾਵਨ ਬਣਾਓ। ਪਰ ਸਮਝਦੇ ਨਹੀਂ ਹਨ। ਹੁਣ ਬਾਪ ਆਪ ਪਾਵਣ ਬਣਾਉਣ ਆਏ ਹਨ। ਰਾਜਯੋਗ ਸਿਖਾ ਰਹੇ ਹਨ। ਪੜ੍ਹਾਈ ਬਗੈਰ ਕੋਈ ਉੱਚ ਪਦਵੀ ਪਾ ਨਹੀਂ ਸਕਦੇ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਪੜ੍ਹਾ ਕੇ ਨਰ ਤੋਂ ਨਾਰਾਇਣ ਬਣਾਉਂਦੇ ਹਨ। ਏਮ ਆਬਜੈਕਟ ਸਾਹਮਣੇ ਖੜੀ ਹੈ। ਪ੍ਰਜਾ ਪਦਵੀ ਕੋਈ ਏਮ ਆਬਜੈਕਟ ਨਹੀਂ ਹੈ। ਚਿੱਤਰ ਵੀ ਲਕਸ਼ਮੀ - ਨਾਰਾਇਣ ਦਾ ਹੈ। ਇਵੇਂ ਦੇ ਚਿੱਤਰ ਰੱਖ ਕਿੱਥੇ ਪੜ੍ਹਾਉਂਦੇ ਹੋਣਗੇ? ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ਼ ਹੈ। ਅਸੀਂ 84 ਜਨਮ ਲੈ ਪਤਿਤ ਬਣੇ ਹਾਂ। ਸੀੜੀ ਦਾ ਚਿੱਤਰ ਬੜਾ ਚੰਗਾ ਹੈ। ਇਹ ਪਤਿਤ ਦੁਨੀਆਂ ਹੈ ਨਾ, ਇਸ ਵਿੱਚ ਸਾਧੂ ਸੰਤ ਸਭ ਆ ਜਾਂਦੇ ਹਨ। ਉਹ ਆਪ ਵੀ ਗਾਉਂਦੇ ਰਹਿੰਦੇ ਹਨ ਪਤਿਤ - ਪਾਵਨ ਆਓ। ਪਤਿਤ ਦੁਨੀਆਂ ਨੂੰ ਪਾਵਨ ਦੁਨੀਆਂ ਨਹੀਂ ਕਹਿਣਗੇ। ਨਵੀਂ ਦੁਨੀਆਂ ਹੈ ਪਾਵਨ ਦੁਨੀਆਂ। ਪੁਰਾਣੀ ਪਤਿਤ ਦੁਨੀਆਂ ਵਿੱਚ ਕੋਈ ਪਾਵਨ ਰਹਿ ਨਾ ਸਕੇ। ਤਾਂ ਤੁਸੀਂ ਬੱਚਿਆਂ ਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਅਸੀਂ ਗੌਡ ਫਾਦਰਲੀ ਸਟੂਡੈਂਟ ਹਾਂ, ਈਸ਼ਵਰ ਸਾਨੂੰ ਪੜ੍ਹਾਉਂਦੇ ਹਨ। ਗਰੀਬਾਂ ਨੂੰ ਹੀ ਬਾਪ ਆਕੇ ਪੜ੍ਹਾਉਂਦੇ ਹਨ। ਗਰੀਬਾਂ ਦੇ ਕਪੜੇ ਆਦਿ ਮੈਲੇ ਹੁੰਦੇ ਹਨ ਨਾ। ਤੁਹਾਡੀ ਆਤਮਾ ਤਾਂ ਪੜ੍ਹਦੀ ਹੈ ਨਾ। ਆਤਮਾ ਜਾਣਦੀ ਹੈ ਇਹ ਪੁਰਾਣਾ ਸ਼ਰੀਰ ਹੈ। ਸਾਨੂੰ ਤਾਂ ਹਲਕਾ ਸਲਕਾ ਕੋਈ ਵੀ ਕਪੜਾ ਪੁਆਇਆ ਤਾਂ ਹਰਜ਼ ਨਹੀਂ ਹੈ। ਇਸ ਵਿੱਚ ਕੋਈ ਡਰੈੱਸ ਆਦਿ ਬਦਲਣ ਦੀ ਅਤੇ ਭਭਕਾ ਕਰਨ ਦੀ ਗੱਲ ਨਹੀਂ ਹੈ। ਡਰੈਸ ਦੇ ਨਾਲ ਕੋਈ ਕੁਨੈਕਸ਼ਨ ਹੀ ਨਹੀਂ। ਬਾਪ ਤਾਂ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਸ਼ਰੀਰ ਤਾਂ ਪਤਿਤ ਹੈ, ਇਨ੍ਹਾਂ ਤੇ ਕਿੰਨਾ ਵੀ ਚੰਗਾ ਕਪੜਾ ਪਾਓ । ਪਰ ਆਤਮਾ ਅਤੇ ਸ਼ਰੀਰ ਪਤਿਤ ਹੈ ਨਾ। ਕ੍ਰਿਸ਼ਨ ਨੂੰ ਸਾਂਵਰਾਂ ਵਿਖਾਉਂਦੇ ਹਨ ਨਾ। ਉਨ੍ਹਾਂ ਦੀ ਆਤਮਾ ਅਤੇ ਸ਼ਰੀਰ ਦੋਨੋਂ ਕਾਲੇ ਸੀ। ਗਾਂਵੜੇ ਦਾ ਛੋਰਾ ਸੀ, ਤੁਸੀਂ ਸਭ ਗਾਂਵੜੇ ਦੇ ਛੋਰੇ ਸੀ। ਦੁਨੀਆਂ ਵਿੱਚ ਮਨੁੱਖ ਮਾਤਰ ਨਿਧਨ ਦੇ ਹਨ। ਬਾਪ ਨੂੰ ਜਾਣਦੇ ਹੀ ਨਹੀਂ। ਹੱਦ ਦਾ ਬਾਪ ਤਾਂ ਸਭ ਨੂੰ ਹੈ। ਬੇਹੱਦ ਦਾ ਬਾਪ ਤੁਸੀਂ ਬ੍ਰਾਹਮਣਾਂ ਨੂੰ ਹੀ ਮਿਲਿਆ ਹੈ। ਹੁਣ ਬੇਹੱਦ ਦਾ ਬਾਪ ਤੁਹਾਨੂੰ ਰਾਜਯੋਗ ਸਿਖਾ ਰਹੇ ਹਨ। ਭਗਤੀ ਅਤੇ ਗਿਆਨ। ਭਗਤੀ ਦਾ ਜਦੋਂ ਅੰਤ ਹੋਵੇ ਉਦੋਂ ਫਿਰ ਬਾਪ ਆਕੇ ਗਿਆਨ ਦੇਣ। ਹੁਣ ਹੈ ਅੰਤ। ਸਤਿਯੁਗ ਵਿੱਚ ਇਹ ਕੁਝ ਵੀ ਹੁੰਦਾ ਨਹੀਂ। ਹੁਣ ਪੁਰਾਣੀ ਦੁਨੀਆਂ ਦਾ ਵਿਨਾਸ਼ ਆਕੇ ਪਹੁੰਚਿਆ ਹੈ। ਪਾਵਨ ਦੁਨੀਆਂ ਨੂੰ ਸਵਰਗ ਕਿਹਾ ਜਾਂਦਾ ਹੈ। ਚਿੱਤਰਾਂ ਵਿੱਚ ਕਿੰਨਾ ਕਲੀਅਰ ਸਮਝਾਇਆ ਜਾਂਦਾ ਹੈ। ਰਾਧੇ ਕ੍ਰਿਸ਼ਨ ਹੀ ਫਿਰ ਲਕਸ਼ਮੀ - ਨਰਾਇਣ ਬਣਦੇ ਹਨ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਜਾਣਦੇ ਹੋ ਦੋਨੋਂ ਹੀ ਵੱਖ - ਵੱਖ ਰਾਜਧਾਨੀ ਦੇ ਸੀ। ਤੁਸੀਂ ਸਵਰਗ ਦਾ ਸਵੰਬਰ ਵੀ ਵੇਖਿਆ ਹੈ। ਪਾਕਿਸਤਾਨ ਵਿੱਚ ਤੁਸੀਂ ਬੱਚਿਆਂ ਨੂੰ ਬਹਿਲਾਉਣ ਦੇ ਲਈ ਸਭ ਸਾਜ਼ ਸੀ, ਸਭ ਸਾਕਸ਼ਾਤਕਾਰ ਤੁਹਾਨੂੰ ਹੁੰਦੇ ਸੀ।

ਹੁਣ ਤੁਸੀਂ ਜਾਣਦੇ ਹੋ - ਅਸੀਂ ਰਾਜਯੋਗ ਸਿਖ ਰਹੇ ਹਾਂ, ਇਹ ਭੁੱਲਣਾ ਨਹੀਂ ਚਾਹੀਦਾ ਹੈ। ਭਾਵੇਂ ਰਸੋਈ ਦਾ ਕੰਮ ਕਰਦੇ ਹੋ ਜਾਂ ਭਾਂਡੇ ਮਾਂਝਦੇ ਹੋ ਪਰ ਪੜ੍ਹਦੀ ਤਾਂ ਸਭ ਦੀ ਆਤਮਾ ਹੈ ਨਾ । ਇੱਥੇ ਸਭ ਆਕੇ ਬੈਠਦੇ ਹਨ ਇਸਲਈ ਵੱਡੇ - ਵੱਡੇ ਆਦਮੀ ਆਉਂਦੇ ਨਹੀਂ ਹਨ ਸਮਝਦੇ ਹਨ ਇੱਥੇ ਤਾਂ ਸਭ ਗ਼ਰੀਬ ਹੀ ਹਨ, ਇਸਲਈ ਲੱਜਾ ਆਉਂਦੀ ਹੈ। ਬਾਪ ਤਾਂ ਹੈ ਹੀ ਗ਼ਰੀਬ ਨਿਵਾਜ਼। ਕਿਸੇ - ਕਿਸੇ ਸੈਂਟਰਜ਼ ਤੇ ਮੇਹਤਰ ਵੀ ਆਉਂਦੇ ਹਨ। ਕੋਈ ਮੁਸਲਮਾਨ ਵੀ ਆਉਂਦੇ ਹਨ। ਬਾਪ ਕਹਿੰਦੇ ਹਨ - ਦੇਹ ਦੇ ਸਭ ਧਰਮ ਛੱਡੋ। ਅਸੀਂ ਗੁਜਰਾਤੀ ਹੈ, ਅਸੀਂ ਫਲਾਣਾ ਹਾਂ - ਇਹ ਸਭ ਦੇਹ - ਅਭਿਮਾਨ ਹੈ। ਇੱਥੇ ਤਾਂ ਆਤਮਾਵਾਂ ਨੂੰ ਪਰਮਾਤਮਾ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ - ਮੈਂ ਆਇਆ ਵੀ ਹਾਂ ਸਾਧਾਰਨ ਤਨ ਵਿੱਚ। ਤਾਂ ਸਾਧਾਰਨ ਦੇ ਕੋਲ ਸਾਧਾਰਨ ਹੀ ਆਉਣਗੇ । ਇਹ ਤਾਂ ਸਮਝਦੇ ਹਨ ਇਹ ਤਾਂ ਜੌਹਰੀ ਸੀ। ਬਾਪ ਆਪ ਰਿਮਾਇੰਡ ਕਰਾਉਂਦੇ ਹਨ ਕਿ ਮੈਂ ਕਿਹਾ ਸੀ ਕਿ ਮੈਂ ਸਾਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ। ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤਿਮ ਜਨਮ ਵਿੱਚ ਮੈ ਪ੍ਰਵੇਸ਼ ਕਰਦਾ ਹਾਂ। ਇਨ੍ਹਾਂ ਨੂੰ ਕਹਿੰਦੇ ਹਨ ਕਿ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਸਿਰਫ਼ ਇੱਕ ਅਰਜੁਨ ਨੂੰ ਤਾਂ ਘੋੜੇ ਗੱਡੀ ਦੇ ਰਥ ਵਿੱਚ ਬੈਠ ਗਿਆਨ ਨਹੀਂ ਦਿੱਤਾ ਨਾ, ਉਸ ਨੂੰ ਪਾਠਸ਼ਾਲਾ ਨਹੀਂ ਕਿਹਾ ਜਾਵੇਗਾ। ਨਾ ਯੁੱਧ ਦਾ ਮੈਦਾਨ ਹੈ, ਇਹ ਪੜ੍ਹਾਈ ਹੈ। ਬੱਚਿਆਂ ਨੂੰ ਪੜ੍ਹਾਈ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਪੂਰਾ ਪੜ੍ਹਕੇ ਡਬਲ ਸਿਰਤਾਜ ਬਣਨਾ ਹੈ। ਹੁਣ ਤਾਂ ਕੋਈ ਤਾਜ ਨਹੀਂ ਹੈ। ਭਵਿੱਖ ਵਿੱਚ ਡਬਲ ਤਾਜਧਾਰੀ ਬਣਨਾ ਹੈ। ਦਵਾਪਰ ਤੋਂ ਲਾਈਟ ਚਲੀ ਜਾਂਦੀ ਹੈ ਤਾਂ ਫਿਰ ਸਿੰਗਲ ਤਾਜ ਰਹਿੰਦਾ ਹੈ। ਸਿੰਗਲ ਤਾਜ ਵਾਲੇ ਡਬਲ ਤਾਜ ਵਾਲਿਆਂ ਨੂੰ ਪੂਜਦੇ ਹਨ। ਇਹ ਵੀ ਨਿਸ਼ਾਨੀ ਜਰੂਰ ਹੋਣੀ ਚਾਹੀਦੀ ਹੈ। ਬਾਬਾ ਚਿੱਤਰਾਂ ਦੇ ਲਈ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ ਤਾਂ ਚਿੱਤਰ ਬਣਾਉਣ ਵਾਲਿਆਂ ਨੂੰ ਤਾਂ ਮੁਰਲੀ ਤੇ ਬਹੁਤ ਅਟੇੰਸ਼ਨ ਦੇਣਾ ਪਵੇ। ਚਿੱਤਰਾਂ ਤੇ ਕਿਸੀ ਨੂੰ ਵੀ ਸਮਝਾਉਣਾ ਬੜਾ ਸਹਿਜ ਹੁੰਦਾ ਹੈ। ਜਿਵੇਂ ਕਾਲੇਜ ਵਿੱਚ ਨਕਸ਼ੇ ਤੇ ਵਿਖਾਉਣਗੇ ਤਾਂ ਬੁੱਧੀ ਵਿੱਚ ਆ ਜਾਵੇਗਾ। ਯੂਰੋਪ ਉਸ ਵੱਲ ਹੈ, ਆਈਲੈਂਡ ਹੈ, ਲੰਡਨ ਉਸ ਵੱਲ ਹੈ। ਨਕਸ਼ਾ ਹੀ ਨਹੀਂ ਵੇਖਿਆ ਹੋਵੇਗਾ ਤਾਂ ਉਨ੍ਹਾਂ ਨੂੰ ਕੀ ਪਤਾ ਯੂਰੋਪ ਕਿੱਥੇ ਹੈ। ਨਕਸ਼ਾ ਵੇਖਣ ਨਾਲ ਝੱਟ ਬੁੱਧੀ ਵਿੱਚ ਆ ਜਾਵੇਗਾ। ਹੁਣ ਤੁਸੀਂ ਜਾਣਦੇ ਹੋ ਉੱਪਰ ਵਿੱਚ ਹੈ ਪੂਜਯ ਡਬਲ ਸਿਰਤਾਜ ਦੇਵੀ - ਦੇਵਤਾ। ਫਿਰ ਥੱਲੇ ਆਉਂਦੇ ਹਨ ਤਾਂ ਪੁਜਾਰੀ ਬਣਦੇ ਹਨ। ਸੀੜੀ ਉਤਰਦੇ ਹੈ ਨਾ। ਇਹ ਸੀਰਹਿੰਦਾ ਤਾਂ ਬੜੀ ਸਹਿਜ ਹੈ। ਜੋ ਕੋਈ ਵੀ ਸਮਝ ਸਕਦੇ ਹਨ। ਪਰ ਕੋਈ - ਕੋਈ ਦੀ ਬੁੱਧੀ ਵਿਚ ਕੁਝ ਬੈਠਦਾ ਹੀ ਨਹੀਂ ਹੈ। ਤਕਦੀਰ ਹੀ ਇਵੇਂ ਦੀ ਹੈ ਸਕੂਲ ਵਿੱਚ ਪਾਸ ਨਾਪਾਸ ਤਾਂ ਹੁੰਦੇ ਹੀ ਹਨ ਤਕਦੀਰ ਵਿੱਚ ਨਹੀਂ ਹੈ ਤਾਂ ਪੁਰਸ਼ਾਰਥ ਵੀ ਨਹੀਂ ਹੁੰਦਾ ਬਿਮਾਰ ਪੈ ਜਾਂਦੇ ਹਨ ਪੜ੍ਹ ਨਾ ਸਕਣ। ਕੋਈ ਤਾਂ ਪੂਰਾ ਪੜ੍ਹਦੇ ਹਨ। ਪਰ ਫਿਰ ਵੀ ਉਹ ਹੈ ਜਿਸਮਾਨੀ ਪੜ੍ਹਾਈ, ਇਹ ਹੈ ਰੂਹਾਨੀ ਪੜ੍ਹਾਈ। ਇਸ ਦੇ ਲਈ ਸੋਨੇ ਦੀ ਬੁੱਧੀ ਚਾਹੀਦੀ ਹੈ। ਬਾਪ ਸੋਨਾ ਹੈ ਜੋ ਏਵਰ ਪਿਓਰ ਹੈ, ਉਸ ਨੂੰ ਯਾਦ ਕਰਨ ਨਾਲ ਤੁਹਾਡੀ ਆਤਮਾ ਸੋਹਣੀ ਬਣਦੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇਹ ਤਾਂ ਜਿਵੇਂ ਇੱਕਦਮ ਠੀਕਰ ਬੁੱਧੀ ਹਨ। ਉੱਥੇ ਇਵੇਂ ਨਹੀਂ ਕਹਿਣਗੇ। ਉਹ ਤਾਂ ਸ੍ਵਰਗ ਸੀ। ਇਹ ਭੁੱਲ ਗਏ ਹਨ ਕਿ ਭਾਰਤ ਸ੍ਵਰਗ ਸੀ। ਇਹ ਵੀ ਕਿੱਥੇ ਪ੍ਰਦਰਸ਼ਨੀ ਵਿੱਚ ਸਮਝਾ ਸਕਦੇ ਹੋ, ਫਿਰ ਰਿਪੀਟ ਵੀ ਕਰਾ ਸਕਦੇ ਹੋ। ਪ੍ਰੋਜੈਕਟਰ ਵਿੱਚ ਇਹ ਨਹੀਂ ਹੋ ਸਕਦਾ ਹੈ। ਪਹਿਲੇ - ਪਹਿਲੇ ਤਾਂ ਇਹ ਤ੍ਰਿਮੂਰਤੀ, ਲਕਸ਼ਮੀ - ਨਾਰਾਇਣ ਅਤੇ ਸੀੜੀ ਦਾ ਚਿੱਤਰ ਬਹੁਤ ਜਰੂਰੀ ਹੈ। ਇਹ ਲਕਸ਼ਮੀ - ਨਾਰਾਇਣ ਦੇ ਚਿੱਤਰ ਵਿੱਚ ਸਾਰਾ 84 ਜਨਮਾਂ ਦਾ ਨਾਲੇਜ ਆ ਜਾਂਦਾ ਹੈ। ਬੱਚਿਆਂ ਦਾ ਸਾਰਾ ਦਿਨ ਇਹ ਹੀ ਚਿੰਤਨ ਚਲਣਾ ਚਾਹੀਦਾ ਹੈ। ਹਰ ਇੱਕ ਸੈਂਟਰ ਵਿੱਚ ਮੁੱਖ ਚਿੱਤਰ ਤਾਂ ਜਰੂਰ ਰੱਖਣੇ ਹਨ। ਚਿੱਤਰਾਂ ਤੇ ਚੰਗਾ ਸਮਝਾ ਸਕੋਂਗੇ। ਬ੍ਰਹਮਾ ਦਵਾਰਾ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਅਸੀਂ ਹਾਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ - ਕੁਮਾਰੀਆਂ। ਅੱਗੇ ਅਸੀਂ ਸ਼ੂਦ੍ਰ ਵਰਣ ਦੇ ਸੀ ਹੁਣ ਅਸੀਂ ਬ੍ਰਾਹਮਣ ਵਰਣ ਦੇ ਬਣੇ ਹਾਂ ਫਿਰ ਦੇਵਤਾ ਬਣਨਾ ਹੈ। ਸ਼ਿਵਬਾਬਾ ਸਾਨੂੰ ਸ਼ੂਦ੍ਰ ਤੋਂ ਬ੍ਰਾਹਮਣ ਬਣਾਉਂਦੇ ਹਨ। ਸਾਡੀ ਐਮ ਆਬਜੈਕਟ ਸਾਹਮਣੇ ਖੜੀ ਹੈ। ਇਹ ਲਕਸ਼ਮੀ - ਨਾਰਾਇਣ ਸ੍ਵਰਗ ਦੇ ਮਾਲਿਕ ਸੀ ਫਿਰ ਇਹ ਸੀੜੀ ਕਿਵੇਂ ਉਤਰੇ। ਕੀ ਤੋਂ ਕੀ ਬਣ ਜਾਂਦੇ ਹਨ। ਇੱਕਦਮ ਜਿਵੇਂ ਪੱਥਰਬੁੱਧੀ ਬਣ ਜਾਂਦੇ ਹਨ। ਇਹ ਲਕਸ਼ਮੀ - ਨਾਰਾਇਣ ਭਾਰਤ ਵਿੱਚ ਰਾਜ ਕਰਦੇ ਸਨ। ਭਾਰਤਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਨਾ। ਫਿਰ ਕੀ ਹੋਇਆ, ਕਿੱਥੇ ਚਲੇ ਗਏ। ਕੀ ਇਨ੍ਹਾਂ ਤੇ ਕਿਸੇ ਨੇ ਜਿੱਤ ਪਾਈ? ਉਨ੍ਹਾਂ ਨੇ ਲੜਾਈ ਵਿੱਚ ਕਿਸੇ ਨੂੰ ਹਰਾਇਆ? ਨਾ ਕਿਸੇ ਨੂੰ ਜਿੱਤਿਆ, ਨਾ ਹਾਰਿਆ। ਇਹ ਤਾਂ ਸਾਰੀ ਮਾਇਆ ਦੀ ਗੱਲ ਹੈ। ਰਾਵਣ ਰਾਜ ਸ਼ੁਰੂ ਹੋਇਆ ਅਤੇ 5 ਵਿਕਾਰਾਂ ਵਿੱਚ ਡਿੱਗ ਰਜਾਈ ਗਵਾਈ, ਫਿਰ 5 ਵਿਕਾਰਾਂ ਤੇ ਜਿੱਤ ਪਾਉਣ ਨਾਲ ਉਹ ਬਣਦੇ ਹਨ। ਹੁਣ ਹੈ ਰਾਵਣ ਰਾਜ ਦਾ ਭਭਕਾ। ਅਸੀਂ ਗੁਪਤ ਰੀਤੀ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਤੁਸੀਂ ਕਿੰਨੇ ਸਾਧਾਰਨ ਹੋ। ਪੜ੍ਹਾਉਣ ਵਾਲਾ ਕਿੰਨਾ ਉੱਚ ਤੇ ਉੱਚ ਹੈ ਅਤੇ ਨਿਰਾਕਾਰ ਬਾਪ ਪਤਿਤ ਸ਼ਰੀਰ ਵਿੱਚ ਆਕੇ ਬੱਚੀਆਂ ਨੂੰ ਇਵੇਂ (ਲਕਸ਼ਮੀ-ਨਾਰਾਇਣ) ਬਣਾਉਂਦੇ ਹਨ। ਦੂਰਦੇਸ਼ ਵਿੱਚ ਪਤੀਤ ਦੁਨੀਆਂ ਪਤਿਤ ਸ਼ਰੀਰ ਵਿੱਚ ਆਉਂਦੇ ਹਨ। ਸੋ ਵੀ ਆਪਣੇ ਨੂੰ ਲਕਸ਼ਮੀ - ਨਾਰਾਇਣ ਨਹੀਂ ਬਣਾਉਂਦੇ, ਤੁਹਾਨੂੰ ਬੱਚਿਆਂ ਨੂੰ ਬਣਾਉਂਦੇ ਹਨ। ਪਰ ਪੂਰਾ ਪੁਰਸ਼ਾਰਥ ਨਹੀਂ ਕਰਦੇ ਹਨ ਬਣਨ ਦੇ ਲਈ। ਦਿਨ - ਰਾਤ ਪੜ੍ਹਨਾ ਅਤੇ ਪੜ੍ਹਾਉਣਾ ਹੈ। ਬਾਬਾ ਦਿਨ ਪ੍ਰਤੀਦਿਨ ਬੜੀ ਸਹਿਜ ਯੁਕਤੀਆਂ ਸਮਝਾਉਂਦੇ ਰਹਿੰਦੇ ਹਨ। ਲਕਸ਼ਮੀ - ਨਾਰਾਇਣ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਉਹਨਾਂ ਨੇ 84 ਜਨਮ ਕਿਵੇਂ ਲਏ। ਫਿਰ ਅੰਤਿਮ ਜਨਮ ਵਿੱਚ ਪੜ੍ਹ ਰਹੇ ਹਨ ਫਿਰ ਉਹਨਾਂ ਦੀ ਡੀਨੇਸਟੀ ਬਣਦੀ ਹੈ। ਕਿੰਨੀਆਂ ਸਮਝਣ ਦਆਂ ਗੱਲਾਂ ਹਨ। ਚਿੱਤਰਾਂ ਲਈ ਬਾਬਾ ਡਾਇਰੇਕਸ਼ਨ ਦਿੰਦੇ ਹਨ। ਕੋਈ ਚਿੱਤਰ ਤਿਆਰ ਕੀਤਾ, ਝੱਟ ਬਾਬਾ ਦੇ ਕੋਲ ਭੱਜ ਆਉਣਾ ਚਾਹੀਦਾ ਹੈ। ਬਾਬਾ ਕੁਰੈਕਸ਼ਨ ਕਰ ਸਭ ਡਾਈਰੈਕਸ਼ਨ ਦੇ ਦੇਂਣਗੇ।

ਬਾਬਾ ਕਹਿੰਦੇ ਹਨ ਮੈਂ ਸਾਵਲਸ਼ਾਹ ਹਾਂ, ਹੂੰਡੀ ਭਰ ਜਾਵੇਗੀ। ਕਿਸੇ ਗੱਲ ਦੀ ਪਰਵਾਹ ਨਹੀਂ ਹੈ। ਇਨ੍ਹੇ ਢੇਰ ਬੱਚੇ ਹਨ। ਬਾਬਾ ਜਾਣਦੇ ਹਨ ਕਿਸ ਕੋਲੋਂ ਹੂੰਡੀ ਭਰਾ ਸਕਦੇ ਹਨ। ਬਾਬਾ ਦਾ ਖਿਆਲ ਹੈ ਜੈਪੁਰ ਨੂੰ ਜ਼ੋਰ ਨਾਲ ਉਠਾਉਂਣਾ ਹੈ। ਉੱਥੇ ਹੀ ਹੱਠਯੋਗਿਆਂ ਦਾ ਮਿਊਜ਼ੀਅਮ ਹੈ। ਤੁਹਾਡਾ ਫਿਰ ਰਾਜਯੋਗ ਦਾ ਮਿਊਜ਼ੀਅਮ ਇਵੇਂ ਵੱਧੀਆ ਬਣਿਆ ਹੋਇਆ ਹੈ ਜੋ ਕੋਈ ਵੀ ਆਕੇ ਵੇਖੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਪਵਿੱਤਰ ਗਿਆਨ ਨੂੰ ਬੁੱਧੀ ਵਿੱਚ ਧਾਰਨ ਕਰਨ ਲਈ ਆਪਣੀ ਬੁੱਧੀ ਰੂਪੀ ਬਰਤਨ ਨੂੰ ਸੋਨੇ ਦਾ ਬਣਾਉਣਾ ਹੈ। ਯਾਦ ਨਾਲ ਹੀ ਬਰਤਨ ਸੋਨੇ ਦਾ ਹੋਵੇਗਾ।

2. ਹੁਣ ਬ੍ਰਾਹਮਣ ਬਣੇ ਹਨ ਇਸਲਈ ਸ਼ੂਦ੍ਰਪਣੇ ਦੀਆਂ ਸਾਰੀਆਂ ਆਦਤਾਂ ਮਿਟਾ ਦੇਣੀਆਂ ਹਨ। ਬਹੁਤ ਰਾਇਲਟੀ ਵਿੱਚ ਰਹਿਣਾ ਹੈ। ਅਸੀਂ ਵਿਸ਼ਵ ਦੇ ਮਾਲਿਕ ਬਣ ਰਹੇ ਹਾਂ - ਇਸੀ ਨਸ਼ੇ ਵਿੱਚ ਰਹਿਣਾ ਹੈ।

ਵਰਦਾਨ:-
ਆਪਣੀ ਦ੍ਰਿਸ਼ਟੀ ਅਤੇ ਵ੍ਰਿਤੀ ਦੇ ਪਰਿਵਰਤਨ ਦਵਾਰਾ ਸ੍ਰਿਸ਼ਟੀ ਨੂੰ ਬਦਲਣ ਵਾਲੇ ਸਾਕਸ਼ਾਤਮੂਰਤ ਭਵ

ਆਪਣੀ ਵ੍ਰਿਤੀ ਦੇ ਪਰਿਵਰਤਨ ਨਾਲ ਦ੍ਰਿਸ਼ਟੀ ਨੂੰ ਦਿਵਯ ਬਣਾਓ ਤਾਂ ਦ੍ਰਿਸ਼ਟੀ ਦਵਾਰਾ ਅਨੇਕ ਆਤਮਾਵਾਂ ਆਪਣੇ ਅਸਲ ਰੂਪ, ਅਸਲ ਘਰ ਅਤੇ ਅਸਲ ਰਾਜਧਾਨੀ ਵੇਖਣਗੇ। ਅਜਿਹੇ ਅਸਲ ਸਾਕ੍ਸ਼ਾਤ੍ਕਰ ਕਰਾਉਂਣ ਦੇ ਲਈ ਵ੍ਰਿਤੀ ਵਿੱਚ ਜਰਾ ਵੀ ਦੇਹ - ਅਭਿਮਾਨ ਦੀ ਚੰਚਲਤਾ ਨਾ ਹੋਵੇ। ਤਾਂ ਵ੍ਰਿਤੀ ਦੇ ਸੁਧਾਰ ਨਾਲ ਦ੍ਰਿਸ਼ਟੀ ਦਿਵਯ ਬਣਾਓ ਤਾਂ ਇਹ ਸ੍ਰਿਸ਼ਟੀ ਪਰਿਵਰਤਨ ਹੋਵੇਗੀ। ਦੇਖਣ ਵਾਲੇ ਅਨੁਭਵ ਕਰਨਗੇ ਕਿ ਇਹ ਨੈਣ ਨਹੀਂ ਪਰ ਇਹ ਇੱਕ ਜਾਦੂ ਦੀ ਡੱਬੀ ਹੈ। ਇਹ ਨੈਣ ਸਾਕਸ਼ਾਤਕਾਰ ਦੇ ਸਾਧਨ ਬਣ ਜਾਣਗੇ।

ਸਲੋਗਨ:-
ਸੇਵਾ ਦੇ ਉਮੰਗ - ਉਤਸਾਹ ਦੇ ਨਾਲ, ਬੇਹੱਦ ਦੀ ਵੈਰਾਗ ਵ੍ਰਿਤੀ ਹੀ ਸਫ਼ਲਤਾ ਦਾ ਆਧਾਰ ਹੈ।