01.11.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਆਪਣੇ ਉਪਰ ਪੂਰੀ ਨਜ਼ਰ ਰੱਖੋ , ਕੋਈ ਵੀ ਬੇਕ਼ਾਇਦੇ ਚਲਨ ਨਹੀਂ ਚੱਲਣਾ , ਸ਼੍ਰੀਮਤ ਦਾ ਉਲੰਘਣ ਕਰਨ ਨਾਲ ਡਿੱਗ ਜਾਵੋਗੇ

ਪ੍ਰਸ਼ਨ:-
ਪਦਮਾਪਦਮਪਤੀ ਬਣਨ ਦੇ ਲਈ ਕਿਹੜੀ ਖ਼ਬਰਦਾਰੀ ਚਾਹੀਦੀ?

ਉੱਤਰ:-
ਸਦੈਵ ਧਿਆਨ ਰਹੇ - ਜਿਵੇਂ ਕਰਮ ਅਸੀਂ ਕਰਾਂਗੇ ਸਾਨੂੰ ਵੇਖ ਹੋਰ ਵੀ ਕਰਣਗੇ। ਕਿਸੇ ਵੀ ਗੱਲ ਦਾ ਝੂਠ ਅਹੰਕਾਰ ਨਾ ਆਏ। ਮੁਰਲੀ ਕਦੀ ਵੀ ਮਿਸ ਨਾ ਹੋਵੇ। ਮਨਸਾ - ਵਾਚਾ - ਕਰਮਣਾ ਆਪਣੀ ਸੰਭਾਲ ਰੱਖੋ। ਇਹ ਅੱਖਾਂ ਧੋਖਾ ਨਾ ਦੇਣ ਤਾਂ ਪਦਮਾਂ ਦੀ ਕਮਾਈ ਜਮਾਂ ਕਰ ਸਕੋਗੇ। ਇਸਦੇ ਲਈ ਅੰਤਰਮੁਖੀ ਹੋਕੇ ਬਾਪ ਨੂੰ ਯਾਦ ਕਰੋ ਅਤੇ ਵਿਕਰਮਾਂ ਤੋਂ ਬਚੇ ਰਹੋ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ, ਇੱਥੇ ਤੁਸੀਂ ਬੱਚਿਆਂ ਨੂੰ ਇਸ ਖ਼ਿਆਲ ਨਾਲ ਜ਼ਰੂਰ ਬੈਠਣਾ ਹੁੰਦਾ ਹੈ, ਇਹ ਬਾਬਾ ਵੀ ਹੈ, ਟੀਚਰ ਅਤੇ ਸਤਿਗੁਰੂ ਵੀ ਹੈ। ਅਤੇ ਇਹ ਵੀ ਮਹਿਸੂਸ ਕਰਦੇ ਹੋ - ਬਾਬਾ ਨੂੰ ਯਾਦ ਕਰਦੇ - ਕਰਦੇ ਪਵਿੱਤਰ ਬਣ, ਪਵਿੱਤਰਧਾਮ ਵਿੱਚ ਜਾਕੇ ਪੁਹੰਚਾਂਗੇ। ਬਾਪ ਨੇ ਸਮਝਾਇਆ ਹੈ ਕਿ ਪਵਿੱਤਰਧਾਮ ਤੋਂ ਹੀ ਤੁਸੀਂ ਥੱਲੇ ਉਤਰਦੇ ਹੋ - ਬਾਬਾ ਨੂੰ ਯਾਦ ਕਰਦੇ - ਕਰਦੇ ਪਵਿੱਤਰ ਬਣ, ਉਸਦਾ ਨਾਮ ਹੀ ਪਵਿੱਤਰਧਾਮ ਹੈ ਸਤੋਪ੍ਰਧਾਨ ਤੋਂ ਫੇਰ ਸਤੋ, ਰਜ਼ੋ, ਤਮੋ..ਹੁਣ ਤੁਸੀਂ ਸਮਝਦੇ ਹੋ ਕਿ ਅਸੀਂ ਥੱਲੇ ਡਿੱਗੇ ਹੋਏ ਹਾਂ ਅਰਥਾਤ ਵੇਸ਼ਾਲਿਆ ਵਿੱਚ ਹਾਂ। ਭਾਵੇਂ ਤੁਸੀਂ ਸੰਗਮਯੁਗ ਤੇ ਹੋ, ਪਰ ਗਿਆਨ ਨਾਲ ਤੁਸੀਂ ਜਾਣਦੇ ਹੋ ਕਿ ਅਸੀਂ ਕਿਨਾਰਾ ਕੀਤਾ ਹੋਇਆ ਹੈ ਫੇਰ ਵੀ ਜੇਕਰ ਅਸੀਂ ਸ਼ਿਵਬਾਬਾ ਦੀ ਯਾਦ ਵਿੱਚ ਰਹਿੰਦੇ ਹਾਂ ਤਾਂ ਸ਼ਿਵਾਲਿਆ ਦੂਰ ਨਹੀਂ। ਸ਼ਿਵਬਾਬਾ ਨੂੰ ਯਾਦ ਨਹੀਂ ਕਰਦੇ ਤਾਂ ਸ਼ਿਵਾਲਿਆ ਬਹੁਤ ਦੂਰ ਹੈ। ਸਜ਼ਾਵਾਂ ਖਾਣੀਆਂ ਪੈਂਦੀਆਂ ਹਨ ਤਾਂ ਬਹੁਤ ਦੂਰ ਹੋ ਜਾਂਦਾ ਹੈ। ਤਾਂ ਬਾਪ ਬੱਚਿਆਂ ਨੂੰ ਕੋਈ ਜ਼ਿਆਦਾ ਤਕਲੀਫ਼ ਨਹੀਂ ਦਿੰਦੇ ਹਨ। ਇੱਕ ਤਾਂ ਬਾਰ - ਬਾਰ ਕਹਿੰਦੇ ਹਨ ਮਨਸਾ - ਵਾਚਾ - ਕਰਮਣਾ ਪਵਿੱਤਰ ਬਣਨਾ ਹੈ। ਇਹ ਅੱਖਾਂ ਵੀ ਬੜਾ ਧੋਖਾ ਦਿੰਦੀਆਂ ਹਨ, ਇਨ੍ਹਾਂ ਨੂੰ ਬਹੁਤ ਸੰਭਾਲਕੇ ਚੱਲਣਾ ਹੁੰਦਾ ਹੈ। ਬਾਪ ਨੇ ਸਮਝਾਇਆ ਹੈ ਕਿ ਧਿਆਨ ਅਤੇ ਯੋਗ ਬਿਲਕੁਲ ਵੱਖ ਹੈ। ਯੋਗ ਅਰਥਾਤ ਯਾਦ। ਅੱਖਾਂ ਖੁਲ੍ਹੀਆਂ ਹੁੰਦੇ ਵੀ ਤੁਸੀਂ ਯਾਦ ਕਰ ਸਕਦੇ ਹੋ। ਧਿਆਨ ਨੂੰ ਕੋਈ ਯੋਗ ਨਹੀਂ ਕਿਹਾ ਜਾਂਦਾ। ਭੋਗ ਵੀ ਲੈ ਜਾਂਦੇ ਹਨ ਤਾਂ ਡਾਇਰੈਕਸ਼ਨ ਅਨੁਸਾਰ ਹੀ ਜਾਣਾ ਹੈ। ਇਸ ਵਿੱਚ ਮਾਇਆ ਵੀ ਬਹੁਤ ਆਉਂਦੀ ਹੈ। ਮਾਇਆ ਇਵੇਂ ਹੈ ਜੋ ਇੱਕਦਮ ਨੱਕ ਵਿੱਚ ਦੱਮ ਕਰ ਦਿੰਦੀ ਹੈ। ਜਿਵੇਂ ਬਾਪ ਬਲਵਾਨ ਹੈ, ਉਵੇਂ ਮਾਇਆ ਵੀ ਬੜੀ ਬਲਵਾਨ ਹੈ। ਇੰਨੀ ਬਲਵਾਨ ਹੈ ਜੋ ਸਾਰੀ ਦੁਨੀਆਂ ਨੂੰ ਵੇਸ਼ਾਲਿਆ ਵਿੱਚ ਢਕੇਲ ਦਿੱਤਾ ਹੈ ਇਸਲਈ ਇਸ ਵਿੱਚ ਬਹੁਤ ਖ਼ਬਰਦਾਰੀ ਰੱਖਣੀ ਹੁੰਦੀ ਹੈ। ਬਾਪ ਦੀ ਕ਼ਾਇਦੇ ਅਨੁਸਾਰ ਯਾਦ ਚਾਹੀਦੀ ਹੈ। ਬੇਕ਼ਾਇਦੇ ਕੋਈ ਕੰਮ ਕੀਤਾ ਤਾਂ ਇੱਕਦਮ ਡਿੱਗਾ ਦਿੰਦੀ ਹੈ। ਧਿਆਨ ਆਦਿ ਦੀ ਕਦੀ ਕੋਈ ਇੱਛਾ ਨਹੀਂ ਰੱਖਣੀ ਹੈ। ਇੱਛਾ ਮਾਤਰਮ ਅਵਿਦਿੱਆ.ਬਾਪ ਤੁਹਾਡੀ ਸਭ ਮਨੋਕਾਮਨਾਵਾਂ ਬਗੈਰ ਮੰਗੇ ਪੂਰੀ ਕਰ ਦਿੰਦੇ ਹਨ, ਜੇਕਰ ਬਾਪ ਦੀ ਆਗਿਆ ਤੇ ਚੱਲੇ ਤਾਂ। ਜੇਕਰ ਬਾਪ ਦੀ ਆਗਿਆ ਨਾ ਮੰਨੀ ਉਲਟਾ ਰਸਤਾ ਲਿਆ ਤਾਂ ਹੋ ਸਕਦਾ ਹੈ ਸ੍ਵਰਗ ਦੇ ਬਦਲੇ ਨਰਕ ਵਿੱਚ ਹੀ ਡਿੱਗ ਜਾਓ। ਗਾਇਨ ਵੀ ਹੈ ਗੱਜ ਨੂੰ ਗ੍ਰਹਿ ਨੇ ਖਾਧਾ। ਬਹੁਤਿਆਂ ਨੂੰ ਗਿਆਨ ਦੇਣ ਵਾਲੇ, ਭੋਗ ਲਗਾਉਣ ਵਾਲੇ ਅੱਜ ਹੈ ਕਿੱਥੇ, ਕਿਉਂਕਿ ਬੇਕ਼ਾਇਦੇ ਚੱਲਣ ਦੇ ਕਾਰਨ ਪੂਰੇ ਮਾਇਆਵੀ ਬਣ ਜਾਂਦੇ ਹਨ। ਡੀਟੀ ਬਣਦੇ - ਬਣਦੇ ਡੇਵਿਲ ਬਣ ਜਾਂਦੇ ਹਨ। ਬਾਪ ਜਾਣਦੇ ਹਨ ਕਿ ਬਹੁਤ ਚੰਗੇ ਪੁਰਸ਼ਾਰਥੀ ਸੀ ਦੇਵਤਾ ਬਣਨ ਵਾਲੇ ਸੀ ਉਹ ਅਸੁਰ ਬਣ ਅਸੁਰਾਂ ਦੇ ਨਾਲ ਰਹਿੰਦੇ ਹਨ। ਟ੍ਰੇਟਰ ਹੋ ਜਾਂਦੇ ਹਨ। ਬਾਪ ਦਾ ਬਣਕੇ ਫੇਰ ਮਾਇਆ ਦੇ ਬਣ ਜਾਂਦੇ, ਉਨ੍ਹਾਂ ਨੂੰ ਟ੍ਰੇਟਰ ਕਿਹਾ ਜਾਂਦਾ ਹੈ। ਆਪਣੇ ਉਪਰ ਨਜ਼ਰ ਰੱਖਣੀ ਹੁੰਦੀ ਹੈ। ਸ਼੍ਰੀਮਤ ਦਾ ਉਲੰਘਣ ਕੀਤਾ ਤਾਂ ਇਹ ਡਿੱਗੇ। ਪਤਾ ਵੀ ਨਹੀਂ ਪਵੇਗਾ। ਬਾਪ ਤਾਂ ਬੱਚਿਆਂ ਨੂੰ ਸਾਵਧਾਨ ਕਰਦੇ ਹਨ ਕਿ ਕੋਈ ਇਵੇਂ ਦੀ ਚਲਣ ਨਾ ਚੱਲੋ ਜੋ ਰਸਾਤਲ ਵਿੱਚ ਪਹੁੰਚ ਜਾਓ।

ਕੱਲ ਵੀ ਬਾਬਾ ਨੇ ਸਮਝਾਇਆ - ਬਹੁਤ ਗੋਪ ਹਨ ਆਪਸ ਵਿੱਚ ਕਮੇਟੀਆਂ ਆਦਿ ਬਣਾਉਂਦੇ ਹਨ, ਜੋ ਕੁਝ ਕਰਦੇ ਹਨ, ਸ਼੍ਰੀਮਤ ਦੇ ਅਧਾਰ ਬਿਨਾਂ ਤਾਂ ਡਿੱਗਦੇ ਹੀ ਜਾਵਾਂਗੇ। ਬਾਬਾ ਨੇ ਸ਼ੁਰੂ ਵਿੱਚ ਕਮੇਟੀ ਬਣਾਈ ਸੀ ਤਾਂ ਮਾਤਾਵਾਂ ਦੀ ਬਣਾਈ ਸੀ ਕਿਉਂਕਿ ਕਲਸ਼ ਤਾਂ ਮਾਤਾਵਾਂ ਨੂੰ ਹੀ ਮਿਲਦਾ ਹੈ। ਵੰਦੇ ਮਾਤਰਮ ਗਾਇਆ ਹੋਇਆ ਹੈ ਨਾ। ਜੇਕਰ ਗੋਪ ਲੋਕੀ ਕਮੇਟੀ ਬਣਾਉਂਦੇ ਹਨ ਤਾਂ ਵੰਦੇ ਗੋਪ ਤਾਂ ਗਾਇਨ ਨਹੀਂ ਹੈ। ਸ਼੍ਰੀਮਤ ਤੇ ਨਹੀਂ ਤਾਂ ਮਾਇਆ ਦੇ ਜਾਲ ਵਿੱਚ ਫ਼ਸ ਪੈਂਦੇ ਹਨ। ਬਾਬਾ ਨੇ ਮਾਤਾਵਾਂ ਦੀ ਕਮੇਟੀ ਬਣਾਈ, ਉਨ੍ਹਾਂ ਦੇ ਹਵਾਲੇ ਸਭ ਕੁਝ ਕਰ ਦਿੱਤਾ। ਪੁਰੁਸ਼ ਅਕਸਰ ਕਰਕੇ ਦਿਵਾਲਾ ਮਾਰਦੇ ਹਨ, ਇਸਤ੍ਰੀਆਂ ਨਹੀਂ। ਤਾਂ ਬਾਪ ਵੀ ਕਲਸ਼ ਮਾਤਾਵਾਂ ਤੇ ਰੱਖਦੇ ਹਨ। ਇਸ ਗਿਆਨ ਮਾਰ੍ਗ ਵਿੱਚ ਮਾਤਾਵਾਂ ਵੀ ਦਿਵਾਲਾ ਮਾਰ ਸਕਦੀਆਂ ਹਨ। ਪਦਮਾਪਦਮ ਭਾਗਿਆਸ਼ਾਲੀ ਜੋ ਬਣਨ ਵਾਲੇ ਹਨ, ਉਹ ਮਾਇਆ ਤੋਂ ਹਾਰ ਖਾਕੇ ਦਿਵਾਲਾ ਮਾਰ ਸਕਦੇ ਹਨ। ਇਸ ਵਿੱਚ ਇਸਤ੍ਰੀ - ਪੁਰਖ਼ ਦੋਨੋਂ ਦਿਵਾਲਾ ਮਾਰ ਸਕਦੇ ਹਨ ਅਤੇ ਮਾਰਦੇ ਵੀ ਹਨ। ਕਿੰਨੇ ਹਾਰ ਖਾਕੇ ਚਲੇ ਗਏ ਗੋਇਆ ਦਿਵਾਲਾ ਮਾਰ ਦਿੱਤਾ ਨਾ। ਬਾਪ ਸਮਝਾਉਂਦੇ ਹਨ ਭਾਰਤਵਾਸੀਆਂ ਨੇ ਤਾਂ ਪੂਰਾ ਦਿਵਾਲਾ ਮਾਰਿਆ ਹੈ। ਮਾਇਆ ਕਿੰਨੀ ਜ਼ਬਰਦਸ੍ਤ ਹੈ। ਜੋ ਸਮਝ ਨਹੀਂ ਸਕਦੇ ਹਨ ਅਸੀਂ ਕੀ ਸੀ, ਕਿੱਥੇ ਸੀ ਇੱਕਦਮ ਥੱਲੇ ਆਕੇ ਡਿੱਗੇ ਹਨ। ਇੱਥੇ ਵੀ ਉੱਚ ਚੜਦੇ - ਚੜਦੇ ਫੇਰ ਸ਼੍ਰੀਮਤ ਨੂੰ ਭੁੱਲ ਆਪਣੀ ਮਤ ਤੇ ਚਲਦੇ ਹਨ ਤਾਂ ਦਿਵਾਲਾ ਮਾਰ ਦਿੰਦੇ ਹਨ। ਉਹ ਲੋਕੀਂ ਤਾਂ ਦਿਵਾਲਾ ਮਾਰਦੇ ਫੇਰ 5 - 7 ਵਰ੍ਹੇ ਬਾਦ ਖੜੇ ਹੋ ਜਾਂਦੇ ਹਨ। ਇੱਥੇ ਤਾਂ 84 ਜਨਮਾਂ ਦਾ ਦਿਵਾਲਾ ਮਾਰਦੇ ਹਨ। ਉੱਚ ਪੱਦ ਪਾ ਨਾ ਸੱਕਣ। ਦਿਵਾਲਾ ਮਾਰਦੇ ਹੀ ਰਹਿੰਦੇ ਹਨ। ਬਾਬਾ ਦੇ ਕੋਲ ਫ਼ੋਟੋ ਹੁੰਦੀ ਤਾਂ ਦੱਸਦੇ। ਤੁਸੀਂ ਕਹੋਗੇ ਬਾਬਾ ਤਾਂ ਬਿਲਕੁਲ ਠੀਕ ਕਹਿੰਦੇ ਹਨ। ਇਹ ਕਿੰਨਾ ਵੱਡਾ ਮਹਾਰਥੀ ਸੀ, ਬਹੁਤਿਆਂ ਨੂੰ ਚੁੱਕਦੇ ਸੀ। ਅੱਜ ਹੈ ਨਹੀਂ। ਦਿਵਾਲੇ ਵਿੱਚ ਹਨ। ਬਾਬਾ ਘੜੀ - ਘੜੀ ਬੱਚਿਆਂ ਨੂੰ ਸਾਵਧਾਨ ਕਰਦੇ ਰਹਿੰਦੇ ਹਨ। ਆਪਣੀ ਮੱਤ ਤੇ ਕਮੇਟੀਆਂ ਆਦਿ ਬਣਾਉਣਾ ਇਸ ਵਿੱਚ ਕੁਝ ਰੱਖਿਆ ਨਹੀਂ ਹੈ। ਆਪਸ ਵਿੱਚ ਮਿਲਕੇ ਝਰਮੁਈ ਝਰਮੁਈ ਕਰਨਾ, ਇਹ ਇਵੇਂ ਕਰਦਾ ਸੀ, ਫਲਾਣਾ ਇਵੇਂ ਕਰਦਾ ਸੀ.ਸਾਰਾ ਦਿਨ ਇਹੀ ਕਰਦੇ ਰਹਿੰਦੇ ਹਨ। ਬਾਪ ਨਾਲ ਬੁੱਧੀ ਯੋਗ ਲਗਾਉਣ ਨਾਲ ਹੀ ਸਤੋਪ੍ਰਧਾਨ ਬਣੋਗੇ। ਬਾਪ ਦਾ ਬਣੇ ਅਤੇ ਬਾਪ ਨਾਲ ਯੋਗ ਨਹੀਂ ਤਾਂ ਘੜੀ - ਘੜੀ ਡਿੱਗਦੇ ਰਹੋਗੇ। ਕਨੈਕਸ਼ਨ ਹੀ ਟੁੱਟ ਪੈਂਦਾ ਹੈ। ਲਿੰਕ ਟੁੱਟ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ। ਮਾਇਆ ਸਾਨੂੰ ਇੰਨਾ ਤੰਗ ਕਿਉਂ ਕਰਦੀ ਹੈ। ਕੋਸ਼ਿਸ਼ ਕਰ ਬਾਪ ਦੇ ਨਾਲ ਲਿੰਕ ਜੋੜਨਾ ਚਾਹੀਦਾ। ਨਹੀਂ ਤਾਂ ਬੈਟਰੀ ਚਾਰ੍ਜ ਕਿਵੇਂ ਹੋਵੇਗੀ। ਵਿਕਰਮ ਹੋਣ ਨਾਲ ਬੈਟਰੀ ਡਿਸਚਾਰ੍ਜ ਹੋ ਜਾਂਦੀ ਹੈ। ਸ਼ੁਰੂ ਵਿੱਚ ਕਿੰਨੇ ਢੇਰ ਦੇ ਢੇਰ ਬਾਬਾ ਦੇ ਆਕੇ ਬਣੇ। ਭੱਠੀ ਵਿੱਚ ਆਏ ਫੇਰ ਅੱਜ ਕਿੱਥੇ ਹਨ। ਡਿੱਗ ਪਏ ਕਿਉਂਕਿ ਦੁਨੀਆਂ ਯਾਦ ਆਈ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬੇਹੱਦ ਦਾ ਵੈਰਾਗ ਦਵਾਉਂਦਾ ਹਾਂ, ਇਸ ਪੁਰਾਣੀ ਦੁਨੀਆਂ ਨਾਲ ਦਿਲ ਨਹੀਂ ਲਗਾਓ। ਦਿਲ ਸ੍ਵਰਗ ਨਾਲ ਲਗਾਉਣੀ ਹੈ। ਜੇਕਰ ਇਵੇਂ ਲਕਸ਼ਮੀ - ਨਾਰਾਇਣ ਬਣਨਾ ਹੈ ਤਾਂ ਮਿਹਨਤ ਕਰਨੀ ਪਵੇ। ਬੁੱਧੀਯੋਗ ਇੱਕ ਬਾਪ ਨਾਲ ਹੋਣਾ ਚਾਹੀਦਾ ਹੈ। ਪੁਰਾਣੀ ਦੁਨੀਆਂ ਤੋਂ ਵੈਰਾਗ। ਸੁੱਖਧਾਮ ਅਤੇ ਸ਼ਾਂਤੀਧਾਮ ਨੂੰ ਯਾਦ ਕਰੋ। ਜਿਨ੍ਹਾਂ ਹੋ ਸਕੇ ਉਠਦੇ, ਬੈਠਦੇ , ਤੁਰਦੇ, ਫ਼ਿਰਦੇ ਬਾਪ ਨੂੰ ਯਾਦ ਕਰੋ। ਇਹ ਤਾਂ ਬਿਲਕੁਲ ਹੀ ਸਹਿਜ ਹੈ। ਤੁਸੀਂ ਇੱਥੇ ਆਏ ਹੀ ਹੋ ਨਰ ਤੋਂ ਨਾਰਾਇਣ ਬਣਨ ਦੇ ਲਈ। ਸਭਨੂੰ ਕਹਿਣਾ ਹੈ ਕਿ ਹੁਣ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ ਕਿਉਂਕਿ ਰਿਟਰਨ ਜਰਨੀ ਹੁੰਦੀ ਹੈ। ਵਰਲ੍ਡ ਦੀ ਹਿਸਟਰੀ - ਜਗ੍ਰਾਫੀ ਰਿਪੀਟ ਮਤਲਬ ਨਰਕ ਤੋਂ ਸ੍ਵਰਗ, ਫੇਰ ਸ੍ਵਰਗ ਤੋਂ ਨਰਕ। ਇਹ ਚੱਕਰ ਫ਼ਿਰਦਾ ਹੀ ਰਹਿੰਦਾ ਹੈ।

ਬਾਪ ਨੇ ਕਿਹਾ ਹੈ ਇੱਥੇ ਸਵਦਰ੍ਸ਼ਨ ਚੱਕਰਧਾਰੀ ਹੋਕੇ ਬੈਠੋ। ਇਸ ਯਾਦ ਵਿੱਚ ਕਿ ਅਸੀਂ ਕਿੰਨੀ ਵਾਰ ਚੱਕਰ ਲਾਇਆ ਹੈ। ਹੁਣ ਫੇਰ ਤੋਂ ਅਸੀਂ ਦੇਵਤਾ ਬਣ ਰਹੇ ਹਾਂ। ਦੁਨੀਆਂ ਵਿੱਚ ਕੋਈ ਵੀ ਇਸ ਰਾਜ਼ ਨੂੰ ਨਹੀਂ ਸਮਝਦੇ ਹਨ। ਇਹ ਗਿਆਨ ਦੇਵਤਾਵਾਂ ਨੂੰ ਹੈ ਨਹੀਂ। ਉਹ ਤਾਂ ਹੈ ਹੀ ਪਵਿੱਤਰ। ਉਨ੍ਹਾਂ ਵਿੱਚ ਗਿਆਨ ਹੀ ਨਹੀਂ ਜੋ ਸ਼ੰਖ ਵਜਾਉਣ। ਉਹ ਪਵਿੱਤਰ ਹਨ, ਉਨ੍ਹਾਂ ਨੂੰ ਇਹ ਨਿਸ਼ਾਨੀ ਦੇਣ ਦੀ ਲੌੜ ਨਹੀਂ। ਨਿਸ਼ਾਨੀ ਉਦੋਂ ਹੁੰਦੀ ਹੈ ਜਦੋਂ ਦੋਨੋਂ ਇਕੱਠੇ ਹੁੰਦੇ ਹਨ। ਤੁਹਾਨੂੰ ਵੀ ਨਿਸ਼ਾਨੀ ਨਹੀਂ ਕਿਉਂਕਿ ਤੁਸੀਂ ਅੱਜ ਦੇਵਤਾ ਬਣਦੇ - ਬਣਦੇ ਕੱਲ ਅਸੁਰ ਬਣ ਜਾਂਦੇ ਹੋ। ਬਾਪ ਦੇਵਤਾ ਬਣਾਉਂਦੇ, ਮਾਇਆ ਅਸੁਰ ਬਣਾ ਦਿੰਦੀ ਹੈ। ਬਾਪ ਜਦੋਂ ਸਮਝਾਉਂਦੇ ਹਨ ਉਦੋਂ ਪਤਾ ਲੱਗਦਾ ਹੈ ਸੱਚਮੁਚ ਸਾਡੀ ਅਵਸਥਾ ਡਿੱਗੀ ਹੋਈ ਹੈ। ਕਿੰਨੇ ਵਿਚਾਰੇ ਸ਼ਿਵਬਾਬਾ ਦੇ ਖਜ਼ਾਨੇ ਵਿੱਚ ਜਮਾ ਕਰਾਉਂਦੇ ਫੇਰ ਮੰਗਕੇ ਅਸੁਰ ਬਣ ਜਾਂਦੇ। ਇਸ ਵਿੱਚ ਯੋਗ ਦੀ ਹੀ ਸਾਰੀ ਕਮੀ ਹੈ। ਯੋਗ ਨਾਲ ਹੀ ਪਵਿੱਤਰ ਬਣਨਾ ਹੈ। ਬੁਲਾਉਂਦੇ ਵੀ ਹੋ ਬਾਬਾ ਆਓ, ਸਾਨੂੰ ਪਤਿਤ ਤੋਂ ਪਾਵਨ ਬਣਾਓ, ਜੋ ਅਸੀਂ ਸ੍ਵਰਗ ਵਿੱਚ ਜਾ ਸਕੀਏ। ਯਾਦ ਦੀ ਯਾਤਰਾ ਹੈ ਹੀ ਪਾਵਨ ਬਣ ਉੱਚ ਪੱਦ ਪਾਉਣ ਦੇ ਲਈ। ਜੋ ਮਰ ਜਾਂਦੇ ਹਨ ਫੇਰ ਵੀ ਜੋ ਕੁਝ ਸੁਣਿਆ ਹੈ ਤਾਂ ਸ਼ਿਵਾਲਿਆ ਵਿੱਚ ਆਉਣਗੇ ਜ਼ਰੂਰ। ਪੱਦ ਭਾਵੇਂ ਕਿਵੇਂ ਦਾ ਵੀ ਪਾਉਣ। ਇੱਕ ਵਾਰ ਯਾਦ ਕੀਤਾ ਤਾਂ ਸ੍ਵਰਗ ਵਿੱਚ ਆਉਣਗੇ ਜ਼ਰੂਰ। ਬਾਕੀ ਉੱਚ ਪੱਦ ਪਾ ਨਾ ਸੱਕਣ। ਸ੍ਵਰਗ ਦਾ ਨਾਮ ਸੁਣਕੇ ਖੁਸ਼ ਹੋਣਾ ਚਾਹੀਦਾ। ਫੇਲ ਹੋ ਪਾਈ - ਪੈਸੇ ਦਾ ਪੱਦ ਪਾ ਲਿਆ, ਇਸ ਵਿੱਚ ਖੁਸ਼ ਨਹੀਂ ਹੋ ਜਾਣਾ ਹੈ। ਫੀਲਿੰਗ ਤਾ ਆਉਂਦੀ ਹੈ ਨਾ - ਮੈਂ ਨੌਕਰ ਹਾਂ। ਪਿਛਾੜੀ ਵਿੱਚ ਤੁਹਾਨੂੰ ਸਭ ਸ਼ਾਖਸ਼ਤਕਾਰ ਹੋਣਗੇ ਕਿ ਅਸੀਂ ਕੀ ਬਣਾਂਗੇ, ਸਾਡੇ ਤੋਂ ਕਿ ਵਿਕਰਮ ਹੋਇਆ ਹੈ, ਜੋ ਇਵੇਂ ਹਾਲਤ ਹੋਈ ਹੈ। ਮੈਂ ਮਹਾਰਾਣੀ ਕਿਉਂ ਨਹੀਂ ਬਣੀ। ਕਦਮ - ਕਦਮ ਤੇ ਖ਼ਬਰਦਾਰੀ ਨਾਲ ਚੱਲਣ ਨਾਲ ਤੁਸੀਂ ਪਦਮਾਪਦਮਪਤੀ ਬਣ ਸਕਦੇ ਹੋ। ਮੰਦਿਰਾਂ ਵਿੱਚ ਦੇਵਤਾਵਾਂ ਨੂੰ ਪਦਮ ਦੀ ਨਿਸ਼ਾਨੀ ਵਿਖਾਉਂਦੇ ਹਨ। ਦਰਜ਼ੇ ਵਿੱਚ ਫ਼ਰਕ ਹੋ ਜਾਂਦਾ ਹੈ। ਅੱਜ ਦੀ ਰਾਜਾਈ ਦਾ ਕਿੰਨਾ ਦਬਦਬਾ ਰਹਿੰਦਾ ਹੈ! ਹੈ ਤਾਂ ਅਲਪਕਾਲ ਦਾ। ਸਦਾਕਾਲ ਦੇ ਰਾਜਾ ਤਾਂ ਬਣ ਨਾ ਸੱਕਣ। ਤਾਂ ਹੁਣ ਬਾਪ ਕਹਿੰਦੇ ਹਨ - ਤੁਹਾਨੂੰ ਲਕਸ਼ਮੀ - ਨਾਰਾਇਣ ਬਣਨਾ ਹੈ ਤਾਂ ਪੁਰਸ਼ਾਰਥ ਵੀ ਇਵੇਂ ਚਾਹੀਦਾ। ਕਿੰਨਾ ਅਸੀਂ ਹੋਰਾਂ ਦਾ ਕਲਿਆਣ ਕਰਦੇ ਹਾਂ? ਅੰਤਰਮੁੱਖੀ ਹੋ ਕਿੰਨਾ ਵਕ਼ਤ ਬਾਬਾ ਦੀ ਯਾਦ ਵਿੱਚ ਰਹਿੰਦੇ ਹਾਂ? ਹੁਣ ਅਸੀਂ ਜਾ ਰਹੇ ਹਾਂ ਆਪਣੇ ਘਰ ਸਵੀਟ ਹੋਮ ਵਿੱਚ। ਫੇਰ ਆਵਾਂਗੇ ਸੁੱਖਧਾਮ ਵਿੱਚ। ਇਹ ਸਭ ਗਿਆਨ ਦਾ ਮੰਥਨ ਅੰਦਰ ਵਿੱਚ ਚੱਲਦਾ ਰਹੇ। ਬਾਪ ਵਿੱਚ ਗਿਆਨ ਅਤੇ ਯੋਗ ਦੋਨੋਂ ਹਨ। ਤੁਹਾਡੇ ਵਿੱਚ ਵੀ ਹੋਣਾ ਚਾਹੀਦਾ। ਜਾਣਦੇ ਹੋ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ ਤਾਂ ਗਿਆਨ ਵੀ ਹੋਇਆ ਅਤੇ ਯਾਦ ਵੀ ਹੋਈ। ਗਿਆਨ ਅਤੇ ਯੋਗ ਦੋਨੋਂ ਨਾਲ - ਨਾਲ ਚਲਦਾ ਹੈ। ਇਵੇਂ ਨਹੀਂ, ਯੋਗ ਵਿੱਚ ਬੈਠੋ, ਬਾਬਾ ਨੂੰ ਯਾਦ ਕਰਦੇ ਰਹੋ ਅਤੇ ਨਾਲੇਜ਼ ਭੁੱਲ ਜਾਵੇ। ਬਾਪ ਯੋਗ ਸਿਖਾਉਂਦੇ ਹਨ ਤਾਂ ਨਾਲੇਜ਼ ਭੁੱਲ ਜਾਂਦੇ ਹਨ ਕੀ? ਸਾਰੀ ਨਾਲੇਜ਼ ਉਨ੍ਹਾਂ ਵਿੱਚ ਰਹਿੰਦੀ ਹੈ। ਤੁਸੀਂ ਬੱਚਿਆਂ ਨੂੰ ਵੀ ਨਾਲੇਜ਼ ਹੋਣੀ ਚਾਹੀਦੀ। ਪੜ੍ਹਨਾ ਚਾਹੀਦਾ। ਜਿਵੇਂ ਕਰਮ ਮੈਂ ਕਰਾਂਗਾ ਮੈਨੂੰ ਵੇਖ ਹੋਰ ਵੀ ਕਰਣਗੇ। ਮੈਂ ਮੁਰਲੀ ਨਹੀਂ ਪੜ੍ਹਾਂਗਾ ਤਾਂ ਹੋਰ ਵੀ ਨਹੀਂ ਪੜ੍ਹਣਗੇ। ਮਿਥਿਆ ਅਹੰਕਾਰ ਆ ਜਾਂਦਾ ਹੈ ਤਾਂ ਮਾਇਆ ਝੱਟ ਵਾਰ ਕਰ ਦਿੰਦੀ ਹੈ। ਕਦਮ - ਕਦਮ ਬਾਪ ਦੀ ਸ਼੍ਰੀਮਤ ਲੈਂਦੇ ਰਹਿਣਾ ਹੈ। ਨਹੀਂ ਤਾਂ ਕੁਝ ਨਾ ਕੁਝ ਵਿਕਰਮ ਬਣ ਜਾਂਦੇ ਹਨ। ਬਹੁਤ ਬੱਚੇ ਭੁੱਲ ਕਰਦੇ ਬਾਪ ਨੂੰ ਨਹੀਂ ਦੱਸਦੇ ਤਾਂ ਆਪਣੀ ਸਤਿਆਨਾਸ਼ ਕਰ ਲੈਂਦੇ ਹਨ। ਗਫ਼ਲਤ ਹੋਣ ਨਾਲ ਮਾਇਆ ਥੱਪੜ ਮਾਰ ਦਿੰਦੀ ਹੈ। ਵਰਥ ਨਾਟ ਏ ਪੈਣੀ ਬਣਾ ਦਿੰਦੀ ਹੈ। ਅਹੰਕਾਰ ਵਿੱਚ ਆਉਣ ਨਾਲ ਮਾਇਆ ਬਹੁਤ ਵਿਕਰਮ ਕਰਾਉਂਦੀ ਹੈ। ਬਾਬਾ ਨੇ ਇਵੇਂ ਥੋੜ੍ਹੇਹੀ ਕਿਹਾ ਹੈ, ਇਵੇਂ - ਇਵੇਂ ਆਦਮੀਆਂ ਦੀ ਕਮੇਟੀਆਂ ਬਣਾਓ। ਕਮੇਟੀ ਵਿੱਚ ਇੱਕ - ਦੋ ਸਿਆਣਿਆਂ ਬੱਚਿਆਂ ਨੂੰ ਸਮਝ ਜ਼ਰੂਰ ਹੋਣੀ ਚਾਹੀਦੀ। ਜਿਨ੍ਹਾਂ ਦੀ ਰਾਏ ਤੇ ਕੰਮ ਹੋਵੇ। ਕਲਸ਼ ਤਾਂ ਲਕਸ਼ਮੀ ਤੇ ਰੱਖਿਆ ਜਾਂਦਾ ਹੈ ਨਾ। ਗਾਇਨ ਵੀ ਹੈ, ਅੰਮ੍ਰਿਤ ਪਿਲਾਉਂਦੇ ਸੀ ਫੇਰ ਕਿਸੇ ਯੱਗ ਵਿੱਚ ਵਿਘਨ ਪਾਉਂਦੇ ਸੀ। ਅਨੇਕ ਪ੍ਰਕਾਰ ਦੇ ਵਿਘਨ ਪਾਉਣ ਵਾਲੇ ਹਨ। ਸਾਰਾ ਦਿਨ ਇਹੀ ਝਰਮੁਈ ਝਗਮੁਈ ਦੀ ਗੱਲਾਂ ਕਰਦੇ ਰਹਿੰਦੇ ਹਨ। ਇਹ ਬਹੁਤ ਖ਼ਰਾਬ ਹੈ। ਕੋਈ ਵੀ ਗੱਲ ਹੋਵੇ ਤਾਂ ਬਾਪ ਨੂੰ ਰਿਪੋਰ੍ਟ ਕਰਨੀ ਚਾਹੀਦੀ। ਸੁਧਾਰਨ ਵਾਲਾ ਤਾਂ ਇੱਕ ਹੀ ਬਾਪ ਹੈ। ਤੁਸੀਂ ਆਪਣੇ ਹੱਥ ਵਿੱਚ ਲਾਅ ਨਹੀਂ ਚੁੱਕੋ। ਤੁਸੀਂ ਬਾਪ ਦੀ ਯਾਦ ਵਿੱਚ ਰਹੋ। ਸਭ ਨੂੰ ਬਾਪ ਦਾ ਪਰਿਚੈ ਦਿੰਦੇ ਰਹੋ ਉਦੋਂ ਇਵੇਂ ਬਣ ਸਕੋਗੇ। ਮਾਇਆ ਬਹੁਤ ਕੜੀ ਹੈ। ਕਿਸੇ ਨੂੰ ਨਹੀਂ ਛੱਡਦੀ। ਸਦੈਵ ਬਾਪ ਨੂੰ ਸਮਾਚਾਰ ਲਿੱਖਣਾ ਚਾਹੀਦਾ ਹੈ। ਡਾਇਰੈਕਸ਼ਨ ਲੈਂਦੇ ਰਹਿਣਾ ਚਾਹੀਦਾ ਹੈ। ਉਂਝ ਤਾਂ ਡਾਇਰੈਕਸ਼ਨ ਸਦੈਵ ਮਿਲਦੇ ਰਹਿੰਦੇ ਹਨ। ਇਵੇਂ ਤਾਂ ਬੱਚੇ ਸਮਝਦੇ ਹਨ ਬਾਬਾ ਨੇ ਤਾਂ ਆਪੇਹੀ ਇਸ ਗੱਲ ਤੇ ਸਮਝਾ ਦਿੱਤਾ, ਬਾਬਾ ਤਾਂ ਅੰਤਰਯਾਮੀ ਹੈ। ਬਾਬਾ ਕਹਿੰਦੇ ਨਹੀਂ, ਮੈਂ ਤਾਂ ਨਾਲੇਜ਼ ਪੜ੍ਹਾਉਂਦਾ ਹਾਂ। ਇਸ ਵਿੱਚ ਅੰਤਰਯਾਮੀ ਦੀ ਗੱਲ ਹੀ ਨਹੀਂ। ਹਾਂ, ਇਹ ਜਾਣਦਾ ਹਾਂ ਇਹ ਸਭ ਮੇਰੇ ਬੱਚੇ ਹਨ। ਹਰ ਇੱਕ ਸ਼ਰੀਰ ਦੇ ਅੰਦਰ ਮੇਰੇ ਬੱਚੇ ਹਨ। ਬਾਕੀ ਇਵੇਂ ਨਹੀਂ ਕਿ ਬਾਪ ਸਭ ਦੇ ਅੰਦਰ ਵਿਰਾਜਮਾਨ ਹੈ। ਮਨੁੱਖ ਤਾਂ ਉਲਟਾ ਹੀ ਸਮਝ ਲੈਂਦੇ ਹਨ। ਬਾਪ ਕਹਿੰਦੇ ਹਨ ਮੈਂ ਜਾਣਦਾ ਹਾਂ ਕਿ ਸਭ ਤਖ਼ਤ ਤੇ ਆਤਮਾ ਵਿਰਾਜਮਾਨ ਹੈ। ਇਹ ਤਾਂ ਕਿੰਨੀ ਸਹਿਜ ਗੱਲ ਹੈ। ਸਭ ਚੇਤੰਨ ਆਤਮਾਵਾਂ ਆਪਣੇ - ਆਪਣੇ ਤਖ਼ਤ ਤੇ ਬੈਠੀਆਂ ਹਨ ਫੇਰ ਵੀ ਪਰਮਾਤਮਾ ਨੂੰ ਸ੍ਰਵਵਿਆਪੀ ਕਹਿ ਦਿੰਦੇ ਹਨ, ਇਹ ਹੈ ਏਕੱਜ ਭੁੱਲ। ਇਸ ਕਾਰਨ ਹੀ ਭਾਰਤ ਇੰਨਾ ਡਿੱਗਾ ਹੋਇਆ ਹੈ। ਬਾਪ ਕਹਿੰਦੇ ਹਨ ਤੁਸੀਂ ਮੇਰੀ ਬਹੁਤ ਗਲਾਨੀ ਕੀਤੀ ਹੈ। ਵਿਸ਼ਵ ਦੇ ਮਾਲਿਕ ਬਣਾਉਣ ਵਾਲੇ ਨੂੰ ਤੁਸੀਂ ਗਾਲੀ ਦਿੱਤੀ ਹੈ ਇਸਲਈ ਬਾਪ ਕਹਿੰਦੇ ਹਨ ਯਦਾ ਯਦਾਹਿ.। ਬਾਹਰ ਵਾਲੇ ਇਹ ਸ੍ਰਵਵਿਆਪੀ ਦਾ ਗਿਆਨ ਭਾਰਤਵਾਸੀਆਂ ਤੋਂ ਸਿੱਖਦੇ ਹਨ। ਜਿਵੇਂ ਭਾਰਤਵਾਸੀ ਉਨ੍ਹਾਂ ਤੋਂ ਹੁਨਰ ਸਿੱਖਦੇ ਹਨ ਉਹ ਫੇਰ ਉਲਟਾ ਸਿਖਾਉਂਦੇ ਹਨ। ਤੁਹਾਨੂੰ ਤਾਂ ਇੱਕ ਨੂੰ ਯਾਦ ਕਰਨਾ ਹੈ ਅਤੇ ਬਾਪ ਦਾ ਪਰਿਚੈ ਵੀ ਸਭਨੂੰ ਦੇਣਾ ਹੈ। ਤੁਸੀਂ ਹੋ ਅੰਨਿਆਂ ਦੀ ਲਾਠੀ। ਲਾਠੀ ਨਾਲ ਰਾਹ ਦੱਸਦੇ ਹਨ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੀ ਆਗਿਆ ਅਨੁਸਾਰ ਹਰ ਕੰਮ ਕਰਨਾ ਹੈ। ਕਦੀ ਵੀ ਸ਼੍ਰੀਮਤ ਦਾ ਉਲੰਘਣ ਨਾ ਹੋਵੇ ਤਾਂ ਹੀ ਸ੍ਰਵ ਮਨੋਕਾਮਨਾਵਾਂ ਬਿਨਾ ਮੰਗੇ ਪੂਰੀਆਂ ਹੋਣਗੀਆਂ। ਧਿਆਨ ਦੀਦਾਰ ਦੀ ਇੱਛਾ ਨਹੀਂ ਰੱਖਣੀ ਹੈ, ਇੱਛਾ ਮਾਤਰਮ ਅਵਿਦਿੱਆ ਬਣਨਾ ਹੈ।

2. ਆਪਸ ਵਿੱਚ ਮਿਲਕੇ ਝਰਮੁਈ ਝਗਮੁਈ (ਇੱਕ ਦੂਜੇ ਦਾ ਪਰਚਿੰਤਨ) ਨਹੀਂ ਕਰਨਾ ਹੈ। ਅੰਤਰਮੁਖੀ ਹੋ ਆਪਣੀ ਜਾਂਚ ਕਰਨੀ ਹੈ ਕਿ ਅਸੀਂ ਬਾਬਾ ਦੀ ਯਾਦ ਵਿੱਚ ਕਿੰਨਾ ਵਕ਼ਤ ਰਹਿੰਦੇ ਹਾਂ, ਗਿਆਨ ਦਾ ਮੰਥਨ ਅੰਦਰ ਚੱਲਦਾ ਹੈ।

ਵਰਦਾਨ:-
ਬਿੰਦੀ ਵਿੱਚ ਸਥਿਤ ਰਹਿ ਹੋਰਾਂ ਨੂੰ ਵੀ ਡਰਾਮਾ ਦੀ ਬਿੰਦੀ ਦੀ ਸਮ੍ਰਿਤੀ ਦਵਾਉਣ ਵਾਲੇ ਵਿਘਨ - ਵਿਨਾਸ਼ਕ ਭਵ :

ਜੋ ਬੱਚੇ ਕਿਸੀ ਵੀ ਗੱਲ ਵਿੱਚ ਕਵੇਸ਼ਨ ਮਾਰ੍ਕ ਨਹੀਂ ਕਰਦੇ, ਸਦਾ ਬਿੰਦੀ ਰੂਪ ਵਿੱਚ ਸਥਿਤ ਰਹਿ ਹਰ ਕੰਮ ਵਿੱਚ ਹੋਰਾਂ ਨੂੰ ਵੀ ਡਰਾਮਾ ਦੀ ਬਿੰਦੀ ਸਮ੍ਰਿਤੀ ਵਿੱਚ ਦਵਾਉਂਦੇ ਹਨ - ਉਨ੍ਹਾਂ ਨੂੰ ਹੀ ਵਿਘਨ - ਵਿਨਾਸ਼ਕ ਕਿਹਾ ਜਾਂਦਾ ਹੈ। ਉਹ ਹੋਰਾਂ ਨੂੰ ਵੀ ਸਮਰਥ ਬਣਾਕੇ ਸਫ਼ਲਤਾ ਦੀ ਮੰਜ਼ਿਲ ਦੇ ਸਮੀਪ ਲੈ ਆਉਂਦੇ ਹਨ। ਉਹ ਹੱਦ ਦੀ ਸਫ਼ਲਤਾ ਦੀ ਪ੍ਰਾਪਤੀ ਨੂੰ ਵੇਖ ਖੁਸ਼ ਨਹੀਂ ਹੁੰਦੇ ਪਰ ਬੇਹੱਦ ਦੇ ਸਫ਼ਲਤਾਮੂਰਤ ਹੁੰਦੇ ਹਨ। ਸਦਾ ਇੱਕਰਸ, ਇੱਕ ਸ਼੍ਰੇਸ਼ਠ ਸਥਿਤੀ ਵਿੱਚ ਸਥਿਤ ਰਹਿੰਦੇ ਹਨ। ਉਹ ਆਪਣੀ ਸਫ਼ਲਤਾ ਦੀ ਸਵੈ - ਸਥਿਤੀ ਤੋਂ ਅਸਫ਼ਲਤਾ ਨੂੰ ਵੀ ਪਰਿਵਰਤਨ ਕਰ ਦਿੰਦੇ ਹਨ।

ਸਲੋਗਨ:-
ਦੁਆਵਾਂ ਲਵੋ, ਦੁਆਵਾਂ ਦਵੋ ਤਾਂ ਬਹੁਤ ਜਲਦੀ ਮਾਇਆਜੀਤ ਬਣ ਜਾਵੋਗੇ।