01.11.20     Avyakt Bapdada     Punjabi Murli     11.04.86    Om Shanti     Madhuban
 


"ਸ਼੍ਰੇਸ਼ਠ ਤਕਦੀਰ ਦੀ ਤਸਵੀਰ ਬਣਾਉਣ ਦੀ ਯੁਕਤੀ "


ਅੱਜ ਤਕਦੀਰ ਬਣਾਉਣ ਵਾਲੇ ਬਾਪਦਾਦਾ ਸਾਰੇ ਬੱਚਿਆਂ ਦੀ ਸ਼੍ਰੇਸ਼ਠ ਤਕਦੀਰ ਦੀ ਤਸਵੀਰ ਵੇਖ ਰਹੇ ਹਨ। ਤਕਦੀਰਵਾਨ ਸਾਰੇ ਬਣੇ ਹਨ, ਲੇਕਿਨ ਹਰ ਇੱਕ ਦੀ ਤਕਦੀਰ ਦੇ ਤਸਵੀਰ ਦੀ ਝਲਕ ਆਪਣੀ - ਆਪਣੀ ਹੈ। ਜਿਵੇਂ ਕੋਈ ਵੀ ਤਸਵੀਰ ਬਣਾਉਣ ਵਾਲੇ ਤਸਵੀਰ ਬਣਾਉਂਦੇ ਹਨ ਤਾਂ ਕੋਈ ਤਸਵੀਰ ਹਜ਼ਾਰਾਂ ਰੁਪਈਆਂ ਬੜੇ ਮੁੱਲ ਦੀ ਅਮੁੱਲ ਹੁੰਦੀ ਹੈ, ਕੋਈ ਸਧਾਰਨ ਵੀ ਹੁੰਦੀ ਹੈ। ਇੱਥੇ ਬਾਪਦਾਦਾ ਦੇ ਦਵਾਰਾ ਮਿਲ਼ੇ ਹੋਏ ਭਾਗਿਆ ਨੂੰ, ਤਕਦੀਰ ਨੂੰ ਤਸਵੀਰ ਵਿੱਚ ਲਿਆਉਣਾ ਮਤਲਬ ਪ੍ਰੈਕਟੀਕਲ ਜੀਵਨ ਵਿੱਚ ਲਿਆਉਣਾ ਹੈ। ਇਸ ਵਿੱਚ ਫ਼ਰਕ ਹੋ ਜਾਂਦਾ ਹੈ। ਤਕਦੀਰ ਬਣਾਉਣ ਵਾਲੇ ਨੇ ਇੱਕ ਹੀ ਸਮੇਂ ਅਤੇ ਇੱਕ ਨੇ ਹੀ ਸਭ ਨੂੰ ਤਕਦੀਰ ਵੰਡੀ। ਲੇਕਿਨ ਤਕਦੀਰ ਨੂੰ ਤਸਵੀਰ ਵਿੱਚ ਲਿਆਉਣ ਵਾਲੀ ਹਰ ਆਤਮਾ ਵੱਖ - ਵੱਖ ਹੋਣ ਦੇ ਕਾਰਨ ਜੋ ਤਸਵੀਰ ਬਣਾਈ ਹੈ ਉਸ ਵਿੱਚ ਨੰਬਰਵਾਰ ਵਿਖਾਈ ਦੇ ਰਹੇ ਹਨ। ਕਿਸੇ ਵੀ ਤਸਵੀਰ ਦੀ ਵਿਸ਼ੇਸ਼ਤਾ ਨੈਣ ਅਤੇ ਮੁਸਕੁਰਾਹਟ ਹੁੰਦੀ ਹੈ। ਇੰਨ੍ਹਾਂ ਦੋ ਵਿਸ਼ੇਸ਼ਤਾਵਾਂ ਨਾਲ ਹੀ ਤਸਵੀਰ ਦਾ ਮੁੱਲ ਹੁੰਦਾ ਹੈ। ਤਾਂ ਇੱਥੇ ਵੀ ਤਕਦੀਰ ਦੇ ਤਸਵੀਰ ਦੀਆਂ ਇਹ ਹੀ ਦੋ ਵਿਸ਼ੇਸ਼ਤਾਵਾਂ ਹਨ। ਨੈਣ ਮਤਲਬ ਰੂਹਾਨੀ ਵਿਸ਼ਵ ਕਲਿਆਣੀ, ਰਹਿਮ ਦਿਲ, ਪਰ - ਉਪਕਾਰੀ ਦ੍ਰਿਸ਼ਟੀ। ਜੇਕਰ ਦ੍ਰਿਸ਼ਟੀ ਵਿੱਚ ਇਹ ਵਿਸ਼ੇਸ਼ਤਾਵਾਂ ਹਨ ਤਾਂ ਭਾਗਿਆ ਦੀ ਤਸਵੀਰ ਸ੍ਰੇਸ਼ਠ ਹੈ। ਮੂਲ ਗੱਲ ਹੈ ਦ੍ਰਿਸ਼ਟੀ ਅਤੇ ਮੁਸਕੁਰਾਹਟ, ਚਿਹਰੇ ਦੀ ਚਮਕ। ਇਹ ਹੈ ਸਦਾ ਸੰਤੁਸ਼ੱਟ ਰਹਿਣ ਦੀ, ਸੰਤੁਸ਼ਟਤਾ ਅਤੇ ਪ੍ਰਸੰਨਤਾ ਦੀ ਝਲਕ। ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਸਦਾ ਚਿਹਰੇ ਤੇ ਰੂਹਾਨੀ ਚਮਕ ਆਉਂਦੀ ਹੈ। ਰੂਹਾਨੀ ਮੁਸਕਾਨ ਮਹਿਸੂਸ ਹੁੰਦੀ ਹੈ। ਇਹ ਦੋ ਵਿਸ਼ੇਸ਼ਤਾਵਾਂ ਹੀ ਤਸਵੀਰ ਦਾ ਮੁੱਲ ਵਧਾ ਦਿੰਦਿਆਂ ਹਨ। ਤਾਂ ਅੱਜ ਇਹ ਹੀ ਵੇਖ ਰਹੇ ਸਨ। ਤਕਦੀਰ ਦੀ ਤਸਵੀਰ ਤਾਂ ਸਭ ਨੇ ਬਣਾਈ ਹੈ। ਤਸਵੀਰ ਬਣਾਉਣ ਦੀ ਕਲਮ ਬਾਪ ਨੇ ਸਭ ਨੂੰ ਦਿੱਤੀ ਹੈ। ਉਹ ਕਲਮ ਹੈ - ਸ੍ਰੇਸ਼ਠ ਸਮ੍ਰਿਤੀ, ਸ੍ਰੇਸ਼ਠ ਕਰਮਾਂ ਦਾ ਗਿਆਨ। ਸ੍ਰੇਸ਼ਠ ਕਰਮ ਅਤੇ ਸ੍ਰੇਸ਼ਠ ਸੰਕਲਪ ਮਤਲਬ ਸਮ੍ਰਿਤੀ। ਇਸ ਗਿਆਨ ਦੀ ਕਲਮ ਦਵਾਰਾ ਹਰ ਆਤਮਾ ਆਪਣੀ ਤਕਦੀਰ ਦੀ ਤਸਵੀਰ ਬਣਾ ਰਹੀ ਹੈ, ਅਤੇ ਬਣਾ ਵੀ ਲਈ ਹੈ। ਤਸਵੀਰ ਤਾਂ ਬਣ ਗਈ ਹੈ। ਨੈਣ ਚੈਨ ਵੀ ਬਣ ਗਏ ਹਨ। ਹੁਣ ਲਾਸ੍ਟ ਟਚਿੰਗ ਹੈ "ਸੰਪੂਰਨਤਾ" ਦੀ। ਬਾਪ ਸਮਾਣ ਬਣਨ ਦੀ। ਡਬਲ ਵਿਦੇਸ਼ੀ ਚਿੱਤਰ ਬਣਾਉਣਾ ਜ਼ਿਆਦਾ ਪਸੰਦ ਕਰਦੇ ਹਨ ਨਾ। ਤਾਂ ਬਾਪਦਾਦਾ ਵੀ ਅੱਜ ਸਭ ਦੀ ਤਸਵੀਰ ਵੇਖ ਰਹੇ ਹਨ। ਹਰ ਇੱਕ ਆਪਣੀ ਤਸਵੀਰ ਵੇਖ ਸਕਦੇ ਹਨ ਨਾ ਕਿ ਕਿਥੋਂ ਤੱਕ ਤਸਵੀਰ ਮੁੱਲਵਾਨ ਬਣੀ ਹੈ। ਸਦਾ ਆਪਣੀ ਇਸ ਰੂਹਾਨੀ ਤਸਵੀਰ ਨੂੰ ਵੇਖ ਇਸ ਵਿੱਚ ਸੰਪੂਰਨਤਾ ਲਿਆਉਂਦੇ ਰਹੋ। ਵਿਸ਼ਵ ਦੀਆਂ ਆਤਮਾਵਾਂ ਨਾਲੋਂ ਤਾਂ ਸ੍ਰੇਸ਼ਠ ਭਾਗਵਾਨ ਕੋਟਾਂ ਵਿਚੋਂ ਕੋਈ, ਕੋਈ ਵਿਚੋਂ ਵੀ ਕਈ ਅਮੁੱਲ ਅਤੇ ਸ੍ਰੇਸ਼ਠ ਭਾਗਵਾਨ ਤਾਂ ਹੋ ਹੀ, ਲੇਕਿਨ ਇੱਕ ਹੈ ਸ੍ਰੇਸ਼ਠ, ਦੂਸਰੇ ਹਨ ਸ੍ਰੇਸ਼ਠ ਤੋਂ ਸ੍ਰੇਸ਼ਠ। ਤਾਂ ਸ੍ਰੇਸ਼ਠ ਬਣੇ ਹੋ ਜਾਂ ਸ੍ਰੇਸ਼ਠ ਤੋਂ ਸ੍ਰੇਸ਼ਠ ਬਣੇ ਹੋ? ਇਹ ਚੈਕ ਕਰਨਾ ਹੈ। ਅੱਛਾ!

ਹੁਣ ਡਬਲ ਵਿਦੇਸ਼ੀ ਰੇਸ ਕਰੋਗੇ ਨਾ! ਅੱਗੇ ਨੰਬਰ ਲੈਣਾ ਹੈ ਜਾਂ ਅੱਗੇ ਵਾਲਿਆਂ ਨੂੰ ਵੇਖ ਖੁਸ਼ ਹੋਣਾ ਹੈ। ਵੇਖ - ਵੇਖ ਖੁਸ਼ ਹੋਣਾ ਵੀ ਜਰੂਰੀ ਹੈ, ਲੇਕਿਨ ਖੁੱਦ ਪਿੱਛੇ ਹੋਕੇ ਨਹੀਂ ਵੇਖੋ, ਨਾਲ - ਨਾਲ ਹੁੰਦੇ ਦੂਸਰਿਆਂ ਨੂੰ ਵੀ ਵੇਖ ਹਰਸ਼ਿਤ ਹੁੰਦੇ ਚੱਲੋ। ਖੁੱਦ ਵੀ ਅੱਗੇ ਵੱਧੋ ਅਤੇ ਪਿੱਛੇ ਵਾਲਿਆਂ ਨੂੰ ਵੀ ਅੱਗੇ ਵਧਾਓ। ਇਸੇ ਨੂੰ ਕਹਿੰਦੇ ਹਨ ਪਰ - ਉਪਕਾਰੀ। ਇਹ ਪਰ - ਉਪਕਾਰੀ ਬਣਨਾ ਇਸੇ ਦੀ ਵਿਸ਼ੇਸ਼ਤਾ ਹੈ - ਸਵਾਰਥ ਭਾਵ ਤੋਂ ਸਦਾ ਮੁਕਤ ਰਹਿਣਾ। ਹਰ ਪ੍ਰਸਥਿਤੀ ਵਿੱਚ, ਹਰ ਕੰਮ ਵਿੱਚ ਹਰ ਸਹਿਯੋਗੀ ਸੰਗਠਨ ਵਿੱਚ ਜਿੰਨਾਂ ਨਿਸਵਾਰਥਪਨ ਹੋਵੇਗਾ, ਉਨਾਂ ਹੀ ਪਰ - ਉਪਕਾਰੀ ਹੋਵੇਗਾ। ਖੁੱਦ ਸਦਾ ਭਰਪੂਰ ਅਨੁਭਵ ਕਰੇਗਾ। ਸਦਾ ਪ੍ਰਾਪਤੀ ਸਵਰੂਪ ਦੀ ਸਥਿਤੀ ਵਿੱਚ ਹੋਵੇਗਾ। ਉਦੋਂ ਪਰ - ਉਪਕਾਰੀ ਦੀ ਲਾਸ੍ਟ ਸਟੇਜ ਅਨੁਭਵ ਕਰ ਅਤੇ ਦੂਸਰਿਆਂ ਨੂੰ ਕਰਵਾ ਸਕਣਗੇ। ਜਿਵੇਂ ਬ੍ਰਹਮਾ ਬਾਪ ਨੂੰ ਵੇਖਿਆ ਲਾਸ੍ਟ ਵਕ਼ਤ ਦੀ ਸਥਿਤੀ ਵਿੱਚ " ਉਪਰਾਮ " ਅਤੇ " ਪਰ - ਉਪਕਾਰ" ਇਹ ਵਿਸ਼ੇਸ਼ਤਾ ਸਦਾ ਵੇਖੀ। ਆਪਣੇ ਪ੍ਰਤੀ ਕੁਝ ਵੀ ਸਵੀਕਾਰ ਨਹੀਂ ਕੀਤਾ। ਨਾ ਮਹਿਮਾ ਸਵੀਕਾਰ ਕੀਤੀ, ਨਾ ਵਸਤੂ ਸਵੀਕਾਰ ਕੀਤੀ। ਨਾ ਰਹਿਣ ਦਾ ਸਥਾਨ ਸਵੀਕਾਰ ਕੀਤਾ। ਸਥੂਲ ਅਤੇ ਸੂਖਸ਼ਮ ਸਦਾ " ਪਹਿਲਾਂ ਬੱਚੇ"। ਇਸਨੂੰ ਕਹਿੰਦੇ ਹਨ ਪਰ - ਉਪਕਾਰੀ। ਇਹ ਹੀ ਸੰਪੰਨਤਾ ਦੀ, ਸੰਪੂਰਨਤਾ ਦੀ ਨਿਸ਼ਾਨੀ ਹੈ। ਸਮਝਾ!

ਮੁਰਲੀਆਂ ਤਾਂ ਬਹੁਤ ਸੁਣੀਆਂ। ਹੁਣ ਮੁਰਲੀਧਰ ਬਣ ਨੱਚਦੇ ਅਤੇ ਨਚਾਉਂਦੇ ਰਹਿਣਾ ਹੈ। ਮੁਰਲੀ ਨਾਲ ਸੱਪ ਦੇ ਜਹਿਰ ਨੂੰ ਵੀ ਖ਼ਤਮ ਕਰ ਲੈਂਦੇ ਹਨ। ਤਾਂ ਅਜਿਹਾ ਮੁਰਲੀਧਰ ਹੋਵੇ ਤਾਂ ਕਿਸੇ ਦਾ ਕਿਨਾਂ ਵੀ ਕੜਵਾ ਸਵਭਾਵ - ਸੰਸਕਾਰ ਹੋਵੇ ਉਸ ਨੂੰ ਵੀ ਵਸ਼ ਕਰ ਦੇਵੇ ਮਤਲਬ ਉਸ ਤੋਂ ਮੁਕਤ ਕਰ ਨਚਾ ਦੇਵੇ। ਹਰਸ਼ਿਤ ਬਣਾ ਦੇਵੇ। ਹੁਣ ਇਹ ਰਿਜ਼ਲਟ ਵੇਖਾਂਗੇ ਕਿ ਕੌਣ - ਕੌਣ ਅਜਿਹੇ ਮੁਰਲੀਧਰ ਬਣਦੇ ਹਨ। ਮੁਰਲੀ ਨਾਲ ਵੀ ਪਿਆਰ ਹੈ, ਮੁਰਲੀਧਰ ਨਾਲ ਵੀ ਪਿਆਰ ਹੈ ਲੇਕਿਨ ਪਿਆਰ ਦਾ ਸਬੂਤ ਹੈ, ਜੋ ਮੁਰਲੀਧਰ ਦੀ ਹਰ ਬੱਚੇ ਪ੍ਰਤੀ ਸ਼ੁਭ ਆਸ ਹੈ - ਉਹ ਪ੍ਰੈਕਟੀਕਲ ਵਿੱਚ ਵਿਖਾਉਣਾ। ਪਿਆਰ ਦੀ ਨਿਸ਼ਾਨੀ ਹੈ ਜੋ ਕਿਹਾ ਉਹ ਕਰਕੇ ਵਿਖਾਉਣਾ। ਅਜਿਹੇ ਮਾਸਟਰ ਮੁਰਲੀਧਰ ਹੋ ਨਾ। ਬਣਨਾ ਹੀ ਹੈ, ਹੁਣ ਨਹੀਂ ਬਣੋਗੇ ਤਾਂ ਕਦੋਂ ਬਣੋਗੇ। ਕਰਾਂਗੇ, ਇਹ ਖਿਆਲ ਨਹੀਂ ਕਰੋ। ਕਰਨਾ ਹੀ ਹੈ। ਹਰ ਇੱਕ ਇਹ ਹੀ ਸੋਚੇ ਕਿ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਸਾਨੂੰ ਕਰਨਾ ਹੀ ਹੈ। ਬਣਨਾ ਹੀ ਹੈ। ਕਲਪ ਦੀ ਬਾਜ਼ੀ ਜਿੱਤਨੀ ਹੀ ਹੈ। ਪੂਰੇ ਕਲਪ ਦੀ ਗੱਲ ਹੈ। ਤਾਂ ਫ਼ਸਟ ਡਵੀਜਨ ਵਿੱਚ ਆਉਣਾ ਹੈ, ਇਹ ਦ੍ਰਿੜ੍ਹਤਾ ਧਾਰਨ ਕਰਨੀ ਹੈ। ਕੋਈ ਨਵੀਂ ਗੱਲ ਕਰ ਰਹੇ ਹੋ ਕੀ? ਕਿੰਨੀ ਵਾਰੀ ਦੀ ਕੀਤੀ ਹੋਈ ਗੱਲ ਨੂੰ ਸਿਰ੍ਫ ਲਕੀਰ ਦੇ ਉੱਪਰ ਲਕੀਰ ਖਿੱਚ ਰਹੇ ਹੋ। ਡਰਾਮੇ ਦੀ ਲਕੀਰ ਖਿੱਚੀ ਹੋਈ ਹੈ। ਨਵੀਂ ਲਕੀਰ ਵੀ ਨਹੀਂ ਲਗਾ ਰਹੇ ਹੋ, ਜੋ ਸੋਚੋ ਕਿ ਸਿੱਧੀ ਹੋਵੇਗੀ ਜਾਂ ਨਹੀਂ। ਕਲਪ -ਕਲਪ ਦੀ ਬਣੀ ਹੋਈ ਪਰਾਲਬੱਧ ਨੂੰ ਸਿਰ੍ਫ ਬਣਾਉਂਦੇ ਹੋ ਕਿਉਂਕਿ ਕਰਮਾਂ ਦੇ ਫਲ ਦਾ ਹਿਸਾਬ ਹੈ। ਬਾਕੀ ਨਵੀਂ ਗੱਲ ਕੀ ਹੈ? ਇਹ ਤਾਂ ਬਹੁਤ ਪੁਰਾਣੀ ਹੈ, ਹੋਈ ਪਈ ਹੈ। ਇਹ ਹੈ ਅਟੱਲ ਨਿਸ਼ਚੇ। ਇਸਨੂੰ ਦ੍ਰਿੜ੍ਹਤਾ ਕਹਿੰਦੇ ਹਨ, ਸਾਨੂੰ ਤਪੱਸਵੀ ਮੂਰਤ ਕਹਿੰਦੇ ਹਨ। ਹਰ ਸੰਕਲਪ ਵਿੱਚ ਦ੍ਰਿੜ੍ਹਤਾ ਮਾਨਾ ਤੱਪਸਿਆ। ਅੱਛਾ!

ਬਾਪਦਾਦਾ ਹਾਈਐਸਟ ਹੋਸਟ ਵੀ ਹਨ ਅਤੇ ਗੋਲਡਨ ਗੈਸਟ ਵੀ ਹਨ। ਹੋਸਟ ਬਣਕੇ ਵੀ ਮਿਲਦੇ ਹਨ, ਗੈਸਟ ਬਣਕੇ ਆਉਂਦੇ ਹਨ। ਲੇਕਿਨ ਗੋਲਡਨ ਗੈਸਟ ਹਨ। ਚਮਕੀਲਾ ਹੈ ਨਾ। ਗੈਸਟ ਤਾਂ ਬਹੁਤ ਵੇਖੇ - ਲੇਕਿਨ ਗੋਲਡਨ ਗੈਸਟ ਨਹੀਂ ਵੇਖਿਆ। ਜਿਵੇਂ ਚੀਫ ਗੈਸਟ ਨੂੰ ਬੁਲਾਉਂਦੇ ਹੋ ਤਾਂ ਉਹ ਥੈਂਕਸ ਦਿੰਦੇ ਹਨ। ਤਾਂ ਬ੍ਰਹਮਾ ਬਾਪ ਨੇ ਵੀ ਹੋਸਟ ਬਣ ਇਸ਼ਾਰੇ ਦਿੱਤੇ ਅਤੇ ਗੈਸਟ ਬਣ ਸਭਨੂੰ ਮੁਬਾਰਕ ਦੇ ਰਹੇ ਹਨ। ਜਿੰਨਾਂ ਨੇ ਪੂਰੀ ਸੀਜ਼ਨ ਵਿੱਚ ਸੇਵਾ ਕੀਤੀ ਉਨ੍ਹਾਂ ਸਭ ਨੂੰ ਗੋਲਡਨ ਗੈਸਟ ਦੇ ਰੂਪ ਵਿੱਚ ਵਧਾਈ ਦੇ ਰਹੇ ਹਨ। ਸਭ ਤੋਂ ਪਹਿਲੀ ਮੁਬਾਰਕ ਕਿਸਨੂੰ? ਨਿਮਿਤ ਦਾਦੀਆਂ ਨੂੰ ਬਾਪਦਾਦਾ, ਨਿਰਵਿਘਨ ਸੇਵਾ ਦੀ ਸਮਾਪਤੀ ਦੀ ਮੁਬਾਰਕ ਦੇ ਰਹੇ ਹਨ। ਮਧੁਬਨ ਨਿਵਾਸੀਆਂ ਨੂੰ ਵੀ ਨਿਰਵਿਘਨ ਹਰਸ਼ਿਤ ਬਣ ਮਹਿਮਾਨ - ਨਿਵਾਜ਼ੀ ਕਰਨ ਦੀ ਵੀ ਵਿਸ਼ੇਸ਼ ਮੁਬਾਰਕ ਦੇ ਰਹੇ ਹਨ। ਭਗਵਾਨ ਵੀ ਮਹਿਮਾਨ ਬਣ ਆਇਆ ਅਤੇ ਬੱਚੇ ਵੀ। ਜਿਸ ਦੇ ਘਰ ਵਿੱਚ ਭਗਵਾਨ ਮਹਿਮਾਨ ਬਣਕੇ ਆਵੇ ਉਹ ਕਿੰਨੇਂ ਭਾਗਿਆਸ਼ਾਲੀ ਹਨ। ਰਥ ਨੂੰ ਵੀ ਮੁਬਾਰਕ ਹੈ ਕਿਉਂਕਿ ਇਹ ਪਾਰ੍ਟ ਵਜਾਉਣਾ ਕੋਈ ਘੱਟ ਗੱਲ ਨਹੀਂ। ਇੰਨੀਆਂ ਸ਼ਕਤੀਆਂ ਨੂੰ ਇੰਨਾ ਵਕਤ ਪ੍ਰਵੇਸ਼ ਹੋਣ ਤੇ ਧਾਰਨ ਕਰਨਾ ਇਹ ਵੀ ਵਿਸ਼ੇਸ਼ ਪਾਰ੍ਟ ਹੈ। ਲੇਕਿਨ ਇਸ ਸਮਾਉਣ ਦੀ ਸ਼ਕਤੀ ਦਾ ਫਲ ਤੁਹਾਨੂੰ ਸਭ ਨੂੰ ਮਿਲ ਰਿਹਾ ਹੈ। ਤਾਂ ਸਮਾਉਣ ਦੀ ਸ਼ਕਤੀ ਦੀ ਵਿਸ਼ੇਸ਼ਤਾ ਨਾਲ ਬਾਪਦਾਦਾ ਦੀਆਂ ਸ਼ਕਤੀਆਂ ਨੂੰ ਸਮਾਉਣਾ ਇਹ ਵੀ ਵਿਸ਼ੇਸ਼ ਪਾਰ੍ਟ ਕਹੋ ਜਾਂ ਗੁਣ ਕਹੋ। ਤਾਂ ਸਾਰੇ ਸੇਵਾਧਾਰੀਆਂ ਵਿੱਚ ਇਹ ਵੀ ਸੇਵਾ ਦਾ ਪਾਰ੍ਟ ਵਜਾਉਣ ਵਾਲੀ ਨਿਰਵਿਘਨ ਰਹੀ। ਇਸ ਦੇ ਲਈ ਮੁਬਾਰਕ ਹੋਵੇ ਅਤੇ ਪਦਮਾਪਦਮ ਥੈਂਕਸ। ਡਬਲ ਵਿਦੇਸ਼ੀਆਂ ਨੂੰ ਵੀ ਡਬਲ ਥੈਂਕਸ ਕਿਉਂਕਿ ਡਬਲ ਵਿਦੇਸ਼ੀਆਂ ਨੇ ਮਧੁਬਨ ਦੀ ਸ਼ੋਭਾ ਕਿੰਨੀ ਵਧੀਆ ਕਰ ਦਿੱਤੀ। ਬ੍ਰਾਹਮਣ ਪਰਿਵਾਰ ਦੇ ਸ਼ਿੰਗਾਰ ਡਬਲ ਵਿਦੇਸ਼ੀ ਹਨ। ਬ੍ਰਾਹਮਣ ਪਰਿਵਾਰ ਵਿੱਚ ਦੇਸ਼ ਵਾਲਿਆਂ ਦੇ ਨਾਲ ਵਿਦੇਸ਼ੀ ਵੀ ਹਨ ਤਾਂ ਪੁਰਸ਼ਾਰਥ ਦੀ ਵੀ ਮੁਬਾਰਕ ਅਤੇ ਬ੍ਰਾਹਮਣ ਪਰਿਵਾਰ ਦਾ ਸ਼ਿੰਗਾਰ ਬਣਨ ਦੀ ਵੀ ਮੁਬਾਰਕ। ਮਧੁਬਨ ਪਰਿਵਾਰ ਦੀ ਵਿਸ਼ੇਸ਼ ਸੌਗਾਤ ਹੋ ਇਸਲਈ ਡਬਲ ਵਿਦੇਸ਼ੀਆਂ ਨੂੰ ਡਬਲ ਮੁਬਾਰਕ ਦੇ ਰਹੇ ਹਨ। ਭਾਵੇਂ ਕਿੱਥੇ ਵੀ ਹਨ। ਸਾਮਣੇ ਤਾਂ ਘੱਟ ਹਨ ਪਰ ਚਾਰੋਂ ਪਾਸਿਆਂ ਦੇ ਭਾਰਤਵਾਸੀ ਬੱਚਿਆਂ ਨੂੰ ਅਤੇ ਡਬਲ ਵਿਦੇਸ਼ੀ ਬੱਚਿਆਂ ਨੂੰ ਬਹੁਤ ਦਿਲ ਨਾਲ ਮੁਬਾਰਕ ਦੇ ਰਹੇ ਹਨ। ਹਰ ਇੱਕ ਨੇ ਬਹੁਤ ਵਧੀਆ ਪਾਰ੍ਟ ਵਜਾਇਆ। ਹੁਣ ਸਿਰ੍ਫ ਇੱਕ ਗੱਲ ਰਹੀ ਹੈ " ਸਮਾਨ ਅਤੇ ਸੰਪੂਰਨਤਾ ਦੀ "। ਦਾਦੀਆਂ ਵੀ ਚੰਗੀ ਮਿਹਨਤ ਕਰਦੀਆਂ ਹਨ। ਬਾਪਦਾਦਾ, ਦੋਵਾਂ ਦਾ ਪਾਰ੍ਟ ਸਾਕਾਰ ਵਿੱਚ ਵਜਾ ਰਹੀ ਹੈ ਇਸਲਈ ਬਾਪਦਾਦਾ ਦਿਲ ਨਾਲ ਸਨੇਹ ਦੇ ਨਾਲ ਮੁਬਾਰਕ ਦਿੰਦੇ ਹਨ। ਸਭ ਨੇ ਬਹੁਤ ਚੰਗਾ ਪਾਰ੍ਟ ਵਜਾਇਆ। ਆਲਰਾਊਂਡਰ ਸਭ ਸੇਵਾਧਾਰੀ ਭਾਵੇਂ ਛੋਟੀ ਜਿਹੀ ਸਧਾਰਨ ਸੇਵਾ ਹੈ ਲੇਕਿਨ ਉਹ ਵੀ ਮਹਾਨ ਹਨ। ਹਰ ਇੱਕ ਨੇ ਆਪਣਾ ਵੀ ਜਮਾਂ ਕੀਤਾ ਅਤੇ ਪੁੰਨ ਵੀ ਕੀਤਾ। ਸਭ ਦੇਸ਼ - ਵਿਦੇਸ਼ ਦੇ ਬੱਚਿਆਂ ਦੇ ਪਹੁੰਚਣ ਦੀ ਵੀ ਵਿਸ਼ੇਸ਼ਤਾ ਮੁਬਾਰਕ ਯੋਗ ਹੈ। ਸਾਰੇ ਮਹਾਂਰਥੀਆਂ ਨੇ ਮਿਲਕੇ ਸੇਵਾ ਦਾ ਸ੍ਰੇਸ਼ਠ ਸੰਕਲਪ ਪ੍ਰੈਕਟੀਕਲ ਵਿੱਚ ਲਿਆਂਦਾ ਅਤੇ ਲਿਆਉਂਦੇ ਹੀ ਰਹਿਣਗੇ। ਸੇਵਾ ਵਿੱਚ ਜੋ ਨਿਮਿਤ ਹਨ ਉਨ੍ਹਾਂ ਨੂੰ ਵੀ ਤਕਲੀਫ ਨਹੀ ਦੇਣੀ ਚਾਹੀਦੀ। ਆਪਣੇ ਅਲਬੇਲੇਪਨ ਨਾਲ ਕਿਸੇ ਨੂੰ ਮਿਹਨਤ ਨਹੀਂ ਕਰਵਾਉਣੀ ਚਾਹੀਦੀ। ਆਪਣੀਆਂ ਚੀਜ਼ਾਂ ਨੂੰ ਸੰਭਾਲਣਾ ਇਹ ਵੀ ਨਾਲੇਜ ਹੈ। ਯਾਦ ਹੈ ਨਾ ਬ੍ਰਹਮਾ ਬਾਪ ਕੀ ਕਹਿੰਦੇ ਸਨ? ਰੁਮਾਲ ਗਵਾਇਆ ਤਾਂ ਕਦੇ ਖੁੱਦ ਨੂੰ ਵੀ ਗਵਾਂ ਦੇਵੇਗਾ। ਹਰ ਕਰਮ ਵਿੱਚ ਸ੍ਰੇਸ਼ਠ ਅਤੇ ਸਫਲ ਰਹਿਣਾ ਇਸਨੂੰ ਕਹਿੰਦੇ ਹਨ ਨਾਲੇਜਫੁਲ। ਸ਼ਰੀਰ ਦੀ ਵੀ ਨਾਲੇਜ, ਆਤਮਾ ਦੀ ਵੀ ਨਾਲੇਜ। ਦੋਵੇਂ ਨਾਲੇਜ ਹਰ ਕਰਮ ਵਿੱਚ ਚਾਹੀਦੀ ਹੈ, ਸ਼ਰੀਰ ਦੀ ਬਿਮਾਰੀ ਦੀ ਵੀ ਨਾਲੇਜ਼ ਚਾਹੀਦੀ ਹੈ। ਮੇਰਾ ਸ਼ਰੀਰ ਕਿਸ ਤਰੀਕੇ ਨਾਲ ਠੀਕ ਚੱਲ ਸਕਦਾ ਹੈ। ਇਵੇਂ ਨਹੀਂ ਆਤਮਾ ਤੇ ਸ਼ਕਤੀਸ਼ਾਲੀ ਹੈ, ਸ਼ਰੀਰ ਕਿਵੇਂ ਵੀ ਹੋਵੇ। ਸ਼ਰੀਰ ਠੀਕ ਨਹੀਂ ਹੋਵੇਗਾ ਤਾਂ ਯੋਗ ਵੀ ਨਹੀਂ ਲੱਗੇਗਾ। ਫਿਰ ਸ਼ਰੀਰ ਆਪਣੀ ਵੱਲ ਖਿੱਚਦਾ ਹੈ ਇਸਲਈ ਨਾਲੇਜਫੁਲ ਵਿੱਚ ਇਹ ਸਭ ਨਾਲੇਜ਼ ਆ ਜਾਂਦੀ ਹੈ। ਅੱਛਾ।

"ਕੁਝ ਕੁਮਾਰੀਆਂ ਦਾ ਸਮਰਪਣ ਸਮਾਰੋਹ ਬਾਪਦਾਦਾ ਦੇ ਸਾਮ੍ਹਣੇ ਹੋਇਆ"

ਬਾਪਦਾਦਾ ਸਾਰੀਆਂ ਵਿਸ਼ੇਸ਼ ਆਤਮਾਵਾਂ ਨੂੰ ਬਹੁਤ ਸੁੰਦਰ ਸਜਿਆ - ਸਜਾਇਆ ਵੇਖ ਰਹੇ ਹਨ। ਦਿਵਿਯ ਗੁਣਾਂ ਦਾ ਸ਼ਿੰਗਾਰ ਕਿੰਨਾ ਵਧੀਆ, ਸਭ ਸ਼ੋਭਨੀਕ ਬਣਾ ਰਿਹਾ ਹੈ। ਲਾਈਟ ਦਾ ਤਾਜ ਕਿੰਨਾ ਸੋਹਣਾ ਚਮਕ ਰਿਹਾ ਹੈ। ਬਾਪਦਾਦਾ ਅਵਿਨਾਸ਼ੀ ਸ਼ਿੰਗਾਰੀ ਹੋਈ ਸੂਰਤਾਂ ਨੂੰ ਵੇਖ ਰਹੇ ਹਨ। ਬਾਪਦਾਦਾ ਨੂੰ ਬੱਚਿਆਂ ਦਾ ਇਹ ਉਮੰਗ ਉਤਸਾਹ ਦਾ ਸੰਕਲਪ ਵੇਖ ਖੁਸ਼ੀ ਹੁੰਦੀ ਹੈ। ਬਾਪਦਾਦਾ ਨੇ ਸਭ ਨੂੰ ਸਦਾ ਦੇ ਲਈ ਪਸੰਦ ਕਰ ਲਿਆ ਹੈ। ਤੁਸੀਂ ਵੀ ਪੱਕਾ ਪਸੰਦ ਕਰ ਲਿਆ ਹੈ ਨਾ! ਦ੍ਰਿੜ੍ਹ ਸੰਕਲਪ ਦਾ ਹਥਿਆਲਾ ਬੰਧ ਗਿਆ। ਬਾਪਦਾਦਾ ਦੇ ਕੋਲ ਹਰ ਇੱਕ ਦੇ ਦਿਲ ਦੇ ਸਨੇਹ ਦਾ ਸੰਕਲਪ ਸਭ ਤੋਂ ਵੱਧ ਪਹੁੰਚਦਾ ਹੈ। ਹੁਣ ਸੰਕਲਪ ਵਿੱਚ ਵੀ ਇਹ ਸ੍ਰੇਸ਼ਠ ਬੰਧੰਨ ਢਿੱਲਾ ਨਹੀਂ ਹੋਵੇਗਾ। ਇਨਾਂ ਪੱਕਾ ਬੰਨਿਆ ਹੈ ਨਾ। ਕਿੰਨੇਂ ਜਨਮਾਂ ਦਾ ਵਾਇਦਾ ਕੀਤਾ? ਇਹ ਬ੍ਰਹਮਾ ਬਾਪ ਦੇ ਨਾਲ ਸਦਾ ਸੰਬੰਧ ਵਿੱਚ ਆਉਣ ਦਾ ਪੱਕਾ ਵਾਇਦਾ ਹੈ ਅਤੇ ਗਰੰਟੀ ਹੈ ਕਿ ਸਦਾ ਵੱਖ ਨਾਮ, ਰੂਪ, ਸੰਬੰਧ ਵਿੱਚ 21 ਜਨਮ ਤੱਕ ਤਾਂ ਨਾਲ ਰਹਿਣਗੇ ਹੀ। ਤਾਂ ਕਿੰਨੀ ਖੁਸ਼ੀ ਹੈ, ਹਿਸਾਬ ਕਰ ਸਕਦੀ ਹੋ? ਇਸਦਾ ਹਿਸਾਬ ਕੱਢਣ ਵਾਲਾ ਕੋਈ ਨਹੀਂ ਨਿਕਲਿਆ ਹੈ। ਹੁਣ ਇਵੇਂ ਹੀ ਸਦਾ ਸਜੇ ਸਜਾਏ ਰਹਿਣਾ, ਸਦਾ ਤਾਜਧਾਰੀ ਰਹਿਣਾ ਅਤੇ ਸਦਾ ਖੁਸ਼ੀ ਵਿੱਚ ਹੱਸਦੇ ਗਾਉਂਦੇ ਰੂਹਾਨੀ ਮੌਜ ਵਿੱਚ ਰਹਿਣਾ। ਅੱਜ ਸਾਰਿਆਂ ਨੇ ਦ੍ਰਿੜ੍ਹ ਸੰਕਲਪ ਕੀਤਾ ਨਾ - ਕਿ ਕਦਮ, ਕਦਮ ਤੇ ਰੱਖਣ ਵਾਲੇ ਬਣਾਂਗੇ। ਉਹ ਤਾਂ ਸਥੂਲ ਪੈਰ ਦੇ ਉੱਪਰ ਪੈਰ ਰੱਖਦੇ ਹਨ ਲੇਕਿਨ ਤੁਸੀਂ ਸਾਰੇ ਸੰਕਲਪ ਰੂਪੀ ਕਦਮ ਤੇ ਕਦਮ ਰੱਖਣ ਵਾਲੇ। ਜੋ ਬਾਪ ਦਾ ਸੰਕਲਪ ਉਹ ਬੱਚਿਆਂ ਦਾ ਸੰਕਲਪ - ਅਜਿਹਾ ਸੰਕਲਪ ਕੀਤਾ? ਇੱਕ ਕਦਮ ਵੀ ਬਾਪ ਦੇ ਕਦਮ ਦੇ ਸਿਵਾਏ ਇੱਥੇ ਉੱਥੇ ਦਾ ਨਾ ਹੋਵੇ। ਹਰ ਸੰਕਲਪ ਸਮਰਥ ਕਰਨਾ ਮਤਲਬ ਬਾਪ ਦੇ ਸਮਾਨ ਕਦਮ ਦੇ ਪਿੱਛੇ ਕਦਮ ਰੱਖਣਾ। ਅੱਛਾ !

ਵਿਦੇਸ਼ੀ ਭਾਈ - ਭੈਣਾਂ ਨਾਲ:- ਜਿਵੇਂ ਵਿਮਾਨ ਵਿੱਚ ਉੱਡਦੇ - ਉੱਡਦੇ ਆਏ ਇਵੇਂ ਬੁੱਧੀ ਰੂਪੀ ਵਿਮਾਨ ਵੀ ਇਨ੍ਹਾਂ ਹੀ ਫਾਸਟ ਉੱਡਦਾ ਰਹਿੰਦਾ ਹੈ ਨਾ। ਕਿਉਂਕਿ ਉਹ ਵਿਮਾਨ ਸਰਕਮਸਟਾਂਸਿਜ ਦੇ ਕਾਰਨ ਨਹੀਂ ਵੀ ਮਿਲੇ ਲੇਕਿਨ ਬੁੱਧੀ ਰੂਪੀ ਵਿਮਾਨ ਸਦਾ ਨਾਲ ਹੈ ਅਤੇ ਸਦਾ ਸ਼ਕਤੀਸ਼ਾਲੀ ਹੈ। ਤਾਂ ਸੈਕਿੰਡ ਵਿੱਚ ਜਿੱਥੇ ਚਾਹੋ ਉੱਥੇ ਪਹੁੰਚ ਜਾਵੋ। ਤਾਂ ਇਸ ਵਿਮਾਨ ਦੇ ਮਾਲਿਕ ਹੋ ਨਾ। ਸਦਾ ਇਹ ਬੁੱਧੀ ਦਾ ਵਿਮਾਨ ਏਵਰੇਡੀ ਹੋਵੇ ਮਤਲਬ ਸਦਾ ਬੁੱਧੀ ਦੀ ਲਾਈਨ ਕਲੀਅਰ ਹੋਵੇ। ਬੁੱਧੀ ਸਦਾ ਹੀ ਬਾਪ ਦੇ ਨਾਲ ਸ਼ਕਤੀਸ਼ਾਲੀ ਹੋਵੇ ਤਾਂ ਜਦੋਂ ਚਾਹੋਗੇ ਉਦੋਂ ਸੈਕਿੰਡ ਵਿੱਚ ਪਹੁੰਚ ਜਾਵੋਗੇ। ਜਿਸ ਦਾ ਬੁੱਧੀ ਦਾ ਵਿਮਾਨ ਪਹੁੰਚਦਾ ਹੈ, ਉਸ ਦਾ ਉਹ ਵੀ ਵਿਮਾਨ ਚਲਦਾ ਹੈ। ਬੁੱਧੀ ਦਾ ਵਿਮਾਨ ਠੀਕ ਨਹੀਂ ਤਾਂ ਉਹ ਵਿਮਾਨ ਵੀ ਨਹੀਂ ਚਲਦਾ। ਅੱਛਾ!

ਪਾਰਟੀਆਂ ਨਾਲ :- 1. ਸਦਾ ਆਪਣੇ ਨੂੰ ਰਾਜਯੋਗੀ ਸ੍ਰੇਸ਼ਠ ਆਤਮਾਵਾਂ ਅਨੁਭਵ ਕਰਦੇ ਹੋ? ਰਾਜਯੋਗੀ ਮਤਲਬ ਸਰਬ ਕਰਮਿੰਦਇਰੀਆਂ ਦੇ ਰਾਜੇ। ਰਾਜਾ ਬਣ ਕਰਮਿੰਦਇਰੀਆਂ ਨੂੰ ਚਲਾਉਣ ਵਾਲੇ, ਨਾ ਕਿ ਕਰਮਿੰਦਇਰੀਆਂ ਦੇ ਵਸ ਚੱਲਣ ਵਾਲੇ। ਜੋ ਕਰਮਿੰਦਇਰੀਆਂ ਦੇ ਵਸ ਚੱਲਦੇ ਹਨ ਉਨ੍ਹਾਂਨੂੰ ਪ੍ਰਜਾਯੋਗੀ ਕਹਾਂਗੇ, ਰਾਜਯੋਗੀ ਨਹੀਂ। ਜਦੋਂ ਗਿਆਨ ਮਿਲ ਗਿਆ ਕਿ ਇਹ ਕਰਮਿੰਦਇਰੀਆਂ ਮੇਰੇ ਕਰਮਚਾਰੀ ਹਨ, ਮੈਂ ਇਨ੍ਹਾਂ ਦਾ ਮਾਲਿਕ ਹਾਂ, ਤਾਂ ਮਾਲਿਕ ਕਦੇ ਸੇਵਾਦਾਰੀਆਂ ਦੇ ਵਸ ਨਹੀਂ ਹੋ ਸਕਦਾ। ਕਿੰਨਾ ਵੀ ਕੋਈ ਕੋਸ਼ਿਸ਼ ਕਰੇ ਲੇਕਿਨ ਰਾਜਯੋਗੀ ਆਤਮਾਵਾਂ ਸਦਾ ਸ਼੍ਰੇਸ਼ਠ ਰਹਿਣਗੀਆਂ। ਸਦਾ ਰਾਜ ਕਰਨ ਦੇ ਸੰਸਕਾਰ ਹੁਣ ਰਾਜਯੋਗੀ ਜੀਵਨ ਵਿੱਚ ਭਰਨੇ ਹਨ। ਕੁਝ ਵੀ ਹੋ ਜਾਵੇ - ਇਹ ਟਾਈਟਲ ਆਪਣਾ ਸਦਾ ਯਾਦ ਰੱਖਣਾ ਕਿ ਮੈਂ ਰਾਜਯੋਗੀ ਹਾਂ। ਸ੍ਰਵਸ਼ਕਤੀਮਾਨ ਦਾ ਬਲ ਹੈ, ਭਰੋਸਾ ਹੈ ਤਾਂ ਸਫਲਤਾ ਅਧਿਕਾਰ ਰੂਪ ਵਿੱਚ ਮਿਲ ਜਾਂਦੀ ਹੈ। ਅਧਿਕਾਰ ਸਹਿਜ ਪ੍ਰਾਪਤ ਹੁੰਦਾ ਹੈ, ਮੁਸ਼ਕਿਲ ਨਹੀਂ ਹੁੰਦਾ। ਸ੍ਰਵ ਸ਼ਕਤੀਆਂ ਦੇ ਆਧਾਰ ਨਾਲ ਹਰ ਕੰਮ ਸਫ਼ਲ ਹੋਇਆ ਹੀ ਪਿਆ ਹੈ। ਸਦਾ ਫ਼ਖ਼ਰ ਰਹੇ ਕਿ ਮੈਂ ਦਿਲਤਖਤਨਸ਼ੀਨ ਆਤਮਾ ਹਾਂ। ਇਹ ਫ਼ਖ਼ਰ ਕਈ ਫਿਕਰਾਂ ਤੋਂ ਪਾਰ ਕਰਵਾ ਦਿੰਦਾ ਹੈ। ਫ਼ਖ਼ਰ ਨਹੀਂ ਤਾਂ ਫਿਕਰ ਹੀ ਫਿਕਰ ਹੈ। ਤਾਂ ਸਦਾ ਫ਼ਖ਼ਰ ਵਿੱਚ ਰਹਿ ਵਰਦਾਨੀ ਬਣ ਵਰਦਾਨ ਵੰਡਦੇ ਚਲੋ। ਖੁੱਦ ਸੰਪੰਨ ਬਣ ਦੂਜਿਆਂ ਨੂੰ ਸੰਪੰਨ ਬਣਾਉਣਾ ਹੈ। ਹੋਰਾਂ ਨੂੰ ਬਣਾਉਨਾ ਮਤਲਬ ਸਵਰਗ ਦੀ ਸੀਟ ਦਾ ਸਰਟੀਫਿਕੇਟ ਦਿੰਦੇ ਹੋ। ਕਾਗਜ਼ ਦਾ ਸਰਟੀਫਿਕੇਟ ਨਹੀਂ, ਅਧਿਕਾਰ ਦਾ। ਅੱਛਾ!

2. ਹਰ ਕਦਮ ਵਿੱਚ ਪਦਮਾਂ ਦੀ ਕਮਾਈ ਜਮਾਂ ਕਰਨ ਵਾਲੇ, ਅਖੁਟ ਖਜ਼ਾਨਿਆਂ ਦੇ ਮਾਲਿਕ ਬਣ ਗਏ। ਅਜਿਹੀ ਖੁਸ਼ੀ ਦਾ ਅਨੁਭਵ ਕਰਦੇ ਹੋ! ਕਿਉਂਕਿ ਅਜਕਲ ਦੀ ਦੁਨੀਆਂ ਹੈ ਹੀ 'ਧੋਖੇਬਾਜ਼' ਧੋਖੇਬਾਜ਼ ਦੁਨੀਆਂ ਤੋਂ ਕਿਨਾਰਾ ਕਰ ਲਿਆ। ਧੋਖੇ ਵਾਲੀ ਦੁਨੀਆਂ ਨਾਲ ਲਗਾਵ ਤਾਂ ਨਹੀਂ! ਸੇਵਾ ਅਰਥ ਕੁਨੈਕਸ਼ਨ ਹੋਰ ਗੱਲ ਹੈ ਲੇਕਿਨ ਮਨ ਦਾ ਲਗਾਵ ਨਹੀਂ ਹੋਣਾ ਚਾਹੀਦਾ। ਤਾਂ ਸਦਾ ਆਪਣੇ ਨੂੰ ਤੁੱਛ ਨਹੀਂ, ਸਧਾਰਨ ਨਹੀਂ ਲੇਕਿਨ ਸ੍ਰੇਸ਼ਠ ਆਤਮਾ ਹਾਂ, ਬਾਪ ਦੇ ਪਿਆਰੇ ਹਾਂ, ਇਸੇ ਨਸ਼ੇ ਵਿੱਚ ਰਹੋ। ਜਿਵੇਂ ਦਾ ਬਾਪ ਉਵੇਂ ਦਾ ਬੱਚਾ - ਕਦਮ ਤੇ ਕਦਮ ਰੱਖਦੇ ਮਤਲਬ ਫਾਲੋ ਕਰਦੇ ਚੱਲੋ ਤਾਂ ਬਾਪ ਸਮਾਨ ਬਣ ਜਾਵੋਗੇ। ਸਮਾਨ ਬਣਨਾ ਮਤਲਬ ਸੰਪੰਨ ਬਣਨਾ। ਬ੍ਰਾਹਮਣ ਜੀਵਨ ਦਾ ਇਹ ਹੀ ਤੇ ਕੰਮ ਹੈ।

3. ਸਦਾ ਆਪਣੇ ਆਪ ਨੂੰ ਬਾਪ ਦੇ ਰੂਹਾਨੀ ਬਾਗ਼ੀਚੇ ਦੇ ਰੂਹਾਨੀ ਗੁਲਾਬ ਸਮਝਦੇ ਹੋ! ਸਭ ਤੋਂ ਖੁਸ਼ਬੂ ਵਾਲਾ ਫੁਲ ਗੁਲਾਬ ਹੁੰਦਾ ਹੈ। ਗੁਲਾਬ ਦਾ ਜਲ ਕਿੰਨੇਂ ਕੰਮਾਂ ਵਿੱਚ ਲਗਾਉਂਦੇ ਹਨ, ਰੰਗ - ਰੂਪ ਵਿੱਚ ਗੁਲਾਬ ਸ੍ਰਵ ਪ੍ਰਿਯ ਹੈ। ਤਾਂ ਤੁਸੀਂ ਸਭ ਰੂਹਾਨੀ ਗੁਲਾਬ ਹੋ। ਤੁਹਾਡੀ ਰੂਹਾਨੀ ਖੁਸ਼ਬੂ ਹੋਰਾਂ ਨੂੰ ਵੀ ਆਪੇ ਆਕਰਸ਼ਿਤ ਕਰਦੀ ਹੈ। ਕਿੱਥੇ ਵੀ ਕੋਈ ਖੁਸ਼ਬੂ ਦੀ ਚੀਜ ਹੁੰਦੀ ਹੈ ਤਾਂ ਸਭ ਦਾ ਅਟੈਂਸ਼ਨ ਆਪੇ ਹੀ ਜਾਂਦਾ ਹੈ ਤਾਂ ਤੁਸੀਂ ਰੂਹਾਨੀ ਗੁਲਾਬਾਂ ਦੀ ਖੁਸ਼ਬੂ ਵਿਸ਼ਵ ਨੂੰ ਆਕਰਸ਼ਿਤ ਕਰਨ ਵਾਲੀ ਹੈ, ਕਿਉਂਕਿ ਵਿਸ਼ਵ ਨੂੰ ਇਸ ਰੂਹਾਨੀ ਖੁਸ਼ਬੂ ਦੀ ਲੋੜ ਹੈ ਇਸਲਈ ਸਦਾ ਸਮ੍ਰਿਤੀ ਵਿੱਚ ਰਹੇ ਕਿ ਮੈਂ ਅਵਿਨਾਸ਼ੀ ਬਾਗ਼ੀਚੇ ਦਾ ਗੁਲਾਬ ਹਾਂ। ਕੱਦੇ ਮੁਰਝਾਉਣ ਵਾਲਾ ਨਹੀਂ, ਸਦਾ ਖਿੜਿਆ ਹੋਇਆ। ਅਜਿਹੇ ਖਿੜ੍ਹੇ ਹੋਏ ਰੂਹਾਨੀ ਗੁਲਾਬ ਸਦਾ ਸੇਵਾ ਵਿੱਚ ਆਪੇ ਹੀ ਨਿਮਿਤ ਬਣ ਜਾਂਦੇ ਹਨ। ਯਾਦ ਦੀ, ਸ਼ਕਤੀਆਂ ਦੀ, ਗੁਣਾਂ ਦੀ ਇਹ ਸਭ ਖੁਸ਼ਬੂ ਸਭ ਨੂੰ ਦਿੰਦੇ ਰਹੋ। ਖੁੱਦ ਬਾਪ ਨੇ ਆਕੇ ਤੁਸੀਂ ਫੁੱਲਾਂ ਨੂੰ ਤਿਆਰ ਕੀਤਾ ਹੈ ਤਾਂ ਕਿੰਨੇ ਸਿਕਿਲੱਧੇ ਹੋ! ਅੱਛਾ।

ਵਰਦਾਨ:-
ਨਿਆਰੇ ਅਤੇ ਪਿਆਰੇ ਬਣਨ ਦਾ ਰਾਜ਼ ਜਾਣਕੇ ਰਾਜ਼ੀ ਰਹਿਣ ਵਾਲੇ ਰਾਜ਼ਯੁਕਤ ਭਵ

ਜੋ ਬੱਚੇ ਪ੍ਰਵ੍ਰਿਤੀ ਵਿੱਚ ਰਹਿੰਦੇ ਨਿਆਰੇ ਅਤੇ ਪਿਆਰੇ ਬਣਨ ਦਾ ਰਾਜ਼ ਜਾਣਦੇ ਹਨ ਉਹ ਸਦਾ ਖੁੱਦ ਵੀ ਖੁੱਦ ਨਾਲ ਰਾਜ਼ੀ ਰਹਿੰਦੇ ਹਨ, ਪ੍ਰਵ੍ਰਿਤੀ ਨੂੰ ਵੀ ਰਾਜ਼ੀ ਰੱਖਦੇ ਹਨ। ਨਾਲ - ਨਾਲ ਸੱਚੀ ਦਿਲ ਹੋਣ ਦੇ ਕਾਰਨ ਸਾਹਿਬ ਵੀ ਸਦਾ ਉਨ੍ਹਾਂ ਤੇ ਰਾਜ਼ੀ ਰਹਿੰਦਾ ਹੈ। ਇਵੇਂ ਰਾਜ਼ੀ ਰਹਿਣ ਵਾਲੇ ਰਾਜਯੁਕਤ ਬੱਚਿਆਂ ਨੂੰ ਆਪਣੇ ਪ੍ਰਤੀ ਜਾਂ ਦੂਸਰੇ ਕਿਸੇ ਦੇ ਪ੍ਰਤੀ ਕਿਸੇ ਨੂੰ ਕਾਜ਼ੀ ਬਨਾਉਣ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਉਹ ਆਪਣਾ ਫੈਸਲਾ ਆਪਣੇ ਆਪ ਕਰ ਲੈਂਦੇ ਹਨ ਇਸਲਈ ਉਨ੍ਹਾਂਨੂੰ ਕਿਸੇ ਨੂੰ ਕਾਜ਼ੀ, ਵਕੀਲ ਜਾਂ ਜੱਜ ਬਣਾਉਣ ਦੀ ਲੋੜ ਹੀ ਨਹੀਂ।

ਸਲੋਗਨ:-
ਸੇਵਾ ਨਾਲ ਜੋ ਦੁਆਵਾਂ ਮਿਲਦੀਆਂ ਹਨ - ਉਹ ਦੁਆਵਾਂ ਹੀ ਤੰਦਰੁਸਤੀ ਦਾ ਆਧਾਰ ਹੈ।