01.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬ੍ਰਹਮਾ ਦੀ ਸੰਤਾਨ ਆਪਸ ਵਿੱਚ ਭਰਾ - ਭੈਣ ਹੋ, ਤੁਹਾਡੀ ਵ੍ਰਿਤੀ ਬਹੁਤ ਸ਼ੁੱਧ ਪਵਿੱਤਰ ਹੋਣੀ ਚਾਹੀਦੀ ਹੈ"

ਪ੍ਰਸ਼ਨ:-
ਕਿੰਨਾ ਬੱਚਿਆਂ ਦੇ ਸਮਝਾਉਣ ਦਾ ਪ੍ਰਭਾਵ ਬਹੁਤ ਵਧੀਆ ਪੈ ਸਕਦਾ ਹੈ?

ਉੱਤਰ:-
ਜੋ ਗ੍ਰਹਿਸਤ ਵਿਵਹਾਰ ਵਿਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹਿੰਦੇ ਹਨ। ਅਜਿਹੇ ਅਨੁਭਵੀ ਬੱਚੇ ਕਿਸੇ ਨੂੰ ਵੀ ਸਮਝਾਉਣ ਤਾਂ ਉਹਨਾਂ ਦੇ ਸਮਝਾਉਣ ਦਾ ਬਹੁਤ ਵਧੀਆ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਸ਼ਾਦੀ ਕਰਕੇ ਵੀ ਅਪਵਿੱਤਰ ਵ੍ਰਿਤੀ ਨਾ ਜਾਏ ਇਹ ਬਹੁਤ ਵੱਡੀ ਮੰਜ਼ਿਲ ਹੈ। ਇਸ ਵਿੱਚ ਬੱਚਿਆਂ ਨੂੰ ਬਹੁਤ - ਬਹੁਤ ਖ਼ਬਰਦਾਰ ਵੀ ਰਹਿਣਾ ਹੈ।

ਗੀਤ:-
ਹਮਾਰੇ ਤੀਰਥ ਨਿਆਰੇ ਹੈ...

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿਉਂਕਿ ਬੱਚੇ ਹੀ ਬਾਪ ਨੂੰ ਜਾਣਦੇ ਹਨ। ਬੱਚੇ ਤਾਂ ਸਭ ਬੱਚੇ ਹੀ ਹਨ, ਸਭ ਬੱਚੇ ਬ੍ਰਹਮਾਕੁਮਾਰ - ਕੁਮਾਰੀਆਂ ਹਨ, ਉਹ ਜਾਣਦੇ ਹਨ ਬ੍ਰਹਮਾਕੁਮਾਰ - ਕੁਮਾਰੀਆਂ ਹੋਏ ਭੈਣ -ਭਰਾ। ਸਭ ਇੱਕ ਬਾਪ ਦੇ ਬੱਚੇ ਹਨ ਤਾਂ ਰਿਆਲਟੀ ਵਿੱਚ ਸਮਝਾਓਣਾ ਹੈ ਕਿ ਅਸੀਂ ਆਤਮਾਵਾਂ ਭਰਾ - ਭੈਣ ਹਾਂ। ਸਭ ਬ੍ਰਦਰ੍ਸ ਹਨ। ਇੱਥੇ ਤਾਂ ਤੁਸੀਂ ਜਾਣਦੇ ਹੋ ਅਸੀਂ ਇੱਕ ਹੀ ਗ੍ਰੈਂਡ ਫਾਦਰ ਅਤੇ ਫ਼ਾਦਰ ਦੇ ਬੱਚੇ ਹਾਂ। ਸਿਵਬਾਬਾ ਦੇ ਪੋਤਰੇ, ਬ੍ਰਹਮਾ ਦੇ ਬੱਚੇ ਹਾਂ। ਸਮਝੋ ਇਹਨਾਂ ਦੀ ਲੌਕਿਕ ਇਸਤਰੀ ਹੈ, ਉਸਨੇ ਵੀ ਕਿਹਾ ਮੈਂ ਬ੍ਰਹਮਾਕੁਮਾਰੀ ਹਾਂ ਤਾਂ ਉਸਦਾ ਵੀ ਨਾਤਾ ਉਹ ਹੋ ਜਾਂਦਾ। ਜਿਵੇਂ ਲੌਕਿਕ ਭੈਣ - ਭਰਾ ਹੋਵੇ, ਉਹਨਾਂ ਵਿੱਚ ਗੰਦੀ ਦ੍ਰਿਸ਼ਟੀ ਨਹੀਂ ਜਾਂਦੀ ਹੈ, ਅੱਜਕਲ ਤਾਂ ਸਭ ਗੰਦੇ ਬਣ ਜਾਂਦੇ ਹਨ ਕਿਉਂਕਿ ਦੁਨੀਆਂ ਹੀ ਡਰਟੀ ਹੈ। ਤੁਸੀਂ ਬੱਚੇ ਹੁਣ ਸਮਝਦੇ ਹੋ ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਹਾਂ। ਬ੍ਰਹਮਾ ਦਵਾਰਾ ਐਡੋਪਟਿਡ ਚਿਲਡਰਨ ਬਣੇ ਹਨ ਤਾਂ ਭਰਾ - ਭੈਣ ਹਨ। ਸਮਝਾਉਣਾਂ ਪਵੇ, ਸੰਨਿਆਸ ਵੀ ਦੋ ਤਰ੍ਹਾਂ ਦੇ ਹਨ। ਸੰਨਿਆਸ ਮਤਲਬ ਪਵਿੱਤਰ ਰਹਿਣਾ, 5 ਵਿਕਾਰਾਂ ਨੂੰ ਛੱਡਣਾ। ਉਹ ਹੈ ਹਠਯੋਗ ਸੰਨਿਆਸੀ, ਉਹਨਾਂ ਦੀ ਡਿਪਾਰਟਮੈਂਟ ਹੀ ਵੱਖ ਹੈ। ਪ੍ਰਵ੍ਰਿਤੀ ਮਾਰਗ ਵਾਲਿਆਂ ਦਾ ਕਨੈਕਸ਼ਨ ਹੀ ਛੱਡ ਜਾਂਦੇ ਹਨ, ਉਹਨਾਂ ਦਾ ਨਾਮ ਹੀ ਹੈ ਹਠਯੋਗ ਕਰਮ ਸੰਨਿਆਸੀ। ਤੁਸੀਂ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਦੇਹ ਸਹਿਤ ਦੇਹ ਦੇ ਸਭ ਸੰਬੰਧ ਤਿਆਗ ਬਾਪ ਨੂੰ ਯਾਦ ਕਰਨਾ ਹੈ। ਉਹ ਤਾਂ ਘਰਬਾਰ ਛੱਡ ਦਿੰਦੇ ਹਨ। ਮਾਮਾ, ਚਾਚਾ, ਕਾਕਾ ਕੋਈ ਨਹੀਂ ਰਹਿੰਦਾ। ਸਮਝਦੇ ਹਨ ਬਾਕੀ ਹੈ ਇੱਕ, ਉਹਨਾਂ ਨੂੰ ਹੀ ਯਾਦ ਕਰਨਾ ਹੈ, ਅਤੇ ਜੋਤੀ ਜੋਤ ਸਮਾਉਣਾ ਹੈ। ਨਿਰਵਾਣਧਾਮ ਜਾਣਾ ਹੈ। ਉਹਨਾਂ ਦੀ ਡਿਪਾਰਟਮੈਂਟ ਹੀ ਵੱਖ ਹੈ, ਪਹਿਰਵਾਇਜ਼ ਹੀ ਵੱਖ ਹੈ। ਉਹ ਤਾਂ ਕਹਿ ਦਿੰਦੇ ਹਨ ਇਸਤਰੀ ਨਰਕ ਦਾ ਦਵਾਰ ਹੈ, ਅੱਗ ਕਪੂਸ ਇਕੱਠੇ ਰਹਿ ਨਹੀਂ ਸਕਦੇ। ਵੱਖ ਹੋਣ ਨਾਲ ਹੀ ਅਸੀਂ ਬੱਚ ਸਕਦੇ ਹਾਂ। ਡਰਾਮੇ ਅਨੁਸਾਰ ਉਹਨਾਂ ਦਾ ਧਰਮ ਹੀ ਵੱਖ ਹੈ। ਉਹ ਸਥਾਪਨਾ ਸ਼ੰਕਰਾਚਾਰਯ ਦੀ ਹੈ, ਉਹ ਸਿਖਾਉਂਦੇ ਹਨ ਹਠਯੋਗ, ਕਰਮ ਸੰਨਿਆਸ, ਨਾ ਕਿ ਰਾਜਯੋਗ। ਤੁਸੀਂ ਨੰਬਰਵਾਰ ਜਾਣਦੇ ਹੋ ਕਿ ਡਰਾਮਾ ਬਣਾ ਬਣਾਇਆ ਹੈ। 100 ਪਰਸੈਂਟ ਸੈਂਸੀਬੁਲ ਸਭਨੂੰ ਤਾਂ ਨਹੀਂ ਕਹਾਂਗੇ। ਕਈ ਹਨ ਜੋ 100 ਪਰਸੈਂਟ ਸੈਂਸੀਬੁਲ ਹਨ। ਕੋਈ ਫਿਰ 100 ਪ੍ਰਤੀਸ਼ਤ ਨਾਨ ਸੈਂਸੀਬੁਲ ਵੀ ਹਨ। ਇਹ ਤਾਂ ਹੋਵੇਗਾ। ਤੁਸੀਂ ਜਾਣਦੇ ਹੋ ਅਸੀਂ ਕਹਿੰਦੇ ਹਾਂ ਮੰਮਾ - ਬਾਬਾ, ਤਾਂ ਅਸੀਂ ਆਪਸ ਵਿੱਚ ਭੈਣ - ਭਰਾ ਹੋ ਗਏ। ਗੰਦੀ ਵ੍ਰਿਤੀ ਹੋਣੀ ਨਹੀਂ ਚਾਹੀਦੀ, ਲਾਅ ਇਵੇਂ ਕਹਿੰਦਾ ਹੈ। ਭੈਣ - ਭਰਾ ਦੀ ਆਪਸ ਵਿੱਚ ਕਦੀ ਸ਼ਾਦੀ ਹੋ ਨਾ ਸਕੇ। ਭੈਣ - ਭਰਾ ਦਾ ਜੇਕਰ ਘਰ ਵਿੱਚ ਕੁਝ ਵੀ ਹੁੰਦਾ ਹੈ, ਬਾਪ ਦੇਖਦੇ ਹਨ ਇਹਨਾਂ ਦੀ ਚੱਲਣ ਗੰਦੀ ਹੈ ਤਾਂ ਬੜਾ ਫ਼ਿਕਰ ਰਹਿੰਦਾ ਹੈ। ਇਹ ਕਿਥੋਂ ਤੋਂ ਪੈਦਾ ਹੋਏ, ਕਿੰਨਾ ਨੁਕਸਾਨ ਕਰਦੇ ਹਨ, ਬਹੁਤ ਉਸਨੂੰ ਡਾਂਟਦੇ ਹਨ। ਅੱਗੇ ਇਹਨਾਂ ਗੱਲਾਂ ਦੀ ਪਰਹੇਜ ਰਹਿੰਦੀ ਸੀ। ਹੁਣ ਤਾਂ 100 ਪਰਸੈਂਟ ਤਮੋਪ੍ਰਧਾਨ ਹਨ, ਮਾਇਆ ਦਾ ਪ੍ਰਭਾਵ ਬਰੋਬਰ ਜ਼ੋਰ ਹੈ। ਪਰਮਪਿਤਾ ਪਰਮਾਤਮਾ ਦੇ ਬੱਚਿਆਂ ਨਾਲ ਤਾਂ ਮਾਇਆ ਦੀ ਇੱਕਦਮ ਲੜਾਈ ਹੁੰਦੀ ਹੈ। ਬਾਪ ਕਹਿੰਦੇ ਹਨ - ਇਹ ਸਾਡੇ ਬੱਚੇ ਹਨ, ਮੈਂ ਇਹਨਾਂ ਨੂੰ ਸਵਰਗ ਵਿੱਚ ਲੈ ਜਾਂਦਾ ਹਾਂ। ਮਾਇਆ ਕਹਿੰਦੀ ਹੈ - ਨਹੀਂ, ਇਹ ਸਾਡੇ ਬੱਚੇ ਹਨ, ਅਸੀਂ ਇਹਨਾਂ ਨੂੰ ਨਰਕ ਵਿੱਚ ਲੈ ਜਾਂਦੀ ਹਾਂ। ਇੱਥੇ ਤਾਂ ਧਰਮਰਾਜ ਬਾਪ ਦੇ ਹੱਥ ਵਿੱਚ ਹੈ। ਤਾਂ ਜੋ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਪਵਿੱਤਰ ਰਹਿੰਦੇ ਹਨ ਅਤੇ ਹੋਰਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਣਾਂ ਹੈ ਕਿ ਅਸੀਂ ਕਿਵੇਂ ਇਕੱਠੇ ਰਹਿੰਦੇ ਹੋਏ ਪਵਿੱਤਰ ਰਹਿੰਦੇ ਹਾਂ। ਜੋ ਕਿਵੇਂ ਹਠਯੋਗੀ ਸੰਨਿਆਸ ਵੀ ਨਾ ਕਰ ਸਕਣ ਉਹ ਬਾਪ ਕਰਵਾ ਰਹੇ ਹਨ। ਸੰਨਿਆਸੀ ਕਦੇ ਰਾਜਯੋਗ ਸਿਖਲਾ ਨਾ ਸਕਣ। ਵਿਵੇਕਾਨੰਦ ਦੀ ਕਿਤਾਬ ਤੇ ਬਾਹਰ ਤੋਂ ਨਾਮ ਲਿਖਿਆ ਹੈ ਰਾਜਯੋਗ। ਪਰ ਸੰਨਿਆਸੀ ਜੋ ਨਿਰਵ੍ਰਿਤੀ ਮਾਰਗ ਵਾਲੇ ਹਨ ਉਹ ਰਾਜਯੋਗ ਸਿਖਲਾ ਨਾ ਸਕਣ। ਤੁਸੀਂ ਜੋ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਅਤੇ ਪਵਿੱਤਰ ਰਹਿੰਦੇ ਹੋ, ਉਹ ਸਮਝਾਉਣਗੇ ਤਾਂ ਉਸਦਾ ਤੀਰ ਚੰਗਾ ਲੱਗੇਗਾ। ਬਾਬਾ ਨੇ ਅਖ਼ਬਾਰ ਵਿੱਚ ਦੇਖਿਆ ਸੀ, ਦਿੱਲੀ ਵਿੱਚ ਝਾੜਾਂ ਦੇ ਬਾਰੇ ਵਿੱਚ ਕੁਝ ਕਾਂਨਫ੍ਰੇੰਸ ਹੁੰਦੀ ਹੈ। ਉਸਦੇ ਉਪਰ ਵੀ ਕਿਵੇਂ ਸਮਝਾਵੇਂ ਕਿ ਤੁਸੀਂ ਇਹਨਾਂ ਜੰਗਲੀ ਝਾੜਾਂ ਆਦਿ ਦਾ ਖ਼ਿਆਲ ਕਰਦੇ ਹੋ ਪਰ ਇਸ ਜਿਨਾਲਾਜਿਕਲ ਟ੍ਰੀ ਦਾ ਕਦੀ ਖ਼ਿਆਲ ਕੀਤਾ ਹੈ ਕਿ ਇਸ ਮਨੁੱਖ ਸ਼੍ਰਿਸਟੀ ਦੀ ਕਿਵੇ ਉੱਤਪਤੀ, ਪਾਲਣਾ ਹੁੰਦੀ ਹੈ।

ਬੱਚਿਆਂ ਦੀ ਇੰਨੀ ਵਿਸ਼ਾਲਬੁੱਧੀ ਬਣੀ ਨਹੀਂ ਹੈ। ਇਨਾਂ ਅਟੇੰਸ਼ਨ ਨਹੀਂ ਹੈ। ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਹੈ। ਲੌਕਿਕ ਘਰ ਵਿੱਚ ਵੀ ਭੈਣ - ਭਰਾ ਦੇ ਕਦੀ ਗੰਦੇ ਖ਼ਿਆਲ ਨਹੀਂ ਹੁੰਦੇ। ਇੱਥੇ ਤਾਂ ਤੁਸੀਂ ਸਭ ਇੱਕ ਬਾਪ ਦੇ ਬੱਚੇ ਹੋ ਭੈਣ - ਭਰਾ, ਬ੍ਰਹਮਾਕੁਮਾਰ - ਕੁਮਾਰੀਆਂ। ਜੇਕਰ ਗੰਦੇ ਖ਼ਿਆਲਾਤ ਆਏ ਤਾਂ ਉਹਨਾਂ ਨੂੰ ਕੀ ਕਹਾਂਗੇ? ਉਹ, ਜੋ ਨਰਕ ਵਿੱਚ ਰਹਿੰਦੇ ਹਨ, ਉਹਨਾਂ ਤੋਂ ਵੀ ਹਜ਼ਾਰ ਗੁਣਾਂ ਗੰਦੇ ਗਿਣੇ ਜਾਣਗੇ। ਬੱਚਿਆਂ ਤੇ ਬਹੁਤ ਰਿਸਪੰਸੀਬਿਲਟੀ ਹੈ। ਜੋ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਪਵਿੱਤਰ ਰਹਿੰਦੇ ਹਨ, ਬੜੀ ਮਿਹਨਤ ਉਹਨਾਂ ਦੇ ਲਈ ਹੈ। ਦੁਨੀਆਂ ਇਹਨਾਂ ਗੱਲ ਨੂੰ ਨਹੀਂ ਜਾਣਦੀ। ਬਾਪ ਆਉਂਦੇ ਹਨ ਪਾਵਨ ਬਣਾਉਣ ਤਾਂ ਜਰੂਰ ਬੱਚੇ ਪ੍ਰਤਿਗਿਆ ਕਰਨਗੇ, ਰਾਖੀ ਬੰਨੀ ਹੋਈ ਹੈ, ਇਸ ਵਿੱਚ ਬੜੀ ਮਿਹਨਤ ਹੈ। ਸ਼ਾਦੀ ਕਰ ਅਤੇ ਪਵਿੱਤਰ ਰਹਿਣਾ, ਬੜੀ ਭਾਰੀ ਮੰਜ਼ਿਲ ਹੈ। ਜ਼ਰਾ ਵੀ ਬੁੱਧੀ ਨਹੀਂ ਜਾਣੀ ਚਾਹੀਦੀ ਹੈ। ਸ਼ਾਦੀ ਹੋ ਜਾਂਦੀ ਹੈ ਤਾਂ ਵਿਕਾਰੀ ਹੋ ਜਾਂਦੇ ਹਨ। ਬਾਪ ਆਕੇ ਨੰਗਨ ਹੋਣ ਤੋਂ ਬਚਾਉਂਦੇ ਹਨ। ਦ੍ਰੋਪਦੀ ਦੀ ਵੀ ਸ਼ਾਸਤਰਾਂ ਵਿੱਚ ਗੱਲ ਹੈ। ਇਹਨਾਂ ਗੱਲਾਂ ਵਿੱਚ ਕੁਝ ਰਹਿਸ ਤਾਂ ਹੈ ਨਾ। ਇਹ ਸ਼ਾਸਤਰ ਆਦਿ ਸਭ ਡਰਾਮੇ ਵਿੱਚ ਨੂੰਧਿਆ ਹੋਇਆ ਹੈ - ਜੋ ਕੁਝ ਪਾਸਟ ਹੁੰਦਾ ਆਇਆ ਹੈ, ਉਹ ਡਰਾਮੇ ਵਿੱਚ ਨੂੰਧਿਆ ਹੋਇਆ ਹੈ, ਉਸਨੂੰ ਰਿਪੀਟ ਜਰੂਰ ਕਰਨਾ ਹੈ। ਗਿਆਨ ਮਾਰਗ ਅਤੇ ਭਗਤੀ ਮਾਰਗ ਦੀ ਵੀ ਨੂੰਧ ਹੈ। ਤੁਹਾਡੀ ਬੁੱਧੀ ਹੁਣ ਬਹੁਤ ਵਿਸ਼ਾਲ ਹੋ ਗਈ ਹੈ। ਜਿਵੇਂ ਬੇਹੱਦ ਬਾਪ ਦੀ ਬੁੱਧੀ ਉਵੇਂ ਮੁਰਬੀ ਬੱਚਿਆਂ ਦੀ, ਜੋ ਸ਼੍ਰੀਮਤ ਤੇ ਚੱਲਦੇ ਹਨ। ਢੇਰ ਬੱਚੇ ਹਨ। ਪਤਾ ਨਹੀਂ, ਅਜੁਨ ਕਿੰਨੇ ਬੱਚੇ ਹੋਂਣਗੇ। ਜਦੋਂ ਤੱਕ ਬ੍ਰਾਹਮਣ - ਬ੍ਰਹਮਣੀਆਂ ਨਾ ਬਣਨ ਉਦੋਂ ਤੱਕ ਵਰਸਾ ਪਾ ਨਹੀਂ ਸਕਦੇ। ਹੁਣ ਤੁਸੀਂ ਬ੍ਰਹਮਾਵੰਸੀ ਹੀ ਫਿਰ ਜਾਕੇ ਸੂਰਜਵੰਸ਼ੀ ਮਤਲਬ ਵਿਸ਼ਨੂੰਵੰਸ਼ੀ ਬਣੋਗੇ। ਹੁਣ ਹੈ ਸ਼ਿਵ ਵੰਸ਼ੀ। ਸ਼ਿਵ ਹੈ ਦਾਦਾ (ਗ੍ਰੈਂਡ ਫ਼ਾਦਰ), ਬ੍ਰਹਮਾ ਹੈ ਬਾਬਾ। ਪ੍ਰਜਾਪਿਤਾ ਤਾਂ ਇੱਕ ਹੋਇਆ ਨਾ, ਸਾਰੀ ਪ੍ਰਜਾ ਦਾ। ਜਾਣਦੇ ਵੀ ਹਨ ਜੋ ਮਨੁੱਖ ਸ਼੍ਰਿਸਟੀ ਦਾ ਝਾੜ ਹੈ, ਉਸਦਾ ਵੀ ਬੀਜ਼ ਹੋਵੇਗਾ। ਇਸ ਵਿੱਚ ਪਹਿਲਾ ਮਨੁੱਖ ਵੀ ਹੋਵੇਗਾ, ਜਿਸਨੂੰ ਨਿਊ ਮੈਨ ਕੌਣ ਹੋਵੇਗਾ? ਬ੍ਰਹਮਾ ਹੀ ਹੋਵੇਗਾ। ਬ੍ਰਹਮਾ ਅਤੇ ਸਰਸਵਤੀ - ਉਹ ਨਿਊ ਗਿਣੇ ਜਾਣਗੇ। ਇਸ ਵਿੱਚ ਬੜੀ ਬੁੱਧੀ ਚਾਹੀਦੀ ਹੈ। ਸੋਲ ਹੀ ਕਹਿੰਦੀ ਹੈ ਓ ਗੋਡ ਫ਼ਾਦਰ, ਓ ਸੁਪ੍ਰੀਮ ਗੋਡ ਫ਼ਾਦਰ। ਆਤਮਾ ਕਹਿੰਦੀ ਹੈ ਨਾ, ਤਾਂ ਉਹ ਸਭਦਾ ਰਚਿਯਤਾ ਹੈ। ਉੱਚ ਤੇ ਉੱਚ ਉਹ ਹੋਇਆ। ਫਿਰ ਆਓ ਮਨੁੱਖ ਸ਼੍ਰਿਸਟੀ ਤੇ। ਉਹਨਾਂ ਤੋਂ ਉੱਚ ਕਿਸਨੂੰ ਰੱਖੀਏ? ਪ੍ਰਜਾਪਿਤਾ। ਇਹ ਤਾਂ ਕੋਈ ਵੀ ਸਮਝ ਸਕਦੇ ਹਨ ਕਿ ਮਨੁੱਖ ਸ਼੍ਰਿਸਟੀ ਦਾ ਜੋ ਝਾੜ ਹੈ, ਉਸ ਵਿੱਚ ਬ੍ਰਹਮਾ ਹੋ ਗਿਆ ਮੁਖ। ਸਿਵ ਤਾਂ ਹੈ ਆਤਮਾਵਾਂ ਦਾ ਬਾਪ, ਬ੍ਰਹਮਾ ਨੂੰ ਰਚਤਾ ਕਹਿ ਸਕਦੇ ਹਾਂ ਮਨੁੱਖਾਂ ਦਾ। ਪਰ ਕਿਸਦੀ ਮਤ ਤੇ ਕਰਦੇ ਹਨ? ਬਾਪ ਕਹਿੰਦੇ ਹਨ ਮੈਂ ਹੀ ਬ੍ਰਹਮਾ ਨੂੰ ਐਡੋਪਡ ਕਰਦਾ ਹਾਂ। ਨਵਾਂ ਬ੍ਰਹਮਾ ਫਿਰ ਕਿਥੋਂ ਤੋਂ ਆਏਗਾ? ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਮੈਂ ਇਹਨਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਇਹਨਾਂ ਦਾ ਨਾਮ ਪ੍ਰਜਾਪਿਤਾ ਬ੍ਰਹਮਾ ਰੱਖਦਾ ਹਾਂ। ਹੁਣ ਤੁਸੀਂ ਜਾਣਦੇ ਹੋ ਅਸੀਂ ਬਰੋਬਰ ਬ੍ਰਹਮਾ ਦੇ ਬੱਚੇ ਹਾਂ। ਸ਼ਿਵਬਾਬਾ ਤੋਂ ਨਾਲੇਜ਼ ਲੈ ਰਹੇ ਹਾਂ। ਅਸੀਂ ਬਾਪ ਕੋਲੋਂ ਪਵਿੱਤਰਤਾ, ਸੁਖ, ਸ਼ਾਂਤੀ, ਹੈਲਥ, ਵੈਲਥ ਲੈਣ ਆਏ ਹਾਂ। ਭਾਰਤ ਵਿੱਚ ਅਸੀਂ ਹੀ ਸਦਾ ਸੁਖੀ ਸੀ। ਹੁਣ ਨਹੀਂ ਹਨ। ਫਿਰ ਬਾਪ ਉਹ ਵਰਸਾ ਦੇ ਰਹੇ ਹਨ। ਬੱਚੇ ਜਾਣਦੇ ਹਨ ਫਸਟ ਹੈ ਪਵਿੱਤਰਤਾ। ਰਾਖੀ ਕਿਸਨੂੰ ਬੰਨੀ ਜਾਂਦੀ ਹੈ? ਜੋ ਅਪਵਿਤ੍ਰ ਬਣਦੇ ਹਨ ਉਹ ਪ੍ਰਤਿਗਿਆ ਕਰਦੇ ਹਨ ਅਸੀਂ ਪਵਿਤ੍ਰ ਰਹਾਂਗੇ। ਬਾਪ ਸਮਝਾਉਂਦੇ ਹਨ ਇਹ ਮੰਜਿਲ ਬਹੁਤ ਭਾਰੀ ਹੈ। ਪਹਿਲਾਂ ਤੋਂ ਹੀ ਜੋ ਯੁਗਲ ਹਨ ਉਨ੍ਹਾਂ ਨੂੰ ਸਮਝਾਉਣਾ ਪਵੇ - ਅਸੀਂ ਕਿਵੇਂ ਭਾਈ - ਭੈਣ ਹੋਕੇ ਰਹਿੰਦੇ ਹਾਂ। ਹਾਂ, ਅਵਸਥਾ ਜਮਾਉਣ ਨੂੰ ਟਾਇਮ ਲਗਦਾ ਹੈ। ਬੱਚੇ ਲਿਖਦੇ ਵੀ ਹਨ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਤਾਂ ਗ੍ਰਹਿਸਥ ਵਿਵਹਾਰ ਵਿਚ ਰਹਿੰਦੇ ਪਵਿਤ੍ਰ ਰਹਿਣ ਵਾਲੇ ਬੱਚੇ ਭਾਸ਼ਣ ਕਰਨ ਤਾਂ ਚੰਗਾ ਹੈ ਕਿਉਂਕਿ ਇਹ ਹੈ ਨਵੀਂ ਗੱਲ। ਇਹ ਹੈ ਹੀ ਸਵ ਰਾਜਯੋਗ। ਇਸ ਵਿੱਚ ਵੀ ਸੰਨਿਆਸ ਹੈ। ਗ੍ਰਹਿਸਥ ਵਿਵਹਾਰ ਵਿਚ ਰਹਿੰਦੇ ਅਸੀਂ ਜੀਵਨਮੁਕਤੀ ਮਤਲਬ ਸਦਗਤੀ ਪਾਈਏ। ਇਹ ਤਾਂ ਜੀਵਨਬੰਧ ਹੈ। ਤੁਹਾਡਾ ਹੈ ਸਵਰਾਜ ਪਦ। ਸਵ ਨੂੰ ਰਾਜ ਚਾਹੀਦਾ ਹੈ। ਹੁਣ ਉਨ੍ਹਾਂ ਨੂੰ ਰਾਜ ਨਹੀਂ ਹੈ। ਆਤਮਾ ਕਹਿੰਦੀ ਹੈ ਅਸੀਂ ਰਾਜਾ ਸੀ, ਅਸੀਂ ਰਾਣੀ ਸੀ, ਹੁਣ ਅਸੀ ਵਿਕਾਰੀ ਕੰਗਾਲ ਬਣੇ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ। ਇਹ ਆਤਮਾ ਕਹਿੰਦੀ ਹੈ ਨਾ। ਤਾਂ ਆਪਣੇ ਨੂੰ ਆਤਮਾ, ਪਰਮਪਿਤਾ ਪਰਮਾਤਮਾ ਦੀ ਸੰਤਾਨ ਸਮਝਣਾ ਹੈ। ਅਸੀ ਆਤਮਾ ਭਾਈ - ਭਾਈ ਹਾਂ, ਆਪਸ ਵਿੱਚ ਬਹੁਤ ਲਵ ਹੋਣਾ ਚਾਹੀਦਾ ਹੈ। ਅਸੀ ਸਾਰੀ ਦੁਨੀਆ ਨੂੰ ਲਵਲੀ ਬਣਾਉਂਦੇ ਹਾਂ। ਰਾਮ ਰਾਜ ਵਿਚ ਤੇ ਸ਼ੇਰ ਬਕਰੀ ਵੀ ਇੱਕਠੇ ਪਾਣੀ ਪੀਂਦੇ ਸਨ, ਕਦੇ ਲੜਾਈ ਨਹੀਂ ਕਰਦੇ ਸਨ। ਤਾਂ ਤੁਸੀਂ ਬੱਚਿਆਂ ਵਿਚ ਕਿੰਨਾਂ ਲਵ ਹੋਣਾ ਚਾਹੀਦਾ ਹੈ। ਇਹ ਅਵਸਥਾ ਹੌਲੀ -, ਹੌਲੀ ਆਵੇਗੀ। ਲੜਦੇ ਤੇ ਬਹੁਤ ਹਨ ਨਾ। ਪਾਰਲੀਮੈਂਟ ਵਿੱਚ ਵੀ ਲੜਦੇ ਹਨ ਤਾਂ ਇੱਕ ਦੂਜੇ ਨੂੰ ਕੁਰਸੀ ਚੁੱਕ ਕੇ ਮਾਰਨ ਲੱਗ ਜਾਂਦੇ ਹਨ। ਉਹ ਤੇ ਹੈ ਆਸੁਰੀ ਸਭਾ। ਤੁਹਾਡੀ ਇਹ ਹੈ ਇਸ਼ਵਰੀ ਸਭਾ ਤਾਂ ਕਿੰਨਾਂ ਨਸ਼ਾ ਰਹਿਣਾ ਚਾਹੀਦਾ ਹੈ। ਪ੍ਰੰਤੂ ਇਹ ਸਕੂਲ ਹੈ, ਪੜਾਈ ਵਿੱਚ ਕੋਈ ਤਾਂ ਉੱਚ ਚਲੇ ਜਾਂਦੇ ਹਨ, ਕੋਈ ਢਿੱਲੇ ਪੈ ਜਾਂਦੇ ਹਨ। ਇਹ ਸਕੂਲ ਵੀ ਵੰਡਰਫੁੱਲ ਹੈ, ਉੱਥੇ ਤੇ ਸਕੂਲ ਟੀਚਰ ਵੱਖ - ਵੱਖ ਹੁੰਦੇ ਹਨ, ਇੱਥੇ ਸਕੂਲ ਟੀਚਰ ਇੱਕ, ਸਕੂਲ ਇੱਕ ਹੈ। ਆਤਮਾ ਸ਼ਰੀਰ ਧਾਰਨ ਕਰ ਟੀਚ ਕਰਦੀ ਹੈ। ਆਤਮਾ ਨੂੰ ਸਿਖਾਉਂਦੇ ਹਨ। ਅਸੀਂ ਆਤਮਾ, ਸ਼ਰੀਰ ਦਵਾਰਾ ਪੜਦੇ ਹਾਂ। ਇਤਨਾ ਆਤਮ- ਅਭਿਮਾਨੀ ਬਣਨਾ ਹੈ। ਅਸੀ ਆਤਮਾਵਾਂ ਹਾਂ, ਉਹ ਪਰਮਾਤਮਾ ਹੈ। ਇਹ ਬੁੱਧੀ ਵਿੱਚ ਸਾਰਾ ਦਿਨ ਦੋੜਾਨਾ ਹੈ। ਦੇਹ - ਅਭਿਮਾਨ ਕਾਰਣ ਹੀ ਭੁੱਲਾਂ ਹੋ ਜਾਂਦੀਆਂ ਹਨ। ਬਾਪ ਬਾਰ - ਬਾਰ ਕਹਿੰਦੇ ਹਨ ਦੇਹੀ - ਅਭਿਮਾਨੀ ਭਵ। ਦੇਹ - ਅਭਿਮਾਨ ਵਿੱਚ ਆਉਣ ਤੇ ਮਾਯਾ ਦਾ ਵਾਰ ਹੋਵੇਗਾ। ਚੜਾਈ ਬਹੁਤ ਵੱਡੀ ਹੈ। ਕਿੰਨਾਂ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਰਾਤ ਨੂੰ ਹੀ ਵਿਚਾਰ ਸਾਗਰ ਮੰਥਨ ਹੋ ਸਕਦਾ ਹੈ। ਅਜਿਹੇ ਵਿਚਾਰ ਸਾਗਰ ਮੰਥਨ ਕਰਦੇ - ਕਰਦੇ ਬਾਪ ਵਰਗਾ ਬਣਦੇ ਜਾਵੋਗੇ।

ਤੁਸੀਂ ਬੱਚਿਆਂ ਨੂੰ ਸਾਰਾ ਗਿਆਨ ਬੁੱਧੀ ਵਿੱਚ ਰੱਖਣਾ ਹੈ। ਗ੍ਰਹਿਸਥ ਵਿਵਹਾਰ ਵਿਚ ਰਹਿ ਕੇ ਰਾਜਯੋਗ ਸਿੱਖਣਾ ਹੈ। ਸਾਰਾ ਬੁੱਧੀ ਦਾ ਕੰਮ ਹੈ। ਬੁੱਧੀ ਵਿੱਚ ਧਾਰਨਾ ਹੁੰਦੀ ਹੈ। ਗ੍ਰਹਿਸਤੀਆਂ ਨੂੰ ਤਾਂ ਬਹੁਤ ਮਿਹਨਤ ਹੈ। ਅੱਜਕਲ ਤਾਂ ਤਮੋਂਪ੍ਰਧਾਨ ਹੋਣ ਦੇ ਕਾਰਣ ਬਹੁਤ ਗੰਦੇ ਹੁੰਦੇ ਹਨ। ਮਾਇਆ ਨੇ ਸਭਨੂੰ ਖ਼ਤਮ ਕਰ ਦਿੱਤਾ ਹੈ। ਚਬਾਕੇ ਇੱਕਦਮ ਖਾ ਹੀ ਜਾਂਦੀ ਹੈ। ਬਾਪ ਆਉਂਦੇ ਹਨ ਮਾਇਆ ਅਜਗਰ ਦੇ ਪੇਟ ਤੋਂ ਕੱਢਣ। ਨਿਕਾਲਣਾ ਬੜਾ ਮੁਸ਼ਕਿਲ ਹੁੰਦਾ ਹੈ। ਜੋ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹਨ ਉਹਨਾਂ ਨੂੰ ਜਲਵਾ ਦਿਖਾਉਣਾਂ ਹੈ। ਸਮਝਾਉਣਾ ਹੈ ਸਾਡਾ ਰਾਜਯੋਗ ਹੈ। ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਕਿਉਂ ਕਹਿੰਦੇ ਹਾਂ? ਇਸ ਪਹੇਲੀ ਨੂੰ ਸਮਝਣਾ, ਸਮਝਾਉਣਾ ਹੈ। ਅਸਲ ਵਿੱਚ ਬੀ.ਕੇ. ਤਾਂ ਤੁਸੀਂ ਹੋ। ਪ੍ਰਜਾਪਿਤਾ ਬ੍ਰਹਮਾ ਤਾਂ ਨਵੀਂ ਸ੍ਰਿਸ਼ਟੀ ਰਚਦੇ ਹਨ। ਨਿਉਂ ਮੈਨ ਦਵਾਰਾ ਨਵੀਂ ਸ੍ਰਿਸ਼ਟੀ ਬਣਾਉਂਦੇ ਹਨ। ਅਸਲ ਵਿੱਚ ਤਾਂ ਸਤਿਯੁਗ ਦਾ ਪਹਿਲਾ ਬੱਚਾ ਜੋ ਹੁੰਦਾ ਹੈ ਉਸ ਨੂੰ ਹੀ ਨਿਊ ਕਹਾਂਗੇ। ਕਿੰਨੀ ਖੁਸ਼ੀ ਦੀ ਗੱਲ ਹੈ। ਉੱਥੇ ਤਾਂ ਖੁਸ਼ੀ ਦੇ ਵਾਜੇ ਗਾਜੇ ਵੱਜਣਗੇ। ਉੱਥੇ ਤਾਂ ਆਤਮਾ ਅਤੇ ਸ਼ਰੀਰ ਦੋਵੇਂ ਪਵਿੱਤਰ ਰਹਿੰਦੇ ਹਨ। ਇੱਥੇ ਤਾਂ ਇਸ ਵਿੱਚ ਹੁਣ ਬਾਬਾ ਨੇ ਪ੍ਰਵੇਸ਼ ਕੀਤਾ ਹੈ। ਇਹ ਨਿਊ ਮੈਂਨ ਕੋਈ ਪਵਿੱਤਰ ਨਹੀਂ ਹੈ, ਪੁਰਾਣੇ ਵਿੱਚ ਬੈਠ ਇਸਨੂੰ ਨਿਊ ਬਣਾਉਂਦੇ ਹਨ। ਪੁਰਾਣੀ ਚੀਜ਼ ਨੂੰ ਨਵਾਂ ਬਣਾਉਦੇ ਹਨ। ਹੁਣ ਨਿਊ ਮੈਨ ਕਿਸਨੂੰ ਕਹੀਏ? ਕੀ ਬ੍ਰਹਮਾ ਨੂੰ ਕਹੀਏ! ਬੁੱਧੀ ਦਾ ਕੰਮ ਚੱਲਦਾ ਹੈ। ਉਹ ਥੋੜੀਹੀ ਸਮਝਦੇ ਹਨ - ਏਡਮ ਇਵ ਕੌਣ ਹਨ? ਨਿਊ ਮੈਨ ਹੈ ਸ਼੍ਰੀਕ੍ਰਿਸ਼ਨ, ਉਹ ਹੀ ਫਿਰ ਪੁਰਾਣਾ ਮੈਨ ਬ੍ਰਹਮਾ। ਫਿਰ ਪੁਰਾਣਾ ਮੈਂਨ ਬ੍ਰਹਮਾ ਨੂੰ ਨਿਊ ਬਣਾਉਂਦਾ ਹਾਂ। ਨਿਊ ਵਰਲਡ ਦਾ ਨਿਊ ਮੈਨ ਚਾਹੀਦਾ ਹੈ। ਉਹ ਕਿੱਥੋਂ ਆਵੇ। ਨਿਊ ਮੈਨ ਤਾਂ ਸਤਿਯੁਗ ਦਾ ਪ੍ਰਿੰਸ ਹੈ। ਉਨ੍ਹਾਂ ਨੂੰ ਹੀ ਗੋਰਾ ਕਹਿੰਦੇ ਹਨ। ਇਹ ਹੈ ਸਾਂਵਰਾ ਉਹ ਹੀ ਸ਼੍ਰੀਕ੍ਰਿਸ਼ਨ 84 ਜਨਮ ਲੈਂਦੇ - ਲੈਂਦੇ ਹੁਣ ਪਿਛਾੜੀ ਦੇ ਜਨਮ ਵਿੱਚ ਹੈ ਜਿਸਨੂੰ ਬਾਬਾ ਐਡੋਪਟ ਕਰਦੇ ਹਨ। ਪੁਰਾਣੇ ਨੂੰ ਨਵਾਂ ਬਣਾਉਂਦੇ ਹਨ, ਕਿੰਨੀਆਂ ਗੁਹੇ ਗੱਲਾਂ ਹਨ ਸਮਝਾਉਣ ਦੀਆਂ। ਨਿਊ ਸੋ ਓਲ੍ਡ, ਓਲ੍ਡ ਸੋ ਨਿਊ। ਸ਼ਾਮ ਸੋ ਸੁੰਦਰ, ਸੁੰਦਰ ਸੋ ਸ਼ਾਮ। ਜੋ ਪੁਰਾਣੇ ਤੋਂ ਪੁਰਾਣਾ ਹੈ ਉਹ ਹੀ ਨਵੇਂ ਤੋਂ ਨਵਾਂ ਬਣ ਰਹੇ ਹਨ। ਤੁਸੀਂ ਜਾਣਦੇ ਹੋ ਸਾਨੂੰ ਬਾਬਾ ਰਿਜਯੂਵਨੇਟ ਕਰ ਨਵੇਂ ਤੋਂ ਨਵਾਂ ਬਣਾਉਂਦੇ ਹਨ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਅਤੇ ਆਪਣੀ ਅਵਸਥਾ ਵੀ ਬਣਾਉਣੀ ਹੈ। ਕੁਮਾਰ - ਕੁਮਾਰੀ ਤਾਂ ਹੈ ਹੀ ਪਵਿੱਤਰ। ਬਾਕੀ ਅਸੀਂ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਦੇ ਹਾਂ, ਸਵਦਰਸ਼ਨ ਚੱਕਰਧਾਰੀ ਬਣਦੇ ਹਾਂ। ਵਿਸ਼ਨੂੰਵੰਸ਼ੀ ਨੂੰ ਤ੍ਰਿਕਾਲਦਰਸ਼ੀਪਨੇ ਦਾ ਨਾਲੇਜ਼ ਨਹੀਂ ਹੈ। ਪੁਰਾਣੇ ਮੈਨ ਤ੍ਰਿਕਾਲਦਰਸ਼ੀ ਹਨ। ਕਿੰਨੀਆਂ ਅਟਪਟੀ ਗੱਲਾਂ ਹਨ। ਓਲ੍ਡ ਮੈਨ ਹੀ ਨਾਲੇਜ਼ ਲੈਕੇ ਨਿਊ ਮੈਨ ਬਣਦੇ ਹਨ। ਬਾਪ ਬੈਠ ਸਮਝਾਉਂਦੇ ਹਨ ਉਹ ਹਠਯੋਗ ਹੈ, ਇਹ ਰਾਜਯੋਗ ਹੈ। ਰਾਜਯੋਗ ਮਾਨਾ ਹੀ ਸਵਰਗ ਦੀ ਬਾਦਸ਼ਾਹੀ। ਸੰਨਿਆਸੀ ਤਾਂ ਕਹਿੰਦੇ ਸੁਖ ਕਾਗ ਵਿਸ਼ਟਾ ਸਮਾਨ ਹੈ। ਨਫ਼ਰਤ ਕਰਦੇ ਹਨ। ਬਾਪ ਕਹਿੰਦੇ ਹਨ ਨਾਰੀ ਹੀ ਸਵਰਗ ਦਾ ਦਵਾਰ ਹੈ। ਮਾਤਾਵਾਂ ਤੇ ਕਲਸ਼ ਰਖਦਾ ਹਾਂ। ਤਾਂ ਪਹਿਲੇ - ਪਹਿਲੇ ਸਮਝਾਓ ਸ਼ਿਵਾਏ ਨਮ:, ਭਗਵਾਨੁਵਾਚ। ਆਵਾਜ਼ ਬੁਲੰਦ ਨਿਕਲਣਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਆਤਮਾ ਭਰਾ - ਭਰਾ ਹਾਂ, ਇਸ ਨਿਸ਼ਚੇ ਨਾਲ ਪਵਿੱਤਰਤਾ ਦੇ ਵਰਤ ਨੂੰ ਪਾਲਣ ਕਰਦੇ ਹੋਏ ਆਪਸ ਵਿੱਚ ਬਹੁਤ ਪਿਆਰ ਨਾਲ ਰਹਿਣਾ ਹੈ। ਸਭਨੂੰ ਲਵਲੀ ਬਨਾਉਣਾ ਹੈ।

2. ਵਿਸ਼ਾਲ ਬੁੱਧੀ ਬਣ ਗਿਆਨ ਦੇ ਗੁਹੇ ਰਾਜਾਂ ਨੂੰ ਸਮਝਣਾ ਹੈ, ਵਿਚਾਰ ਸਾਗਰ ਮੰਥਨ ਕਰਨਾ ਹੈ। ਮਾਇਆ ਦੇ ਵਾਰ ਤੋਂ ਬਚਣ ਦੇ ਲਈ ਦੇਹੀ - ਅਭਿਮਾਨੀ ਹੋ ਰਹਿਣ ਦਾ ਅਭਿਆਸ ਕਰਨਾ ਹੈ।

ਵਰਦਾਨ:-
ਗਿਆਨ ਅੰਮ੍ਰਿਤ ਦੀ ਵਰਖਾ ਦਵਾਰਾ ਮਹਾਨ ਬਣਨ ਵਾਲੇ ਮਰਜੀਵਾ ਭਵ

ਤੁਸੀਂ ਬੱਚਿਆਂ ਤੇ ਬਾਪ ਨੇ ਗਿਆਨ ਅੰਮ੍ਰਿਤ ਦੀ ਵਰਖਾ ਕਰ ਮੁਰਦੇ ਤੋਂ ਮਹਾਨ ਬਣਾ ਦਿੱਤਾ। ਬਲਦੀ ਚਿਤਾ ਤੋਂ ਉਠਾਕੇ ਮਰਜੀਵਾ ਬਣਾ ਦਿੱਤਾ। ਗਿਆਨ ਅੰਮ੍ਰਿਤ ਪਿਲ਼ਾਕੇ ਅਮਰ ਬਣਾ ਦਿੱਤਾ। ਲੋਕ ਕਹਿੰਦੇ ਹਨ ਭਗਵਾਨ ਮੁਰਦੇ ਨੂੰ ਵੀ ਜਿਉਂਦਾ ਕਰਦਾ ਹੈ ਪਰ ਕਿਵੇਂ ਕਰਦਾ ਹੈ, ਉਹ ਨਹੀਂ ਜਾਣਦੇ ਸੀ। ਹੁਣ ਖੁਸ਼ੀ ਹੈ ਕਿ ਦੇਹ - ਅਭਿਮਾਨ ਦੇ ਕਾਰਣ ਪਹਿਲੇ ਜੋ ਮਰੇ ਹੋਏ ਮੁਰਦੇ ਸਮਾਨ ਸੀ, ਹੁਣ ਮਰਦੇ ਤੋਂ ਮਹਾਨ ਬਣ ਗਏ।

ਸਲੋਗਨ:-
ਧਰਮ ਵਿੱਚ ਸਥਿਤ ਹੋ ਕਰਮ ਕਰਨ ਵਾਲੇ ਹੀ ਧਰਮਾਤਮਾ ਹਨ।

ਇਸ ਮਹੀਨੇ ਦੀਆਂ ਸਭ ਮੁਰਲੀਆ (ਈਸ਼ਵਰੀ ਮਹਾਂਵਾਕ) ਨਿਰਾਕਾਰ ਪਰਮਾਤਮਾ ਸ਼ਿਵ ਨੇ ਬ੍ਰਹਮਾ ਮੁਖਕਮਲ ਨਾਲ ਆਪਣੇ ਬ੍ਰਹਮਾਵਤਸੋ ਮਤਲਬ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀਆਂ ਦੇ ਸਮੁੱਖ 18 - 1- 1969 ਤੋਂ ਪਹਿਲੇ ਉਚਾਰਨ ਕੀਤੇ ਸਨ। ਇਹ ਕੇਵਲ ਬ੍ਰਹਮਾਕੁਮਾਰੀਜ ਦੀ ਅਧਿਕ੍ਰਿਤ ਟੀਚਰ ਭੈਣਾਂ ਦਵਾਰਾ ਨਿਮਿਤ ਬੀ. ਕੇ. ਭੈਣਾਂ ਦਵਾਰਾ ਨਿਮਿਤ ਬੀ.ਕੇ. ਵਿਧਿਰਥੀਆਂ ਨੂੰ ਸੁਨਾਉਣ ਲਈ ਹਨ।