01.12.19     Avyakt Bapdada     Punjabi Murli     15.03.85     Om Shanti     Madhuban
 


ਮਿਹਨਤ ਤੋਂ ਛੁੱਟਣ ਦਾ ਸਹਿਜ ਸਾਧਨ - ਨਿਰਾਕਾਰੀ ਸਵਰੂਪ ਦੀ ਸਥਿਤੀ


ਬਾਪਦਾਦਾ ਬੱਚਿਆਂ ਦੇ ਸਨੇਹ ਵਿੱਚ, ਵਾਣੀ ਤੋਂ ਪਰੇ ਨਿਰਵਾਣ ਅਵਸਥਾ ਵਿੱਚ ਵਾਣੀ ਵਿੱਚ ਆਉਂਦੇ ਹਨ। ਕਿਸਲਈ? ਬੱਚਿਆਂ ਨੂੰ ਆਪ ਸਮਾਨ ਨਿਰਵਾਣ ਸਥਿਤੀ ਦਾ ਅਨੁਭਵ ਕਰਾਉਣ ਦੇ ਲਈ। ਨਿਰਵਾਣ ਸਵੀਟ ਹੋਮ ਵਿੱਚ ਲੈ ਜਾਣ ਦੇ ਲਈ। ਨਿਰਵਾਣ ਸਥਿਤੀ ਨਿਰਵਿਕਲਪ ਸਥਿਤੀ ਹੈ। ਨਿਰਵਾਣ ਸਥਿਤੀ ਨਿਰਵਿਕਾਰੀ ਸਥਿਤੀ ਹੈ। ਨਿਰਵਾਣ ਸਥਿਤੀ ਤੋਂ ਨਿਰਾਕਾਰੀ ਸੋ ਸਾਕਾਰ ਸਵਰੂਪਧਾਰੀ ਬਣ ਵਾਣੀ ਵਿੱਚ ਆਉਂਦੇ ਹਨ। ਸਾਕਾਰ ਵਿੱਚ ਆਉਂਦੇ ਵੀ ਨਿਰਾਕਾਰੀ ਸਵਰੂਪ ਦੀ ਸਮ੍ਰਿਤੀ, ਸਮ੍ਰਿਤੀ ਵਿੱਚ ਰਹਿੰਦੀ ਹੈ। ਮੈਂ ਨਿਰਾਕਾਰ, ਸਾਕਾਰ ਅਧਾਰ ਨਾਲ ਬੋਲ ਰਿਹਾ ਹਾਂ। ਸਾਕਾਰ ਵਿੱਚ ਵੀ ਨਿਰਾਕਾਰ ਸਥਿਤੀ ਦੀ ਸਮ੍ਰਿਤੀ ਰਹੇ - ਇਸਨੂੰ ਕਹਿੰਦੇ ਹਨ ਨਿਰਾਕਾਰ ਸੋ ਸਾਕਾਰ ਦੁਆਰਾ ਵਾਣੀ ਵਿੱਚ, ਕਰਮ ਵਿੱਚ ਆਉਣਾ। ਅਸਲੀ ਸਵਰੂਪ ਨਿਰਾਕਾਰ ਹੈ, ਸਾਕਾਰ ਅਧਾਰ ਹੈ। ਇਹ ਡਬਲ ਸਮ੍ਰਿਤੀ ਨਿਰਾਕਾਰ ਸੋ ਸਾਕਾਰ ਸ਼ਕਤੀਸ਼ਾਲੀ ਸਥਿਤੀ ਹੈ। ਸਾਕਾਰ ਦਾ ਅਧਾਰ ਲੈਂਦੇ ਨਿਰਾਕਾਰ ਸਰੂਪ ਨੂੰ ਭੁੱਲੋ ਨਹੀਂ। ਭੁੱਲਦੇ ਹੋ ਇਸਲਈ ਯਾਦ ਕਰਨ ਦੀ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਲੌਕਿਕ ਜੀਵਨ ਵਿੱਚ ਆਪਣਾ ਸ਼ਰੀਰਿਕ ਸਵਰੂਪ ਸਵੈ ਹੀ ਸਦਾ ਯਾਦ ਰਹਿੰਦਾ ਹੈ ਕਿ ਮੈਂ ਫ਼ਲਾਣਾ ਜਾਂ ਫ਼ਲਾਣੀ ਇਸ ਵਕ਼ਤ ਇਹ ਕੰਮ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ। ਕੰਮ ਬਦਲਦਾ ਹੈ ਪਰ ਮੈਂ ਫ਼ਲਾਣਾ ਹਾਂ ਇਹ ਨਹੀਂ ਬਦਲਦਾ, ਨਾ ਭੁੱਲਦਾ ਹੈ। ਇਵੇਂ ਮੈਂ ਨਿਰਾਕਾਰ ਆਤਮਾ ਹਾਂ, ਇਹ ਅਸਲੀ ਸਵਰੂਪ ਕੋਈ ਵੀ ਕੰਮ ਕਰਦੇ ਸਵੈ ਅਤੇ ਸਦਾ ਯਾਦ ਰੱਖਣਾ ਚਾਹੀਦਾ। ਜਦੋਂ ਇੱਕ ਵਾਰ ਸਮ੍ਰਿਤੀ ਆ ਗਈ, ਪਰਿਚੈ ਵੀ ਮਿਲ ਗਿਆ ਮੈਂ ਨਿਰਾਕਾਰ ਆਤਮਾ ਹਾਂ। ਪਰਿਚੈ ਅਰਥਾਤ ਨਾਲੇਜ਼। ਤਾਂ ਨਾਲੇਜ਼ ਦੀ ਸ਼ਕਤੀ ਦੁਆਰਾ ਸਵਰੂਪ ਨੂੰ ਜਾਣ ਲਿਆ। ਜਾਣਨ ਤੋਂ ਬਾਦ ਭੁੱਲ ਕਿਵੇਂ ਸਕਦੇ? ਜਿਵੇਂ ਨਾਲੇਜ਼ ਦੀ ਸ਼ਕਤੀ ਨਾਲ ਸ਼ਰੀਰ ਦਾ ਭਾਨ ਭੁਲਾਉਂਦੇ ਵੀ ਭੁੱਲ ਨਹੀਂ ਸਕਦੇ। ਤਾਂ ਇਹ ਆਤਮਿਕ ਸਵਰੂਪ ਭੁੱਲ ਕਿਵੇਂ ਸੱਕਣਗੇ। ਤਾਂ ਇਹ ਆਪਣੇ ਆਪ ਤੋਂ ਪੁੱਛੋ ਅਤੇ ਅਭਿਆਸ ਕਰੋ। ਚੱਲਦੇ ਫ਼ਿਰਦੇ ਕੰਮ ਕਰਦੇ ਚੈਕ ਕਰੋ - ਨਿਰਾਕਾਰ ਸੋ ਸਾਕਾਰ ਅਧਾਰ ਨਾਲ ਇਹ ਕੰਮ ਕਰ ਰਿਹਾ ਹਾਂ! ਤਾਂ ਸਵੈ ਹੀ ਨਿਰਵਿਕਲਪ ਸਥਿਤੀ, ਨਿਰਾਕਾਰੀ ਸਥਿਤੀ, ਨਿਵਿਘਨ ਸਥਿਤੀ ਸਹਿਜ ਰਹੇਗੀ। ਮਿਹਨਤ ਤੋਂ ਛੁੱਟ ਜਾਣਗੇ। ਇਹ ਮਿਹਨਤ ਉਦੋਂ ਲੱਗਦੀ ਹੈ ਜਦੋਂ ਬਾਰ - ਬਾਰ ਭੁੱਲਦੇ ਹੋ। ਫੇਰ ਯਾਦ ਕਰਨ ਦੀ ਮਿਹਨਤ ਕਰਦੇ ਹੋ। ਭੁੱਲੋ ਹੀ ਕਿਉਂ, ਭੁੱਲਣਾ ਚਾਹੀਦਾ? ਬਾਪਦਾਦਾ ਪੁੱਛਦੇ ਹਨ - ਤੁਸੀਂ ਹੋ ਕੌਣ? ਸਾਕਾਰ ਹੋ ਜਾਂ ਨਿਰਾਕਾਰ? ਨਿਰਾਕਾਰ ਹੋ ਨਾ! ਨਿਰਾਕਾਰ ਹੁੰਦੇ ਹੋਏ ਭੁੱਲ ਕਿਉਂ ਜਾਂਦੇ ਹੋ! ਅਸਲੀ ਸਵਰੂਪ ਭੁੱਲ ਜਾਂਦੇ ਅਤੇ ਅਧਾਰ ਯਾਦ ਰਹਿੰਦਾ? ਸਵੈ ਤੇ ਹੀ ਹੰਸੀ ਨਹੀਂ ਆਉਂਦੀ ਕਿ ਇਹ ਕੀ ਕਰਦੇ ਹਾਂ! ਹੁਣ ਹੰਸੀ ਆਉਂਦੀ ਹੈ ਨਾ? ਅਸਲੀ ਭੁੱਲ ਜਾਂਦੇ ਅਤੇ ਨਕਲੀ ਚੀਜ਼ ਯਾਦ ਆ ਜਾਂਦੀ? ਬਾਪਦਾਦਾ ਨੂੰ ਕਦੀ - ਕਦੀ ਬੱਚਿਆਂ ਤੇ ਹੈਰਾਨੀ ਵੀ ਲੱਗਦੀ ਹੈ। ਆਪਣੇ ਆਪ ਨੂੰ ਭੁੱਲ ਜਾਂਦੇ ਅਤੇ ਭੁੱਲਕੇ ਫੇਰ ਕੀ ਕਰਦੇ? ਆਪਣੇ ਆਪ ਨੂੰ ਭੁੱਲ ਹੈਰਾਨ ਹੁੰਦੇ ਹਨ। ਜਿਵੇਂ ਬਾਪ ਨੂੰ ਸਨੇਹ ਨਾਲ ਨਿਰਾਕਾਰ ਤੋਂ ਸਾਕਾਰ ਵਿੱਚ ਆਹਵਾਨ ਕਰ ਲਿਆ ਸਕਦੇ ਹੋ ਤਾਂ ਜਿਸ ਨਾਲ ਸਨੇਹ ਹੈ ਉਸ ਜਿਵੇਂ ਨਿਰਾਕਾਰ ਸਥਿਤੀ ਵਿੱਚ ਸਥਿਤ ਨਹੀਂ ਹੋ ਸਕਦੇ ਹੋ! ਬਾਪਦਾਦਾ ਬੱਚਿਆਂ ਦੀ ਮਿਹਨਤ ਵੇਖ ਨਹੀਂ ਸਕਦੇ ਹਨ! ਮਾਸਟਰ ਸ੍ਰਵਸ਼ਕਤੀਵਾਨ ਅਤੇ ਮਿਹਨਤ? ਮਾਸਟਰ ਸ੍ਰਵਸ਼ਕਤੀਵਾਨ ਸ੍ਰਵ ਸ਼ਕਤੀਆਂ ਦੇ ਮਾਲਿਕ ਹੋ। ਜਿਸ ਸ਼ਕਤੀ ਨੂੰ ਜਿਸ ਵੀ ਵਕ਼ਤ ਸ਼ੁਭ ਸੰਕਲਪ ਨਾਲ ਆਹਵਾਨ ਕਰੋ ਉਹ ਸ਼ਕਤੀ ਤੁਸੀਂ ਮਾਲਿਕ ਦੇ ਅੱਗੇ ਹਾਜ਼ਿਰ ਹੈ। ਇਵੇਂ ਮਾਲਿਕ, ਜਿਸਦੀਆਂ ਸ੍ਰਵ ਸ਼ਕਤੀਆਂ ਸੇਵਾਧਾਰੀ ਹਨ, ਉਹ ਮਿਹਨਤ ਕਰੇਗਾ ਜਾਂ ਸ਼ੁਭ ਸੰਕਲਪ ਦਾ ਆਡਰ ਕਰੇਗਾ? ਕੀ ਕਰੇਗਾ, ਰਾਜੇ ਹੋ ਨਾ ਪ੍ਰਜਾ ਹੋ? ਉਵੇਂ ਵੀ ਜੋ ਯੋਗ ਬੱਚਾ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ? ਰਾਜਾ ਬੱਚੇ ਕਹਿੰਦੇ ਹੈ ਨਾ। ਤਾਂ ਤੁਸੀਂ ਕੌਣ ਹੋ? ਰਾਜਾ ਬੱਚੇ ਹੋ ਕਿ ਅਧੀਨ ਬੱਚੇ ਹੋ? ਅਧਿਕਾਰੀ ਆਤਮਾਵਾਂ ਹੋ ਨਾ। ਤਾਂ ਇਹ ਸ਼ਕਤੀਆਂ, ਇਹ ਗੁਣ ਇਹ ਸਭ ਤੁਹਾਡੇ ਸੇਵਾਧਾਰੀ ਹਨ, ਆਹਵਾਨ ਕਰੋ ਅਤੇ ਹਾਜ਼ਿਰ। ਜੋ ਕਮਜ਼ੋਰ ਹੁੰਦੇ ਹਨ ਉਹ ਸ਼ਕਤੀਸ਼ਾਲੀ ਸ਼ਸਤ੍ਰ ਹੁੰਦੇ ਹੋਏ ਵੀ ਕਮਜ਼ੋਰੀ ਦੇ ਕਾਰਨ ਹਾਰ ਜਾਂਦੇ ਹਨ। ਤੁਸੀਂ ਕਮਜ਼ੋਰ ਹੋ ਕੀ? ਬਹਾਦੁਰ ਬੱਚੇ ਹੋ ਨਾ! ਸ੍ਰਵ ਸ਼ਕਤੀਵਾਨ ਦੇ ਬੱਚੇ ਕਮਜ਼ੋਰ ਹੋਣ ਤਾਂ ਸਭ ਲੋਕੀ ਕੀ ਕਹਿਣਗੇ? ਚੰਗਾ ਲੱਗੇਗਾ? ਤਾਂ ਆਹਵਾਨ ਕਰਨਾ, ਆਡਰ ਕਰਨਾ ਸਿੱਖੋ। ਪਰ ਸੇਵਾਧਾਰੀ ਆਡਰ ਕਿਸਦਾ ਮੰਨੇਗਾ? ਜੋ ਮਾਲਿਕ ਹੋਵੇਗਾ। ਮਾਲਿਕ ਸਵੈ ਸੇਵਾਧਾਰੀ ਬਣ ਗਏ, ਮਿਹਨਤ ਕਰਨ ਵਾਲੇ ਤਾਂ ਸੇਵਾਧਾਰੀ ਹੋ ਗਏ ਨਾ। ਮਨ ਦੀ ਮਿਹਨਤ ਤੋਂ ਹੁਣ ਛੁੱਟ ਗਏ! ਸ਼ਰੀਰ ਦੇ ਮਿਹਨਤ ਦੀ ਯੱਗ ਸੇਵਾ ਵੱਖ ਗੱਲ ਹੈ। ਉਹ ਵੀ ਯੱਗ ਸੇਵਾ ਦੇ ਮਹੱਤਵ ਨੂੰ ਜਾਣਨ ਨਾਲ ਮਿਹਨਤ ਨਹੀਂ ਲੱਗਦੀ ਹੈ। ਜਦੋਂ ਮਧੂਬਨ ਵਿੱਚ ਸੰਪਰਕ ਵਾਲੀ ਆਤਮਾਵਾਂ ਆਉਂਦੀਆਂ ਹਨ ਅਤੇ ਵੇਖਦੀਆਂ ਹਨ ਇੰਨੀ ਸੰਖਿਆ ਦੀ ਆਤਮਾਵਾਂ ਦਾ ਭੋਜਨ ਬਣਦਾ ਹੈ ਹੋਰ ਸਭ ਕੰਮ ਹੁੰਦਾ ਹੈ ਤਾਂ ਵੇਖ - ਵੇਖ ਕੇ ਸਮਝਦੀ ਹੈ ਇਹ ਇੰਨਾ ਹਾਡਵਰ੍ਕ ਕਿਵੇਂ ਕਰਦੇ ਹਨ! ਉਨ੍ਹਾਂ ਨੂੰ ਬੜਾ ਹੈਰਾਨੀ ਲੱਗਦੀ ਹੈ। ਇੰਨਾ ਵੱਡਾ ਕੰਮ ਕਿਵੇਂ ਹੋ ਰਿਹਾ ਹੈ! ਪਰ ਕਰਨ ਵਾਲੇ ਇਹੋ ਜਿਹੇ ਵੱਡੇ ਕੰਮ ਨੂੰ ਵੀ ਕੀ ਸਮਝਦੇ ਹਨ? ਸੇਵਾ ਦੇ ਮਹੱਤਵ ਦੇ ਕਾਰਨ ਇਹ ਤਾਂ ਖੇਡ ਲੱਗਦਾ ਹੈ। ਮਿਹਨਤ ਨਹੀਂ ਲੱਗਦੀ। ਇਸਦੇ ਮਹੱਤਵ ਦੇ ਕਾਰਨ ਬਾਪ ਨਾਲ ਮੁਹਬਤ ਹੋਣ ਦੇ ਕਾਰਨ ਮਿਹਨਤ ਦਾ ਰੂਪ ਬਦਲ ਜਾਂਦਾ ਹੈ। ਇਵੇਂ ਮਨ ਦੀ ਮਿਹਨਤ ਤੋਂ ਹੁਣ ਛੁੱਟਣ ਦਾ ਵਕ਼ਤ ਆ ਗਿਆ ਹੈ। ਦਵਾਪਰ ਤੋਂ ਲੱਭਣ ਦੀ, ਤੜਪਣ ਦੀ, ਪੁਕਾਰਨ ਦੀ, ਮਨ ਦੀ ਮਿਹਨਤ ਕਰਦੇ ਆਏ ਹੋ। ਮਨ ਦੀ ਮਿਹਨਤ ਦੇ ਕਾਰਨ ਧਨ ਕਮਾਉਣ ਦੀ ਵੀ ਮਿਹਨਤ ਵੱਧਦੀ ਗਈ। ਅੱਜ ਕਿਸੇ ਨੂੰ ਵੀ ਪੁਛੋ ਤਾਂ ਕੀ ਕਹਿੰਦੇ ਹਨ? ਧਨ ਕਮਾਉਣਾ ਮਾਸੀ ਦਾ ਘਰ ਨਹੀਂ ਹੈ। ਮਨ ਦੀ ਮਿਹਨਤ ਨਾਲ ਧਨ ਦੀ ਕਮਾਈ ਦੀ ਵੀ ਮਿਹਨਤ ਵਧਾ ਦਿੱਤੀ ਅਤੇ ਤਨ ਤਾਂ ਬਣ ਹੀ ਗਿਆ ਰੋਗੀ, ਇਸਲਈ ਤਨ ਦੇ ਕੰਮ ਵਿੱਚ ਵੀ ਮਿਹਨਤ, ਮਨ ਦੀ ਵੀ ਮਿਹਨਤ, ਧਨ ਦੀ ਵੀ ਮਿਹਨਤ। ਸਿਰਫ਼ ਇੰਨਾ ਹੀ ਨਹੀਂ ਪਰ ਅੱਜ ਪਰਿਵਾਰ ਵਿੱਚ ਪਿਆਰ ਨਿਭਾਉਣ ਵਿੱਚ ਵੀ ਮਿਹਨਤ ਹੈ। ਕਦੀ ਇੱਕ ਰੁਸਦਾ ਹੈ, ਕਦੋਂ ਦੂਜਾ.ਫੇਰ ਉਸਨੂੰ ਮਨਾਉਣ ਦੀ ਮਿਹਨਤ ਵਿੱਚ ਲਗੇ ਰਹਿੰਦੇ। ਅੱਜ ਤੇਰਾ ਹੈ, ਕਲ ਤੇਰਾ ਨਹੀਂ ਫੇਰਾ ਆ ਜਾਂਦਾ ਹੈ। ਤਾਂ ਸਭ ਪ੍ਰਕਾਰ ਦੀ ਮਿਹਨਤ ਕਰਕੇ ਥੱਕ ਗਏ ਸੀ ਨਾ। ਤਨ ਨਾਲ, ਮਨ ਨਾਲ, ਧਨ ਨਾਲ, ਸੰਬੰਧ ਨਾਲ, ਸਭਤੋਂ ਥੱਕ ਗਏ।

ਬਾਪਦਾਦਾ ਪਹਿਲੇ ਮਨ ਦੀ ਮਿਹਨਤ ਸਮਾਪ੍ਤ ਕਰ ਦਿੰਦੇ ਕਿਉਂਕਿ ਬੀਜ਼ ਹੈ ਮਨ। ਮਨ ਦੀ ਮਿਹਨਤ ਤਨ ਦੀ, ਧਨ ਦੀ ਮਿਹਨਤ ਅਨੁਭਵ ਕਰਾਉਂਦੀ ਹੈ। ਜਦੋਂ ਮਨ ਠੀਕ ਨਹੀਂ ਹੋਵੇਗਾ ਤਾਂ ਕੋਈ ਕੰਮ ਹੋਵੇਗਾ ਤਾਂ ਕਹਿਣਗੇ ਅੱਜ ਇਹ ਹੁੰਦਾ ਨਹੀਂ। ਬੀਮਾਰ ਹੋਵੇਗਾ ਨਹੀਂ ਪਰ ਸਮਝੇਗਾ ਮੈਨੂੰ 103 ਬੁਖ਼ਾਰ ਹੈ। ਤਾਂ ਮਨ ਦੀ ਮਿਹਨਤ ਤਨ ਦੀ ਮਿਹਨਤ ਅਨੁਭਵ ਕਰਾਉਂਦੀ ਹੈ। ਧਨ ਵਿੱਚ ਵੀ ਇਵੇਂ ਹੀ ਹੈ। ਮਨ ਥੋੜ੍ਹਾ ਵੀ ਖ਼ਰਾਬ ਹੋਵੇਗਾ, ਕਹਿਣਗੇ ਬਹੁਤ ਕੰਮ ਕਰਨਾ ਪੈਂਦਾ ਹੈ। ਕਮਾਉਣਾ ਬੜਾ ਮੁਸ਼ਕਿਲ ਹੈ। ਵਾਯੂਮੰਡਲ ਖ਼ਰਾਬ ਹੈ। ਅਤੇ ਜਦੋਂ ਮਨ ਖੁਸ਼ ਹੋਵੇਗਾ ਤਾਂ ਕਹਿਣਗੇ ਕੋਈ ਬੜੀ ਗੱਲ ਨਹੀਂ। ਕੰਮ ਉਹੀ ਹੋਵੇਗਾ ਪਰ ਮਨ ਦੀ ਮਿਹਨਤ ਧਨ ਦੀ ਮਿਹਨਤ ਵੀ ਅਨੁਭਵ ਕਰਾਉਂਦੀ ਹੈ। ਮਨ ਦੀ ਕਮਜ਼ੋਰੀ ਵਾਯੂਮੰਡਲ ਦੀ ਕਮਜ਼ੋਰੀ ਵਿੱਚ ਲਿਆਉਂਦੀ ਹੈ। ਬਾਪਦਾਦਾ ਬੱਚਿਆਂ ਦੇ ਮਨ ਦੀ ਮਿਹਨਤ ਨਹੀਂ ਵੇਖ ਸਕਦੇ। 63 ਜਨਮ ਮਿਹਨਤ ਕੀਤੀ। ਹੁਣ ਇੱਕ ਜਨਮ ਮੌਜਾਂ ਦਾ ਜਨਮ ਹੈ, ਮੁਹੱਬਤ ਦਾ ਜਨਮ ਹੈ, ਪ੍ਰਾਪਤੀਆਂ ਦਾ ਜਨਮ ਹੈ, ਵਰਦਾਨਾਂ ਦਾ ਜਨਮ ਹੈ। ਮਦਦ ਲੈਣ ਦਾ ਮਦਦ ਮਿਲਣ ਦਾ ਜਨਮ ਹੈ। ਫੇਰ ਵੀ ਇਸ ਜਨਮ ਵਿੱਚ ਵੀ ਮਿਹਨਤ ਕਿਉਂ? ਤਾਂ ਹੁਣ ਮਿਹਨਤ ਨੂੰ ਮੁਹੱਬਤ ਵਿੱਚ ਪਰਿਵਰਤਨ ਕਰੋ। ਮਹੱਤਵ ਨਾਲ ਖ਼ਤਮ ਕਰੋ।

ਅੱਜ ਬਾਪਦਾਦਾ ਆਪਸ ਵਿੱਚ ਬਹੁਤ ਚਿੱਟਚੈਟ ਕਰ ਰਹੇ ਸੀ, ਬੱਚਿਆਂ ਦੀ ਮਿਹਨਤ ਤੇ। ਕੀ ਕਰਦੇ ਹਨ, ਬਾਪਦਾਦਾ ਮੁਸਕਰਾ ਰਹੇ ਸੀ ਕਿ ਮਨ ਦੀ ਮਿਹਨਤ ਦਾ ਕਾਰਨ ਕੀ ਬਣਦਾ ਹੈ, ਕੀ ਕਰਦੇ ਹਨ? ਟੇਢੇ ਬਾਂਕੇ, ਬੱਚੇ ਪੈਦਾ ਕਰਦੇ, ਜਿਸਦਾ ਕਦੀ ਮੂੰਹ ਨਹੀਂ ਹੁੰਦਾ, ਕਦੀ ਟੰਗ ਨਹੀਂ, ਕਦੀ ਬਾਂਹ ਨਹੀਂ ਹੁੰਦੀ। ਇਵੇਂ ਵਿਅਰ੍ਥ ਦੀ ਵੰਸ਼ਾਵਲੀ ਬਹੁਤ ਪੈਦਾ ਕਰਦੇ ਹਨ ਅਤੇ ਫੇਰ ਜੋ ਰਚਨਾਂ ਕੀ ਤਾਂ ਕੀ ਕਰਣਗੇ? ਉਸਨੂੰ ਪਾਲਨਾ ਦੇ ਕਾਰਨ ਮਿਹਨਤ ਕਰਨੀ ਪੈਂਦੀ। ਇਵੇਂ ਰਚਨਾਂ ਰਚਣ ਦੇ ਕਾਰਨ ਜ਼ਿਆਦਾ ਮਿਹਨਤ ਕਰ ਥੱਕ ਜਾਂਦੇ ਹਨ ਅਤੇ ਦਿਲਸ਼ਿਕਸਤ ਵੀ ਹੋ ਜਾਂਦੇ ਹਨ। ਬਹੁਤ ਮੁਸ਼ਕਿਲ ਲੱਗਦਾ ਹੈ। ਹੈ ਚੰਗਾ ਪਰ ਹੈ ਬੜਾ ਮੁਸ਼ਕਿਲ। ਛੱਡਣਾ ਵੀ ਨਹੀਂ ਚਾਹੁੰਦੇ ਅਤੇ ਉੱਡਣਾ ਵੀ ਨਹੀਂ ਚਾਉਂਦੇ। ਤਾਂ ਕੀ ਕਰਨਾ ਪਵੇਗਾ। ਚੱਲਣਾ ਪਵੇਗਾ। ਚੱਲਣ ਵਿੱਚ ਤਾਂ ਜ਼ਰੂਰ ਮਿਹਨਤ ਲਗੇਗੀ ਨਾ ਇਸਲਈ ਹੁਣ ਕਮਜ਼ੋਰ ਰਚਨਾ ਬੰਦ ਕਰੋ ਤਾਂ ਮਨ ਦੀ ਮਿਹਨਤ ਤੋਂ ਛੁੱਟ ਜਾਣਗੇ। ਫੇਰ ਹੰਸੀ ਦੀ ਗੱਲ ਕੀ ਕਹਿੰਦੇ ਹਨ? ਬਾਪ ਕਹਿੰਦੇ ਇਹ ਰਚਨਾ ਕਿਉਂ ਕਰਦੇ, ਤਾਂ ਜਿਵੇਂ ਅੱਜਕਲ ਦੇ ਲੋਕੀ ਕਹਿੰਦੇ ਹੈ ਨਾ - ਕੀ ਕਰੀਏ ਈਸ਼ਵਰ ਦੇ ਦਿੰਦਾ ਹੈ। ਦੋਸ਼ ਸਾਰਾ ਈਸ਼ਵਰ ਤੇ ਲਗਾਉਂਦੇ ਹਨ, ਇਵੇਂ ਇਹ ਵਿਅਰ੍ਥ ਰਚਨਾ ਤੇ ਕੀ ਕਹਿੰਦੇ? ਅਸੀਂ ਚਾਹੁੰਦੇ ਨਹੀਂ ਹਾਂ ਪਰ ਮਾਇਆ ਆ ਜਾਂਦੀ ਹੈ। ਸਾਡੀ ਚਾਹਨਾ ਨਹੀਂ ਹੈ ਪਰ ਹੋ ਜਾਂਦਾ ਹੈ ਇਸਲਈ ਸ੍ਰਵਸ਼ਕਤੀਵਾਨ ਬਾਪ ਦੇ ਬੱਚੇ ਮਾਲਿਕ ਬਣੋ। ਰਾਜਾ ਬਣੋ। ਕਮਜ਼ੋਰ ਅਰਥਾਤ ਅਧੀਨ ਪ੍ਰਜਾ। ਮਾਲਿਕ ਅਰਥਾਤ ਸ਼ਕਤੀਸ਼ਾਲੀ ਰਾਜਾ। ਤਾਂ ਆਹਵਾਨ ਕਰੋ ਮਾਲਿਕ ਬਣ ਕਰਕੇ। ਸਵੈ ਸਥਿਤੀ ਦੇ ਸ਼੍ਰੇਸ਼ਠ ਸਿੰਘਾਸਨ ਤੇ ਬੈਠੋ। ਸਿੰਘਾਸਨ ਤੇ ਬੈਠ ਕੇ ਸ਼ਕਤੀ ਰੂਪੀ ਸੇਵਧਾਰੀਆਂ ਦਾ ਆਹਵਾਨ ਕਰੋ। ਆਡਰ ਦਵੋ। ਹੋ ਨਹੀਂ ਸਕਦਾ ਕਿ ਤੁਹਾਡੇ ਸੇਵਾਧਾਰੀ ਤੁਹਾਡੇ ਆਡਰ ਤੇ ਨਾ ਚੱਲਣ। ਫੇਰ ਇਵੇਂ ਨਹੀਂ ਕਹਿਣਗੇ ਕੀ ਕਰੀਏ ਸਹਿਣ ਸ਼ਕਤੀ ਨਾ ਹੋਣ ਦੇ ਕਾਰਨ ਮਿਹਨਤ ਕਰਨੀ ਪੈਂਦੀ ਹੈ। ਸਮਾਨ ਦੀ ਸ਼ਕਤੀ ਘੱਟ ਸੀ ਇਸਲਈ ਇਵੇਂ ਹੋਇਆ। ਤੁਹਾਡੇ ਸੇਵਾਧਾਰੀ ਵਕ਼ਤ ਤੇ ਕੰਮ ਵਿੱਚ ਨਾ ਆਉਣ ਤਾਂ ਸੇਵਾਧਾਰੀ ਕੀ ਹੋਏ? ਕੰਮ ਪੂਰਾ ਹੋ ਜਾਏ ਫ਼ੇਰ ਸੇਵਾਧਾਰੀ ਆਏ ਤਾਂ ਕੀ ਹੋਵੇਗਾ! ਜਿਸਨੂੰ ਸਵੈ ਵਕ਼ਤ ਦਾ ਮਹੱਤਵ ਹੈ ਉਸਦੇ ਸੇਵਾਧਾਰੀ ਵੀ ਵਕ਼ਤ ਤੇ ਮਹੱਤਵ ਜਾਣ ਹਾਜ਼ਿਰ ਹੋਣਗੇ। ਜੇਕਰ ਕੋਈ ਵੀ ਸ਼ਕਤੀ ਜਾਂ ਗੁਣ ਵਕ਼ਤ ਤੇ ਇਮਰਜ ਨਹੀਂ ਹੁੰਦੇ ਹਨ ਤਾਂ ਇਸ ਤੋਂ ਸਿੱਧ ਹੈ ਕਿ ਮਾਲਿਕ ਨੂੰ ਵਕ਼ਤ ਦਾ ਮਹੱਤਵ ਨਹੀਂ ਹੈ। ਕੀ ਕਰਨਾ ਚਾਹੀਦਾ? ਸਿੰਘਾਸਨ ਤੇ ਬੈਠਣਾ ਚੰਗਾ ਜਾਂ ਮਿਹਨਤ ਕਰਨਾ ਚੰਗਾ? ਹੁਣ ਇਸ ਵਿੱਚ ਵਕ਼ਤ ਦੇਣ ਦੀ ਲੋੜ੍ਹ ਨਹੀਂ ਹੈ। ਮਿਹਨਤ ਕਰਨਾ ਠੀਕ ਲੱਗਦਾ ਜਾਂ ਮਾਲਿਕ ਬਣਨਾ ਠੀਕ ਲੱਗਦਾ? ਕੀ ਚੰਗਾ ਲੱਗਦਾ ਹੈ? ਸੁਣਾਇਆ ਨਾ - ਇਸਦੇ ਲਈ ਸਿਰਫ਼ ਇਹ ਇੱਕ ਅਭਿਆਸ ਸਦਾ ਕਰਦੇ ਰਹੋ - ਨਿਰਾਕਾਰ ਸੋ ਸਾਕਾਰ ਦੇ ਅਧਾਰ ਨਾਲ ਇਹ ਕੰਮ ਕਰ ਰਿਹਾ ਹਾਂ। ਕਰਾਵਨਹਾਰ ਬਣ ਕਰਮਇੰਦ੍ਰੀਆਂ ਨਾਲ ਕਰਾਓ। ਆਪਣੇ ਨਿਰਾਕਾਰੀ ਵਾਸਤਵਿਕ ਸਵਰੂਪ ਨੂੰ ਸਮ੍ਰਿਤੀ ਵਿੱਚ ਰੱਖੋਗੇ ਤਾਂ ਵਾਸਤਵਿਕ ਸਵਰੂਪ ਦੇ ਗੁਣ ਸ਼ਕਤੀਆਂ ਸਵੈ ਹੀ ਇਮਰ੍ਜ ਹੋਣਗੇ। ਜਿਵੇਂ ਦਾ ਸਵਰੂਪ ਹੁੰਦਾ ਹੈ ਉਵੇਂ ਗੁਣ ਅਤੇ ਸ਼ਕਤੀਆਂ ਸਵੈ ਹੀ ਕਰਮ ਵਿੱਚ ਆਉਂਦੇ ਹਨ। ਜਿਵੇਂ ਕੰਨਿਆ ਜਦੋਂ ਮਾਂ ਬਣ ਜਾਂਦੀ ਹੈ ਤਾਂ ਮਾਂ ਦੇ ਸਵਰੂਪ ਵਿੱਚ ਸੇਵਾ ਭਾਵ, ਤਿਆਗ, ਸਨੇਹ, ਅਥੱਕ ਸੇਵਾ ਆਦਿ ਗੁਣ ਅਤੇ ਸ਼ਕਤੀਆਂ ਸਵੈ ਹੀ ਇਮਰ੍ਜ ਹੁੰਦੀਆਂ ਹਨ ਨਾ। ਤਾਂ ਅਨਾਦਿ ਅਵਿਨਾਸ਼ੀ ਸਵਰੂਪ ਯਾਦ ਰਹਿਣ ਨਾਲ ਸਵੈ ਹੀ ਇਹ ਗੁਣ ਅਤੇ ਸ਼ਕਤੀਆਂ ਇਮਰ੍ਜ ਹੋਣਗੀਆਂ। ਸਵਰੂਪ ਸਮ੍ਰਿਤੀ ਸਥਿਤੀ ਨੂੰ ਸਵੈ ਹੀ ਬਣਾਉਂਦਾ ਹੈ। ਸਮਝਿਆ ਕੀ ਕਰਨਾ ਹੈ! ਮਿਹਨਤ ਸ਼ਬਦ ਨੂੰ ਜੀਵਨ ਤੋਂ ਸਮਾਪ੍ਤ ਕਰ ਦੋ। ਮੁਸ਼ਕਿਲ ਮਿਹਨਤ ਦੇ ਕਾਰਨ ਲੱਗਦਾ ਹੈ। ਮਿਹਨਤ ਸਮਾਪ੍ਤ ਤਾਂ ਮੁਸ਼ਕਿਲ ਸ਼ਬਦ ਵੀ ਸਵੈ ਹੀ ਸਮਾਪ੍ਤ ਹੋ ਜਾਵੇਗਾ। ਅੱਛਾ!

ਸਦਾ ਮੁਸ਼ਕਿਲ ਨੂੰ ਸਹਿਜ ਕਰਨ ਵਾਲੇ, ਮਿਹਨਤ ਨੂੰ ਮੁਹੱਬਤ ਵਿੱਚ ਬਦਲਣ ਵਾਲੇ, ਸਦਾ ਸਵੈ ਸਵਰੂਪ ਦੀ ਸਮ੍ਰਿਤੀ ਦੁਆਰਾ ਸ਼੍ਰੇਸ਼ਠ ਸ਼ਕਤੀਆਂ ਅਤੇ ਗੁਣਾਂ ਦਾ ਅਨੁਭਵ ਕਰਨ ਵਾਲੇ, ਸਦਾ ਬਾਪ ਨੂੰ ਸਨੇਹ ਦਾ ਰੇਸਪੌਂਡ ਦੇਣ ਵਾਲੇ, ਬਾਪ ਸਮਾਨ ਬਣਨ ਵਾਲੇ, ਸਦਾ ਸ਼੍ਰੇਸ਼ਠ ਸਮ੍ਰਿਤੀ ਦੇ ਸ਼੍ਰੇਸ਼ਠ ਆਸਨ ਤੇ ਸਥਿਤ ਹੋ ਮਾਲਿਕ ਬਣ ਸੇਵਧਾਰੀਆਂ ਦੁਆਰਾ ਕੰਮ ਕਰਾਉਣ ਵਾਲੇ, ਇਵੇਂ ਰਾਜੇ ਬੱਚਿਆਂ ਨੂੰ, ਮਾਲਿਕ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪ੍ਰਸਨਲ ਮੁਲਾਕਾਤ - ( ਵਿਦੇਸ਼ੀ ਭਰਾ ਭੈਣਾਂ ਨਾਲ )
1)ਸੇਵਾ ਬਾਪ ਦੇ ਨਾਲ ਹੋਣ ਦਾ ਅਨੁਭਵ ਕਰਾਉਂਦੀ ਹੈ। ਸੇਵਾ ਤੇ ਜਾਣਾ ਮਤਲਬ ਸਦਾ ਬਾਪ ਦੇ ਨਾਲ ਰਹਿਣਾ। ਭਾਵੇਂ ਸਾਕਾਰ ਰੂਪ ਵਿੱਚ ਰਹਿਣ, ਭਾਵੇਂ ਆਕਾਰ ਰੂਪ ਵਿੱਚ। ਪਰ ਸੇਵਾਧਾਰੀ ਬੱਚਿਆਂ ਦੇ ਨਾਲ ਬਾਪ ਸਦਾ ਹੈ ਹੀ ਹੈ। ਕਰਾਵਨਹਾਰ ਕਰਾ ਰਿਹਾ ਹੈ, ਚਲਾਉਣ ਵਾਲਾ ਚਲਾ ਰਿਹਾ ਹੈ ਅਤੇ ਸਵੈ ਕੀ ਕਰਦੇ ਹਨ? ਨਿਮਿਤ ਬਣ ਖੇਡ ਖੇਡਦੇ ਰਹਿੰਦੇ ਹਨ। ਇਵੇਂ ਹੀ ਅਨੁਭਵ ਹੁੰਦਾ ਹੈ ਨਾ? ਇਵੇਂ ਸੇਵਾਧਾਰੀ ਸਫ਼ਲਤਾ ਦੇ ਅਧਿਕਾਰੀ ਬਣ ਜਾਂਦੇ ਹਨ। ਸਫ਼ਲਤਾ ਜਨਮ ਸਿੱਧ ਅਧਿਕਾਰ ਹੈ, ਸਫ਼ਲਤਾ ਸਦਾ ਹੀ ਮਹਾਨ ਪੁੰਨਆਤਮਾ ਬਣਨ ਦਾ ਅਨੁਭਵ ਕਰਾਉਂਦੀ ਹੈ। ਮਹਾਨ ਪੁੰਨ ਆਤਮਾ ਬਣਨ ਵਾਲਿਆਂ ਨੂੰ ਅਨੇਕ ਆਤਮਾਵਾਂ ਦੇ ਆਸ਼ੀਰਵਾਦ ਦੀ ਲਿਫ਼ਟ ਮਿਲਦੀ ਹੈ। ਅੱਛਾ -

ਹੁਣ ਤਾਂ ਉਹ ਵੀ ਦਿਨ ਆਉਣਾ ਹੀ ਹੈ ਜਦੋਂ ਸਭਦੇ ਮੁੱਖ ਤੋਂ ਇੱਕ ਹੈ, ਇੱਕ ਹੀ ਹੈ ਇਹ ਗੀਤ ਨਿਕਲਣਗੇ। ਬਸ ਡਰਾਮਾ ਦਾ ਇਹੀ ਪਾਰ੍ਟ ਰਿਹਾ ਹੋਇਆ ਹੈ। ਇਹ ਹੋਇਆ ਅਤੇ ਸਮਾਪ੍ਤੀ ਹੋਈ। ਹੁਣ ਇਸ ਪਾਰ੍ਟ ਨੂੰ ਨੇੜੇ ਲਿਆਉਣਾ ਹੈ। ਇਸਦੇ ਲਈ ਅਨੁਭਵ ਕਰਾਉਣਾ ਹੀ ਵਿਸ਼ੇਸ਼ ਆਕਰਸ਼ਣ ਦਾ ਸਾਧਨ ਹੈ। ਗਿਆਨ ਸੁਣਾਉਂਦੇ ਜਾਓ ਅਤੇ ਅਨੁਭਵ ਕਰਾਉਂਦੇ ਜਾਓ। ਗਿਆਨ ਸਿਰਫ਼ ਸੁਣਨ ਨਾਲ ਸੰਤੁਸ਼ਟ ਨਹੀਂ ਹੁੰਦੇ ਪਰ ਗਿਆਨ ਸੁਣਾਉਂਦੇ ਹੋਏ ਅਨੁਭਵ ਵੀ ਕਰਾਉਂਦੇ ਜਾਓ ਤਾਂ ਗਿਆਨ ਦਾ ਵੀ ਮਹੱਤਵ ਹੈ ਅਤੇ ਪ੍ਰਾਪਤੀ ਦੇ ਕਾਰਨ ਅੱਗੇ ਉਤਸਾਹ ਵਿੱਚ ਵੀ ਆ ਜਾਂਦੇ ਹਨ। ਉਨ੍ਹਾਂ ਸਭਦੇ ਭਾਸ਼ਣ ਤਾਂ ਸਿਰਫ਼ ਨਾਲੇਜ਼ਫੁੱਲ ਹੁੰਦੇ ਹਨ। ਤੁਹਾਡੇ ਲੋਕਾਂ ਦੇ ਭਾਸ਼ਣ ਸਿਰਫ਼ ਨਾਲੇਜ਼ਫੁੱਲ ਨਹੀਂ ਹੋਣ ਪਰ ਅਨੁਭਵ ਦੀ ਅਥਾਰਿਟੀ ਵਾਲੇ ਹੋਣ। ਅਤੇ ਅਨੁਭਵਾਂ ਦੀ ਅਥਾਰਿਟੀ ਨਾਲ ਬੋਲਦੇ ਹੋਏ ਅਨੁਭਵ ਕਰਾਉਂਦੇ ਜਾਓ। ਜਿਵੇਂ ਕੋਈ - ਕੋਈ ਚੰਗੇ ਸਪੀਕਰ ਹੁੰਦੇ ਹਨ, ਉਹ ਬੋਲਦੇ ਹੋਏ ਰੁਵਾ ਵੀ ਦਿੰਦੇ ਹਨ, ਹੰਸਾ ਵੀ ਦਿੰਦੇ ਹਨ। ਸ਼ਾਂਤੀ ਵਿੱਚ, ਸਾਇਲੈਂਸ ਵਿੱਚ ਵੀ ਲੈ ਜਾਣਗੇ। ਜਿਵੇਂ ਗੱਲ ਕਹਿਣਗੇ ਉਵੇਂ ਵਾਯੂਮੰਡਲ ਹਾਲ ਦਾ ਬਣਾ ਦਿੰਦੇ ਹਨ। ਉਹ ਤਾਂ ਹੋਏ ਟੈਮਪ੍ਰੇਰੀ। ਜਦੋਂ ਉਹ ਕਰ ਸਕਦੇ ਹਨ ਤਾਂ ਤੁਸੀਂ ਮਾਸਟਰ ਸ੍ਰਵਸ਼ਕਤੀਵਾਨ ਕੀ ਨਹੀਂ ਕਰ ਸਕਦੇ। ਕੋਈ ਸ਼ਾਂਤੀ ਬੋਲੇ ਤਾਂ ਸ਼ਾਂਤੀ ਦਾ ਵਾਤਾਵਰਣ ਹੋਵੇ, ਅਨੰਦ ਬੋਲੇ ਤਾਂ ਅਨੰਦ ਦਾ ਵਾਤਾਵਰਣ ਹੋਵੇ। ਇਵੇਂ ਅਨੁਭੂਤੀ ਕਰਾਉਣ ਵਾਲੇ ਭਾਸ਼ਣ, ਪ੍ਰਤੱਖਤਾ ਦਾ ਝੰਡਾ ਲਹਿਰਾਉਣਗੇ। ਕੋਈ ਤਾਂ ਵਿਸ਼ੇਸ਼ਤਾ ਵੇਖਣਗੇ ਨਾ। ਅੱਛਾ - ਵਕ਼ਤ ਸਵੈ ਹੀ ਸ਼ਕਤੀਆਂ ਭਰ ਰਿਹਾ ਹੈ। ਹੋਇਆ ਹੀ ਪਿਆ ਹੈ, ਸਿਰਫ਼ ਰਿਪੀਟ ਕਰਨਾ ਹੈ। ਅੱਛਾ!

ਵਿਦਾਈ ਦੇ ਵਕ਼ਤ ਦਾਦੀ ਜਾਨਕੀ ਜੀ ਨਾਲ ਬਾਪਦਾਦਾ ਦੀ ਮੁਲਾਕਾਤ
ਵੇਖ - ਵੇਖ ਹਰਸ਼ਿਤ ਹੁੰਦੀ ਰਹਿੰਦੀ ਹੋ! ਸਭਤੋਂ ਜ਼ਿਆਦਾ ਖੁਸ਼ੀ ਹੋਰ ਬੱਚਿਆਂ ਨੂੰ ਹੈ ਨਾ! ਜੋ ਸਦਾ ਹੀ ਖੁਸ਼ੀਆਂ ਦੇ ਸਾਗਰ ਵਿੱਚ ਲਹਿਰਾਉਂਦੇ ਰਹਿੰਦੇ ਹਨ। ਸੁੱਖ ਦੇ ਸਾਗਰ ਵਿੱਚ, ਸ੍ਰਵ ਪ੍ਰਾਪਤੀਆਂ ਦੇ ਸਾਗਰ ਵਿੱਚ ਲਹਿਰਾਉਂਦੇ ਹੀ ਰਹਿੰਦੇ ਹਨ, ਉਹ ਦੂਜਿਆਂ ਨੂੰ ਵੀ ਉਹੀ ਸਾਗਰ ਵਿੱਚ ਲਹਿਰਾਉਂਦੇ ਹਨ। ਸਾਰਾ ਦਿਨ ਕੀ ਕੰਮ ਕਰਦੀ ਹੋ? ਜਿਵੇਂ ਕਿਸੇ ਨੂੰ ਸਾਗਰ ਵਿੱਚ ਨਹਾਉਣਾ ਨਹੀਂ ਆਉਂਦਾ ਹੈ ਤਾਂ ਕੀ ਕਰਦੇ? ਹੱਥ ਫ਼ੜਕੇ ਨਹਾਉਂਦੇ ਹੈ ਨਾ! ਇਹੀ ਕੰਮ ਕਰਦੀ ਹੋ, ਸੁੱਖ ਵਿੱਚ ਲਹਰਾਓ, ਖੁਸ਼ੀ ਵਿੱਚ ਲਹਰਾਓ.ਇਵੇਂ ਕਰਦੀ ਰਹਿੰਦੀ ਹੋ ਨਾ! ਬਿਜ਼ੀ ਰਹਿਣ ਦਾ ਕੰਮ ਚੰਗਾ ਮਿਲ ਗਿਆ ਹੈ। ਕਿੰਨਾ ਬਿਜ਼ੀ ਰਹਿੰਦੀ ਹੋ? ਫੁਰਸਤ ਹੈ? ਇਸ ਵਿੱਚ ਸਦਾ ਬਿਜ਼ੀ ਹੈ, ਤਾਂ ਦੂਜੇ ਵੀ ਵੇਖ ਫਾਲੋ ਕਰਦੇ ਹਨ। ਬਸ, ਯਾਦ ਅਤੇ ਸੇਵਾ ਦੇ ਸਿਵਾਏ ਹੋਰ ਕੁਝ ਵਿਖਾਈ ਨਹੀਂ ਦਿੰਦਾ। ਆਟੋਮੇਟਿਕਲੀ ਬੁੱਧੀ ਯਾਦ ਅਤੇ ਸੇਵਾ ਵਿੱਚ ਹੀ ਜਾਂਦੀ ਹੈ ਹੋਰ ਕਿੱਥੇ ਜਾ ਨਹੀਂ ਸਕਦੀ। ਚੱਲਣਾ ਨਹੀਂ ਪੈਂਦਾ, ਚੱਲਦੀ ਹੀ ਰਹਿੰਦੀ ਹੈ। ਇਸਨੂੰ ਕਹਿੰਦੇ ਹਨ ਸਿੱਖੇ ਹੋਏ ਸਿਖਾ ਰਹੇ ਹਨ। ਚੰਗਾ ਕੰਮ ਦੇ ਦਿੱਤਾ ਹੈ ਨਾ। ਬਾਪ ਹੁਸ਼ਿਆਰ ਬਣਾਕੇ ਗਏ ਹੈ ਨਾ। ਢੀਲਾਢਾਲਾ ਤਾਂ ਨਹੀਂ ਛੱਡਕੇ ਗਏ। ਹੁਸ਼ਿਆਰ ਬਣਾਕੇ, ਥਾਂ ਦੇਕੇ ਗਏ ਹੈ ਨਾ। ਨਾਲ ਤਾਂ ਹੈ ਹੀ ਪਰ ਨਿਮਿਤ ਤਾਂ ਬਣਾਇਆ ਨਾ। ਹੁਸ਼ਿਆਰ ਬਣਾਕੇ ਸੀਟ ਦਿੱਤਾ ਹੈ। ਇਥੋਂ ਤੋਂ ਹੀ ਸੀਟ ਦੇਣ ਦੀ ਰਸਮ ਸ਼ੁਰੂ ਹੋਈ ਹੈ। ਬਾਪ ਸੇਵਾ ਦਾ ਤਖ਼ਤ ਜਾਂ ਸੇਵਾ ਦੀ ਸੀਟ ਦੇਕੇ ਅੱਗੇ ਵਧੇ, ਹੁਣ ਸਾਕ੍ਸ਼ੀ ਹੋਕੇ ਵੇਖ ਰਹੇ ਹਨ, ਕਿਵੇਂ ਬੱਚੇ ਅੱਗੇ ਤੋਂ ਅੱਗੇ ਵੱਧ ਰਹੇ ਹਨ। ਸਾਥ ਦਾ ਸਾਥ ਵੀ ਹੈ, ਸਾਕ੍ਸ਼ੀ ਦਾ ਸਾਕ੍ਸ਼ੀ ਵੀ। ਦੋਨੋ ਹੀ ਪਾਰ੍ਟ ਵਜਾ ਰਹੇ ਹਨ। ਸਾਕਾਰ ਰੂਪ ਵਿੱਚ ਸਾਕ੍ਸ਼ੀ ਕਹਾਂਗੇ, ਅਵਿਯਕਤ ਰੂਪ ਵਿੱਚ ਸਾਥੀ ਕਹਾਂਗੇ। ਦੋਨੋ ਹੀ ਪਾਰ੍ਟ ਵਜਾ ਰਹੇ ਹਨ। ਅੱਛਾ!

ਵਰਦਾਨ:-
ਸਵਾਸੋ ਸਵਾਸ ਯਾਦ ਅਤੇ ਸੇਵਾ ਦੇ ਬੈਲੈਂਸ ਦੁਆਰਾ ਬਲੈਸਿੰਗ ਪ੍ਰਾਪਤ ਕਰਨ ਵਾਲੇ ਸਦਾ ਪ੍ਰਸੰਨਚਿੱਤ ਭਵ

ਜਿਵੇਂ ਅਟੇੰਸ਼ਨ ਰੱਖਦੇ ਜੋ ਕਿ ਯਾਦ ਦਾ ਲਿੰਕ ਸਦਾ ਜੁਟਾ ਰਹੇ ਉਵੇਂ ਸੇਵਾ ਵਿੱਚ ਵੀ ਸਦਾ ਲਿੰਕ ਜੁਟਾ ਰਹੇ। ਸਵਾਸੋ ਸਵਾਸ ਯਾਦ ਅਤੇ ਸਵਾਸੋ ਸਵਾਸ ਸੇਵਾ ਹੋਵੇ - ਇਸਨੂੰ ਕਹਿੰਦੇ ਹਨ ਬੈਲੈਂਸ, ਇਸ ਬੈਲੈਂਸ ਨਾਲ ਸਦਾ ਬਲੈਸਿੰਗ ਦਾ ਅਨੁਭਵ ਕਰਦੇ ਰਹਿਣਗੇ ਅਤੇ ਇਹੀ ਆਵਾਜ਼ ਦਿਲ ਤੋਂ ਨਿਕਲੇਗਾ ਕਿ ਆਸ਼ੀਰਵਾਦਾਂ ਨਾਲ ਪੱਲ ਰਹੇ ਹਨ। ਮਿਹਨਤ ਤੋਂ, ਯੁੱਧ ਤੋਂ ਛੁੱਟ ਜਾਣਗੇ। ਕੀ, ਕਿਉਂ, ਕਿਵੇਂ ਇੰਨਾ ਪ੍ਰਸ਼ਨਾਂ ਤੋਂ ਮੁਕਤ ਹੋ ਸਦਾ ਪ੍ਰਸੰਨਚਿੱਤ ਰਹਿਣਗੇ। ਫੇਰ ਸਫ਼ਲਤਾ ਜਨਮ ਸਿੱਧ ਅਧਿਕਾਰ ਦੇ ਰੂਪ ਵਿੱਚ ਅਨੁਭਵ ਹੋਵੇਗਾ।

ਸਲੋਗਨ:-
ਬਾਪ ਤੋਂ ਇਨਾਮ ਲੈਣਾ ਹੈ ਤਾਂ ਸਵੈ ਤੋਂ ਅਤੇ ਸਾਥਿਆਂ ਤੋਂ ਨਿਰਵਿਘਨ ਰਹਿਣ ਦਾ ਸਟੀਫਿਕੇਟ ਨਾਲ ਹੋਵੇ।