02.01.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਦੀ ਸ਼੍ਰੀਮਤ ਦਾ ਰਿਗਾਰ੍ਡ ਰੱਖਣਾ ਮਤਲਬ ਮੁਰਲੀ ਕਦੀ ਵੀ ਮਿਸ ਨਹੀਂ ਕਰਨਾ, ਹਰ ਆਗਿਆ ਦਾ ਪਾਲਣ ਕਰਨਾ"
ਪ੍ਰਸ਼ਨ:-
ਜੇ ਤੁਸੀਂ
ਬੱਚਿਆਂ ਤੋਂ ਕੋਈ ਪੁੱਛੇ ਰਾਜ਼ੀ - ਖੁਸ਼ੀ ਹੋ? ਤਾਂ ਤੁਹਾਨੂੰ ਕਿਹੜਾ ਜਵਾਬ ਫ਼ਲਕ ਨਾਲ ਦੇਣਾ ਚਾਹੀਦਾ
ਹੈ?
ਉੱਤਰ:-
ਬੋਲੋ - ਪਰਵਾਹ ਸੀ ਪਾਰ ਬ੍ਰਹਮ ਵਿੱਚ ਰਹਿਣ ਵਾਲੇ ਦੀ, ਉਹ ਮਿਲ ਗਿਆ, ਬਾਕੀ ਕੀ ਚਾਹੀਦਾ ਹੈ। ਪਾਣਾ
ਸੀ ਸੋ ਪਾ ਲਿਆ। ਤੁਸੀਂ ਈਸ਼ਵਰੀ ਬੱਚਿਆਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਤੁਹਾਨੂੰ ਬਾਪ ਨੇ ਆਪਣਾ
ਬਣਾਇਆ, ਤੁਹਾਡੇ ਤੇ ਤਾਜ ਰੱਖਿਆ ਫਿਰ ਪ੍ਰਵਾਹ ਕਿਸ ਗੱਲ ਦੀ।
ਓਮ ਸ਼ਾਂਤੀ
ਬਾਪ
ਸਮਝਾਉਂਦੇ ਹਨ ਬੱਚਿਆਂ ਦੀ ਬੁੱਧੀ ਵਿੱਚ ਜਰੂਰ ਹੋਵੇਗਾ ਕਿ ਬਾਬਾ - ਬਾਪ ਵੀ ਹੈ, ਟੀਚਰ ਵੀ ਹੈ,
ਸੁਪ੍ਰੀਮ ਗੁਰੂ ਵੀ ਹੈ, ਇਸੇ ਯਾਦ ਵਿੱਚ ਜਰੂਰ ਹੋਣਗੇ। ਇਹ ਯਾਦ ਕਦੀ ਕੋਈ ਸਿਖਾ ਵੀ ਨਹੀਂ ਸਕਦੇ।
ਬਾਪ ਹੀ ਕਲਪ - ਕਲਪ ਆਕੇ ਸਿਖਾਉਂਦੇ ਹਨ। ਉਹ ਹੀ ਗਿਆਨ ਸਾਗਰ ਪਤਿਤ - ਪਾਵਨ ਵੀ ਹੈ। ਉਹ ਬਾਪ ਵੀ
ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਇਹ ਹੁਣ ਸਮਝਿਆ ਜਾਂਦਾ ਹੈ, ਜਦੋਂਕਿ ਗਿਆਨ ਦਾ ਤੀਜਾ ਨੇਤਰ
ਮਿਲਿਆ ਹੈ। ਬੱਚੇ ਭਾਵੇਂ ਸਮਝਦੇ ਤਾਂ ਹੋਣਗੇ ਪਰ ਬਾਪ ਨੂੰ ਹੀ ਭੁੱਲ ਜਾਂਦੇ ਹਨ ਤਾਂ ਟੀਚਰ ਗੁਰੂ
ਫਿਰ ਕਿਵੇਂ ਯਾਦ ਆਏਗਾ। ਮਾਇਆ ਬਹੁਤ ਹੀ ਪ੍ਰਬਲ ਹੈ ਤਾਂ ਤਿੰਨ ਰੂਪ ਵਿੱਚ ਮਹਿਮਾ ਹੁੰਦੇ ਹੋਏ ਵੀ
ਤਿੰਨਾਂ ਨੂੰ ਭੁਲਾ ਦਿੰਦੀ ਹੈ, ਇੰਨੀ ਸ੍ਰਵਸ਼ਕਤੀਮਾਨ ਹੈ। ਬੱਚੇ ਵੀ ਲਿਖਦੇ ਹਨ ਬਾਬਾ ਅਸੀਂ ਭੁੱਲ
ਜਾਂਦੇ ਹਾਂ। ਮਾਇਆ ਇਵੇਂ ਦੀ ਪ੍ਰਬਲ ਹੈ। ਡਰਾਮਾ ਅਨੁਸਾਰ ਹੈ ਬਹੁਤ ਸਹਿਜ। ਬੱਚੇ ਸਮਝਦੇ ਹਨ ਇਵੇਂ
ਕਦੀ ਕੋਈ ਹੋ ਨਹੀਂ ਸਕਦਾ। ਉਹ ਹੀ ਬਾਪ ਟੀਚਰ ਸਤਿਗੁਰੂ ਹੈ - ਸੱਚ - ਸੱਚ, ਇਸ ਵਿੱਚ ਗਪੌੜੇ ਆਦਿ
ਦੀ ਕੋਈ ਗੱਲ ਨਹੀਂ। ਅੰਦਰ ਵਿੱਚ ਸਮਝਣਾ ਚਾਹੀਦਾ ਹੈ ਨਾ! ਪਰ ਮਾਇਆ ਭੁਲਾ ਦਿੰਦੀ ਹੈ। ਕਹਿੰਦੇ ਹਨ
ਅਸੀਂ ਹਾਰ ਖਾ ਲੈਂਦੇ ਹਾਂ, ਤਾਂ ਕਦਮ - ਕਦਮ ਵਿੱਚ ਪਦਮ ਕਿਵੇਂ ਹੋਣਗੇ! ਦੇਵਤਾਵਾਂ ਨੂੰ ਹੀ ਪਦਮ
ਦੀ ਨਿਸ਼ਾਨੀ ਦਿੰਦੇ ਹਨ। ਸਭ ਨੂੰ ਤਾਂ ਨਹੀਂ ਦੇ ਸਕਦੇ ਹਨ। ਈਸ਼ਵਰ ਦੀ ਇਹ ਪੜ੍ਹਾਈ ਹੈ, ਮਨੁੱਖ ਦੀ
ਨਹੀਂ। ਮਨੁੱਖ ਦੀ ਇਹ ਪੜ੍ਹਾਈ ਕਦੀ ਹੋ ਨਹੀਂ ਸਕਦੀ। ਭਾਵੇਂ ਦੇਵਤਾਵਾਂ ਦੀ ਮਹਿਮਾ ਕੀਤੀ ਜਾਂਦੀ ਹੈ
ਪਰ ਫਿਰ ਵੀ ਉੱਚ ਤੇ ਉੱਚ ਇੱਕ ਬਾਪ ਹੈ। ਬਾਕੀ ਉਨ੍ਹਾਂ ਦੀ ਵਡਿਆਈ ਕੀ ਹੈ, ਅੱਜ ਗਦਾਈ ਕਲ ਰਾਜਾਈ।
ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਇਵੇਂ ਦੇ (ਲਕਸ਼ਮੀ - ਨਾਰਾਇਣ) ਬਣਨ ਦਾ। ਜਾਣਦੇ ਹੋ ਇਸ ਪੁਰਸ਼ਾਰਥ
ਵਿੱਚ ਬਹੁਤ ਫੇਲ੍ਹ ਹੁੰਦੇ ਹਨ। ਪੜ੍ਹਦੇ ਫਿਰ ਵੀ ਇੰਨੇ ਹੀ ਹਨ ਜਿੰਨੇ ਕਲਪ ਪਹਿਲੇ ਪਾਸ ਹੋਏ ਸੀ।
ਅਸਲ ਵਿੱਚ ਗਿਆਨ ਹੈ ਵੀ ਬਹੁਤ ਸਹਿਜ ਪਰ ਮਾਇਆ ਭੁਲਾ ਦਿੰਦੀ ਹੈ। ਬਾਪ ਕਹਿੰਦੇ ਹਨ ਆਪਣਾ ਚਾਰਟ ਲਿਖੋ
ਪਰ ਲਿਖ ਨਹੀਂ ਪਾਉਂਦੇ ਹਨ। ਕਿਥੋਂ ਤੱਕ ਬੈਠ ਲਿਖਣ। ਜੇ ਲਿਖਦੇ ਵੀ ਹਨ ਤਾਂ ਜਾਂਚ ਕਰਦੇ ਹਨ - ਦੋ
ਘੰਟਾ ਯਾਦ ਵਿੱਚ ਰਹੇ? ਫਿਰ ਉਹ ਵੀ ਉਨ੍ਹਾਂ ਨੂੰ ਪਤਾ ਪੈਂਦਾ ਹੈ, ਜੋ ਬਾਪ ਦੀ ਸ਼੍ਰੀਮਤ ਨੂੰ ਅਮਲ
ਵਿੱਚ ਲਿਆਉਂਦੇ ਹਨ। ਬਾਪ ਤਾਂ ਸਮਝਣਗੇ ਇਨ੍ਹਾਂ ਵਿਚਾਰਿਆਂ ਨੂੰ ਲੱਜਾ ਆਉਂਦੀ ਹੋਵੇਗੀ। ਨਹੀਂ ਤਾਂ
ਸ਼੍ਰੀਮਤ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਪਰ ਦੋ ਪਰਸੈਂਟ ਮੁਸ਼ਕਿਲ ਚਾਰਟ ਲਿਖਦੇ ਹਨ। ਬੱਚਿਆਂ ਨੂੰ
ਸ਼੍ਰੀਮਤ ਦਾ ਇੰਨਾ ਰਿਗਾਰ੍ਡ ਨਹੀਂ ਹੈ। ਮੁਰਲੀ ਮਿਲਦੇ ਹੋਏ ਵੀ ਪੜ੍ਹਦੇ ਨਹੀਂ ਹਨ। ਦਿਲ ਵਿੱਚ ਲਗਦਾ
ਜਰੂਰ ਹੋਵੇਗਾ - ਬਾਬਾ ਕਹਿੰਦੇ ਤਾਂ ਸੱਚ ਹਨ, ਅਸੀਂ ਮੁਰਲੀ ਹੀ ਨਹੀਂ ਪੜ੍ਹਦੇ ਤਾਂ ਬਾਕੀ ਹੋਰਾਂ
ਨੂੰ ਸਮਝਾਉਣਗੇ ਕੀ?
(ਯਾਦ ਦੀ ਯਾਤਰਾ) ਓਮ ਸ਼ਾਂਤੀ। ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਇਹ ਤਾਂ ਬੱਚੇ
ਸਮਝਦੇ ਹਨ ਬਰੋਬਰ ਅਸੀਂ ਆਤਮਾ ਹਾਂ, ਸਾਨੂੰ ਪਰਮਪਿਤਾ ਪਰਮਾਤਮਾ ਪੜ੍ਹਾ ਰਹੇ ਹਨ। ਹੋਰ ਕੀ ਕਹਿੰਦੇ
ਹਨ? ਮੈਨੂੰ ਯਾਦ ਕਰੋ ਤਾਂ ਤੁਸੀਂ ਸ੍ਵਰਗ ਦੇ ਮਾਲਿਕ ਬਣੋ। ਇਸ ਵਿੱਚ ਬਾਪ ਵੀ ਆ ਗਿਆ, ਪੜ੍ਹਾਈ ਅਤੇ
ਪੜ੍ਹਾਉਣ ਵਾਲਾ ਵੀ ਆ ਗਿਆ। ਸਦਗਤੀ ਦਾਤਾ ਵੀ ਆ ਗਿਆ। ਥੋੜੇ ਅੱਖਰ ਵਿੱਚ ਸਾਰਾ ਗਿਆਨ ਆ ਜਾਂਦਾ ਹੈ।
ਇੱਥੇ ਤੁਸੀਂ ਆਉਂਦੇ ਹੀ ਹੋ ਇਸ ਨੂੰ ਰਿਵਾਈਜ ਕਰਨ ਦੇ ਲਈ। ਬਾਪ ਵੀ ਇਹ ਹੀ ਸਮਝਾਉਂਦੇ ਹਨ ਕਿਓਂਕਿ
ਤੁਸੀਂ ਖ਼ੁਦ ਕਹਿੰਦੇ ਹੋ ਅਸੀਂ ਭੁੱਲ ਜਾਂਦੇ ਹਾਂ ਇਸਲਈ ਇੱਥੇ ਆਉਂਦੇ ਹਾਂ ਰਿਵਾਈਜ਼ ਕਰਨ। ਭਾਵੇਂ
ਕੋਈ ਇੱਥੇ ਰਹਿੰਦੇ ਹਨ ਤਾਂ ਵੀ ਰਿਵਾਈਜ਼ ਨਹੀਂ ਹੁੰਦਾ ਹੈ। ਤਕਦੀਰ ਵਿੱਚ ਨਹੀਂ ਹੈ। ਤਕਦੀਰ ਤਾਂ
ਬਾਪ ਕਰਾਉਂਦੇ ਹੀ ਹਨ। ਤਦਬੀਰ ਕਰਾਉਣ ਵਾਲਾ ਇੱਕ ਬਾਪ ਹੀ ਹੈ। ਇਸ ਵਿੱਚ ਕਿਸੇ ਦੀ ਪਾਸ ਖਾਤਰੀ ਵੀ
ਨਹੀਂ ਹੋ ਸਕਦੀ ਹੈ। ਨਾ ਸਪੈਸ਼ਲ ਪੜ੍ਹਾਈ ਹੈ। ਉਸ ਪੜ੍ਹਾਈ ਵਿੱਚ ਸਪੈਸ਼ਲ ਪੜ੍ਹਨ ਦੇ ਲਈ ਟੀਚਰ ਨੂੰ
ਬੁਲਾਉਂਦੇ ਹਨ। ਇਹ ਤਾਂ ਤਕਦੀਰ ਬਣਾਉਣ ਲਈ ਸਭ ਨੂੰ ਪੜ੍ਹਾਉਂਦੇ ਹਨ। ਇੱਕ - ਇੱਕ ਨੂੰ ਵੱਖ ਕਿੱਥੇ
ਤੱਕ ਪੜ੍ਹਾਉਣਗੇ। ਕਿੰਨੇ ਢੇਰ ਬੱਚੇ ਹਨ। ਉਸ ਪੜ੍ਹਾਈ ਵਿੱਚ ਕੋਈ ਵੱਡੇ ਆਦਮੀ ਦੇ ਬੱਚੇ ਹੁੰਦੇ ਹਨ
ਤਾਂ ਉਨ੍ਹਾਂ ਨੂੰ ਸਪੈਸ਼ਲ ਪੜ੍ਹਾਉਂਦੇ ਹਨ। ਟੀਚਰ ਜਾਣਦੇ ਹਨ ਕਿ ਇਹ ਡਲ ਹੈ ਇਸਲਈ ਉਨ੍ਹਾਂ ਨੂੰ
ਸਕਾਲਰਸ਼ਿਪ ਲਾਇਕ ਬਣਾਉਂਦੇ ਹਨ। ਇਹ ਬਾਪ ਇਵੇਂ ਨਹੀਂ ਕਰਦੇ ਹਨ। ਇਹ ਤਾਂ ਇਕਰਸ ਸਭ ਨੂੰ ਪੜ੍ਹਾਉਂਦੇ
ਹਨ। ਉਹ ਹੋਇਆ ਟੀਚਰ ਦਾ ਐਕਸਟਰਾ ਪੁਰਸ਼ਾਰਥ ਕਰਾਉਣਾ। ਇਹ ਤਾਂ ਐਕਸਟਰਾ ਪੁਰਸ਼ਾਰਥ ਕਿਸੇ ਨੂੰ ਵੱਖ
ਤੋਂ ਕਰਾਉਂਦੇ ਨਹੀਂ। ਐਕਸਟਰਾ ਪੁਰਸ਼ਾਰਥ ਮਾਨਾ ਹੀ ਮਾਸਟਰ ਕੁਝ ਕ੍ਰਿਪਾ ਕਰਦੇ ਹਨ। ਇਵੇਂ ਭਾਵੇਂ
ਪੈਸੇ ਲੈਂਦੇ ਹਨ, ਖਾਸ ਟਾਈਮ ਦੇ ਪੜ੍ਹਾਉਂਦੇ ਹਨ ਜਿਸ ਨਾਲ ਉਹ ਜਾਸਤੀ ਪੜ੍ਹ ਕੇ ਹੁਸ਼ਿਆਰ ਹੁੰਦੇ ਹਨ।
ਇੱਥੇ ਤਾਂ ਜਾਸਤੀ ਕੁਝ ਪੜ੍ਹਨ ਦੀ ਗੱਲ ਹੈ ਹੀ ਨਹੀਂ। ਇਨ੍ਹਾਂ ਦੀ ਤਾਂ ਗੱਲ ਹੀ ਨਵੀਂ ਹੈ। ਇੱਕ ਹੀ
ਮਹਾਮੰਤਰ ਦਿੰਦੇ ਹਨ - "ਮਨਮਨਾਭਵ"। ਯਾਦ ਨਾਲ ਕੀ ਹੁੰਦਾ ਹੈ, ਇਹ ਤਾਂ ਸਮਝਦੇ ਹੋ ਬਾਪ ਹੀ ਪਤਿਤ -
ਪਾਵਨ ਹੈ। ਜਾਣਦੇ ਹੋ ਉਨ੍ਹਾਂ ਨੂੰ ਯਾਦ ਕਰਨ ਨਾਲ ਹੀ ਪਾਵਨ ਬਣੋਂਗੇ।
ਹੁਣ ਤੁਸੀਂ ਬੱਚਿਆਂ ਨੂੰ ਗਿਆਨ ਹੈ, ਜਿੰਨਾ ਯਾਦ ਕਰਾਂਗੇ ਉੰਨਾ ਪਾਵਨ ਬਣਾਂਗੇ। ਘੱਟ ਯਾਦ ਕਰਨਗੇ
ਤਾਂ ਘੱਟ ਪਾਵਨ ਬਣਨਗੇ। ਇਹ ਤੁਸੀਂ ਬੱਚਿਆਂ ਦੇ ਪੁਰਸ਼ਾਰਥ ਤੇ ਹੈ। ਬੇਹੱਦ ਦੇ ਬਾਪ ਨੂੰ ਯਾਦ ਕਰਨ
ਨਾਲ ਸਾਨੂੰ ਇਹ (ਲਕਸ਼ਮੀ - ਨਾਰਾਇਣ) ਬਣਨਾ ਹੈ। ਉਨ੍ਹਾਂ ਦੀ ਮਹਿਮਾ ਤਾਂ ਹਰ ਇੱਕ ਜਾਣਦੇ ਹਨ।
ਕਹਿੰਦੇ ਵੀ ਹਨ ਤੁਸੀਂ ਪੁੰਨ ਆਤਮਾ ਹੋ, ਅਸੀਂ ਪਾਪ ਆਤਮਾ ਹਾਂ। ਢੇਰ ਮੰਦਿਰ ਬਣੇ ਹੋਏ ਹਨ। ਉੱਥੇ
ਸਭ ਕੀ ਕਰਨ ਜਾਂਦੇ ਹਨ? ਦਰਸ਼ਨ ਨਾਲ ਫਾਇਦਾ ਤਾਂ ਕੁਝ ਵੀ ਨਹੀਂ। ਇੱਕ - ਦੋ ਨੂੰ ਵੇਖ ਚਲੇ ਜਾਂਦੇ
ਹਨ। ਬਸ ਦਰਸ਼ਨ ਕਰਨ ਜਾਂਦੇ ਹਨ। ਫਲਾਣਾ ਯਾਤਰਾ ਤੇ ਜਾਂਦਾ ਹੈ, ਅਸੀਂ ਵੀ ਜਾਈਏ। ਇਸ ਨਾਲ ਕੀ ਹੋਵੇਗਾ?
ਕੁਝ ਵੀ ਨਹੀਂ। ਤੁਸੀਂ ਬੱਚਿਆਂ ਨੇ ਵੀ ਯਾਤਰਾਵਾਂ ਕੀਤੀਆਂ ਹਨ। ਜਿਵੇਂ ਹੋਰ ਤਿਓਹਾਰ ਮਨਾਉਂਦੇ ਹਨ,
ਉਵੇਂ ਯਾਤਰਾ ਵੀ ਇੱਕ ਤਿਓਹਾਰ ਸਮਝਦੇ ਹਨ। ਹੁਣ ਤੁਸੀਂ ਯਾਦ ਦੀ ਯਾਤਰਾ ਵੀ ਇੱਕ ਤਿਓਹਾਰ ਸਮਝਦੇ
ਹੋ। ਤੁਸੀਂ ਯਾਦ ਦੀ ਯਾਤਰਾ ਵਿੱਚ ਰਹਿੰਦੇ ਹੋ। ਅੱਖਰ ਹੀ ਇੱਕ ਹੈ ਮਨਮਨਾਭਵ। ਇਹ ਤੁਹਾਡੀ ਯਾਤਰਾ
ਅਨਾਦਿ ਹੈ। ਉਹ ਵੀ ਕਹਿੰਦੇ ਹਨ - ਉਹ ਯਾਤਰਾ ਅਸੀਂ ਅਨਾਦਿ ਕਰਦੇ ਆਏ ਹਾਂ। ਪਰ ਤੁਸੀਂ ਹੁਣ ਗਿਆਨ
ਸਹਿਤ ਕਹਿੰਦੇ ਹੋ ਅਸੀਂ ਕਲਪ - ਕਲਪ ਇਹ ਯਾਤਰਾ ਕਰਦੇ ਹਾਂ। ਬਾਪ ਹੀ ਆਕੇ ਇਹ ਯਾਤਰਾ ਸਿਖਾਉਂਦੇ ਹਨ।
ਉਹ ਚਾਰੋਂ ਧਾਮ ਜਨਮ ਬਾਏ ਜਨਮ ਯਾਤਰਾ ਕਰਦੇ ਹਨ। ਇਹ ਤਾਂ ਬੇਹੱਦ ਦਾ ਬਾਪ ਕਹਿੰਦੇ ਹਨ - ਮੈਨੂੰ
ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਇਵੇਂ ਤਾਂ ਹੋਰ ਕੋਈ ਕਦੀ ਨਹੀਂ ਕਹਿੰਦੇ ਕਿ ਯਾਤਰਾ ਨਾਲ
ਤੁਸੀਂ ਪਾਵਨ ਬਣੋਗੇ। ਮਨੁੱਖ ਯਾਤਰਾ ਤੇ ਜਾਂਦੇ ਹਨ ਤਾਂ ਉਹ ਉਸ ਸਮੇਂ ਪਾਵਨ ਰਹਿੰਦੇ ਹਨ, ਅੱਜਕਲ
ਤਾਂ ਉੱਥੇ ਵੀ ਗੰਦ ਲੱਗਿਆ ਪਿਆ ਹੈ, ਪਾਵਨ ਨਹੀਂ ਰਹਿੰਦੇ। ਇਸ ਰੂਹਾਨੀ ਯਾਤਰਾ ਦਾ ਤਾਂ ਕਿਸੇ ਨੂੰ
ਪਤਾ ਨਹੀਂ ਹੈ। ਤੁਹਾਨੂੰ ਹੁਣ ਬਾਪ ਨੇ ਦੱਸਿਆ ਹੈ - ਇਹ ਯਾਦ ਦੀ ਯਾਤਰਾ ਹੈ ਸੱਚੀ। ਉਹ ਯਾਤਰਾ ਦਾ
ਚੱਕਰ ਲਗਾਉਣ ਜਾਂਦੇ ਹਨ ਫਿਰ ਵੀ ਉਵੇਂ ਦਾ ਉਵੇਂ ਬਣ ਜਾਂਦੇ ਹਨ। ਚੱਕਰ ਲਗਾਉਂਦੇ ਰਹਿੰਦੇ ਹਨ। ਜਿਵੇਂ
ਵਸਕੋਡੇਗਾਮਾ ਨੇ ਸ੍ਰਿਸ਼ਟੀ ਦਾ ਚੱਕਰ ਲਗਾਇਆ। ਇਹ ਵੀ ਚਕ੍ਰ ਲਗਾਉਂਦੇ ਹਨ ਨਾ। ਗੀਤ ਵੀ ਹੈ ਨਾ -
ਚਾਰੋਂ ਪਾਸੇ ਲਗਾਏ ਫੇਰੇ… ਫਿਰ ਵੀ ਹਰਦਮ ਦੂਰ ਰਹੇ। ਭਗਤੀਮਾਰਗ ਵਿੱਚ ਤਾਂ ਕੋਈ ਮਿਲਾ ਨਹੀਂ ਸਕਦੇ।
ਭਗਵਾਨ ਕਿਸੇ ਨੂੰ ਮਿਲਿਆ ਨਹੀਂ। ਭਗਵਾਨ ਤੋਂ ਦੂਰ ਹੀ ਰਹੇ। ਫੇਰੇ ਲਗਾਕੇ ਫਿਰ ਵੀ ਘਰ ਵਿੱਚ ਆਕੇ 5
ਵਿਕਾਰਾਂ ਵਿੱਚ ਫਸਦੇ ਹਨ। ਉਹ ਸਭ ਯਾਤਰਾਵਾਂ ਹਨ ਝੂਠੀਆਂ। ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਹੈ
ਪੁਰਸ਼ੋਤਮ ਸੰਗਮਯੁਗ, ਜਦੋਂਕਿ ਬਾਪ ਆਏ ਹਨ। ਇੱਕ ਦਿਨ ਸਭ ਜਾਣ ਜਾਣਗੇ ਬਾਪ ਆਇਆ ਹੋਇਆ ਹੈ। ਭਗਵਾਨ
ਆਖਿਰ ਮਿਲੇਗਾ, ਪਰ ਕਿਵੇਂ? ਇਹ ਤਾਂ ਕੋਈ ਵੀ ਜਾਣਦੇ ਨਹੀਂ। ਇਹ ਤਾਂ ਮਿੱਠੇ - ਮਿੱਠੇ ਬੱਚੇ ਜਾਣਦੇ
ਹਨ ਕਿ ਅਸੀਂ ਸ਼੍ਰੀਮਤ ਤੇ ਇਸ ਭਾਰਤ ਨੂੰ ਫਿਰ ਤੋਂ ਸ੍ਵਰਗ ਬਣਾ ਰਹੇ ਹਾਂ। ਭਾਰਤ ਦਾ ਹੀ ਤੁਸੀਂ ਨਾਮ
ਲਵੋਗੇ। ਉਸ ਸਮੇਂ ਹੋਰ ਕੋਈ ਧਰਮ ਹੁੰਦਾ ਨਹੀਂ। ਸਾਰੀ ਵਿਸ਼ਵ ਪਵਿੱਤਰ ਬਣ ਜਾਂਦੀ ਹੈ। ਹੁਣ ਤਾਂ ਢੇਰ
ਧਰਮ ਹਨ। ਬਾਪ ਆਕੇ ਤੁਹਾਨੂੰ ਸਾਰੇ ਝਾੜ ਦਾ ਨਾਲੇਜ ਸੁਣਾਉਂਦੇ ਹਨ। ਤੁਹਾਨੂੰ ਸਮ੍ਰਿਤੀ ਦਿਵਾਉਂਦੇ
ਹਨ। ਤੁਸੀਂ ਸੋ ਦੇਵਤਾ ਸੀ, ਫਿਰ ਸੋ ਸ਼ਤਰੀਏ, ਸੋ ਵੈਸ਼, ਸੋ ਸ਼ੂਦਰ ਬਣੇ। ਹੁਣ ਤੁਸੀਂ ਸੋ ਬ੍ਰਾਹਮਣ
ਬਣੇ ਹੋ। ਇਹ ਹਮ ਸੋ ਦਾ ਅਰਥ ਬਾਪ ਕਿੰਨਾ ਸਹਿਜ ਸਮਝਾਉਂਦੇ ਹਨ। ਓਮ ਮਤਲਬ ਮੈ ਆਤਮਾ ਫਿਰ ਅਸੀਂ ਆਤਮਾ
ਇਵੇਂ ਚੱਕਰ ਲਗਾਉਂਦੀ ਹੈ। ਉਹ ਤਾਂ ਕਹਿ ਦਿੰਦੇ ਅਸੀਂ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਅਸੀਂ ਆਤਮਾ।
ਇੱਕ ਵੀ ਨਹੀਂ ਜਿਸ ਨੂੰ ਹਮ ਸੋ ਦਾ ਅਰਥ ਸਹੀ ਪਤਾ ਹੋਵੇ। ਤਾਂ ਬਾਪ ਕਹਿੰਦੇ ਹਨ ਇਹ ਜੋ ਮੰਤਰ ਹੈ
ਇਹ ਹਰਦਮ ਯਾਦ ਰੱਖਣਾ ਚਾਹੀਦਾ ਹੈ। ਚੱਕਰ ਬੁੱਧੀ ਵਿੱਚ ਨਹੀਂ ਹੋਵੇਗਾ ਤਾਂ ਚੱਕਰਵਰਤੀ ਰਾਜਾ ਕਿਵੇਂ
ਬਣਨਗੇ? ਹੁਣ ਅਸੀਂ ਆਤਮਾ ਬ੍ਰਾਹਮਣ ਹਾਂ, ਫਿਰ ਅਸੀਂ ਸੋ ਦੇਵਤਾ ਬਣਾਂਗੇ। ਇਹ ਤੁਸੀਂ ਕਿਸੇ ਤੋਂ ਵੀ
ਜਾਕੇ ਪੁੱਛੋ, ਕੋਈ ਨਹੀਂ ਦੱਸਣਗੇ। ਉਹ ਤਾਂ 84 ਦਾ ਅਰਥ ਵੀ ਨਹੀਂ ਸਮਝਦੇ। ਭਾਰਤ ਦਾ ਉਥਾਨ ਅਤੇ
ਪਤਨ ਗਾਇਆ ਹੋਇਆ ਹੈ। ਇਹ ਠੀਕ ਹੈ। ਸਤੋਪ੍ਰਧਾਨ, ਸਤੋ, ਰਜੋ, ਤਮੋ, ਸੂਰਜਵੰਸ਼ੀ, ਚੰਦ੍ਰਵੰਸ਼ੀ,
ਵੈਸ਼ਵੰਸ਼ੀ... ਹੁਣ ਤੁਸੀਂ ਬੱਚਿਆਂ ਨੂੰ ਸਭ ਪਤਾ ਪੈ ਗਿਆ ਹੈ। ਬੀਜਰੂਪ ਬਾਪ ਨੂੰ ਹੀ ਗਿਆਨ ਦਾ ਸਾਗਰ
ਕਿਹਾ ਜਾਂਦਾ ਹੈ। ਉਹ ਇਸ ਚੱਕਰ ਵਿੱਚ ਨਹੀਂ ਆਉਂਦੇ ਹਨ। ਇਵੇਂ ਨਹੀਂ, ਅਸੀਂ ਜੀਵ ਆਤਮਾ ਸੋ ਪਰਮਾਤਮਾ
ਬਣ ਜਾਂਦੇ ਹਾਂ। ਨਹੀਂ, ਬਾਪ ਆਪਸਮਾਨ ਨਾਲੇਜਫੁਲ ਬਣਾਉਂਦੇ ਹਨ। ਆਪ ਸਮਾਨ ਗੌਡ ਨਹੀਂ ਬਣਾਉਂਦੇ ਹਨ।
ਇਨ੍ਹਾਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ, ਤਾਂ ਬੁੱਧੀ ਵਿੱਚ ਚੱਕਰ ਚਲ ਸਕਦਾ ਹੈ, ਜਿਸ
ਦਾ ਨਾਮ ਸਵਦਰਸ਼ਨ ਚੱਕਰ ਰੱਖਿਆ ਹੈ। ਤੁਸੀਂ ਬੁੱਧੀ ਨਾਲ ਸਮਝ ਸਕਦੇ ਹੋ - ਅਸੀਂ ਕਿਵੇਂ ਇਸ 84 ਦੇ
ਚੱਕਰ ਵਿੱਚ ਆਉਂਦੇ ਹਾਂ। ਇਸ ਵਿੱਚ ਸਭ ਆ ਜਾਂਦਾ ਹੈ। ਸਮੇਂ ਵੀ ਆਉਂਦਾ ਹੈ, ਵਰਨ ਵੀ ਆ ਜਾਂਦੇ ਹਨ,
ਵੰਸ਼ਾਵਾਲੀ ਵੀ ਆ ਜਾਂਦੀ ਹੈ।
ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਸਾਰਾ ਗਿਆਨ ਹੋਣਾ ਚਾਹੀਦਾ ਹੈ। ਨਾਲੇਜ ਤੋਂ ਹੀ ਉੱਚ ਪਦਵੀ
ਮਿਲਦੀ ਹੈ। ਨਾਲੇਜ ਹੋਵੇਗੀ ਤਾਂ ਹੋਰਾਂ ਨੂੰ ਵੀ ਦੇਵੋਗੇ। ਇੱਥੇ ਤੁਹਾਨੂੰ ਕੋਈ ਪੇਪਰ ਆਦਿ ਨਹੀਂ
ਭਰਾਏ ਜਾਂਦੇ ਹਨ। ਉਨ੍ਹਾਂ ਸਕੂਲਾਂ ਵਿੱਚ ਜਦੋਂ ਇਮਤਿਹਾਨ ਹੁੰਦੇ ਹਨ ਤਾਂ ਪੇਪਰਸ ਵਿਲਾਇਤ ਤੋਂ
ਆਉਂਦੇ ਹਨ। ਜੋ ਵਿਲਾਇਤ ਵਿੱਚ ਪੜ੍ਹਦੇ ਹੋਣਗੇ ਉਨ੍ਹਾਂ ਦੀ ਤਾਂ ਉੱਥੇ ਹੀ ਰਿਜਲਟ ਨਿਕਾਲਦੇ ਹੋਣਗੇ।
ਉਨ੍ਹਾਂ ਵਿੱਚ ਵੀ ਕੋਈ ਵੱਡਾ ਐਜੂਕੇਸ਼ਨ ਅਥਾਰਿਟੀ ਹੋਵੇਗਾ ਜੋ ਜਾਂਚ ਕਰਦੇ ਹੋਣਗੇ ਪੇਪਰਸ ਦੀ।
ਤੁਹਾਡੇ ਪੇਪਰਸ ਦੀ ਜਾਂਚ ਕੌਣ ਕਰਨਗੇ? ਤੁਸੀਂ ਖ਼ੁਦ ਹੀ ਕਰੋਗੇ। ਖ਼ੁਦ ਨੂੰ ਜੋ ਚਾਹੋ ਸੋ ਬਣਾਓ।
ਪੁਰਸ਼ਾਰਥ ਨਾਲ ਜੋ ਚਾਹੇ ਸੋ ਪਦਵੀ ਬਾਪ ਤੋਂ ਲੈ ਲਵੋ। ਪ੍ਰਦਰਸ਼ਨੀ ਆਦਿ ਵਿੱਚ ਬੱਚੇ ਪੁੱਛਦੇ ਹਨ ਨਾ
- ਕੀ ਬਣੋਂਗੇ? ਦੇਵਤਾ ਬਣੋਂਗੇ, ਬੈਰਿਸਟਰ ਬਣੋਂਗੇ... ਕੀ ਬਣੋਂਗੇ? ਜਿੰਨਾ ਬਾਪ ਨੂੰ ਯਾਦ ਕਰੋਂਗੇ,
ਸਰਵਿਸ ਕਰੋਂਗੇ ਉੰਨਾ ਫਲ ਮਿਲੇਗਾ। ਜੋ ਚੰਗੀ ਤਰ੍ਹਾਂ ਬਾਪ ਨੂੰ ਯਾਦ ਕਰਦੇ ਹਨ ਉਹ ਸਮਝਦੇ ਹਨ ਸਾਨੂੰ
ਸਰਵਿਸ ਵੀ ਕਰਨੀ ਹੈ। ਪ੍ਰਜਾ ਬਣਾਉਣੀ ਹੈ ਨਾ! ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਤਾਂ ਉਸ ਵਿੱਚ ਸਭ
ਚਾਹੀਦਾ ਹੈ। ਉੱਥੇ ਵਜੀਰ ਹੁੰਦੇ ਨਹੀਂ। ਵਜੀਰ ਦੀ ਲੋੜ ਉਨ੍ਹਾਂ ਨੂੰ ਰਹਿੰਦੀ ਜਿਸ ਨੂੰ ਅਕਲ ਘੱਟ
ਹੁੰਦਾ ਹੈ। ਤੁਹਾਨੂੰ ਉੱਥੇ ਸਲਾਹ ਦੀ ਲੋੜ ਨਹੀਂ ਰਹਿੰਦੀ ਹੈ। ਬਾਬਾ ਦੇ ਕੋਲ ਸਲਾਹ ਲੈਣ ਆਉਂਦੇ ਹਨ
- ਸਥੂਲ ਗੱਲਾਂ ਦੀ ਸਲਾਹ ਲੈਂਦੇ ਹਨ, ਪੈਸੇ ਦਾ ਕੀ ਕਰੀਏ? ਧੰਧਾ ਕਿਵੇਂ ਕਰੀਏ? ਬਾਬਾ ਕਹਿੰਦੇ ਹਨ
ਇਹ ਦੁਨਿਆਵੀ ਗੱਲਾਂ ਬਾਪ ਦੇ ਕੋਲ ਨਹੀਂ ਲੈ ਆਓ। ਹਾਂ, ਕਿਧਰੇ ਦਿਲਸ਼ਿਖਸ਼ਤ ਬਣ ਨਾ ਜਾਣ ਤਾਂ ਕੁਝ ਨਾ
ਕੁਝ ਆਥਤ ਦੇਕੇ ਦੱਸ ਦਿੰਦੇ ਹਨ। ਇਹ ਕੋਈ ਮੇਰਾ ਧੰਧਾਂ ਨਹੀਂ ਹੈ। ਮੇਰਾ ਤਾਂ ਈਸ਼ਵਰੀ ਧੰਧਾ ਹੈ
ਤੁਹਾਨੂੰ ਰਸਤਾ ਦੱਸਣ ਦਾ। ਤੁਸੀਂ ਵਿਸ਼ਵ ਦਾ ਮਾਲਿਕ ਕਿਵੇਂ ਬਣੋ? ਤੁਹਾਨੂੰ ਮਿਲੀ ਹੈ ਸ਼੍ਰੀਮਤ। ਬਾਕੀ
ਸਭ ਹੈ ਆਸੁਰੀ ਮਤ। ਸਤਿਯੁਗ ਵਿੱਚ ਕਹਿਣਗੇ ਸ਼੍ਰੀਮਤ। ਕਲਯੁਗ ਵਿੱਚ ਆਸੁਰੀ ਮਤ। ਉਹ ਹੈ ਹੀ ਸੁਖਧਾਮ।
ਉੱਥੇ ਇਵੇਂ ਵੀ ਨਹੀਂ ਕਹਿਣਗੇ ਕਿ ਰਾਜੀ - ਖੁਸ਼ੀ ਹੋ? ਤਬੀਅਤ ਠੀਕ ਹੈ? ਇਹ ਅੱਖਰ ਉੱਥੇ ਹੁੰਦੇ ਨਹੀਂ।
ਇਹ ਇੱਥੇ ਪੁੱਛਿਆ ਜਾਂਦਾ ਹੈ। ਕੋਈ ਤਕਲੀਫ ਤਾਂ ਨਹੀਂ ਹੈ? ਰਾਜੀ - ਖੁਸ਼ੀ ਹੋ? ਇਸ ਵਿੱਚ ਵੀ ਬਹੁਤ
ਗੱਲਾਂ ਆ ਜਾਂਦੀ ਹੈ। ਉੱਥੇ ਦੁੱਖ ਹੈ ਹੀ ਨਹੀਂ, ਜੋ ਪੁੱਛਿਆ ਜਾਏ। ਇਹ ਹੈ ਹੀ ਦੁੱਖ ਦੀ ਦੁਨੀਆਂ।
ਅਸਲ ਵਿੱਚ ਤੁਹਾਨੂੰ ਕੋਈ ਪੁੱਛ ਨਹੀਂ ਸਕਦਾ। ਭਾਵੇਂ ਮਾਇਆ ਡਿਗਾਉਂਣ ਵਾਲੀ ਹੈ ਤਾਂ ਵੀ ਬਾਪ ਮਿਲਿਆ
ਹੈ ਨਾ। ਤੁਸੀਂ ਕਹੋਗੇ - ਕੀ ਤੁਸੀਂ ਖੁਸ਼ - ਖ਼ੈਰਾਫਤ ਪੁੱਛਦੇ ਹੋ! ਅਸੀਂ ਈਸ਼ਵਰ ਦੇ ਬੱਚੇ ਹਾਂ, ਸਾਡੇ
ਤੋਂ ਕੀ ਖੁਸ਼ - ਖੇਰਾਫਤ ਪੁੱਛਦੇ ਹੋ। ਪਰਵਾਹ ਸੀ ਪਾਰ ਬ੍ਰਹਮ ਵਿੱਚ ਰਹਿਣ ਵਾਲੇ ਬਾਪ ਦੀ, ਉਹ ਮਿਲ
ਗਿਆ, ਫਿਰ ਕਿਸ ਦੀ ਪਰਵਾਹ! ਇਹ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ - ਅਸੀਂ ਕਿਸ ਦੇ ਬੱਚੇ ਹਾਂ! ਇਹ ਵੀ
ਬੁੱਧੀ ਵਿੱਚ ਗਿਆਨ ਹੈ - ਕਿ ਜਦੋਂ ਅਸੀਂ ਪਾਵਨ ਬਣ ਜਾਵਾਂਗੇ ਤਾਂ ਫਿਰ ਲੜਾਈ ਸ਼ੁਰੂ ਹੋ ਜਾਵੇਗੀ।
ਤਾਂ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਖੁਸ਼ - ਰਾਜ਼ੀ ਹੋ? ਤਾਂ ਬੋਲੋ ਅਸੀਂ ਤਾਂ ਹਮੇਸ਼ਾ
ਖੁਸ਼ਰਾਜ਼ੀ ਹਾਂ। ਬਿਮਾਰ ਵੀ ਹੋ ਤਾਂ ਵੀ ਬਾਪ ਦੀ ਯਾਦ ਵਿੱਚ ਹੋ। ਤੁਸੀਂ ਸ੍ਵਰਗ ਤੋਂ ਵੀ ਜਾਸਤੀ ਇੱਥੇ
ਖੁਸ਼ - ਰਾਜ਼ੀ ਹੋ । ਜਦੋਂਕਿ ਸ੍ਵਰਗ ਦੀ ਬਾਦਸ਼ਾਹੀ ਦੇਣ ਵਾਲਾ ਬਾਪ ਮਿਲਿਆ ਹੈ, ਜੋ ਸਾਨੂੰ ਇੰਨਾ
ਲਾਇਕ ਬਣਾਉਂਦੇ ਹਨ ਤਾਂ ਸਾਨੂੰ ਕੀ ਪਰਵਾਹ ਰੱਖੀ ਹੈ! ਈਸ਼ਵਰ ਦੇ ਬੱਚਿਆਂ ਨੂੰ ਕੀ ਪਰਵਾਹ! ਉੱਥੇ
ਦੇਵਤਾਵਾਂ ਨੂੰ ਵੀ ਪਰਵਾਹ ਨਹੀਂ। ਦੇਵਤਾਵਾਂ ਦੇ ਉੱਪਰ ਤਾਂ ਹੈ ਈਸ਼ਵਰ। ਤਾਂ ਈਸ਼ਵਰ ਦੇ ਬੱਚਿਆਂ ਨੂੰ
ਕੀ ਪਰਵਾਹ ਹੋ ਸਕਦੀ ਹੈ। ਬਾਬਾ ਸਾਨੂੰ ਪੜ੍ਹਾਉਂਦੇ ਹਨ। ਬਾਬਾ ਸਾਡਾ ਟੀਚਰ, ਸਤਿਗੁਰੂ ਹੈ। ਬਾਬਾ
ਸਾਡੇ ਉੱਪਰ ਤਾਜ ਰੱਖ ਰਹੇ ਹਨ, ਅਸੀਂ ਤਾਜਧਾਰੀ ਬਣ ਰਹੇ ਹਾਂ। ਤੁਸੀਂ ਜਾਣਦੇ ਹੋ ਸਾਨੂੰ ਵਿਸ਼ਵ ਦਾ
ਤਾਜ ਕਿਵੇਂ ਮਿਲਦਾ ਹੈ। ਬਾਪ ਨਹੀਂ ਤਾਜ ਰੱਖਦੇ। ਇਹ ਵੀ ਤੁਸੀਂ ਜਾਣਦੇ ਹੋ ਸਤਯੁਗ ਵਿੱਚ ਬਾਪ ਆਪਣਾ
ਤਾਜ ਆਪਣੇ ਬੱਚਿਆਂ ਤੇ ਰੱਖਦੇ ਹਨ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਨ ਕਰਾਊਨ ਪ੍ਰਿੰਸ। ਇੱਥੇ
ਜਦੋਂ ਤੱਕ ਬਾਪ ਦਾ ਤਾਜ ਬੱਚੇ ਨੂੰ ਮਿਲੇ ਉਦੋਂ ਤੱਕ ਬੱਚੇ ਨੂੰ ਉਤਕੰਠਾ ਰਹੇਗੀ - ਕਿੱਥੇ ਬਾਪ ਮਰੇ
ਤਾਂ ਤਾਜ ਸਾਡੇ ਸਿਰ ਤੇ ਆਵੇ। ਆਸ਼ਾ ਹੋਵੇਗੀ ਪ੍ਰਿੰਸ ਤੋਂ ਮਹਾਰਾਜਾ ਬਣਾਂ। ਉੱਥੇ ਤਾਂ ਅਜਿਹੀ ਗੱਲ
ਨਹੀਂ ਹੁੰਦੀ। ਆਪਣੇ ਸਮੇਂ ਤੇ ਕਾਇਦੇ ਅਨੁਸਾਰ ਬਾਪ ਬੱਚਿਆਂ ਨੂੰ ਤਾਜ ਦੇਕੇ ਫਿਰ ਕਿਨਾਰਾ ਕਰ ਲੈਂਦੇ
ਹਨ। ਉੱਥੇ ਵਾਨਪ੍ਰਸਥ ਦੀ ਚਰਚਾ ਹੁੰਦੀ ਨਹੀਂ। ਬੱਚਿਆਂ ਨੂੰ ਮਹਿਲ ਆਦਿ ਬਣਾ ਕੇ ਦਿੰਦੇ ਹਨ, ਆਸ਼ਾਵਾਂ
ਸਭ ਪੂਰੀਆਂ ਹੋ ਜਾਂਦੀਆਂ ਹਨ। ਤੁਸੀਂ ਸਮਝ ਸਕਦੇ ਹੋ ਸਤਿਯੁਗ ਵਿੱਚ ਸੁੱਖ ਹੀ ਸੁੱਖ ਹੈ।
ਪ੍ਰੈਕਟੀਕਲ ਵਿੱਚ ਸਭ ਸੁੱਖ ਉਦੋਂ ਪਾਉਣਗੇ ਜਦੋਂ ਉੱਥੇ ਜਾਣਗੇ। ਉਹ ਤਾਂ ਤੁਸੀਂ ਹੀ ਜਾਣੋ, ਸ੍ਵਰਗ
ਵਿੱਚ ਕੀ ਹੋਵੇਗਾ? ਇੱਕ ਸ਼ਰੀਰ ਛੱਡ ਫਿਰ ਕਿੱਥੇ ਜਾਣਗੇ? ਹੁਣ ਤੁਹਾਨੂੰ ਪ੍ਰੈਕਟੀਕਲ ਵਿੱਚ ਬਾਪ
ਪੜ੍ਹਾ ਰਹੇ ਹਨ। ਤੁਸੀਂ ਜਾਣਦੇ ਹੋ ਅਸੀਂ ਸੱਚ - ਸੱਚ ਸ੍ਵਰਗ ਵਿੱਚ ਜਾਵਾਂਗੇ। ਉਹ ਤਾਂ ਕਹਿ ਦਿੰਦੇ
ਹਨ ਅਸੀਂ ਸ੍ਵਰਗ ਵਿੱਚ ਜਾਂਦੇ ਹਾਂ, ਪਤਾ ਵੀ ਨਹੀਂ ਹੈ ਸ੍ਵਰਗ ਕਿਸ ਨੂੰ ਕਿਹਾ ਜਾਂਦਾ ਹੈ। ਜਨਮ -
ਜਨਮੰਤ੍ਰੁ ਇਹ ਅਗਿਆਨ ਦੀਆਂ ਗੱਲਾਂ ਸੁਣਦੇ ਆਏ, ਹੁਣ ਬਾਪ ਤੁਹਾਨੂੰ ਸੱਤ ਗੱਲਾਂ ਸੁਣਾਉਂਦੇ ਹਨ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹਮੇਸ਼ਾ ਰਾਜ਼ੀ
- ਖੁਸ਼ੀ ਰਹਿਣ ਦੇ ਲਈ ਬਾਪ ਦੀ ਯਾਦ ਵਿੱਚ ਰਹਿਣਾ ਹੈ। ਪੜ੍ਹਾਈ ਨਾਲ ਆਪਣੇ ਉੱਪਰ ਰਾਜਾਈ ਦਾ ਤਾਜ
ਰੱਖਣਾ ਹੈ।
2. ਸ਼੍ਰੀਮਤ ਤੇ ਭਾਰਤ ਨੂੰ ਸ੍ਵਰਗ ਬਣਾਉਣ ਦੀ ਸੇਵਾ ਕਰਨੀ ਹੈ। ਹਮੇਸ਼ਾ ਸ਼੍ਰੀਮਤ ਦਾ ਰਿਗਾਰ੍ਡ ਰੱਖਣਾ
ਹੈ।
ਵਰਦਾਨ:-
ਕਨੈਕਸ਼ਨ
ਅਤੇ ਰਿਲੇਸ਼ਨ ਦੁਆਰਾ ਮਨਸਾ ਸ਼ਕਤੀ ਦੇ ਸਾਹਮਣੇ ਪ੍ਰਮਾਣ ਵੇਖਣ ਵਾਲੇ ਸੂਖਸ਼ਮ ਸੇਵਾਧਾਰੀ ਭਵ:
ਜਿਵੇਂ ਵਾਣੀ ਦੀ ਸ਼ਕਤੀ
ਅਤੇ ਕਰਮ ਦੀ ਸ਼ਕਤੀ ਦਾ ਪ੍ਰਤੱਖ ਪ੍ਰਮਾਣ ਵਿਖਾਈ ਦਿੰਦਾ ਹੈ ਉਵੇਂ ਸਭ ਤੋਂ ਪਾਵਰਫੁੱਲ ਸਾਈਲੈਂਸ ਸ਼ਕਤੀ
ਦਾ ਪ੍ਰਤੱਖ ਪ੍ਰਮਾਣ ਵੇਖਣ ਦੇ ਲਈ ਬਾਪਦਾਦਾ ਦੇ ਨਾਲ ਨਿਰੰਤਰ ਕਲੀਅਰ ਅਤੇ ਰਿਲੇਸ਼ਨ ਹੋਵੇ, ਇਸ ਨੂੰ
ਹੀ ਯੋਗਬਲ ਕਿਹਾ ਜਾਂਦਾ ਹੈ। ਅਜਿਹੀ ਯੋਗਬਲ ਵਾਲੀਆਂ ਆਤਮਾਵਾਂ ਸਥੂਲ ਵਿੱਚ ਦੂਰ ਰਹਿਣ ਵਾਲੀਆਂ
ਆਤਮਾਵਾਂ ਨੂੰ ਸਮੁੱਖ ਦਾ ਅਨੁਭਵ ਕਰਵਾ ਸਕਦੀ ਹੈ। ਆਤਮਾਵਾਂ ਦਾ ਅਵਾਹਨ ਕਰ ਉਨ੍ਹਾਂ ਨੂੰ ਪਰਿਵਰਤਨ
ਕਰ ਸਕਦੀਆਂ ਹਨ। ਇਹ ਹੀ ਸੂਖਸ਼ਮ ਸੇਵਾ ਹੈ ਇਸ ਦੇ ਲਈ ਇਕਾਗਰਤਾ ਦੀ ਸ਼ਕਤੀ ਨੂੰ ਵਧਾਓ।
ਸਲੋਗਨ:-
ਆਪਣੇ ਸਰਵ
ਖਜਾਨਿਆਂ ਨੂੰ ਸਫਲ ਕਰਨ ਵਾਲੇ ਹੀ ਮਹਾਦਾਨੀ ਆਤਮਾ ਹਨ।