02.01.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਮਿੱਠੇ ਬੱਚੇ ਤੁਸੀਂ ਰਾਜ ਰਿਸ਼ੀ ਹੋ, ਤੁਹਾਨੂੰ ਬੇਹੱਦ ਦਾ ਬਾਪ ਸਾਰੀ ਪੁਰਾਣੀ ਦੁਨੀਆ ਦਾ ਸੰਨਿਆਸ ਸਿਖਾਉਂਦੇ ਹਨ ਜਿਸ ਨਾਲ ਤੁਸੀਂ ਰਾਜਾਈ ਪਦਵੀ ਪਾ ਸਕੋ"

ਪ੍ਰਸ਼ਨ:-
ਇਸ ਸਮੇਂ ਕਿਸੇ ਵੀ ਮਨੁੱਖ ਦੇ ਕਰਮ ਅਕਰਮ ਨਹੀਂ ਹੋ ਸਕਦੇ ਹਨ, ਕਿਓਂ?

ਉੱਤਰ:-
ਕਿਉਂਕਿ ਸਾਰੀ ਦੁਨੀਆ ਵਿਚ ਮਾਇਆ ਦਾ ਰਾਜ ਹੈ। ਸਭ ਵਿਚ ਪੰਜ ਵਿਕਾਰ ਪ੍ਰਵੇਸ਼ ਹਨ ਇਸਲਈ ਮਨੁੱਖ ਜੋ ਵੀ ਕਰਮ ਕਰਦੇ ਹਨ, ਉਹ ਵਿਕਰਮ ਹੀ ਬਣਦਾ ਹੈ। ਸਤਿਯੁਗ ਵਿੱਚ ਹੀ ਕਰਮ ਅਕਰਮ ਹੁੰਦੇ ਹਨ ਕਿਉਂਕਿ ਉੱਥੇ ਮਾਇਆ ਹੁੰਦੀ ਨਹੀਂ।

ਪ੍ਰਸ਼ਨ :-
ਕਿਹੜੇ ਬੱਚਿਆਂ ਨੂੰ ਬਹੁਤ ਚੰਗੀ ਪ੍ਰਾਈਜ ਮਿਲਦੀ ਹੈ?

ਉੱਤਰ:-
ਜੋ ਸ਼੍ਰੀਮਤ ਤੇ ਪਵਿਤ੍ਰ ਬਣ ਅੰਨ੍ਹਿਆਂ ਦੀ ਲਾਠੀ ਬਣਦੇ ਹਨ। ਕਦੇ ਪੰਜ ਵਿਕਾਰਾਂ ਦੇ ਵਸ਼ ਹੋ ਕੁਲ ਕਲੰਕਿਤ ਨਹੀਂ ਬਣਦੇ, ਉਨ੍ਹਾਂਨੂੰ ਚੰਗੀ ਪ੍ਰਾਈਜ਼ ਮਿਲ ਜਾਂਦੀ ਹੈ। ਜੇਕਰ ਕੋਈ ਬਾਰ - ਬਾਰ ਮਾਇਆ ਤੋਂ ਹਾਰ ਖਾਂਦੇ ਹਨ ਤਾਂ ਉਨ੍ਹਾਂ ਦਾ ਪਾਸ ਪੋਰਟ ਹੀ ਕੇਂਸਿਲ ਹੋ ਜਾਂਦਾ ਹੈ।

ਗੀਤ:-
ਓਮ ਨਮਾ ਸ਼ਿਵਾਏ...

ਓਮ ਸ਼ਾਂਤੀ
ਸਭ ਤੋਂ ਉੱਚ ਹੈ ਪਰਮਪਿਤਾ ਪਰਮਾਤਮਾ ਮਤਲਬ ਪਰਮ ਆਤਮਾ। ਉਹ ਹੈ ਰਚਿਯਤਾ। ਪਹਿਲਾਂ ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਰਚਦੇ ਹਨ ਫਿਰ ਆਵੋ ਹੇਠਾਂ ਅਮਰਲੋਕ ਵਿੱਚ, ਉੱਥੇ ਹੈ ਲਕਸ਼ਮੀ - ਨਾਰਾਇਣ ਦਾ ਰਾਜ। ਸੂਰਜਵੰਸ਼ੀ ਦਾ ਰਾਜ, ਚੰਦ੍ਰਵੰਸ਼ੀ ਦਾ ਨਹੀਂ ਹੈ। ਇਹ ਕੌਣ ਸਮਝਾ ਰਹੇ ਹਨ? ਗਿਆਨ ਦਾ ਸਾਗਰ। ਮਨੁੱਖ, ਮਨੁੱਖ ਨੂੰ ਕਦੇ ਸਮਝਾ ਨਹੀਂ ਸਕਦੇ। ਬਾਪ ਸਭ ਤੋਂ ਉੱਚ ਹੈ, ਜਿਸ ਨੂੰ ਭਾਰਤਵਾਸੀ ਮਾਤਾ - ਪਿਤਾ ਕਹਿੰਦੇ ਹਨ। ਤਾਂ ਜਰੂਰ ਪ੍ਰੈਕਟਿਕਲ ਵਿੱਚ ਮਾਤਾ - ਪਿਤਾ ਚਾਹੀਦੇ ਹਨ। ਗਾਉਂਦੇ ਹਨ ਤਾਂ ਜਰੂਰ ਕਿਸੇ ਸਮੇਂ ਹੋਏ ਹੋਣਗੇ। ਤਾਂ ਪਹਿਲਾਂ - ਪਹਿਲਾਂ ਉੱਚ ਤੋਂ ਉੱਚ ਹੈ ਉਹ ਨਿਰਾਕਾਰ ਪਰਮਪਿਤਾ ਪ੍ਰਮਾਤਮਾ, ਬਾਕੀ ਤਾਂ ਹਰੇਕ ਵਿੱਚ ਆਤਮਾ ਹੈ। ਆਤਮਾ ਜਦੋਂ ਸ਼ਰੀਰ ਵਿਚ ਹੈ ਤਾਂ ਦੁਖੀ ਜਾਂ ਸੁਖੀ ਬਣਦੀ ਹੈ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਇਹ ਕੋਈ ਦੰਤ ਕਥਾਵਾਂ ਨਹੀਂ ਹਨ। ਬਾਕੀ ਜੋ ਵੀ ਗੁਰੂ ਗੋਸਾਈ ਸੁਣਾਉਂਦੇ ਹਨ, ਉਹ ਸਭ ਹਨ ਦੰਤ ਕਥਾਵਾਂ। ਹੁਣ ਭਾਰਤ ਨਰਕ ਹੈ ਸਤਿਯੁਗ ਵਿੱਚ ਇਸ ਨੂੰ ਸਵਰਗ ਕਿਹਾ ਜਾਂਦਾ ਹੈ। ਲਕਸ਼ਮੀ - ਨਾਰਾਇਣ ਰਾਜ ਕਰਦੇ ਸਨ, ਉੱਥੇ ਸਭ ਸੌਭਾਗਸ਼ਾਲੀ ਰਹਿੰਦੇ ਸਨ। ਕੋਈ ਦੁਰਭਾਗਸ਼ਾਲੀ ਸੀ ਹੀ ਨਹੀਂ। ਕੋਈ ਵੀ ਦੁੱਖ ਰੋਗ ਸੀ ਹੀ ਨਹੀਂ। ਇਹ ਹੈ ਪਾਪ ਆਤਮਾਵਾਂ ਦੀ ਦੁਨੀਆ। ਭਾਰਤਵਾਸੀ ਸਵਰਗਵਾਸੀ ਸਨ, ਲਕਸ਼ਮੀ - ਨਾਰਾਇਣ ਦਾ ਰਾਜ ਸੀ। ਸ਼੍ਰੀਕ੍ਰਿਸ਼ਨ ਨੂੰ ਤੇ ਸਾਰੇ ਮੰਨਦੇ ਹਨ। ਵੇਖੋ, ਇਨ੍ਹਾਂ ਨੂੰ ਦੋ ਗੋਲੇ ਦਿੱਤੇ ਹਨ। ਸ਼੍ਰੀਕ੍ਰਿਸ਼ਨ ਦੀ ਆਤਮਾ ਕਹਿੰਦੀ ਹੈ। ਹੁਣ ਮੈਂ ਨਰਕ ਨੂੰ ਲਤ ਮਾਰ ਰਿਹਾ ਹਾਂ। ਸਵਰਗ ਹੱਥ ਵਿਚ ਲੈ ਆਇਆ ਹਾਂ। ਪਹਿਲਾਂ ਕ੍ਰਿਸ਼ਨਪੁਰੀ ਸੀ, ਹੁਣ ਕੰਸਪੁਰੀ ਹੈ। ਇਸ ਵਿੱਚ ਇਹ ਸ਼੍ਰੀਕ੍ਰਿਸ਼ਨ ਵੀ ਹਨ। ਇਨ੍ਹਾਂ ਦੇ 84ਵੇਂ ਜਨਮਾਂ ਦੇ ਅੰਤ ਦਾ ਇਹ ਜਨਮ ਹੈ। ਪ੍ਰੰਤੂ ਹੁਣ ਉਹ ਸ਼੍ਰੀਕ੍ਰਿਸ਼ਨ ਦਾ ਰੂਪ ਨਹੀਂ ਹਨ। ਇਹ ਬਾਪ ਬੈਠ ਸਮਝਾਉਂਦੇ ਹਨ। ਬਾਪ ਹੀ ਆਕੇ ਭਾਰਤ ਨੂੰ ਸਵਰਗ ਬਣਾਉਂਦੇ ਹਨ। ਹੁਣ ਨਰਕ ਹੈ ਫਿਰ ਸਵਰਗ ਬਨਾਉਣ ਬਾਪ ਆਏ ਹਨ। ਇਹ ਪੁਰਾਣੀ ਦੁਨੀਆ ਹੈ। ਜੋ ਨਵੀਂ ਦੁਨੀਆ ਸੀ, ਹੁਣ ਉਹ ਪੁਰਾਣੀ ਹੈ। ਮਕਾਨ ਵੀ ਨਵੇਂ ਤੋਂ ਪੁਰਾਣਾ ਹੁੰਦਾ ਹੈ। ਆਖਰੀਨ ਤੋੜਨ ਲਾਇਕ ਹੋ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ ਮੈਂ ਬੱਚਿਆਂ ਨੂੰ ਸਵਰਗਵਾਸੀ ਬਣਾਉਣ ਲਈ ਰਾਜਯੋਗ ਸਿਖਾਉਂਦਾ ਹਾਂ। ਤੁਸੀਂ ਹੋ ਰਾਜਰਿਸ਼ੀ ਰਾਜਾਈ ਪ੍ਰਾਪਤ ਕਰਨ ਦੇ ਲਈ ਤੁਸੀਂ ਸੰਨਿਆਸ ਕਰਦੇ ਹੋ ਵਿਕਾਰਾਂ ਦਾ। ਉਹ ਹੱਦ ਦੇ ਸੰਨਿਆਸੀ ਘਰ - ਬਾਰ ਛੱਡ ਜੰਗਲ ਵਿਚ ਚਲੇ ਜਾਂਦੇ ਹਨ। ਪ੍ਰੰਤੂ ਹਨ ਫਿਰ ਵੀ ਪੁਰਾਣੀ ਦੁਨੀਆ ਵਿਚ। ਬੇਹੱਦ ਦਾ ਬਾਪ ਤੁਹਾਨੂੰ ਨਰਕ ਦਾ ਸੰਨਿਆਸ ਕਰਵਾਉਂਦੇ ਹਨ ਅਤੇ ਸਵਰਗ ਦਾ ਸਾਖਸ਼ਾਤਕਾਰ ਕਰਵਾਉਂਦੇ ਹਨ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਹਾਨੂੰ ਲੈ ਜਾਣ। ਬਾਪ ਸਭ ਨੂੰ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਇਹ ਤਾਂ ਜਰੂਰ ਹੈ ਕੋਈ ਜਿਵੇਂ ਦਾ ਕੰਮ ਕਰੇਗਾ ਚੰਗਾ ਜਾਂ ਬੁਰਾ, ਉਸ ਸੰਸਕਾਰ ਅਨੁਸਾਰ ਜਾਕੇ ਜਨਮ ਲਵੇਗਾ। ਕੋਈ ਸਾਹੂਕਾਰ, ਕੋਈ ਗਰੀਬ, ਕੋਈ ਰੋਗੀ ਕੋਈ ਤੰਦਰੁਸਤ ਬਣਦੇ ਹਨ। ਇਹ ਹੈ ਅਗਲੇ ਜਨਮਾਂ ਦੇ ਕਰਮਾਂ ਦਾ ਹਿਸਾਬ। ਕੋਈ ਤੰਦਰੁਸਤ ਹੈ ਜਰੂਰ ਅੱਗੇ ਜਨਮ ਵਿੱਚ ਹਾਸਪਿਟਲ ਆਦਿ ਬਣਾਏ ਹੋਣਗੇ। ਦਾਨ ਪੁੰਨ ਜਿਆਦਾ ਕਰਦੇ ਹਨ ਤਾਂ ਸਾਹੂਕਾਰ ਬਣਦੇ ਹਨ। ਨਰਕ ਵਿੱਚ ਮਨੁੱਖ ਜੋ ਵੀ ਕਰਮ ਕਰਦੇ ਹਨ ਉਹ ਜਰੂਰ ਵਿਕਰਮ ਹੀ ਬਣਨਗੇ ਕਿਉਂਕਿ ਸਭ ਵਿਚ ਪੰਜ ਵਿਕਾਰ ਹਨ। ਹੁਣ ਸੰਨਿਆਸੀ ਪਵਿਤ੍ਰ ਬਣਦੇ ਹਨ, ਪਾਪ ਕਰਨਾ ਛੱਡ ਦਿੰਦੇ ਹਨ, ਜੰਗਲ ਵਿੱਚ ਜਾਕੇ ਰਹਿੰਦੇ ਹਨ। ਪ੍ਰੰਤੂ ਇਵੇਂ ਨਹੀਂ ਕਿ ਉਨ੍ਹਾਂ ਦੇ ਕਰਮ ਅਕਰਮ ਹੁੰਦੇ ਹਨ। ਬਾਪ ਸਮਝਾਉਂਦੇ ਹਨ ਇਸ ਸਮੇਂ ਹੈ ਹੀ ਮਾਇਆ ਦਾ ਰਾਜ ਇਸਲਈ ਮਨੁੱਖ ਜੋ ਵੀ ਕਰਮ ਕਰਨਗੇ ਉਹ ਪਾਪ ਹੀ ਹੋਣਗੇ। ਸਤਿਯੁਗ ਤ੍ਰੇਤਾ ਵਿੱਚ ਮਾਇਆ ਹੁੰਦੀ ਨਹੀਂ, ਇਸਲਈ ਕਦੇ ਵਿਕਰਮ ਨਹੀਂ ਬਣਦੇ। ਨਾ ਦੁੱਖ ਹੋਵੇਗਾ। ਇਸ ਵੇਲੇ ਇੱਕ ਤਾਂ ਹਨ ਰਾਵਣ ਦੀਆਂ ਜੰਜੀਰਾਂ, ਫਿਰ ਭਗਤੀ ਮਾਰਗ ਦੀਆਂ ਜੰਜੀਰਾਂ। ਜਨਮ - ਜਨਮੰਤਰ ਧੱਕੇ ਖਾਂਦੇ ਆਏ ਹਨ। ਬਾਪ ਕਹਿੰਦੇ ਹਨ ਮੈਂ ਪਹਿਲੇ ਵੀ ਕਿਹਾ ਸੀ ਕਿ ਇਨ੍ਹਾਂ ਜਪ, ਤਪ ਆਦਿ ਨਾਲ ਮੈਂ ਨਹੀਂ ਮਿਲਦਾ ਹਾਂ। ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਭਗਤੀ ਦਾ ਅੰਤ ਹੁੰਦਾ ਹੈ। ਭਗਤੀ ਸ਼ੁਰੂ ਹੁੰਦੀ ਹੈ ਦਵਾਪਰ ਤੋਂ। ਮਨੁੱਖ ਦੁਖੀ ਹੁੰਦੇ ਹਨ ਤਾਂ ਯਾਦ ਕਰਦੇ ਹਨ। ਸਤਿਯੁਗ ਤ੍ਰੇਤਾ ਵਿੱਚ ਹਨ ਸੌਭਾਗਸ਼ਾਲੀ ਅਤੇ ਇੱਥੇ ਹਨ ਦੂਰਭਾਗਸ਼ਾਲੀ। ਰੋਂਦੇ ਪਿੱਟਦੇ ਰਹਿੰਦੇ ਹਨ। ਅਕਾਲੇ ਮ੍ਰਿਤੂ ਹੁੰਦਾ ਰਹਿੰਦਾ ਹੈ। ਬਾਪ ਕਹਿੰਦੇ ਹਨ ਮੈਂ ਆਵਾਂਗਾ ਉਦੋਂ ਜਦੋਂ ਨਰਕ ਨੇ ਸਵਰਗ ਬਣਨਾ ਹੈ। ਭਾਰਤ ਪ੍ਰਾਚੀਨ ਦੇਸ਼ ਹੈ, ਜੋ ਪਹਿਲੇ ਸਨ, ਉਨ੍ਹਾਂ ਨੇ ਹੀ ਅੰਤ ਤੱਕ ਰਹਿਣਾ ਹੈ। 84 ਦਾ ਚਕ੍ਰ ਗਾਇਆ ਜਾਂਦਾ ਹੈ। ਗੌਰਮਿੰਟ ਜੋ ਤ੍ਰਿਮੂਰਤੀ ਬਣਾਉਂਦੀ ਹੈ ਉਸ ਵਿੱਚ ਹੋਣਾ ਚਾਹੀਦਾ ਹੈ ਬ੍ਰਹਮਾ, ਵਿਸ਼ਨੂੰ, ਸ਼ੰਕਰ, ਪਰ ਜਾਨਵਰ ਲਗਾ ਦਿੰਦੇ ਹਨ। ਬਾਪ ਰਚਿਯਤਾ ਦਾ ਚਿੱਤਰ ਹੈ ਨਹੀਂ ਅਤੇ ਹੇਠਾਂ ਚਕ੍ਰ ਵੀ ਲਗਾਇਆ ਹੈ। ਉਹ ਸਮਝਦੇ ਹਨ ਚਰਖਾ ਹੈ ਲੇਕਿਨ ਹੈ ਡਰਾਮਾ ਸ੍ਰਿਸ਼ਟੀ ਦਾ ਚਕ੍ਰ। ਹੁਣ ਚਕ੍ਰ ਦਾ ਨਾਮ ਰੱਖਿਆ ਹੈ ਅਸ਼ੋਕ ਚਕ੍ਰ। ਹੁਣ ਤੁਸੀਂ ਇਸ ਚਕ੍ਰ ਨੂੰ ਜਾਨਣ ਨਾਲ ਹੀ ਅਸ਼ੋਕ ਬਣ ਜਾਂਦੇ ਹਨ। ਗੱਲ ਤਾਂ ਠੀਕ ਹੈ, ਸਿਰਫ ਉਲਟ ਪੁਲਟ ਕਰ ਦਿੱਤਾ ਹੈ। ਤੁਸੀਂ ਇਸ 84 ਜਨਮਾਂ ਦੇ ਚਕ੍ਰ ਨੂੰ ਯਾਦ ਕਰਨ ਨਾਲ ਹੀ ਚਕ੍ਰਵਰਤੀ ਰਾਜਾ ਬਣਦੇ ਹੋ - 21 ਜਨਮਾਂ ਦੇ ਲਈ। ਇਸ ਦਾਦਾ ਨੇ ਵੀ 84 ਜਨਮ ਪੂਰੇ ਕੀਤੇ ਹਨ। ਇਹ ਸ਼੍ਰੀਕ੍ਰਿਸ਼ਨ ਦਾ ਅੰਤਿਮ ਜਨਮ ਹੈ। ਇਨ੍ਹਾਂ ਨੂੰ ਬਾਪ ਬੈਠ ਸਮਝਾਉਂਦੇ ਹਨ। ਅਸਲ ਵਿੱਚ ਤੁਸੀਂ ਸਭ ਦਾ ਅੰਤਿਮ ਜਨਮ ਹੈ, ਜੋ ਭਾਰਤਵਾਸੀ ਦੇਵੀ - ਦੇਵਤਾ ਧਰਮ ਦੇ ਸਨ ਉਨ੍ਹਾਂ ਨੇ ਹੀ ਪੂਰੇ 84 ਜਨਮ ਭੋਗੇ ਹਨ। ਹੁਣ ਤੇ ਸਭ ਦਾ ਚਕ੍ਰ ਪੂਰਾ ਹੁੰਦਾ ਹੈ। ਹੁਣ ਇਹ ਤੁਹਾਡਾ ਤਨ ਛੀ - ਛੀ ਹੋ ਗਿਆ ਹੈ। ਇਹ ਦੁਨੀਆ ਹੀ ਛੀ - ਛੀ ਹੈ, ਇਸਲਈ ਤੁਹਾਨੂੰ ਇਸ ਦੁਨੀਆ ਤੋਂ ਸੰਨਿਆਸ ਕਰਵਾਉਂਦੇ ਹਨ। ਇਸ ਕਬ੍ਰਸਥਾਨ ਨਾਲ ਦਿਲ ਨਹੀਂ ਲਗਾਉਣੀ ਹੈ। ਹੁਣ ਬਾਪ ਅਤੇ ਵਰਸੇ ਨਾਲ ਦਿਲ ਲਗਾਓ। ਤੁਸੀਂ ਆਤਮਾ ਅਵਿਨਾਸ਼ੀ ਹੋ, ਇਹ ਸ਼ਰੀਰ ਵਿਨਾਸ਼ੀ ਹੈ। ਹੁਣ ਮੈਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਗਾਇਨ ਵੀ ਹੈ ਅੰਤਕਾਲ ਜੋ ਇਸਤਰੀ ਸਿਮਰੇ ਹੁਣ ਬਾਪ ਕਹਿੰਦੇ ਹਨ ਅੰਤਕਾਲ ਜੋ ਸ਼ਿਵਬਾਬਾ ਸਿਮਰੇ ਉਹ ਨਰਾਇਣ ਪਦਵੀ ਪ੍ਰਾਪਤ ਕਰ ਸਕਦਾ ਹੈ। ਨਰਾਇਣ ਪਦਵੀ ਮਿਲਦੀ ਹੀ ਹੈ ਸਤਿਯੁਗ ਵਿੱਚ। ਬਾਪ ਦੇ ਸਿਵਾਏ ਇਹ ਪਦਵੀ ਕੋਈ ਦਿਲਵਾ ਨਹੀਂ ਸਕਦਾ। ਇਹ ਪਾਠਸ਼ਾਲਾ ਹੈ ਹੀ ਮਨੁੱਖ ਤੋਂ ਦੇਵਤਾ ਬਣਨ ਦੀ। ਪੜਾਉਣ ਵਾਲਾ ਹੈ ਬਾਪ। ਜਿਸ ਦੀ ਮਹਿਮਾ ਸੁਣੀ - ਓਮ ਨਮਾ ਸ਼ਿਵਾਏ। ਤੁਸੀਂ ਜਾਣਦੇ ਹੋ ਅਸੀਂ ਉਨ੍ਹਾਂ ਦੇ ਬੱਚੇ ਬਣ ਗਏ ਹਾਂ। ਹੁਣ ਵਰਸਾ ਲੈ ਰਹੇ ਹਾਂ।

ਹੁਣ ਤੁਸੀਂ ਮਨੁੱਖ ਮਤ ਤੇ ਨਹੀਂ ਚਲਦੇ। ਮਨੁੱਖ ਮਤ ਤੇ ਚੱਲਣ ਨਾਲ ਤਾਂ ਸਭ ਨਰਕਵਾਸੀ ਬਣ ਗਏ ਹਨ। ਸ਼ਾਸਤਰ ਵੀ ਮਨੁੱਖਾਂ ਦੇ ਹੀ ਗਾਏ ਹੋਏ ਹਨ ਮਤਲਬ ਬਣਾਏ ਹੋਏ ਹਨ। ਸਾਰਾ ਭਾਰਤ ਇਸ ਵੇਲੇ ਧਰਮ ਭ੍ਰਿਸ਼ਟ, ਕਰਮ ਭ੍ਰਿਸ਼ਟ ਬਣ ਗਿਆ ਹੈ। ਦੇਵਤੇ ਤਾਂ ਪਵਿਤ੍ਰ ਸਨ। ਹੁਣ ਬਾਪ ਕਹਿੰਦੇ ਹਨ ਜੇਕਰ ਸੁਭਾਗਸ਼ਾਲੀ ਬਣਨਾ ਚਾਹੁੰਦੇ ਹੋ ਤਾਂ ਪਵਿਤ੍ਰ ਬਣੋ, ਪ੍ਰਤਿਗਿਆ ਕਰੋ - ਬਾਬਾ ਅਸੀਂ ਪਵਿਤ੍ਰ ਬਣ ਤੁਹਾਡੇ ਤੋਂ ਪੂਰਾ ਵਰਸਾ ਜਰੂਰ ਲਵਾਂਗੇ। ਇਹ ਤਾਂ ਪੁਰਾਣੀ ਪਤਿਤ ਦੁਨੀਆ ਖਤਮ ਹੋਣ ਵਾਲੀ ਹੈ। ਲੜਾਈ - ਝਗੜਾ ਕੀ - ਕੀ ਲੱਗਿਆ ਪਿਆ ਹੈ। ਕਰੋਧ ਕਿਨਾਂ ਹੈ। ਬੰਬਜ ਕਿੰਨੇ ਵੱਡੇ - ਵੱਡੇ ਬਣਾਏ ਹਨ। ਕਿੰਨੇ ਕਰੋਧੀ, ਲੋਭੀ ਹਨ। ਉੱਥੇ ਸ਼੍ਰੀਕ੍ਰਿਸ਼ਨ ਕਿਵੇਂ ਗਰਭ ਮਹਿਲ ਤੋਂ ਨਿਕਲਦੇ ਹਨ ਸੋ ਤਾਂ ਬੱਚਿਆਂ ਨੇ ਸਾਖਸ਼ਾਤਕਾਰ ਕੀਤਾ ਹੀ ਹੈ। ਇੱਥੇ ਹੈ ਗਰਭ ਜੇਲ੍ਹ ਬਾਹਰ ਨਿਕਲਣ ਨਾਲ ਮਾਇਆ ਪਾਪ ਕਰਵਾਉਣ ਲੱਗ ਜਾਂਦੀ ਹੈ। ਉੱਥੇ ਤਾਂ ਗਰਭ ਮਹਿਲ ਤੋਂ ਬੱਚਾ ਨਿਕਲਦਾ ਹੈ, ਰੋਸ਼ਨੀ ਹੋ ਜਾਂਦੀ ਹੈ। ਬੜੇ ਆਰਾਮ ਨਾਲ ਰਹਿੰਦੇ ਹਨ। ਗਰਭ ਤੋਂ ਨਿਕਲਿਆ ਅਤੇ ਦਾਸੀਆਂ ਉਠਾ ਲੈਂਦੀਆਂ ਹਨ, ਵਾਜੇ ਵੱਜਣ ਲੱਗ ਜਾਂਦੇ ਹਨ। ਇੱਥੇ ਉੱਥੇ ਵਿੱਚ ਕਿਨਾਂ ਫਰਕ ਹੈ।

ਹੁਣ ਤੁਹਾਨੂੰ ਬੱਚਿਆਂ ਨੂੰ ਤਿੰਨ ਧਾਮ ਸਮਝਾਏ ਹਨ। ਸ਼ਾਂਤੀਧਾਮ ਤੋਂ ਹੀ ਆਤਮਾਵਾਂ ਆਉਂਦੀਆਂ ਹਨ। ਆਤਮਾ ਤੇ ਸਟਾਰ ਦੇ ਮਿਸਲ ਹੈ, ਜੋ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਆਤਮਾ ਵਿਚ 84 ਜਨਮਾਂ ਦਾ ਅਵਿਨਾਸ਼ੀ ਰਿਕਾਰਡ ਭਰਿਆ ਹੋਇਆ ਹੈ। ਨਾ ਡਰਾਮਾ ਕਦੇ ਵਿਨਾਸ਼ ਹੁੰਦਾ ਹੈ, ਨਾ ਐਕਟ ਕਦੇ ਬਦਲੀ ਹੋ ਸਕਦੀ ਹੈ। ਇਹ ਵੀ ਵੰਡਰ ਹੈ - ਕਿੰਨੀ ਛੋਟੀ ਆਤਮਾ ਵਿੱਚ 84 ਜਨਮਾਂ ਦਾ ਪਾਰਟ ਐਕੁਰੇਟ ਭਰਿਆ ਹੋਇਆ ਹੈ। ਇਹ ਕਦੇ ਪੁਰਾਣਾ ਨਹੀਂ ਹੁੰਦਾ। ਨਿੱਤ ਨਵਾਂ ਹੈ। ਹੂਬਹੂ ਆਤਮਾ ਫਿਰ ਤੋਂ ਆਪਣਾ ਉਹ ਹੀ ਪਾਰਟ ਸ਼ੁਰੂ ਕਰਦੀ ਹੈ। ਹੁਣ ਤੁਸੀਂ ਬੱਚੇ ਆਤਮਾ ਸੋ ਪਰਮਾਤਮਾ ਨਹੀਂ ਕਹਿ ਸਕਦੇ। ਹਮ ਸੋ ਦਾ ਅਰਥ ਬਾਪ ਹੀ ਪੂਰੀ ਤਰ੍ਹਾਂ ਸਮਝਾਉਂਦੇ ਹਨ। ਉਹ ਤਾਂ ਉਲਟਾ ਅਰਥ ਬਣਾ ਦਿੰਦੇ ਹਨ ਜਾਂ ਤਾਂ ਕਹਿੰਦੇ ਅਹੰਮ ਬ੍ਰਹਮ ਅਸਮੀ, ਅਸੀਂ ਪਰਮਾਤਮਾ ਹਾਂ ਮਾਇਆ ਨੂੰ ਰਚਣ ਵਾਲੇ। ਹੁਣ ਅਸਲ ਵਿਚ ਮਾਇਆ ਨੂੰ ਰਚਿਆ ਨਹੀਂ ਜਾਂਦਾ। ਮਾਇਆ ਹੈ ਪੰਜ ਵਿਕਾਰ। ਉਹ ਬਾਪ ਮਾਇਆ ਨੂੰ ਨਹੀਂ ਰਚਦੇ। ਬਾਪ ਤਾਂ ਨਵੀਂ ਸ੍ਰਿਸ਼ਟੀ ਰਚਦੇ ਹਨ। ਮੈਂ ਸ੍ਰਿਸ਼ਟੀ ਰਚਦਾ ਹਾਂ, ਇਹ ਹੋਰ ਕੋਈ ਨਹੀਂ ਕਹਿ ਸਕਦਾ। ਬੇਹੱਦ ਦਾ ਬਾਪ ਇੱਕ ਹੀ ਹੈ। ਓਮ ਦਾ ਅਰਥ ਵੀ ਬੱਚਿਆਂ ਨੂੰ ਸਮਝਾਇਆ ਗਿਆ ਹੈ। ਆਤਮਾ ਹੈ ਹੀ ਸ਼ਾਂਤ ਸਵਰੂਪ। ਸ਼ਾਂਤੀਧਾਮ ਵਿੱਚ ਰਹਿੰਦੀ ਹੈ। ਲੇਕਿਨ ਬਾਪ ਹੈ ਗਿਆਨ ਦਾ ਸਾਗਰ, ਆਨੰਦ ਦਾ ਸਾਗਰ। ਆਤਮਾ ਦੀ ਇਹ ਮਹਿਮਾ ਨਹੀਂ ਗਾਵਾਂਗੇ। ਹਾਂ ਆਤਮਾ ਵਿੱਚ ਨਾਲੇਜ ਆਉਂਦੀ ਹੈ। ਬਾਪ ਕਹਿੰਦੇ ਹਨ ਮੈਂ ਇੱਕ ਹੀ ਵਾਰ ਆਉਂਦਾ ਹਾਂ। ਮੈਨੂੰ ਵਰਸਾ ਵੀ ਜਰੂਰ ਦੇਣਾ ਪੈਂਦਾ ਹੈ। ਮੇਰੇ ਵਰਸੇ ਨਾਲ ਭਾਰਤ ਇੱਕਦਮ ਸਵਰਗ ਬਣ ਜਾਂਦਾ ਹੈ। ਉੱਥੇ ਪਵਿਤ੍ਰਤਾ, ਸੁਖ - ਸ਼ਾਂਤੀ ਸਭ ਕੁਝ ਸੀ। ਇਹ ਹੈ ਬੇਹੱਦ ਦੇ ਬਾਪ ਦਾ ਸਦਾ ਸੁਖ ਦਾ ਵਰਸਾ। ਪਵਿਤ੍ਰਤਾ ਸੀ ਤਾਂ ਸੁਖ ਸ਼ਾਂਤੀ ਵੀ ਸੀ। ਹੁਣ ਅਪਵਿਤ੍ਰਤਾ ਹੈ ਤਾਂ ਦੁੱਖ ਅਸ਼ਾਂਤੀ ਹੈ। ਬਾਪ ਬੈਠ ਸਮਝਾਉਂਦੇ ਹਨ ਤੁਸੀਂ ਆਤਮਾ ਪਹਿਲੇ - ਪਹਿਲੇ ਮੂਲਵਤਣ ਵਿੱਚ ਸੀ। ਫਿਰ ਦੇਵੀ - ਦੇਵਤਾ ਧਰਮ ਵਿੱਚ ਆਈ, ਫਿਰ ਸ਼ਤ੍ਰੀ ਧਰਮ ਵਿੱਚ ਆਈ, ਅੱਠ ਜਨਮ ਸਤੋਪ੍ਰਧਾਨ ਵਿੱਚ ਫਿਰ 12 ਜਨਮ ਸਤੋ ਵਿਚ, ਫਿਰ 21 ਜਨਮ ਦਵਾਪਰ ਅਤੇ 42 ਜਨਮ ਕਲਯੁੱਗ ਵਿੱਚ। ਇੱਥੇ ਸ਼ੂਦ੍ਰ ਬਣ ਪਏ, ਹੁਣ ਫਿਰ ਬ੍ਰਾਹਮਣ ਵਰਣ ਵਿੱਚ ਆਉਣਾ ਹੈ ਫਿਰ ਦੇਵਤਾ ਵਰਣ ਵਿੱਚ ਜਾਵੋਗੇ। ਹੁਣ ਤੁਸੀਂ ਈਸ਼ਵਰੀਏ ਗੋਦ ਵਿਚ ਹੋ। ਬਾਪ ਕਿਨਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। 84 ਜਨਮਾਂ ਨੂੰ ਜਾਨਣ ਨਾਲ ਫਿਰ ਉਸ ਵਿੱਚ ਸਭ ਕੁਝ ਆ ਜਾਂਦਾ ਹੈ। ਸਾਰੇ ਚਕ੍ਰ ਦਾ ਗਿਆਨ ਬੁੱਧੀ ਵਿੱਚ ਹੈ। ਇਹ ਵੀ ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਹੈ ਇੱਕ ਧਰਮ। ਵਰਲਡ ਆਲ ਮਾਇਟੀ ਅਥਾਰਟੀ ਰਾਜ। ਹੁਣ ਤਸੀਂ ਲਕਸ਼ਮੀ - ਨਾਰਾਇਣ ਪਦਵੀ ਪਾ ਰਹੇ ਹੋ। ਸਤਿਯੁਗ ਹੈ ਪਾਵਨ ਦੁਨੀਆ, ਉੱਥੇ ਬਹੁਤ ਘੱਟ ਹੁੰਦੇ ਹਨ। ਬਾਕੀ ਸਭ ਆਤਮਾਵਾਂ ਮੁਕਤੀਧਾਮ ਵਿੱਚ ਰਹਿੰਦਿਆਂ ਹਨ। ਸਭ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਉਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਹੋਰ ਹੀ ਕਹਿ ਦਿੰਦੇ ਹਨ ਕਿ ਪਰਮਾਤਮਾ ਸਰਵ ਵਿਆਪੀ ਹੈ। ਬਾਪ ਕਹਿੰਦੇ ਹਨ ਤੁਹਾਨੂੰ ਕਿਸ ਨੇ ਕਿਹਾ? ਕਹਿੰਦੇ ਹਨ ਗੀਤਾ ਵਿਚ ਲਿਖਿਆ ਹੋਇਆ ਹੈ। ਗੀਤਾ ਕਿਸ ਨੇ ਬਣਾਈ? ਭਗਵਾਨੁਵਾਚ, ਮੈਂ ਤਾਂ ਇਸ ਸਧਾਰਨ ਬ੍ਰਹਮਾ ਤਨ ਦਾ ਆਧਾਰ ਲੈਂਦਾ ਹਾਂ। ਲੜਾਈ ਦੇ ਮੈਦਾਨ ਵਿੱਚ ਇੱਕ ਅਰਜੁਨ ਨੂੰ ਕਿਵੇਂ ਬੈਠ ਗਿਆਨ ਸੁਣਾਉਣਗੇ। ਤੁਹਾਨੂੰ ਕੋਈ ਲੜਾਈ ਜਾਂ ਜੂਆ ਆਦਿ ਥੋੜ੍ਹੀ ਨਾ ਸਿਖਾਈ ਜਾਂਦੀ ਹੈ। ਭਗਵਾਨ ਤਾਂ ਹੈ ਹੀ ਮਨੁੱਖ ਤੋਂ ਦੇਵਤਾ ਬਣਾਉਣ ਵਾਲਾ। ਉਹ ਕਿਵੇਂ ਕਹਿਣਗੇ ਕਿ ਜੂਆ ਖੇਲੋ, ਲੜਾਈ ਕਰੋ। ਫਿਰ ਕਹਿੰਦੇ ਦ੍ਰੋਪਦੀ ਨੂੰ ਪੰਜ ਪਤੀ ਸਨ। ਇਹ ਕਿਵੇਂ ਹੋ ਸਕਦਾ ਹੈ। ਕਲਪ ਪਹਿਲਾਂ ਬਾਬਾ ਨੇ ਸਵਰਗ ਬਣਾਇਆ ਸੀ। ਹੁਣ ਫਿਰ ਤੋਂ ਬਣਾ ਰਹੇ ਹਨ। ਸ਼੍ਰੀਕ੍ਰਿਸ਼ਨ ਦੇ 84 ਜਨਮ ਪੂਰੇ ਹੋਏ, ਜਿਵੇਂ ਦੇ ਰਾਜਾ - ਰਾਣੀ ਤਿਵੇਂ ਦੀ ਪ੍ਰਜਾ, ਸਭ ਦੇ 84 ਜਨਮ ਪੂਰੇ ਹੋਏ। ਹੁਣ ਤੁਸੀਂ ਸ਼ੂਦ੍ਰ ਤੋਂ ਬਦਲ ਬ੍ਰਾਹਮਣ ਬਣੇ ਹੋ। ਜੋ ਬ੍ਰਾਹਮਣ ਧਰਮ ਵਿੱਚ ਆਉਣਗੇ ਉਹ ਹੀ ਮੰਮਾ ਬਾਬਾ ਕਹਿਣਗੇ। ਫਿਰ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ। ਸਮਝਦੇ ਹਨ ਸਾਡੇ ਲਈ ਮੰਜਿਲ ਉੱਚੀ ਹੈ। ਫਿਰ ਵੀ ਕੁਝ ਨਾ ਕੁਝ ਸੁਣਦੇ ਹਨ ਤਾਂ ਸਵਰਗ ਵਿਚ ਜਰੂਰ ਆਉਣਗੇ। ਪ੍ਰੰਤੂ ਘੱਟ ਪਦਵੀ ਪਾਉਣਗੇ। ਉੱਥੇ ਜਿਵੇਂ ਰਾਜਾ ਉਵੇਂ ਪ੍ਰਜਾ ਸਭ ਸੁਖੀ ਰਹਿੰਦੇ ਹਨ। ਨਾਮ ਹੀ ਹੈ ਹੇਵਿਨ। ਹੇਵਿਨਲੀ ਗੌਡ ਫਾਦਰ ਹੇਵਿਨ ਸਥਾਪਨ ਕਰਦੇ ਹਨ, ਇਹ ਹੈ ਹੇਲ। ਸਭ ਸੀਤਾਵਾਂ ਨੂੰ ਰਾਵਣ ਨੇ ਜੇਲ ਵਿੱਚ ਬੰਨ ਰੱਖਿਆ ਹੈ। ਸਭ ਸੌਕ ਵਿਚ ਬੈਠ ਭਗਵਾਨ ਨੂੰ ਯਾਦ ਕਰ ਰਹੇ ਹਨ ਕਿ ਇਸ ਰਾਵਣ ਤੋਂ ਛੁਡਾਓ। ਸਤਿਯੁਗ ਹੈ ਅਸ਼ੋਕ ਵਾਟਿਕਾ। ਜਦੋਂ ਤੱਕ ਸੂਰਜਵੰਸ਼ੀ ਰਾਜਧਾਨੀ ਤੁਹਾਡੀ ਸਥਾਪਨਾ ਨਹੀਂ ਹੋਈ ਹੈ ਉਦੋਂ ਤੱਕ ਵਿਨਾਸ਼ ਨਹੀਂ ਹੋ ਸਕਦਾ। ਰਾਜਧਾਨੀ ਸਥਾਪਨ ਹੋ, ਬੱਚਿਆਂ ਦੀ ਕਰਮਾਤੀਤ ਅਵਸਥਾ ਹੋ ਫਿਰ ਫਾਈਨਲ ਲੜਾਈ ਹੋਵੇਗੀ, ਉਦੋਂ ਤੱਕ ਰਿਹਰਸਲ ਹੁੰਦੀ ਰਹਿੰਦੀ ਹੈ। ਇਸ ਲੜਾਈ ਦੇ ਬਾਦ ਸਵਰਗ ਦੇ ਗੇਟ ਖੁੱਲਣ ਵਾਲੇ ਹਨ। ਤੁਸੀਂ ਬੱਚਿਆਂ ਨੂੰ ਸਵਰਗ ਵਿਚ ਚੱਲਣ ਲਾਇਕ ਬਣਨਾ ਹੈ। ਬਾਬਾ ਪਾਸਪੋਰਟ ਨਿਕਾਲਦੇ ਹਨ। ਜਿਨਾਂ - ਜਿਨਾਂ ਪਵਿਤ੍ਰ ਬਣੋਗੇ, ਅਨਿਆਂ ਦੀ ਲਾਠੀ ਬਣੋਗੇ ਤਾਂ ਪ੍ਰਾਈਜ ਵੀ ਚੰਗੀ ਮਿਲੇਗੀ। ਬਾਬਾ ਨਾਲ ਪ੍ਰਤਿਗਿਆ ਕਰਨੀ ਹੈ ਮਿੱਠੇ ਬਾਬਾ ਅਸੀਂ ਤੁਹਾਡੀ ਯਾਦ ਵਿੱਚ ਜਰੂਰ ਰਹਾਂਗੇ। ਮੁੱਖ ਗੱਲ ਹੈ ਪਵਿਤ੍ਰਤਾ ਦੀ। ਪੰਜ ਵਿਕਾਰਾਂ ਦਾ ਦਾਨ ਜਰੂਰ ਦੇਣਾ ਪਵੇ। ਕੋਈ ਹਾਰ ਖਾਕੇ ਖੜੇ ਵੀ ਹੋ ਜਾਂਦੇ ਹਨ। ਜੇਕਰ ਦੋ - ਚਾਰ ਵਾਰੀ ਮਾਇਆ ਦਾ ਘਸੁੰਨ ਖਾਕੇ ਫਿਰ ਡਿੱਗ ਪਿਆ ਤਾਂ ਫਿਰ ਨਾ ਪਾਸ ਹੋ ਜਾਵੋਗੇ। ਪਾਸ ਪੋਰਟ ਕੈਂਸਿਲ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਬੱਚੇ ਕੁਲ ਕਲੰਕਿਤ ਨਾ ਬਣੋ। ਤੁਸੀਂ ਵਿਕਾਰਾਂ ਨੂੰ ਛੱਡੋ। ਮੈਂ ਤੁਹਾਨੂੰ ਸਵਰਗ ਦਾ ਮਾਲਿਕ ਜਰੂਰ ਬਣਾਵਾਂਗਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੁਭਾਗਸ਼ਾਲੀ ਬਣਨ ਦੇ ਲਈ ਬਾਪ ਨਾਲ ਪਵਿਤ੍ਰਤਾ ਦੀ ਪ੍ਰਤਿਗਿਆ ਕਰਨੀ ਹੈ। ਇਸ ਛੀ - ਛੀ ਪਤਿਤ ਦੁਨੀਆ ਨਾਲ ਦਿਲ ਨਹੀਂ ਲਗਾਉਣੀ ਹੈ।

2. ਮਾਇਆ ਦਾ ਘਸੁੰਨ ਕਦੇ ਨਹੀਂ ਖਾਣਾ ਹੈ। ਕੁਲ ਕਲੰਕਿਤ ਨਹੀਂ ਬਣਨਾ ਹੈ। ਲਾਇਕ ਬਣ ਸਵਰਗ ਦਾ ਪਾਸਪੋਰਟ ਬਾਪ ਤੋਂ ਲੈਣਾ ਹੈ।

ਵਰਦਾਨ:-
ਮਨ ਨੂੰ ਬਿਜੀ ਰੱਖਣ ਦੀ ਕਲਾ ਦਵਾਰਾ ਵਿਅਰਥ ਤੋਂ ਮੁਕਤ ਰਹਿਣ ਵਾਲੇ ਸਦਾ ਸਮਰਥ ਸਵਰੂਪ ਭਵ

ਜਿਵੇਂ ਅੱਜਕਲ ਦੀ ਦੁਨੀਆ ਵਿਚ ਵੱਡੀ ਪੁਜੀਸ਼ਨ ਵਾਲੇ ਆਪਣੇ ਕੰਮ ਦੀ ਦਿਨਚਰਿਆ ਨੂੰ ਸਮੇਂ ਪ੍ਰਮਾਣ ਸੈੱਟ ਕਰਦੇ ਹਨ ਇਵੇਂ ਤੁਸੀਂ ਜੋ ਵਿਸ਼ਵ ਦੇ ਨਵ ਨਿਰਮਾਣ ਦੇ ਆਧਾਰਮੂਰਤ ਹੋ, ਬੇਹੱਦ ਡਰਾਮੇ ਦੇ ਅੰਦਰ ਹੀਰੋ ਐਕਟਰ ਹੋ, ਹੀਰੇ ਸਮਾਨ ਜੀਵਨ ਵਾਲੇ ਹੋ, ਤੁਸੀਂ ਵੀ ਆਪਣੇ ਮਨ ਅਤੇ ਬੁੱਧੀ ਨੂੰ ਸਮਰਥ ਸਥਿਤੀ ਵਿਚ ਸਥਿਤ ਕਰਨ ਦਾ ਪ੍ਰੋਗਰਾਮ ਸੈੱਟ ਕਰੋ। ਮਨ ਨੂੰ ਬਿਜੀ ਰੱਖਣ ਦੀ ਕਲਾ ਸੰਪੂਰਨ ਢੰਗ ਨਾਲ ਯੂਜ ਕਰੋ ਤਾਂ ਵਿਅਰਥ ਤੋਂ ਮੁਕਤ ਹੋ ਜਾਵੋਗੇ ਕਦੇ ਵੀ ਅੱਪਸੈੱਟ ਨਹੀਂ ਹੋਵੋਗੇ।

ਸਲੋਗਨ:-
ਡਰਾਮੇ ਦੇ ਹਰ ਦ੍ਰਿਸ਼ ਨੂੰ ਵੇਖ ਹਰਸ਼ਿਤ ਰਹੋ ਤਾਂ ਕਦੇ ਚੰਗੇ ਬੁਰੇ ਦੀ ਆਕਰਸ਼ਣ ਵਿੱਚ ਨਹੀਂ ਆਵੋਗੇ।