02.02.21        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਖੁਦਾ ਤੁਹਾਡਾ ਦੋਸਤ ਹੈ, ਰਾਵਣ ਦੁਸ਼ਮਣ ਹੈ, ਇਸਲਈ ਤੁਸੀਂ ਖੁਦਾ ਨੂੰ ਪਿਆਰ ਕਰਦੇ ਅਤੇ ਰਾਵਣ ਨੂੰ ਸਾੜ੍ਹਦੇ ਹੋ"

ਪ੍ਰਸ਼ਨ:-
ਕਿਨ੍ਹਾਂ ਬੱਚਿਆਂ ਨੂੰ ਕਈਆਂ ਦੀ ਅਸ਼ੀਰਵਾਦ ਆਪੇ ਹੀ ਮਿਲਦੀ ਜਾਂਦੀ ਹੈ?

ਉੱਤਰ:-
ਜੋ ਬੱਚੇ ਯਾਦ ਵਿੱਚ ਰਹਿ ਆਪ ਵੀ ਪਵਿੱਤਰ ਬਣਦੇ ਅਤੇ ਦੂਜਿਆਂ ਨੂੰ ਵੀ ਆਪ ਸਮਾਨ ਬਣਾਉਂਦੇ ਹਨ। ਉਨ੍ਹਾਂ ਨੂੰ ਕਈਆਂ ਦੀ ਆਸ਼ੀਰਵਾਦ ਮਿਲ ਜਾਂਦੀ ਹੈ, ਉਹ ਬਹੁਤ ਉੱਚ ਪਦਵੀ ਪਾਉਂਦੇ ਹਨ। ਬਾਪ ਤੁਸੀਂ ਬੱਚਿਆਂ ਨੂੰ ਸ਼੍ਰੇਸਠ ਬਣਨ ਦੀ ਇੱਕ ਹੀ ਸ਼੍ਰੀਮਤ ਦਿੰਦੇ ਹਨ - ਬੱਚੇ ਕਿਸੇ ਵੀ ਦੇਹਧਾਰੀ ਨੂੰ ਯਾਦ ਨਾ ਕਰ ਮੈਨੂੰ ਯਾਦ ਕਰੋ।

ਗੀਤ:-
ਆਖਿਰ ਵਹ ਦਿਨ ਆਇਆ ਆਜ..

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਤਾਂ ਰੂਹਾਨੀ ਬਾਪ ਨੇ ਰੂਹਾਨੀ ਬੱਚਿਆਂ ਨੂੰ ਸਮਝਾਇਆ ਹੈ। ਓਮ ਮਾਨਾ ਹੈ ਮੈਂ ਆਤਮਾ ਹਾਂ ਅਤੇ ਇਹ ਮੇਰਾ ਸ਼ਰੀਰ ਹੈ। ਆਤਮਾ ਤਾਂ ਵੇਖਣ ਵਿੱਚ ਨਹੀਂ ਆਉਂਦੀ ਹੈ। ਆਤਮਾ ਵਿੱਚ ਹੀ ਚੰਗੇ ਜਾਂ ਬੁਰੇ ਸੰਸਕਾਰ ਰਹਿੰਦੇ ਹਨ। ਆਤਮਾ ਵਿੱਚ ਹੀ ਮਨ - ਬੁੱਧੀ ਹੈ। ਸ਼ਰੀਰ ਵਿੱਚ ਬੁੱਧੀ ਨਹੀਂ ਹੈ। ਮੁੱਖ ਹੈ ਆਤਮਾ। ਸ਼ਰੀਰ ਤਾਂ ਮੇਰਾ ਹੈ। ਆਤਮਾ ਨੂੰ ਕੋਈ ਵੇਖ ਨਹੀਂ ਸਕਦੇ। ਸ਼ਰੀਰ ਨੂੰ ਆਤਮਾ ਵੇਖਦੀ ਹੈ। ਆਤਮਾ ਨੂੰ ਸ਼ਰੀਰ ਨਹੀਂ ਵੇਖ ਸਕਦਾ। ਆਤਮਾ ਨਿਕਲ ਜਾਂਦੀ ਹੈ ਤਾਂ ਸ਼ਰੀਰ ਜੜ ਬਣ ਜਾਂਦਾ ਹੈ। ਆਤਮਾ ਵੇਖੀ ਨਹੀਂ ਜਾ ਸਕਦੀ। ਸ਼ਰੀਰ ਵੇਖਿਆ ਜਾਂਦਾ ਹੈ। ਉਵੇਂ ਹੀ ਆਤਮਾ ਦਾ ਜੋ ਬਾਪ ਹੈ, ਜਿਸ ਨੂੰ ਓ ਗਾਡ ਫਾਦਰ ਕਹਿੰਦੇ ਹਨ ਉਹ ਵੀ ਵੇਖਣ ਵਿੱਚ ਨਹੀਂ ਆਉਂਦੇ ਹਨ, ਉਨ੍ਹਾਂ ਨੂੰ ਸਮਝਿਆ ਜਾਂਦਾ ਹੈ, ਜਾਣਿਆ ਜਾਂਦਾ ਹੈ। ਅਸੀਂ ਆਤਮਾਵਾਂ ਸਭ ਬ੍ਰਦਰ੍ਸ ਹਾਂ। ਸ਼ਰੀਰ ਵਿੱਚ ਆਉਂਦੇ ਹਾਂ ਤਾਂ ਕਹਿਣਗੇ ਇਹ ਭਰਾ - ਭਰਾ ਹਨ, ਇਹ ਭੈਣ - ਭਰਾ ਹੈ। ਆਤਮਾਵਾਂ ਤਾਂ ਸਭ ਭਰਾ - ਭਰਾ ਹੀ ਹਨ। ਆਤਮਾਵਾਂ ਦਾ ਬਾਪ ਹੈ - ਪਰਮਪਿਤਾ ਪਰਮਾਤਮਾ। ਜਿਸਮਾਨੀ ਭਰਾ - ਭੈਣ ਇੱਕ - ਦੂਜੇ ਨੂੰ ਵੇਖ ਸਕਦੇ ਹਨ। ਆਤਮਾਵਾਂ ਦਾ ਬਾਪ ਇੱਕ ਹੈ, ਉਨ੍ਹਾਂ ਨੂੰ ਵੇਖ ਨਹੀਂ ਸਕਦੇ। ਤਾਂ ਹੁਣ ਬਾਪ ਆਏ ਹਨ, ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣ। ਨਵੀਂ ਦੁਨੀਆਂ ਸਤਿਯੁਗ ਸੀ। ਹੁਣ ਪੁਰਾਣੀ ਦੁਨੀਆਂ ਕਲਯੁਗ ਹੈ, ਇਨ੍ਹਾਂ ਨੂੰ ਹੁਣ ਬਦਲਣਾ ਹੈ। ਪੁਰਾਣੀ ਦੁਨੀਆਂ ਤਾਂ ਖਤਮ ਹੋਣੀ ਚਾਹੀਦੀ ਹੈ ਨਾ। ਪੁਰਾਣਾ ਘਰ ਖਤਮ ਹੋ, ਨਵਾਂ ਘਰ ਬਣਦਾ ਹੈ ਨਾ, ਉਵੇਂ ਹੀ ਇਹ ਪੁਰਾਣੀ ਦੁਨੀਆਂ ਵੀ ਖਲਾਸ ਹੋਣੀ ਹੈ। ਸਤਿਯੁਗ ਦੇ ਬਾਦ ਫਿਰ ਤ੍ਰੇਤਾ, ਦਵਾਪਰ, ਕਲਯੁਗ ਫਿਰ ਸਤਿਯੁਗ ਆਉਣਾ ਜਰੂਰ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਿਪੀਟ ਹੁੰਦੀ ਹੈ। ਸਤਿਯੁਗ ਵਿੱਚ ਹੁੰਦਾ ਹੈ ਦੇਵੀ - ਦੇਵਤਾਵਾਂ ਦਾ ਰਾਜ। ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਲਕਸ਼ਮੀ - ਨਾਰਾਇਣ ਦੀ ਡਾਇਨੇਸਟੀ, ਰਾਮ - ਸੀਤਾ ਦੀ ਡਾਇਨੇਸਟੀ। ਇਹ ਤਾਂ ਸਹਿਜ ਹੈ ਨਾ। ਫਿਰ ਦਵਾਪਰ - ਕਲਯੁਗ ਵਿੱਚ ਹੋਰ ਧਰਮ ਆਉਂਦੇ ਹਨ। ਫਿਰ ਦੇਵਤਾ ਜੋ ਪਵਿੱਤਰ ਸਨ ਉਹ ਅਪਵਿੱਤਰ ਬਣ ਜਾਂਦੇ ਹਨ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਰਾਵਣ ਰਾਜ। ਰਾਵਣ ਨੂੰ ਵਰ੍ਹੇ - ਵਰ੍ਹੇ ਸਾੜ੍ਹਦੇ ਆਉਂਦੇ ਹਨ ਪਰ ਸੜਦਾ ਹੀ ਨਹੀਂ ਫਿਰ - ਫਿਰ ਜਲਾਉਂਦੇ ਰਹਿੰਦੇ ਹਨ। ਇਹ ਹੈ ਸਭ ਦਾ ਵੱਡਾ ਦੁਸ਼ਮਣ ਇਸਲਈ ਉਸਨੂੰ ਸਾੜਨ ਦੀ ਰਸਮ ਪੈ ਗਈ ਹੈ। ਭਾਰਤ ਦਾ ਨੰਬਰਵਨ ਦੁਸ਼ਮਣ ਕੌਣ ਹੈ? ਅਤੇ ਫਿਰ ਨੰਬਰਵਨ ਦੋਸਤ, ਹਮੇਸ਼ਾ ਸੁਖ ਦੇਣ ਵਾਲਾ ਹੈ ਖੁਦਾ। ਖੁਦਾ ਨੂੰ ਦੋਸਤ ਕਹਿੰਦੇ ਹਨ ਨਾ। ਇਸ ਤੇ ਇੱਕ ਕਹਾਣੀ ਵੀ ਹੈ। ਤਾਂ ਖੁਦਾ ਹੈ ਦੋਸਤ, ਰਾਵਣ ਹੈ ਦੁਸ਼ਮਣ। ਖੁਦਾ ਜੋ ਦੋਸਤ ਹੈ, ਉਨ੍ਹਾਂ ਨੂੰ ਕਦੀ ਜਲਾਉਣਗੇ ਨਹੀਂ। ਉਹ ਹੈ ਦੁਸ਼ਮਣ ਇਸਲਈ 10 ਸਿਰ ਵਾਲਾ ਰਾਵਣ ਬਣਾਏ ਉਨ੍ਹਾਂ ਨੂੰ ਵਰ੍ਹੇ - ਵਰ੍ਹੇ ਜਲਾਉਂਦੇ ਹਨ। ਗਾਂਧੀ ਜੀ ਵੀ ਕਹਿੰਦੇ ਸੀ ਸਾਨੂੰ ਰਾਮਰਾਜ ਚਾਹੀਦਾ ਹੈ। ਰਾਮਰਾਜ ਵਿੱਚ ਸੁੱਖ ਹੈ, ਰਾਵਣਰਾਜ ਵਿੱਚ ਦੁੱਖ ਹੈ। ਹੁਣ ਇਹ ਕੌਣ ਬੈਠ ਸਮਝਾਉਂਦੇ ਹਨ? ਪਤਿਤ - ਪਾਵਨ ਬਾਪ। ਸ਼ਿਵਬਾਬਾ, ਬ੍ਰਹਮਾ ਹੈ ਦਾਦਾ। ਬਾਬਾ ਹਮੇਸ਼ਾ ਸਹੀ ਵੀ ਕਰਦੇ ਹਨ ਬਾਪਦਾਦਾ। ਪ੍ਰਜਾਪਿਤਾ ਬ੍ਰਹਮਾ ਵੀ ਤਾਂ ਸਭ ਦਾ ਹੋ ਗਿਆ। ਜਿਸ ਨੂੰ ਏਡਮ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਗ੍ਰੇਟ - ਗ੍ਰੇਟ - ਗ੍ਰੈੰਡ ਫਾਦਰ ਕਿਹਾ ਜਾਂਦਾ ਹੈ। ਮਨੁੱਖ ਸ੍ਰਿਸ਼ਟੀ ਵਿੱਚ ਪ੍ਰਜਾਪਿਤਾ ਹੋਇਆ। ਪ੍ਰਜਾਪਿਤਾ ਬ੍ਰਹਮਾ ਦਵਾਰਾ ਬ੍ਰਾਹਮਣ ਰਚੇ ਜਾਂਦੇ ਹਨ ਫਿਰ ਬ੍ਰਾਹਮਣ ਸੋ ਦੇਵਤਾ ਬਣਦੇ ਹਨ। ਦੇਵਤੇ ਫਿਰ ਸ਼ਤ੍ਰੀਏ, ਵੈਸ਼, ਸ਼ੂਦ੍ਰ ਬਣ ਜਾਂਦੇ ਹਨ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ, ਮਨੁੱਖ ਸ੍ਰਿਸ਼ਟੀ ਦਾ ਵੱਡਾ। ਪ੍ਰਜਾਪਿਤਾ ਬ੍ਰਹਮਾ ਦੇ ਕਿੰਨੇ ਢੇਰ ਬੱਚੇ ਹਨ। ਬਾਬਾ - ਬਾਬਾ ਕਹਿੰਦੇ ਰਹਿੰਦੇ ਹਨ। ਇਹ ਹੈ ਸਾਕਾਰ ਬਾਬਾ। ਸ਼ਿਵਬਾਬਾ ਹੈ ਨਿਰਾਕਾਰ ਬਾਬਾ। ਗਾਇਆ ਵੀ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ ਦਵਾਰਾ ਨਵੀਂ ਮਨੁੱਖ ਸ੍ਰਿਸ਼ਟੀ ਰਚਦੇ ਹਨ। ਹੁਣ ਤੁਹਾਡੀ ਇਹ ਪੁਰਾਣੀ ਖਾਲ ਹੈ। ਇਹ ਹੈ ਹੀ ਪਤਿਤ ਦੁਨੀਆਂ, ਰਾਵਣ ਰਾਜ। ਹੁਣ ਰਾਵਣ ਦੀ ਆਸੁਰੀ ਦੁਨੀਆਂ ਖਤਮ ਹੋ ਜਾਵੇਗੀ। ਉਸ ਦੇ ਲਈ ਹੀ ਇਹ ਮਹਾਭਾਰਤ ਲੜਾਈ ਹੈ। ਫਿਰ ਸਤਿਯੁਗ ਵਿੱਚ ਇਸ ਰਾਵਣ ਦੁਸ਼ਮਣ ਨੂੰ ਕੋਈ ਜਲਾਉਣਗੇ ਹੀ ਨਹੀਂ। ਰਾਵਣ ਹੋਵੇਗਾ ਹੀ ਨਹੀਂ। ਰਾਵਣ ਨੇ ਹੀ ਦੁੱਖ ਦੀ ਦੁਨੀਆਂ ਬਣਾਈ ਹੈ। ਇਵੇਂ ਨਹੀਂ ਜਿਨ੍ਹਾਂ ਦੇ ਕੋਲ ਬਹੁਤ ਪੈਸੇ ਹਨ, ਵੱਡੇ - ਵੱਡੇ ਮਹਿਲ ਹਨ, ਉਹ ਸ੍ਵਰਗ ਵਿੱਚ ਹੈ।

ਬਾਪ ਸਮਝਾਉਂਦੇ ਹਨ, ਭਾਵੇਂ ਕਿਸ ਦੇ ਕੋਲ ਕਰੋੜ ਹਨ, ਪਰ ਇਹ ਤਾਂ ਸਭ ਮਿੱਟੀ ਵਿੱਚ ਮਿਲ ਜਾਣ ਵਾਲੇ ਹਨ। ਨਵੀਂ ਦੁਨੀਆਂ ਵਿੱਚ ਫਿਰ ਨਵੀਂ ਖਾਨੀਆਂ ਨਿਕਲਦੀਆਂ ਹਨ, ਜਿਸ ਨਾਲ ਨਵੀਂ ਦੁਨੀਆਂ ਦੇ ਮਹਿਲ ਆਦਿ ਸਾਰੇ ਬਣਾਏ ਜਾਂਦੇ ਹਨ। ਇਹ ਪੁਰਾਣੀ ਦੁਨੀਆਂ ਹੁਣ ਖਤਮ ਹੋਣੀ ਹੈ। ਮਨੁੱਖ ਭਗਤੀ ਕਰਦੇ ਹੀ ਹਨ ਸਦਗਤੀ ਦੇ ਲਈ, ਸਾਨੂੰ ਪਾਵਨ ਬਣਾਓ, ਅਸੀਂ ਵਿਸ਼ਸ਼ ਬਣ ਗਏ ਹਾਂ। ਵਿਸ਼ਸ਼ ਨੂੰ ਪਤਿਤ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਹੈ ਹੀ ਵਾਈਸਲੈਸ, ਸੰਪੂਰਨ ਨਿਰਵਿਕਾਰੀ। ਉੱਥੇ ਬੱਚੇ ਯੋਗਬਲ ਤੋਂ ਪੈਦਾ ਹੁੰਦੇ ਹਨ, ਵਿਕਾਰ ਉੱਥੇ ਹੁੰਦਾ ਹੀ ਨਹੀਂ। ਨਾ ਦੇਹ - ਅਭਿਮਾਨ ਨਾ, ਕਾਮ, ਗੁੱਸਾ 5 ਵਿਕਾਰ ਹੁੰਦੇ ਨਹੀਂ। ਇਸਲਈ ਉੱਥੇ ਕਦੀ ਰਾਵਣ ਨੂੰ ਜਲਾਉਂਦੇ ਹੀ ਨਹੀਂ। ਇੱਥੇ ਤਾਂ ਰਾਵਣਰਾਜ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਪਵਿੱਤਰ ਬਣੋ। ਇਹ ਪਤਿਤ ਦੁਨੀਆਂ ਖਤਮ ਹੋਣੀ ਹੈ ਜੋ ਸ਼੍ਰੀਮਤ ਤੇ ਪਵਿੱਤਰ ਰਹਿੰਦੇ ਹਨ ਉਹ ਹੀ ਬਾਪ ਦੀ ਮੱਤ ਤੇ ਚਲ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਪਾਉਂਦੇ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਹੁਣ ਤਾਂ ਰਾਵਣ ਰਾਜ ਹੈ ਜੋ ਖਤਮ ਹੋਣਾ ਹੈ। ਸਤਿਯੁਗੀ ਰਾਮਰਾਜ ਸਥਾਪਨ ਹੋਣਾ ਹੈ। ਸਤਿਯੁਗ ਵਿੱਚ ਬਹੁਤ ਥੋੜੇ ਮਨੁੱਖ ਰਹਿੰਦੇ ਹਨ। ਕੈਪੀਟਲ ਦਿੱਲੀ ਹੀ ਰਹਿੰਦੀ ਹੈ। ਜਿੱਥੇ ਲਕਸ਼ਮੀ - ਨਾਰਾਇਣ ਦਾ ਰਾਜ ਹੁੰਦਾ ਹੈ। ਦਿੱਲੀ ਸਤਿਯੁਗ ਵਿੱਚ ਪਰੀਸਥਾਨ ਸੀ। ਦਿੱਲੀ ਹੀ ਗੱਦੀ ਸੀ। ਰਾਵਣ ਰਾਜ ਵਿੱਚ ਵੀ ਦਿੱਲੀ ਕੈਪੀਟਲ ਹੈ, ਰਾਮਰਾਜ ਵਿੱਚ ਵੀ ਦਿੱਲੀ ਕੈਪੀਟਲ ਰਹਿੰਦੀ ਹੈ। ਪਰ ਰਾਮਰਾਜ ਵਿੱਚ ਤਾਂ ਹੀਰਿਆਂ ਜਵਾਹਰਾਤਾਂ ਦੇ ਮਹਿਲ ਸੀ। ਅਥਾਹ ਸੁੱਖ ਸੀ। ਹੁਣ ਬਾਪ ਕਹਿੰਦੇ ਹਨ ਤੁਸੀਂ ਵਿਸ਼ਵ ਦਾ ਰਾਜ ਗਵਾਇਆ ਹੈ, ਮੈਂ ਫਿਰ ਤੁਹਾਨੂੰ ਦਿੰਦਾ ਹੈ। ਤੁਸੀਂ ਮੇਰੀ ਮੱਤ ਤੇ ਚੱਲੋ। ਸ਼੍ਰੇਸ਼ਠ ਬਣਨਾ ਹੈ ਤਾਂ ਸਿਰਫ ਮੈਨੂੰ ਯਾਦ ਕਰੋ ਹੋਰ ਕਿਸੀ ਦੇਹਧਾਰੀ ਨੂੰ ਯਾਦ ਨਾ ਕਰੋ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਤੁਸੀਂ ਮੇਰੇ ਕੋਲ ਚਲੇ ਆਓਗੇ। ਮੇਰੇ ਗਲੇ ਦੀ ਮਾਲਾ ਬਣ ਕੇ ਫਿਰ ਵਿਸ਼ਨੂੰ ਦੀ ਮਾਲਾ ਬਣ ਜਾਵੋਗੇ। ਮਾਲਾ ਵਿੱਚ ਉੱਪਰ ਵਿੱਚ ਮੈ ਹਾਂ ਫਿਰ ਦੋ ਹਨ ਬ੍ਰਹਮਾ - ਸਰਸਵਤੀ। ਉਹ ਹੀ ਸਤਿਯੁਗ ਦੇ ਮਹਾਰਾਜਾ - ਮਹਾਰਾਣੀ ਬਣਦੇ ਹਨ। ਉਨ੍ਹਾਂ ਦੀ ਫਿਰ ਸਾਰੀ ਮਾਲਾ ਹੈ ਜੋ ਨੰਬਰਵਾਰ ਗੱਦੀ ਤੇ ਬੈਠਦੇ ਹਨ। ਮੈਂ ਇਸ ਭਾਰਤ ਨੂੰ ਇਨ੍ਹਾਂ ਬ੍ਰਹਮਾ ਸਰਸਵਤੀ ਅਤੇ ਬ੍ਰਾਹਮਣਾਂ ਦਵਾਰਾ ਸ੍ਵਰਗ ਬਣਾਉਂਦਾ ਹਾਂ। ਜੋ ਮਿਹਨਤ ਕਰਦੇ ਹਨ ਉਨ੍ਹਾਂ ਦੇ ਹੀ ਫਿਰ ਯਾਦਗਾਰ ਬਣਦੇ ਹਨ। ਉਹ ਹੈ ਰੁਦ੍ਰ ਮਾਲਾ ਅਤੇ ਉਹ ਵਿਸ਼ਨੂੰ ਦੀ ਮਾਲਾ। ਰੁਦ੍ਰ ਮਾਲਾ ਹੈ - ਆਤਮਾਵਾਂ ਦੀ ਅਤੇ ਵਿਸ਼ਨੂੰ ਦੀ ਮਾਲਾ ਹੈ ਮਨੁੱਖਾਂ ਦੀ। ਆਤਮਾਵਾਂ ਦੇ ਰਹਿਣ ਦਾ ਸਥਾਨ ਉਹ ਨਿਰਾਕਾਰੀ ਪਰਮਧਾਮ ਹੈ, ਜਿਸ ਨੂੰ ਬ੍ਰਹਮਾਂਡ ਵੀ ਕਹਿੰਦੇ ਹਨ। ਆਤਮਾ ਕੋਈ ਅੰਡੇ ਮਿਸਲ ਨਹੀਂ ਹੈ, ਆਤਮਾ ਤਾਂ ਬਿੰਦੀ ਮਿਸਲ ਹੈ। ਅਸੀਂ ਸਭ ਆਤਮਾਵਾਂ ਉੱਥੇ ਸਵੀਟ ਹੋਮ ਵਿੱਚ ਰਹਿਣ ਵਾਲੀਆਂ ਹਾਂ। ਬਾਪ ਦੇ ਨਾਲ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਉਹ ਹੈ ਮੁਕਤੀਧਾਮ। ਮਨੁੱਖ ਸਭ ਚਾਹੁੰਦੇ ਹਨ ਮੁਕਤੀਧਾਮ ਵਿੱਚ ਜਾਈਏ ਪਰ ਵਾਪਿਸ ਕੋਈ ਇੱਕ ਵੀ ਜਾ ਨਹੀਂ ਸਕਦੇ। ਸਭ ਨੂੰ ਪਾਰ੍ਟ ਵਿੱਚ ਆਉਣਾ ਹੀ ਹੈ, ਉਦੋਂ ਤੱਕ ਬਾਪ ਤੁਹਾਨੂੰ ਤਿਆਰ ਕਰਾਉਂਦੇ ਰਹਿੰਦੇ ਹਨ। ਤੁਸੀਂ ਤਿਆਰ ਹੋ ਜਾਵੋਗੇ ਤਾਂ ਫਿਰ ਜੋ ਵੀ ਆਤਮਾਵਾਂ ਹਨ, ਉਹ ਸਭ ਆ ਜਾਣਗੀਆਂ। ਫਿਰ ਖਲਾਸ। ਤੁਸੀਂ ਜਾਕੇ ਨਵੀਂ ਦੁਨੀਆਂ ਵਿੱਚ ਰਾਜ ਕਰੋਗੇ ਫਿਰ ਨੰਬਰਵਾਰ ਚੱਕਰ ਚੱਲੇਗਾ। ਗੀਤ ਵਿੱਚ ਸੁਣਿਆ ਨਾ - ਆਖਿਰ ਉਹ ਦਿਨ ਆਇਆ ਅੱਜ...ਤੁਸੀਂ ਜਾਣਦੇ ਹੋ ਜੋ ਭਾਰਤਵਾਸੀ ਹੁਣ ਨਰਕਵਾਸੀ ਹਨ, ਉਹ ਫਿਰ ਸਵਰਗਵਾਸੀ ਬਣਨਗੇ ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਚਲੀਆਂ ਜਾਣਗੀਆਂ। ਸਮਝਾਉਣਾ ਬਹੁਤ ਘੱਟ ਹੈ। ਅਲਫ਼ ਬਾਬਾ, ਬੇ ਬਾਦਸ਼ਾਹੀ ਮਿਲ ਜਾਂਦੀ ਹੈ। ਹੁਣ ਬਾਪ ਕਹਿੰਦੇ ਹਨ - ਮੈਂ ਉਹ ਹੀ ਰਾਜ ਫਿਰ ਤੋਂ ਸਥਾਪਨ ਕਰਦਾ ਹਾਂ। ਤੁਸੀਂ 84 ਜਨਮ ਭੋਗ ਹੁਣ ਪਤਿਤ ਬਣ ਗਏ ਹੋ। ਪਤਿਤ ਬਣਾਇਆ ਹੈ ਰਾਵਣ ਨੇ, ਫਿਰ ਪਾਵਨ ਕੌਣ ਬਣਾਉਂਦੇ ਹਨ? ਭਗਵਾਨ ਜਿਸਨੂੰ ਪਤਿਤ - ਪਾਵਨ ਕਹਿੰਦੇ ਹਨ, ਤੁਸੀਂ ਕਿਵੇਂ ਪਤਿਤ ਤੋਂ ਪਾਵਨ, ਪਾਵਨ ਤੋਂ ਪਤਿਤ ਬਣਦੇ ਹੋ, ਉਹ ਸਾਰੀ ਹਿਸਟ੍ਰੀ - ਜੋਗ੍ਰਾਫੀ ਰਪੀਟ ਹੋਵੇਗੀ। ਇਹ ਵਿਨਾਸ਼ ਹੈ ਹੀ ਇਸ ਦੇ ਲਈ। ਕਹਿੰਦੇ ਹਨ ਬ੍ਰਹਮਾ ਦੀ ਆਯੂ ਸ਼ਾਸਤਰਾਂ ਵਿੱਚ 100 ਵਰ੍ਹੇ ਹੈ। ਇਹ ਜੋ ਬ੍ਰਹਮਾ ਹੈ, ਜਿਸ ਵਿੱਚ ਬਾਪ ਬੈਠ ਵਰਸਾ ਦਵਾਉਂਦੇ ਹਨ, ਉਨ੍ਹਾਂ ਦਾ ਵੀ ਸ਼ਰੀਰ ਛੁੱਟ ਜਾਵੇਗਾ। ਆਤਮਾਵਾਂ ਨੂੰ ਬੈਠ, ਆਤਮਾਵਾਂ ਦਾ ਜੋ ਬਾਪ ਹੈ ਉਹ ਸਮਝਾਉਂਦੇ ਹਨ। ਮਨੁੱਖ, ਮਨੁੱਖ ਨੂੰ ਪਾਵਨ ਬਣਾ ਨਹੀਂ ਸਕਦਾ। ਦੇਵਤੇ ਕਦੇ ਵਿਕਾਰ ਨਾਲ ਪੈਦਾ ਨਹੀਂ ਹੁੰਦੇਂ ਹਨ। ਪੁਨਰਜਨਮ ਤਾਂ ਸਾਰੇ ਲੈਂਦੇ ਆਉਂਦੇ ਹਨ ਨਾ। ਬਾਪ ਕਿੰਨਾਂ ਚੰਗੀ ਤਰ੍ਹਾਂ ਨਾਲ ਸਮਝਾਉਂਦੇ ਹਨ ਕਿ ਕਿਤੇ ਤਕਦੀਰ ਜੱਗ ਜਾਵੇ। ਬਾਪ ਆਉਂਦੇ ਹੀ ਹਨ ਮਨੁੱਖ ਮਾਤਰ ਦੀ ਤਕਦੀਰ ਜਗਾਉਣ। ਸਭ ਪਤਿਤ ਦੁਖੀ ਹਨ ਨਾ। ਤ੍ਰਾਹਿ - ਤ੍ਰਾਹਿ ਕਰ ਵਿਨਾਸ਼ ਹੋ ਜਾਣਗੇ ਇਸਲਈ ਬਾਪ ਕਹਿੰਦੇ ਹਨ ਤ੍ਰਾਹਿ - ਤ੍ਰਾਹਿ ਕਰਨ ਤੋਂ ਪਹਿਲਾਂ ਮੇਰੇ ਤੋਂ ਬੇਹੱਦ ਦੇ ਬਾਪ ਤੋਂ ਵਰਸਾ ਲੈ ਲਵੋ। ਇਹ ਜੋ ਕੁਝ ਦੁਨੀਆਂ ਵਿੱਚ ਵੇਖਦੇ ਹੋ, ਇਹ ਸਭ ਖ਼ਤਮ ਹੋ ਜਾਣਾ ਹੈ। ਫਾਲ ਆਫ ਭਾਰਤ, ਇਸ ਦਾ ਹੀ ਖੇਡ ਹੈ, ਰਾਈਜ ਆਫ ਵਰਲਡ। ਸਵਰਗ ਵਿੱਚ ਕੌਣ - ਕੌਣ ਰਾਜ ਕਰਦੇ ਹਨ, ਇਹ ਬਾਪ ਹੀ ਬੈਠ ਸਮਝਾਉਂਦੇ ਹਨ। ਰਾਇਜ ਆਫ ਭਾਰਤ, ਦੇਵਤਾਵਾਂ ਦਾ ਰਾਜ, ਫਾਲ ਆਫ ਭਾਰਤ ਰਾਵਣਰਾਜ। ਹੁਣ ਨਵੀਂ ਦੁਨੀਆਂ ਬਣ ਰਹੀ ਹੈ। ਬਾਪ ਤੋਂ ਪੜ੍ਹ ਰਹੇ ਹੋ ਨਵੀਂ ਦੁਨੀਆਂ ਦਾ ਵਰਸਾ ਲੈਣ। ਕਿੰਨਾ ਸਹਿਜ ਹੈ। ਇਹ ਹੈ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ। ਇਹ ਵੀ ਚੰਗੀ ਤਰ੍ਹਾਂ ਸਮਝਣਾ ਹੈ। ਕਿਹੜੇ - ਕਿਹੜੇ ਧਰਮ ਕਦੋਂ ਆਉਂਦੇ ਹਨ। ਦਵਾਪਰ ਦੇ ਬਾਦ ਹੋਰ - ਹੋਰ ਧਰਮ ਆਉਂਦੇ ਹਨ। ਪਹਿਲਾਂ ਸੁਖ ਭੋਗਦੇ ਹਨ ਫਿਰ ਦੁਖ। ਇਹ ਸਾਰਾ ਚੱਕਰ ਬੁੱਧੀ ਵਿੱਚ ਬਿਠਾਉਣਾ ਹੁੰਦਾ ਹੈ। ਜਿਸ ਨਾਲ ਤੁਸੀਂ ਚਕ੍ਰਵ੍ਰਤੀ ਮਹਾਰਾਜਾ - ਮਹਾਰਾਣੀ ਬਣਦੇ ਹੋ। ਸਿਰ੍ਫ ਅਲਫ਼ ਅਤੇ ਬੇ ਨੂੰ ਸਮਝਣਾ ਹੈ। ਹੁਣ ਵਿਨਾਸ਼ ਤਾਂ ਹੋਣਾ ਹੀ ਹੈ। ਹੰਗਾਮਾ ਇਤਨਾ ਹੋ ਜਾਵੇਗਾ ਜੋ ਵਿਲਾਇਤ ਤੋਂ ਫਿਰ ਆ ਵੀ ਨਹੀਂ ਸਕਣਗੇ ਇਸਲਈ ਬਾਪ ਸਮਝਾਉਂਦੇ ਹਨ - ਭਾਰਤ ਭੂਮੀ ਸਭ ਤੋਂ ਉੱਤਮ ਹੈ। ਜਬਰਦਸਤ ਲੜ੍ਹਾਈ ਲੱਗੇਗੀ ਫਿਰ ਉੱਥੇ ਦੇ ਉੱਥੇ ਹੀ ਰਹਿ ਜਾਣਗੇ। 50 - 60 ਲੱਖ ਵੀ ਦੇਣਗੇ ਤਾਂ ਵੀ ਮੁਸ਼ਕਿਲ ਆ ਸਕਣਗੇ। ਭਾਰਤ ਭੂਮੀ ਸਭ ਤੋਂ ਉੱਤਮ ਹੈ। ਜਿੱਥੇ ਬਾਪ ਆਕੇ ਅਵਤਾਰ ਲੈਂਦੇ ਹਨ। ਸ਼ਿਵ ਜੇਯੰਤੀ ਵੀ ਇੱਥੇ ਮਨਾਈ ਜਾਂਦੀ ਹੈ। ਸਿਰ੍ਫ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਸਾਰੀ ਮਹਿਮਾ ਹੀ ਖਤਮ ਹੋ ਗਈ ਹੈ। ਸ੍ਰਵ ਮਨੁੱਖ ਮਾਤਰ ਦਾ ਲਿਬਰੇਟਰ ਇੱਥੇ ਹੀ ਆਕੇ ਅਵਤਾਰ ਲੈਂਦੇ ਹਨ। ਸ਼ਿਵ ਜੇਯੰਤੀ ਵੀ ਇੱਥੇ ਹੀ ਮਾਨਉਂਦੇ ਹਨ। ਗੌਡ ਫਾਦਰ ਹੀ ਹਨ ਜੋ ਆਕੇ ਲਿਬਰੇਟ ਕਰਦੇ ਹਨ। ਤਾਂ ਅਜਿਹੇ ਬਾਪ ਨੂੰ ਹੀ ਨਮਨ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਹੀ ਜੇਯੰਤੀ ਮਨਾਉਣੀ ਚਾਹੀਦੀ ਹੈ। ਉਹ ਬਾਪ ਇੱਥੇ ਭਾਰਤ ਵਿੱਚ ਆਕੇ ਸਭਨੂੰ ਪਾਵਨ ਬਣਾਉਂਦੇ ਹਨ। ਤਾਂ ਇਹ ਸਭ ਤੋਂ ਵੱਡਾ ਤੀਰਥ ਠਹਿਰਿਆ। ਸਭਨੂੰ ਦੁਰਗਤੀ ਤੋਂ ਛੁਡਾਕੇ ਸਦਗਤੀ ਦਿੰਦੇ ਹਨ, ਇਹ ਡਰਾਮਾ ਬਣਿਆ ਹੋਇਆ ਹੈ। ਹੁਣ ਤੁਸੀਂ ਆਤਮਾਵਾਂ ਜਾਣਦੀਆਂ ਹੋ, ਸਾਡਾ ਬਾਬਾ ਸਾਨੂੰ ਇਸ ਸ਼ਰੀਰ ਦਵਾਰਾ ਇਹ ਰਾਜ਼ ਸਮਝਾ ਰਹੇ ਹਨ, ਅਸੀਂ ਆਤਮਾ ਇਸ ਸ਼ਰੀਰ ਦਵਾਰਾ ਸੁਣਦੀਆਂ ਹਾਂ। ਆਤਮ - ਅਭਿਮਾਨੀ ਬਣਨਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਕੱਟ ਨਿਕਲਦੀ ਜਾਵੇਗੀ ਅਤੇ ਪਿਆਰੇ ਬਣ ਤੁਸੀਂ ਬਾਪ ਦੇ ਕੋਲ ਆ ਜਾਵੋਗੇ। ਜਿਨਾਂ ਯਾਦ ਕਰੋਗੇ ਉਣਾਂ ਪਵਿੱਤਰ ਬਣੋਗੇ। ਦੂਸਰਿਆਂ ਨੂੰ ਵੀ ਆਪਣੇ ਵਰਗਾ ਬਣਾਵੋਗੇ ਤਾਂ ਬਹੁਤਿਆਂ ਦੀ ਅਸ਼ੀਰਵਾਦ ਮਿਲੇਗੀ। ਉੱਚ ਪਦਵੀ ਪਾ ਲਵੋਗੇ ਇਸਲਈ ਗਾਇਆ ਜਾਂਦਾ ਹੈ ਸੈਕਿੰਡ ਵਿੱਚ ਜੀਵਨਮੁਕਤੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਪਵਿੱਤਰ ਬਣ, ਹਰ ਕਦਮ ਬਾਪ ਦੀ ਮੱਤ ਤੇ ਚੱਲ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ। ਬਾਪ ਵਾਂਗੂੰ ਦੁਖਹਰਤਾ ਸੁਖਕਰਤਾ ਬਣਨਾ ਹੈ।

2. ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਸਦਾ ਪੜ੍ਹਦੇ ਰਹਿਣਾ ਹੈ। ਸਭਨੂੰ ਆਪਣੇ ਵਰਗਾ ਬਨਾਉਣ ਦੀ ਸੇਵਾ ਕਰਕੇ ਅਸ਼ੀਰਵਾਦ ਪ੍ਰਾਪਤ ਕਰਨੀ ਹੈ।

ਵਰਦਾਨ:-
ਅਧਿਕਾਰੀਪਣ ਦੀ ਸਥਿਤੀ ਦਵਾਰਾ ਬਾਪ ਨੂੰ ਆਪਣਾ ਸਾਥੀ ਬਨਾਉਣ ਵਾਲੇ ਸਦਾ ਵਿਜੇਈ ਭਵ:

ਬਾਪ ਨੂੰ ਸਾਥੀ ਬਨਾਉਣ ਦਾ ਸਹਿਜ ਤਰੀਕਾ ਹੈ - ਅਧਿਕਾਰੀਪਣ ਦੀ ਸਥਿਤੀ। ਜਦੋਂ ਅਧਿਕਾਰੀਪਣ ਦੀ ਸਥਿਤੀ ਵਿੱਚ ਸਥਿਤ ਰਹਿੰਦੇ ਹੋ ਤਾਂ ਵਿਅਰਥ ਸੰਕਲਪ ਜਾਂ ਅਸ਼ੁੱਧ ਸੰਕਲਪਾਂ ਦੀ ਹਲਚਲ ਵਿੱਚ ਜਾਂ ਅਨੇਕ ਰਸਾਂ ਵਿੱਚ ਬੁੱਧੀ ਡਗਮਗ ਨਹੀਂ ਹੁੰਦੀ। ਬੁੱਧੀ ਦੀ ਇੱਕਾਗਰਤਾ ਦਵਾਰਾ ਸਾਮ੍ਹਣਾ ਕਰਨ, ਪਰਖਣ ਜਾਂ ਨਿਰਣੈ ਕਰਨ ਦੀ ਸ਼ਕਤੀ ਆ ਜਾਂਦੀ ਹੈ, ਜੋ ਸਹਿਜ ਹੀ ਮਾਇਆ ਦੇ ਅਨੇਕ ਤਰ੍ਹਾਂ ਦੇ ਵਾਰ ਤੋਂ ਵਿਜੇਈ ਬਣਾ ਦਿੰਦੀ ਹੈ।

ਸਲੋਗਨ:-
ਰਾਜਯੋਗੀ ਉਹ ਹਨ ਜੋ ਸੈਕਿੰਡ ਵਿੱਚ ਸਾਰ ਤੋਂ ਵਿਸਤਾਰ ਅਤੇ ਵਿਸਤਾਰ ਤੋਂ ਸਾਰ ਵਿੱਚ ਜਾਣ ਦੇ ਅਭਿਆਸੀ ਹਨ।