02.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਡੈਡਸਾਈਂਲੈਂਸਵਿੱਚਜਾਣਦਾਅਭਿਆਸਕਰੋ, ਬੁੱਧੀਬਾਪਦੇਵੱਲਰਹੇਤਾਂਬਾਪਵੀਤੁਹਾਨੂੰਅਸ਼ਰੀਰੀਬਣਾਉਣਦੇਲਈਸਾਕਾਸ਼ਦੇਣਗੇ

ਪ੍ਰਸ਼ਨ:-
ਤੁਹਾਨੂੰ ਬੱਚਿਆਂ ਨੂੰ ਜਦੋਂ ਗਿਆਨ ਦਾ ਤੀਸਰਾ ਨੇਤਰ ਮਿਲਦਾ ਹੈ ਤਾਂ ਕਿਹੜਾ ਸਾਕਸ਼ਾਤਕਾਰ ਹੋ ਜਾਂਦਾ ਹੈ?

ਉੱਤਰ:-
ਸਤਯੁੱਗ ਆਦਿ ਤੋਂ ਲੈ ਕੇ ਕਲਯੁੱਗ ਅੰਤ ਤੱਕ ਅਸੀਂ ਕਿਵੇਂ-ਕਿਵੇਂ ਪਾਰਟ ਵਜਾਉਂਦੇ ਹਾਂ - ਇਹ ਸਾਰਾ ਸਾਕਸ਼ਾਤਕਾਰ ਹੋ ਜਾਂਦਾ ਹੈ। ਤੁਸੀਂ ਸਾਰੇ ਵਿਸ਼ਵ ਨੂੰ ਆਦਿ ਤੋਂ ਅੰਤ ਤੱਕ ਜਾਣ ਜਾਂਦੇ ਹੋ। ਜਾਨਣ ਨੂੰ ਹੀ ਸਾਕਸ਼ਾਤਕਾਰ ਕਿਹਾ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਕਿ ਅਸੀਂ ਦੈਵੀਗੁਣ ਵਾਲੇ ਦੇਵਤਾ ਸੀ। ਆਸੁਰੀ ਗੁਣ ਵਾਲੇ ਬਣੇ। ਹੁਣ ਫਿਰ ਦੈਵੀ ਗੁਣਾਂ ਵਾਲੇ ਦੇਵਤਾ ਬਣ ਰਹੇ ਹਾਂ। ਹੁਣ ਅਸੀਂ ਨਵੀ ਦੁਨੀਆਂ ਵਿੱਚ ਅਤੇ ਨਵੇਂ ਘਰ ਵਿੱਚ ਜਾਵਾਂਗੇ।


ਓਮ ਸ਼ਾਂਤੀ
ਬੱਚੇ ਬੈਠੇ ਹਨ ਯਾਦ ਦੀ ਯਾਤਰਾ ਵਿੱਚ। ਬੇਹੱਦ ਦਾ ਬਾਪ ਤਾਂ ਯਾਤਰਾ ਵਿੱਚ ਨਹੀਂ ਬੈਠੇ ਹਨ, ਉਹ ਤਾਂ ਬੱਚਿਆਂ ਨੂੰ ਸਾਕਾਸ਼ ਦੀ ਮਦਦ ਦੇ ਰਹੇ ਹਨ ਮਤਲਬ ਇਸ ਸ਼ਰੀਰ ਨੂੰ ਭੁਲਾ ਰਹੇ ਹਨ। ਬਾਪ ਦੀ ਮਦਦ ਮਿਲਦੀ ਹੈ ਕਿ ਬੱਚਿਆਂ ਨੂੰ ਸ਼ਰੀਰ ਭੁੱਲ ਜਾਵੇ। ਆਤਮਾਵਾਂ ਨੂੰ ਸਾਕਾਸ਼ ਦਿੰਦੇ ਹਨ ਕਿਉਂਕਿ ਬਾਪ ਦੇਖਦੇ ਹੀ ਆਤਮਾਵਾਂ ਦੇ ਵੱਲ ਹਨ। ਤੁਹਾਡੀ ਹਰ ਇਕ ਦੀ ਬੁੱਧੀ ਬਾਪ ਦੇ ਵੱਲ ਜਾਂਦੀ ਹੈ। ਬਾਪ ਦੀ ਬੁੱਧੀ ਜਾਂ ਦ੍ਰਿਸ਼ਟੀ ਫਿਰ ਬੱਚਿਆਂ ਵੱਲ ਜਾਂਦੀ ਹੈ। ਫਰਕ ਹੈ ਨਾ। (ਡੈਡ ਸਾਈਂਲੈਂਸ) ਇਹ ਅਭਿਆਸ ਕਰਦੇ ਹੋ ਡੈਡ ਸਾਈਂਲੈਂਸ ਦਾ। ਸ਼ਰੀਰ ਨੂੰ ਛੱਡ ਕੇ ਵੱਖ ਹੋਣਾ ਚਾਹੁੰਦੇ ਹੋ। ਆਤਮਾ ਸਮਝਦੀ ਹੈ ਕਿ ਜਿੰਨਾ ਯਾਦ ਕਰਦੇ ਰਹਾਂਗੇ ਓਨਾ ਇਸ ਸ਼ਰੀਰ ਤੋਂ ਨਿਕਲ ਜਾਵਾਂਗੇ। ਜਿਵੇ ਸੱਪ ਦਾ ਮਿਸਾਲ ਦਿੰਦੇ ਹਨ, ਜੋ ਮਿਸਾਲ ਦਿੰਦੇ ਹਨ ਉਸ ਵਿੱਚ ਜਰੂਰ ਕੋਈ ਖ਼ੂਬੀ ਹੁੰਦੀ ਹੈ। ਤੁਸੀਂ ਜਾਣਦੇ ਹੋ ਅਸੀਂ ਸ਼ਰੀਰ ਛੱਡ ਕੇ ਵਾਪਿਸ ਚਲੇ ਜਾਵਾਂਗੇ ਅਤੇ ਫਿਰ ਆਵਾਂਗੇ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੇ ਹਨ। ਇਸ ਡਰਾਮਾ ਨੂੰ ਕੋਈ ਵੀ ਨਹੀਂ ਜਾਣਦੇ ਹਨ। ਕੋਈ ਵੀ ਇਵੇਂ ਦੀ ਗਰੰਟੀ ਨਹੀਂ ਦਿੰਦੇ ਕਿ ਇਸ ਯਾਦ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਵੇਂ ਦੀਆਂ ਗੱਲਾਂ ਕੋਈ ਵੀ ਨਹੀਂ ਸੁਣਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਡੀ ਹੁਣ ਵਾਪਸ ਜਰਨੀ ਹੈ। ਆਤਮਾ ਦਾ ਬੁੱਧੀ ਯੋਗ ਉਸ ਵੱਲ ਹੈ। ਹੁਣ ਨਾਟਕ ਪੂਰਾ ਹੋਇਆ, ਹੁਣ ਘਰ ਜਾਣਾ ਹੈ। ਬਾਪ ਨੂੰ ਹੀ ਯਾਦ ਕਰਨਾ ਹੈ। ਉਹੀ ਪਤਿਤ ਪਾਵਨ ਹੈ। ਗੰਗਾ ਦੇ ਪਾਣੀ ਨੂੰ ਤਾਂ ਲਿਬ੍ਰੇਟਰ ਅਤੇ ਗਾਈਡ ਨਹੀਂ ਕਹਾਂਗੇ। ਇਕ ਬਾਪ ਹੀ ਲਿਬ੍ਰੇਟਰ ਅਤੇ ਗਾਈਡ ਹੋ ਸਕਦਾ ਹੈ। ਇਹ ਵੀ ਬੜੀ ਸਮਝਣ ਦੀਆਂ ਅਤੇ ਸਮਝਾਉਣ ਦੀਆਂ ਗੱਲਾਂ ਹਨ। ਉਹ ਤਾਂ ਹੈ ਭਗਤੀ। ਉਸ ਨਾਲ ਕੋਈ ਕਲਿਆਣ ਨਹੀਂ ਹੋ ਸਕਦਾ ਹੈ। ਬੱਚੇ ਜਾਣਦੇ ਹਨ ਪਾਣੀ ਤਾਂ ਇਸ਼ਨਾਨ ਦੇ ਲਈ ਹੈ। ਪਾਣੀ ਕਦੇ ਵੀ ਪਾਵਨ ਨਹੀਂ ਬਣਾ ਸਕਦਾ ਹੈ। ਇਵੇਂ ਨਹੀਂ ਕਿ ਭਾਵਨਾ ਦਾ ਭਾੜਾ ਮਿਲ ਸਕਦਾ ਹੈ। ਭਗਤੀ ਮਾਰਗ ਵਿੱਚ ਉਸਦਾ ਮਹੱਤਵ ਰੱਖ ਦਿੱਤਾ ਹੈ। ਇਨ੍ਹਾਂ ਸਭ ਗੱਲਾਂ ਨੂੰ ਕਿਹਾ ਜਾਂਦਾ ਹੈ ਅੰਧਸ਼ਰਧਾ। ਇਵੇਂ ਦੀ ਸ਼ਰਧਾ ਰੱਖਦੇ ਮਨੁੱਖਾਂ ਨੂੰ ਟਾਈਟਲ ਮਿਲ ਜਾਂਦੇ ਹਨ - ਅੰਨ੍ਹੇ ਦੀ ਔਲਾਦ ਅੰਨ੍ਹੇ। ਭਗਵਾਨੁਵਾਚ ਹੈ ਨਾ। ਅੰਨ੍ਹੇ ਅਤੇ ਸੱਜੇ ਕੌਣ ਹਨ - ਇਹ ਵੀ ਤੁਸੀਂ ਜਾਣਦੇ ਹੋ। ਹੁਣ ਸਾਰੀ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਬਾਪ ਦੁਆਰਾ ਜਾਣਿਆ ਹੈ। ਤੁਸੀਂ ਬਾਪ ਨੂੰ ਜਾਣ ਗਏ ਹੋ ਇਸਲਈ ਸ੍ਰਿਸ਼ਟੀ ਦੇ ਆਦਿ ਮੱਧ ਅਤੇ ਅੰਤ ਦੇ ਡਿਊਰੇਸ਼ਨ(ਮਿਆਦ) ਨੂੰ ਵੀ ਜਾਣ ਗਏ ਹੋ। ਇਕ ਇਕ ਗੱਲ ਤੇ ਵਿਚਾਰ ਸਾਗਰ ਮੰਥਨ ਕਰ ਕੇ ਆਪਣਾ ਖੁਦ ਹੀ ਫੈਸਲਾ ਕਰਨਾ ਹੁੰਦਾ ਹੈ। ਭਗਤੀ ਅਤੇ ਗਿਆਨ ਦਾ ਕਨਟ੍ਰਾਸਟ ਹੈ। ਗਿਆਨ ਬਿਲਕੁਲ ਹੀ ਨਿਆਰੀ ਚੀਜ਼ ਹੈ। ਇਹ ਨੋਲਜ਼ ਨਾਮੀਗ੍ਰਾਮੀ ਹੈ। ਰਾਜਯੋਗ ਦੀ ਪੜਾਈ ਹੈ ਨਾ। ਬੱਚਿਆਂ ਨੂੰ ਇਹ ਪਤਾ ਲੱਗਿਆ ਹੈ - ਦੇਵਤਾ ਸੰਪੂਰਨ ਨਿਰਵਿਕਾਰੀ ਸੀ। ਰਚਤਾ ਬਾਪ ਹੀ ਬੈਠ ਕੇ ਆਪਣੀ ਪਹਿਚਾਣ ਵੀ ਦਿੰਦੇ ਹਨ। ਉਹ ਹੈ ਪਰਮ ਆਤਮਾ। ਪਰਮ ਆਤਮਾ ਨੂੰ ਹੀ ਪਰਮਾਤਮਾ ਕਹਿ ਦਿੰਦੇ ਹਨ। ਅੰਗਰੇਜ਼ੀ ਵਿੱਚ ਸੁਪਰੀਮ ਸੋਲ ਕਿਹਾ ਜਾਂਦਾ ਹੈ। ਸੋਲ ਮਤਲਬ ਆਤਮਾ। ਬਾਪ ਦੀ ਆਤਮਾ ਕੋਈ ਵੱਡੀ ਨਹੀਂ ਹੁੰਦੀ ਹੈ। ਬਾਪ ਦੀ ਆਤਮਾ ਵੀ ਇਵੇਂ ਹੀ ਹੈ ਜਿਵੇ ਤੁਹਾਡੀ ਬੱਚਿਆਂ ਦੀ ਹੈ। ਇਵੇਂ ਨਹੀਂ, ਬੱਚੇ ਛੋਟੇ, ਬਾਪ ਵੱਡਾ ਹੈ। ਨਹੀਂ। ਉਹ ਸੁਪਰੀਮ ਨੋਲਜ਼ਫੁੱਲ ਬਾਪ ਬਹੁਤ ਪਿਆਰ ਨਾਲ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ। ਪਾਰਟ ਵਜਾਉਣ ਵਾਲੀ ਆਤਮਾ ਹੈ। ਜਰੂਰ ਸ਼ਰੀਰ ਧਾਰਨ ਕਰ ਪਾਰਟ ਵਜਾਏਗੀ। ਆਤਮਾ ਦੇ ਰਹਿਣ ਦਾ ਸਥਾਨ ਹੈ ਸ਼ਾਂਤੀਧਾਮ ਹੈ। ਬੱਚੇ ਜਾਣਦੇ ਹਨ ਆਤਮਾਵਾਂ ਬ੍ਰਹਮ ਮਹਾਂ ਤੱਤਵ ਵਿੱਚ ਰਹਿੰਦੀਆਂ ਹਨ। ਜਿਵੇਂ ਹਿੰਦੁਸਤਾਨ ਵਿੱਚ ਰਹਿਣ ਵਾਲੇ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ, ਓਵੇਂ ਹੀ ਬ੍ਰਹਿਮੰਡ ਵਿੱਚ ਰਹਿਣ ਵਾਲੇ ਫਿਰ ਬ੍ਰਹਮਾ ਨੂੰ ਈਸ਼ਵਰ ਸਮਝ ਬੈਠੇ ਹਨ। ਡਰਾਮਾ ਵਿੱਚ ਡਿੱਗਣ ਦਾ ਉਪਾਅ ਵੀ ਨੂੰਧਿਆ ਹੋਇਆ ਹੈ। ਵਾਪਿਸ ਤਾਂ ਜਾ ਨਹੀਂ ਸਕਦੇ, ਭਾਵੇਂ ਕੋਈ ਕਿੰਨੀ ਵੀ ਮਿਹਨਤ ਕਰੇ। ਨਾਟਕ ਜਦੋਂ ਪੂਰਾ ਹੁੰਦਾ ਹੈ ਤਾਂ ਸਾਰੇ ਐਕਟਰ ਇਕੱਠੇ ਹੁੰਦੇ ਹਨ। ਕ੍ਰਿਏਟਰ, ਮੁੱਖ ਐਕਟਰ ਵੀ ਖੜੇ ਹੋ ਜਾਂਦੇ ਹਨ। ਬੱਚੇ ਜਾਣਦੇ ਹਨ ਹੁਣ ਇਹ ਨਾਟਕ ਪੂਰਾ ਹੁੰਦਾ ਹੈ। ਇਹ ਗੱਲਾਂ ਕੋਈ ਸਾਧੂ ਸੰਤ ਆਦਿ ਨਹੀਂ ਜਾਣ ਸਕਦੇ ਹਨ। ਆਤਮਾ ਦੀ ਇਹ ਨੋਲਜ਼ ਕਿਸੇ ਨੂੰ ਨਹੀਂ ਹੈ। ਪਰਮਾਤਮਾ ਬਾਪ ਇਥੇ ਇਕ ਵਾਰੀ ਆਉਂਦੇ ਹਨ। ਹੋਰ ਸਭ ਨੂੰ ਤਾਂ ਇਥੇ ਪਾਰਟ ਵਜਾਉਣਾ ਹੀ ਹੈ। ਵੱਧਦੇ ਰਹਿੰਦੇ ਹਨ ਨਾ। ਆਤਮਾਵਾਂ ਸਭ ਕਿਥੋਂ ਆਈਆਂ? ਜੇਕਰ ਕੋਈ ਵਾਪਿਸ ਜਾਂਦਾ ਹੋਵੇ ਤਾਂ ਫਿਰ ਤਾਂ ਇਹ ਰਸਮ ਪੈ ਜਾਵੇ। ਇਕ ਆਏ, ਦੂਸਰਾ ਜਾਵੇ। ਫਿਰ ਉਸ ਵਿੱਚ ਪੁਨਰ ਜਨਮ ਨਹੀਂ ਕਹਿ ਸਕਦੇ। ਪੁਨਰ ਜਨਮ ਤਾਂ ਸ਼ੁਰੂ ਤੋਂ ਹੀ ਚਲਦਾ ਆਉਂਦਾ ਹੈ। ਪਹਿਲੇ ਨੰਬਰ ਵਿੱਚ ਇਹ ਹਨ ਲਕਸ਼ਮੀ ਨਰਾਇਣ। ਬਾਪ ਨੇ ਸਮਝਾਇਆ ਹੈ ਪੁਨਰ ਜਨਮ ਲੈਂਦੇ-ਲੈਂਦੇ ਜਦੋ ਪਿਛਾੜੀ ਵਿੱਚ ਆਉਂਦੇ ਹਨ ਤਾਂ ਫਿਰ ਪਹਿਲੇ ਨੰਬਰ ਵਿੱਚ ਜਾਣਾ ਪੈਂਦਾ ਹੈ। ਇਸ ਵਿੱਚ ਸ਼ੱਕ ਦੀ ਤਾਂ ਕੋਈ ਗੱਲ ਨਹੀਂ ਹੈ। ਆਤਮਾਵਾਂ ਦਾ ਬਾਪ ਆ ਕੇ ਖੁਦ ਸਮਝਾਉਂਦੇ ਹਨ। ਕੀ ਸਮਝਾਉਂਦੇ ਹਨ? ਆਪਣੀ ਵੀ ਪਹਿਚਾਣ ਦਿੰਦੇ ਹਨ। ਅੱਗੇ ਪਤਾ ਸੀ ਕਿ ਪਰਮ ਆਤਮਾ ਕੀ ਚੀਜ਼ ਹੈ। ਸਿਰਫ ਸ਼ਿਵ ਦੇ ਮੰਦਿਰ ਵਿੱਚ ਜਾਂਦੇ ਸੀ। ਇਥੇ ਤਾ ਢੇਰ ਦੇ ਢੇਰ ਮੰਦਿਰ ਹਨ। ਸਤਯੁੱਗ ਵਿੱਚ ਮੰਦਰ, ਪੂਜਾ ਆਦਿ ਹੁੰਦੀ ਹੀ ਨਹੀਂ ਹੈ। ਉੱਥੇ ਤੁਸੀਂ ਪੂਜਨੀਏ ਦੇਵੀ ਦੇਵਤਾ ਬਣਦੇ ਹੋ। ਫਿਰ ਅੱਧਾ ਕਲਪ ਦੇ ਬਾਅਦ ਪੂਜਾਰੀ ਬਣਦੇ ਹੋ ਤਾਂ ਉਨ੍ਹਾਂ ਨੂੰ ਫਿਰ ਦੇਵੀ ਦੇਵਤਾ ਨਹੀਂ ਕਹਾਂਗੇ। ਫਿਰ ਬਾਪ ਆਕੇ ਪੂਜਨੀਏ ਬਣਾਉਂਦੇ ਹਨ। ਹੋਰ ਕਿਸੇ ਦੇਸ਼ ਵਿੱਚ ਇਹ ਗਾਇਨ ਨਹੀਂ ਹੈ। ਰਾਮ ਰਾਜ, ਰਾਵਣ ਰਾਜ - ਹੁਣ ਤੁਸੀਂ ਸਮਝ ਗਏ ਹੋ। ਰਾਮ ਰਾਜ ਦੀ ਮਿਆਦ ਕਿੰਨੀ ਹੈ - ਸਿੱਧ ਕਰਨਾ ਚਾਹੀਦਾ ਹੈ। ਇਹ ਨਾਟਕ ਹੈ, ਇਸਨੂੰ ਸਮਝਣਾ ਹੈ। ਉੱਚੇ ਤੇ ਉਚਾ ਬਾਪ ਹੈ, ਉਹ ਹੀ ਨੋਲਜ਼ਫੁੱਲ ਹੈ। ਅਸੀਂ ਉਨ੍ਹਾਂ ਦੇ ਦੁਆਰਾ ਉੱਚੇ ਤੋਂ ਉਚਾ ਬਣਦੇ ਹਾਂ। ਉੱਚੇ ਤੋਂ ਉੱਚਾ ਪਦ ਮਿਲਦਾ ਹੈ। ਬਾਪ ਸਾਨੂੰ ਪੜਾਉਂਦੇ ਹਨ, ਦੈਵੀਗੁਣ ਵੀ ਧਾਰਨ ਕਰਨੇ ਹਨ।

ਬੱਚੇ ਵਰਨਣ ਕਰਦੇ ਹਨ ਤੁਸੀਂ ਇਵੇਂ ਦੇ ਹੋ, ਅਸੀਂ ਇਵੇਂ ਦੇ ਹਾਂ। ਇਸ ਸਮੇਂ ਤੁਸੀਂ ਜਾਣਦੇ ਹੋ - ਸਾਨੂੰ ਇਨ੍ਹਾਂ ਵਰਗਾ ਸੰਪੂਰਨ ਨਿਰਵਿਕਾਰੀ ਬਣਨਾ ਹੈ। ਬਾਪ ਨੂੰ ਯਾਦ ਕਰਨ ਦੇ ਬਦਲੇ ਹੋਰ ਕੋਈ ਉਪਾਅ ਨਹੀਂ ਹੈ। ਜੇਕਰ ਕੋਈ ਜਾਣਦਾ ਹੈ ਤਾਂ ਦੱਸੋ। ਇਵੇਂ ਥੋੜੀ ਕਹਿਣਗੇ ਕੀ ਬ੍ਰਹਮ ਜਾਂ ਤੱਤਵ ਨਿਰਵਿਕਾਰੀ ਹੈ। ਨਹੀਂ, ਆਤਮਾ ਹੀ ਨਿਰਵਿਕਾਰੀ ਬਣਦੀ ਹੈ। ਬ੍ਰਹਮ ਅਤੇ ਆਤਮਾ ਨੂੰ ਤੱਤਵ ਨਹੀਂ ਕਿਹਾ ਜਾਂਦਾ ਹੈ। ਉਹ ਤਾਂ ਰਹਿਣ ਦੀ ਜਗ੍ਹਾ ਹੈ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਆਤਮਾ ਵਿੱਚ ਹੀ ਬੁੱਧੀ ਹੈ। ਉਹ ਜਦੋਂ ਤਮੋ ਪ੍ਰਧਾਨ ਬਣ ਜਾਂਦੀ ਹੈ ਤਾਂ ਬੇਸਮਝ ਬਣ ਜਾਂਦੀ ਹੈ। ਸਮਝਦਾਰ ਅਤੇ ਬੇਸਮਝ ਹੈ ਨਾ। ਤੁਹਾਡੀ ਬੁੱਧੀ ਕਿੰਨੀ ਸਾਫ਼ ਬਣਦੀ ਅਤੇ ਫਿਰ ਇਕ ਦਮ ਗੰਦੀ ਬਣ ਜਾਂਦੀ ਹੈ। ਤੁਹਾਨੂੰ ਪਿਉਰਿਟੀ ਅਤੇ ਇਮਪਿਉਰਿਟੀ (ਅਪਵਿੱਤਰਤਾ) ਦੇ ਕਨਟ੍ਰਾਸਟ ਦਾ ਪਤਾ ਲੱਗਿਆ ਹੈ। ਇਮਪਿਉਰ(ਅਪਵਿੱਤਰ) ਆਤਮਾ ਵਾਪਿਸ ਨਹੀਂ ਜਾ ਸਕਦੀ ਹੈ। ਹੁਣ ਅਪਵਿੱਤਰ ਤੋਂ ਪਵਿੱਤਰ ਕਿਵੇਂ ਬਣੀਏ - ਉਸਦੇ ਲਈ ਰੜੀਆਂ ਮਾਰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਹੁਣ ਤੁਸੀਂ ਜਾਣਦੇ ਹੋ ਇਹ ਹੈ ਸੰਗਮਯੁੱਗ। ਬਾਪ ਇਕ ਹੀ ਵਾਰ ਆਉਂਦੇ ਹਨ ਲੈ ਕੇ ਜਾਣ ਦੇ ਲਈ। ਸਭ ਤਾਂ ਨਵੀਂ ਦੁਨੀਆ ਵਿੱਚ ਨਹੀਂ ਜਾਂਦੇ ਹਨ। ਜਿਨ੍ਹਾਂ ਦਾ ਪਾਰਟ ਨਹੀਂ ਉਹ ਸ਼ਾਂਤੀਧਾਮ ਵਿੱਚ ਰਹਿੰਦੇ ਹਨ ਇਸਲਈ ਚਿੱਤਰਾਂ ਵਿੱਚ ਵੀ ਦਿਖਾਇਆ ਹੈ। ਬਾਕੀ ਹੋਰ ਵੀ ਜੋ ਚਿੱਤਰ ਹਨ ਉਹ ਹਨ ਸਭ ਭਗਤੀ ਮਾਰਗ ਦੇ। ਇਹ ਹੈ ਗਿਆਨ ਮਾਰਗ ਦੇ, ਜਿਸ ਨਾਲ ਸਮਝਾਇਆ ਜਾਂਦਾ ਹੈ - ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਅਸੀਂ ਕਿਵੇਂ ਥੱਲੇ ਉਤਰਦੇ ਹਾਂ। 14 ਕਲਾ ਤੋਂ 12 ਕਲਾ ਹੁੰਦੀ ਹੈ। ਹੁਣ ਫਿਰ ਕੋਈ ਕਲਾ ਨਹੀਂ ਰਹੀ ਹੈ। ਨੰਬਰਵਾਰ ਤਾਂ ਹੈ ਨਾ। ਐਕਟਰ ਵੀ ਨੰਬਰਵਾਰ ਹੁੰਦੇ ਹਨ। ਕਿਸੇ ਦੀ ਤਨਖਾਹ 1 ਹਜ਼ਾਰ, 1500, ਕਿਸੇ ਦੀ 100 ਕਿੰਨਾ ਫਰਕ ਹੋ ਗਿਆ। ਪੜਾਈ ਵਿੱਚ ਵੀ ਕਿੰਨਾ ਰਾਤ ਦਿਨ ਦਾ ਫਰਕ ਹੈ। ਉਸ ਸਕੂਲ ਵਿੱਚ ਕੋਈ ਨਾਪਾਸ ਹੁੰਦੇ ਹਨ ਤਾਂ ਫਿਰ ਤੋਂ ਪੜਨਾ ਪੈਂਦਾ ਹੈ। ਇਥੇ ਤਾਂ ਫਿਰ ਤੋਂ ਪੜਨ ਦੀ ਗੱਲ ਨਹੀਂ ਹੈ। ਪਦ ਘਟ ਹੋ ਜਾਂਦਾ ਹੈ। ਫਿਰ ਕਦੇ ਪੜਾਈ ਹੋਵੇਗੀ ਨਹੀਂ। ਇਕ ਵਾਰ ਹੀ ਪੜਾਈ ਹੁੰਦੀ ਹੈ। ਬਾਪ ਵੀ ਇਕ ਵਾਰੀ ਆਉਂਦੇ ਹਨ। ਬੱਚੇ ਵੀ ਜਾਣਦੇ ਹਨ ਪਹਿਲਾਂ-ਪਹਿਲਾਂ ਇਕ ਰਾਜਧਾਨੀ ਸੀ। ਇਹ ਤੁਸੀਂ ਕਿਸੇ ਨੂੰ ਵੀ ਸਮਝਾਓਗੇ ਤਾਂ ਮੰਨਣਗੇ। ਕ੍ਰਿਸ਼ਚਨ ਲੋਕ ਤਾਂ ਸਾਈਂਸ ਵਿੱਚ ਬੜੇ ਤਿੱਖੇ ਹਨ। ਹੋਰ ਸਭ ਉਨ੍ਹਾਂ ਤੋਂ ਹੀ ਸਿੱਖੇ ਹਨ। ਉਨ੍ਹਾਂ ਦੀ ਨਾਂ ਪਾਰਸ ਬੁੱਧੀ, ਨਾਂ ਪੱਥਰਬੁੱਧੀ ਹੁੰਦੀ ਹੈ। ਇਸ ਸਮੇਂ ਉਨ੍ਹਾਂ ਦੀ ਬੁੱਧੀ ਕਮਾਲ ਕਰ ਰਹੀ ਹੈ।

ਸਾਈਂਸ ਦਾ ਪ੍ਰਚਾਰ ਸਾਰਾ ਇਨ੍ਹਾਂ ਕ੍ਰਿਸ਼ਚਨਾਂ ਤੋਂ ਨਿਕਲਿਆ ਹੈ। ਉਹ ਵੀ ਸੁਖ ਦੇ ਲਈ ਹੀ ਹੈ। ਤੁਸੀਂ ਜਾਣਦੇ ਹੋ ਇਸ ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਫਿਰ ਤੁਸੀਂ ਸ਼ਾਂਤੀਧਾਮ ਸੁਖਧਾਮ ਵਿੱਚ ਚਲੇ ਜਾਵੋਗੇ। ਨਹੀਂ ਤਾਂ ਇੰਨੀਆਂ ਸਭ ਆਤਮਾਵਾਂ ਘਰ ਵਾਪਿਸ ਕਿਵੇਂ ਜਾਣ? ਸਾਈਂਸ ਨਾਲ ਵਿਨਾਸ਼ ਹੋ ਜਾਵੇਗਾ। ਸਾਰੀਆਂ ਆਤਮਾਵਾਂ ਸ਼ਰੀਰ ਛੱਡ ਕੇ ਘਰ ਚਲੇ ਜਾਣਗੀਆਂ। ਇਸ ਵਿਨਾਸ਼ ਵਿੱਚ ਮੁਕਤੀ ਅੰਦਰ ਮਰਜ਼ ਹੈ। ਅੱਧਾਕਲਪ ਮੁਕਤੀ ਦੇ ਲਈ ਹੀ ਮਿਹਨਤ ਕਰਦੇ ਆਏ ਹਨ। ਸਾਈਂਸ ਅਤੇ ਕਲੇਮੀਟੀਜ਼ ਜਿਸਨੂੰ ਕੁਦਰਤੀ ਆਫ਼ਤਾਂ ਕਹਿੰਦੇ ਹਨ, ਇਹ ਵੀ ਹੋਣੀਆਂ ਹਨ। ਸਮਝਣਾ ਹੈ ਇਹ ਲੜਾਈ ਨਿਮਿਤ ਬਣਦੀ ਹੈ ਮੁਕਤੀਧਾਮ ਵਿੱਚ ਲੈ ਜਾਣ ਦੇ ਲਈ। ਇੰਨੇ ਸਭ ਨੂੰ ਮੁਕਤੀਧਾਮ ਵਿੱਚ ਜਾਣਾ ਹੈ। ਤੁਸੀਂ ਭਾਵੇਂ ਕਿੰਨੇ ਵੀ ਗੁਰੂ ਕੀਤੇ, ਮਿਹਨਤ ਕੀਤੀ, ਹਠਯੋਗ ਸਿੱਖੇ। ਕੋਈ ਵੀ ਮੁਕਤੀਧਾਮ ਵਿੱਚ ਜਾ ਨਹੀਂ ਸਕਦਾ ਹੈ। ਏਨੇ ਸਭ ਸਾਈਂਸ ਦੇ ਗੋਲੇ ਆਦਿ ਤਿਆਰ ਹੋਏ ਹਨ, ਸਮਝਣਾ ਚਾਹੀਦਾ ਹੈ ਵਿਨਾਸ਼ ਜਰੂਰ ਹੋਵੇਗਾ। ਨਵੀਂ ਦੁਨੀਆ ਵਿੱਚ ਤਾਂ ਜਰੂਰ ਬੜੇ ਥੋੜੇ ਹੋਣਗੇ। ਬਾਕੀ ਸਭ ਮੁਕਤੀਧਾਮ ਵਿੱਚ ਚਲੇ ਜਾਣਗੇ। ਜੀਵਨਮੁਕਤੀ ਵਿੱਚ ਤਾਂ ਪੜਾਈ ਦੀ ਤਾਕਤ ਨਾਲ ਆਉਂਦੇ ਹਨ। ਤੁਸੀਂ ਅਡੋਲ, ਅਟੱਲ, ਅਖੰਡ ਰਾਜ ਕਰਦੇ ਹੋ। ਇਥੇ ਤਾਂ ਦੇਖੋ ਸਾਰੇ ਖੰਡਾ ਦੇ ਟੁੱਕੜੇ-ਟੁੱਕੜੇ ਹਨ। ਬਾਬਾ ਤੁਹਾਨੂੰ ਅਟੱਲ, ਅਖੰਡ ਸਾਰੇ ਵਿਸ਼ਵ ਦੀ ਰਾਜਧਾਨੀ ਦਾ ਮਾਲਿਕ ਬਣਾਉਂਦੇ ਹਨ। ਬੇਹੱਦ ਦੇ ਬਾਪ ਦਾ ਵਰਸਾ ਹੈ ਬੇਹੱਦ ਦੀ ਬਾਦਸ਼ਾਹੀ। ਇਹ ਵਰਸਾ ਕਦੋਂ ਅਤੇ ਕਿਸ ਨੇ ਦਿੱਤਾ? ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ ਹੈ। ਸਿਰਫ਼ ਤੁਸੀਂ ਹੀ ਜਾਣਦੇ ਹੋ। ਗਿਆਨ ਦਾ ਤੀਸਰਾ ਨੇਤਰ ਆਤਮਾ ਨੂੰ ਮਿਲਿਆ ਹੈ। ਆਤਮਾ ਗਿਆਨ ਸਵਰੂਪ ਬਣਦੀ ਹੈ। ਉਹ ਵੀ ਗਿਆਨ ਸਾਗਰ ਬਾਪ ਤੋਂ ਹੀ ਬਣਨਾ ਪਵੇਗਾ। ਬਾਪ ਹੀ ਆਕੇ ਰਚਤਾ ਅਤੇ ਰਚਨਾ ਦੇ ਆਦਿ ਮੱਧ ਅਤੇ ਅੰਤ ਦਾ ਨੋਲਜ਼ ਦੇ ਰਹੇ ਹਨ। ਹੈ ਵੀ ਇਕ ਸੈਕੰਡ ਦੀ ਗੱਲ। ਸੈਕੰਡ ਵਿੱਚ ਜੀਵਨਮੁਕਤੀ। ਬਾਕੀ ਸਭ ਨੂੰ ਮੁਕਤੀ ਮਿਲਦੀ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਰਾਵਣ ਦੇ ਬੰਧਨ ਤੋਂ ਸਾਰੇ ਮੁਕਤ ਹੋ ਜਾਂਦੇ ਹਨ। ਉਹ ਲੋਕ ਵਿਸ਼ਵ ਵਿੱਚ ਸ਼ਾਂਤੀ ਲਈ ਕਿੰਨੀ ਮਿਹਨਤ ਕਰਦੇ ਹਨ। ਇਹ ਸਿਰਫ਼ ਤੁਸੀਂ ਬੱਚੇ ਹੀ ਜਾਣਦੇ ਹੋ ਕਿ ਵਿਸ਼ਵ ਵਿੱਚ ਅਤੇ ਬ੍ਰਹਮਾਂਡ ਵਿੱਚ ਸ਼ਾਂਤੀ ਕਦੋਂ ਹੁੰਦੀ ਹੈ। ਬ੍ਰਹਮਾਂਡ ਵਿੱਚ ਸ਼ਾਂਤੀ ਕਿਹਾ ਜਾਂਦਾ ਹੈ ਫਿਰ ਵਿਸ਼ਵ ਵਿੱਚ ਸ਼ਾਂਤੀ ਅਤੇ ਸੁੱਖ ਦੋਵੇਂ ਰਹਿੰਦੇ ਹਨ। ਵਿਸ਼ਵ ਵੱਖ ਅਤੇ ਬ੍ਰਹਮਾਂਡ ਵੱਖ ਹੈ। ਚੰਦ ਸਿਤਾਰੇ ਤੋਂ ਪਾਰ ਹੈ ਬ੍ਰਹਮਾਂਡ। ਉੱਥੇ ਇਹ ਕੁਝ ਨਹੀਂ ਹੁੰਦਾ ਹੈ। ਉਸਨੂੰ ਕਿਹਾ ਜਾਂਦਾ ਹੈ ਸਾਈਂਲੈਂਸ ਵਰਲਡ। ਸ਼ਰੀਰ ਛੱਡ ਸਾਈਂਲੈਂਸ ਵਿੱਚ ਚਲੇ ਜਾਓਗੇ। ਤੁਹਾਨੂੰ ਬੱਚਿਆਂ ਨੂੰ ਵੀ ਉਹ ਵੀ ਯਾਦ ਹੈ। ਤੁਸੀਂ ਇਸ ਸਮੇਂ ਜਾਣ ਦੀ ਤਿਆਰੀ ਕਰ ਰਹੇ ਹੋ। ਹੋਰ ਕੋਈ ਜਾਣਦੇ ਨਹੀਂ। ਤੁਹਾਨੂੰ ਤਿਆਰੀ ਕਰਵਾਈ ਜਾਂਦੀ ਹੈ। ਬਾਕੀ ਇਹ ਲੜਾਈ ਤਾਂ ਕਲਿਆਣਕਾਰੀ ਹੈ, ਸਭ ਦਾ ਹਿਸਾਬ-ਕਿਤਾਬ ਚੁਕਤੂ ਹੋਣਾ ਹੈ। ਸਭ ਪਵਿੱਤਰ ਬਣ ਜਾਣਗੇ। ਯੋਗ ਅਗਨੀ ਹੈ ਨਾ। ਅੱਗ ਨਾਲ ਹਰ ਚੀਜ਼ ਪਵਿੱਤਰ ਹੁੰਦੀ ਹੈ। ਜਿਵੇਂ ਬਾਪ ਡਰਾਮਾ ਦੇ ਆਦਿ ਮੱਧ ਅਤੇ ਅੰਤ ਨੂੰ ਜਾਣਦੇ ਹਨ, ਓਵੇਂ ਤੁਹਾਨੂੰ ਐਕਟਰਸ ਨੂੰ ਵੀ ਡਰਾਮਾ ਦੇ ਆਦਿ ਮੱਧ ਅਤੇ ਅੰਤ ਨੂੰ ਜਾਨਣਾ ਹੈ। ਜਾਨਣ ਨੂੰ ਹੀ ਸਾਕਸ਼ਾਤਕਾਰ ਕਿਹਾ ਜਾਂਦਾ ਹੈ।

ਹੁਣ ਤੁਹਾਡਾ ਗਿਆਨ ਦਾ ਤੀਸਰਾ ਨੇਤਰ ਖੁਲਿਆ ਹੈ। ਬਰੋਬਰ ਅਸੀਂ ਸਾਰੇ ਵਿਸ਼ਵ ਨੂੰ ਸਤਯੁੱਗ ਆਦਿ ਤੋਂ ਕਲਯੁੱਗ ਅੰਤ ਤੱਕ ਪੂਰਾ ਜਾਣ ਚੁਕੇ ਹਾਂ। ਦੂਜਾ ਕੋਈ ਮਨੁੱਖ ਨਹੀਂ ਜਾਣਦਾ ਹੈ। ਤੁਸੀਂ ਸਮਝਦੇ ਹੋ ਅਸੀਂ ਜੋ ਦੈਵੀਗੁਣਾਂ ਵਾਲੇ ਸੀ ਉਹੀ ਫਿਰ ਆਸੁਰੀ ਗੁਣਾਂ ਵਾਲੇ ਬਣਦੇ ਹਾਂ। ਫਿਰ ਬਾਪ ਆਕੇ ਦੈਵੀਗੁਣਾਂ ਵਾਲੇ ਬਣਾਉਂਦੇ ਹਨ। ਬਾਪ ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ। ਦੁਨੀਆ ਵਿੱਚ ਹੋਰ ਕਿਸੇ ਨੂੰ ਇਹ ਪਤਾ ਨਹੀਂ ਕਿ ਇਹ ਦੇਵੀ ਦੇਵਤਾ ਘਰਾਣੇ ਵਾਲੇ ਹੀ ਪੂਰੇ 84 ਜਨਮ ਲੈਂਦੇ ਹਨ। ਪਾਵਨ ਵੀ ਅਤੇ ਪਤਿਤ ਵੀ ਬਣਦੇ ਹਨ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਹੁਣ ਤੁਸੀਂ ਸਮਝਦੇ ਹੋ ਇਹ ਜੜ ਚਿੱਤਰ ਹੈ। ਐਕਯੂਰੇਟ ਫੋਟੋ ਤਾਂ ਉਨ੍ਹਾਂ ਦਾ ਨਿਕਲ ਨਹੀਂ ਸਕਦਾ ਹੈ। ਉਹ ਤਾਂ ਨੈਚੁਰਲ ਗੋਰੇ ਹਨ। ਪਿਉਰ ਪ੍ਰਕਿਰਤੀ ਨਾਲ ਸ਼ਰੀਰ ਵੀ ਪਿਉਰ ਬਣਦੇ ਹਨ। ਇਥੇ ਤਾਂ ਇਮਪਿਉਰ ਹਨ। ਇਹ ਰੰਗ ਬਿਰੰਗੀ ਦੁਨੀਆ ਸਤਯੁੱਗ ਵਿੱਚ ਨਹੀਂ ਹੋਵੇਗੀ। ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ ਸ਼ਾਮ ਸੁੰਦਰ। ਸਤਯੁੱਗ ਵਿੱਚ ਹਨ ਸੁੰਦਰ, ਕਲਯੁੱਗ ਵਿੱਚ ਹਨ ਸ਼ਾਮ। ਸਤਯੁੱਗ ਤੋਂ ਕਲਯੁੱਗ ਵਿੱਚ ਕਿਵੇਂ ਆਉਂਦੇ ਹਨ - ਤੁਹਾਨੂੰ ਨੰਬਰਵਨ ਤੋਂ ਲੈ ਕੇ ਪਤਾ ਲੱਗਿਆ ਹੈ। ਕ੍ਰਿਸ਼ਨ ਤਾਂ ਗਰਭ ਤੋਂ ਨਿਕਲਿਆ ਫਿਰ ਨਾਮ ਮਿਲਿਆ। ਨਾਮ ਤਾਂ ਜਰੂਰ ਚਾਹੀਦਾ ਹੈ ਨਾ। ਤਾਂ ਤੁਸੀਂ ਕਹੋਗੇ ਕ੍ਰਿਸ਼ਨ ਦੀ ਆਤਮਾ ਸੁੰਦਰ ਸੀ ਫਿਰ ਸ਼ਾਮ ਬਣੀ ਇਸਲਈ ਸ਼ਾਮ ਸੁੰਦਰ ਕਿਹਾ ਜਾਂਦਾ ਹੈ। ਉਨ੍ਹਾਂ ਦੀ ਜਨਮ ਪੱਤਰੀ ਮਿਲ ਗਈ ਤਾਂ ਸਾਰੇ ਚੱਕਰ ਦੀ ਮਿਲ ਗਈ। ਕਿੰਨਾ ਰਹੱਸ ਭਰਿਆ ਹੋਇਆ ਹੈ, ਜਿਸਨੂੰ ਤੁਸੀਂ ਹੀ ਸਮਝਦੇ ਹੋ ਹੋਰ ਕੋਈ ਨਹੀਂ ਜਾਣਦੇ ਹਨ।ਤੁਹਾਨੂੰ ਹੁਣ ਨਵੀਂ ਦੁਨੀਆ ਅਤੇ ਨਵੇਂ ਘਰ ਵਿੱਚ ਜਾਣਾ ਹੈ। ਜੋ ਚੰਗੀ ਤਰ੍ਹਾਂ ਪੜਾਈ ਪੜਦੇ ਹਨ ਉਹ ਹੀ ਨਵੀਂ ਦੁਨੀਆ ਵਿੱਚ ਜਾਣਗੇ। ਬਾਬਾ ਹੈ ਬੇਹੱਦ ਦੀ ਸਾਰੀ ਦੁਨੀਆ ਦਾ ਮਾਲਕ, ਸਾਰੀਆਂ ਆਤਮਾਵਾਂ ਦਾ ਬਾਪ। ਬਾਪ ਨੂੰ ਮਾਲਕ ਕਿਹਾ ਜਾਂਦਾ ਹੈ, ਇਹ ਪੜਾਈ ਹੈ। ਇਸ ਵਿੱਚ ਕੋਈ ਸ਼ੱਕ ਜਾਂ ਪ੍ਰਸ਼ਨ ਉੱਠ ਨਹੀਂ ਸਕਦਾ ਹੈ। ਇਸ ਵਿੱਚ ਸ਼ਾਸਤਰਵਾਦ ਕਰਨ ਦੀ ਕੋਈ ਗੱਲ ਨਹੀਂ ਹੈ। ਇਕ ਟੀਚਰ ਸਭ ਤੋਂ ਉੱਚਾ, ਉਹ ਬੈਠ ਪੜਾਉਂਦੇ ਹਨ। ਉਹੀ ਸੱਤ ਹੈ। ਸੱਤ ਨਰਾਇਣ ਦੀ ਸੱਚੀ ਕਥਾ ਸਿੱਖਿਆ ਦੇ ਰੂਪ ਵਿੱਚ ਸੁਣਾਉਂਦੇ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਹਿਸਾਬ ਕਿਤਾਬ ਚੁਕਤੂ ਕਰ ਕੇ ਸਾਈਂਲੈਂਸ ਵਰਲਡ ਵਿੱਚ ਜਾਣ ਦੀ ਤਿਆਰੀ ਕਰਨੀ ਹੈ। ਯਾਦ ਦੇ ਬੱਲ ਨਾਲ ਆਤਮਾ ਨੂੰ ਸੰਪੂਰਨ ਪਾਵਨ ਬਣਾਉਣਾ ਹੈ।

2. ਗਿਆਨ ਸਾਗਰ ਦੇ ਗਿਆਨ ਨੂੰ ਸਵਰੂਪ ਵਿੱਚ ਲੈ ਕੇ ਆਉਣਾ ਹੈ। ਵਿਚਾਰ ਸਾਗਰ ਮੰਥਨ ਕਰ ਕੇ ਆਪਣਾ ਫੈਸਲਾ ਖੁਦ ਹੀ ਕਰਨਾ ਹੈ। ਜੀਵਨ ਮੁਕਤੀ ਵਿੱਚ ਸ੍ਰੇਸ਼ਠ ਪਦ ਪਾਉਣ ਦੇ ਲਈ ਦੈਵੀਗੁਣ ਧਾਰਨ ਕਰਨੇ ਹਨ।


ਵਰਦਾਨ:-
ਸਮੇਂ ਦੇ ਮਹੱਤਵ ਨੂੰ ਜਾਣ ਫਾਸਟ ਸੋ ਫਸਟ ਆਉਣ ਵਾਲੇ ਤੀਵਰ ਗਤੀ ਦੇ ਪੁਰਸ਼ਾਰਥੀ ਭਵ:

ਅਵਯਕਤ ਪਾਰਟ ਵਿਚ ਆਇਆਂ ਹੋਇਆਂ ਆਤਮਾਵਾਂ ਨੂੰ ਲਾਸਟ ਸੋ ਫਾਸਟ, ਫਾਸਟ ਸੋ ਫਰਸਟ ਦਾ ਵਰਦਾਨ ਪ੍ਰਾਪਤ ਹੈ। ਸਮੇਂ ਦੇ ਮਹੱਤਵ ਨੂੰ ਜਾਣ ਕੇ ਮਿਲੇ ਹੋਏ ਵਰਦਾਨ ਨੂੰ ਸਵਰੂਪ ਵਿੱਚ ਲੈ ਕੇ ਆਵੋ। ਇਹ ਅਵਯਕਤ ਪਾਲਣਾ ਸਹਿਜ ਹੀ ਸ਼ਕਤੀਸ਼ਾਲੀ ਬਣਾਉਣ ਵਾਲੀ ਹੈ ਇਸਲਈ ਜਿੰਨਾ ਅੱਗੇ ਵੱਧਣਾ ਚਾਹੁੰਦੇ ਹੋ, ਵੱਧ ਸਕਦੇ ਹੋ। ਬਾਪਦਾਦਾ ਤੇ ਨਿਮਿਤ ਆਤਮਾਵਾਂ ਦੀ ਸਭ ਦੇ ਪ੍ਰਤੀ ਸਦਾ ਅੱਗੇ ਉਡਾਉਣ ਦੀ ਦੁਆਵਾਂ ਹੋਣ ਦੇ ਕਾਰਨ ਤੀਵਰ ਗਤੀ ਨਾਲ ਪੁਰਸ਼ਾਰਥ ਦਾ ਭਾਗ ਸਹਿਜ ਮਿਲਿਆ ਹੋਇਆ ਹੈ।


ਸਲੋਗਨ:-
"ਨਿਰਾਕਾਰ ਸੋ ਸਾਕਾਰ" ਦੇ ਮਹਾਂਮੰਤਰ ਦੀ ਸਮ੍ਰਿਤੀ ਨਾਲ ਨਿਰੰਤਰ ਯੋਗੀ ਬਣੋ।