02.05.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸ਼ਾਤੀ ਤੁਹਾਡੇ ਗਲੇ ਦਾ ਹਾਰ ਹੈ, ਆਤਮਾ ਦਾ ਸਵਧਰਮ ਹੈ, ਇਸਲਈ ਸ਼ਾਂਤੀ ਦੇ ਲਈ ਭਟਕਣ ਦੀ ਲੋੜ ਨਹੀਂ, ਤੁਸੀਂ ਆਪਣੇ ਸਵਧਰਮ ਵਿੱਚ ਸਥਿਤ ਹੋ ਜਾਓ"

ਪ੍ਰਸ਼ਨ:-
ਮਨੁੱਖ ਕਿਸੇ ਵੀ ਚੀਜ਼ ਨੂੰ ਸ਼ੁੱਧ ਬਣਾਉਣ ਦੇ ਲਈ ਕਿਹੜੀ ਯੁਕਤੀ ਰਚਦੇ ਹਨ ਅਤੇ ਬਾਪ ਨੇ ਕਿਹੜੀ ਯੁਕਤੀ ਰੱਚੀ ਹੈ?

ਉੱਤਰ:-
ਮਨੁੱਖ ਕਿਸੀ ਵੀ ਚੀਜ਼ ਨੂੰ ਸ਼ੁੱਧ ਬਨਾਉਣ ਦੇ ਲਈ ਉਸਨੂੰ ਅੱਗ ਵਿੱਚ ਪਾਉਂਦੇ ਹਨ। ਯੱਗ ਵੀ ਰਚਦੇ ਹਨ ਤੇ ਉਸ ਵਿੱਚ ਵੀ ਅੱਗ ਬਾਲਦੇ ਹਨ। ਇੱਥੇ ਵੀ ਬਾਪ ਨੇ ਰੁਦ੍ਰ ਗਿਆਨ ਯੱਗ ਰਚਿਆ ਹੈ ਪਰ ਇਹ ਗਿਆਨ ਯੱਗ ਹੈ, ਇਸ ਵਿੱਚ ਸਭ ਦੀ ਅਹੁਤੀ ਪੈਣੀ ਹੈ। ਤੁਸੀਂ ਬੱਚੇ ਦੇਹ ਸਹਿਤ ਸਭ ਕੁਝ ਸਵਾਹਾ ਕਰਦੇ ਹੋ। ਤੁਹਾਨੂੰ ਯੋਗ ਲਗਾਉਣਾ ਹੈ। ਯੋਗ ਦੀ ਹੀ ਰੇਸ ਹੈ। ਇਸੀ ਨਾਲ ਤੁਸੀਂ ਪਹਿਲੇ ਰੁਦ੍ਰ ਦੇ ਗਲੇ ਦਾ ਹਾਰ ਬਣੋਗੇ ਫਿਰ ਵਿਸ਼ਨੂੰ ਦੇ ਗਲੇ ਦੀ ਮਾਲਾ ਵਿੱਚ ਪਿਰੋਏ ਜਾਵੋਗੇ।

ਗੀਤ:-
ਓਮ ਨਮੋ ਸ਼ਿਵਾਏ...

ਓਮ ਸ਼ਾਂਤੀ
ਇਹ ਮਹਿਮਾ ਕਿਸਦੀ ਸੁਣੀ? ਪਾਰਲੌਕਿਕ ਪਰਮਪਿਤਾ ਪਰਮ ਆਤਮਾ ਮਤਲਬ ਪਰਮਾਤਮਾ ਦੀ। ਸਾਰੇ ਭਗਤ ਮਤਲਬ ਸਾਧਣਾ ਕਰਨ ਵਾਲੇ ਉਹਨਾਂ ਨੂੰ ਯਾਦ ਕਰਦੇ ਹਨ। ਉਹਨਾਂ ਦਾ ਨਾਮ ਫਿਰ ਪਤਿਤ-ਪਾਵਨ ਵੀ ਹੈ। ਬੱਚੇ ਜਾਣਦੇ ਹਨ ਭਾਰਤ ਪਾਵਨ ਸੀ। ਲਕਸ਼ਮੀ-ਨਾਰਾਇਣ ਆਦਿ ਦਾ ਪਵਿੱਤਰ ਪ੍ਰਵ੍ਰਿਤੀ ਮਾਰਗ ਦਾ ਧਰਮ ਸੀ, ਜਿਸਨੂੰ ਆਦਿ ਸਨਾਤਨ ਦੇਵੀ-ਦੇਵਤਾ ਧਰਮ ਕਿਹਾ ਜਾਂਦਾ ਹੈ। ਭਾਰਤ ਵਿੱਚ ਪਵਿੱਤਰਤਾ ਸੁੱਖ ਸ਼ਾਂਤੀ ਸੰਪਤੀ ਸਭ ਕੁਝ ਸੀ। ਪਵਿੱਤਰਤਾ ਨਹੀਂ ਹੈ ਤੇ ਨਾ ਸ਼ਾਂਤੀ ਹੈ, ਨਾ ਹੀ ਸੁੱਖ ਹੈ। ਸ਼ਾਂਤੀ ਦੇ ਲਈ ਭਟਕਦੇ ਰਹਿੰਦੇ ਹਨ। ਜੰਗਲ ਵਿੱਚ ਫਿਰਦੇ ਰਹਿੰਦੇ ਹਨ। ਇੱਕ ਨੂੰ ਵੀ ਸ਼ਾਂਤੀ ਨਹੀਂ ਹੈ ਕਿਉਂਕਿ ਨਾ ਬਾਪ ਨੂੰ ਜਾਣਦੇ ਹਨ, ਨਾ ਖ਼ੁਦ ਨੂੰ ਸਮਝਦੇ ਹਨ ਕਿ ਮੈਂ ਆਤਮਾ ਹਾਂ, ਇਹ ਮੇਰਾ ਸ਼ਰੀਰ ਹੈ। ਇਹਨਾਂ ਦਵਾਰਾ ਕਰਮ ਕਰਨਾ ਹੁੰਦਾ ਹੈ। ਮੇਰਾ ਤੇ ਸਵਧਰਮ ਹੀ ਸ਼ਾਂਤ ਹੈ। ਇਹ ਸ਼ਰੀਰ ਦੇ ਆਰਗਨਸ ਹਨ। ਆਤਮਾ ਨੂੰ ਇਹ ਵੀ ਪਤਾ ਨਹੀਂ ਹੈ ਕਿ ਅਸੀਂ ਆਤਮਾਵਾਂ ਨਿਰਵਾਣ ਅਤੇ ਪਰਮਧਾਮ ਦੀ ਵਾਸੀ ਹਾਂ। ਇਸ ਕਰਮਸ਼ੇਤਰ ਤੇ ਅਸੀਂ ਸ਼ਰੀਰ ਦਾ ਆਧਾਰ ਲੈ ਪਾਰ੍ਟ ਵਜਾਉਂਦੇ ਹਾਂ। ਸ਼ਾਂਤੀ ਦਾ ਹਾਰ ਗਲੇ ਵਿੱਚ ਪਿਆ ਹੈ ਅਤੇ ਧੱਕਾ ਖਾਂਦੇ ਰਹਿੰਦੇ ਹਨ ਬਾਹਰ। ਪੁੱਛਦੇ ਰਹਿੰਦੇ ਮਨ ਨੂੰ ਸ਼ਾਂਤੀ ਕਿਵੇਂ ਮਿਲੇ? ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਆਤਮਾ ਮਨ-ਬੁੱਧੀ ਸਹਿਤ ਹੈ। ਆਤਮਾ ਪਰਮਪਿਤਾ ਪਰਮਾਤਮਾ ਦੀ ਸੰਤਾਨ ਹੈ। ਉਹ ਸ਼ਾਂਤੀ ਦਾ ਸਾਗਰ ਹੈ, ਅਸੀਂ ਉਹਨਾਂ ਦੀ ਸੰਤਾਨ ਹਾਂ। ਹੁਣ ਸ਼ਾਂਤੀ ਤੇ ਸਾਰੀ ਦੁਨੀਆਂ ਨੂੰ ਹੈ ਨਾ। ਸਭ ਕਹਿੰਦੇ ਹਨ ਪੀਸ ਹੋਵੇ। ਹੁਣ ਸਾਰੀ ਦੁਨੀਆਂ ਦਾ ਮਾਲਿਕ ਤੇ ਇੱਕ ਹੈ ਜਿਨ੍ਹਾਂ ਨੂੰ ਸ਼ਿਵਾਏ ਨਮਾ ਕਹਿੰਦੇ ਹਨ। ਉੱਚ ਤੇ ਉੱਚ ਭਗਵਾਨ, ਸ਼ਿਵ ਕੌਣ ਹੈ? ਇਹ ਵੀ ਕੋਈ ਮਨੁੱਖ ਨਹੀਂ ਜਾਣਦੇ ਹਨ। ਪੂਜਾ ਵੀ ਕਰਦੇ ਹਨ, ਕਈ ਤੇ ਫਿਰ ਆਪਣੇ ਨੂੰ ਸ਼ਿਵੋਹਮ ਕਹਿ ਦਿੰਦੇ ਹਨ। ਅਤੇ ਸ਼ਿਵ ਤੇ ਇੱਕ ਹੀ ਬਾਪ ਹੈ ਨਾ। ਮਨੁੱਖ ਆਪਣੇ ਨੂੰ ਸ਼ਿਵ ਕਹਾਵੇ, ਇਹ ਤੇ ਬੜਾ ਪਾਪ ਹੋ ਗਿਆ। ਸ਼ਿਵ ਨੂੰ ਹੀ ਪਤਿਤ-ਪਾਵਨ ਕਿਹਾ ਜਾਂਦਾ ਹੈ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਮਤਲਬ ਕੋਈ ਮਨੁੱਖ ਨੂੰ ਪਤਿਤ-ਪਾਵਨ ਨਹੀਂ ਕਹਿ ਸਕਦੇ। ਪਤਿਤ-ਪਾਵਨ ਸਦਗਤੀ ਦਾਤਾ ਹੈ ਹੀ ਇੱਕ। ਮਨੁੱਖ, ਮਨੁੱਖ ਨੂੰ ਪਾਵਨ ਬਣਾ ਨਾ ਸਕੇ ਕਿਉਂਕਿ ਸਾਰੀ ਦੁਨੀਆਂ ਦਾ ਪ੍ਰਸ਼ਨ ਹੈ ਨਾ। ਬਾਪ ਸਮਝਾਉਂਦੇ ਹਨ ਜਦੋਂ ਸਤਿਯੁਗ ਸੀ - ਭਾਰਤ ਪਾਵਨ ਸੀ, ਹੁਣ ਪਤਿਤ ਹੈ। ਤੇ ਜੋ ਸਾਰੀ ਸ੍ਰਿਸ਼ਟੀ ਨੂੰ ਪਾਵਨ ਬਨਾਉਣ ਵਾਲਾ ਹੈ ਉਹਨਾਂ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਬਾਕੀ ਇਹ ਤੇ ਹੈ ਹੀ ਪਤਿਤ ਦੁਨੀਆਂ। ਇਹ ਜੋ ਕਹਿੰਦੇ ਹਨ ਮਹਾਨ ਆਤਮਾ, ਇਹ ਕੋਈ ਹੈ ਨਹੀਂ। ਪਾਰਲੌਕਿਕ ਬਾਪ ਨੂੰ ਹੀ ਜਾਣਦੇ ਨਹੀਂ ਹਨ। ਭਾਰਤ ਵਿੱਚ ਸ਼ਿਵ ਜਯੰਤੀ ਗਾਈ ਜਾਂਦੀ ਹੈ ਤੇ ਜ਼ਰੂਰ ਭਾਰਤ ਵਿੱਚ ਆਇਆ ਹੋਵੇਗਾ - ਪਤਿਤਾਂ ਨੂੰ ਪਾਵਨ ਬਣਾਉਣ। ਕਹਿੰਦੇ ਹਨ ਮੈਂ ਸੰਗਮ ਤੇ ਆਉਂਦਾ ਹਾਂ, ਜਿਸਨੂੰ ਕੁੰਭ ਕਿਹਾ ਜਾਂਦਾ ਹੈ। ਉਹ ਪਾਣੀ ਦਾ ਸਾਗਰ ਅਤੇ ਨਦੀਆਂ ਦਾ ਕੁੰਭ ਨਹੀਂ। ਕੁੰਭ ਇਨ੍ਹਾਂਨੂੰ ਕਿਹਾ ਜਾਂਦਾ ਹੈ ਜਦੋਂਕਿ ਗਿਆਨ ਸਾਗਰ ਪਤਿਤ - ਪਾਵਨ ਬਾਪ ਆਕੇ ਸਾਰੀਆਂ ਆਤਮਾਵਾਂ ਨੂੰ ਪਾਵਨ ਬਣਾਉਂਦੇ ਹਨ। ਇਹ ਵੀ ਜਾਣਦੇ ਹਨ ਭਾਰਤ ਜਦੋਂ ਸਵਰਗ ਸੀ ਤੇ ਇੱਕ ਹੀ ਧਰਮ ਸੀ। ਸਤਿਯੁਗ ਵਿੱਚ ਸੂਰਜਵੰਸ਼ੀ ਰਾਜ ਸੀ ਫਿਰ ਤ੍ਰੇਤਾ ਵਿੱਚ ਚੰਦਰਵੰਸੀ, ਜਿਸਦੀ ਮਹਿਮਾ ਹੈ - ਰਾਮ ਰਾਜਾ, ਰਾਮ ਪ੍ਰਜਾ ਤ੍ਰੇਤਾ ਦੀ ਇੰਨੀ ਮਹਿਮਾ ਹੈ ਤੇ ਸਤਿਯੁਗ ਦੀ ਉਸਤੋਂ ਵੀ ਜ਼ਿਆਦਾ ਹੋਵੇਗੀ। ਭਾਰਤ ਹੀ ਸਵਰਗ ਸੀ, ਪਵਿੱਤਰ ਜੀਵ ਆਤਮਾਵਾਂ ਸਨ ਬਾਕੀ ਹੋਰ ਸਾਰੇ ਧਰਮ ਦੀਆਂ ਆਤਮਾਵਾਂ ਨਿਰਵਾਣਧਾਮ ਵਿੱਚ ਸਨ। ਆਤਮਾ ਕੀ ਹੀ, ਪਰਮਾਤਮਾ ਕੀ ਹੈ- ਇਹ ਵੀ ਕੋਈ ਮਨੁੱਖ ਮਾਤਰ ਨਹੀਂ ਜਾਣਦੇ। ਆਤਮਾ ਇੰਨੀ ਛੋਟੀ ਜਿਹੀ ਬਿੰਦੀ ਹੈ, ਉਸ ਵਿੱਚ 84 ਜਨਮਾਂ ਦਾ ਪਾਰ੍ਟ ਭਰਿਆ ਹੋਇਆ ਹੈ। 84 ਲੱਖ ਜਨਮ ਤੇ ਹੋ ਨਾ ਸਕਣ। 84 ਲੱਖ ਜਨਮਾਂ ਵਿੱਚ ਕਲਪ-ਕਲਪਾਂਤਰ ਫਿਰਦੇ ਰਹੇ, ਇਹ ਤੇ ਹੋ ਨਹੀਂ ਸਕਦਾ। ਹੈ ਹੀ 84 ਜਨਮਾਂ ਦਾ ਚੱਕਰ, ਸੋ ਵੀ ਸਾਰਿਆਂ ਦਾ ਨਹੀਂ ਹੈ। ਜੋ ਪਹਿਲੇ ਸਨ ਉਹ ਹੁਣ ਪਿੱਛੇ ਪੈ ਗਏ ਹਨ, ਫਿਰ ਉਹ ਪਹਿਲੇ ਜਾਣਗੇ। ਪਿੱਛੇ ਆਉਣ ਵਾਲੀਆਂ ਆਤਮਾਵਾਂ ਨਿਰਵਾਣਧਾਮ ਵਿੱਚ ਰਹਿੰਦੀਆਂ ਹਨ। ਇਹ ਸਭ ਗੱਲਾਂ ਬਾਪ ਹੀ ਸਮਝਾਉਂਦੇ ਹਨ। ਉਹਨਾਂ ਨੂੰ ਆਲਮਾਈਟੀ ਅਥਾਰਿਟੀ ਕਿਹਾ ਜਾਂਦਾ ਹੈ।

ਬਾਪ ਕਹਿੰਦੇ ਹਨ ਮੈਂ ਆਕੇ ਬ੍ਰਹਮਾ ਦਵਾਰਾ ਸਾਰੇ ਵੇਦਾਂ ਸ਼ਾਸ਼ਤਰਾਂ ਗੀਤਾ ਆਦਿ ਦਾ ਸਾਰ ਸਮਝਾਉਂਦਾ ਹਾਂ। ਇਹ ਸਭ ਭਗਤੀ ਮਾਰਗ ਦੇ ਕਰਮਕਾਂਡ ਦੇ ਸ਼ਾਸ਼ਤਰ ਬਣਾਏ ਹੋਏ ਹਨ। ਮੈਂ ਆਕੇ ਕਿਵੇਂ ਯੱਗ ਰਚਿਆ, ਇਹ ਸਭ ਗੱਲਾਂ ਸ਼ਾਸ਼ਤਰਾਂ ਵਿੱਚ ਨਹੀਂ ਹਨ। ਇਹਨਾਂ ਦਾ ਨਾਮ ਹੀ ਹੈ ਰਾਜਸਵ ਅਸ਼ਵਮੇਧ ਰੁਦ੍ਰ ਗਿਆਨ ਯੱਗ। ਰੁਦ੍ਰ ਹੈ ਸ਼ਿਵ, ਇਸ ਵਿੱਚ ਸਭ ਸਵਾਹਾ ਹੋਣਾ ਹੈ। ਬਾਪ ਕਹਿੰਦੇ ਹਨ ਦੇਹ ਸਹਿਤ ਜੋ ਵੀ ਮਿੱਤਰ ਸੰਬਧੀ ਆਦਿ ਹਨ, ਉਹਨਾਂ ਸਭ ਨੂੰ ਭੁੱਲ ਜਾਓ। ਇੱਕ ਹੀ ਬਾਪ ਨੂੰ ਯਾਦ ਕਰੋ। ਮੈਂ ਸੰਨਿਆਸੀ, ਉਦਾਸੀ ਹਾਂ, ਕ੍ਰਿਸ਼ਚਨ ਹਾਂ ਇਹ ਸਭ ਦੇਹ ਦਾ ਧਰਮ ਹੈ ਇਹਨਾਂ ਨੂੰ ਛੱਡ ਮਾਮੇਕਮ ਯਾਦ ਕਰੋ। ਨਿਰਾਕਾਰ ਆਉਣਗੇ ਤੇ ਜ਼ਰੂਰ ਸ਼ਰੀਰ ਵਿੱਚ ਨਾ। ਕਹਿੰਦੇ ਹਨ ਮੈਨੂੰ ਪਕ੍ਰਿਤੀ ਦਾ ਆਧਾਰ ਤੇ ਲੈਣਾ ਪੈਂਦਾ ਹੈ। ਮੈਂ ਹੀ ਆਕੇ ਇਸ ਤਨ ਦਵਾਰਾ ਨਵੀਂ ਦੁਨੀਆਂ ਸਥਾਪਣ ਕਰਦਾ ਹਾਂ। ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਾ ਹੈ। ਗਾਇਆ ਵੀ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ ਦਵਾਰਾ ਸਥਾਪਣਾ, ਸੂਕ੍ਸ਼੍ਮਵਤਨ ਹੈ ਹੀ ਫਰਿਸ਼ਤਿਆਂ ਦੀ ਦੁਨੀਆਂ। ਉੱਥੇ ਹੱਡੀ ਮਾਸ ਨਹੀਂ ਹੁੰਦਾ ਹੈ। ਉੱਥੇ ਸੂਕ੍ਸ਼੍ਮ ਸ਼ਰੀਰ ਹੁੰਦਾ ਹੈ ਸਫੇਦ-ਸਫਦ ਜਿਵੇਂ ਘੋਸਟ ਹੁੰਦੇ ਹਨ ਨਾ। ਆਤਮਾ, ਜਿਸਨੂੰ ਸ਼ਰੀਰ ਨਹੀਂ ਮਿਲਦਾ ਹੈ, ਤਾਂ ਉਹ ਭਟਕਦੀ ਰਹਿੰਦੀ ਹੈ। ਛਾਇਆ ਰੂਪੀ ਸ਼ਰੀਰ ਦਿਖਾਈ ਪੈਦਾ ਹੈ, ਉਸਨੂੰ ਪਕੜ ਨਹੀਂ ਸਕਦੇ ਹਾਂ। ਹੁਣ ਬਾਪ ਕਹਿੰਦੇ ਹਨ ਬੱਚੇ ਯਾਦ ਕਰੋ ਤੇ ਯਾਦ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਗਾਇਆ ਵੀ ਜਾਂਦਾ ਹੈ ਬਹੁਤ ਗਈ, ਥੋੜੀ ਰਹੀ ਹੁਣ ਬਾਕੀ ਥੋੜ੍ਹਾ ਸਮਾਂ ਹੈ। ਜਿਨ੍ਹਾਂ ਹੋ ਸਕੇ ਬਾਪ ਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਏਗੀ। ਗੀਤਾ ਵਿੱਚ ਕੋਈ ਇੱਕ ਦੋ ਅੱਖਰ ਰਾਈਟ ਲਿਖੇ ਹਨ। ਜਿਵੇਂ ਆਟੇ ਵਿੱਚ ਲੂਣ (ਨਮਕ) ਕੋਈ -ਕੋਈ ਅੱਖਰ ਸਹੀ ਹਨ। ਪਹਿਲੇ ਤੇ ਭਗਵਾਨ ਨਿਰਾਕਾਰ ਹੈ ਇਹ ਪਤਾ ਹੋਣਾ ਚਾਹੀਦਾ ਹੈ। ਉਹ ਨਿਰਾਕਾਰ ਭਗਵਾਨ ਫਿਰ ਵਾਚ ਕਿਵੇਂ ਕਰਦੇ ਹਨ? ਕਹਿੰਦੇ ਹਨ ਮੈਂ ਸਾਧਾਰਣ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ ਰਾਜਯੋਗ ਸਿਖਾਉਂਦਾ ਹਾਂ। ਬੱਚੇ ਮੈਨੂੰ ਯਾਦ ਕਰੋ। ਮੈਂ ਆਉਂਦਾ ਹੀ ਹਾਂ ਇੱਕ ਧਰਮ ਦੀ ਸਥਾਪਣਾ ਕਰ ਬਾਕੀ ਸਭ ਧਰਮਾਂ ਦਾ ਵਿਨਾਸ਼ ਕਰਵਾਉਣ। ਹੁਣ ਤੇ ਅਨੇਕ ਧਰਮ ਹਨ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸਤਿਯੁਗ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ-ਦੇਵਤਾ ਧਰਮ ਸੀ। ਸਾਰੀਆਂ ਆਤਮਾਵਾਂ ਆਪਣਾ- ਆਪਣਾ ਹਿਸਾਬ-ਕਿਤਾਬ ਚੁਕਤੁ ਕਰ ਜਾਂਦੀਆਂ ਹਨ, ਉਹਨਾਂ ਨੂੰ ਕਿਆਮਤ ਦਾ ਸਮੇਂ ਕਿਹਾ ਜਾਂਦਾ ਹੈ। ਸਾਰਿਆਂ ਦੇ ਦੁੱਖਾਂ ਦਾ ਹਿਸਾਬ-ਕਿਤਾਬ ਚੁਕਤੁ ਹੁੰਦਾ ਹੈ। ਦੁੱਖ ਮਿਲਦਾ ਹੈ ਹੀ ਪਾਪਾਂ ਦੇ ਕਾਰਣ। ਪਾਪ ਦਾ ਹਿਸਾਬ ਚੁਕਤੁ ਹੋਣ ਦੇ ਬਾਅਦ ਫਿਰ ਪੁੰਨ ਸ਼ੁਰੂ ਹੋ ਜਾਂਦਾ ਹੈ। ਹਰੇਕ ਚੀਜ਼ ਸ਼ੁੱਧ ਬਣਾਉਣ ਦੇ ਲਈ ਅੱਗ ਬਾਲੀ ਜਾਂਦੀ ਹੈ। ਯੱਗ ਰਚਦੇ ਹਨ, ਉਸ ਵਿੱਚ ਵੀ ਅੱਗ ਬਾਲਦੇ ਹਨ। ਇਹ ਤੇ ਮੈਟੀਰੀਅਲ ਯੱਗ ਨਹੀਂ ਹੈ। ਇਹ ਹੈ ਰੁਦ੍ਰ ਗਿਆਨ ਯੱਗ। ਇਵੇਂ ਨਹੀਂ ਕਹਿੰਦੇ ਕ੍ਰਿਸ਼ਨ ਗਿਆਨ ਯੱਗ। ਕ੍ਰਿਸ਼ਨ ਨੇ ਕੋਈ ਯੱਗ ਨਹੀਂ ਰਚਿਆ, ਕ੍ਰਿਸ਼ਨ ਤੇ ਪ੍ਰਿੰਸ ਸੀ। ਯੱਗ ਰਚਿਆ ਜਾਂਦਾ ਹੈ ਆਫ਼ਤਾਂ ਦੇ ਸਮੇਂ। ਇਸ ਸਮੇਂ ਸਭ ਪਾਸੇ ਆਫ਼ਤਾਂ ਹਨ ਨਾ, ਬਹੁਤ ਮਨੁੱਖ ਰੁਦ੍ਰ ਯੱਗ ਵੀ ਰਚਦੇ ਹਨ। ਰੁਦ੍ਰ ਗਿਆਨ ਯੱਗ ਨਹੀਂ ਰਚਦੇ ਹਨ। ਉਹ ਤੇ ਰੁਦ੍ਰ ਪਰਮਪਿਤਾ ਪਰਮਾਤਮਾ ਹੀ ਆਕੇ ਰਚਦੇ ਹਨ। ਕਹਿੰਦੇ ਹਨ ਇਹ ਜੋ ਰੁਦ੍ਰ ਗਿਆਨ ਯੱਗ ਹੈ, ਇਸ ਨਾਲ ਹੀ ਸਭ ਦੀ ਆਹੂਤੀ ਹੋ ਜਾਏਗੀ। ਬਾਬਾ ਆਇਆ ਹੋਇਆ ਹੈ - ਯੱਗ ਵੀ ਰਚਿਆ ਹੋਇਆ ਹੈ। ਜਦੋਂ ਤੱਕ ਰਾਜਾਈ ਸਥਾਪਣ ਹੋ ਜਾਏ ਅਤੇ ਸਭ ਪਾਵਨ ਬਣ ਜਾਣ। ਫੱਟ ਤੋਂ ਸਾਰੇ ਤੇ ਪਾਵਨ ਨਹੀਂ ਬਣਦੇ। ਯੋਗ ਲਗਾਉਂਦੇ ਰਹੋ ਅੰਤ ਤੱਕ। ਇਹ ਹੈ ਹੀ ਯੋਗ ਦੀ ਰੇਸ। ਬਾਪ ਨੂੰ ਜਿਨ੍ਹਾਂ ਜ਼ਿਆਦਾ ਯਾਦ ਕਰਦੇ ਹਨ, ਉਨਾਂ ਦੌੜੀ ਲਗਾਕੇ ਜਾਏ ਰੁਦ੍ਰ ਦੇ ਗਲੇ ਦਾ ਹਾਰ ਬਣਦੇ ਹਨ। ਫਿਰ ਵਿਸ਼ਨੂੰ ਦੇ ਗਲੇ ਦੀ ਮਾਲਾ ਬਣਨਗੇ। ਪਹਿਲੇ ਰੁਦ੍ਰ ਦੀ ਮਾਲਾ ਫਿਰ ਵਿਸ਼ਨੂੰ ਦੀ ਮਾਲਾ। ਪਹਿਲੇ ਬਾਪ ਸਭ ਨੂੰ ਘਰ ਲੈ ਜਾਂਦੇ ਹਨ, ਜੋ ਜਿਨ੍ਹਾਂ ਪੁਰਸ਼ਾਰਥ ਕਰਨਗੇ ਉਹ ਹੀ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣ ਰਾਜ ਕਰਦੇ ਹਨ। ਗੋਇਆ ਇਹ ਆਦਿ ਸਨਾਤਨ ਦੇਵੀ-ਦੇਵਤਾ ਧਰਮ ਸਥਾਪਣ ਹੋ ਰਿਹਾ ਹੈ। ਤੁਹਾਨੂੰ ਬਾਪ ਰਾਜਯੋਗ ਸਿਖਲਾ ਰਹੇ ਹਨ। ਜਿਵੇਂ 5 ਹਜਾਰ ਵਰ੍ਹੇ ਪਹਿਲਾਂ ਸਿਖਾਇਆ ਸੀ ਫਿਰ ਕਲਪ ਧੇ ਬਾਦ ਸਿਖਾਉਣ ਆਏ ਹਨ। ਸ਼ਿਵ ਜਯੰਤੀ ਮਤਲਬ ਸ਼ਿਵਰਾਤਰੀ ਵੀ ਮਨਾਉਂਦੇ ਹਨ। ਰਾਤ ਮਤਲਬ ਕਲਿਯੁਗੀ ਪੁਰਾਣੀ ਦੁਨੀਆਂ ਦਾ ਅੰਤ, ਨਵੀਂ ਦੁਨੀਆਂ ਦਾ ਆਦਿ। ਸਤਿਯੁਗ ਤ੍ਰੇਤਾ ਹੈ ਦਿਨ, ਦਵਾਪਰ ਕਲਿਯੁਗ ਹੈ ਰਾਤ। ਬੇਹੱਦ ਦਾ ਦਿਨ ਬ੍ਰਹਮਾ ਦਾ, ਫਿਰ ਬੇਹੱਦ ਦੀ ਰਾਤ ਬ੍ਰਹਮਾ ਦੀ। ਕ੍ਰਿਸ਼ਨ ਦਾ ਦਿਨ - ਰਾਤ ਨਹੀਂ ਗਾਇਆ ਜਾਂਦਾ ਹੈ। ਕ੍ਰਿਸ਼ਨ ਨੂੰ ਗਿਆਨ ਨਹੀਂ ਰਹਿੰਦਾ। ਬ੍ਰਹਮਾ ਨੂੰ ਗਿਆਨ ਮਿਲਦਾ ਹੈ ਸ਼ਿਵਬਾਬਾ ਕੋਲੋਂ। ਫਿਰ ਤਹਾਨੂੰ ਬੱਚਿਆਂ ਨੂੰ ਮਿਲਦਾ ਹੈ ਇਹਨਾਂ ਤੋਂ। ਗੋਇਆ ਸ਼ਿਵਬਾਬਾ ਤਹਾਨੂੰ ਬ੍ਰਹਮਾ ਤਨ ਦਵਾਰਾ ਗਿਆਨ ਦੇ ਰਹੇ ਹਨ। ਤਹਾਨੂੰ ਤ੍ਰਿਕਾਲਦਰਸ਼ੀ ਬਣਾਉਂਦੇ ਹਨ। ਮਨੁੱਖ ਸ੍ਰਿਸ਼ਟੀ ਵਿੱਚ ਇੱਕ ਵੀ ਤ੍ਰਿਕਾਲਦਰਸ਼ੀ ਕੋਈ ਹੋ ਨਾ ਸਕੇ। ਜੇਕਰ ਹੋਵੇ ਤੇ ਨਾਲੇਜ਼ ਦਵੇ ਨਾ। ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ? ਕਦੀ ਕੋਈ ਨਾਲੇਜ਼ ਦੇ ਨਾ ਸਕੇ।

ਭਗਵਾਨ ਤੇ ਸਾਰਿਆਂ ਦਾ ਇੱਕ ਹੀ ਹੈ। ਕ੍ਰਿਸ਼ਨ ਨੂੰ ਥੋੜੀ ਹੀ ਸਭ ਭਗਵਾਨ ਮੰਨਣਗੇ। ਉਹ ਤੇ ਰਾਜਕੁਮਾਰ ਹਨ। ਰਾਜਕੁਮਾਰ ਭਗਵਾਨ ਹੁੰਦਾ ਹੈ ਕੀ? ਜੇਕਰ ਉਹ ਰਾਜ ਕਰੇ ਤੇ ਫਿਰ ਗਵਾਉਣਾ ਵੀ ਪਵੇ। ਬਾਪ ਕਹਿੰਦੇ ਹਨ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਏ ਮੈਂ ਫਿਰ ਨਿਰਵਾਣਧਾਮ ਵਿੱਚ ਜਾਕੇ ਰਹਿੰਦਾ ਹਾਂ। ਫਿਰ ਜਦੋਂ ਦੁੱਖ ਸ਼ੁਰੂ ਹੁੰਦਾ ਹੈ ਉਦੋਂ ਮੇਰਾ ਪਾਰ੍ਟ ਵੀ ਸ਼ੁਰੂ ਹੁੰਦਾ ਹੈ। ਮੈਂ ਸੁਣਵਾਈ ਕਰਦਾ ਹਾਂ, ਮੈਨੂੰ ਕਹਿੰਦੇ ਵੀ ਹਨ ਹੇ ਰਹਿਮਦਿਲ। ਭਗਤੀ ਵੀ ਪਹਿਲੇ ਅਵਿੱਭਚਾਰੀ ਮਤਲਬ ਸ਼ਿਵ ਦੀ ਕਰਦੇ ਹਨ ਫਿਰ ਦੇਵਤਾਵਾਂ ਦੀ ਸ਼ੁਰੂ ਕਰਦੇ ਹਨ। ਹੁਣ ਤੇ ਵਿਅਭਚਾਰੀ ਭਗਤੀ ਬਣ ਗਈ ਹੈ। ਪੁਜਾਰੀ ਵੀ ਇਹ ਨਹੀਂ ਜਾਣਦੇ ਕਿ ਕਦੋਂ ਤੋਂ ਪੂਜਾ ਸ਼ੁਰੂ ਹੁੰਦੀ ਹੈ। ਸ਼ਿਵ ਅਤੇ ਸੋਮਨਾਥ ਇੱਕ ਹੀ ਗੱਲ ਹੈ। ਸ਼ਿਵ ਹੈ ਨਿਰਾਕਾਰ। ਸੋਮਨਾਥ ਕਿਉਂ ਕਹਿੰਦੇ ਹਨ? ਕਿਉਂਕਿ ਸੋਮਨਾਥ ਬਾਪ ਦੇ ਬੱਚਿਆਂ ਨੂੰ ਗਿਆਨ-ਅੰਮ੍ਰਿਤ ਪਿਲਾਇਆ ਹੈ। ਨਾਮ ਤੇ ਢੇਰ ਹਨ ਬਬੂਲਨਾਥ ਵੀ ਕਹਿੰਦੇ ਹਨ ਕਿਉਂਕਿ ਬਬੂਲ ਦੇ ਜੋ ਕਾਂਟੇ ਸਨ ਉਹਨਾਂ ਨੂੰ ਫੁੱਲ ਬਣਾਉਣ ਵਾਲਾ, ਸਰਵ ਦਾ ਸਦਗਤੀ ਦਾਤਾ ਬਾਪ ਹੈ। ਉਹਨਾਂ ਨੂੰ ਫਿਰ ਸ੍ਰਵਵਿਆਪੀ ਕਹਿਣਾ ਇਹ ਤੇ ਗਲਾਨੀ ਹੋਈ ਨਾ। ਬਾਪ ਕਹਿੰਦੇ ਹਨ ਜਦੋਂ ਸੰਗਮ ਦਾ ਸਮੇਂ ਹੁੰਦਾ ਹੈ ਉਦੋਂ ਇੱਕ ਹੀ ਵਾਰ ਮੈਂ ਆਉਂਦਾ ਹਾਂ, ਜਦੋਂ ਭਗਤੀ ਪੂਰੀ ਹੁੰਦੀ ਹੈ ਉਦੋਂ ਹੀ ਮੈਂ ਆਉਦਾ ਹਾਂ। ਇਹ ਨਿਯਮ ਹੈ। ਮੈਂ ਆਉਂਦਾ ਹੀ ਇੱਕ ਵਾਰ ਹਾਂ। ਬਾਪ ਇੱਕ ਹੈ, ਅਵਤਾਰ ਵੀ ਇੱਕ ਹੈ। ਇੱਕ ਹੀ ਵਾਰ ਆਕੇ ਸਭਨੂੰ ਪਵਿੱਤਰ ਰਾਜਯੋਗੀ ਬਣਾਉਂਦਾ ਹਾਂ। ਤੁਹਾਡਾ ਰਾਜਯੋਗ ਹੈ, ਸੰਨਿਆਸੀਆਂ ਦਾ ਹੈ ਹਠਯੋਗ, ਰਾਜਯੋਗ ਸਿਖਾ ਨਹੀਂ ਸਕਦੇ। ਇਹ ਹੱਠਯੋਗੀਆਂ ਦਾ ਵੀ ਇੱਕ ਧਰਮ ਹੈ ਭਾਰਤ ਨੂੰ ਥਮਾਉਂਣ ਦੇ ਲਈ। ਪਵਿਤੱਰਤਾ ਤੇ ਚਾਹੀਦੀ ਹੈ ਨਾ। ਭਾਰਤ 100 ਪਰਸੈਂਟ ਪਾਵਨ ਸੀ, ਹੁਣ ਪਤਿਤ ਹਨ, ਉਦੋਂ ਕਹਿੰਦੇ ਹਨ ਆਕੇ ਪਾਵਨ ਬਣਾਓ। ਸਤਿਯੁਗ ਹੈ ਪਵਨ ਜੀਵ ਆਤਮਾਵਾਂ ਦੀ ਦੁਨੀਆਂ। ਹੁਣ ਤੇ ਗ੍ਰਹਿਸਤ ਧਰਮ ਪਤਿਤ ਹੈ। ਸਤਿਯੁਗ ਵਿੱਚ ਗ੍ਰਹਿਸਤ ਧਰਮ ਪਾਵਨ ਸੀ। ਹੁਣ ਫਿਰ ਤੋਂ ਉਹ ਹੀ ਪਾਵਨ ਗ੍ਰਹਿਸਤ ਧਰਮ ਦੀ ਸਥਾਪਨਾ ਹੋ ਰਹੀ ਹੈ। ਇੱਕ ਬਾਪ ਹੀ ਸਰਵ ਦਾ ਮੁਕਤੀ,ਜੀਵਨਮੁਕਤੀ ਦਾਤਾ ਹੈ। ਮਨੁੱਖ, ਮਨੁੱਖ ਨੂੰ ਜੀਵਨਮੁਕਤੀ ਦੇ ਨਾ ਸਕਣ।

ਤੁਸੀਂ ਹੋ ਗਿਆਨ ਸਾਗਰ ਦੇ ਬੱਚੇ। ਤੁਸੀਂ ਬ੍ਰਾਹਮਣ ਸੱਚੀ- ਸੱਚੀ ਯਾਤਰਾ ਕਰਾਵੋਗੇ। ਬਾਕੀ ਸਭ ਹਨ ਝੂਠੀ ਯਾਤਰਾ ਕਰਾਉਣ ਵਾਲੇ। ਤੁਸੀਂ ਹੋ ਡਬਲ ਅਹਿੰਸਕ। ਕੋਈ ਹਿੰਸਾ ਨਹੀਂ ਕਰਦੇ ਹੋ - ਨਾ ਲੜਦੇ ਹੋ, ਨਾ ਕਾਮ ਕਟਾਰੀ ਚਲਾਉਂਦੇ ਹੋ। ਕਾਮ ਤੇ ਜਿੱਤ ਪਾਉਣ ਵਿੱਚ ਮਿਹਤਨ ਲਗਦੀ ਹੈ। ਵਿਕਾਰਾਂ ਨੂੰ ਜਿੱਤਣਾ ਹੈ, ਤੁਸੀਂ ਬ੍ਰਹਮਾਕੁਮਾਰ ਬ੍ਰਹਮਾਕੁਮਾਰੀਆਂ ਸ਼ਿਵਬਾਬਾ ਤੋਂ ਵਰਸਾ ਲੈਂਦੇ ਹੋ, ਤੁਸੀਂ ਆਪਸ ਵਿੱਚ ਭਰਾ- ਭੈਣ ਠਹਿਰੇ। ਅਸੀਂ ਹੁਣ ਨਿਰਾਕਾਰ ਭਗਵਾਨ ਦੇ ਬੱਚੇ ਆਪਸ ਵਿੱਚ ਭਰਾ -ਭਰਾ ਹਾਂ ਫਿਰ ਬ੍ਰਹਮਾ ਬਾਬਾ ਦੇ ਬੱਚੇ ਹੋ - ਤੇ ਜ਼ਰੂਰ ਨਿਰਵਿਕਾਰੀ ਬਣਨਾ ਚਾਹੀਦਾ ਹੈ ਨਾ ਮਤਲਬ ਵਿਸ਼ਵ ਦੀ ਬਾਦਸ਼ਾਹੀ ਤੁਹਾਨੂੰ ਮਿਲਦੀ ਹੈ। ਇਹ ਹੈ ਬਹੁਤ ਜਨਮਾਂ ਦੇ ਅੰਤ ਦਾ ਜਨਮ। ਕਮਲ ਫੁੱਲ ਸਮਾਨ ਪਵਿੱਤਰ ਬਣੋ, ਉਦੋਂ ਹੀ ਉੱਚ ਪਦਵੀ ਮਿਲਦੀ ਹੈ। ਹੁਣ ਬਾਪ ਦਵਾਰਾ ਤੁਸੀਂ ਬਹੁਤ ਸਮਝਦਾਰ ਬਣਦੇ ਹੋ। ਸ੍ਰਿਸ਼ਟੀ ਦੀ ਨਾਲੇਜ਼ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਹੋ ਗਏ ਸਵਦਰਸ਼ਨ ਚੱਕਰਧਾਰੀ। ਸਵ ਆਤਮਾ ਨੂੰ ਦਰਸ਼ਨ ਹੁੰਦਾ ਹੈ ਮਤਲਬ ਨਾਲੇਜ਼ ਮਿਲਦੀ ਹੈ। ਪਰਮਪਿਤਾ ਪਰਮਾਤਮਾ ਤੋਂ, ਜਿਸਨੂੰ ਹੀ ਨਾਲੇਜ਼ਫੁੱਲ ਕਹਿੰਦੇ ਹਨ। ਮਨੁੱਖ ਸ੍ਰਸ਼ਟੀ ਦਾ ਬੀਜ਼ਰੁਪ ਹੈ, ਚੇਤੰਨ ਹੈ। ਹੁਣ ਆਏ ਹਨ ਨਾਲੇਜ਼ ਦੇਣ। ਇੱਕ ਹੀ ਬੀਜ਼ ਹੈ, ਇਹ ਵੀ ਜਾਣਦੇ ਹਨ। ਬੀਜ਼ ਤੋਂ ਜੜ੍ਹ ਕਿਵੇਂ ਨਿਕਲਦਾ ਹੈ, ਇਹ ਉਲਟਾ ਬ੍ਰਿਖ ਹੈ। ਪਹਿਲੇ - ਪਹਿਲੇ ਨਿਕਲਦਾ ਹੈ ਦੇਵੀ ਝਾੜ, ਫਿਰ ਇਸਲਾਮੀ,ਬੋਧੀ ਵ੍ਰਿਧੀ ਹੁੰਦੀ ਜਾਂਦੀ ਹੈ। ਇਹ ਗਿਆਨ ਹੁਣ ਤੁਹਾਨੂੰ ਮਿਲਿਆ ਹੈ ਹੋਰ ਕੋਈ ਵੀ ਦੇ ਨਾ ਸਕੇ। ਤੁਸੀਂ ਜੋ ਸੁਣਦੇ ਹੋ, ਉਹ ਤੁਹਾਡੀ ਹੀ ਬੁੱਧੀ ਵਿੱਚ ਰਿਹਾ। ਸਤਿਯੁਗ ਆਦਿ ਵਿੱਚ ਸਾਸ਼ਤਰ ਹੁੰਦੇ ਨਹੀਂ। ਕਿੰਨੀ ਸਹਿਜ 5 ਹਜ਼ਾਰ ਵਰ੍ਹੇ ਦੀ ਕਹਾਣੀ ਹੈ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਮੇਂ ਘੱਟ ਹੈ, ਬਹੁਤ ਗਈ ਥੋੜੀ ਰਹੀ ਇਸਲਈ ਜੋ ਵੀ ਸਵਾਸ ਬਚੇ ਹਨ - ਬਾਪ ਦੀ ਯਾਦ ਵਿਚ ਸਫਲ ਕਰਨਾ ਹੈ। ਪੁਰਾਣੇ ਪਾਪ ਦੇ ਹਿਸਾਬ- ਕਿਤਾਬ ਨੂੰ ਚੁਕਤੁ ਕਰਨਾ ਹੈ।

2. ਸ਼ਾਂਤੀ ਸਵਧਰਮ ਵਿੱਚ ਸਥਿਤ ਹੋਣ ਲਈ ਪਵਿੱਤਰ ਜ਼ਰੂਰ ਬਣਨਾ ਹੈ। ਜਿੱਥੇ ਪਵਿੱਤਰਤਾ ਹੈ ਉੱਥੇ ਸ਼ਾਂਤੀ ਹੈ। ਮੇਰਾ ਸਵਧਰਮ ਹੀ ਸ਼ਾਂਤ ਹੈ, ਮੈਂ ਸ਼ਾਂਤੀ ਦੇ ਸਾਗਰ ਬਾਪ ਦੀ ਸੰਤਾਨ ਹਾਂ ਇਹ ਅਨੁਭਵ ਕਰਨਾ ਹੈ।

ਵਰਦਾਨ:-
ਨਿਰਮਾਰਣਤਾ ਦੀ ਵਿਸ਼ੇਸਤਾ ਦਵਾਰਾ ਸਹਿਜ ਸਫ਼ਲਤਾ ਪ੍ਰਾਪਤ ਕਰਣ ਵਾਲੇ ਸਰਵ ਦੇ ਮਾਣਨੀਯ ਭਵ

ਸਰਵ ਦਵਾਰਾ ਮਾਨ ਪ੍ਰਾਪਤ ਕਰਨ ਦਾ ਸਹਿਜ ਸਾਧਣ ਹੈ - ਨਿਰਮਾਣ ਬਣਨਾ। ਜੋ ਆਤਮਾਵਾਂ ਖੁਦ ਨੂੰ ਸਦਾ ਨਿਰਮਾਣਚਿਤ ਦੀ ਵਿਸ਼ੇਸ਼ਤਾ ਨਾਲ ਚਲਾਉਂਦੀਆਂ ਰਹਿੰਦੀਆਂ ਹਨ ਉਹ ਸਹਿਜ ਸਫ਼ਲਤਾ ਨੂੰ ਪਾਉਂਦੀਆਂ ਹਨ। ਨਿਰਮਾਣ ਬਣਨਾ ਹੀ ਸਵਮਾਨ ਹੈ। ਨਿਰਮਾਣ ਬਣਨਾ ਝੁੱਕਣਾ ਨਹੀਂ ਹੈ ਪਰ ਸਰਵ ਨੂੰ ਆਪਣੀ ਵਿਸ਼ੇਸਤਾ ਅਤੇ ਪਿਆਰ ਨਾਲ ਝੁਕਾਉਂਣਾ ਹੈ। ਵਰਤਮਾਨ ਸਮੇਂ ਪ੍ਰਮਾਣ ਸਦਾ ਅਤੇ ਸਹਿਜ ਸਫ਼ਲਤਾ ਪ੍ਰਾਪਤ ਕਰਨ ਦਾ ਇਹ ਹੀ ਮੂਲ ਆਧਾਰ ਹੈ। ਹਰ ਕਰਮ, ਸੰਬੰਧ ਅਤੇ ਸੰਪਰਕ ਵਿੱਚ ਨਿਰਮਾਣ ਬਣਾਉਣ ਵਾਲੇ ਵਿਜੇਯੀ- ਰਤਨ ਬਣਦੇ ਹਨ।

ਸਲੋਗਨ:-
ਨਾਲੇਜ਼ ਦੀ ਸ਼ਕਤੀ ਧਾਰਣ ਕਰ ਲਵੋ ਤੇ ਵਿਘਣ ਵਾਰ ਕਰਨ ਦੀ ਬਜਾਏ ਹਾਰ ਖਾ ਲੈਣਗੇ।