02.07.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੂਹਾਨੂੰ ਹੁਣ ਭਵਿੱਖ 21 ਜਨਮਾਂ ਦੇ ਲਈ ਇੱਥੇ ਹੀ ਪੜ੍ਹਾਈ ਕਰਨੀ ਹੈ, ਕੰਡਿਆਂ ਤੋਂ ਖ਼ੁਸ਼ਬੂਦਾਰ ਫੁਲ ਬਣਨਾ ਹੈ, ਦੈਵੀਗੁਣ ਧਾਰਨ ਕਰਨੇ ਅਤੇ ਕਰਾਉਣੇ ਹਨ।"

ਪ੍ਰਸ਼ਨ:-
ਕਿਹੜੇ ਬੱਚਿਆਂ ਦੀ ਬੁੱਧੀ ਦਾ ਤਾਲਾ ਨੰਬਰਵਾਰ ਖੁਲ੍ਹਦਾ ਜਾਂਦਾ ਹੈ?

ਉੱਤਰ:-
ਜੋ ਸ਼੍ਰੀਮਤ ਤੇ ਚਲਦੇ ਰਹਿੰਦੇ ਹਨ। ਪਤਿਤ ਪਾਵਨ ਬਾਪ ਦੀ ਯਾਦ ਵਿੱਚ ਰਹਿੰਦੇ ਹਨ। ਪੜ੍ਹਾਈ ਪੜ੍ਹਾਉਣ ਵਾਲੇ ਦੇ ਨਾਲ ਜਿਨ੍ਹਾਂ ਦਾ ਯੋਗ ਹੈ ਉਨ੍ਹਾਂ ਦੀ ਬੁੱਧੀ ਦਾ ਤਾਲਾ ਖੁਲ੍ਹਦਾ ਜਾਂਦਾ ਹੈ। ਬਾਬਾ ਕਹਿੰਦੇ - ਬੱਚੇ ਅਭਿਆਸ ਕਰੋ ਅਸੀਂ ਆਤਮਾ ਭਾਈ-ਭਾਈ ਹਾਂ, ਅਸੀਂ ਬਾਪ ਤੋੰ ਸੁਣਦੇ ਹਾਂ। ਦੇਹੀ-ਅਭਿਮਾਨੀ ਹੋ ਕੇ ਸੁਣੋ ਅਤੇ ਸੁਣਾਓ ਤਾਂ ਤਾਲਾ ਖੁਲ੍ਹਦਾ ਜਾਵੇਗਾ।

ਓਮ ਸ਼ਾਂਤੀ
ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਜਦੋਂ ਇੱਥੇ ਬੈਠਦੇ ਹੋ ਤਾਂ ਇੰਵੇਂ ਵੀ ਨਹੀਂ ਕਿ ਸਿਰਫ਼ ਸ਼ਿਵਬਾਬਾ ਦੀ ਯਾਦ ਵਿਚ ਰਹਿਣਾ ਹੈ। ਉਹ ਹੋ ਜਾਵੇਗੀ ਸਿਰਫ਼ ਸ਼ਾਂਤੀ ਫਿਰ ਸੁੱਖ ਵੀ ਚਾਹੀਦਾ ਹੈ। ਤੁਹਾਨੂੰ ਸ਼ਾਂਤੀ ਵਿੱਚ ਰਹਿਣਾ ਹੈ ਅਤੇ ਸ੍ਵਦਰਸ਼ਨ ਚੱਕਰਧਾਰੀ ਬਣ ਰਾਜਾਈ ਨੂੰ ਵੀ ਯਾਦ ਕਰਨਾ ਹੈ। ਤੁਸੀਂ ਪੁਰਸ਼ਾਰਥ ਕਰਦੇ ਹੀ ਹੋ ਨਰ ਤੋਂ ਨਾਰਾਇਣ ਮਤਲਬ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਇੱਥੇ ਭਾਵੇਂ ਕਿਸੇ ਵਿੱਚ ਕਿੰਨੇ ਵੀ ਦੈਵੀਗੁਣ ਹੋਣ ਉਹਨਾਂ ਨੂੰ ਦੇਵਤਾ ਨਹੀਂ ਕਹਾਂਗੇ। ਦੇਵਤਾ ਹੁੰਦੇ ਹੀ ਹਨ ਸ੍ਵਰਗ ਵਿੱਚ। ਦੁਨੀਆਂ ਵਿੱਚ ਮਨੁੱਖਾਂ ਨੂੰ ਸ੍ਵਰਗ ਦਾ ਪਤਾ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਨਵੀਂ ਦੁਨੀਆ ਨੂੰ ਸ੍ਵਰਗ, ਪੁਰਾਣੀ ਦੁਨੀਆਂ ਨੂੰ ਨਰਕ ਕਿਹਾ ਜਾਂਦਾ ਹੈ। ਇਹ ਵੀ ਭਾਰਤਵਾਸੀ ਹੀ ਜਾਣਦੇ ਹਨ। ਜਿਹੜ੍ਹੇ ਦੇਵਤੇ ਸਤਯੁੱਗ ਵਿੱਚ ਰਾਜ ਕਰਦੇ ਸਨ ਉਹਨਾਂ ਦੇ ਚਿੱਤਰ ਵੀ ਭਾਰਤ ਵਿੱਚ ਹੀ ਹਨ। ਇਹ ਹਨ ਆਦਿ-ਸਨਾਤਨ ਦੇਵੀ-ਦੇਵਤਾ ਧਰਮ ਦੇ। ਫਿਰ ਭਾਵੇਂ ਕਰਕੇ ਉਹਨਾਂ ਦੇ ਚਿੱਤਰ ਬਾਹਰ ਲੈ ਜਾਂਦੇ ਹਨ, ਪੂਜਾ ਦੇ ਲਈ। ਬਾਹਰ ਕਿੱਥੇ ਵੀ ਜਾਂਦੇ ਹਨ ਤਾਂ ਜਾ ਕੇ ਉੱਥੇ ਮੰਦਿਰ ਬਨਾਉਂਦੇ ਹਨ। ਹਰ ਇੱਕ ਧਰਮ ਵਾਲਾ ਕਿੱਥੇ ਵੀ ਜਾਂਦੇ ਹਨ ਤਾਂ ਆਪਣੇ ਚਿੱਤਰਾਂ ਦੀ ਹੀ ਪੂਜਾ ਕਰਦੇ ਹਨ। ਜਿਹੜੇ-ਜਿਹੜੇ ਪਿੰਡਾਂ ਤੇ ਜਿੱਤ ਪਾਉਂਦੇ ਹਨ ਉੱਥੇ ਚਰਚ ਆਦਿ ਜਾਕੇ ਕੇ ਬਨਾਉਂਦੇ ਹਨ। ਹਰ ਇੱਕ ਧਰਮ ਦੇ ਚਿੱਤਰ ਆਪਣੇ-ਆਪਣੇ ਹਨ ਪੂਜਾ ਦੇ ਲਈ। ਪਹਿਲੋਂ ਤੁਸੀ ਵੀ ਨਹੀਂ ਜਾਣਦੇ ਸੀ ਕਿ ਅਸੀਂ ਹੀ ਦੇਵੀ-ਦੇਵਤਾ ਸੀ। ਆਪਣੇ ਨੂੰ ਵੱਖ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਸਨ। ਹੋਰ ਧਰਮ ਵਾਲੇ ਪੂਜਾ ਕਰਦੇ ਹਨ ਤਾਂ ਜਾਣਦੇ ਹਨ ਕਿ ਸਾਡਾ ਧਰਮ ਸਥਾਪਕ ਕ੍ਰਾਇਸਟ ਹੈ, ਅਸੀਂ ਕ੍ਰਿਸ਼ਚਨ ਹਾਂ ਜਾਂ ਬੋਧੀ ਹਾਂ। ਇਹ ਹਿੰਦੂ ਲੋਕੀ ਆਪਣੇ ਧਰਮ ਨੂੰ ਨਾ ਜਾਣਨ ਕੇ ਕਰਨ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ ਅਤੇ ਪੂਜਦੇ ਹਨ ਦੇਵਤਾਵਾਂ ਨੂੰ। ਇਹ ਵੀ ਨਹੀਂ ਸਮਝਦੇ ਕਿ ਅਸੀਂ ਆਦਿ-ਸਨਾਤਨ ਦੇਵੀ-ਦੇਵਤਾ ਧਰਮ ਦੇ ਹਾਂ। ਅਸੀਂ ਆਪਣੇ ਵੱਡਿਆਂ ਨੂੰ ਪੂਜਦੇ ਹਾਂ। ਕ੍ਰਿਸ਼ਚਨ ਇੱਕ ਕ੍ਰਾਇਸਟ ਨੂੰ ਪੂਜਦੇ ਹਨ। ਭਰਤਵਾਸੀਆਂ ਨੂੰ ਇਹ ਪਤਾ ਨਹੀਂ ਕਿ ਸਾਡਾ ਧਰਮ ਕਿਹੜਾ ਹੈ? ਉਹ ਕਿਸਨੇ ਅਤੇ ਕਦੋਂ ਸਥਾਪਿਤ ਕੀਤਾ ਸੀ? ਬਾਪ ਕਹਿੰਦੇ ਹਨ ਇਹ ਭਾਰਤ ਦਾ ਆਦਿ ਸਨਾਤਨ ਦੇਵੀ - ਦੇਵਤਾਂ ਧਰਮ ਜਦੋਂ ਪਰਾਏ ਲੋਪ ਹੋ ਜਾਂਦਾ ਹੈ ਉਦੋਂ ਮੈਂ ਆਉਂਦਾ ਹਾਂ ਫਿਰ ਤੋਂ ਸਥਾਪਨ ਕਰਨ। ਇਹ ਗਿਆਨ ਹੁਣ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ। ਪਹਿਲੇ ਕੁਝ ਵੀ ਨਹੀਂ ਜਾਣਦੇ ਸੀ। ਬਿਗਰ ਸਮਝੇ ਭਗਤੀ ਮਾਰਗ ਵਿੱਚ ਚਿੱਤਰਾਂ ਦੀ ਪੂਜਾ ਕਰਦੇ ਰਹਿੰਦੇ ਸੀ। ਹੁਣ ਤੁਸੀਂ ਜਾਣਦੇ ਹੋ ਅਸੀਂ ਭਗਤੀਮਾਰਗ ਵਿੱਚ ਨਹੀਂ ਹਾਂ। ਹੁਣ ਤੁਸੀਂ ਬ੍ਰਾਹਮਣ ਕੁਲਭੁਸ਼ਨ ਅਤੇ ਸ਼ੂਦ੍ਰ ਕੁਲ ਵਾਲਿਆਂ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਉਹ ਵੀ ਇਸ ਵਕਤ ਤੁਸੀੰ ਸਮਝਦੇ ਹੋ। ਸਤਿਯੁਗ ਵਿੱਚ ਨਹੀਂ ਸਮਝੋਗੇ। ਇਸ ਵਕ਼ਤ ਹੀ ਤੁਹਾਨੂੰ ਸਮਝ ਮਿਲਦੀ ਹੈ। ਬਾਪ ਆਤਮਾਵਾਂ ਨੂੰ ਸਮਝ ਦਿੰਦੇ ਹਨ। ਪੁਰਾਣੀ ਦੁਨੀਆਂ ਅਤੇ ਨਵੀਂ ਦੁਨੀਆਂ ਦਾ ਤੁਹਾਨੂੰ ਬ੍ਰਾਹਮਣਾਂ ਨੂੰ ਹੀ ਪਤਾ ਹੈ। ਪੁਰਾਣੀ ਦੁਨੀਆਂ ਵਿੱਚ ਢੇਰ ਮਨੁੱਖ ਹਨ। ਇੱਥੇ ਤਾਂ ਮਨੁੱਖ ਕਿੰਨਾ ਲੜ੍ਹਦੇ - ਝਗੜ੍ਹਦੇ ਹਨ। ਇਹ ਹੈ ਹੀ ਕੰਡਿਆਂ ਦਾ ਜੰਗਲ। ਤੁਸੀੰ ਜਾਣਦੇ ਹੋ ਅਸੀਂ ਵੀ ਕੰਡੇ ਸੀ। ਹੁਣ ਬਾਬਾ ਸਾਨੂੰ ਫੁੱਲ ਬਣਾ ਰਹੇ ਹਨ। ਕੰਡੇ ਇਨ੍ਹਾਂ ਖੁਸ਼ਬੂਦਾਰ ਫੁੱਲਾਂ ਨੂੰ ਨਮਨ ਕਰਦੇ ਹਨ। ਇਹ ਰਾਜ਼ ਵੀ ਹੁਣ ਤੁਸੀਂ ਜਾਣਿਆ ਹੈ। ਅਸੀਂ ਸੋ ਦੇਵਤਾ ਸੀ ਜੋ ਫਿਰ ਆਕੇ ਹੁਣ ਖ਼ਸ਼ਬੂਦਾਰ ਫੁੱਲ ( ਬ੍ਰਾਹਮਣ ) ਬਣੇ ਹੋ। ਬਾਪ ਨੇ ਸਮਝਾਇਆ ਹੈ ਇਹ ਡਰਾਮਾ ਹੈ। ਪਹਿਲੋਂ ਇਹ ਡਰਾਮਾ, ਬਾਈਸਕੋਪ ਆਦਿ ਨਹੀਂ ਸਨ। ਇਹ ਵੀ ਹੁਣ ਬਣੇ ਹਨ। ਕਿਓੰ ਬਣੇ ਹੋ? ਕਿਉਂਕਿ ਬਾਪ ਨੂੰ ਦ੍ਰਿਸ਼ਟਾਂਤ ਦੇਣ ਵਿੱਚ ਸਹਿਜ ਹੋਵੇ। ਬੱਚੇ ਵੀ ਸਮਝ ਸਕਦੇ ਹਨ। ਇਹ ਸਾਇੰਸ ਵੀ ਤੁਸੀੰ ਬੱਚਿਆਂ ਨੇ ਸਿੱਖਣੀ ਹੈ ਨਾ। ਬੁੱਧੀ ਵਿੱਚ ਇਹ ਸਬ ਸਾਇੰਸ ਦੇ ਸੰਸਕਾਰ ਲੈ ਜਾਵੋਗੇ ਜੋ ਉੱਥੇ ਕੰਮ ਵਿੱਚ ਆਉਣਗੇ। ਦੁਨੀਆਂ ਕੋਈ ਇੱਕਦਮ ਤੇ ਕੋਈ ਖ਼ਤਮ ਨਹੀਂ ਹੋ ਜਾਂਦੀ। ਸੰਸਕਾਰ ਲੈ ਜਾ ਕੇ ਫਿਰ ਜਨਮ ਲੈਂਦੇ ਹਨ। ਵਿਮਾਨ ਆਦਿ ਵੀ ਬਣਾਉਂਦੇ ਹਨ। ਜੋ-ਜੋ ਕੰਮ ਦੀਆਂ ਚੀਜ਼ਾਂ ਉਥੋਂ ਦੇ ਲਾਇਕ ਹਨ ਉਹ ਬਣਦੀਆਂ ਹਨ। ਸਟੀਮਰ ਬਣਾਉਣ ਵਾਲੇ ਵੀ ਹੁੰਦੇ ਹਨ ਪਰੰਤੂ ਸਟੀਮਰ ਤਾਂ ਉਥੇ ਕੰਮ ਵਿੱਚ ਨਹੀਂ ਆਉਣਗੇ। ਭਾਵੇਂ ਕੋਈ ਗਿਆਨ ਲਵੇ ਜਾ ਨਾਂ ਲੇਵੇ ਪਰੰਤੂ ਉਹਨਾਂ ਦੇ ਸੰਸਕਾਰ ਕੰਮ ਵਿੱਚ ਨਹੀਂ ਆਉਣਗੇ। ਉਥੇ ਸਟੀਮਰਜ਼ ਆਦੀ ਦੀ ਲੋੜ ਹੀ ਨਹੀਂ। ਡਰਾਮੇ ਵਿੱਚ ਹੈ ਨਹੀਂ। ਹਾਂ ਵਿਮਾਨਾਂ ਵਿੱਚ ਬਿਜਲੀਆਂ ਆਦਿ ਦੀ ਲੋੜ ਪਵੇਗੀ। ਉਹ ਇਨਵੇਂਸ਼ਨ ਕਰਦੇ ਰਹਿੰਦੇ ਹਨ ਉੱਥੋਂ ਬੱਚੇ ਸਿੱਖ ਕੇ ਆਉਂਦੇ ਹਨ। ਇਹ ਸਭ ਗੱਲਾਂ ਤੁਸੀ ਬੱਚਿਆਂ ਦੀ ਬੁੱਧੀ ਵਿੱਚ ਹੀ ਹਨ।

ਤੁਸੀ ਬੱਚੇ ਜਾਣਦੇ ਹੋ ਅਸੀ ਪੜ੍ਹਦੇ ਹੀ ਹਾਂ ਨਵੀਂ ਦੁਨੀਆਂ ਦੇ ਲਈ। ਬਾਬਾ ਸਾਨੂੰ ਭਵਿੱਖ 21 ਜਨਮਾਂ ਦੇ ਲਈ ਪੜ੍ਹਾਉਂਦੇ ਹਨ। ਅਸੀ ਸਵਰਗਵਾਸੀ ਬਨਣ ਲਈ ਪਵਿੱਤਰ ਬਣ ਰਹੇ ਹਾਂ। ਪਹਿਲੇ ਨਰਕਵਾਸੀ ਸੀ। ਮਨੁੱਖ ਕਹਿੰਦੇ ਵੀ ਹਨ ਫਲਾਨਾ ਸਵਰਗ ਵਾਸੀ ਹੋਇਆ। ਪਰੰਤੂ ਅਸੀ ਨਰਕ ਵਿੱਚ ਹਾਂ ਇਹ ਨਹੀਂ ਸਮਝਦੇ। ਬੁੱਧੀ ਦਾ ਤਾਲਾ ਨਹੀਂ ਖੁਲ੍ਹਦਾ। ਤੁਹਾਡਾ ਬੱਚਿਆਂ ਦਾ ਹੋਲੀ ਹੋਲੀ ਤਾਲਾ ਖੁਲ੍ਹਦਾ ਜਾਂਦਾ ਹੈ, ਨੰਬਰਵਾਰ। ਤਾਲਾ ਉਨ੍ਹਾਂ ਦਾ ਖੁੱਲ੍ਹੇਗਾ ਜੋ ਸ਼੍ਰੀਮਤ ਤੇ ਚੱਲਣ ਲੱਗ ਪੈਣਗੇ ਅਤੇ ਪਤਿਤ ਪਾਵਨ ਬਾਪ ਨੂੰ ਯਾਦ ਕਰਣਗੇ। ਬਾਪ ਗਿਆਨ ਵੀ ਦਿੰਦੇ ਹਨ ਅਤੇ ਯਾਦ ਵੀ ਸਿਖਾਉਂਦੇ ਹਨ। ਟੀਚਰ ਹਨ ਨਾ। ਤਾਂ ਟੀਚਰ ਜਰੂਰ ਪੜ੍ਹਾਉਣਗੇ। ਜਿਨਾਂ ਟੀਚਰ ਅਤੇ ਪੜ੍ਹਾਈ ਨਾਲ ਯੋਗ ਹੋਵੇਗਾ ਉਨਾਂ ਉੱਚ ਪਦਵੀ ਪਾਉਣਗੇ। ਉਸ ਪੜ੍ਹਾਈ ਨਾਲ ਤੇ ਯੋਗ ਰਹਿੰਦਾ ਹੀ ਹੈ। ਜਾਣਦੇ ਹਨ ਬੈਰਿਸਟਰ ਪੜ੍ਹਾਉਂਦੇ ਹਨ। ਇੱਥੇ ਬਾਪ ਪੜ੍ਹਾਉਂਦੇ ਹਨ। ਇਹ ਵੀ ਭੁੱਲ ਜਾਂਦੇ ਹਨ ਕਿਉਂਕਿ ਨਵੀਂ ਗੱਲ ਹੈ ਨਾ। ਦੇਹ ਨੂੰ ਯਾਦ ਕਰਨਾ ਤੇ ਬਹੁਤ ਸਹਿਜ ਹੈ। ਘੜੀ - ਘੜੀ ਦੇਹ ਯਾਦ ਆ ਜਾਂਦੀ ਹੈ। ਅਸੀਂ ਆਤਮਾਵਾਂ ਹਾਂ ਇਹ ਭੁੱਲ ਜਾਂਦੇ ਹੋ। ਸਾਨੂੰ ਆਤਮਾਵਾਂ ਨੂੰ ਬਾਪ ਸਮਝਾਉਂਦੇ ਹਨ। ਅਸੀਂ ਆਤਮਾਵਾਂ ਭਾਈ - ਭਾਈ ਹਾਂ। ਬਾਪ ਤਾਂ ਜਾਣਦੇ ਹਨ ਮੈਂ ਪਰਮਾਤਮਾ ਹਾਂ, ਆਤਮਾਵਾਂ ਨੂੰ ਸਿਖਾਉਂਦਾ ਹਾਂ ਕਿ ਆਪਣੇ ਨੂੰ ਆਤਮਾ ਸਮਝ ਦੂਸਰੀਆਂ ਆਤਮਾਵਾਂ ਨੂੰ ਬੈਠ ਸਿਖਾਓ। ਇਹ ਆਤਮਾ ਕੰਨਾਂ ਨਾਲ ਸੁਣਦੀ ਹੈ, ਸੁਨਾਉਣ ਵਾਲਾ ਹੈ ਪਰਮਪਿਤਾ ਪਰਮਾਤਮਾ। ਉਨ੍ਹਾਂ ਨੂੰ ਸੁਪ੍ਰੀਮ ਆਤਮਾ ਕਹਾਂਗੇ। ਤੁਸੀਂ ਜਦੋਂ ਕਿਸੇ ਨੂੰ ਸਮਝਾਉਂਦੇ ਹੋ ਤਾਂ ਇਹ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਸਾਡੀ ਆਤਮਾ ਵਿੱਚ ਗਿਆਨ ਹੈ, ਆਤਮਾ ਨੂੰ ਇਹ ਸੁਣਾਉਂਦਾ ਹਾਂ। ਅਸੀਂ ਬਾਬਾ ਤੋਂ ਜੋ ਸੁਣਿਆ ਹੈ ਉਹ ਆਤਮਾਵਾਂ ਨੂੰ ਸੁਣਾਉਂਦਾ ਹਾਂ। ਇਹ ਹੈ ਬਿਲਕੁਲ ਨਵੀਂ ਗੱਲ। ਤੁਸੀੰ ਦੂਜੇ ਨੂੰ ਜਦੋਂ ਪੜ੍ਹਾਉਂਦੇ ਹੋ ਤਾਂ ਦੇਹੀ - ਅਭਿਮਾਨੀ ਹੋਕੇ ਨਹੀਂ ਪੜ੍ਹਾਉਂਦੇ ਹੋ, ਭੁਲ ਜਾਂਦੇ ਹੋ। ਮੰਜਿਲ ਹੈ ਨਾ। ਬੁੱਧੀ ਵਿੱਚ ਇਹ ਯਾਦ ਰਹਿਣਾ ਚਾਹੀਦਾ ਹੈ - ਮੈਂ ਆਤਮਾ ਅਵਿਨਾਸ਼ੀ ਹਾਂ। ਮੈਂ ਆਤਮਾ ਇਨ੍ਹਾਂ ਕਰਮਿੰਦਰੀਆਂ ਦਵਾਰਾ ਪਾਰਟ ਵਜਾ ਰਹੀ ਹਾਂ। ਤੁਸੀੰ ਆਤਮਾ ਸ਼ੂਦ੍ਰ ਕੁੱਲ ਵਿੱਚ ਸੀ, ਹੁਣ ਬ੍ਰਾਹਮਣ ਕੁੱਲ ਵਿੱਚ ਹੋ। ਫਿਰ ਦੇਵਤਾ ਕੁੱਲ ਵਿੱਚ ਜਾਵੋਗੇ। ਉੱਥੇ ਸ਼ਰੀਰ ਵੀ ਪਵਿੱਤਰ ਮਿਲੇਗਾ। ਅਸੀਂ ਆਤਮਾਵਾਂ ਭਾਈ - ਭਾਈ ਹਾਂ। ਬਾਪ ਬੱਚਿਆਂ ਨੂੰ ਪੜ੍ਹਾਉਂਦੇ ਹਨ। ਬੱਚੇ ਫਿਰ ਕਹਿਣਗੇ ਅਸੀਂ ਭਾਈ - ਭਾਈ ਹਾਂ, ਭਾਈ ਨੂੰ ਪੜ੍ਹਾਉਂਦੇ ਹਾਂ। ਆਤਮਾ ਨੂੰ ਹੀ ਸਮਝਾਉਂਦੇ ਹਾਂ। ਆਤਮਾ ਸ਼ਰੀਰ ਦਵਾਰਾ ਸੁਣਦੀ ਹੈ। ਇਹ ਬੜੀਆਂ ਸੂਖਸ਼ਮ ਗੱਲਾਂ ਹਨ। ਸਮ੍ਰਿਤੀ ਵਿੱਚ ਨਹੀਂ ਆਉਂਦੀਆਂ ਹਨ। ਅਧਾਕਲਪ ਤੁਸੀਂ ਦੇਹ - ਅਭਿਮਾਨ ਵਿੱਚ ਰਹੇ। ਇਸ ਵਕਤ ਤੁਹਾਨੂੰ ਦੇਹੀ - ਅਭਿਮਾਨੀ ਹੋਕੇ ਰਹਿਣਾ ਹੈ। ਆਪਣੇ ਨੂੰ ਆਤਮਾ ਨਿਸ਼ਚੇ ਕਰਨਾ ਹੈ, ਆਤਮਾ ਨਿਸ਼ਚੇ ਕਰ ਬੈਠੋ। ਆਤਮਾ ਨਿਸ਼ਚੇ ਕਰ ਸੁਣੋ। ਪਰਮਪਿਤਾ ਪਰਮਾਤਮਾ ਹੀ ਸੁਣਾਉਂਦੇ ਹਨ ਤਾਂ ਤੇ ਕਹਿੰਦੇ ਹਨ ਨਾ- ਆਤਮਾ ਪਰਮਾਤਮਾ ਅਲੱਗ ਰਹੇ ਬਹੁਕਾਲ ਉੱਥੇ ਤਾਂ ਨਹੀਂ ਪੜ੍ਹਾਉਂਦਾ ਹਾਂ। ਇੱਥੇ ਹੀ ਆਕੇ ਪੜ੍ਹਾਉਂਦਾ ਹਾਂ। ਹੋਰ ਸਾਰੀਆਂ ਆਤਮਾਵਾਂ ਨੂੰ ਆਪਣਾ - ਆਪਣਾ ਸ਼ਰੀਰ ਹੈ। ਇਹ ਬਾਪ ਤਾਂ ਹੈ ਸੁਪ੍ਰੀਮ ਆਤਮਾ। ਉਨ੍ਹਾਂ ਦਾ ਸ਼ਰੀਰ ਹੈ ਨਹੀਂ। ਉਨ੍ਹਾਂ ਦੀ ਆਤਮਾ ਦਾ ਹੀ ਨਾਮ ਹੈ ਸ਼ਿਵ। ਜਾਣਦੇ ਹੋ ਇਹ ਸ਼ਰੀਰ ਸਾਡਾ ਨਹੀਂ ਹੈ। ਮੈਂ ਸੁਪ੍ਰੀਮ ਆਤਮਾ ਹਾਂ। ਮੇਰੀ ਮਹਿਮਾ ਵੱਖ ਹੈ। ਹਰ ਇੱਕ ਦੀ ਮਹਿਮਾ ਆਪਣੀ - ਆਪਣੀ ਹੈ ਨਾ। ਗਾਇਨ ਵੀ ਹੈ ਨਾ - ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਉਹ ਗਿਆਨ ਦਾ ਸਾਗਰ, ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਉਹ ਸਤ ਹੈ ਚੇਤੰਨ ਹੈ, ਆਨੰਦ, ਸੁੱਖ - ਸ਼ਾਂਤੀ ਦਾ ਸਾਗਰ ਹੈ। ਇਹ ਹੈ ਬਾਪ ਦੀ ਮਹਿਮਾ। ਬੱਚੇ ਨੂੰ ਬਾਪ ਦੀ ਪ੍ਰਾਪਰਟੀ ਦਾ ਮਾਲੂਮ ਰਹਿੰਦਾ ਹੈ - ਸਾਡੇ ਬਾਪ ਦੇ ਕੋਲ ਇਹ ਕਾਰਖਾਨਾ ਹੈ, ਇਹ ਮਿਲ ਹੈ, ਨਸ਼ਾ ਰਹਿੰਦਾ ਹੈ ਨਾ। ਬੱਚਾ ਹੀ ਉਸ ਪ੍ਰਾਪਰਟੀ ਦਾ ਮਾਲਿਕ ਬਣਦਾ ਹੈ। ਇਹ ਪ੍ਰਾਪਰਟੀ ਤਾਂ ਇੱਕ ਹੀ ਵਾਰੀ ਮਿਲਦੀ ਹੈ। ਬਾਪ ਦੇ ਕੋਲ ਕੀ ਪ੍ਰਾਪਰਟੀ ਹੈ, ਉਹ ਸੁਣਿਆ।

ਤੁਸੀੰ ਆਤਮਾਵਾਂ ਤਾਂ ਅਮਰ ਹੋ। ਕਦੇ ਮ੍ਰਿਤੂ ਨੂੰ ਨਹੀਂ ਪਾਉਂਦੀ ਹੋ। ਪ੍ਰੇਮ ਦੇ ਸਾਗਰ ਵੀ ਬਣਦੇ ਹੋ। ਇਹ ਲਕਸ਼ਮੀ - ਨਾਰਾਇਣ ਪ੍ਰੇਮ ਦੇ ਸਾਗਰ ਹਨ। ਕਦੇ ਲੜ੍ਹਦੇ - ਝਗੜ੍ਹਦੇ ਨਹੀਂ। ਇੱਥੇ ਤਾਂ ਕਿੰਨਾ ਲੜ੍ਹਦੇ - ਝਗੜ੍ਹਦੇ ਹਨ। ਪ੍ਰੇਮ ਵਿੱਚ ਹੋਰ ਵੀ ਘੋਟਾਲਾ ਪੈਂਦਾ ਹੈ। ਬਾਪ ਆਕੇ ਵਿਕਾਰ ਬੰਦ ਕਰਾਉਂਦੇ ਹਨ ਤਾਂ ਕਿੰਨੀ ਮਾਰ ਪੈਂਦੀ ਹੈ। ਬਾਪ ਕਹਿੰਦੇ ਹਨ ਬੱਚੇ ਪਾਵਨ ਬਣੋ ਤਾਂ ਪਾਵਨ ਦੁਨੀਆਂ ਦੇ ਮਾਲਿਕ ਬਣੋਗੇ। ਕਾਮ ਮਹਾਸ਼ਤਰੂ ਹੈ ਇਸਲਈ ਬਾਬਾ ਦੇ ਕੋਲ ਆਉਂਦੇ ਹਾਂ ਤਾਂ ਕਹਿੰਦੇ ਹਨ ਜੋ ਵਿਕਰਮ ਕੀਤੇ ਹਨ, ਉਹ ਦਸੋ ਤਾਂ ਹਲਕਾ ਹੋ ਜਾਵੇਗਾ, ਇਸ ਵਿੱਚ ਵੀ ਮੁੱਖ ਵਿਕਾਰ ਦੀ ਗੱਲ ਹੈ। ਬਾਪ ਬੱਚਿਆਂ ਦੇ ਕਲਿਆਣ ਲਈ ਪੁੱਛਦੇ ਹਨ। ਬਾਪ ਨੂੰ ਹੀ ਕਹਿੰਦੇ ਹਨ ਹੇ ਪਤਿਤ - ਪਾਵਨ ਆਓ ਕਿਉਂਕਿ ਪਤਿਤ ਵਿਕਾਰ ਵਿੱਚ ਜਾਣ ਵਾਲੇ ਨੂੰ ਹੀ ਕਿਹਾ ਜਾਂਦਾ ਹੈ। ਇਹ ਦੁਨੀਆ ਵੀ ਪਤਿਤ ਹੈ, ਮਨੁੱਖ ਵੀ ਪਤਿਤ ਹਨ, 5 ਤਤ੍ਵ ਵੀ ਪਤਿਤ ਹਨ। ਉੱਥੇ ਤੁਹਾਡੇ ਲਈ ਤਤ੍ਵ ਵੀ ਪਵਿੱਤਰ ਚਾਹੀਦੇ ਹਨ। ਇਸ ਆਸੁਰੀ ਪ੍ਰਿਥਵੀ ਤੇ ਦੇਵਤਿਆਂ ਦੀ ਪਰਛਾਈ ਵੀ ਨਹੀਂ ਪੈ ਸਕਦੀ। ਲਕਸ਼ਮੀ ਦਾ ਆਵਾਹਨ ਕਰਦੇ ਹਨ ਪ੍ਰੰਤੂ ਇੱਥੇ ਥੋੜ੍ਹੀ ਹੀ ਆ ਸਕਦੀ ਹੈ। ਇਹ 5 ਤਤ੍ਵ ਵੀ ਬਦਲਣੇ ਚਾਹੀਦੇ ਹਨ। ਸਤਿਯੁਗ ਹੈ ਨਵੀਂ ਦੁਨੀਆਂ, ਇਹ ਹੈ ਪੁਰਾਣੀ ਦੁਨੀਆਂ। ਇਸਦੇ ਖ਼ਤਮ ਹੋਣ ਦਾ ਵਕ਼ਤ ਹੈ। ਮਨੁੱਖ ਸਮਝਦੇ ਹਨ ਹਾਲੇ 40 ਹਜ਼ਾਰ ਵਰ੍ਹੇ ਪਏ ਹਨ। ਜਦਕਿ ਕਲਪ ਹੀ 5 ਹਜ਼ਾਰ ਵਰ੍ਹੇ ਦਾ ਹੈ ਤਾਂ ਫਿਰ ਸਿਰ੍ਫ ਇੱਕ ਕਲਯੁਗ 40 ਹਜ਼ਾਰ ਵਰ੍ਹੇ ਦਾ ਕਿਵ਼ੇਂ ਹੋ ਸਕਦਾ ਹੈ। ਕਿੰਨਾ ਅਗਿਆਨ ਹਨ੍ਹੇਰਾ ਹੈ। ਗਿਆਨ ਹੈ ਨਹੀਂ। ਭਗਤੀ ਹੈ ਬ੍ਰਾਹਮਣਾਂ ਦੀ ਰਾਤ। ਗਿਆਨ ਹੈ ਬ੍ਰਹਮਾ ਅਤੇ ਬ੍ਰਾਹਮਣਾਂ ਦਾ ਦਿਨ। ਜੋ ਹੁਣ ਪ੍ਰੈਕਟੀਕਲ ਵਿੱਚ ਹੋ ਰਿਹਾ ਹੈ। ਸੀੜੀ ਵਿੱਚ ਬਹੁਤ ਕਲੀਅਰ ਵਿਖਾਇਆ ਹੋਇਆ ਹੈ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਨੂੰ ਅੱਧਾ - ਅੱਧਾ ਕਹਾਂਗੇ। ਇੰਵੇਂ ਨਹੀਂ ਕਿ ਨਵੀਂ ਦੁਨੀਆਂ ਨੂੰ ਜਾਸਤੀ ਟਾਈਮ, ਪੁਰਾਣੀ ਦੁਨੀਆਂ ਨੂੰ ਘੱਟ ਸਮਾਂ ਦੇਵਾਂਗੇ। ਨਹੀਂ, ਪੂਰਾ ਅੱਧਾ - ਅੱਧਾ ਹੋਵੇਗਾ। ਤਾਂ ਕਵਾਟਰ ਵੀ ਕਰ ਸਕੋਗੇ। ਅੱਧੇ ਵਿੱਚ ਨਾ ਹੋਵੇ ਤਾਂ ਪੂਰਾ ਕਵਾਟਰ ਵੀ ਨਾ ਹੋ ਸਕੇ। ਸਵਾਸਤਿਕ ਵਿੱਚ ਵੀ 4 ਹਿੱਸੇ ਦਿੰਦੇ ਹਨ। ਸਮਝਦੇ ਹਨ ਅਸੀਂ ਗਣੇਸ਼ ਕੱਢਦੇ ਹਾਂ। ਹੁਣ ਬੱਚੇ ਸਮਝਦੇ ਹਨ ਇਹ ਪੁਰਾਣੀ ਦੁਨੀਆਂ ਵਿਨਾਸ਼ ਹੋਣੀ ਹੈ। ਅਸੀਂ ਨਵੀਂ ਦੁਨੀਆਂ ਦੇ ਲਈ ਪੜ੍ਹ ਰਹੇ ਹਾਂ। ਅਸੀਂ ਨਰ ਤੋਂ ਨਰਾਇਣ ਬਣਦੇ ਹਾਂ ਨਵੀਂ ਦੁਨੀਆਂ ਦੇ ਲਈ। ਕ੍ਰਿਸ਼ਨ ਵੀ ਨਵੀਂ ਦੁਨੀਆਂ ਦਾ ਹੈ। ਕ੍ਰਿਸ਼ਨ ਦਾ ਤੇ ਗਾਇਨ ਹੋਇਆ, ਉਸਨੂੰ ਮਹਾਤਮਾ ਕਹਿੰਦੇ ਹਨ ਕਿਉਂਕਿ ਛੋਟਾ ਬੱਚਾ ਹੈ। ਛੋਟੇ ਬੱਚੇ ਪਿਆਰੇ ਲੱਗਦੇ ਹਨ। ਵੱਡਿਆਂ ਨੂੰ ਇੰਨਾਂ ਪਿਆਰ ਨਹੀਂ ਕਰਦੇ ਹਨ ਜਿੰਨਾਂ ਛੋਟਿਆਂ ਨੂੰ ਕਰਦੇ ਹਨ ਕਿਉਂਕਿ ਸਤੋਪ੍ਰਧਾਨ ਅਵੱਸਥਾ ਹੈ। ਵਿਕਾਰ ਦੀ ਬਦਬੂ ਨਹੀਂ ਹੈ। ਵੱਡੇ ਹੋਣ ਨਾਲ ਵਿਕਾਰਾਂ ਦੀ ਬਦਬੂ ਹੋ ਜਾਂਦੀ ਹੈ। ਬੱਚਿਆਂ ਦੀ ਕਦੇ ਕ੍ਰਿਮੀਨਲ ਅੱਖ ਹੋ ਨਹੀਂ ਸਕਦੀ। ਇਹ ਅੱਖਾਂ ਹੀ ਧੋਖਾ ਦੇਣ ਵਾਲੀਆਂ ਹਨ ਇਸਲਈ ਦ੍ਰਿਸ਼ਟਾਂਤ ਦਿੰਦੇ ਹਨ ਕਿ ਉਸਨੇ ਆਪਣੀਆਂ ਅੱਖਾਂ ਕੱਢ ਲਈਆਂ। ਅਜਿਹੀ ਕੋਈ ਗੱਲ ਹੈ ਨਹੀਂ। ਇੰਵੇਂ ਕੋਈ ਅੱਖਾਂ ਕੱਢਦੇ ਨਹੀਂ ਹਨ। ਇਹ ਇਸ ਵਕ਼ਤ ਬਾਬਾ ਗਿਆਨ ਦੀਆਂ ਗੱਲਾਂ ਸਮਝਾਉਂਦੇ ਹਨ। ਤੁਹਾਨੂੰ ਤਾਂ ਹੁਣ ਗਿਆਨ ਦੀ ਤੀਸਰੀ ਅੱਖ ਮਿਲੀ ਹੈ। ਆਤਮਾ ਨੂੰ ਸੁਪ੍ਰੀਚੁਅਲ ਨਾਲੇਜ਼ ਮਿਲੀ ਹੈ

ਆਤਮਾ ਵਿੱਚ ਹੀ ਗਿਆਨ ਹੈ। ਬਾਪ ਕਹਿੰਦੇ ਹਨ ਮੈਨੂੰ ਗਿਆਨ ਹੈ। ਆਤਮਾ ਨੂੰ ਨਿਰਲੇਪ ਨਹੀਂ ਕਹਿ ਸਕਦੇ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਆਤਮਾ ਹੀ ਅਵਿਨਾਸ਼ੀ ਹੈ। ਹੈ ਕਿੰਨੀ ਛੋਟੀ। ਉਸ ਵਿੱਚ 84 ਜਨਮਾਂ ਦਾ ਪਾਰਟ ਹੈ। ਅਜਿਹੀ ਗੱਲ ਕੋਈ ਕਹਿ ਨਹੀਂ ਸਕਦਾ। ਉਹ ਤਾਂ ਨਿਰਲੇਪ ਕਹਿ ਦਿੰਦੇ ਹਨ ਇਸਲਈ ਬਾਪ ਕਹਿੰਦੇ ਹਨ ਪਹਿਲਾਂ ਆਤਮਾ ਨੂੰ ਰਿਅਲਾਇਜ਼ ਕਰੋ। ਕੋਈ ਪੁੱਛਦੇ ਹਨ ਜਾਨਵਰ ਕਿੱਥੇ ਜਾਣਗੇ? ਅਰੇ, ਜਾਨਵਰ ਦੀ ਤਾਂ ਗੱਲ ਹੀ ਛੱਡੋ। ਪਹਿਲਾਂ ਆਤਮਾ ਨੂੰ ਤਾਂ ਰਿਅਲਾਇਜ਼ ਕਰੋ। ਮੈਂ ਆਤਮਾ ਕਿਵ਼ੇਂ ਦੀ ਹਾਂ, ਕੀ ਹਾਂ... ? ਬਾਪ ਕਹਿੰਦੇ ਹਨ ਜਦਕਿ ਆਪਣੇ ਨੂੰ ਆਤਮਾ ਹੀ ਨਹੀਂ ਜਾਣਦੇ ਹੋ, ਮੈਨੂੰ ਫਿਰ ਕੀ ਜਾਣੋਗੇ। ਇਹ ਸਭ ਸੂਖਸ਼ਮ ਗੱਲਾਂ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹਨ। ਆਤਮਾ ਵਿੱਚ 84 ਜਨਮਾਂ ਦਾ ਪਾਰਟ ਹੈ। ਉਹ ਵੱਜਦਾ ਰਹਿੰਦਾ ਹੈ। ਕਈ ਫਿਰ ਕਹਿੰਦੇ ਹਨ ਡਰਾਮੇ ਵਿੱਚ ਨੂੰਧ ਹੈ ਫਿਰ ਅਸੀਂ ਪੁਰਸ਼ਾਰਥ ਹੀ ਕਿਓੰ ਕਰੀਏ! ਅਰੇ, ਪੁਰਸ਼ਾਰਥ ਬਿਨਾਂ ਤਾਂ ਪਾਣੀ ਵੀ ਨਹੀਂ ਮਿਲ ਸਕਦਾ। ਇੰਵੇਂ ਨਹੀਂ, ਡਰਾਮੇ ਅਨੁਸਾਰ ਆਪੇ ਹੀ ਸਭ ਕੁਝ ਮਿਲੇਗਾ। ਕਰਮ ਤਾਂ ਜ਼ਰੂਰ ਕਰਨਾ ਹੀ ਹੈ। ਚੰਗਾ ਜਾਂ ਭੈੜਾ ਕਰਮ ਹੁੰਦਾ ਹੈ। ਇਹ ਬੁੱਧੀ ਨਾਲ ਸਮਝ ਸਕਦੇ ਹੋ। ਬਾਪ ਕਹਿੰਦੇ ਹਨ ਇਹ ਰਾਵਣ ਰਾਜ ਹੈ, ਇਸ ਵਿੱਚ ਤੁਹਾਡੇ ਕਰਮ ਵਿਕਰਮ ਬਣ ਜਾਂਦੇ ਹਨ। ਉੱਥੇ ਰਾਵਣ ਰਾਜ ਹੀ ਨਹੀਂ ਜੋ ਵਿਕਰਮ ਹੋਣ। ਮੈਂ ਹੀ ਤੁਹਾਨੂੰ ਕਰਮ, ਅਕਰਮ, ਵਿਕਰਮ ਦੀ ਗਤੀ ਸਮਝਾਉਂਦਾ ਹਾਂ। ਉੱਥੇ ਤੁਹਾਡੇ ਕਰਮ ਅਕਰਮ ਹੋ ਜਾਂਦੇ ਹਨ, ਰਾਵਣ ਰਾਜ ਵਿੱਚ ਕਰਮ ਵਿਕਰਮ ਹੋ ਜਾਂਦੇ ਹਨ। ਗੀਤਾ ਪਾਠੀ ਵੀ ਕਦੇ ਇਹ ਅਰਥ ਨਹੀਂ ਸਮਝਾਉਂਦੇ, ਉਹ ਤਾਂ ਸਿਰ੍ਫ ਪੜ੍ਹਕੇ ਸੁਣਾਉਂਦੇ ਹਨ, ਸੰਸਕ੍ਰਿਤ ਵਿੱਚ ਸ਼ਲੋਕ ਸੁਣਾਕੇ ਫਿਰ ਹਿੰਦੀ ਵਿੱਚ ਅਰਥ ਕਰਦੇ ਹਨ। ਬਾਪ ਕਹਿੰਦੇ ਹਨ ਕੁਝ - ਕੁਝ ਅੱਖਰ ਠੀਕ ਹਨ। ਭਗਵਾਨੁਵਾਚ ਹੈ ਲੇਕਿਨ ਭਗਵਾਨ ਕਿਸਨੂੰ ਕਿਹਾ ਜਾਂਦਾ ਹਾਂ, ਇਹ ਕਿਸੇ ਨੂੰ ਪਤਾ ਨਹੀਂ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬੇਹੱਦ ਬਾਪ ਦੇ ਪ੍ਰਾਪਰਟੀ ਦੀ ਮੈਂ ਮਾਲਿਕ ਹਾਂ, ਜਿਵੇਂ ਬਾਪ ਸ਼ਾਂਤੀ, ਪਵਿੱਤਰਤਾ, ਆਨੰਦ ਦਾ ਸਾਗਰ ਹੈ, ਇੰਵੇਂ ਮੈਂ ਆਤਮਾ ਮਾਸਟਰ ਸਾਗਰ ਹਾਂ, ਇਸੇ ਨਸ਼ੇ ਵਿੱਚ ਰਹਿਣਾ ਹੈ।

2. ਡਰਾਮਾ ਕਹਿ ਪੁਰਸ਼ਾਰਥ ਨਹੀਂ ਛੱਡਣਾ ਹੈ, ਕਰਮ ਜ਼ਰੂਰ ਕਰਨੇ ਹਨ। ਕਰਮ- ਅਕਰਮ - ਵਿਕਰਮ ਦੀ ਗਤੀ ਨੂੰ ਸਮਝ ਸਦਾ ਸ੍ਰੇਸ਼ਠ ਕਰਮ ਹੀ ਕਰਨੇ ਹਨ।

ਵਰਦਾਨ:-
ਸਦਾ ਬਾਪ ਦੇ ਅਵਿਨਾਸ਼ੀ ਅਤੇ ਨਿਸਵਾਰਥ ਪ੍ਰੇਮ ਵਿੱਚ ਲਵਲੀਨ ਰਹਿਣ ਵਾਲੇ ਮਾਇਆਪ੍ਰੂਫ਼ ਭਵ:

ਜੋ ਬੱਚੇ ਸਦਾ ਬਾਪ ਦੇ ਪਿਆਰ ਵਿੱਚ ਲਵਲੀਨ ਰਹਿੰਦੇ ਹਨ ਉਨ੍ਹਾਂ ਨੂੰ ਮਾਇਆ ਅਕਰਸ਼ਿਤ ਨਹੀਂ ਕਰ ਸਕਦੀ। ਜਿਵੇਂ ਵਾਟਰਪ੍ਰੂਫ਼ ਕਪੜ੍ਹਾ ਹੁੰਦਾ ਹੈ ਤਾਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਟਿਕਦੀ। ਇੰਵੇਂ ਹੀ ਜੋ ਲਗਨ ਵਿੱਚ ਲਵਲੀਨ ਰਹਿੰਦੇ ਹਨ ਉਹ ਮਾਇਆਪਰੂਫ ਬਣ ਜਾਂਦੇ ਹਨ। ਮਾਇਆ ਦਾ ਕੋਈ ਵੀ ਵਾਰ, ਵਾਰ ਨਹੀਂ ਕਰ ਸਕਦਾ ਕਿਉਂਕਿ ਬਾਪ ਦਾ ਪਿਆਰ ਅਵਿਨਾਸ਼ੀ ਅਤੇ ਨਿਸਵਾਰਥ ਹੈ, ਇਸਦੇ ਜੋ ਵੀ ਅਨੁਭਵੀ ਬਣ ਗਏ ਉਹ ਅਲਪਕਾਲ ਦੇ ਪਿਆਰ ਵਿੱਚ ਫੰਸ ਨਹੀਂ ਸਕਦੇ। ਇੱਕ ਬਾਪ ਦੂਸਰਾ ਮੈਂ, ਉਸਦੇ ਵਿਚਕਾਰ ਤੀਜਾ ਕੋਈ ਆ ਨਹੀਂ ਸਕਦਾ।

ਸਲੋਗਨ:-
ਨਿਆਰੇ - ਪਿਆਰੇ ਹੋਕੇ ਕਰਮ ਕਰਨ ਵਾਲਾ ਹੀ ਸੈਕਿੰਡ ਵਿੱਚ ਫੁਲ ਸਟਾਪ ਲਗਾ ਸਕਦਾ ਹੈ।