02.08.20     Avyakt Bapdada     Punjabi Murli     01.03.86    Om Shanti     Madhuban
 


ਹੋਲੀਹੰਸ ਬੁੱਧੀ , ਵ੍ਰਿਤੀ ਦ੍ਰਿਸ਼ਟੀ ਅਤੇ ਮੁੱਖ


ਅੱਜ ਬਾਪਦਾਦਾ ਸਰਵ ਹੋਲੀ ਹੰਸ ਦੀ ਸਭਾ ਵੇਖ ਰਹੇ ਹਨ। ਇਹ ਸਧਾਰਨ ਸਭਾ ਨਹੀਂ ਹੈ। ਪਰ ਰੂਹਾਨੀ ਹੋਲੀ ਹੰਸਾਂ ਦੀ ਸਭਾ ਹੈ। ਬਾਪਦਾਦਾ ਹਰ ਇੱਕ ਹੋਲੀ ਹੰਸ ਨੂੰ ਵੇਖ ਰਹੇ ਹਨ ਕਿ ਸਾਰੇ ਕਿੱਥੋਂ ਤੱਕ ਹੋਲੀ ਹੰਸ ਬਣੇ ਹਨ। ਹੰਸ ਦੀ ਵਿਸ਼ੇਸ਼ਤਾ ਚੰਗੀ ਤਰ੍ਹਾਂ ਨਾਲ ਜਾਣਦੇ ਹੋ? ਸਭ ਤੋਂ ਪਹਿਲੇ ਹੰਸ ਬੁੱਧੀ ਅਰਥਾਤ ਹਮੇਸ਼ਾ ਹਰ ਆਤਮਾ ਦੇ ਪ੍ਰਤੀ ਸ਼੍ਰੇਸ਼ਠ ਅਤੇ ਸ਼ੁਭ ਸੋਚਣ ਵਾਲੇ। ਹੋਲੀ ਹੰਸ ਅਰਥਾਤ ਕੰਕਰ ਅਤੇ ਰਤਨ ਨੂੰ ਚੰਗੀ ਤਰ੍ਹਾਂ ਪਰਖਣ ਵਾਲੇ ਅਤੇ ਫਿਰ ਧਾਰਨ ਕਰਨ ਵਾਲੇ। ਪਹਿਲੇ ਹਰ ਆਤਮਾ ਦੇ ਭਾਵ ਨੂੰ ਪਰਖਣ ਵਾਲੇ ਅਤੇ ਫਿਰ ਧਾਰਨ ਕਰਨ ਵਾਲੇ। ਕਦੀ ਵੀ ਬੁੱਧੀ ਵਿੱਚ ਕਿਸੀ ਵੀ ਆਤਮਾ ਦੇ ਪ੍ਰਤੀ ਅਸ਼ੁਭ ਜਾਂ ਸਾਧਾਰਨ ਭਾਵ ਧਾਰਨ ਕਰਨ ਵਾਲੇ ਨਾ ਹੋਣ। ਸਦਾ ਸ਼ੁਭ ਭਾਵ ਅਤੇ ਸ਼ੁਭ ਭਾਵਨਾ ਧਾਰਨ ਕਰਨਾ। ਭਾਵ ਜਾਨਣ ਨਾਲ ਕਦੇ ਵੀ ਕਿਸੇ ਦੇ ਸਧਾਰਨ ਸੁਭਾਅ ਜਾਂ ਵਿਅਰਥ ਸ੍ਵਭਾਵ ਦਾ ਪ੍ਰਭਾਵ ਨਹੀਂ ਪਵੇਗਾ। ਸ਼ੁਭ ਭਾਵ, ਸ਼ੁਭ ਭਾਵਨਾ, ਜਿਸ ਨੂੰ ਭਾਵ ਸ੍ਵਭਾਵ ਕਹਿੰਦੇ ਹੋ, ਜੋ ਵਿਅਰਥ ਹਨ ਉਨ੍ਹਾਂ ਨੂੰ ਬਦਲਣਾ ਹੈ। ਬਾਪਦਾਦਾ ਵੇਖ ਰਹੇ ਹਨ - ਅਜਿਹੇ ਹੰਸ ਬੁੱਧੀ ਕਿੱਥੇ ਤਕ ਬਣੇ ਹਨ? ਅਜਿਹੇ ਹੰਸ ਵ੍ਰਿਤੀ ਮਤਲਬ ਹਮੇਸ਼ਾ ਹਰ ਆਤਮਾ ਦੇ ਪ੍ਰਤੀ ਸ਼੍ਰੇਸ਼ਠ ਕਲਿਆਣ ਦੀ ਵ੍ਰਿਤੀ। ਹਰ ਆਤਮਾ ਦੇ ਅਕਲਿਆਣ ਦੀਆਂ ਗੱਲਾਂ ਸੁਣਦੇ, ਵੇਖਦੇ ਵੀ ਅਕਲਿਆਣ ਨੂੰ ਕਲਿਆਣ ਦੀ ਵ੍ਰਿਤੀ ਨਾਲ ਬਦਲ ਲੈਣਾ - ਇਸ ਨੂੰ ਕਹਿੰਦੇ ਹਨ ਹੋਲੀ ਹੰਸ ਵ੍ਰਿਤੀ। ਆਪਣੇ ਕਲਿਆਣ ਦੀ ਵ੍ਰਿਤੀ ਤੋਂ ਹੋਰਾਂ ਨੂੰ ਵੀ ਬਦਲ ਸਕਦੇ ਹੋ। ਉਨ੍ਹਾਂ ਦੇ ਅਕਲਿਆਣ ਦੀ ਵ੍ਰਿਤੀ ਨੂੰ ਆਪਣੇ ਕਲਿਆਣ ਦੀ ਵ੍ਰਿਤੀ ਨਾਲ ਬਦਲ ਲੈਣਾ ਹੈ - ਇਹ ਹੀ ਹੋਲੀ ਹੰਸ ਦਾ ਕਰ੍ਤਵ ਹੈ। ਇਸ ਹੀ ਪ੍ਰਮਾਣ ਦ੍ਰਿਸ਼ਟੀ ਵਿੱਚ ਹਮੇਸ਼ਾ ਹਰ ਆਤਮਾ ਦੇ ਪ੍ਰਤੀ ਸ਼੍ਰੇਸ਼ਠ, ਸ਼ੁੱਧ ਸਨੇਹ ਦੀ ਦ੍ਰਿਸ਼ਟੀ ਹੋਵੇ। ਕਿਵੇਂ ਦਾ ਵੀ ਹੋਵੇ ਪਰ ਆਪਣੇ ਵੱਲੋਂ ਸਭ ਦੇ ਪ੍ਰਤੀ ਰੂਹਾਨੀ ਆਤਮਿਕ ਸਨੇਹ ਦੀ ਦ੍ਰਿਸ਼ਟੀ ਧਾਰਨ ਕਰਨਾ ਹੈ। ਇਸ ਨੂੰ ਕਹਿੰਦੇ ਹਨ ਹੋਲੀ ਹੰਸ ਦ੍ਰਿਸ਼ਟੀ। ਇਸੇ ਤਰ੍ਹਾਂ ਦੇ ਬੋਲ ਵਿੱਚ ਵੀ ਪਹਿਲੇ ਸੁਣਾਇਆ ਹੈ ਬੁਰਾ ਬੋਲ ਵੱਖ ਚੀਜ਼ ਹੈ। ਉਹ ਤਾਂ ਬ੍ਰਾਹਮਣਾਂ ਦਾ ਬਦਲ ਗਿਆ ਹੈ ਪਰ ਵਿਅਰਥ ਬੋਲ ਨੂੰ ਵੀ ਹੋਲੀ ਹੰਸ ਮੂੰਹੋਂ ਨਹੀਂ ਕਹਿਣਗੇ। ਮੂੰਹ ਵੀ ਹੋਲੀ ਹੰਸ ਮੂੰਹ ਹੋਵੇ! ਜਿਸ ਦੇ ਮੂੰਹ ਤੋਂ ਕਦੀ ਵਿਅਰਥ ਨਾ ਨਿਕਲੇ, ਇਸ ਨੂੰ ਕਹਾਂਗੇ ਹੰਸ ਮੁੱਖ ਸਥਿਤੀ। ਤਾਂ ਹੋਲੀ ਹੰਸ ਬੁੱਧੀ, ਵ੍ਰਿਤੀ, ਦ੍ਰਿਸ਼ਟੀ ਅਤੇ ਮੂੰਹ। ਜਦੋਂ ਉਹ ਪਵਿੱਤਰ ਅਤੇ ਸ੍ਰੇਸ਼ਠ ਬਣ ਜਾਂਦੇ ਹਨ ਤਾਂ ਆਪੇ ਹੀ ਹੋਲੀ ਹੰਸ ਦੀ ਸਥਿਤੀ ਦਾ ਪ੍ਰਤੱਖ ਪ੍ਰਭਾਵ ਵਿਖਾਈ ਦਿੰਦਾ ਹੈ। ਤਾਂ ਸਾਰੇ ਆਪਣੇ ਆਪਨੂੰ ਵੇਖੋ ਕਿ ਕਿੱਥੇ ਤੱਕ ਹਮੇਸ਼ਾ ਹੋਲੀ ਹੰਸ ਬਣ ਚਲਦੇ - ਫਿਰਦੇ ਹੋ? ਕਿਓਂਕਿ ਸ੍ਵ-ਉਨਤੀ ਦਾ ਸਮੇਂ ਜਿਆਦਾ ਨਹੀਂ ਰਿਹਾ ਹੈ, ਇਸਲਈ ਆਪਣੇ ਆਪਨੂੰ ਚੈਕ ਕਰੋ ਅਤੇ ਚੇਂਜ ਕਰੋ।

ਇਸ ਸਮੇਂ ਦਾ ਪਰਿਵਰਤਨ ਬਹੁਤ ਕਾਲ ਦੇ ਪਰਿਵਰਤਨ ਵਾਲੀ ਗੋਲਡਨ ਦੁਨੀਆਂ ਦੇ ਅਧਿਕਾਰੀ ਬਣਾਏਗਾ। ਇਹ ਇਸ਼ਾਰਾ ਬਾਪਦਾਦਾ ਨੇ ਪਹਿਲੇ ਵੀ ਦਿੱਤਾ ਹੈ। ਸਵ ਦੀ ਤਰਫ ਡਬਲ ਅੰਡਰ ਲਾਈਨ ਨਾਲ ਅਟੈਂਸ਼ਨ ਸਭ ਦੀ ਹੈ? ਥੋੜੇ ਸਮੇਂ ਦਾ ਅਟੈਂਸ਼ਨ ਹੈ ਅਤੇ ਬਹੁਤ ਕਾਲ ਦੇ ਅਟੈਂਸ਼ਨ ਦੇ ਫਲਸ੍ਵਰੂਪ ਸ਼੍ਰੇਸ਼ਠ ਪ੍ਰਾਪਤੀ ਦੀ ਪ੍ਰਾਲਬੱਧ ਹੈ ਇਸਲਈ ਇਹ ਥੋੜਾ ਸਮੇਂ ਬਹੁਤ ਸ਼੍ਰੇਸ਼ਠ ਸੁਹਾਵਣਾ ਹੈ। ਮਿਹਨਤ ਵੀ ਨਹੀਂ ਹੈ ਸਿਰਫ ਜੋ ਬਾਪ ਨੇ ਕਿਹਾ ਅਤੇ ਧਾਰਨ ਕੀਤਾ। ਅਤੇ ਧਾਰਨ ਕਰਨ ਨਾਲ ਪ੍ਰੈਕਟੀਕਲ ਆਪੇ ਹੀ ਹੋਵੇਗਾ। ਹੋਲੀ ਹੰਸ ਦਾ ਕੰਮ ਹੀ ਹੈ ਧਾਰਨ ਕਰਨਾ। ਤਾਂ ਇਵੇਂ ਹੋਲੀ ਹੰਸਾਂ ਦੀ ਇਹ ਸਭਾ ਹੈ ਨਾ। ਨਾਲੇਜਫੁਲ ਬਣ ਗਏ। ਵਿਅਰਥ ਜਾਂ ਸਾਧਾਰਨ ਨੂੰ ਚੰਗੀ ਤਰ੍ਹਾਂ ਨਾਲ ਸਮਝ ਗਏ ਹੋ। ਤਾਂ ਸਮਝਣ ਦੇ ਬਾਦ ਕਰਮ ਵਿੱਚ ਆਪੇ ਹੀ ਆਉਂਦਾ ਹੈ। ਉਵੇਂ ਵੀ ਸਾਧਾਰਨ ਭਾਸ਼ਾ ਵਿੱਚ ਇਹ ਹੀ ਕਹਿੰਦੇ ਹੋ ਨਾ ਕਿ ਹੁਣ ਮੇਰੇ ਨੂੰ ਸਮਝ ਵਿੱਚ ਆਇਆ। ਫਿਰ ਕਰਨ ਦੇ ਬਿਨਾ ਰਹਿ ਨਹੀਂ ਸਕਦੇ ਹੋ। ਤਾਂ ਪਹਿਲੇ ਇਹ ਚੈਕ ਕਰੋ ਕਿ ਸਾਧਾਰਨ ਅਤੇ ਵਿਅਰਥ ਕੀ ਹੈ? ਕਦੀ ਵਿਅਰਥ ਜਾਂ ਸਾਧਾਰਨ ਨੂੰ ਹੀ ਸ਼੍ਰੇਸ਼ਠ ਤਾਂ ਨਹੀਂ ਸਮਝ ਲੈਂਦੇ? ਇਸਲਈ ਪਹਿਲੇ - ਪਹਿਲੇ ਮੁੱਖ ਹੈ ਹੋਲੀ ਹੰਸ ਬੁੱਧੀ। ਉਸ ਵਿੱਚ ਆਪੇ ਹੀ ਪਰਖਣ ਦੀ ਸ਼ਕਤੀ ਆ ਹੀ ਜਾਂਦੀ ਹੈ ਕਿਓਂਕਿ ਵਿਅਰਥ ਸੰਕਲਪ ਅਤੇ ਵਿਅਰਥ ਸਮੇਂ ਉਦੋਂ ਜਾਂਦਾ ਹੈ ਜੱਦ ਉਸ ਦੀ ਪਰਖ ਨਹੀਂ ਰਹਿੰਦੀ ਕਿ ਇਹ ਰਾਈਟ ਹੈ ਜਾਂ ਰਾਂਗ ਹੈ। ਆਪਣੇ ਵਿਅਰਥ ਨੂੰ, ਰਾਂਗ ਨੂੰ ਰਾਈਟ ਸਮਝ ਲੈਂਦੇ ਹਨ ਤੱਦ ਹੀ ਜਿਆਦਾ ਵਿਅਰਥ ਸਮੇਂ ਜਾਂਦਾ ਹੈ। ਹੈ ਵਿਅਰਥ ਪਰ ਸਮਝਦੇ ਹਨ ਕਿ ਮੈ ਸਮਰਥ, ਰਾਈਟ ਸੋਚ ਰਹੀ ਹਾਂ। ਜੋ ਮੈਂ ਕਿਹਾ ਉਹ ਹੀ ਰਾਈਟ ਹੈ। ਇਸੇ ਵਿੱਚ ਪਰਖਣ ਦੀ ਸ਼ਕਤੀ ਨਾ ਹੋਣ ਦੇ ਕਾਰਨ ਮਨ ਦੀ ਸ਼ਕਤੀ ਸਮੇਂ ਦੀ ਸ਼ਕਤੀ, ਵਾਣੀ ਦੀ ਸ਼ਕਤੀ ਸਭ ਚਲੀ ਜਾਂਦੀ ਹੈ। ਅਤੇ ਦੂਜਿਆਂ ਤੋਂ ਮਿਹਨਤ ਲੈਣ ਦਾ ਬੋਝਾ ਵੀ ਚੜ੍ਹਦਾ ਹੈ। ਕਾਰਨ? ਕਿਓਂਕਿ ਹੋਲੀ ਹੰਸ ਬੁੱਧੀ ਨਹੀਂ ਬਣੇ ਹੋ। ਤਾਂ ਬਾਪਦਾਦਾ ਸਾਰੇ ਹੋਲੀ ਹੰਸਾਂ ਨੂੰ ਫਿਰ ਤੋਂ ਇਹ ਹੀ ਇਸ਼ਾਰਾ ਦੇ ਰਹੇ ਹਨ ਕਿ ਉਲਟੇ ਨੂੰ ਉਲਟਾ ਨਹੀਂ ਕਰੋ। ਇਹ ਹੈ ਹੀ ਉਲਟਾ, ਇਹ ਨਹੀਂ ਸੋਚੋ ਪਰ ਉਲਟੇ ਨੂੰ ਸੁਲਟਾ ਕਿਵੇਂ ਕਰੀਏ ਇਹ ਸੋਚੋ। ਇਸ ਨੂੰ ਕਿਹਾ ਜਾਂਦਾ ਹੈ ਕਲਿਆਣ ਦੀ ਭਾਵਨਾ। ਸ਼੍ਰੇਸ਼ਠ ਭਾਵ, ਸ਼ੁਭ ਭਾਵਨਾ ਨਾਲ ਆਪਣੇ ਵਿਅਰਥ ਭਾਵ - ਸੁਭਾਅ ਅਤੇ ਦੂਜੇ ਦੇ ਭਾਵ - ਸੁਭਾਅ ਨੂੰ ਪਰਿਵਰਤਨ ਕਰਨ ਦੀ ਵਿਜੈ ਪ੍ਰਾਪਤ ਕਰਨਗੇ! ਸਮਝਾ। ਪਹਿਲੇ ਸਵ ਤੇ ਵਿਜਯੀ ਫਿਰ ਸਰਵ ਤੇ ਵਿਜਯੀ, ਫਿਰ ਪ੍ਰਕ੍ਰਿਤੀ ਤੇ ਵਿਜਯੀ ਬਣਨਗੇ। ਇਹ ਤਿੰਨੋਂ ਵਿਜੇ ਤੁਹਾਨੂੰ ਵਿਜੇ ਮਾਲਾ ਦਾ ਮਣਕਾ ਬਣਾਉਣਗੇ। ਪ੍ਰਕ੍ਰਿਤੀ ਵਿੱਚ ਵਾਯੂਮੰਡਲ, ਵਾਇਬ੍ਰੇਸ਼ਨ ਜਾਂ ਸਥੂਲ ਪ੍ਰਕ੍ਰਿਤੀ ਦੀ ਸਮੱਸਿਆਵਾਂ ਸਭ ਆ ਜਾਂਦੀਆਂ ਹਨ। ਤਾਂ ਤਿੰਨਾਂ ਤੇ ਵਿਜਯੀ ਹੋ? ਇਸੀ ਅਧਾਰ ਨਾਲ ਵਿਜੇ ਮਾਲਾ ਦਾ ਨੰਬਰ ਆਪਣਾ ਵੇਖ ਸਕਦੇ ਹੋ, ਇਸਲਈ ਨਾਮ ਹੀ ਵਿਜੰਤੀ ਮਾਲਾ ਰੱਖਿਆ ਹੈ। ਤਾਂ ਸਾਰੇ ਵਿਜਯੀ ਹੋ? ਚੰਗਾ!

ਅੱਜ ਅਸਟ੍ਰੇਲੀਆ ਵਾਲਿਆਂ ਦਾ ਟਰਨ ਹੈ। ਅਸ੍ਟ੍ਰੇਲੀਆ ਵਾਲਿਆਂ ਨੂੰ ਮਧੂਬਨ ਤੋਂ ਵੀ ਗੋਲਡਨ ਚਾਂਸਲਰ ਬਣਨ ਦਾ ਚਾਂਸ ਮਿਲਦਾ ਹੈ ਕਿਓਂਕਿ ਸਾਰਿਆਂ ਨੂੰ ਅੱਗੇ ਰੱਖਣ ਦਾ ਚਾਂਸ ਦਿੰਦੇ ਹੋ, ਇਹ ਵਿਸ਼ੇਸ਼ਤਾ ਹੈ। ਹੋਰਾਂ ਨੂੰ ਅੱਗੇ ਰੱਖਣਾ ਇਹ ਚਾਂਸ ਦੇਣਾ ਅਰਥਾਤ ਚਾਂਸਲਰ ਬਣਨਾ ਹੈ। ਚਾਂਸ ਲੈਣ ਵਾਲੇ ਨੂੰ, ਚਾਂਸ ਦੇਣ ਵਾਲੇ ਨੂੰ ਦੋਵਾਂ ਨੂੰ ਚਾਂਸਲਰ ਕਹਿੰਦੇ ਹਨ। ਬਾਪਦਾਦਾ ਹਮੇਸ਼ਾ ਹਰ ਬੱਚੇ ਦੀ ਵਿਸ਼ੇਸ਼ਤਾ ਵੇਖਦੇ ਹਨ ਅਤੇ ਵਰਨਣ ਕਰਦੇ ਹਨ। ਅਸ੍ਟ੍ਰੇਲੀਆ ਵਿੱਚ ਪਾਂਡਵਾਂ ਨੂੰ ਸੇਵਾ ਦਾ ਚਾਂਸ ਵਿਸ਼ੇਸ਼ ਮਿਲਿਆ ਹੋਇਆ ਹੈ। ਜਿਆਦਾ ਸੈਂਟਰਜ਼ ਵੀ ਪਾਂਡਵ ਸੰਭਾਲਦੇ ਹਨ। ਸ਼ਕਤੀਆਂ ਨੇ ਪਾਂਡਵਾਂ ਨੂੰ ਚਾਂਸ ਦਿੱਤਾ ਹੈ। ਅੱਗੇ ਰੱਖਣ ਵਾਲੇ ਹਮੇਸ਼ਾ ਅੱਗੇ ਰਹਿੰਦੇ ਹੀ ਹਨ। ਇਹ ਵੀ ਸ਼ਕਤੀਆਂ ਦੀ ਵਿਸ਼ਾਲਤਾ ਹੈ। ਪਰ ਪਾਂਡਵ ਆਪਣੇ ਨੂੰ ਹਮੇਸ਼ਾ ਨਿਮਿਤ ਸਮਝ ਸੇਵਾ ਵਿੱਚ ਅੱਗੇ ਵੱਧ ਰਹੇ ਹੋ ਨਾ। ਸੇਵਾ ਵਿੱਚ ਨਿਮਿਤ ਭਾਵ ਹੀ ਸੇਵਾ ਦੀ ਸਫਲਤਾ ਦਾ ਅਧਾਰ ਹੈ। ਬਾਪਦਾਦਾ ਤਿੰਨ ਸ਼ਬਦ ਕਹਿੰਦੇ ਹਨ ਨਾ, ਜੋ ਸਾਕਾਰ ਦੁਆਰਾ ਵੀ ਲਾਸ੍ਟ ਵਿੱਚ ਉਚਾਰਨ ਕੀਤੇ। ਨਿਰਾਕਾਰੀ, ਨਿਰਵਿਕਾਰੀ ਅਤੇ ਨਿਰਹੰਕਾਰੀ। ਇਹ ਤਿੰਨੇ ਵਿਸ਼ੇਸ਼ਤਾਵਾਂ ਨਿਮਿਤ ਭਾਵ ਤੋਂ ਆਪੇ ਹੀ ਆਉਂਦੀ ਹੈ। ਨਿਮਿਤ ਭਾਵ ਨਹੀਂ ਤਾਂ ਇਨਾਂ ਤਿੰਨਾਂ ਵਿਸ਼ੇਸ਼ਤਾਵਾਂ ਦਾ ਅਨੁਭਵ ਨਹੀਂ ਹੁੰਦਾ। ਨਿਮਿਤ ਭਾਵ ਕਈ ਪ੍ਰਕਾਰ ਦਾ ਮੈਂ -ਪਨ, ਮੇਰਾ - ਪਨ ਸਹਿਜ ਹੀ ਖਤਮ ਕਰ ਦਿੰਦਾ ਹੈ। ਨਾ ਮੈਂ ਨਾ ਮੇਰਾ। ਸਥਿਤੀ ਵਿੱਚ ਜੋ ਹਲਚਲ ਹੁੰਦੀ ਹੈ ਉਹ ਇਸੇ ਇੱਕ ਕਮੀ ਦੇ ਕਾਰਨ। ਸੇਵਾ ਵਿੱਚ ਵੀ ਮਿਹਨਤ ਕਰਨੀ ਪੈਂਦੀ ਅਤੇ ਆਪਣੇ ਉਡਦੀ ਕਲਾ ਦੀ ਸਥਿਤੀ ਵਿੱਚ ਵੀ ਮਿਹਨਤ ਕਰਨੀ ਪੈਂਦੀ ਹੈ। ਨਿਮਿਤ ਹਨ ਮਤਲਬ ਨਿਮਿਤ ਬਣਾਉਣ ਵਾਲਾ ਹਮੇਸ਼ਾ ਯਾਦ ਰਹੇ। ਤਾਂ ਇਸੇ ਵਿਸ਼ੇਸ਼ਤਾ ਨਾਲ ਹਮੇਸ਼ਾ ਸੇਵਾ ਦੀ ਵ੍ਰਿਧੀ ਕਰਦੇ ਹੋਏ ਅੱਗੇ ਵੱਧ ਰਹੇ ਹੋ ਨਾ। ਸੇਵਾ ਦਾ ਵਿਸਤਾਰ ਹੋਣਾ ਹੈ, ਇਹ ਵੀ ਸੇਵਾ ਦੀ ਸਫਲਤਾ ਦੀ ਨਿਸ਼ਾਨੀ ਹੈ। ਹੁਣ ਅਚਲ - ਅਡੋਲ ਸਥਿਤੀ ਦੇ ਚੰਗੇ ਅਨੁਭਵੀ ਹੋ ਗਏ ਹੋ। ਸਮਝਾ - ਅਸ੍ਟ੍ਰੇਲੀਆ ਮਤਲਬ ਕੁਝ ਐਕਸਟਰਾ ਹੈ, ਜੋ ਹੋਰਾਂ ਵਿਚ ਨਹੀਂ। ਅਸ੍ਟ੍ਰੇਲੀਆ ਵਿੱਚ ਵੈਰਾਇਟੀ ਗੁਜਰਾਤੀ ਆਦਿ ਨਹੀਂ ਹਨ। ਚੈਰਿਟੀ ਬਿਗਨਸ ਐਟ ਹੋਮ ਦਾ ਕੰਮ ਜਿਆਦਾ ਕੀਤਾ ਹੈ। ਹਮਜਿਨਸ ਨੂੰ ਜਗਾਇਆ ਹੈ। ਕੁਮਾਰ - ਕੁਮਾਰੀਆਂ ਦਾ ਚੰਗਾ ਕਲਿਆਣ ਹੋ ਰਿਹਾ ਹੈ। ਇਸ ਜੀਵਨ ਵਿੱਚ ਆਪਣੇ ਜੀਵਨ ਦਾ ਸ਼੍ਰੇਸ਼ਠ ਫੈਸਲਾ ਕਰਨਾ ਹੁੰਦਾ ਹੈ। ਆਪਣੀ ਜੀਵਨ ਬਣਾ ਲੀਤੀ ਤਾਂ ਹਮੇਸ਼ਾ ਦੇ ਲਈ ਸ਼੍ਰੇਸ਼ਠ ਬਣ ਗਏ। ਉਲਟੀ ਸੀੜੀ ਚੜ੍ਹਨ ਤੋਂ ਬੱਚ ਗਏ। ਬਾਪਦਾਦਾ ਖੁਸ਼ ਹੁੰਦੇ ਹਨ ਕਿ ਇੱਕ ਦੂਜੇ ਨਾਲ ਕਈ ਦੀਪਕ ਜੱਗਾ ਕੇ ਦੀਪਮਾਲਾ ਬਣਾ ਰਹੇ ਹਨ। ਉਮੰਗ - ਉਤਸਾਹ ਚੰਗਾ ਹੈ। ਸੇਵਾ ਵਿੱਚ ਬੀਜੀ ਰਹਿਣ ਨਾਲ ਉੱਨਤੀ ਚੰਗੀ ਕਰ ਰਹੇ ਹਨ।

ਇੱਕ ਤਾਂ ਨਿਮਿਤ ਭਾਵ ਦੀ ਗੱਲ ਸੁਣਾਈ, ਦੂਜਾ ਜੋ ਸੇਵਾ ਦੇ ਨਿਮਿਤ ਬਣਦੇ ਉਨ੍ਹਾਂ ਦੇ ਲਈ ਆਪਣੀ ਉਨਤੀ ਪ੍ਰਤੀ ਅਤੇ ਸੇਵਾ ਦੀ ਉਨਤੀ ਪ੍ਰਤੀ ਇੱਕ ਵਿਸ਼ੇਸ਼ ਸਲੋਗਨ ਸੇਫਟੀ ਦਾ ਸਾਧਨ ਹੈ। ਅਸੀਂ ਨਿਮਿਤ ਬਣੇ ਹੋਏ ਹਾਂ ਜੋ ਕਰਾਂਗੇ ਸਾਨੂੰ ਵੇਖ ਸਭ ਕਰਨਗੇ ਕਿਓਂਕਿ ਸੇਵਾ ਦੇ ਨਿਮਿਤ ਬਣਨਾ ਮਤਲਬ ਸਟੇਜ ਤੇ ਆਉਣਾ। ਜਿਵੇਂ ਕੋਈ ਪਾਰ੍ਟਧਾਰੀ ਜਦੋਂ ਸਟੇਜ਼ ਤੇ ਆਉਂਦਾ ਹੈ ਤਾਂ ਕਿੰਨਾ ਅਟੈਂਸ਼ਨ ਰੱਖਦਾ ਹੈ। ਤਾਂ ਸੇਵਾ ਦੇ ਨਿਮਿਤ ਬਣਨਾ ਮਤਲਬ ਸਟੇਜ ਤੇ ਪਾਰ੍ਟ ਵਜਾਉਣਾ। ਸਟੇਜ ਵੱਲ ਸਾਰਿਆਂ ਦੀ ਨਜ਼ਰ ਹੁੰਦੀ ਹੈ। ਅਤੇ ਜੋ ਜਿੰਨਾ ਹੀਰੋ ਐਕਟਰ ਹੁੰਦਾ ਹੈ ਉਸ ਤੇ ਜ਼ਿਆਦਾ ਨਜ਼ਰ ਹੁੰਦੀ ਹੈ। ਤਾਂ ਇਹ ਸਲੋਗਨ ਸੇਫਟੀ ਦਾ ਸਾਧਨ ਹੈ, ਇਸ ਵਿੱਚ ਆਪੇ ਹੀ ਉਡਦੀ ਕਲਾ ਦਾ ਅਨੁਭਵ ਕਰਨਗੇ। ਉਵੇਂ ਤਾਂ ਭਾਵੇਂ ਸੈਂਟਰ ਤੇ ਰਹਿੰਦੇ ਜਾਂ ਕਿਤੇ ਵੀ ਰਹਿਕੇ ਸੇਵਾ ਕਰਦੇ ਸੇਵਾਧਾਰੀ ਤਾਂ ਸਭ ਹਨ। ਕਈ ਆਪਣੇ ਨਿਮਿਤ ਸਥਾਨਾਂ ਤੇ ਰਹਿ ਕੇ ਸੇਵਾ ਦਾ ਚਾਂਸ ਲੈਂਦੇ ਹਨ ਉਹ ਵੀ ਸੇਵਾ ਦੀ ਸਟੇਜ ਤੇ ਹਨ। ਸੇਵਾ ਦੇ ਸਿਵਾਏ ਆਪਣੇ ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸੇਵਾ ਦਾ ਵੀ ਖਾਤਾ ਬਹੁਤ ਜਮਾ ਹੁੰਦਾ ਹੈ। ਸੱਚੀ ਦਿਲ ਨਾਲ ਸੇਵਾ ਕਰਨ ਵਾਲੇ ਆਪਣਾ ਖਾਤਾ ਬਹੁਤ ਚੰਗੀ ਤਰ੍ਹਾਂ ਨਾਲ ਜਮਾ ਕਰ ਰਹੇ ਹਨ। ਬਾਪਦਾਦਾ ਦੇ ਕੋਲ ਹਰ ਇੱਕ ਬੱਚੇ ਦਾ ਆਦਿ ਤੋਂ ਅੰਤ ਤਕ ਸੇਵਾ ਦਾ ਖਾਤਾ ਹੈ ਅਤੇ ਆਟੋਮੈਟਿਕਲੀ ਉਸ ਵਿੱਚ ਜਮਾਂ ਹੁੰਦਾ ਰਹਿੰਦਾ ਹੈ। ਇੱਕ - ਇੱਕ ਦਾ ਅਕਾਊਂਟ ਨਹੀਂ ਰੱਖਣਾ ਪੈਂਦਾ ਹੈ। ਅਕਾਊਂਟ ਰੱਖਣ ਵਾਲਿਆਂ ਦੇ ਕੋਲ ਬਹੁਤ ਫਾਈਲ ਹੁੰਦੀ ਹੈ। ਬਾਪ ਦੇ ਕੋਲ ਸਥੂਲ ਫਾਈਲ ਕੋਈ ਨਹੀਂ ਹੈ। ਇੱਕ ਸੇਕੇਂਡ ਵਿਚ ਹਰ ਇੱਕ ਦਾ ਆਦਿ ਤੋਂ ਹੁਣ ਤਕ ਦਾ ਰਜਿਸਟਰ ਇਮਰਜ ਹੁੰਦਾ ਹੈ। ਆਟੋਮੈਟਿਕ ਜਮਾਂ ਹੁੰਦਾ ਰਹਿੰਦਾ ਹੈ। ਇਵੇਂ ਕਦੀ ਨਹੀਂ ਸਮਝਣਾ ਸਾਨੂੰ ਤਾਂ ਕੋਈ ਵੇਖਦਾ ਨਹੀਂ, ਸਮਝਦਾ ਨਹੀਂ। ਬਾਪਦਾਦਾ ਦੇ ਕੋਲ ਤਾਂ ਜੋ ਜਿਵੇਂ ਹੈ, ਜਿੰਨਾ ਕਰਦਾ ਹੈ, ਜਿਸ ਸਟੇਜ ਤੋਂ ਕਰਦਾ ਹੈ ਸਭ ਜਮਾਂ ਹੁੰਦਾ ਹੈ। ਫਾਈਲ ਨਹੀਂ ਹੈ ਪਰ ਫਾਈਨਲ ਹੈ। ਅਸਟ੍ਰੇਲੀਆ ਵਿੱਚ ਸ਼ਕਤੀਆਂ ਨੇ ਬਾਪ ਦੇ ਬਣਨ ਦੀ, ਬਾਪ ਨੂੰ ਪਹਿਚਾਣ ਬਾਪ ਤੋਂ ਸਨੇਹ ਨਿਭਾਉਣ ਵਿੱਚ ਹਿੰਮਤ ਬਹੁਤ ਚੰਗੀ ਵਿਖਾਈ ਹੈ। ਹਲਚਲ ਦੀ ਭੁੱਲ ਹੁੰਦੀ ਹੈ ਉਹ ਤਾਂ ਕਈ ਜਗ੍ਹਾ ਦੇ, ਧਰਨੀ ਦੇ ਜਾਂ ਟੋਟਲ ਪਿਛਲੇ ਜੀਵਨ ਦੇ ਸੰਸਕਾਰ ਕਾਰਨ ਹਲਚਲ ਆਉਂਦੀ ਹੈ। ਉਨ੍ਹਾਂ ਨੂੰ ਵੀ ਪਾਰ ਕਰ ਸਨੇਹ ਦੇ ਬੰਧਨ ਵਿੱਚ ਅੱਗੇ ਵੱਧਦੇ ਰਹਿੰਦੇ ਹਨ ਇਸਲਈ ਬਾਪਦਾਦਾ ਸ਼ਕਤੀਆਂ ਦੀ ਹਿੰਮਤ ਤੇ ਮੁਬਾਰਕ ਦਿੰਦੇ ਹਨ। ਇੱਕ ਬਲ ਇੱਕ ਭਰੋਸਾ ਅਗੇ ਵੱਧਾ ਰਿਹਾ ਹੈ। ਤਾਂ ਸ਼ਕਤੀਆਂ ਦੀ ਹਿੰਮਤ ਅਤੇ ਪਾਂਡਵਾਂ ਦਾ ਸੇਵਾ ਦਾ ਉਮੰਗ ਦੋਵੇਂ ਪੰਖ ਪੱਕੇ ਹੋ ਗਏ ਹਨ। ਸੇਵਾ ਦੇ ਖ਼ੇਤਰ ਵਿੱਚ ਪਾਂਡਵ ਵੀ ਮਹਾਵੀਰ ਬਣ ਅੱਗੇ ਵੱਧ ਰਹੇ ਹਨ। ਹਲਚਲ ਨੂੰ ਪਾਰ ਕਰਨ ਵਿੱਚ ਹੁਸ਼ਿਆਰ ਹਨ। ਸਭ ਦਾ ਚਿੱਤਰ ਉਹ ਹੀ ਹੈ। ਪਾਂਡਵ ਮੋਟੇ ਤਾਜੇ ਲੰਬੇ - ਚੋੜੇ ਵਿਖਾਉਂਦੇ ਹਨ ਕਿਓਂਕਿ ਸਥਿਤੀ ਉਵੇਂ ਉੱਚੀ ਅਤੇ ਮਜਬੂਤ ਹੈ ਇਸਲਈ ਪਾਂਡਵ ਉੱਚ ਅਤੇ ਬਹਾਦੁਰ ਵਿਖਾਏ ਹਨ। ਅਸ੍ਟ੍ਰੇਲੀਆਂ ਵਾਲੇ ਰਹਿਮਦਿਲ ਵੀ ਜਿਆਦਾ ਹਨ। ਭਟਕਦੀਆਂ ਹੋਈਆਂ ਆਤਮਾਵਾਂ ਦੇ ਉੱਪਰ ਰਹਿਮਦਿਲ ਬਣ ਸੇਵਾ ਵਿੱਚ ਅੱਗੇ ਵਧ ਰਹੇ ਹਨ। ਉਹ ਕਦੀ ਸੇਵਾ ਦੇ ਬਿਨਾ ਰਹਿ ਨਹੀਂ ਸਕਦੇ। ਬਾਪ ਦਾਦਾ ਨੂੰ ਬੱਚਿਆਂ ਦੇ ਅੱਗੇ ਵੱਧਣ ਦੀ ਵਿਸ਼ੇਸ਼ਤਾ ਤੇ ਸਦਾ ਖੁਸ਼ੀ ਹੈ। ਵਿਸ਼ੇਸ਼ ਖੁਸ਼ਨਸੀਬ ਹੋ। ਹਰ ਬੱਚੇ ਦੇ ਉਮੰਗ - ਉਤਸਾਹ ਤੇ ਬਾਪਦਾਦਾ ਨੂੰ ਹਰਸ਼ ਹੁੰਦਾ ਹੈ। ਕਿਵੇਂ ਹਰ ਇੱਕ ਸ਼੍ਰੇਸ਼ਠ ਲਕਸ਼ਯ ਨਾਲ ਅੱਗੇ ਵੱਧ ਰਹੇ ਹਨ ਅਤੇ ਵੱਧਦੇ ਰਹਿਣਗੇ। ਬਾਪਦਾਦਾ ਹਮੇਸ਼ਾ ਵਿਸ਼ੇਸ਼ਤਾ ਨੂੰ ਹੀ ਵੇਖਦੇ ਹਨ। ਹਰ ਇੱਕ, ਇੱਕ ਦੂਜੇ ਤੋਂ ਪਿਆਰਾ ਲੱਗਦਾ ਹੈ। ਤੁਸੀਂ ਵੀ ਇੱਕ ਦੂਜੇ ਨੂੰ ਇਸ ਵਿਧੀ ਨਾਲ ਵੇਖਦੇ ਹੋ ਨਾ! ਜਿਸ ਨੂੰ ਵੀ ਵੇਖੋ ਇੱਕ ਦੂਜੇ ਤੋਂ ਪਿਆਰੇ ਲੱਗਣ ਕਿਓਂਕਿ 5 ਹਜ਼ਾਰ ਵਰ੍ਹੇ ਦੇ ਬਾਦ ਵਿਛੜੇ ਹੋਏ ਆਪਸ ਵਿੱਚ ਮਿਲੇ ਹਨ ਤਾ ਕਿੰਨੇ ਪਿਆਰੇ ਲੱਗਦੇ ਹਨ। ਬਾਪ ਨਾਲ ਪਿਆਰ ਦੀ ਨਿਸ਼ਾਨੀ ਇਹ ਹੈ ਕਿ ਸਾਰੀ ਬ੍ਰਾਹਮਣ ਆਤਮਾਵਾਂ ਪਿਆਰੀਆਂ ਲੱਗਣਗੀਆਂ। ਹਰ ਬ੍ਰਾਹਮਣ ਪਿਆਰਾ ਲੱਗਣਾ ਮਾਨਾ ਬਾਪ ਨਾਲ ਪਿਆਰ ਹੈ। ਮਾਲਾ ਵਿੱਚ ਇੱਕ ਦੂਜੇ ਦੇ ਸੰਬੰਧ ਵਿੱਚ ਤਾਂ ਬ੍ਰਾਹਮਣ ਹੀ ਆਉਣਗੇ ਬਾਪ ਤਾਂ ਰਿਟਾਇਰ ਹੋ ਵੇਖਣਗੇ ਇਸਲਈ ਬਾਪ ਨਾਲ ਪਿਆਰ ਦੀ ਨਿਸ਼ਾਨੀ ਨੂੰ ਹਮੇਸ਼ਾ ਅਨੁਭਵ ਕਰੋ। ਸਾਰੇ ਬਾਪ ਦੇ ਪਿਆਰੇ ਹਨ ਤਾਂ ਸਾਡੇ ਵੀ ਪਿਆਰੇ ਹਨ। ਅੱਛਾ।

ਪਾਰਟੀਆਂ ਨਾਲ :-

1- ਸਾਰੇ ਆਪਣੇ ਨੂੰ ਵਿਸ਼ੇਸ਼ ਆਤਮਾ ਸਮਝਦੇ ਹੋ? ਵਿਸ਼ੇਸ਼ ਆਤਮਾ ਹੈ, ਵਿਸ਼ੇਸ਼ ਕੰਮ ਦੇ ਨਿਮਿਤ ਹਨ ਅਤੇ ਵਿਸ਼ੇਸ਼ਤਾਵਾਂ ਵਿਖਾਉਣੀਆਂ ਹਨ - ਇਵੇਂ ਹਮੇਸ਼ਾ ਸਮ੍ਰਿਤੀ ਵਿੱਚ ਹਹੋ। ਵਿਸ਼ੇਸ਼ ਸਮ੍ਰਿਤੀ ਸਾਧਾਰਨ ਸਮ੍ਰਿਤੀ ਨੂੰ ਵੀ ਸ਼ਕਤੀਸ਼ਾਲੀ ਬਣਾ ਦਿੰਦੀ ਹੈ। ਵਿਅਰਥ ਨੂੰ ਵੀ ਸਮਾਪ੍ਤ ਕਰ ਦਿੰਦੀ ਹੈ। ਤਾਂ ਹਮੇਸ਼ਾ ਇਹ ਵਿਸ਼ੇਸ਼ ਸ਼ਬਦ ਯਾਦ ਰੱਖਣਾ। ਬੋਲਣਾ ਵੀ ਵਿਸ਼ੇਸ਼, ਵੇਖਣਾ ਵੀ ਵਿਸ਼ੇਸ਼, ਕਰਨਾ ਵੀ ਵਿਸ਼ੇਸ਼, ਸੋਚਣਾ ਵੀ ਵਿਸ਼ੇਸ਼। ਹਰ ਗੱਲ ਵਿੱਚ ਇਹ ਵਿਸ਼ੇਸ਼ ਸ਼ਬਦ ਲਿਆਉਣ ਨਾਲ ਆਪੇ ਹੀ ਬਦਲ ਜਾਣਗੇ। ਅਤੇ ਇਸੇ ਸਮ੍ਰਿਤੀ ਨਾਲ ਆਪਣਾ ਪਰਿਵਰਤਨ ਵਿਸ਼ਵ ਪਰਿਵਰਤਨ ਸਹਿਜ ਹੋ ਜਾਏਗਾ। ਹਰ ਗੱਲ ਵਿੱਚ ਵਿਸ਼ੇਸ਼ ਸ਼ਬਦ ਐਡ ਕਰਦੇ ਜਾਣਾ ਹੈ। ਇਸੇ ਨਾਲ ਜੋ ਸੰਪੂਰਨਤਾ ਨੂੰ ਪ੍ਰਾਪਤ ਕਰਨ ਦਾ ਲਕਸ਼ਯ ਹੈ, ਮੰਜ਼ਿਲ ਹੈ ਉਸ ਨੂੰ ਪ੍ਰਾਪਤ ਕਰ ਲਵੋਗੇ।

2- ਹਮੇਸ਼ਾ ਬਾਪ ਅਤੇ ਵਰਸੇ ਦੀ ਸਮ੍ਰਿਤੀ ਵਿੱਚ ਰਹਿੰਦੇ ਹੋ? ਸ਼੍ਰੇਸ਼ਠ ਸਮ੍ਰਿਤੀ ਦੁਆਰਾ ਸ਼੍ਰੇਸ਼ਠ ਸਥਿਤੀ ਦਾ ਅਨੁਭਵ ਹੁੰਦਾ ਹੈ? ਸਥਿਤੀ ਦਾ ਅਧਾਰ ਹੈ ਸਮ੍ਰਿਤੀ। ਸਮ੍ਰਿਤੀ ਕਮਜ਼ੋਰ ਹੈ ਤਾਂ ਸਥਿਤੀ ਵੀ ਕਮਜ਼ੋਰ ਹੋ ਜਾਂਦੀ ਹੈ। ਸਮ੍ਰਿਤੀ ਹਮੇਸ਼ਾ ਸ਼ਕਤੀਸ਼ਾਲੀ ਰਹੇ। ਸ਼ਕਤੀਸ਼ਾਲੀ ਸਮ੍ਰਿਤੀ ਹੈ ਮੈਂ ਬਾਪ ਦਾ ਅਤੇ ਬਾਪ ਮੇਰਾ। ਇਸੇ ਸਮ੍ਰਿਤੀ ਨਾਲ ਸਥਿਤੀ ਸ਼ਕਤੀਸ਼ਾਲੀ ਰਹੇਗੀ ਅਤੇ ਦੂਜਿਆਂ ਨੂੰ ਵੀ ਸ਼ਕਤੀਸ਼ਾਲੀ ਬਣਾਉਣਗੇ। ਤਾਂ ਹਮੇਸ਼ਾ ਸਮ੍ਰਿਤੀ ਦੇ ਉੱਪਰ ਵਿਸ਼ੇਸ਼ ਅਟੈਂਸ਼ਨ ਰਹੇ। ਸਮਰਥ ਸਮ੍ਰਿਤੀ, ਸਮਰਥ ਸਥਿਤੀ, ਸਮਰਥ ਸੇਵਾ ਸਵਤਾ ਹੁੰਦੀ ਰਹੇ। ਸਮ੍ਰਿਤੀ, ਸਥਿਤੀ ਅਤੇ ਸੇਵਾ ਤਿੰਨੇ ਹੀ ਸਮਰਥ ਹੋਣ । ਜਿਵੇਂ ਸਵਿੱਚ ਆਨ ਕਰੋ ਤਾਂ ਰੋਸ਼ਨੀ ਹੋ ਜਾਂਦੀ ਹੈ, ਆਫ ਕਰੋ ਤਾਂ ਹਨ੍ਹੇਰਾ ਹੋ ਜਾਂਦਾ ਹੈ, ਇਵੇਂ ਹੀ ਇਹ ਸਮ੍ਰਿਤੀ ਵੀ ਇੱਕ ਸਵਿੱਚ ਹੈ। ਸਮ੍ਰਿਤੀ ਦਾ ਸਵਿੱਚ ਜੇ ਕਮਜ਼ੋਰ ਹੈ ਤਾਂ ਸਥਿਤੀ ਵੀ ਕਮਜ਼ੋਰ ਹੈ। ਹਮੇਸ਼ਾ ਸਮ੍ਰਿਤੀ ਰੂਪੀ ਸਵਿੱਚ ਦਾ ਅਟੈਂਸ਼ਨ। ਇਸੇ ਨਾਲ ਹੀ ਆਪ ਦਾ ਅਤੇ ਸਰਵ ਦਾ ਕਲਿਆਣ ਹੈ। ਨਵਾਂ ਜਨਮ ਹੋਇਆ ਤਾਂ ਨਵੀਂ ਸਮ੍ਰਿਤੀ ਹੋਵੇ। ਪੁਰਾਣੀ ਸਮ੍ਰਿਤੀਆਂ ਸਭ ਸਮਾਪਤ। ਤਾਂ ਇਸ ਵਿਧੀ ਨਾਲ ਹਮੇਸ਼ਾ ਸਿੱਧੀ ਨੂੰ ਪ੍ਰਾਪਤ ਕਰਦੇ ਚਲੋ।

3- ਸਾਰੇ ਆਪਣੇ ਨੂੰ ਭਗਵਾਨ ਸਮਝਦੇ ਹੋ? ਵਰਦਾਨ ਭੂਮੀ ਤੇ ਆਉਣਾ ਇਹ ਮਹਾਨ ਭਾਗਿਆ ਹੈ। ਇੱਕ ਭਾਗ ਵਰਦਾਨ ਭੂਮੀ ਤੇ ਪਹੁੰਚਣ ਦਾ ਮਿਲ ਗਿਆ, ਇਸੇ ਭਾਗ ਨੂੰ ਜਿੰਨਾ ਚਾਹੋ ਸ਼੍ਰੇਸ਼ਠ ਬਣਾ ਸਕਦੇ ਹੋ। ਸ਼੍ਰੇਸ਼ਠ ਮੱਤ ਹੀ ਭਾਗ ਦੀ ਰੇਖਾ ਖਿੱਚਣ ਦੀ ਕਲਮ ਹੈ। ਇਸ ਵਿੱਚ ਜਿੰਨਾ ਵੀ ਆਪਣੀ ਸ਼੍ਰੇਸ਼ਠ ਰੇਖਾ ਬਣਾਉਂਦੇ ਜਾਵੋਗੇ ਉਨ੍ਹਾਂ ਸ਼੍ਰੇਸ਼ਠ ਬਣ ਜਾਵੋਗੇ। ਸਾਰੇ ਕਲਪ ਦੇ ਅੰਦਰ ਇਹ ਹੀ ਸ਼੍ਰੇਸ਼ਠ ਸਮੇਂ ਭਾਗ ਦੀ ਰੇਖਾ ਬਣਾਉਣ ਦੀ ਹੈ। ਅਜਿਹੇ ਸਮੇਂ ਤੇ ਅਤੇ ਅਜਿਹੇ ਸਥਾਨ ਤੇ ਪਹੁੰਚ ਗਏ। ਤਾਂ ਥੋੜੇ ਵਿੱਚ ਖੁਸ਼ ਹੋਣ ਵਾਲੇ ਨਹੀਂ। ਜੱਦ ਦੇਣ ਵਾਲਾ ਦਾਤਾ ਦੇ ਰਿਹਾ ਹੈ ਤਾਂ ਲੈਣ ਵਾਲਾ ਥੱਕੇ ਕਿਉਂ। ਬਾਪ ਦੀ ਯਾਦ ਹੀ ਸ਼੍ਰੇਸ਼ਠ ਬਣਾਉਂਦੀ ਹੈ। ਬਾਪ ਨੂੰ ਯਾਦ ਕਰਨਾ ਮਤਲਬ ਪਾਵਨ ਬਣਨਾ। ਜਨਮ - ਜਨਮ ਦਾ ਸੰਬੰਧ ਹੈ ਤਾਂ ਯਾਦ ਕੀ ਮੁਸ਼ਕਿਲ ਹੈ? ਸਿਰਫ ਸਨੇਹ ਨਾਲ ਅਤੇ ਸੰਬੰਧ ਨਾਲ ਯਾਦ ਕਰੋ। ਜਿੱਥੇ ਸਨੇਹ ਹੁੰਦਾ ਹੈ ਉੱਥੇ ਯਾਦ ਨਾ ਆਵੇ।, ਇਹ ਹੋ ਨਹੀਂ ਸਕਦਾ। ਭੁੱਲਣ ਦੀ ਕੋਸ਼ਿਸ਼ ਕਰੋ ਤਾਂ ਵੀ ਯਾਦ ਆਉਂਦਾ ਹੈ ।ਅੱਛਾ!

ਵਰਦਾਨ:-
ਮਸਤਕ ਦੁਆਰਾ ਸੰਤੁਸ਼ਟਤਾ ਦੇ ਚਮਕ ਦੀ ਝਲਕ ਵਿਖਾਉਣ ਵਾਲੇ ਸਾਖਸ਼ਾਤਕਾਰਮੂਰਤ ਭਵ

ਜੋ ਹਮੇਸ਼ਾ ਸੰਤੁਸ਼ਟ ਰਹਿੰਦੇ, ਹਨ ਉਨ੍ਹਾਂ ਦੇ ਮਸਤਕ ਤੇ ਸੰਤੁਸ਼ਟਤਾ ਦੀ ਝਲਕ ਹਮੇਸ਼ਾ ਚਮਕਦੀ ਰਹਿੰਦੀ ਹੈ, ਉਨ੍ਹਾਂ ਨੂੰ ਕੋਈ ਵੀ ਉਦਾਸ ਆਤਮਾ ਜੇ ਵੇਖ ਲੈਂਦੀ ਹੈ ਤਾਂ ਉਹ ਵੀ ਖੁਸ਼ ਹੋ ਜਾਂਦੀ ਹੈ, ਉਸ ਦੀ ਉਦਾਸੀ ਮਿਟ ਜਾਂਦੀ ਹੈ। ਜਿਨ੍ਹਾਂ ਦੇ ਕੋਲ ਸੰਤੁਸ਼ਟਤਾ ਦੀ ਖੁਸ਼ੀ ਦਾ ਖਜਾਨਾ ਹੈ ਉਨ੍ਹਾਂ ਦੇ ਪਿਛੇ ਆਪੇ ਹੀ ਸਭ ਆਕਰਸ਼ਿਤ ਹੁੰਦੇ ਹਨ। ਉਨ੍ਹਾਂ ਦੀ ਖੁਸ਼ੀ ਦਾ ਚਿਹਰਾ ਚੇਤੰਨ ਬੋਰਡ ਬਣ ਜਾਂਦਾ ਹੈ ਜੋ ਕਈ ਆਤਮਾਵਾਂ ਨੂੰ ਬਣਾਉਣ ਵਾਲਾ ਪਰਿਚੈ ਦਿੰਦਾ ਹੈ। ਤਾਂ ਅਜਿਹੀ ਸੰਤੁਸ਼ਟ ਰਹਿਣ ਅਤੇ ਸਰਵ ਨੂੰ ਸੰਤੁਸ਼ਟ ਕਰਨ ਵਾਲੀ ਸੰਤੁਸ਼ਟ ਮਣੀਆਂ ਬਣੋ । ਜਿਸ ਨਾਲ ਕਈਆਂ ਨੂੰ ਸਾਖਸ਼ਾਤਕਾਰ ਹੋਣ।

ਸਲੋਗਨ:-
ਚੋਟ ਲਗਾਉਣ ਵਾਲੇ ਦਾ ਕੰਮ ਹੈ ਚੋਟ ਲਗਾਉਣਾ ਅਤੇ ਤੁਹਾਡਾ ਕੰਮ ਹੈ ਆਪਣੇ ਨੂੰ ਬਚਾ ਲੈਣਾ।