02.10.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਇਸ ਮ੍ਰਿਤੂਲੋਕ ਦਾ ਅੰਤ ਹੈ, ਅਮਰਲੋਕ ਦੀ ਸਥਾਪਨਾ ਹੋ ਰਹੀ ਹੈ, ਇਸਲਈ ਤੁਹਾਨੂੰ ਮ੍ਰਿਤੂਲੋਕ ਵਾਲਿਆਂ ਨੂੰ ਯਾਦ ਨਹੀਂ ਕਰਨਾ ਹੈ"

ਪ੍ਰਸ਼ਨ:-
ਬਾਪ ਆਪਣੇ ਗ਼ਰੀਬ ਬੱਚਿਆਂ ਨੂੰ ਕਿਹੜੀ ਸਮ੍ਰਿਤੀ ਦਵਾਉਂਦੇ ਹਨ?

ਉੱਤਰ:-
ਬੱਚੇ, ਜਦੋਂ ਤੁਸੀਂ ਵਾਈਸਲੈਸ (ਪਵਿੱਤਰ) ਸੀ ਤਾਂ ਬਹੁਤ ਸੁਖੀ ਸੀ। ਤੁਹਾਡੇ ਵਰਗਾ ਸ਼ਾਹੂਕਾਰ ਦੂਸਰਾ ਕੋਈ ਨਹੀਂ ਸੀ, ਤੁਸੀਂ ਅਪਾਰ ਸੁਖੀ ਸੀ। ਧਰਤੀ, ਅਸਮਾਨ ਸਾਰੇ ਤੁਹਾਡੇ ਹੱਥ ਵਿੱਚ ਸੀ। ਹੁਣ ਬਾਪ ਤੁਹਾਨੂੰ ਫਿਰ ਤੋਂ ਸਾਹੂਕਾਰ ਬਣਾਉਣ ਲਈ ਆਏ ਹਨ।

ਗੀਤ:-
ਨੈਣ ਹੀਣ ਕੋ ਰਾਹ ਦਿਖਾਓ ਪ੍ਭੁ...

ਓਮ ਸ਼ਾਂਤੀ
ਮਿੱਠੇ ਮਿੱਠੇ ਰੂਹਾਨੀ ਬੱਚਿਓ, ਆਤਮਾਵਾਂ ਨੇ ਗੀਤ ਸੁਣਿਆ। ਕਿਸਨੇ ਕਿਹਾ? ਆਤਮਾਵਾਂ ਦੇ ਰੂਹਾਨੀ ਬਾਪ ਨੇ। ਰੂਹਾਨੀ ਬਾਪ ਨੇ ਰੂਹਾਨੀ ਬੱਚਿਆਂ ਨੂੰ ਕਿਹਾ - ਬਾਬਾ। ਉਹਨਾਂ ਨੂੰ ਈਸ਼ਵਰ ਵੀ ਕਿਹਾ ਜਾਂਦਾ, ਪਿਤਾ ਵੀ ਕਿਹਾ ਜਾਂਦਾ। ਕਿਹੜਾ ਪਿਤਾ? ਪਰਮਪਿਤਾ। ਬਾਪ ਹਨ ਦੋ। ਇੱਕ ਲੌਕਿਕ ਦੂਸਰਾ ਪਾਰਲੌਕਿਕ। ਲੌਕਿਕ ਬਾਪ ਦੇ ਬੱਚੇ ਪਾਰਲੌਕਿਕ ਬਾਪ ਨੂੰ ਪੁਕਾਰਦੇ ਹਨ। ਹੇ ਬਾਬਾ, ਬਾਬਾ ਦਾ ਨਾਮ? ਸ਼ਿਵ। ਉਹ ਸ਼ਿਵ ਨਿਰਾਕਾਰੀ ਪੂਜਿਆ ਜਾਂਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਸੁਪ੍ਰੀਮ ਫਾਦਰ। ਲੌਕਿਕ ਬਾਪ ਨੂੰ ਸੁਪ੍ਰੀਮ ਨਹੀਂ ਕਿਹਾ ਜਾਂਦਾ। ਉੱਚ ਤੇ ਉੱਚ ਸਾਰੀਆਂ ਆਤਮਾਵਾਂ ਦਾ ਬਾਪ ਇੱਕ ਹੀ ਹੈ। ਸਾਰੀਆਂ ਜੀਵ ਆਤਮਾਵਾਂ ਉਸ ਬਾਪ ਨੂੰ ਯਾਦ ਕਰਦੀਆਂ ਹਨ। ਆਤਮਾਵਾਂ ਇਹ ਭੁੱਲ ਗਈਆਂ ਹਨ ਕਿ ਸਾਡਾ ਬਾਪ ਕੌਣ ਹੈ? ਪੁਕਾਰਦੇ ਹਨ ਓ ਗੌਡ ਫਾਦਰ, ਸਾਨੂੰ ਨੈਣ ਹੀਣ ਨੂੰ ਨੈਣ ਦੇਵੋ ਤਾਂਕਿ ਅਸੀਂ ਆਪਣੇ ਬਾਪ ਨੂੰ ਪਛਾਣੀਏ। ਭਗਤੀ ਮਾਰਗ ਵਿੱਚ ਅਸੀਂ ਅੰਨੇ ਬਣ ਕੇ ਠੋਕਰਾਂ ਖਾਂਦੇ ਰਹਿੰਦੇ ਹਾਂ, ਹੁਣ ਇਹਨਾਂ ਠੋਕਰਾਂ ਤੋਂ ਛੁਡਾਓ। ਬਾਪ ਹੀ ਕਲਪ - ਕਲਪ ਆਕੇ ਭਾਰਤ ਨੂੰ ਹੇਵਿਨ ਬਣਾਉਂਦੇ ਹਨ। ਹੁਣ ਕਲਿਯੁਗ ਹੈ, ਸਤਿਯੁਗ ਆਉਣ ਵਾਲਾ ਹੈ। ਕਲਿਯੁਗ ਅਤੇ ਸਤਿਯੁਗ ਦੇ ਵਿੱਚ ਨੂੰ ਸੰਗਮ ਕਿਹਾ ਜਾਂਦਾ ਹੈ। ਇਹ ਹੈ ਪੁਰਸ਼ੋਤਮ ਸੰਗਮ। ਬੇਹੱਦ ਦਾ ਬਾਪ ਆਕੇ ਜੋ ਭ੍ਰਿਸ਼ਟਾਚਾਰੀ ਬਣ ਗਏ ਹਨ, ਉਨ੍ਹਾਂ ਨੂੰ ਸ੍ਰੇਸ਼ਠਾਚਾਰੀ, ਪੁਰਸ਼ੋਤਮ ਬਣਾਉਂਦੇ ਹਨ। ਲਕਸ਼ਮੀ - ਨਾਰਾਇਣ ਪੁਰਸ਼ੋਤਮ ਸਨ। ਲਕਸ਼ਮੀ - ਨਾਰਾਇਣ ਦੀ ਡਾਇਨੇਸਟੀ ਦਾ ਰਾਜ ਸੀ। ਇਹ ਬਾਪ ਆਕੇ ਸਮ੍ਰਿਤੀ ਦਿਵਾਉਂਦੇ ਹਨ। ਤੁਸੀਂ ਭਾਰਤਵਾਸੀ ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸਵਰਗਵਾਸੀ ਸੀ, ਹੁਣ ਨਰਕਵਾਸੀ ਹੋ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਭਾਰਤ ਹੈਵਿਨ ਸੀ, ਭਾਰਤ ਦੀ ਮਹਿਮਾ ਬਹੁਤ ਸੀ। ਸੋਨੇ ਹੀਰੇ ਦੇ ਮਹਿਲ ਸਨ। ਹੁਣ ਕੁਝ ਨਹੀਂ ਹੈ। ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ, ਸਿਰ੍ਫ ਸੂਰਜਵੰਸ਼ੀ ਸਨ। ਚੰਦ੍ਰਵਨਸ਼ੀ ਪਿੱਛੋਂ ਆਉਂਦੇ ਹਨ। ਬਾਪ ਸਮਝਾਉਂਦੇ ਹਨ ਤੁਸੀਂ ਹੀ ਸੂਰਜਵੰਸ਼ੀ ਸੀ। ਹੁਣ ਤੱਕ ਲਕਸ਼ਮੀ - ਨਾਰਾਇਣ ਦੇ ਮੰਦਿਰ ਬਣਾਉਂਦੇ ਰਹਿੰਦੇ ਹਨ। ਪਰ ਲਕਸ਼ਮੀ - ਨਾਰਾਇਣ ਦਾ ਰਾਜ ਕੱਦ ਸੀ? ਕਿਵੇਂ ਰਾਜ ਪਾਇਆ? ਇਹ ਕਿਸੇ ਨੂੰ ਪਤਾ ਨਹੀਂ, ਪੂਜਾ ਕਰਦੇ ਹਨ ਪਰ ਜਾਣਦੇ ਨਹੀਂ ਤਾਂ ਬਲਾਇੰਡ ਫੇਥ ਹੋਇਆ ਨਾ। ਸ਼ਿਵ ਦੀ, ਲਕਸ਼ਮੀ - ਨਾਰਾਇਣ ਦੀ ਪੂਜਾ ਕਰਦੇ ਹਨ, ਬਾਯੋਗ੍ਰਾਫੀ ਕੋਈ ਨਹੀਂ ਜਾਣਦੇ। ਭਾਰਤਵਾਸੀ ਆਪ ਕਹਿੰਦੇ ਹਨ ਅਸੀਂ ਪਤਿਤ ਹਾਂ। ਹੇ ਪਤਿਤ - ਪਾਵਨ ਬਾਬਾ ਆਓ, ਆਕੇ ਸਾਨੂੰ ਦੁਖਾਂ ਤੋਂ, ਰਾਵਣ ਰਾਜ ਤੋਂ ਲਿਬ੍ਰੇਟ ਕਰੋ। ਬਾਪ ਆਕੇ ਸਭ ਨੂੰ ਲਿਬ੍ਰੇਟ ਕਰਦੇ ਹਨ। ਬੱਚੇ ਜਾਣਦੇ ਹਨ ਕਿ ਸਤਿਯੁਗ ਵਿੱਚ ਇੱਕ ਹੀ ਰਾਜ ਸੀ। ਕਾਂਗ੍ਰੇਸੀ ਲੋਕ ਅਤੇ ਬਾਪੂ ਜੀ ਵੀ ਇਹ ਹੀ ਮੰਗਦੇ ਸੀ ਕਿ ਸਾਨੂੰ ਫਿਰ ਤੋਂ ਰਾਜਰਾਜ ਚਾਹੀਦਾ ਹੈ। ਅਸੀਂ ਸ੍ਵਰਗਵਾਸੀ ਬਣਨ ਚਾਹੁੰਦੇ ਹਾਂ। ਹੁਣ ਨਰਕਵਾਸੀਆਂ ਦਾ ਕੀ ਹਾਲ ਹੈ, ਵੇਖ ਰਹੇ ਹੋ? ਇਨ੍ਹਾਂ ਨੂੰ ਕਿਹਾ ਜਾਂਦਾ ਹੈ ਹੇਲ, ਡੇਵਿਲ ਵਰਲਡ। ਇਹ ਹੀ ਭਾਰਤ ਡੀਟੀ ਵਰਲਡ ਸੀ। ਹੁਣ ਡੇਵਿਲ ਵਰਲਡ ਬਣ ਗਿਆ ਹੈ।

ਬਾਬਾ ਸਮਝਾਉਂਦੇ ਹਨ ਤੁਸੀਂ 84 ਜਨਮ ਲਿੱਤੇ ਹਨ, ਨਾ ਕਿ 84 ਲੱਖ। ਇਹ ਤਾਂ ਸ਼ਾਸਤਰਾਂ ਵਿੱਚ ਗਪੌੜੇ ਲਗਾ ਦਿੱਤੇ ਹਨ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਸਦਗਤੀ ਮਾਰਗ ਸੀ। ਉੱਥੇ ਨਾ ਭਗਤੀ, ਨਾ ਦੁਖ ਦਾ ਨਾਮਨਿਸ਼ਾਨ ਸੀ, ਉਨ੍ਹਾਂ ਨੂੰ ਸੁਖਧਾਮ ਕਿਹਾ ਜਾਂਦਾ ਹੈ। ਬਾਪ ਸਮਝਾਉਂਦੇ ਹਨ ਤੁਸੀਂ ਅਸਲ ਵਿੱਚ ਸ਼ਾਂਤੀਧਾਮ ਦੇ ਰਹਿਣ ਵਾਲੇ ਹੋ। ਤੁਸੀਂ ਇੱਥੇ ਪਾਰ੍ਟ ਵਜਾਉਣ ਆਏ ਹੋ। ਪੁਨਰਜਨਮ 84 ਹੁੰਦੇ ਹਨ, ਨਾ ਕਿ 84 ਲੱਖ। ਉਹ ਬੇਹੱਦ ਦਾ ਬਾਪ ਆਇਆ ਹੈ, ਤੁਸੀਂ ਬੱਚਿਆਂ ਨੂੰ ਬੇਹੱਦ ਦਾ ਵਰਸਾ ਦੇਣ। ਬਾਪ ਤੁਸੀਂ ਆਤਮਾਵਾਂ ਨਾਲ ਗੱਲ ਕਰਦੇ ਹਨ। ਹੋਰ ਸਤਿਸੰਗਾਂ ਵਿੱਚ ਮਨੁੱਖ, ਮਨੁੱਖ ਨੂੰ ਭਗਤੀ ਦੀਆਂ ਗੱਲਾਂ ਸੁਣਾਉਂਦੇ ਹਨ। ਅੱਧਾਕਲਪ ਜੱਦ ਭਾਰਤ ਸ੍ਵਰਗ ਸੀ, ਇੱਕ ਵੀ ਪਤਿਤ ਨਹੀਂ ਸੀ। ਹੁਣ ਇੱਕ ਵੀ ਪਾਵਨ ਨਹੀਂ ਹੈ। ਇਹ ਹੈ ਪਤਿਤ ਦੁਨੀਆਂ। ਬਾਪ ਸਮਝਾਉਂਦੇ ਹਨ - ਗੀਤਾ ਵਿੱਚ ਕ੍ਰਿਸ਼ਨ ਭਗਵਾਨੁਵਾਚ ਲਿੱਖ ਦਿੱਤਾ ਹੈ। ਕ੍ਰਿਸ਼ਨ ਭਗਵਾਨ ਨਹੀਂ ਹੈ, ਨਾ ਕਿ ਉਸ ਨੇ ਗੀਤਾ ਸੁਣਾਈ ਹੈ। ਇਹ ਲੋਕ ਆਪਣੇ ਧਰਮ ਸ਼ਾਸਤਰ ਨੂੰ ਵੀ ਨਹੀਂ ਜਾਣਦੇ। ਆਪਣੇ ਧਰਮ ਨੂੰ ਹੀ ਭੁੱਲ ਗਏ ਹਨ। ਧਰਮ ਮੁੱਖ ਹੈ 4, ਪਹਿਲੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੂਰਜਵੰਸ਼ੀ, ਪਿੱਛੇ ਚੰਦਰਵੰਸ਼ੀ, ਦੋਨਾਂ ਨੂੰ ਮਿਲਾਕੇ ਕਹਿੰਦੇ ਹਨ ਦੇਵੀ - ਦੇਵਤਾ ਧਰਮ। ਉੱਥੇ ਦੁੱਖ ਦਾ ਨਾਮ ਨਹੀਂ ਸੀ। 21 ਜਨਮ ਤੁਸੀਂ ਸੁੱਖਧਾਮ ਵਿੱਚ ਸੀ। ਫਿਰ ਰਾਵਣਰਾਜ, ਭਗਤੀਮਾਰਗ ਸ਼ੁਰੂ ਹੁੰਦਾ ਹੈ। ਸ਼ਿਵਬਾਬਾ ਕਦੋਂ ਆਉਂਦੇ ਹਨ? ਜੱਦ ਰਾਤ ਹੁੰਦੀ ਹੈ। ਭਾਰਤ ਘੋਰ ਹਨ੍ਹੇਰੇ ਵਿੱਚ ਆ ਜਾਂਦਾ ਹੈ ਉਦੋਂ ਬਾਬਾ ਆਉਂਦੇ ਹਨ। ਗੁੱਡੀਆਂ ਦੀ ਪੂਜਾ ਕਰਦੇ ਰਹਿੰਦੇ ਹਨ। ਇੱਕ ਦੀ ਵੀ ਬਾਯੋਗ੍ਰਾਫੀ ਨਹੀਂ ਜਾਣਦੇ। ਭਗਤੀ ਮਾਰਗ ਵਿੱਚ ਕਈ ਧੱਕੇ ਖਾਂਦੇ ਹਨ, ਤੀਰਥਾਂ ਤੇ ਜਾਓ ਫੇਰੇ ਲਗਾਓ। ਕੋਈ ਪ੍ਰਾਪਤੀ ਨਹੀਂ ਹੈ। ਬਾਪ ਕਹਿੰਦੇ ਹਨ - ਮੈਂ ਆਕੇ ਤੁਹਾਨੂੰ ਬ੍ਰਹਮਾ ਦਵਾਰਾ ਅਸਲ ਗਿਆਨ ਸੁਣਾਉਂਦਾ ਹਾਂ। ਪੁਕਾਰਦੇ ਹਨ ਕਿ ਸਾਨੂੰ ਸੁਖਧਾਮ ਅਤੇ ਸ਼ਾਂਤੀਧਾਮ ਦੀ ਰਾਹ ਦੱਸੋ। ਬਾਪ ਕਹਿੰਦੇ ਹਨ - ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਅਸੀਂ ਤੁਹਾਨੂੰ ਬਹੁਤ ਸਾਹੂਕਾਰ ਬਣਾਇਆ ਸੀ। ਇੰਨਾ ਧਨ ਦਿੱਤਾ ਫਿਰ ਕਿੱਥੇ ਗਵਾਇਆ? ਤੁਸੀਂ ਕਿੰਨੇ ਸਾਹੂਕਾਰ ਸੀ। ਭਾਰਤ ਕੌਣ ਕਹਿਲਾਵੇ। ਭਾਰਤ ਹੀ ਸਭ ਤੋਂ ਉੱਚ ਤੋਂ ਉੱਚ ਖੰਡ ਸੀ। ਅਸਲ ਵਿੱਚ ਸਭ ਦਾ ਇਹ ਤੀਰਥ ਹੈ ਕਿਓਂਕਿ ਪਤਿਤ - ਪਾਵਨ ਬਾਪ ਦਾ ਬਰਥ ਪਲੇਸ ਹੈ। ਜੋ ਵੀ ਧਰਮ ਵਾਲੇ ਹਨ ਸਾਰਿਆਂ ਦੇ ਬਾਪ ਆਕੇ ਸਦਗਤੀ ਕਰਦੇ ਹਨ। ਹੁਣ ਰਾਵਣ ਦਾ ਰਾਜ ਸਾਰੀ ਸ੍ਰਿਸ਼ਟੀ ਵਿੱਚ ਹੈ ਸਿਰਫ ਲੰਕਾ ਵਿੱਚ ਨਹੀਂ। ਜਦ ਸੂਰਜਵੰਸ਼ੀ ਰਾਜ ਸੀ ਉਦੋਂ ਇਹ ਵਿਕਾਰ ਨਹੀਂ ਸਨ। ਭਾਰਤ ਵਾਈਸਲੈਸ ਸੀ, ਹੁਣ ਵਿਸ਼ਸ਼ ਹੈ। ਸਭ ਨਰਕਵਾਸੀ ਹਨ। ਸਤਿਯੁਗ ਵਿੱਚ ਜੋ ਦੈਵੀ ਸੰਪਰਦਾਏ ਸੀ, ਉਹ ਫਿਰ 84 ਜਨਮ ਭੋਗ ਆਸੁਰੀ ਸੰਪਰਦਾਏ ਬਣੇ ਹਨ ਫਿਰ ਦੈਵੀ ਸੰਪਰਦਾਏ ਬਣਦੇ ਹਨ। ਭਾਰਤ ਬਹੁਤ ਸਾਹੂਕਾਰ ਸੀ। ਹੁਣ ਗਰੀਬ ਬਣਿਆ ਹੈ ਇਸਲਈ ਭੀਖ ਮੰਗ ਰਹੇ ਹਨ। ਬਾਪ ਤੁਸੀਂ ਗਰੀਬ ਬੱਚਿਆਂ ਨੂੰ ਸਮ੍ਰਿਤੀ ਦਿਲਾਉਂਦੇ ਹਨ ਬੱਚੇ, ਤੁਸੀਂ ਕਿੰਨੇ ਸੁਖੀ ਸੀ। ਤੁਹਾਡੇ ਵਰਗਾ ਸੁੱਖ ਕਿਸੇ ਨੂੰ ਮਿਲ ਨਹੀਂ ਸਕਦਾ। ਧਰਤੀ, ਅਸਮਾਨ ਸਭ ਤੁਹਾਡੇ ਹੱਥਾਂ ਵਿੱਚ ਸੀ। ਸ਼ਾਸਤਰਾਂ ਵਿੱਚ ਕਲਪ ਦੀ ਉਮਰ ਲੰਬੀ ਦੱਸ ਕੇ ਸਾਰਿਆਂ ਨੂੰ ਕੁੰਭਕਰਨ ਦੀ ਆਸੁਰੀ ਨੀਂਦ ਵਿੱਚ ਸੁਲਾ ਦਿੱਤਾ ਹੈ। ਇਹ ਭਾਰਤ ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸ਼ਿਵਾਲਾ ਸੀ। ਉੱਥੇ ਪਵਿੱਤਰਤਾ ਸੀ, ਉਸ ਨਵੀਂ ਦੁਨੀਆਂ ਵਿੱਚ ਦੇਵੀ - ਦੇਵਤਾ ਰਾਜ ਕਰਦੇ ਸਨ। ਮਨੁੱਖ ਤਾਂ ਇਹ ਵੀ ਨਹੀਂ ਜਾਣਦੇ ਕਿ ਰਾਧੇ ਕ੍ਰਿਸ਼ਨ ਦਾ ਆਪਸ ਵਿੱਚ ਕੀ ਸੰਬੰਧ ਹੈ। ਦੋਨੋਂ ਵੱਖ - ਵੱਖ ਰਾਜਧਾਨੀ ਦੇ ਸੀ ਫਿਰ ਸਵੰਬਰ ਦੇ ਬਾਦ ਲਕਸ਼ਮੀ - ਨਾਰਾਇਣ ਬਣੇ। ਇਹ ਗਿਆਨ ਕੋਈ ਮਨੁੱਖ ਮਾਤਰ ਵਿੱਚ ਨਹੀਂ ਹੈ। ਸਪ੍ਰਿਚੂਲ਼ ਨਾਲੇਜ ਸਿਰਫ ਇੱਕ ਬਾਪ ਹੀ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ - ਆਤਮ - ਅਭਿਮਾਨੀ ਬਣੋ। ਮੈਨੂੰ ਆਪਣੇ ਪਰਮਪਿਤਾ ਨੂੰ ਯਾਦ ਕਰੋ। ਯਾਦ ਨਾਲ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਤੁਸੀਂ ਇੱਥੇ ਆਉਂਦੇ ਹੋ ਮਨੁੱਖ ਤੋਂ ਦੇਵਤਾ ਤੇ ਪਤਿਤ ਤੋਂ ਪਾਵਨ ਬਣਨ। ਹੁਣ ਇਹ ਹੈ ਰਾਵਣ ਰਾਜ। ਭਗਤੀ ਵਿੱਚ ਰਾਵਣ ਰਾਜ ਸ਼ੁਰੂ ਹੁੰਦਾ ਹੈ। ਸਭ ਭਗਤੀ ਕਰਨ ਵਾਲੇ ਰਾਵਣ ਦੇ ਪੰਜੇ ਵਿੱਚ ਹਨ। ਸਾਰੀ ਦੁਨੀਆਂ 5 ਵਿਕਾਰਾਂ ਰੂਪੀ ਰਾਵਣ ਦੀ ਕੈਦ ਵਿੱਚ ਹੈ, ਸ਼ੋਕ ਵਾਟਿਕਾ ਵਿੱਚ ਹਨ। ਬਾਪ ਆਕੇ ਸਭ ਨੂੰ ਲਿਬ੍ਰੇਟ ਕਰ ਗਾਈਡ ਬਣ ਨਾਲ ਲੈ ਜਾਂਦੇ ਹਨ। ਉਸ ਦੇ ਲਈ ਇਹ ਮਹਾਭਾਰਤ ਲੜਾਈ ਹੈ, ਜੋ 5 ਹਜਾਰ ਵਰ੍ਹੇ ਪਹਿਲੇ ਲੱਗੀ ਸੀ, ਹੁਣ ਬਾਪ ਫਿਰ ਤੋਂ ਸ੍ਵਰਗ ਬਣਾ ਰਹੇ ਹਨ। ਇਵੇਂ ਨਹੀਂ ਜਿਨ੍ਹਾਂ ਕੋਲ ਧਨ ਬਹੁਤ ਹੈ, ਉਹ ਸ੍ਵਰਗ ਵਿੱਚ ਹਨ। ਹੁਣ ਹੈ ਹੀ ਨਰਕ। ਪਤਿਤ - ਪਾਵਨ ਬਾਪ ਨੂੰ ਕਿਹਾ ਜਾਂਦਾ ਹੈ, ਨਾ ਕਿ ਨਦੀ ਨੂੰ। ਇਹ ਸਭ ਹੈ ਭਗਤੀ ਮਾਰਗ। ਇਹ ਗੱਲਾਂ ਬਾਬਾ ਹੀ ਆਕੇ ਸਮਝਾਉਂਦੇ ਹਨ। ਹੁਣ ਇਹ ਤਾਂ ਜਾਣਦੇ ਹੋ ਇੱਕ ਹੈ ਲੌਕਿਕ ਬਾਪ, ਦੂਜਾ ਹੈ ਪਾਰਲੌਕਿਕ, ਤੀਜਾ ਹੈ ਆਲੌਕਿਕ। ਹੁਣ ਪਾਰਲੌਕਿਕ ਬਾਪ ਸ਼ਿਵਬਾਬਾ ਬ੍ਰਹਮਾ ਦਵਾਰਾ ਬ੍ਰਾਹਮਣ ਧਰਮ ਸਥਾਪਨ ਕਰਦੇ ਹਨ। ਬ੍ਰਾਹਮਣਾਂ ਨੂੰ ਦੇਵਤਾ ਬਣਾਉਣ ਦੇ ਲਈ ਰਾਜਯੋਗ ਸਿਖਾਉਂਦੇ ਹਨ। ਆਤਮਾ ਹੀ ਪੁਨਰਜਨਮ ਲੈਂਦੀ ਹੈ। ਆਤਮਾ ਹੀ ਕਹਿੰਦੀ ਹੈ ਮੈਂ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹਾਂ। ਬਾਪ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣੋਂਗੇ। ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਹੁਣ ਮ੍ਰਿਤੂਲੋਕ ਦਾ ਅੰਤ ਹੈ, ਅਮਰਲੋਕ ਦੀ ਸਥਾਪਨਾ ਹੋ ਰਹੀ ਹੈ। ਬਾਕੀ ਸਭ ਕਈ ਧਰਮ ਖਲਾਸ ਹੋ ਜਾਣਗੇ। ਸਤਿਯੁਗ ਵਿੱਚ ਇੱਕ ਹੀ ਦੇਵੀ - ਦੇਵਤਾ ਧਰਮ ਸੀ ਫਿਰ ਚੰਦਰਵੰਸ਼ੀ ਰਾਮ ਸੀਤਾ ਤ੍ਰੇਤਾ ਵਿੱਚ ਸੀ। ਤੁਸੀਂ ਬੱਚਿਆਂ ਨੂੰ ਸਾਰੇ ਚੱਕਰ ਦੀ ਯਾਦ ਦਿਲਾਉਂਦੇ ਹਨ। ਸ਼ਾਂਤੀਧਾਮ ਅਤੇ ਸੁੱਖਧਾਮ ਦੀ ਸਥਾਪਨਾ ਬਾਪ ਹੀ ਕਰਦੇ ਹਨ। ਮਨੁੱਖ, ਮਨੁੱਖ ਨੂੰ ਸਦਗਤੀ ਦੇ ਨਹੀਂ ਸਕਦੇ। ਉਹ ਸਭ ਹੈ ਭਗਤੀ ਮਾਰਗ ਦੇ ਗੁਰੂ।

ਹੁਣ ਤੁਸੀਂ ਹੋ ਈਸ਼ਵਰੀ ਸੰਤਾਨ। ਬਾਬਾ ਤੋਂ ਰਾਜ ਭਾਗ ਲੈ ਰਹੇ ਹੋ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਪ੍ਰਜਾ ਤਾਂ ਬਹੁਤ ਬਣਨੀ ਹੈ। ਕੋਟੋਂ ਵਿੱਚੋਂ ਕੋਈ ਰਾਜਾ ਬਣਦੇ ਹਨ। ਸਤਿਯੁਗ ਨੂੰ ਕਿਹਾ ਜਾਂਦਾ ਹੈ ਫੁੱਲਾਂ ਦਾ ਬਗੀਚਾ। ਹੁਣ ਹੈ ਕੰਡਿਆਂ ਦਾ ਜੰਗਲ। ਰਾਵਣ ਰਾਜ ਬਦਲ ਰਿਹਾ ਹੈ। ਵਿਨਾਸ਼ ਹੋਣਾ ਹੈ। ਇਹ ਗਿਆਨ ਹੁਣ ਤੁਹਾਨੂੰ ਮਿਲ ਰਿਹਾ ਹੈ। ਲਕਸ਼ਮੀ - ਨਾਰਾਇਣ ਨੂੰ ਇਹ ਗਿਆਨ ਨਹੀਂ ਰਹਿੰਦਾ। ਪਰਾਏ ਲੋਪ ਹੋ ਜਾਂਦਾ ਹੈ। ਭਗਤੀ ਮਾਰਗ ਵਿੱਚ ਬਾਪ ਨੂੰ ਕੋਈ ਵੀ ਅਸਲ ਨਹੀਂ ਜਾਣਦੇ। ਬਾਪ ਹੈ ਰਚਤਾ। ਬ੍ਰਹਮਾ ਵਿਸ਼ਨੂੰ ਸ਼ੰਕਰ ਵੀ ਰਚਨਾ ਹੈ। ਸਰਵਵਿਆਪੀ ਕਹਿਣ ਨਾਲ ਵਰਸੇ ਦਾ ਹੱਕ ਖਤਮ ਹੋ ਜਾਂਦਾ ਹੈ। ਬਾਬਾ ਆਕੇ ਸਭ ਨੂੰ ਵਰਸਾ ਦਿੰਦੇ ਹਨ। 84 ਜਨਮ ਉਹ ਹੀ ਲੈਂਦੇ ਹਨ ਜੋ ਪਹਿਲੇ - ਪਹਿਲੇ ਸਤਿਯੁਗ ਵਿੱਚ ਆਉਂਦੇ ਹਨ। ਕ੍ਰਿਸ਼ਚਨ ਲੋਕ ਕਰਕੇ 40 ਜਨਮ ਲੈਂਦੇ ਹੋਣਗੇ। ਇੱਕ ਭਗਵਾਨ ਨੂੰ ਲੱਭਣ ਦੇ ਲਈ ਕਿੰਨੇ ਧੱਕੇ ਖਾਂਦੇ ਹਨ। ਹੁਣ ਤੁਸੀਂ ਧੱਕੇ ਨਹੀਂ ਖਾਵੋਗੇ। ਇੱਕ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਇਹ ਹੈ ਯਾਤਰਾ। ਇਹ ਹੈ ਗੌਡ ਫਾਦਰਲੀ ਯੂਨੀਵਰਸਿਟੀ। ਤੁਹਾਡੀ ਆਤਮਾ ਪੜ੍ਹਦੀ ਹੈ। ਸਾਧੂ - ਸੰਤ ਕਹਿ ਦਿੰਦੇ - ਅਤੇ ਨਿਰਲੇਪ ਹਨ। ਪਰ ਆਤਮਾ ਹੀ ਕਰਮਾਂ ਅਨੁਸਾਰ ਦੂਜਾ ਜਨਮ ਲੈਂਦੀ ਹੈ। ਆਤਮਾ ਹੀ ਚੰਗਾ ਅਤੇ ਬੁਰਾ ਕਰਮ ਕਰਦੀ ਹੈ। ਇਸ ਸਮੇਂ (ਕਲਯੁਗ ਵਿੱਚ) ਤੁਹਾਡੇ ਕਰਮ ਵਿਕਰਮ ਹੁੰਦੇ ਹਨ, ਸਤਿਯੁਗ ਵਿੱਚ ਤੁਹਾਡੇ ਕਰਮ, ਅਕਰਮ ਹੁੰਦੇ ਹਨ। ਉੱਥੇ ਵਿਕਰਮ ਹੁੰਦਾ ਨਹੀਂ। ਉਹ ਹੈ ਪੁੰਨ ਆਤਮਾਵਾਂ ਦੀ ਦੁਨੀਆਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇੱਕ ਬਾਪ ਤੋਂ ਬੇਹੱਦ ਦਾ ਵਰਸਾ ਲੈਣਾ ਹੈ। ਸ਼੍ਰੇਸ਼ਠ ਕਰਮ ਕਰਨੇ ਹੈ। ਜੱਦ ਬਾਪ ਮਿਲਿਆ ਹੈ ਤਾਂ ਕਿ ਕਿਸੇ ਵੀ ਪ੍ਰਕਾਰ ਦੇ ਧੱਕੇ ਨਹੀਂ ਖਾਣੇ ਪੈਣ।

2. ਬਾਪ ਨੇ ਜੋ ਸਮ੍ਰਿਤੀ ਦਿਲਵਾਈ ਹੈ, ਉਸੇ ਸਮ੍ਰਿਤੀ ਵਿੱਚ ਰਹਿ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ।

ਵਰਦਾਨ:-
ਨਿਮਿਤਪਨ ਦੀ ਸਮ੍ਰਿਤੀ ਦਵਾਰਾ ਆਪਣੇ ਹਰ ਸੰਕਲਪ ਤੇ ਅਟੈਂਸ਼ਨ ਰੱਖਣ ਵਾਲੇ ਨਿਵਾਰਨ ਸਵਰੂਪ ਭਵ:

ਨਿਮਿਤ ਬਣੀ ਹੋਈ ਆਤਮਾਵਾਂ ਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ ਇਸਲਈ ਨਿਮਿਤ ਬਣਨ ਵਾਲਿਆਂ ਨੂੰ ਵਿਸ਼ੇਸ਼ ਆਪਣੇ ਹਰ ਸੰਕਲਪ ਤੇ ਅਟੈਂਸ਼ਨ ਰੱਖਣਾ ਪਵੇ। ਜੇਕਰ ਨਿਮਿਤ ਬਣੇ ਹੋਏ ਬੱਚੇ ਵੀ ਕੋਈ ਕਾਰਨ ਸੁਣਾਉਂਦੇ ਹਨ ਤਾਂ ਉਨ੍ਹਾਂ ਨੂੰ ਫਾਲੋ ਕਰਨ ਵਾਲੇ ਵੀ ਕਈ ਕਾਰਨ ਸੁਣਾ ਦਿੰਦੇ ਹਨ। ਜੇਕਰ ਨਿਮਿਤ ਬਣਨ ਵਾਲਿਆਂ ਵਿੱਚ ਕੋਈ ਕਮੀ ਹੈ ਤਾਂ ਉਹ ਛਿਪ ਨਹੀਂ ਸਕਦੀ ਇਸਲਈ ਵਿਸ਼ੇਸ਼ ਆਪਣੇ ਸੰਕਲਪ, ਵਾਨੀ ਅਤੇ ਕਰਮ ਤੇ ਅਟੈਂਸ਼ਨ ਦੇਕੇ ਨਿਵਾਰਨ ਸਵਰੂਪ ਬਣੋ।

ਸਲੋਗਨ:-
ਗਿਆਨੀ ਤੂ ਆਤਮਾ ਉਹ ਹੈ ਜਿਸ ਵਿੱਚ ਆਪਣੇ ਗੁਣ ਅਤੇ ਵਿਸ਼ੇਸ਼ਤਾਵਾਂ ਦਾ ਵੀ ਅਭਿਮਾਨ ਨਾ ਹੋਵੇ।


ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ -

ਮਨੁੱਖ ਦੀ ਏਮ ਆਬਜੈਕਟ ਕੀ ਹੈ? ਉਸ ਨੂੰ ਪ੍ਰਾਪਤ ਕਰਨ ਦਾ ਅਸਲ ਤਰੀਕਾ

ਹਰ ਇੱਕ ਮਨੁੱਖ ਨੂੰ ਇਹ ਸੋਚਣਾ ਜਰੂਰ ਹੈ, ਆਪਣੀ ਚੰਗੀ ਜੀਵਨ ਬਣਾਉਣ ਦੇ ਲਈ ਕੀ ਉਚਿਤ ਹੈ? ਮਨੁੱਖ ਦੀ ਲਾਈਫ ਕਿਸ ਲਈ ਹੈ, ਉਸ ਵਿੱਚ ਕੀ ਕਰਨਾ ਹੈ? ਹੁਣ ਆਪਣੀ ਦਿਲ ਤੋਂ ਪੁੱਛੇ ਕਿ ਉਹ ਮੇਰੀ ਜੀਵਨ ਵਿੱਚ ਪਲਟਾ (ਪਰਿਵਰਤਨ) ਹੋ ਰਿਹਾ ਹੈ? ਮਨੁੱਖ ਜੀਵਨ ਵਿੱਚ ਪਹਿਲੇ ਤਾਂ ਨਾਲੇਜ ਚਾਹੀਦਾ ਹੈ ਫਿਰ ਇਸ ਜੀਵਨ ਦੀ ਐਮ ਆਬਜੈਕਟ ਕੀ ਹੈ? ਇਹ ਤਾਂ ਜਰੂਰ ਮੰਨਣਗੇ ਕਿ ਇਸ ਜੀਵਨ ਨੂੰ ਸ੍ਰਵਦਾ ਸੁੱਖ ਅਤੇ ਸ਼ਾਂਤੀ ਚਾਹੀਦੀ ਹੈ। ਕੀ ਹੁਣ ਉਹ ਮਿਲ ਰਹੀ ਹੈ? ਇਸ ਘੋਰ ਕਲਯੁਗ ਵਿੱਚ ਤਾਂ ਦੁੱਖ ਅਸ਼ਾਂਤੀ ਦੇ ਸਿਵਾਏ ਹੋਰ ਕੁਝ ਹੈ ਹੀ ਨਹੀਂ, ਹੁਣ ਸੋਚਣਾ ਹੈ ਸੁਖ ਸ਼ਾਂਤੀ ਮਿਲੇਗੀ ਕਿਵੇਂ? ਸੁਖ ਅਤੇ ਸ਼ਾਂਤੀ ਇਹ ਦੋ ਸ਼ਬਦ ਜੋ ਨਿਕਲੇ ਹਨ, ਉਹ ਜਰੂਰ ਇਸੀ ਦੁਨੀਆਂ ਵਿੱਚ ਕਦੋਂ ਹੋਏ ਹੋਣਗੇ, ਤਾਂ ਹੀ ਤੇ ਇਨ੍ਹਾਂ ਚੀਜ਼ਾਂ ਦੀ ਮੰਗਣੀ ਕਰਦੇ ਹਨ। ਜੇਕਰ ਕੋਈ ਮਨੁੱਖ ਅਜਿਹੀ ਕਹੇ ਕਿ ਅਸੀਂ ਇਵੇਂ ਦੁਨੀਆਂ ਦੇਖੀ ਹੀ ਨਹੀਂ ਤਾਂ ਫਿਰ ਉਸ ਦੁਨੀਆਂ ਨੂੰ ਤੁਸੀਂ ਕਿਵੇਂ ਮੰਨਦੇ ਹੋ? ਇਸ ਤੇ ਸਮਝਾਇਆ ਜਾਂਦਾ ਹੈ ਕਿ ਇਹ ਦਿਨ ਅਤੇ ਰਾਤ ਜੋ ਦੋ ਸ਼ਬਦ ਹਨ, ਤਾਂ ਜਰੂਰ ਰਾਤ ਅਤੇ ਦਿਨ ਚਲਦਾ ਹੋਵੇਗਾ। ਇਵੇਂ ਕੋਈ ਨਹੀਂ ਕਹਿ ਸਕਦੇ ਹਨ ਕਿ ਅਸੀਂ ਵੇਖੀ ਹੀ ਰਾਤ ਹੈ ਤਾਂ ਦਿਨ ਨੂੰ ਮਨਾਂ ਕਿਵੇਂ? ਪਰ ਜਦਕਿ ਦੋ ਨਾਮ ਹੈ, ਤਾਂ ਉਨ੍ਹਾਂ ਦਾ ਪਾਰ੍ਟ ਵੀ ਹੋਵੇਗਾ। ਉਵੇਂ ਅਸੀਂ ਵੀ ਸੁਣਿਆ ਹੈ ਕਿ ਇਸ ਕਲਯੁਗ ਤੋਂ ਕੋਈ ਉੱਚੀ ਸਟੇਜ ਵੀ ਸੀ ਜਿਸਨੂੰ ਸਤਿਯੁਗ ਕਿਹਾ ਜਾਂਦਾ ਹੈ! ਜੇਕਰ ਇਵੇਂ ਦਾ ਹੀ ਸਮੇਂ ਚਲਦਾ ਰਹੇ ਤਾਂ ਫਿਰ ਉਸ ਸਮੇਂ ਨੂੰ ਸਤਿਯੁਗ ਨਾਮ ਕਿਓਂ ਦਿੱਤਾ ਗਿਆ! ਤਾਂ ਇਹ ਸ੍ਰਿਸ਼ਟੀ ਆਪਣੀ ਸਟੇਜ ਬਦਲਦੀ ਰਹਿੰਦੀ ਹੈ, ਜਿਵੇਂ ਕਿਸ਼ੋਰ, ਬਾਲ, ਯੁਵਾ, ਬ੍ਰਿਧ ਬਦਲਦੇ ਰਹਿੰਦੇ ਹਨ, ਉਵੇਂ ਸ੍ਰਿਸ਼ਟੀ ਵੀ ਬਦਲਦੀ ਰਹਿੰਦੀ ਹੈ। ਅੱਜ ਦੀ ਜੀਵਨ ਅਤੇ ਉਸ ਜੀਵਨ ਵਿੱਚ ਕਿੰਨਾ ਫਰਕ ਹੈ। ਤਾਂ ਉਸ ਸ਼੍ਰੇਸ਼ਠ ਜੀਵਨ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ।

2 "ਨਿਰਾਕਾਰੀ ਦੁਨੀਆਂ, ਆਕਾਰੀ ਦੁਨੀਆਂ ਅਤੇ ਸਕਾਰੀ ਦੁਨੀਆਂ ਦਾ ਵਿਸਤਾਰ"

ਇਸ ਪੂਰੇ ਬ੍ਰਹਮਾਂਡ ਦੇ ਅੰਦਰ ਤਿੰਨ ਦੁਨੀਆਵਾਂ ਹਨ - ਇੱਕ ਹੈ ਨਿਰਾਕਾਰੀ ਦੁਨੀਆਂ, ਦੂਜੀ ਹੈ ਆਕਾਰੀ, ਤੀਜੀ ਹੈ ਸਕਾਰੀ। ਹੁਣ ਇਹ ਤਾਂ ਜਾਨ ਲਿੱਤਾ ਹੈ ਕਿ ਨਿਰਾਕਾਰ ਸ੍ਰਿਸ਼ਟੀ ਵਿੱਚ ਤਾਂ ਆਤਮਾ ਨਿਵਾਸ ਕਰਦੀ ਹੈ ਅਤੇ ਸਾਕਾਰ ਸ੍ਰਿਸ਼ਟੀ ਵਿੱਚ ਸਾਕਾਰ ਸੰਪਰਦਾਏ ਨਿਵਾਸ ਕਰਦੇ ਹਨ। ਬਾਕੀ ਹਨ ਆਕਾਰੀ ਸੂਕ੍ਸ਼੍ਮ ਸ੍ਰਿਸ਼ਟੀ, ਹੁਣ ਵਿਚਾਰ ਚਲਦਾ ਹੈ ਕੀ ਇਹ ਆਕਾਰੀ ਸ੍ਰਿਸ਼ਟੀ ਹਮੇਸ਼ਾ ਹੀ ਹੈ ਜਾਂ ਕੁਝ ਸਮੇਂ ਉਸ ਦਾ ਪਾਰ੍ਟ ਚਲਦਾ ਹੈ? ਦੁਨਿਆਵੀ ਮਨੁੱਖ ਤਾਂ ਸਮਝਦੇ ਹਨ ਸੂਕ੍ਸ਼੍ਮ ਦੁਨੀਆਂ ਕੋਈ ਉੱਪਰ ਹੈ, ਉੱਥੇ ਫਰਿਸ਼ਤੇ ਰਹਿੰਦੇ ਹਨ, ਉਸ ਨੂੰ ਹੀ ਸ੍ਵਰਗ ਕਹਿੰਦੇ ਹਨ। ਉੱਥੇ ਜਾਕੇ ਸੁੱਖ ਭੋਗਣਗੇ ਪਰ ਹੁਣ ਇਹ ਤਾਂ ਸਪੱਸ਼ਟ ਹੈ ਕਿ ਸ੍ਵਰਗ ਅਤੇ ਨਰਕ ਇਸ ਸ੍ਰਿਸ਼ਟੀ ਤੇ ਹੀ ਹੁੰਦਾ ਹੈ। ਬਾਕੀ ਇਹ ਜੋ ਸੂਕ੍ਸ਼੍ਮ ਆਕਾਰੀ ਸ੍ਰਿਸ਼ਟੀ ਹੈ, ਜਿੱਥੇ ਸ਼ੁੱਧ ਆਤਮਾਵਾਂ ਦਾ ਸਾਕਸ਼ਾਤਕਾਰ ਹੁੰਦਾ ਹੈ, ਉਹ ਤਾਂ ਦਵਾਪਰ ਤੋਂ ਲੈਕੇ ਸ਼ੁਰੂ ਹੋਏ ਹਨ। ਜੱਦ ਭਗਤੀ ਮਾਰਗ ਸ਼ੁਰੂ ਹੁੰਦਾ ਹੈ ਤਾਂ ਇਸ ਤੋਂ ਸਿੱਧ ਹੈ ਨਿਰਾਕਾਰ ਸ੍ਰਿਸ਼ਟੀ ਅਤੇ ਸਾਕਾਰ ਸ੍ਰਿਸ਼ਟੀ ਹੀ ਹੈ। ਬਾਕੀ ਸੂਕ੍ਸ਼੍ਮ ਦੁਨੀਆਂ ਹਮੇਸ਼ਾ ਤਾਂ ਨਹੀਂ ਕਹਾਂਗੇ , ਉਸ ਵਿਚ ਵੀ ਖਾਸ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਸਾਕਸ਼ਾਤਕਾਰ ਇਸੀ ਸਮੇਂ ਸਾਨੂੰ ਹੁੰਦਾ ਹੈ ਕਿਓਂਕਿ ਇਸੀ ਸਮੇਂ ਪਰਮਾਤਮਾ ਤਿੰਨ ਕਰ੍ਤਵ੍ਯ ਕਰਨ ਦੇ ਲਈ ਤਿੰਨ ਰੂਪ ਰਚਦੇ ਹਨ। ਅੱਛਾ - ਓਮ ਸ਼ਾਂਤੀ।