02.11.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਯਾਦ
ਰੂਪੀ ਦਵਾਈ ਨਾਲ ਖੁਦ ਨੂੰ ਏਵਰ ਨਿਰੋਗੀ ਬਣਾਓ, ਯਾਦ ਅਤੇ ਸਵਦਰਸ਼ਨ ਚੱਕਰ ਫਿਰਾਉਣ ਦੀ ਆਦਤ ਪਾਓ ਤਾਂ
ਵਿਕ੍ਰਮਾਂਜਿੱਤ ਬਣ ਜਾਓਗੇ"
ਪ੍ਰਸ਼ਨ:-
ਜਿਨ੍ਹਾਂ ਬੱਚਿਆਂ
ਨੂੰ ਆਪਣੀ ਉੱਨਤੀ ਦਾ ਸਦਾ ਖ਼ਿਆਲ ਰਹਿੰਦਾ ਹੈ, ਉਹਨਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹਨਾਂ ਦੀ ਹਰ ਐਕਟ ਸਦਾ ਸ਼੍ਰੀਮਤ ਦੇ ਆਧਾਰ ਤੇ ਹੋਵੇਗੀ। ਬਾਪ ਦੀ ਸ਼੍ਰੀਮਤ ਹੈ - ਬੱਚੇ ਦੇਹ -
ਅਭਿਮਾਨ ਵਿੱਚ ਨਾ ਆਓ, ਯਾਦ ਦੀ ਯਾਤਰਾ ਦਾ ਚਾਰਟ ਰੱਖੋ। ਆਪਣੇ ਹਿਸਾਬ -ਕਿਤਾਬ ਦਾ ਪੋਤਾਮੇਲ ਰੱਖੋ।
ਚੈਕ ਕਰੋ - ਕਿੰਨਾ ਸਮੇਂ ਅਸੀਂ ਬਾਬਾ ਦੀ ਯਾਦ ਵਿੱਚ ਰਹੇ, ਕਿੰਨਾ ਸਮਾਂ ਕਿਸੇਨੂੰ ਸਮਝਾਇਆ?
ਗੀਤ:-
ਤੂੰ ਪਿਆਰ ਦਾ
ਸਾਗਰ ਹੈ...
ਓਮ ਸ਼ਾਂਤੀ
ਇੱਥੇ ਜਦੋਂ ਬੈਠਦੇ ਹੋ ਤੋਂ ਬਾਪ ਦੀ ਯਾਦ ਵਿੱਚ ਬੈਠਣਾ ਹੈ। ਮਾਇਆ ਬਹੁਤਿਆਂ ਨੂੰ ਯਾਦ ਕਰਨ ਨਹੀਂ
ਦਿੰਦੀ। ਕਿਸੇ ਨੂੰ ਮਿੱਤਰ -ਸੰਬੰਧੀ, ਕਿਸੇ ਨੂੰ ਖਾਣ - ਪਾਉਣ ਆਦਿ ਯਾਦ ਆਉਂਦਾ ਰਹਿੰਦਾ ਹੈ। ਇੱਥੇ
ਜਦੋਂ ਆਉਂਦੇ ਹੋ ਤਾਂ ਬਾਪ ਦਾ ਆਹਵਾਨ ਕਰਨਾ ਚਾਹੀਦਾ ਹੈ। ਜਿਵੇਂ ਲਕਸ਼ਮੀ ਦੀ ਪੂਜਾ ਹੁੰਦੀ ਹੈ ਤਾਂ
ਲਕਸ਼ਮੀ ਦਾ ਆਹਵਾਨ ਕਰਦੇ ਹਨ, ਲਕਸ਼ਮੀ ਕੋਈ ਆਉਂਦੀ ਨਹੀਂ ਹੈ। ਇਹ ਸਿਰਫ ਕਿਹਾ ਜਾਂਦਾ ਹੈ ਤਾਂ ਤੁਸੀਂ
ਵੀ ਬਾਪ ਨੂੰ ਯਾਦ ਕਰੋ ਮਤਲਬ ਆਹਵਾਨ ਕਰੋ, ਗੱਲ ਇਕ ਹੀ ਹੈ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ।
ਧਾਰਨਾ ਨਹੀਂ ਹੁੰਦੀ ਹੈ ਕਿਉਂਕਿ ਵਿਕਰਮ ਬਹੁਤ ਕੀਤੇ ਹੋਏ ਹਨ, ਜਿਸ ਕਾਰਨ ਬਾਪ ਨੂੰ ਯਾਦ ਨਹੀਂ ਕਰ
ਸਕਦੇ ਹਨ। ਜਿਨਾਂ ਬਾਪ ਨੂੰ ਯਾਦ ਕਰਨਗੇ ਓਨਾ ਵਿਕ੍ਰਮਾਂਜਿੱਤ ਬਣਨਗੇ, ਹੈਲਥ ਮਿਲੇਗੀ। ਹੈ ਬਹੁਤ
ਸਹਿਜ, ਪਰ ਮਾਇਆ ਮਤਲਬ ਪਾਸਟ ਦੇ ਵਿਕਰਮ ਰੁਕਾਵਟ ਪਾਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਅੱਧਾਕਲਪ
ਪੂਰਾ ਯਾਦ ਕੀਤਾ ਹੈ। ਹੁਣ ਤਾਂ ਪ੍ਰੈਕਟੀਕਲ ਵਿੱਚ ਆਹਵਾਨ ਕਰਦੇ ਹੋ ਕਿਉਂਕਿ ਜਾਣਦੇ ਹੋ ਆਉਣ ਵਾਲਾ
ਹੈ, ਮੁਰਲੀ ਸੁਣਾਉਣ ਵਾਲਾ ਹੈ। ਪਰ ਇਹ ਯਾਦ ਦੀ ਆਦਤ ਪੈ ਜਾਣੀ ਚਾਹੀਦੀ ਹੈ। ਏਵਰ ਨਿਰੋਗੀ ਬਣਨ ਲਈ
ਸਰਜਨ ਦਵਾਈ ਦਿੰਦੇ ਹਨ ਕਿ ਮੈਨੂੰ ਯਾਦ ਕਰੋ। ਫਿਰ ਤੁਸੀਂ ਮੇਰੇ ਨੂੰ ਆਕੇ ਮਿਲੋਗੇ। ਮੈਨੂੰ ਯਾਦ
ਕਰਨ ਨਾਲ ਵਰਸਾ ਪਾਓਗੇ। ਬਾਪ ਅਤੇ ਸਵੀਟਹੋਮ ਨੂੰ ਯਾਦ ਕਰਨਾ ਹੈ। ਜਿੱਥੇ ਜਾਣਾ ਹੈ, ਉੱਥੇ ਬੁੱਧੀ
ਵਿੱਚ ਰੱਖਣਾ ਹੈ। ਬਾਪ ਹੀ ਆਕੇ ਇੱਥੇ ਸੱਚਾ ਪੈਗਾਮ ਦਿੰਦੇ ਹਨ, ਹੋਰ ਕੋਈ ਵੀ ਈਸ਼ਵਰ ਦਾ ਪੈਗ਼ਾਮ ਨਹੀਂ
ਦਿੰਦੇ ਹਨ। ਉਹ ਤੇ ਇੱਥੇ ਸਟੇਜ ਤੇ ਪਾਰ੍ਟ ਵਜਾਉਣ ਆਉਂਦੇ ਹਨ ਅਤੇ ਈਸ਼ਵਰ ਨੂੰ ਭੁੱਲ ਜਾਂਦੇ ਹਨ।
ਈਸ਼ਵਰ ਦਾ ਪਤਾ ਨਹੀਂ ਰਹਿੰਦਾ ਹੈ। ਉਹਨਾਂ ਨੂੰ ਅਸਲ ਵਿੱਚ ਪੈਗੰਬਰ, ਮੈਸੇਂਜਰ ਕਹਿ ਨਹੀਂ ਸਕਦੇ। ਇਹ
ਤਾਂ ਮਨੁੱਖਾਂ ਦੇ ਨਾਮ ਲਗਾਏ ਹਨ। ਉਹ ਤੇ ਇੱਥੇ ਆਉਂਦੇ ਹਨ, ਉਹਨਾਂ ਨੂੰ ਆਪਣਾ ਪਾਰ੍ਟ ਵਜਾਉਣਾ ਹੈ।
ਤਾਂ ਯਾਦ ਫਿਰ ਕਿਵੇਂ ਕਰਨਗੇ? ਪਾਰ੍ਟ ਵਜਾਉਂਦੇ ਪਤਿਤ ਬਣਨਾ ਹੀ ਹੈ। ਫਿਰ ਅੰਤ ਵਿੱਚ ਪਾਵਨ ਬਣਨਾ
ਹੀ ਹੈ। ਪਾਵਨ ਤਾਂ ਬਾਪ ਹੀ ਆਕੇ ਬਣਾਉਂਦੇ ਹਨ। ਬਾਪ ਦੀ ਯਾਦ ਨਾਲ ਹੀ ਪਾਵਨ ਬਣਨਾ ਹੈ। ਬਾਪ ਕਹਿੰਦੇ
ਹਨ ਪਾਵਨ ਬਣਨ ਦਾ ਇੱਕ ਹੀ ਉਪਾਏ ਹੈ - ਦੇਹ ਸਹਿਤ ਜੋ ਵੀ ਦੇਹ ਦੇ ਸੰਬੰਧ ਹਨ, ਉਹਨਾਂ ਨੂੰ ਭੁੱਲ
ਜਾਣਾ ਹੈ।
ਤੁਸੀਂ ਜਾਣਦੇ ਹੋ ਮੈਨੂੰ
ਆਤਮਾ ਨੂੰ ਯਾਦ ਕਰਨ ਦਾ ਫ਼ਰਮਾਨ ਮਿਲਿਆ ਹੈ। ਉਸ ਤੇ ਚੱਲਣ ਨਾਲ ਹੀ ਫ਼ਰਮਾਨਬਦਾਰ ਕਿਹਾ ਜਾਏਗਾ। ਜੋ
ਜਿਨਾਂ ਪੁਰਸ਼ਾਰਥ ਕਰਦੇ ਹਨ ਓਨਾ ਫਰਮਾਨਬਦਾਰ ਹੈ। ਯਾਦ ਘੱਟ ਕਰਦੇ ਤਾਂ ਘੱਟ ਫ਼ਰਮਾਨਬਦਾਰ ਹਨ।
ਫ਼ਰਮਾਨਬਦਾਰ ਪੱਦਵੀ ਵੀ ਉੱਚ ਪਾਉਂਦੇ ਹਨ। ਬਾਪ ਦਾ ਫ਼ਰਮਾਨ ਹੈ- ਇੱਕ ਤੇ ਮੈਨੂੰ ਬਾਪ ਨੂੰ ਯਾਦ ਕਰੋ,
ਦੂਸਰਾ ਨਾਲੇਜ਼ ਨੂੰ ਧਾਰਨ ਕਰੋ। ਯਾਦ ਨਹੀਂ ਕਰਦੇ ਤਾਂ ਸਜਾਵਾਂ ਬਹੁਤ ਖਾਣੀਆਂ ਪੈਣਗੀਆਂ। ਸਵਦਰਸ਼ਨ
ਚੱਕਰ ਫਿਰਾਉਦੇ ਰਹਿਣਗੇ ਤਾਂ ਬਹੁਤ ਧਨ ਮਿਲੇਗਾ। ਭਗਵਾਨੁਵਾਚ - ਮੈਨੂੰ ਯਾਦ ਕਰੋ ਅਤੇ ਸਵਦਰਸ਼ਨ
ਚੱਕਰ ਫਿਰਾਓ ਮਤਲਬ ਡਰਾਮੇ ਦੇ ਆਦਿ -ਮੱਧ - ਅੰਤ ਨੂੰ ਜਾਣੋ। ਮੇਰੇ ਦਵਾਰਾ ਮੈਨੂੰ ਵੀ ਜਾਣੋ ਅਤੇ
ਸ਼੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਚੱਕਰ ਵੀ ਜਾਣੋ। ਦੋ ਗੱਲਾਂ ਮੁਖ ਹਨ। ਇਸ ਤੇ ਅਟੇੰਸ਼ਨ ਦੇਣਾ
ਹੈ। ਸ਼੍ਰੀਮਤ ਤੇ ਪੂਰਾ ਅਟੇੰਸ਼ਨ ਦਵੋਗੇ ਤਾਂ ਉੱਚ ਪਦਵੀ ਪਾਓਗੇ। ਰਹਿਮਦਿਲ ਬਣਨਾ ਹੈ। ਸਭਨੂੰ ਰਸਤਾ
ਦੱਸਣਾ ਹੈ, ਕਲਿਆਣ ਕਰਨਾ ਹੈ। ਮਿੱਤਰ -ਸੰਬੰਧੀਆਂ ਆਦਿ ਨੂੰ ਸੱਚੀ ਯਾਤਰਾ ਤੇ ਲੈ ਜਾਣ ਦੀਆਂ
ਯੁਕਤੀਆਂ ਰਚਣੀਆਂ ਹਨ। ਉਹ ਹੈ ਜਿਸਮਾਨੀ ਯਾਤਰਾਵਾਂ, ਇਹ ਹੈ ਰੂਹਾਨੀ ਯਾਤਰਾ। ਇਹ ਸਪ੍ਰੀਚੁਅਲ
ਨਾਲੇਜ਼ ਕਿਸੇ ਦੇ ਕੋਲ ਨਹੀਂ ਹੈ। ਉਹ ਹੈ ਸਭ ਸ਼ਾਸਤਰਾਂ ਦੀ ਫ਼ਿਲਾਸਫ਼ੀ। ਇਹ ਹੈ ਸਪ੍ਰੀਚੁਅਲ ਰੂਹਾਨੀ
ਨਾਲੇਜ਼। ਸੁਪ੍ਰੀਮ ਰੂਹ ਇਹ ਨਾਲੇਜ਼ ਦਿੰਦੇ ਹੀ ਹਨ ਰੂਹਾਂ ਨੂੰ ਸਮਝਾਕੇ ਵਾਪਿਸ ਲੈ ਜਾਣ ਦੇ ਲਈ।
ਕਈ ਬੱਚੇ ਇੱਥੇ ਆਕੇ
ਬੈਠਦੇ ਹਨ ਤਾਂ ਕੋਈ ਲਾਚਾਰੀ ਬੈਠਦੇ ਹਨ। ਆਪਣੀ ਸਵ - ਉੱਨਤੀ ਦਾ ਕੁਝ ਵੀ ਖਿਆਲ ਨਹੀਂ ਹੈ। ਦੇਹ -
ਅਭਿਮਾਨ ਬਹੁਤ ਹੈ। ਦੇਹ - ਅਭਿਮਾਨ ਹੋਵੇ ਤਾਂ ਰਹਿਮਦਿਲ ਬਣਨ, ਸ਼੍ਰੀਮਤ ਤੇ ਚੱਲਣ। ਫ਼ਰਮਾਨਬਦਾਰ ਨਹੀਂ
ਹਨ। ਬਾਪ ਕਹਿੰਦੇ ਹਨ ਆਪਣਾ ਚਾਰਟ ਲਿਖੋ - ਕਿੰਨਾ ਸਮਾਂ ਯਾਦ ਕਰਦੇ ਹਨ? ਕਿਸ - ਕਿਸ ਸਮੇਂ ਯਾਦ
ਕਰਦੇ ਹਨ? ਅੱਗੇ ਚਾਰਟ ਰੱਖਦੇ ਸਨ। ਅੱਛਾ ਬਾਬਾ ਨੂੰ ਨਾ ਭੇਜੋ, ਆਪਣੇ ਕੋਲ ਤਾਂ ਚਾਰਟ ਰੱਖੋ। ਆਪਣੀ
ਸ਼ਕਲ ਦੇਖਣੀ ਹੈ - ਅਸੀਂ ਲਕਸ਼ਮੀ ਨੂੰ ਵਰਨ ਦੇ ਲਾਇਕ ਬਣੇ ਹਾਂ? ਵਪਾਰੀ ਲੋਕਾਂ ਕੋਲ ਪੋਤਾਮੇਲ ਰੱਖਦੇ
ਹਨ, ਕਈ - ਕਈ ਮਨੁੱਖ ਆਪਣੇ ਸਾਰੇ ਦਿਨ ਦੀ ਦਿਨਚਰਿਆ ਲਿਖਦੇ ਹਨ। ਇੱਕ ਹਾਬੀ ਰਹਿੰਦੀ ਹੈ ਲਿਖਣ ਦੀ।
ਇਹ ਹਿਸਾਬ - ਕਿਤਾਬ ਰੱਖਣਾ ਤਾਂ ਬਹੁਤ ਵਧੀਆ ਗੱਲ ਹੈ ਕਿ ਕਿੰਨਾ ਸਮਾਂ ਅਸੀਂ ਬਾਬਾ ਦੀ ਯਾਦ ਵਿੱਚ
ਰਹੇ? ਕਿੰਨਾ ਕਿਸੇ ਨੂੰ ਸਮਝਾਇਆ? ਅਜਿਹਾ ਚਾਰਟ ਰੱਖਣ ਤਾਂ ਬਹੁਤ ਉੱਨਤੀ ਹੋ ਜਾਏ। ਬਾਪ ਰਾਏ ਦਿੰਦੇ
ਹਨ ਇਵੇਂ - ਇਵੇਂ ਕਰੋ। ਬੱਚਿਆਂ ਨੂੰ ਆਪਣੀ ਉੱਨਤੀ ਕਰਨੀ ਹੈ। ਮਾਲਾ ਦਾ ਦਾਣਾ ਜੋ ਬਣਦੇ ਹਨ ਉਹਨਾਂ
ਨੂੰ ਪੁਰਸ਼ਾਰਥ ਬਹੁਤ ਕਰਨਾ ਹੈ। ਬਾਬਾ ਨੇ ਕਿਹਾ ਸੀ - ਬ੍ਰਾਹਮਣਾਂ ਦੀ ਮਾਲਾ ਹਾਲੇ ਬਣ ਨਹੀਂ ਸਕਦੀ
ਹੈ, ਅੰਤ ਵਿੱਚ ਬਣੇਗੀ, ਜਦੋਂ ਰੁਦ੍ਰ ਦੀ ਮਾਲਾ ਬਣੇਗੀ। ਬ੍ਰਾਹਮਣਾਂ ਦੀ ਮਾਲਾ ਦੇ ਦਾਣੇ ਬਦਲਦੇ
ਰਹਿੰਦੇ ਹਨ। ਅੱਜ ਜੋ 3 -4 ਨੰਬਰ ਵਿੱਚ ਹਨ, ਕਲ ਉਹ ਲਾਸ੍ਟ ਵਿੱਚ ਚਲੇ ਜਾਂਦੇ ਹਨ। ਕਿੰਨਾ ਫ਼ਰਕ ਹੋ
ਜਾਂਦਾ। ਕੋਈ ਡਿੱਗਦੇ ਦੁਰਗਤੀ ਨੂੰ ਪਾ ਲੈਂਦੇ। ਮਾਲਾ ਤੋਂ ਤੇ ਗਏ, ਪ੍ਰਜਾ ਵਿੱਚ ਵੀ ਬਿਲਕੁਲ
ਚੰਡਾਲ ਜਾਕੇ ਬਣਦੇ ਹਨ। ਜੇਕਰ ਮਾਲਾ ਵਿੱਚ ਪਿਰੋਣਾ ਹੈ ਤਾਂ ਉਸਦੇ ਲਈ ਬੜੀ ਮਿਹਨਤ ਕਰਨੀ ਪਵੇ। ਬਾਬਾ
ਬਹੁਤ ਵਧੀਆ ਰਾਏ ਦਿੰਦੇ ਹਨ - ਆਪਣੀ ਉੱਨਤੀ ਕਿਵੇਂ ਕਰੋ? ਸਭਦੇ ਲਈ ਕਹਿੰਦੇ ਹਨ। ਭਾਵੇਂ ਕੋਈ ਗੂੰਗਾ
ਹੁੰਦੇ ਵੀ ਇਸ਼ਾਰੇ ਨਾਲ ਕਿਸੇ ਨੂੰ ਬਾਪ ਦੀ ਯਾਦ ਦਵਾ ਸਕਦੇ ਹਨ। ਬੋਲਣ ਵਾਲੇ ਤੋਂ ਉੱਚਾ ਜਾ ਸਕਦੇ
ਹਨ। ਅੰਨ੍ਹੇ ਲੂਲੇ ਕਿਵੇਂ ਵੀ ਹੋਣ ਤਾਂ ਵੀ ਤੰਦਰੁਸਤਾ ਨਾਲੋਂ ਜ਼ਿਆਦਾ ਪਦਵੀ ਪਾ ਸਕਦੇ ਹਨ। ਸੈਕਿੰਡ
ਵਿੱਚ ਇਸ਼ਾਰਾ ਦਿੱਤਾ ਜਾਂਦਾ ਹੈ। ਸੈਕਿੰਡ ਵਿੱਚ ਜੀਵਨਮੁਕਤੀ ਗਾਈ ਹੋਈ ਹੈ ਨਾ। ਬਾਪ ਦਾ ਬਣਿਆ ਤੇ
ਵਰਸਾ ਤੇ ਮਿਲ ਹੀ ਜਾਏਗਾ। ਫਿਰ ਉਸ ਵਿੱਚ ਨੰਬਰਵਾਰ ਪਦਵੀ ਜਰੂਰ ਹੈ। ਬੱਚਾ ਪੈਦਾ ਹੋਇਆ ਤੇ ਵਰਸੇ
ਦਾ ਹੱਕਦਾਰ ਬਣ ਜਾਂਦਾ ਹੈ। ਇੱਥੇ ਤੁਸੀਂ ਆਤਮਾ ਤਾਂ ਹੋ ਹੀ ਮੇਲਸ। ਤਾਂ ਫ਼ਾਦਰ ਕੋਲੋਂ ਵਰਸੇ ਦਾ
ਹੱਕ ਲੈਣਾ ਹੈ। ਸਾਰਾ ਮਦਾਰ ਪੁਰਸ਼ਾਰਥ ਦੇ ਉਪੱਰ ਹੈ। ਫਿਰ ਕਹਿਣਗੇ ਕਲਪ ਪਹਿਲੇ ਵੀ ਇਵੇਂ ਪੁਰਸ਼ਾਰਥ
ਕੀਤਾ ਸੀ। ਮਾਇਆ ਦੇ ਨਾਲ ਬਾਕਸਿੰਗ ਹੈ। ਪਾਂਡਵਾਂ ਦੀ ਹੈ ਮਾਇਆ ਰਾਵਣ ਨਾਲ ਲੜਾਈ। ਕਈ ਤਾਂ
ਪੁਰਸ਼ਾਰਥ ਕਰ ਵਿਸ਼ਵ ਦਾ ਮਾਲਿਕ ਡਬਲ ਸਿਰਤਾਜ਼ ਬਣਦੇ ਹਨ, ਕੋਈ ਫਿਰ ਪ੍ਰਜਾ ਦੇ ਵੀ ਨੌਕਰ ਚਾਕਰ ਬਣਦੇ
ਹਨ। ਸਭ ਇੱਥੇ ਪੜ੍ਹ ਰਹੇ ਹਨ। ਰਾਜਧਾਨੀ ਸਥਾਪਨ ਹੋ ਰਹੀ ਹੈ, ਅਟੇੰਸ਼ਨ ਜਰੂਰ ਅੱਗੇ ਵਾਲਿਆਂ ਦਾਣਿਆਂ
ਵਲ ਜਾਏਗਾ। 8 ਦਾਣੇ ਕਿਵੇਂ ਚਲ ਰਹੇ ਹਨ, ਪੁਰਸ਼ਾਰਥ ਤੋਂ ਪਤਾ ਲੱਗਦਾ ਹੈ। ਇਵੇਂ ਨਹੀਂ, ਅੰਤਰਯਾਮੀ
ਹਨ, ਸਭਦੇ ਅੰਦਰ ਨੂੰ ਰੀਡ ਕਰਦੇ ਹਨ। ਨਹੀਂ, ਅੰਤਰਯਾਮੀ ਮਾਨਾ ਜਾਣੀ ਜਾਨਣਹਾਰ। ਇਵੇਂ ਨਹੀਂ ਕਿ ਹਰ
ਇੱਕ ਦੇ ਦਿਲ ਦੀ ਗੱਲ ਬੈਠਕੇ ਜਾਣਦੇ ਹਨ। ਜਾਣੀ ਜਾਨਣਹਾਰ ਮਤਲਬ ਨਾਲੇਜ਼ਫੁੱਲ ਹਨ। ਸ਼੍ਰਿਸਟੀ ਦੇ ਆਦਿ
-ਮੱਧ -ਅੰਤ ਨੂੰ ਜਾਣਦੇ ਹਨ। ਇੱਕ -ਇੱਕ ਦੇ ਦਿਲ ਨੂੰ ਥੋੜੀਹੀ ਬੈਠਕੇ ਰੀਡ ਕਰਨਗੇ। ਮੈਨੂੰ ਥੋਟ
ਰੀਡਰ ਸਮਝਿਆ ਹੈ ਕੀ? ਮੈਂ ਜਾਣੀਜਾਨਣਹਾਰ ਹਾਂ ਮਤਲਬ ਨਾਲੇਜ਼ਫੁੱਲ ਹਾਂ। ਪਾਸਟ, ਪ੍ਰੇਜ਼ੇਂਟ, ਫਿਊਚਰ
ਨੂੰ ਹੀ ਸ਼੍ਰਿਸਟੀ ਦਾ ਆਦਿ - ਮੱਧ - ਅੰਤ ਕਿਹਾ ਜਾਂਦਾ ਹੈ। ਇਹ ਚੱਕਰ ਕਿਵੇਂ ਰਿਪਿਟ ਹੁੰਦਾ ਹੈ,
ਉਸਦੀ ਰਿਪੀਟੇਸ਼ਨ ਨੂੰ ਜਾਣਦਾ ਹਾਂ। ਉਹ ਨਾਲੇਜ਼ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਂਣ ਨਾਲ ਆਉਂਦੀ ਹੈ,
ਹਰ ਇੱਕ ਸਮਝ ਸਕਦੇ ਹਨ ਕਿ ਕੌਣ ਕਿੰਨੀ ਸਰਵਿਸ ਕਰਦੇ ਹਨ, ਕੀ ਪੜ੍ਹਦੇ ਹਨ? ਇਵੇਂ ਨਹੀਂ ਕਿ ਬਾਬਾ
ਇੱਕ - ਇੱਕ ਨੂੰ ਬੈਠ ਜਾਣਦੇ ਹਨ। ਬਾਬਾ ਸਿਰਫ਼ ਇਹ ਧੰਧਾ ਥੋੜੀਹੀ ਬੈਠ ਕਰਨਗੇ। ਉਹ ਤਾਂ
ਜਾਨੀਜਾਨਣਹਾਰ ਮਨੁੱਖ ਸ਼੍ਰਿਸਟੀ ਦਾ ਬੀਜ਼ਰੂਪ, ਨਾਲੇਜ਼ਫੁੱਲ ਹੈ। ਕਹਿੰਦੇ ਹਨ ਮਨੁੱਖ ਸ਼੍ਰਿਸਟੀ ਦੇ ਆਦਿ,
ਮੱਧ , ਅੰਤ ਅਤੇ ਜੋ ਮੁਖ ਐਕਟਰਸ ਹਨ ਉਹਨਾਂ ਨੂੰ ਜਾਣਦਾ ਹਾਂ। ਬਾਕੀ ਤਾਂ ਅਥਾਹ ਰਚਨਾ ਹੈ। ਇਹ
ਜਾਣੀਜਾਨਣਹਾਰ ਅੱਖਰ ਤੇ ਪੁਰਾਣਾ ਹੈ। ਮੈਂ ਤਾਂ ਜੋ ਨਾਲੇਜ਼ ਜਾਣਦਾ ਹਾਂ ਉਹ ਤੁਹਾਨੂੰ ਪੜ੍ਹਾਉਂਦਾ
ਹਾਂ। ਬਾਕੀ ਤੁਸੀਂ ਕੀ - ਕੀ ਕਰਦੇ ਹੋ ਉਹ ਸਾਰਾ ਦਿਨ ਬੈਠਕੇ ਵੇਖਾਂਗਾ ਕੀ? ਮੈਂ ਤਾਂ ਸਹਿਜ
ਰਾਜਯੋਗ ਅਤੇ ਗਿਆਨ ਸਿਖਾਉਂਣ ਆਉਂਦਾ ਹਾਂ। ਬਾਪ ਕਹਿੰਦੇ ਬੱਚੇ ਤਾਂ ਬਹੁਤ ਹਨ, ਮੈਂ ਬੱਚਿਆਂ ਦੇ
ਅੱਗੇ ਪ੍ਰਤੱਖ ਹੋਇਆ ਹਾਂ। ਸਾਰੀ ਕਾਰੋਬਾਰ ਬੱਚਿਆਂ ਨਾਲ ਹੈ। ਜੋ ਮੇਰੇ ਬੱਚੇ ਬਣਦੇ ਹਨ ਉਹਨਾਂ ਦਾ
ਮੈਂ ਬਾਪ ਹਾਂ। ਫਿਰ ਉਹ ਸਗਾ ਹੈ ਜਾਂ ਲਗਾ ਹੈ ਸੋ ਮੈਂ ਸਮਝ ਸਕਦਾ ਹਾਂ। ਹਰ ਇਕ ਦੀ ਪੜ੍ਹਾਈ ਹੈ।
ਸ਼੍ਰੀਮਤ ਤੇ ਐਕਟ ਵਿੱਚ ਆਉਣਾ ਹੈ। ਕਲਿਆਣਕਾਰੀ ਬਣਨਾ ਹੈ। ਤੁਸੀਂ ਬੱਚੇ ਜਾਣਦੇ ਹੋ ਬ੍ਰਹਿਸਪਤੀ ਨੂੰ
ਵਰੀਕ੍ਸ਼ਪਤੀ ਡੇ ਕਿਹਾ ਜਾਂਦਾ ਹੈ। ਵਰੀਕ੍ਸ਼ਪਤੀ ਵੀ ਠਹਿਰਿਆ, ਸ਼ਿਵ ਵੀ ਠਹਿਰਿਆ। ਹੈ ਤਾਂ ਇੱਕ ਹੀ।
ਗੁਰੂਵਾਰ ਦੇ ਦਿਨ ਬੱਚਿਆਂ ਨੂੰ ਸਕੂਲ ਵਿੱਚ ਬਿਠਾਉਂਦੇ ਹਨ। ਜਿਵੇਂ ਸੋਮਨਾਥ ਦਾ ਦਿਨ ਸੋਮਵਾਰ ਹੈ
ਸ਼ਿਵਬਾਬਾ ਸੋਮਰਸ ਪਿਲਾਉਂਦੇ ਹਨ। ਉਵੇਂ ਨਾਮ ਤਾਂ ਉਹਨਾਂ ਦਾ ਸ਼ਿਵ ਹੈ ਪਰ ਪੜ੍ਹਾਉਂਦੇ ਹਨ ਇਸਲਈ
ਸੋਮਨਾਥ ਕਹਿ ਦਿੱਤਾ ਹੈ। ਰੁਦ੍ਰ ਵੀ ਸੋਮਨਾਥ ਨੂੰ ਕਿਹਾ ਜਾਂਦਾ ਹੈ। ਰੁਦ੍ਰ ਗਿਆਨ ਯੱਗ ਰਚਿਆ ਤਾਂ
ਗਿਆਨ ਸੁਣਾਉਣ ਵਾਲਾ ਹੋ ਗਿਆ। ਨਾਮ ਬਹੁਤ ਰੱਖ ਦਿੱਤੇ ਹਨ। ਤਾਂ ਉਸਦੀ ਸਮਝਾਣੀ ਦਿੱਤੀ ਜਾਂਦੀ ਹੈ।
ਸ਼ੁਰੂ ਤੋਂ ਇਹ ਇੱਕ ਹੀ ਯੱਗ ਚੱਲਦਾ ਹੈ, ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਸਾਰੀ ਪੁਰਾਣੀ ਦੁਨੀਆਂ
ਸ਼੍ਰਿਸਟੀ ਦੀ ਸਮਗ੍ਰੀ ਇਸ ਯੱਗ ਵਿੱਚ ਸਵਾਹਾ ਹੋਣੀ ਹੈ। ਜੋ ਵੀ ਮਨੁੱਖ ਹਨ, ਜੋ ਕੁਝ ਵੀ ਹੈ, ਤੱਤਵਾਂ
ਸਹਿਤ ਸਭ ਪਰਿਵਰਤਨ ਹੋਣਾ ਹੈ। ਇਹ ਵੀ ਬੱਚਿਆਂ ਨੂੰ ਦੇਖਣਾ ਹੈ, ਦੇਖਣ ਵਾਲੇ ਬੜੇ ਮਹਾਵੀਰ ਚਾਹੀਦੇ
ਹਨ। ਕੁਝ ਵੀ ਹੋ ਜਾਏ, ਭੁਲਣਾ ਨਹੀਂ ਹੈ। ਮਨੁਖ ਤਾਂ ਹਾਏ - ਹਾਏ ਤ੍ਰਾਹਿ - ਤ੍ਰਾਹਿ ਕਰਦੇ ਰਹਿੰਦੇ।
ਪਹਿਲੇ - ਪਹਿਲੇ ਤਾਂ ਸਮਝਾਉਣਾ ਹੈ ਥੋੜ੍ਹਾ ਖਿਆਲ ਕਰੋ, ਸਤਿਯੁਗ ਵਿੱਚ ਇੱਕ ਹੀ ਭਾਰਤ ਸੀ, ਮਨੁੱਖ
ਬਹੁਤ ਥੋੜ੍ਹੇ ਸਨ, ਇੱਕ ਧਰਮ ਸੀ, ਹੁਣ ਕਲਿਯੁਗ ਅੰਤ ਤੱਕ ਕਿੰਨੇ ਧਰਮ ਹਨ! ਇਥੋਂ ਕਿੱਥੇ ਤੱਕ
ਚੱਲਣਗੇ? ਕਲਿਯੁਗ ਦੇ ਬਾਅਦ ਜਰੂਰ ਸਤਿਯੁਗ ਹੋਵੇਗਾ। ਹੁਣ ਸਤਿਯੁਗ ਦੀ ਸਥਾਪਨਾ ਕੌਣ ਕਰੇਗਾ? ਰਚਤਾ
ਤਾਂ ਬਾਪ ਹੀ ਹੈ। ਸਤਿਯੁਗ ਦੀ ਸਥਾਪਨਾ ਅਤੇ ਕਲਿਯੁਗ ਦਾ ਵਿਨਾਸ਼ ਹੁੰਦਾ ਹੈ। ਇਹ ਵਿਨਾਸ਼ ਸਾਹਮਣੇ
ਖੜ੍ਹਾ ਹੈ। ਹੁਣ ਤੁਹਾਨੂੰ ਬਾਪ ਦਵਾਰਾ ਪਾਸਟ, ਪ੍ਰਜੈਂਟ, ਫਿਊਚਰ ਦਾ ਨਾਲੇਜ਼ ਮਿਲਿਆ ਹੈ। ਇਹ
ਸਵਦਰਸ਼ਨ ਚੱਕਰ ਫਿਰਾਉਂਣਾ ਹੈ। ਬਾਪ ਅਤੇ ਬਾਪ ਦੀ ਰਚਨਾ ਨੂੰ ਯਾਦ ਕਰਨਾ ਹੈ। ਕਿੰਨੀ ਸਹਿਜ ਗੱਲ ਹੈ।
ਗੀਤ:- ਤੂ ਪਿਆਰ ਦਾ
ਸਾਗਰ ਹੈ... ਚਿਤਰਾਂ ਵਿੱਚ ਓਸ਼ਨ ਆਫ਼ ਨਾਲੇਜ਼, ਓਸ਼ਨ ਆਫ਼ ਬ੍ਲਿਸ ਲਿਖਦੇ ਹਨ, ਉਸ ਵਿੱਚ ਓਸ਼ਨ ਆਫ਼ ਲਵ
ਅੱਖਰ ਜਰੂਰ ਆਉਣਾ ਚਾਹੀਦਾ ਹੈ । ਬਾਪ ਦੀ ਮਹਿਮਾ ਬਿਲਕੁਲ ਵੱਖ ਹੈ। ਸਰਵਵਿਆਪੀ ਕਹਿਣ ਨਾਲ ਮਹਿਮਾ
ਨੂੰ ਹੀ ਖ਼ਤਮ ਕਰ ਦਿੰਦੇ ਹਨ। ਤਾਂ ਓਸ਼ਨ ਆਫ਼ ਲਵ ਅੱਖਰ ਜਰੂਰ ਲਿਖਣਾ ਹੈ, ਇਹ ਬੇਹੱਦ ਦੇ ਮਾਂ ਬਾਪ ਦਾ
ਪਿਆਰ ਹੈ, ਜਿਸਦੇ ਲਈ ਹੀ ਗਾਉਂਦੇ ਹਨ ਤੁਹਾਡੀ ਕ੍ਰਿਪਾ ਨਾਲ ਸੁਖ ਘਨ੍ਹੇਰੇ, ਪਰ ਜਾਣਦੇ ਹੀ ਨਹੀਂ
ਹਨ। ਹੁਣ ਬਾਪ ਕਹਿੰਦੇ ਹਨ ਤੁਸੀਂ ਮੇਰੇ ਨੂੰ ਜਾਨਣਾ ਨਾਲ ਸਭ ਕੁਝ ਜਾਣ ਜਾਓਗੇ। ਮੈਂ ਹੀ ਸ਼੍ਰਿਸਟੀ
ਦੇ ਆਦਿ, ਮੱਧ, ਅੰਤ ਦਾ ਗਿਆਨ ਸਮਝਾਵਾਂਗਾ। ਇੱਕ ਜਨਮ ਦੀ ਗੱਲ ਨਹੀਂ, ਸਾਰੇ ਸ਼੍ਰਿਸ਼ਟੀ ਦੇ ਪਾਸਟ,
ਪ੍ਰਜੈਂਟ, ਫ਼ਿਊਚਰ ਨੂੰ ਜਾਣਦੇ ਹਨ, ਤਾਂ ਕਿੰਨਾ ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਜੋ ਦੇਹੀ -
ਅਭਿਮਾਨ ਨਹੀਂ ਬਣਦੇ ਹਨ ਉਹਨਾਂ ਨੂੰ ਧਾਰਨਾ ਵੀ ਨਹੀਂ ਹੁੰਦੀ ਹੈ। ਸਾਰਾ ਕਲਪ ਦੇਹ - ਅਭਿਮਾਨ
ਚੱਲਿਆ ਹੈ। ਸਤਿਯੁਗ ਵਿੱਚ ਵੀ ਪਰਮਾਤਮਾ ਦਾ ਗਿਆਨ ਨਹੀਂ ਰਹਿੰਦਾ। ਇੱਥੇ ਪਾਰ੍ਟ ਵਜਾਉਣ ਆਏ ਅਤੇ
ਪਰਮਾਤਮਾ ਦਾ ਗਿਆਨ ਭੁੱਲ ਗਏ। ਇਹ ਤਾਂ ਸਮਝਦੇ ਹਨ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਪ੍ਰੰਤੂ
ਦੁੱਖ ਦੀ ਗੱਲ ਨਹੀਂ ਹੈ। ਇਹ ਬਾਪ ਦੀ ਮਹਿਮਾ ਹੈ, ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ ਹੈ। ਇੱਕ
ਬੂੰਦ ਹੈ ਮਨਮਨਾਭਵ, ਮਧਯਜੀ ਭਵ... ਇਹ ਮਿਲਣ ਨਾਲ ਅਸੀਂ ਵਿਸ਼ੇ ਸਾਗਰ ਤੋਂ ਸ਼ੀਰਸਾਰਗ ਵਿੱਚ ਚਲੇ
ਜਾਂਦੇ ਹਾਂ। ਕਹਿੰਦੇ ਹਨ ਨਾ - ਸਵਰਗ ਵਿੱਚ ਦੁੱਧ - ਘਿਓ ਦੀਆਂ ਨਦੀਆਂ ਵਗਦੀਆਂ ਹਨ। ਇਹ ਸਭ ਮਹਿਮਾ
ਹੈ। ਬਾਕੀ ਨਦੀ ਕੋਈ ਦੁੱਧ - ਘਿਓ ਦੀ ਥੋੜੀਹੀ ਹੋ ਸਕਦੀ ਹੈ। ਬਰਸਾਤ ਵਿੱਚ ਤਾਂ ਪਾਣੀ ਨਿਕਲੇਗਾ।
ਘਿਓ ਕਿਥੋਂ ਤੋਂ ਨਿਕਲੇਗਾ! ਇਹ ਵਡਿਆਈ ਦਿੱਤੀ ਹੋਈ ਹੈ। ਇਹ ਵੀ ਤੁਸੀਂ ਜਾਣਦੇ ਹੋ ਸਵਰਗ ਕਿਸਨੂੰ
ਕਿਹਾ ਜਾਂਦਾ ਹੈ। ਭਾਵੇਂ ਅਜਮੇਰ ਵਿੱਚ ਮਾਡਲ ਹੈ ਪਰ ਸਮਝਦੇ ਕੁਝ ਵੀ ਨਹੀਂ। ਤੁਸੀਂ ਕਿਸੇ ਨੂੰ ਵੀ
ਸਮਝਾਓ ਤਾਂ ਝੱਟ ਸਮਝ ਜਾਣਗੇ। ਜਿਵੇਂ ਬਾਪ ਨੂੰ ਆਦਿ -ਮੱਧ - ਅੰਤ ਦਾ ਗਿਆਨ ਹੈ ਉਵੇਂ ਤੁਸੀਂ
ਬੱਚਿਆਂ ਦੀ ਬੁੱਧੀ ਵਿੱਚ ਵੀ ਫਿਰਨਾ ਚਾਹੀਦਾ ਹੈ। ਬਾਪ ਦਾ ਪਰਿਚੇ ਦੇਣਾ ਹੈ। ਐਕੁਰੇਟ ਬਾਪ ਦਾ
ਪਰਿਚੇ ਦੇਣਾ ਹੈ, ਐਕੁਰੇਟ ਮਹਿਮਾ ਸੁਨਾਉਣੀ ਹੈ, ਉਹਨਾਂ ਦੀ ਮਹਿਮਾ ਅਪਰਮਪਾਰ ਹੈ। ਸਭ ਇੱਕ ਸਮਾਨ
ਨਹੀਂ ਹੋ ਸਕਦੇ। ਹਰ ਇੱਕ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਅੱਗੇ ਚੱਲ ਦੇਖਣਗੇ, ਦਿਵਯ
ਦ੍ਰਿਸ਼ਟੀ ਵਿੱਚ ਜੋ ਬਾਬਾ ਨੇ ਵਿਖਾਇਆ ਹੈ ਉਹ ਫਿਰ ਪ੍ਰੇਕਟੀਕਲ ਹੋਣਾ ਹੈ। ਸਥਾਪਨਾ ਅਤੇ ਵਿਨਾਸ਼ ਦਾ
ਸਾਕਸ਼ਾਤਕਾਰ ਕਰਾਉਂਦੇ ਰਹਿੰਦੇ ਹਨ। ਅਰਜੁਨ ਨੂੰ ਵੀ ਦਿਵਯ ਦ੍ਰਿਸ਼ਟੀ ਨਾਲ ਸਾਕਸ਼ਾਤਕਾਰ ਕਰਾਇਆ ਸੀ
ਫਿਰ ਪ੍ਰੈਕਟੀਕਲ ਵਿੱਚ ਦੇਖਿਆ। ਤੁਸੀਂ ਵੀ ਇਹਨਾਂ ਅੱਖਾਂ ਨਾਲ ਵਿਨਾਸ਼ ਦੇਖੋਗੇ। ਬੈਕੁੰਠ ਦਾ
ਸ਼ਾਖਸ਼ਾਤਕਾਰ ਕੀਤਾ ਹੈ, ਉਹ ਵੀ ਜਦੋਂ ਪ੍ਰੈਕਟੀਕਲ ਵਿੱਚ ਜਾਨਣਗੇ ਤਾਂ ਫਿਰ ਸਾਕਸ਼ਾਤਕਾਰ ਬੰਦ ਹੋ
ਜਾਣਗੇ। ਕਿੰਨੀਆਂ ਚੰਗੀਆਂ - ਚੰਗੀਆਂ ਗੱਲਾਂ ਸਮਝਾਉਂਦੇ ਹਨ, ਜੋ ਫਿਰ ਬੱਚਿਆਂ ਨੂੰ ਹੋਰਾਂ ਨੂੰ
ਸਮਝਾਉਣੀ ਹੈ - ਭੈਣ - ਭਰਾਵੋ ਆਕੇ ਅਜਿਹੇ ਬਾਬਾ ਕੋਲੋਂ ਵਰਸਾ ਲਵੋ, ਇਸ ਗਿਆਨ ਅਤੇ ਯੋਗ ਦਵਾਰਾ।
ਬਾਬਾ ਨਿਮੰਤਰਣ ਪੱਤਰ
ਨੂੰ ਕੁਰੇਕਟ ਕਰ ਰਹੇ ਹਨ। ਥੱਲੇ ਸਹੀ ਕਰਦੇ ਹਨ ਤਨ -ਮਨ - ਧਨ ਨਾਲ ਈਸ਼ਵਰੀ ਸੇਵਾ ਤੇ ਉਪਸਥਿਤ ਹਨ,
ਇਸ ਕੰਮ ਦੇ ਲਈ। ਅੱਗੇ ਚਲ ਮਹਿਮਾ ਤਾਂ ਨਿਕਲਣੀ ਹੈ। ਕਲਪ ਪਹਿਲੇ ਜਿਨ੍ਹਾਂ ਨੇ ਵਰਸਾ ਲਿਆ ਹੈ, ਉਹਨਾਂ
ਨੂੰ ਆਉਣਾ ਹੀ ਹੈ। ਮਿਹਨਤ ਕਰਨੀ ਹੈ। ਫਿਰ ਖੁਸ਼ੀ ਦਾ ਪਾਰਾ ਚੜਦੇ - ਚੜਦੇ ਸਥਾਈ ਬਣ ਜਾਣਗੇ। ਫਿਰ
ਘੜੀ - ਘੜੀ ਮੁਰਾਝਾਉਣਗੇ ਨਹੀਂ। ਤੂਫ਼ਾਨ ਤਾਂ ਬਹੁਤ ਆਉਣਗੇ, ਉਹਨਾਂ ਨੂੰ ਪਾਰ ਕਰਨਾ ਹੈ। ਸ਼੍ਰੀਮਤ
ਤੇ ਚੱਲਦੇ ਰਹੋ। ਵਿਵਹਾਰ ਵੀ ਕਰਨਾ ਹੈ। ਜਦੋਂ ਤੱਕ ਸਰਵਿਸ ਦਾ ਸਬੂਤ ਨਹੀਂ ਦਿੰਦੇ ਉਦੋਂ ਤੱਕ ਬਾਬਾ
ਇਸ ਸਰਵਿਸ ਵਿੱਚ ਲਗਾ ਨਹੀਂ ਸਕਦੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸ਼੍ਰੀਮਤ ਤੇ
ਪੂਰਾ ਅਟੇੰਸ਼ਨ ਦੇਕੇ ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਨਾ ਹੈ। ਸਭਨੂੰ ਸੱਚੀ ਯਾਤਰਾ ਕਰਾਉਣੀ ਹੈ,
ਰਹਿਮਦਿਲ ਬਣਨਾ ਹੈ।
2. ਬਾਪ ਦੇ ਹਰ ਫ਼ਰਮਾਨ
ਨੂੰ ਪਾਲਣ ਕਰਨਾ ਹੈ। ਯਾਦ ਅਤੇ ਸੇਵਾ ਦਾ ਪਾਰ੍ਟ ਜਰੂਰ ਰੱਖਣਾ ਹੈ। ਸਵਦ੍ਰਸ਼ਨਚਕ੍ਰ ਫਿਰਾਉਣਾ ਹੈ।
ਵਰਦਾਨ:-
ਸੱਚੀ ਦਿਲ ਤੋਂ ਸ਼ਾਹਿਬ ਨੂੰ ਰਾਜ਼ੀ ਕਰਨ ਵਾਲੇ ਰਾਜ਼ਯੁਕਤ, ਯੁਕਤੀਯੁਕਤ, ਯੋਗਯੁਕਤ ਭਵ
ਬਾਪਦਾਦਾ ਦਾ ਟਾਇਟਲ
ਦਿਲਵਾਲਾ, ਦਿਲਾਰਾਮ ਹੈ। ਜੋ ਸੱਚੀ ਦਿਲ ਵਾਲੇ ਬੱਚੇ ਹਨ ਉਹਨਾਂ ਤੇ ਸ਼ਾਹਿਬ ਰਾਜ਼ੀ ਹੋ ਜਾਂਦਾ ਹੈ।
ਦਿਲ ਤੋਂ ਬਾਪ ਨੂੰ ਯਾਦ ਕਰਨ ਵਾਲੇ ਸਹਿਜ ਹੀ ਬਿੰਦੂ ਬਣ ਸਕਦੇ ਹਨ। ਉਹ ਬਾਪ ਦੀ ਵਿਸ਼ੇਸ਼ ਦੁਆਵਾਂ ਦੇ
ਪਾਤਰ ਬਣ ਜਾਂਦੇ ਹਨ। ਸੱਚਾਈ ਦੀ ਸ਼ਕਤੀ ਨਾਲ ਸਮੇਂ ਪ੍ਰਮਾਣ ਉਹਨਾਂ ਦਾ ਦਿਮਾਗ਼ ਯੁਕਤੀਯੁਕਤ, ਸਹੀ
ਕੰਮ ਖੁਦ ਹੀ ਕਰਦਾ ਹੈ। ਭਗਵਾਨ ਨੂੰ ਰਾਜ਼ੀ ਕੀਤਾ ਹੋਇਆ ਹੈ ਇਸਲਈ ਹਰ ਸੰਕਲਪ, ਬੋਲ ਅਤੇ ਕਰਮ ਠੀਕ
ਹੁੰਦਾ ਹੈ। ਉਹ ਰਾਜ਼ਯੁਕਤ, ਯੁਕਤੀਯੁਕਤ, ਯੋਗਯੁਕਤ ਬਣ ਜਾਂਦੇ ਹਨ।
ਸਲੋਗਨ:-
ਬਾਪ ਦੇ ਲਵ
ਵਿੱਚ ਸਦਾ ਲੀਨ ਰਹੋ ਤਾਂ ਅਨੇਕ ਤਰ੍ਹਾਂ ਦੇ ਦੁੱਖ ਅਤੇ ਧੋਖੇ ਤੋਂ ਬੱਚ ਜਾਵੋਗੇ।