03.01.21 Avyakt Bapdada Punjabi Murli
05.10.87 Om Shanti Madhuban
"ਬ੍ਰਾਹਮਣ ਜੀਵਨ ਦਾ ਸੁਖ
- ਸੰਤੁਸ਼ਟਤਾ ਅਤੇ ਪ੍ਰਸੰਨਤਾ"
ਅੱਜ ਬਾਪ ਦਾਦਾ ਚਾਰੋਂ
ਤਰਫ ਦੇ ਆਪਣੇ ਅਤਿ ਲਾਡਲੇ, ਸਿਕਿਲੱਧੇ ਬ੍ਰਾਹਮਣ ਬੱਚਿਆਂ ਵਿਚੋਂ ਵਿਸ਼ੇਸ਼ ਬ੍ਰਾਹਮਣ ਜੀਵਨ ਦੀ
ਵਿਸ਼ੇਸ਼ਤਾ ਸੰਪੰਨ ਬੱਚਿਆਂ ਨੂੰ ਵੇਖ ਰਹੇ ਸਨ। ਅੱਜ ਅੰਮ੍ਰਿਤਵੇਲੇ ਬਾਪਦਾਦਾ ਸ੍ਰਵ ਬ੍ਰਾਹਮਣ ਕੁਲ
ਬੱਚਿਆਂ ਵਿਚੋਂਉਨ੍ਹਾਂ ਵਿਸ਼ੇਸ਼ ਆਤਮਾਵਾਂ ਨੂੰ ਚੁਣ ਰਹੇ ਸਨ ਜੋ ਸਦਾ ਸੰਤੁਸ਼ਟਤਾ ਦਵਾਰਾ ਖ਼ੁਦ ਵੀ ਸਦਾ
ਸੰਤੁਸ਼ਟ ਰਹੇ ਹਨ ਅਤੇ ਦੂਸਰਿਆਂ ਨੂੰ ਵੀ ਸੰਤੁਸ਼ਟਤਾ ਦੀ ਅਨੁਭੂਤੀ ਆਪਣੀ ਦ੍ਰਿਸ਼ਟੀ, ਵ੍ਰਿਤੀ ਅਤੇ
ਕ੍ਰਿਤੀ ਦਵਾਰਾ ਸਦਾ ਕਰਵਾਉਂਦੇ ਆਏ ਹਨ। ਤਾਂ ਅੱਜ ਅਜਿਹੀਆਂ ਸੰਤੁਸ਼ਟਮਣੀਆਂ ਦੀ ਮਾਲਾ ਪਿਰੋ ਰਹੇ ਸਨ
ਜੋ ਸਦਾ ਸੰਕਲਪ ਵਿੱਚ, ਬੋਲ ਵਿੱਚ, ਸੰਗਠਨ ਦੇ ਸੰਬੰਧ ਸੰਪਰਕ ਵਿੱਚ, ਕਰਮਾ ਵਿੱਚ ਸੰਤੁਸ਼ਟਤਾ ਦੇ
ਗੋਲਡਨ ਪੁਸ਼ਪ ਬਾਪਦਾਦਾ ਦਵਾਰਾ ਆਪਣੇ ਉੱਪਰ ਵਰਾਉਣ ਦਾ ਅਨੁਭਵ ਕਰਦੇ ਅਤੇ ਸ੍ਰਵ ਪ੍ਰਤੀ ਸੰਤੁਸ਼ਟਤਾ
ਦੇ ਗੋਲਡਨ ਪੁਸ਼ਪਾ ਦੀ ਬਾਰਿਸ਼ ਸਦਾ ਕਰਦੇ ਰਹਿੰਦੇ ਹਨ। ਅਜਿਹੀਆਂ ਸੰਤੁਸ਼ਟ ਆਤਮਾਵਾਂ ਚਾਰੋਂ ਤਰਫ਼ ਤੋਂ
ਕੋਈ - ਕੋਈ ਨਜ਼ਰ ਆਈਆਂ। ਮਾਲਾ ਵੱਡੀ ਨਹੀ ਬਣੀ। ਬਾਪਦਾਦਾ ਬਾਰ - ਬਾਰ ਸੰਤੁਸ਼ਟਮਣੀਆਂ ਨੂੰ ਵੇਖ ਖ਼ੁਸ਼
ਹੋ ਰਹੇ ਸਨ ਕਿਉਂਕਿ ਅਜਿਹੀਆਂ ਸੰਤੁਸ਼ਟ ਮਣੀਆਂ ਹੀ ਬਾਪਦਾਦਾ ਦੇ ਗਲੇ ਦਾ ਹਾਰ ਬਣਦੀ ਹੈ, ਰਾਜ
ਅਧਿਕਾਰੀ ਬਣਦੀ ਹੈ ਅਤੇ ਭਗਤਾਂ ਦੇ ਸਿਮਰਨ ਦੀ ਮਾਲਾ ਬਣਦੀ ਹੈ।
ਬਾਪਦਾਦਾ ਹੋਰ ਬੱਚਿਆਂ ਨੂੰ ਵੇਖ ਰਹੇ ਸਨ ਜੋ ਕਦੇ ਸੰਤੁਸ਼ਟ ਅਤੇ ਕਦੇ ਅਸੰਤੁਸ਼ਟ ਦੇ ਸੰਕਲਪ - ਮਾਤਰ
ਛਾਇਆ ਦੇ ਅੰਦਰ ਆ ਜਾਂਦੇ ਹਨ ਅਤੇ ਫਿਰ ਨਿਕਲ ਆਉਂਦੇ ਹਨ, ਫਸ ਨਹੀ ਜਾਂਦੇ। ਤੀਸਰੇ ਬੱਚੇ ਕਦੇ
ਸੰਕਲਪ ਦੀ ਅਸੰਤੁਸ਼ਟਤਾ, ਕਦੇ ਆਪਣੀ ਆਪਣੇ ਤੋਂ ਅਸੰਤੁਸ਼ਟਤਾ - ਇਸੇ ਚੱਕਰ ਵਿੱਚ ਚਲਦੇ ਅਤੇ ਨਿਕਲਦੇ
ਅਤੇ ਫਿਰ ਫੱਸਦੇ ਰਹਿੰਦੇ। ਅਜਿਹੀ ਮਾਲਾ ਵੀ ਵੇਖੀ। ਤਾਂ ਤਿੰਨ ਮਾਲਾ ਤਿਆਰ ਹੋਈਆਂ। ਮਣੀਆਂ ਤਾਂ
ਸਾਰੇ ਹਨ ਲੇਕਿਨ ਸੰਤੁਸ਼ਟ ਮਣੀਆਂ ਦੀ ਝਲਕ ਅਤੇ ਦੂਸਰੇ ਦੋ ਤਰ੍ਹਾਂ ਦੇ ਮਣੀਆਂ ਦੀ ਝਲਕ ਕੀ ਹੋਵੇਗੀ,
ਇਹ ਤਾਂ ਤੁਸੀਂ ਵੀ ਜਾਣ ਸਕਦੇ ਹੋ। ਬ੍ਰਹਮਾ ਬਾਪ ਬਾਰ - ਬਾਰ ਤਿੰਨ ਮਾਲਾਵਾਂ ਨੂੰ ਵੇਖਦੇ ਹੋਏ ਖ਼ੁਸ਼
ਵੀ ਹੋ ਰਹੇ ਸਨ, ਨਾਲ - ਨਾਲ ਕੋਸ਼ਿਸ਼ ਕਰ ਰਹੇ ਸਨ ਕਿ ਦੂਸਰੇ ਨੰਬਰ ਦੀ ਮਾਲਾ ਦੀਆਂ ਮਣੀਆਂ ਪਹਿਲੀ
ਮਾਲਾ ਵਿੱਚ ਆ ਜਾਣ। ਰੂਹ - ਰਿਹਾਨ ਚੱਲ ਰਹੀ ਸੀ ਕਿਉਂਕਿ ਦੂਸਰੀ ਮਾਲਾ ਦੀ ਕੋਈ - ਕੋਈ ਮਣੀ ਬਹੁਤ
ਥੋੜ੍ਹੀ ਜਿਹੀ ਅਸੰਤੁਸ਼ਟਤਾ ਦੀ ਛਾਇਆ - ਮਾਤਰ ਦੇ ਕਾਰਣ ਪਹਿਲੀ ਮਾਲਾ ਤੋਂ ਵੰਚਿਤ ਰਹਿ ਗਈ ਹੈ, ਇਸਨੂੰ
ਪ੍ਰੀਵਰਤਨ ਕਰ ਕਿਵੇਂ ਵੀ ਪਹਿਲੀ ਮਾਲਾ ਵਿੱਚ ਲਿਆਵੋ। ਇੱਕ - ਇੱਕ ਦੇ ਗੁਣ, ਵਿਸ਼ੇਤਾਵਾਂ, ਸੇਵਾ -
ਸਭਨੂੰ ਸਾਮ੍ਹਣੇ ਲਿਆਉਂਦੇ ਬਾਰ - ਬਾਰ ਇਹ ਹੀ ਬੋਲੇ ਕਿ ਇਸਨੂੰ ਪਹਿਲੀ ਮਾਲਾ ਵਿੱਚ ਕਰ ਲਵੋ।
ਅਜਿਹੀਆਂ 25- 30 ਦੇ ਕਰੀਬ ਮਣੀਆਂ ਸਨ ਜਿਨ੍ਹਾਂ ਦੇ ਉਪਰ ਬ੍ਰਹਮਾ ਬਾਪ ਦੀ ਵਿਸ਼ੇਸ਼ ਰੂਹ ਰਿਹਾਨ ਚੱਲ
ਰਹੀ ਸੀ। ਬ੍ਰਹਮਾ ਬਾਪ ਬੋਲੇ - ਪਹਿਲੇ ਨੰਬਰ ਮਾਲਾ ਵਿੱਚ ਇਨ੍ਹਾਂ ਮਣੀਆਂ ਨੂੰ ਵੀ ਪਾਉਣਾ ਚਾਹੀਦਾ।
ਪਰ ਫਿਰ ਖੁਦ ਹੀ ਮੁਸਕਰਾਉਂਦੇ ਹੋਏ ਬੋਲੇ ਕਿ ਬਾਪ ਇਨ੍ਹਾਂਨੂੰ ਜਰੂਰ ਪਹਿਲੀ ਵਿੱਚ ਲਿਆ ਕੇ ਹੀ
ਵਿਖਾਉਣਗੇ। ਤਾਂ ਅਜਿਹੀਆਂ ਵਿਸ਼ੇਸ਼ ਮਣੀਆਂ ਵੀ ਸਨ।
ਅਜਿਹੀ ਰੂਹ - ਰਿਹਾਨ ਚਲਦੇ ਹੋਏ ਇੱਕ ਗੱਲ ਨਿਕਲੀ ਕਿ ਅਸੰਤੁਸ਼ਟਤਾ ਦਾ ਵਿਸ਼ੇਸ਼ ਕਾਰਨ ਕੀ ਹੈ? ਜਦੋਂਕਿ
ਸੰਗਮਯੁਗ ਦਾ ਵਿਸ਼ੇਸ਼ ਵਰਦਾਨ ਸੰਤੁਸ਼ਟਤਾ ਹੈ। ਫਿਰ ਵੀ ਵਰਦਾਤਾ ਤੋਂ ਵਰਦਾਨ ਪ੍ਰਾਪਤ ਵਰਦਾਨੀ ਆਤਮਾਵਾਂ
ਦੂਸਰੇ ਨੰਬਰ ਦੀ ਮਾਲਾ ਵਿੱਚ ਕਿਉਂ ਆਉਂਦੀ? ਸੰਤੁਸ਼ਟਤਾ ਦਾ ਬੀਜ ਸ੍ਰਵ ਪ੍ਰਾਪਤੀਆਂ ਹਨ। ਅਸੰਤੁਸ਼ਟਤਾ
ਦਾ ਬੀਜ ਸਥੂਲ ਜਾਂ ਸੂਖਸ਼ਮ ਅਪ੍ਰਾਪਤੀ ਹੈ। ਜਦੋਂ ਬ੍ਰਾਹਮਣਾਂ ਦਾ ਗਾਇਨ ਹੈ- ਅਪ੍ਰਾਪਤ ਨਹੀਂ ਕੋਈ
ਚੀਜ਼ ਬ੍ਰਾਹਮਣਾਂ ਦੇ ਖਜ਼ਾਨੇ ਵਿੱਚ ਅਤੇ ਬ੍ਰਾਹਮਣਾਂ ਦੇ ਜੀਵਨ ਵਿੱਚ', ਫਿਰ ਅਸੰਤੁਸ਼ਟਤਾ ਕਿਉਂ? ਕੀ
ਵਰਦਾਤਾ ਨੇ ਵਰਦਾਨ ਦੇਣ ਵਿੱਚ ਫ਼ਰਕ ਰੱਖਿਆ ਜਾਂ ਲੈਣ ਵਾਲਿਆਂ ਨੇ ਅੰਤਰ ਕਰ ਲਿਆ, ਕੀ ਹੋਇਆ? ਜਦੋਂ
ਵਰਦਾਤਾ, ਦਾਤਾ ਦੇ ਭੰਡਾਰ ਭਰਪੂਰ ਹਨ, ਇਤਨੇ ਭਰਪੂਰ ਹਨ, ਜੋ ਤੁਹਾਡੇ ਮਤਲਬ ਸ੍ਰੇਸ਼ਠ ਨਿਮਿਤ ਆਤਮਾਵਾਂ
ਦੇ ਜੋ ਬਹੁਤਕਾਲ ਦੇ ਬ੍ਰਹਮਾਕੁਮਾਰ/ ਬ੍ਰਹਮਾਕੁਮਾਰੀ ਬਣ ਗਏ, ਉਨ੍ਹਾਂ ਦੀ 21 ਜਨਮਾਂ ਦੀ ਵੰਸ਼ਾਵਲੀ
ਅਤੇ ਫਿਰ ਉਨ੍ਹਾਂ ਦੇ ਭਗਤ, ਭਗਤਾਂ ਦੀ ਵੰਸ਼ਾਵਲੀ, ਉਹ ਵੀ ਉਨ੍ਹਾਂ ਪ੍ਰਾਪਤੀਆਂ ਦੇ ਆਧਾਰ ਤੇ ਚਲਦੇ
ਰਹਿਣਗੇ। ਇੰਨੀ ਵੱਡੀ ਪ੍ਰਾਪਤੀ, ਫਿਰ ਵੀ ਅਸੰਤੁਸ਼ਟਤਾ ਕਿਉਂ? ਅਖੁੱਟ ਖਜਾਨਾਂ ਸਾਰਿਆਂ ਨੂੰ ਪ੍ਰਾਪਤ
ਹੈ - ਇੱਕ ਹੀ ਦਵਾਰਾ, ਇੱਕ ਹੀ ਜਿਹਾ, ਇੱਕ ਹੀ ਸਮੇਂ, ਇੱਕ ਹੀ ਤਰੀਕੇ ਨਾਲ। ਲੇਕਿਨ ਪ੍ਰਾਪਤ ਹੋਏ
ਖਜਾਨੇ ਨੂੰ ਹਰ ਵਕ਼ਤ ਕੰਮ ਵਿੱਚ ਨਹੀਂ ਲਗਾਉਂਦੇ ਅਤੇ ਸਮ੍ਰਿਤੀ ਵਿੱਚ ਨਹੀਂ ਰੱਖਦੇ। ਮੂੰਹ ਤੋਂ
ਖੁਸ਼ ਹੁੰਦੇ ਹਨ ਲੇਕਿਨ ਦਿਲ ਤੋਂ ਖੁਸ਼ ਨਹੀਂ ਹੁੰਦੇ। ਦਿਮਾਗ ਦੀ ਖੁਸ਼ੀ ਹੈ, ਦਿਲ ਦੀ ਖੁਸ਼ੀ ਨਹੀਂ।
ਕਾਰਣ? ਪ੍ਰਾਪਤੀਆਂ ਦੇ ਖਜ਼ਾਨੇ ਨੂੰ ਸਮ੍ਰਿਤੀ ਸਵਰੂਪ ਬਣ ਕੰਮ ਵਿੱਚ ਨਹੀਂ ਲਗਾਉਂਦੇ। ਸਮ੍ਰਿਤੀ
ਰਹਿੰਦੀ ਹੈ ਲੇਕਿਨ ਸਮ੍ਰਿਤੀ ਸਵਰੂਪ ਵਿੱਚ ਨਹੀਂ ਆਉਂਦੇ। ਪ੍ਰਾਪਤੀ ਬੇਹੱਦ ਦੀ ਹੈ ਲੇਕਿਨ ਉਸਨੂੰ
ਕਿਤੇ - ਕਿਤੇ ਹੱਦ ਦੀ ਪ੍ਰਾਪਤੀ ਵਿੱਚ ਪ੍ਰੀਵਰਤਨ ਕਰ ਲੈਂਦੇ ਹੋ। ਇਸ ਕਾਰਣ ਹੱਦ ਮਤਲਬ ਅਲਪਕਾਲ ਦੀ
ਪ੍ਰਾਪਤੀ ਦੀ ਇੱਛਾ, ਬੇਹੱਦ ਦੀ ਪ੍ਰਾਪਤੀ ਦੇ ਫਲਸਵਰੂਪ ਜੋ ਸਦਾ ਸੰਤੁਸ਼ਟਤਾ ਦੀ ਅਨੁਭੂਤੀ ਹੋਵੇ, ਉਸ
ਤੋਂ ਵੰਚਿਤ ਕਰ ਦਿੰਦੀ ਹੈ। ਹੱਦ ਦੀ ਪ੍ਰਾਪਤੀ ਦਿਲਾਂ ਵਿੱਚ ਹੱਦ ਪਾ ਦਿੰਦੀ ਹੈ ਇਸਲਈ ਅਸੰਤੁਸ਼ਟਤਾ
ਦੀ ਅਨੁਭੂਤੀ ਹੁੰਦੀ ਹੈ। ਸੇਵਾ ਵਿੱਚ ਹੱਦ ਪਾ ਦਿੰਦੇ ਹਨ ਕਿਉਂਕਿ ਹੱਦ ਦੀ ਇੱਛਾ ਦਾ ਫਲ਼ ਮਨ ਇੱਛਤ
ਫ਼ਲ਼ ਨਹੀਂ ਪ੍ਰਾਪਤ ਹੁੰਦਾ। ਹੱਦ ਦੀਆਂ ਇੱਛਾਵਾਂ ਦਾ ਫਲ ਅਲਪਕਾਲ ਦੀ ਪੂਰਤੀ ਵਾਲਾ ਹੁੰਦਾ ਹੈ ਇਸਲਈ
ਹੁਣੇ - ਹੁਣੇ ਸੰਤੁਸ਼ਟਤਾ, ਹੁਣੇ - ਹੁਣੇ ਅਸੰਤੁਸ਼ਟਤਾ ਹੋ ਜਾਂਦੀ ਹੈ। ਹੱਦ, ਬੇਹੱਦ ਦਾ ਨਸ਼ਾ ਅਨੁਭਵ
ਕਰਵਾਉਣ ਨਹੀਂ ਦਿੰਦਾ ਇਸਲਈ, ਵਿਸ਼ੇਸ਼ ਚੈਕ ਕਰੋ ਕਿ ਮਨ ਦੀ ਮਤਲਬ ਆਪਣੀ ਸੰਤੁਸ਼ਟਤਾ, ਸ੍ਰਵ ਦੀ
ਸੰਤੁਸ਼ਟਤਾ ਅਨੁਭਵ ਹੁੰਦੀ ਹੈ?
ਸੰਤੁਸ਼ਟਤਾ ਦੀ ਨਿਸ਼ਾਨੀ - ਉਹ ਮਨ ਨਾਲ, ਦਿਲ ਨਾਲ, ਸ੍ਰਵ ਨਾਲ, ਬਾਪ ਨਾਲ, ਡਰਾਮਾ ਤੋਂ ਸੰਤੁਸ਼ਟ
ਹੋਣਗੇ; ਉਨ੍ਹਾਂ ਦੇ ਮਨ ਅਤੇ ਤਨ ਵਿੱਚ ਸਦਾ ਪ੍ਰਸੰਨਤਾ ਦੀ ਲਹਿਰ ਵਿਖਾਈ ਦੇਵੇਗੀ। ਭਾਵੇਂ ਕੋਈ ਵੀ
ਪ੍ਰਸਥਿਤੀ ਆ ਜਾਵੇ, ਭਾਵੇਂ ਕੋਈ ਆਤਮਾ ਹਿਸਾਬ - ਕਿਤਾਬ ਚੁਕਤੂ ਕਰਨ ਵਾਲੀ ਸਾਮ੍ਹਣਾ ਕਰਨ ਵਿੱਚ
ਆਉਂਦੀ ਰਹੇ, ਭਾਵੇਂ ਸ਼ਰੀਰ ਦਾ ਕਰਮ - ਭੋਗ ਸਾਮ੍ਹਣਾ ਕਰਨ ਆਉਂਦਾ ਰਹੇ ਲੇਕਿਨ ਹੱਦ ਦੀ ਕਾਮਨਾ ਤੋਂ
ਮੁਕਤ ਆਤਮਾ ਸੰਤੁਸ਼ਟਤਾ ਦੇ ਕਾਰਨ ਸਦਾ ਪ੍ਰਸੰਨਤਾ ਦੀ ਝਲਕ ਵਿੱਚ ਚਮਕਦਾ ਹੋਇਆ ਸਿਤਾਰਾ ਵਿਖਾਈ
ਦੇਵੇਗੀ। ਪ੍ਰਸੰਨਚਿਤ ਕਦੇ ਕੋਈ ਗੱਲ ਵਿੱਚ ਪ੍ਰਸ਼ਨਚਿਤ ਨਹੀਂ ਹੋਣਗੇ। ਪ੍ਰਸ਼ਨ ਹਨ ਤਾਂ ਪ੍ਰਸੰਨ ਨਹੀਂ।
ਪ੍ਰਸੰਨਚਿਤ ਦੀ ਨਿਸ਼ਾਨੀ - ਉਹ ਸਦਾ ਨਿਸਵਾਰਥੀ ਅਤੇ ਸਦਾ ਸਭ ਨੂੰ ਨਿਰਦੋਸ਼ ਅਨੁਭਵ ਕਰੇਗਾ; ਕਿਸੇ
ਹੋਰ ਦੇ ਉੱਪਰ ਦੋਸ਼ ਨਹੀਂ ਰੱਖੇਗਾ - ਨਾ ਭਾਗਿਆਵਿਧਾਤਾ ਦੇ ਉਪਰ ਕਿ ਮੇਰਾ ਭਾਗਿਆ ਇਵੇਂ ਦਾ ਬਣਾਇਆ,
ਨਾ ਡਰਾਮਾ ਤੇ ਕਿ ਮੇਰਾ ਡਰਾਮੇ ਵਿੱਚ ਹੀ ਪਾਰ੍ਟ ਅਜਿਹਾ ਹੈ, ਨਾ ਵਿਅਕਤੀ ਤੇ ਕਿ ਇਸਦਾ ਸਵਭਾਵ -
ਸੰਸਕਾਰ ਅਜਿਹਾ ਹੈ, ਨਾ ਪ੍ਰਾਕ੍ਰਿਤੀ ਦੇ ਉਪਰ ਕਿ ਪ੍ਰਾਕ੍ਰਿਤੀ ਦਾ ਵਾਯੂਮੰਡਲ ਅਜਿਹਾ ਹੈ, ਨਾ
ਸ਼ਰੀਰ ਦੇ ਹਿਸਾਬ - ਕਿਤਾਬ ਤੇ ਕਿ ਮੇਰਾ ਸ਼ਰੀਰ ਹੀ ਅਜਿਹਾ ਹੈ। ਪ੍ਰਸੰਨਚਿਤ ਮਤਲਬ ਸਦਾ ਨਿਸਵਾਰਥ,
ਨਿਰਦੋਸ਼ ਵ੍ਰਿਤੀ - ਦ੍ਰਿਸ਼ਟੀ ਵਾਲੇ। ਤਾਂ ਸੰਗਮਯੁਗ ਦੀ ਵਿਸ਼ੇਸ਼ਤਾ ਅਤੇ ਸੰਤੁਸ਼ਟਤਾ ਦੀ ਨਿਸ਼ਾਨੀ
ਪ੍ਰਸੰਨਤਾ ਹੈ। ਇਹ ਹੈ ਬ੍ਰਾਹਮਣ ਜੀਵਨ ਦੀ ਵਿਸ਼ੇਸ਼ ਪ੍ਰਾਪਤੀ। ਸੰਤੁਸ਼ਟਤਾ ਨਹੀਂ, ਪ੍ਰਸੰਨਤਾ ਨਹੀਂ
ਤਾਂ ਬ੍ਰਾਹਮਣ ਬਣਨ ਦਾ ਲਾਭ ਨਹੀਂ ਲਿਆ। ਬ੍ਰਾਹਮਣ ਜੀਵਨ ਦਾ ਸੁਖ ਹੈ ਹੀ ਸੰਤੁਸ਼ਟਤਾ, ਪ੍ਰਸੰਨਤਾ।
ਬ੍ਰਾਹਮਣ ਜੀਵਨ ਬਣੀ ਅਤੇ ਉਸਦਾ ਸੁਖ ਨਹੀਂ ਲਿਆ ਤਾਂ ਨਾਮਧਾਰੀ ਬ੍ਰਾਹਮਣ ਹੋਏ ਜਾਂ ਪ੍ਰਾਪਤੀ ਸਵਰੂਪ
ਬ੍ਰਾਹਮਣ ਹੋਏ? ਤਾਂ ਬਾਪਦਾਦਾ ਸਾਰੇ ਬ੍ਰਾਹਮਣ ਬੱਚਿਆਂ ਨੂੰ ਇਹ ਹੀ ਸਮ੍ਰਿਤੀ ਦਵਾ ਰਹੇ ਹਨ -
ਬ੍ਰਾਹਮਣ ਬਣੇ, ਅਹੋ ਭਾਗਿਆ! ਲੇਕਿਨ ਬ੍ਰਾਹਮਣ ਜੀਵਨ ਦਾ ਵਰਸਾ, ਪ੍ਰਾਪਰਟੀ ਸੰਤੁਸ਼ਟਤਾ ਹੈ ਅਤੇ
ਬ੍ਰਾਹਮਣ ਜੀਵਨ ਦੀ ਪ੍ਰਸਨੈਲਿਟੀ ' 'ਪ੍ਰਸੰਨਤਾ' ਹੈ। ਇਸ ਅਨੁਭਵ ਤੋਂ ਕਦੇ ਵੰਚਿਤ ਨਹੀਂ ਰਹਿਣਾ।
ਅਧਿਕਾਰੀ ਹੋ। ਜਦੋਂ ਦਾਤਾ , ਵਰਦਾਤਾ ਖੁਲੀ ਦਿਲ ਨਾਲ ਪ੍ਰਾਪਤੀਆਂ ਦਾ ਖਜਾਨਾਂ ਦੇ ਰਹੇ ਹਨ, ਦੇ
ਦਿੱਤਾ ਹੈ ਤਾਂ ਖੂਬ ਆਪਣੀ ਪ੍ਰਾਪਰਟੀ ਅਤੇ ਪ੍ਰਸਨੈਲਿਟੀ ਨੂੰ ਅਨੁਭਵ ਵਿੱਚ ਲਿਆਵੋ, ਹੋਰਾਂ ਨੂੰ ਵੀ
ਅਨੁਭਵੀ ਬਣਾਓ। ਸਮਝਾ? ਹਰ ਇੱਕ ਆਪਣੇ ਤੋਂ ਪੁੱਛੋ ਕਿ ਮੈਂ ਕਿਸ ਨੰਬਰ ਦੀ ਮਾਲਾ ਵਿੱਚ ਹਾਂ? ਮਾਲਾ
ਵਿੱਚ ਤਾਂ ਹਨ ਹੀ ਲੇਕਿਨ ਕਿਹੜੀ ਨੰਬਰ ਦੀ ਮਾਲਾ ਵਿੱਚ ਹਾਂ। ਅੱਛਾ।
ਅੱਜ ਰਾਜਸਥਾਨ ਅਤੇ ਯੂ. ਪੀ. ਗਰੁੱਪ ਹੈ। ਰਾਜਸਥਾਨ ਮਤਲਬ ਰਾਜਾਈ ਸੰਸਕਾਰ ਵਾਲੇ, ਹਰ ਸੰਕਲਪ ਵਿੱਚ,
ਸਵਰੂਪ ਵਿੱਚ ਰਾਜਾਈ ਸੰਸਕਾਰ ਪ੍ਰੈਕਟੀਕਲ ਵਿੱਚ ਲਿਆਉਣ ਵਾਲੇ ਮਤਲਬ ਪ੍ਰਤੱਖ ਵਿਖਾਉਣ ਵਾਲੇ। ਇਸਨੂੰ
ਕਹਿੰਦੇ ਹਨ ਰਾਜਸਥਾਨ ਨਿਵਾਸੀ। ਅਜਿਹੇ ਹੋ ਨਾ? ਕਦੇ ਪ੍ਰਜਾ ਤਾਂ ਨਹੀਂ ਬਣ ਜਾਂਦੇ ਹੋ ਨਾ? ਜੇਕਰ
ਵਸ਼ੀਭੂਤ ਹੋ ਗਏ ਤਾਂ ਪ੍ਰਜਾ ਕਹਾਂਗੇ, ਮਾਲਿਕ ਹੋ ਤਾਂ ਰਾਜਾ। ਇਵੇਂ ਨਹੀ ਕਿ ਕਦੇ ਰਾਜਾ, ਕਦੇ ਪ੍ਰਜਾ।
ਨਹੀਂ। ਸਦਾ ਰਾਜਾਈ ਸੰਸਕਾਰ ਆਪੇ ਹੀ ਸਮ੍ਰਿਤੀ ਸਵਰੂਪ ਹੋਣ। ਅਜਿਹੇ ਰਾਜਸਥਾਨੀ ਬੱਚਿਆਂ ਦਾ ਮਹੱਤਵ
ਵੀ ਹੈ। ਰਾਜਾ ਨੂੰ ਸਦੈਵ ਸਾਰੇ ਉੱਚੀ ਨਜ਼ਰ ਨਾਲ ਵੇਖਣਗੇ ਅਤੇ ਸਥਾਨ ਵੀ ਰਾਜਾ ਨੂੰ ਉੱਚਾ ਦੇਣਗੇ।
ਰਾਜਾ ਸਦਾ ਤਖਤ ਤੇ ਬੇਠੇਗਾ, ਪ੍ਰਜਾ ਸਦਾ ਹੇਠਾਂ। ਤਾਂ ਰਾਜਸਥਾਨ ਦੇ ਰਾਜਾਈ ਸੰਸਕਾਰ ਵਾਲੀਆਂ
ਆਤਮਾਵਾਂ ਮਤਲਬ ਸਦਾ ਉੱਚੀ ਸਥਿਤੀ ਦੇ ਸਥਾਨ ਤੇ ਰਹਿਣ ਵਾਲੇ। ਅਜਿਹੇ ਬਣ ਰਹੇ ਹੋ ਜਾਂ ਬਣ ਗਏ ਹੋ?
ਬਣੇ ਹੋ ਅਤੇ ਸੰਪੰਨ ਬਣਨਾ ਹੀ ਹੈ। ਰਾਜਸਥਾਨ ਦੀ ਮਹਿਮਾ ਘੱਟ ਨਹੀਂ ਹੈ। ਸਥਾਪਨਾ ਦਾ ਹੈਡ ਕਵਾਟਰ
ਹੀ ਰਾਜਸਥਾਨ ਵਿੱਚ ਹੈ। ਤਾਂ ਉੱਚੇ ਹੋ ਗਏ ਨਾ। ਨਾਮ ਤੋਂ ਵੀ ਉੱਚੇ, ਕੰਮ ਤੋਂ ਵੀ ਉੱਚੇ। ਅਜਿਹੇ
ਰਾਜਸਥਾਨ ਦੇ ਬੱਚੇ ਆਪਣੇ ਘਰ ਵਿੱਚ ਪਹੁੰਚੇ ਹਨ। ਸਮਝਾ?
ਯੂ. ਪੀ. ਦੀ ਭੂਮੀ ਪਾਵਨ - ਭੂਮੀ ਗਾਈ ਹੋਈ ਹੈ। ਪਾਵਨ ਕਰਨ ਵਾਲੀ ਭਗਤੀਮਾਰਗ ਦੀ ਗੰਗਾ ਨਦੀ ਵੀ
ਉੱਥੇ ਹੈ ਅਤੇ ਭਗਤੀ ਦੇ ਹਿਸਾਬ ਨਾਲ ਕ੍ਰਿਸ਼ਨ ਦੀ ਭੂਮੀ ਵੀ ਯੂ. ਪੀ ਵਿੱਚ ਹੀ ਹੈ। ਭੂਮੀ ਦੀ ਮਹਿਮਾ
ਬਹੁਤ ਹੈ। ਕ੍ਰਿਸ਼ਨ ਲੀਲਾ, ਜਨਮਭੂਮੀ ਵੇਖਣੀ ਹੋਵੇਗੀ ਤਾਂ ਵੀ ਯੂ . ਪੀ. ਵਿੱਚ ਹੀ ਜਾਣਗੇ। ਤਾਂ ਯੂ
. ਪੀ. ਵਾਲਿਆਂ ਦੀ ਵਿਸ਼ੇਸ਼ਤਾ ਹੈ। ਸਦਾ ਪਾਵਨ ਬਣ ਅਤੇ ਪਾਵਨ ਬਣਾਉਣ ਦੀ ਵਿਸ਼ੇਸ਼ਤਾ ਸੰਪੰਨ ਹਨ। ਜਿਵੇਂ
ਬਾਪ ਦੀ ਮਹਿਮਾ ਹੈ ਪਤਿਤ ਪਾਵਨ … ਯੂ . ਪੀ ਵਾਲਿਆਂ ਦੀ ਵੀ ਬਾਪ ਸਮਾਨ ਮਹਿਮਾ ਹੈ। ਪਤਿਤ - ਪਾਵਨੀ
ਆਤਮਾਵਾਂ ਹੋ। ਭਾਗਿਆ ਦਾ ਸਿਤਾਰਾ ਚਮਕ ਰਿਹਾ ਹੈ। ਅਜਿਹੇ ਭਾਗਿਆਵਾਨ ਸਥਾਨ ਅਤੇ ਸਥਿਤੀ - ਦੋਵਾਂ
ਦੀ ਮਹਿਮਾ ਹੈ। ਸਦਾ ਪਾਵਨ - ਇਹ ਹੈ ਸਥਿਤੀ ਦੀ ਮਹਿਮਾ। ਤਾਂ ਅਜਿਹੇ ਭਾਗਿਆਵਾਨ ਆਪਣੇ ਨੂੰ ਸਮਝਦੇ
ਹੋ? ਸਦਾ ਆਪਣੇ ਭਾਗਿਆ ਨੂੰ ਵੇਖ ਹਰਸ਼ਿਤ ਹੁੰਦੇ ਖੁਦ ਵੀ ਸਦਾ ਹਰਸ਼ਿਤ ਅਤੇ ਦੂਜਿਆਂ ਨੂੰ ਵੀ ਹਰਸ਼ਿਤ
ਬਣਾਉਂਦੇ ਚੱਲੋ ਕਿਉਂਕਿ ਹਰਸ਼ਿਤਮੁੱਖ ਆਪੇ ਹੀ ਅਕਰਸ਼ਿਤ - ਮੂਰਤ ਹੁੰਦੇ ਹਨ। ਜਿਵੇਂ ਸਥੂਲ ਨਦੀ ਆਪਣੇ
ਵੱਲ ਖਿੱਚਦੀ ਹੈ ਨਾ, ਖਿੱਚਕੇ ਯਾਤ੍ਰੀ ਜਾਂਦੇ ਹਨ। ਭਾਵੇਂ ਕਿੰਨਾਂ ਵੀ ਕਸ਼ਟ ਸਹਿਣਾ ਪਵੇ, ਫਿਰ ਵੀ
ਪਾਵਨ ਹੋਣ ਦਾ ਆਕਰਸ਼ਣ ਖਿੱਚ ਲੈਂਦਾ ਹੈ। ਤਾਂ ਇਹ ਪਾਵਨ ਬਣਾਉਣ ਦੇ ਕੰਮ ਦਾ ਯਾਦਗਾਰ ਯੂ.ਪੀ. ਵਿੱਚ
ਹੈ। ਇਵੇਂ ਹੀ ਹਰਸ਼ਿਤ ਅਤੇ ਆਕਰਸ਼ਿਤ - ਮੂਰਤ ਬਣਨਾ ਹੈ। ਸਮਝਾ?
ਤੀਸਰਾ ਗ੍ਰੁਪ ਡਬਲ ਵਿਦੇਸ਼ੀਆਂ ਦਾ ਵੀ ਹੈ। ਡਬਲ ਵਿਦੇਸ਼ੀ ਮਤਲਬ ਸਦਾ ਵਿਦੇਸ਼ੀ ਬਾਪ ਨੂੰ ਆਕਰਸ਼ਿਤ ਕਰਨ
ਵਾਲੇ, ਕਿਉਂਕਿ ਸਮਾਨ ਹਨ ਨਾ। ਬਾਪ ਵੀ ਵਿਦੇਸ਼ੀ ਹੈ, ਤੁਸੀਂ ਵੀ ਵਿਦੇਸ਼ੀ ਹੋ। ਹਮਸ਼ਰੀਕ ਪਿਆਰੇ ਹੁੰਦੇ
ਹਨ। ਮਾਂ - ਬਾਪ ਤੋਂ ਵੀ ਫਰੈਂਡਜ਼ ਜ਼ਿਆਦਾ ਪਿਆਰੇ ਲੱਗਦੇ ਹਨ। ਤਾਂ ਡਬਲ ਵਿਦੇਸ਼ੀ ਬਾਪ ਸਮਾਨ ਸਦਾ ਇਸ
ਦੇਹ ਅਤੇ ਦੇਹ ਦੇ ਆਕਰਸ਼ਣ ਤੋਂ ਪਰੇ ਵਿਦੇਸ਼ੀ ਹਨ, ਅਸ਼ਰੀਰੀ ਹਨ, ਅਵਿਅਕਤ ਹਨ। ਤਾਂ ਬਾਪ ਆਪਣੇ ਸਮਾਨ
ਅਸ਼ਰੀਰੀ , ਅਵਿਅਕਤ ਸਥਿਤੀ ਵਾਲੇ ਬੱਚਿਆਂ ਨੂੰ ਵੇਖ ਹਰਸ਼ਿਤ ਹੁੰਦੇ ਹਨ। ਰੇਸ ਵੀ ਚੰਗੀ ਕਰ ਰਹੇ ਹਨ।
ਸੇਵਾ ਵਿੱਚ ਵੱਖ - ਵੱਖ ਸਾਧਨ ਅਤੇ ਵੱਖ - ਵੱਖ ਵਿਧੀ ਨਾਲ ਅੱਗੇ ਵਧਣ ਦੀ ਰੇਸ ਚੰਗੀ ਕਰ ਰਹੇ ਹਨ।
ਵਿਧੀ ਵੀ ਅਪਣਾਉਂਦੇ ਹਨ ਅਤੇ ਵ੍ਰਿਧੀ ਵੀ ਕਰ ਰਹੇ ਹਨ ਇਸਲਈ, ਬਾਪਦਾਦਾ ਚਾਰੋਂ ਪਾਸੇ ਦੇ ਡਬਲ
ਵਿਦੇਸ਼ੀ ਬੱਚਿਆਂ ਨੂੰ ਸੇਵਾ ਦੀ ਵਧਾਈ ਵੀ ਦਿੰਦੇ ਅਤੇ ਆਪਣੀ ਵ੍ਰਿਧੀ ਦੀ ਸਮ੍ਰਿਤੀ ਵੀ ਦਵਾਉਂਦੇ ਹਨ।
ਆਪਣੀ ਉੱਨਤੀ ਵਿੱਚ ਸਦਾ ਉੱਡਦੀ ਕਲਾ ਦਵਾਰਾ ਉੱਡਦੇ ਚੱਲੋ। ਆਪਣੀ ਉੱਨਤੀ ਅਤੇ ਸੇਵਾ ਦੀ ਉੱਨਤੀ ਦੇ
ਬੈਲੈਂਸ ਦਵਾਰਾ ਸਦਾ ਬਾਪ ਦੇ ਬਲੈਸਿੰਗ ਦੇ ਅਧਿਕਾਰੀ ਹਨ ਅਤੇ ਸਦਾ ਰਹੋਗੇ। ਅੱਛਾ।
ਚੌਥਾ ਗ੍ਰੁਪ ਹੈ ਬਾਕੀ ਮਧੂਬਨ ਨਿਵਾਸੀ। ਉਹ ਤੇ ਸਦਾ ਹਨ ਹੀ। ਜੋ ਦਿਲ ਤੇ ਉਹ ਚੁਲ ਤੇ, ਜੋ ਚੁਲ ਤੇ
ਸੋ ਦਿਲ ਤੇ। ਸਭ ਤੋਂ ਜ਼ਿਆਦਾ ਵਿਧੀਪੂਰਵਕ ਬ੍ਰਹਮਾ - ਭੋਜਨ ਵੀ ਮਧੂਬਨ ਵਿੱਚ ਹੁੰਦਾ ਹੈ। ਸਭਤੋਂ
ਸਿਕਿਲੱਧੇ ਵੀ ਮਧੂਬਨ ਨਿਵਾਸੀ ਹਨ। ਸਾਰੇ ਫੰਕਸ਼ਨ ਵੀ ਮਧੂਬਨ ਵਿਚ ਹੁੰਦੇ ਹਨ। ਸਭ ਤੋਂ, ਡਾਇਰੈਕਟ
ਮੁਰਲੀਆਂ ਵੀ, ਜ਼ਿਆਦਾ ਮਧੂਬਨ ਵਾਲੇ ਹੀ ਸੁਣਦੇ। ਤਾਂ ਮਧੂਬਨ ਨਿਵਾਸੀ ਸਦਾ ਸ੍ਰੇਸ਼ਠ ਭਾਗਿਆ ਦੇ
ਅਧਿਕਾਰੀ ਆਤਮਾਵਾਂ ਹਨ। ਸੇਵਾ ਵੀ ਦਿਲ ਨਾਲ ਕਰਦੇ ਹਨ ਇਸਲਈ ਮਧੂਬਨ ਨਿਵਾਸੀਆਂ ਨੂੰ ਬਾਪਦਾਦਾ ਅਤੇ
ਸ੍ਰਵ ਬ੍ਰਾਹਮਣਾਂ ਦੀ ਮਨ ਨਾਲ ਅਸ਼ੀਰਵਾਦ ਪ੍ਰਾਪਤ ਹੁੰਦੀ ਰਹਿੰਦੀ ਹੈ। ਅੱਛਾ।
ਚਾਰੋਂ ਪਾਸੇ ਦੀ ਸ੍ਰਵ ਬਾਪਦਾਦਾ ਦੀ ਵਿਸ਼ੇਸ਼ ਸੰਤੁਸ਼ਟਮਣੀਆਂ ਨੂੰ ਬਾਪਦਾਦਾ ਦੀ ਵਿਸ਼ੇਸ਼ ਯਾਦਪਿਆਰ।
ਨਾਲ - ਨਾਲ ਸ੍ਰਵ ਭਾਗਿਆਸ਼ਾਲੀ ਬ੍ਰਾਹਮਣ ਜੀਵਨ ਪ੍ਰਾਪਤ ਕਰਨ ਵਾਲੇ ਕਰੋੜਾਂ ਵਿਚੋਂ ਕੋਈ, ਕੋਈ ਵਿਚੋਂ
ਵੀ ਕੋਈ ਸਿਕਿਲੱਧੀ ਆਤਮਾਵਾਂ ਨੂੰ, ਬਾਪਦਾਦਾ ਦੇ ਸ਼ੁਭ ਸੰਕਲਪ ਨੂੰ ਸੰਪੰਨ ਕਰਨ ਵਾਲੀ ਆਤਮਾਵਾਂ
ਨੂੰ, ਸੰਗਮਯੁਗੀ ਬ੍ਰਾਹਮਣ ਜੀਵਨ ਦੀ ਪ੍ਰਾਪਰਟੀ ਦੇ ਸੰਪੂਰਨ ਅਧਿਕਾਰ ਪ੍ਰਾਪਤ ਕਰਨ ਵਾਲੀ ਆਤਮਾਵਾਂ
ਨੂੰ ਵਿਧਾਤਾ ਅਤੇ ਵਰਦਾਤਾ ਬਾਪਦਾਦਾ ਦੀ ਬਹੁਤ - ਬਹੁਤ ਯਾਦਪਿਆਰ ਸਵੀਕਾਰ ਹੋਵੇ।
"ਦਾਦੀ ਜਨਕੀ ਜੀ ਅਤੇ
ਦਾਦੀ ਚੰਦਰਮਣੀ ਜੀ ਸੇਵਾਵਾਂ ਤੇ ਜਾਣ ਦੀ ਛੁੱਟੀ ਬਾਪਦਾਦਾ ਤੋਂ ਲੈ ਰਹੀ ਹੈ"
ਜਾ ਰਹੀ ਹੋ ਜਾਂ ਸਮਾ ਰਹੀ ਹੋ? ਜਾਵੋ ਜਾਂ ਆਵੋ ਲੇਕਿਨ ਸਦਾ ਸਮਾਈ ਹੋਈ ਹੋ। ਬਾਪਦਾਦਾ ਅੰਨਣਿਆ
ਬੱਚਿਆਂ ਨੂੰ ਕਦੇ ਵੱਖ ਵੇਖਦੇ ਹੀ ਨਹੀਂ ਹਨ। ਭਾਵੇਂ ਆਕਾਰ ਵਿੱਚ, ਭਾਵੇਂ ਸਾਕਾਰ ਵਿੱਚ ਸਦਾ ਨਾਲ
ਹਨ ਕਿਉਂਕਿ ਸਿਰ੍ਫ ਮਹਾਵੀਰ ਬੱਚੇ ਹੀ ਹਨ ਜੋ ਇਸ ਵਾਇਦੇ ਨੂੰ ਨਿਭਾਉਂਦੇ ਹਨ ਕਿ ਹਰ ਵੇਲੇ ਨਾਲ
ਰਹਾਂਗੇ, ਨਾਲ ਚੱਲਾਂਗੇ। ਬਹੁਤ ਘੱਟ ਇਹ ਵਾਦਾ ਨਿਭਾਉਂਦੇ ਹਨ ਇਸਲਈ, ਅਜਿਹੇ ਮਹਾਵੀਰ ਬੱਚੇ,
ਅੰਨਣਿਆ ਬੱਚੇ ਜਿੱਥੇ ਵੀ ਜਾਂਦੇ ਬਾਪ ਨੂੰ ਨਾਲ ਲੈ ਜਾਂਦੇ ਹਨ ਅਤੇ ਬਾਪਦਾਦਾ ਸਦਾ ਵਤਨ ਵਿੱਚ ਵੀ
ਨਾਲ ਰੱਖਦੇ ਹਨ। ਹਰ ਕਦਮ ਵਿੱਚ ਸਾਥ ਦਿੰਦੇ ਇਸਲਈ ਜਾ ਰਹੀ ਹੋ, ਆ ਰਹੀ ਹੋ- ਕੀ ਕਹਾਂਗੇ? ਇਸਲਈ
ਕਿਹਾ ਕਿ ਜਾ ਰਹੀ ਹੋ ਜਾਂ ਸਮਾ ਰਹੀ ਹੋ। ਇਵੇਂ ਹੀ ਨਾਲ ਰਹਿੰਦੇ - ਰਹਿੰਦੇ ਸਮਾਨ ਬਣ ਸਮਾ ਜਾਵੋਗੀ।
ਘਰ ਵਿੱਚ ਥੋੜ੍ਹੇ ਸਮੇਂ ਦੇ ਲਈ ਰੈਸਟ ਕਰਨਗੀਆਂ, ਨਾਲ ਰਹਿਣਗੀਆਂ। ਫਿਰ ਤੁਸੀਂ ਰਾਜ ਕਰਨਾ ਬਾਪ ਉਪਰ
ਤੋਂ ਵੇਖਣਗੇ। ਲੇਕਿਨ ਸਾਥ ਦਾ ਥੋੜ੍ਹੇ ਸਮੇਂ ਦਾ ਅਨੁਭਵ ਕਰਨਾ। ਅੱਛਾ।
( ਅੱਜ ਬਾਬਾ ਤੁਸੀਂ ਕਮਾਲ ਦੀ ਮਾਲਾ ਬਣਾਈ) ਤੁਸੀਂ ਲੋਕੀ ਵੀ ਤਾਂ ਮਾਲਾ ਬਣਾਉਂਦੇ ਹੋ ਨਾ। ਮਾਲਾ
ਹਾਲੇ ਤੇ ਛੋਟੀ ਹੈ। ਹਾਲੇ ਵੱਡੀ ਬਣੇਗੀ। ਹੁਣ ਜੋ ਥੋੜ੍ਹਾ ਕਦੇ - ਕਦੇ ਬੇਹੋਸ਼ ਹੋ ਜਾਂਦੇ ਹੀ,
ਉਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਪ੍ਰਾਕ੍ਰਿਤੀ ਦਾ ਜਾਂ ਸਮੇਂ ਦਾ ਆਵਾਜ਼ ਹੋਸ਼ ਵਿੱਚ ਲੈ ਆਵੇਗਾ;
ਫਿਰ ਮਾਲਾ ਵੱਡੀ ਬਣ ਜਾਵੇਗੀ। ਅੱਛਾ। ਜਿੱਥੇ ਵੀ ਜਾਵੋ ਬਾਪ ਦੇ ਵਰਦਾਨੀ ਤਾਂ ਹੋ ਹੀ। ਤੁਹਾਡੇ ਹਰ
ਕਦਮ ਨਾਲ ਬਾਪ ਦਾ ਵਰਦਾਨ ਸਭ ਨੂੰ ਮਿਲਦਾ ਰਹੇਗਾ। ਦੇਖੋਗੇ ਤਾਂ ਵੀ ਬਾਪ ਦਾ ਵਰਦਾਨ ਦ੍ਰਿਸ਼ਟੀ ਤੋਂ
ਲੈਣਗੇ, ਬੋਲਣਗੇ ਤਾਂ ਬੋਲ ਤੋਂ ਵਰਦਾਨ ਲੈਣਗੇ, ਕਰਮ ਨਾਲ ਵੀ ਵਰਦਾਨ ਹੀ ਲੈਣਗੇ। ਤੁਰਦੇ - ਫਿਰਦੇ
ਵਰਦਾਨਾਂ ਦੀ ਬਾਰਿਸ਼ ਕਰਨ ਜਾ ਰਹੀ ਹੋ। ਹੁਣ ਜੋ ਆਤਮਾਵਾਂ ਆ ਰਹੀਆਂ ਹਨ, ਉਨ੍ਹਾਂਨੂੰ ਵਰਦਾਨ ਦੀ
ਜਾਂ ਮਹਦਾਨ ਦੀ ਹੀ ਲੋੜ ਹੈ। ਤੁਸੀਂ ਲੋਕਾਂ ਦਾ ਜਾਣਾ ਮਤਲਬ ਖੁਲ੍ਹੇ ਦਿਲ ਨਾਲ ਉਨ੍ਹਾਂਨੂੰ ਬਾਪ ਦਾ
ਵਰਦਾਨ ਮਿਲਣਾ। ਅੱਛਾ।
ਵਰਦਾਨ:-
ਬੁੱਧੀ ਰੂਪੀ
ਪੈਰ ਦਵਾਰਾ ਇੰਨਾਂ ਪੰਜ ਤੱਤਵਾਂ ਦੇ ਆਕਰਸ਼ਣ ਤੋਂ ਪਰੇ ਰਹਿਣ ਵਾਲੇ ਫਰਿਸ਼ਤਾ ਸਵਰੂਪ ਭਵ
ਫ਼ਰਿਸ਼ਤਿਆਂ ਨੂੰ ਸਦਾ
ਪ੍ਰਕਾਸ਼ ਦੀ ਕਾਇਆ ਵਿਖਾਉਂਦੇ ਹਨ। ਪ੍ਰਕਾਸ਼ ਦੀ ਕਾਇਆ ਵਾਲੇ ਇਸ ਦੇਹ ਦੀ ਯਾਦ ਤੋਂ ਵੀ ਪਰੇ ਰਹਿੰਦੇ
ਹਨ। ਉਨ੍ਹਾਂ ਦੇ ਬੁੱਧੀ ਰੂਪੀ ਪੈਰ ਇਨ੍ਹਾਂ 5 ਤੱਤਵਾਂ ਦੇ ਆਕਰਸ਼ਣ ਤੋਂ ਉੱਚੇ ਮਤਲਬ ਪਰੇ ਹੁੰਦੇ ਹਨ।
ਅਜਿਹੇ ਫ਼ਰਿਸ਼ਤਿਆਂ ਨੂੰ ਮਾਇਆ ਜਾਂ ਕੋਈ ਵੀ ਮਾਇਆਵੀ ਟੱਚ ਨਹੀਂ ਕਰ ਸਕਦੇ। ਲੇਕਿਨ ਇਹ ਉਦੋਂ ਹੋਵੇਗਾ
ਜਦੋਂ ਕਦੇ ਕਿਸੇ ਦੇ ਅਧੀਨ ਨਹੀਂ ਹੋਣਗੇ। ਸ਼ਰੀਰ ਦੇ ਵੀ ਅਧਿਕਾਰੀ ਬਣਕੇ ਚਲਣਾ, ਮਾਇਆ ਦੇ ਵੀ
ਅਧਿਕਾਰੀ ਬਣਨਾ, ਲੋਕਿਕ ਜਾਂ ਅਲੌਕਿਕ ਸੰਬੰਧ ਦੀ ਵੀ ਅਧੀਨਤਾ ਵਿੱਚ ਨਹੀਂ ਆਉਣਾ।
ਸਲੋਗਨ:-
ਸ਼ਰੀਰ ਨੂੰ ਵੇਖਣ
ਦੀ ਆਦਤ ਹੈ ਤਾਂ ਲਾਈਟ ਦਾ ਸ਼ਰੀਰ ਵੇਖੋ, ਲਾਈਟ ਰੂਪ ਵਿੱਚ ਸਥਿਤ ਰਹੋ।