03.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਇਹ
ਸ਼੍ਰਿਸਟੀ ਮਤਲਬ ਜਮਾਨਾ ਦੁੱਖ ਦਾ ਹੈ ਇਸਤੋਂ ਨਸ਼ਟੋਮੋਹਾ ਬਣੋ, ਨਵੇਂ ਜਮਾਨੇ ਨੂੰ ਯਾਦ ਕਰੋ,
ਬੁੱਧੀਯੋਗ ਇਸ ਦੁਨੀਆਂ ਤੋਂ ਨਿਕਾਲ ਨਵੀਂ ਦੁਨੀਆਂ ਵਿੱਚ ਲਗਾਓ"
ਪ੍ਰਸ਼ਨ:-
ਕ੍ਰਿਸ਼ਨਪੁਰੀ
ਵਿੱਚ ਚੱਲਣ ਦੇ ਲਈ ਤੁਸੀਂ ਬੱਚੇ ਕਿਹੜੀ ਤਿਆਰੀ ਕਰਦੇ ਅਤੇ ਕਰਾਉਂਦੇ ਹੋ?
ਉੱਤਰ:-
ਕ੍ਰਿਸ਼ਨਪੁਰੀ ਵਿੱਚ ਚੱਲਣ ਦੇ ਲਈ ਸਿਰਫ਼ ਇਸ ਅੰਤਿਮ ਜਨਮ ਵਿੱਚ ਸਭ ਵਿਕਾਰਾਂ ਨੂੰ ਛੱਡ ਪਾਵਨ ਬਣਨਾ
ਅਤੇ ਦੂਸਰਿਆਂ ਨੂੰ ਬਣਾਉਣਾ ਹੈ। ਪਾਵਨ ਬਣਨਾ ਹੀ ਦੁੱਖਧਾਮ ਤੋਂ ਸੁੱਖਧਾਮ ਵਿੱਚ ਜਾਣ ਦੀ ਤਿਆਰੀ
ਹੈ। ਤੁਸੀਂ ਸਭਨੂੰ ਇਹ ਹੀ ਸੰਦੇਸ਼ ਦਵੋ ਕਿ ਡਰਟੀ ਦੁਨੀਆਂ ਹੈ, ਇਸ ਤੋਂ ਬੁੱਧੀਯੋਗ ਨਿਕਾਲੋ ਤਾਂ ਨਵੀਂ
ਸਤਿਯੁਗੀ ਦੁਨੀਆਂ ਵਿੱਚ ਚਲੇ ਜਾਵੋਗੇ।
ਗੀਤ:-
ਮੁਝਕੋ ਸਹਾਰਾ
ਦੇਣੇ ਵਾਲੇ...
ਓਮ ਸ਼ਾਂਤੀ
ਇਸ ਗੀਤ ਵਿੱਚ ਬੱਚੇ ਕਹਿੰਦੇ ਹਨ ਕਿ ਬਾਬਾ। ਬੱਚਿਆਂ ਦੀ ਬੁੱਧੀ ਚਲੀ ਜਾਂਦੀ ਹੈ ਬੇਹੱਦ ਦੇ ਬਾਪ
ਵੱਲ। ਜਿਨ੍ਹਾ ਬੱਚਿਆਂ ਨੂੰ ਹੁਣ ਸੁਖ ਮਿਲ ਰਿਹਾ ਹੈ ਮਤਲਬ ਸੁਖਧਾਮ ਦਾ ਰਸਤਾ ਮਿਲ ਰਿਹਾ ਹੈ। ਸਮਝਦੇ
ਹਨ ਬਰੋਬਰ ਬਾਪ ਸਵਰਗ ਦੇ 21 ਜਨਮਾਂ ਦਾ ਸੁਖ ਦੇਣ ਆਇਆ ਹੈ। ਇਸ ਸੁਖ ਦੀ ਪ੍ਰਾਪਤੀ ਦੇ ਲਈ ਖੁਦ ਬਾਪ
ਆਕੇ ਸਿੱਖਿਆ ਦੇ ਰਹੇ ਹਨ। ਸਮਝਾ ਰਹੇ ਹਨ ਕਿ ਇਹ ਜੋ ਜਮਾਨਾ ਹੈ ਮਤਲਬ ਇੰਨੇ ਜੋ ਮਨੁੱਖ ਹਨ ਉਹ ਕੁਝ
ਵੀ ਦੇ ਨਹੀਂ ਸਕਦੇ ਹਨ। ਇਹ ਤਾਂ ਸਭ ਰਚਨਾ ਹੈ ਨਾ। ਆਪਸ ਵਿੱਚ ਭਰਾ - ਭੈਣ ਹਨ। ਤਾਂ ਰਚਨਾ ਇੱਕ ਦੋ
ਨੂੰ ਸੁਖ ਦਾ ਵਰਸਾ ਦੇ ਕਿਵੇਂ ਸਕਦੇ! ਸੁਖ ਦਾ ਵਰਸਾ ਦੇਣ ਵਾਲਾ ਜਰੂਰ ਇੱਕ ਰਚਿਯਤਾ ਬਾਪ ਹੀ ਹੋਵੇਗਾ।
ਇਸ ਜਮਾਨੇ ਵਿੱਚ ਅਜਿਹਾ ਕੋਈ ਮਨੁੱਖ ਨਹੀਂ ਜੋ ਕਿਸੇਨੂੰ ਸੁਖ ਦੇ ਸਕੇ। ਸੁਖਦਾਤਾ ਸਦਗਤੀ ਦਾਤਾ ਹੈ
ਹੀ ਇੱਕ ਸਤਿਗੁਰੂ। ਹੁਣ ਸੁਖ ਕਿਹੜਾ ਮੰਗਦੇ ਹਨ? ਇਹ ਤਾਂ ਸਭ ਭੁੱਲ ਗਏ ਹਨ ਕਿ ਸਵਰਗ ਵਿੱਚ ਬਹੁਤ
ਸੁਖ ਸਨ ਅਤੇ ਹੁਣ ਨਰਕ ਵਿੱਚ ਦੁੱਖ ਹਨ। ਤਾਂ ਜਰੂਰ ਸਭ ਬੱਚਿਆਂ ਤੇ ਮਾਲਿਕ ਨੂੰ ਹੀ ਤਰਸ ਪਵੇਗਾ।
ਬਹੁਤ ਹਨ ਜੋ ਸ਼੍ਰਿਸਟੀ ਦੇ ਮਾਲਿਕ ਨੂੰ ਮੰਨਦੇ ਹਨ। ਪਰ ਉਹ ਕੌਣ ਹੈ, ਉਹਨਾਂ ਤੋਂ ਕੀ ਮਿਲਦਾ ਹੈ ਉਹ
ਕੁਝ ਪਤਾ ਨਹੀਂ ਹੈ। ਇਵੇਂ ਨਹੀਂ ਹੈ ਕਿ ਮਾਲਿਕ ਕੋਲੋਂ ਸਾਨੂੰ ਦੁੱਖ ਮਿਲਿਆ ਹੈ। ਯਾਦ ਕਰਦੇ ਹੀ ਹਨ
ਉਹਨਾਂ ਨੂੰ ਸੁੱਖ ਸ਼ਾਂਤੀ ਦੇ ਲਈ। ਭਗਤ ਭਗਵਾਨ ਨੂੰ ਯਾਦ ਕਰਦੇ ਹਨ ਜਰੂਰ ਪ੍ਰਾਪਤੀ ਦੇ ਲਈ। ਦੁੱਖੀ
ਹਨ ਤਾਂ ਹੀ ਸੁੱਖ - ਸ਼ਾਂਤੀ ਦੇ ਲਈ ਯਾਦ ਕਰਦੇ ਹਨ। ਬੇਹੱਦ ਦਾ ਸੁੱਖ ਦੇਣ ਵਾਲਾ ਇੱਕ ਹੈ, ਬਾਕੀ
ਹੱਦ ਦਾ ਅਲਪਕਾਲ ਸੁਖ ਤਾਂ ਇੱਕ ਦੋ ਨੂੰ ਦਿੰਦੇ ਹੀ ਰਹਿੰਦੇ ਹਨ। ਉਹ ਕੋਈ ਵੱਡੀ ਗੱਲ ਨਹੀਂ। ਭਗਤ
ਸਭ ਪੁਕਾਰਦੇ ਹਨ ਇੱਕ ਭਗਵਾਨ ਨੂੰ, ਜਰੂਰ ਭਗਵਾਨ ਸਭਤੋਂ ਵੱਡਾ ਹੈ, ਉਹਨਾਂ ਦੀ ਮਹਿਮਾ ਬਹੁਤ ਵੱਡੀ
ਹੈ। ਤਾਂ ਜਰੂਰ ਬਹੁਤ ਸੁਖ ਦੇਣ ਵਾਲਾ ਹੋਵੇਗਾ। ਬਾਪ ਕਦੀ ਬੱਚਿਆਂ ਨੂੰ ਅਤੇ ਜਮਾਨੇ ਨੂੰ ਦੁੱਖ ਨਹੀਂ
ਦੇ ਸਕਦੇ। ਬਾਪ ਸਮਝਾਉਂਦੇ ਹਨ ਤੁਸੀਂ ਵਿਚਾਰ ਕਰੋ - ਮੈਂ ਜੋ ਸ਼੍ਰਿਸਟੀ ਮਤਲਬ ਜਮਾਨਾ ਰਚਦਾ ਹਾਂ ਉਹ
ਕੀ ਦੁੱਖ ਦੇਣ ਲਈ? ਮੈਂ ਤਾਂ ਰਚਦਾ ਹਾਂ ਸੁਖ ਦੇਣ ਦੇ ਲਈ। ਪਰ ਇਹ ਡਰਾਮਾ ਸੁਖ ਦੁੱਖ ਦਾ ਬਣਿਆ
ਹੋਇਆ ਹੈ। ਮਨੁੱਖ ਕਿੰਨੇ ਦੁਖੀ ਹਨ। ਬਾਪ ਸਮਝਾਉਂਦੇ ਹਨ ਕਿ ਜਦ ਨਵਾਂ ਜ਼ਮਾਨਾ ਸੀ, ਨਵੀਂ ਸ੍ਰਿਸ਼ਟੀ
ਹੁੰਦੀ ਹੈ ਤਾਂ ਉਸ ਵਿੱਚ ਸੁੱਖ ਹੁੰਦਾ ਹੈ। ਦੁੱਖ ਪੁਰਾਣੀ ਸ਼੍ਰਿਸ਼ਟੀ ਵਿੱਚ ਹੁੰਦਾ ਹੈ। ਸਭ ਕੁਝ
ਪੁਰਾਣਾ ਜੜਜੜੀਭੂਤ ਹੋ ਜਾਂਦਾ ਹੈ। ਪਹਿਲੇ ਜੋ ਸ਼੍ਰਿਸ਼ਟੀ ਰਚਦਾ ਹਾਂ ਉਸਨੂੰ ਸਤੋਪ੍ਰਧਾਨ ਕਿਹਾ ਜਾਂਦਾ
ਹੈ। ਉਸ ਸਮੇਂ ਮਨੁੱਖ ਕਿੰਨੇ ਸੁਖੀ ਰਹਿੰਦੇ ਹਨ। ਉਹ ਧਰਮ ਪ੍ਰਾਯ: ਲੋਪ ਹੋਣ ਦੇ ਕਾਰਨ ਕਿਸੇ ਦੀ
ਬੁੱਧੀ ਵਿੱਚ ਨਹੀਂ ਹੈ।
ਤੁਸੀਂ ਬੱਚੇ ਜਾਣਦੇ ਹੋ
ਨਵਾਂ ਜਮਾਨਾ ਸਤਿਯੁਗ ਸੀ। ਹੁਣ ਪੁਰਾਣਾ ਹੈ ਤਾਂ ਆਸ਼ਾ ਰੱਖਦੇ ਹਨ ਕਿ ਬਾਪ ਜਰੂਰ ਨਵੀ ਦੁਨੀਆਂ
ਬਣਾਉਣਗੇ। ਪਹਿਲੇ ਨਵੀਂ ਸ਼੍ਰਿਸਟੀ ਨਵੇਂ ਜਮਾਨੇ ਵਿੱਚ ਬਹੁਤ ਥੋੜ੍ਹੇ ਸਨ ਅਤੇ ਬਹੁਤ ਸੁਖ ਸਨ,
ਜਿਨ੍ਹਾਂ ਸੁੱਖਾ ਦਾ ਪਾਰਾਵਾਰ ਨਹੀਂ ਸੀ। ਨਾਮ ਹੀ ਕਹਿੰਦੇ ਹਨ ਸਵਰਗ, ਬੈਕੁੰਠ, ਨਵੀਂ ਦੁਨੀਆਂ।
ਤਾਂ ਜਰੂਰ ਉਸ ਵਿੱਚ ਨਵੇਂ ਮਨੁੱਖ ਹੋਣਗੇ। ਜਰੂਰ ਉਹ ਦੇਵੀ - ਦੇਵਤਾਵਾਂ ਦੀ ਰਾਜਧਾਨੀ ਮੈਂ ਸਥਾਪਨ
ਕੀਤੀ ਹੋਵੇਗੀ ਨਾ। ਨਹੀਂ ਤਾਂ ਜਦੋਂ ਹੁਣ ਕਲਿਯੁਗ ਵਿੱਚ ਇੱਕ ਵੀ ਰਾਜਾ ਨਹੀਂ, ਸਭ ਕੰਗਾਲ ਹਨ। ਫਿਰ
ਇਕਦਮ ਸਤਿਯੁਗ ਵਿੱਚ ਦੇਵੀ - ਦੇਵਤਾਵਾਂ ਦੀ ਰਾਜਾਈ ਕਿਥੋਂ ਤੋਂ ਆਈ? ਇਹ ਦੁਨੀਆਂ ਬਦਲੀ ਕਿਵੇਂ? ਪਰ
ਸਭ ਦੀ ਬੁੱਧੀ ਇੰਨੀ ਮਾਰੀ ਹੋਈ ਹੈ ਜੋ ਕੁਝ ਵੀ ਸਮਝਦੇ ਨਹੀਂ ਹਨ। ਬਾਪ ਆਕੇ ਬੱਚਿਆਂ ਨੂੰ ਸਮਝਾਉਂਦੇ
ਹਨ। ਮਨੁੱਖ ਮਾਲਿਕ ਤੇ ਦੋਸ਼ ਧਰਦੇ ਹਨ ਕਿ ਉਹ ਹੀ ਸੁਖ ਦੁੱਖ ਦਿੰਦੇ ਹਨ, ਪਰ ਈਸ਼ਵਰ ਨੂੰ ਤਾਂ ਯਾਦ
ਹੀ ਕਰਦੇ ਹਨ ਕਿ ਆਕੇ ਸਾਨੂੰ ਸੁਖ - ਸ਼ਾਂਤੀ ਦੋ। ਸਵੀਟ ਹੋਮ ਵਿੱਚ ਲੈ ਚੱਲੋ। ਫਿਰ ਪਾਰ੍ਟ ਵਿੱਚ
ਜਰੂਰ ਭੇਜਣਗੇ ਨਾ! ਕਲਿਯੁਗ ਦੇ ਬਾਦ ਫਿਰ ਸਤਿਯੁਗ ਤੇ ਜਰੂਰ ਆਉਣਾ ਹੈ। ਮਨੁੱਖ ਤਾਂ ਰਾਵਣ ਦੀ ਮੱਤ
ਤੇ ਹਨ। ਸ਼੍ਰੇਸ਼ਠ ਮਤ ਤੇ ਹੈ ਹੀ ਸ਼੍ਰੀਮਤ। ਬਾਪ ਕਹਿੰਦੇ ਹਨ ਮੈਂ ਸਹਿਜ ਰਾਜਯੋਗ ਸਿਖਾਉਂਦਾ ਹਾਂ।
ਸਕੂਲ ਵਿੱਚ ਗੀਤ ਕਵਿਤਾਵਾਂ ਸੁਣਾਈਆਂ ਜਾਂਦੀਆਂ ਹਨ ਕੀ? ਸਕੂਲ ਵਿੱਚ ਤੇ ਪੜ੍ਹਾਇਆ ਜਾਂਦਾ ਹੈ, ਬਾਪ
ਵੀ ਕਹਿੰਦੇ ਹਨ ਮੈਂ ਤੁਹਨੂੰ ਪੜ੍ਹਾ ਰਿਹਾ ਹਾਂ, ਰਾਜਯੋਗ ਸਿਖਲਾ ਰਿਹਾ ਹਾਂ। ਮੇਰੇ ਨਾਲ ਹੋਰ ਕਿਸੇ
ਦਾ ਵੀ ਯੋਗ ਨਹੀਂ ਹੈ। ਸਭ ਮੈਨੂੰ ਭੁੱਲ ਗਏ ਹਨ। ਇਹ ਭੁਲਣਾ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ।
ਮੈਂ ਆਕੇ ਫਿਰ ਯਾਦ ਦਵਾਉਂਦਾ ਹਾਂ। ਮੈਂ ਤਾਂ ਤੁਹਾਡਾ ਬਾਪ ਹਾਂ। ਮੰਨਦੇ ਵੀ ਹੋ ਇੰਨਕਾਰਪੋਰੀਅਲ
ਗੌਡ ਹੈ ਤਾਂ ਉਹਨਾਂ ਦੇ ਤੁਸੀਂ ਵੀ ਇੰਨਕਾਰਪੋਰੀਅਲ ਬੱਚੇ ਹੋ। ਨਿਰਾਕਾਰ ਆਤਮਾਵਾਂ, ਤੁਸੀਂ ਫਿਰ
ਇੱਥੇ ਆਉਂਦੇ ਹੋ ਪਾਰ੍ਟ ਵਜਾਉਣ। ਸਭ ਨਿਰਾਕਾਰ ਆਤਮਾਵਾਂ ਦਾ ਨਿਵਾਸ ਸਥਾਨ ਨਿਰਾਕਾਰ ਦੁਨੀਆਂ ਹੈ,
ਜੋ ਉੱਚ ਤੇ ਉਚ ਹੈ। ਇਹ ਸਕਾਰੀ ਦੁਨੀਆਂ ਫਿਰ ਆਕਾਰੀ ਦੁਨੀਆਂ ਅਤੇ ਉਹ ਹੈ ਨਿਰਾਕਾਰੀ ਦੁਨੀਆਂ ਸਭਤੋਂ
ਉੱਪਰ ਤੀਸਰੇ ਤਬਕੇ ਤੇ ਹੈ। ਬਾਪ ਸਮੁੱਖ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਅਸੀਂ ਵੀ ਉੱਥੇ ਦੇ
ਰਹਿਣ ਵਾਲੇ ਹਾਂ। ਜਦੋਂ ਨਵੀਂ ਦੁਨੀਆਂ ਸੀ ਤਾਂ ਉੱਥੇ ਇੱਕ ਧਰਮ ਸੀ, ਜਿਸਨੂੰ ਹੈਵਿਨ ਕਿਹਾ ਜਾਂਦਾ
ਹੈ। ਬਾਪ ਨੂੰ ਕਿਹਾ ਜਾਂਦਾ ਹੈ ਹੈਵਿਨਲੀ ਗੌਡ ਫਾਦਰ। ਕਲਿਯੁਗ ਹੈ ਕੰਸਪੁਰੀ। ਸਤਿਯੁਗ ਹੈ
ਕ੍ਰਿਸ਼ਨਪੁਰੀ। ਤਾਂ ਪੁੱਛਣਾ ਚਾਹੀਦਾ ਹੈ ਹੁਣ ਤੁਸੀਂ ਕ੍ਰਿਸ਼ਨਪੁਰੀ ਚੱਲੋਗੇ? ਜੇਕਰ ਤੁਸੀਂ
ਕ੍ਰਿਸ਼ਨਪੁਰੀ ਚੱਲਣਾ ਚਾਹੁੰਦੇ ਹੋ ਤਾਂ ਪਵਿੱਤਰ ਬਣੋ। ਜਿਵੇਂ ਅਸੀਂ ਤਿਆਰੀ ਕਰ ਰਹੇ ਹਾਂ ਦੁੱਖਧਾਮ
ਤੋ ਸੁਖਧਾਮ ਵਿੱਚ ਚੱਲਣ ਦੀ, ਇਵੇਂ ਤੁਸੀਂ ਵੀ ਕਰੋ। ਉਸਦੇ ਲਈ ਵਿਕਾਰ ਜਰੂਰ ਛੱਡਣੇ ਪੈਣਗੇ। ਇਹ
ਸਭਦਾ ਅੰਤਿਮ ਜਨਮ ਹੈ। ਸਭ ਨੂੰ ਵਾਪਿਸ ਜਾਣਾ ਹੈ। ਕੀ ਤੁਸੀਂ ਵੀ ਭੁੱਲ ਗਏ ਹੋ - 5 ਹਜ਼ਾਰ ਵਰ੍ਹੇ
ਪਹਿਲਾ ਇਹ ਮਹਾਭਾਰੀ ਲੜ੍ਹਾਈ ਨਹੀਂ ਲਗੀ ਸੀ? ਜਿਸ ਵਿੱਚ ਸਭ ਧਰਮ ਵਿਨਾਸ਼ ਹੋਏ ਸਨ ਅਤੇ ਇੱਕ ਧਰਮ ਦੀ
ਸਥਾਪਨਾ ਹੋਈ ਸੀ। ਸਤਿਯੁਗ ਵਿੱਚ ਦੇਵੀ ਦੇਵਤੇ ਸਨ ਨਾ। ਕਲਿਯੁਗ ਵਿੱਚ ਨਹੀਂ ਹਨ। ਹੁਣ ਤਾਂ ਰਾਵਣ
ਰਾਜ ਹੈ। ਆਸੁਰੀ ਮਨੁੱਖ ਹਨ। ਉਹਨਾਂ ਨੂੰ ਦੇਵਤਾ ਬਣਾਉਣਾ ਪਵੇ। ਤਾਂ ਉਸਦੇ ਲਈ ਆਸੁਰੀ ਦੁਨੀਆਂ
ਵਿੱਚ ਆਉਣਾ ਪਵੇ ਜਾਂ ਦੈਵੀ ਦੁਨੀਆਂ ਵਿੱਚ ਆਉਣਗੇ? ਉਹ ਦੋਵਾਂ ਦੇ ਸੰਗਮ ਤੇ ਆਉਣਗੇ? ਗਾਇਆ ਵੀ
ਹੋਇਆ ਹੈ ਕਲਪ - ਕਲਪ, ਕਲਪ ਦੇ ਸੰਗਮਯੁਗੇ - ਯੁਗੇ ਆਉਂਦਾ ਹਾਂ। ਬਾਪ ਸਾਨੂੰ ਇਵੇਂ ਸਮਝਾਉਂਦੇ ਹਨ,
ਅਸੀਂ ਉਹਨਾਂ ਦੀ ਸ਼੍ਰੀਮਤ ਤੇ ਹਾਂ। ਕਹਿੰਦੇ ਹਨ ਮੈਂ ਗਾਈਡ ਬਣ ਤੁਹਾਨੂੰ ਬੱਚਿਆਂ ਨੂੰ ਵਾਪਿਸ ਲੈ
ਜਾਣ ਦੇ ਲਈ ਆਇਆ ਹਾਂ, ਇਸਲਈ ਮੈਨੂੰ ਕਾਲਾਂ ਦਾ ਕਾਲ ਵੀ ਕਹਿੰਦੇ ਹਨ। ਕਲਪ ਪਹਿਲੇ ਵੀ ਮਹਾਭਾਰੀ
ਲੜ੍ਹਾਈ ਲੱਗੀ ਸੀ, ਜਿਸ ਨਾਲ ਸਵਰਗ ਦੇ ਦਵਾਰ ਖੁਲ੍ਹੇ ਸਨ। ਪਰ ਸਭ ਤਾਂ ਉੱਥੇ ਨਹੀਂ ਗਏ, ਸਿਵਾਏ
ਦੇਵੀ - ਦੇਵਤਾਵਾਂ ਦੇ। ਬਾਕੀ ਸਭ ਸ਼ਾਂਤੀਧਾਮ ਵਿੱਚ ਸਨ। ਤਾਂ ਮੈਂ ਨਿਰਵਾਣਧਾਮ ਦਾ ਮਾਲਿਕ ਆਇਆ
ਹਾਂ, ਸਭ ਨੂੰ ਨਿਰਵਾਣਧਾਮ ਲੈ ਜਾਣ। ਤੁਸੀਂ ਰਾਵਣ ਦੀ ਜੰਜੀਰਾਂ ਵਿੱਚ ਫ਼ਸੇ ਹੋਏ ਵਿਕਾਰੀ ਮੂਤ ਪਲੀਤੀ
ਆਸੁਰੀ ਗੁਣਾਂ ਵਾਲੇ ਹੋ। ਕਾਮ ਹੈ ਨੰਬਰਵਨ ਡਰਟੀ। ਫਿਰ ਕ੍ਰੋਧ, ਲੋਭ ਨੰਬਰਵਨ ਡਰਟੀ ਹਨ। ਤਾਂ ਸਾਰੀ
ਦੁਨੀਆਂ ਤੋਂ ਨਸ਼ਟੋਮੋਹਾ ਵੀ ਹੋਣਾ ਹੈ ਤਾਂ ਹੀ ਸਵਰਗ ਵਿੱਚ ਚੱਲੋਗੇ। ਜਿਵੇਂ ਬਾਪ ਹੱਦ ਦਾ ਮਕਾਨ
ਬਣਾਉਂਦੇ ਹਨ ਤਾਂ ਬੁੱਧੀ ਉਸ ਵਿੱਚ ਲੱਗ ਜਾਂਦੀ ਹੈ। ਬੱਚੇ ਕਹਿੰਦੇ ਹਨ ਬਾਬਾ ਇਸ ਵਿੱਚ ਇਹ ਬਨਾਉਣਾ,
ਚੰਗਾ ਮਕਾਨ ਬਣਾਉਣਾ। ਉਵੇਂ ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਤੁਹਾਡੇ ਲਈ ਨਵੀਂ ਦੁਨੀਆਂ ਸਵਰਗ ਕਿਵੇਂ
ਚੰਗਾ ਬਣਾਉਂਦਾ ਹਾਂ। ਤਾਂ ਤੁਹਾਡਾ ਬੁੱਧੀਯੋਗ ਪੁਰਾਣੀ ਦੁਨੀਆਂ ਵਿੱਚੋ ਟੁੱਟ ਜਾਣਾ ਚਾਹੀਦਾ ਹੈ।
ਇੱਥੇ ਰੱਖਿਆ ਹੀ ਕੀ ਹੈ? ਦੇਹ ਵੀ ਪੁਰਾਣੀ, ਆਤਮਾ ਵਿੱਚ ਵੀ ਖਾਦ ਪਈ ਹੋਈ ਹੈ। ਉਹ ਨਿਕਲੇਗੀ ਉਦੋਂ
ਜਦੋਂ ਤੁਸੀਂ ਯੋਗ ਵਿੱਚ ਰਹੋਗੇ। ਗਿਆਨ ਵੀ ਧਾਰਨ ਹੋਵੇਗਾ। ਇਹ ਬਾਬਾ ਭਾਸ਼ਣ ਕਰ ਰਹੇ ਹਨ ਨਾ। ਹੇ
ਬੱਚੇ, ਤੁਸੀਂ ਸਭ ਆਤਮਾਵਾਂ ਮੇਰੀ ਰਚਨਾ ਹੋ। ਆਤਮਾ ਦੇ ਸਵਰੂਪ ਵਿੱਚ ਭਰਾ ਭਰਾ ਹੋ। ਹੁਣ ਤੁਸੀਂ ਸਭ
ਨੂੰ ਮੇਰੇ ਕੋਲ ਵਾਪਿਸ ਆਉਣਾ ਹੈ। ਹੁਣ ਸਭ ਸਤੋਪ੍ਰਧਾਨ ਬਣ ਚੁਕੇ ਹੋ। ਰਾਵਣ ਰਾਜ ਹੈ ਨਾ। ਤੁਸੀਂ
ਪਹਿਲੇ ਨਹੀਂ ਜਾਣਦੇ ਸੀ ਕਿ ਰਾਵਣ ਰਾਜ ਕਦੋਂ ਤੋਂ ਸ਼ੁਰੂ ਹੁੰਦਾ ਹੈ। ਸਤਿਯੁਗ ਵਿੱਚ 16 ਕਲਾਂ ਹਨ,
ਫਿਰ 14 ਕਲਾਂ ਹੁੰਦੀ ਹੈ। ਤਾਂ ਇਵੇਂ ਨਹੀਂ ਇਕਦਮ ਦੋ ਕਲਾ ਘਟ ਹੋ ਜਾਂਦੀ ਹੈ। ਹੌਲੀ - ਹੌਲੀ ਉਤਰਦੇ
ਹਨ। ਹੁਣ ਤਾਂ ਕੋਈ ਕਲਾ ਨਹੀਂ ਹੈ। ਪੂਰਾ ਗ੍ਰਹਿਣ ਲੱਗਿਆ ਹੋਇਆ ਹੈ। ਹੁਣ ਬਾਪ ਕਹਿੰਦੇ ਹਨ ਕਿ ਦੇ
ਦਾਨ ਤਾਂ ਛੁੱਟੇ ਗ੍ਰਹਿਣ। 5 ਵਿਕਾਰਾਂ ਦਾ ਦਾਨ ਦੇ ਦਵੋ ਹੋਰ ਕੋਈ ਪਾਪ ਨਹੀਂ ਕਰੋ। ਭਾਰਤਵਾਸੀ
ਰਾਵਣ ਨੂੰ ਸਾੜਦੇ ਹਨ, ਜਰੂਰ ਰਾਵਣ ਦਾ ਰਾਜ ਹੈ ਪਰ ਰਾਵਣ ਰਾਜ ਕਿਸਨੂੰ ਕਹਿੰਦੇ ਹਨ, ਰਾਮ ਰਾਜ
ਕਿਸਨੂੰ ਕਹਿੰਦੇ ਹਨ, ਇਹ ਵੀ ਨਹੀਂ ਜਾਣਦੇ। ਕਹਿੰਦੇ ਹਨ ਰਾਮਰਾਜ ਹੋਵੇ, ਨਵਾਂ ਭਾਰਤ ਹੋਵੇ ਪਰ ਇੱਕ
ਵੀ ਨਹੀਂ ਜਾਣਦੇ ਹਨ ਕਿ ਨਵੀਂ ਦੁਨੀਆਂ ਨਵਾਂ ਭਾਰਤ ਕਦੋਂ ਸ਼ੁਰੂ ਹੁੰਦਾ ਹੈ। ਸਭ ਕਬਰ ਵਿੱਚ ਸੁਤੇ
ਹੋਏ ਹਨ।
ਹੁਣ ਤੁਸੀਂ ਬੱਚਿਆਂ ਨੂੰ
ਤਾਂ ਸਤਿਯੁਗੀ ਝਾੜ ਦੇਖਣ ਵਿੱਚ ਆ ਰਹੇ ਹਨ। ਇੱਥੇ ਤਾਂ ਕੋਈ ਦੇਵਤਾ ਹੈ ਨਹੀਂ। ਤਾਂ ਇਹ ਬਾਪ ਆਕੇ
ਸਭ ਸਮਝਾਉਂਦੇ ਹਨ। ਮਾਤਾ - ਪਿਤਾ ਤੁਹਾਡਾ ਉਹ ਹੀ ਹੈ, ਸਥੂਲ ਵਿੱਚ ਫਿਰ ਇਹ ਮਾਤ - ਪਿਤਾ ਹੈ। ਤੁਸੀਂ
ਮਾਤ - ਪਿਤਾ ਉਹਨਾਂ ਨੂੰ ਗਾਉਂਦੇ ਹਨ। ਸਤਿਯੁਗ ਵਿੱਚ ਤਾਂ ਇਵੇਂ ਨਹੀਂ ਗਾਉਣਗੇ। ਉੱਥੇ ਨਾ ਕ੍ਰਿਪਾ
ਦੀ ਗੱਲ ਹੈ, ਇੱਥੇ ਮਾਤ - ਪਿਤਾ ਦਾ ਬਣਕੇ ਫਿਰ ਲਾਇਕ ਬਣਨਾ ਪੈਂਦਾ ਹੈ। ਬਾਪ ਸਮ੍ਰਿਤੀ ਦਿਵਾਉਂਦੇ
ਹਨ ਹੈ ਭਾਰਤਵਾਸੀ ਤੁਸੀਂ ਭੁੱਲ ਗਏ ਹੋ, ਤੁਸੀਂ ਦੇਵਤੇ ਕਿੰਨੇ ਧੰਨਵਾਨ ਸਨ, ਕਿੰਨੇ ਸਮਝਦਾਰ ਸਨ।
ਹੁਣ ਬੇਸਮਝ ਬਣ ਦੇਵਾਲਾ ਮਾਰ ਦਿੱਤਾ ਹੈ। ਇਵੇਂ ਦੇ ਬੇਸਮਝ ਮਾਇਆ ਰਾਵਣ ਨੇ ਤੁਹਾਨੂੰ ਬਣਾਇਆ ਹੈ,
ਤਾਂ ਤੇ ਰਾਵਣ ਨੂੰ ਸਾੜਦੇ ਹੋ। ਦੁਸ਼ਮਣ ਦਾ ਐਫ਼.ਜ਼ੀ ਬਣਾਕੇ ਉਹਨਾਂ ਨੂੰ ਸਾੜਦੇ ਹਨ ਨਾ। ਤੁਸੀਂ
ਬੱਚਿਆਂ ਨੂੰ ਕਿੰਨੀ ਨਾਲੇਜ਼ ਮਿਲਦੀ ਹੈ। ਪਰ ਵਿਚਾਰ ਸਾਗਰ ਮੰਥਨ ਨਹੀਂ ਕਰਦੇ, ਬੁੱਧੀ ਭਟਕਦੀ ਰਹਿੰਦੀ
ਹੈ ਤਾਂ ਇਵੇਂ - ਇਵੇਂ ਪੁਆਇੰਟਸ ਭਾਸ਼ਣ ਵਿੱਚ ਸੁਣਾਉਣੇ ਭੁੱਲ ਜਾਂਦੇ ਹਨ। ਪੂਰਾ ਸਮਝਾਉਂਦੇ ਨਹੀਂ
ਹਨ। ਤੁਹਾਨੂੰ ਤਾਂ ਬਾਪ ਦਾ ਪੈਗਾਮ ਦੇਣਾ ਹੈ ਕਿ ਬਾਬਾ ਆਇਆ ਹੋਇਆ ਹੈ। ਇਹ ਮਹਾਭਾਰੀ ਲੜਾਈ ਸਾਹਮਣੇ
ਖੜੀ ਹੈ। ਸਭ ਨੂੰ ਵਾਪਿਸ ਜਾਣਾ ਹੈ। ਸਵਰਗ ਸਥਾਪਨ ਹੋ ਰਿਹਾ ਹੈ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ
ਦੇ ਸਭ ਸੰਬੰਧਾਂ ਨੂੰ ਭੁੱਲ ਮੈਨੂੰ ਯਾਦ ਕਰੋ। ਬਾਕੀ ਸਿਰਫ਼ ਇਵੇਂ ਨਹੀਂ ਕਹਿਣਾ ਹੈ ਕਿ ਇਸਲਾਮੀ,
ਬੋਧੀ ਆਦਿ ਸਭ ਭਰਾ - ਭਰਾ ਹਨ। ਇਹ ਤਾਂ ਸਭ ਦੇਹ ਦੇ ਧਰਮ ਹਨ ਨਾ। ਸਭ ਦੀਆਂ ਜੋ ਆਤਮਾਵਾਂ ਹਨ ਉਹ
ਬਾਪ ਦੀ ਸੰਤਾਨ ਹਨ। ਬਾਪ ਕਹਿੰਦੇ ਹਨ ਇਹ ਸਭ ਦੇਹ ਦੇ ਧਰਮ ਨੂੰ ਛੱਡ ਮਾਮੇਕਮ ਯਾਦ ਕਰੋ। ਇਹ ਬਾਪ
ਦਾ ਮੈਸੇਜ ਦੇਣ ਲਈ ਸ਼ਿਵ ਜਯੰਤੀ ਮਨਾ ਰਹੇ ਹਨ। ਅਸੀਂ ਬ੍ਰਹਮਾਕੁਮਾਰ ਕੁਮਾਰੀਆ ਸ਼ਿਵ ਦੇ ਪੋਤਰੇ ਹਾਂ।
ਸਾਨੂੰ ਉਹਨਾਂ ਕੋਲੋਂ ਸਵਰਗ ਦੀ ਰਾਜਧਾਨੀ ਦਾ ਵਰਸਾ ਮਿਲ ਰਿਹਾ ਹੈ। ਬਾਪ ਸਾਨੂੰ ਪੈਗਾਮ ਦਿੰਦੇ ਹਨ
ਕਿ ਮਨਮਨਾਭਵ। ਇਸ ਯੋਗ ਅਗਨੀ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਅਸ਼ਰੀਰੀ ਬਣੋ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਰਾਤਰੀ ਕਲਾਸ:
ਹੁਣ ਤੁਸੀਂ ਬੱਚੇ
ਸਥੂਲਵਤਨ, ਸੂਖਸ਼ਮਵਤਨ ਅਤੇ ਮੂਲਵਤਨ ਨੂੰ ਚੰਗੀ ਤਰ੍ਹਾਂ ਸਮਝ ਗਏ ਹੋ। ਸਿਰਫ਼ ਤੁਸੀਂ ਬ੍ਰਾਹਮਣ ਹੀ ਇਹ
ਨਾਲੇਜ ਪਾਉਂਦੇ ਹੋ। ਦੇਵਤਿਆਂ ਨੂੰ ਇਹ ਲੋੜ ਹੀ ਨਹੀਂ ਹੈ। ਤੁਹਾਨੂੰ ਸਾਰੇ ਵਿਸ਼ਵ ਦੀ ਹੁਣ ਨਾਲੇਜ਼
ਹੈ। ਤੁਸੀਂ ਪਹਿਲੇ ਸ਼ੂਦਰ ਵਰਨ ਦੇ ਸੀ। ਫਿਰ ਬ੍ਰਹਮਾਕੁਮਾਰ ਬਣੇ ਤਾਂ ਇਹ ਨਾਲੇਜ ਦਿੰਦੇ ਹਨ ਜਿਸਨਾਲ
ਤੁਹਾਡੀ ਡੀਟੀ ਡੀਨਾਇਸਟੀ ਸਥਾਪਨ ਹੋ ਰਹੀ ਹੈ। ਬਾਪ ਆਕੇ ਬ੍ਰਾਹਮਣ ਕੁਲ, ਸੂਰਜਵੰਸ਼ੀ, ਚੰਦ੍ਰਵੰਸ਼ੀ
ਡੀਨੇਸਟੀ ਸਥਾਪਨ ਕਰਦੇ ਹਨ। ਉਹ ਵੀ ਇਸ ਸੰਗਮ ਤੇ ਸਥਾਪਨਾ ਕਰਦੇ ਹਨ। ਹੋਰ ਧਰਮ ਵਾਲੇ ਫੱਟ ਤੋਂ
ਡੀਨਾਇਸਿਟੀ ਨਹੀਂ ਸਥਾਪਨ ਕਰਦੇ ਹਨ। ਉਹਨਾਂ ਨੂੰ ਗੁਰੂ ਨਹੀਂ ਕਿਹਾ ਜਾਂਦਾ ਹੈ। ਬਾਪ ਹੀ ਆਕੇ ਧਰਮ
ਦੀ ਸਥਾਪਨਾ ਕਰਦੇ ਹਨ। ਬਾਪ ਕਹਿੰਦੇ ਹਨ ਹੁਣ ਸਿਰ ਤੇ ਫੁਰਨਾ ਹੈ ਬਾਪ ਦੀ ਯਾਦ ਦਾ, ਜਿਸਨੂੰ ਘੜੀ -
ਘੜੀ ਭੁੱਲ ਜਾਂਦੇ ਹੋ। ਪੁਰਸ਼ਾਰਥ ਕਰ ਧੰਧਾ ਆਦਿ ਵੀ ਕਰਦੇ ਰਹੋ ਅਤੇ ਯਾਦ ਵੀ ਕਰਦੇ ਰਹੋ ਹੈਲਥੀ ਬਣਨ
ਲਈ। ਬਾਪ ਕਮਾਈ ਬੜੀ ਜ਼ੋਰ ਨਾਲ ਕਰਾਉਂਦੇ ਹਨ, ਇਸ ਵਿੱਚ ਸਭ ਕੁਝ ਭੁੱਲਣਾ ਪੈਂਦਾ ਹੈ। ਅਸੀਂ ਆਤਮਾਵਾਂ
ਜਾ ਰਹੀਆਂ ਹਾਂ, ਪ੍ਰੈਕਟੀਕਲ ਕਰਾਈ ਜਾਂਦੀ ਹੈ। ਖਾਂਦੇ ਹੋ ਤਾਂ ਕੀ ਬਾਪ ਨੂੰ ਯਾਦ ਨਹੀਂ ਕਰ ਸਕਦੇ
ਹੋ? ਕਪੜਾ ਸਿਲਾਈ ਕਰਦੇ ਹਨ ਬੁੱਧੀਯੋਗ ਬਾਪ ਦੀ ਯਾਦ ਵਿੱਚ ਰਹੇ। ਕਿਚੜਾ ਤੇ ਨਿਕਾਲਣਾ ਹੈ। ਬਾਪ
ਕਹਿੰਦੇ ਹਨ ਸ਼ਰੀਰ ਨਿਰਵਾਹ ਦੇ ਲਈ ਭਾਵੇਂ ਕੋਈ ਕੰਮ ਕਰੋ। ਹੈ ਬਹੁਤ ਸਹਿਜ। ਸਮਝ ਗਏ ਹੋ 84 ਦਾ
ਚੱਕਰ ਪੂਰਾ ਹੋਇਆ ਹੈ। ਹੁਣ ਬਾਪ ਰਾਜਯੋਗ ਸਿਖਾਉਣ ਆਏ ਹਨ। ਇਹ ਵਰਲਡ ਦੀ ਹਿਸਟ੍ਰੀ ਜੋਗ੍ਰਾਫੀ ਇਸ
ਸਮੇਂ ਰਿਪਿਟ ਹੁੰਦੀ ਹੈ। ਕਲਪ ਪਹਿਲਾ ਵਾਂਗ ਹੀ ਰਿਪੀਟ ਹੋ ਰਹੀ ਹੈ। ਰਿਪੀਟੇਸ਼ਨ ਦਾ ਰਾਜ਼ ਵੀ ਬਾਪ
ਹੀ ਸਮਝਾਉਂਦੇ ਹਨ। ਵਨ ਗਾਡ, ਵਨ ਰਿਲੀਜਨ ਵੀ ਕਹਿੰਦੇ ਹਨ ਨਾ। ਉੱਥੇ ਹੀ ਸ਼ਾਂਤੀ ਹੋਵੇਗੀ। ਇਹ ਹੈ
ਅਦਵੈਤ ਰਾਜ, ਦੈਤ ਮਾਨਾ ਆਸੁਰੀ ਰਾਵਣ ਰਾਜ। ਉਹ ਹਨ ਦੇਵਤਾ, ਇਹ ਹਨ ਦੈਤ। ਆਸੁਰੀ ਰਾਜ ਅਤੇ ਦੈਵੀ
ਰਾਜ ਦਾ ਭਾਰਤ ਤੇ ਹੀ ਖੇਲ੍ਹ ਬਣਿਆ ਹੋਇਆ ਹੈ। ਭਾਰਤ ਦਾ ਆਦਿ ਸਨਾਤਨ ਧਰਮ ਸੀ, ਪਵਿੱਤਰ ਪ੍ਰਵ੍ਰਿਤੀ
ਮਾਰਗ ਸੀ। ਫਿਰ ਬਾਪ ਆਕੇ ਪਵਿੱਤਰ ਪ੍ਰਵ੍ਰਿਤੀ ਮਾਰਗ ਬਣਾਉਂਦੇ ਹਨ। ਹਮ ਤੋਂ ਸੇਵਤਾ ਸੀ, ਫਿਰ ਕਲਾ
ਘਟ ਹੁੰਦੀ ਗਈ। ਹਮ ਸੋ ਸ਼ੂਦ੍ਰ ਡਾਏਨਿਸਟੀ ਵਿੱਚ ਆਏ। ਬਾਪ ਪੜ੍ਹਾਉਦੇ ਇਵੇਂ ਹਨ ਜਿਵੇਂ ਟੀਚਰ ਲੋਕ
ਪੜ੍ਹਾਉਂਦੇ ਹਨ, ਸਟੂਡੈਂਟ ਸੁਣਦੇ ਹਨ। ਚੰਗੇ ਸਟੂਡੈਂਟ ਪੂਰਾ ਧਿਆਨ ਦਿੰਦੇ ਹਨ, ਮਿਸ ਨਹੀਂ ਕਰਦੇ
ਹਨ। ਇਹ ਪੜ੍ਹਾਈ ਰੈਗੂਲਰ ਚਾਹੀਦੀ ਹੈ। ਇਵੇਂ ਗ਼ੋਡਲੀ ਯੂਨੀਵਾਰਿਸਟੀ ਵਿੱਚ ਅਬਸੇਂਨਟ ਹੋਣੀ ਨਹੀਂ
ਚਾਹੀਦੀ। ਬਾਬਾ ਗੁਹੀਏ - ਗੁਹੀਏ ਗੱਲਾਂ ਸੁਣਾਉਂਦੇ ਰਹਿੰਦੇ ਹਨ। ਅੱਛਾ, ਗੁੱਡਨਾਇਟ। ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੇਹ ਦੇ ਸਭ
ਧਰਮਾਂ ਨੂੰ ਛੱਡ, ਅਸ਼ਰੀਰੀ ਆਤਮਾ ਸਮਝ ਇੱਕ ਬਾਪ ਨੂੰ ਯਾਦ ਕਰਨਾ ਹੈ। ਯੋਗ ਅਤੇ ਗਿਆਨ ਦੀ ਧਾਰਨਾ
ਨਾਲ ਆਤਮਾ ਨੂੰ ਪਾਵਨ ਬਣਾਉਣਾ ਹੈ।
2. ਬਾਪ ਜੋ ਨਾਲੇਜ ਦਿੰਦੇ
ਹਨ, ਉਸ ਤੇ ਵਿਚਾਰ ਸਾਗਰ ਮੰਥਨ ਕਰ ਸਭਨੂੰ ਬਾਪ ਦਾ ਪੈਗਾਮ ਦੇਣਾ ਹੈ। ਬੁੱਧੀ ਨੂੰ ਭਟਕਾਉਣਾ ਨਹੀਂ
ਹੈ।
ਵਰਦਾਨ:-
ਬਾਪ ਦੇ ਕਦਮ ਤੇ ਕਦਮ ਰੱਖਦੇ ਹੋਏ ਪਰਮਾਤਮ ਦੁਆਵਾਂ ਪ੍ਰਾਪਤ ਕਰਨ ਵਾਲੇ ਆਗਿਆਕਾਰੀ ਭਵ
ਆਗਿਆਕਾਰੀ ਮਤਲਬ ਬਾਪਦਾਦਾ
ਦੇ ਆਗਿਆ ਰੂਪੀ ਕਦਮ ਤੇ ਕਦਮ ਰੱਖਣ ਵਾਲੇ। ਅਜਿਹੇ ਆਗਿਆਕਾਰੀ ਨੂੰ ਹੀ ਸਰਵ ਸੰਬੰਧਾਂ ਨਾਲ ਪਰਮਾਤਮ
ਦੁਆਵਾਂ ਮਿਲਦੀਆਂ ਹਨ। ਇਹ ਵੀ ਨਿਯਮ ਹੈ। ਸਾਧਾਰਨ ਤਰ੍ਹਾਂ ਵੀ ਕੋਈ ਕਿਸੇ ਦੇ ਡਾਇਰੈਕਸ਼ਨ ਪ੍ਰਮਾਣ
ਹਨ ਹਾਂ ਜੀ ਕਹਿਕੇ ਕੰਮ ਕਰਦੇ ਹਨ ਤਾਂ ਜਿਸ ਦਾ ਕੰਮ ਕਰਦੇ ਉਸ ਦੀਆਂ ਦੁਆਵਾਂ ਉਹਨਾਂ ਨੂੰ ਜਰੂਰ
ਮਿਲਦੀਆਂ ਹਨ। ਇਹ ਤਾਂ ਪਰਮਾਤਮ ਦੁਆਵਾਂ ਹਨ ਜੋ ਆਗਿਆਕਾਰੀ ਆਤਮਾਵਾਂ ਨੂੰ ਸਦਾ ਡਬਲ ਲਾਇਟ ਬਣਾ
ਦਿੰਦੀਆਂ ਹਨ।
ਸਲੋਗਨ:-
ਦਿਵ੍ਯਤਾ ਅਤੇ
ਅਲੌਕਿਕਤਾ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਵੋ ਤਾਂ ਸਾਧਾਰਨਤਾ ਸਮਾਪਤ ਹੋ ਜਾਏਗੀ।