03.02.19    Avyakt Bapdada     Punjabi Murli     17.04.84     Om Shanti     Madhuban


ਪਦਮਾਪਦਮ ਭਾਗਿਆਸ਼ਾਲੀ ਦੀ ਨਿਸ਼ਾਨੀ


ਅੱਜ ਭਾਗਿਆਵਿਧਾਤਾ ਬਾਪ ਸਾਰੇ ਭਾਗਿਆਵਾਨ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇਕ ਬ੍ਰਾਹਮਣ ਆਤਮਾ ਭਾਗਿਆਵਾਨ ਆਤਮਾ ਹੈ। ਬ੍ਰਾਹਮਣ ਬਣਨਾ ਮਤਲਬ ਕੀ ਭਾਗਿਆਵਾਨ ਬਣਨਾ। ਭਗਵਾਨ ਦਾ ਬਣਨਾ ਮਤਲਬ ਭਾਗਿਆਵਾਨ ਬਣਨਾ। ਭਾਗਿਆਵਾਨ ਤਾਂ ਸਭ ਹਨ ਪਰ ਬਾਪ ਦੇ ਬਣਨ ਤੋਂ ਬਾਅਦ ਬਾਪ ਦੁਆਰਾ ਜੋ ਅਲਗ-ਅਲਗ ਖਜਾਨਿਆਂ ਦਾ ਵਰਸਾ ਪ੍ਰਾਪਤ ਹੁੰਦਾ ਹੈ, ਉਸ ਸ੍ਰੇਸ਼ਟ ਵਰਸੇ ਦੇ ਅਧਿਕਾਰ ਨੂੰ ਪ੍ਰਾਪਤ ਕਰ ਅਧਿਕਾਰੀ ਜੀਵਨ ਵਿੱਚ ਚਲਉਣਾ ਜਾਂ ਪ੍ਰਾਪਤ ਹੋਏ ਅਧਿਕਾਰ ਨੂੰ ਸਦਾ ਸਹਿਜ ਵਿਧੀ ਨਾਲ ਵ੍ਰਿੱਧੀ (ਅੱਗੇ) ਨੂੰ ਪ੍ਰਾਪਤ ਕਰਨਾ ਇਸ ਵਿੱਚ ਨੰਬਰਵਾਰ ਬਣ ਜਾਂਦੇ ਹਨ। ਕੋਈ ਭਾਗਿਆਵਾਨ ਰਹਿ ਜਾਂਦੇ ਤੇ ਕੋਈ ਸੋਭਾਗਿਆਵਾਨ ਬਣ ਜਾਂਦੇ ਹਨ। ਕੋਈ ਹਜ਼ਾਰ, ਕੋਈ ਲੱਖ, ਕੋਈ ਪਦਮਾਪਦਮ ਭਾਗਿਆਵਾਨ ਬਣ ਜਾਂਦੇ ਕਿਉਂਕਿ ਖਜ਼ਾਨਿਆਂ ਨੂੰ ਵਿਧੀ (ਤਰੀਕੇ) ਨਾਲ ਕੰਮ ਵਿੱਚ ਲਾਉਣਾ ਅਤੇ ਵ੍ਰਿੱਧੀ ਨੂੰ ਪਾਉਣਾ। ਚਾਹੇ ਖੁੱਦ ਨੂੰ ਸੰਪਨ ਬਨਾਉਣ ਦੇ ਕੰਮ ਵਿੱਚ ਲਗਾਉਣ ਤੇ ਚਾਹੇ ਖੁੱਦ ਦੀ ਸੰਪਨਤਾਂ ਦੁਆਰਾ ਹੋਰਾਂ ਆਤਮਾਵਾਂ ਦੀ ਸੇਵਾ ਦੇ ਕੰਮ ਵਿੱਚ ਲਗਾਉਣ। ਵਿਨਾਸ਼ੀ ਧਨ ਤਾਂ ਖ਼ਰਚਣ ਦੇ ਨਾਲ ਖੁਟਦਾ(ਘੱਟ) ਹੈ। ਅਵਿਨਾਸ਼ੀ ਧਨ ਖ਼ਰਚਣ ਨਾਲ ਪਦਮਗੁਨਾ ਵੱਧ ਜਾਂਦਾ ਹੈ। ਇਸਲਈ ਕਹਾਵਤ ਵੀ ਹੈ ਖਰਚੋ ਅਤੇ ਖਾਓ। ਜਿਨ੍ਹਾਂ ਖਰਚਾਂਗੇ, ਖਾਵਾਂਗੇ ਉਹਨਾਂ ਸ਼ਾਹਾਂ ਦਾ ਸ਼ਾਹ ਬਾਪ ਹੋਰ ਮਾਲਾਮਾਲ ਬਣਾਉਣਗੇ ਇਸਲਈ ਜਿਹੜੇ ਵੀ ਪ੍ਰਾਪਤ ਹੋਏ ਖਜਾਨਿਆਂ ਨੂੰ ਸੇਵਾ ਵਿੱਚ ਲਗਾਉਂਦੇ ਹਨ ਉਹ ਅੱਗੇ ਵੱਧਦੇ ਜਾਂਦੇ ਹਨ। ਪਦਮਾਪਦਮ ਭਾਗਿਆਵਾਨ ਮਤਲਬ ਹਰ ਕਦਮ ਵਿੱਚ ਪਦਮਾ ਦੀ ਕਮਾਈ ਜਮਾ ਕਰਨ ਵਾਲੇ ਅਤੇ ਹਰ ਸੰਕਲਪ ਨਾਲ ਅਤੇ ਬੋਲ, ਕਰਮ, ਸੰਪਰਕ ਨਾਲ ਪਦਮਾ ਨੂੰ ਪਦਮਗੁਣਾ ਸੇਵਾਧਾਰੀ ਬਣ ਸੇਵਾ ਵਿੱਚ ਲਗਾਉਣ ਵਾਲੇ। ਪਦਮਾਪਦਮ ਭਾਗਿਆਵਾਨ ਸਦਾ ਫਰਾਕਦਿੱਲ, ਅਵਿਨਾਸ਼ੀ, ਅਖੰਡ ਮਹਾਦਾਨੀ, ਸਰਵ ਪ੍ਰਾਪਤੀ ਸਰਵ ਖਜ਼ਾਨੇ ਦੇਣ ਵਾਲੇ ਦਾਤਾ ਹੋਣਗੇ। ਸਮੇਂ ਜਾਂ ਪ੍ਰੋਗਰਾਮ ਦੇ ਅਨੁਸਾਰ, ਸਾਧਨਾ ਦੇ ਅਨੁਸਾਰ ਸੇਵਾਧਾਰੀ ਨਹੀਂ, ਅਖੰਡ ਮਹਾਦਾਨੀ। ਵਾਚਾ ਨਹੀਂ ਤਾਂ ਮਨਸਾ ਜਾਂ ਕਰਮ ਦੇ ਨਾਲ। ਸੰਬੰਧ ਸੰਪਰਕ ਨਾਲ ਕਿਸੇ ਨਾ ਕਿਸੇ ਵਿਧੀ ਦੇ ਨਾਲ ਅਖੁੱਟ ਅਖੰਡ ਖਜ਼ਾਨੇ ਦੇ ਨਿਰੰਤਰ ਸੇਵਾਧਾਰੀ। ਸੇਵਾ ਦੇ ਵੱਖ-ਵੱਖ ਰੂਪ ਹੋਣਗੇ ਪਰ ਸੇਵਾ ਦਾ ਲੰਗਰ ਸਦਾ ਚਲਦਾ ਰਹੇਗਾ। ਜਿਵੇਂ ਨਿਰੰਤਰ ਯੋਗੀ ਹੋ ਓਵੇਂ ਹੀ ਨਿਰੰਤਰ ਸੇਵਾਧਾਰੀ। ਨਿਰੰਤਰ ਸੇਵਾਧਾਰੀ ਸੇਵਾ ਦਾ ਸ਼੍ਰੇਸ਼ਟ ਫੱਲ ਨਿਰੰਤਰ ਖਾਂਦੇ ਅਤੇ ਖਿਲਾਂਦੇ ਰਹਿੰਦੇ ਹਨ ਮਤਲਬ ਕੀ ਖੁੱਦ ਹੀ ਸਦਾ ਦਾ ਫੱਲ ਖਾਂਦੇ ਹੋਏ ਪ੍ਰਤੱਖ ਸਵਰੂਪ ਬਣ ਜਾਂਦੇ ਹਨ।

ਪਦਮਾ ਪਦਮ ਭਾਗਿਆਵਾਨ ਆਤਮਾ ਸਦਾ ਪਦਮ ਆਸਨ ਦੇ ਨਿਵਾਸੀ ਮਤਲਬ ਕਮਲ ਫੁੱਲ ਦੀ ਸਥਿਤੀ ਦੀ ਆਸਣ ਨਿਵਾਸੀ ਹੱਦ ਦੀ ਆਕਰਸ਼ਨ ਅਤੇ ਹੱਦ ਦੇ ਫ਼ਲ ਨੂੰ ਸਵੀਕਾਰ ਕਰਨ ਤੋਂ ਨਿਆਰੇ ਤੇ ਬਾਪ ਅਤੇ ਬ੍ਰਾਹਮਣ ਪਰਿਵਾਰ ਦੇ, ਵਿਸ਼ਵ ਦੇ ਪਿਆਰੇ। ਇਵੇਂ ਦੀ ਸ਼੍ਰੇਸ਼ਟ ਸੇਵਾਧਾਰੀ ਆਤਮਾ ਨੂੰ ਸਾਰੀਆਂ ਆਤਮਾਵਾਂ ਦਿੱਲ ਦੇ ਸਨੇਹ ਦੇ ਖੁਸ਼ੀ ਦੇ ਫੁੱਲ ਚੜਾਉਂਦੇ ਹਨ। ਖੁੱਦ ਬਾਪਦਾਦਾ ਵੀ ਇਵੇਂ ਦੀ ਨਿਰੰਤਰ ਸੇਵਾਧਾਰੀ ਪਦਮਾਪਦਮ ਭਾਗਿਆਵਾਨ ਆਤਮਾ ਦੇ ਲਈ ਸਨੇਹ ਦੇ ਫੁੱਲ ਚੜਾਉਂਦੇ ਹਨ। ਪਦਮਾਪਦਮ ਭਾਗਿਆਵਾਨ ਆਤਮਾ ਸਦਾ ਆਪਣੇ ਚਮਕਦੇ ਹੋਏ ਭਾਗਿਆ ਦੇ ਸਿਤਾਰੇ ਦੁਆਰਾ ਹੋਰਾਂ ਆਤਮਾਵਾਂ ਨੂੰ ਵੀ ਭਾਗਿਆਵਾਨ ਬਣਾਉਣ ਦੀ ਰੋਸ਼ਨੀ ਦਿੰਦੇ ਹਨ। ਬਾਪ ਦਾਦਾ ਇਵੇਂ ਦੇ ਭਾਗਿਆਵਾਨ ਬੱਚਿਆਂ ਨੂੰ ਦੇਖ ਰਹੇ ਸਨ। ਚਾਹੇ ਦੂਰ ਹਨ, ਚਾਹੇ ਸਾਹਮਣੇ ਹਨ ਪਰ ਸਦਾ ਬਾਪ ਦੇ ਦਿੱਲ ਵਿੱਚ ਸਮਾਏ ਹੋਏ ਹਨ ਇਸਲਈ ਸਮਾਨ ਸੋ ਸਦਾ ਸਮੀਪ(ਨੇੜੇ) ਰਹਿੰਦੇ ਹਨ। ਹੁਣ ਆਪਣੇ ਆਪ ਤੋਂ ਪੁਛੋ ਕਿ ਮੈਂ ਕਿਹੜਾ ਭਾਗਿਆਵਾਨ ਹਾਂ। ਆਪਣੇ ਆਪ ਨੂੰ ਤਾਂ ਜਾਣ ਸਕਦੇ ਹੋ ਨਾ। ਦੂਜੇ ਦੇ ਕਹਿਣ ਨਾਲ ਚਾਹੇ ਮੰਨੋ ਜਾਂ ਨਾ ਮੰਨੋ ਪਰ ਖੁੱਦ ਨੂੰ ਸਾਰੇ ਜਾਣਦੇ ਹਨ ਕਿ ਮੈਂ ਕੌਣ ਹਾਂ! ਸਮਝਾ। ਫਿਰ ਵੀ ਬਾਪ ਦਾਦਾ ਕਹਿੰਦੇ ਹਨ ਕਿ ਭਾਗਿਆਹੀਨ ਤੋਂ ਭਾਗਿਆਵਾਨ ਤਾਂ ਬਣ ਗਏ ਹੋ ਨਾ। ਅਨੇਕਾਂ ਦੁੱਖ ਦਰਦਾਂ ਤੋਂ ਤਾਂ ਬਚੋਗੇ। ਸਵਰਗ ਦੇ ਮਾਲਿਕ ਤਾਂ ਬਣੋਗੇ। ਇਕ ਹੈ ਸਵਰਗ ਵਿੱਚ ਆਉਣਾ। ਦੂਜਾ ਹੈ ਰਾਜ ਅਧਿਕਾਰੀ ਬਣਨਾ। ਆਉਣ ਵਾਲੇ ਤਾਂ ਸਾਰੇ ਹਨ ਪਰ ਕਦੋ ਅਤੇ ਕਿਥੋਂ ਆਉਣਗੇ, ਇਹ ਖੁੱਦ ਨੂੰ ਪੁੱਛੋਂ। ਬਾਪ ਦਾਦਾ ਦੇ ਰਜਿਸਟਰ ਵਿੱਚ ਸਵਰਗ ਵਿੱਚ ਜਾਣ ਵਾਲਿਆਂ ਦੀ ਲਿਸਟ ਵਿੱਚ ਨਾਮ ਆ ਗਿਆ। ਦੁਨੀਆਂ ਤੋਂ ਤਾਂ ਇਹ ਵੱਧੀਆ ਹੈ। ਪਰ ਚੰਗੇ ਤੋਂ ਚੰਗਾ ਨਹੀ ਹੈ। ਤਾਂ ਕੀ ਕਰੋਗੇ? ਕਿਹੜਾ ਜ਼ੋਨ ਨੰਬਰਵੱਨ ਆਵੇਗਾ। ਹਰ ਜੋਨ ਦੀ ਵਿਸ਼ੇਸ਼ਤਾ(ਖੂਬੀ) ਆਪਣੀ ਆਪਣੀ ਹੈ।

ਮਹਾਰਾਸ਼ਟਰ ਦੀ ਖੂਬੀ ਕੀ ਹੈ? ਜਾਣਦੇ ਹੋ? ਮਹਾਨ ਤਾਂ ਹੋ ਹੀ ਪਰ ਵਿਸ਼ੇਸ਼ ਕਿਹੜੀ ਵਿਸ਼ੇਸ਼ਤਾ ਗਾਈ ਜਾਂਦੀ ਹੈ! ਮਹਾਰਾਸ਼ਟਰ ਵਿੱਚ ਤਾਂ ਗਣੇਸ਼ ਦੀ ਪੂਜਾ ਜ਼ਿਆਦਾ ਹੁੰਦੀ ਹੈ। ਗਣੇਸ਼ ਨੂੰ ਕੀ ਕਹਿੰਦੇ ਹੋ? ਵਿਘਨ ਵਿਨਾਸ਼ਕ। ਜੋ ਵੀ ਕੰਮ ਸ਼ੁਰੂ ਕਰਦੇ ਹੋ ਪਹਿਲਾਂ ਗਣੇਸ਼ਾਯ ਨਮ: ਕਹਿੰਦੇ ਹੋ। ਤਾਂ ਮਹਾਰਾਸ਼ਟਰ ਵਾਲੇ ਕੀ ਕਰਨਗੇ? ਹਰ ਮਹਾਨ ਕੰਮ ਵਿੱਚ ਸ੍ਰੀ ਗਣੇਸ਼ ਕਰਨਗੇ ਨਾ। ਮਹਾਰਾਸ਼ਟਰ ਮਤਲਬ ਸਦਾ ਵਿਘਨ ਵਿਨਾਸ਼ਕ ਰਾਸ਼ਟਰ। ਤਾਂ ਸਦਾ ਵਿਘਨ ਵਿਨਾਸ਼ਕ ਬਣ ਖੁੱਦ ਨੂੰ ਅਤੇ ਹੋਰਾਂ ਦੇ ਪ੍ਰਤੀ ਇਸ ਮਹਾਨਤਾ ਨੂੰ ਦਿਖਾਓਗੇ! ਮਹਾਰਾਸ਼ਟਰ ਵਿੱਚ ਵਿਘਨ ਨਹੀਂ ਹੋਣਾ ਚਾਹੀਦਾ ਹੈ। ਸਾਰੇ ਵਿਘਨ ਵਿਨਾਸ਼ਕ ਹੋ ਜਾਣ। ਆਇਆ ਤੇ ਦੂਰ ਤੋਂ ਹੀ ਨਮਸਕਾਰ ਕਰ ਦਿੱਤਾ। ਤਾਂ ਇਸ ਤਰ੍ਹਾਂ ਦਾ ਵਿਘਨ ਵਿਨਾਸ਼ਕ ਗਰੁੱਪ ਲੈ ਕੇ ਆਏ ਹੋ ਨਾ! ਮਹਾਰਾਸ਼ਟਰ ਨੂੰ ਸਦਾ ਆਪਣੀ ਇਸ ਮਹਾਨਤਾ ਨੂੰ ਵਿਸ਼ਵ ਦੇ ਅੱਗੇ ਦਿਖਾਉਣਾ ਹੈ। ਵਿਘਨ ਤੋਂ ਡਰਨ ਵਾਲੇ ਤਾਂ ਨਹੀਂ ਹੋ। ਵਿਘਨ ਵਿਨਾਸ਼ਕ ਚੈਲੰਜ ਕਰਨ ਵਾਲੇ ਹੋ। ਓਦਾਂ ਵੀ ਮਹਾਰਾਸ਼ਟਰ ਵਿੱਚ ਬਹਾਦੁਰੀ ਦਿਖਉਂਦੇ ਹਨ। ਅੱਛਾ!

ਯੂ.ਪੀ. ਵਾਲੇ ਕੀ ਕਮਾਲ ਦਿਖਾਉਣਗੇ? ਯੂ.ਪੀ. ਦੀ ਵਿਸ਼ੇਸ਼ਤਾ ਕੀ ਹੈ? ਤੀਰਥ ਵੀ ਬੜੇ ਹਨ, ਨਦੀਆਂ ਵੀ ਬੜੀਆਂ ਹਨ, ਜਗਤਗੁਰੂ ਵੀ ਉਹ ਹੀ ਹੈ। ਚਾਰ ਕੋਨਿਆਂ ਵਿੱਚ ਚਾਰ ਜਗਤਗੁਰੂ ਹਨ ਨਾ। ਮਹਾਮੰਡਲੇਸ਼ਵਰ ਯੂ.ਪੀ. ਵਿੱਚ ਜ਼ਿਆਦਾ ਹਨ। ਹਰਿ ਦਾ ਦਵਾਰ ਯੂ.ਪੀ. ਦਾ ਵਿਸ਼ੇਸ਼ ਹੈ। ਤਾਂ ਹਰਿ ਦਾ ਦਵਾਰ ਮਤਲਬ ਹਰਿ ਦੇ ਕੋਲ ਜਾਣ ਦਾ ਦਵਾਰ ਦੱਸਣ ਵਾਲੇ ਸੇਵਾਧਾਰੀ ਯੂ.ਪੀ. ਵਿੱਚ ਜ਼ਿਆਦਾ ਹੋਣੇ ਚਾਹੀਦੇ ਹਨ। ਜਿਵੇਂ ਕਿ ਤੀਰਥ ਸਥਾਨ ਦੇ ਕਾਰਨ ਯੂ.ਪੀ, ਵਿੱਚ ਪੰਡੇ ਬੜੇ ਹਨ। ਉਹ ਤਾਂ ਖਾਣ-ਪੀਣ ਵਾਲੇ ਹਨ ਪਰ ਇਹ ਹੈ ਸੱਚਾ ਰਸਤਾ ਦੱਸਣ ਵਾਲੇ ਰੂਹਾਨੀ ਸੇਵਾਧਾਰੀ ਪੰਡੇ। ਜਿਹੜੇ ਬਾਪ ਨਾਲ ਮਿਲਣ ਮਨਾਉਣ ਵਾਲੇ ਹਨ। ਬਾਪ ਦੇ ਨੇੜੇ ਲਿਉਣ ਵਾਲੇ ਹਨ। ਜਿਵੇਂ ਪਾਂਡਵ ਮਤਲਬ ਪੰਡੇ ਯੂ.ਪੀ ਵਿੱਚ ਵਿਸ਼ੇਸ਼ ਹਨ? ਯੂ.ਪੀ. ਨੂੰ ਇਹ ਵਿਸ਼ੇਸ਼ ਪਾਂਡਵ ਸੋ ਪੰਡੇ ਦਾ ਪ੍ਰਤੱਖ ਰੂਪ ਦਿਖੋਣਾ ਹੈ। ਸਮਝਾ।

ਮੈਸੂਰ ਦੀ ਵਿਸ਼ੇਸ਼ਤਾ ਕੀ ਹੈ? ਉੱਥੇ ਚੰਦਨ ਵੀ ਹੈ ਅਤੇ ਵਿਸ਼ੇਸ਼ ਗਾਰਡਨ ਵੀ ਹੈ। ਤਾਂ ਕਰਨਾਟਕ ਵਾਲਿਆਂ ਨੂੰ ਵਿਸ਼ੇਸ਼ ਸਦਾ ਰੂਹਾਨੀ ਗੁਲਾਬ, ਸਦਾ ਖੁਸ਼ਬੂਦਾਰ ਚੰਦਨ ਬਣ ਵਿਸ਼ਵ ਵਿੱਚ ਚੰਦਨ ਦੀ ਖੁਸ਼ਬੂ ਕਹੋ ਜਾਂ ਰੂਹਾਨੀ ਗੁਲਾਬ ਦੀ ਖੁਸ਼ਬੂ ਕਹੋ, ਵਿਸ਼ਵ ਨੂੰ ਗਾਰਡਨ ਬਨਾਉਣਾ ਹੈ ਅਤੇ ਵਿਸ਼ਵ ਵਿੱਚ ਚੰਦਨ ਦੀ ਖੁਸ਼ਬੂ ਫੈਲਉਣੀ ਹੈ। ਚੰਦਨ ਦਾ ਤਿਲਕ ਦੇ ਕੇ ਖੁਸ਼ਬੂਦਾਰ ਅਤੇ ਸ਼ੀਤਲ ਬਨਾਉਣਾ ਹੈ। ਚੰਦਨ ਸ਼ੀਤਲ ਵੀ ਹੁੰਦਾ ਹੈ ਅਤੇ ਸਭ ਤੋਂ ਜ਼ਿਆਦਾ ਰੂਹਾਨੀ ਗੁਲਾਬ ਕਰਨਾਟਕ ਤੋਂ ਨਿਕਲਨਗੇ ਨਾ। ਇਹ ਪ੍ਰਤੱਖ ਪ੍ਰਮਾਣ ਲੈ ਕੇ ਆਉਣਾ ਹੈ।

ਹੁਣ ਸਾਰਿਆਂ ਨੂੰ ਆਪਣੀ-ਆਪਣੀ ਵਿਸ਼ੇਸ਼ਤਾ ਦਾ ਪ੍ਰਤੱਖ ਰੂਪ ਦਿਖਾਉਣਾ ਹੈ। ਸਭ ਤੋਂ ਜ਼ਿਆਦਾ ਖਿੜੇ ਹੋਏ ਰੂਹਾਨੀ ਗੁਲਾਬ ਲੈ ਕੇ ਆਉਣੇ ਪੈਣਗੇ। ਲਿਆਂਦੇ ਵੀ ਹਨ, ਕੁਝ-ਕੁਝ ਲਿਉਂਦੇ ਹਨ ਪਰ ਗੁਲਦਸਤਾ ਨਹੀਂ ਲਿਆਂਦਾ ਹੈ। ਅੱਛਾ!

ਵਿਦੇਸ਼ ਦੀ ਮਹਿਮਾ ਤਾਂ ਬੜੀ ਸੁਣਾਈ ਹੈ। ਵਿਦੇਸ਼ ਦੀ ਮਹਿਮਾ ਹੈ - ਡੀਟੈਚ ਵੀ ਬੜੇ ਜ਼ੋਰ ਨਾਲ ਹੋਣਗੇ ਅਤੇ ਅਟੈਚ ਵੀ ਜ਼ੋਰ ਨਾਲ ਹੋਣਗੇ। ਬਾਪਦਾਦਾ ਵਿਦੇਸ਼ੀ ਬੱਚਿਆਂ ਦਾ ਨਿਆਰਾ ਅਤੇ ਪਿਆਰਾਪਨ ਦੇਖ ਖੁਸ਼ ਹੁੰਦੇ ਹਨ। ਉਹ ਜੀਵਨ ਤਾਂ ਬੀਤ ਗਈ। ਜਿਨ੍ਹਾਂ ਫਸੇ ਹੋਏ ਸੀ ਉਨ੍ਹਾਂ ਹੀ ਹੁਣ ਨਿਆਰੇ ਵੀ ਹੋ ਗਏ ਇਸਲਈ ਵਿਦੇਸ਼ ਦਾ ਨਿਆਰਾ ਅਤੇ ਪਿਆਰਾਪਨ ਬਾਪਦਾਦਾ ਨੂੰ ਵੀ ਪਿਆਰਾ ਲਗਦਾ ਹੈ ਇਸਲਈ ਵਿਸ਼ੇਸ਼ ਬਾਪਦਾਦਾ ਵੀ ਯਾਦ ਪਿਆਰ ਦੇ ਰਹੇ ਹਨ। ਆਪਣੀ ਵਿਸ਼ੇਸ਼ਤਾ ਵਿੱਚ ਸਮਾਂ ਗਏ ਹੋ! ਇਸ ਤਰ੍ਹਾਂ ਦੇ ਨਿਆਰੇ ਅਤੇ ਪਿਆਰੇ ਹੋ ਨਾ। ਅਟੈਚਮੈਂਟ ਤਾਂ ਨਹੀਂ ਹੈ। ਫਿਰ ਵੀ ਦੇਖੋ ਵਿਦੇਸ਼ੀ ਮਹਿਮਾਨ ਹੋਕੇ ਵੀ ਘਰ ਵਿੱਚ ਆਏ ਹਨ ਤਾਂ ਮਹਿਮਾਨਾਂ ਨੂੰ ਸਦਾ ਅੱਗੇ ਕੀਤਾ ਜਾਂਦਾ ਹੈ ਇਸਲਈ ਭਾਰਤਵਾਸੀਆਂ ਨੂੰ ਵੀ ਵਿਦੇਸ਼ੀਆਂ ਨੂੰ ਦੇਖ ਵਿਸ਼ੇਸ਼ ਖੁਸ਼ੀ ਹੁੰਦੀ ਹੈ। ਕਈ ਇਸ ਤਰ੍ਹਾਂ ਦੇ ਗੈਸਟ ਹੁੰਦੇ ਹਨ ਜੋ ਕੀ ਹੋਸਟ ਬਣ ਬੈਠ ਜਾਂਦੇ ਹਨ। ਵਿਦੇਸ਼ੀਆਂ ਦੀ ਸਦਾ ਇਹ ਚਾਲ ਰਹੀ ਹੈ। ਗੈਸਟ ਬਣ ਆਉਂਦੇ ਹਨ ਅਤੇ ਹੋਸਟ ਬਣ ਬੈਠ ਜਾਂਦੇ ਹਨ। ਫਿਰ ਵੀ ਅਨੇਕ ਦੀਵਾਰਾਂ ਨੂੰ ਤੋੜ ਕੇ ਬਾਪ ਦੇ ਕੋਲ ਅਤੇ ਤੁਹਾਡੇ ਕੋਲ ਆਏ ਹਨ। ਤਾਂ "ਪਹਿਲਾਂ ਤੁਸੀਂ" ਤਾਂ ਕਹੋਗੇ ਨਾ। ਇਸੇ ਤਰ੍ਹਾਂ ਭਾਰਤ ਦੀ ਵਿਸ਼ੇਸ਼ਤਾ ਆਪਣੀ ਅਤੇ ਵਿਦੇਸ਼ ਦੀ ਆਪਣੀ ਹੈ। ਅੱਛਾ!

ਸਾਰੇ ਪਦਮ ਆਸਨਧਾਰੀ ਪਦਮਾਪਦਮ ਭਾਗਿਆਵਾਨ, ਸਦਾ ਹਰ ਸੈਕੰਡ, ਹਰ ਸੰਕਲਪ ਵਿੱਚ ਨਿਰੰਤਰ 84 ਘੰਟਿਆਂ ਵਾਲੀ ਦੇਵੀਆਂ ਮਸ਼ਹੂਰ ਹਨ। ਤਾਂ ਹੁਣ 84 ਵਿੱਚ ਘੰਟਾ ਵਜਾਉਗੇ ਜਾਂ ਹੋਰ ਵੀ ਅਜੇ ਇੰਤਜ਼ਾਰ ਕਰੀਏ! ਵਿਦੇਸ਼ ਵਿੱਚ ਤਾਂ ਡਰ ਨਾਲ ਜੀ ਰਹੇ ਹਨ। ਤਾਂ ਕਦੋ ਘੰਟੇ ਵਜਾਉਗੇ। ਦੇਸ਼ ਵਜਾਉਣ ਜਾਂ ਵਿਦੇਸ਼ ਵਾਲੇ ਵਜਾਉਣ। 84 ਮਤਲਬ ਚਾਰੋ ਤਰਫ ਦੇ ਘੰਟੇ ਵੱਜਣ। ਜਦੋ ਸਮਾਪਤੀ ਤੇ ਆਰਤੀ ਕਰਦੇ ਹਨ ਤਾਂ ਜ਼ੋਰ ਜ਼ੋਰ ਨਾਲ ਘੰਟੇ ਵਜਾਉਂਦੇ ਹਨ ਨਾ ਉਦੋਂ ਸਮਾਪਤੀ ਹੁੰਦੀ ਹੈ। ਆਰਤੀ ਦਾ ਹੋਣਾ ਮਤਲਬ ਸਮਾਪਤੀ ਹੋਣਾ। ਤਾਂ ਹੁਣ ਕੀ ਕਰੋਗੇ?

ਸਾਰੇ ਪਦਮ - ਆਸਨਧਾਰੀ, ਪਦਮਾਪਦਮ ਭਾਗਿਆਵਾਨ, ਸਦਾ ਹਰ ਸੈਕੰਡ, ਹਰ ਸੰਕਲਪ ਵਿੱਚ ਨਿਰੰਤਰ ਸੇਵਾਧਾਰੀ, ਸਦਾ ਫਰਾਕਦਿੱਲ ਬਣ ਸਭ ਖਜ਼ਾਨਿਆਂ ਨੂੰ ਦੇਣ ਵਾਲੇ, ਮਾਸਟਰ ਦਾਤਾ, ਸਦਾ ਖੁੱਦ ਦੀ ਸੰਪਨਤਾਂ ਨਾਲ ਦੂਜਿਆਂ ਨੂੰ ਵੀ ਸੰਪਨ ਬਣਾਉਣ ਵਾਲੇ, ਸ਼੍ਰੇਸ਼ਟ ਭਾਗਿਆਅਧਿਕਾਰੀ, ਸਦਾ ਸ਼੍ਰੇਸ਼ਟ ਸਬੂਤ ਦੇਣ ਵਾਲੇ ਸਪੂਤ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪੰਜਾਬ ਨਿਵਾਸੀਆਂ ਦੇ ਪ੍ਰਤੀ

1. ਬਾਪ ਬੈਠਾ ਹੈ ਇਸਲਈ ਸੋਚਣ ਦੀ ਜ਼ਰੂਰਤ ਨਹੀਂ ਹੈ, ਜੋ ਹੋਏਗਾ ਉਹ ਕਲਿਆਣਕਾਰੀ ਹੈ। ਤੁਸੀਂ ਤਾਂ ਸਭ ਦੇ ਹੋ। ਨਾ ਹਿੰਦੂ ਹੋ, ਨਾ ਸਿੱਖ ਹੋ। ਬਾਪ ਦੇ ਹੋ ਤਾਂ ਸਭ ਦੇ ਹੋ। ਪਾਕਿਸਤਾਨ ਵਿੱਚ ਵੀ ਇਹ ਕਹਿੰਦੇ ਹਨ ਨਾ - ਤੁਸੀਂ ਤਾਂ ਅੱਲਾਹ ਦੇ ਬੰਦੇ ਹੋ, ਤੁਹਾਡਾ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਇਸਲਈ ਤੁਸੀਂ ਈਸ਼ਵਰ ਦੇ ਹੋ, ਹੋਰ ਕਿਸੇ ਦੇ ਨਹੀਂ ਹੋ। ਕੁਝ ਵੀ ਹੋ ਜਾਵੇਂ ਪਰ ਡਰਨ ਵਾਲੇ ਨਹੀਂ ਹੋ। ਕਿੰਨੀ ਵੀ ਅੱਗ ਲੱਗੇ ਪਰ ਬਿੱਲੀ ਦੇ ਬਲੂੰਗੜੇ ਤਾਂ ਸੇਫ਼ ਰਹਿਣਗੇ ਲੇਕਿਨ ਜਿਹੜੇ ਯੋਗਯੁਕਤ ਹੋਣਗੇ ਉਹ ਹੀ ਸੇਫ਼ ਰਹਿਣਗੇ। ਇਵੇਂ ਨਹੀਂ, ਕਹਿਣ ਕਿ ਮੈਂ ਬਾਪ ਦੀ ਹਾਂ, ਅਤੇ ਯਾਦ ਦੂਜਿਆਂ ਨੂੰ ਕਰਨ। ਇਵੇਂ ਦਿਆਂ ਨੂੰ ਮਦਦ ਨਹੀਂ ਮਿਲੇਗੀ। ਡਰੋ ਨਹੀਂ, ਘਬਰਾਓ ਨਹੀਂ, ਅੱਗੇ ਵੱਧੋ। ਯਾਦ ਦੀ ਯਾਤਰਾ ਵਿੱਚ, ਧਾਰਨਾਵਾਂ ਵਿੱਚ, ਪੜਾਈ ਵਿੱਚ ਸਭ ਸਬਜੈਕਟ ਵਿੱਚ ਅੱਗੇ ਵਧੋ। ਜਿਨ੍ਹਾਂ ਅੱਗੇ ਵਧੋਗੇ ਉਨ੍ਹਾਂ ਸਹਿਜ ਹੀ ਪ੍ਰਾਪਤੀ ਕਰਦੇ ਰਹੋਗੇ।

2. ਸਾਰੇ ਖੁੱਦ ਨੂੰ ਇਸ ਸ੍ਰਿਸ਼ਟੀ ਡਰਾਮਾ ਦੇ ਅੰਦਰ ਵਿਸ਼ੇਸ਼ ਪਾਰਟਧਾਰੀ ਸਮਝਦੇ ਹੋ? ਕਲਪ ਪਹਿਲੇ ਵਾਲੇ ਆਪਣੇ ਚਿੱਤਰ ਹੁਣ ਦੇਖ ਰਹੇ ਹੋ! ਇਹ ਹੀ ਬ੍ਰਾਹਮਣ ਜੀਵਨ ਦਾ ਵੰਡਰ ਹੈ। ਸਦਾ ਇਸ ਵਿਸ਼ੇਸ਼ਤਾ ਨੂੰ ਯਾਦ ਰੱਖੋ ਕੀ ਸੀ ਅਤੇ ਕੀ ਬਣ ਗਏ ਹਾਂ। ਕੌਡੀ ਤੋਂ ਹੀਰੇ ਵਰਗੇ ਬਣ ਗਏ ਹਾਂ। ਦੁਖੀ ਸੰਸਾਰ ਤੋਂ ਸੁਖੀ ਸੰਸਾਰ ਵਿੱਚ ਆ ਗਏ ਹਾਂ। ਤੁਸੀਂ ਸਾਰੇ ਇਸ ਡਰਾਮਾ ਦੇ ਹੀਰੋ ਹੀਰੋਇਨ ਐਕਟਰ ਹੋ। ਇੱਕ-ਇੱਕ ਬ੍ਰਹਮਾਕੁਮਾਰ ਕੁਮਾਰੀ ਬਾਪ ਦਾ ਸੰਦੇਸ਼ ਸੁਣਾਉਣ ਵਾਲੇ ਸੰਦੇਸ਼ੀ ਹੋ। ਭਗਵਾਨ ਦਾ ਸੰਦੇਸ਼ ਸੁਣਾਉਣ ਵਾਲੇ ਸੰਦੇਸ਼ੀ ਕਿੰਨੇ ਸ਼੍ਰੇਸ਼ਟ ਹੋਏ! ਤਾਂ ਸਦਾ ਇਸ ਕੰਮ ਦੇ ਨਿਮਿਤ ਅਵਤਰਿਤ ਹੋਏ ਹਾਂ। ਉਪਰੋਂ ਥੱਲੇ ਆਏ ਹਾਂ ਇਹ ਸੰਦੇਸ਼ ਦੇਣ ਲਈ - ਇਹ ਹੀ ਸਮ੍ਰਿਤੀ ਖੁਸ਼ੀ ਦਵਾਉਣ ਵਾਲੀ ਹੈ। ਬਸ ਆਪਣਾ ਇਹ ਹੀ ਅਕੂਪੇਸ਼ਨ ਸਦਾ ਯਾਦ ਰੱਖੋ ਕਿ ਖੁਸ਼ੀਆਂ ਦੀ ਖਾਨ ਦੇ ਮਾਲਿਕ ਹਾਂ। ਇਹ ਹੀ ਆਪਣਾ ਟਾਈਟਲ ਹੈ।

3. ਸਦਾ ਖੁੱਦ ਨੂੰ ਸੰਗਮਯੁਗੀ ਸ਼੍ਰੇਸ਼ਟ ਬ੍ਰਾਹਮਣ ਆਤਮਾਵਾਂ ਅਨੁਭਵ ਕਰਦੇ ਹੋ? ਸੱਚੇ ਬ੍ਰਾਹਮਣ ਮਤਲਬ ਕਿ ਸਦਾ ਸੱਤ ਬਾਪ ਦਾ ਪਰੀਚੈ ਦੇਣ ਵਾਲੇ। ਬ੍ਰਾਹਮਣਾ ਦਾ ਕੰਮ ਹੈ ਕਥਾ ਕਰਨਾ, ਤੁਸੀਂ ਕਥਾ ਨਹੀਂ ਕਰਦੇ ਪਰ ਸੱਤ ਪਰੀਚੈ ਸੁਣਾਉਂਦੇ ਹੋ। ਇਵੇਂ ਸੱਤ ਬਾਪ ਦਾ ਸੱਤ ਪਰੀਚੈ ਦੇਣ ਵਾਲੇ, ਬ੍ਰਾਹਮਣ ਆਤਮਾਵਾਂ ਹਨ, ਇਹ ਹੀ ਨਸ਼ਾ ਰਹੇ। ਬ੍ਰਾਹਮਣ ਦੇਵਤਾਵਾਂ ਨਾਲੋਂ ਵੀ ਸ਼੍ਰੇਸ਼ਟ ਹਨ ਇਸਲਈ ਬ੍ਰਾਹਮਣਾ ਦਾ ਸਥਾਨ ਚੋਟੀ ਤੇ ਦਿਖਾਉਂਦੇ ਹਨ। ਚੋਟੀ ਵਾਲੇ ਬ੍ਰਾਹਮਣ ਮਤਲਬ ਉੱਚੀ ਸਥਿਤੀ ਵਿੱਚ ਰਹਿਣ ਵਾਲੇ। ਉੱਚਾ ਰਹਿਣ ਨਾਲ ਥੱਲੇ ਸਭ ਛੋਟੇ ਹੋਣਗੇ। ਕੋਈ ਵੀ ਗੱਲ ਵੱਡੀ ਨਹੀਂ ਲੱਗੇਗੀ। ਉੱਤੇ ਬੈਠ ਕੇ ਥੱਲੇ ਦੀ ਚੀਜ਼ ਦੇਖਦੇ ਹੋ ਤਾਂ ਛੋਟੀ ਲਗੇਗੀ। ਕਦੇ ਕੋਈ ਸੱਮਸਿਆ ਵੱਡੀ ਲਗਦੀ ਹੈ ਤਾਂ ਉਸਦਾ ਕਾਰਨ ਥੱਲੇ ਬੈਠ ਕੇ ਦੇਖਦੇ ਹੋ। ਉਪਰੋਂ ਦੇਖੋ ਤਾਂ ਮੇਹਨਤ ਨਹੀਂ ਕਰਨੀ ਪਵੇਗੀ। ਤਾਂ ਸਦਾ ਯਾਦ ਰੱਖਣਾ ਚੋਟੀ ਵਾਲੇ ਬ੍ਰਾਹਮਣ ਹਾਂ - ਇਸ ਨਾਲ ਵੱਡੀ ਤੋਂ ਵੱਡੀ ਸੱਮਸਿਆ ਵੀ ਸੈਕੰਡ ਵਿੱਚ ਛੋਟੀ ਹੋ ਜਾਵੇਗੀ। ਸੱਮਸਿਆ ਤੋਂ ਘਬਰਾਉਣ ਵਾਲੇ ਨਹੀਂ ਪਰ ਪਾਰ ਕਰਨ ਵਾਲੇ ਸੱਮਸਿਆ ਦਾ ਸਮਾਧਾਨ ਕਰਨ ਵਾਲੇ। ਅੱਛਾ।

ਅੱਜ ਸਵੇਰੇ ਅੰਮ੍ਰਿਤਵੇਲੇ (18-4-84) ਇੱਕ ਭਾਈ ਨੇ ਹਾਰਟਫੇਲ ਹੋਣ ਨਾਲ ਆਪਣਾ ਪੁਰਾਣਾ ਸ਼ਰੀਰ ਮਧੂਬਨ ਵਿੱਚ ਛੱਡਿਆ ਉਸ ਸਮੇਂ ਅਵਿਯਕਤ ਬਾਪਦਾਦਾ ਦਵਾਰਾ ਬੋਲੇ ਗਏ ਮਹਾਵਾਕਿਆ

ਸਾਰੇ ਡਰਾਮਾ ਦੀ ਹਰ ਸੀਨ ਨੂੰ ਸਾਕਸ਼ੀ ਹੋ ਕੇ ਦੇਖਣ ਵਾਲੇ ਸ਼੍ਰੇਸ਼ਟ ਆਤਮਾਵਾਂ ਹੋ ਨਾ! ਕੋਈ ਵੀ ਸੀਨ ਜੋ ਡਰਾਮਾ ਵਿੱਚ ਹੁੰਦੀ ਹੈ ਉਸਨੂੰ ਕਹਾਂਗੇ ਕਲਿਆਣਕਾਰੀ। ਨਥਿੰਗ ਨ੍ਯੂ। (ਉਨ੍ਹਾਂ ਦੀ ਲੌਕਿਕ ਭਾਬੀ ਦੇ ਨਾਲ) ਕੀ ਸੋਚ ਰਹੀ ਹੋ? ਸਾਕਸ਼ੀਪਨ ਦੀ ਸੀਟ ਤੇ ਬੈਠ ਕੇ ਸਾਰੇ ਦ੍ਰਿਸ਼ ਦੇਖਣ ਨਾਲ ਆਪਣਾ ਵੀ ਕਲਿਆਣ ਹੈ ਅਤੇ ਉਸ ਆਤਮਾ ਦਾ ਵੀ ਕਲਿਆਣ ਹੈ। ਇਹ ਤਾਂ ਸਮਝਦੇ ਹੋ ਨਾ! ਯਾਦ ਵਿੱਚ ਸ਼ਕਤੀ ਰੂਪ ਹੋ ਨਾ। ਸ਼ਕਤੀ ਸਦਾ ਜਿੱਤਦੀ ਹੈ। ਵਿਜਈ ਸ਼ਕਤੀ ਰੂਪ ਬਣ ਸਾਰਾ ਪਾਰਟ ਵਜਾਉਣ ਵਾਲੀ। ਇਹ ਵੀ ਪਾਰਟ ਹੈ। ਪਾਰਟ ਵਜਾਉਂਦੇ ਹੋਏ ਕੋਈ ਵੀ ਸੰਕਲਪ ਨਹੀਂ ਕਰਨਾ ਹੈ। ਹਰ ਆਤਮਾ ਦਾ ਆਪਣਾ ਆਪਣਾ ਪਾਰਟ ਹੈ। ਹੁਣ ਉਹ ਆਤਮਾ ਨੂੰ ਸ਼ਾਂਤੀ ਅਤੇ ਸ਼ਕਤੀ ਦਾ ਸਹਿਯੋਗ ਦੇਵੋ। ਇੰਨੇ ਸੰਕਲਪ ਨਹੀਂ ਕਰਨੇ ਹਨ। ਹਰ ਆਤਮਾ ਦਾ ਆਪਣਾ ਆਪਣਾ ਪਾਰਟ ਹੈ। ਹੁਣ ਉਸ ਆਤਮਾ ਨੂੰ ਸ਼ਾਂਤੀ ਅਤੇ ਸ਼ਕਤੀ ਦਾ ਸਹਿਯੋਗ ਦੇਵੋ। ਇੰਨੇ ਸਾਰੇ ਦੇਵੀ ਪਰਿਵਾਰ ਦਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਇਸਲਈ ਕੋਈ ਸੋਚਣ ਦੀ ਗੱਲ ਨਹੀਂ ਹੈ। ਮਹਾਨ ਤੀਰਥ ਸਥਾਨ ਹੈ ਨਾ। ਮਹਾਨ ਆਤਮਾ ਹੈ, ਮਹਾਨ ਤੀਰਥ ਹੈ। ਸਦਾ ਮਹਾਨਤਾ ਦੀ ਸੋਚੋ। ਸਾਰੇ ਯਾਦ ਵਿੱਚ ਬੈਠੇ ਹੋ ਨਾ! ਇੱਕ ਲਾਡਲਾ ਬੱਚਾ, ਆਪਣੇ ਇਸ ਪੁਰਾਣੇ ਸ਼ਰੀਰ ਦਾ ਹਿਸਾਬ ਪੂਰਾ ਕਰ ਕੇ ਆਪਣੇ ਨਵੇਂ ਸ਼ਰੀਰ ਦੀ ਤਿਆਰੀ ਵਿੱਚ ਚਲਾ ਗਿਆ ਇਸਲਈ ਹੁਣ ਸਾਰੇ ਉਸ ਭਾਗਿਆਵਾਨ ਆਤਮਾ ਨੂੰ ਸ਼ਾਂਤੀ, ਸ਼ਕਤੀ ਦਾ ਸਹਿਯੋਗ ਦੇਵੋ। ਇਹ ਹੀ ਵਿਸ਼ੇਸ਼ ਸੇਵਾ ਹੈ। ਕੀ, ਕਿਵੇਂ, ਇਸ ਵਿੱਚ ਨਹੀਂ ਜਾਣਾ ਲੇਕਿਨ ਖੁੱਦ ਵੀ ਸ਼ਕਤੀ ਸਵਰੂਪ ਹੋ, ਵਿਸ਼ਵ ਵਿੱਚ ਸ਼ਾਂਤੀ ਦੀਆਂ ਕਿਰਨਾਂ ਫੈਲਾਓ। ਸ਼੍ਰੇਸ਼ਟ ਆਤਮਾ ਹੈ, ਕਮਾਈ ਕਰਨ ਵਾਲੀ ਆਤਮਾ ਹੈ ਇਸਲਈ ਸੋਚਣ ਦੀ ਗੱਲ ਨਹੀਂ ਹੈ। ਸਮਝਾ।

ਵਰਦਾਨ:-
ਫਰਿਸ਼ਤੇ ਸਵਰੂਪ ਦੀ ਸਮ੍ਰਿਤੀ ਦੇ ਨਾਲ ਬਾਪ ਦੀ ਛੱਤਰ ਛਾਇਆ ਦਾ ਅਨੁਭਵ ਕਰਨ ਵਾਲੇ ਵਿਘਨ ਜੀਤ ਭਵ:

ਅੰਮ੍ਰਿਤਵੇਲੇ ਉੱਠਦੇ ਹੀ ਸਮ੍ਰਿਤੀ ਵਿੱਚ ਲਿਆਵੋ ਕੀ ਮੈ ਫਰਿਸ਼ਤਾ ਹਾਂ। ਬ੍ਰਹਮਾ ਬਾਪ ਨੂੰ ਸਦਾ ਇਹ ਹੀ ਦਿਲਪਸੰਦ ਗਿਫ਼ਟ ਦਿਉ ਤਾਂ ਰੋਜ਼ ਅਮ੍ਰਿਤਵੇਲ਼ੇ ਬਾਪਦਾਦਾ ਤੁਹਾਨੂੰ ਆਪਣੀ ਬਾਹਾਂ ਵਿੱਚ ਸਮਾਂ ਲੈਣਗੇ, ਅਨੁਭਵ ਕਰੋਗੇ ਕੀ ਬਾਬਾ ਦੀ ਬਾਹਾਂ ਵਿੱਚ, ਅਤਿਇੰਦ੍ਰੀਏ ਸੁੱਖ ਵਿੱਚ ਝੂਲ ਰਹੇ ਹਾਂ। ਜਿਹੜੇ ਫਰਿਸ਼ਤਾ ਸਵਰੂਪ ਦੀ ਸਮ੍ਰਿਤੀ ਵਿੱਚ ਰਹਿਣਗੇ ਉਹਨਾਂ ਦੇ ਸਾਮਣੇ ਕੋਈ ਵੀ ਪ੍ਰਸਥਿਤੀ ਜਾਂ ਵਿਘਨ ਆਵੇਗਾ ਵੀ ਤਾਂ ਬਾਪ ਉਹਨਾਂ ਦੇ ਲਈ ਛੱਤਰ ਛਾਇਆ ਬਣ ਜਾਣਗੇ। ਤਾਂ ਬਾਪ ਦੀ ਛੱਤਰ ਛਾਇਆ ਜਾਂ ਪਿਆਰ ਦਾ ਅਨੁਭਵ ਕਰਦੇ ਵਿਘਨ ਜਿੱਤ ਬਣੋ।

ਸਲੋਗਨ:-
ਸੁੱਖ ਸਵਰੂਪ ਆਤਮਾ ਖੁੱਦ ਦੀ ਸਥਿਤੀ ਨਾਲ ਪ੍ਰਸਥਿਤੀ ਤੇ ਸਹਿਜ ਹੀ ਜਿੱਤ ਪ੍ਰਾਪਤ ਕਰ ਲੈਂਦੀ ਹੈ।