03.02.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਹਾਡੀ ਫਰਜ਼ - ਅਦਾਈ ਹੈ ਘਰ - ਘਰ ਵਿੱਚ ਬਾਪ ਦਾ ਪੈਗਾਮ ਦੇਣਾ , ਕਿਸੇ ਵੀ ਹਾਲਤ ਵਿੱਚ ਯੁਕਤੀ ਰਚਕੇ ਬਾਪ ਦਾ ਪਰਿਚੈ ਹਰੇਕ ਨੂੰ ਜ਼ਰੂਰ ਦਵੋ
 

ਪ੍ਰਸ਼ਨ:-
ਤੁਸੀਂ ਬੱਚਿਆਂ ਨੂੰ ਕਿਸ ਇੱਕ ਗੱਲ ਦਾ ਸ਼ੌਂਕ ਰਹਿਣਾ ਚਾਹੀਦਾ?

ਉੱਤਰ:-
ਜੋ ਨਵੀਂ - ਨਵੀਂ ਪੁਆਇਂਟਸ ਨਿਕਲਦੀਆਂ ਹਨ, ਉਨ੍ਹਾਂ ਨੂੰ ਆਪਣੇ ਕਲੋ ਨੋਟ ਕਰਨ ਦਾ ਸ਼ੌਂਕ ਰਹਿਣਾ ਚਾਹੀਦਾ ਕਿਉਂਕਿ ਇੰਨੀ ਸਭ ਪੁਆਇਂਟਸ ਯਾਦ ਰਹਿਣਾ ਮੁਸ਼ਕਿਲ ਹੈ। ਨੋਟਸ ਲੈਕੇ ਫ਼ੇਰ ਕਿਸੇ ਨੂੰ ਸਮਝਾਉਣਾ ਹੈ। ਇਵੇਂ ਵੀ ਨਹੀਂ ਕਿ ਲਿੱਖਕੇ ਫ਼ੇਰ ਕਾਪੀ ਪਈ ਰਹੇ। ਜੋ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ ਉਨ੍ਹਾਂ ਨੂੰ ਨੋਟਸ ਲੈਣ ਦਾ ਬਹੁਤ ਸ਼ੌਂਕ ਰਹਿੰਦਾ ਹੈ।

ਗੀਤ:-
ਲੱਖ ਜਮਾਨੇ ਵਾਲੇ.

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਰੂਹਾਨੀ ਬੱਚੇ, ਇਹ ਅੱਖਰ ਇੱਕ ਬਾਪ ਹੀ ਕਹਿ ਸਕਦੇ ਹਨ। ਰੂਹਾਨੀ ਬਾਪ ਬਗ਼ੈਰ ਕਦੀ ਕੋਈ ਕਿਸੇ ਨੂੰ ਰੂਹਾਨੀ ਬੱਚੇ ਕਹਿ ਨਹੀਂ ਸਕਦੇ। ਬੱਚੇ ਜਾਣਦੇ ਹਨ ਸਭ ਰੂਹਾਂ ਦਾ ਇੱਕ ਹੀ ਬਾਪ ਹੈ, ਅਸੀਂ ਸਭ ਭਰਾ - ਭਰਾ ਹਾਂ। ਗਾਉਂਦੇ ਵੀ ਹਨ ਬ੍ਰਦਰਹੁੱਡ, ਫ਼ੇਰ ਵੀ ਮਾਇਆ ਦੀ ਪ੍ਰਵੇਸ਼ਤਾ ਇਹੋ ਜਿਹੀ ਹੈ ਜੋ ਪ੍ਰਮਾਤਮਾ ਨੂੰ ਸ੍ਰਵਵਿਆਪੀ ਕਹਿ ਦਿੰਦੀ ਹੈ ਤਾਂ ਫ਼ਾਦਰਹੁੱਡ ਹੋ ਜਾਂਦੇ ਹਨ। ਰਾਵਣ ਰਾਜ ਪੁਰਾਣੀ ਦੁਨੀਆਂ ਵਿੱਚ ਹੀ ਹੁੰਦਾ ਹੈ। ਨਵੀਂ ਦੁਨੀਆਂ ਵਿੱਚ ਰਾਮ ਰਾਜ ਜਾਂ ਈਸ਼ਵਰੀਏ ਰਾਜ ਕਿਹਾ ਜਾਂਦਾ ਹੈ। ਇਹ ਸਮਝਣ ਦੀਆਂ ਗੱਲਾਂ ਹਨ। ਦੋ ਰਾਜ ਜ਼ਰੂਰ ਹਨ - ਈਸ਼ਵਰੀਏ ਰਾਜ ਆਸੁਰੀ ਰਾਜ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ। ਨਵੀਂ ਦੁਨੀਆਂ ਜ਼ਰੂਰ ਬਾਪ ਹੀ ਰਚਦੇ ਹੋਣਗੇ। ਇਸ ਦੁਨੀਆਂ ਵਿੱਚ ਮਨੁੱਖ ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਨੂੰ ਵੀ ਨਹੀਂ ਸਮਝਦੇ ਹਨ। ਗੋਇਆ ਕੁਝ ਨਹੀਂ ਜਾਣਦੇ ਹਨ। ਤੁਸੀਂ ਵੀ ਕੁਝ ਨਹੀਂ ਜਾਣਦੇ ਸੀ, ਬੇਸਮਝ ਸੀ। ਨਵੀਂ ਸੁੱਖ ਦੀ ਦੁਨੀਆਂ ਕੌਣ ਸਥਾਪਨ ਕਰਦਾ ਹੈ ਫ਼ੇਰ ਪੁਰਾਣੀ ਦੁਨੀਆਂ ਵਿੱਚ ਦੁੱਖ ਕਿਉਂ ਹੁੰਦਾ ਹੈ, ਸ੍ਵਰਗ ਅਤੇ ਨਰਕ ਕਿਵੇਂ ਬਣਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਇੰਨਾ ਗੱਲਾਂ ਨੂੰ ਤਾਂ ਮਨੁੱਖ ਹੀ ਜਾਣਨਗੇ ਨਾ। ਦੇਵਤਾਵਾਂ ਦੇ ਚਿੱਤਰ ਵੀ ਹਨ ਤਾਂ ਜ਼ਰੂਰ ਆਦਿ ਸਨਾਤਨ ਦੇਵੀ - ਦੇਵਤਾਵਾਂ ਦਾ ਰਾਜ ਸੀ। ਇਸ ਵਕ਼ਤ ਨਹੀਂ ਹੈ। ਇਹ ਹੈ ਪ੍ਰਜਾ ਦਾ ਪ੍ਰਜਾ ਤੇ ਰਾਜ। ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਸ਼ਿਵਬਾਬਾ ਭਾਰਤ ਵਿੱਚ ਆਕੇ ਕੀ ਕਰਦੇ ਹਨ। ਆਪਣੇ ਧਰਮ ਨੂੰ ਹੀ ਭੁੱਲ ਗਏ ਹਨ। ਤੁਹਾਨੂੰ ਹੁਣ ਪਰਿਚੈ ਦੇਣਾ ਹੈ ਤ੍ਰਿਮੂਰਤੀ ਅਤੇ ਸ਼ਿਵ ਬਾਪ ਦਾ। ਬ੍ਰਹਮਾ ਦੇਵਤਾ, ਵਿਸ਼ਨੂੰ ਦੇਵਤਾ, ਸ਼ੰਕਰ ਦੇਵਤਾ ਕਿਹਾ ਜਾਂਦਾ ਹੈ ਫ਼ੇਰ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮ: ਤਾਂ ਤੁਸੀਂ ਬੱਚਿਆਂ ਨੂੰ ਤ੍ਰਿਮੂਰਤੀ ਸ਼ਿਵ ਦਾ ਹੀ ਪਰਿਚੈ ਦੇਣਾ ਹੈ। ਇਵੇਂ - ਇਵੇਂ ਸਰਵਿਸ ਕਰਨੀ ਹੈ। ਕਿਸੇ ਵੀ ਹਾਲਤ ਵਿੱਚ ਬਾਪ ਦਾ ਪਰਿਚੈ ਸਭਨੂੰ ਮਿਲੇ ਤਾਂ ਬਾਪ ਤੋਂ ਵਰਸਾ ਲੈ ਲੈਣ। ਤੁਸੀਂ ਜਾਣਦੇ ਹੋ ਅਸੀਂ ਹੁਣ ਵਰਸਾ ਲੈ ਰਹੇ ਹਾਂ। ਹੋਰ ਵੀ ਬਹੁਤਿਆਂ ਨੇ ਵਰਸਾ ਲੈਣਾ ਹੈ। ਸਾਡੇ ਉਪਰ ਫਰਜ਼ - ਅਦਾਈ ਹੈ ਘਰ - ਘਰ ਵਿੱਚ ਬਾਪ ਦਾ ਪੈਗਾਮ ਦੇਣ ਦੀ। ਅਸਲ ਵਿੱਚ ਮੈਸੇਂਜਰ ਇੱਕ ਬਾਪ ਹੀ ਹੈ। ਬਾਪ ਆਪਣਾ ਪਰਿਚੈ ਤੁਹਾਨੂੰ ਦਿੰਦੇ ਹਨ। ਤੁਹਾਨੂੰ ਫੇਰ ਹੋਰਾਂ ਨੂੰ ਬਾਪ ਦਾ ਪਰਿਚੈ ਦੇਣਾ ਹੈ। ਬਾਪ ਦੀ ਨਾਲੇਜ਼ ਦੇਣੀ ਹੈ। ਮੁੱਖ ਹੈ ਤ੍ਰਿਮੂਰਤੀ ਸ਼ਿਵ, ਇਨ੍ਹਾਂ ਦਾ ਹੀ ਕੋਟ ਆਫ਼ ਆਰਮਸ ਵੀ ਬਣਾਇਆ ਹੈ। ਗਵਰਮੈਂਟ ਇਸਦਾ ਯਰਥਾਤ ਅਰ੍ਥ ਨਹੀਂ ਸਮਝਦੀ ਹੈ। ਉਸ ਵਿੱਚ ਚੱਕਰ ਵੀ ਦਿੱਤਾ ਹੈ ਚਰਖ਼ੇ ਮਿਸਲ ਅਤੇ ਉਸ ਵਿੱਚ ਫ਼ੇਰ ਲਿਖਿਆ ਹੈ ਸੱਤ ਮੇਵ ਜਯਤੇ। ਇਨ੍ਹਾਂ ਦਾ ਅਰ੍ਥ ਤਾਂ ਨਿਕਲਦਾ ਨਹੀਂ। ਇਹ ਤਾਂ ਸੰਸਕਾਰ ਅੱਖਰ ਹੈ। ਹੁਣ ਬਾਪ ਤਾਂ ਹੈ ਹੀ ਸੱਚ। ਉਹ ਜੋ ਸਮਝਾਉਂਦੇ ਹਨ ਉਸ ਨਾਲ ਤੁਹਾਡੀ ਵਿਜੈ ਹੁੰਦੀ ਹੈ ਸਾਰੇ ਵਿਸ਼ਵ ਤੇ। ਬਾਪ ਕਹਿੰਦੇ ਹਨ ਮੈਂ ਸੱਚ ਕਹਿੰਦਾ ਹਾਂ ਤੁਸੀਂ ਇਸ ਪੜ੍ਹਾਈ ਨਾਲ ਸੱਚ - ਸੱਚ ਨਾਰਾਇਣ ਬਣ ਸਕਦੇ ਹੋ। ਉਹ ਲੋਕੀ ਕੀ - ਕੀ ਅਰ੍ਥ ਕੱਢਦੇ ਹਨ। ਉਹ ਵੀ ਉਨ੍ਹਾਂ ਤੋਂ ਪੁੱਛਣਾ ਚਾਹੀਦਾ। ਬਾਬਾ ਤਾਂ ਅਨੇਕ ਪ੍ਰਕਾਰ ਨਾਲ ਸਮਝਾਉਂਦੇ ਹਨ। ਜਿੱਥੇ - ਜਿੱਥੇ ਮੇਲਾ ਲੱਗਦਾ ਹੈ ਉੱਥੇ ਨਦੀਆਂ ਤੇ ਵੀ ਜਾਕੇ ਸਮਝਾਓ। ਪਤਿਤ - ਪਾਵਨ ਗੰਗਾ ਤਾਂ ਹੋ ਨਹੀਂ ਸਕਦੀ। ਨਦੀਆਂ ਸਾਗਰ ਤੋਂ ਨਿਕਲਦੀਆਂ ਹਨ। ਉਹ ਹੈ ਪਾਣੀ ਦਾ ਸਾਗਰ। ਉਸ ਤੋਂ ਪਾਣੀ ਦੀਆਂ ਨਦੀਆਂ ਨਿਕਲਦੀਆਂ ਹਨ। ਗਿਆਨ ਸਾਗਰ ਤੋਂ ਗਿਆਨ ਦੀਆਂ ਨਦੀਆਂ ਨਿਕਲਣਗੀਆਂ। ਤੁਸੀਂ ਮਾਤਾਵਾਂ ਵਿੱਚ ਹੁਣ ਗਿਆਨ ਹੈ, ਗਊਮੁੱਖ ਤੇ ਜਾਂਦੇ ਹਨ, ਉਨ੍ਹਾਂ ਦੇ ਮੁੱਖ ਤੋਂ ਪਾਣੀ ਨਿਕਲਦਾ ਹੈ, ਸਮਝਦੇ ਹਨ ਇਹ ਗੰਗਾ ਦਾ ਜਲ ਹੈ। ਇੰਨੇ ਪੜ੍ਹੇ - ਲਿੱਖੇ ਮਨੁੱਖ ਸਮਝਦੇ ਨਹੀਂ ਕਿ ਇੱਥੇ ਗੰਗਾ ਜਲ ਕਿਥੋਂ ਨਿਕਲੇਗਾ। ਸ਼ਾਸਤ੍ਰਾਂ ਵਿੱਚ ਹੈ ਕਿ ਬਾਣ ਮਾਰਿਆ ਅਤੇ ਗੰਗਾ ਨਿਕਲ ਆਈ। ਹੁਣ ਇਹ ਤਾਂ ਹਨ ਗਿਆਨ ਦੀਆਂ ਗੱਲਾਂ। ਇਵੇਂ ਨਹੀਂ ਕਿ ਅਰਜੁਨ ਨੇ ਬਾਣ ਮਾਰਿਆ ਅਤੇ ਗੰਗਾ ਨਿਕਲ ਆਈ। ਕਿੰਨਾ ਦੂਰ - ਦੂਰ ਤੀਰਥਾਂ ਤੇ ਜਾਂਦੇ ਹਨ। ਕਹਿੰਦੇ ਹਨ ਸ਼ੰਕਰ ਦੀ ਜਟਾਵਾਂ ਤੋਂ ਗੰਗਾ ਨਿਕਲੀ, ਜਿਸ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਤੋਂ ਪਰੀ ਬਣ ਜਾਂਦੇ ਹਨ। ਮਨੁੱਖ ਤੋਂ ਦੇਵਤਾ ਬਣ ਜਾਂਦੇ, ਇਹ ਵੀ ਪਰੀ ਮਿਸਲ ਹੈ ਨਾ।

ਹੁਣ ਤੁਸੀਂ ਬੱਚਿਆਂ ਨੂੰ ਬਾਪ ਦਾ ਹੀ ਪਰਿਚੈ ਦੇਣਾ ਹੈ ਇਸਲਈ ਬਾਬਾ ਨੇ ਇਹ ਚਿੱਤਰ ਬਣਵਾਏ ਹਨ। ਤ੍ਰਿਮੂਰਤੀ ਸ਼ਿਵ ਦੇ ਚਿੱਤਰ ਵਿੱਚ ਸਾਰੀ ਨਾਲੇਜ਼ ਹੈ। ਸਿਰਫ਼ ਉਨ੍ਹਾਂ ਦੇ ਤ੍ਰਿਮੂਰਤੀ ਦੇ ਚਿੱਤਰ ਵਿੱਚ ਨਾਲੇਜ਼ ਦੇਣ ਵਾਲੇ (ਸ਼ਿਵ) ਦਾ ਚਿੱਤਰ ਨਹੀਂ ਹੈ। ਨਾਲੇਜ਼ ਲੈਣ ਵਾਲੇ ਦਾ ਚਿੱਤਰ ਹੈ। ਹੁਣ ਤੁਸੀਂ ਤ੍ਰਿਮੂਰਤੀ ਸ਼ਿਵ ਦੇ ਚਿੱਤਰ ਤੇ ਸਮਝਾਉਂਦੇ ਹੋ। ਉਪਰ ਹੈ ਨਾਲੇਜ਼ ਦੇਣ ਵਾਲਾ। ਬ੍ਰਹਮਾ ਨੂੰ ਉਨ੍ਹਾਂ ਤੋਂ ਨਾਲੇਜ਼ ਮਿਲਦੀ ਹੈ ਜੋ ਫ਼ੇਰ ਫੈਲਾਉਂਦੇ ਹਨ। ਇਸਨੂੰ ਕਿਹਾ ਜਾਂਦਾ ਹੈ ਈਸ਼ਵਰ ਧਰਮ ਦੀ ਸਥਾਪਨਾ ਦੀ ਮਸ਼ੀਨਰੀ। ਇਹ ਦੇਵੀ - ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਤੁਸੀਂ ਬੱਚਿਆਂ ਨੂੰ ਆਪਣੇ ਸੱਤ ਧਰਮ ਦੀ ਪਛਾਣ ਮਿਲੀ ਹੈ। ਤੁਸੀਂ ਜਾਣਦੇ ਹੋ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਤੁਸੀਂ ਕਿੰਨਾ ਖੁਸ਼ ਹੁੰਦੇ ਹੋ। ਬਾਪ ਕਹਿੰਦੇ ਹਨ ਤੁਸੀਂ ਬੱਚਿਆਂ ਦੀ ਖੁਸ਼ੀ ਦਾ ਪਾਰਾਵਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪੜ੍ਹਾਉਣ ਵਾਲਾ ਸਵੈ ਭਗਵਾਨ ਹੈ, ਭਗਵਾਨ ਤਾਂ ਨਿਰਾਕਾਰ ਸ਼ਿਵ ਹੈ, ਨਾ ਕਿ ਸ਼੍ਰੀ ਕ੍ਰਿਸ਼ਨ। ਬਾਪ ਬੈਠ ਸਮਝਾਉਂਦੇ ਹਨ ਸ੍ਰਵ ਦਾ ਸਦਗਤੀ ਦਾਤਾ ਇੱਕ ਹੈ। ਸਦਗਤੀ ਸਤਿਯੁਗ ਨੂੰ ਕਿਹਾ ਜਾਂਦਾ ਹੈ, ਦੁਰਗਤੀ ਕਲਯੁੱਗ ਨੂੰ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਨੂੰ ਨਵੀਂ, ਪੁਰਾਣੀ ਨੂੰ ਪੁਰਾਣੀ ਹੀ ਕਹਾਂਗੇ। ਮਨੁੱਖ ਸਮਝਦੇ ਹਨ ਹੁਣ ਦੁਨੀਆਂ ਨੂੰ ਪੁਰਾਣਾ ਹੋਣ ਵਿੱਚ 40 ਹਜ਼ਾਰ ਵਰ੍ਹੇ ਚਾਹੀਦੇ। ਕਿੰਨਾ ਮੁੰਝੇ ਪਏ ਹਨ। ਸਿਵਾਏ ਬਾਪ ਦੇ ਇੰਨਾ ਗੱਲਾਂ ਨੂੰ ਕੋਈ ਸਮਝਾ ਨਾ ਸਕੇ। ਬਾਬਾ ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਰਾਜ - ਭਾਗ ਦੇ ਬਾਕੀ ਸਭਨੂੰ ਘਰ ਲੈ ਜਾਂਦਾ ਹਾਂ, ਜੋ ਮੇਰੀ ਮੱਤ ਤੇ ਚਲਦੇ ਹਨ ਉਹ ਦੇਵਤਾ ਬਣ ਜਾਂਦੇ ਹਨ। ਇੰਨਾ ਗੱਲਾਂ ਨੂੰ ਤੁਸੀਂ ਬੱਚੇ ਹੀ ਜਾਣਦੇ ਹੋ, ਨਵਾਂ ਕੋਈ ਕੀ ਸਮਝੇਗਾ।

ਤੁਹਾਡਾ ਮਾਲੀਆਂ ਦਾ ਫਰਜ਼ ਹੈ ਬਗ਼ੀਚਾ ਲਗਾਕੇ ਤਿਆਰ ਕਰਨਾ। ਬਾਗਵਾਨ ਤਾਂ ਡਾਇਰੈਕਸ਼ਨ ਦਿੰਦੇ ਹਨ। ਇਵੇਂ ਨਹੀਂ ਬਾਬਾ ਕੋਈ ਨਵਿਆਂ ਨਾਲ ਮਿਲਕੇ ਗਿਆਨ ਦੇਵੇਗਾ। ਇਹ ਕੰਮ ਮਾਲੀਆਂ ਦਾ ਹੈ। ਸਮਝੋ, ਬਾਬਾ ਕਲਕੱਤੇ ਵਿੱਚ ਜਾਣ ਤਾਂ ਬੱਚੇ ਸਮਝਣਗੇ ਅਸੀਂ ਆਪਣੇ ਆਫ਼ੀਸਰ ਨੂੰ, ਫਲਾਣੇ ਮਿੱਤਰ ਨੂੰ ਬਾਬਾ ਦੇ ਕੋਲ ਲੈ ਜਾਈਏ। ਬਾਬਾ ਕਹਿਣਗੇ, ਉਹ ਤਾਂ ਸਮਝਣਗੇ ਕੁਝ ਵੀ ਨਹੀਂ। ਜਿਵੇਂ ਬੁੱਧੂ ਨੂੰ ਸਾਹਮਣੇ ਲੈ ਆਕੇ ਬਿਠਾਉਣਗੇ ਇਸਲਈ ਬਾਬਾ ਕਹਿੰਦੇ ਹਨ ਨਵੇਂ ਨੂੰ ਕਦੀ ਬਾਬਾ ਦੇ ਸਾਹਮਣੇ ਲੈਕੇ ਨਾ ਆਓ। ਇਹ ਤਾਂ ਤੁਸੀਂ ਮਾਲੀਆਂ ਦਾ ਕੰਮ ਹੈ, ਨਾ ਕਿ ਬਾਗਵਾਨ ਦਾ। ਮਾਲੀ ਦਾ ਕੰਮ ਹੈ ਬਗ਼ੀਚੇ ਨੂੰ ਲਗਾਉਣਾ। ਬਾਪ ਤਾਂ ਡਾਇਰੈਕਸ਼ਨ ਦਿੰਦੇ ਹਨ - ਇਵੇਂ - ਇਵੇਂ ਕਰੋ ਇਸਲਈ ਬਾਬਾ ਕਦੀ ਨਵੇਂ ਨਾਲ ਮਿਲਦਾ ਨਹੀਂ ਹੈ। ਪਰ ਕਿੱਥੇ ਮਹਿਮਾਨ ਹੋਕੇ ਘਰ ਵਿੱਚ ਆਉਂਦੇ ਹਨ ਤਾਂ ਕਹਿੰਦੇ ਹਨ ਦਰਸ਼ਨ ਕਰੋ। ਤੁਸੀਂ ਸਾਨੂੰ ਕਿਉਂ ਨਹੀਂ ਮਿਲਣ ਦਿੰਦੇ ਹੋ? ਸ਼ੰਕਰਾਚਾਰਿਆ ਆਦਿ ਪਾਸ ਕਿੰਨੇ ਜਾਂਦੇ ਹਨ। ਅੱਜਕਲ ਸ਼ੰਕਰਾਚਾਰਿਆ ਦਾ ਬੜਾ ਮਰਤਬਾ ਹੈ। ਪੜ੍ਹੇ ਲਿੱਖੇ ਹਨ, ਫ਼ੇਰ ਵੀ ਜਨਮ ਤਾਂ ਵਿਕਾਰ ਨਾਲ ਹੀ ਲੈਂਦੇ ਹੈ ਨਾ। ਟ੍ਰਸਟੀ ਲੋਕੀ ਗੱਦੀ ਤੇ ਕਿਸੇ ਨੂੰ ਵੀ ਬਿਠਾ ਦਿੰਦੇ ਹਨ। ਸਭਦੀ ਆਪਣੀ - ਆਪਣੀ ਮੱਤ ਹੈ। ਬਾਪ ਖ਼ੁਦ ਆਕੇ ਬੱਚਿਆਂ ਨੂੰ ਆਪਣਾ ਪਰਿਚੈ ਦਿੰਦੇ ਹਨ ਕਿ ਮੈਂ ਕਲਪ - ਕਲਪ ਇਸ ਪੁਰਾਣੇ ਤਨ ਵਿੱਚ ਆਉਂਦਾ ਹਾਂ। ਇਹ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ। ਸ਼ਾਸਤ੍ਰਾਂ ਵਿੱਚ ਤਾਂ ਕਲਪ ਦੀ ਉਮਰ ਹੀ ਲੱਖਾਂ ਵਰ੍ਹੇ ਲੱਗਾ ਦਿੱਤੀ ਹੈ। ਮਨੁੱਖ ਤਾਂ ਇੰਨੇ ਜਨਮ ਲੈ ਨਹੀਂ ਸਕਦੇ ਹਨ ਫ਼ੇਰ ਜਾਨਵਰ ਆਦਿ ਦੀ ਵੀ ਯੋਨੀਆਂ ਮਿਲਾਕੇ 84 ਲੱਖ ਬਣਾ ਦਿੱਤੀਆਂ ਹਨ। ਮਨੁੱਖ ਤਾਂ ਜੋ ਸੁਣਦੇ ਹਨ ਸਭ ਸੱਤ - ਸੱਤ ਕਰਦੇ ਰਹਿੰਦੇ ਹਨ। ਸ਼ਾਸਤ੍ਰਾਂ ਵਿੱਚ ਤਾਂ ਸਭ ਹਨ ਭਗਤੀਮਾਰਗ ਦੀਆਂ ਗੱਲਾਂ। ਕਲਕੱਤੇ ਵਿੱਚ ਦੇਵੀਆਂ ਦੀ ਬਹੁਤ ਸ਼ੋਭਾਵਾਨ, ਸੁੰਦਰ ਮੂਰਤੀਆਂ ਬਣਾਉਂਦੇ ਹਨ, ਸਜਾਉਂਦੇ ਹਨ। ਫ਼ੇਰ ਉਨ੍ਹਾਂ ਨੂੰ ਡੁਬੋ ਦਿੰਦੇ ਹਨ। ਇਹ ਵੀ ਗੁੱਡੀਆਂ ਦੀ ਪੂਜਾ ਕਰਨ ਵਾਲੇ ਬੇਬੀਜ਼ ਹੀ ਠਹਿਰੇ। ਬਿਲਕੁਲ ਇਨੋਸੈਂਟ। ਤੁਸੀਂ ਜਾਣਦੇ ਹੋ ਇਹ ਹੈ ਨਰਕ। ਸ੍ਵਰਗ ਵਿੱਚ ਤਾਂ ਅਥਾਹ ਸੁੱਖ ਸੀ। ਹੁਣ ਵੀ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਫਲਾਣਾ ਸ੍ਵਰਗ ਪਧਾਰਿਆ ਤਾਂ ਜ਼ਰੂਰ ਕਿਸੇ ਵਕ਼ਤ ਸ੍ਵਰਗ ਸੀ, ਹੁਣ ਨਹੀਂ ਹੈ। ਨਰਕ ਦੇ ਬਾਦ ਫ਼ੇਰ ਜ਼ਰੂਰ ਸ੍ਵਰਗ ਆਵੇਗਾ। ਇੰਨਾ ਗੱਲਾਂ ਨੂੰ ਵੀ ਤੁਸੀਂ ਜਾਣਦੇ ਹੋ। ਮਨੁੱਖ ਤਾਂ ਰਿੰਚਕ ਵੀ ਨਹੀਂ ਜਾਣਦੇ। ਤਾਂ ਨਵਾਂ ਕੋਈ ਬਾਬਾ ਦੇ ਸਾਹਮਣੇ ਬੈਠ ਕੀ ਕਰਣਗੇ ਇਸਲਈ ਮਾਲੀ ਚਾਹੀਦਾ ਜੋ ਪੂਰੀ ਪ੍ਰਵਰਿਸ਼ ਕਰੇ। ਇੱਥੇ ਤਾਂ ਮਾਲੀ ਵੀ ਢੇਰ ਦੇ ਢੇਰ ਚਾਹੀਦੇ। ਮੈਡੀਕਲ ਕਾਲੇਜ਼ ਵਿੱਚ ਕੋਈ ਨਵਾਂ ਜਾਕੇ ਬੈਠੇ ਤਾਂ ਸਮਝੇਗਾ ਕੁਝ ਵੀ ਨਹੀਂ। ਇਹ ਨਾਲੇਜ਼ ਵੀ ਹੈ ਨਵੀਂ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਸਭਨੂੰ ਪਾਵਨ ਬਣਾਉਣ। ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਇਸ ਵਕ਼ਤ ਸਭ ਹਨ ਤਮੋਪ੍ਰਧਾਨ ਆਤਮਾਵਾਂ, ਉਦੋਂ ਤਾਂ ਕਹਿ ਦਿੰਦੇ ਹਨ ਆਤਮਾ ਸੋ ਪ੍ਰਮਾਤਮਾ, ਸਭ ਵਿੱਚ ਪ੍ਰਮਾਤਮਾ ਹੈ। ਤਾਂ ਬਾਪ ਥੋੜ੍ਹੇਹੀ ਬੈਠ ਇਹੋ ਜਿਹਾ ਨਾਲ ਮੱਥਾ ਮਾਰਣਗੇ। ਇਹ ਤਾਂ ਤੁਸੀਂ ਮਾਲੀਆਂ ਦਾ ਕੰਮ ਹੈ - ਕੰਡਿਆਂ ਨੂੰ ਫੁੱਲ ਬਣਾਉਣਾ।

ਤੁਸੀਂ ਜਾਣਦੇ ਹੋ ਭਗਤੀ ਹੈ ਰਾਤ, ਗਿਆਨ ਹੈ ਦਿਨ। ਗਾਇਆ ਵੀ ਜਾਂਦਾ ਹੈ ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਪ੍ਰਜਾਪਿਤਾ ਬ੍ਰਹਮਾ ਦੇ ਤਾਂ ਜ਼ਰੂਰ ਬੱਚੇ ਵੀ ਹੋਣਗੇ ਨਾ। ਕਿਸੇ ਨੂੰ ਇੰਨਾ ਵੀ ਅਕਲ ਨਹੀਂ ਜੋ ਪੁੱਛੇ ਕਿ ਇੰਨੇ ਬ੍ਰਹਮਾਕੁਮਾਰ - ਕੁਮਾਰੀਆਂ ਹਨ, ਇਨ੍ਹਾਂ ਦਾ ਬ੍ਰਹਮਾ ਕੌਣ ਹੈ? ਅਰੇ ਪ੍ਰਜਾਪਿਤਾ ਬ੍ਰਹਮਾ ਤਾਂ ਮਸ਼ਹੂਰ ਹੈ, ਉਨ੍ਹਾਂ ਦੁਆਰਾ ਬ੍ਰਾਹਮਣ ਧਰਮ ਸਥਾਪਨ ਹੁੰਦਾ ਹੈ। ਕਹਿੰਦੇ ਵੀ ਹਨ ਬ੍ਰਹਮਾ ਦੇਵਤਾਏ ਨਮ:। ਬਾਪ ਤੁਸੀਂ ਬੱਚਿਆਂ ਨੂੰ ਬ੍ਰਾਹਮਣ ਬਣਾਏ ਫ਼ੇਰ ਦੇਵਤਾ ਬਣਾਉਂਦੇ ਹਨ।

ਜੋ ਨਵੀਂ - ਨਵੀ ਪੁਆਇੰਟਸ ਨਿਕਲਦੇ ਹਨ, ਉਸਨੂੰ ਆਪਣੇ ਕੋਲ ਨੋਟ ਕਰਨ ਦਾ ਸ਼ੌਂਕ ਰਹਿਣਾ ਚਾਹੀਦਾ। ਜੋ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ ਉਨ੍ਹਾਂ ਨੂੰ ਨੋਟਸ ਲੈਣ ਦਾ ਬਹੁਤ ਸ਼ੌਂਕ ਰਹਿੰਦਾ ਹੈ। ਨੋਟਸ ਲੈਣਾ ਚੰਗਾ ਹੈ, ਕਿਉਂਕਿ ਇੰਨੀ ਸਭ ਪੁਆਇੰਟਸ ਯਾਦ ਰਹਿਣਾ ਮੁਸ਼ਕਿਲ ਹੈ। ਨੋਟਸ ਲੈਕੇ ਫ਼ੇਰ ਕਿਸੇ ਨੂੰ ਸਮਝਾਉਣਾ ਹੈ। ਇਵੇਂ ਨਹੀਂ ਕਿ ਲਿੱਖਕੇ ਫ਼ੇਰ ਕਾਪੀ ਪਈ ਰਹੇ। ਨਵੀਂ - ਨਵੀਂ ਪੁਆਇੰਟਸ ਮਿਲਦੀ ਰਹਿੰਦੀ ਹੈ ਤਾਂ ਪੁਰਾਣੀ ਪੁਆਇੰਟਸ ਦੀ ਕਾਪੀਆਂ ਪਇਆ ਰਹਿੰਦੀਆਂ ਹਨ। ਸਕੂਲ ਵਿੱਚ ਵੀ ਪੜ੍ਹਦੇ ਜਾਣਗੇ, ਪਹਿਲੇ ਦਰਜ਼ੇ ਵਾਲੀ ਕਿਤਾਬ ਪਈ ਰਹਿੰਦੀ ਹੈ। ਜਦੋ ਤੁਸੀਂ ਸਮਝਦੇ ਹੋ ਤਾਂ ਪਿਛਾੜੀ ਵਿੱਚ ਇਹ ਸਮਝਾਓ ਕਿ ਮਨਮਨਾਭਵ। ਬਾਪ ਨੂੰ ਅਤੇ ਸ੍ਰਿਸ਼ਟੀ ਚੱਕਰ ਨੂੰ ਯਾਦ ਕਰੋ। ਮੁੱਖ ਗੱਲ ਹੈ ਮਾਮੇਕਮ ਯਾਦ ਕਰੋ, ਇਸਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਭਗਵਾਨ ਹੈ ਗਿਆਨ ਦਾ ਸਾਗਰ। ਮਨੁੱਖ ਹੈ ਸ਼ਾਸਤ੍ਰਾਂ ਦਾ ਸਾਗਰ। ਬਾਪ ਕੋਈ ਸ਼ਾਸਤ੍ਰ ਨਹੀਂ ਸੁਣਾਉਂਦੇ ਹਨ, ਉਹ ਵੀ ਸ਼ਾਸਤ੍ਰ ਸੁਣਾਉਣ ਤਾਂ ਬਾਕੀ ਭਗਵਾਨ ਵਿੱਚ ਅਤੇ ਮਨੁੱਖ ਵਿੱਚ ਫ਼ਰਕ ਕਿ ਰਿਹਾ? ਬਾਪ ਕਹਿੰਦੇ ਹਨ ਇੰਨਾ ਭਗਤੀ ਮਾਰਗ ਦੇ ਸ਼ਾਸਤ੍ਰਾਂ ਦਾ ਸਾਰ ਮੈਂ ਤੁਹਾਨੂੰ ਸਮਝਾਉਂਦਾ ਹਾਂ।

ਉਹ ਮੁਰਲੀ ਵਜਾਉਣ ਵਾਲੇ ਸੱਪ ਨੂੰ ਫੜਦੇ ਹਨ ਤਾਂ ਉਸਦੇ ਦੰਦ ਕਢ ਦਿੰਦੇ ਹਨ। ਬਾਪ ਵੀ ਵਿਸ਼ ਪਿਆਉਣਾ ਤੁਹਾਡੇ ਤੋਂ ਛੁਡਾ ਦਿੰਦੇ ਹਨ। ਇਸ ਵਿਸ਼ ਨਾਲ ਹੀ ਮਨੁੱਖ ਪਤਿਤ ਬਣੇ ਹਨ। ਬਾਪ ਕਹਿੰਦੇ ਇਸ ਨੂੰ ਛੱਡੋ ਫ਼ੇਰ ਵੀ ਛੱਡਦੇ ਨਹੀਂ ਹਨ। ਬਾਪ ਗੋਰਾ ਬਣਾਉਂਦੇ ਹਨ ਫੇਰ ਵੀ ਡਿੱਗਕੇ ਕਾਲਾ ਮੂੰਹ ਕਰ ਦਿੰਦੇ ਹਨ। ਬਾਪ ਆਏ ਹਨ ਤੁਸੀਂ ਬੱਚਿਆਂ ਨੂੰ ਗਿਆਨ ਚਿਤਾ ਤੇ ਬਿਠਾਉਣ। ਗਿਆਨ ਚਿਤਾ ਤੇ ਬੈਠਣ ਨਾਲ ਤੁਸੀਂ ਵਿਸ਼ਵ ਦੇ ਮਾਲਿਕ, ਜਗਤ ਜਿੱਤ ਬਣ ਜਾਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਖੁਸ਼ੀ ਰਹੇ ਕਿ ਅਸੀਂ ਸੱਤ ਧਰਮ ਦੀ ਸਥਾਪਨਾ ਦੇ ਨਿਮਿਤ ਹਾਂ। ਸਵੈ ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਸਾਡਾ ਦੇਵੀ - ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ।

2. ਮਾਲੀ ਬਣ ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ। ਪੂਰੀ ਪ੍ਰਵਰਿਸ਼ ਕਰ ਫ਼ੇਰ ਬਾਪ ਦੇ ਸਾਹਮਣੇ ਲਿਆਉਣਾ ਹੈ। ਮਿਹਨਤ ਕਰਨੀ ਹੈ।

ਵਰਦਾਨ:-
ਹਰ ਸ਼ਕਤੀ ਨੂੰ ਕੰਮ ਵਿੱਚ ਲਗਾਕੇ ਵ੍ਰਿਧੀ ਕਰਨ ਵਾਲੇ ਸ਼੍ਰੇਸ਼ਠ ਧਨਵਾਨ ਜਾਂ ਸਮਝਦਾਰ ਭਵ :

ਸਮਝਦਾਰ ਬੱਚੇ ਹਰ ਸ਼ਕਤੀ ਨੂੰ ਕੰਮ ਵਿੱਚ ਲਗਾਉਣ ਦੀ ਵਿਧੀ ਜਾਣਦੇ ਹਨ। ਜੋ ਜਿਤਨਾ ਸ਼ਕਤੀਆਂ ਨੂੰ ਕੰਮ ਵਿੱਚ ਲਗਾਉਂਦੇ ਹਨ ਉਹਨਾਂ ਉਹ ਸ਼ਕਤੀਆਂ ਵ੍ਰਿਧੀ ਨੂੰ ਪ੍ਰਾਪਤ ਹੁੰਦੀਆਂ ਹਨ। ਤਾਂ ਇਵੇਂ ਈਸ਼ਵਰੀਏ ਬੱਜਟ ਬਣਾਓ ਜੋ ਵਿਸ਼ਵ ਦੀ ਹਰ ਆਤਮਾ ਦੁਆਰਾ ਕੁਝ ਨਾ ਕੁਝ ਪ੍ਰਾਪਤੀ ਕਰਕੇ ਤੁਹਾਡੇ ਗੁਣਗਾਨ ਕਰਨ। ਸਭ ਨੂੰ ਕੁਝ ਨਾ ਕੁਝ ਦੇਣਾ ਹੀ ਹੈ। ਭਾਵੇਂ ਮੁਕਤੀ ਦਵੋ, ਭਾਵੇਂ ਜੀਵਨਮੁਕਤੀ ਦਵੋ। ਈਸ਼ਵਰੀਏ ਬਜਟ ਬਣਾਕੇ ਸ੍ਰਵ ਸ਼ਕਤੀਆਂ ਦੀ ਬੱਚਤ ਕਰ ਜਮਾ ਕਰੋ ਅਤੇ ਜਮਾ ਹੋਈ ਸ਼ਕਤੀ ਦੁਆਰਾ ਸ੍ਰਵ ਆਤਮਾਵਾਂ ਨੂੰ ਭਿਖਾਰੀਪਨ ਤੋਂ, ਦੁੱਖ ਅਸ਼ਾਂਤੀ ਤੋਂ ਮੁਕਤ ਕਰੋ।

ਸਲੋਗਨ:-
ਸ਼ੁੱਧ ਸੰਕਲਪਾਂ ਨੂੰ ਆਪਣੇ ਜੀਵਨ ਦਾ ਅਨਮੋਲ ਖਜ਼ਾਨਾ ਬਣਾ ਲੳ ਤਾਂ ਮਾਲਾਮਾਲ ਬਣ ਜਾਵੋਗੇ।