03.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਸਭ ਨੂੰ ਇਹ ਪੈਗਾਮ ਦੇਵੋ ਕਿ ਬਾਪ ਦਾ ਫਰਮਾਨ ਹੈ - ਇਸ ਪੁਰਸ਼ੋਤਮ ਸੰਗਮਯੁਗ ਤੇ ਪਵਿੱਤਰ ਬਣੋ ਤਾਂ ਸਤਿਯੁਗ ਦਾ ਵਰਸਾ ਮਿਲ ਜਾਏਗਾ"

ਪ੍ਰਸ਼ਨ:-
ਕਿਹੜਾ ਸਸਤਾ ਸੌਦਾ ਸਭ ਨੂੰ ਦੱਸੋ?

ਉੱਤਰ:-
ਇਸ ਅੰਤਿਮ ਜਨਮ ਵਿੱਚ ਬਾਪ ਦੇ ਡਾਇਰੈਕਸ਼ਨ ਤੇ ਚੱਲ ਪਵਿੱਤਰ ਬਣੋ ਤਾਂ 21 ਜਨਮਾਂ ਦੇ ਲਈ ਵਿਸ਼ਵ ਦੀ ਬਾਦਸ਼ਾਹੀ ਮਿਲ ਜਾਏਗੀ, ਇਹ ਬਹੁਤ ਸਸਤਾ ਸੌਦਾ ਹੈ। ਇਹ ਹੀ ਸੌਦਾ ਕਰਨਾ ਤੁਸੀਂ ਸਭ ਨੂੰ ਸਿਖਾਓ। ਬੋਲੋ, ਹੁਣ ਸ਼ਿਵਬਾਬਾ ਨੂੰ ਯਾਦ ਕਰ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦਾ ਮਾਲਿਕ ਬਣੋਗੇ।

ਓਮ ਸ਼ਾਂਤੀ
ਰੂਹਾਨੀ ਬੱਚੇ ਜਾਣਦੇ ਹਨ, ਰੂਹਾਨੀ ਬਾਪ ਸਮਝਾਉਂਦੇ ਹਨ ਕਿ ਪ੍ਰਦਰਸ਼ਨੀ ਅਤੇ ਮੇਲੇ ਵਿੱਚ ਸ਼ੋ ਵਿਖਾਉਂਦੇ ਹਨ ਜਾਂ ਚਿੱਤਰਾਂ ਤੇ ਮਨੁੱਖਾਂ ਨੂੰ ਸਮਝਾਉਂਦੇ ਹਨ ਕਿ ਬਾਪ ਤੋਂ ਹੁਣ ਬੇਹੱਦ ਦਾ ਵਰਸਾ ਲੈਣਾ ਹੈ। ਕਿਹੜਾ ਵਰਸਾ? ਮਨੁੱਖ ਤੋਂ ਦੇਵਤਾ ਬਣਨ ਦਾ ਅਤੇ ਬੇਹੱਦ ਦੇ ਬਾਪ ਤੋਂ ਅੱਧਾਕਲਪ ਦੇ ਲਈ ਸ੍ਵਰਗ ਦਾ ਰਾਜ ਕਿਵੇਂ ਲੈਣਾ ਹੈ, ਇਹ ਸਮਝਾਉਣ ਦਾ ਹੈ। ਬਾਪ ਸੌਦਾਗਰ ਤਾਂ ਹੈ ਹੀ, ਉਨ੍ਹਾਂ ਨਾਲ ਇਹ ਸੌਦਾ ਕਰਨਾ ਹੈ। ਇਹ ਤਾਂ ਮਨੁੱਖ ਜਾਣਦੇ ਹਨ ਕਿ ਦੇਵੀ - ਦੇਵਤਾ ਪਵਿੱਤਰ ਰਹਿੰਦੇ ਹਨ। ਭਾਰਤ ਵਿੱਚ ਜੱਦ ਸਤਿਯੁਗ ਸੀ ਤਾਂ ਦੇਵੀ - ਦੇਵਤਾ ਪਵਿੱਤਰ ਸਨ। ਜਰੂਰ ਉਨ੍ਹਾਂ ਨੇ ਕੋਈ ਪ੍ਰਾਪਤੀ ਕੀਤੀ ਹੋਵੇਗੀ ਸਵਰਗ ਦੇ ਲਈ। ਸ੍ਵਰਗ ਦੀ ਸਥਾਪਨਾ ਕਰਨ ਵਾਲੇ ਬਾਪ ਬਗੈਰ ਕੋਈ ਵੀ ਪ੍ਰਾਪਤੀ ਕਰ ਨਾ ਸਕੇ। ਪਤਿਤ - ਪਾਵਨ ਬਾਪ ਹੀ ਪਤਿਤਾਂ ਨੂੰ ਪਾਵਨ ਬਣਾਏ ਪਾਵਨ ਦੁਨੀਆਂ ਦਾ ਰਾਜ ਦੇਣ ਵਾਲਾ ਹੈ। ਸੌਦਾ ਕਿੰਨਾ ਸਸਤਾ ਦਿੰਦੇ ਹਨ। ਸਿਰਫ ਕਹਿੰਦੇ ਹਨ ਇਹ ਤੁਹਾਡਾ ਅੰਤਿਮ ਜਨਮ ਹੈ। ਜੱਦ ਤਕ ਮੈਂ ਇੱਥੇ ਹਾਂ, ਪਵਿੱਤਰ ਬਣੋ। ਮੈਂ ਆਇਆ ਹਾਂ ਪਵਿੱਤਰ ਬਣਾਉਣ। ਤੁਸੀਂ ਇਸ ਅੰਤਿਮ ਜਨਮ ਵਿੱਚ ਪਾਵਨ ਬਣਨ ਦਾ ਪੁਰਸ਼ਾਰਥ ਕਰੋਗੇ ਤਾਂ ਪਾਵਨ ਦੁਨੀਆਂ ਦਾ ਵਰਸਾ ਲੈਵੋਗੇ। ਸੌਦਾ ਤਾਂ ਬਹੁਤ ਸਸਤਾ ਹੈ। ਤਾਂ ਬਾਬਾ ਨੂੰ ਵਿਚਾਰ ਆਇਆ ਬੱਚਿਆਂ ਨੂੰ ਇਵੇਂ ਸਮਝਾਉਣਾ ਚਾਹੀਦਾ ਕਿ ਬਾਪ ਦਾ ਫਰਮਾਨ ਹੈ - ਪਵਿੱਤਰ ਬਣੋ। ਇਹ ਪੁਰਸ਼ੋਤਮ ਸੰਗਮਯੁਗ ਹੈ, ਜੋ ਪਵਿੱਤਰ ਬਣਨ ਦਾ ਹੈ। ਉੱਤਮ ਤੋਂ ਉੱਤਮ ਪੁਰਸ਼ ਹੈ ਹੀ ਦੇਵਤਾ। ਲਕਸ਼ਮੀ - ਨਾਰਾਇਣ ਦਾ ਰਾਜ ਚੱਲਿਆ ਹੈ ਨਾ। ਡੀ.ਟੀ. ਵਰਲਡ ਸਾਵਰੰਟੀ ਤੁਹਾਨੂੰ ਬਾਪ ਤੋਂ ਵਰਸੇ ਵਿੱਚ ਮਿਲ ਸਕਦੀ ਹੈ। ਬਾਪ ਦੀ ਮੱਤ ਤੇ ਇਹ ਅੰਤਿਮ ਜਨਮ ਪਵਿੱਤਰ ਬਣਾਂਗੇ ਤਾਂ ਇਹ ਵੀ ਯੁਕਤੀ ਦੱਸਦੇ ਹਨ ਕਿ ਯੋਗਬਲ ਤੋਂ ਆਪਣੇ ਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣਾਓ। ਬੱਚਿਆਂ ਨੂੰ ਕਲਿਆਣ ਲਈ ਖਰਚਾ ਤਾਂ ਕਰਨਾ ਹੀ ਹੈ। ਖਰਚੇ ਬਗੈਰ ਰਾਜਧਾਨੀ ਸਥਾਪਨ ਨਹੀਂ ਹੋ ਸਕਦੀ। ਹੁਣ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਸਥਾਪਨ ਹੋ ਰਹੀ ਹੈ। ਬੱਚਿਆਂ ਨੂੰ ਪਵਿੱਤਰ ਜਰੂਰ ਬਣਨਾ ਹੈ। ਮਨਸਾ - ਵਾਚਾ - ਕਰਮਣਾ ਕੋਈ ਵੀ ਉਲਟਾ - ਸੁਲਟਾ ਕੰਮ ਨਹੀਂ ਕਰਨਾ ਹੈ। ਦੇਵਤਾਵਾਂ ਨੂੰ ਕਦੀ ਕੋਈ ਖਰਾਬ ਖਿਆਲ ਵੀ ਨਹੀਂ ਆਉਂਦਾ। ਮੁੱਖ ਤੋਂ ਅਜਿਹਾ ਕੋਈ ਵਚਨ ਨਹੀਂ ਨਿਕਲਦਾ। ਉਹ ਹੈ ਹੀ ਸਰਵਗੁਣ ਸੰਪੰਨ ਸੰਪੂਰਨ ਨਿਰਵਿਕਾਰੀ,ਮਰਿਯਾਦਾ ਪੁਰਸ਼ੋਤਮ..। ਜੋ ਹੋਕੇ ਜਾਂਦੇ ਹਨ ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਵੀ ਉਹ ਹੀ ਦੇਵੀ - ਦੇਵਤਾ ਬਣਾਉਣ ਆਇਆ ਹਾਂ। ਤਾਂ ਮਨਸਾ - ਵਾਚਾ - ਕਰਮਣਾ ਕੋਈ ਵੀ ਅਜਿਹਾ ਬੁਰਾ ਕੰਮ ਨਹੀਂ ਕਰਨਾ ਹੈ। ਦੇਵਤਾ ਸੰਪੂਰਨ ਨਿਰਵਿਕਾਰੀ ਸਨ, ਇਹ ਗੁਣ ਵੀ ਤੁਸੀਂ ਹੁਣ ਧਾਰਨ ਕਰ ਸਕਦੇ ਹੋ ਕਿਓਂਕਿ ਇਸ ਮ੍ਰਿਤੂਲੋਕ ਵਿੱਚ ਤੁਹਾਡਾ ਇਹ ਅੰਤਿਮ ਜਨਮ ਹੈ। ਪਤਿਤ ਦੁਨੀਆਂ ਨੂੰ ਮ੍ਰਿਤੂਲੋਕ, ਪਾਵਨ ਦੁਨੀਆਂ ਨੂੰ ਅਮਰਲੋਕ ਕਿਹਾ ਜਾਂਦਾ ਹੈ। ਹੁਣ ਮ੍ਰਿਤੂਲੋਕ ਦਾ ਵਿਨਾਸ਼ ਸਾਹਮਣੇ ਖੜਾ ਹੈ। ਜਰੂਰ ਅਮਰਪੁਰੀ ਦੀ ਸਥਾਪਨਾ ਹੁੰਦੀ ਹੋਵੇਗੀ। ਇਹ ਉਹ ਹੀ ਮਹਾਭਾਰੀ ਮਹਾਭਾਰਤ ਲੜਾਈ ਹੈ, ਜੋ ਸ਼ਾਸਤਰਾਂ ਵਿੱਚ ਵਿਖਾਈ ਹੋਈ ਹੈ, ਜਿਸ ਨਾਲ ਪੁਰਾਣੀ ਵਿਸ਼ਸ਼ ਵਰਲਡ ਖਤਮ ਹੁੰਦੀ ਹੈ। ਪਰ ਇਹ ਗਿਆਨ ਕੋਈ ਵਿੱਚ ਹੈ ਨਹੀਂ। ਬਾਪ ਕਹਿੰਦੇ ਹਨ ਸਭ ਅਗਿਆਨ ਨੀਂਦ ਵਿੱਚ ਸੁੱਤੇ ਪਏ ਹਨ। 5 ਵਿਕਾਰਾਂ ਦਾ ਨਸ਼ਾ ਰਹਿੰਦਾ ਹੈ। ਹੁਣ ਬਾਪ ਕਹਿੰਦੇ ਹਨ ਪਵਿੱਤਰ ਬਣੋ। ਮਾਸਟਰ ਗਾਡ ਤਾਂ ਬਣਨਗੇ ਨਾ। ਲਕਸ਼ਮੀ - ਨਾਰਾਇਣ ਨੂੰ ਗਾਡ - ਗਾਡੇਜ਼ ਕਹਿੰਦੇ ਹਨ ਮਤਲਬ ਗਾਡ ਦੁਆਰਾ ਇਹ ਵਰਸਾ ਪਾਇਆ ਹੈ। ਹੁਣ ਤਾਂ ਭਾਰਤ ਪਤਿਤ ਹੈ। ਮਨਸਾ - ਵਾਚਾ - ਕਰਮਨਾ ਕਰ੍ਤਵ੍ਯ ਹੀ ਇਵੇਂ ਚਲਦੇ ਹਨ। ਕੋਈ ਵੀ ਗੱਲ ਪਹਿਲੇ ਬੁੱਧੀ ਵਿੱਚ ਆਉਂਦੀ ਹੈ ਫਿਰ ਮੁੱਖ ਤੋਂ ਨਿਕਲਦੀ ਹੈ ਕਰਮਣਾ ਵਿੱਚ ਆਉਣ ਨਾਲ ਵਿਕਰਮ ਬਣ ਜਾਂਦਾ ਹੈ। ਬਾਪ ਕਹਿੰਦੇ ਹਨ ਉੱਥੇ ਕੋਈ ਵਿਕਰਮ ਹੁੰਦਾ ਨਹੀਂ। ਇੱਥੇ ਵਿਕਰਮ ਹੁੰਦੇ ਹਨ ਕਿਓਂਕਿ ਰਾਵਣ ਰਾਜ ਹੈ। ਹੁਣ ਬਾਪ ਕਹਿੰਦੇ ਹਨ ਬਾਕੀ ਜੋ ਉਮਰ ਹੈ ਪਵਿੱਤਰ ਬਣੋ। ਪ੍ਰਤਿਗਿਆ ਕਰਨੀ ਹੈ, ਪਵਿੱਤਰ ਬਣ ਅਤੇ ਫਿਰ ਮੇਰੇ ਨਾਲ ਬੁੱਧੀ ਦਾ ਯੋਗ ਵੀ ਲਗਾਉਣਾ ਹੈ, ਜਿਸ ਤੋਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਵੀ ਕੱਟ ਜਾਣ, ਤਾਂ ਹੀ ਤੁਸੀਂ 21 ਜਨਮ ਦੇ ਲਈ ਸ੍ਵਰਗ ਦੇ ਮਾਲਿਕ ਬਣੋਗੇ । ਬਾਪ ਆਫਰ ਕਰਦੇ ਹਨ, ਇਹ ਤਾਂ ਸਮਝਾਉਂਦੇ ਰਹਿੰਦੇ ਹਨ ਕਿ ਇਨ੍ਹਾਂ ਦਵਾਰਾ ਬਾਪ ਇਹ ਵਰਸਾ ਦਿੰਦੇ ਹਨ। ਉਹ ਹੈ ਸ਼ਿਵਬਾਬਾ, ਇਹ ਹੈ ਦਾਦਾ ਇਸਲਈ ਸਦਾ ਕਹਿੰਦੇ ਹੀ ਹਨ ਬਾਪਦਾਦਾ। ਸ਼ਿਵਬਾਬਾ ਬ੍ਰਹਮਾ ਦਾਦਾ। ਬਾਪ ਕਿੰਨਾਂ ਸੌਦਾ ਕਰਦੇ ਹਨ। ਮ੍ਰਿਤੂਲੋਕ ਦਾ ਵਿਨਾਸ਼ ਸਾਹਮਣੇ ਖੜ੍ਹਾ ਹੈ। ਅਮਰਲੋਕ ਦੀ ਸਥਾਪਨਾ ਹੋ ਰਹੀ ਹੈ। ਪ੍ਰਦਰਸ਼ਨੀ ਮੇਲਾ ਕਰਦੇ ਹੀ ਇਸਲਈ ਹਨ ਕਿ ਭਾਰਤਵਾਸੀਆਂ ਦਾ ਕਲਿਆਣ ਹੋ ਜਾਵੇ। ਬਾਪ ਹੀ ਆਕੇ ਭਾਰਤ ਵਿੱਚ ਰਾਮਰਾਜ ਬਣਾਉਂਦੇ ਹਨ। ਰਾਮਰਾਜ ਵਿੱਚ ਜਰੂਰ ਪਵਿੱਤਰ ਹੀ ਹੋਣਗੇ। ਬਾਪ ਕਹਿੰਦੇ ਹਨ ਬੱਚੇ ਕਾਮ ਮਹਾਸ਼ਤਰੂ ਹੈ। ਇਨ੍ਹਾਂ 5 ਵਿਕਾਰਾਂ ਨੂੰ ਹੀ ਮਾਇਆ ਕਿਹਾ ਜਾਂਦਾ ਹੈ। ਇਨ੍ਹਾਂ ਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜੀਤ ਬਣੋਗੇ। ਜਗਤਜੀਤ ਹਨ ਦੇਵੀ - ਦੇਵਤੇ ਹੋਰ ਕੋਈ ਜਗਤਜੀਤ ਬਣ ਨਹੀਂ ਸਕਦੇ। ਬਾਬਾ ਨੇ ਸਮਝਾਇਆ ਸੀ - ਕ੍ਰਿਸ਼ਚਨ ਲੋਕੀ ਜੇਕਰ ਆਪਸ ਵਿੱਚ ਮਿਲ ਜਾਣ ਤਾਂ ਸਾਰੀ ਸ੍ਰਿਸ਼ਟੀ ਦੀ ਰਾਜਾਈ ਲੈ ਸਕਦੇ ਹਨ। ਪਰ ਲਾਅ ਨਹੀਂ ਹੈ। ਇਹ ਬੋਮਬਜ਼ ਹਨ ਹੀ ਪੁਰਾਣੀ ਦੁਨੀਆਂ ਨੂੰ ਖ਼ਤਮ ਕਰਨ ਦੇ ਲਈ। ਕਲਪ - ਕਲਪ ਇਵੇਂ ਨਵੀਂ ਦੁਨੀਆਂ ਤੋਂ ਪੁਰਾਣੀ, ਪੁਰਾਣੀ ਤੋਂ ਨਵੀਂ ਹੁੰਦੀ ਹੈ। ਨਵੀਂ ਦੁਨੀਆਂ ਵਿੱਚ ਹੈ ਈਸ਼ਵਰੀਏ ਰਾਜ, ਜਿਸਨੂੰ ਰਾਮਰਾਜ ਕਿਹਾ ਜਾਂਦਾ ਹੈ। ਈਸ਼ਵਰ ਨੂੰ ਨਾ ਜਾਨਣ ਦੇ ਕਾਰਨ ਇਵੇਂ ਹੀ ਰਾਮ - ਰਾਮ ਜੱਪਦੇ ਰਹਿੰਦੇ ਹਨ। ਤਾਂ ਤੁਸੀਂ ਬੱਚਿਆਂ ਦੇ ਅੰਦਰ ਇਹ ਗੱਲਾਂ ਧਾਰਨ ਹੋਣੀਆਂ ਚਾਹੀਦੀਆਂ ਹਨ। ਬਰੋਬਰ ਅਸੀਂ 84 ਜਨਮਾਂ ਵਿੱਚ ਸਤੋਪ੍ਰਧਾਨ ਤੋੰ ਤਮੋਪ੍ਰਧਾਨ ਬਣੇ ਹਾਂ। ਹੁਣ ਫਿਰ ਸਤੋਪ੍ਰਧਾਨ ਜਰੂਰ ਬਣਨਾ ਹੈ। ਸ਼ਿਵਬਾਬਾ ਦਾ ਡਾਇਰੈਕਸ਼ਨ ਹੈ, ਹੁਣ ਉਸ ਤੇ ਚੱਲਾਂਗੇ ਤਾਂ 21 ਜਨਮ ਦੇ ਲਈ ਪਵਿੱਤਰ ਦੁਨੀਆਂ ਵਿੱਚ ਉੱਚੀ ਪਦਵੀ ਪਾਵਾਂਗੇ। ਹੁਣ ਭਾਵੇਂ ਪੁਰਸ਼ਾਰਥ ਕਰੋ ਜਾਂ ਨਾ ਕਰੋ, ਭਾਵੇਂ ਤਾਂ ਯਾਦ ਵਿੱਚ ਰਹਿ ਹੋਰਾਂ ਨੂੰ ਰਸਤਾ ਦੱਸੀਏ, ਭਾਵੇਂ ਨਾ ਦੱਸੀਏ। ਪ੍ਰਦਰਸ਼ਨੀਆਂ ਦਵਾਰਾ ਬੱਚੇ ਬਹੁਤਿਆਂ ਨੂੰ ਰਸਤਾ ਦੱਸ ਰਹੇ ਹਨ। ਆਪਣਾ ਵੀ ਕਲਿਆਣ ਕਰਨਾ ਹੈ। ਸੌਦਾ ਬੜ੍ਹਾ ਸਸਤਾ ਹੈ। ਸਿਰ੍ਫ ਇਸ ਅੰਤਿਮ ਜਨਮ ਪਵਿੱਤਰ ਰਹਿਣ ਨਾਲ, ਸ਼ਿਵਬਾਬਾ ਦੀ ਯਾਦ ਵਿੱਚ ਰਹਿਣ ਨਾਲ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਕਿੰਨਾਂ ਸਸਤਾ ਸੌਦਾ ਹੈ। ਜੀਵਨ ਹੀ ਪਲਟ ਜਾਂਦਾ ਹੈ। ਅਜਿਹੇ ਵਿਚਾਰ ਕਰਨੇ ਚਾਹੀਦੇ ਹਨ। ਬਾਬਾ ਦੇ ਕੋਲ ਸਮਾਚਾਰ ਆਉਂਦੇ ਹਨ। ਰੱਖੜੀ ਬੰਨਣ ਗਏ ਤਾਂ ਕਿਸੇ - ਕਿਸੇ ਨੇ ਕਿਹਾ ਇਸ ਵਕਤ ਜਦੋਂਕਿ ਤਮੋਪ੍ਰਧਾਨ ਦੁਨੀਆਂ ਹੈ, ਇਸ ਵਿੱਚ ਪਵਿੱਤਰ ਰਹਿਣਾ - ਇਹ ਤਾਂ ਅਸੰਭਵ ਹੈ। ਉਨ੍ਹਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਹੁਣ ਸੰਗਮਯੁਗ ਹੈ। ਬਾਪ ਹੀ ਪਵਿੱਤਰ ਬਣਾਉਂਦੇ ਹਨ। ਇਨ੍ਹਾਂ ਦਾ ਮਦਦਗਾਰ ਪਰਮਪਿਤਾ ਪ੍ਰਮਾਤਮਾ ਹੈ। ਉਨ੍ਹਾਂਨੂੰ ਇਹ ਪਤਾ ਹੀ ਨਹੀਂ ਹੈ ਕਿ ਇੱਥੇ ਭੀਤੀ ਬਹੁਤ ਭਾਰੀ ਹੈ। ਪਵਿੱਤਰ ਬਣਨ ਨਾਲ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੁੰਦਾ ਹੈ। ਬਾਪ ਕਹਿੰਦੇ ਹਨ ਇਨ੍ਹਾਂ ਮਾਇਆ ਰੂਪੀ 5 ਵਿਕਾਰਾਂ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਬਣੋਗੇ। ਤਾਂ ਅਸੀਂ ਕਿਉਂ ਨਹੀਂ ਪਵਿੱਤਰ ਬਣਾਂਗੇ। ਫਸਟਕਲਾਸ ਸੌਦਾ ਹੈ। ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਇਸ ਤੇ ਜਿੱਤ ਪਾਉਣ ਨਾਲ ਤੁਸੀਂ ਪਵਿੱਤਰ ਬਣੋਗੇ। ਮਾਇਆ ਜੀਤ ਜਗਤਜੀਤ। ਇਹ ਹੈ ਯੋਗਬਲ ਨਾਲ ਮਾਇਆ ਨੂੰ ਜਿੱਤਣ ਦੀ ਗੱਲ। ਪਰਮਪਿਤਾ ਪ੍ਰਮਾਤਮਾ ਹੀ ਆਕੇ ਰੂਹਾਂ ਨੂੰ ਸਮਝਾਉਂਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਖ਼ਾਦ ਨਿਕਲ ਜਾਵੇਗੀ। ਤੁਸੀਂ ਸਤੋਪ੍ਰਧਾਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਬਾਪ ਵਰਸਾ ਦਿੰਦੇ ਹਨ ਸੰਗਮ ਤੇ। ਸਭਤੋਂ ਉਤੱਮ ਪੁਰਸ਼ ਇਹ ਲਕਸ਼ਮੀ - ਨਾਰਾਇਣ ਸਨ, ਉਨ੍ਹਾਂਨੂੰ ਹੀ ਮਰਿਯਾਦਾ ਪੁਰਸ਼ੋਤਮ ਦੇਵੀ - ਦੇਵਤਾ ਧਰਮ ਵਾਲੇ ਕਿਹਾ ਜਾਂਦਾ ਹੈ। ਸਮਝਾਇਆ ਤਾਂ ਬਹੁਤ ਚੰਗੀ ਤਰ੍ਹਾਂ ਜਾਂਦਾ ਹੈ ਪ੍ਰੰਤੂ ਕਦੇ - ਕਦੇ ਇਹ ਪੁਆਇੰਟਸ ਭੁੱਲ ਜਾਂਦੀ ਹੈ। ਫਿਰ ਬਾਦ ਵਿੱਚ ਖਿਆਲ ਆਉਂਦਾ ਹੈ, ਭਾਸ਼ਣ ਵਿੱਚ ਇਹ - ਇਹ ਪੁਆਇੰਟਸ ਨਹੀਂ ਸਮਝਾਏ। ਸਮਝਾਉਣ ਦੀਆਂ ਪੁਆਇੰਟਸ ਤੇ ਬਹੁਤ ਹਨ। ਅਜਿਹਾ ਹੁੰਦਾ ਹੈ। ਵਕੀਲ ਲੋਕ ਵੀ ਕੋਈ - ਕੋਈ ਪੁਆਇੰਟ ਭੁੱਲ ਜਾਂਦੇ ਹਨ। ਫਿਰ ਜਦੋਂ ਉਹ ਪੁਆਇੰਟ ਬਾਦ ਵਿੱਚ ਯਾਦ ਆਉਂਦੇ ਹਨ ਤਾਂ ਫਿਰ ਲੜਦੇ ਹਨ। ਡਾਕਟਰ ਲੋਕਾਂ ਦਾ ਵੀ ਇਵੇਂ ਹੁੰਦਾ ਹੈ। ਖਿਆਲਾਤ ਚਲਦੇ ਹਨ - ਇਸ ਬਿਮਾਰੀ ਦੇ ਲਈ ਇਹ ਦਵਾਈ ਠੀਕ ਹੈ। ਇੱਥੇ ਵੀ ਪੁਆਇੰਟਸ ਤੇ ਢੇਰ ਹਨ। ਬਾਬਾ ਕਹਿੰਦੇ ਹਨ ਅੱਜ ਤੁਹਾਨੂੰ ਗੂਹੀਏ ਪੁਆਇੰਟਸ ਸਮਝਾਉਂਦਾ ਹਾਂ। ਪਰ ਸਮਝਣ ਵਾਲੇ ਹਨ ਸਾਰੇ ਪਤਿਤ। ਕਹਿੰਦੇ ਵੀ ਹਨ - ਹੇ ਪਤਿਤ - ਪਾਵਨ ਫਿਰ ਕਿਸੇ ਨੂੰ ਕਹੋ ਤਾਂ ਵਿਗੜ ਜਾਣਗੇ। ਈਸ਼ਵਰ ਦੇ ਸਾਮ੍ਹਣੇ ਸੱਚ ਕਹਿੰਦੇ ਹਨ - ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਈਸ਼ਵਰ ਨੂੰ ਭੁੱਲ ਜਾਂਦੇ ਤਾਂ ਫਿਰ ਝੂਠ ਕਹਿ ਦਿੰਦੇ, ਇਸ ਲਈ ਬਹੁਤ ਯੁਕਤੀ ਨਾਲ ਸਮਝਾਉਣਾ ਹੈ ਜੋ ਸੱਪ ਵੀ ਮਰੇ ਅਤੇ ਲਾਠੀ ਵੀ ਨਾ ਟੁੱਟੇ। ਬਾਪ ਕਹਿੰਦੇ ਹਨ ਚੂਹੇ ਕੋਲ਼ੋਂ ਗੁਣ ਲਵੋ। ਚੂਹਾ ਕੱਟਦਾ ਇਵੇਂ ਯੁਕਤੀ ਨਾਲ ਹੈ ਜੋ ਖ਼ੂਨ ਵੀ ਨਿਕਲਦਾ ਹੈ ਪਰ ਪਤਾ ਬਿਲਕੁਲ ਨਹੀਂ ਪੈਂਦਾ। ਤਾਂ ਬੱਚਿਆਂ ਦੀ ਬੁੱਧੀ ਵਿੱਚ ਸਭ ਪੁਆਇੰਟਸ ਰਹਿਣੇ ਚਾਹੀਦੇ ਹਨ। ਯੋਗ ਵਿੱਚ ਰਹਿਣ ਵਾਲਿਆਂ ਨੂੰ ਸਮੇਂ ਤੇ ਮਦਦ ਮਿਲਦੀ ਹੈ। ਹੋ ਸਕਦਾ ਹੈ ਸੁਣਨ ਵਾਲਾ ਸੁਨਾਉਣਾ ਵਾਲਿਆਂ ਤੋਂ ਵੀ ਜ਼ਿਆਦਾ ਬਾਪ ਦਾ ਪਿਆਰਾ ਹੋਵੇ। ਤਾਂ ਬਾਪ ਖੁਦ ਵੀ ਬੈਠ ਸਮਝਾ ਦੇਣਗੇ। ਤਾਂ ਇਵੇਂ ਸਮਝਾਉਣਾ ਹੈ ਜੋ ਉਹ ਸਮਝੇ ਪਵਿੱਤਰ ਬਣਨਾ ਤਾਂ ਬਹੁਤ ਚੰਗਾ ਹੈ। ਇਸ ਇੱਕ ਜਨਮ ਪਵਿੱਤਰ ਰਹਿਣ ਨਾਲ ਅਸੀਂ 21 ਜਨਮ ਪਵਿੱਤਰ ਦੁਨੀਆਂ ਦੇ ਮਾਲਿਕ ਬਣਾਂਗੇ। ਭਗਵਾਨੁਵਾਚ - ਇਸ ਅੰਤਿਮ ਜਨਮ ਪਵਿੱਤਰ ਬਣੋਂ ਤਾਂ ਅਸੀਂ ਗਰੰਟੀ ਕਰਦੇ ਹਾਂ, ਡਰਾਮਾ ਪਲਾਨ ਅਨੁਸਾਰ ਤੁਸੀਂ 21 ਜਨਮ ਦੇ ਲਈ ਵਰਸਾ ਪਾ ਸਕਦੇ ਹੋ। ਇਹ ਤਾਂ ਅਸੀਂ ਕਲਪ - ਕਲਪ ਵਰਸਾ ਪਾਉਂਦੇ ਰਹਿੰਦੇ ਹਾਂ। ਸਰਵਿਸ ਦਾ ਜਿੰਨ੍ਹਾਂਨੂੰ ਸ਼ੌਕ ਹੋਵੇਗਾ ਉਹ ਤਾਂ ਸਮਝਣਗੇ ਕਿ ਅਸੀਂ ਜਾਕੇ ਸਮਝਾਈਏ। ਭੱਜਣਾ ਪਵੇ। ਬਾਪ ਤਾਂ ਹੈ ਗਿਆਨ ਦਾ ਸਾਗਰ, ਉਹ ਕਿੰਨੀ ਗਿਆਨ ਦੀ ਬਾਰਿਸ਼ ਕਰਦੇ ਰਹਿੰਦੇ ਹਨ। ਜਿੰਨ੍ਹਾਂ ਦੀ ਆਤਮਾ ਪਵਿੱਤਰ ਹੈ ਤਾਂ ਧਾਰਨਾ ਵੀ ਹੁੰਦੀ ਹੈ। ਆਪਣਾ ਨਾਮ ਬਾਲਾ ਕਰ ਵਿਖਾਉਂਦੇ ਹਨ। ਪ੍ਰਦਰਸ਼ਨੀ ਮੇਲੇ ਤੋਂ ਪਤਾ ਲੱਗ ਸਕਦਾ ਹੈ, ਕੌਣ ਕਿਵੇਂ ਦੀ ਸਰਵਿਸ ਕਰਦੇ ਹਨ। ਟੀਚਰਜ਼ ਨੂੰ ਜਾਂਚ ਕਰਨੀ ਚਾਹੀਦੀ ਹੈ - ਕੌਣ ਕਿਵੇਂ ਸਮਝਾਉਂਦੇ ਹਨ। ਬਹੁਤ ਕਰਕੇ ਲਕਸ਼ਮੀ - ਨਾਰਾਇਣ ਅਤੇ ਪੌੜ੍ਹੀ ਦੇ ਚਿੱਤਰ ਤੇ ਸਮਝਾਉਣਾ ਚੰਗਾ ਹੈ। ਯੋਗਬਲ ਨਾਲ ਫਿਰ ਅਜਿਹੇ ਲਕਸ਼ਮੀ - ਨਾਰਾਇਣ ਬਣਦੇ ਹਨ। ਲਕਸ਼ਮੀ - ਨਾਰਾਇਣ ਸੋ ਆਦਿ ਦੇਵ, ਆਦਿ ਦੇਵੀ। ਚਤੁਰਭੁਜ ਵਿੱਚ ਲਕਸ਼ਮੀ - ਨਾਰਾਇਣ ਦੋਵੇਂ ਆ ਜਾਂਦੇ ਹਨ। ਦੋ ਬਾਹਵਾਂ ਲਕਸ਼ਮੀ ਦੀਆਂ, ਦੋ ਨਾਰਾਇਣ ਦੀਆਂ। ਇਹ ਵੀ ਭਾਰਤਵਾਸੀ ਨਹੀਂ ਜਾਣਦੇ ਹਨ। ਮਹਾ ਲਕਸ਼ਮੀ ਦੀਆਂ 4 ਬਾਹਵਾਂ, ਇਸ ਦਾ ਮਤਲਬ ਹੀ ਹੈ ਉਹ ਯੁਗਲ ਹਨ। ਵਿਸ਼ਨੂੰ ਹੈ ਹੀ ਚਤੁਰਭੁਜ।

ਪ੍ਰਦਰਸ਼ਨੀ ਵਿੱਚ ਤਾਂ ਰੋਜ਼ - ਰੋਜ਼ ਸਮਝਾਇਆ ਜਾਂਦਾ ਹੈ। ਰਥ ਨੂੰ ਵੀ ਵਿਖਾਇਆ ਹੈ। ਕਹਿੰਦੇ ਹਨ ਅਰਜੁਨ ਬੈਠਾ ਸੀ। ਕ੍ਰਿਸ਼ਨ ਰਥ ਚਲਾਉਣ ਵਾਲਾ ਸੀ। ਇਹ ਸਭ ਹਨ ਕਥਾਵਾਂ। ਹੁਣ ਇਹ ਹਨ ਗਿਆਨ ਦੀਆਂ ਗੱਲਾਂ। ਵਿਖਾਉਂਦੇ ਹਨ ਗਿਆਨ ਅੰਮ੍ਰਿਤ ਦਾ ਕਲਸ਼ ਲਕਸ਼ਮੀ ਦੇ ਸਿਰ ਤੇ ਰੱਖਿਆ ਹੈ। ਅਸਲ ਵਿੱਚ ਕਲਸ਼ ਰੱਖਿਆ ਹੈ ਜਗਤ ਅੰਬਾ ਤੇ, ਜੋ ਫਿਰ ਲਕਸ਼ਮੀ ਬਣਦੀ ਹੈ। ਇਹ ਵੀ ਸਮਝਾਉਣਾ ਪਵੇ। ਸਤਿਯੁਗ ਵਿੱਚ ਇੱਕ ਧਰਮ, ਇੱਕ ਮੱਤ ਦੇ ਮਨੁੱਖ ਹੁੰਦੇ ਹਨ ਦੇਵਤਿਆਂ ਦੀ ਹੈ ਹੀ ਇੱਕ ਮੱਤ। ਦੇਵਤਾਵਾਂ ਨੂੰ ਸ਼੍ਰੀ ਕਿਹਾ ਜਾਂਦਾ ਹੈ ਹੋਰ ਕਿਸੇ ਨੂੰ ਨਹੀਂ ਕਹਿੰਦੇ। ਤਾਂ ਬਾਬਾ ਨੂੰ ਖਿਆਲ ਚੱਲ ਰਿਹਾ ਸੀ ਕਿ ਸਮਝਾਉਣ ਦੇ ਲਈ ਅੱਖਰ ਥੋੜ੍ਹੇ ਹੋਣ। ਇਸ ਅੰਤਿਮ ਜਨਮ ਵਿੱਚ 5 ਵਿਕਾਰਾਂ ਤੇ ਜਿੱਤ ਪਾਉਣ ਨਾਲ ਤੁਸੀਂ ਰਾਮਰਾਜ ਦੇ ਮਾਲਿਕ ਬਣੋਗੇ। ਇਹ ਤਾਂ ਸਸਤਾ ਸੌਦਾ ਹੈ। ਬਾਪ ਆਕੇ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਦਿੰਦੇ ਹਨ। ਬਾਪ ਹੈ ਗਿਆਨ ਦਾ ਸਾਗਰ। ਉਹ ਹੀ ਗਿਆਨ ਰਤਨ ਦਿੰਦੇ ਹਨ। ਇੰਦ੍ਰ ਸਭਾ ਵਿੱਚ ਕੋਈ ਸਬਜ਼ ਪਰੀ, ਪੁਖ਼ਰਾਜ ਪਰੀ ਵੀ ਹੈ। ਹਨ ਤੇ ਸਾਰੇ ਮਦਦ ਕਰਨ ਵਾਲੇ। ਜਵਾਹਰਤ ਵਿੱਚ ਕਿਸਮ - ਕਿਸਮ ਦੇ ਹੁੰਦੇ ਹਨ ਨਾ ਇਸਲਈ 9 ਰਤਨ ਵਿਖਾਏ ਹੋਏ ਹਨ। ਇਹ ਤਾਂ ਜਰੂਰ ਹੈ ਜੋ ਚੰਗੀ ਤਰ੍ਹਾਂ ਪੜ੍ਹਣਗੇ ਤਾਂ ਪਦਵੀ ਵੀ ਪਾਉਣਗੇ। ਨੰਬਰਵਾਰ ਤਾਂ ਹਨ ਨਾ। ਪੁਰਸ਼ਾਰਥ ਕਰਨ ਦਾ ਸਮਾਂ ਹੀ ਇਹ ਹੈ। ਇਹ ਤਾਂ ਬੱਚੇ ਸਮਝਦੇ ਹਨ ਕਿ ਅਸੀਂ ਬਾਪ ਦੀ ਮਾਲਾ ਦੇ ਦਾਨੇ ਬਣਦੇ ਹਾਂ। ਜਿਨ੍ਹਾਂ ਸ਼ਿਵਬਾਬਾ ਨੂੰ ਯਾਦ ਕਰੋਗੇ ਉਨਾਂ ਅਸੀਂ ਜਿਵੇਂਕਿ ਯਾਦ ਦੀ ਯਾਤ੍ਰਾ ਵਿੱਚ ਦੌੜ ਲਗਾਉਂਦੇ ਹਾਂ। ਪਾਪ ਵੀ ਜਲਦੀ ਵਿਨਾਸ਼ ਹੋਣਗੇ।

ਇਹ ਪੜ੍ਹਾਈ ਕੋਈ ਲੰਬੀ - ਚੌੜੀ ਨਹੀਂ ਹੈ ਸਿਰ੍ਫ ਪਵਿੱਤਰ ਰਹਿਣਾ ਹੈ। ਦੈਵੀਗੁਣ ਵੀ ਧਾਰਨ ਕਰਨੇ ਹਨ। ਮੂੰਹ ਵਿਚੋਂ ਕਦੇ ਪੱਥਰ ਨਹੀਂ ਕੱਢਣੇ ਚਾਹੀਦੇ। ਪੱਥਰ ਕੱਢਣ ਵਾਲੇ ਪਥਰਬੁੱਧੀ ਹੀ ਬਣਨਗੇ। ਰਤਨ ਕੱਢਣ ਵਾਲੇ ਹੀ ਉੱਚ ਪਦਵੀ ਪਾਉਣਗੇ। ਇਹ ਤਾਂ ਬਹੁਤ ਸਹਿਜ ਹੈ। ਜਿਗਿਆਸੂ ਨੂੰ ਸਮਝਾਵੋ - ਪਤਿਤ - ਪਾਵਨ ਸ੍ਰਵ ਦਾ ਮੁਕਤੀ - ਜੀਵਨਮੁਕਤੀ ਦਾਤਾ ਪਰਮਪਿਤਾ ਪ੍ਰਮਾਤਮਾ ਸ਼ਿਵ ਕਹੇ - ਹੇ ਭਾਰਤਵਾਸੀ ਰੂਹਾਨੀ ਬੱਚਿਓ, ਰਾਵਣ ਰਾਜ ਮ੍ਰਿਤੁਲੋਕ ਦੇ ਇਸ ਕਲਯੁਗੀ ਅੰਤਿਮ ਜੰਨਮ ਵਿੱਚ ਪਵਿੱਤਰ ਰਹਿਣ ਨਾਲ ਅਤੇ ਪਰਮਪਿਤਾ ਪਰਮਾਤਮਾ ਸ਼ਿਵ ਦੇ ਨਾਲ ਬੁੱਧੀ ਯੋਗਬਲ ਦੀ ਯਾਤ੍ਰਾ ਨਾਲ ਤਮੋਪ੍ਰਧਾਨ ਆਤਮਾਵਾਂ ਸਤੋਪ੍ਰਧਾਨ ਬਣ ਸਤੋਪ੍ਰਧਾਨ ਸਤਿਯੁਗੀ ਵਿਸ਼ਵ ਤੇ ਪਵਿੱਤਰਤਾ, ਸੁਖ, ਸ਼ਾਂਤੀ, ਸੰਪਤੀ ਸੰਪੰਨ ਮਰਿਯਾਦਾ ਪੁਰੋਸ਼ਤਮ ਦੈਵੀ ਸਵਰਾਜ ਪਦਵੀ ਫਿਰ ਤੋਂ ਪਾ ਸਕਦੇ ਹੋ, 5 ਹਾਜਰ ਵਰ੍ਹੇ ਪਹਿਲਾਂ ਤਰ੍ਹਾਂ। ਪਰੰਤੂ ਹੋਵਣਹਾਰ ਮਹਾਭਾਰੀ ਵਿਨਾਸ਼ ਤੋਂ ਪਹਿਲਾਂ ਬਾਪ ਸਾਨੂੰ ਵਰਸਾ ਦਿੰਦੇ ਹਨ, ਪੜ੍ਹਾਈ ਪੜ੍ਹਾਉਂਦੇ ਹਨ। ਜਿਨ੍ਹਾਂ ਪੜ੍ਹੋਗੇ ਉਤਨੀ ਪਦਵੀ ਪਾਵੋਗੇ। ਨਾਲ ਤਾਂ ਲੈ ਹੀ ਜਾਣਗੇ ਫਿਰ ਸਾਨੂੰ ਇਸ ਪੁਰਾਣੇ ਸ਼ਰੀਰ ਦਾ ਅਤੇ ਇਸ ਦੁਨੀਆਂ ਦਾ ਖਿਆਲ ਕਿਉਂ ਹੋਣਾ ਚਾਹੀਦਾ ਹੈ। ਤੁਹਾਡਾ ਟਾਈਮ ਹੈ ਇਸ ਪੁਰਾਣੀ ਦੁਨੀਆਂ ਨੂੰ ਛੱਡਣ ਦਾ। ਅਜਿਹੀਆਂ ਗੱਲਾਂ ਬੁੱਧੀ ਵਿੱਚ ਮੰਥਨ ਹੁੰਦੀਆਂ ਰਹਿਣ ਤਾਂ ਵੀ ਬਹੁਤ ਚੰਗਾ ਹੈ। ਅੱਗੇ ਚੱਲ ਪੁਰਸ਼ਾਰਥ ਕਰਦੇ - ਕਰਦੇ ਸਮਾਂ ਆਉਂਦਾ ਜਾਵੇਗਾ ਫਿਰ ਘੁਟਕਾ ਨਹੀ ਆਵੇਗਾ। ਵੇਖੋਗੇ ਦੁਨੀਆਂ ਵੀ ਆਕੇ ਥੋੜ੍ਹੇ ਸਮੇਂ ਤੇ ਰਹੀ ਹੈ ਤਾਂ ਬੁਧੀਯੋਗ ਲਗਾਉਣਾ ਚਾਹੀਦਾ ਹੈ। ਸਰਵਿਸ ਕਰਨ ਨਾਲ ਮਦਦ ਵੀ ਮਿਲੇਗੀ। ਜਿਨਾਂ ਕਿਸੇ ਨੂੰ ਸੁੱਖ ਦਾ ਰਸਤਾ ਦੱਸੋਗੇ ਉਨ੍ਹੀ ਖੁਸ਼ੀ ਰਹੇਗੀ। ਪੁਰਸ਼ਾਰਥ ਵੀ ਚਲਦਾ ਹੈ। ਤਕਦੀਰ ਵਿਖਾਈ ਪੈਂਦੀ ਹੈ। ਬਾਪ ਤਾਂ ਤਦਵੀਰ ਸਿਖਾਉਂਦੇ ਹਨ। ਕਈ ਉਸ ਤੇ ਲੱਗ ਜਾਂਦੇ ਹਨ, ਕਈ ਨਹੀਂ ਲੱਗਦੇ ਹਨ। ਤੁਸੀਂ ਜਾਣਦੇ ਹੋ ਕਰੋੜਪਤੀ, ਪਦਮਪਤੀ ਸਾਰੇ ਇਵੇਂ ਹੀ ਖਤਮ ਹੋ ਜਾਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਉੱਚ ਪਦਵੀ ਪਾਉਣ ਦੇ ਲਈ ਮੂੰਹ ਤੋਂ ਸਦਾ ਰਤਨ ਨਿਕਾਲਣੇ ਹਨ, ਪੱਥਰ ਨਹੀਂ। ਮਨਸਾ-ਵਾਚਾ-ਕਰਮਣਾ ਅਜਿਹੇ ਕਰਮ ਕਰਨੇ ਹਨ ਜੋ ਮਰਿਯਾਦਾ ਪੁਰਸ਼ੋਤਮ ਬਣਾਉਣ ਵਾਲੇ ਹੋਣ।

2. ਇਸ ਅੰਤਿਮ ਜਨਮ ਵਿੱਚ ਪਵਿੱਤਰ ਬਣਨ ਦੀ ਪ੍ਰਤਿੱਗਿਆ ਕਰਨੀ ਹੈ। ਪਵਿੱਤਰ ਬਣਨ ਦੀ ਹੀ ਯੁਕਤੀ ਸਾਰਿਆਂ ਨੂੰ ਸੁਨਾਉਣੀ ਹੈ।

ਵਰਦਾਨ:-
ਸਦਾ ਕਲਿਆਣਕਾਰੀ ਭਾਵਨਾ ਦਵਾਰਾ ਗੁਣਗ੍ਰਾਹੀ ਬਣਨ ਵਾਲੇ ਅਚਲ ਅਡੋਲ ਭਵ:

ਆਪਣੀ ਸਥਿਤੀ ਅਚਲ ਅਡੋਲ ਬਨਾਉਣ ਦੇ ਲਈ ਸਦਾ ਗੁਣਗ੍ਰਾਹੀ ਬਣੋ। ਜੇਕਰ ਹਰ ਗੱਲ ਵਿੱਚ ਗੁਣਗ੍ਰਾਹੀ ਹੋਵੋਗੇ ਤਾਂ ਹਲਚਲ ਵਿੱਚ ਨਹੀਂ ਆਵੋਗੇ। ਗੁਣਗ੍ਰਾਹੀ ਮਤਲਬ ਕਲਿਆਣ ਦੀ ਭਾਵਨਾ। ਅਵਗੁਣ ਵਿੱਚ ਗੁਣ ਵੇਖਣਾ ਇਸਨੂੰ ਕਹਿੰਦੇ ਹਨ ਗੁਣਗ੍ਰਾਹੀ, ਇਸਲਈ ਅਵਗੁਣ ਵਾਲੇ ਤੋਂ ਵੀ ਗੁਣ ਲਵੋ। ਜਿਵੇਂ ਉਹ ਅਵਗੁਣ ਵਿੱਚ ਪੱਕਾ ਹੈ ਇਵੇਂ ਤੁਸੀਂ ਗੁਣ ਵਿੱਚ ਪੱਕੇ ਰਹੋ। ਗੁਣ ਦਾ ਗ੍ਰਾਹਕ ਬਣੋ, ਅਵਗੁਣ ਦਾ ਨਹੀਂ।

ਸਲੋਗਨ:-
ਆਪਣਾ ਸਭ ਕੁਝ ਬਾਪ ਨੂੰ ਅਰਪਣ ਕਰ ਦੇਣ ਵਾਲੇ ਸਦਾ ਹਲਕੇ ਰਹਿਣ ਵਾਲੇ ਹੀ ਫਰਿਸ਼ਤੇ ਹਨ।