03.03.19     Avyakt Bapdada     Punjabi Murli     28.02.84     Om Shanti     Madhuban
 


ਬਿੰਦੂਅਤੇਬੂੰਦਦਾਰਹੱਸ(ਰਾਜ਼)


ਅੱਜ ਭੋਲਾਨਾਥ ਬਾਪ ਆਪਣੇ ਭੋਲੇ ਬੱਚਿਆਂ ਨਾਲ, ਬੱਚਿਆਂ ਦਾ ਸੋ ਬਾਪ ਦਾ ਅਵਤਰਨ ਦਿਵਸ ਮਤਲਬ ਅਲੌਕਿਕ ਰੂਹਾਨੀ ਜਯੰਤੀ ਮਨਾਉਣ ਆਏ ਹਨ। ਭੋਲਾਨਾਥ ਬਾਪ ਨੂੰ ਸਭ ਤੋਂ ਪਿਆਰੇ ਭੋਲੇ ਬੱਚੇ ਹਨ। ਭੋਲੇ ਮਤਲਬ ਜੋ ਸਦਾ ਸਰਲ ਸੁਭਾ ਸ਼ੁਭ ਭਾਵ ਅਤੇ ਸਵੱਛਤਾ ਸੰਪੰਨ ਮਨ ਅਤੇ ਕਰਮ ਦੋਵਾਂ ਵਿੱਚ ਸਫ਼ਾਈ ਅਤੇ ਸੱਚਾਈ, ਇਵੇਂ ਦੇ ਭੋਲੇ ਬੱਚੇ ਭੋਲਾਨਾਥ ਬਾਪ ਨੂੰ ਵੀ ਆਪਣੇ ਉੱਪਰ ਆਕਰਸ਼ਿਤ ਕਰਦੇ ਹਨ। ਭੋਲਾਨਾਥ ਬਾਪ ਇਵੇਂ ਸਰਲ ਸਭਾਵ ਵਾਲੇ ਭੋਲੇ ਬੱਚਿਆਂ ਦੇ ਗੁਣਾਂ ਦੀ ਮਾਲਾ ਸਦਾ ਹੀ ਸਿਮਰਨ ਕਰਦੇ ਰਹਿੰਦੇ ਹਨ। ਤੁਸੀਂ ਸਾਰਿਆਂ ਨੇ ਅਨੇਕ ਜਨਮਾਂ ਵਿੱਚ ਬਾਪ ਦੇ ਨਾਮ ਦੀ ਮਾਲਾ ਸਿਮਰਨ ਕੀਤੀ ਅਤੇ ਬਾਪ ਹੁਣ ਇਸ ਸੰਗਮਯੁੱਗ ਤੇ ਬੱਚਿਆਂ ਨੂੰ ਰਿਟਰਨ ਦੇ ਰਹੇ ਹਨ। ਬੱਚਿਆਂ ਦੇ ਗੁਣਾਂ ਦੀ ਮਾਲਾ ਸਿਮਰਨ ਕਰਦੇ ਹਨ। ਕਿੰਨੇ ਭੋਲੇ ਬੱਚੇ ਭੋਲਾਨਾਥ ਨੂੰ ਪਿਆਰੇ ਹਨ। ਜਿੰਨਾ ਗਿਆਨ ਸਵਰੂਪ, ਨਾਲੇਜ਼ਫੁਲ, ਪਾਵਰਫੁਲ ਓਨਾ ਹੀ ਭੋਲਾਪਨ। ਭਗਵਾਨ ਨੂੰ ਭੋਲਾਪਨ ਪਿਆਰਾ ਹੈ। ਇਵੇਂ ਆਪਣੇ ਸ੍ਰੇਸ਼ਠ ਭਾਗ ਨੂੰ ਜਾਣਦੇ ਹੋ ਨਾ, ਜੋ ਭਗਵਾਨ ਨੂੰ ਮੋਹ ਲਿਆ। ਆਪਣਾ ਬਣਾ ਲਿਆ।

ਅੱਜ ਭਗਤਾਂ ਅਤੇ ਬੱਚਿਆਂ ਦੋਵਾਂ ਦਾ ਵਿਸ਼ੇਸ਼ ਮਨਾਉਣ ਦਾ ਦਿਨ ਹੈ। ਭਗਤ ਤਿਆਰੀਆਂ ਕਰ ਰਹੇ ਹਨ, ਅਵਾਹਨ (ਬੁਲਾਉਣਾ)ਕਰ ਰਹੇ ਹਨ ਅਤੇ ਤੁਸੀਂ ਸਾਹਮਣੇ ਬੈਠੇ ਹੋ। ਭਗਤਾਂ ਦੀ ਲੀਲਾ ਵੀ ਬਾਪ ਦੇਖ-ਦੇਖ ਮੁਸਕਰਾਉਂਦੇ ਹਨ ਅਤੇ ਬੱਚਿਆਂ ਦੀ ਮਿਲਣ ਲੀਲਾ ਦੇਖ-ਦੇਖ ਹਰਸ਼ਾਉਂਦੇ ਹਨ। ਇਕ ਪਾਸੇ ਵਿਯੋਗੀ(ਵਿਛੜੀਆਂ ਹੋਈਆਂ) ਭਗਤ ਆਤਮਾਵਾਂ, ਦੂਸਰੇ ਪਾਸੇ ਸਹਿਜ ਯੋਗੀ ਬੱਚੇ। ਦੋਵੇਂ ਹੀ ਆਪਣੀ-ਆਪਣੀ ਲਗਨ ਨਾਲ ਪਿਆਰੀਆਂ ਹਨ। ਭਗਤ ਵੀ ਕਈ ਘੱਟ ਨਹੀਂ ਹਨ। ਕਲ ਦੇ ਦਿਨ ਆਕਾਰੀ ਇਸ਼ਟ ਰੂਪ ਵਿੱਚ ਚੱਕਰ ਲਗਾਕੇ ਦੇਖਣਾ। ਬਾਪ ਦੇ ਨਾਲ ਸਾਲੀਗ੍ਰਾਮ ਬੱਚਿਆਂ ਦੀ ਵੀ ਵਿਸ਼ੇਸ਼ ਰੂਪ ਨਾਲ ਪੂਜਾ ਹੋਵੇਗੀ। ਆਪਣਾ ਪੂਜਣ ਬਾਪ ਦੇ ਨਾਲ ਭਗਤਾਂ ਦਾ ਦੇਖਣਾ। ਹੁਣ ਅੰਤ ਤਕ ਵੀ ਨਉਧਾ ਭਗਤ ਕੋਈ-ਕੋਈ ਹਨ ਜੋ ਸੱਚੇ ਸਨੇਹ ਦੇ ਨਾਲ ਭਗਤੀ ਕਰ ਭਗਤੀ ਦੀ ਭਾਵਨਾ ਦਾ ਅਲਪ ਸਮੇਂ ਦਾ ਫ਼ਲ ਅਨੁਭਵ ਕਰਦੇ ਹਨ। ਕਲ ਦਾ ਦਿਨ ਭਗਤਾਂ ਦੀ ਭਗਤੀ ਦਾ ਵਿਸ਼ੇਸ਼ ਲਗਨ ਦਾ ਦਿਨ ਹੈ। ਸਮਝੇ!

ਤੁਸੀਂ ਸਾਰੇ ਬਾਪ ਦੀ ਜਯੰਤੀ ਮਨਾਉਂਦੇ ਹੋ ਜਾਂ ਆਪਣੀ? ਸਾਰੇ ਕਲਪ ਵਿੱਚ ਬਾਪ ਅਤੇ ਬੱਚਿਆਂ ਦਾ ਇਕ ਹੀ ਬਰਥਡੇ ਹੋਵੇ, ਇਹ ਹੋ ਸਕਦਾ ਹੈ? ਚਾਹੇ ਦਿਨ ਉਹ ਹੀ ਹੋਵੇ, ਪਰ ਸਾਲ ਉਹ ਨਹੀਂ ਹੋ ਸਕਦਾ। ਬਾਪ ਅਤੇ ਬੱਚੇ ਦਾ ਫ਼ਰਕ ਤਾਂ ਹੋਵੇਗਾ ਨਾ। ਪਰ ਅਲੌਕਿਕ ਜਯੰਤੀ ਬਾਪ ਅਤੇ ਬੱਚਿਆਂ ਦੀ ਨਾਲ-ਨਾਲ ਹੈ। ਤੁਸੀਂ ਕਹੋਗੇ ਅਸੀਂ ਬਾਪ ਦਾ ਬਰਥਡੇ ਮਨਾਉਂਦੇ ਹਾਂ ਅਤੇ ਬਾਪ ਕਹਿੰਦੇ, ਬੱਚਿਆਂ ਦਾ ਬਰਥਡੇ ਮਨਾਉਂਦੇ ਹਾਂ। ਤਾਂ ਵੰਡਰਫੁਲ ਬਰਥਡੇ ਹੋ ਗਿਆ ਨਾ। ਆਪਣਾ ਵੀ ਮਨਾਉਂਦੇ, ਬਾਪ ਦਾ ਵੀ ਮਨਾਉਂਦੇ। ਇਸ ਤੋਂ ਹੀ ਸੋਚੋ ਕਿ ਭੋਲਾਨਾਥ ਬਾਪ ਦਾ ਬੱਚਿਆਂ ਨਾਲ ਕਿੰਨਾ ਸਨੇਹ ਹੈ, ਜੋ ਜਨਮ ਦਿਨ ਵੀ ਇਕ ਹੀ ਹੈ। ਤਾਂ ਹੀ ਇਨਾ ਮੋਹ ਲਿਆ ਨਾ - ਭੋਲਾਨਾਥ ਨੂੰ। ਭਗਤ ਲੋਕ ਆਪਣੀ ਭਗਤੀ ਦੀ ਮਸਤੀ ਵਿੱਚ ਮਸਤ ਹੋ ਜਾਂਦੇ ਹਨ ਅਤੇ ਤੁਸੀਂ ਪਾ ਲਿਆ ਇਸੇ ਖੁਸ਼ੀ ਵਿੱਚ ਨਾਲ-ਨਾਲ ਮਨਾਉਂਦੇ, ਗਾਉਂਦੇ, ਨੱਚਦੇ ਹੋ। ਯਾਦਗਰ ਜੋ ਬਣਾਇਆ ਹੈ ਉਸ ਵਿੱਚ ਵੀ ਬਹੁਤ ਰਹੱਸ(ਭੇਦ, ਰਾਜ਼) ਸਮਾਇਆ ਹੋਇਆ ਹੈ।

ਪੂਜਾ ਵਿੱਚ, ਚਿੱਤਰਾਂ ਵਿੱਚ ਦੋ ਵਿਸ਼ੇਸ਼ਤਾਵਾਂ ਖ਼ਾਸ ਹਨ। ਇਕ ਤਾਂ ਹੈ ਬਿੰਦੂ ਦੀ ਵਿਸ਼ੇਸ਼ਤਾ ਅਤੇ ਦੂਸਰੀ ਹੈ - ਬੂੰਦ-ਬੂੰਦ ਦੀ ਵਿਸ਼ੇਸ਼ਤਾ। ਪੂਜਾ ਦੀ ਵਿਧੀ(ਤਰੀਕਾ) ਵਿੱਚ ਬੂੰਦ-ਬੂੰਦ ਦਾ ਮਹੱਤਵ ਹੈ। ਇਸ ਸਮੇਂ ਤੁਸੀਂ ਬੱਚੇ ਬਿੰਦੂ ਦੇ ਰਹੱਸ ਵਿੱਚ ਸਥਿਤ ਹੁੰਦੇ ਹੋ। ਵਿਸ਼ੇਸ਼ ਸਾਰੇ ਗਿਆਨ ਦਾ ਸਾਰ ਇਕ ਬਿੰਦੂ ਸ਼ਬਦ ਵਿੱਚ ਸਮਾਇਆ ਹੋਇਆ ਹੈ। ਬਾਪ ਵੀ ਬਿੰਦੂ, ਤੁਸੀਂ ਆਤਮਾਵਾਂ ਵੀ ਬਿੰਦੂ ਅਤੇ ਡਰਾਮੇ ਦਾ ਗਿਆਨ ਧਾਰਨ ਕਰਨ ਲਈ ਜੋ ਹੋਇਆ-ਫਿਨਿਸ਼(ਖ਼ਤਮ) ਮਤਲਬ ਫੁਲਸਟਾਪ ਬਿੰਦੂ ਲਗਾ ਦਿੱਤਾ। ਪਰਮ ਆਤਮਾ, ਆਤਮਾ ਅਤੇ ਇਹ ਪ੍ਰਕ੍ਰਿਤੀ ਦੀ ਖੇਡ ਮਤਲਬ ਡਰਾਮਾ ਤਿੰਨਾਂ ਦਾ ਗਿਆਨ ਪ੍ਰੈਕਟੀਕਲ ਜ਼ਿੰਦਗੀ ਵਿੱਚ ਬਿੰਦੀ ਹੀ ਅਨੁਭਵ ਕਰਦੇ ਹੋ ਨਾ। ਇਸਲਈ ਭਗਤੀ ਵਿੱਚ ਵੀ ਪ੍ਰਤਿਮਾ(ਮੂਰਤੀ) ਦੇ ਵਿੱਚ ਬਿੰਦੂ ਦਾ ਮਹੱਤਵ ਹੈ। ਦੂਸਰਾ ਹੈ - ਬੂੰਦ ਦਾ ਮਹੱਤਵ - ਤੁਸੀਂ ਸਾਰੇ ਯਾਦ ਵਿੱਚ ਬੈਠਦੇ ਹੋ ਜਾਂ ਕਿਸੇ ਨੂੰ ਵੀ ਯਾਦ ਵਿੱਚ ਬਿਠਾਉਂਦੇ ਹੋ ਤਾਂ ਕਿਸ ਵਿਧੀ ਨਾਲ ਕਰਵਾਉਂਦੇ ਹੋ? ਸੰਕਲਪਾਂ ਦੀਆਂ ਬੂੰਦਾਂ ਦੁਆਰਾ - ਮੈਂ ਆਤਮਾ ਹਾਂ, ਇਹ ਬੂੰਦ ਪਈ। ਬਾਪ ਦਾ ਬੱਚਾ ਹਾਂ - ਇਹ ਦੂਸਰੀ ਬੂੰਦ। ਇਵੇਂ ਸ਼ੁੱਧ ਸੰਕਲਪ ਦੀ ਬੂੰਦ ਦੁਆਰਾ ਮਿਲਣ ਦੀ ਸਿੱਧੀ ਦਾ ਅਨੁਭਵ ਕਰਦੇ ਹੋ ਨਾ। ਤਾਂ ਇਕ ਹੈ ਸ਼ੁੱਧ ਸੰਕਲਪਾਂ ਦੀ ਸਮ੍ਰਿਤੀ ਦੀ ਬੂੰਦ। ਦੂਸਰਾ ਜਦੋਂ ਰੂਹ ਰਿਹਾਨ ਕਰਦੇ ਹੋ, ਬਾਪ ਦੀ ਇਕ-ਇਕ ਮਹਿਮਾ ਅਤੇ ਪ੍ਰਾਪਤੀ ਦੇ ਸ਼ੁੱਧ ਸੰਕਲਪ ਦੀ ਬੂੰਦ ਪਾਉਂਦੇ ਹੋ ਨਾ। ਤੁਸੀਂ ਇਵੇਂ ਦੇ ਹੋ ਤੁਸੀਂ ਸਾਨੂੰ ਇਹ ਬਣਾਇਆ। ਇਹ ਮਿੱਠੀ-ਮਿੱਠੀ ਸ਼ੀਤਲ ਬੂੰਦਾਂ ਬਾਪ ਦੇ ਉੱਪਰ ਪਾਉਂਦੇ ਮਤਲਬ ਬਾਪ ਨਾਲ ਰੂਹ ਰਿਹਾਨ ਕਰਦੇ ਹੋ। ਇਕ-ਇਕ ਗੱਲ ਕਰਕੇ ਸੋਚਦੇ ਹੋ ਨਾ, ਇਕੱਠਾ ਨਹੀਂ। ਤੀਸਰੀ ਗੱਲ - ਸਾਰੇ ਬੱਚੇ ਆਪਣੇ ਤਨ-ਮਨ-ਧਨ ਨਾਲ ਸਹਿਯੋਗ ਦੀਆਂ ਬੂੰਦਾਂ ਪਾਉਂਦੇ। ਇਸਲਈ ਤੁਸੀਂ ਲੋਕ ਵਿਸ਼ੇਸ਼ ਕਹਿੰਦੇ ਹੋ ਫੁਰਿਫੁਰੀ ਤਾਲਾਬ। ਇਨਾ ਵੱਡਾ ਵਿਸ਼ਵ ਪਰਿਵਰਤਨ ਦਾ ਕੰਮ, ਸਰਵਸ਼ਕਤੀਮਾਨ ਦਾ ਬੇਹੱਦ ਦਾ ਵਿਸ਼ਾਲ ਕੰਮ ਉਸ ਵਿੱਚ ਤੁਸੀਂ ਹਰੇਕ ਜੋ ਵੀ ਸਹਿਯੋਗ ਦਿੰਦੇ ਹੋ, ਬੂੰਦ ਜਿੰਨਾ ਹੀ ਤਾਂ ਸਹਿਯੋਗ ਹੈ। ਪਰ ਸਾਰਿਆਂ ਦੀ ਬੂੰਦ-ਬੂੰਦ ਦੇ ਸਹਿਯੋਗ ਨਾਲ, ਸਹਿਯੋਗ ਦਾ ਵਿਸ਼ਾਲ ਸਾਗਰ ਬਣ ਜਾਂਦਾ ਹੈ। ਇਸਲਈ ਪੂਜਾ ਦੀ ਵਿਧੀ ਵਿੱਚ ਵੀ ਬੂੰਦ ਦਾ ਮਹੱਤਵ ਦਿਖਾਇਆ ਗਿਆ ਹੈ।

ਵਿਸ਼ੇਸ਼ ਵਰਤ ਦੀ ਵਿਧੀ ਦਿਖਾਉਂਦੇ ਹਨ। ਵਰਤ ਲੈਂਦੇ ਹਨ। ਤੁਸੀਂ ਸਾਰੇ ਬਾਪ ਦੇ ਸਹਿਯੋਗੀ ਬਣਨ ਵਿਚ ਵਿਅਰਥ ਸੰਕਲਪ ਦੇ ਭੋਜਨ ਦਾ ਵਰਤ ਲੈਂਦੇ ਜੋ ਕਿ ਕਦੇ ਵੀ ਬੁੱਧੀ ਵਿੱਚ ਅਸ਼ੁੱਧ ਵਿਅਰਥ ਸੰਕਲਪ ਸਵੀਕਾਰ ਨਹੀਂ ਕਰਾਂਗੇ। ਇਹ ਵਰਤ ਅਰਥਾਤ ਦ੍ਰਿੜ੍ਹ (ਪੱਕਾ) ਸੰਕਲਪ ਲੈਂਦੇ ਹੋ ਅਤੇ ਭਗਤ ਲੋਕ ਅਸ਼ੁੱਧ ਭੋਜਣ ਦਾ ਵਰਤ ਰੱਖਦੇ ਹਨ। ਅਤੇ ਨਾਲ-ਨਾਲ ਤੁਸੀਂ ਸਦਾ ਦੇ ਲਈ ਜਗਦੀ ਜੋਤੀ ਬਣ ਜਾਂਦੇ ਹੋ ਅਤੇ ਉਹ ਉਸਦੇ ਯਾਦ ਸਵਰੂਪ ਵਿੱਚ ਜਾਗਰਣ ਕਰਦੇ ਹਨ। ਤੁਸੀਂ ਬੱਚਿਆਂ ਦੇ ਅਵਿਨਾਸ਼ੀ ਰੂਹਾਨੀ ਅੰਤਰਮੁੱਖੀ ਵਿਧੀਆਂ ਨੂੰ ਭਗਤਾਂ ਨੇ ਸਥੂਲ ਬਾਹਰਮੁੱਖੀ ਵਿਧੀਆਂ ਬਣਾ ਦਿਤੀਆਂ ਹਨ। ਲੇਕਿਨ ਨਕਲ ਤੁਹਾਡੇ ਲੋਕਾਂ ਦੀ ਹੀ ਕੀਤੀ ਹੈ। ਜੋ ਕੁਝ ਟੱਚ ਹੋਇਆ, ਰਜ਼ੋਪ੍ਰਧਾਨ ਬੁੱਧੀ ਹੋਣ ਦੇ ਕਾਰਨ ਇਸ ਤਰ੍ਹਾਂ ਦੀ ਹੀ ਵਿਧੀ ਬਣਾ ਦਿੱਤੀ। ਓਦਾਂ ਰਜੋਗੁਣੀ ਨੰਬਰਵਨ ਭਗਤ ਅਤੇ ਭਗਤੀ ਦੇ ਹਿਸਾਬ ਨਾਲ ਸਤੋਗੁਣੀ ਭਗਤ ਤਾਂ ਬ੍ਰਹਮਾ ਅਤੇ ਤੁਸੀਂ ਸਾਰੇ ਵਿਸ਼ੇਸ਼ ਆਤਮਾਵਾਂ ਨਿਮਿਤ ਬਣਦੀਆਂ ਹੋ। ਲੇਕਿਨ ਪਹਿਲਾਂ ਮਨਸਾ ਸਨੇਹ ਅਤੇ ਮਨਸਾ ਸ਼ਕਤੀ ਹੋਣ ਦੇ ਕਾਰਨ ਭਾਵ ਦੀ ਭਗਤੀ ਸ਼ੁਰੂ ਹੁੰਦੀ ਹੈ। ਇਹ ਸਥੂਲ ਤਰੀਕੇ ਹੋਲੀ-ਹੋਲੀ ਪਿਛੋਂ ਜ਼ਿਆਦਾ ਹੋ ਜਾਂਦੇ ਹਨ। ਫਿਰ ਵੀ ਰਚਤਾ ਬਾਪ ਆਪਣੀਆਂ ਭਗਤ ਆਤਮਾਵਾਂ ਰਚਨਾ ਨੂੰ ਅਤੇ ਉਨ੍ਹਾਂ ਦੀਆਂ ਵਿਧੀਆਂ ਨੂੰ ਦੇਖ ਇਹ ਹੀ ਕਹਿਣਗੇ ਕਿ ਇਨ੍ਹਾਂ ਭਗਤਾਂ ਦੇ ਟਚਿੰਗ ਦੀ ਬੁੱਧੀ ਦੀ ਵੀ ਕਮਾਲ ਹੈ। ਫ਼ਿਰ ਵੀ ਇਨ੍ਹਾਂ ਤਰੀਕਿਆਂ ਨਾਲ ਬੁੱਧੀ ਨੂੰ ਬਿਜ਼ੀ ਰੱਖਣ ਨਾਲ, ਵਿਕਾਰਾਂ ਵਿੱਚ ਜਾਣ ਤੋਂ ਕੁਝ ਨਾ ਕੁਝ ਕਿਨਾਰਾ ਤਾਂ ਕੀਤਾ ਨਾ। ਸਮਝੇ - ਤੁਹਾਡੇ ਅਸਲ ਸਿੱਧੀ ਦੇ ਢੰਗ ਭਗਤੀ ਵਿੱਚ ਕੀ-ਕੀ ਚੱਲਦੇ ਆ ਰਹੇ ਹਨ। ਇਹ ਹੈ ਯਾਦਗਰ ਦਾ ਮਹੱਤਵ।

ਡਬਲ ਵਿਦੇਸ਼ੀ ਬੱਚੇ ਤਾਂ ਭਗਤੀ ਦੇਖਣ ਤੋਂ ਕਿਨਾਰੇ ਤੇ ਰਹਿੰਦੇ ਹਨ। ਪਰ ਤੁਹਾਡੇ ਸਾਰਿਆਂ ਦੇ ਭਗਤ ਹਨ। ਤਾਂ ਭਗਤਾਂ ਦੀ ਲੀਲਾ ਤੁਸੀਂ ਬੱਚੇ ਅਨੁਭਵ ਕਰਦੇ ਹੋ ਕਿ ਅਸੀਂ ਪੂਜਨੀਕ ਆਤਮਾਵਾਂ ਦਾ ਅਜੇ ਵੀ ਭਗਤ ਆਤਮਾਵਾਂ ਕਿਵ਼ੇਂ ਪੂਜਾ ਵੀ ਕਰ ਰਹੀਆਂ ਹਨ ਅਤੇ ਅਵਾਹਨ (ਬੁਲਾਣਾ) ਵੀ ਕਰ ਰਹੀਆਂ ਹਨ। ਇਵੇਂ ਮਹਿਸੂਸ ਕਰਦੇ ਹੋ? ਕਦੇ ਅਨੁਭਵ ਹੁੰਦਾ ਹੈ - ਭਗਤਾਂ ਦੀ ਪੁਕਾਰ ਦਾ। ਰਹਿਮ ਆਉਂਦਾ ਹੈ ਭਗਤਾਂ ਤੇ? ਭਗਤਾਂ ਦਾ ਗਿਆਨ ਵੀ ਚੰਗੀ ਤਰ੍ਹਾਂ ਨਾਲ ਹੈ ਨਾ! ਭਗਤ ਬੁਲਾਉਣ ਅਤੇ ਤੁਸੀਂ ਸਮਝੋ ਨਹੀਂ ਤਾਂ ਭਗਤਾਂ ਦਾ ਕੀ ਹੋਵੇਗਾ। ਇਸਲਈ ਭਗਤ ਕੌਣ ਹਨ, ਪੁਜਾਰੀ ਕੌਣ ਹਨ, ਇਸ ਰਾਜ਼(ਭੇਦ) ਨੂੰ ਵੀ ਚੰਗੀ ਤਰ੍ਹਾਂ ਨਾਲ ਜਾਣਦੇ ਹੋ। ਪੂਜਨੀਕ ਅਤੇ ਪੁਜਾਰੀ ਦੇ ਭੇਦ ਨੂੰ ਜਾਣਦੇ ਹੋ ਨਾ! ਅੱਛਾ। ਕਦੇ ਭਗਤਾਂ ਦੀ ਪੁਕਾਰ ਦਾ ਅਨੁਭਵ ਹੁੰਦਾ ਹੈ? ਪਾਂਡਵਾਂ ਨੂੰ ਵੀ ਹੁੰਦਾ ਹੈ ਜਾਂ ਸਿਰਫ਼ ਸ਼ਕਤੀਆਂ ਨੂੰ ਹੀ ਹੁੰਦਾ ਹੈ। ਸਾਲੀਗ੍ਰਾਮ ਤਾਂ ਢੇਰ ਹੁੰਦੇ ਹਨ ਲੱਖਾਂ ਦੀ ਗਿਣਤੀ ਵਿੱਚ। ਪਰ ਦੇਵਤੇ ਲੱਖਾਂ ਦੀ ਗਿਣਤੀ ਵਿੱਚ ਨਹੀਂ ਹੁੰਦੇ। ਦੇਵੀਆਂ ਅਤੇ ਦੇਵਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ, ਲੱਖਾਂ ਦੀ ਗਿਣਤੀ ਵਿੱਚ ਨਹੀਂ ਹੋਣਗੇ। ਅੱਛਾ ਇਸ ਦਾ ਰਾਜ਼ ਵੀ ਫਿਰ ਕਦੇ ਸੁਣਾਵਾਂਗੇ। ਡਬਲ ਵਿਦੇਸ਼ੀਆ ਵਿੱਚ ਵੀ ਜੋ ਆਦਿ(ਸ਼ੁਰੂ) ਵਿੱਚ ਆਏ ਹਨ, ਜੋ ਸ਼ੁਰੂ ਵਿੱਚ ਅਗਜੇਮਪਲ(ਉਧਾਰਣ) ਬਣੇ ਹਨ ਚਾਹੇ ਸ਼ਕਤੀਆਂ ਅਤੇ ਪਾਂਡਵ, ਉਨ੍ਹਾਂ ਦੀ ਵੀ ਵਿਸ਼ੇਸ਼ਤਾ ਹੈ ਨਾ। ਬਾਪ ਤਾਂ ਸਭ ਤੋਂ ਪਹਿਲਾਂ ਵੱਡਾ ਵਿਦੇਸ਼ੀ ਹੈ। ਸਭ ਤੋਂ ਜ਼ਿਆਦਾ ਸਮਾਂ ਵਿਦੇਸ਼ ਵਿੱਚ ਕੌਣ ਰਹਿੰਦਾ ਹੈ? ਬਾਪ ਰਹਿੰਦਾ ਹੈ ਨਾ। ਹੁਣ ਦਿਨ ਪ੍ਰਤੀਦਿਨ ਜਿਨਾਂ ਅਗੇ ਸਮਾਂ ਆਵੇਗਾ ਉਨ੍ਹਾਂ ਹੀ ਭਗਤਾਂ ਦੇ ਬੁਲਾਉਣ ਦੀ ਆਵਾਜ਼ ਉਨ੍ਹਾਂ ਦੀਆਂ ਭਾਵਨਾਵਾਂ ਸਭ ਤੁਹਾਡੇ ਕੋਲ ਸਪਸ਼ਟ ਰੂਪ ਵਿੱਚ ਅਨੁਭਵ ਹੋਣਗੀਆਂ। ਕਿਹੜੀ ਇਸ਼ਟ ਦੇਵੀ ਜਾਂ ਦੇਵਤਾ ਹੈ, ਉਹ ਵੀ ਪਤਾ ਚਲੇਗਾ। ਥੋੜ੍ਹੇ ਪੱਕੇ ਹੋ ਜਾਵੋ ਫਿਰ ਇਹ ਸਭ ਦਿਵਯ(ਅਲੌਕਿਕ) ਬੁੱਧੀ ਦੀ ਟਚਿੰਗ ਦੁਆਰਾ ਇਵੇਂ ਅਨੁਭਵ ਹੋਵੇਗਾ ਜਿਵੇਂ ਦਿਵਯ ਦ੍ਰਿਸ਼ਟੀ ਨਾਲ ਸਪਸ਼ਟ ਦਿਖਾਈ ਦਿੰਦਾ ਹੈ। ਅਜੇ ਤਾਂ ਸਜ ਰਹੇ ਹੋ ਇਸਲਈ ਪਰਤੱਖ਼ਤਾ ਦਾ ਪਰਦਾ ਖੁੱਲ ਰਿਹਾ ਹੈ। ਜਦੋਂ ਸਜ ਜਾਓਗੇ ਉਦੋਂ ਪਰਦਾ ਖੁੱਲ੍ਹੇਗਾ ਅਤੇ ਆਪਣੇ ਆਪ ਨੂੰ ਵੀ ਦੇਖੋਗੇ। ਫਿਰ ਸਭਦੇ ਮੁੱਖ ਤੋਂ ਨਿਕਲੇਗਾ ਕਿ ਇਹ ਫਲਾਨੀ ਦੇਵੀ ਵੀ ਆ ਗਈ ਹੈ। ਫਲਾਨਾ ਦੇਵਤਾ ਵੀ ਆ ਗਿਆ। ਅੱਛਾ!

ਸਦਾ ਭੋਲਾਨਾਥ ਬਾਪ ਦੇ ਸਰਲਚਿਤ, ਸਹਿਜ ਸਭਾਵ ਵਾਲੇ ਸਹਿਜ ਯੋਗੀ, ਭੋਲੇ ਬੱਚੇ, ਸਦਾ ਬਿੰਦੀ ਅਤੇ ਬੂੰਦ ਦੇ ਰਹੱਸ(ਭੇਦ) ਨੂੰ ਜੀਵਨ ਵਿੱਚ ਧਾਰਨ ਕਰਨ ਵਾਲੇ, ਧਾਰਨਾ ਸਵਰੂਪ ਆਤਮਾਵਾਂ, ਸਦਾ ਮਨ, ਵਾਣੀ ਕਰਮ ਵਿੱਚ ਦ੍ਰਿੜ੍ਹ(ਪੱਕਾ) ਸੰਕਲਪ ਦਾ ਵਰਤ ਲੈਣ ਵਾਲੀਆਂ ਗਿਆਨੀ ਤੂੰ ਆਤਮਾਵਾਂ, ਸਦਾ ਆਪਣੇ ਪੂਜਨੀਏ ਸਵਰੂਪ ਵਿੱਚ ਸਥਿਤ ਰਹਿਣ ਵਾਲੀਆਂ ਪੂਜਨੀਕ ਆਤਮਾਵਾਂ ਨੂੰ ਭੋਲਾਨਾਥ, ਵਰਦਾਤਾ, ਵਿਧਾਤਾ ਬਾਪ ਦਾ ਯਾਦ ਪਿਆਰ ਅਤੇ ਨਮਸਤੇ।

ਝੰਡਾਲਹਿਰਾਉਣਤੋਂਬਾਅਦਬਾਪਦਾਦਾਦੇਮਿੱਠੇਮਹਾਂਵਾਕਿਆ:-

ਬਾਪ ਕਹਿੰਦੇ ਹਨ ਬੱਚਿਆਂ ਦਾ ਝੰਡਾ ਸਦਾ ਮਹਾਨ ਹੈ। ਬੱਚੇ ਨਹੀਂ ਹੁੰਦੇ ਤਾਂ ਬਾਪ ਵੀ ਕੀ ਕਰਦੇ। ਤੁਸੀਂ ਕਹਿੰਦੇ ਹੋ ਬਾਪ ਦਾ ਝੰਡਾ ਸਦਾ ਮਹਾਨ.(ਗੀਤ ਵਜ ਰਿਹਾ ਸੀ) ਅਤੇ ਬਾਪ ਕਹਿੰਦੇ ਹਨ ਬੱਚਿਆਂ ਦਾ ਝੰਡਾ ਸਦਾ ਮਹਾਨ। ਸਦਾ ਸਾਰੇ ਬੱਚਿਆਂ ਦੇ ਮੱਥੇ ਤੇ ਜਿੱਤ ਦਾ ਝੰਡਾ ਸਦਾ ਲਹਿਰਾ ਰਿਹਾ ਹੈ। ਸਭ ਦੀਆਂ ਅੱਖਾਂ ਵਿਚ, ਸਭ ਦੇ ਮੱਥੇ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਹੋਇਆ ਹੈ। ਬਾਪਦਾਦਾ ਦੇਖ ਰਹੇ ਹਨ - ਇਹ ਇਕ ਝੰਡਾ ਨਹੀਂ ਲਹਿਰਾਇਆ ਪਰ ਸਭ ਦੇ ਮੱਥੇ ਦੇ ਨਾਲ-ਨਾਲ ਜਿੱਤ ਦਾ ਝੰਡਾ ਅਵਿਨਾਸ਼ੀ ਲਹਿਰਾਇਆ ਹੋਇਆ ਹੈ।

ਬਾਪਅਤੇਬੱਚਿਆਂਦੇਵੰਡਰਫੁਲਬਰਥਡੇ(ਜਨਮਦਿਨ) ਦੀਮੁਬਾਰਕ।

ਚਾਰੇ ਪਾਸੇ ਦੇ ਅਤੀ ਸਨੇਹੀ, ਸੇਵਾ ਦੇ ਸਾਥੀ, ਸਦਾ ਕਦਮ ਤੇ ਕਦਮ ਰੱਖਣ ਵਾਲੇ ਬੱਚਿਆਂ ਨੂੰ ਇਸ ਬ੍ਰਾਹਮਣ ਜੀਵਨ ਦੇ ਜਨਮਦਿਨ ਦੀ ਮੁਬਾਰਕ ਹੋਵੇ। ਸਦਾ ਸਾਰੇ ਬੱਚਿਆਂ ਨੂੰ ਬਾਪਦਾਦਾ ਯਾਦ ਪਿਆਰ ਅਤੇ ਮੁਬਾਰਕ ਦੇ ਬਦਲੇ ਸਨੇਹ ਭਰੀਆਂ ਬਾਹਵਾਂ ਦੀ ਮਾਲਾ ਪਾਉਂਦੇ ਹੋਏ ਮੁਬਾਰਕ ਦੇ ਰਹੇ ਹਨ। ਸਦਾ ਸਾਰੇ ਬੱਚਿਆਂ ਦਾ ਇਹ ਅਲੌਕਿਕ ਜਨਮਦਿਨ ਵਿਸ਼ਵ ਦੀ ਹਰ ਆਤਮਾ ਯਾਦਗਰ ਰੂਪ ਵਿੱਚ ਮਨਾਉਂਦੀ ਹੀ ਆਉਂਦੀ ਹੈ ਕਿਉਂਕਿ ਬਾਪ ਦੇ ਨਾਲ ਬੱਚਿਆਂ ਨੂੰ ਵੀ ਬ੍ਰਾਹਮਣ ਜੀਵਨ ਵਿੱਚ ਸਾਰੀਆਂ ਆਤਮਾਵਾਂ ਨੂੰ ਬਹੁਤ-ਬਹੁਤ ਸੁਖ-ਸ਼ਾਂਤੀ, ਖੁਸ਼ੀ ਅਤੇ ਸ਼ਕਤੀ ਦਾ ਸਹਿਯੋਗ ਮਿਲਿਆ ਹੈ। ਇਸ ਸਹਿਯੋਗ ਦੇ ਕਾਰਨ ਸਭ ਦਿਲ ਨਾਲ ਸ਼ਿਵ ਤੇ ਸ਼ਾਲੀਗ੍ਰਾਮ ਦੋਵਾਂ ਦਾ ਬਰਥਡੇ ਸ਼ਿਵਜਯੰਤੀ ਮਨਾਉਂਦੇ ਹਨ। ਤਾਂ ਇਵੇਂ ਦੇ ਸਾਲੀਗ੍ਰਾਮ ਬੱਚਿਆਂ ਨੂੰ ਸ਼ਿਵਬਾਬਾ ਅਤੇ ਬ੍ਰਹਮਾ ਬਾਬਾ ਦੋਵਾਂ ਦੀਆਂ ਸਦਾ ਪਦਮਗੁਣਾ ਵਧਾਈਆਂ ਹੋਣ, ਵਧਾਈਆਂ ਹੋਣ। ਸਦਾ ਵਧਾਈ ਹੋਵੇ, ਸਦਾ ਵਾਧਾ ਹੋਵੇ ਅਤੇ ਸਦਾ ਵਿਧੀਪੂਰਵਕ ਸਿੱਧੀ ਨੂੰ ਪ੍ਰਾਪਤ ਹੋਵੋ। ਅੱਛਾ!

ਵਿਧਾਈਦੇਸਮੇਂ:- ਗੁੱਡਮੋਰਨਿੰਗ ਤਾਂ ਸਭ ਕਰਦੇ ਹਨ ਪਰ ਤੁਹਾਡੀ ਗੌਡ ਦੇ ਨਾਲ ਮੋਰਨਿੰਗ ਹੈ ਤਾਂ ਗੌਡਲੀ ਮੋਰਨਿੰਗ ਹੋ ਗਈ ਨਾ। ਗੌਡ ਦੇ ਨਾਲ ਰਾਤ ਗੁਜ਼ਾਰੀ ਅਤੇ ਗੌਡ ਦੇ ਨਾਲ ਮੋਰਨਿੰਗ ਮਨਾ ਰਹੇ ਹੋ। ਤਾਂ ਸਦਾ ਗੌਡ ਅਤੇ ਗੁੱਡ ਦੋਵੇਂ ਹੀ ਯਾਦ ਰਹਿਣ। ਗੌਡ ਦੀ ਯਾਦ ਹੀ ਗੁੱਡ ਬਣਾਉਂਦੀ ਹੈ। ਜੇਕਰ ਗੌਡ ਦੀ ਯਾਦ ਨਹੀਂ ਤਾਂ ਗੁੱਡ ਨਹੀਂ ਬਣ ਸਕਦੇ। ਤੁਹਾਡੀ ਸਭ ਦੀ ਸਦਾ ਹੀ ਗੌਡਲੀ ਲਾਈਫ਼ ਹੈ, ਇਸਲਈ ਹਰ ਸੈਕਿੰਡ, ਹਰ ਸੰਕਲਪ ਗੁੱਡ ਹੀ ਗੁੱਡ ਹੈ। ਤਾਂ ਸਿਰਫ਼ ਗੁੱਡਮੋਰਨਿੰਗ, ਗੁੱਡ ਇਵਨਿੰਗ, ਗੁੱਡ ਨਾਈਟ ਨਹੀਂ ਹਰ ਸੈਕਿੰਡ, ਹਰ ਸੰਕਲਪ ਗੌਡ ਦੀ ਯਾਦ ਦੇ ਕਾਰਨ ਗੁੱਡ ਹੈ। ਇਵੇਂ ਅਨੁਭਵ ਕਰਦੇ ਹੋ। ਹੁਣ ਜੀਵਨ ਹੀ ਗੁੱਡ ਹੈ ਕਿਓਂਕਿ ਜੀਵਨ ਹੀ ਗੌਡ ਦੇ ਨਾਲ ਹੈ। ਹਰ ਕਰਮ ਬਾਪ ਦੇ ਨਾਲ ਕਰਦੇ ਹੋ ਨਾ। ਇਕੱਲੇ ਤਾਂ ਨਹੀਂ ਕਰਦੇ? ਖਾਂਦੇ ਹੋ ਤਾਂ ਬਾਪ ਦੇ ਨਾਲ ਜਾਂ ਇਕੱਲੇ ਖਾ ਲੈਂਦੇ ਹੋ। ਸਦਾ ਗੌਡ ਅਤੇ ਗੁੱਡ ਦੋਵਾਂ ਦਾ ਸੰਬੰਧ ਯਾਦ ਰੱਖੋ ਅਤੇ ਜੀਵਨ ਵਿੱਚ ਲਿਆਵੋ। ਸਮਝੇ - ਅੱਛਾ ਸਾਰਿਆਂ ਨੂੰ ਬਾਪਦਾਦਾ ਦਾ ਖ਼ਾਸ ਅਮ੍ਰਿਤਵੇਲੇ ਦਾ ਅਮਰ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਮਹਾਦਾਨੀਬਣਫ਼ਰਾਕਦਿਲੀਨਾਲਖੁਸ਼ੀਦਾਖ਼ਜ਼ਾਨਾਵੰਡਣਵਾਲੇਮਾਸਟਰਰਹਿਮਦਿਲਭਵ:

ਲੋਕ ਅਲਪਕਾਲ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਕਿੰਨਾ ਸਮਾਂ ਅਤੇ ਧਨ ਖਰਚ ਕਰਦੇ ਹਨ ਫਿਰ ਵੀ ਸੱਚੀ ਖੁਸ਼ੀ ਨਹੀਂ ਮਿਲਦੀ, ਇਵੇਂ ਲੋੜ ਦੇ ਵੇਲੇ ਤੁਹਾਨੂੰ ਆਤਮਾਵਾਂ ਨੂੰ ਮਹਾਦਾਨੀ ਬਣ ਫਰਾਕਦਿਲੀ ਨਾਲ ਖੁਸ਼ੀ ਦਾ ਦਾਨ ਦੇਣਾ ਹੈ। ਇਸਦੇ ਲਈ ਰਹਿਮਦਿਲ ਦਾ ਗੁਣ ਇਮਰਜ਼ ਕਰੋ। ਤੁਹਾਡੇ ਜੜ੍ਹ ਚਿੱਤਰ ਵਰਦਾਨ ਦੇ ਰਹੇ ਹਨ ਤਾਂ ਤੁਸੀਂ ਵੀ ਚੇਤਨ ਵਿੱਚ ਰਹਿਮਦਿਲ ਬਣ ਵੰਡਦੇ ਜਾਓ, ਕਿਓਂਕਿ ਪਰਵਸ਼ ਆਤਮਾਵਾਂ ਹਨ। ਕਦੇ ਇਹ ਨਹੀਂ ਸੋਚੋ ਕਿ ਇਹ ਤਾਂ ਸੁਣਨ ਵਾਲ਼ੇ ਹੀ ਨਹੀਂ ਹਨ, ਤੁਸੀਂ ਰਹਿਮਦਿਲ ਬਣ ਦਿੰਦੇ ਜਾਵੋ। ਤੁਹਾਡੀ ਸ਼ੁਭ ਭਾਵਨਾ ਉਨ੍ਹਾਂ ਨੂੰ ਫ਼ਲ ਜਰੂਰ ਦੇਵੇਗੀ।

ਸਲੋਗਨ:-
ਯੋਗ ਦੀ ਸ਼ਕਤੀ ਨਾਲ ਹਰ ਕਰਮਇੰਦਰੀਆਂ ਨੂੰ ਆਰਡਰ ਵਿੱਚ ਚਲਾਉਣ ਵਾਲੇ ਹੀ ਸਵਰਾਜ ਅਧਿਕਾਰੀ ਹਨ।