03.03.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਪੜ੍ਹਾਈ ਹੀ ਕਮਾਈ ਹੈ , ਪੜ੍ਹਾਈ ਸੋਰਸ ਆਫ਼ ਇਨਕਮ ਹੈ , ਇਸ ਪੜ੍ਹਾਈ ਨਾਲ ਹੀ ਤੁਹਾਨੂੰ 21 ਜਨਮ ਦੇ ਲਈ ਖਜ਼ਾਨਾ ਜਮਾ ਕਰਨਾ ਹੈ

ਪ੍ਰਸ਼ਨ:-
ਜਿਨ੍ਹਾਂ ਬੱਚਿਆਂ ਤੇ ਬ੍ਰਹਿਸਪਤੀ ਦੀ ਦਸ਼ਾ ਹੋਵੇਗੀ ਉਨ੍ਹਾਂ ਦੀ ਨਿਸ਼ਾਨੀ ਕੀ ਵਿਖਾਈ ਦਵੇਗੀ?

ਉੱਤਰ:-
ਉਨ੍ਹਾਂ ਦਾ ਪੂਰਾ - ਪੂਰਾ ਧਿਆਨ ਸ਼੍ਰੀਮਤ ਤੇ ਹੋਵੇਗਾ। ਪੜ੍ਹਾਈ ਚੰਗੀ ਤਰ੍ਹਾਂ ਪੜ੍ਹਨਗੇ। ਕਦੀ ਵੀ ਫੇਲ੍ਹ ਨਹੀਂ ਹੋਣਗੇ। ਸ਼੍ਰੀਮਤ ਦਾ ਉਲੰਘਨ ਕਰਨ ਵਾਲੇ ਹੀ ਪੜ੍ਹਾਈ ਵਿੱਚ ਫੇਲ੍ਹ ਹੁੰਦੇ ਹਨ, ਉਨ੍ਹਾਂ ਤੇ ਫ਼ੇਰ ਰਾਹੂ ਦੀ ਦਸ਼ਾ ਬੈਠ ਜਾਂਦੀ ਹੈ। ਹੁਣ ਤੁਸੀਂ ਬੱਚਿਆਂ ਤੇ ਬ੍ਰਿਖਪਤੀ ਬਾਪ ਦੁਆਰਾ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ।

ਗੀਤ:-
ਇਸ ਪਾਪ ਦੀ ਦੁਨੀਆਂ ਤੋਂ ..

ਓਮ ਸ਼ਾਂਤੀ
ਇਹ ਹੈ ਪਾਪ ਆਤਮਾਵਾਂ ਦੀ ਪੁਕਾਰ। ਤੁਹਾਨੂੰ ਤਾਂ ਪੁਕਾਰਨਾ ਨਹੀਂ ਹੈ ਕਿਉਂਕਿ ਤੁਸੀਂ ਪਾਵਨ ਬਣ ਰਹੇ ਹੋ। ਇਹ ਧਾਰਨਾ ਕਰਨ ਦੀ ਗੱਲ ਹੈ। ਬੜਾ ਭਾਰੀ ਖਜ਼ਾਨਾ ਹੈ। ਜਿਵੇਂ ਸਕੂਲ ਦੀ ਪੜ੍ਹਾਈ ਵੀ ਖਜ਼ਾਨਾ ਹੈ ਨਾ। ਪੜ੍ਹਾਈ ਨਾਲ ਸ਼ਰੀਰ ਨਿਰਵਾਹ ਚੱਲਦਾ ਹੈ। ਬੱਚੇ ਜਾਣਦੇ ਹਨ ਭਗਵਾਨ ਪੜ੍ਹਾਉਂਦੇ ਹਨ। ਇਹ ਬੜੀ ਉੱਚ ਕਮਾਈ ਹੈ ਕਿਉਂਕਿ ਏਮ ਆਬਜੈਕਟ ਸਾਹਮਣੇ ਖੜੀ ਹੈ। ਸੱਚਾ - ਸੱਚਾ ਸਤਸੰਗ ਇਹ ਇੱਕ ਹੀ ਹੈ। ਬਾਕੀ ਸਭ ਹੈ ਝੂਠ ਸੰਗ। ਤੁਸੀਂ ਜਾਣਦੇ ਹੋ ਸਤਸੰਗ ਇੱਕ ਹੀ ਵਾਰ ਹੁੰਦਾ ਹੈ ਸਾਰੇ ਕਲਪ ਵਿੱਚ। ਜਦਕਿ ਪੁਕਾਰਦੇ ਹਨ ਪਤਿਤ - ਪਾਵਨ ਆਓ। ਹੁਣ ਉਹ ਪੁਕਾਰਦੇ ਰਹਿੰਦੇ ਹਨ, ਇੱਥੇ ਤੁਹਾਡੇ ਸਾਹਮਣੇ ਬੈਠੇ ਹਨ। ਤੁਸੀਂ ਬੱਚੇ ਜਾਣਦੇ ਹੋ ਅਸੀਂ ਪੁਰਸ਼ਾਰਥ ਕਰ ਰਹੇ ਹਨ ਨਵੀਂ ਦੁਨੀਆਂ ਦੇ ਲਈ, ਜਿੱਥੇ ਦੁੱਖ ਦਾ ਨਾਮ - ਨਿਸ਼ਾਨ ਨਹੀਂ ਹੋਵੇਗਾ। ਤੁਹਾਨੂੰ ਚੈਨ ਮਿਲਦਾ ਹੈ ਸਵਰਗ ਵਿੱਚ। ਨਰਕ ਵਿੱਚ ਥੋੜ੍ਹੇ ਹੀ ਚੈਨ ਹੈ। ਇਹ ਤਾਂ ਵਿਸ਼ਯ ਸਾਗਰ ਹੈ, ਕਲਯੁਗ ਹੈ ਨਾ। ਸਭ ਦੁੱਖੀ ਹੀ ਦੁੱਖੀ ਹਨ। ਭ੍ਰਿਸ਼ਟਾਚਾਰ ਨਾਲ ਪੈਦਾ ਹੋਣ ਵਾਲੇ ਹਨ ਇਸਲਈ ਆਤਮਾ ਪੁਕਾਰਦੀ ਹੈ - ਬਾਬਾ ਅਸੀਂ ਪਤਿਤ ਬਣ ਗਏ ਹਾਂ। ਪਾਵਨ ਹੋਣ ਦੇ ਲਈ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਹਨ। ਅੱਛਾ, ਇਸ਼ਨਾਨ ਕੀਤਾ ਤਾਂ ਪਾਵਨ ਹੋ ਜਾਣਾ ਚਾਹੀਦਾ ਨਾ। ਫ਼ੇਰ ਘੜੀ - ਘੜੀ ਧੱਕੇ ਕਿਉਂ ਖਾਂਦੇ ਹਨ? ਧੱਕੇ ਖਾਂਦੇ ਪੌੜੀ ਥੱਲੇ ਉਤਰਦੇ - ਉਤਰਦੇ ਪਾਪ ਆਤਮਾ ਬਣ ਜਾਂਦੇ ਹਨ। 84 ਦਾ ਰਾਜ਼ ਤੁਸੀਂ ਬੱਚਿਆਂ ਨੂੰ ਬਾਪ ਹੀ ਬੈਠ ਸਮਝਾਉਂਦੇ ਹਨ ਹੋਰ ਧਰਮ ਵਾਲੇ ਤਾਂ 84 ਜਨਮ ਲੈਂਦੇ ਨਹੀਂ। ਤੁਹਾਡੇ ਕੋਲ ਇਹ 84 ਜਨਮਾਂ ਦਾ ਚਿੱਤਰ (ਪੌੜੀ) ਬੜਾ ਚੰਗਾ ਬਣਿਆ ਹੋਇਆ ਹੈ। ਕਲਪ ਬ੍ਰਿਖ ਦਾ ਵੀ ਚਿੱਤਰ ਹੈ ਗੀਤਾ ਵਿੱਚ। ਪਰ ਭਗਵਾਨ ਨੇ ਗੀਤਾ ਕਦੋ ਸੁਣਾਈ, ਕੀ ਆਕੇ ਕੀਤਾ, ਇਹ ਕੁਝ ਨਹੀਂ ਜਾਣਦੇ। ਹੋਰ ਧਰਮ ਵਾਲੇ ਆਪਣੇ - ਆਪਣੇ ਸ਼ਾਸਤ੍ਰ ਨੂੰ ਜਾਣਦੇ ਹਨ, ਭਾਰਤਵਾਸੀ ਬਿਲਕੁਲ ਨਹੀਂ ਜਾਣਦੇ। ਬਾਪ ਕਹਿੰਦੇ ਹਨ ਮੈਂ ਸੰਗਮਯੁਗ ਤੇ ਹੀ ਸਵਰਗ ਦੀ ਸਥਾਪਨਾ ਕਰਨ ਆਉਂਦਾ ਹਾਂ। ਡਰਾਮਾ ਵਿੱਚ ਚੇੰਜ ਹੋ ਨਹੀਂ ਸਕਦੀ। ਜੋ ਕੁਝ ਡਰਾਮਾ ਵਿੱਚ ਨੂੰਧ ਹੈ, ਉਹ ਹੂਬਹੂ ਹੋਣਾ ਹੀ ਹੈ। ਇਵੇਂ ਨਹੀਂ, ਹੋਕੇ ਫ਼ੇਰ ਬਦਲ ਜਾਣਾ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਡਰਾਮਾ ਦਾ ਚੱਕਰ ਪੂਰਾ ਬੈਠਾ ਹੋਇਆ ਹੈ। ਇਸ 84 ਦੇ ਚੱਕਰ ਤੋਂ ਤੁਸੀਂ ਕਦੀ ਛੁੱਟ ਨਹੀਂ ਸਕਦੇ ਹੋ ਅਰਥਾਤ ਇਹ ਦੁਨੀਆਂ ਕਦੀ ਖ਼ਤਮ ਨਹੀਂ ਹੋ ਸਕਦੀ। ਵਰਲ੍ਡ ਦੀ ਹਿਸਟਰੀ - ਜਾਗ੍ਰਾਫੀ ਰਿਪੀਟ ਹੁੰਦੀ ਹੀ ਰਹਿੰਦੀ ਹੈ। ਇਹ 84 ਦਾ ਚੱਕਰ (ਪੌੜੀ) ਬਹੁਤ ਜ਼ਰੂਰੀ ਹੈ। ਤ੍ਰਿਮੂਰਤੀ ਅਤੇ ਗੋਲਾ ਤਾਂ ਮੁੱਖ ਚਿੱਤਰ ਹਨ। ਗੋਲੇ ਵਿੱਚ ਕਲੀਅਰ ਵਿਖਾਇਆ ਹੋਇਆ ਹੈ - ਹਰ ਇੱਕ ਯੁੱਗ 1250 ਵਰ੍ਹੇ ਦਾ ਹੈ। ਇਹ ਹੈ ਜਿਵੇਂ ਅੰਨ੍ਹੇ ਦੇ ਅੱਗੇ ਆਇਨਾ। 84 ਜਨਮ - ਪਤ੍ਰੀ ਦਾ ਆਇਨਾ। ਬਾਪ ਤੁਸੀਂ ਬੱਚਿਆਂ ਦੀ ਦਸ਼ਾ ਵਰਨਣ ਕਰਦੇ ਹਨ। ਬਾਪ ਤੁਹਾਨੂੰ ਬੇਹੱਦ ਦੀ ਦਸ਼ਾ ਦੱਸਦੇ ਹਨ। ਹੁਣ ਤੁਸੀਂ ਬੱਚਿਆਂ ਤੇ ਬ੍ਰਹਿਸਪਤੀ ਦੀ ਅਵਿਨਾਸ਼ੀ ਦਸ਼ਾ ਬੈਠੀ ਹੈ। ਫ਼ੇਰ ਹੈ ਪੜ੍ਹਾਈ ਤੇ ਮਦਾਰ। ਕਿਸੇ ਤੇ ਬ੍ਰਹਿਸਪਤੀ ਦੀ, ਕਿਸੇ ਤੇ ਸ਼ੁਕ੍ਰ ਦੀ, ਕਿਸੇ ਤੇ ਰਾਹੂ ਦੀ ਦਸ਼ਾ ਬੈਠੀ ਹੈ। ਨਾਪਾਸ ਹੋਇਆ ਤਾਂ ਰਾਹੂ ਦੀ ਦਸ਼ਾ ਕਹਾਂਗੇ। ਇੱਥੇ ਵੀ ਇਵੇਂ ਹਨ। ਸ਼੍ਰੀਮਤ ਤੇ ਨਹੀਂ ਚੱਲਦੇ ਹਨ ਤਾਂ ਰਾਹੂ ਦੀ ਅਵਿਨਾਸ਼ੀ ਦਸ਼ਾ ਬੈਠ ਜਾਂਦੀ ਹੈ। ਉਹ ਬ੍ਰਹਿਸਪਤੀ ਦੀ ਅਵਿਨਾਸ਼ੀ ਦਸ਼ਾ, ਇਹ ਫ਼ੇਰ ਰਾਹੂ ਦੀ ਦਸ਼ਾ ਹੋ ਜਾਂਦੀ। ਬੱਚਿਆਂ ਨੂੰ ਪੜ੍ਹਾਈ ਤੇ ਪੂਰਾ ਧਿਆਨ ਦੇਣਾ ਚਾਹੀਦਾ, ਇਸ ਵਿੱਚ ਬਹਾਨਾ ਨਹੀਂ ਦੇਣਾ ਚਾਹੀਦਾ। ਸੈਂਟਰ ਦੂਰ ਹਨ, ਇਹ ਹੈ...ਪੈਦਲ ਕਰਨ ਵਿੱਚ 6 ਘੰਟੇ ਵੀ ਲੱਗਣ ਤਾਂ ਵੀ ਪਹੁੰਚਣਾ ਚਾਹੀਦਾ। ਮਨੁੱਖ ਯਾਤਰਾਵਾਂ ਤੇ ਜਾਂਦੇ ਹਨ, ਕਿੰਨੇ ਧੱਕੇ ਖਾਂਦੇ ਹਨ। ਅੱਗੇ ਬਹੁਤ ਪੈਦਲ ਜਾਂਦੇ ਸੀ, ਬੈਲਗਾੜੀ ਵਿੱਚ ਵੀ ਜਾਂਦੇ ਸੀ। ਇਹ ਤਾਂ ਇੱਕ ਸ਼ਹਿਰ ਦੀ ਗੱਲ ਹੈ। ਇਹ ਬਾਪ ਦੀ ਕਿੰਨੀ ਵੱਡੀ ਯੂਨੀਵਰਸਿਟੀ ਹੈ, ਜਿਸ ਨਾਲ ਤੁਸੀਂ ਇਹ ਲਕਸ਼ਮੀ - ਨਰਾਇਣ ਬਣਦੇ ਹੋ। ਇਵੇਂ ਉੱਚ ਪੜ੍ਹਾਈ ਦੇ ਲਈ ਕੋਈ ਕਹੇ ਦੂਰ ਪੈਂਦਾ ਹੈ ਜਾਂ ਫ਼ੁਰਸਤ ਨਹੀਂ! ਬਾਪ ਕੀ ਕਹਿਣਗੇ? ਇਹ ਬੱਚਾ ਤਾਂ ਲਾਇਕ ਨਹੀਂ ਹੈ। ਬਾਪ ਉਚਾ ਚੁੱਕਣ ਆਉਂਦੇ, ਇਹ ਆਪਣੀ ਸੱਤਿਆਨਾਸ਼ ਕਰ ਦਿੰਦੇ।

ਸ਼੍ਰੀਮਤ ਕਹਿੰਦੀ ਹੈ - ਪਵਿੱਤਰ ਬਣੋ, ਦੈਵੀਗੁਣ ਧਾਰਨ ਕਰੋ। ਇਕੱਠੇ ਰਹਿੰਦੇ ਵੀ ਵਿਕਾਰ ਵਿੱਚ ਨਹੀਂ ਜਾਣਾ ਹੈ। ਵਿੱਚਕਾਰ ਗਿਆਨ - ਯੋਗ ਦੀ ਤਲਵਾਰ ਹੈ, ਸਾਨੂੰ ਤਾਂ ਪਵਿੱਤਰ ਦੁਨੀਆਂ ਦਾ ਮਾਲਿਕ ਬਣਨਾ ਹੈ। ਹੁਣ ਤਾਂ ਪਤਿਤ ਦੁਨੀਆਂ ਦੇ ਮਾਲਿਕ ਹਨ ਨਾ। ਉਹ ਦੇਵਤਾ ਸੀ ਡਬਲ ਸਿਰਤਾਜ਼ ਫ਼ੇਰ ਅੱਧਾਕਲਪ ਬਾਦ ਲਾਇਟ ਦਾ ਤਾਜ਼ ਉਡ ਜਾਂਦਾ ਹੈ। ਇਸ ਵਕ਼ਤ ਲਾਇਟ ਦਾ ਤਾਜ਼ ਕਿਸੇ ਤੇ ਵੀ ਨਹੀਂ ਹੈ। ਸਿਰਫ਼ ਜੋ ਧਰਮ ਸਥਾਪਕ ਹਨ, ਉਨ੍ਹਾਂ ਤੇ ਹੋ ਸਕਦਾ ਹੈ ਕਿਉਂਕਿ ਉਹ ਪਵਿੱਤਰ ਆਤਮਾਵਾਂ ਸ਼ਰੀਰ ਵਿੱਚ ਆਕੇ ਪ੍ਰਵੇਸ਼ ਕਰਦੀਆਂ ਹਨ। ਇਹੀ ਭਾਰਤ ਹੈ, ਜਿਸ ਵਿੱਚ ਡਬਲ ਸਿਰਤਾਜ਼ ਵੀ ਸੀ, ਸਿੰਗਲ ਤਾਜ਼ ਵਾਲੇ ਵੀ ਸੀ। ਹੁਣ ਤੱਕ ਵੀ ਡਬਲ ਸਿਰਤਾਜ਼ ਦੇ ਅੱਗੇ ਸਿੰਗਲ ਤਾਜ਼ ਵਾਲੇ ਮੱਥਾ ਟੇਕਦੇ ਹਨ ਕਿਉਂਕਿ ਉਹ ਹਨ ਪਵਿੱਤਰ ਮਹਾਰਾਜਾ - ਮਹਾਰਾਣੀ। ਮਹਾਰਾਜਾ ਰਾਜਾਵਾਂ ਤੋਂ ਵੱਡੇ ਹੁੰਦੇ ਹਨ, ਉਨ੍ਹਾਂ ਕੋਲ ਵੱਡੀ - ਵੱਡੀ ਜਾਗੀਰ ਹੁੰਦੀ ਹੈ। ਸਭਾ ਵਿੱਚ ਵੀ ਮਹਾਰਾਜਾ ਅੱਗੇ ਰਾਜਾ ਪਿਛੇ ਬੈਠਦੇ ਹਨ ਨੰਬਰਵਾਰ। ਕਾਇਦੇਸਿਰ ਉਨ੍ਹਾਂ ਦੀ ਦਰਬਾਰ ਲੱਗਦੀ ਹੈ। ਇਹ ਵੀ ਈਸ਼ਵਰੀਏ ਦਰਬਾਰ ਹੈ, ਇਸਨੂੰ ਇੰਦ੍ਰੁ ਸਭਾ ਵੀ ਗਾਇਆ ਜਾਂਦਾ ਹੈ। ਤੁਸੀਂ ਗਿਆਨ ਨਾਲ ਪਰੀਆਂ ਬਣਦੇ ਹੋ। ਖ਼ੂਬਸੂਰਤ ਨੂੰ ਪਰੀ ਕਿਹਾ ਜਾਂਦਾ ਹੈ ਨਾ। ਰਾਧੇ - ਕ੍ਰਿਸ਼ਨ ਦੀ ਨੈਚੂਰਲ ਬਿਊਟੀ ਹੈ ਨਾ, ਇਸਲਈ ਸੁੰਦਰ ਕਿਹਾ ਜਾਂਦਾ ਹੈ। ਫੇਰ ਜਦੋ ਕਾਮ ਚਿਤਾ ਤੇ ਬੈਠਦੇ ਹਨ ਤਾਂ ਉਹ ਵੀ ਵੱਖ ਨਾਮ - ਰੂਪ ਵਿੱਚ ਸ਼ਾਮ ਬਣਦੇ ਹਨ। ਸ਼ਾਸਤ੍ਰ ਵਿੱਚ ਕੋਈ ਇਹ ਕੋਈ ਗੱਲਾਂ ਨਹੀਂ ਹਨ। ਗਿਆਨ, ਭਗਤੀ ਅਤੇ ਵੈਰਾਗ, ਤਿੰਨ ਚੀਜ਼ਾਂ ਹਨ। ਗਿਆਨ ਉੱਚ ਤੇ ਉੱਚ ਹੈ। ਹੁਣ ਤੁਸੀਂ ਗਿਆਨ ਪ੍ਰਾਪਤ ਕਰ ਰਹੇ ਹੋ। ਤੁਹਾਨੂੰ ਵੈਰਾਗ ਹੈ ਭਗਤੀ ਤੋਂ। ਇਹ ਸਾਰੀ ਤਮੋਪ੍ਰਧਾਨ ਦੁਨੀਆਂ ਹੁਣ ਖ਼ਤਮ ਹੋਣ ਵਾਲੀ ਹੈ, ਉਨ੍ਹਾਂ ਤੋਂ ਵੈਰਾਗ ਹੈ। ਜਦੋਂ ਨਵਾਂ ਮਕਾਨ ਬਣਾਉਦੇ ਹਨ ਤਾਂ ਪੁਰਾਣੇ ਤੋਂ ਵੈਰਾਗ ਹੋ ਜਾਂਦਾ ਹੈ ਨਾ। ਉਹ ਹੈ ਹੱਦ ਦੀ ਗੱਲ, ਇਹ ਹੈ ਬੇਹੱਦ ਦੀ ਗੱਲ। ਹੁਣ ਬੁੱਧੀ ਨਵੀਂ ਦੁਨੀਆਂ ਵੱਲ ਹੈ। ਇਹ ਹੈ ਪੁਰਾਣੀ ਦੁਨੀਆਂ ਨਰਕ, ਸਤਿਯੁਗ - ਤ੍ਰੇਤਾ ਨੂੰ ਕਿਹਾ ਜਾਂਦਾ ਹੈ ਸ਼ਿਵਾਲਿਆ। ਸ਼ਿਵਬਾਬਾ ਦੀ ਸਥਾਪਨਾ ਕੀਤੀ ਹੋਈ ਹੈ ਨਾ। ਹੁਣ ਇਸ ਵੇਸ਼ਾਲਿਆ ਤੋਂ ਤੁਹਾਨੂੰ ਨਫ਼ਰਤ ਆਉਂਦੀ ਹੈ। ਕਈਆਂ ਨੂੰ ਨਫ਼ਰਤ ਨਹੀਂ ਆਉਂਦੀ ਹੈ। ਵਿਆਹ ਬਰਬਾਦੀ ਕਰ ਗਟਰ ਵਿੱਚ ਡਿੱਗਣਾ ਚਾਹੁੰਦੇ ਹਨ। ਮਨੁੱਖ ਤਾਂ ਸਭ ਹਨ ਵਿਸ਼ਯ ਵੈਤਰਨੀ ਨਦੀ ਵਿੱਚ, ਗੰਦ ਵਿੱਚ ਪਏ ਹਨ। ਇੱਕ - ਦੋ ਨੂੰ ਦੁੱਖ ਦਿੰਦੇ ਹਨ। ਗਾਇਆ ਵੀ ਜਾਂਦਾ ਹੈ ਅੰਮ੍ਰਿਤ ਛੱਡ ਵਿਸ਼ ਕਿਓੰ ਖਾਈਏ। ਜੋ ਕੁਝ ਕਹਿੰਦੇ ਹਨ ਉਸਦਾ ਅਰ੍ਥ ਨਹੀਂ ਸਮਝਦੇ ਹਨ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ। ਸੈਂਸੀਬੁਲ ਟੀਚਰ ਵੇਖਦੇ ਹੀ ਸਮਝ ਲੈਣਗੇ ਕਿ ਇਨ੍ਹਾਂ ਦੀ ਬੁੱਧੀ ਕਿੱਥੇ ਭਟਕ ਰਹੀ ਹੈ, ਕਲਾਸ ਦੇ ਵਿੱਚ ਕੋਈ ਉਬਾਸੀ ਲੈਂਦੇ ਜਾਂ ਝੁਟਕਾ ਖਾਂਦੇ ਹਨ ਤਾਂ ਸਮਝਿਆ ਜਾਂਦਾ ਹੈ ਇਨ੍ਹਾਂ ਦੀ ਬੁੱਧੀ ਕਿੱਥੇ ਘਰਬਾਰ ਜਾਂ ਧੰਧੇ ਵੱਲ ਭਟਕ ਰਹੀ ਹੈ। ਉਬਾਸੀ ਥਕਾਵਟ ਦੀ ਵੀ ਨਿਸ਼ਾਨੀ ਹੈ। ਧੰਧੇ ਵਿੱਚ ਮਨੁੱਖਾਂ ਦੀ ਕਮਾਈ ਹੁੰਦੀ ਰਹਿੰਦੀ ਹੈ ਤਾਂ ਰਾਤ ਨੂੰ 1- 2 ਵਜੇ ਤੱਕ ਵੀ ਬੈਠੇ ਰਹਿੰਦੇ ਹਨ, ਕਦੀ ਉਬਾਸੀ ਨਹੀਂ ਆਉਂਦੀ। ਇਹ ਤਾਂ ਬਾਪ ਕਿੰਨਾ ਖਜ਼ਾਨਾ ਦਿੰਦੇ ਹਨ। ਉਬਾਸੀ ਦੇਣਾ ਘਾਟੇ ਦੀ ਨਿਸ਼ਾਨੀ ਹੈ। ਦੇਵਾਲਾ ਮਾਰਨ ਵਾਲੇ ਗੁਟਕਾ ਖਾਂਦੇ ਬਹੁਤ ਉਬਾਸੀ ਦਿੰਦੇ ਹਨ। ਤੁਹਾਨੂੰ ਤਾਂ ਖਜ਼ਾਨੇ ਦੇ ਪਿਛਾੜੀ ਖਜ਼ਾਨਾ ਮਿਲਦਾ ਰਹਿੰਦਾ ਹੈ ਤਾਂ ਕਿੰਨਾ ਅਟੈਂਸ਼ਨ ਹੋਣਾ ਚਾਹੀਦਾ। ਪੜ੍ਹਾਈ ਵਕ਼ਤ ਕੋਈ ਉਬਾਸੀ ਦਵੇ ਤਾਂ ਸੈਂਸੀਬੁਲ ਟੀਚਰ ਸਮਝ ਜਾਣਗੇ ਕਿ ਇਨ੍ਹਾਂ ਦਾ ਬੁੱਧੀਯੋਗ ਹੋਰ ਵੱਲ ਭਟਕਦਾ ਰਹਿੰਦਾ ਹੈ। ਇੱਥੇ ਬੈਠੇ ਘਰਬਾਰ ਯਾਦ ਆਵੇਗਾ, ਬੱਚੇ ਯਾਦ ਆਉਣਗੇ। ਇੱਥੇ ਤਾਂ ਤੁਹਾਨੂੰ ਭੱਠੀ ਵਿੱਚ ਰਹਿਣਾ ਹੁੰਦਾ ਹੈ, ਹੋਰ ਕੋਈ ਦੀ ਯਾਦ ਨਾ ਆਵੇ। ਸਮਝੋ ਕੋਈ 6 ਦਿਨ ਭੱਠੀ ਵਿੱਚ ਰਿਹਾ, ਪਿਛਾੜੀ ਵਿੱਚ ਕਿਸੇ ਦੀ ਯਾਦ ਆਈ, ਚਿੱਠੀ ਲਿਖੀ ਤਾਂ ਫੇਲ੍ਹ ਕਹਾਂਗੇ ਫ਼ੇਰ 7 ਰੋਜ਼ ਸ਼ੁਰੂ ਕਰੋ। 7 ਰੋਜ਼ ਭੱਠੀ ਵਿੱਚ ਪਾਉਂਦੇ ਹਨ ਕਿ ਸਭ ਬਿਮਾਰੀ ਨਿਕਲ ਜਾਵੇ। ਤੁਸੀਂ ਅੱਧਾਕਲਪ ਦੇ ਮਹਾਨ ਰੋਗੀ ਹੋ। ਬੈਠੇ - ਬੈਠੇ ਅਕਾਲੇ ਮ੍ਰਿਤੂ ਹੋ ਜਾਂਦੀ ਹੈ। ਸਤਿਯੁਗ ਵਿੱਚ ਇਵੇਂ ਕਦੀ ਹੁੰਦਾ ਨਹੀਂ ਹੈ। ਇੱਥੇ ਤਾਂ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੁੰਦੀ ਹੈ। ਮਰਨ ਦੇ ਵਕ਼ਤ ਬਿਮਾਰੀ ਵਿੱਚ ਚਿਲਾਉਂਦੇ ਰਹਿੰਦੇ ਹਨ। ਸਵਰਗ ਵਿੱਚ ਜ਼ਰਾ ਵੀ ਦੁੱਖ ਨਹੀਂ ਹੁੰਦਾ। ਉੱਥੇ ਤਾਂ ਵਕ਼ਤ ਤੇ ਸਮਝਦੇ ਹਨ - ਹੁਣ ਟਾਈਮ ਪੂਰਾ ਹੋਇਆ ਹੈ, ਅਸੀਂ ਇਹ ਸ਼ਰੀਰ ਛੱਡ ਬੱਚੇ ਬਣਦੇ ਹਾਂ। ਇੱਥੇ ਵੀ ਤੁਹਾਨੂੰ ਸ਼ਾਖਸ਼ਤਕਾਰ ਹੋਣਗੇ ਕਿ ਇਹ ਬਣਦੇ ਹਨ। ਇਵੇਂ ਬਹੁਤਿਆਂ ਨੂੰ ਸ਼ਾਖਸ਼ਤਕਾਰ ਹੁੰਦੇ ਹਨ। ਗਿਆਨ ਨਾਲ ਵੀ ਜਾਣਦੇ ਹਨ ਕਿ ਅਸੀਂ ਬੇਗ਼ਰ ਟੁ ਪ੍ਰਿੰਸ ਬਣ ਰਹੇ ਹਾਂ। ਸਾਡੀ ਏਮ ਆਬਜੈਕਟ ਹੀ ਇਹ ਰਾਧੇ - ਕ੍ਰਿਸ਼ਨ ਬਣਨ ਦੀ ਹੈ। ਲਕਸ਼ਮੀ - ਨਾਰਾਇਣ ਨਹੀਂ, ਰਾਧੇ ਕ੍ਰਿਸ਼ਨ ਕਿਉਂਕਿ ਪੂਰੇ 5 ਹਜ਼ਾਰ ਵਰ੍ਹੇ ਤਾਂ ਇਨ੍ਹਾਂ ਦੇ ਹੀ ਕਹਾਂਗੇ। ਲਕਸ਼ਮੀ - ਨਾਰਾਇਣ ਦੇ ਤਾਂ ਫ਼ੇਰ ਵੀ 20 - 25 ਵਰ੍ਹੇ ਘੱਟ ਹੋ ਜਾਂਦੇ ਹਨ ਇਸਲਈ ਕ੍ਰਿਸ਼ਨ ਦੀ ਮਹਿਮਾ ਜ਼ਿਆਦਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਕਿ ਰਾਧੇ - ਕ੍ਰਿਸ਼ਨ ਹੀ ਫ਼ੇਰ ਉਹ ਲਕਸ਼ਮੀ - ਨਾਰਾਇਣ ਬਣਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ, ਇਹ ਪੜ੍ਹਾਈ ਹੈ। ਹਰ ਇੱਕ ਪਿੰਡ - ਪਿੰਡ ਵਿੱਚ ਸੈਂਟਰ ਖੁਲ੍ਹਦੇ ਜਾਂਦੇ ਹਨ। ਤੁਹਾਡੀ ਇਹ ਹੈ ਯੂਨੀਵਰਸਿਟੀ ਕਮ ਹਾਸਪਿਟਲ। ਇਸ ਵਿੱਚ ਸਿਰਫ਼ 3 ਪੈਰ ਧਰਤੀ ਚਾਹੀਦੀ। ਵੰਡਰ ਹੈ ਨਾ। ਜਿਨ੍ਹਾਂ ਦੀ ਤਕਦੀਰ ਵਿੱਚ ਹੈ ਤਾਂ ਉਹ ਆਪਣੇ ਕਮਰੇ ਵਿੱਚ ਵੀ ਸਤਸੰਗ ਖੋਲ੍ਹ ਦਿੰਦੇ ਹਨ। ਇੱਥੇ ਜੋ ਬਹੁਤ ਪੈਸੇ ਵਾਲੇ ਹਨ, ਉਨ੍ਹਾਂ ਦੇ ਪੈਸੇ ਤਾਂ ਸਭ ਮਿੱਟੀ ਵਿੱਚ ਮਿਲ ਜਾਣੇ ਹਨ। ਤੁਸੀਂ ਬਾਪ ਤੋਂ ਵਰਸਾ ਲੈ ਰਹੇ ਹੋ ਭਵਿੱਖ 21 ਜਨਮਾਂ ਦੇ ਲਈ। ਬਾਪ ਖ਼ੁਦ ਕਹਿੰਦੇ ਹਨ - ਇਸ ਪੁਰਾਣੀ ਦੁਨੀਆਂ ਨੂੰ ਵੇਖਦੇ ਹੋਏ ਬੁੱਧੀ ਦਾ ਯੋਗ ਉੱਥੇ ਲਗਾਓ, ਕਰਮ ਕਰਦੇ ਹੋਏ ਇਹ ਪ੍ਰੈਕਟਿਸ ਕਰੋ। ਹਰ ਗੱਲ ਵੇਖਣੀ ਹੁੰਦੀ ਹੈ ਨਾ। ਤੁਹਾਡੀ ਹੁਣ ਪ੍ਰੈਕਟਿਸ ਹੋ ਰਹੀ ਹੈ। ਬਾਪ ਸਮਝਾਉਂਦੇ ਹਨ ਹਮੇਸ਼ਾ ਸ਼ੁੱਧ ਕਰਮ ਕਰੋ, ਅਸ਼ੁੱਧ ਕੋਈ ਕੰਮ ਨਾ ਕਰੋ। ਕੋਈ ਵੀ ਬਿਮਾਰੀ ਹੈ ਤਾਂ ਸਰ੍ਜਨ ਬੈਠਾ ਹੈ, ਉਸ ਨਾਲ ਰਾਏ ਕਰੋ। ਹਰ ਇੱਕ ਦੀ ਬਿਮਾਰੀ ਆਪਣੀ ਹੈ, ਸਰ੍ਜਨ ਤੋਂ ਤਾਂ ਚੰਗੀ ਰਾਏ ਮਿਲੇਗੀ। ਪੁੱਛ ਸਕਦੇ ਹੋ ਇਸ ਹਾਲਤ ਵਿੱਚ ਕੀ ਕਰੀਏ? ਅਟੈਂਸ਼ਨ ਰੱਖਣਾ ਹੈ ਕਿ ਕੋਈ ਵਿਕਰਮ ਨਾ ਹੋ ਜਾਵੇ।

ਇਹ ਵੀ ਗਾਇਨ ਹੈ ਜਿਵੇਂ ਅੰਨ ਉਵੇਂ ਮਨ। ਮਾਸ ਖ਼ਰੀਦ ਕਰਨ ਵਾਲੇ ਤੇ, ਵੇਚਣ ਵਾਲੇ ਤੇ, ਖਵਾਉਣ ਵਾਲੇ ਤੇ ਵੀ ਪਾਪ ਲੱਗਦਾ ਹੈ। ਪਤਿਤ - ਪਾਵਨ ਬਾਪ ਤੋਂ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ। ਸਰ੍ਜਨ ਤੋਂ ਲੁਕਾਵੋਗੇ ਤਾਂ ਬਿਮਾਰੀ ਛੁਟੇਗੀ ਨਹੀਂ। ਇਹ ਹੈ ਬੇਹੱਦ ਦਾ ਅਵਿਨਾਸ਼ੀ ਸਰ੍ਜਨ। ਇਨ੍ਹਾਂ ਗੱਲਾਂ ਨੂੰ ਦੁਨੀਆਂ ਤਾਂ ਨਹੀਂ ਜਾਣਦੀ ਹੈ। ਤੁਹਾਨੂੰ ਵੀ ਹੁਣ ਨਾਲੇਜ਼ ਮਿਲ ਰਹੀ ਹੈ ਫ਼ੇਰ ਵੀ ਯੋਗ ਵਿੱਚ ਬਹੁਤ ਕਮੀ ਹੈ। ਯਾਦ ਬਿਲਕੁਲ ਕਰਦੇ ਨਹੀਂ ਹਨ। ਇਹ ਤਾਂ ਬਾਬਾ ਜਾਣਦੇ ਹਨ ਫੱਟ ਨਾਲ ਯਾਦ ਕੋਈ ਠਹਿਰ ਨਹੀਂ ਜਾਵੇਗੀ। ਨੰਬਰਵਾਰ ਤਾਂ ਹਨ ਨਾ। ਜਦੋ ਯਾਦ ਦੀ ਯਾਤਰਾ ਪੂਰੀ ਹੋਵੇਗੀ ਉਦੋਂ ਕਹਾਂਗੇ ਕਰਮਾਤੀਤ ਅਵਸਥਾ ਪੂਰੀ ਹੋਈ, ਫ਼ੇਰ ਲੜ੍ਹਾਈ ਵੀ ਪੂਰੀ ਲਗੇਗੀ, ਉਦੋਂ ਤੱਕ ਕੁਝ ਨਾ ਕੁਝ ਹੁੰਦਾ ਫ਼ੇਰ ਬੰਦ ਹੁੰਦਾ ਰਹੇਗਾ। ਲਡ਼ਾਈ ਤਾਂ ਕਦੀ ਵੀ ਛਿੜ ਸਕਦੀ ਹੈ। ਪਰ ਵਿਵੇਕ ਕਹਿੰਦਾ ਹੈ ਜਦੋਂ ਤੱਕ ਰਾਜਾਈ ਸਥਾਪਨ ਨਹੀਂ ਹੋਈ ਹੈ ਉਦੋਂ ਤੱਕ ਵੱਡੀ ਲੜਾਈ ਨਹੀਂ ਲਗੇਗੀ। ਥੋੜੀ - ਥੋੜੀ ਲੱਗਕੇ ਬੰਦ ਹੋ ਜਾਵੇਗੀ। ਇਹ ਤਾਂ ਕੋਈ ਨਹੀਂ ਜਾਣਦੇ ਕਿ ਰਾਜਾਈ ਸਥਾਪਨ ਹੋ ਰਹੀ ਹੈ। ਸਤੋਪ੍ਰਧਾਨ, ਸਤੋ, ਰਜ਼ੋ, ਤਮੋ ਬੁੱਧੀ ਤਾਂ ਹੈ ਨਾ। ਤੁਹਾਡੇ ਵਿੱਚ ਵੀ ਸਤੋਪ੍ਰਧਾਨ ਬੁੱਧੀ ਵਾਲੇ ਚੰਗੀ ਤਰ੍ਹਾਂ ਯਾਦ ਕਰਦੇ ਰਹਿਣਗੇ। ਬ੍ਰਾਹਮਣ ਤਾਂ ਹੁਣ ਲੱਖਾਂ ਦੀ ਅੰਦਾਜ਼ ਵਿੱਚ ਹੋਣਗੇ ਪਰ ਉਸ ਵਿੱਚ ਵੀ ਸਗੇ ਅਤੇ ਲਗੇ ਤਾਂ ਹਨ ਨਾ। ਸਗੇ ਚੰਗੀ ਸਰਵਿਸ ਕਰਣਗੇ, ਮਾਂ - ਬਾਪ ਦੀ ਮਤ ਤੇ ਚੱਲਣਗੇ। ਲਗੇ ਰਾਵਣ ਦੀ ਮਤ ਤੇ ਚੱਲਣਗੇ। ਕੁਝ ਰਾਵਣ ਦੀ ਮਤ ਤੇ, ਕੁਝ ਰਾਮ ਦੀ ਮਤ ਤੇ ਲੰਗੜਾਉਂਦੇ ਚੱਲਣਗੇ। ਬੱਚਿਆਂ ਨੇ ਗੀਤਾ ਸੁਣਿਆ। ਕਹਿੰਦੇ ਹਨ - ਬਾਬਾ, ਇਹੋ ਜਿਹੀ ਥਾਂ ਲੈ ਚਲੋ ਜਿੱਥੇ ਚੈਨ ਹੋਵੇ। ਸਵਰਗ ਵਿੱਚ ਚੈਨ ਹੀ ਚੈਨ ਹੈ, ਦੁੱਖ ਦਾ ਨਾਮ ਨਹੀਂ। ਸਵਰਗ ਕਿਹਾ ਹੀ ਜਾਂਦਾ ਹੈ ਸਤਿਯੁਗ ਨੂੰ। ਹੁਣ ਤਾਂ ਹੈ ਕਲਯੁਗ। ਇੱਥੇ ਫ਼ੇਰ ਸਵਰਗ ਕਿਥੋਂ ਆਇਆ। ਤੁਹਾਡੀ ਬੁੱਧੀ ਹੁਣ ਸਵੱਛ ਬਣਦੀ ਜਾਂਦੀ ਹੈ। ਸਵੱਛ ਬੁੱਧੀ ਵਾਲਿਆਂ ਨੂੰ ਮਲੇਛ ਬੁੱਧੀ ਨਮਨ ਕਰਦੇ ਹਨ। ਪਵਿੱਤਰ ਰਹਿਣ ਵਾਲਿਆਂ ਦਾ ਮਾਨ ਹੈ। ਸੰਨਿਆਸੀ ਪਵਿੱਤਰ ਹਨ ਤਾਂ ਗ੍ਰਹਿਸਥੀ ਉਨ੍ਹਾਂ ਨੂੰ ਮੱਥਾ ਟੇਕਦੇ ਹਨ। ਸੰਨਿਆਸੀ ਤਾਂ ਵਿਕਾਰ ਨਾਲ ਜਨਮ ਲੈ ਫ਼ੇਰ ਸੰਨਿਆਸੀ ਬਣਦੇ ਹਨ। ਦੇਵਤਾਵਾਂ ਨੂੰ ਤਾਂ ਕਿਹਾ ਹੀ ਜਾਂਦਾ ਹੈ ਸੰਪੂਰਨ ਨਿਰਵਿਕਾਰੀ। ਸੰਨਿਆਸੀਆਂ ਨੂੰ ਕਦੀ ਸੰਪੂਰਨ ਨਿਰਵਿਕਾਰੀ ਨਹੀਂ ਕਹਾਂਗੇ। ਤਾਂ ਤੁਸੀਂ ਬੱਚਿਆਂ ਨੂੰ ਅੰਦਰ ਬਹੁਤ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਇਸਲਈ ਕਿਹਾ ਜਾਂਦਾ ਗਏ ਅਤੀਇੰਦ੍ਰੀਏ ਸੁੱਖ ਪੁੱਛਣਾ ਹੋਵੇ ਤਾਂ ਗੋਪ - ਗੋਪੀਆਂ ਤੋਂ ਪੁਛੋ, ਜੋ ਬਾਪ ਤੋਂ ਵਰਸਾ ਲੈ ਰਹੇ ਹਨ, ਪੜ੍ਹ ਰਹੇ ਹਨ। ਇੱਥੇ ਸਮੁੱਖ ਸੁਣਨ ਦਾ ਨਸ਼ਾ ਚੜ੍ਹਦਾ ਹੈ ਫ਼ੇਰ ਕਿਸੇ ਦਾ ਕਾਇਮ ਰਹਿੰਦਾ ਹੈ, ਕਿਸੇ ਦਾ ਤਾਂ ਝੱਟ ਉਡ ਜਾਂਦਾ ਹੈ। ਸੰਗਦੋਸ਼ ਦੇ ਕਾਰਨ ਨਸ਼ਾ ਸਥਾਈ ਨਹੀਂ ਰਹਿੰਦਾ। ਤੁਹਾਡੇ ਸੈਂਟਰਸ ਤੇ ਇਵੇਂ ਬਹੁਤ ਆਉਂਦੇ ਹਨ। ਥੋੜ੍ਹਾ ਨਸ਼ਾ ਚੜ੍ਹਿਆ ਫ਼ੇਰ ਪਾਰਟੀ ਆਦਿ ਵਿੱਚ ਕਿੱਥੇ ਗਏ, ਸ਼ਰਾਬ, ਬੀੜੀ ਆਦਿ ਪਿਆ, ਖ਼ਤਮ। ਸੰਗਦੋਸ਼ ਬਹੁਤ ਖ਼ਰਾਬ ਹੈ। ਹੰਸ ਅਤੇ ਬਗੁਲੇ ਇਕੱਠੇ ਰਹਿ ਨਾ ਸੱਕਣ। ਪਤੀ ਹੰਸ ਬਣਦਾ ਤਾਂ ਪਤਨੀ ਬਗੁਲਾ ਬਣ ਜਾਂਦੀ। ਕਿੱਥੇ ਫ਼ੇਰ ਇਸਤ੍ਰੀ ਹੰਸਣੀ ਬਣ ਜਾਂਦੀ, ਪਤੀ ਬਗੁਲਾ ਹੋ ਪੈਂਦਾ। ਕਹੇ ਪਵਿੱਤਰ ਬਣੋ ਤਾਂ ਮਾਰ ਖਾਏ। ਕੋਈ - ਕੋਈ ਘਰ ਵਿੱਚ ਸਭ ਹੰਸ ਹੁੰਦੇ ਹਨ ਫ਼ੇਰ ਤੁਰਦੇ - ਤੁਰਦੇ ਹੰਸ ਦੇ ਬਦਲੇ ਬਗੁਲਾ ਬਣ ਪੈਂਦੇ ਹਨ। ਬਾਪ ਤਾਂ ਕਹਿੰਦੇ ਆਪਣੇ ਨੂੰ ਸਭ ਸੁੱਖਦਾਈ ਬਣਾਓ। ਬੱਚਿਆਂ ਨੂੰ ਵੀ ਸੁੱਖਦਾਈ ਬਣਾਓ। ਇਹ ਤਾਂ ਦੁੱਖਧਾਮ ਹੈ ਨਾ। ਹੁਣ ਤਾਂ ਬਹੁਤ ਆਫ਼ਤਾਵਾਂ ਆਉਣੀਆਂ ਹਨ ਫੇਰ ਵੇਖਣਾ ਕਿਵੇਂ ਤ੍ਰਾਹੀ - ਤ੍ਰਾਹੀ ਕਰਦੇ ਹਨ। ਅਰੇ, ਬਾਪ ਆਇਆ, ਅਸੀਂ ਬਾਪ ਤੋਂ ਵਰਸਾ ਨਹੀਂ ਪਾਇਆ ਫ਼ੇਰ ਤਾਂ ਟੂ ਲੈਟ ਹੋ ਜਾਵੋਗੇ। ਬਾਪ ਸਵਰਗ ਦੀ ਬਾਦਸ਼ਾਹੀ ਦਿੰਦੇ ਹਨ, ਉਹ ਗਵਾ ਬੈਠਦੇ ਇਸਲਈ ਬਾਬਾ ਸਮਝਾਉਂਦੇ ਹਨ ਕਿ ਬਾਬਾ ਦੇ ਕੋਲ ਹਮੇਸ਼ਾ ਮਜਬੂਤ ਨੂੰ ਲੈ ਆਓ। ਜੋ ਖ਼ੁਦ ਸਮਝਕੇ ਦੂਜਿਆਂ ਨੂੰ ਵੀ ਸਮਝ ਸੱਕਣ। ਬਾਕੀ ਬਾਬਾ ਕੋਈ ਸਿਰਫ ਵੇਖਣ ਦੀ ਚੀਜ਼ ਤਾਂ ਹੈ ਨਹੀਂ। ਸ਼ਿਵਬਾਬਾ ਕਿੱਥੇ ਵਿਖਾਈ ਪੈਂਦਾ ਹੈ। ਆਪਣੀ ਆਤਮਾ ਨੂੰ ਵੇਖਿਆ ਹੈ ਕੀ? ਸਿਰਫ਼ ਜਾਣਦੇ ਹੋ। ਉਵੇਂ ਪ੍ਰਮਾਤਮਾ ਨੂੰ ਵੀ ਜਾਣਨਾ ਹੈ। ਦਿਵਯ ਦ੍ਰਿਸ਼ਟੀ ਬਗ਼ੈਰ ਉਨ੍ਹਾਂ ਨੂੰ ਕੋਈ ਵੇਖਿਆ ਨਹੀਂ ਜਾ ਸਕਦਾ। ਦਿਵਯ ਦ੍ਰਿਸ਼ਟੀ ਵਿੱਚ ਹੁਣ ਤੁਸੀਂ ਸਤਿਯੁਗ ਵੇਖਦੇ ਹੋ ਫ਼ੇਰ ਉੱਥੇ ਪ੍ਰੈਕਟੀਕਲ ਵਿੱਚ ਚੱਲਣਾ ਹੈ। ਕਲਯੁਗ ਵਿਨਾਸ਼ ਉਦੋਂ ਹੋਵੇਗਾ ਜਦੋ ਤੁਸੀਂ ਬੱਚੇ ਕਰਮਾਤੀਤ ਅਵਸਥਾ ਨੂੰ ਪਹੁੰਚੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਪੁਰਾਣੀ ਦੁਨੀਆਂ ਨੂੰ ਵੇਖਦੇ ਹੋਏ ਬੁੱਧੀ ਦਾ ਯੋਗ ਬਾਪ ਜਾਂ ਨਵੀਂ ਦੁਨੀਆਂ ਵੱਲ ਲੱਗਾ ਰਹੇ। ਧਿਆਨ ਰਹੇ - ਕਰਮਇੰਦ੍ਰੀਆਂ ਨਾਲ ਕੋਈ ਵਿਕਰਮ ਨਾ ਹੋ ਜਾਵੇ। ਹਮੇਸ਼ਾ ਸ਼ੁੱਧ ਕਰਮ ਕਰਣੇ ਹਨ, ਅੰਦਰ ਕੋਈ ਬਿਮਾਰੀ ਹੈ ਤਾਂ ਸਰ੍ਜਨ ਦੀ ਰਾਏ ਲੈਣੀ ਹੈ।

2. ਸੰਗਦੋਸ਼ ਬਹੁਤ ਖ਼ਰਾਬ ਹੈ, ਇਸਤੋਂ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ। ਆਪਣੇ ਨੂੰ ਅਤੇ ਪਰਿਵਾਰ ਨੂੰ ਸੁੱਖਦਾਈ ਬਣਾਉਣਾ ਹੈ। ਪੜ੍ਹਾਈ ਦੇ ਲਈ ਕਦੀ ਬਹਾਨਾ ਨਹੀਂ ਦੇਣਾ ਹੈ।
 

ਵਰਦਾਨ:-
ਆਪਣਾ ਸਭ ਕੁਝ ਸੇਵਾ ਵਿੱਚ ਅਰਪਿਤ ਕਰਨ ਵਾਲੇ ਗੁਪਤ ਦਾਨੀ ਪੁੰਨਯ ਭਵ :

ਜੋ ਵੀ ਸੇਵਾ ਕਰਦੇ ਹੋ ਉਹਨੂੰ ਵਿਸ਼ਵ ਕਲਿਆਣ ਦੇ ਲਈ ਅਰਪਿਤ ਕਰਦੇ ਚਲੋ। ਜਿਵੇਂ ਭਗਤੀ ਵਿੱਚ ਜੋ ਗੁਪਤ ਦਾਨੀ ਪੁੰਨਯ ਆਤਮਾਵਾਂ ਹੁੰਦੀਆਂ ਹਨ ਉਹ ਇਹੀ ਸੰਕਲਪ ਕਰਦੀਆਂ ਹਨ ਕਿ ਸਰਵ ਦੇ ਭਲੇ ਲਈ ਹੋਵੇ। ਇਵੇਂ ਤੁਹਾਡਾ ਹਰ ਸੰਕਲਪ ਸੇਵਾ ਵਿੱਚ ਅਰਪਿਤ ਹੋਵੇ। ਕਦੀ ਆਪਣੇਪਨ ਦੀ ਕਾਮਨਾ ਨਹੀਂ ਰੱਖੋ। ਸ੍ਰਵ ਪ੍ਰਤੀ ਸੇਵਾ ਕਰੋ। ਜੋ ਸੇਵਾ ਵਿਘਨ ਰੂਪ ਬਣੇ ਉਹਨੂੰ ਸੱਚੀ ਸੇਵਾ ਨਹੀਂ ਕਹਾਂਗੇ ਇਸਲਈ ਆਪਣਾ ਪਨ ਛੱਡ ਗੁਪਤ ਅਤੇ ਸੱਚੇ ਸੇਵਾਧਾਰੀ ਬਣ ਸੇਵਾ ਨਾਲ ਵਿਸ਼ਵ ਕਲਿਆਣ ਕਰਦੇ ਚਲੋ।

ਸਲੋਗਨ:-
ਹਰ ਗੱਲ ਪ੍ਰਭੂ ਅਰਪਨ ਕਰ ਦਿਉ ਤਾਂ ਆਉਣ ਵਾਲੇ ਮੁਸ਼ਕਿਲਾਤਾਂ ਸਹਿਜ ਅਨੁਭਵ ਹੋਣਗੀਆਂ।