03.04.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬਾਪ ਦੀ ਯਾਦ ਵਿੱਚ ਐਕੁਰੇਟ ਰਹੋ ਤਾਂ ਤੁਹਾਡਾ ਚਿਹਰਾ ਸਦਾ ਚਮਕਦਾ ਹੋਇਆ ਖੁਸ਼ਨੁਮਾ ਰਹੇਗਾ"

ਪ੍ਰਸ਼ਨ:-
ਯਾਦ ਵਿੱਚ ਬੈਠਣ ਦੀ ਵਿਧੀ ਕਿਹੜੀ ਹੈ ਅਤੇ ਉਸ ਤੋਂ ਲਾਭ ਕੀ - ਕੀ ਹੁੰਦਾ ਹੈ?

ਉੱਤਰ:-
ਜਦੋਂ ਯਾਦ ਵਿੱਚ ਬੈਠਦੇ ਹੋ ਤਾਂ ਬੁੱਧੀ ਤੋਂ ਸਭ ਧੰਦੇਧੋਰੀ ਆਦਿ ਦੀ ਪੰਚਾਇਤ ਨੂੰ ਭੁੱਲ ਆਪਣੇ ਨੂੰ ਦੇਹੀ(ਆਤਮਾ) ਸਮਝੋ। ਦੇਹ ਅਤੇ ਦੇਹ ਦੇ ਸੰਬੰਧਾਂ ਦੀ ਬਹੁਤ ਜਾਲ ਹੈ, ਉਸ ਜਾਲ ਨੂੰ ਹੱਪ ਕਰਕੇ ਦੇਹ - ਅਭਿਮਾਨ ਤੋੰ ਪਰੇ ਹੋ ਜਾਵੋ ਮਤਲਬ ਆਪ ਮੁਏ ਮਰ ਗਈ ਦੁਨੀਆਂ। ਜਿਉਂਦੇ ਜੀ ਸਭ ਕੁਝ ਭੁੱਲ ਇੱਕ ਬਾਪ ਦੀ ਯਾਦ ਰਹੇ, ਇਹ ਹੈ ਅਸ਼ਰੀਰੀ ਅਵਸਥਾ, ਇਸ ਨਾਲ ਆਤਮਾ ਦੀ ਕੱਟ ਉਤਰਦੀ ਜਾਵੇਗੀ।

ਗੀਤ:-
ਰਾਤ ਕੇ ਰਾਹੀ...

ਓਮ ਸ਼ਾਂਤੀ
ਬੱਚੇ ਯਾਦ ਦੀ ਯਾਤਰਾ ਵਿੱਚ ਬੈਠੇ ਹਨ, ਜਿਸਨੂੰ ਕਹਿੰਦੇ ਹਨ ਨੇਸ਼ਠਾ ਵਿੱਚ ਅਤੇ ਸ਼ਾਂਤੀ ਵਿੱਚ ਬੈਠੇ ਹਨ। ਸਿਰ੍ਫ ਸ਼ਾਂਤੀ ਵਿੱਚ ਨਹੀਂ ਬੈਠਦੇ ਹਨ, ਕੁਝ ਕਰ ਰਹੇ ਹਨ। ਸਵਧਰਮ ਵਿੱਚ ਟਿਕੇ ਹੋਏ ਹਨ। ਪ੍ਰੰਤੂ ਯਾਤ੍ਰਾ ਤੇ ਵੀ ਹੋ। ਇਹ ਯਾਤ੍ਰਾ ਸਿਖਾਉਣ ਵਾਲਾ ਬਾਪ ਨਾਲ ਵੀ ਲੈ ਜਾਂਦੇ ਹਨ। ਉਹ ਹੁੰਦੇਂ ਹਨ ਜਿਸਮਾਨੀ ਬ੍ਰਾਹਮਣ, ਜੋ ਨਾਲ ਲੈ ਜਾਂਦੇ ਹਨ। ਤੁਸੀਂ ਹੋ ਰੂਹਾਨੀ ਬ੍ਰਾਹਮਣ, ਬ੍ਰਾਹਮਣਾਂ ਦਾ ਵਰਨ ਅਤੇ ਕੁਲ ਕਹਾਂਗੇ। ਹੁਣ ਬੱਚੇ ਯਾਦ ਦੀ ਯਾਤ੍ਰਾ ਵਿੱਚ ਬੈਠੇ ਹੋ ਹੋਰ ਸਤਿਸੰਗਾਂ ਵਿੱਚ ਬੈਠਦੇ ਹੋਣਗੇ ਤਾਂ ਗੁਰੂ ਦੀ ਯਾਦ ਆਵੇਗੀ। ਗੁਰੂ ਆਕੇ ਪ੍ਰਵਚਨ ਸੁਣਾਵੇ। ਉਹ ਹੈ ਸਾਰਾ ਭਗਤੀ ਮਾਰਗ। ਇਹ ਯਾਦ ਦੀ ਯਾਤ੍ਰਾ ਹੈ ਜਿਸ ਨਾਲ ਵਿਕਰਮ ਵਿਨਾਸ਼ ਹੁੰਦੇਂ ਹਨ। ਤੁਸੀਂ ਯਾਦ ਵਿੱਚ ਬੈਠਦੇ ਹੋ, ਜੰਕ ਮਤਲਬ ਕੱਟ ਕੱਢਣ ਦੇ ਲਈ। ਬਾਪ ਦਾ ਡਾਇਰੈਕਸ਼ਨ ਹੈ ਯਾਦ ਨਾਲ ਕੱਟ ਨਿਕਲੇਗੀ ਕਿਉਂਕਿ ਪਤਿਤ - ਪਾਵਨ ਮੈਂ ਹੀ ਹਾਂ। ਮੈਂ ਕਿਸੇ ਦੀ ਯਾਦ ਨਾਲ ਨਹੀਂ ਆਉਂਦਾ ਹਾਂ। ਮੇਰਾ ਆਉਣਾ ਵੀ ਡਰਾਮੇ ਵਿੱਚ ਨੂੰਧ ਹੈ। ਜਦੋਂ ਪਤਿਤ ਦੁਨੀਆਂ ਬਦਲ ਕੇ ਪਾਵਨ ਦੁਨੀਆਂ ਹੋਣੀ ਹੈ, ਆਦਿ - ਸਨਾਤਨ ਦੇਵੀ - ਦੇਵਤਾ ਧਰਮ ਜੋ ਪ੍ਰਾਏ ਲੋਪ ਹੈ, ਉਸਦੀ ਸਥਾਪਨਾ ਫਿਰ ਤੋਂ ਬ੍ਰਹਮਾ ਦਵਾਰਾ ਕਰਦੇ ਹਨ। ਜਿਸ ਬ੍ਰਹਮਾ ਦੇ ਲਈ ਹੀ ਸਮਝਾਇਆ ਹੈ - ਬ੍ਰਹਮਾ ਸੋ ਵਿਸ਼ਨੂੰ, ਸੈਕਿੰਡ ਵਿੱਚ ਬਣਦੇ ਹਨ। ਫਿਰ ਵਿਸ਼ਨੂੰ ਤੋਂ ਬ੍ਰਹਮਾ ਬਣਨ ਵਿੱਚ 5 ਹਜ਼ਾਰ ਵਰ੍ਹੇ ਲਗਦੇ ਹਨ। ਇਹ ਵੀ ਬੁੱਧੀ ਨਾਲ ਸਮਝਣ ਦੀਆਂ ਗੱਲਾਂ ਹਨ। ਤੁਸੀਂ ਜੋ ਸ਼ੁਦ੍ਰ ਸੀ, ਹੁਣ ਬ੍ਰਾਹਮਣ ਵਰਨ ਵਿੱਚ ਆਏ ਹੋ। ਤੁਸੀਂ ਬ੍ਰਾਹਮਣ ਬਣਦੇ ਹੋ ਤਾਂ ਸ਼ਿਵਬਾਬਾ ਬ੍ਰਹਮਾ ਦਵਾਰਾ ਤੁਹਾਨੂੰ ਇਹ ਯਾਦ ਦੀ ਯਾਤ੍ਰਾ ਸਿਖਾਉਂਦੇ ਹਨ, ਖਾਦ ਕੱਢਣ ਦੇ ਲਈ। ਇਹ ਰਚਨਾ ਦਾ ਚੱਕਰ ਕਿਵੇਂ ਫਿਰਦਾ ਹੈ ਸੋ ਤਾਂ ਸਮਝ ਗਏ। ਇਸ ਵਿੱਚ ਕੋਈ ਦੇਰੀ ਨਹੀਂ ਲਗਦੀ ਹੈ। ਹੁਣ ਹੈ ਵੀ ਬਰੋਬਰ ਕਲਯੁਗ। ਉਹ ਸਿਰ੍ਫ ਕਹਿੰਦੇ ਹਨ - ਕਲਯੁਗ ਦੀ ਹੁਣ ਆਦਿ ਹੈ ਅਤੇ ਬਾਪ ਦੱਸਦੇ ਹਨ ਕਲਯੁਗ ਦਾ ਅੰਤ ਹੈ। ਘੋਰ ਹਨ੍ਹੇਰਾ ਹੈ। ਬਾਪ ਕਹਿੰਦੇ ਹਨ, ਤੁਹਾਨੂੰ ਇਹਨਾਂ ਸਭਨਾਂ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦਾ ਹਾਂ।

ਤੁਸੀਂ ਬੱਚੇ ਸਵੇਰੇ ਜਦੋੰ ਇੱਥੇ ਬੈਠਦੇ ਹੋ ਤਾਂ ਯਾਦ ਵਿੱਚ ਬੈਠਣਾ ਹੁੰਦਾ ਹੈ। ਨਹੀਂ ਤਾਂ ਮਾਇਆ ਦੇ ਤੂਫ਼ਾਨ ਆਉਣਗੇ। ਧੰਧੇ - ਧੋਰੀ ਵੱਲ ਬੁੱਧੀਯੋਗ ਜਾਵੇਗਾ। ਇਹ ਸਭ ਬਾਹਰ ਦੀ ਪੰਚਾਇਤ ਹੈ ਨਾ। ਜਿਵੇੰ ਮੱਕੜੀ ਕਿੰਨੇਂ ਜਾਲੇ ਕੱਢਦੀ ਹੈ। ਸਾਰਾ ਹੱਪ ਵੀ ਕਰ ਲੈਂਦੀ ਹੈ। ਦੇਹ ਦਾ ਕਿੰਨਾ ਪਰਪੰਚ ਹੈ। ਕਾਕਾ, ਚਾਚਾ, ਮਾਮਾ, ਗੁਰੂ ਗੋਸਾਈ ਕਿੰਨੇਂ ਜਾਲ ਵਿਖਾਈ ਪੈਂਦੇ ਹਨ। ਉਹ ਸਾਰੀ ਹੱਪ ਕਰਨੀ ਹੈ ਦੇਹ ਸਹਿਤ। ਇਕੱਲਾ ਦੇਹੀ ਬਣਨਾ ਹੈ। ਮਨੁੱਖ ਸ਼ਰੀਰ ਛੱਡਦੇ ਹਨ - ਤਾਂ ਸਭ ਕੁਝ ਭੁੱਲ ਜਾਂਦੇ ਹਨ। ਆਪ ਮੁਏ ਮਰ ਗਈ ਦੁਨੀਆਂ। ਇਹ ਤਾਂ ਬੁੱਧੀ ਵਿੱਚ ਗਿਆਨ ਹੈ ਕਿ ਇਹ ਦੁਨੀਆਂ ਖ਼ਤਮ ਹੋਣੀ ਹੈ। ਬਾਪ ਸਮਝਾਉਂਦੇ ਹਨ - ਜਿਸ ਦਾ ਮੂੰਹ ਨਹੀਂ ਖੁਲ੍ਹਦਾ ਹੈ ਤਾਂ ਸਿਰ੍ਫ ਯਾਦ ਕਰੋ। ਜਿਵੇੰ ਇਹ (ਬ੍ਰਹਮਾ) ਬਾਪ ਨੂੰ ਯਾਦ ਕਰਦਾ ਹੈ। ਕੰਨਿਆ ਪਤੀ ਨੂੰ ਯਾਦ ਕਰਦੀ ਹੈ ਕਿਉਂਕਿ ਪਤੀ, ਪ੍ਰਮੇਸ਼ਵਰ ਹੋ ਜਾਂਦਾ ਹੈ ਇਸਲਈ ਬਾਪ ਤੋਂ ਬੁੱਧੀ ਨਿਕਲ ਪਤੀ ਵਿੱਚ ਚਲੀ ਜਾਂਦੀ ਹੈ। ਇਹ ਤਾਂ ਪਤੀਆਂ ਦਾ ਪਤੀ ਹੈ, ਬ੍ਰਾਈਡਗਰੂਮ ਹੈ ਨਾ। ਤੁਸੀਂ ਸਭ ਹੋ ਬ੍ਰਾਈਡਸ, ਭਗਵਾਨ ਦੀ ਸਭ ਭਗਤੀ ਕਰਦੇ ਹਨ। ਸਭ ਭਗਤੀਆਂ ਰਾਵਣ ਦੇ ਪਹਿਰੇ ਵਿੱਚ ਕੈਦ ਹਨ ਤਾਂ ਬਾਪ ਨੂੰ ਜ਼ਰੂਰ ਤਰਸ ਪਵੇਗਾ ਨਾ। ਬਾਪ ਰਹਿਮਦਿਲ ਹੈ, ਉਨ੍ਹਾਂਨੂੰ ਹੀ ਰਹਿਮਦਿਲ ਕਿਹਾ ਜਾਂਦਾ ਹੈ। ਇਸ ਸਮੇਂ ਗੁਰੂ ਤਾਂ ਬਹੁਤ ਤਰ੍ਹਾਂ ਦੇ ਹਨ। ਜੋ ਕੁਝ ਸਿੱਖਿਆ ਦਿੰਦੇ ਹਨ ਉਨ੍ਹਾਂਨੂੰ ਗੁਰੂ ਕਹਿ ਦਿੰਦੇ ਹਨ। ਇੱਥੇ ਤਾਂ ਬਾਪ ਪ੍ਰੈਕਟੀਕਲ ਵਿੱਚ ਰਾਜਯੋਗ ਸਿਖਾਉਂਦੇ ਹਨ। ਇਹ ਰਾਜਯੋਗ ਕਿਸੇ ਨੂੰ ਸਿਖਾਉਣਾ ਆਵੇਗਾ ਹੀ ਨਹੀਂ, ਪਰਮਾਤਮਾ ਦੇ ਸਿਵਾਏ। ਪਰਮਾਤਮਾ ਨੇ ਹੀ ਆਕੇ ਰਾਜਯੋਗ ਸਿਖਾਇਆ ਸੀ। ਫਿਰ ਉਸ ਨਾਲ ਕੀ ਹੋਇਆ? ਇਹ ਕਿਸੇ ਨੂੰ ਪਤਾ ਨਹੀਂ ਹੈ। ਗੀਤਾ ਦਾ ਪ੍ਰਮਾਣ ਤਾਂ ਬਹੁਤ ਦਿੰਦੇ ਹਨ, ਛੋਟੀਆਂ ਕੁਮਾਰੀਆਂ ਵੀ ਗੀਤਾ ਕੰਠ ਕਰ ਲੈਂਦੀਆਂ ਹਨ, ਤਾਂ ਕੁਝ ਨਾ ਕੁਝ ਮਹਿਮਾ ਹੁੰਦੀ ਹੈ। ਗੀਤਾ ਕੋਈ ਗੁੰਮ ਨਹੀਂ ਹੋਈ ਹੈ। ਗੀਤਾ ਦੀ ਬਹੁਤ ਮਹਿਮਾ ਹੈ। ਗੀਤਾ ਗਿਆਨ ਨਾਲ ਹੀ ਬਾਪ ਸਾਰੀ ਦੁਨੀਆਂ ਨੂੰ ਰਿਜੂਵਨੇਟ ਕਰਦੇ ਹਨ। ਤੁਹਾਡੀ ਕਾਇਆ ਕਲਪਤਰੂ, ਕਲਪ ਬ੍ਰਿਖ ਦੇ ਸਮਾਨ ਅਤੇ ਅਮਰ ਬਣਾ ਦਿੰਦੇ ਹਨ।

ਤੁਸੀਂ ਬੱਚੇ ਬਾਪ ਦੀ ਯਾਦ ਵਿੱਚ ਰਹਿੰਦੇ ਹੋ, ਬਾਬਾ ਦਾ ਅਵਾਹਨ ਨਹੀਂ ਕਰਦੇ। ਤੁਸੀਂ ਬਾਪ ਦੀ ਯਾਦ ਵਿੱਚ ਰਹਿ ਆਪਣੀ ਤਰੱਕੀ ਕਰ ਰਹੇ ਹੋ। ਬਾਪ ਦੇ ਡਾਇਰੈਕਸ਼ਨ ਤੇ ਵੀ ਚੱਲਣ ਦਾ ਸ਼ੌਂਕ ਹੋਣਾ ਚਾਹੀਦਾ ਹੈ। ਅਸੀਂ ਸ਼ਿਵਬਾਬਾ ਨੂੰ ਯਾਦ ਕਰਕੇ ਹੀ ਭੋਜਨ ਖਾਵਾਂਗੇ। ਗੋਇਆ ਸ਼ਿਵਬਾਬਾ ਦੇ ਨਾਲ ਖਾਂਦੇ ਹਨ। ਦਫਤਰ ਵਿੱਚ ਵੀ ਕੁਝ ਨਾ ਕੁਝ ਟਾਈਮ ਮਿਲਦਾ ਹੈ। ਬਾਬਾ ਨੂੰ ਲਿਖਦੇ ਹਨ, ਕੁਰਸੀ ਤੇ ਬੈਠਦੇ ਹਾਂ ਤਾਂ ਯਾਦ ਵਿੱਚ ਬੈਠ ਜਾਂਦੇ ਹਾਂ। ਆਫ਼ਿਸਰ ਆਕੇ ਵੇਖਦੇ ਹਨ, ਉਹ ਬੈਠੇ - ਬੈਠੇ ਗੁੰਮ ਹੋ ਜਾਂਦੇ ਹਨ ਮਤਲਬ ਅਸ਼ਰੀਰੀ ਹੋ ਜਾਂਦੇ ਹਨ। ਕਿਸੇ ਦੀ ਅੱਖ ਬੰਦ ਹੋ ਜਾਂਦੀ ਹੈ। ਕਿਸੇ ਦੀ ਖੁਲੀ ਰਹਿੰਦੀ ਹੈ। ਕੋਈ ਅਜਿਹਾ ਬੈਠੇ ਹੋਵੇਗਾ - ਕੁਝ ਵੀ ਜਿਵੇੰ ਦਿਖੇਗਾ ਨਹੀਂ। ਜਿਵੇੰ ਗੁੰਮ ਰਹਿੰਦੇ ਹਨ। ਇਵੇਂ -ਇਵੇਂ ਹੁੰਦਾ ਹੈ। ਬਾਬਾ ਨੇ ਰੱਸੀ ਖਿੱਚ ਲਈ ਅਤੇ ਮੌਜ ਵਿੱਚ ਬੈਠਾ ਹੈ। ਉਨ੍ਹਾਂ ਤੋਂ ਪੁੱਛਣਗੇ ਤੁਹਾਨੂੰ ਕੀ ਹੋਇਆ? ਕਹਿਣਗੇ - ਅਸੀਂ ਤਾਂ ਬਾਪ ਦੀ ਯਾਦ ਵਿੱਚ ਬੈਠੇ ਸੀ। ਬੁੱਧੀ ਵਿੱਚ ਰਹਿੰਦਾ ਹੈ ਸਾਨੂੰ ਜਾਣਾ ਹੈ ਬਾਬਾ ਦੇ ਕੋਲ। ਬਾਪ ਕਹਿੰਦੇ ਹਨ, ਸੋਲ ਕੌਂਸੈਸ ਬਣਨ ਨਾਲ ਤੁਸੀਂ ਸਾਡੇ ਕੋਲ ਆ ਜਾਵੋਗੇ। ਉੱਥੇ ਪਵਿੱਤਰ ਹੋਏ ਬਿਗਰ ਥੋੜ੍ਹਾ ਨਾ ਜਾ ਸਕੋਗੇ। ਹੁਣ ਪਵਿੱਤਰ ਬਣੀਏ ਕਿਸ ਤਰ੍ਹਾਂ? ਉਹ ਬਾਪ ਹੀ ਦੱਸ ਸਕਦੇ ਹਨ। ਮਨੁੱਖ ਦੱਸ ਨਹੀਂ ਸਕਦੇ। ਤੁਸੀਂ ਕੁਝ ਨਾ ਕੁਝ ਸਮਝਿਆ ਹੋਇਆ ਹੋਵੇਗਾ ਤਾਂ ਹੋਰਾਂ ਦਾ ਵੀ ਕਲਿਆਣ ਕਰੋਗੇ। ਤੁਹਾਨੂੰ ਕਿਸੇ ਦਾ ਕਲਿਆਣ ਕਰਨ, ਬਾਪ ਦਾ ਪਰਿਚੈ ਦੇਣ ਦਾ ਪੁਰਸ਼ਾਰਥ ਜਰੂਰ ਕਰਨਾ ਹੈ। ਭਗਤੀਮਾਰਗ ਵਿੱਚ ਵੀ ਓ ਗੌਡ ਫਾਦਰ ਕਹਿ ਯਾਦ ਕਰਦੇ ਹਨ। ਗੌਡ ਫਾਦਰ ਰਹਿਮ ਕਰੋ। ਪੁਕਾਰਨ ਦੀ ਇੱਕ ਆਦਤ ਹੋ ਗਈ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਆਪਣੇ ਸਮਾਨ ਕਲਿਆਣ ਕਾਰੀ ਬਨਾਉਂਦੇ ਹਨ। ਮਾਇਆ ਨੇ ਸਭਨੂੰ ਕਿੰਨਾ ਬੇਸਮਝ ਬਣਾ ਦਿੱਤਾ ਹੈ। ਲੌਕਿਕ ਬਾਪ ਵੀ ਬੱਚਿਆਂ ਦੀ ਚਲਨ ਠੀਕ ਨਹੀਂ ਵੇਖਦੇ ਹਨ ਤਾਂ ਕਹਿੰਦੇ ਹਨ ਕਿ ਤੁਸੀਂ ਤਾਂ ਤੁਸੀਂ ਤਾਂ ਬੇਸਮਝ ਹੋ। ਇੱਕ ਸਾਲ ਵਿੱਚ ਬਾਪ ਦੀ ਸਾਰੀ ਮਲਕੀਯਤ ਉਡਾ ਦੇਣਗੇ। ਤਾਂ ਬੇਹੱਦ ਦਾ ਬਾਪ ਵੀ ਕਹਿੰਦੇ ਹਨ, ਤੁਹਾਨੂੰ ਕੀ ਬਣਾਇਆ ਸੀ, ਹੁਣ ਆਪਣੀ ਚਲਨ ਤਾਂ ਵੇਖੋ। ਹੁਣ ਤੁਸੀਂ ਬੱਚੇ ਸਮਝਦੇ ਹੋ ਕਿਹੋ ਜਿਹਾ ਵੰਡਰਫੁਲ ਖੇਡ ਹੈ। ਭਾਰਤ ਦਾ ਕਿੰਨਾ ਡਾਊਨਫਾਲ ਹੋ ਜਾਂਦਾ ਹੈ। ਡਾਊਨਫਾਲ ਆਫ ਭਾਰਤਵਾਸੀ। ਉਹ ਆਪਣੇ ਨੂੰ ਇਵੇਂ ਸਮਝਦੇ ਨਹੀਂ ਹਨ ਕਿ ਅਸੀਂ ਡਿੱਗੇ ਹਾਂ, ਅਸੀਂ ਕਲਯੁਗੀ ਤਮੋਪ੍ਰਧਾਨ ਬਣੇ ਹਾਂ। ਭਾਰਤ ਸਵਰਗ ਸੀ ਮਤਲਬ ਮਨੁੱਖ ਸਵਰਗਵਾਸੀ ਸਨ, ਉਹ ਹੀ ਮਨੁੱਖ ਹੁਣ ਨਰਕਵਾਸੀ ਹਨ। ਇਹ ਗਿਆਨ ਕਿਸੇ ਵਿੱਚ ਹੈ ਨਹੀਂ। ਇਹ ਬਾਬਾ ਵੀ ਨਹੀਂ ਜਾਣਦਾ ਸੀ। ਹੁਣ ਬੁੱਧੀ ਵਿੱਚ ਚਮਤਕਾਰ ਆਇਆ ਹੈ। 84 ਜਨਮ ਲੈਂਦੇ - ਲੈਂਦੇ ਸੀੜੀ ਤਾਂ ਜਰੂਰ ਉਤਰਨੀ ਪਵੇਗੀ, ਉੱਪਰ ਚੜ੍ਹਨ ਦੀ ਜਗ੍ਹਾ ਵੀ ਨਹੀਂ ਹੈ। ਉੱਤਰਦੇ - ਉੱਤਰਦੇ ਪਤਿਤ ਬਣਨਾ ਹੈ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਬਾਪ ਨੇ ਤੁਹਾਨੂੰ ਬੱਚਿਆਂ ਨੂੰ ਸਮਝਾਇਆ ਹੈ, ਤੁਸੀਂ ਫਿਰ ਭਾਰਤਵਾਸੀਆਂ ਨੂੰ ਸਮਝਾਉਂਦੇ ਹੋ ਕਿ ਤੁਸੀਂ ਸਵਰਗਵਾਸੀ ਸੀ ਹੁਣ ਨਰਕਵਾਸੀ ਬਣੇ ਹੋ। 84 ਜਨਮ ਵੀ ਤੁਸੀਂ ਲਏ ਹਨ। ਪੁਨਰਜਨਮ ਤਾਂ ਮੰਨਦੇ ਹੋ ਨਾ। ਤਾਂ ਜਰੂਰ ਹੇਠਾਂ ਉਤਰਨਾ ਹੈ। ਕਿੰਨੇਂ ਪੁਨਰਜਨਮ ਲਏ ਹਨ, ਉਹ ਵੀ ਬਾਪ ਨੇ ਸਮਝਾਇਆ ਹੈ। ਇਸ ਵਕਤ ਤੁਸੀਂ ਫੀਲ ਕਰਦੇ ਹੋ, ਅਸੀਂ ਪਾਵਨ ਦੇਵੀ - ਦੇਵਤਾ ਸੀ ਫਿਰ ਰਾਵਣ ਨੇ ਪਤਿਤ ਬਣਾਇਆ। ਬਾਪ ਨੂੰ ਆਕੇ ਪੜ੍ਹਾਉਣਾ ਪੈਂਦਾ ਹੈ, ਸ਼ੁਦ੍ਰ ਤੋਂ ਦੇਵਤਾ ਬਨਾਉਣ ਦੇ ਲਈ। ਬਾਪ ਨੂੰ ਲਿਬਰੇਟਰ, ਗਾਈਡ ਕਹਿੰਦੇ ਹਨ, ਪਰੰਤੂ ਅਰਥ ਨਹੀਂ ਸਮਝਦੇ ਹਨ। ਹੁਣ ਉਹ ਸਮਾਂ ਜਲਦੀ ਆਵੇਗਾ ਜੋ ਸਭਨੂੰ ਪਤਾ ਪਵੇਗਾ, ਵੇਖੋ ਕੀ ਤੋਂ ਕੀ ਬਣ ਗਏ ਹਾਂ! ਡਰਾਮਾ ਕਿਵੇਂ ਬਣਿਆ ਹੋਇਆ ਹੈ, ਕਿਸੇ ਨੂੰ ਸੁਪਨੇ ਵਿੱਚ ਵੀ ਨਹੀਂ ਕਿ ਅਸੀਂ ਲਕਸ਼ਮੀ - ਨਾਰਾਇਣ ਜਿਹਾ ਬਣ ਸਕਦੇ ਹਾਂ। ਬਾਪ ਕਿੰਨਾ ਸਮ੍ਰਿਤੀ ਵਿੱਚ ਲੈ ਆਉਂਦੇ ਹਨ। ਹੁਣ ਬਾਪ ਤੋਂ ਵਰਸਾ ਲੈਣਾ ਹੈ ਤੇ ਸ਼੍ਰੀਮਤ ਤੇ ਚਲਣਾ ਹੈ। ਯਾਦ ਦੀ ਯਾਤ੍ਰਾ ਦੀ ਪ੍ਰੈਕਟਿਸ ਕਰਨੀ ਹੈ। ਤੁਹਾਨੂੰ ਪਤਾ ਹੈ ਕਿ ਪਾਦਰੀ ਲੋਕ ਪੈਦਲ ਕਰਨ ਜਾਂਦੇ ਹਨ, ਕਿੰਨਾਂ ਸਾਈਲੈਂਸ ਵਿੱਚ ਇਵੇਂ ਚਲਦੇ ਹਨ। ਉਹ ਕ੍ਰਾਈਸਟ ਦੀ ਯਾਦ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਕ੍ਰਾਈਸਟ ਦੇ ਨਾਲ ਲਵ ਹੈ। ਤੁਸੀਂ ਰੂਹਾਨੀ ਪੰਡਿਆਂ ਦੀ ਪ੍ਰੀਤ ਬੁੱਧੀ ਹੈ ਪਰਮਪਰੀਏ ਪਰਮਪਿਤਾ ਪ੍ਰਮਾਤਮਾ ਦੇ ਨਾਲ। ਬੱਚੇ ਜਾਣਦੇ ਹਨ, ਨੰਬਰਵਾਰ ਪੁਰਾਸ਼ਰਥ ਅਨੁਸਾਰ ਕਲਪ ਪਹਿਲੋਂ ਮੁਆਫ਼ਿਕ ਰਾਜਧਾਨੀ ਜਰੂਰ ਸਥਾਪਨ ਹੋਵੇਗੀ, ਜਿਨ੍ਹਾਂ ਪੁਰਾਸ਼ਰਥ ਕਰ ਸ਼੍ਰੀਮਤ ਤੇ ਚੱਲੋਗੇ। ਬਾਪ ਤੇ ਬਹੁਤ ਚੰਗੀ - ਚੰਗੀ ਮਤ ਦਿੰਦੇ ਹਨ। ਫਿਰ ਵੀ ਗ੍ਰਹਿਚਾਰੀ ਅਜਿਹੀ ਬੈਠ ਜਾਂਦੀ ਹੈ ਜੋ ਸ਼੍ਰੀਮਤ ਤੇ ਚਲਦੇ ਹੀ ਨਹੀਂ ਹਨ। ਤੁਸੀਂ ਜਾਣਦੇ ਹੋ ਸ਼੍ਰੀਮਤ ਤੇ ਚਲਨ ਵਿੱਚ ਹੀ ਜਿੱਤ ਹੈ। ਨਿਸ਼ਚੇ ਵਿੱਚ ਹੀ ਜਿੱਤ ਹੈ। ਬਾਪ ਕਹਿੰਦੇ ਹਨ ਤੁਸੀਂ ਮੇਰੀ ਮਤ ਤੇ ਚੱਲੋ। ਕਿਉਂ ਸਮਝਦੇ ਹੋ ਕਿ ਇਹ ਬ੍ਰਹਮਾ ਮਤ ਦਿੰਦੇ ਹਨ? ਹਮੇਸ਼ਾ ਸਮਝੋ ਸ਼ਿਵਬਾਬਾ ਰਾਏ ਦਿੰਦੇ ਹਨ। ਉਹ ਤਾਂ ਸਰਵਿਸ ਦੀ ਹੀ ਮਤ ਦੇਣਗੇ। ਕਈ ਕਹਿਣਗੇ, ਬਾਬਾ ਇਹ ਵਪਾਰ ਧੰਧਾ ਕਰਾਂ? ਬਾਬਾ ਕੋਈ ਅਜਿਹੀਆਂ ਗੱਲਾਂ ਲਈ ਮਤ ਨਹੀਂ ਦੇਣਗੇ। ਬਾਪ ਕਹਿੰਦੇ ਹਨ, ਮੈਂ ਆਇਆ ਹਾਂ ਪਤਿਤ ਤੋਂ ਪਾਵਨ ਬਨਾਉਣ ਦੀ ਯੁਕਤੀ ਦੱਸਣ, ਨਾਕਿ ਇਨ੍ਹਾਂ ਗੱਲਾਂ ਲਈ। ਮੈਨੂੰ ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਕੇ ਸਾਨੂੰ ਪਾਵਨ ਬਣਾਓ ਤਾਂ ਮੈਂ ਉਹ ਯੁਕਤੀ ਦੱਸਦਾ ਹਾਂ, ਬਹੁਤ ਸਹਿਜ ਹੈ। ਤੁਹਾਡਾ ਨਾਮ ਹੀ ਹੈ ਗੁਪਤ ਸੈਨਾ। ਉਨ੍ਹਾਂ ਨੇ ਫਿਰ ਹਥਿਆਰ ਬਾਣ ਆਦਿ ਵਿਖਾਏ ਹਨ। ਪ੍ਰੰਤੂ ਇਸ ਵਿੱਚ ਬਾਣ ਆਦਿ ਦੀ ਕੋਈ ਵੀ ਗੱਲ ਨਹੀਂ ਹੈ। ਇਹ ਸਭ ਹੈ ਭਗਤੀਮਾਰਗ।

ਬਾਪ ਆਕੇ ਸੱਚਾ ਰਸਤਾ ਦੱਸਦੇ ਹਨ - ਜਿਸ ਨਾਲ ਅਧਾਕਲਪ ਤੁਸੀਂ ਸੱਚਖੰਡ ਵਿੱਚ ਚਲੇ ਜਾਂਦੇ ਹੋ। ਉੱਥੇ ਦੂਜਾ ਕੋਈ ਖੰਡ ਹੁੰਦਾ ਹੀ ਨਹੀਂ। ਕਿਸੇ ਨੂੰ ਸਮਝਾਵੋ ਤਾਂ ਵੀ ਮੰਨਦੇ ਨਹੀਂ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਿਰ੍ਫ ਭਾਰਤ ਹੀ ਸੀ। ਕ੍ਰਾਈਸਟ ਤੋੰ 3000 ਹਜ਼ਾਰ ਵਰ੍ਹੇ ਪਹਿਲੇ ਭਾਰਤ ਸਵਰਗ ਸੀ ਨਾ, ਉਦੋਂ ਹੋਰ ਕੋਈ ਧਰਮ ਨਹੀਂ ਸੀ। ਫਿਰ ਝਾੜ ਵਾਧੇ ਨੂੰ ਪਾਉਂਦਾ ਰਹਿੰਦਾ ਹੈ। ਤੁਸੀਂ ਸਿਰ੍ਫ ਆਪਣੇ ਬਾਪ ਨੂੰ, ਆਪਣੇ ਧਰਮ, ਕਰਮ ਨੂੰ ਭੁੱਲ ਗਏ ਹੋ। ਦੇਵੀ - ਦੇਵਤਾ ਧਰਮ ਦਾ ਆਪਣੇ ਨੂੰ ਸਮਝਦੇ ਤਾਂ ਗੰਦੀ ਚੀਜਾਂ ਆਦਿ ਕੁਝ ਵੀ ਨਹੀਂ ਖਾਂਦੇ। ਪ੍ਰੰਤੂ ਖਾਂਦੇ ਹਨ - ਕਿਉਂਕਿ ਉਹ ਗੁਣ ਨਹੀਂ ਹਨ ਇਸਲਈ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ। ਨਹੀਂ ਤਾਂ ਲੱਜਾ ਆਉਣੀ ਚਾਹੀਦੀ ਹੈ, ਸਾਡੇ ਵੱਡੇ ਅਜਿਹੇ ਪਵਿੱਤਰ ਅਤੇ ਅਸੀਂ ਅਜਿਹੇ ਪਤਿਤ ਬਣ ਗਏ ਹਾਂ। ਪ੍ਰੰਤੂ ਆਪਣੇ ਧਰਮ ਨੂੰ ਭੁੱਲ ਗਏ ਹਨ। ਹੁਣ ਤੁਸੀਂ ਡਰਾਮੇ ਦੇ ਆਦਿ - ਮੱਧ - ਅੰਤ ਨੂੰ ਚੰਗੀ ਤਰ੍ਹਾਂ ਸਮਝ ਗਏ ਹੋ। ਕੋਈ ਵੀ ਅਜਿਹੀ ਗੱਲ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਪੁਆਇੰਟਸ ਹਾਲੇ ਬਾਬਾ ਨੇ ਦੱਸੇ ਨਹੀਂ ਹਨ। ਬਸ। ਨਹੀਂ ਤਾਂ ਮੁਫ਼ਤ ਮੁੰਝ ਪੈਂਦੇ ਹਨ, ਬੋਲੋ, ਅਸੀਂ ਪੜ੍ਹ ਰਹੇ ਹਾਂ। ਸਭ ਕੁਝ ਹੁਣੇ ਹੀ ਜਾਣ ਲਈਏ ਫਿਰ ਤਾਂ ਵਿਨਾਸ਼ ਹੋ ਜਾਵੇਗਾ। ਪਰੰਤੂ ਨਹੀਂ ਹਾਲੇ ਮਾਰਜਿਨ ਹੈ। ਅਸੀਂ ਪੜ੍ਹ ਰਹੇ ਹਾਂ। ਅੰਤ ਵਿੱਚ ਸੰਪੂਰਨ ਪਵਿੱਤਰ ਹੋ ਜਾਵਾਂਗੇ। ਨੰਬਰਵਾਰ ਪੁਰਾਸ਼ਰਥ ਅਨੁਸਾਰ ਕੱਟ ਨਿਕਲਦੀ ਜਾਵੇਗੀ ਤਾਂ ਸਤੋਪ੍ਰਧਾਨ ਬਣ ਜਾਵੋਗੇ। ਫਿਰ ਇਸ ਪਤਿਤ ਦੁਨੀਆਂ ਦਾ ਵਿਨਾਸ਼ ਹੋ ਜਾਵੇਗਾ। ਅਜਕਲ ਕਹਿੰਦੇ ਵੀ ਹਨ ਕਿ ਪ੍ਰਮਾਤਮਾ ਕਿਧਰੇ ਜਰੂਰ ਆਇਆ ਹੈ। ਪਰੰਤੂ ਗੁਪਤ ਹੈ। ਸਮੇਂ ਤਾਂ ਬਰੋਬਰ ਵਿਨਾਸ਼ ਦਾ ਹੈ ਨਾ। ਬਾਪ ਹੀ ਲਿਬਰੇਟਰ, ਗਾਈਡ ਹੈ ਜੋ ਵਾਪਿਸ ਲੈ ਜਾਣਗੇ, ਮੱਛਰਾਂ ਤਰ੍ਹਾਂ ਮਰਨਗੇ। ਇਹ ਵੀ ਜਾਣਦੇ ਹਨ, ਸਭ ਇੱਕਰਸ ਯਾਦ ਵਿੱਚ ਨਹੀਂ ਬੈਠਦੇ ਹਨ। ਕਿਸੇ ਦਾ ਏਕੁਰੇਟ ਯੋਗ ਰਹਿੰਦਾ ਹੈ, ਕਿਸੇ ਦਾ ਅੱਧਾਘੰਟਾ, ਕਿਸੇ ਦੇ 15 ਮਿੰਟ। ਕਈ ਤਾਂ ਇੱਕ ਮਿੰਟ ਵੀ ਯਾਦ ਵਿੱਚ ਨਹੀਂ ਰਹਿੰਦੇ ਹਨ। ਕਈ ਕਹਿੰਦੇ ਅਸੀਂ ਸਾਰਾ ਸਮੇਂ ਬਾਪ ਦੀ ਯਾਦ ਵਿੱਚ ਰਹਿੰਦੇ ਹਾਂ, ਤਾਂ ਜਰੂਰ ਉਨ੍ਹਾਂ ਦਾ ਚਿਹਰਾ ਖੁਸ਼ਨੁਮਾ ਚਮਕਦਾ ਰਹੇਗਾ। ਅਤਿੰਦਰੀਆ ਸੁਖ ਅਜਿਹੇ ਬੱਚਿਆਂ ਨੂੰ ਰਹਿੰਦਾ ਹੈ। ਕਿਧਰੇ ਵੀ ਬੁੱਧੀ ਭਟਕਦੀ ਨਹੀਂ ਹੈ। ਉਹ ਸੁਖ ਫੀਲ ਕਰਦੇ ਹੋਣਗੇ। ਬੁੱਧੀ ਵੀ ਕਹਿੰਦੀ ਹੈ ਇੱਕ ਮਸ਼ੂਕ ਦੀ ਯਾਦ ਵਿੱਚ ਬੈਠਾ ਰਹੇ ਤਾਂ ਕਿੰਨੀ ਕੱਟ ਉਤਰ ਜਾਵੇ। ਫਿਰ ਆਦਤ ਪੈ ਜਾਵੇਗੀ। ਯਾਦ ਦੀ ਯਾਤਰਾ ਨਾਲ ਤੁਸੀਂ ਏਵਰਹੇਲਦੀ, ਏਵਰਵੈਲਦੀ ਬਣਦੇ ਹੋ। ਚਕ੍ਰ ਵੀ ਯਾਦ ਆ ਜਾਂਦਾ ਹੈ। ਸਿਰ੍ਫ ਯਾਦ ਵਿੱਚ ਰਹਿਣ ਦੀ ਮਿਹਨਤ ਹੈ। ਬੁੱਧੀ ਵਿੱਚ ਚਕ੍ਰ ਵੀ ਫਿਰਦਾ ਰਹੇਗਾ।

ਹੁਣ ਤੁਸੀਂ ਮਾਸਟਰ ਬੀਜਰੂਪ ਬਣਦੇ ਹੋ। ਯਾਦ ਦੇ ਨਾਲ ਸਵਦਰਸ਼ਨ ਚਕ੍ਰ ਨੂੰ ਵੀ ਫਿਰਾਉਣਾ ਹੈ। ਤੁਸੀਂ ਭਾਰਤਵਾਸੀ ਲਾਈਟ ਹਾਉਂਸ ਹੋ। ਸਪ੍ਰੀਚੁਅਲ ਲਾਈਟ ਹਾਊਸ ਸਭਨੂੰ ਰਸਤਾ ਦੱਸਦੇ ਹੋ ਘਰ ਦਾ। ਉਹ ਵੀ ਸਮਝਾਉਣਾ ਪਵੇ ਨਾ। ਤੁਸੀਂ ਮੁਕਤੀ ਜੀਵਨਮੁਕਤੀ ਦਾ ਰਸਤਾ ਦੱਸਦੇ ਹੋ ਇਸਲਈ ਤੁਸੀਂ ਹੋ ਸਪ੍ਰੀਚੁਅਲ ਲਾਈਟ ਹਾਉਸ। ਤੁਹਾਡਾ ਸਵਦਰਸ਼ਨ ਚੱਕਰ ਫਿਰਦਾ ਰਹਿੰਦਾ ਹੈ। ਨਾਮ ਲਿਖਣਾ ਹੈ ਤਾਂ ਸਮਝਾਉਣਾ ਵੀ ਪਵੇ। ਬਾਬਾ ਸਮਝਾਉਂਦੇ ਰਹਿੰਦੇ ਹਨ, ਤੁਸੀਂ ਸਾਮ੍ਹਣੇ ਬੈਠੇ ਹੋ। ਜੋ ਪਿਆ ਦੇ ਨਾਲ ਹੈ ਉਨ੍ਹਾਂ ਦੇ ਲਈ ਸਨਮੁੱਖ ਬਰਸਾਤ ਹੈ। ਸਭ ਤੋਂ ਜ਼ਿਆਦਾ ਮਜ਼ਾ ਸਾਹਮਣੇ ਦਾ ਹੈ। ਫਿਰ ਸੈਕਿੰਡ ਨੰਬਰ ਹੈ ਟੇਪ। ਥਰਡ ਨੰਬਰ ਮੁਰਲੀ। ਸ਼ਿਵਬਾਬਾ ਬ੍ਰਹਮਾ ਦਵਾਰਾ ਸਭ ਕੁਝ ਸਮਝਾਉਂਦੇ ਹਨ। ਇਹ ( ਬ੍ਰਹਮਾ ) ਵੀ ਜਾਣਦੇ ਤਾਂ ਹੈ ਨਾ। ਫਿਰ ਵੀ ਤੁਸੀਂ ਇਹ ਹੀ ਸਮਝੋ ਕਿ "ਸ਼ਿਵਬਾਬਾ ਕਹਿੰਦੇ ਹਨ", ਇਹ ਨਾ ਸਮਝਣ ਦੇ ਕਾਰਨ ਬਹੁਤ ਅਵੱਗਿਆ ਕਰਦੇ ਹਨ। ਸ਼ਿਵਬਾਬਾ ਜੋ ਕਹਿੰਦੇ ਹਨ, ਉਹ ਕਲਿਆਣਕਾਰੀ ਹੀ ਹੈ। ਭਾਵੇਂ ਅਕਲਿਆਣ ਹੋ ਜਾਵੇ, ਉਹ ਵੀ ਕਲਿਆਣ ਦੇ ਰੂਪ ਵਿੱਚ ਬਦਲ ਜਾਵੇਗਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਦੇ ਹਰ ਡਾਇਰੈਕਸ਼ਨ ਤੇ ਚੱਲਕੇ ਆਪਣੀ ਉੱਨਤੀ ਕਰਨੀ ਹੈ। ਇੱਕ ਬਾਪ ਨਾਲ ਸੱਚੀ - ਸੱਚੀ ਪ੍ਰੀਤ ਰੱਖਣੀ ਹੈ। ਯਾਦ ਵਿੱਚ ਹੀ ਭੋਜਨ ਬਣਾਉਣਾ ਅਤੇ ਖਾਣਾ ਹੈ।

2. ਸਪ੍ਰੀਚੁਲ ਲਾਈਟ ਹਾਊਸ ਬਣ ਸਭਨੂੰ ਮੁਕਤੀ - ਜੀਵਨਮੁਕਤੀ ਦਾ ਰਸਤਾ ਦੱਸਣਾ ਹੈ। ਬਾਪ ਸਮਾਨ ਕਲਿਆਣਕਾਰੀ ਜਰੂਰ ਬਣਨਾ ਹੈ।

ਵਰਦਾਨ:-
ਇੱਕ ਬਾਪ ਵਿੱਚ ਸਾਰੇ ਸੰਸਾਰ ਦਾ ਅਨੁਭਵ ਕਰਨ ਵਾਲੇ ਬੇਹੱਦ ਦੇ ਵੈਰਾਗੀ ਭਵ:

ਬੇਹੱਦ ਦੇ ਵੈਰਾਗੀ ਉਹ ਹੀ ਬਣ ਸਕਦੇ ਜੋ ਬਾਪ ਨੂੰ ਹੀ ਆਪਣਾ ਸੰਸਾਰ ਸਮਝਦੇ ਹਨ। ਜਿਨ੍ਹਾਂ ਦਾ ਬਾਪ ਹੀ ਸੰਸਾਰ ਹੈ ਉਹ ਆਪਣੇ ਸੰਸਾਰ ਵਿੱਚ ਹੀ ਰਹਿਣਗੇ, ਦੂਸਰੇ ਵਿੱਚ ਜਾਣਗੇ ਹੀ ਨਹੀਂ ਤਾਂ ਕਿਨਾਰਾ ਆਪੇ ਹੀ ਹੋ ਜਾਵੇਗਾ। ਸੰਸਾਰ ਵਿੱਚ ਵਿਅਕਤੀ ਅਤੇ ਵੈਭਵ ਸਭ ਆ ਜਾਂਦਾ ਹੈ। ਬਾਪ ਦੀ ਸੰਪਤੀ ਸੋ ਆਪਣੀ ਸੰਪਤੀ - ਇਸੇ ਸਮ੍ਰਿਤੀ ਵਿੱਚ ਰਹਿਣ ਨਾਲ ਬੇਹੱਦ ਦੇ ਵੈਰਾਗੀ ਹੋ ਜਾਵੋਗੇ। ਕਿਸੇ ਨੂੰ ਵੇਖਦੇ ਹੋਏ ਵੀ ਨਹੀਂ ਵੇਖਣਗੇ। ਵਿਖਾਈ ਹੀ ਨਹੀਂ ਦੇਵੇਗਾ।

ਸਲੋਗਨ:-
ਪਾਵਰਫੁਲ ਸਥਿਤੀ ਦਾ ਅਨੁਭਵ ਕਰਨ ਦੇ ਲਈ ਇਕਾਂਤ ਅਤੇ ਰਮਣੀਕਤਾ ਦਾ ਬੈਲੈਂਸ ਰੱਖੋ।