03.05.20     Avyakt Bapdada     Punjabi Murli     06.01.86    Om Shanti     Madhuban
 


"ਸੰਗਮਯੁਗ- ਜਮ੍ਹਾਂ ਕਰਨ ਦਾ ਯੁੱਗ ਹੈ"


ਅੱਜ ਸਰਵ ਬੱਚਿਆਂ ਦੇ ਤਿੰਨਾਂ ਕਾਲਾਂ ਨੂੰ ਜਾਣਨ ਵਾਲੇ ਤ੍ਰਿਕਾਲਦਰਸ਼ੀ ਬਾਪਦਾਦਾ ਸਾਰੇ ਬੱਚਿਆਂ ਦੇ ਜਮਾਂ ਦਾ ਖਾਤਾ ਵੇਖ ਰਹੇ ਹਨ। ਇਹ ਤਾਂ ਸਭ ਬੱਚੇ ਜਾਣਦੇ ਹੀ ਹੋ ਕਿ ਸਾਰੇ ਕਲਪ ਵਿੱਚ ਸ਼੍ਰੇਸ਼ਠ ਖਾਤਾ ਜਮਾਂ ਕਰਨ ਦਾ ਸਮੇਂ ਸਿਰਫ ਇਹ ਹੀ ਸੰਗਮਯੁਗ ਹੈ। ਛੋਟਾ ਜਿਹਾ ਯੁੱਗ, ਛੋਟੀ ਜਿਹੀ ਜੀਵਨ ਹੈ। ਪਰ ਇਸ ਯੁੱਗ, ਇਸ ਜੀਵਨ ਦੀ ਵਿਸ਼ੇਸ਼ਤਾ ਹੈ ਜੋ ਹੁਣ ਹੀ ਜਿੰਨਾ ਜਮਾਂ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਾਂ। ਇਸ ਸਮੇਂ ਦੇ ਸ਼੍ਰੇਸ਼ਠ ਖਾਤੇ ਦਾ ਪ੍ਰਮਾਣ ਪੂਜਯ ਪਦ ਵੀ ਪਾਉਂਦੇ ਹੋ ਅਤੇ ਫਿਰ ਪੂਜਯ ਸੋ ਪੁਜਾਰੀ ਵੀ ਬਣਦੇ ਹੋ। ਇਸ ਸਮੇਂ ਦੇ ਸ਼੍ਰੇਸ਼ਠ ਕਰਮਾਂ ਦਾ, ਸ਼੍ਰੇਸ਼ਠ ਨਾਲੇਜ ਦਾ, ਸ਼੍ਰੇਸ਼ਠ ਸੰਬੰਧ ਦਾ, ਸ਼੍ਰੇਸ਼ਠ ਸ਼ਕਤੀਆਂ ਦਾ, ਸ਼੍ਰੇਸ਼ਠ ਗੁਣਾਂ ਦਾ ਸਭ ਸ਼੍ਰੇਸ਼ਠ ਖਾਤੇ ਹੁਣ ਹੀ ਜਮਾਂ ਕਰਦੇ ਹੋ। ਦੁਆਪਰ ਤੋਂ ਭਗਤੀ ਦਾ ਖਾਤਾ ਅਲਪਕਾਲ ਦਾ ਹੁਣੇ ਹੁਣੇ ਕੀਤਾ ਹੈ, ਹੁਣੇ ਹੁਣੇ ਫਲ ਪਾਇਆ ਅਤੇ ਖਤਮ ਹੋਇਆ। ਭਗਤੀ ਦਾ ਖਾਤਾ ਅਲਪਕਾਲ ਦਾ ਇਸਲਈ ਹੈ ਕਿਉਂਕਿ - ਹੁਣੇ ਕਮਾਇਆ ਅਤੇ ਹੁਣੇ ਖਾਇਆ। ਜਮਾਂ ਕਰਨ ਦਾ ਅਵਿਨਾਸ਼ੀ ਖਾਤਾ ਜੋ ਜਨਮ ਜਨਮ ਚਲਦਾ ਰਹੇ ਉਹ ਅਵਿਨਾਸ਼ੀ ਖਾਤਾ ਜਮਾਂ ਕਰਨ ਦਾ ਹੁਣ ਸਮੇਂ ਹੈ ਇਸਲਈ ਇਸ ਸ੍ਰੇਸ਼ਠ ਸਮੇਂ ਨੂੰ ਪੁਰਸ਼ੋਤਮ ਸੰਗਮਯੁਗ ਜਾਂ ਧਰਮਾਉ ਯੁੱਗ ਕਿਹਾ ਜਾਂਦਾ ਹੈ। ਪਰਮਾਤਮ ਅਵਤਰਨ ਯੁੱਗ ਕਿਹਾ ਜਾਂਦਾ ਹੈ। ਡਾਇਰੈਕਟ ਬਾਪ ਦੁਆਰਾ ਪ੍ਰਾਪਤ ਸ਼ਕਤੀਆਂ ਦਾ ਯੁੱਗ ਇਹੀ ਗਾਇਆ ਹੋਇਆ ਹੈ। ਇਸੇ ਯੁੱਗ ਵਿਚ ਹੀ ਬਾਪ ਵਿਧਾਤਾ ਅਤੇ ਵਰਦਾਤਾ ਦਾ ਪਾਰਟ ਵਜਾਉਂਦੇ ਹਨ ਇਸਲਈ ਇਸ ਯੁੱਗ ਨੂੰ ਵਰਦਾਨੀ ਯੁੱਗ ਵੀ ਕਿਹਾ ਜਾਂਦਾ ਹੈ। ਇਸ ਯੁੱਗ ਵਿਚ ਸਨੇਹ ਦੇ ਕਾਰਨ ਬਾਪ ਭੋਲੇ ਭੰਡਾਰੀ ਬਣ ਜਾਂਦੇ ਹਨ। ਜੋ ਇੱਕ ਦਾ ਪਦਮਗੁਣਾ ਫਲ ਦਿੰਦੇ ਹਨ। ਇੱਕ ਦਾ ਪਦਣਗੁਣਾ ਜਮਾਂ ਹੋਣ ਦੇ ਕਾਰਨ ਵਿਸ਼ੇਸ਼ ਭਾਗ ਹੁਣ ਹੀ ਪ੍ਰਾਪਤ ਹੁੰਦਾ ਹੈ। ਅਤੇ ਯੁੱਗਾਂ ਵਿੱਚ ਜਿਨਾਂ ਅਤੇ ਉਨਾਂ ਦਾ ਹਿਸਾਬ ਹੈ। ਅੰਤਰ ਹੋਇਆ ਨਾ ਕਿਉਂਕਿ ਹੁਣ ਡਾਇਰੈਕਟ ਬਾਪ ਵਰਸੇ ਅਤੇ ਵਰਦਾਨ ਦੋਵੇਂ ਰੂਪ ਵਿੱਚ ਪ੍ਰਾਪਤੀ ਕਰਾਉਣ ਦੇ ਨਿਮਿਤ ਹਨ। ਭਗਤੀ ਵਿਚ ਭਾਵਨਾ ਦਾ ਫਲ ਹੈ, ਹੁਣ ਵਰਸੇ ਅਤੇ ਵਰਦਾਨ ਦਾ ਫਲ ਹੈ ਇਸਲਈ ਇਸ ਸਮੇਂ ਦੇ ਮਹੱਤਵ ਨੂੰ ਜਾਣ, ਪ੍ਰਾਪਤੀਆਂ ਨੂੰ ਜਾਣ, ਜਮਾਂ ਦੇ ਹਿਸਾਬ ਨੂੰ ਜਾਣ, ਤ੍ਰਿਕਾਲਦਰਸ਼ੀ ਬਣ ਹਰ ਕਦਮ ਉਠਾਉਂਦੇ ਰਹਿੰਦੇ ਹੋ? ਇਸ ਸਮੇਂ ਦਾ ਇੱਕ ਸੈਕਿੰਡ ਕਿੰਨੇ ਸਾਧਾਰਨ ਸਮੇਂ ਤੋਂ ਵੱਡਾ ਹੈ - ਉਹ ਜਾਣਦੇ ਹੋ? ਸੈਕਿੰਡ ਵਿੱਚ ਕਿੰਨਾ ਕਮਾ ਸਕਦੇ ਹੋ ਅਤੇ ਸੈਕਿੰਡ ਵਿਚ ਕਿੰਨਾ ਗਵਾਉਂਦੇ ਹੋ? ਇਹ ਚੰਗੀ ਤਰ੍ਹਾਂ ਹਿਸਾਬ ਜਾਣਦੇ ਹੋ? ਜਾਂ ਸਾਧਾਰਨ ਤਰੀਕੇ ਨਾਲ ਕੁਝ ਕਮਾਇਆ ਅਤੇ ਕੁਝ ਗਵਾਇਆ। ਇਵੇਂ ਦਾ ਅਮੁੱਲ ਸਮੇਂ ਸਮਾਪਤ ਤਾਂ ਨਹੀਂ ਕਰ ਰਹੇ ਹੋ? ਬ੍ਰਹਮਾਕੁਮਾਰ- ਬ੍ਰਹਮਾਕੁਮਾਰੀ ਤਾਂ ਬਣੇ ਪਰ ਅਵਿਨਾਸ਼ੀ ਵਰਸੇ ਅਤੇ ਵਿਸ਼ੇਸ਼ ਵਰਦਾਨਾਂ ਦੇ ਅਧਿਕਾਰੀ ਬਣੇ? ਕਿਉਂਕਿ ਇਸ ਸਮੇਂ ਦੇ ਅਧਿਕਾਰੀ ਜਨਮ - ਜਨਮ ਦੇ ਅਧਿਕਾਰੀ ਬਣਦੇ ਹਨ। ਇਸ ਸਮੇਂ ਦੇ ਕਿਸੀ ਨਾ ਕਿਸੀ ਸੁਭਾਅ ਜਾਂ ਸੰਸਕਾਰ ਜਾਂ ਕਿਸੇ ਸੰਬੰਧ ਦੇ ਅਧੀਨ ਰਹਿਣ ਵਾਲੀ ਆਤਮਾ ਜਨਮ ਜਨਮ ਦੇ ਅਧਿਕਾਰੀ ਬਣਨ ਦੇ ਬਜਾਏ ਪ੍ਰਜਾ ਪਦ ਦੇ ਅਧਿਕਾਰੀ ਬਣਦੇ ਹਨ। ਰਾਜ ਅਧਿਕਾਰੀ ਨਹੀਂ। ਪ੍ਰਜਾ ਪਦ ਅਧਿਕਾਰੀ ਬਣਦੇ ਹਨ। ਬਣਨ ਆਏ ਹਨ ਰਾਜਯੋਗੀ, ਰਾਜ ਅਧਿਕਾਰੀ ਪਰ ਅਧੀਨਤਾ ਦੇ ਸੰਸਕਾਰ ਕਾਰਨ ਵਿਧਾਤਾ ਦੇ ਬੱਚੇ ਹੁੰਦੇ ਹੋਏ ਵੀ ਰਾਜ ਅਧਿਕਾਰੀ ਨਹੀਂ ਬਣ ਸਕਦੇ ਇਸਲਈ ਹਮੇਸ਼ਾ ਇਹ ਚੈਕ ਕਰੋ ਸਵ ਅਧਿਕਾਰੀ ਕਿੱਥੋਂ ਤੱਕ ਬਣੇ ਹਨ? ਜੋ ਸਵ ਅਧਿਕਾਰ ਨਹੀਂ ਪਾ ਸਕਦੇ ਉਹ ਵਿਸ਼ਵ ਰਾਜ ਕਿਵੇਂ ਪ੍ਰਾਪਤ ਕਰਨਗੇ? ਵਿਸ਼ਵ ਦੇ ਰਾਜ ਅਧਿਕਾਰੀ ਬਣਨ ਦਾ ਚੈਤੰਨ ਮਾਡਲ, ਹੁਣ ਸਵ ਰਾਜ ਅਧਿਕਾਰੀ ਬਣਨ ਤੋਂ ਤਿਆਰੀ ਕਰਦੇ ਹੋ। ਕੋਈ ਵੀ ਚੀਜ਼ ਦਾ ਪਹਿਲੇ ਮਾਡਲ ਤਿਆਰ ਕਰਦੇ ਹੋ ਨਾ। ਤਾਂ ਪਹਿਲੇ ਇਸ ਮਾਡਲ ਨੂੰ ਵੇਖੋ।

ਸਵ ਅਧਿਕਾਰੀ ਮਤਲਬ ਸਰਵ ਕਰਮ ਇੰਦ੍ਰੀਆਂ ਰੂਪੀ ਪ੍ਰਜਾ ਦੇ ਰਾਜਾ ਬਣਨਾ। ਪ੍ਰਜਾ ਦਾ ਰਾਜ ਹੈ ਜਾਂ ਰਾਜਾ ਦਾ ਰਾਜ ਹੈ? ਇਹ ਤਾਂ ਜਾਣ ਸਕਦੇ ਹੋ ਨਾ! ਪ੍ਰਜਾ ਦਾ ਰਾਜ ਹੈ ਤਾਂ ਰਾਜਾ ਨਹੀਂ ਕਹਾਉਣਗੇ। ਪ੍ਰਜਾ ਦੇ ਰਾਜ ਵਿੱਚ ਰਾਜਵੰਸ਼ ਸਮਾਪਤ ਹੋ ਜਾਦਾ ਹੈ। ਕੋਈ ਵੀ ਇੱਕ ਕਰਮ ਇੰਦ੍ਰੀ ਧੋਖਾ ਦਿੰਦੀ ਹੈ ਤਾਂ ਸਵਰਾਜ ਅਧਿਕਾਰੀ ਨਹੀਂ ਕਹਾਂਗੇ। ਇਵੇਂ ਵੀ ਕਦੇ ਨਹੀਂ ਸੋਚਣਾ ਕਿ ਇੱਕ ਦੋ ਕਮਜ਼ੋਰੀ ਤਾਂ ਹੁੰਦੀ ਹੀ ਹੈ । ਸੰਪੂਰਨ ਤਾਂ ਲਾਸ੍ਟ ਵਿੱਚ ਬਣਨਾ ਹੈ। ਪਰ ਬਹੁਤਕਾਲ ਦੀ ਇੱਕ ਕਮਜ਼ੋਰੀ ਵੀ ਇੱਕ ਸਮੇਂ ਤੇ ਧੋਖਾ ਦੇ ਦਿੰਦੀ ਹੈ। ਬਹੁਤ ਕਾਲ ਦੇ ਅਧੀਨ ਬਣਨ ਦੇ ਸੰਸਕਾਰ ਅਧਿਕਾਰੀ ਬਣਨ ਨਹੀ ਦੇਣਗੇ ਇਸਲਈ ਅਧਿਕਾਰੀ ਮਤਲਬ ਸਵ ਅਧਿਕਾਰੀ। ਅੰਤ ਵਿੱਚ ਸੰਪੂਰਨ ਹੋ ਜਾਵਾਂਗੇ ਇਸ ਧੋਖੇ ਵਿਚ ਨਹੀਂ ਰਹਿਣਾ। ਬਹੁਤ ਕਾਲ ਦਾ ਸਵ ਅਧਿਕਾਰੀ ਦਾ ਸੰਸਕਾਰ ਬਹੁਤ ਕਾਲ ਦੇ ਵਿਸ਼ਵ ਅਧਿਕਾਰੀ ਬਣਾਏਗਾ। ਥੋੜੇ ਸਮੇਂ ਦੇ ਸਵ ਰਾਜ ਅਧਿਕਾਰੀ ਥੋੜੇ ਸਮੇਂ ਦੇ ਲਈ ਹੀ ਵਿਸ਼ਵ ਰਾਜ ਅਧਿਕਾਰੀ ਬਣਨਗੇ। ਜੋ ਹੁਣ ਬਾਪ ਦੀ ਸਮਾਨਤਾ ਦੀ ਆਗਿਆ ਪ੍ਰਮਾਣ ਬਾਪ ਦੇ ਦਿਲਤਖ਼ਤਨਸ਼ੀਨ ਬਣਦੇ ਹਨ ਉਹ ਹੀ ਰਾਜ ਤਖ਼ਤਨਸ਼ੀਨ ਬਣਦੇ ਹਨ। ਬਾਪ ਸਮਾਨ ਬਣਨਾ ਮਤਲਬ ਬਾਪ ਦੇ ਦਿਲ ਤਖਤਨਸ਼ੀਨਬਣਨਾ।ਇਵੇਂਸੰਪੂਰਨ ਅਤੇ ਸਮਾਨ ਬਣੋ। ਰਾਜ ਤਖਤ ਦੇ ਅਧਿਕਾਰੀ ਬਣੋ। ਕਿਸੇ ਵੀ ਪ੍ਰਕਾਰ ਦੇ ਅਲਬੇਲੇਪਨ ਵਿੱਚ ਆਪਣਾ ਅਧਿਕਾਰ ਦਾ ਵਰਸਾ ਅਤੇ ਵਰਦਾਨ ਘੱਟ ਨਹੀਂ ਪ੍ਰਾਪਤ ਕਰਨਾ। ਤਾਂ ਜਮਾਂ ਦਾ ਖਾਤਾ ਚੈਕ ਕਰੋ। ਨਵਾਂ ਵਰ੍ਹਾ ਸ਼ੁਰੂ ਹੋਇਆ ਹੈ ਨਾ। ਪਿਛਲਾ ਖਾਤਾ ਚੈਕ ਕਰੋ ਅਤੇ ਨਵਾਂ ਖਾਤਾ ਸਮੇਂ ਅਤੇ ਬਾਪ ਦੇ ਵਰਦਾਨ ਤੋਂ ਜਿਆਦਾ ਤੋਂ ਜਿਆਦਾ ਜਮਾਂ ਕਰੋ। ਸਿਰਫ ਕਮਾਇਆ ਅਤੇ ਖਾਇਆ, ਇਵੇਂ ਖਾਤਾ ਨਹੀਂ ਬਣਾਓ! ਅੰਮ੍ਰਿਤਵੇਲਾ ਯੋਗ ਲਗਾਇਆ ਜਮਾਂ ਕੀਤਾ। ਕਲਾਸ ਵਿੱਚ ਸਟੱਡੀ ਕਰ ਜਮਾਂ ਕੀਤਾ ਅਤੇ ਫਿਰ ਸਾਰੇ ਦਿਨ ਵਿੱਚ ਪਰਿਸਥਿਤੀਆਂ ਦੇ ਵਸ਼ ਅਤੇ ਮਾਇਆ ਦੇ ਵਾਰ ਦੇ ਵਸ਼ ਅਤੇ ਆਪਣੇ ਸੰਸਕਾਰਾਂ ਦੇ ਵਸ਼ ਹੋ ਜਮਾਂ ਕੀਤਾ ਉਹ ਯੁੱਧ ਕਰਦੇ ਵਿਜੇਯੀ ਬਣਨ ਵਿਚ ਖਰਚ ਕੀਤਾ। ਤਾਂ ਰਿਜਲਟ ਕੀ ਨਿਕਲਿਆ? ਕਮਾਇਆ ਅਤੇ ਖਾਇਆ, ਜਮਾਂ ਕੀ ਹੋਇਆ? ਇਸਲਈ ਜਮਾਂ ਦਾ ਖਾਤਾ ਹਮੇਸ਼ਾ ਚੈਕ ਕਰੋ ਅਤੇ ਵਧਾਉਂਦੇ ਰਹੋ। ਇਵੇਂ ਹੀ ਚਾਰਟ ਵਿੱਚ ਸਿਰਫ ਰਾਈਟ ਨਹੀਂ ਕਰੋ। ਕਲਾਸ ਕੀਤਾ? ਹਾਂ। ਯੋਗ ਕੀਤਾ? ਪਰ ਜਿਵੇਂ ਸ਼ਕਤੀਸ਼ਾਲੀ ਯੋਗ ਸਮੇਂ ਦੇ ਪ੍ਰਮਾਣ ਹੋਣਾ ਚਾਹੀਦਾ ਹੈ ਉਵੇਂ ਰਿਹਾ? ਸਮਾਂ ਚੰਗਾ ਪਾਸ ਕੀਤਾ, ਬਹੁਤ ਆਨੰਦ ਆਇਆ, ਵਰਤਮਾਨ ਤਾਂ ਬਣਿਆ ਪਰ ਵਰਤਮਾਨ ਦੇ ਨਾਲ ਜਮ੍ਹਾਂ ਵੀ ਕੀਤਾ? ਇੰਨਾ ਸ਼ਕਤੀਸ਼ਾਲੀ ਅਨੁਭਵ ਕੀਤਾ? ਚਲ ਰਹੇ ਹਾਂ, ਸਿਰਫ ਇਹ ਚੈਕ ਨਹੀਂ ਕਰੋ। ਕਿਸੇ ਤੋ ਵੀ ਪੁੱਛੋ ਕਿਵੇਂ ਚਲ ਰਹੇ ਹੋ? ਤਾਂ ਕਹਿ ਦਿੰਦੇ ਹਨ ਬਹੁਤ ਵਧੀਆ ਚਲ ਰਹੇ ਹਾਂ। ਪਰ ਕਿਸ ਸਪੀਡ ਵਿੱਚ ਚਲ ਰਹੇ ਹਨ, ਇਹ ਚੈਕ ਕਰੋ। ਚੀਂਟੀ ਦੀ ਚਾਲ ਚਲ ਰਹੇ ਹਾਂ ਜਾਂ ਰੈਕੇਟ ਦੀ ਚਾਲ ਚਲ ਰਹੇ ਹਾਂ? ਇਸ ਵਰ੍ਹੇ ਸਭ ਗੱਲਾਂ ਵਿੱਚ ਸ਼ਕਤੀਸ਼ਾਲੀ ਬਣਨ ਦੀ ਸਪੀਡ ਨੂੰ ਅਤੇ ਪਰਸੈਂਟ ਨੂੰ ਚੈਕ ਕਰੋ। ਕਿੰਨੀ ਪਰਸੈਂਟ ਵਿੱਚ ਜਮਾਂ ਕਰ ਰਹੇ ਹੋ? 5 ਰੁਪਏ ਵੀ ਕਹਾਂਗੇ ਜਮਾਂ ਹੋਇਆ। 500 ਰੁਪਿਆ ਵੀ ਕਹਾਂਗੇ ਜਮਾਂ ਹੋਇਆ। ਜਮਾਂ ਤਾਂ ਕੀਤਾ ਪਰ ਕਿੰਨਾ ਕੀਤਾ? ਸਮਝਾ ਕੀ ਕਰਨਾ ਹੈ।

ਗੋਲਡਨ ਜੁਬਲੀ ਦੇ ਵੱਲ ਜਾ ਰਹੇ ਹੋ - ਇਹ ਸਾਰਾ ਵਰ੍ਹਾ ਗੋਲਡਨ ਜੁਬਲੀ ਦਾ ਹੈ ਨਾ! ਤਾਂ ਚੈਕ ਕਰੋ ਹਰ ਗੱਲ ਵਿਚ ਗੋਲਡਨ ਏਜ਼ਡ ਮਤਲਬ ਸਤੋ ਪ੍ਰਧਾਨ ਸਟੇਜ ਹੈ? ਪੁਰਸ਼ਾਰਥ ਵੀ ਸਤੋ ਪ੍ਰਧਾਨ ਗੋਲਡਨ ਏਜ਼ਡ ਦਾ ਹੋ। ਸੇਵਾ ਵੀ ਗੋਲਡਨ ਏਜ਼ਡ ਹੋਵੇ। ਜਰਾ ਵੀ ਪੁਰਾਣੇ ਸੰਸਕਾਰ ਜਾਂ ਅਲਾਏ ਨਾ ਹੋਣ। ਇਵੇਂ ਨਹੀਂ ਜਿਵੇਂ ਅੱਜਕਲ ਚਾਂਦੀ ਦੇ ਉਪਰ ਵੀ ਸੋਨੇ ਦਾ ਪਾਣੀ ਚੜ੍ਹਾ ਦਿੰਦੇ ਹਨ। ਬਾਹਰ ਤੋਂ ਤਾਂ ਸੋਨਾ ਲੱਗਦਾ ਹੈ ਪਰ ਅੰਦਰੋਂ ਕੀ ਹੁੰਦਾ ਹੈ? ਮਿਕਸ ਕਹੋਗੇ ਨਾ! ਤਾਂ ਸੇਵਾ ਵਿਚ ਵੀ ਅਭਿਮਾਨ ਅਤੇ ਅਪਮਾਨ ਦਾ ਅਲਾਏ ਮਿਕਸ ਨਾ ਹੋਵੇ। ਇਸ ਨੂੰ ਕਿਹਾ ਜਾਂਦਾ ਹੈ ਗੋਲਡਨ ਸੇਵਾ। ਸੁਭਾਅ ਵਿੱਚ ਵੀ ਈਰਖ਼ਾ, ਸਿੱਧ ਅਤੇ ਜਿਦ ਦਾ ਭਾਵ ਨਾ ਹੋਵੇ। ਇਹ ਹੈ ਅਲਾਏ। ਇਸ ਅਲਾਏ ਨੂੰ ਖਤਮ ਕਰ ਗੋਲਡਨ ਏਜ਼ਡ ਸੁਭਾਅ ਵਾਲੇ ਬਣੋ। ਸੰਸਕਾਰ ਵਿੱਚ ਹਮੇਸ਼ਾ ਹਾਂ ਜੀ। ਜਿਵੇਂ ਦਾ ਸਮੇਂ ਜਿਵੇਂ ਦੀ ਸੇਵਾ ਉਵੇਂ ਦਾ ਸਾਰਿਆਂ ਨੂੰ ਮੋਲਡ ਕਰਨਾ ਹੈ ਮਤਲਬ ਰਾਇਲ ਗੋਲਡ ਬਣਨਾ ਹੈ। ਮੈਨੂੰ ਮੋਲਡ ਹੋਣਾ ਹੈ। ਦੂਜਾ ਕਰੇ ਤੇ ਮੈ ਕਰਾਂ ਇਹ ਜਿੱਦ ਹੋ ਜਾਂਦੀ ਹੈ। ਇਹ ਰਿਅਲ ਗੋਲਡ ਨਹੀਂ! ਇਹ ਅਲਾਏ ਸਮਾਪਤ ਕਰ ਗੋਲਡਨ ਏਜ਼ਡ ਬਣੋ। ਸੰਬੰਧ ਵਿਚ ਹਮੇਸ਼ਾ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਲਪਨਾ ਦੀ ਭਾਵਨਾ ਹੋਵੇ। ਸਨੇਹ ਦੀ ਭਾਵਨਾ ਹੋਵੇ, ਸਹਿਯੋਗ ਦੀ ਭਾਵਨਾ ਹੋਵੇ। ਕਿਵੇਂ ਦਾ ਵੀ ਭਾਵ ਸੁਭਾਅ ਵਾਲਾ ਹੋਵੇ ਪਰ ਤੁਹਾਡਾ ਹਮੇਸ਼ਾ ਸ਼੍ਰੇਸ਼ਠ ਭਾਵ ਹੋਵੇ। ਇਨ੍ਹਾਂ ਸਾਰੀਆਂ ਗੱਲਾਂ ਵਿਚ ਸਵ ਪਰਿਵਰਤਨ ਹੀ ਗੋਲਡਨ ਜੁਬਲੀ ਮਨਾਉਣਾ ਹੈ। ਅਲਾਏ ਨੂੰ ਜਲਾਉਣਾ ਮਤਲਬ ਗੋਲਡਨ ਜੁਬਲੀ ਮਨਾਉਣਾ। ਸਮਝਾ - ਵਰ੍ਹੇ ਦਾ ਆਰੰਭ ਗੋਲਡਨ ਏਜ਼ਡ ਸਥਿਤੀ ਨਾਲ ਕਰੋ। ਸਹਿਜ ਹੈ ਨਾ। ਸੁਣਨ ਦੇ ਸਮੇਂ ਤਾਂ ਸਭ ਸਮਝਦੇ ਹਨ ਕਿ ਕਰਨਾ ਹੀ ਹੈ ਪਰ ਜਦ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਸੋਚਦੇ ਹਨ ਇਹ ਤਾਂ ਬੜੀ ਮੁਸ਼ਕਲ ਗੱਲ ਹੈ। ਸਮੱਸਿਆ ਦੇ ਸਮੇਂ ਸਵ ਰਾਜ ਅਧਿਕਾਰੀਪਣ ਦਾ ਅਧਿਕਾਰ ਵਿਖਾਉਣ ਦਾ ਸਮਾਂ ਹੀ ਹੁੰਦਾ ਹੈi ਵਾਰ ਦੇ ਸਮੇਂ ਹੀ ਵਿਜੇਯੀ ਬਣਨਾ ਹੁੰਦਾ ਹੈ। ਪਰੀਖਿਆ ਦੇ ਸਮੇਂ ਹੀ ਨੰਬਰਵਨ ਲੈਣ ਦਾ ਸਮੇਂ ਹੁੰਦਾ ਹੈ। ਸਮੱਸਿਆ ਸਵਰੂਪ ਨਹੀ ਬਣੋ ਪਰ ਸਮਾਧਾਨ ਸਵਰੂਪ ਬਣੋ। ਸਮਝਾ - ਇਸ ਵਰ੍ਹੇ ਕੀ ਕਰਨਾ ਹੈ? ਤਦ ਗੋਲਡਨ ਜੁਬਲੀ ਦੀ ਸਮਾਪਤੀ ਸੰਪੰਨ ਬਣਨ ਦੀ ਗੋਲਡਨ ਜੁਬਲੀ ਕਹੀ ਜਾਏਗੀ। ਹੋਰ ਕਿ ਨਵੀਨਤਾ ਕਰੋਗੇ? ਬਾਪ ਦਾਦਾ ਦੇ ਕੋਲ ਸਾਰੇ ਬੱਚਿਆਂ ਦੇ ਸੰਕਲਪ ਤਾਂ ਪਹੁੰਚਦੇ ਹੀ ਹਨ। ਪ੍ਰੋਗਰਾਮ ਵਿੱਚ ਵੀ ਨਵੀਨਤਾ ਕਿ ਕਰੋਗੇ? ਗੋਲਡਨ ਥਾਟਸ ਸੁਣਾਉਣ ਦੀ ਟਾਪਿਕ ਰੱਖ਼ੀ ਹੈ ਨਾ। ਸੁਨਹਿਰੇ ਸੰਕਲਪ, ਸੁਨਹਿਰੇ ਵਿਚਾਰ, ਜੋ ਸੋਨਾ ਬਣਾ ਦੇ ਅਤੇ ਸੋਨੇ ਦਾ ਯੁੱਗ ਲਿਆਵੇ। ਇਹ ਟਾਪਿਕ ਰੱਖੀ ਹੈ ਨਾ। ਅੱਛਾ - ਅੱਜ ਵਤਨ ਵਿੱਚ ਇਸ ਵਿਸ਼ੇ ਤੇ ਰੂਹ - ਰੂਹਾਨ ਹੋਈ ਉਹ ਫਿਰ ਸੁਣਾਉਵਾਂਗੇ। ਅੱਛਾ -

ਸਰਵ ਵਰਸੇ ਅਤੇ ਵਰਦਾਨ ਦੇ ਡਬਲ ਅਧਿਕਾਰੀ ਭਾਗਿਆਵਾਨ ਆਤਮਾਵਾਂ ਨੂੰ, ਹਮੇਸ਼ਾ ਸ੍ਵਰਾਜ ਅਧਿਕਾਰੀ ਸ੍ਰੇਸ਼ਠ ਆਤਮਾਵਾਂ ਨੂੰ ਗੋਲਡਨ ਏਜ਼ਡ ਸਥਿਤੀ ਵਿੱਚ ਸਥਿਤ ਕਰਨ ਵਾਲੇ ਰੀਅਲ ਗੋਲ੍ਡ ਬੱਚਿਆਂ ਨੂੰ ਸਦਾ ਸਵੈ ਪਰਿਵਰਤਨ ਦੀ ਲਗਨ ਨਾਲ ਵਿਸ਼ਵ ਪਰਿਵਰਤਨ ਵਿੱਚ ਅੱਗੇ ਅੱਗੇ ਵੱਧਣ ਵਾਲੇ ਵਿਸ਼ੇਸ਼ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਮੀਟਿੰਗ ਵਿੱਚ ਆਏ ਹੋਏ ਡਾਕ੍ਟਰ੍ਸ ਤੋਂ - ਅਵਿਯਕਤ ਬਾਪਦਾਦਾ ਦੀ ਮੁਲਾਕਾਤ

ਆਪਣੇ ਨੂੰ ਸ਼੍ਰੇਸ਼ਠ ਉਮੰਗ ਉਤਸ਼ਾਹ ਦੁਆਰਾ ਕਈ ਆਤਮਾਵਾਂ ਨੂੰ ਹਮੇਸ਼ਾ ਖੁਸ਼ ਬਣਾਉਣ ਦੀ ਸੇਵਾ ਵਿੱਚ ਲੱਗੇ ਹੋਏ ਹੋ ਨਾ। ਡਾਕ੍ਟਰ੍ਸ ਦਾ ਵਿਸ਼ੇਸ਼ ਕੰਮ ਹੀ ਹੈ ਹਰ ਆਤਮਾ ਨੂੰ ਖੁਸ਼ੀ ਦੇਣਾ। ਪਹਿਲੀ ਦਵਾਈ ਖੁਸ਼ੀ ਹੈ। ਖੁਸ਼ੀ ਅੱਧੀ ਬਿਮਾਰੀ ਖਤਮ ਕਰ ਦਿੰਦੀ ਹੈ। ਤਾਂ ਰੂਹਾਨੀ ਡਾਕ੍ਟਰ੍ਸ ਅਰਥਾਤ ਖੁਸ਼ੀ ਦੀ ਦਵਾਈ ਦੇਣ ਵਾਲੇ। ਤਾਂ ਇਵੇਂ ਦੇ ਡਾਕਟਰ ਹੋ ਨਾ। ਇੱਕ ਵਾਰ ਵੀ ਖੁਸ਼ੀ ਦੀ ਝਲਕ ਆਤਮਾ ਨੂੰ ਅਨੁਭਵ ਹੋ ਜਾਵੇ ਤਾਂ ਉਹ ਆਤਮਾ ਹਮੇਸ਼ਾ ਖੁਸ਼ੀ ਦੀ ਝਲਕ ਨਾਲ ਅੱਗੇ ਉੱਡਦੀ ਰਹੇਗੀ। ਤਾਂ ਸਾਰਿਆਂ ਨੂੰ ਡਬਲ ਲਾਈਟ ਬਣਾ ਉਡਾਉਣ ਵਾਲੇ ਡਾਕਟਰ ਹੋ ਨਾ। ਉਹ ਬੈਡ ਤੋਂ ਉਠਾ ਦਿੰਦੇ ਹਨ। ਬੈੱਡ ਵਿੱਚ ਸੌਣ ਵਾਲੇ ਪੇਸ਼ੈਂਟ ਨੂੰ ਉਠਾ ਦਿੰਦੇ ਹਨ, ਚਲਾ ਦਿੰਦੇ ਹਨ। ਤੁਸੀਂ ਪੁਰਾਣੀ ਦੁਨੀਆਂ ਤੋਂ ਉਠਾ ਨਵੀਂ ਦੁਨੀਆਂ ਵਿੱਚ ਬਿਠਾ ਦੇਵੋ। ਇਵੇਂ ਪਲਾਨ ਬਣਾਏ ਹਨ ਨਾ। ਰੂਹਾਨੀ ਇੰਸਟਰੂਮੈਂਟ ਯੂਜ਼ ਕਰਨ ਦਾ ਪਲਾਨ ਬਣਾਇਆ ਹੈ? ਇੰਜੈਕਸ਼ਨ ਕੀ ਹੈ, ਗੋਲੀਆਂ ਕੀ ਹਨ, ਬਲੱਡ ਦੇਣਾ ਕੀ ਹੈ। ਇਹ ਸਭ ਰੂਹਾਨੀ ਸਾਧਨ ਬਣਾਏ ਹਨ! ਕਿਸੇ ਨੂੰ ਬਲੱਡ ਦੇਣ ਦੀ ਜਰੂਰਤ ਹੈ ਤਾਂ ਰੂਹਾਨੀ ਬਲੱਡ ਕਿਹੜਾ ਦੇਣਾ ਹੈ? ਹਾਰਟ ਪੇਸ਼ੈਂਟ ਨੂੰ ਕਿਹੜੀ ਦਵਾਈ ਦੇਣੀ ਹੈ? ਹਾਰਟ ਪੇਸ਼ੈਂਟ ਮਤਲਬ ਦਿਲਸ਼ਿਕਸਤ ਪੇਸ਼ੈਂਟ। ਤਾਂ ਰੂਹਾਨੀ ਸਮੱਗਰੀ ਚਾਹੀਦੀ ਹੈ ਨਾ। ਜਿਵੇਂ ਉਹ ਨਵੀਂ - ਨਵੀਂ ਇਨਵੈਂਸ਼ਨ ਕਰਦੇ ਹਨ, ਉਹ ਸਾਇੰਸ ਦੇ ਸਾਧਨ ਨਾਲ ਇਨਵੈਂਸ਼ਨ ਕਰਦੇ ਹਨ। ਤੁਸੀਂ ਸਾਈਲੈਂਸ ਦੇ ਸਾਧਨਾਂ ਨਾਲ ਸਦਾਕਾਲ ਦੇ ਲਈ ਨਿਰੋਗੀ ਬਣਾ ਦੋ। ਜਿਵੇਂ ਉਨ੍ਹਾਂ ਦੇ ਕੋਲ ਸਾਰੀ ਲਿਸਟ ਹੈ - ਇਹ ਇੰਸਟਰੂਮੈਂਟ ਹੈ, ਇਹ ਇੰਸਟਰੂਮੈਂਟ ਹੈ। ਇਵੇਂ ਹੀ ਤੁਹਾਡੀ ਵੀ ਲਿਸਟ ਹੋ ਲੰਬੀ। ਅਜਿਹੇ ਡਾਕ੍ਟਰ੍ਸ ਹੋ। ਐਵਰਹੈਲਦੀ ਬਣਾਉਣ ਦੇ ਇੰਨੇ ਵਧੀਆ ਸਾਧਨ ਹੋਣ। ਇਵੇਂ ਆਕੁਪੇਸ਼ਨ ਆਪਣਾ ਬਣਾਇਆ ਹੈ? ਸਾਰੇ ਡਾਕ੍ਟਰ੍ਸ ਨੇ ਆਪਣੇ - ਆਪਣੇ ਸਥਾਨ ਤੇ ਇਵੇਂ ਬੋਰਡ ਲਾਇਆ ਹੈ ਐਵਰ ਹੈਲਦੀ ਐਵਰ ਵੈਲਦੀ ਬਣਨ ਦਾ? ਜਿਵੇਂ ਆਪਣੇ ਇਹ ਆਕੁਪੇਸ਼ਨ ਲਿੱਖਦੇ ਹੋ ਇਵੇਂ ਹੀ ਇਹ ਲਿੱਖਦੇ ਹੋ ਜਿਸਨੂੰ ਵੇਖਕੇ ਸਮਝਣ ਕਿ ਇਹ ਕੀ ਹੈ - ਅੰਦਰ ਜਾਕੇ ਵੇਖੀਏ। ਆਕਰਸ਼ਣ ਕਰਨ ਵਾਲਾ ਬੋਰਡ ਹੋਵੇ। ਲਿਖਤ ਇਵੇਂ ਹੋਵੇ ਜੋ ਪਰਿਚੈ ਲੈਣ ਦੇ ਬਿਨਾ ਕੋਈ ਰਹਿ ਨਾ ਸਕੇ। ਵੈਸੇ ਬੁਲਾਉਣ ਦੀ ਜ਼ਰੂਰਤ ਨਾ ਹੋਵੇ ਪਰ ਆਪ ਹੀ ਤੁਹਾਡੇ ਅੱਗੇ ਨਾ ਚਾਹੁੰਦੇ ਹੋਏ ਵੀ ਪਹੁੰਚ ਜਾਣ, ਇਵੇਂ ਦਾ ਬੋਰਡ ਹੋਵੇ। ਉਹ ਤਾਂ ਲਿਖਦੇ ਹਨ ਐਮ.ਬੀ.ਬੀ.ਐਸ., ਫਲਾਣੇ - ਫਲਾਣੇ ਤੁਸੀਂ ਫਿਰ ਅਜਿਹੇ ਦੇ ਬੋਰਡ ਤੇ ਰੂਹਾਨੀ ਆਕੁਪੇਸ਼ਨ ਲਿਖੋ। ਜਿਸ ਨਾਲ ਉਹ ਸਮਝਣ ਕਿ ਇਹ ਜਗ੍ਹਾ ਜ਼ਰੂਰੀ ਹੈ। ਇਵੇਂ ਆਪਣੀ ਰੂਹਾਨੀ ਡਿਗਰੀ ਬਣਾਈ ਹੈ ਜਾਂ ਉਹ ਹੀ ਡਿਗਰੀਆਂ ਲਿੱਖਦੇ ਹੋ?

(ਸੇਵਾ ਦਾ ਸ਼੍ਰੇਸ਼ਠ ਸਾਧਨ ਕੀ ਹੋਣਾ ਚਾਹੀਦਾ) ਸੇਵਾ ਦਾ ਸਭ ਤੋਂ ਤਿੱਖਾ ਸਾਧਨ ਹੈ - ਸਮਰਥ ਸੰਕਲਪ ਤੋਂ ਸੇਵਾ। ਸਮਰਥ ਸੰਕਲਪ ਵੀ ਹੋਵੇ, ਬੋਲ ਵੀ ਹੋਣ ਅਤੇ ਕਰਮ ਵੀ ਹੋਣ। ਤਿੰਨੋ ਨਾਲ - ਨਾਲ ਕੰਮ ਕਰੋ। ਇਹ ਹੀ ਸ਼ਕਤੀਸ਼ਾਲੀ ਸਾਧਨ ਹੈ। ਵਾਣੀ ਵਿੱਚ ਆਉਂਦੇ ਹੋ ਤਾਂ ਸ਼ਕਤੀਸ਼ਾਲੀ ਸੰਕਲਪ ਦੀ ਪਰਸੈਂਟੇਜ਼ ਘੱਟ ਹੋ ਜਾਂਦੀ ਹੈ ਜਾਂ ਇਹ ਪਰਸੈਂਟੇਜ਼ ਹੁੰਦੀ ਹੈ ਤਾਂ ਵਾਣੀ ਦੀ ਸ਼ਕਤੀ ਵਿਚ ਫਰਕ ਪੈ ਜਾਂਦਾ ਹੈ। ਪਰ ਨਹੀਂ। ਤਿੰਨੋਂ ਹੀ ਨਾਲ - ਨਾਲ ਹੋਣ। ਜਿਵੇਂ ਕੋਈ ਵੀ ਪੇਸ਼ੈਂਟ ਨੂੰ ਇੱਕੋ ਹੀ ਵਾਰੀ ਕੋਈ ਨਬਜ਼ ਵੇਖਦਾ ਹੈ, ਕੋਈ ਓਪਰੇਸ਼ਨ ਕਰਦਾ ਹੈ ਇਕੱਠਾ - ਇਕੱਠਾ ਕਰਦੇ ਹਨ। ਨਬਜ਼ ਵੇਖਣ ਵਾਲਾ ਪਿੱਛੋਂ ਵੇਖੇ ਅਤੇ ਓਪਰੇਸ਼ਨ ਵਾਲਾ ਪਹਿਲੇ ਕਰ ਲਵੇ ਤਾਂ ਕੀ ਹੋਵੇਗਾ? ਇਕੱਠਾ - ਇਕੱਠਾ ਕਿੰਨਾ ਕੰਮ ਚੱਲਦਾ ਹੈ। ਇਵੇਂ ਹੀ ਰੂਹਾਨੀਅਤ ਦੇ ਵੀ ਸੇਵਾ ਦੇ ਸਾਧਨ ਇਕੱਠਾ - ਇਕੱਠਾ ਨਾਲ - ਨਾਲ ਚੱਲਣ। ਬਾਕੀ ਸੇਵਾ ਦੇ ਪਲਾਨ ਬਣਾਏ ਹਨ, ਬਹੁਤ ਵਧੀਆ। ਪਰ ਇਵੇਂ ਕੋਈ ਸਾਧਨ ਬਣਾਓ ਜੋ ਸਾਰੇ ਸਮਝਣ ਕਿ ਹਾਂ ਇਹ ਰੂਹਾਨੀ ਡਾਕਟਰ ਹਮੇਸ਼ਾ ਦੇ ਲਈ ਹੈਲਦੀ ਬਣਾਉਣ ਵਾਲੇ ਹਨ। ਅੱਛਾ।

ਪਾਰਟੀਆਂ ਨਾਲ -

1- ਜੋ ਕਈ ਵਾਰ ਵਿਜੇਯੀ ਆਤਮਾਵਾਂ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ? ਉਨ੍ਹਾਂ ਨੂੰ ਹਰ ਗੱਲ ਬਹੁਤ ਸਹਿਜ ਅਤੇ ਹਲਕੀ ਅਨੁਭਵ ਹੋਵੇਗੀ। ਜੋ ਕਲਪ - ਕਲਪ ਦੀਆਂ ਵਿਜੇਯੀ ਆਤਮਾਵਾਂ ਨਹੀਂ ਉਨ੍ਹਾਂ ਨੂੰ ਛੋਟਾ - ਜਿਹਾ ਕੰਮ ਵੀ ਮੁਸ਼ਕਿਲ ਅਨੁਭਵ ਹੋਵੇਗਾ। ਸਹਿਜ ਨਹੀਂ ਲੱਗੇਗਾ। ਹਰ ਕੰਮ ਕਰਨ ਤੋਂ ਪਹਿਲਾਂ ਆਪਣੇ ਨੂੰ ਇਵੇਂ ਅਨੁਭਵ ਕਰਨਗੇ ਜਿਵੇਂ ਇਹ ਕੰਮ ਹੋਇਆ ਹੀ ਪਿਆ ਹੈ। ਹੋਵੇਗਾ ਜਾਂ ਨਹੀਂ ਹੋਵੇਗਾ, ਇਹ ਕਵੇਸ਼ਚਨ ਨਹੀਂ ਉਠੇਗਾ। ਹੋਇਆ ਹੀ ਪਇਆ ਹੈ, ਇਹ ਮਹਿਸੂਸਤਾ ਸਦਾ ਰਹੇਗੀ। ਪਤਾ ਹੈ ਹਮੇਸ਼ਾ ਸਫਲਤਾ ਹੈ ਹੀ, ਵਿਜੇਯੀ ਹੈ ਹੀ - ਇਵੇਂ ਨਿਸ਼ਚੇਬੁੱਧੀ ਹੋਣਗੇ। ਕੋਈ ਵੀ ਗੱਲ ਨਵੀਂ ਨਹੀਂ ਲਗੇਗੀ, ਬਹੁਤ ਪੁਰਾਣੀ ਗੱਲ ਹੈ। ਇਸ ਸਮ੍ਰਿਤੀ ਵਿੱਚ ਆਪਣੇ ਨੂੰ ਅੱਗੇ ਵਧਾਉਂਦੇ ਰਹਿਣਗੇ।

2- ਡਬਲ ਲਾਈਟ ਬਣਨ ਦੀ ਨਿਸ਼ਾਨੀ ਕੀ ਹੋਵੇਗੀ? ਡਬਲ ਲਾਈਟ ਆਤਮਾਵਾਂ ਹਮੇਸ਼ਾ ਉਡਦੀ ਕਲਾ ਦਾ ਅਨੁਭਵ ਕਰਦੀਆਂ ਹਨ। ਕਦੀ ਰੁਕਣਾ ਅਤੇ ਕਦੀ ਉੱਡਣਾ ਇਵੇਂ ਨਹੀਂ। ਹਮੇਸ਼ਾ ਉਡਦੀ ਕਲਾ ਦੇ ਅਨੁਭਵੀ ਅਜਿਹੀਆਂ ਡਬਲ ਲਾਈਟ ਆਤਮਾਵਾਂ ਹੀ ਡਬਲ ਤਾਜ ਦੇ ਅਧਿਕਾਰੀ ਬਣਦੀ ਹੈ। ਡਬਲ ਲਾਈਟ ਵਾਲੇ ਆਪੇਹੀ ਉੱਚੀ ਸਥਿਤੀ ਦਾ ਅਨੁਭਵ ਕਰਦੇ ਹਨ। ਕੋਈ ਵੀ ਪਰਿਸਥਿਤੀ ਆਵੇ, ਯਾਦ ਰੱਖੋ ਅਸੀਂ ਡਬਲ ਲਾਈਟ ਹਾਂ। ਬੱਚੇ ਬਣ ਗਏ ਮਤਲਬ ਹਲਕੇ ਬਣ ਗਏ। ਕੋਈ ਵੀ ਬੋਝ ਨਹੀਂ ਉਠਾ ਸਕਦੇ ਹਨ। ਅੱਛਾ - ਓਮ ਸ਼ਾਂਤੀ।

ਵਰਦਾਨ:-
ਸ਼ੁਭਚਿੰਤਨ ਅਤੇ ਸ਼ੁਭਭਚਿੰਤਕ ਸਥਿਤੀ ਦੇ ਅਨੁਭਵ ਦੁਆਰਾ ਬ੍ਰਹਮਾ ਬਾਪ ਸਮਾਨ ਮਾਸਟਰ ਦਾਤਾ ਭਵ:

ਬ੍ਰਹਮਾ ਬਾਪ ਸਮਾਨ ਮਾਸਟਰ ਦਾਤਾ ਬਣਨ ਦੇ ਲਈ ਈਰਖਾ, ਘ੍ਰਿਣਾ ਅਤੇ ਕ੍ਰਿਟੀਸਾਈਜ਼ - ਇਨ੍ਹਾਂ ਤਿੰਨ ਗੱਲਾਂ ਵਿੱਚ ਮੁਕਤ ਰਹਿ ਕੇ ਸਰਵ ਦੇ ਪ੍ਰਤੀ ਸ਼ੁਭਚਿੰਤਕ ਬਣੋ ਅਤੇ ਸ਼ੁਭਚਿੰਤਨ ਸਥਿਤੀ ਦਾ ਅਨੁਭਵ ਕਰੋ ਕਿਓਂਕਿ ਜਿਸ ਵਿੱਚ ਈਰਖਾ ਦੀ ਅੱਗ ਹੁੰਦੀ ਹੈ ਉਹ ਆਪ ਜਲਦੇ ਹਨ, ਦੂਜਿਆਂ ਨੂੰ ਪਰੇਸ਼ਾਨ ਕਰਦੇ ਹਨ, ਘ੍ਰਿਣਾ ਵਾਲੇ ਆਪ ਵੀ ਡਿੱਗਦੇ ਹਨ ਦੂਜੇ ਨੂੰ ਵੀ ਡਿਗਾਉਂਦੇ ਹਨ ਅਤੇ ਹਾਸੇ ਵਿੱਚ ਵੀ ਕ੍ਰਿਟੀਸਾਈਜ਼ ਕਰਨ ਵਾਲੇ, ਆਤਮਾ ਨੂੰ ਹਿੰਮਤਹੀਣ ਬਣਾਕੇ ਦੁੱਖੀ ਕਰਦੇ ਹਨ ਇਸਲਈ ਇਨ੍ਹਾਂ ਤਿੰਨ ਗੱਲਾਂ ਤੋਂ ਮੁਕਤ ਰਹਿ ਸ਼ੁਭਚਿੰਤਕ ਸਥਿਤੀ ਦੇ ਅਨੁਭਵ ਦੁਆਰਾ ਦਾਤਾ ਦੇ ਬੱਚੇ ਮਾਸਟਰ ਦਾਤਾ ਬਣੋ।

ਸਲੋਗਨ:-
ਮਨ - ਬੁੱਧੀ ਅਤੇ ਸੰਸਕਾਰ ਤੇ ਸੰਪੂਰਨ ਰਾਜ ਕਰਨ ਵਾਲੇ ਸਵਰਾਜ ਅਧਿਕਾਰੀ ਬਣੋ।