03.07.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਜੋ ਸ੍ਰਵ ਦੀ ਸਦਗਤੀ ਕਰਨ ਵਾਲਾ ਜੀਵਨਮੁਕਤੀ ਦਾਤਾ ਹੈ ਉਹ ਤੁਹਾਡਾ ਬਣਿਆ ਹੈ, ਤੁਸੀੰ ਉਸ ਦੀ ਸੰਤਾਨ ਹੋ ਤਾਂ ਕਿੰਨਾ ਨਸ਼ਾ ਹੋਣਾ ਚਾਹੀਦਾ"

ਪ੍ਰਸ਼ਨ:-
ਕਿਹੜੇ ਬੱਚਿਆਂ ਦੀ ਬੁੱਧੀ ਵਿੱਚ ਬਾਬਾ ਦੀ ਯਾਦ ਸਦਾ ਨਹੀਂ ਠਹਿਰ ਸਕਦੀ ਹੈ?

ਉੱਤਰ:-
ਜਿਨ੍ਹਾਂਨੂੰ ਪੂਰਾ - ਪੂਰਾ ਨਿਸ਼ਚੇ ਨਹੀਂ ਹੈ ਉਨ੍ਹਾਂ ਦੀ ਬੁੱਧੀ ਵਿੱਚ ਯਾਦ ਸਦਾ ਨਹੀਂ ਠਹਿਰ ਸਕਦੀ ਹੈ। ਸਾਨੂੰ ਕੌਣ ਸਿਖਾ ਰਿਹਾ ਹੈ, ਇਹ ਜਾਣਦੇ ਨਹੀਂ ਤਾਂ ਯਾਦ ਕਿਸਨੂੰ ਕਰਣਗੇ। ਜੋ ਪੂਰੀ ਤਰ੍ਹਾਂ ਪਹਿਚਾਣ ਕੇ ਯਾਦ ਕਰਦੇ ਹਨ ਉਨ੍ਹਾਂ ਦੇ ਹੀ ਵਿਕਰਮ ਵੀ ਵਿਨਾਸ਼ ਹੁੰਦੇ ਹਨ। ਬਾਪ ਖੁਦ ਆਕੇ ਆਪਣੀ ਅਤੇ ਆਪਣੇ ਘਰ ਦੀ ਅਸਲ ਪਹਿਚਾਣ ਦਿੰਦੇ ਹਨ।

ਓਮ ਸ਼ਾਂਤੀ
ਹੁਣ ਓਮ ਸ਼ਾਂਤੀ ਦਾ ਅਰਥ ਤਾਂ ਸਦਾ ਬੱਚਿਆਂ ਨੂੰ ਯਾਦ ਹੋਵੇਗਾ। ਅਸੀਂ ਆਤਮਾ ਹਾਂ, ਸਾਡਾ ਘਰ ਹੈ ਨਿਰਵਾਣਧਾਮ ਜਾਂ ਮੂਲਵਤਨ। ਬਾਕੀ ਭਗਤੀਮਾਰਗ ਵਿੱਚ ਮਨੁੱਖ ਜੋ ਵੀ ਪੁਰਸ਼ਾਰਥ ਕਰਦੇ ਹਨ ਉਨ੍ਹਾਂ ਨੂੰ ਪਤਾ ਨਹੀਂ ਕਿੱਥੇ ਜਾਣਾ ਹੈ। ਸੁੱਖ ਕਿਸ ਵਿੱਚ ਹੈ ਦੁੱਖ ਕਿਸ ਵਿੱਚ ਹੈ, ਕੁਝ ਵੀ ਪਤਾ ਨਹੀਂ। ਯੱਗ, ਤਪ, ਦਾਨ, ਪੁੰਨ, ਤੀਰਥ ਆਦਿ ਕਰਦੇ ਪੌੜ੍ਹੀ ਹੇਠਾਂ ਉੱਤਰਦੇ ਹੀ ਆਉਂਦੇ ਹਨ। ਹੁਣ ਤੁਹਾਨੂੰ ਗਿਆਨ ਮਿਲਿਆ ਹੈ ਤਾਂ ਭਗਤੀ ਬੰਦ ਹੋ ਜਾਂਦੀ ਹੈ। ਘੰਟੇ ਘੜਿਆਲ ਆਦਿ ਉਹ ਵਾਤਾਵਰਣ ਸਭ ਬੰਦ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਵਿੱਚ ਫ਼ਰਕ ਤੇ ਹੈ ਨਾ। ਨਵੀਂ ਦੁਨੀਆਂ ਹੈ ਪਾਵਨ ਦੁਨੀਆਂ। ਤੁਸੀੰ ਬੱਚਿਆਂ ਦੀ ਬੁੱਧੀ ਵਿੱਚ ਹੈ ਸੁੱਖਧਾਮ। ਸੁੱਖਧਾਮ ਨੂੰ ਸ੍ਵਰਗ, ਦੁੱਖਧਾਮ ਨੂੰ ਨਰਕ ਕਿਹਾ ਜਾਂਦਾ ਹੈ। ਮਨੁੱਖ ਸ਼ਾਂਤੀ ਚਾਹੁੰਦੇ ਹਨ, ਪਰੰਤੂ ਉੱਥੇ ਕੋਈ ਵੀ ਜਾ ਨਹੀਂ ਸਕਦੇ। ਬਾਪ ਕਹਿੰਦੇ ਹਨ ਮੈਂ ਜਦ ਤੱਕ ਇੱਥੇ ਭਾਰਤ ਵਿੱਚ ਨਾ ਆਵਾਂ ਉਦੋਂ ਤੱਕ ਮੇਰੇ ਇਲਾਵਾ ਤੁਸੀੰ ਬੱਚੇ ਜਾ ਨਹੀਂ ਸਕਦੇ। ਭਾਰਤ ਵਿੱਚ ਹੀ ਸ਼ਿਵ ਜਯੰਤੀ ਗਾਈ ਜਾਂਦੀ ਹੈ। ਨਿਰਾਕਾਰ ਜ਼ਰੂਰ ਸਾਕਾਰ ਵਿੱਚ ਆਵੇਗਾ ਨਾ। ਸ਼ਰੀਰ ਬਿਗਰ ਆਤਮਾ ਕੁਝ ਕਰ ਸਕਦੀ ਹੈ ਕੀ? ਸ਼ਰੀਰ ਬਿਗਰ ਤਾਂ ਆਤਮਾ ਭਟਕਦੀ ਰਹਿੰਦੀ ਹੈ। ਦੂਜੇ ਸ਼ਰੀਰ ਵਿੱਚ ਪ੍ਰਵੇਸ਼ ਕਰ ਲੈਂਦੀ ਹੈ। ਕੋਈ ਚੰਗੇ ਹੁੰਦੇ ਹਨ, ਕੋਈ ਚੰਚਲ ਹੁੰਦੇ ਹਨ, ਇੱਕਦਮ ਤਵਾਈ ਬਣਾ ਲੈਂਦੀ ਹੈ। ਆਤਮਾ ਨੂੰ ਸ਼ਰੀਰ ਜਰੂਰ ਚਾਹੀਦਾ। ਉਵੇਂ ਹੀ ਪਰਮਪਿਤਾ ਪਰਮਾਤਮਾ ਦਾ ਵੀ ਸ਼ਰੀਰ ਨਾ ਹੋਵੇ ਤਾਂ ਭਾਰਤ ਵਿੱਚ ਕੀ ਆਕੇ ਕਰਣਗੇ! ਭਾਰਤ ਹੀ ਅਵਿਨਾਸ਼ੀ ਖੰਡ ਹੈ। ਸਤਿਯੁਗ ਵਿੱਚ ਇੱਕ ਹੀ ਭਾਰਤ ਖੰਡ ਹੈ। ਹੋਰ ਸਭ ਖੰਡ ਵਿਨਾਸ਼ ਹੋ ਜਾਂਦੇ ਹਨ। ਗਾਉਂਦੇ ਹਨ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਇਹ ਲੋਕ ਫਿਰ ਆਦਿ ਸਨਾਤਨ ਹਿੰਦੂ ਧਰਮ ਕਹਿ ਦਿੰਦੇ ਹਨ। ਅਸਲ ਵਿੱਚ ਸ਼ੁਰੂ ਵਿਚ ਕੋਈ ਹਿੰਦੂ ਨਹੀਂ, ਦੇਵੀ ਦੇਵਤੇ ਸਨ। ਯੂਰੋਪ ਵਿੱਚ ਰਹਿਣ ਵਾਲੇ ਆਪਣੇ ਨੂੰ ਕ੍ਰਿਸ਼ਚਨ ਕਹਿੰਦੇ ਹਨ। ਯੂਰੋਪੀਅਨ ਧਰਮ ਥੋੜ੍ਹੀ ਨਾ ਕਹਾਂਗੇ। ਇਹ ਹਿੰਦੁਸਤਾਨ ਵਿੱਚ ਰਹਿਣ ਵਾਲੇ ਹਿੰਦੂ ਧਰਮ ਕਹਿ ਦਿੰਦੇ। ਜੋ ਦੈਵੀ ਧਰਮ ਸ੍ਰੇਸ਼ਠ ਸੀ, ਉਹੀ 84 ਜਨਮ ਵਿੱਚ ਆਉਂਦੇ ਧਰਮ ਭ੍ਰਸ਼ਟ ਬਣ ਗਏ ਹਨ। ਦੇਵਤਾ ਧਰਮ ਦੇ ਜੋ ਹੋਣਗੇ ਉਹੀ ਇੱਥੇ ਆਉਣਗੇ। ਜੇਕਰ ਨਿਸ਼ਚੇ ਨਹੀਂ ਤਾਂ ਸਮਝੋ ਇਸ ਧਰਮ ਦੇ ਨਹੀਂ ਹਨ। ਭਾਵੇਂ ਇੱਥੇ ਬੈਠੇ ਹੋਣਗੇ ਤਾਂ ਵੀ ਉਨ੍ਹਾਂ ਦੀ ਸਮਝ ਵਿੱਚ ਨਹੀਂ ਆਵੇਗਾ। ਉੱਥੇ ਕੋਈ ਪ੍ਰਜਾ ਵਿੱਚ ਘੱਟ ਪਦ ਪਾਉਣ ਵਾਲਾ ਹੋਵੇਗਾ। ਚਾਹੁੰਦੇ ਸਭ ਸੁਖ - ਸ਼ਾਂਤੀ ਹਨ, ਉਹ ਤਾਂ ਹੁੰਦਾ ਹੈ ਸਤਿਯੁਗ ਵਿੱਚ। ਸਭ ਤਾਂ ਸੁੱਖਧਾਮ ਵਿੱਚ ਜਾ ਨਹੀਂ ਸਕਦੇ। ਸਾਰੇ ਧਰਮ ਆਪਣੇ - ਆਪਣੇ ਸਮੇਂ ਤੇ ਆਉਂਦੇ ਹਨ। ਅਨੇਕ ਧਰਮ ਹਨ, ਝਾੜ ਵਾਧੇ ਨੂੰ ਪਾਉਂਦਾ ਰਹਿੰਦਾ ਹੈ। ਮੂਲ ਤਨਾ ਹੈ ਦੇਵੀ - ਦੇਵਤਾ ਧਰਮ। ਫਿਰ ਹਨ ਤਿੰਨ ਟਿਊਬਸ। ਸ੍ਵਰਗ ਵਿੱਚ ਤਾਂ ਇਹ ਹੋ ਨਹੀਂ ਸਕਦਾ। ਦਵਾਪਰ ਤੋਂ ਲੈਕੇ ਨਵੇਂ ਧਰਮ ਨਿਕਲਦੇ ਹਨ, ਇਨ੍ਹਾਂ ਨੂੰ ਵੈਰਾਇਟੀ ਹਿਊਮਨ ਟ੍ਰੀ ਕਿਹਾ ਜਾਂਦਾ ਹੈ। ਵਿਰਾਟ ਰੂਪ ਵੱਖ ਹੈ, ਇਹ ਵੈਰਾਇਟੀ ਧਰਮਾਂ ਦਾ ਝਾੜ ਹੈ। ਕਿਸਮ - ਕਿਸਮ ਦੇ ਮਨੁੱਖ ਹਨ। ਤੁਸੀੰ ਜਾਣਦੇ ਹੋ ਕਿੰਨੇ ਧਰਮ ਹਨ। ਸਤਿਯੁਗ ਆਦਿ ਵਿੱਚ ਇੱਕ ਹੀ ਧਰਮ ਸੀ, ਨਵੀਂ ਦੁਨੀਆਂ ਸੀ। ਬਾਹਰ ਵਾਲੇ ਵੀ ਜਾਣਦੇ ਸਨ, ਭਾਰਤ ਹੀ ਪ੍ਰਾਚੀਨ ਬਹਿਸ਼ਤ ਸੀ। ਬਹੁਤ ਸ਼ਾਹੂਕਾਰ ਸੀ ਇਸਲਈ ਭਾਰਤ ਨੂੰ ਬਹੁਤ ਮਾਨ ਮਿਲਦਾ ਹੈ। ਕੋਈ ਸ਼ਾਹੂਕਾਰ, ਗਰੀਬ ਬਣਦਾ ਹੈ ਤਾਂ ਉਸਤੇ ਤਰਸ ਖਾਂਦੇ ਹਨ। ਵਿਚਾਰਾ ਭਾਰਤ ਕੀ ਬਣ ਗਿਆ ਹੈ! ਇਹ ਵੀ ਡਰਾਮੇ ਵਿੱਚ ਪਾਰਟ ਹੈ। ਕਹਿੰਦੇ ਵੀ ਹਨ ਸਭ ਤੋਂ ਜ਼ਿਆਦਾ ਰਹਿਮਦਿਲ ਈਸ਼ਵਰ ਹੀ ਹੈ ਅਤੇ ਆਉਂਦੇ ਵੀ ਭਾਰਤ ਵਿੱਚ ਹਨ। ਗਰੀਬਾਂ ਤੇ ਜ਼ਰੂਰ ਸ਼ਾਹੂਕਾਰ ਹੀ ਰਹਿਮ ਕਰਨਗੇ ਨਾ। ਬਾਪ ਹੈ ਬੇਹੱਦ ਦਾ ਸ਼ਾਹੂਕਾਰ, ਉੱਚ ਤੋਂ ਉੱਚ ਬਣਾਉਣ ਵਾਲਾ। ਤੁਸੀਂ ਕਿਸਦੇ ਬੱਚੇ ਬਣੇ ਹੋ ਉਹ ਵੀ ਨਸ਼ਾ ਹੋਣਾ ਚਾਹੀਦਾ ਹੈ। ਪਰਮਪਿਤਾ ਪਰਮਾਤਮਾ ਸ਼ਿਵ ਦੀ ਹੀ ਅਸੀਂ ਸੰਤਾਨ ਹਾਂ, ਜਿਸਨੂੰ ਹੀ ਜੀਵਨਮੁਕਤੀ ਦਾਤਾ, ਸਦਗਤੀ ਦਾਤਾ ਕਹਿੰਦੇ ਹਨ। ਜੀਵਨਮੁਕਤੀ ਪਹਿਲਾਂ - ਪਹਿਲਾਂ ਸਤਿਯੁਗੀ ਵਿੱਚ ਹੁੰਦੀ ਹੈ। ਇੱਥੇ ਤਾਂ ਹੈ ਜੀਵਨਬੰਧ। ਭਗਤੀਮਾਰਗ ਵਿੱਚ ਪੁਕਾਰਦੇ ਹਨ ਬਾਬਾ ਬੰਧਨ ਤੋੰ ਛੁਡਾਓ। ਹੁਣ ਤੁਸੀਂ ਪੁਕਾਰ ਨਹੀਂ ਸਕਦੇ।

ਤੁਸੀਂ ਜਾਣਦੇ ਹੋ ਬਾਪ ਜੋ ਗਿਆਨ ਦਾ ਸਗਰ ਹੈ, ਉਹ ਹੀ ਵਰਲਡ ਦੀ ਹਿਸਟਰੀ - ਜੋਗ੍ਰਾਫੀ ਦਾ ਚਾਰਟ ਸਮਝਾ ਰਹੇ ਹਨ। ਨਾਲੇਜਫੁਲ ਹਨ। ਇਹ ਤਾਂ ਆਪ ਕਹਿੰਦੇ ਹਨ ਮੈਂ ਭਗਵਾਨ ਨਹੀਂ ਹਾਂ। ਤੁਹਾਨੂੰ ਤੇ ਦੇਹ ਤੋੰ ਨਿਆਰਾ ਦੇਹੀ - ਅਭਿਮਾਨੀ ਬਣਨਾ ਹੈ। ਸਾਰੀ ਦੁਨੀਆਂ ਨੂੰ, ਆਪਣੇ ਸ਼ਰੀਰ ਨੂੰ ਵੀ ਭੁੱਲਣਾ ਹੈ। ਇਹ ਭਗਵਾਨ ਹਨ ਨਹੀਂ। ਇਨ੍ਹਾਂ ਨੂੰ ਕਹਿੰਦੇ ਹਨ ਬਾਪਦਾਦਾ। ਬਾਪ ਹੈ ਉੱਚ ਤੋਂ ਉੱਚ। ਇਹ ਪਤਿਤ ਪੁਰਾਣਾ ਸ਼ਰੀਰ ਹੈ। ਮਹਿਮਾਂ ਸਿਰ੍ਫ ਇੱਕ ਦੀ ਹੈ। ਉਨ੍ਹਾਂ ਨਾਲ ਯੋਗ ਲਗਾਉਣਾ ਹੈ ਤਾਂ ਹੀ ਪਾਵਨ ਬਣੋਗੇ। ਨਹੀਂ ਤਾਂ ਕਦੇ ਪਾਵਨ ਬਣ ਨਹੀਂ ਸਕੋਗੇ ਅਤੇ ਪਿਛਾੜੀ ਵਿੱਚ ਹਿਸਾਬ - ਕਿਤਾਬ ਚੁਕਤੁ ਕਰ ਸਜ਼ਾਵਾਂ ਖਾਕੇ ਚਲੇ ਜਾਵੋਗੇ। ਭਗਤੀ ਮਾਰਗ ਵਿੱਚ ਹਮ ਸੋ, ਸੋ ਹਮ ਮੰਤਰ ਸੁਣਦੇ ਆਏ ਹੋ। ਹਮ ਆਤਮਾ ਸੋ ਪਰਮਪਿਤਾ ਪਰਮਾਤਮਾ, ਸੋ ਹਮ ਆਤਮਾ- ਇਹ ਹੀ ਰਾਂਗ ਮੰਤਰ ਪਰਮਾਤਮਾ ਤੋਂ ਬੇਮੁੱਖ ਕਰਨ ਵਾਲਾ ਹੈ। ਬਾਪ ਕਹਿੰਦੇ ਹਨ - ਬੱਚੇ, ਪਰਮਾਤਮਾ ਸੋ ਹਮ ਆਤਮਾ ਕਹਿਣਾ ਇਹ ਬਿਲਕੁਲ ਰਾਂਗ ਹੈ। ਹੁਣ ਤੁਸੀਂ ਬੱਚਿਆਂ ਨੂੰ ਵਰਣਾਂ ਦਾ ਵੀ ਰਾਜ਼ ਸਮਝਾਇਆ ਗਿਆ ਹੈ। ਹਮ ਸੋ ਬ੍ਰਾਹਮਣ ਹਾਂ ਫਿਰ ਅਸੀਂ ਸੋ ਦੇਵਤਾ ਬਣਨ ਲਈ ਪੁਰਸ਼ਾਰਥ ਕਰਦੇ ਹਾਂ। ਫਿਰ ਅਸੀਂ ਸੋ ਦੇਵਤਾ ਬਣ ਖ਼ਤਰੀ ਵਰਣ ਵਿੱਚ ਆਵਾਂਗੇ। ਹੋਰ ਕਿਸੇ ਨੂੰ ਥੋੜ੍ਹੀ ਨਾ ਪਤਾ ਹੈ - ਅਸੀਂ ਕਿਵ਼ੇਂ 84 ਜਨਮ ਲੈਂਦੇ ਹਾਂ? ਕਿਹੜੇ ਕੁੱਲ ਵਿੱਚ ਲੈਂਦੇ ਹਾਂ? ਤੁਸੀੰ ਹੁਣ ਸਮਝਦੇ ਹੋ ਅਸੀਂ ਬ੍ਰਾਹਮਣ ਹਾਂ, ਬਾਬਾ ਤੇ ਬ੍ਰਾਹਮਣ ਨਹੀਂ ਹਨ। ਤੁਸੀਂ ਹੀ ਇਨ੍ਹਾਂ ਵਰਣਾਂ ਵਿੱਚ ਆਉਂਦੇ ਹੋ। ਹੁਣ ਬ੍ਰਾਹਮਣ ਧਰਮ ਵਿੱਚ ਅਡੋਪਟ ਕੀਤਾ ਹੈ। ਸ਼ਿਵਬਾਬਾ ਦਵਾਰਾ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਬਣੇ ਹੋ। ਇਹ ਵੀ ਜਾਣਦੇ ਹੋ ਨਿਰਾਕਾਰੀ ਆਤਮਾਵਾਂ ਅਸਲੀ ਈਸ਼ਵਰੀਏ ਕੁੱਲ ਦੀਆਂ ਹਨ। ਨਿਰਾਕਾਰੀ ਦੁਨੀਆਂ ਵਿੱਚ ਰਹਿਣ ਵਾਲੀਆਂ ਹਨ। ਫਿਰ ਸਾਕਾਰੀ ਦੁਨੀਆਂ ਵਿੱਚ ਆਉਂਦੀਆਂ ਹਨ। ਪਾਰਟ ਵਜਾਉਣ ਆਉਣਾ ਪੈਂਦਾ ਹੈ। ਉਥੋਂ ਆਕੇ ਫਿਰ ਅਸੀਂ ਦੇਵਤਾ ਕੁਲ ਵਿੱਚ 8 ਜਨਮ ਲੀਤੇ, ਫਿਰ ਅਸੀਂ ਖ਼ਤਰੀ ਕੁਲ ਵਿਚ, ਵੈਸ਼ ਕੁਲ ਵਿੱਚ ਜਾਂਦੇ ਹਾਂ। ਬਾਪ ਸਮਝਾਉਂਦੇ ਹਨ ਤੁਸੀਂ ਇੰਨੇ ਜਨਮ ਬ੍ਰਹਮਾਂ ਕੁਲ ਵਿੱਚ ਲੀਤੇ ਫਿਰ ਇੰਨੇ ਜਨਮ ਖ਼ਤਰੀ ਕੁਲ ਵਿੱਚ ਲਏ। 84 ਜਨਮਾਂ ਦਾ ਚੱਕਰ ਹੈ। ਤੁਹਾਡੇ ਬਿਨਾਂ ਇਹ ਗਿਆਨ ਹੋਰ ਕਿਸੇ ਨੂੰ ਨਹੀਂ ਮਿਲ ਸਕਦਾ। ਜੋ ਇਸ ਧਰਮ ਦੇ ਹੋਣਗੇ ਉਹ ਹੀ ਇੱਥੇ ਆਉਣਗੇ। ਰਾਜਧਾਨੀ ਸਥਾਪਨ ਹੋ ਰਹੀ ਹੈ। ਕੋਈ ਰਾਜਾ - ਰਾਣੀ ਕੋਈ ਪ੍ਰਜਾ ਬਣਨਗੇ। ਸੂਰਜਵੰਸ਼ੀ ਲਕਸ਼ਮੀ - ਨਾਰਾਇਣ ਦੀ ਫ਼ਸਟ, ਸੈਕਿੰਡ, ਥਰਡ- 8 ਗੱਦੀ ਚਲਦੀ ਹੈ ਫਿਰ ਖ਼ਤਰੀ ਧਰਮ ਵਿੱਚ ਵੀ ਫ਼ਸਟ, ਸੈਕਿੰਡ, ਥਰਡ ਇੰਵੇਂ ਹੀ ਚਲਦਾ ਹੈ। ਇਹ ਸਭ ਗੱਲਾਂ ਬਾਪ ਸਮਝਾਉਂਦੇ ਹਨ। ਗਿਆਨ ਦਾ ਸਾਗਰ ਜਦੋਂ ਆਉਂਦੇ ਹਨ ਤਾਂ ਭਗਤੀ ਖ਼ਤਮ ਹੋ ਜਾਂਦੀ ਹੈ। ਰਾਤ ਖ਼ਤਮ ਹੋ ਦਿਨ ਹੁੰਦਾ ਹੈ। ਉੱਥੇ ਕਿਸੇ ਵੀ ਤਰ੍ਹਾਂ ਦੇ ਧੱਕੇ ਨਹੀਂ ਹੁੰਦੇ। ਆਰਾਮ ਹੀ ਆਰਾਮ ਹੈ, ਕੋਈ ਹੰਗਾਮਾ ਨਹੀਂ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਭਗਤੀ ਕਲਟ ਵਿੱਚ ਹੀ ਬਾਪ ਆਉਂਦੇ ਰਹਿਣ ਹਨ। ਸਭ ਨੇ ਵਾਪਿਸ ਜਰੂਰ ਜਾਣਾ ਹੈ ਫਿਰ ਨੰਬਰਵਾਰ ਉੱਤਰਦੇ ਹਨ। ਕ੍ਰਾਈਸਟ ਆਉਣਗੇ ਤਾਂ ਫਿਰ ਉਨ੍ਹਾਂ ਦੇ ਧਰਮ ਵਾਲੇ ਵੀ ਆਉਂਦੇ ਰਹਿਣਗੇ। ਹੁਣ ਵੇਖੋ ਕਿੰਨੇ ਕ੍ਰਿਸ਼ਚਨ ਹਨ। ਕ੍ਰਾਈਸਟ ਹੋ ਗਿਆ ਕ੍ਰਿਸ਼ਚਨ ਧਰਮ ਦਾ ਬੀਜ। ਇਸ ਦੇਵੀ - ਦੇਵਤਾ ਧਰਮ ਦਾ ਬੀਜ਼ ਹੈ ਪਰਮਪਿਤਾ ਪਰਮਾਤਮਾ ਸ਼ਿਵ। ਤੁਹਾਡਾ ਧਰਮ ਸਥਾਪਨ ਕਰਦੇ ਹਨ ਪਰਮਪਿਤਾ ਪਰਮਾਤਮਾ। ਤੁਹਾਨੂੰ ਬ੍ਰਾਹਮਣ ਧਰਮ ਵਿੱਚ ਕੌਣ ਲਿਆਏ? ਬਾਪ ਨੇ ਅਡੋਪਟ ਕੀਤਾ ਤਾਂ ਉਸ ਨਾਲ ਛੋਟਾ ਬ੍ਰਾਹਮਣ ਧਰਮ ਹੋਇਆ। ਬ੍ਰਾਹਮਣਾਂ ਦੀ ਚੋਟੀ ਗਾਈ ਜਾਂਦੀ ਹੈ ਇਹ ਹੈ ਬ੍ਰਾਹਮਣ ਨਿਸ਼ਾਨੀ ਚੋਟੀ ਫਿਰ ਹੇਠਾਂ ਆਵੋ ਤਾਂ ਸ਼ਰੀਰ ਵਧਦਾ ਜਾਂਦਾ ਹੈ। ਇਹ ਸਭ ਗੱਲਾਂ ਬਾਪ ਹੀ ਬੈਠ ਸਮਝਾਉਂਦੇ ਹਨ। ਜੋ ਬਾਪ ਕਲਿਆਣਕਾਰੀ ਹੈ ਉਹ ਹੀ ਆਕੇ ਭਾਰਤ ਦਾ ਕਲਿਆਣ ਕਰਦੇ ਹਨ। ਸਭਤੋਂ ਜ਼ਿਆਦਾ ਕਲਿਆਣ ਤਾਂ ਤੁਹਾਡਾ ਬੱਚਿਆਂ ਦਾ ਹੀ ਕਰਦੇ ਹਨ। ਤੁਸੀਂ ਕੀ ਤੋੰ ਕੀ ਬਣ ਜਾਂਦੇ ਹੋ! ਤੁਸੀੰ ਅਮਰਲੋਕ ਦੇ ਮਾਲਿਕ ਬਣ ਜਾਂਦੇ ਹੋ। ਹੁਣ ਹੀ ਤੁਸੀ ਕਾਮ ਤੇ ਵਿਜੇ ਪਾਉਂਦੇ ਹੋ। ਉੱਥੇ ਅਕਾਲੇਮ੍ਰਿਤੂ ਹੁੰਦੀ ਨਹੀਂ। ਮਰਨ ਦੀ ਗੱਲ ਨਹੀਂ। ਬਾਕੀ ਚੋਲਾ ਤਾਂ ਬਦਲਣਗੇ ਨਾ। ਜਿਵੇਂ ਸੱਪ ਇੱਕ ਖੱਲ ਉਤਾਰ ਕੇ ਦੂਜੀ ਲੈਂਦੇ ਹਨ। ਇੱਥੇ ਵੀ ਤੁਸੀਂ ਪੁਰਾਣੀ ਖੱਲ ਛੱਡ ਨਵੀਂ ਦੁਨੀਆਂ ਵਿੱਚ ਨਵੀਂ ਖੱਲ ਲਵੋਗੇ। ਸਤਿਯੁਗ ਨੂੰ ਕਿਹਾ ਜਾਂਦਾ ਹੈ ਗਾਰਡਨ ਆਫ ਫਲਾਵਰਜ਼। ਕਦੇ ਕੋਈ ਕੁਵਚਨ ਉੱਥੇ ਨਹੀਂ ਨਿਕਲਦਾ। ਇੱਥੇ ਤਾਂ ਹੈ ਹੀ ਕੁਸੰਗ ਮਾਇਆ ਦਾ ਸੰਗ ਹੈ ਨਾ ਇਸਲਈ ਇਸ ਦਾ ਨਾਮ ਹੀ ਹੈ ਰੌਰਵ ਨਰਕ। ਜਗ੍ਹਾ ਪੁਰਾਣੀ ਹੁੰਦੀ ਹੈ। ਤਾਂ ਮਿਉਂਸੀਪੈਲਿਟੀ ਵਾਲੇ ਪਹਿਲਾਂ ਤੋਂ ਹੀ ਖ਼ਾਲੀ ਕਰਵਾ ਦਿੰਦੇ ਹਨ। ਬਾਪ ਵੀ ਕਹਿੰਦੇ ਹਨ ਜਦੋਂ ਪੁਰਾਣੀ ਦੁਨੀਆ ਹੁੰਦੀ ਹੈ ਉਦੋਂ ਮੈਂ ਆਉਂਦਾ ਹਾਂ।

ਗਿਆਨ ਨਾਲ ਸਦਗਤੀ ਹੋ ਜਾਂਦੀ ਹੈ। ਰਾਜਯੋਗ ਸਿਖਾਇਆ ਜਾਂਦਾ ਹਾਂ। ਭਗਤੀ ਵਿੱਚ ਤਾਂ ਕੁਝ ਵੀ ਨਹੀਂ ਹੈ। ਹਾਂ ਜਿਵੇਂ ਦਾਨ - ਪੁੰਨ ਕਰਦੇ ਹਨ ਤਾਂ ਅਲਪਕਾਲ ਦੇ ਲਈ ਸੁੱਖ ਮਿਲਦਾ ਹੈ। ਰਾਜਿਆਂ ਨੂੰ ਵੀ ਸੰਨਿਆਸੀ ਲੋਕੀ ਵੈਰਾਗ ਦਿਵਾਉਂਦੇ ਹਨ, ਇਹ ਤਾਂ ਕਾਗ ਵਿਸ਼ਟਾ ਸਮਾਨ ਸੁੱਖ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਬੇਹੱਦ ਦਾ ਵੈਰਾਗ ਦਿਵਾਇਆ ਜਾਂਦਾ ਹੈ। ਇਹ ਹੈ ਹੀ ਪੁਰਾਣੀ ਦੁਨੀਆਂ, ਹੁਣ ਸੁੱਖਧਾਮ ਨੂੰ ਯਾਦ ਕਰੋ, ਫਿਰ ਵਾਇਆ ਸ਼ਾਂਤੀਧਾਮ ਇੱਥੇ ਆਉਣਾ ਹੈ। ਦਿਲਵਾੜਾ ਮੰਦਿਰ ਵਿੱਚ ਤੁਹਾਡਾ ਹੂਬਹੂ ਇਸ ਸਮੇਂ ਦਾ ਯਾਦਗਰ ਹੈ। ਹੇਠਾਂ ਤਪੱਸਿਆ ਵਿੱਚ ਬੈਠੇ ਹਨ, ਉੱਪਰ ਹੈ ਸ੍ਵਰਗ! ਨਹੀਂ ਤੇ ਸ੍ਵਰਗ ਕਿੱਥੇ ਵਿਖਾਉਣ। ਮਨੁੱਖ ਮਰਦੇ ਹਨ ਤਾਂ ਕਹਿਣਗੇ ਸ੍ਵਰਗ ਪਧਾਰਿਆ। ਸ੍ਵਰਗ ਨੂੰ ਉੱਪਰ ਵਿੱਚ ਸਮਝਦੇ ਹਨ ਪਰ ਉੱਪਰ ਵਿੱਚ ਕੁਝ ਹੈ ਨਹੀਂ। ਭਾਰਤ ਹੀ ਸ੍ਵਰਗ ਫਿਰ ਭਾਰਤ ਹੀ ਨਰਕ ਬਣਦਾ ਹੈ। ਇਹ ਮੰਦਿਰ ਪੂਰਾ ਯਾਦਗਰ ਹੈ। ਇਹ ਮੰਦਿਰ ਆਦਿ ਸਭ ਯਾਦ ਵਿੱਚ ਬਣਦੇ ਹਨ। ਸ੍ਵਰਗ ਵਿੱਚ ਭਗਤੀ ਹੁੰਦੀ ਨਹੀਂ। ਉੱਥੇ ਤਾਂ ਸੁੱਖ ਹੀ ਸੁੱਖ ਹੈ। ਬਾਪ ਆਕੇ ਸਭ ਰਾਜ਼ ਸਮਝਾਉਂਦੇ ਹਨ। ਹੋਰ ਸਭ ਆਤਮਾਵਾਂ ਦੇ ਨਾਮ ਬਦਲਦੇ ਹਨ, ਸ਼ਿਵ ਦਾ ਨਾਮ ਨਹੀਂ ਬਦਲਦਾ। ਉਨ੍ਹਾਂ ਦਾ ਆਪਣਾ ਸ਼ਰੀਰ ਹੈ ਨਹੀਂ। ਸ਼ਰੀਰ ਬਿਨਾਂ ਪੜ੍ਹਾਉਣਗੇ ਕਿਵ਼ੇਂ! ਪ੍ਰੇਰਣਾ ਦੀ ਤਾਂ ਗੱਲ ਹੀ ਨਹੀਂ। ਪ੍ਰੇਰਣਾ ਦਾ ਅਰਥ ਹੈ ਵਿਚਾਰ। ਇੰਵੇਂ ਨਹੀਂ ਉਪਰੋਂ ਪ੍ਰੇਰਣਾ ਕਰਣਗੇ ਅਤੇ ਪੁੱਜ ਜਾਣਗੇ, ਇਸ ਵਿੱਚ ਪ੍ਰੇਰਣਾ ਦੀ ਤਾਂ ਕੋਈ ਗੱਲ ਨਹੀਂ। ਜਿਨ੍ਹਾਂ ਬੱਚਿਆਂ ਨੂੰ ਬਾਪ ਦੀ ਪੂਰੀ ਪਹਿਚਾਣ ਨਹੀਂ,

ਪੂਰਾ ਨਿਸ਼ਚੇ ਨਹੀਂ ਉਨ੍ਹਾਂ ਦੀ ਬੁੱਧੀ ਵਿੱਚ ਯਾਦ ਵੀ ਠਹਿਰੇਗੀ ਨਹੀਂ। ਸਾਨੂੰ ਕੌਣ ਸਿਖਾ ਰਹੇ ਹਨ, ਉਹ ਜਾਣਦੇ ਨਹੀ ਤਾਂ ਯਾਦ ਕਿਸਨੂੰ ਕਰੋਗੇ? ਬਾਪ ਦੀ ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਜੋ ਜਨਮ - ਜਨਮਾਂਤ੍ਰ ਲਿੰਗ ਨੂੰ ਹੀ ਯਾਦ ਕਰਦੇ ਹਨ, ਸਮਝਦੇ ਹਨ ਇਹ ਪਰਮਾਤਮਾ ਹੈ, ਉਨ੍ਹਾਂ ਦਾ ਇਹ ਚਿੰਨ ਹੈ, ਉਹ ਹਨ ਨਿਰਾਕਾਰ, ਸਾਕਾਰ ਨਹੀਂ ਹਨ। ਬਾਪ ਕਹਿੰਦੇ ਹਨ ਮੈਨੂੰ ਵੀ ਪ੍ਰਾਕ੍ਰਿਤੀ ਦਾ ਆਧਾਰ ਲੈਣਾ ਪੈਂਦਾ ਹੈ। ਨਹੀਂ ਤਾਂ ਤੁਹਾਨੂੰ ਸ੍ਰਿਸ਼ਟੀ ਦਾ ਰਾਜ਼ ਕਿਵ਼ੇਂ ਸਮਝਾਵਾਂ। ਇਹ ਹੈ ਰੂਹਾਨੀ ਨਾਲੇਜ਼। ਰੂਹਾਂ ਨੂੰ ਹੀ ਇਹ ਨਾਲੇਜ਼ ਮਿਲਦੀ ਹੈ। ਇਹ ਨਾਲੇਜ਼ ਸਿਰ੍ਫ ਬਾਪ ਹੀ ਦੇ ਸਕਦੇ ਹਨ। ਪੁਨਰਜਨਮ ਤਾਂ ਲੈਣਾ ਹੀ ਹੈ। ਸਾਰੇ ਐਕਟਰਸ ਨੂੰ ਪਾਰਟ ਮਿਲਿਆ ਹੋਇਆ ਹੈ। ਨਿਰਵਾਣ ਵਿੱਚ ਕੋਈ ਵੀ ਜਾ ਨਹੀਂ ਸਕਦਾ। ਮੋਖਸ਼ ਨੂੰ ਪਾ ਨਹੀ ਸਕਦੇ। ਜੋ ਨੰਬਰਵਨ ਵਿਸ਼ਵ ਦੇ ਮਾਲਿਕ ਬਣਦੇ ਹਨ ਉਹ ਹੀ 84 ਜਨਮਾਂ ਵਿੱਚ ਆਉੰਦੇ ਹਨ। ਚੱਕਰ ਜਰੂਰ ਲਗਾਉਣਾ ਹੈ। ਮਨੁੱਖ ਸਮਝਦੇ ਹਨ ਮੋਖਸ਼ ਮਿਲਦਾ ਹੈ, ਕਿੰਨੇ ਮਤ - ਮਤਾਂਤਰ ਹਨ। ਵ੍ਰਿਧੀ ਨੂੰ ਪਾਉਂਦੇ ਹੀ ਰਹਿੰਦੇ ਹਨ। ਵਾਪਿਸ ਕੋਈ ਜਾਂਦਾ ਨਹੀਂ। ਬਾਪ ਹੀ 84 ਜਨਮਾਂ ਦੀ ਕਹਾਣੀ ਦਸੱਦੇ ਹਨ। ਤੁਸੀ ਬੱਚਿਆਂ ਨੇ ਪੜ੍ਹਕੇ ਫਿਰ ਪੜ੍ਹਾਉਣਾ ਹੈ। ਇਹ ਰੂਹਾਨੀ ਨਾਲੇਜ਼ ਤੁਹਾਡੇ ਇਲਾਵਾ ਹੋਰ ਕੋਈ ਵੀ ਦੇ ਨਾ ਸਕੇ। ਨਾ ਸ਼ੁਦ੍ਰ ਨਾ ਦੇਵਤੇ ਦੇ ਸਕਦੇ ਹਨ। ਸਤਿਯੁਗ ਵਿੱਚ ਦੁਰਗਤੀ ਹੁੰਦੀ ਨਹੀਂ ਜੋ ਨਾਲੇਜ਼ ਮਿਲੇ। ਇਹ ਨਾਲੇਜ਼ ਹੈ ਹੀ ਸਤਿਯੁਗ ਦੇ ਲਈ। ਸਦਗਤੀ ਦਾਤਾ ਲਿਬਰੇਟਰ ਗਾਈਡ ਇੱਕ ਹੀ ਹੈ। ਸਿਵਾਏ ਯਾਦ ਦੀ ਯਾਤ੍ਰਾ ਦੇ ਕੋਈ ਵੀ ਪਵਿੱਤਰ ਬਣ ਨਹੀਂ ਸਕਦਾ। ਸਜ਼ਾਵਾਂ ਜਰੂਰ ਭੁਗਤਨੀਆਂ ਪੈਣਗੀਆਂ। ਪਦਵੀ ਵੀ ਭ੍ਰਸ਼ਟ ਹੋ ਜਾਵੇਗੀ। ਸਭ ਦਾ ਹਿਸਾਬ - ਕਿਤਾਬ ਚੁਕਤੂ ਤਾਂ ਹੋਣਾ ਹੀ ਹੈ। ਤੁਹਾਨੂੰ ਤੁਹਾਡੀ ਹੀ ਗੱਲ ਸਮਝਾਉਂਦੇ ਹਨ ਹੋਰ ਧਰਮਾਂ ਵਿੱਚ ਜਾਣ ਦੀ ਕੀ ਪਈ ਹੈ। ਭਾਰਤਵਾਸੀਆਂ ਨੂੰ ਹੀ ਇਹ ਨਾਲੇਜ਼ ਮਿਲਦੀ ਹੈ। ਬਾਪ ਵੀ ਭਾਰਤ ਵਿੱਚ ਹੀ ਆਕੇ 3 ਧਰਮ ਸਥਾਪਨ ਕਰਦੇ ਹਨ। ਹੁਣ ਤੁਹਾਨੂੰ ਸ਼ੁਦ੍ਰ ਕੁਲ ਵਿਚੋਂ ਕੱਢ ਕੇ ਉੱਚ ਕੁਲ ਵਿੱਚ ਲੈ ਜਾਂਦੇ ਹਨ। ਉਹ ਹੈ ਨੀਚ ਪਤਿਤ ਕੁਲ, ਹੁਣ ਪਾਵਨ ਬਣਾਉਣ ਦੇ ਲਈ ਤੁਸੀਂ ਬ੍ਰਾਹਮਣ ਨਿਮਿਤ ਬਣਦੇ ਹੋ। ਇਸ ਨੂੰ ਰੁਦ੍ਰ ਗਿਆਨ ਯੱਗ ਕਿਹਾ ਜਾਂਦਾ ਹੈ। ਰੁਦ੍ਰ ਸ਼ਿਵਬਾਬਾ ਨੇ ਯੱਗ ਰਚਿਆ ਹੈ, ਇਸ ਬੇਹੱਦ ਦੇ ਯੱਗ ਵਿੱਚ ਸਾਰੀ ਪੁਰਾਣੀ ਦੁਨੀਆਂ ਦੀ ਆਹੁਤੀ ਪੈਣੀ ਹੈ। ਫਿਰ ਨਵੀਂ ਦੁਨੀਆਂ ਸਥਾਪਨ ਹੋ ਜਾਵੇਗੀ। ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਤੁਸੀਂ ਇਹ ਨਾਲੇਜ਼ ਲੈਂਦੇ ਹੀ ਹੋ ਨਵੀਂ ਦੁਨੀਆਂ ਦੇ ਲਈ। ਦੇਵਤਾਵਾਂ ਦੀ ਪਰਛਾਈ ਪੁਰਾਣੀ ਦੁਨੀਆ ਵਿੱਚ ਨਹੀਂ ਪੈਂਦੀ। ਤੁਸੀਂ ਬੱਚੇ ਜਾਣਦੇ ਹੀ ਹੋ ਕਿ ਕਲਪ ਪਹਿਲਾਂ ਜੋ ਆਏ ਹੋਣਗੇ ਉਹੀ ਆਕੇ ਇਹ ਨਾਲੇਜ਼ ਲੈਣਗੇ। ਨੰਬਰਵਾਰ ਪੁਰਸ਼ਾਰਥ ਅਨੁਸਾਰ ਪੜ੍ਹਾਈ ਪੜ੍ਹਣਗੇ। ਮਨੁੱਖ ਇੱਥੇ ਹੀ ਸ਼ਾਂਤੀ ਚਾਉਂਦੇ ਹਨ। ਹੁਣ ਆਤਮਾ ਤੇ ਹੈ ਹੀ ਸ਼ਾਂਤੀਧਾਮ ਦੀ ਰਹਿਣ ਵਾਲੀ। ਬਾਕੀ ਇੱਥੇ ਸ਼ਾਂਤੀ ਕਿਵ਼ੇਂ ਹੋ ਸਕਦੀ। ਇਸ ਵਕਤ ਤਾਂ ਘਰ - ਘਰ ਵਿੱਚ ਅਸ਼ਾਂਤੀ ਹੈ। ਰਾਵਣ ਰਾਜ ਹੈ ਨਾ। ਸਤਿਯੁਗ ਵਿੱਚ ਬਿਲਕੁਲ ਹੀ ਅਸ਼ਾਂਤੀ ਦਾ ਰਾਜ ਹੁੰਦਾ ਹੈ। ਇੱਕ ਧਰਮ, ਇੱਕ ਭਾਸ਼ਾ ਹੁੰਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਪੁਰਾਣੀ ਦੁਨੀਆਂ ਨਾਲ ਬੇਹੱਦ ਦਾ ਵੈਰਾਗੀ ਬਣ ਆਪਣੀ ਦੇਹ ਨੂੰ ਵੀ ਭੁੱਲ ਸ਼ਾਂਤੀਧਾਮ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ। ਨਿਸ਼ੱਚੇਬੁਧੀ ਬਣ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ।

2. ਹਮ ਸੋ, ਸੋ ਹਮ ਦੇ ਮੰਤਰ ਨੂੰ ਪੂਰਾ ਸਮਝਕੇ ਹੁਣ ਬ੍ਰਾਹਮਣ ਸੋ ਦੇਵਤਾ ਬਣਨ ਦਾ ਪੁਰਸ਼ਾਰਥ ਕਰਨਾ ਹੈ। ਸਭ ਨੂੰ ਇਸਦਾ ਠੀਕ ਅਰਥ ਸਮਝਾਉਂਣਾ ਹੈ।

ਵਰਦਾਨ:-
ਤਿੰਨਾਂ ਸੇਵਾਵਾਂ ਦੇ ਬੈਲੈਂਸ ਦਵਾਰਾ ਸ੍ਰਵ ਗੁਣਾਂ ਦੀ ਅਨੁਭੂਤੀ ਕਰਨ ਵਾਲੇ ਗੁਣਮੂਰਤ ਭਵ:

ਜੋ ਬੱਚੇ ਸੰਕਲਪ, ਬੋਲ ਅਤੇ ਹਰ ਕਰਮ ਦਵਾਰਾ ਸੇਵਾ ਵਿੱਚ ਤਿਆਰ ਰਹਿੰਦੇ ਹਨ ਉਹ ਹੀ ਸਫ਼ਲਤਾ ਮੂਰਤ ਬਣਦੇ ਹਨ। ਤਿੰਨਾਂ ਵਿੱਚ ਮਾਰਕਸ ਸਮਾਨ ਹਨ, ਸਾਰਾ ਦਿਨ ਵਿੱਚ ਤਿੰਨਾਂ ਸੇਵਾਵਾਂ ਦਾ ਬੈਲੈਂਸ ਹੈ ਤਾਂ ਪਾਸ ਵਿਦ ਆਨਰ ਜਾਂ ਗੁਣਮੂਰਤ ਬਣ ਜਾਂਦੇ ਹਨ। ਉਨ੍ਹਾਂ ਦੇ ਦਵਾਰਾ ਸ੍ਰਵ ਦਿਵਯ ਗੁਣਾਂ ਦਾ ਸ਼ਿੰਗਾਰ ਸਪੱਸ਼ਟ ਵਿਖਾਈ ਦਿੰਦਾ ਹੈ। ਇੱਕ - ਦੂਜੇ ਨੂੰ ਬਾਪ ਦੇ ਗੁਣਾਂ ਦਾ ਜਾਂ ਆਪਣੀ ਧਾਰਨਾ ਦੇ ਗੁਣਾਂ ਦਾ ਸਹਿਯੋਗ ਦੇਣਾ ਹੀ ਗੁਣਮੂਰਤ ਬਣਨਾ ਹੈ ਕਿਉਂਕਿ ਗੁਣਦਾਨ ਸਭਤੋਂ ਵੱਡਾ ਦਾਨ ਹੈ।

ਸਲੋਗਨ:-
ਨਿਸ਼ਚੇ ਰੂਪੀ ਫਾਊਂਡੇਸ਼ਨ ਪੱਕਾ ਹੈ ਤਾਂ ਸ਼੍ਰੇਸ਼ਠ ਜੀਵਨ ਦਾ ਅਨੁਭਵ ਆਪੇ ਹੀ ਹੁੰਦਾ ਹੈ।