03.10.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਤਮਾ ਰੂਪੀ ਬੈਟਰੀ 84 ਮੋਟਰਾਂ ਵਿੱਚ ਜਾਣ ਦੇ ਕਾਰਨ ਡਲ ਹੋ ਗਈ ਹੈ, ਹੁਣ ਉਸ ਨੂੰ ਯਾਦ ਦੀ ਯਾਤਰਾ ਨਾਲ ਭਰਪੂਰ ਕਰੋ?

ਪ੍ਰਸ਼ਨ:-
ਬਾਬਾ ਕਿੰਨਾ ਬੱਚਿਆਂ ਨੂੰ ਬਹੁਤ - ਬਹੁਤ ਭਾਗਿਆਸ਼ਾਲੀ ਸਮਝਦੇ ਹਨ?

ਉੱਤਰ:-
ਜਿਨ੍ਹਾਂ ਦੇ ਕੋਲ ਕੋਈ ਝੰਝਟ ਨਹੀ ਹੈ, ਜੋ ਨਿਰਬੰਧਨ ਹਨ, ਅਜਿਹੇ ਬੱਚਿਆਂ ਨੂੰ ਬਾਬਾ ਕਹਿੰਦੇ ਤੁਸੀਂ ਬਹੁਤ - ਬਹੁਤ ਕਿਸਮਤ ਵਾਲ਼ੇ ਹੋ, ਤੁਸੀਂ ਯਾਦ ਵਿੱਚ ਰਹਿ ਕੇ ਆਪਣੀ ਬੈਟਰੀ ਫੁੱਲ ਕਰ ਸਕਦੇ ਹੋ। ਜੇਕਰ ਯੋਗ ਨਹੀਂ ਸਿਰਫ ਗਿਆਨ ਸੁਣਾਉਂਦੇ ਹੋ ਤਾਂ ਤੀਰ ਲੱਗ ਨਹੀਂ ਸਕਦਾ । ਭਾਵੇਂ ਕੋਈ ਕਿੰਨਾ ਵੀ ਭਭਕੇ ਨਾਲ ਆਪਣਾ ਅਨੁਭਵ ਸੁਣਾਏ ਪਰ ਖ਼ੁਦ ਵਿੱਚ ਧਾਰਨਾ ਨਹੀਂ ਤਾਂ ਦਿਲ ਖਾਂਦਾ ਰਹੇਗਾ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾਉਂਦੇ ਹਨ। ਰੂਹਾਨੀ ਬਾਪ ਦਾ ਨਾਮ ਕੀ ਹੈ? ਸ਼ਿਵਬਾਬਾ। ਉਹ ਹੈ ਹੀ ਭਗਵਾਨ, ਬੇਹੱਦ ਦਾ ਬਾਪ। ਮਨੁੱਖ ਨੂੰ ਕਦੀ ਬੇਹੱਦ ਦਾ ਬਾਪ ਜਾਂ ਈਸ਼ਵਰ ਅਤੇ ਭਗਵਾਨ ਨਹੀਂ ਕਿਹਾ ਜਾ ਸਕਦਾ। ਨਾਮ ਭਾਵੇਂ ਬਹੁਤਿਆਂ ਦੇ ਸ਼ਿਵ ਹੈ ਪਰ ਉਹ ਸਭ ਦੇਹਧਾਰੀ ਹੈ ਇਸਲਈ ਉਨ੍ਹਾਂ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਮੈ ਜਿਸ ਵਿੱਚ ਪ੍ਰਵੇਸ਼ ਕੀਤਾ ਹੈ, ਉਨ੍ਹਾਂ ਦਾ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਤੁਸੀਂ ਬੱਚਿਆਂ ਤੋਂ ਕਈ ਪੁੱਛਦੇ ਹਨ - ਤੁਸੀਂ ਇਨ੍ਹਾਂ ਨੂੰ ਭਗਵਾਨ ਕਿਓਂ ਕਹਿੰਦੇ ਹੋ? ਬਾਪ ਪਹਿਲੇ ਤੋਂ ਹੀ ਸਮਝਾਉਂਦੇ ਹਨ - ਕੋਈ ਵੀ ਸਥੂਲ ਜਾਂ ਸੂਖਸ਼ਮ ਦੇਹਧਾਰੀ ਨੂੰ ਭਗਵਾਨ ਨਹੀਂ ਕਹਿ ਸਕਦੇ। ਸੂਖਸ਼ਮ ਦੇਹਧਾਰੀ ਸੂਖਸ਼ਮਵਤਨਵਾਸੀ ਹੀ ਠਹਿਰੇ ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਉੱਚ ਤੇ ਉੱਚ ਹੈ ਹੀ ਭਗਵਾਨ, ਪਰਮਪਿਤਾ। ਉੱਚ ਤੇ ਉੱਚ ਨਾਮ ਹੈ, ਉੱਚ ਉਨ੍ਹਾਂ ਦਾ ਗਾਂਵ। ਬਾਪ ਸਾਰੀਆਂ ਆਤਮਾਵਾਂ ਸਹਿਤ ਉੱਥੇ ਨਿਵਾਸ ਕਰਦੇ ਹਨ। ਬੈਠਕ ਵੀ ਉੱਚ ਹੈ। ਅਸਲ ਵਿੱਚ ਕੋਈ ਬੈਠਣ ਦੀ ਜਗ੍ਹਾ ਨਹੀਂ ਹੈ। ਜਿਵੇਂ ਸਟਾਰ ਕਿਤੇ ਬੈਠੇ ਹਨ ਕੀ? ਖੜੇ ਹਨ ਨਾ। ਤੁਸੀਂ ਆਤਮਾਵਾਂ ਵੀ ਆਪਣੀ ਤਾਕਤ ਨਾਲ ਉੱਥੇ ਖੜੀ ਹੋ। ਤਾਕਤ ਇਵੇਂ ਮਿਲਦੀ ਹੈ ਜੋ ਉੱਥੇ ਜਾਕੇ ਖੜੇ ਹੁੰਦੇ ਹਨ। ਬਾਪ ਦਾ ਨਾਮ ਹੀ ਹੈ ਸਰਵਸ਼ਕਤੀਮਾਨ, ਉਨ੍ਹਾਂ ਤੋਂ ਸ਼ਕਤੀ ਮਿਲਦੀ ਹੈ। ਆਤਮਾ ਉਸ ਨੂੰ ਯਾਦ ਕਰਦੀ ਹੈ, ਬੈਟਰੀ ਚਾਰਜ ਹੋ ਜਾਂਦੀ ਹੈ। ਜਿਵੇਂ ਮੋਟਰ ਵਿੱਚ ਬੈਟਰੀ ਹੁੰਦੀ ਹੈ, ਉਸ ਦੇ ਜ਼ੋਰ ਨਾਲ ਹੀ ਮੋਟਰ ਚਲਦੀ ਹੈ। ਬੈਟਰੀ ਵਿੱਚ ਕਰੰਟ ਭਰੀ ਹੋਈ ਹੁੰਦੀ ਹੈ ਫਿਰ ਚਲਦੇ - ਚਲਦੇ ਉਹ ਖਾਲੀ ਹੋ ਜਾਂਦੀ ਹੈ ਫਿਰ ਬੈਟਰੀ ਮੇਨ ਪਾਵਰ ਨਾਲ ਚਾਰਜ ਕਰ ਮੋਟਰ ਵਿੱਚ ਪਾਉਂਦੇ ਹਨ। ਉਹ ਹੁੰਦੀਆਂ ਹਨ ਹੱਦ ਦੀਆਂ ਗੱਲਾਂ। ਇਹ ਹੈ ਬੇਹੱਦ ਦੀ ਗੱਲ। ਤੁਹਾਡੀ ਬੈਟਰੀ ਤਾਂ 5 ਹਜ਼ਾਰ ਵਰ੍ਹੇ ਚਲਦੀ ਹੈ। ਚਲਦੇ - ਚਲਦੇ ਫਿਰ ਢਿਲੀ ਹੋ ਜਾਂਦੀ ਹੈ। ਪਤਾ ਪੈਂਦਾ ਹੈ - ਇੱਕਦਮ ਖਤਮ ਨਹੀਂ ਹੁੰਦੀ ਹੈ, ਕੁਝ ਨਾ ਕੁਝ ਰਹਿੰਦੀ ਹੈ। ਜਿਵੇਂ ਟਾਰਚ ਵਿੱਚ ਡਿਮ ਹੋ ਜਾਂਦੀ ਹੈ ਨਾ। ਆਤਮਾ ਤਾਂ ਹੈ ਹੀ ਇਸ ਸ਼ਰੀਰ ਦੀ ਬੈਟਰੀ। ਇਹ ਵੀ ਡਲ ਹੋ ਜਾਂਦੀ ਹੈ। ਬੈਟਰੀ ਇਸ ਸ਼ਰੀਰ ਤੋਂ ਨਿਕਲਦੀ ਵੀ ਹੈ ਫਿਰ ਦੂਜੀ, ਤੀਜੀ ਮੋਟਰ ਵਿੱਚ ਜਾਕੇ ਪੈਂਦੀ ਹੈ। 84 ਮੋਟਰਾਂ ਵਿੱਚ ਉਨ੍ਹਾਂ ਨੂੰ ਪਾਇਆ ਜਾਂਦਾ ਹੈ ਤਾਂ ਹੁਣ ਬਾਪ ਕਹਿੰਦੇ ਹਨ ਤੁਸੀਂ ਕਿੰਨੇ ਡਲਹੈਡ ਪੱਥਰਬੁਧੀ ਬਣ ਗਏ ਹੋ। ਹੁਣ ਫਿਰ ਆਪਣੀ ਬੈਟਰੀ ਨੂੰ ਭਰੋ। ਸਿਵਾਏ ਬਾਪ ਦੀ ਯਾਦ ਦੇ ਆਤਮਾ ਕਦੀ ਪਵਿੱਤਰ ਹੋ ਨਹੀਂ ਸਕਦੀ। ਇੱਕ ਹੀ ਸਰਵਸ਼ਕਤੀਮਾਨ ਬਾਪ ਹੈ, ਜਿਨ੍ਹਾਂ ਨਾਲ ਯੋਗ ਲਗਾਉਣਾ ਹੈ। ਬਾਪ ਆਪ ਆਪਣਾ ਪਰਿਚੈ ਦਿੰਦੇ ਹਨ ਕਿ ਮੈ ਕੀ ਹਾਂ, ਕਿਵੇਂ ਦਾ ਹਾਂ। ਕਿਵੇਂ ਤੁਹਾਡੀ ਆਤਮਾ ਦੀ ਬੈਟਰੀ ਡਲ ਹੋ ਜਾਂਦੀ ਹੈ। ਹੁਣ ਤੁਹਾਨੂੰ ਰਾਏ ਦਿੰਦਾ ਹਾਂ ਮੇਰੇ ਨੂੰ ਯਾਦ ਕਰੋ ਤਾਂ ਬੈਟਰੀ ਸਤੋਪ੍ਰਧਾਨ ਫਸਟਕਲਾਸ ਹੋ ਜਾਏਗੀ। ਪਵਿੱਤਰ ਬਣਨ ਨਾਲ ਆਤਮਾ 24 ਕੈਰੇਟ ਬਣ ਜਾਂਦੀ ਹੈ। ਹੁਣ ਤੁਸੀਂ ਮੁਲੰਮੇ ਦੇ ਬਣ ਗਏ ਹੋ। ਤਾਕਤ ਬਿਲਕੁਲ ਖਤਮ ਹੋ ਗਈ ਹੈ। ਉਹ ਸ਼ੋਭਾ ਨਹੀਂ ਰਹੀ ਹੈ। ਹੁਣ ਬਾਪ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹਨ ਬੱਚੇ ਮੁੱਖ ਗੱਲ ਹੈ ਯੋਗ ਵਿੱਚ ਰਹਿਣਾ, ਪਵਿੱਤਰ ਬਣਨਾ। ਨਹੀਂ ਤਾਂ ਬੈਟਰੀ ਭਰੇਗੀ ਨਹੀਂ। ਯੋਗ ਲਗੇਗਾ ਨਹੀ। ਭਾਵੇਂ ਕੁੱਕੜ ਗਿਆਨੀ ਤਾਂ ਬਹੁਤ ਹਨ। ਗਿਆਨ ਭਾਵੇਂ ਦਿੰਦੇ ਹਨ ਪਰ ਉਹ ਅਵਸਥਾ ਨਹੀਂ ਹੈ। ਇੱਥੇ ਬੜੇ ਭਭਕੇ ਨਾਲ ਅਨੁਭਵ ਸੁਣਾਉਂਦੇ ਹਨ। ਅੰਦਰ ਖਾਂਦਾ ਰਹਿੰਦਾ ਹੈ। ਮੈਂ ਜੋ ਵਰਨਣ ਕਰਦਾ ਹਾਂ ਇਵੇਂ ਅਵਸਥਾ ਤਾਂ ਹੈ ਨਹੀਂ। ਕਈ ਫਿਰ ਯੋਗੀ ਤੂੰ ਆਤਮਾ ਬੱਚੇ ਵੀ ਹਨ। ਬਾਪ ਤਾਂ ਬੱਚਿਆਂ ਦੀ ਬਹੁਤ ਮਹਿਮਾ ਕਰਦੇ ਹਨ। ਬਾਪ ਕਹਿੰਦੇ ਹਨ - ਬੱਚੇ, ਤੁਸੀਂ ਬਹੁਤ - ਬਹੁਤ ਭਾਗਿਆਸ਼ਾਲੀ ਹੋ। ਤੁਹਾਨੂੰ ਤਾਂ ਇੰਨੇ ਝੰਝਟ ਨਹੀਂ। ਜਿਸ ਨੂੰ ਬੱਚੇ ਜਾਸਤੀ ਹੁੰਦੇ ਹਨ ਉਨ੍ਹਾਂ ਨੂੰ ਬੰਧਨ ਵੀ ਹੁੰਦਾ ਹੈ। ਬਾਬਾ ਨੂੰ ਕਿੰਨੇ ਢੇਰ ਬੱਚੇ ਹਨ। ਸਭ ਦੀ ਸੰਭਾਲ ਦੇਖ - ਰੇਖ ਕਰਨੀ ਪੈਂਦੀ ਹੈ। ਬਾਬਾ ਨੂੰ ਵੀ ਯਾਦ ਕਰਨਾ ਹੈ। ਮਾਸ਼ੂਕ ਦੀ ਯਾਦ ਤਾਂ ਬਿਲਕੁਲ ਪੱਕੀ ਹੋਣੀ ਚਾਹੀਦੀ ਹੈ। ਭਗਤੀ ਮਾਰਗ ਵਿੱਚ ਤਾਂ ਤੁਸੀਂ ਬਾਪ ਨੂੰ ਕਿੰਨਾ ਯਾਦ ਕਰਦੇ ਆਏ ਹੋ - ਹੇ ਭਗਵਾਨ, ਪੂਜਾ ਵੀ ਪਹਿਲੇ - ਪਹਿਲੇ ਉਨ੍ਹਾਂ ਦੀ ਕਰਦੇ ਹੋ। ਪਹਿਲੇ ਨਿਰਾਕਰ ਭਗਵਾਨ ਦੀ ਹੀ ਕਰਦੇ ਹਨ। ਇਵੇਂ ਨਹੀਂ ਕਿ ਉਸ ਸਮੇਂ ਤੁਸੀਂ ਆਤਮ - ਅਭਿਮਾਨੀ ਬਣਦੇ ਹੋ। ਆਤਮ - ਅਭਿਮਾਨੀ ਫਿਰ ਪੂਜਾ ਥੋੜੀ ਕਰਨਗੇ।

ਬਾਪ ਸਮਝਾਉਂਦੇ ਹਨ ਪਹਿਲੇ - ਪਹਿਲੇ ਭਗਤੀ ਸ਼ੁਰੂ ਹੁੰਦੀ ਹੈ ਤਾਂ ਪਹਿਲੇ ਇੱਕ ਬਾਪ ਦੀ ਪੂਜਾ ਕਰਦੇ ਹਨ। ਇੱਕ ਹੀ ਸ਼ਿਵ ਦੀ ਪੂਜਾ ਕਰਦੇ ਹਨ। ਯਥਾ ਰਾਜਾ - ਰਾਣੀ ਤਥਾ ਪਰਜਾ। ਉੱਚ ਤੇ ਉੱਚ ਹੈ ਹੀ ਭਗਵਾਨ, ਉਨ੍ਹਾਂ ਨੂੰ ਹੀ ਯਾਦ ਕਰਨਾ ਹੈ। ਦੂਜੇ ਜੋ ਵੀ ਸਭ ਥੱਲੇ ਹਨ - ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੀ ਯਾਦ ਕਰਨ ਦੀ ਲੋੜ ਨਹੀਂ ਹੈ। ਉੱਚ ਤੋਂ ਉੱਚ ਬਾਪ ਨੂੰ ਹੀ ਯਾਦ ਕਰਨਾ ਹੈ। ਪ੍ਰੰਤੂ ਡਰਾਮੇ ਦਾ ਪਾਰ੍ਟ ਅਜਿਹਾ ਹੈ ਜੋ ਤੁਸੀਂ ਉਤਰਨ ਦੇ ਲਈ ਬੰਨੇ ਹੋਏ ਹੋ। ਬਾਪ ਸਮਝਾਉਂਦੇ ਹਨ ਤੁਸੀਂ ਕਿਵੇਂ ਥੱਲੇ ਉਤਰਦੇ ਹੋ। ਹਰ ਗੱਲ ਆਦਿ ਤੋਂ ਅੰਤ ਤਕ ਉੱਪਰ ਤੋਂ ਥੱਲੇ ਤੱਕ ਬਾਪ ਸਮਝਾਉਂਦੇ ਹਨ। ਭਗਤੀ ਵੀ ਪਹਿਲੇ ਸਤੋਪ੍ਰਧਾਨ ਫਿਰ ਸਤੋ - ਰਜੋ - ਤਮੋ ਹੁੰਦੀ ਹੈ। ਹੁਣ ਤੁਸੀਂ ਫਿਰ ਸਤੋਪ੍ਰਧਾਨ ਬਣ ਰਹੇ ਹੋ, ਇਸ ਵਿੱਚ ਹੀ ਮਿਹਨਤ ਹੈ। ਪਵਿੱਤਰ ਬਣਨਾ ਹੈ। ਆਪਣੇ ਨੂੰ ਵੇਖਣਾ ਹੈ, ਮਾਇਆ ਕਿਤੇ ਧੋਖਾ ਤਾਂ ਨਹੀਂ ਦਿੰਦੀ ਹੈ? ਮੇਰੀ ਕ੍ਰਿਮੀਨਲ ਆਈ ਤਾਂ ਨਹੀਂ ਬਣਦੀ ਹੈ? ਕੋਈ ਪਾਪ ਦਾ ਖਿਆਲ ਤਾਂ ਨਹੀਂ ਆਉਂਦਾ ਹੈ? ਗਾਇਨ ਹੈ ਪ੍ਰਜਾਪਿਤਾ ਬ੍ਰਹਮਾ ਤਾਂ ਉਨ੍ਹਾਂ ਦੀ ਸੰਤਾਨ ਬ੍ਰਾਹਮਣ - ਬ੍ਰਾਹਮਣੀਆਂ ਭੈਣ - ਭਰਾ ਠਹਿਰੇ ਨਾ। ਇਥੋਂ ਦੇ ਬ੍ਰਾਹਮਣ ਲੋਕ ਵੀ ਆਪਣੇ ਨੂੰ ਬ੍ਰਹਮਾ ਦੀ ਔਲਾਦ ਕਹਾਉਂਦੇ ਹਨ। ਤੁਸੀਂ ਵੀ ਬ੍ਰਾਹਮਣ ਭਰਾ - ਭੈਣ ਹੋਏ ਨਾ। ਫਿਰ ਵਿਕਾਰੀ ਦ੍ਰਿਸ਼ਟੀ ਕਿਓਂ ਰੱਖਦੇ ਹੋ। ਬ੍ਰਾਹਮਣਾਂ ਨੂੰ ਤੁਸੀਂ ਚੰਗੀ ਤਰ੍ਹਾਂ ਦ੍ਰਿਸ਼ਟੀ ਦੇ ਸਕਦੇ ਹੋ। ਹੁਣ ਤੁਸੀਂ ਬੱਚੇ ਹੀ ਜਾਣਦੇ ਹੋ ਬ੍ਰਹਮਾ ਦੀ ਸੰਤਾਨ ਬ੍ਰਾਹਮਣ - ਬ੍ਰਾਹਮਣੀ ਬਣ ਕੇ ਫਿਰ ਦੇਵਤਾ ਬਣਦੇ ਹੋ। ਕਹਿੰਦੇ ਵੀ ਹਨ ਬਾਪ ਆਕੇ ਬ੍ਰਾਹਮਣ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਇਹ ਸਮਝ ਦੀ ਗੱਲ ਹੈ ਨਾ। ਅਸੀਂ ਬ੍ਰਹਮਾ ਦੀ ਸੰਤਾਨ ਭਰਾ - ਭੈਣ ਹੋ ਗਏ ਤਾਂ ਕੁਦ੍ਰਿਸ਼ਟੀ ਕਦੀ ਨਹੀਂ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਰੋਕਣਾ ਹੈ। ਇਹ ਵੀ ਸਾਡੀ ਮਿੱਠੀ ਭੈਣ ਹੈ। ਉਹ ਲਵ ਰਹਿਣਾ ਚਾਹੀਦਾ ਹੈ । ਜਿਵੇਂ ਬਲੱਡ ਕੁਨੈਕਸ਼ਨ ਵਿੱਚ ਲਵ ਰਹਿੰਦਾ ਹੈ, ਉਹ ਬਦਲਕੇ ਰੂਹਾਨੀ ਬਣ ਜਾਏ। ਇਸ ਵਿੱਚ ਬਹੁਤ - ਬਹੁਤ ਮਿਹਨਤ ਹੈ। ਹੈ ਵੀ ਸਹਿਜ ਯਾਦ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਵਿਕਾਰ ਦੀ ਦ੍ਰਿਸ਼ਟੀ ਨਹੀਂ ਰੱਖ ਸਕਦੇ। ਬਾਬਾ ਨੇ ਸਮਝਾਇਆ ਹੈ - ਇਹ ਅੱਖਾਂ ਬਹੁਤ ਧੋਖਾ ਦੇਣ ਵਾਲੀਆਂ ਹਨ, ਉਨ੍ਹਾਂ ਨੂੰ ਬਦਲਣਾ ਹੈ। ਅਸੀਂ ਆਤਮਾ ਹਾਂ। ਹੁਣ ਤਾਂ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਏਡਾਪਟ ਕੀਤੇ ਹੋਏ ਭਰਾ - ਭੈਣ ਹਾਂ। ਅਸੀਂ ਆਪਣੇ ਨੂੰ ਬੀ. ਕੇ. ਕਹਿਲਾਉਂਦੇ ਹਾਂ। ਚਲਨ ਵਿੱਚ ਫਰਕ ਤਾਂ ਰਹਿੰਦਾ ਹੈ ਨਾ। ਟੀਚਰਸ ਦਾ ਕੰਮ ਹੈ ਕਲਾਸ ਵਿੱਚ ਸਭ ਤੋਂ ਪੁੱਛਣਾ ਹੈ - ਤੁਸੀਂ ਸਮਝਦੇ ਹੋ ਸਾਡੀ ਭਰਾ - ਭੈਣ ਦੀ ਦ੍ਰਿਸ਼ਟੀ ਰਹਿੰਦੀ ਹੈ ਜਾਂ ਕੁਝ ਚੰਚਲਤਾ ਚਲਦੀ ਹੈ? ਸੱਚੇ ਬਾਪ ਦੇ ਅੱਗੇ ਸੱਚ ਨਾ ਦੱਸਿਆ, ਝੂਠ ਬੋਲਿਆ ਤਾਂ ਬਹੁਤ ਦੰਡ ਪਾ ਜਾਏਗਾ। ਕੋਰਟ ਵਿੱਚ ਕਸਮ ਉਠਾਉਂਦੇ ਹਨ ਨਾ। ਸੱਚੇ ਈਸ਼ਵਰ ਬਾਪ ਦੇ ਅੱਗੇ ਸੱਚ ਕਹਿਣਗੇ। ਸੱਚੇ ਬਾਪ ਦਾ ਬੱਚਾ ਵੀ ਸੱਚਾ ਹੋਵੇਗਾ। ਬਾਪ ਟਰੁੱਥ ਹੈ ਨਾ। ਉਹ ਸੱਤ ਹੀ ਦੱਸਦੇ ਹਨ। ਬਾਕੀ ਸਭ ਹਨ ਗਪੌੜੇ। ਸ਼੍ਰੀ - ਸ਼੍ਰੀ 108 ਆਪਣੇ ਨੂੰ ਕਹਾਉਂਦੇ ਹਨ, ਅਸਲ ਵਿੱਚ ਇਹ ਤਾਂ ਮਾਲਾ ਹੈ ਨਾ, ਜੋ ਸਿਮਰਦੇ ਹਨ। ਇਹ ਵੀ ਜਾਣਦੇ ਨਹੀਂ ਕਿ ਅਸੀਂ ਕਿਓਂ ਸਿਮਰਦੇ ਹਾਂ। ਬੌਧੀਆਂ ਦੀ ਵੀ ਵਾ ਕ੍ਰਿਸ਼ਚਨ ਦੀ ਵੀ ਮਾਲਾ ਹੁੰਦੀ ਹੈ। ਹਰ ਇੱਕ ਆਪਣੇ ਢੰਗ ਨਾਲ ਮਾਲਾ ਫੇਰਦੇ ਹਨ। ਤੁਹਾਨੂੰ ਬੱਚਿਆਂ ਨੂੰ ਹੁਣ ਗਿਆਨ ਮਿਲਿਆ ਹੋਇਆ ਹੈ। ਬੋਲੋ, 108 ਦੀ ਜੋ ਮਾਲਾ ਹੈ ਉਸ ਵਿੱਚ ਫੁੱਲ ਤਾਂ ਹੈ ਨਿਰਕਾਰ। ਉਨ੍ਹਾਂ ਨੂੰ ਹੀ ਸਭ ਯਾਦ ਕਰਦੇ ਹਨ। ਉਨ੍ਹਾਂ ਦੀ ਯਾਦ ਨਾਲ ਹੀ ਅਸੀਂ ਸਵਰਗ ਦੀ ਪਟਰਾਣੀ ਮਤਲਬ ਮਹਾਰਾਣੀ ਬਣਦੇ ਹਾਂ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨਾ - ਇਹ ਹੈ ਸੂਰਜਵੰਸ਼ੀ ਮਖਮਲ ਦੀ ਪਟਰਾਣੀ ਬਣਨਾ ਫਿਰ ਖਾਦੀ ਦੀ ਹੋ ਜਾਂਦੀ ਹੈ। ਤਾਂ ਅਜਿਹੇ ਪੁਆਇੰਟਸ ਬੁੱਧੀ ਵਿੱਚ ਰੱਖ ਫਿਰ ਸਮਝਾਉਣਾ ਚਾਹੀਦਾ। ਫਿਰ ਤੁਹਾਡਾ ਨਾਮ ਬਹੁਤ ਬਾਲਾ ਹੋ ਜਾਵੇਗਾ। ਗੱਲ ਕਰਨ ਵਿੱਚ ਸ਼ੇਰਨੀ ਬਣੋ। ਤੁਸੀਂ ਸ਼ਿਵਸ਼ਕਤੀ ਸੈਨਾ ਹੋ ਨਾ। ਅਨੇਕ ਤਰ੍ਹਾਂ ਦੀਆਂ ਸੈਨਾਵਾਂ ਹਨ ਨਾ। ਉੱਥੇ ਵੀ ਤੁਸੀਂ ਜਾਕੇ ਵੇਖੋ ਕੀ ਸਿਖਾਉਂਦੇ ਹਨ। ਲੱਖਾਂ ਮਨੁੱਖ ਜਾਂਦੇ ਹਨ। ਬਾਬਾ ਨੇ ਸਮਝਾਇਆ ਹੈ - ਕ੍ਰਿਮੀਨਲ ਆਈ ਬਹੁਤ ਧੋਖਾ ਦੇਣ ਵਾਲੀ ਹੈ। ਆਪਣੀ ਅਵਸਥਾ ਦਾ ਵਰਨਣ ਕਰਨਾ ਚਾਹੀਦਾ ਹੈ। ਅਨੁਭਵ ਸੁਣਾਉਣਾ ਚਾਹੀਦਾ ਹੈ - ਅਸੀਂ ਘਰ ਵਿੱਚ ਕਿਵੇਂ ਰਹਿੰਦੇ ਹਾਂ? ਅਵਸਥਾ ਵਿੱਚ ਕੀ ਅਸਰ ਪੈਂਦਾ ਹੈ? ਡਾਇਰੀ ਰੱਖੋ - ਕਿੰਨਾਂ ਸਮਾਂ ਇਸ ਅਵਸਥਾ ਵਿੱਚ ਰਹਿੰਦਾ ਹਾਂ? ਬਾਪ ਸਮਝਾਉਂਦੇ ਹਨ ਰੁਸਤਮ ਨਾਲ ਮਾਇਆ ਵੀ ਰੁਸਤਮ ਹੋਕੇ ਲੜ੍ਹਦੀ ਹੈ। ਯੁੱਧ ਦਾ ਮੈਦਾਨ ਹੈ ਨਾ। ਮਾਇਆ ਬੜੀ ਭਲਵਾਨ ਹੈ। ਮਾਇਆ ਮਤਲਬ 5 ਵਿਕਾਰ। ਧਨ ਨੂੰ ਸੰਪਤੀ ਕਿਹਾ ਜਾਂਦਾ ਹੈ, ਜਿਸ ਦੇ ਕੋਲ ਜ਼ਿਆਦਾ ਸੰਪਤੀ ਹੁੰਦੀ ਹੈ, ਅਜਾਮਿਲ ਵੀ ਜ਼ਿਆਦਾ ਉਹ ਬਣਦੇ ਹਨ।

ਬਾਪ ਕਹਿੰਦੇ ਹਨ - ਪਹਿਲਾਂ - ਪਹਿਲਾਂ ਤੁਸੀਂ ਵੇਸ਼ਿਆਵਾਂ ਨੂੰ ਤਾਂ ਬਚਾਵੋ। ਤਾਂ ਉਹ ਫਿਰ ਆਪਣੀ ਐਸੋਸੀਏਸ਼ਨ ਬਣਾਉਣਗੀਆਂ। ਸਾਨੂੰ ਤੇ ਬਾਪ ਤੋਂ ਵਰਸਾ ਲੈਣਾ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸ਼ਿਵਾਲਿਆ ਦਾ ਮਾਲਿਕ ਬਣਾਉਣ ਆਇਆ ਹਾਂ। ਇਹ ਅੰਤਿਮ ਜਨਮ ਹੈ। ਵੇਸ਼ਿਆਵਾਂ ਨੂੰ ਸਮਝਾਉਣਾ ਚਾਹੀਦਾ ਹੈ। - ਤੁਹਾਡੇ ਨਾਮ ਦੇ ਕਾਰਨ ਭਾਰਤ ਦੀ ਇਤਨੀ ਆਬਰੂ ( ਇਜੱਤ ) ਗਈ ਹੈ। ਹੁਣ ਬਾਪ ਆਏ ਹਨ ਸ਼ਿਵਾਲੇ ਵਿੱਚ ਲੈ ਜਾਣ ਦੇ ਲਈ। ਅਸੀਂ ਸ਼੍ਰੀਮਤ ਤੇ ਆਏ ਹਾਂ ਤੁਹਾਡੇ ਕੋਲ। ਹੁਣ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਵੋ। ਭਾਰਤ ਦਾ ਨਾਮ ਬਾਲਾ ਕਰੋ, ਸਾਡੇ ਮੁਆਫ਼ਿਕ। ਅਸੀਂ ਵੀ ਬਾਪ ਨੂੰ ਯਾਦ ਕਰਨ ਨਾਲ ਪਵਿੱਤਰ ਬਣ ਰਹੇ ਹਾਂ। ਤੁਸੀਂ ਵੀ ਇਹ ਇੱਕ ਜਨਮ ਛੀ - ਛੀ ਕੰਮ ਛੱਡ ਦੇਵੋ। ਰਹਿਮ ਤੇ ਕਰਨਾ ਹੈ ਨਾ। ਫਿਰ ਤੁਹਾਡਾ ਨਾਮ ਬਾਲਾ ਬਹੁਤ ਹੋ ਜਾਵੇਗਾ। ਕਹਿਣਗੇ ਇਨ੍ਹਾਂ ਵਿੱਚ ਤੇ ਅਜਿਹੀ ਤਾਕਤ ਹੈ ਜੋ ਅਜਿਹਾ ਧੰਧਾ ਇਨ੍ਹਾਂ ਤੋਂ ਛੁੱਡਾ ਦਿੱਤਾ। ਸਭ ਦੀ ਐਸੋਸੀਏਸ਼ਨ ਹੈ। ਤੁਸੀਂ ਆਪਣੀ ਐਸੋਸੀਏਸ਼ਨ ਬਣਾਕੇ ਗੌਰਮਿੰਟ ਤੋਂ ਜੋ ਮਦਦ ਚਾਹੋ ਲੈ ਸਕਦੀ ਹੋ। ਤਾਂ ਅਜਿਹੇ ਛੀ -ਛੀ ਜਿੰਨ੍ਹਾਂਨੇ ਭਾਰਤ ਦਾ ਨਾਮ ਬਦਨਾਮ ਕੀਤਾ ਹੈ, ਉਨ੍ਹਾਂ ਦੀ ਸੇਵਾ ਕਰੋ। ਤੁਹਾਡੀ ਵੀ ਯੂਨੀਅਨ ਬਹੁਤ ਪੱਕੀ ਚਾਹੀਦੀ ਹੈ। ਜੋ 10 - 12 ਆਪਸ ਵਿੱਚ ਮਿਲਕੇ ਜਾਣ ਸਮਝਾਉਣ। ਮਾਤਾਵਾਂ ਵੀ ਚੰਗੀਆਂ ਹੋਣ। ਕੋਈ ਨਵਾਂ ਯੁਗਲ ਹੋਵੇ, ਬੋਲੇ ਅਸੀਂ ਪਵਿੱਤਰ ਰਹਿੰਦੇ ਹਾਂ। ਪਵਿੱਤਰ ਰਹਿਣ ਨਾਲ ਹੀ ਵਿਸ਼ਵ ਦੇ ਮਾਲਿਕ ਬਣਦੇ ਹਾਂ। ਤਾਂ ਕਿਉਂ ਨਹੀਂ ਪਵਿੱਤਰ ਬਣਨਗੇ। ਸਾਰਾ ਝੁੰਡ ਦਾ ਝੁੰਡ ਜਾਵੇ। ਬੜੀ ਨਿਮਰਤਾ ਨਾਲ ਜਾਕੇ ਕਹਿਣਾ ਹੈ, ਅਸੀਂ ਤੁਹਾਨੂੰ ਪਰਮਪਿਤਾ ਪਰਮਾਤਮਾ ਦਾ ਪੈਗਾਮ ਦੇਣ ਆਏ ਹਾਂ। ਹੁਣ ਵਿਨਾਸ਼ ਸਾਹਮਣੇ ਖੜ੍ਹਾ ਹੈ। ਬਾਪ ਕਹਿੰਦੇ ਹਨ ਮੈਂ ਸਭ ਦਾ ਉਧਾਰ ਕਰਨ ਆਇਆ ਹਾਂ। ਤੁਸੀਂ ਵੀ ਇਹ ਇੱਕ ਜਨਮ ਵਿਕਾਰ ਵਿੱਚ ਨਾ ਜਾਵੋ। ਤੁਸੀਂ ਸਮਝਾ ਸਕਦੇ ਹੋ ਅਸੀਂ ਬ੍ਰਹਮਾਕੁਮਾਰ - ਕੁਮਾਰੀਆਂ ਆਪਣੇ ਤਨ - ਮਨ - ਧਨ ਨਾਲ ਸਰਵਿਸ ਕਰਦੇ ਹਾਂ। ਅਸੀਂ ਭੀਖ ਤਾਂ ਮੰਗਦੇ ਨਹੀਂ। ਈਸ਼ਵਰ ਦੇ ਬੱਚੇ ਹਾਂ। ਅਜਿਹੇ ਪਲੈਨ ਬਣਾਓ। ਇਵੇਂ ਨਹੀਂ ਕਿ ਤੁਸੀਂ ਮਦਦ ਨਹੀਂ ਕਰ ਸਕਦੇ ਹੋ। ਅਜਿਹਾ ਕੰਮ ਕਰੋ ਜਿਸ ਨਾਲ ਵਾਹ - ਵਾਹ ਹੋਵੇ। ਹਜਾਰਾਂ ਮਦਦ ਦੇਣ ਵਾਲੇ ਨਿਕਲ ਆਉਣਗੇ। ਇਹ ਆਪਣਾ ਸੰਗਠਨ ਬਣਾਓ। ਮੁੱਖ - ਮੁੱਖ ਨੂੰ ਚੁਣੋ, ਸੈਮੀਨਾਰ ਕਰੋ। ਬੱਚਿਆਂ ਨੂੰ ਸੰਭਾਲਣ ਵਾਲੇ ਤਾਂ ਬਹੁਤ ਨਿਕਲ ਸਕਦੇ ਹਨ। ਤੁਸੀਂ ਈਸ਼ਵਰੀਏ ਸਰਵਿਸ ਵਿੱਚ ਲੱਗ ਜਾਵੋ। ਅਜਿਹੀ ਫਰਾਖਦਿਲੀ ਹੋਣੀ ਚਾਹੀਦੀ ਜੋ ਝੱਟ ਸਰਵਿਸ ਤੇ ਨਿਕਲ ਪੈਣ। ਇੱਕ ਪਾਸੇ ਇਹ ਸਰਵਿਸ ਅਤੇ ਦੂਜੀ ਗੱਲ ਗੀਤਾ ਦੀ, ਇਨ੍ਹਾਂ ਗੱਲਾਂ ਨੂੰ ਮਿਲਕੇ ਉਠਾਓ। ਤੁਸੀਂ ਪੜ੍ਹਦੇ ਹੋ ਲਕਸ਼ਮੀ - ਨਾਰਾਇਣ ਬਣਨ ਦੇ ਲਈ। ਤਾਂ ਇੱਥੇ ਤੁਸੀਂ ਬੱਚਿਆਂ ਦਾ ਆਪਸ ਵਿੱਚ ਮਤਭੇਦ ਨਹੀਂ ਰਹਿਣਾ ਚਾਹੀਦਾ। ਜੇਕਰ ਕੋਈ ਗੱਲ ਬਾਪ ਤੋਂ ਛਿਪਾਉਂਦੇ ਹੋ, ਸੱਚ ਨਹੀਂ ਦੱਸਦੇ ਹੋ ਤਾਂ ਵੀ ਆਪਣਾ ਹੀ ਨੁਕਸਾਨ ਕਰਦੇ ਹੋ ਹੋਰ ਵੀ ਸੌ ਗੁਣਾਂ ਪਾਪ ਚੜ੍ਹ ਜਾਂਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਮਿੱਠੇ ਬਾਪ ਦੇ ਬੱਚੇ ਹਾਂ, ਆਪਸ ਵਿੱਚ ਮਿੱਠੇ ਭਾਈ - ਭੈਣ ਹੋਕੇ ਰਹਿਣਾ ਹੈ। ਕਦੇ ਵੀ ਵਿਕਾਰ ਦੀ ਦ੍ਰਿਸ਼ਟੀ ਨਹੀਂ ਰੱਖਣੀ ਹੈ। ਦ੍ਰਿਸ਼ਟੀ ਵਿੱਚ ਕੋਈ ਵੀ ਚੰਚਲਤਾ ਹੋਵੇ ਤਾਂ ਰੂਹਾਨੀ ਸਰਜਨ ਨੂੰ ਸੱਚ ਦੱਸਣਾ ਹੈ।

2. ਕਦੇ ਵੀ ਕਿਸੇ ਤਰ੍ਹਾਂ ਦੇ ਮਤਭੇਦ ਨਹੀਂ ਆਉਣਾ ਹੈ। ਫਰਾਖਦਿਲ ਬਣ ਸਰਵਿਸ ਕਰਨੀ ਹੈ। ਆਪਣੇ ਤਨ - ਮਨ - ਧਨ ਨਾਲ, ਬਹੁਤ - ਬਹੁਤ ਨਿਮਰਤਾ ਨਾਲ ਸੇਵਾ ਕਰ ਸਭਨੂੰ ਬਾਪ ਦਾ ਪਰਿਚੈ (ਪੈਗਾਮ )ਦੇਣਾ ਹੈ।

ਵਰਦਾਨ:-
ਆਪਣੇ ਸ੍ਰੇਸ਼ਠ ਜੀਵਨ ਦਵਾਰਾ ਪ੍ਰਮਾਤਮ ਗਿਆਨ ਦਾ ਪ੍ਰਤੱਖ ਪ੍ਰੂਫ਼ ਦੇਣ ਵਾਲੇ ਮਾਇਆ ਪ੍ਰੂਫ਼ ਭਵ:

ਆਪਣੇ ਨੂੰ ਪਰਮਾਤਮਾ ਗਿਆਨ ਦਾ ਪ੍ਰਤੱਖ ਪ੍ਰਮਾਣ ਜਾਂ ਪ੍ਰੂਫ਼ ਸਮਝਣ ਨਾਲ ਮਾਇਆ ਪ੍ਰੂਫ਼ ਬਣ ਜਾਵੋਗੇ। ਪ੍ਰਤੱਖ ਪ੍ਰੂਫ਼ ਹੈ - ਤੁਹਾਡੀ ਸ੍ਰੇਸ਼ਠ ਪਵਿੱਤਰ ਜੀਵਨ। ਸਭ ਤੋਂ ਵੱਡੀ ਅਸੰਭਵ ਤੋਂ ਸੰਭਵ ਹੋਣ ਵਾਲੀ ਗੱਲ ਪ੍ਰਵ੍ਰਿਤੀ ਵਿੱਚ ਰਹਿੰਦੇ ਪਰ-ਵ੍ਰਿਤੀ ਵਿੱਚ ਰਹਿਣਾ। ਦੇਹ ਅਤੇ ਦੇਹ ਦੀ ਦੁਨੀਆ ਦੇ ਸੰਬੰਧਾਂ ਤੋਂ ਪਰ ( ਨਿਆਰਾ )ਰਹਿਣਾ। ਪੁਰਾਣੇ ਸ਼ਰੀਰ ਦੀਆਂ ਅੱਖਾਂ ਤੋੰ ਪੁਰਾਣੀ ਦੁਨੀਆਂ ਦੀਆਂ ਚੀਜ਼ਾਂ ਨੂੰ ਵੇਖਦੇ ਹੋਏ ਵੀ ਨਾ ਵੇਖਣਾ ਮਤਲਬ ਸੰਪੂਰਨ ਪਵਿੱਤਰ ਜੀਵਨ ਵਿੱਚ ਚੱਲਣਾ - ਇਹ ਹੀ ਪ੍ਰਮਾਤਮਾ ਨੂੰ ਪ੍ਰਤੱਖ ਕਰਨ ਅਤੇ ਮਾਇਆ ਪ੍ਰੂਫ਼ ਬਣਨ ਦਾ ਸਹਿਜ ਸਾਧਨ ਹੈ।

ਸਲੋਗਨ:-
ਅਟੈਂਸ਼ਨ ਰੂਪੀ ਪਹਿਰੇਦਾਰ ਠੀਕ ਹੈ ਤਾਂ ਅਤਿਇੰਦਰਿਏ ਸੁੱਖ ਦਾ ਖਜ਼ਾਨਾ ਗਵਾਚ ਨਹੀਂ ਸਕਦਾ।