03.10.21     Avyakt Bapdada     Punjabi Murli     31.03.88    Om Shanti     Madhuban


'ਵਾਚਾ' ਅਤੇ 'ਕਰਮਣਾ' - ਦੋਵੇਂ ਸ਼ਕਤੀਆਂ ਨੂੰ ਜਮਾਂ ਕਰਨ ਦੀ ਈਸ਼ਵਰੀਏ ਸਕੀਮ


ਅੱਜ ਰੂਹਾਨੀ ਸ਼ਮਾਂ ਆਪਣੇ ਰੂਹਾਨੀ ਪਰਵਾਨਿਆਂ ਨੂੰ ਵੇਖ ਰਹੇ ਹਨ। ਚਾਰੋਂ ਪਾਸੇ ਦੇ ਪਰਵਾਨੇ ਸ਼ਮਾਂ ਦੇ ਉੱਪਰ ਫਿਦਾ ਮਤਲਬ ਕੁਰਬਾਨ ਹੋ ਗਏ ਹਨ। ਕੁਰਬਾਨ ਅਤੇ ਫਿਦਾ ਹੋਣ ਵਾਲੇ ਅਨੇਕ ਪਰਵਾਨੇ ਹਨ ਪਰ ਕੁਰਬਾਨ ਹੋਣ ਦੇ ਬਾਦ ਸ਼ਮਾਂ ਦੇ ਸਨੇਹ ਵਿੱਚ 'ਸ਼ਮਾ ਵਰਗੇ' ਬਣਨ ਵਿੱਚ, ਕੁਰਬਾਨੀ ਕਰਨ ਵਿੱਚ ਨੰਬਰਵਨ ਹਨ। ਅਸਲ ਵਿੱਚ ਕੁਰਬਾਨ ਹੁੰਦੇ ਹੀ ਹਨ ਦਿਲ ਦੇ ਸਨੇਹ ਦੇ ਕਾਰਨ। 'ਦਿਲ ਦਾ ਸਨੇਹ' ਅਤੇ 'ਸਨੇਹ'- ਇਸ ਵਿੱਚ ਵੀ ਅੰਤਰ ਹੈ। ਸਨੇਹ ਸਭ ਦਾ ਹੈ, ਸਨੇਹ ਦੇ ਕਾਰਨ ਕੁਰਬਾਨ ਹੋਏ ਹਨ। 'ਦਿਲ ਦੇ ਸਨੇਹੀ' ਬਾਪ ਦੇ ਦਿਲ ਦੀਆਂ ਗੱਲਾਂ ਨੂੰ ਅਤੇ ਦਿਲ ਦੀਆਂ ਆਸ਼ਾਵਾਂ ਨੂੰ ਜਾਣਦੇ ਵੀ ਹਨ ਅਤੇ ਪੂਰੀਆਂ ਵੀ ਕਰਦੇ ਹਨ। ਦਿਲ ਦੇ ਸਨੇਹੀ ਦਿਲ ਦੀਆਂ ਆਸ਼ਾਵਾਂ ਨੂੰ ਪੂਰੀਆਂ ਕਰਨ ਵਾਲੇ ਹਨ। ਦਿਲ ਦੇ ਸਨੇਹੀ ਮਤਲਬ ਜੋ ਬਾਪ ਦੇ ਦਿਲ ਨੇ ਕਿਹਾ ਉਹ ਬੱਚਿਆਂ ਦੇ ਦਿਲ ਵਿੱਚ ਸਮਾਇਆ। ਅਤੇ ਜੋ ਦਿਲ ਵਿੱਚ ਸਮਾਇਆ ਉਹ ਕਰਮ ਵਿੱਚ ਖ਼ੁਦ ਹੀ ਹੋਵੇਗਾ। ਸਨੇਹੀ ਆਤਮਾਵਾਂ ਦੇ ਕੁਝ ਦਿਲ ਵਿੱਚ ਸਮਾਉਂਦਾ ਹੈ ਕੁਝ ਦਿਮਾਗ ਵਿੱਚ ਸਮਾਉਂਦਾ ਹੈ। ਜੋ ਦਿਲ ਵਿੱਚ ਸਮਾਉਂਦਾ ਹੈ, ਉਹ ਕਰਮ ਵਿੱਚ ਲਿਆਉਂਦੇ ਹਨ; ਜੋ ਦਿਮਾਗ ਵਿੱਚ ਸਮਾਉਂਦਾ ਹੈ ਉਸ ਵਿੱਚ ਸੋਚ ਚਲਦੀ ਹੈ ਕਿ ਕਰ ਸਕਾਂਗੇ ਜਾਂ ਨਹੀਂ, ਕਰਨਾ ਤੇ ਹੈ, ਸਮੇਂ ਤੇ ਹੋ ਹੀ ਜਾਵੇਗਾ। ਇਵੇਂ ਸੋਚ ਚੱਲਣ ਦੇ ਕਾਰਨ ਸੋਚ ਤੱਕ ਹੀ ਰਹਿ ਜਾਂਦਾ ਹੈ, ਕਰਮ ਤੱਕ ਨਹੀਂ ਹੁੰਦਾ।

ਅੱਜ ਬਾਪਦਾਦਾ ਵੇਖ ਰਹੇ ਸਨ ਕਿ ਕੁਰਬਾਨ ਜਾਣ ਵਾਲੇ ਤਾਂ ਸਾਰੇ ਹਨ। ਜੇਕਰ ਕੁਰਬਾਨ ਨਹੀਂ ਜਾਂਦੇ ਤਾਂ ਬ੍ਰਾਹਮਣ ਨਹੀਂ ਕਹਾਉਂਦੇ। ਪਰ ਬਾਪ ਦੇ ਸਨੇਹ ਦੇ ਪਿੱਛੇ ਜੋ ਬਾਪ ਨੇ ਕਿਹਾ ਉਹ ਕਰਨ ਦੇ ਲਈ ਕੁਰਬਾਨੀ ਕਰਨੀ ਪੈਂਦੀ ਹੈ ਮਤਲਬ ਅਪਣਾਪਨ, ਭਾਵੇਂ ਆਪਣੇਪਨ ਵਿੱਚ ਅਭਿਮਾਨ ਹੋਵੇ ਜਾਂ ਕਮਜ਼ੋਰੀ ਹੋਵੇ - ਦੋਵਾਂ ਦਾ ਤਿਆਗ ਕਰਨਾ ਪੈਂਦਾ ਹੈ, ਇਸ ਨੂੰ ਕਹਿੰਦੇ ਹਨ ਕੁਰਬਾਨੀ। ਕੁਰਬਾਨ ਹੋਣ ਵਾਲੇ ਬਹੁਤ ਹਨ ਪਰ ਕੁਰਬਾਨੀ ਕਰਨ ਦੇ ਲਈ ਹਿਮੰਤ ਵਾਲੇ ਨੰਬਰਵਾਰ ਹਨ।

ਅੱਜ ਬਾਪਦਾਦਾ ਸਿਰ੍ਫ ਇੱਕ ਮਹੀਨੇ ਦੀ ਰਿਜ਼ਲਟ ਵੇਖ ਰਹੇ ਸਨ। ਇਸੇ ਸੀਜਨ ਵਿੱਚ ਵਿਸ਼ੇਸ਼ ਬਾਪਦਾਦਾ ਨੇ 'ਬਾਪ ਸਮਾਨ' ਬਣਨ ਦਾ ਵੱਖ - ਵੱਖ ਰੂਪ ਨਾਲ ਕਿੰਨੀ ਵਾਰ ਇਸ਼ਾਰਾ ਦਿੱਤਾ ਹੈ ਅਤੇ ਬਾਪਦਾਦਾ ਦੀ ਵਿਸ਼ੇਸ਼ ਇਹ ਹੀ ਦਿਲ ਦੀ ਸ੍ਰੇਸ਼ਠ ਆਸ਼ਾ ਹੈ। ਇਤਨਾ ਖਜਾਨਾਂ ਮਿਲਿਆ, ਵਰਦਾਨ ਮਿਲੇ! ਵਰਦਾਨ ਦੇ ਲਈ ਭੱਜ - ਭੱਜ ਕੇ ਆਏ। ਬਾਪ ਨੂੰ ਵੀ ਖੁਸ਼ੀ ਹੈ ਕਿ ਬੱਚੇ ਸਨੇਹ ਨਾਲ ਮਿਲਣ ਆਉਂਦੇ ਹਨ, ਵਰਦਾਨ ਲੈ ਖੁਸ਼ ਹੁੰਦੇ ਹਨ। ਪਰ ਬਾਪ ਦੇ ਦਿਲ ਦੀ ਆਸ਼ਾ ਪੂਰਨ ਕਰਨ ਵਾਲੇ ਕੌਣ? ਜੋ ਬਾਪ ਨੇ ਸੁਣਾਇਆ ਉਸਨੂੰ ਕਰਮ ਵਿੱਚ ਕਿਥੋਂ ਤੱਕ ਲਿਆਏ? ਮਨਸਾ, ਵਾਚਾ, ਕਰਮਨਾਂ ਤਿੰਨਾਂ ਦੀ ਰਿਜ਼ਲਟ ਕਿਥੋਂ ਤੱਕ ਸਮਝਦੇ ਹੋ? ਸ਼ਕਤੀਸ਼ਾਲੀ ਮਨਸਾ, ਸਬੰਧ - ਸੰਪਰਕ ਵਿੱਚ ਕਿਥੋਂ ਤੱਕ ਆਈ? ਸਿਰ੍ਫ ਆਪਣੇ ਆਪ ਬੈਠ ਮਨਣ ਕੀਤਾ - ਇਹ ਖ਼ੁਦ ਦੀ ਉਣਤੀ ਦੇ ਲਈ ਬਹੁਤ ਚੰਗਾ ਹੈ ਅਤੇ ਕਰਨਾ ਹੀ ਹੈ। ਪਰ ਜਿੰਨ੍ਹਾਂ ਸ੍ਰੇਸ਼ਠ ਆਤਮਾਵਾਂ ਦੀ ਸ਼੍ਰੇਸ਼ਠ ਮਨਸਾ ਮਤਲਬ ਸੰਕਲਪ ਸ਼ਕਤੀਸ਼ਾਲੀ ਹਨ, ਸ਼ੁਭ - ਭਾਵਨਾ - ਸ਼ੁਭ - ਕਾਮਨਾ ਵਾਲੇ ਹਨ। ਮਨਸਾ ਸ਼ਕਤੀ ਦਾ ਦਰਪਣ ਕੀ ਹੈ? ਦਰਪਣ ਹੈ ਬੋਲ ਅਤੇ ਕਰਮ। ਭਾਵੇਂ ਅਗਿਆਨੀ ਆਤਮਾਵਾਂ, ਭਾਵੇਂ ਗਿਆਨੀ ਆਤਮਾਵਾਂ - ਦੋਵਾਂ ਦੇ ਸਬੰਧ - ਸੰਪਰਕ ਵਿੱਚ ਬੋਲ ਅਤੇ ਕਰਮ ਦਰਪਣ ਹਨ। ਜੇਕਰ ਬੋਲ ਅਤੇ ਕਰਮ ਸ਼ੁਭ - ਭਾਵਨਾ, ਸ਼ੁਭ - ਕਾਮਨਾ ਵਾਲੇ ਨਹੀਂ ਹਨ ਤਾਂ ਮਨਸਾ ਸ਼ਕਤੀ ਦਾ ਪ੍ਰਤੱਖਰੂਪ ਕਿਵੇਂ ਸਮਝ ਵਿੱਚ ਆਵੇਗਾ? ਜਿਸਦੀ ਮਨਸਾ ਸ਼ਕਤੀਸ਼ਾਲੀ ਜਾਂ ਸ਼ੁਭ ਹੈ, ਉਨ੍ਹਾਂ ਦੀ ਵਾਚਾ ਅਤੇ ਕਰਮਨਾਂ ਆਪੇ ਹੀ ਸ਼ਕਤੀਸ਼ਾਲੀ ਅਤੇ ਸ਼ੁੱਧ ਹੋਵੇਗੀ, ਸ਼ੁਭ - ਭਾਵਨਾ ਵਾਲੀ ਹੋਵੇਗੀ। ਮਨਸਾ ਸ਼ਕਤੀਸ਼ਾਲੀ ਮਤਲਬ ਯਾਦ ਦੀ ਸ਼ਕਤੀ ਵੀ ਸ਼ੇਸ਼ਠ ਹੋਵੇਗੀ, ਸ਼ਕਤੀਸ਼ਾਲੀ ਹੋਵੇਗੀ, ਸਹਿਜਯੋਗੀ ਹੋਵੇਗੀ। ਸਿਰ੍ਫ ਸਹਿਜਯੋਗੀ ਵੀ ਨਹੀਂ ਲੇਕਿਨ ਸਹਿਜ ਕਰਮਯੋਗੀ ਹੋਣਗੇ।

ਬਾਪਦਾਦਾ ਨੇ ਵੇਖਿਆ - ਯਾਦ ਨੂੰ ਸ਼ਕਤੀਸ਼ਾਲੀ ਬਨਾਉਣ ਵਿੱਚ ਮੈਜ਼ੋਰਟੀ ਬੱਚਿਆਂ ਦਾ ਅਟੈਂਸ਼ਨ ਹੈ, ਯਾਦ ਨੂੰ ਸਹਿਜ ਅਤੇ ਨਿਰੰਨਤਰ ਬਨਾਉਣ ਦੇ ਲਈ ਉਮੰਗ - ਉਤਸਾਹ ਹੈ। ਅੱਗੇ ਵੱਧ ਵੀ ਰਹੇ ਹਨ ਅਤੇ ਵੱਧਦੇ ਹੀ ਰਹਿਣਗੇ ਕਿਉਂਕਿ ਬਾਪ ਨਾਲ ਸਨੇਹ ਚੰਗਾ ਹੈ, ਇਸਲਈ ਯਾਦ ਦਾ ਅਟੈਂਸ਼ਨ ਚੰਗਾ ਹੈ ਅਤੇ ਯਾਦ ਦਾ ਆਧਾਰ ਹੈ ਹੀ 'ਸਨੇਹ'। ਬਾਪ ਨਾਲ ਰੂਹਰਿਹਾਨ ਕਰਨ ਵਿੱਚ ਵੀ ਸਾਰੇ ਚੰਗੇ ਹਨ। ਕਦੇ - ਕਦੇ ਥੋੜ੍ਹੀ ਅੱਖ ਵਿਖਾਉਂਦੇ ਵੀ ਹਨ, ਉਹ ਵੀ ਉਦੋਂ ਜਦੋਂ ਆਪਸ ਵਿੱਚ ਥੋੜ੍ਹਾ ਵਿਗੜਦੇ ਹਨ। ਫਿਰ ਬਾਪ ਨੂੰ ਉਲਾਹਣਾ ਦਿੰਦੇ ਹਨ ਕਿ ਤੁਸੀਂ ਕਿਉਂ ਨਹੀਂ ਠੀਕ ਕਰਦੇ? ਫਿਰ ਵੀ ਉਹ ਸਨੇਹ ਭਰੀ ਮੁਹੱਬਤ ਦੀ ਅੱਖ ਹੈ। ਪਰ ਜਦੋਂ ਸੰਗਠਨ ਵਿੱਚ ਆਉਂਦੇ, ਕਰਮ ਵਿੱਚ ਆਉਂਦੇ, ਕਾਰੋਬਾਰ ਵਿੱਚ ਆਉਂਦੇ, ਪਰਿਵਾਰ ਵਿੱਚ ਆਉਂਦੇ ਤਾਂ ਸੰਗਠਨ ਵਿੱਚ ਬੋਲ ਮਤਲਬ ਵਾਚਾ ਸ਼ਕਤੀ ਇਸ ਵਿੱਚ ਵਿਅਰੱਥ ਜਿਆਦਾ ਵਿਖਾਈ ਦਿੰਦਾ ਹੈ।

ਵਾਣੀ ਦੀ ਸ਼ਕਤੀ ਵਿਅਰੱਥ ਜਾਣ ਦੇ ਕਾਰਨ ਵਾਣੀ ਵਿੱਚ ਜੋ ਬਾਪ ਨੂੰ ਪ੍ਰਤੱਖ ਕਰਨ ਦਾ ਜੌਹਰ ਜਾਂ ਸ਼ਕਤੀ ਅਨੁਭਵ ਕਰਵਾਉਣੀ ਚਾਹੀਦੀ ਹੈ, ਉਹ ਘੱਟ ਹੁੰਦੀ ਹੈ। ਗੱਲਾਂ ਚੰਗੀਆਂ ਲਗਦੀਆਂ ਹਨ, ਉਹ ਦੂਜੀ ਗੱਲ ਹੈ। ਬਾਪ ਦੀਆਂ ਗੱਲਾਂ ਰਪੀਟ ਕਰਦੇ ਹੋ ਤਾਂ ਉਹ ਜਰੂਰ ਚੰਗੀਆਂ ਹੋਣਗੀਆਂ। ਪਰ ਵਾਚਾ ਦੀ ਸ਼ਕਤੀ ਵਿਅਰੱਥ ਜਾਣ ਦੇ ਕਾਰਨ ਸ਼ਕਤੀ ਜਮਾਂ ਨਹੀਂ ਹੁੰਦੀ ਹੈ, ਇਸਲਈ ਬਾਪ ਨੂੰ ਪ੍ਰਤੱਖ ਕਰਨ ਦੀ ਆਵਾਜ ਬੁਲੰਦ ਹੋਣ ਵਿੱਚ ਹਾਲੇ ਦੇਰੀ ਹੋ ਰਹੀ ਹੈ। ਸਧਾਰਨ ਬੋਲ ਜਿਆਦਾ ਹਨ। 'ਆਲੌਕਿਕ ਬੋਲ ਹੋਣ, ਫ਼ਰਿਸ਼ਤਿਆਂ ਦੇ ਬੋਲ ਹੋਣ'। ਹੁਣ ਇਸ ਵਰ੍ਹੇ ਇਸ ਤੇ ਅੰਡਰਲਾਇਨ ਕਰਨਾ। ਜਿਵੇੰ ਬ੍ਰਹਮਾ ਬਾਪ ਨੂੰ ਵੇਖਿਆ - ਫ਼ਰਿਸ਼ਤਿਆਂ ਦੇ ਬੋਲ ਸਨ, ਘੱਟ ਬੋਲ ਅਤੇ ਮਧੁਰ ( ਮਿੱਠੇ ) ਬੋਲ। ਜਿਸ ਬੋਲ ਦਾ ਫ਼ਲ ਨਿਕਲੇ, ਉਹ ਹਨ ਸਹੀ ਬੋਲ ਅਤੇ ਜਿਸ ਬੋਲ ਦਾ ਕੋਈ ਫ਼ਲ ਨਹੀਂ, ਉਹ ਹੈ ਵਿਅਰੱਥ ਬੋਲ। ਭਾਵੇਂ ਕਾਰੋਬਾਰ ਦਾ ਫ਼ਲ ਹੋਵੇ, ਕਾਰੋਬਾਰ ਦੇ ਲਈ ਵੀ ਬੋਲਣਾ ਤਾਂ ਪੈਂਦਾ ਹੈ ਨਾ। ਉਹ ਵੀ ਲੰਬਾ ਨਹੀਂ ਕਰੋ। ਹੁਣ ਸ਼ਕਤੀ ਨੂੰ ਜਮਾਂ ਕਰਨਾ ਹੈ। ਜਿਵੇੰ 'ਯਾਦ' ਨਾਲ ਮਨਸਾ ਦੀ ਸ਼ਕਤੀ ਜਮਾਂ ਕਰਦੇ ਹੋ, ਸਾਈਲੈਂਸ ਵਿੱਚ ਬੈਠਦੇ ਹੋ ਤਾਂ 'ਸੰਕਲਪ ਸ਼ਕਤੀ' ਜਮਾਂ ਕਰਦੇ ਹੋ। ਇਵੇਂ ਵਾਣੀ ਦੀ ਸ਼ਕਤੀ ਵੀ ਜਮਾਂ ਕਰੋ।

ਹਾਸੇ ਦੀ ਗੱਲ ਸੁਨਾਉਂਦੇ ਹਾਂ - ਬਾਪਦਾਦਾ ਦੇ ਵਤਨ ਵਿੱਚ ਸਭ ਦੇ ਜਮਾਂ ਦੀਆਂ ਭੰਡਾਰੀਆਂ ਹਨ। ਤੁਹਾਡੇ ਸੇਵਾ ਕੇਂਦਰਾਂ ਵਿੱਚ ਵੀ ਭੰਡਾਰੀਆਂ ਹਨ ਨਾ। ਬਾਪ ਦੇ ਵਤਨ ਵਿੱਚ ਬੱਚਿਆਂ ਦੀ ਭੰਡਾਰੀ ਹੈ। ਹਰ ਇੱਕ ਸਾਰੇ ਦਿਨ ਵਿੱਚ, ਮਨਸਾ, ਵਾਚਾ, ਕਰਮਨਾਂ ਤਿਨੋਂ ਸ਼ਕਤੀਆਂ ਬੱਚਤ ਕਰ ਜਮਾਂ ਕਰਦੇ ਹੋ, ਉਹ ਹੈ ਭੰਡਾਰੀ। ਮਨਸਾ ਸ਼ਕਤੀ ਕਿੰਨੀ ਜਮਾਂ ਕੀਤੀ, ਵਾਚਾ ਸ਼ਕਤੀ, ਕਰਮਨਾਂ ਸ਼ਕਤੀ ਕਿੰਨੀ ਜਮਾਂ ਕੀਤੀ - ਇਸ ਦਾ ਸਾਰਾ ਪੋਤਾਮੇਲ ਹੈ। ਤੁਸੀਂ ਵੀ ਖਰਚੇ ਅਤੇ ਬੱਚਤ ਦਾ ਪੋਤਾਮੇਲ ਭੇਜਦੇ ਹੋ ਨਾ। ਤਾਂ ਬਾਪਦਾਦਾ ਨੇ ਇਹ ਜਮਾਂ ਕੀਤੀਆਂ ਭੰਡਾਰੀਆਂ ਵੇਖੀਆਂ। ਤਾਂ ਕੀ ਨਿੱਕਲਿਆ ਹੋਵੇਗਾ? ਜਮਾਂ ਦਾ ਖਾਤਾ ਕਿੰਨਾਂ ਨਿਕਲਿਆ ਹੋਵੇਗਾ? ਹਰ ਇੱਕ ਦੀ ਰਿਜ਼ਲਟ ਤਾਂ ਆਪਣੀ - ਆਪਣੀ ਹੈ। ਭੰਡਾਰੀਆਂ ਭਰੀਆਂ ਹੋਈਆਂ ਤਾਂ ਬਹੁਤ ਸਨ ਪਰ ਚਿੱਲਰ (ਰੇਜ਼ਗਾਰੀ) ਜ਼ਿਆਦਾ ਸੀ। ਛੋਟੇ ਬੱਚੇ ਭੰਡਾਰੀ ਵਿੱਚ ਚਿੱਲਰ ਜਮਾਂ ਕਰਦੇ ਹਨ ਤਾਂ ਭੰਡਾਰੀ ਕਿੰਨੀ ਭਾਰੀ ਹੋ ਜਾਂਦੀ ਹੈ! ਤਾਂ ਵਾਚਾ ਦੀ ਰਿਜ਼ਲਟ ਵਿੱਚ ਇਹ ਜ਼ਿਆਦਾ ਵੇਖਿਆ। ਜਿਵੇੰ ਯਾਦ ਦੇ ਉੱਪਰ ਅਟੈਂਸ਼ਨ ਹੈ, ਉਵੇਂ ਵਾਚਾ ਦੇ ਉੱਪਰ ਇਤਨਾ ਅਟੈਂਸ਼ਨ ਨਹੀਂ ਹੈ। ਤਾਂ ਇਸ ਵਰ੍ਹੇ ਵਾਚਾ ਅਤੇ ਕਰਮਨਾਂ - ਇਨ੍ਹਾਂ ਦੋਵਾਂ ਸ਼ਕਤੀਆਂ ਨੂੰ ਜਮਾਂ ਕਰਨ ਦੀ ਸਕੀਮ ( ਯੋਜਨਾ) ਬਨਾਓ। ਜਿਵੇੰ ਗੌਰਮਿੰਟ ਵੀ ਵੱਖ - ਵੱਖ ਵਿੱਧੀ ਨਾਲ ਸਕੀਮ ਬਨਾਉਂਦੀ ਹੈ ਨਾ। ਇਵੇਂ, ਇਸ ਵਿੱਚ ਮੂਲ ਮਨਸਾ ਹੈ - ਇਹ ਤਾਂ ਸਭ ਜਾਣਦੇ ਹਨ। ਲੇਕਿਨ ਮਨਸਾ ਦੇ ਨਾਲ - ਨਾਲ ਵਿਸ਼ੇਸ਼ ਵਾਚਾ ਅਤੇ ਕਰਮਨਾਂ - ਇਹ ਸਬੰਧ - ਸੰਪਰਕ ਵਿੱਚ ਸਪੱਸ਼ਟ ਵਿਖਾਈ ਦਿੰਦੀ ਹੈ। ਮਨਸਾ ਫਿਰ ਵੀ ਗੁਪਤ ਹੈ ਪਰ ਇਹ ਸਪੱਸ਼ਟ ਵਿਖਾਈ ਦੇਣ ਵਾਲੀ ਹੈ। ਬੋਲ ਵਿੱਚ ਜਮਾਂ ਕਰਨ ਦਾ ਸਾਧਨ ਹੈ - 'ਘੱਟ ਬੋਲੋ ਅਤੇ ਮਿੱਠਾ ਬੋਲੋ, ਸਵਮਾਨ ਨਾਲ ਬੋਲੋ'। ਜਿਵੇੰ ਬ੍ਰਹਮਾ ਬਾਬਾ ਨੇ ਛੋਟੇ ਅਤੇ ਵੱਡਿਆਂ ਨੂੰ ਸਵਮਾਨ ਦੇ ਬੋਲ ਨਾਲ ਆਪਣਾ ਬਣਾਇਆ। ਇਸ ਵਿਧੀ ਨਾਲ ਜਿੰਨਾਂ ਅੱਗੇ ਵਧੋਗੇ, ਉਤਨਾ ਵਿਜੇ ਮਾਲਾ ਜਲਦੀ ਤਿਆਰ ਹੋਵੇਗੀ। ਤਾਂ ਇਸ ਵਰ੍ਹੇ ਕੀ ਕਰਨਾ ਹੈ? ਸੇਵਾ ਦੇ ਨਾਲ ਵਿਸ਼ੇਸ਼ ਇਹ ਸ਼ਕਤੀਆਂ ਜਮਾਂ ਕਰਦੇ ਹੋਏ ਸੇਵਾ ਕਰਨੀ ਹੈ।

ਸੇਵਾ ਦੇ ਪਲਾਨ ਤਾਂ ਸਾਰਿਆਂ ਨੇ ਚੰਗੇ ਤੋਂ ਚੰਗੇ ਬਣਾਏ ਹਨ ਅਤੇ ਹੁਣ ਤੱਕ ਜੋ ਪਲਾਨ ਪ੍ਰਮਾਣ ਸੇਵਾ ਕਰ ਰਹੇ ਹਨ, ਚਾਰੋਂ ਪਾਸੇ - ਭਾਵੇਂ ਭਾਰਤ ਵਿਚ, ਭਾਵੇਂ ਵਿਦੇਸ਼ ਵਿੱਚ, ਚੰਗੀ ਕਰ ਵੀ ਰਹੇ ਹਨ ਅਤੇ ਕਰਨ ਵਾਲੇ ਵੀ ਹਨ। ਜਿਵੇੰ ਸੇਵਾ ਵਿੱਚ ਇੱਕ - ਦੂਜੇ ਤੋਂ ਚੰਗੇ ਤੋਂ ਚੰਗੀ ਰਿਜ਼ਲਟ ਕੱਡਣ ਦੀ ਸ਼ੁਭ - ਭਾਵਨਾ ਨਾਲ ਅੱਗੇ ਵੱਧ ਰਹੇ ਹੋ, ਇਵੇਂ ਸੇਵਾ ਵਿੱਚ ਸੰਗਠਿਤ ਰੂਪ ਵਿੱਚ ਸਦਾ ਸੰਤੁਸ਼ੱਟ ਰਹਿਣ ਅਤੇ ਸੰਤੁਸ਼ੱਟ ਕਰਨ ਦਾ ਵਿਸ਼ੇਸ਼ ਸੰਕਲਪ ਇਹ ਵੀ ਸਦਾ ਨਾਲ - ਨਾਲ ਰਹੇ ਕਿਉਂਕਿ ਇੱਕ ਹੀ ਸਮੇਂ ਤਿੰਨ ਤਰ੍ਹਾਂ ਦੀ ਸੇਵਾ ਨਾਲ - ਨਾਲ ਹੁੰਦੀ ਹੈ। ਇੱਕ - ਆਪਣੀ ਸੰਤੁਸ਼ਟਤਾ, ਇਹ ਹੈ ਖ਼ੁਦ ਦੀ ਸੇਵਾ। ਦੂਸਰੀ - ਸੰਗਠਨ ਵਿੱਚ ਸੰਤੁਸ਼ਟਤਾ, ਇਹ ਹੈ ਪਰਿਵਾਰ ਦੀ ਸੇਵਾ। ਤੀਜੀ - ਭਾਸ਼ਾ ਦਵਾਰਾ ਜਾਂ ਕਿਸੇ ਵੀ ਵਿਧੀ ਦਵਾਰਾ ਵਿਸ਼ਵ ਦੀਆਂ ਆਤਮਾਵਾਂ ਦੀ ਸੇਵਾ। ਇੱਕ ਹੀ ਸਮੇਂ ਵਿੱਚ ਤਿੰਨ ਸੇਵਾ ਹੁੰਦੀਆਂ ਹਨ। ਕੋਈ ਵੀ ਪ੍ਰੋਗਰਾਮ ਬਨਾਉਂਦੇ ਹੋ ਤਾਂ ਉਸ ਵਿੱਚ ਤਿੰਨੇਂ ਸੇਵਾਵਾਂ ਸਮਾਈਆਂ ਹੋਈਆਂ ਹਨ। ਜਿਵੇੰ ਵਿਸ਼ਵ ਦੇ ਸੇਵਾ ਦੀ ਰਿਜ਼ਲਟ ਜਾਂ ਵਿਧੀ ਅਟੈਂਸ਼ਨ ਵਿੱਚ ਰੱਖਦੇ ਹੋ, ਇਵੇਂ ਦੋਵੇਂ ਸੇਵਾਵਾਂ 'ਖ਼ੁਦ' ਅਤੇ 'ਸੰਗਠਨ' ਦੀ - ਤਿਨੋਂ ਹੀ ਨਿਰਵਿਘਨ ਹੋਣ, ਤਾਂ ਕਹਾਂਗੇ ਸੇਵਾ ਦੀ ਨੰਬਰਵਨ ਸਫਲਤਾ। ਤਿਨੋਂ ਸਫਲਤਾ ਨਾਲ ਹੋਣਾ ਹੀ ਨੰਬਰ ਲੈਣਾ ਹੈ। ਇਸ ਵਰ੍ਹੇ ਤਿਨੋਂ ਸੇਵਾਵਾਂ ਵਿੱਚ ਸਫ਼ਲਤਾ ਨਾਲ - ਨਾਲ ਹੋਵੇ - ਇਹ ਨਗਾੜਾ ਵੱਜੇ। ਜੇਕਰ ਇੱਕ ਕੋਨੇ ਵਿੱਚ ਨਗਾੜਾ ਵੱਜਦਾ ਹੈ ਤਾਂ ਕੁੰਭਕਰਨਾਂ ਦੇ ਕੰਨਾਂ ਤੱਕ ਨਹੀਂ ਪੁੱਜਦਾ ਹੈ। ਜਦੋਂ ਚਾਰੋਂ ਪਾਸੇ ਇਹ ਨਗਾੜਾ ਵੱਜੇਗਾ, ਤਾਂ ਫਿਰ ਕੁੰਭਕਰਨ ਜਾਗਣਗੇ। ਹਾਲੇ ਇੱਕ ਜਾਗਦਾ ਹੈ ਤਾਂ ਦੂਸਰਾ ਸੌਂਦਾ ਹੈ, ਦੂਸਰਾ ਜਾਗਦਾ ਹੈ ਤਾਂ ਤੀਸਰਾ ਸੌਂਦਾ ਹੈ। ਥੋੜ੍ਹਾ ਜਾਗਦੇ ਵੀ ਹਨ ਤਾਂ 'ਚੰਗਾ - ਚੰਗਾ' ਕਰਕੇ ਫਿਰ ਸੋ ਜਾਂਦੇ ਹਨ। ਪਰ ਜਾਗ ਜਾਣ ਅਤੇ ਮੂੰਹ ਤੋਂ ਜਾਂ ਮਨ ਤੋਂ 'ਅਹੋ ਪ੍ਰਭੂ!' ਕਹਿਣ ਅਤੇ ਮੁਕਤੀ ਦਾ ਵਰਸਾ ਲੈਣ ਫਿਰ ਸਮਾਪਤੀ ਹੋਵੇ। ਜਾਗਣਗੇ ਤਾਂ ਤੇ ਮੁਕਤੀ ਦਾ ਵਰਸਾ ਲੈਣਗੇ। ਤਾਂ ਸਮਝਾ, ਕੀ ਕਰਨਾ ਹੈ? ਇੱਕ ਦੋ ਦੇ ਸਹਿਯੋਗੀ ਬਣੋ। ਦੂਸਰੇ ਦੇ ਬਚਾਓ ਵਿੱਚ ਆਪਣਾ ਬਚਾਵ ਮਤਲਬ ਬੱਚਤ ਹੋ ਜਾਵੇਗੀ।

ਸੇਵਾ ਦੇ ਪਲਾਨ ਵਿੱਚ ਜਿਨ੍ਹਾਂ ਸੰਪਰਕ ਵਿੱਚ ਲਿਆਵੋ, ਉਤਨਾ ਸੇਵਾ ਦੀ ਪ੍ਰਤੱਖ ਰਿਜ਼ਲਟ ਵਿਖਾਈ ਦੇਵੇਗੀ। ਸੁਨੇਹਾ ਦੇਣ ਦੀ ਸੇਵਾ ਤਾਂ ਕਰਦੇ ਆਏ ਹੋ, ਕਰਦੇ ਰਹਿਣਾ ਲੇਕਿਨ ਵਿਸ਼ੇਸ਼ ਇਸ ਵਰ੍ਹੇ ਸਿਰ੍ਫ ਸੁਨੇਹਾ ਨਹੀਂ ਦੇਣਾ, ਸਹਿਯੋਗੀ ਬਣਾਉਣਾ ਹੈ, ਮਤਲਬ ਸੰਪਰਕ ਵਿੱਚ ਨੇੜ੍ਹੇ ਲਿਆਉਣਾ ਹੈ। ਸਿਰ੍ਫ ਫਾਰਮ ਭਰਾ ਦਿੱਤਾ - ਇਹ ਤੇ ਚਲਦਾ ਰਹਿੰਦਾ ਹੈ ਲੇਕਿਨ ਇਸ ਵਰ੍ਹੇ ਅੱਗੇ ਵੱਧੋ। ਫਾਰਮ ਭਰਾਓ ਪਰ ਫਾਰਮ ਭਰਨ ਤੱਕ ਨਹੀਂ ਛੱਡ ਦਵੋ, ਸਬੰਧ ਵਿੱਚ ਲਿਆਉਣਾ ਹੈ। ਜਿਵੇੰ ਦਾ ਬੰਦਾ ਉਵੇਂ ਸੰਪਰਕ ਵਿੱਚ ਲਿਆਉਣ ਦੇ ਪਲਾਨਜ਼ ਬਨਾਓ। ਭਾਵੇਂ ਛੋਟੇ - ਛੋਟੇ ਪ੍ਰੋਗਰਾਮ ਕਰੋ ਪਰ ਲਕਸ਼ ਇਹ ਰੱਖੋ। ਸਹਿਯੋਗੀ ਸਿਰ੍ਫ ਇੱਕ ਘੰਟੇ ਦੇ ਲਈ ਜਾਂ ਫਾਰਮ ਭਰਨ ਦੇ ਸਮੇਂ ਤੱਕ ਦੇ ਲਈ ਨਹੀਂ ਬਣਨਾ ਹੈ ਲੇਕਿਨ ਸਹਿਯੋਗੀ ਦਵਾਰਾ ਉਸਨੂੰ ਨੇੜ੍ਹੇ ਲਿਆਉਣਾ ਹੈ। ਸੰਪਰਕ ਵਿਚ, ਸੰਬੰਧ ਵਿੱਚ ਲਿਆਓ। ਤਾਂ ਅੱਗੇ ਚੱਲ ਸੇਵਾ ਦਾ ਰੂਪ ਬਦਲੇਗਾ। ਤੁਹਾਨੂੰ ਆਪਣੇ ਲਈ ਨਹੀਂ ਕਰਨਾ ਪਵੇਗਾ। ਤੁਹਾਡੇ ਵੱਲੋਂ ਸੰਬੰਧ ਵਿੱਚ ਲਿਆਉਣ ਵਾਲੇ ਬੋਲਣਗੇ, ਤੁਹਾਨੂੰ ਸਿਰ੍ਫ ਅਸ਼ੀਰਵਾਦ ਅਤੇ ਦ੍ਰਿਸ਼ਟੀ ਦੇਣੀ ਪਵੇਗੀ। ਜਿਵੇੰ ਅੱਜਕਲ ਸ਼ੰਕਰਾਚਾਰਿਆ ਨੂੰ ਕੁਰਸੀ ਤੇ ਬਿਠਾਉਂਦੇ ਹਨ, ਉਵੇਂ ਹੀ ਤੁਹਾਨੂੰ ਪੂਜੀਏ ਦੀ ਕੁਰਸੀ ਤੇ ਬਿਠਾਉਣਗੇ, ਚਾਂਦੀ ਦੀ ਨਹੀਂ। ਧਰਨੀ ਤਿਆਰ ਕਰਨ ਵਾਲੇ ਨਿਮਿਤ ਬਣਨਗੇ ਅਤੇ ਤੁਹਾਨੂੰ ਸਿਰ੍ਫ ਦ੍ਰਿਸ਼ਟੀ ਨਾਲ ਬੀਜ ਪਾਉਣਾ ਹੈ, ਦੋ ਅਸ਼ੀਰਵਾਦ ਦੇ ਬੋਲ ਬੋਲਣੇ ਹਨ ਤਾਂ ਤੇ ਪ੍ਰਤੱਖਤਾ ਹੋਵੇਗੀ। ਤੁਹਾਡੇ ਵਿੱਚ ਬਾਪ ਵਿਖਾਈ ਦੇਵੇਗਾ ਅਤੇ ਬਾਪ ਦੀ ਦ੍ਰਿਸ਼ਟੀ, ਬਾਪ ਦੇ ਸਨੇਹ ਦੀ ਅਨੁਭੂਤੀ ਲੈਂਦੇ ਹੀ ਪ੍ਰਤੱਖਤਾ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਣਗੇ।

ਹੁਣ ਸੇਵਾ ਦੀ ਗੋਲਡਨ ਜੁਬਲੀ ਤਾਂ ਪੂਰੀ ਕਰ ਲਈ। ਹਾਲੇ ਹੋਰ ਸੇਵਾ ਕਰਨਗੇ ਅਤੇ ਤੁਸੀਂ ਵੇਖ - ਵੇਖ ਖੁਸ਼ ਹੁੰਦੇ ਰਹੋਗੇ। ਜਿਵੇੰ, ਪੋਪ ਕੀ ਕਰਦਾ ਹੈ? ਇਤਨੀ ਵੱਡੀ ਸਭਾ ਦੇ ਵਿੱਚ ਦ੍ਰਿਸ਼ਟੀ ਦੇ ਅਸ਼ੀਰਵਾਦ ਦੇ ਬੋਲ ਬੋਲਦੇ। ਲੰਬਾ - ਚੌੜਾ ਭਾਸ਼ਣ ਕਰਨ ਵਾਲੇ ਦੂਸਰੇ ਨਿਮਿਤ ਬਣਨਗੇ। ਤੁਸੀਂ ਕਹੋ ਕੀ ਸਾਨੂੰ ਬਾਪ ਨੇ ਸੁਣਾਇਆ ਹੈ, ਉਸਦੇ ਬਦਲੇ ਦੂਜੇ ਕਹਿਣਗੇ - ਇਨ੍ਹਾਂ ਨੇ ਜੋ ਸੁਣਾਇਆ, ਉਹ ਬਾਪ ਦਾ ਹੈ, ਹੋਰ ਕੋਈ ਹੈ ਹੀ ਨਹੀਂ। ਤਾਂ ਹੋਲੀ - ਹੋਲੀ ਇਵੇਂ ਹੈਂਡਸ ਤਿਆਰ ਹੋਣਗੇ। ਜਿਵੇੰ ਸੇਵਾ ਕੇਂਦਰ ਸੰਭਾਲਣ ਦੇ ਲਈ ਹੈਂਡਸ ਤਿਆਰ ਹੋਏ ਹਨ ਨਾ, ਇਵੇਂ ਸਟੇਜ਼ ਤੇ ਤੁਹਾਡੀ ਵੱਲੋਂ ਦੂਜੇ ਬੋਲਣ ਵਾਲੇ, ਅਨੁਭਵ ਕਰਕੇ ਬੋਲਣ ਵਾਲੇ ਨਿਕਲਣਗੇ। ਸਿਰਫ਼ ਮਹਿਮਾ ਕਰਨ ਵਾਲੇ ਨਹੀਂ, ਗਿਆਨ ਦੇ ਗੂਹੀਏ ਪੋਆਇੰਟਸ ਨੂੰ ਸਪੱਸ਼ਟ ਕਰਨ ਵਾਲੇ, ਪਰਮਾਤਮਾ ਗਿਆਨ ਨੂੰ ਸਿੱਧ ਕਰਨ ਵਾਲੇ - ਇਵੇਂ ਨਿਮਿਤ ਬਣਨਗੇ। ਪਰ ਉਸਦੇ ਲਈ ਅਜਿਹੇ ਲੋਕਾਂ ਨੂੰ ਸਨੇਹੀ, ਸਹਿਯੋਗੀ ਅਤੇ ਸੰਪਰਕ ਵਿੱਚ ਲਿਆਉਂਦੇ ਸੰਬੰਧ ਵਿੱਚ ਲਿਆਓ। ਇਸ ਸਾਰੇ ਕੰਮ ਦਾ ਲਕਸ਼ ਹੀ ਇਹ ਹੈ ਕਿ ਅਜਿਹੇ ਸਹਿਯੋਗੀ ਬਨਾਓ ਜੋ ਖੁਦ ਆਪ 'ਮਾਈਟ' ਬਣ ਜਾਓ ਅਤੇ ਉਹ 'ਮਾਈਕ' ਬਣ ਜਾਣ। ਇਸ ਵਰ੍ਹੇ ਦੇ ਸਹਿਯੋਗ ਦੀ ਸੇਵਾ ਦਾ ਲਕਸ਼ 'ਮਾਈਕ' ਤਿਆਰ ਕਰਨੇ ਹਨ ਜੋ ਅਨੁਭਵ ਦੇ ਆਧਾਰ ਨਾਲ ਤੁਹਾਡੇ ਜਾਂ ਬਾਪ ਦੇ ਗਿਆਨ ਨੂੰ ਪ੍ਰਤੱਖ ਕਰਨ। ਜਿਨ੍ਹਾਂ ਦਾ ਪ੍ਰਭਾਵ ਖ਼ੁਦ ਹੀ ਦੂਜਿਆਂ ਦੇ ਉੱਤੇ ਸਹਿਜ ਪੇਂਦਾ ਹੋਵੇ, ਅਜਿਹੇ ਮਾਈਕ ਤਿਆਰ ਕਰੋ। ਸਮਝਾ, ਸੇਵਾ ਦਾ ਉਦੇਸ਼ ਕੀ ਹੈ, ਇਨ੍ਹੇ ਜੋ ਪ੍ਰੋਗਰਾਮ ਬਣਾਏ ਹਨ ਉਨ੍ਹਾਂ ਦਾ ਮੱਖਣ ਕੀ ਨਿਕਲੇਗਾ? ਖੂਬ ਸੇਵਾ ਕਰੋ ਪਰ ਇਸ ਵਰ੍ਹੇ ਸੰਦੇਸ਼ ਦੇ ਨਾਲ - ਨਾਲ ਇਹ ਐਡ ਕਰੋ। ਨਜ਼ਰ ਵਿੱਚ ਰੱਖੋ - ਕੌਣ - ਕੌਣ ਅਜਿਹੇ ਪਾਤਰ ਹਨ ਅਤੇ ਉਸਨੂੰ ਸਮੇਂ ਪ੍ਰਤੀ ਸਮੇਂ ਵੱਖ - ਵੱਖ ਵਿਧੀ ਨਾਲ ਸੰਪਰਕ ਵਿੱਚ ਲਿਆਵੋ। ਇਵੇਂ ਨਹੀਂ - ਇੱਕ ਪ੍ਰੋਗ੍ਰਾਮ ਕੀਤਾ, ਫਿਰ ਦੁੱਜਾ ਉੱਪਰ ਤੋਂ ਕੀਤਾ, ਤੀਜਾ ਉੱਪਰ ਤੋਂ ਕੀਤਾ ਅਤੇ ਪਹਿਲੇ ਵਾਲੇ ਉੱਥੇ ਹੀ ਰਹਿ ਗਏ, ਤੀਜੇ ਆ ਗਏ। ਇਹ ਵੀ ਜਮਾਂ ਸ਼ਕਤੀ ਪ੍ਰਯੋਗ ਵਿੱਚ ਲਿਆਉਣੀ ਪਵੇਗੀ। ਹਰ ਪ੍ਰੋਗ੍ਰਾਮ ਨਾਲ ਜਮਾਂ ਕਰਦੇ ਜਾਵੋ। ਲਾਸ੍ਟ ਵਿੱਚ ਅਜਿਹੇ ਸਬੰਧ - ਸੰਪਰਕ ਵਾਲਿਆਂ ਦੀ ਮਾਲਾ ਬਣ ਜਾਵੇਗੀ। ਸਮਝਾ? ਬਾਕੀ ਕੀ ਰਿਹਾ? ਮਿਲਣ ਦਾ ਪ੍ਰੋਗ੍ਰਾਮ।

ਇਸ ਵਰ੍ਹੇ ਬਾਪਦਾਦਾ 6 ਮਹੀਨੇ ਦੀ ਸੇਵਾ ਦੀ ਰਿਜ਼ਲਟ ਵੇਖਣਾ ਚਾਉਂਦੇ ਹਨ। ਸੇਵਾ ਵਿੱਚ ਜੋ ਵੀ ਪਲਾਨ ਬਣਾਏ ਹਨ, ਉਹ ਚਾਰੋਂ ਪਾਸੇ ਇੱਕ - ਦੂਜੇ ਦੇ ਸਹਿਯੋਗੀ ਬਣ ਖੂਬ ਚੱਕਰ ਲਗਾਵੋ। ਸਾਰੇ ਛੋਟੇ - ਵੱਡਿਆਂ ਨੂੰ ਉਮੰਗ - ਉਤਸਾਹ ਵਿੱਚ ਲਿਆਕੇ ਤਿਨੋਂ ਤਰ੍ਹਾਂ ਦੀ ਸੇਵਾ ਵਿੱਚ ਅੱਗੇ ਵਧਾਓ ਇਸ ਲਈ ਬਾਪਦਾਦਾ ਨੇ ਇਸ ਵਰ੍ਹੇ ਵਿੱਚ ਪੂਰਾ ਰਾਤ ਨੂੰ ਦਿਨ ਬਣਾਕੇ ਸੇਵਾ ਦੇ ਦਿੱਤੀ। ਹੁਣ ਤਿੰਨਾ ਤਰ੍ਹਾਂ ਦੀ ਸੇਵਾ ਦਾ ਫਲ ਖਾਣ ਦਾ ਵਰ੍ਹਾ ਹੈ। ਆਉਣ ਦਾ ਨਹੀਂ ਹੈ, ਫ਼ਲ ਖਾਣ ਦਾ ਹੈ। ਇਸ ਵਰ੍ਹੇ ਆਉਣ ਦੀ ਨੂੰਧ ਨਹੀਂ ਹੈ। ਸਕਾਸ਼ ਤਾਂ ਬਾਪ ਦੀ ਸੇਵਾ ਸਦਾ ਹੀ ਨਾਲ ਹੈ। ਜੋ ਡਰਾਮੇ ਦੀ ਨੂੰਧ ਹੈ ਉਹ ਦੱਸ ਦਿੱਤੀ। ਡਰਾਮੇ ਦੀ ਮੰਜੂਰੀ ਨੂੰ ਮੰਜੂਰ ਕਰਨਾ ਹੀ ਪੈਂਦਾ ਹੈ। ਸੇਵਾ ਖੂਬ ਕਰੋ। 6 ਮਹੀਨੇ ਵਿੱਚ ਹੀ ਰਿਜ਼ਲਟ ਪਤਾ ਪੈ ਜਾਵੇਗੀ। ਬਾਪ ਦੀਆਂ ਆਸ਼ਾਵਾਂ ਨੂੰ ਪੂਰੀਆਂ ਕਰਨ ਦਾ ਪਲਾਨ ਬਨਾਓ। ਜਿੱਥੇ ਵੀ ਵੇਖੋ, ਜਿਸਨੂੰ ਵੀ ਵੇਖੋ - ਹਰ ਇੱਕ ਦਾ ਸੰਕਲਪ, ਬੋਲ ਅਤੇ ਕਰਮ ਬਾਪ ਦੀਆਂ ਆਸ਼ਾਵਾਂ ਦੇ ਦੀਪ ਜਗਾਉਣ ਵਾਲੇ ਹੋ। ਪਹਿਲਾਂ ਮਧੁਬਨ ਵਿੱਚ ਇਹ ਇੰਗਜਾਂਮਪਲ ਵਿਖਾਓ। ਬੱਚਤ ਦੀ ਸਕੀਮ ਦਾ ਮਾਡਲ ਪਹਿਲੇ ਮਧੁਬਨ ਵਿੱਚ ਬਨਾਓ। ਇਹ ਬੈੰਕ ਵਿੱਚ ਜਮਾਂ ਕਰੋ ਪਹਿਲੇ। ਮਧੁਬਨ ਵਾਲਿਆਂ ਨੂੰ ਵੀ ਵਰਦਾਨ ਤਾਂ ਮਿਲ ਹੀ ਗਏ। ਬਾਕੀ ਜੋ ਰਹਿ ਗਏ ਹਨ, ਉਨ੍ਹਾਂ ਨੂੰ ਵੀ ਇਸ ਵਰ੍ਹੇ ਵਿੱਚ ਜਲਦੀ ਪੂਰਾ ਕਰਨਗੇ ਕਿਉਂਕਿ ਬਾਪ ਦਾ ਸਨੇਹ ਤਾਂ ਸਾਰੇ ਬੱਚਿਆਂ ਦੇ ਨਾਲ ਹੈ। ਉਵੇਂ ਤਾਂ ਹਰ ਇੱਕ ਬੱਚੇ ਦੇ ਪ੍ਰਤੀ ਹਰ ਕਦਮ ਵਿੱਚ ਵਰਦਾਨ ਹੈ। ਜੋ ਦਿਲ ਦੇ ਸਨੇਹੀ ਆਤਮਾਵਾਂ ਹਨ, ਉਹ ਚਲੱਦੇ ਹੀ ਹਰ ਕਦਮ ਵਰਦਾਨ ਨਾਲ ਹਨ। ਬਾਪ ਦਾ ਵਰਦਾਨ ਸਿਰ੍ਫ ਮੂੰਹ ਤੋਂ ਨਹੀਂ ਲੇਕਿਨ ਦਿਲ ਤੋਂ ਵੀ ਹੈ ਅਤੇ ਦਿਲ ਦਾ ਵਰਦਾਨ ਸਦਾ ਹੀ ਦਿਲ ਵਿੱਚ ਖੁਸ਼ੀ, ਉਮੰਗ - ਉਤਸਾਹ ਦਾ ਅਨੁਭਵ ਕਰਵਾਉਂਦਾ ਹੈ। ਇਹ ਦਿਲ ਦੇ ਵਰਦਾਨ ਦੀ ਨਿਸ਼ਾਨੀ ਹੈ। ਦਿਲ ਦੇ ਵਰਦਾਨ ਨੂੰ ਜੋ ਵੀ ਆਪਣੇ ਦਿਲ ਨਾਲ ਧਾਰਨ ਕਰਦੇ ਹਨ, ਉਸਦੀ ਨਿਸ਼ਾਨੀ ਇਹ ਹੀ ਹੈ ਉਹ ਸਦਾ ਖੁਸ਼ੀ ਅਤੇ ਉਮੰਗ - ਉਤਸਾਹ ਨਾਲ ਅੱਗੇ ਵੱਧਦੇ ਰਹਿੰਦੇ ਹਨ। ਕਦੇ ਵੀ ਕਿਸੇ ਗੱਲਾਂ ਵਿੱਚ ਨਹੀਂ ਅਟਕਣਗੇ, ਨਾ ਰੁਕਣਗੇ, ਵਰਦਾਨ ਨਾਲ ਉੱਡਦੇ ਰਹਿਣਗੇ ਅਤੇ ਹੋਰ ਸਭ ਗੱਲਾਂ ਹੇਠਾਂ ਰਹਿ ਜਾਣਗੀਆਂ। ਸਾਈਡ ਸੀਨਜ਼ ਵੀ ਉੱਡਣ ਵਾਲੇ ਨੂੰ ਰੋਕ ਨਹੀਂ ਸਕਦੀ।

ਅੱਜ ਬਾਪਦਾਦਾ ਸਾਰੇ ਬੱਚਿਆਂ ਨੂੰ ਜਿੰਨ੍ਹਾਂ ਨੇ ਵੀ ਦਿਲ ਨਾਲ ਅਥੱਕ ਬਣ ਸੇਵਾ ਕੀਤੀ, ਉਨ੍ਹਾਂ ਸਾਰੇ ਸੇਵਾਧਾਰੀਆਂ ਨੂੰ ਇਸ ਸੀਜਨ ਦੇ ਸੇਵਾ ਦੀ ਮੁਬਾਰਕ ਦੇ ਰਹੇ ਹਨ। ਮਧੁਬਨ ਵਿੱਚ ਆਕੇ ਮਧੁਬਨ ਦੇ ਸ਼ਿੰਗਾਰ ਬਣੇ, ਅਜਿਹੇ ਸ਼ਿੰਗਾਰ ਬਣਨ ਵਾਲੇ ਬੱਚਿਆਂ ਨੂੰ ਵੀ ਬਾਪਦਾਦਾ ਮੁਬਾਰਕ ਦੇ ਰਹੇ ਹਨ ਅਤੇ ਨਿਮਿਤ ਬਣੀ ਹੋਈ ਸ੍ਰੇਸ਼ਠ ਆਤਮਾਵਾਂ ਨੂੰ ਵੀ ਸਦਾ ਅਥੱਕ ਬਣ ਬਾਪ ਸਮਾਨ ਆਪਣੀਆਂ ਸੇਵਾਵਾਂ ਨਾਲ ਸ੍ਰਵ ਨੂੰ ਰਿਫਰੇਸ਼ ਕਰਨ ਦੀ ਮੁਬਾਰਕ ਦੇ ਰਹੇ ਹਨ ਅਤੇ ਰਥ ਨੂੰ ਵੀ ਮੁਬਾਰਕ ਹੈ। ਚਾਰੋਂ ਪਾਸੇ ਦੇ ਸੇਵਾਧਾਰੀ ਬੱਚਿਆਂ ਨੂੰ ਮੁਬਾਰਕ ਹੋਵੇ। ਨਿਰਵਿਘਨ ਬਣ ਵੱਧਦੇ ਰਹੇ ਹੋ ਅਤੇ ਵੱਧਦੇ ਰਹਿਣਾ ਹੈ। ਦੇਸ਼ - ਵਿਦੇਸ਼ ਦੇ ਸਾਰੇ ਬੱਚਿਆਂ ਨੂੰ ਆਉਣ ਦੀ ਵੀ ਮੁਬਾਰਕ ਹੈ ਤਾਂ ਰਿਫਰੇਸ਼ ਹੋਣ ਦੀ ਵੀ ਮੁਬਾਰਕ ਹੈ। ਲੇਕਿਨ ਸਦਾ ਰਿਫਰੇਸ਼ ਰਹਿਣਾ, 6 ਮਹੀਨੇ ਤੱਕ ਨਹੀਂ ਰਹਿਣਾ। ਰਿਫਰੇਸ਼ ਵਿੱਚ ਰਿਫਰੇਸ਼ ਹੋਣ ਭਾਵੇਂ ਆਉਣਾ ਕਿਉਂਕਿ ਬਾਪ ਦਾ ਖਜ਼ਾਨਾ ਤਾਂ ਸਾਰੇ ਬੱਚਿਆਂ ਨੂੰ ਸਦਾ ਹੀ ਅਧਿਕਾਰ ਹੈ। ਬਾਪ ਅਤੇ ਖਜਾਨਾ ਸਦਾ ਨਾਲ ਹੈ ਅਤੇ ਸਦਾ ਹੀ ਨਾਲ ਰਹੇਗਾ। ਸਿਰ੍ਫ ਜੋ ਅੰਡਰਲਾਈਨ ਕਰਵਾਈ, ਉਸ ਵਿੱਚ ਵਿਸ਼ੇਸ਼ ਖ਼ੁਦ ਨੂੰ ਇਗਜਾਂਮਪਲ ਬਣਾ ਇਗਜਾਮ ਵਿੱਚ ਐਕਸਟ੍ਰਾ ਮਾਰਕਸ ਲੈਣਾ। ਦੂਜੇ ਨੂੰ ਨਹੀਂ ਵੇਖਣਾ, ਖ਼ੁਦ ਨੂੰ ਇਗਜਾਂਮਪਲ ਬਨਾਉਣਾ। ਇਸ ਵਿੱਚ ਜੋ ਓਟੇ ਸੋ ਅਰਜੁਨ ਮਤਲਬ ਨੰਬਰਵਨ। ਦੂਜੀ ਵਾਰ ਬਾਪਦਾਦਾ ਆਵੇ ਤਾਂ ਫ਼ਰਿਸ਼ਤਿਆਂ ਦੇ ਕਰਮ, ਫ਼ਰਿਸ਼ਤਿਆਂ ਦੇ ਬੋਲ, ਫ਼ਰਿਸ਼ਤਿਆਂ ਦੇ ਸੰਕਲਪ ਧਾਰਨ ਕਰਨ ਵਾਲੇ ਸਦਾ ਹੀ ਹਰ ਇੱਕ ਵਿਖਾਈ ਦੇਵੇ। ਅਜਿਹਾ ਬਦਲਾਵ ਸੰਗਠਨ ਵਿੱਚ ਵਿਖਾਈ ਦਵੇ। ਹਰ ਇੱਕ ਅਨੁਭਵ ਕਰੇ ਕਿ ਇਹ ਫ਼ਰਿਸ਼ਤਿਆਂ ਦੇ ਬੋਲ, ਫ਼ਰਿਸ਼ਤਿਆਂ ਦੇ ਕਰਮ ਕਿੰਨੇ ਅਲੌਕਿਕ ਹਨ। ਇਹ ਪਰਿਵਰਤਨ ਸਮਾਰੋਹ ਬਾਪਦਾਦਾ ਵੇਖਣਾ ਚਾਹੁੰਦੇ ਹਨ। ਜੇਕਰ ਹਰ ਇੱਕ ਸਾਰੇ ਦਿਨ ਦੇ ਬੋਲ ਆਪਣੇ ਟੇਪ ਕਰੋ ਤਾਂ ਬਹੁਤ ਚੰਗੀ ਤਰ੍ਹਾਂ ਨਾਲ ਪਤਾ ਚੱਲ ਜਾਵੇਗਾ। ਚੈਕ ਕਰੋ ਤਾਂ ਪਤਾ ਪੈ ਜਾਵੇਗਾ ਕਿ ਕਿੰਨਾ ਵਿਅਰੱਥ ਜਾਂਦਾ ਹੈ? ਮਨ ਦੀ ਟੇਪ ਵਿੱਚ ਚੈਕ ਕਰੋ, ਸਥੂਲ ਟੇਪ ਵਿੱਚ ਨਹੀਂ। ਸਧਾਰਨ ਬੋਲ ਵੀ ਵਿਅਰੱਥ ਵਿੱਚ ਜਮਾਂ ਹੁੰਦਾ ਹੈ। ਜੇਕਰ 4 ਬੋਲ ਦੀ ਬਜਾਏ 24 ਬੋਲ ਬੋਲੇ ਤਾਂ 20 ਕਿਸ ਵਿੱਚ ਗਏ? ਐਨਰਜੀ ਜਮਾਂ ਕਰੋ, ਤਾਂ ਤੁਹਾਡੇ ਦੋ ਬੋਲ ਅਸ਼ੀਰਵਾਦ ਦੇ, ਇੱਕ ਘੰਟੇ ਦੇ ਭਾਸ਼ਣ ਦਾ ਕੰਮ ਕਰਨਗੇ। ਅੱਛਾ!

ਚਾਰੋਂ ਪਾਸੇ ਦੇ ਸ੍ਰਵ ਕੁਰਬਾਨ ਜਾਣ ਵਾਲੇ ਰੂਹਾਨੀ ਪਰਵਾਨਿਆਂ ਨੂੰ, ਸ੍ਰਵ ਬਾਪ ਸਮਾਨ ਬਨਣ ਦੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧਣ ਵਾਲੀ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਉੱਡਦੀ ਕਲਾ ਦਵਾਰਾ ਕਿਸੇ ਵੀ ਤਰ੍ਹਾਂ ਦੇ ਸਾਈਡ ਸੀਨ ਨੂੰ ਪਾਰ ਕਰਨ ਵਾਲੇ ਡਬਲ ਲਾਈਟ ਬੱਚਿਆਂ ਨੂੰ ਰੂਹਾਨੀ ਸ਼ਮਾ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਕਲਿਆਣ ਦੀ ਭਾਵਨਾ ਦਵਾਰਾ ਹਰ ਆਤਮਾਵਾਂ ਦੇ ਸੰਸਕਾਰਾਂ ਨੂੰ ਪਰਿਵਰਤਨ ਕਰਨ ਵਾਲੇ ਨਿਸ਼ਚੇਬੁੱਧੀ ਭਵ

ਜਿਵੇੰ ਬਾਪ ਵਿੱਚ 100 ਪ੍ਰਤੀਸ਼ਤ ਨਿਸ਼ਚੇਬੁੱਧੀ ਹੋ, ਕੋਈ ਕਿੰਨਾਂ ਵੀ ਡਗਮਗ ਕਰਨ ਦੀ ਕੋਸ਼ਿਸ਼ ਕਰੇ ਪਰ ਹੋ ਨਹੀਂ ਸਕਦੇ, ਅਜਿਹੇ ਦੈਵੀ ਪਰਿਵਾਰ ਅਤੇ ਸੰਸਾਰੀ ਆਤਮਾਵਾਂ ਦਵਾਰਾ ਭਾਵੇਂ ਕੋਈ ਕਿਵੇਂ ਦਾ ਵੀ ਪੇਪਰ ਲਵੇ, ਕ੍ਰੋਧੀ ਬਣ ਮੁਕਾਬਲਾ ਕਰੇ ਜਾਂ ਕੋਈ ਇੰਸਲਟ ਕਰ ਦਵੇ, ਗਾਲੀ ਦਵੇ - ਉਸ ਵਿੱਚ ਵੀ ਡਗਮਗ ਹੋ ਨਹੀਂ ਸਕਦੇ, ਇਸ ਵਿੱਚ ਸਿਰ੍ਫ ਹਰ ਆਤਮਾ ਪ੍ਰਤੀ ਕਲਿਆਣ ਦੀ ਭਾਵਨਾ ਹੋਵੇ, ਇਹ ਭਾਵਨਾ ਉਨ੍ਹਾਂ ਦੇ ਸੰਸਕਾਰਾਂ ਨੂੰ ਪਰਿਵਰਤਨ ਕਰ ਦਵੇਗੀ ਇਸ ਵਿੱਚ ਸਿਰ੍ਫ ਅਧੀਰਏ ਨਹੀਂ ਹੋਣਾ ਹੈ, ਸਮੇਂ ਅਨੁਸਾਰ ਫ਼ਲ ਜਰੂਰ ਨਿਕਲੇਗਾ - ਇਹ ਡਰਾਮੇ ਦੀ ਨੂੰਧ ਹੈ।

ਸਲੋਗਨ:-
ਪਵਿਤ੍ਰਤਾ ਦੀ ਸ਼ਕਤੀ ਨਾਲ ਆਪਣੇ ਸੰਕਲਪਾਂ ਨੂੰ ਸ਼ੁੱਧ, ਗਿਆਨ ਸ੍ਵਰੂਪ ਬਣਾਕੇ ਕਮਜ਼ੋਰੀਆਂ ਨੂੰ ਖ਼ਤਮ ਕਰੋ।