03.11.19     Avyakt Bapdada     Punjabi Murli     02.03.85     Om Shanti     Madhuban
 


ਵਰਤਮਾਨ ਈਸ਼ਵਰੀਏ ਜਨਮ - ਅਮੁੱਲ ਜਨਮ


ਅੱਜ ਰਤਨਾਗਰ ਬਾਪ ਆਪਣੇ ਅਮੁੱਲ ਰਤਨਾਂ ਨੂੰ ਵੇਖ ਰਹੇ ਹਨ। ਇਹ ਅਲੌਕਿਕ ਅਮੁਲ ਰਤਨਾਂ ਦੀ ਦਰਬਾਰ ਹੈ। ਇੱਕ - ਇੱਕ ਰਤਨ ਅਮੁੱਲ ਹੈ। ਇਸ ਵਰਤਮਾਨ ਸਮੇਂ ਦੇ ਵਿਸ਼ਵ ਦੀ ਸਾਰੀ ਪ੍ਰਾਪਰਟੀ ਜਾਂ ਵਿਸ਼ਵ ਦੇ ਸਾਰੇ ਖਜ਼ਾਨੇ ਇਕੱਠੇ ਕਰੋ ਇਸ ਦੇ ਅੰਤਰ ਵਿੱਚ ਇੱਕ ਇੱਕ ਈਸ਼ਵਰੀਏ ਰਤਨ ਕਈ ਗੁਣਾਂ ਅਮੁੱਲ ਹੈ। ਤੁਸੀਂ ਇੱਕ ਰਤਨ ਦੇ ਅੱਗੇ ਵਿਸ਼ਵ ਦੇ ਸਾਰੇ ਖਜ਼ਾਨੇ ਕੁਝ ਵੀ ਨਹੀਂ ਹਨ। ਇੰਨੇ ਅਮੁੱਲ ਰਤਨ ਹੋ। ਇਹ ਅਮੁੱਲ ਰਤਨ ਸਿਵਾਏ ਸੰਗਮਯੁੱਗ ਦੇ ਸਾਰੇ ਕਲਪ ਵਿੱਚ ਨਹੀਂ ਮਿਲ ਸਕਦੇ। ਸਤਯੁਗੀ - ਦੇਵ - ਆਤਮਾਵਾਂ ਦਾ ਪਾਰਟ ਇਸ ਸੰਗਮਯੁੱਗੀ ਈਸ਼ਵਰੀਏ ਅਮੁੱਲ ਰਤਨ ਬਣਨ ਦੇ ਪਾਰਟ ਦੇ ਅੱਗੇ ਸੈਕਿੰਡ ਨੰਬਰ ਹੋ ਜਾਂਦਾ ਹੈ। ਹਾਲੇ ਤੁਸੀਂ ਈਸ਼ਵਰੀਏ ਸੰਤਾਨ ਹੋ, ਸਤਿਯੁਗ ਵਿੱਚ ਦੈਵੀ ਸੰਤਾਨ ਹੋਵੋਗੇ। ਜਿਵੇਂ ਈਸ਼ਵਰ ਦਾ ਸਭ ਤੋਂ ਸ੍ਰੇਸ਼ਠ ਨਾਮ ਹੈ, ਮਹਿਮਾ ਹੈ, ਜਨਮ ਹੈ, ਕਰਮ ਹੈ, ਉਸ ਤਰ੍ਹਾਂ ਈਸ਼ਵਰੀਏ ਰਤਨਾਂ ਦਾ ਜਾਂ ਈਸ਼ਵਰੀਏ ਸੰਤਾਨ ਆਤਮਾਵਾਂ ਦਾ ਮੁੱਲ ਸ੍ਰਵ ਸ੍ਰੇਸ਼ਠ ਹੈ। ਇਸ ਸ੍ਰੇਸ਼ਠ ਮਹਿਮਾ ਦਾ ਜਾਂ ਸ੍ਰੇਸ਼ਠ ਮੁੱਲ ਦਾ ਯਾਦਗਰ ਹਾਲੇ ਵੀ 9 ਰਤਨਾਂ ਦੇ ਰੂਪ ਵਿੱਚ ਗਾਇਆ ਅਤੇ ਪੂਜਿਆ ਜਾਂਦਾ ਹੈ। 9 ਰਤਨਾਂ ਨੂੰ ਵੱਖ - ਵੱਖ ਵਿਘਨ ਵਿਨਾਸ਼ਕ ਰਤਨ ਗਾਇਆ ਜਾਂਦਾ ਹੈ। ਜਿਵੇਂ ਦਾ ਵਿਘਨ ਉਹੋ ਜਿਹਾ ਰਤਨ ਮੁੰਦਰੀ ਬਣਾਕੇ ਪਹਿਨਦੇ ਹਨ ਜਾਂ ਲਾਕੇਟ ਵਿੱਚ ਪਾਉਂਦੇ ਹਨ ਜਾਂ ਕਿਸੇ ਵੀ ਰੂਪ ਨਾਲ ਉਸ ਰਤਨ ਨੂੰ ਘਰ ਵਿੱਚ ਰੱਖਦੇ ਹਨ। ਹੁਣ ਲਾਸ੍ਟ ਜਨਮ ਤੱਕ ਵੀ ਵਿਘਨ - ਵਿਨਾਸ਼ਕ ਰੂਪ ਵਿੱਚ ਆਪਣਾ ਯਾਦਗਰ ਵੇਖ ਰਹੇ ਹੋ। ਨੰਬਰਵਾਰ ਜ਼ਰੂਰ ਹਨ ਪਰ ਨੰਬਰਵਾਰ ਹੁੰਦੇ ਹੋਏ ਵੀ ਅਮੁੱਲ ਅਤੇ ਵਿਘਨ - ਵਿਨਾਸ਼ਕ ਸਾਰੇ ਹਨ। ਅਜੇ ਵੀ ਸ੍ਰੇਸ਼ਠ ਸਰੂਪ ਨਾਲ ਤੁਸੀਂ ਰਤਨਾਂ ਦਾ ਆਤਮਾਵਾਂ ਸਵਮਾਨ ਰੱਖਦੀਆਂ ਹਨ। ਬੜੇ ਪਿਆਰ ਨਾਲ, ਸਵੱਛਤਾ ਨਾਲ ਸੰਭਾਲਕੇ ਰੱਖਦੀਆਂ ਹਨ ਕਿਉਂਕਿ ਤੁਸੀਂ ਸਾਰੇ ਜੋ ਵੀ ਹੋ ਭਾਵੇਂ ਆਪਣੇ ਨੂੰ ਇਨਾਂ ਯੋਗ ਵੀ ਨਹੀਂ ਸਮਝਦੇ ਹੋ ਲੇਕਿਨ ਬਾਪ ਨੇ ਤੁਸੀਂ ਆਤਮਾਵਾਂ ਨੂੰ ਯੋਗ ਸਮਝ ਆਪਣਾ ਬਣਾਇਆ ਹੈ। ਸਵੀਕਾਰ ਕੀਤਾ ਹੈ " ਤੂੰ ਮੇਰਾ ਮੈਂ ਤੇਰਾ" ਜਿਸ ਆਤਮਾ ਦੇ ਉੱਪਰ ਬਾਪ ਦੀ ਨਜ਼ਰ ਪਈ ਉਹ ਪ੍ਰਭੂ ਨਜ਼ਰ ਦੇ ਕਾਰਨ ਅਮੁੱਲ ਬਣ ਹੀ ਜਾਂਦੇ ਹਨ। ਪ੍ਰਮਾਤਮ ਦ੍ਰਿਸ਼ਟੀ ਦੇ ਕਾਰਨ ਈਸ਼ਵਰੀਏ ਸ੍ਰਿਸ਼ਟੀ ਦੇ ਈਸ਼ਵਰੀਏ ਸੰਸਾਰ ਦੇ ਸ੍ਰੇਸ਼ਠ ਆਤਮਾ ਬਣ ਹੀ ਜਾਂਦੇ ਹਨ। ਪਾਰਸਨਾਥ ਨਾਲ ਸੰਬੰਧ ਵਿੱਚ ਆਏ ਤਾਂ ਪਾਰਸ ਦਾ ਰੰਗ ਲਗ ਹੀ ਜਾਂਦਾ ਹੈ ਇਸ ਲਈ ਪ੍ਰਮਾਤਮ ਪਿਆਰ ਦੀ ਦ੍ਰਿਸ਼ਟੀ ਮਿਲਣ ਨਾਲ ਸਾਰਾ ਕਲਪ ਭਾਵੇਂ ਚੇਤੰਨ ਦੇਵਤਾਵਾਂ ਦੇ ਰੂਪ ਵਿੱਚ, ਭਾਵੇਂ ਅੱਧਾਕਲਪ ਜੜ੍ਹ ਚਿੱਤਰਾਂ ਦੇ ਰੂਪ ਵਿੱਚ ਜਾਂ ਵੱਖ - ਵੱਖ ਯਾਦਗਰ ਰੂਪ ਵਿੱਚ ਜਿਵੇਂ ਰਤਨਾਂ ਦੇ ਰੂਪ ਵਿੱਚ ਵੀ ਤੁਹਾਡਾ ਯਾਦਗਰ ਹੈ, ਸਿਤਾਰਿਆਂ ਦੇ ਰੂਪ ਵਿੱਚ ਵੀ ਤੁਹਾਡਾ ਯਾਦਗਰ ਹੈ। ਜਿਸ ਵੀ ਰੂਪ ਵਿੱਚ ਯਾਦਗਰ ਹੈ, ਸਾਰਾ ਕਲਪ ਸਭ ਦੇ ਪਿਆਰੇ ਰਹੇ ਹੋ ਕਿਉਂਕਿ ਅਵਿਨਾਸ਼ੀ ਪਿਆਰ ਦੇ ਸਾਗਰ ਦੇ ਪਿਆਰ ਦੀ ਨਜ਼ਰ ਸਾਰੇ ਕਲਪ ਦੇ ਲਈ ਪਿਆਰ ਦੇ ਅਧਿਕਾਰੀ ਬਣਾ ਦਿੰਦੀ ਹੈ ਇਸ ਲਈ ਭਗਤ ਲੋਕ ਅੱਧੀ ਘੜੀ ਇੱਕ ਘੜੀ ਦੀ ਦ੍ਰਿਸ਼ਟੀ ਦੇ ਲਈ ਤੜਫਦੇ ਹਨ ਕਿ ਨਜ਼ਰ ਨਾਲ ਨਿਹਾਲ ਹੋ ਜਾਣ ਇਸ ਲਈ ਇਸ ਵਕਤ ਦੇ ਪਿਆਰ ਦੀ ਨਜ਼ਰ ਅਵਿਨਾਸ਼ੀ ਪਿਆਰ ਦੇ ਯੋਗ ਬਣਾ ਦਿੰਦੀ ਹੈ। ਅਵਿਨਾਸ਼ੀ ਪ੍ਰਾਪਤੀ ਆਪੇ ਹੀ ਹੋ ਜਾਂਦੀ ਹੈ। ਪਿਆਰ ਨਾਲ ਯਾਦ ਕਰਦੇ, ਪਿਆਰ ਨਾਲ ਰੱਖਦੇ। ਪਿਆਰ ਨਾਲ ਵੇਖਦੇ।

ਦੂਸਰੀ ਗੱਲ ਸਵੱਛਤਾ ਅਤੇ ਪਵਿੱਤਰਤਾ। ਤੁਸੀਂ ਇਸ ਵਕ਼ਤ ਬਾਪ ਦੁਆਰਾ ਪਵਿੱਤਰਤਾ ਦਾ ਜਨਮ ਸਿੱਧ ਅਧਿਕਾਰ ਪ੍ਰਾਪਤ ਕਰਦੇ ਹੋ। ਪਵਿੱਤਰਤਾ ਅਤੇ ਸਵੱਛਤਾ ਆਪਣਾ ਸਵਧਰਮ ਜਾਣਦੇ ਹੋ - ਇਸਲਈ ਪਵਿੱਤਰਤਾ ਨੂੰ ਅਪਨਾਉਣ ਦੇ ਕਾਰਨ ਜਿੱਥੇ ਤੁਹਾਡਾ ਯਾਦਗਰ ਹੋਵੇਗਾ ਉੱਥੇ ਪਵਿੱਤਰਤਾ ਜਾਂ ਸਵੱਛਤਾ ਹਾਲੇ ਵੀ ਯਾਦਗਰ ਰੂਪ ਵਿੱਚ ਚੱਲ ਰਹੀ ਹੈ। ਅਤੇ ਅਧਾਕਲਪ ਤਾਂ ਹੈ ਹੀ ਪਵਿੱਤਰ ਪਾਲਣਾ, ਪਵਿੱਤਰ ਦੁਨੀਆਂ। ਤਾਂ ਅੱਧਾਕਲਪ ਪਵਿੱਤਰਤਾ ਨਾਲ ਪੈਦਾ ਹੁੰਦੇ, ਪਵਿੱਤਰਤਾ ਨਾਲ ਪਲਦੇ ਅਤੇ ਅੱਧਾਕਲਪ ਪਵਿੱਤਰਤਾ ਨਾਲ ਪੂਜੇ ਜਾਂਦੇ ਹੋ।

ਤੀਸਰੀ ਗੱਲ - ਬਹੁਤ ਦਿਲ ਨਾਲ, ਸ੍ਰੇਸ਼ਠ ਸਮਝ, ਅਮੁੱਲ ਸਮਝ ਸੰਭਾਲਦੇ ਹਨ ਕਿਉਂਕਿ ਇਸ ਵਕਤ ਆਪ ਭਗਵਾਨ ਮਾਤ - ਪਿਤਾ ਦੇ ਰੂਪ ਨਾਲ ਤੁਹਾਨੂੰ ਬੱਚਿਆਂ ਨੂੰ ਸੰਭਾਲਦੇ ਹਨ ਅਰਥਾਤ ਪਾਲਣਾ ਕਰਦੇ ਹਨ। ਤਾਂ ਅਵਿਨਾਸ਼ੀ ਪਾਲਣਾ ਹੋਣ ਦੇ ਕਾਰਨ, ਅਵਿਨਾਸ਼ੀ ਸਨੇਹ ਦੇ ਨਾਲ ਸੰਭਾਲਣ ਦੇ ਕਾਰਨ ਸਾਰਾ ਕਲਪ ਬੜੀ ਰਾਇਲਟੀ ਨਾਲ, ਸਨੇਹ ਨਾਲ, ਰਿਗਾਰਡ ਨਾਲ ਸੰਭਾਲੇ ਜਾਂਦੇ ਹੋ। ਅਜਿਹੇ ਪਿਆਰ, ਸਵੱਛਤਾ, ਪਵਿੱਤਰਤਾ ਅਤੇ ਸਨੇਹ ਨਾਲ ਸੰਭਾਲਣ ਦੇ ਅਵਿਨਾਸ਼ੀ ਪਾਤਰ ਬਣ ਜਾਂਦੇ ਹੋ। ਤਾਂ ਸਮਝਾ ਕਿੰਨੇ ਅਮੁੱਲ ਹੋ? ਹਰ ਇੱਕ ਰਤਨ ਦਾ ਕਿੰਨਾ ਮੁੱਲ ਹੈ! ਤਾਂ ਅੱਜ ਰਤਨਾਗਰ ਬਾਪ ਹਰ ਇੱਕ ਰਤਨ ਦੇ ਮੁੱਲ ਨੂੰ ਵੇਖ ਰਹੇ ਸਨ। ਸਾਰੀ ਦੁਨੀਆਂ ਦੀਆਂ ਅਕਸ਼ੋਣੀ ਆਤਮਾਵਾਂ ਇੱਕ ਪਾਸੇ ਹਨ ਪਰ ਤੁਸੀਂ 5 ਪਾਂਡਵ ਅਕਸ਼ੋਣੀ ਨਾਲੋਂ ਸ਼ਕਤੀਸ਼ਾਲੀ ਹੋ। ਅਕਸ਼ੋਣੀ ਤੁਹਾਡੇ ਅੱਗੇ ਇੱਕ ਦੇ ਬਰੋਬਰ ਵੀ ਨਹੀਂ ਹੈ, ਇੰਨੇ ਸ਼ਕਤੀਸ਼ਾਲੀ ਹੋ। ਤਾਂ ਕਿੰਨੇ ਮੁੱਲਵਾਨ ਹੋ ਗਏ! ਇੰਨੇ ਮੁੱਲ ਨੂੰ ਜਾਣਦੇ ਹੋ? ਕਿ ਕਦੇ - ਕਦੇ ਆਪਣੇ ਆਪ ਨੂੰ ਭੁੱਲ ਜਾਂਦੇ ਹੋ। ਜਦੋਂ ਆਪਣੇ ਆਪ ਨੂੰ ਭੁੱਲਦੇ ਹੋ ਤਾਂ ਹੈਰਾਨ ਹੁੰਦੇ ਹੋ। ਆਪਣੇ ਆਪ ਨੂੰ ਨਹੀਂ ਭੁੱਲੋ। ਸਦਾ ਆਪਣੇ ਨੂੰ ਅਮੁੱਲ ਸਮਝ ਕੇ ਚਲੋ। ਲੇਕਿਨ ਛੋਟੀ ਜਿਹੀ ਗਲਤੀ ਨਹੀਂ ਕਰਨਾ। ਅਮੁੱਲ ਹੋ ਪਰ ਬਾਪ ਦੇ ਸਾਥ ਦੇ ਕਾਰਨ ਅਮੁੱਲ ਹੋ। ਬਾਪ ਨੂੰ ਭੁੱਲਕੇ ਸਿਰ੍ਫ ਆਪਣੇ ਨੂੰ ਸਮਝੋਗੇ ਤਾਂ ਰਾਂਗ ਹੋ ਜਾਵੇਗਾ। ਬਨਾਉਣ ਵਾਲੇ ਨੂੰ ਵੀ ਨਹੀਂ ਭੁੱਲੋ। ਬਣ ਗਏ ਪਰ ਬਨਾਉਣ ਵਾਲੇ ਦੇ ਨਾਲ ਬਣੇ ਹਾਂ, ਇਹ ਹੈ ਸਮਝਣ ਦੀ ਵਿਧੀ। ਜੇਕਰ ਵਿਧੀ ਨੂੰ ਭੁੱਲ ਜਾਂਦੇ ਹੋ ਤਾਂ ਸਮਝ, ਬੇਸੱਮਝ ਦੇ ਰੂਪ ਵਿੱਚ ਬਦਲ ਜਾਂਦੀ। ਫੇਰ ਮੈਂ-ਪਨ ਆ ਜਾਂਦਾ ਹੈ। ਵਿਧੀ ਨੂੰ ਭੁੱਲਣ ਨਾਲ ਸਿੱਧੀ ਦਾ ਅਨੁਭਵ ਨਹੀਂ ਹੁੰਦਾ, ਇਸ ਲਈ ਵਿਧੀ ਪੂਰਵਕ ਆਪਣੇ ਨੂੰ ਮੁੱਲਵਾਨ ਜਾਣ ਵਿਸ਼ਵ ਦੇ ਪੂਰਵਜ ਬਣ ਜਾਵੋ। ਹੈਰਾਨ ਵੀ ਨਹੀਂ ਹੋ ਕਿ ਮੈਂ ਤਾਂ ਕੁਝ ਨਹੀਂ। ਨਾ ਇਹ ਸੋਚੋ ਕਿ ਮੈਂ ਕੁਝ ਨਹੀਂ, ਨਾ ਇਹ ਸਮਝੋ ਕਿ ਮੈਂ ਹੀ ਸਭ ਕੁਝ ਹਾਂ। ਦੋਂਵੇਂ ਹੀ ਗਲਤ ਹੈ। ਮੈਂ ਹਾਂ ਲੇਕਿਨ ਬਣਾਉਣ ਵਾਲੇ ਨੇ ਬਣਾਇਆ ਹੈ। ਬਾਪ ਨੂੰ ਨਿਕਾਲ ਦਿੰਦੇ ਹੋ ਤਾਂ ਪਾਪ ਹੋ ਜਾਂਦਾ ਹੈ। ਬਾਪ ਹੈ ਤਾਂ ਪਾਪ ਨਹੀਂ ਹੈ। ਜਿੱਥੇ ਬਾਪ ਦਾ ਨਾਮ ਹੈ ਉੱਥੇ ਪਾਪ ਦਾ ਨਾਮ ਨਿਸ਼ਾਨ ਨਹੀਂ ਹੈ। ਅਤੇ ਜਿੱਥੇ ਪਾਪ ਹੈ ਉੱਥੇ ਬਾਪ ਦਾ ਨਾਮ ਨਿਸ਼ਾਨ ਨਹੀਂ ਹੈ। ਤਾਂ ਸਮਝੇ ਆਪਣੇ ਮੁੱਲ ਨੂੰ।

ਭਗਵਾਨ ਦੀ ਦ੍ਰਿਸ਼ਟੀ ਦੇ ਪਾਤਰ ਬਣੇ ਹੋ, ਸਧਾਰਨ ਗੱਲ ਨਹੀਂ। ਪਾਲਣਾ ਦੇ ਪਾਤਰ ਬਣੇ ਹੋ। ਅਵਿਨਾਸ਼ੀ ਪਵਿੱਤਰਤਾ ਦੇ ਜਨਮ ਸਿੱਧ ਦੇ ਅਧਿਕਾਰ ਦੇ ਅਧਿਕਾਰੀ ਬਣੇ ਹੋ, ਇਸ ਲਈ ਜਨਮ ਸਿੱਧ ਅਧਿਕਾਰ ਕਦੇ ਮੁਸ਼ਕਿਲ ਨਹੀਂ ਹੁੰਦਾ ਹੈ। ਸਹਿਜ ਪ੍ਰਾਪਤ ਹੁੰਦਾ ਹੈ। ਇਵੇਂ ਹੀ ਖੁਦ ਅਨੁਭਵੀ ਹੋ ਕਿ ਜੋ ਅਧਿਕਾਰੀ ਬੱਚੇ ਹਨ ਉਨ੍ਹਾਂਨੂੰ ਪਵਿੱਤਰਤਾ ਮੁਸ਼ਕਿਲ ਨਹੀਂ ਲਗਦੀ। ਜਿੰਨ੍ਹਾਂਨੂੰ ਪਵਿੱਤਰਤਾ ਮੁਸ਼ਕਿਲ ਲਗਦੀ ਹੈ ਉਹ ਡਗਮਗ ਜ਼ਿਆਦਾ ਹੁੰਦੇ ਹਨ। ਪਵਿੱਤਰਤਾ ਸਵਧਰਮ ਹੈ, ਜਨਮ ਸਿੱਧ ਅਧਿਕਾਰ ਹੈ ਤਾਂ ਸਦਾ ਸਹਿਜ ਲਗੇਗਾ। ਦੁਨੀਆਂ ਵਾਲੇ ਵੀ ਦੂਰ ਭੱਜਦੇ ਹਨ ਉਹ ਕਿਸਲਈ? ਪਵਿੱਤਰਤਾ ਮੁਸ਼ਕਿਲ ਲਗਦੀ ਹੈ। ਜੋ ਅਧਿਕਾਰੀ ਆਤਮਾਵਾਂ ਨਹੀਂ ਉਨ੍ਹਾਂ ਨੂੰ ਮੁਸ਼ਕਿਲ ਹੀ ਲਗੇਗਾ। ਅਧਿਕਾਰੀ ਆਤਮਾ ਆਉਂਦੇ ਹੀ ਦ੍ਰਿੜ੍ਹ ਸੰਕਲਪ ਕਰਦੀ ਕਿ ਪਵਿੱਤਰਤਾ ਬਾਪ ਦਾ ਅਧਿਕਾਰ ਹੈ, ਇਸ ਲਈ ਪਵਿੱਤਰ ਬਣਨਾ ਹੀ ਹੈ। ਦਿਲ ਨੂੰ ਪਵਿੱਤਰਤਾ ਸਦਾ ਆਕਰਸ਼ਿਤ ਕਰਦੀ ਰਹੇਗੀ। ਜੇਕਰ ਚਲਦੇ - ਚਲਦੇ ਕਿੱਥੇ ਮਾਇਆ ਪੇਪਰ ਲੈਣ ਆਉਂਦੀ ਵੀ ਹੈ, ਸੰਕਲਪ ਦੇ ਰੂਪ ਵਿੱਚ, ਸੁਪਨੇ ਦੇ ਰੂਪ ਵਿੱਚ ਤਾਂ ਅਧਿਕਾਰੀ ਆਤਮਾ ਨਾਲੇਜਫੁਲ ਹੋਣ ਦੇ ਕਾਰਨ ਘਬਰਾਵੇਗੀ ਨਹੀਂ। ਲੇਕਿਨ ਨਾਲੇਜ ਦੀ ਸ਼ਕਤੀ ਨਾਲ ਸੰਕਲਪ ਨੂੰ ਬਦਲ ਦੇਵੇਗੀ। ਇੱਕ ਸੰਕਲਪ ਦੇ ਪਿੱਛੇ ਅਨੇਕ ਸੰਕਲਪ ਪੈਦਾ ਨਹੀਂ ਕਰੇਗੀ। ਅੰਸ਼ ਨੂੰ ਵੰਸ਼ ਦੇ ਰੂਪ ਵਿੱਚ ਨਹੀਂ ਲਿਆਵੇਗੀ। ਕੀ ਹੋਇਆ, ਇਹ ਹੋਇਆ ਇਹ ਹੈ ਵੰਸ਼। ਸੁਣਾਇਆ ਸੀ ਨਾ ਕਿਓੰ ਨਾਲ ਕਿਊ ( ਲਾਈਨ ) ਲਗਾ ਦਿੰਦੇ ਹਨ। ਇਹ ਵੰਸ਼ ਪੈਦਾ ਕਰ ਦਿੰਦੇ ਹਨ। ਆਇਆ ਅਤੇ ਸਦਾ ਦੇ ਲਈ ਗਿਆ। ਪੇਪਰ ਲੈਣ ਦੇ ਲਈ ਆਇਆ, ਪਾਸ ਹੋ ਗਏ ਸਮਾਪਤ। ਮਾਇਆ ਕਿਓੰ ਆਈ, ਕਿਥੋਂ ਆਈ। ਇਥੋਂ ਆਈ ਉਥੋਂ ਆਈ। ਆਉਣੀ ਨਹੀਂ ਚਾਹੀਦੀ ਸੀ। ਕਿਓੰ ਆ ਗਈ। ਇਹ ਵੰਸ਼ ਨਹੀਂ ਹੋਣਾ ਚਾਹੀਦਾ। ਅੱਛਾ ਆ ਗਈ ਤਾਂ ਤੁਸੀਂ ਬਿਠਾਓ ਨਹੀਂ। ਭਜਾਵੋ! ਆਈ ਕਿਓੰ ਇਵੇਂ ਸੋਚੋਗੇ ਤਾਂ ਬੈਠ ਜਾਵੇਗੀ! ਆਈ ਅੱਗੇ ਵਧਾਉਣ ਦੇ ਲਈ, ਪੇਪਰ ਲੈਣ ਦੇ ਲਈ। ਕਲਾਸ ਨੂੰ ਅੱਗੇ ਵਧਾਉਣ ਦੇ ਲਈ ਅਨੁਭਵੀ ਬਣਾਉਣ ਦੇ ਲਈ ਆਈ! ਕਿਓੰ ਆਈ, ਇਵੇਂ ਆਈ, ਉਵੇਂ ਆਈ ਇਹ ਨਹੀਂ ਸੋਚੋ। ਫੇਰ ਸੋਚਦੇ ਹਨ ਕੀ ਮਾਇਆ ਦਾ ਅਜਿਹਾ ਰੂਪ ਹੁੰਦਾ ਹੈ। ਲਾਲ ਹੈ, ਹਰਾ ਹੈ, ਪੀਲਾ ਹੈ। ਇਸ ਵਿਸਤਾਰ ਵਿੱਚ ਚਲੇ ਜਾਂਦੇ ਹਨ। ਇਸ ਵਿੱਚ ਨਹੀਂ ਜਾਵੋ। ਘਬਰਾਉਂਦੇ ਕਿਓੰ ਹੋ, ਪਾਰ ਕਰ ਲੳ। ਪਾਸ ਵਿਦ ਆਨਰ ਬਣ ਜਾਵੋ। ਨਾਲੇਜ ਦੀ ਸ਼ਕਤੀ ਹੈ, ਸ਼ਸਤਰ ਹੈ। ਮਾਸਟਰ ਸ੍ਰਵਸ਼ਕਤੀਮਾਨ ਹੋ, ਤ੍ਰਿਕਾਲਦਰਸ਼ੀ ਹੋ, ਤ੍ਰਿਵੈਣੀ ਹੋ। ਕੀ ਕਮੀ ਹੈ! ਜਲਦੀ ਵਿੱਚ ਘਬਰਾਓ ਨਹੀਂ। ਕੀੜੀ ਵੀ ਆ ਜਾਂਦੀ ਤਾਂ ਘਬਰਾ ਜਾਂਦੇ ਹੋ। ਜ਼ਿਆਦਾ ਸੋਚਦੇ ਹੋ। ਸੋਚਣਾ ਮਤਲਬ ਮਾਇਆ ਨੂੰ ਮਹਿਮਾਨੀ ਦੇਣਾ। ਫੇਰ ਉਹ ਘਰ ਬਣਾ ਦੇਵੇਗੀ। ਜਿਵੇਂ ਰਸਤੇ ਚਲਦੇ ਕੋਈ ਗੰਦੀ ਚੀਜ ਵਿਖਾਈ ਵੀ ਦੇਵੇ ਤਾਂ ਕੀ ਕਰੋਗੇ! ਖੜ੍ਹੇ ਹੋਕੇ ਸੋਚੋਗੇ ਕਿ ਇਹ ਕਿਸਨੇ ਸੁੱਟੀ, ਕਿਓੰ- ਕੀ ਹੋਇਆ! ਹੋਣਾ ਨਹੀਂ ਚਾਹੀਦਾ, ਇਹ ਸੋਚੋਗੇ ਜਾਂ ਕਿਨਾਰਾ ਕਰ ਚਲੇ ਜਾਵੋਗੇ। ਜਿਆਦਾ ਵਿਅਰਥ ਸੰਕਲਪਾਂ ਦੇ ਵੰਸ਼ ਨੂੰ ਪੈਦਾ ਹੋਣ ਨਾ ਦਿਉ। ਅੰਸ਼ ਦੇ ਰੂਪ ਵਿੱਚ ਹੀ ਖ਼ਤਮ ਕਰ ਦੇਵੋ। ਪਹਿਲੇ ਸੈਕਿੰਡ ਦੀ ਗੱਲ ਹੁੰਦੀ ਹੈ ਫੇਰ ਉਸਨੂੰ ਘੰਟਿਆਂ ਵਿੱਚ, ਦਿਨਾਂ ਵਿੱਚ, ਮਹੀਨਿਆਂ ਵਿੱਚ ਵਧਾ ਦਿੰਦੇ ਹੋ। ਅਤੇ ਜੇਕਰ ਇੱਕ ਮਹੀਨੇ ਦੇ ਬਾਅਦ ਪੁਛੋਗੇ ਕਿ ਕੀ ਹੋਇਆ ਸੀ ਤਾਂ ਗੱਲ ਸੈਕਿੰਡ ਦੀ ਹੋਵੇਗੀ, ਇਸਲਈ ਘਬਰਾਓ ਨਹੀਂ। ਗਹਿਰਾਈ ਵਿੱਚ ਜਾਵੋ - ਗਿਆਨ ਦੀ ਗਹਿਰਾਈ ਵਿੱਚ ਜਾਵੋ, ਗੱਲ ਦੀ ਗਹਿਰਾਈ ਵਿੱਚ ਨਹੀਂ ਜਾਵੋ। ਬਾਪਦਾਦਾ ਇਤਨੇ ਸ੍ਰੇਸ਼ਠ ਮੁੱਲਵਾਨ ਰਤਨਾਂ ਨੂੰ ਛੋਟੇ - ਛੋਟੇ ਮਿੱਟੀ ਦੇ ਕਣਾਂ ਨਾਲ ਖੇਡਦੇ ਹੋਏ ਵੇਖਦੇ ਤਾਂ ਸੋਚਦੇ ਹਨ ਇਹ ਰਤਨ, ਰਤਨਾਂ ਨਾਲ ਖੇਡਣ ਵਾਲੇ ਮਿੱਟੀ ਦੇ ਕਣਾਂ ਨਾਲ ਖੇਡ ਰਹੇ ਹਨ! ਰਤਨ ਹੋ ਰਤਨਾਂ ਨਾਲ ਖੇਡੋ!

ਬਾਪਦਾਦਾ ਨੇ ਕਿੰਨੇ ਲਾਡ ਪਿਆਰ ਨਾਲ ਪਾਲਿਆ ਹੈ ਫੇਰ ਮਿੱਟੀ ਦੇ ਕਣ ਕਿਵ਼ੇਂ ਵੇਖ ਸਕਣਗੇ। ਫੇਰ ਮੈਲੇ ਹੋਕੇ ਕਹਿੰਦੇ ਹੁਣੇ ਸਾਫ਼ ਕਰੋ, ਸਾਫ਼ ਕਰੋ। ਘਬਰਾ ਵੀ ਜਾਂਦੇ ਹਨ। ਹੁਣ ਕੀ ਕਰਾਂ ਕਿਵੇਂ ਕਰਾਂ। ਮਿੱਟੀ ਨਾਲ ਖੇਡਦੇ ਹੀ ਕਿਓੰ ਹੋ। ਉਹ ਵੀ ਕਣ ਧਰਤੀ ਤੇ ਪਏ ਰਹਿਣ ਵਾਲੇ। ਤਾਂ ਸਦਾ ਆਪਣੇ ਮੁੱਲ ਨੂੰ ਜਾਣੋ। ਅੱਛਾ!

ਅਜਿਹੇ ਸਾਰੇ ਕਲਪ ਦੇ ਮੁੱਲਵਾਨ ਆਤਮਾਵਾਂ ਨੂੰ, ਪ੍ਰਭੂ ਪਿਆਰ ਦੀਆਂ ਪਾਤਰ ਆਤਮਾਵਾਂ ਨੂੰ, ਪਵਿੱਤਰਤਾ ਦੇ ਜਨਮ ਸਿੱਧ ਅਧਿਕਾਰ ਦੇ ਅਧਿਕਾਰੀ ਆਤਮਾਵਾਂ ਨੂੰ, ਸਦਾ ਬਾਪ ਅਤੇ ਮੈਂ ਇਸ ਵਿਧੀ ਨਾਲ ਸਿੱਧੀ ਪਾਉਣ ਵਾਲੀਆਂ ਆਤਮਾਵਾਂ ਨੂੰ, ਸਦਾ ਅਮੁੱਲ ਰਤਨ ਬਣ ਰਤਨਾਂ ਨਾਲ ਖੇਡਣ ਵਾਲੇ ਰਾਇਲ ਬੱਚਿਆਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ!

ਪਾਰਟੀਆਂ ਨਾਲ :-
1.ਸਦਾ ਬਾਪ ਦੇ ਸਨੇਹ ਵਿੱਚ ਸਮਾਈ ਹੋਈ ਆਤਮਾ ਆਪਣੇ ਨੂੰ ਅਨੁਭਵ ਕਰਦੇ ਹੋ? ਨੈਣਾਂ ਵਿੱਚ ਕੌਣ ਸਮਾਉਂਦਾ ਹੈ? ਜੋ ਬਹੁਤ ਹਲਕਾ ਬਿੰਦੂ ਹੈ। ਤਾਂ ਸਦਾ ਹੈ ਹੀ ਬਿੰਦੂ ਅਤੇ ਬਿੰਦੂ ਬਣ ਬਾਪ ਦੇ ਨੈਣਾਂ ਵਿੱਚ ਸਮਾਉਣ ਵਾਲੇ। ਬਾਪਦਾਦਾ ਤੁਹਾਡੇ ਨੈਣਾਂ ਵਿੱਚ ਸਮਾਏ ਹੋਏ ਹਨ ਅਤੇ ਤੁਸੀਂ ਸਭ ਬਾਪਦਾਦਾ ਦੇ ਨੈਣਾਂ ਵਿੱਚ ਸਮਾਏ ਹੋਏ ਹੋ। ਜਦੋਂ ਨੈਣਾਂ ਵਿੱਚ ਹੈਂ ਹੀ ਬਾਪਦਾਦਾ ਤਾਂ ਹੋਰ ਕੁਝ ਵਿਖਾਈ ਨਹੀਂ ਦੇਵੇਗਾ। ਤਾਂ ਸਦਾ ਇਸ ਸਮ੍ਰਿਤੀ ਨਾਲ ਡਬਲ ਲਾਈਟ ਰਹੋ ਕਿ ਮੈਂ ਹਾਂ ਹੀ ਬਿੰਦੂ। ਬਿੰਦੂ ਵਿੱਚ ਕੋਈ ਬੋਝ ਨਹੀਂ। ਇਹ ਸਮ੍ਰਿਤੀ ਸਦਾ ਅੱਗੇ ਵਧਾਉਂਦੀ ਰਹੋਗੀ। ਅੱਖਾਂ ਦੇ ਵਿਚਕਾਰ ਵੇਖੋ ਤਾਂ ਬਿੰਦੂ ਹੀ ਹੈ। ਬਿੰਦੂ ਹੀ ਵੇਖਦਾ ਹੈ। ਬਿੰਦੂ ਨਾ ਹੋਵੇ ਤਾਂ ਅੱਖ ਹੁੰਦੇ ਵੀ ਵੇਖ ਨਹੀਂ ਸਕਦੇ। ਤਾਂ ਸਦਾ ਇਸੇ ਸਵਰੂਪ ਨੂੰ ਸਮ੍ਰਿਤੀ ਵਿੱਚ ਰੱਖ ਉੱਡਦੀ ਕਲਾ ਦਾ ਅਨੁਭਵ ਕਰੋ। ਬਾਪਦਾਦਾ ਬੱਚਿਆਂ ਦੇ ਵਰਤਮਾਨ ਅਤੇ ਭਵਿੱਖ ਦੇ ਭਾਗਿਆ ਨੂੰ ਵੇਖ ਖ਼ੁਸ਼ ਹਨ, ਵਰਤਮਾਨ ਕਲਮ ਹੈ ਭਵਿੱਖ ਦੀ ਤਕਦੀਰ ਬਣਾਉਣ ਦੀ। ਵਰਤਮਾਨ ਨੂੰ ਸ੍ਰੇਸ਼ਠ ਬਣਾਉਣ ਦਾ ਸਾਧਨ ਹੈ - ਵੱਡਿਆਂ ਦੇ ਇਸ਼ਾਰਿਆਂ ਨੂੰ ਸਦਾ ਸਵੀਕਾਰ ਕਰਦੇ ਹੋਏ ਆਪਣੇ ਨੂੰ ਪਰਿਵ੍ਰਤਨ ਕਰ ਲੈਣਾ। ਇਸੇ ਵਿਸ਼ੇਸ਼ ਗੁਣ ਨਾਲ ਵਰਤਮਾਨ ਅਤੇ ਭਵਿੱਖ ਤਕਦੀਰ ਸ੍ਰੇਸ਼ਠ ਬਣ ਜਾਂਦੀ ਹੈ।

2. ਸਭ ਦੇ ਮਸਤਕ ਤੇ ਭਾਗਿਆ ਦਾ ਸਿਤਾਰਾ ਚਮਕ ਰਿਹਾ ਹੈ ਨਾ! ਸਦਾ ਚਮਕਦਾ ਹੈ? ਕਦੇ ਟਿਮਟਿਮਾਉਂਦਾ ਤੇ ਨਹੀਂ ਹੈ? ਅਖੰਡ ਜੋਤੀ ਬਾਪ ਦੇ ਨਾਲ ਤੁਸੀਂ ਵੀ ਅਖੰਡ ਜੋਤੀ ਸਦਾ ਚਮਕਣ ਵਾਲੇ ਸਿਤਾਰੇ ਬਣ ਗਏ। ਇਵੇਂ ਅਨੁਭਵ ਕਰਦੇ ਹੋ। ਕਦੇ ਹਵਾ ਹਿਲਾਉਂਦੀ ਤਾਂ ਨਹੀਂ ਹੈ ਦੀਪਕ ਜਾਂ ਸਿਤਾਰੇ ਨੂੰ? ਜਿੱਥੇ ਬਾਪ ਦੀ ਯਾਦ ਹੈ ਉਹ ਅਵਿਨਾਸ਼ੀ ਜਗਮਗਾਉਂਦਾ ਹੋਇਆ ਸਿਤਾਰਾ ਹੈ। ਟਿਮਟਿਮਾਉਂਦਾ ਹੋਇਆ ਨਹੀਂ। ਲਾਈਟ ਵੀ ਜਦੋਂ ਟਿਮਟਿਮ ਕਰਦੀ ਹੈ ਤਾਂ ਬੰਦ ਕਰ ਦਿੰਦੇ ਹਨ, ਕਿਸੇ ਨੂੰ ਚੰਗੀ ਨਹੀਂ ਲਗਦੀ। ਤਾਂ ਇਹ ਵੀ ਸਦਾ ਜਗਮਗਾਉਂਦਾ ਹੋਇਆ ਸਿਤਾਰਾ। ਸਦਾ ਗਿਆਨ ਸੂਰਜ ਬਾਪ ਤੋਂ ਰੋਸ਼ਨੀ ਲੈਕੇ ਹੋਰਾਂ ਨੂੰ ਵੀ ਰੋਸ਼ਨੀ ਦੇਣ ਵਾਲੇ। ਸੇਵਾ ਦਾ ਉਮੰਗ - ਉਤਸਾਹ ਕਾਇਮ ਰਹਿੰਦਾ ਹੈ। ਸਾਰੇ ਸ੍ਰੇਸ਼ਠ ਆਤਮਾਵਾਂ ਹੋ, ਸ੍ਰੇਸ਼ਠ ਬਾਪ ਦੀਆਂ ਸ੍ਰੇਸ਼ਠ ਆਤਮਾਵਾਂ ਹੋ।

ਯਾਦ ਦੀ ਸ਼ਕਤੀ ਨਾਲ ਸਫ਼ਲਤਾ ਸਹਿਜ ਪ੍ਰਾਪਤ ਹੁੰਦੀ ਹੈ। ਜਿੰਨੀ ਯਾਦ ਅਤੇ ਸੇਵਾ ਨਾਲ - ਨਾਲ ਰਹਿੰਦੀ ਹੈ ਤਾਂ ਯਾਦ ਅਤੇ ਸੇਵਾ ਦਾ ਬੈਲੇਂਸ ਸਦਾ ਦੀ ਸਫ਼ਲਤਾ ਦੀ ਅਸ਼ੀਰਵਾਦ ਸਵਤਾ ਪ੍ਰਾਪਤ ਕਰਵਾਉਂਦਾ ਹੈ, ਇਸ ਲਈ ਸਦਾ ਸ਼ਕਤੀਸ਼ਾਲੀ ਯਾਦ ਸਵਰੂਪ ਦਾ ਵਾਤਾਵਰਣ ਬਣਨ ਨਾਲ ਸ਼ਕਤੀਸ਼ਾਲੀ ਆਤਮਾਵਾਂ ਦਾ ਆਵਾਹਨ ਹੁੰਦਾ ਹੈ ਅਤੇ ਸਫ਼ਲਤਾ ਮਿਲਦੀ ਹੈ। ਨਿਮਿਤ ਲੌਕਿਕ ਕੰਮ ਹੈ ਲੇਕਿਨ ਲਗਨ ਬਾਪ ਅਤੇ ਸੇਵਾ ਵਿੱਚ ਹੈ। ਲੌਕਿਕ ਵੀ ਸੇਵਾ ਪ੍ਰਤੀ ਹੈ, ਆਪਣੇ ਲਗਾਵ ਨਾਲ ਨਹੀਂ ਕਰਦੇ, ਡਾਇਰੈਕਸ਼ਨ ਪ੍ਰਮਾਣ ਕਰਦੇ ਹਨ, ਇਸ ਲਈ ਬਾਪ ਦੇ ਸਨੇਹ ਦਾ ਹੱਥ ਅਜਿਹੇ ਬੱਚਿਆਂ ਦੇ ਨਾਲ ਹੈ। ਸਦਾ ਖੁਸ਼ੀ ਵਿੱਚ ਗਾਵੋ, ਨੱਚੋ ਇਹ ਹੀ ਸੇਵਾ ਦਾ ਸਾਧਨ ਹੈ। ਤੁਹਾਡੀ ਖੁਸ਼ੀ ਨੂੰ ਵੇਖ ਦੂਸਰੇ ਖੁਸ਼ ਹੋ ਜਾਣਗੇ ਤਾਂ ਇਹ ਹੀ ਸੇਵਾ ਹੋ ਜਾਵੇਗੀ। ਬਾਪਦਾਦਾ ਬੱਚਿਆਂ ਨੂੰ ਸਦਾ ਕਹਿੰਦੇ ਹਨ - ਜਿੰਨਾਂ ਮਹਾਦਾਨੀ ਬਣੋਗੇ ਉਨਾਂ ਖਜ਼ਾਨਾ ਵੱਧਦਾ ਜਾਵੇਗਾ। ਮਹਾਦਾਨੀ ਬਣੋ ਅਤੇ ਖਜ਼ਾਨਿਆਂ ਨੂੰ ਵਧਾਓ। ਮਹਾਦਾਨੀ ਬਣ ਖੂਬ ਦਾਨ ਕਰੋ। ਇਹ ਦੇਣਾ ਹੀ ਲੈਣਾ ਹੈ। ਜੋ ਚੰਗੀ ਚੀਜ਼ ਮਿਲਦੀ ਹੈ ਉਹ ਦੇਣ ਬਗੈਰ ਰਹਿ ਨਹੀਂ ਸਕਦੇ।

ਸਦਾ ਆਪਣੇ ਭਾਗ ਨੂੰ ਵੇਖ ਹਰਸ਼ਿਤ ਰਹੋ। ਕਿੰਨਾ ਵੱਡਾ ਭਾਗਿਆ ਮਿਲਿਆ ਹੈ, ਘਰ ਬੈਠੇ ਭਗਵਾਨ ਮਿਲ ਜਾਣ ਇਸ ਤੋਂ ਵੱਡਾ ਭਾਗਿਆ ਕਿਸ ਦਾ ਹੋਵੇਗਾ! ਇਸੇ ਭਾਗਿਆ ਨੂੰ ਯਾਦ ਵਿੱਚ ਰੱਖ ਖੁਸ਼ ਰਹੋ। ਤਾਂ ਦੁੱਖ ਅਤੇ ਅਸ਼ਾਂਤੀ ਸਦਾ ਦੇ ਲਈ ਖ਼ਤਮ ਹੋ ਜਾਣਗੇ। ਸੁੱਖ ਸਵਰੂਪ, ਸ਼ਾਂਤ ਸਵਰੂਪ ਬਣ ਜਾਵੋਗੇ। ਜਿਸ ਦਾ ਭਾਗਿਆ ਖੁਦ ਬਾਪ ਬਣਾਏ ਉਹ ਕਿੰਨੇ ਸ੍ਰੇਸ਼ਠ ਹੋਏ। ਤਾਂ ਸਦਾ ਆਪਣੇ ਵਿੱਚ ਨਵਾਂ ਉਮੰਗ, ਨਵਾਂ ਉਤਸਾਹ ਅਨੁਭਵ ਕਰਦੇ ਅੱਗੇ ਵਧਦੇ ਜਾਵੋ ਕਿਉਂਕਿ ਸੰਗਮਯੁੱਗ ਤੇ ਹਰ ਦਿਨ ਦਾ ਨਵਾਂ ਉਮੰਗ, ਨਵਾਂ ਉਤਸਾਹ ਹੈ।

ਜਿਵੇਂ ਚਲ ਰਹੇ ਹਾਂ, ਨਹੀਂ। ਸਦਾ ਨਵਾਂ ਉਮੰਗ, ਨਵਾਂ ਉਤਸਾਹ ਸਦਾ ਅੱਗੇ ਵਧਾਉਂਦਾ ਹੈ। ਹਰ ਦਿਨ ਹੀ ਨਵਾਂ ਹੈ। ਸਦਾ ਸਨੇਹ ਵਿੱਚ ਜਾਂ ਸੇਵਾ ਵਿੱਚ ਕੋਈ ਨਾ ਕੋਈ ਨਵੀਨਤਾ ਜ਼ਰੂਰ ਚਾਹੀਦੀ ਹੈ। ਜਿੰਨਾ ਆਪਣੇ ਨੂੰ ਉਮੰਗ ਉਤਸਾਹ ਵਿੱਚ ਰੱਖਾਂਗੇ ਉਤਨੀ ਨਵੀਂ - ਨਵੀਂ ਟਚਿੰਗ ਹੁੰਦੀ ਰਹੇਗੀ। ਖੁਦ ਕਿਸੇ ਦੂਸਰੀਆਂ ਗੱਲਾਂ ਵਿੱਚ ਬਿਜ਼ੀ ਰਹਿੰਦੇ ਤਾਂ ਨਵੀਂ ਟਚਿੰਗ ਵੀ ਨਹੀਂ ਹੁੰਦੀ। ਮਨਨ ਕਰੋ ਤਾਂ ਨਵਾਂ ਉਮੰਗ ਰਹੇਗਾ।

ਬੰਧੇਲੀਆਂ ਨੂੰ ਯਾਦ ਪਿਆਰ ਦਿੰਦੇ ਹੋਏ:- ਬੰਧੇਲੀਆਂ ਦੀ ਯਾਦ ਤਾਂ ਸਦਾ ਬਾਪ ਦੇ ਕੋਲ ਪਹੁੰਚਦੀ ਹੈ ਅਤੇ ਬਾਪਦਾਦਾ ਸਾਰੀਆਂ ਬੰਧੇਲੀਆਂ ਨੂੰ ਇਹ ਹੀ ਕਹਿੰਦੇ ਹਨ ਕਿ ਯੋਗ ਮਤਲਬ ਯਾਦ ਦੀ ਲਗਨ ਨੂੰ ਅਗਨੀ ਰੂਪ ਬਣਾਓ। ਜਦੋਂ ਲਗਨ ਅਗਨੀ ਰੂਪ ਬਣ ਜਾਂਦੀ ਤਾਂ ਅਗਨੀ ਵਿੱਚ ਸਭ ਭਸਮ ਹੋ ਜਾਂਦਾ ਹੈ। ਤਾਂ ਇਹ ਬੰਧਨ ਵੀ ਲਗਨ ਦੀ ਅਗਨੀ ਵਿੱਚ ਸਮਾਪਤ ਹੋ ਜਾਣਗੇ ਅਤੇ ਸੁਤੰਤਰ ਆਤਮਾ ਬਣ ਜੋ ਸੰਕਲਪ ਕਰਦੇ ਉਸਦੀ ਸਿੱਧੀ ਨੂੰ ਪ੍ਰਾਪਤ ਕਰੇਂਗੀ। ਸਨੇਹੀ ਹੋ, ਸਨੇਹ ਦੀ ਯਾਦ ਪਹੁੰਚਦੀ ਹੈ। ਸਨੇਹ ਦੇ ਰਿਸਪਾਂਸ ਵਿੱਚ ਸਨੇਹ ਮਿਲਦਾ ਹੈ। ਲੇਕਿਨ ਹਾਲੇ ਯਾਦ ਨੂੰ ਸ਼ਕਤੀਸ਼ਾਲੀ ਅਗਨੀ ਰੂਪ ਬਣਾਓ। ਫੇਰ ਉਹ ਦਿਨ ਆ ਜਾਵੇਗਾ ਜੋ ਸਨਮੁੱਖ ਪਹੁੰਚ ਜਾਵੋਗੀ।

ਵਰਦਾਨ:-
ਸਦਾ ਰੂਹਾਨੀ ਸਥਿਤੀ ਵਿੱਚ ਰਹਿ ਦੂਸਰਿਆਂ ਦੀ ਵੀ ਰੂਹ ਨੂੰ ਵੇਖਣ ਵਾਲੇ ਰੂਹਾਨੀ ਰੂਹੇ ਗੁਲਾਬ ਭਵ

ਰੂਹੇ ਗੁਲਾਬ ਮਤਲਬ ਜਿਸ ਵਿੱਚ ਸਦਾ ਰੂਹਾਨੀ ਖੁਸ਼ਬੂ ਹੋਵੇ। ਰੂਹਾਨੀ ਖੁਸ਼ਬੂ ਵਾਲੇ ਜਿੱਥੇ ਵੀ ਵੇਖਣਗੇ, ਜਿਸ ਨੂੰ ਵੀ ਵੇਖਣਗੇ ਤਾਂ ਰੂਹ ਨੂੰ ਵੇਖਣਗੇ, ਸ਼ਰੀਰ ਨੂੰ ਨਹੀਂ। ਤਾਂ ਖੁਦ ਵੀ ਸਦਾ ਰੂਹਾਨੀ ਸਥਿਤੀ ਵਿੱਚ ਰਹੋ ਅਤੇ ਦੂਸਰਿਆਂ ਦੀ ਵੀ ਰੂਹ ਨੂੰ ਵੇਖੋ। ਜਿਵੇਂ ਬਾਪ ਉੱਚ ਤੋਂ ਉੱਚ ਹੈ, ਇਵੇਂ ਉਸਦਾ ਬਗੀਚਾ ਵੀ ਉੱਚੇ ਤੋਂ ਉੱਚਾ ਹੈ, ਜਿਸ ਬਗੀਚੇ ਦਾ ਵਿਸ਼ੇਸ਼ ਸ਼ਿੰਗਾਰ ਰੂਹੇ ਗੁਲਾਬ ਤੁਸੀਂ ਬੱਚੇ ਹੋ। ਤੁਹਾਡੀ ਰੂਹਾਨੀ ਖੁਸ਼ਬੂ ਅਨੇਕ ਆਤਮਾਵਾਂ ਦਾ ਕਲਿਆਣ ਕਰਨ ਵਾਲੀ ਹੈ।

ਸਲੋਗਨ:-
ਮਰਿਆਦਾ ਤੋੜਕੇ ਕਿਸੇ ਨੂੰ ਸੁੱਖ ਦਿੱਤਾ ਤਾਂ ਉਹ ਵੀ ਦੁੱਖ ਦੇ ਖਾਤੇ ਵਿੱਚ ਜਮਾਂ ਹੋ ਜਾਵੇਗਾ।