03.11.23        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਗਿਆਨ ਯੋਗ ਦੀ ਸ਼ਕਤੀ ਨਾਲ ਵਾਯੂਮੰਡਲ ਨੂੰ ਸ਼ੁੱਧ ਬਣਾਉਣਾ ਹੈ, ਸਵਦਰਸ਼ਨ ਚੱਕਰ ਨਾਲ ਮਾਇਆ ਤੇ ਜਿੱਤ ਪਾਉਣੀ ਹੈ"

ਪ੍ਰਸ਼ਨ:-
ਕਿਸ ਇੱਕ ਗੱਲ ਨਾਲ ਸਿੱਧ ਹੋ ਜਾਂਦਾ ਹੈ ਕਿ ਆਤਮਾ ਕਦੀ ਵੀ ਜਯੋਤੀ ਵਿੱਚ ਲੀਨ ਨਹੀਂ ਹੁੰਦੀ?

ਉੱਤਰ:-
ਕਹਿੰਦੇ ਹਨ ਬਣੀ ਬਣਾਈ ਬਣ ਰਹੀ... ਤਾਂ ਜਰੂਰ ਆਤਮਾ ਆਪਣਾ ਪਾਰ੍ਟ ਰਿਪੀਟ ਕਰਦੀ ਹੈ। ਜੇਕਰ ਜਯੋਤੀ ਜੋਤ ਵਿੱਚ ਲੀਨ ਹੋ ਜਾਏ ਤਾਂ ਪਾਰ੍ਟ ਸਮਾਪਤ ਹੋ ਗਿਆ ਫਿਰ ਅਨਾਦਿ ਡਰਾਮਾ ਕਹਿਣਾ ਵੀ ਗ਼ਲਤ ਹੋ ਜਾਂਦਾ ਹੈ। ਆਤਮਾ ਇੱਕ ਪੁਰਾਣਾ ਚੋਲਾ ਛੱਡ ਨਵਾਂ ਲੈਂਦੀ ਹੈ, ਲੀਨ ਨਹੀਂ ਹੁੰਦੀ।

ਗੀਤ:-
ਓ ਦੂਰ ਦੇ ਮੁਸਾਫ਼ਿਰ...

ਓਮ ਸ਼ਾਂਤੀ
ਹੁਣ ਜੋ ਯੋਗੀ ਅਤੇ ਗਿਆਨੀ ਬੱਚੇ ਹਨ, ਜੋ ਹੋਰਾਂ ਨੂੰ ਸਮਝਾ ਸਕਦੇ ਹਨ, ਉਹ ਗੀਤ ਦਾ ਅਰਥ ਚੰਗੀ ਤਰ੍ਹਾਂ ਸਮਝ ਸਕਦੇ ਹਨ। ਜੋ ਵੀ ਮਨੁੱਖ ਮਾਤਰ ਹਨ ਸਭ ਕਬ੍ਰਦਾਖ਼ਿਲ ਹਨ। ਕਬ੍ਰਦਾਖਿਲ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਜਯੋਤੀ ਉਝਾਈ ਹੋਈ ਹੁੰਦੀ ਹੈ, ਜੋ ਸਤੋਪ੍ਰਧਾਨ ਹਨ। ਜਿਨ੍ਹਾਂ ਨੇ ਸਥਾਪਨਾ ਕੀਤੀ ਹੈ ਅਤੇ ਜਨਮ ਬਾਈ ਜਨਮ ਪਾਲਣਾ ਅਰਥ ਨਿਮਿਤ ਬਣੇ ਹੋਏ ਹਨ, ਉਹਨਾਂ ਸਭਨੇ ਆਪਣੇ ਜਨਮ ਪੂਰੇ ਕਰ ਲਏ ਹਨ। ਆਦਿ ਤੋਂ ਲੈਕੇ ਅੰਤ ਤੱਕ ਕਿਸ-ਕਿਸ ਧਰਮ ਦੀ ਸਥਾਪਨਾ ਹੋਈ ਹੈ - ਹਿਸਾਬ ਨਿਕਾਲ ਸਕਦੇ ਹਨ। ਹੱਦ ਦਾ ਜੋ ਨਾਟਕ ਹੁੰਦਾ ਹੈ ਉਸ ਵਿੱਚ ਵੀ ਮੁਖ ਡਰਾਮੇ ਦੇ ਕ੍ਰੀਏਟਰ, ਡਾਇਰੈਕਟਰ, ਐਕਟਰ ਜੋ ਹੁੰਦੇ ਹਨ, ਉਨ੍ਹਾਂ ਦਾ ਹੀ ਮਾਨ ਹੁੰਦਾ ਹੈ। ਕਿੰਨੀ ਪ੍ਰਾਈਜ਼ ਮਿਲਦੀ ਹੈ। ਜਲਵਾ ਦਿਖਾਉਂਦੇ ਹਨ ਨਾ। ਤੁਹਾਡਾ ਫਿਰ ਹੈ ਗਿਆਨ - ਯੋਗ ਦਾ ਜਲਵਾ। ਹੁਣ ਮਨੁੱਖਾਂ ਨੂੰ ਤੇ ਇਹ ਪਤਾ ਨਹੀਂ ਹੈ ਕਿ ਮੌਤ ਸਾਹਮਣੇ ਹੈ, ਅਸੀਂ ਇਸ ਡਰਾਮੇ ਵਿੱਚ ਕਿੰਨੇ ਜਨਮ ਲੈਂਦੇ ਹਾਂ, ਕਿਥੋਂ ਤੋਂ ਆਉਂਦੇ ਹਾਂ? ਡਿਟੇਲ ਸਭ ਜਨਮਾਂ ਨੂੰ ਤਾਂ ਅਸੀਂ - ਤੁਸੀਂ ਨਹੀਂ ਜਾਣ ਸਕਦੇ ਹਾਂ। ਬਕੀ ਇਸ ਸਮੇਂ ਸਾਡਾ ਭਵਿੱਖ ਦੇ ਲਈ ਪੁਰਸ਼ਾਰਥ ਚੱਲ ਰਿਹਾ ਹੈ। ਦੇਵਤੇ ਤਾਂ ਬਣਨਗੇ ਪਰ ਕਿਸ ਪਦਵੀ ਨੂੰ ਪਾਉਣਗੇ, ਉਸਦੇ ਲਈ ਪੁਰਸ਼ਾਰਥ ਕਰਨਾ ਹੈ। ਤੁਸੀਂ ਜਾਣਦੇ ਹੋ ਇਹਨਾਂ ਲਕਸ਼ਮੀ - ਨਾਰਾਇਣ ਨੇ 84 ਜਨਮ ਲਏ ਹਨ। ਹੁਣ ਇਹ ਜਰੂਰ ਰਾਜਾ- ਰਾਣੀ ਬਣਨਗੇ। ਫੀਚਰਸ ਵੀ ਜਾਣਦੇ ਹਨ। ਪ੍ਰੈਕਟੀਕਲ ਵਿੱਚ ਸਾਕਸ਼ਾਤਕਾਰ ਕਰਾਉਂਦੇ ਹਨ। ਭਗਤੀ ਮਾਰਗ ਵਿੱਚ ਵੀ ਸਾਕਸ਼ਾਤਕਾਰ ਹੁੰਦੇ ਹਨ। ਉਹ ਤਾਂ ਜਿਸਦਾ ਧਿਆਨ ਕਰਦੇ ਹਨ ਉਹਨਾਂ ਦਾ ਸਾਕਸ਼ਾਤਕਾਰ ਹੁੰਦਾ ਹੈ। ਚਿੱਤਰ ਸ਼੍ਰੀਕ੍ਰਿਸ਼ਨ ਦਾ ਸਾਂਵਰਾ ਦੇਖਿਆ, ਉਸਦਾ ਧਿਆਨ ਕਰਨਗੇ ਤਾਂ ਅਜਿਹਾ ਸਾਕਸ਼ਾਤਕਾਰ ਹੋ ਜਾਵੇਗੇ। ਬਾਕੀ ਸ਼੍ਰੀਕ੍ਰਿਸ਼ਨ ਅਜਿਹਾ ਸਾਂਵਰਾ ਹੈ ਨਹੀਂ। ਮਨੁੱਖਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਤੇ ਕੁੱਝ ਵੀ ਰਹਿੰਦਾ ਨਹੀਂ ਹੈ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਹੋ। ਸੂਕ੍ਸ਼੍ਮਵਤਨ ਵਿੱਚ ਦੇਖਦੇ ਹੋ, ਬੈਕੁੰਠ ਵਿੱਚ ਵੀ ਦੇਖਦੇ ਹੋ। ਆਤਮਾ ਅਤੇ ਪ੍ਰਮਾਤਮਾ ਦਾ ਗਿਆਨ ਹੈ। ਆਤਮਾ ਦਾ ਹੀ ਸਾਕਸ਼ਾਤਕਾਰ ਹੁੰਦਾ ਹੈ। ਇੱਥੇ ਤੁਸੀਂ ਜੋ ਸਾਕਸ਼ਾਤਕਰ ਕਰਦੇ ਹੋ ਉਸਦੀ ਤੁਹਾਡੇ ਕੋਲ ਨਾਲੇਜ਼ ਹੈ। ਬਾਹਰ ਵਾਲ਼ਿਆਂ ਨੂੰ ਭਾਵੇਂ ਆਤਮਾ ਦਾ ਸਾਕਸ਼ਾਤਕਾਰ ਹੁੰਦਾ ਹੈ ਪਰ ਨਾਲੇਜ਼ ਨਹੀਂ ਹੈ। ਉਹ ਤਾਂ ਆਤਮਾ ਸੋ ਪਰਮਾਤਮਾ ਕਹਿ ਦਿੰਦੇ ਹਨ। ਆਤਮਾ ਸਟਾਰ ਤਾਂ ਬਰੋਬਰ ਹੈ ਹੀ। ਇਹ ਤਾਂ ਬਹੁਤ ਦਿਖਾਈ ਪੈਂਦੇ ਹਨ। ਜਿੰਨੇ ਮਨੁੱਖ ਹਨ ਓਨੀਆਂ ਆਤਮਾਵਾਂ ਹਨ। ਮਨੁੱਖਾਂ ਦੇ ਸ਼ਰੀਰ ਇਹਨਾਂ ਅੱਖਾਂ ਨਾਲ ਦੇਖਣ ਵਿੱਚ ਆਉਂਦੇ ਹਨ। ਆਤਮਾ ਨੂੰ ਦਿਵਯ ਦ੍ਰਿਸ਼ਟੀ ਦਵਾਰਾ ਦੇਖਿਆ ਜਾ ਸਕਦਾ ਹੈ। ਮਨੁੱਖਾਂ ਦੇ ਰੰਗ-ਰੂਪ ਵੱਖ - ਵੱਖ ਹਨ, ਆਤਮਾਵਾਂ ਵੱਖ - ਵੱਖ ਨਹੀਂ, ਸਭ ਇੱਕ ਵਰਗੀ ਹੀ ਹਨ। ਸਿਰਫ਼ ਪਾਰ੍ਟ ਹਰ ਆਤਮਾ ਦਾ ਵੱਖ - ਵੱਖ ਹੈ। ਜਿਵੇਂ ਮਨੁੱਖ ਛੋਟੇ - ਵੱਡੇ ਹੁੰਦੇ ਹਨ ਉਵੇਂ ਆਤਮਾ ਵੀ ਛੋਟੀ ਵੱਡੀ ਨਹੀਂ ਹੁੰਦੀ ਹੈ। ਆਤਮਾ ਦਾ ਸਾਇਜ ਇੱਕ ਹੀ ਹੈ। ਜੇਕਰ ਆਤਮਾ ਜੋਤੀ ਵਿੱਚ ਲੀਨ ਹੋ ਜਾਏ ਤਾਂ ਇਹ ਪਾਰ੍ਟ ਰਿਪੀਟ ਕਿਵੇਂ ਕਰੇਗੀ? ਗਾਇਆ ਵੀ ਜਾਂਦਾ ਹੈ ਬਣੀ ਬਣਾਈ ਬਣ ਰਹੀ … ਇਹ ਅਨਾਦਿ ਵਰਲਡ ਡਰਾਮਾ ਚੱਕਰ ਲਗਾਉਦਾ ਰਹਿੰਦਾ ਹੈ। ਇਹ ਤੁਸੀਂ ਬੱਚੇ ਜਾਣਦੇ ਹੋ। ਮੱਛਰਾਂ ਸਦ੍ਰਿਸ਼ ਆਤਮਾਵਾਂ ਵਾਪਿਸ ਜਾਂਦੀਆਂ ਹਨ। ਮੱਛਰਾਂ ਨੂੰ ਤਾਂ ਇਹਨਾਂ ਅੱਖਾਂ ਨਾਲ ਵੇਖਿਆ ਜਾਂਦਾ ਹੈ। ਆਤਮਾ ਨੂੰ ਦਿਵਯ ਦ੍ਰਿਸ਼ਟੀ ਬਿਨਾਂ ਦੇਖ ਨਹੀਂ ਸਕਦੇ। ਸਤਿਯੁਗ ਵਿੱਚ ਤੇ ਆਤਮਾ ਦੇ ਸਾਕਸ਼ਾਤਕਾਰ ਦੀ ਲੋੜ ਨਹੀਂ ਰਹਿੰਦੀ। ਸਮਝਦੇ ਹਨ ਕਿ ਅਸੀਂ ਆਤਮਾ ਨੂੰ ਇੱਕ ਪੁਰਾਣਾ ਸ਼ਰੀਰ ਛੱਡ ਦੂਸਰਾ ਨਵਾਂ ਲੈਣਾ ਹੈ। ਪਰਮਾਤਮਾ ਨੂੰ ਤੇ ਜਾਣਦੇ ਹੀ ਨਹੀਂ। ਜੇਕਰ ਪਰਮਾਤਮਾ ਨੂੰ ਜਾਣਦੇ ਤਾਂ ਸ਼੍ਰਿਸਟੀ ਨੂੰ ਵੀ ਜਾਨਣਾ ਚਾਹੀਦਾ ਹੈ।

ਤਾਂ ਗੀਤ ਵਿੱਚ ਕਹਿੰਦੇ ਹਨ - ਸਾਨੂੰ ਵੀ ਨਾਲ ਲੈ ਲਵੋ। ਪਿਛੜੀ ਵਿੱਚ ਬਹੁਤ ਪਛਤਾਉਂਦੇ ਹਨ। ਸਭਨੂੰ ਨਿਮੰਤਰਣ ਮਿਲਣਾ ਹੈ। ਕਿੰਨੀਆਂ ਯੁਕਤੀਆਂ ਬਣ ਰਹੀਆਂ ਹਨ ਨਿਮੰਤਰਣ ਦੇਣ ਦੀਆਂ।

ਪੀਸ-ਪੀਸ ਤੇ ਸਭ ਕਹਿੰਦੇ ਹਨ ਪਰ ਪੀਸ ਦਾ ਅਰਥ ਕੋਈ ਵੀ ਸਮਝਦੇ ਨਹੀਂ ਹਨ। ਪੀਸ ਕਿਵੇਂ ਹੁੰਦੀ ਹੈ, ਉਹ ਤੁਸੀਂ ਜਾਣਦੇ ਹੋ। ਜਿਵੇਂ ਘਾਨੀ ਵਿੱਚ ਸਰਸੋਂ ਪੀਸ ਜਾਂਦੇ ਹਨ ਉਵੇਂ ਸਭਦੇ ਸ਼ਰੀਰ ਵਿਨਾਸ਼ ਵਿੱਚ ਖ਼ਤਮ ਹੋ ਜਾਂਦਾ ਹਨ। ਆਤਮਾਵਾਂ ਨਹੀਂ ਪੀਸਨਗੀਆਂ। ਉਹ ਤਾਂ ਚਲੀਆਂ ਜਾਣਗੀਆਂ। ਇਵੇਂ ਲਿਖਿਆ ਹੋਇਆ ਵੀ ਹੈ ਕਿ ਆਤਮਾਵਾਂ ਮੱਛਰਾਂ ਸਦ੍ਰਿਸ਼ ਭੱਜਦੀਆਂ ਹਨ। ਇਵੇਂ ਤਾਂ ਨਹੀਂ ਸਭ ਪਰਮਾਤਮਾਏ ਭੱਜਣਗੇ। ਮਨੁੱਖ ਕੁਝ ਵੀ ਸਮਝਦੇ ਨਹੀਂ। ਆਤਮਾ ਅਤੇ ਪਰਮਾਤਮਾ ਵਿੱਚ ਕੀ ਭੇਦ ਹੈ, ਇਹ ਵੀ ਨਹੀਂ ਜਾਣਦੇ। ਕਹਿੰਦੇ ਹਨ ਅਸੀਂ ਸਭ ਭਰਾ - ਭਰਾ ਹਾਂ ਤਾਂ ਭਰਾ -ਭਰਾ ਹੋਕੇ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਇਹ ਪਤਾ ਨਹੀਂ ਹੈ ਸਤਿਯੁਗ ਵਿੱਚ ਭਰਾ-ਭਰਾ ਮਤਲਬ ਭਰਾ -ਭੈਣ ਸਭ ਆਪਸ ਵਿੱਚ ਸ਼ੀਰਖੰਡ ਹੋਕੇ ਚੱਲਦੇ ਹਨ। ਉੱਥੇ ਲੂਣਪਾਣੀ ਦੀ ਗੱਲ ਹੀ ਨਹੀਂ ਹੈ। ਇੱਥੇ ਦੇਖੋ ਹੁਣੇ-ਹੁਣੇ ਸ਼ੀਰਖੰਡ ਹਨ, ਹੁਣੇ ਹੁਣੇ ਲੂਣ ਪਾਣੀ ਹੋ ਜਾਂਦੇ ਹਨ। ਇਕ ਪਾਸੇ ਕਹਿੰਦੇ ਹਨ ਚੀਨੀ - ਹਿੰਦੂ ਭਰਾ - ਭਰਾ ਫਿਰ ਉਹਨਾਂ ਦਾ ਬੁੱਤ ਬਣਾਕੇ ਅੱਗ ਲਗਾਉਂਦੇ ਰਹਿੰਦੇ ਹਨ। ਜਿਸਮਾਨੀ ਭਰਾ - ਭਰਾ ਦੀ ਇਹ ਹਾਲਤ ਦੇਖੋ। ਤੁਹਾਡੇ ਸੰਬੰਧ ਨੂੰ ਤੇ ਜਾਣਦੇ ਨਹੀਂ। ਤੁਹਾਨੂੰ ਬਾਪ ਸਮਝਾਉਂਦੇ ਹਨ ਆਪਣੇ ਨੂੰ ਆਤਮਾ ਸਮਝਣਾ ਹੈ। ਦੇਹ - ਅਭਿਮਾਨ ਵਿੱਚ ਫਸਣਾ ਨਹੀਂ ਹੈ। ਕੋਈ -ਕੋਈ ਦੇਹ - ਅਭਿਮਾਨ ਵਿੱਚ ਫ਼ਸ ਪੈਂਦੇ ਹੈ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਜੋ ਵੀ ਸੰਬੰਧ ਹਨ, ਸਭਨੂੰ ਛੱਡਣਾ ਹੈ। ਇਹ ਮਕਾਨ ਆਦਿ ਸਭ ਭੁੱਲੋ। ਅਸਲ ਵਿੱਚ ਤੁਸੀਂ ਪਰਮਧਾਮ ਨਿਵਾਸੀ ਹੋ। ਹੁਣੇ - ਹੁਣੇ ਫਿਰ ਉੱਥੇ ਚੱਲਣਾ ਹੈ, ਜਿੱਥੇ ਤੋਂ ਪਾਰ੍ਟ ਵਜਾਉਣ ਆਏ ਹਨ, ਫਿਰ ਅਸੀਂ ਤੁਹਾਨੂੰ ਸੁਖ ਵਿੱਚ ਭੇਜ ਦੇਵਾਂਗੇ। ਤਾਂ ਬਾਪ ਕਹਿੰਦੇ ਹਨ ਲਾਇਕ ਬਣਨਾ ਹੈ। ਗੋਡ ਕਿੰਗਡਮ ਸਥਾਪਨ ਕਰ ਰਹੇ ਹਨ। ਕ੍ਰਾਇਸਟ ਦੀ ਕੋਈ ਕਿੰਗਡਮ ਨਹੀਂ ਸੀ, ਉਹ ਤਾਂ ਬਾਅਦ ਵਿੱਚ ਜਦੋਂ ਲੱਖਾਂ ਕ੍ਰਿਸ਼ਚਨ ਬਣੇ ਤਾਂ ਆਪਣੀ ਕਿੰਗਡਮ ਬਣਾਈ ਹੋਵੇਗੀ। ਇੱਥੇ ਤੇ ਫਟ ਤੋਂ ਸਤਿਯੁਗੀ ਰਾਜਾਈ ਬਣ ਜਾਂਦੀ ਹੈ। ਕਿੰਨੀ ਸਹਿਜ ਗੱਲ ਹੈ। ਬਰੋਬਰ ਭਗਵਾਨ ਨੇ ਆਕੇ ਸਥਾਪਨਾ ਕੀਤੀ ਹੈ। ਸ਼੍ਰੀਕ੍ਰਿਸ਼ਨ ਦਾ ਨਾਮ ਪਾਉਣ ਨਾਲ ਸਾਰਾ ਘੋਟਾਲਾ ਕਰ ਦਿੱਤਾ ਹੈ। ਗੀਤਾ ਵਿੱਚ ਹੈ ਪ੍ਰਾਚੀਨ ਰਾਜਯੋਗ ਅਤੇ ਗਿਆਨ। ਉਹ ਤਾਂ ਪ੍ਰਾਯ ਲੋਪ ਹੋ ਜਾਂਦਾ ਹੈ। ਅੰਗਰੇਜ਼ੀ ਅੱਖਰ ਚੰਗੇ ਹਨ। ਤੁਸੀਂ ਕਹੋਗੇ ਬਾਬਾ ਅੰਗਰੇਜ਼ੀ ਨਹੀਂ ਜਾਣਦੇ। ਬਾਬਾ ਕਹਿੰਦੇ ਹਨ ਮੈਂ ਕਿਥੋਂ ਤੱਕ ਸਭ ਭਾਸ਼ਾਵਾਂ ਬੈਠ ਬੋਲਾਂਗਾ। ਮੁਖ ਹੈ ਹੀ ਹਿੰਦੀ। ਤਾਂ ਮੈਂ ਹਿੰਦੀ ਵਿੱਚ ਹੀ ਮੁਰਲੀ ਚਲਾਉਂਦਾ ਹਾਂ। ਜਿਸਦਾ ਸ਼ਰੀਰ ਧਾਰਨ ਕੀਤਾ ਹੈ ਉਹ ਵੀ ਹਿੰਦੀ ਹੀ ਜਾਣਦਾ ਹੈ। ਤਾਂ ਜੋ ਇਨ੍ਹਾਂ ਦੀ ਭਾਸ਼ਾ ਹੈ ਉਹ ਹੀ ਮੈਂ ਬੋਲਦਾ ਹਾਂ। ਹੋਰ ਕਿਸੇ ਭਾਸ਼ਾ ਵਿੱਚ ਥੋੜੀਹੀ ਪੜ੍ਹਾਵਾਂਗਾ। ਮੈਂ ਫ਼੍ਰੇਂਚ ਬੋਲਾਂ ਤਾਂ ਇਹ ਇਹ ਕਿਵੇਂ ਸਮਝੇਗਾ? ਮੁਖ ਤਾਂ ਇਹਨਾਂ ਦੀ (ਬ੍ਰਹਮਾ ਦੀ) ਗੱਲ ਹੈ। ਇਹਨਾਂ ਨੂੰ ਤਾਂ ਪਹਿਲੇ ਸਮਝਣਾ ਹੈ ਨਾ। ਦੂਸਰਾ ਕਿਸੇ ਦਾ ਸ਼ਰੀਰ ਥੋੜੀਹੀ ਲੈਣਗੇ।

ਗੀਤ ਵਿੱਚ ਵੀ ਕਹਿੰਦੇ ਹਨ ਮੈਨੂੰ ਲੈ ਚੱਲੋ ਕਿਉਂਕਿ ਬਾਪ ਅਤੇ ਬਾਪ ਦੇ ਘਰ ਦਾ ਤੇ ਕਿਸੇ ਨੂੰ ਪਤਾ ਨਹੀਂ ਹੈ। ਗਪੌੜੇ ਮਾਰਦੇ ਰਹਿੰਦੇ ਹਨ। ਅਨੇਕ ਮਨੁੱਖਾਂ ਦੀਆਂ ਅਨੇਕ ਮੱਤਾਂ ਹਨ ਇਸਲਈ ਸੂਤ ਮੂੰਝਿਆ ਹੋਇਆ ਹੈ। ਬਾਪ ਦੇਖੋ ਕਿਵੇਂ ਬੈਠੇ ਹੋਏ ਹਨ। ਇਹ ਚਰਨ ਕਿਸਦੇ ਹਨ? (ਸ਼ਿਵਬਾਬਾ ਦੇ) ਉਹ ਤਾਂ ਸਾਡੇ ਹਨ ਨਾ। ਮੈਂ ਲੋਂਨ ਦਿੱਤਾ ਹੈ। ਸ਼ਿਵਬਾਬਾ ਤੇ ਟੈਮਪਰੇਰੀ ਯੂਜ਼ ਕਰਦੇ ਹਨ। ਉਵੇਂ ਇਹ ਚਰਨ ਤੇ ਮੇਰੇ ਹਨ ਨਾ। ਸ਼ਿਵ ਦੇ ਮੰਦਿਰ ਵਿੱਚ ਚਰਨ ਨਹੀਂ ਰੱਖਦੇ ਹਨ। ਚਰਨ ਸ਼੍ਰੀਕ੍ਰਿਸ਼ਨ ਦੇ ਰੱਖਦੇ ਹਨ। ਸ਼ਿਵ ਤੇ ਹੈ ਉੱਚ ਤੋਂ ਉੱਚ, ਤਾਂ ਉਹਨਾਂ ਨੂੰ ਚਰਨ ਕਿਥੋਂ ਤੋਂ ਆਏ। ਹਾਂ ਸ਼ਿਵਬਾਬਾ ਨੇ ਉਧਾਰ ਲਿਆ ਹੈ। ਚਰਨ ਤੇ ਬ੍ਰਹਮਾ ਦੇ ਹੀ ਹਨ। ਮੰਦਿਰਾਂ ਵਿੱਚ ਬੈਲ ਦਿਖਾਉਂਦੇ ਹਨ। ਬੈਲ ਤੇ ਸਵਾਰੀ ਕਿਵੇਂ ਹੋਵੇਗੀ? ਬੈਲ ਤੇ ਸ਼ਿਵਬਾਬਾ ਕਿਵੇਂ ਚੜ੍ਹੇਗਾ? ਸਾਲੀਗ੍ਰਾਮ ਆਤਮਾ ਸਵਾਰੀ ਕਰਦੀ ਹੈ ਤਨ ਤੇ। ਬਾਪ ਕਹਿੰਦੇ ਹਨ ਮੈਂ ਤਾਂ ਤੁਹਾਨੂੰ ਗਿਆਨ ਸੁਣਾਉਂਦਾ ਹਾਂ ਉਹ ਤਾਂ ਪ੍ਰਾਯ ਲੋਪ ਹੋ ਗਿਆ ਹੈ। ਆਟੇ ਵਿੱਚ ਨਮਕ ਮਿਸਲ ਰਹਿ ਗਿਆ ਹੈ। ਉਸਨੂੰ ਕੋਈ ਵੀ ਸਮਝ ਨਹੀਂ ਸਕਦੇ। ਮੈਂ ਹੀ ਆਕੇ ਉਸਦਾ ਸਾਰ ਸਮਝਾਉਂਦਾ ਹਾਂ। ਮੈਂ ਹੀ ਸ਼੍ਰੀਮਤ ਦੇਕੇ ਸ਼੍ਰਿਸਟੀ ਚੱਕਰ ਦਾ ਰਾਜ਼ ਸਮਝਾਇਆ ਸੀ, ਉਹਨਾਂ ਨੇ ਫਿਰ ਦੇਵਤਾਵਾਂ ਨੂੰ ਸਵਦਰਸ਼ਨ ਚਕ੍ਰ ਦਿਖਾ ਦਿੱਤਾ ਹੈ। ਉਹਨਾਂ ਦੇ ਕੋਲ ਤੇ ਗਿਆਨ ਹੈ ਨਹੀਂ। ਇਹ ਹੈ ਸਾਰੀ ਗਿਆਨ ਦੀ ਗੱਲ। ਆਤਮਾ ਨੂੰ ਸ਼੍ਰਿਸਟੀ ਚੱਕਰ ਦੀ ਨਾਲੇਜ਼ ਮਿਲਦੀ ਹੈ ਜਿਸਨਾਲ ਮਾਇਆ ਦਾ ਸਿਰ ਕੱਟਿਆ ਜਾਂਦਾ ਹੈ। ਉਹਨਾਂ ਨੇ ਫਿਰ ਸਵਦਰਸ਼ਨ ਚੱਕਰ ਅਸੁਰਾਂ ਦੇ ਪਿਛਾੜੀ ਫੈਂਕਦੇ ਹੋਏ ਦਿਖਾਉਂਦੇ ਹਨ। ਇਸ ਸਵਦਰਸ਼ਨ ਚਕ੍ਰ ਨਾਲ ਤੁਸੀਂ ਮਾਇਆ ਤੇ ਜਿੱਤ ਪਾਉਂਦੇ ਹੋ। ਕਿੱਥੇ ਦੀ ਗੱਲ ਕਿੱਥੇ ਲੈ ਗਏ ਹਨ। ਤੁਹਾਡੀ ਵਿੱਚ ਵੀ ਕਈ ਵਿਰਲੇ ਇਸ ਗੱਲ ਨੂੰ ਧਾਰਨ ਕਰ ਅਤੇ ਸਮਝਾ ਸਕਦੇ ਹਨ। ਨਾਲੇਜ਼ ਹੈ ਉੱਚੀ। ਉਸ ਵਿੱਚ ਸਮਾਂ ਲੱਗਦਾ ਹੈ। ਪਿਛਾੜੀ ਵਿੱਚ ਤੁਹਾਡੇ ਗਿਆਨ ਅਤੇ ਯੋਗ ਦੀ ਸ਼ਕਤੀ ਰਹਿੰਦੀ ਹੈ। ਇਹ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਉਹਨਾਂ ਦੀ ਬੁੱਧੀ ਵੀ ਨਰਮ ਹੁੰਦੀ ਜਾਂਦੀ ਹੈ। ਤੁਸੀਂ ਵਾਯੂਮੰਡਲ ਨੂੰ ਸ਼ੁੱਧ ਕਰਦੇ ਹੋ। ਕਿੰਨਾ ਇਹ ਗੁਪਤ ਗਿਆਨ ਹੈ। ਲਿਖਿਆ ਹੋਇਆ ਹੈ ਅਜਾਮਿਲ ਵਰਗੇ ਪਾਪੀਆਂ ਦਾ ਉਦਾਰ ਕੀਤਾ ਪਰ ਉਸਦਾ ਅਰਥ ਵੀ ਸਮਝਦੇ ਨਹੀਂ। ਉਹ ਸਮਝਦੇ ਹਨ ਕਿ ਜਯੋਤੀ ਜੋਤ ਵਿੱਚ ਸਮਾ ਗਿਆ। ਸਾਗਰ ਵਿੱਚ ਲੀਨ ਹੋ ਗਿਆ। ਪੰਜ ਪਾਂਡਵ ਹਿਮਾਲੇ ਵਿੱਚ ਗੱਲ ਗਏ। ਪ੍ਰਲਯ ਹੋ ਗਈ। ਇੱਕ ਪਾਸੇ ਦਿਖਾਉਂਦੇ ਹਨ ਉਹ ਰਾਜਯੋਗ ਸਿੱਖੇ ਫਿਰ ਪ੍ਰਲਯ ਦਿਖਾ ਦਿੱਤੀ ਹੈ ਅਤੇ ਫਿਰ ਦਿਖਾਉਂਦੇ ਹਨ ਕਿ ਸ਼੍ਰੀਕ੍ਰਿਸ਼ਨ ਅੰਗੂਠਾ ਚੂਸਦਾ ਪਿੱਪਲ ਦੇ ਪੱਤੇ ਤੇ ਆ ਗਿਆ। ਉਸਦਾ ਵੀ ਅਰਥ ਨਹੀਂ ਸਮਝਦੇ। ਉਹ ਤਾਂ ਗਰਭ ਮਹਿਲ ਵਿੱਚ ਸੀ। ਅੰਗੂਠਾ ਤਾਂ ਬੱਚੇ ਚੂਸਦੇ ਹਨ। ਕਿਥੋਂ ਦੀ ਗੱਲ ਕਿੱਥੇ ਲਗਾ ਦਿੱਤੀ ਹੈ। ਮਨੁੱਖ ਜੋ ਸੁਣਦੇ ਉਹ ਸਤ -ਸਤ ਕਹਿੰਦੇ ਰਹਿੰਦੇ ਹਨ।

ਸਤਿਯੁਗ ਨੂੰ ਕੋਈ ਜਾਣਦੇ ਨਹੀਂ। ਝੂਠ ਉਸਨੂੰ ਕਿਹਾ ਜਾਂਦਾ ਹੈ ਜੋ ਚੀਜ਼ ਹੁੰਦੀ ਹੀ ਨਹੀਂ। ਜਿਵੇਂ ਕਹਿੰਦੇ ਹਨ ਪਰਮਾਤਮਾ ਦਾ ਨਾਮ ਰੂਪ ਹੈ ਨਹੀਂ। ਪਰ ਉਹਨਾਂ ਨੂੰ ਤੇ ਪੂਜਾ ਕਰਦੇ ਰਹਿੰਦੇ ਹਨ। ਤਾਂ ਪਰਮਾਤਮਾ ਹੈ ਅਤਿ ਸੂਕ੍ਸ਼੍ਮ। ਉਹਨਾਂ ਵਰਗੀ ਸੂਕ੍ਸ਼੍ਮ ਚੀਜ਼ ਕੋਈ ਹੈ ਨਹੀਂ। ਇਕਦਮ ਬਿੰਦੀ ਹੈ। ਸੂਕ੍ਸ਼੍ਮ ਹੋਣ ਦੇ ਕਾਰਨ ਕਈ ਨਹੀਂ ਜਾਣਦੇ। ਭਾਵੇਂ ਆਕਾਸ਼ ਨੂੰ ਵੀ ਸੂਕ੍ਸ਼੍ਮ ਕਿਹਾ ਜਾਂਦਾ ਹੈ ਪਰ ਉਹ ਤਾਂ ਪੋਲਾਰ ਹੈ। 5 ਤੱਤਵ ਹਨ। 5 ਤਤਵਾਂ ਦੇ ਸ਼ਰੀਰ ਵਿੱਚ ਆਕੇ ਪ੍ਰਵੇਸ਼ ਕਰਦੇ ਹਨ। ਉਹ ਕਿੰਨੀ ਸੂਕ੍ਸ਼੍ਮ ਚੀਜ਼ ਹੈ। ਇਕਦਮ ਬਿੰਦੀ ਹੈ। ਸਟਾਰ ਕਿੰਨਾ ਛੋਟਾ ਹੁੰਦਾ ਹੈ। ਇੱਥੇ ਪਰਮਾਤਮਾ ਸਟਾਰ ਬਾਜੂ ਵਿੱਚ ਆਕੇ ਬੈਠਣ ਤਾਂ ਹੀ ਤੇ ਬੋਲ ਸਕੇ। ਕਿੰਨੀਆਂ ਸੂਕ੍ਸ਼੍ਮ ਗੱਲਾਂ ਹਨ। ਮੋਟੀ ਬੁੱਧੀ ਵਾਲੇ ਤਾਂ ਜ਼ਰਾ ਵੀ ਨਾ ਸਮਝ ਸਕਣ। ਬਾਪ ਕਿੰਨੀਆਂ ਵਧੀਆ - ਵਧੀਆ ਗੱਲਾਂ ਸਮਝਾਉਂਦੇ ਹਨ। ਡਰਾਮੇ ਅਨੁਸਾਰ ਜੋ ਕਲਪ ਪਹਿਲੇ ਪਾਰ੍ਟ ਵਜਾਇਆ ਹੈ, ਉਹ ਹੀ ਵਜਾਉਂਦੇ ਹਨ। ਬੱਚੇ ਸਮਝਦੇ ਹਨ ਬਾਬਾ ਰੋਜ਼ ਆਕੇ ਨਵੀਆਂ - ਨਵੀਆਂ ਗੱਲਾਂ ਸੁਣਾਉਂਦੇ ਹਨ, ਤਾਂ ਨਵਾਂ ਗਿਆਨ ਹੋਵੇਗਾ ਨਾ। ਤਾਂ ਰੋਜ਼ ਪੜ੍ਹਣਾ ਪਵੇ। ਰੋਜ਼ ਕਈ ਨਹੀਂ ਆਉਂਦੇ ਹਨ ਤਾਂ ਫ੍ਰੇਂਡ ਦੇ ਕੋਲ ਜਾਕੇ ਪੁੱਛਦੇ ਹਨ ਕਿ ਅੱਜ ਕਲਾਸ ਵਿੱਚ ਕੀ ਹੋਇਆ? ਇੱਥੇ ਤੇ ਕਈ ਪੜ੍ਹਣਾ ਹੀ ਛੱਡ ਦਿੰਦੇ ਹਨ। ਬਸ, ਕਹਿ ਦਿੰਦੇ ਹਨ ਅਵਿਨਾਸ਼ੀ ਗਿਆਨ ਰਤਨਾਂ ਦਾ ਵਰਸਾ ਨਹੀਂ ਚਾਹੀਦਾ। ਅਰੇ, ਪੜ੍ਹਣਾ ਛੱਡੋਗੇ ਤਾਂ ਤੁਹਾਡਾ ਕੀ ਹਾਲ ਹੋਵੇਗਾ? ਬਾਪ ਕੋਲੋਂ ਵਰਸਾ ਕੀ ਲਵੋਂਗੇ? ਬਸ, ਤਕਦੀਰ ਵਿੱਚ ਨਹੀਂ ਹੈ। ਇੱਥੇ ਸਥੂਲ ਮਲਕੀਅਤ ਦੀ ਤੇ ਕੋਈ ਗੱਲ ਨਹੀਂਹੈ, ਗਿਆਨ ਦਾ ਖਜ਼ਾਨਾ ਬਾਪ ਕੋਲੋਂ ਮਿਲਦਾ ਹੈ। ਉਹ ਮਲਕੀਅਤ ਆਦਿ ਤੇ ਸਭ ਕੁਝ ਵਿਨਾਸ਼ ਹੋਣਾ ਹੈ, ਉਸਦਾ ਨਸ਼ਾ ਕੋਈ ਰੱਖ ਨਾ ਸਕੇ। ਬਾਪ ਕੋਲੋਂ ਹੀ ਵਰਸਾ ਮਿਲਣਾ ਹੈ। ਤੁਹਾਡੇ ਕੋਲ ਭਾਵੇਂ ਕਰੋੜਾਂ ਦੀ ਮਲਕੀਅਤ ਹੈ, ਉਹ ਵੀ ਮਿੱਟੀ ਵਿੱਚ ਮਿਲ ਜਾਣੀ ਹੈ। ਇਸ ਸਮੇਂ ਦੀ ਹੀ ਸਾਰੀ ਗੱਲ ਹੈ। ਇਹ ਵੀ ਲਿਖਿਆ ਹੋਇਆ ਹੈ ਕਿਸ ਕੀ ਦੱਬੀ ਰਹੇਗੀ ਧੂਲ ਵਿੱਚ, ਕਿਸਦੀ ਜਲਾਏ ਅੱਗ… ਇਸ ਸਮੇਂ ਦੀਆਂ ਗੱਲਾਂ ਪਛਾੜੀ ਵਿੱਚ ਚਲੀਆਂ ਆਉਂਦੀਆਂ ਹਨ। ਵਿਨਾਸ਼ ਤੇ ਹੁਣੇ ਹੀ ਹੋਣਾ ਹੈ। ਵਿਨਾਸ਼ ਦੇ ਬਾਅਦ ਫਿਰ ਹੈ ਸਥਾਪਨਾ। ਹੁਣ ਉਹ ਸਥਾਪਨਾ ਕਰ ਰਹੇ ਹਨ। ਉਹ ਹੈ ਆਪਣੀ ਰਾਜਧਾਨੀ। ਤੁਸੀਂ ਦੂਸਰਿਆਂ ਦੇ ਲਈ ਨਹੀਂ ਕਰਦੇ ਹੋ, ਜੋ ਕੁਝ ਕਰੋਂਗੇ ਉਹ ਆਪਣੇ ਲਈ। ਜੋ ਸ਼੍ਰੀਮਤ ਤੇ ਚੱਲੇਗਾ ਉਹ ਮਾਲਿਕ ਬਣੇਗਾ। ਤੁਸੀਂ ਤੇ ਨਵੇਂ ਵਿਸ਼ਵ ਦੇ ਨਵੇਂ ਭਾਰਤ ਦੇ ਮਾਲਿਕ ਬਣਦੇ ਹੋ। ਨਵੇਂ ਵਿਸ਼ਵ ਦੇ ਮਤਲਬ ਸਤਿਯੁਗ ਵਿੱਚ ਤੁਸੀਂ ਮਾਲਿਕ ਸੀ। ਹੁਣ ਇਹ ਪੁਰਾਣਾ ਯੁਗ ਹੈ ਫਿਰ ਤੁਹਾਨੂੰ ਪੁਰਸ਼ਾਰਥ ਕਰਾਇਆ ਜਾਂਦਾ ਹੈ ਨਵੀਂ ਦੁਨੀਆਂ ਦੇ ਲਈ। ਕਿੰਨੀਆਂ ਵਧੀਆ - ਵਧੀਆ ਗੱਲਾਂ ਸਮਝਣ ਦੀਆਂ ਹਨ। ਆਤਮਾ ਅਤੇ ਪਰਮਾਤਮਾ ਦਾ ਗਿਆਨ, ਸੇਲ੍ਫ਼ ਰਿਅਲਾਇਜੇਸ਼ਨ। ਸੇਲ੍ਫ਼ ਦਾ ਫ਼ਾਦਰ ਕੌਣ ਹੈ? ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਤੁਸੀਂ ਆਤਮਾਵਾਂ ਨੂੰ ਸਿਖਾਉਂਣ। ਹੁਣ ਫ਼ਾਦਰ ਨੂੰ ਰਿਅਲਾਇਜ ਕੀਤਾ ਹੈ ਫ਼ਾਦਰ ਦਵਾਰਾ। ਬਾਪ ਸਮਝਾਉਂਦੇ ਹਨ ਤੁਸੀਂ ਮੇਰੇ ਸਿੱਕੀਲਧੇ ਬੱਚੇ ਹੋ। ਕਲਪ ਦੇ ਬਾਅਦ ਫਿਰ ਤੋਂ ਆਕੇ ਮਿਲੇ ਹੋ ਵਰਸਾ ਲੈਣ ਲਈ। ਤਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ ਨਾ। ਨਹੀਂ ਤਾਂ ਬਹੁਤ ਪਛਤਾਉਣਾ ਹੋਵੇਗਾ, ਬਹੁਤ ਸਜ਼ਾ ਖਾਣੀ ਪਵੇਗੀ। ਜੋ ਬੱਚੇ ਬਣਕੇ ਅਤੇ ਫਿਰ ਕੁਕਰਮ ਕਰਦੇ ਹਨ, ਉਹਨਾਂ ਦੀ ਤਾਂ ਗੱਲ ਹੀ ਨਾ ਪੁੱਛੋ। ਡਰਾਮੇ ਵਿੱਚ ਦੇਖੋ ਬਾਬਾ ਦਾ ਕਿੰਨਾ ਪਾਰ੍ਟ ਹੈ। ਸਭ ਕੁਝ ਦੇ ਦਿੱਤਾ। ਬਾਬਾ ਫਿਰ ਕਹਿੰਦੇ ਹਨ ਭਵਿੱਖ 21 ਜਨਮਾਂ ਦੇ ਲਈ ਰਿਟਰਨ ਦਵਾਂਗਾ। ਅੱਗੇ ਤੁਸੀਂ ਇਨਡਾਇਰੈਕਟ ਦਿੰਦੇ ਸੀ ਤਾਂ ਭਵਿੱਖ ਵਿੱਚ ਇੱਕ ਜਨਮ ਦੇ ਲਈ ਦਿੰਦਾ ਸੀ। ਹੁਣ ਡਾਇਰੈਕਟ ਦਿੰਦੇ ਹੋ ਤਾਂ ਭਵਿੱਖ 21 ਜਨਮਾਂ ਦੇ ਲਈ ਇੰਨਸ਼ੋਅਰ ਕਰ ਦਿੰਦਾ ਹਾਂ, ਡਾਇਰੈਕਟ, ਇੰਨਡਾਇਰੈਕਟ ਵਿੱਚ ਕਿੰਨਾ ਫ਼ਰਕ ਹੈ। ਉਹ ਦਵਾਪਰ - ਕਲਿਯੁਗ ਦੇ ਲਈ ਇੰਨਸ਼ੋਅਰ ਕਰਦੇ ਹਨ ਈਸ਼ਵਰ ਨੂੰ। ਤੁਸੀਂ ਸਤਿਯੁਗ -ਤ੍ਰੇਤਾ ਦੇ ਲਈ ਇੰਨਸ਼ੋਅਰ ਕਰਦੇ ਹੋ। ਡਾਇਰੈਕਟ ਹੋਣ ਦੇ ਕਾਰਨ 21 ਜਨਮਾਂ ਦੇ ਲਈ ਮਿਲਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਨੰਬਰਵਾਰ ਪੁਰਸ਼ਾਰਥ ਅਨੁਸਾਰ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਵਿਨਾਸ਼ੀ ਬਾਪ ਕੋਲੋਂ ਅਵਿਨਾਸ਼ੀ ਗਿਆਨ ਰਤਨਾਂ ਦਾ ਖਜ਼ਾਨਾ ਲੈ ਤਕਦੀਰਵਾਂਨ ਬਣਨਾ ਹੈ। ਨਵਾਂ ਗਿਆਨ, ਨਵੀਂ ਪੜ੍ਹਾਈ ਰੋਜ਼ ਪੜ੍ਹਣੀ ਹੈ। ਵਾਯੂਮੰਡਲ ਨੂੰ ਸ਼ੁੱਧ ਬਣਾਉਣ ਦੀ ਸੇਵਾ ਕਰਨੀ ਹੈ।

2. ਭਵਿੱਖ 21 ਜਨਮਾਂ ਦੇ ਲਈ ਆਪਣਾ ਸਭ ਕੁਝ ਇੰਨਸ਼ੋਅਰ ਕਰ ਦੇਣਾ ਹੈ । ਬਾਪ ਦਾ ਬਣਨ ਤੋਂ ਬਾਅਦ ਕੋਈ ਵੀ ਕੁਕਰਮ ਨਹੀਂ ਕਰਨਾ ਹੈ।

ਵਰਦਾਨ:-
ਸਵਉੱਨਤੀ ਦਾ ਅਸਲ ਚਸ਼ਮਾ ਪਾ ਐਗਜੈਮਲ ਬਣਨ ਵਾਲੇ ਅਲਬੇਲੇਪਨ ਤੋਂ ਮੁਕਤ ਭਵ

ਜੋ ਬੱਚੇ ਖੁਦ ਨੂੰ ਸਿਰਫ਼ ਵਿਸ਼ਾਲ ਦਿਮਾਗ਼ ਦੀ ਨਜ਼ਰ ਨਾਲ ਚੈਕ ਕਰਦੇ ਹਨ, ਉਹਨਾਂ ਦਾ ਚਸ਼ਮਾ ਅਲਬੇਲੇਪਨ ਦਾ ਹੁੰਦਾ ਹੈ, ਉਹਨਾਂ ਨੂੰ ਇਹ ਦਿਖਾਈ ਦਿੰਦਾ ਹੈ ਕਿ ਜਿੰਨਾਂ ਵੀ ਕੀਤਾ ਹੈ ਓਨਾ ਬਹੁਤ ਕੀਤਾ ਹੈ। ਮੈਂ ਇਹਨਾਂ - ਇਹਨਾਂ ਆਤਮਾਵਾਂ ਨਾਲੋਂ ਵਧੀਆ ਹਾਂ, ਥੋੜੀ ਬਹੁਤ ਕਮੀ ਤਾਂ ਨਾਮੀਗ੍ਰਾਮੀ ਵਿੱਚ ਵੀ ਹੈ। ਪਰ ਜੋ ਸੱਚੀ ਦਿਲ ਨਾਲ ਖੁਦ ਨੂੰ ਚੈਕ ਕਰਦੇ ਹਨ ਉਹਨਾਂ ਦਾ ਚਸ਼ਮਾ ਠੀਕ ਸਵਉੱਨਤੀ ਦਾ ਹੋਣ ਦੇ ਕਾਰਣ ਬਾਪ ਅਤੇ ਖੁਦ ਨੂੰ ਹੀ ਦੇਖਦੇ, ਦੂਸਰਾ, ਤੀਸਰਾ ਕੀ ਕਰਦਾ- ਇਹ ਨਹੀਂ ਦੇਖਦੇ। ਮੈਨੂੰ ਬਦਲਣਾ ਹੈ ਬਸ ਇਸੀ ਧੁਨ ਵਿੱਚ ਰਹਿੰਦੇ ਹਨ, ਉਹ ਦੂਸਰਿਆਂ ਦੇ ਲਈ ਐਗਜੇਂਪਲ ਬਣ ਜਾਂਦੇ ਹਨ।

ਸਲੋਗਨ:-
ਹੱਦਾਂ ਨੂੰ ਸਰਵ ਵੰਸ਼ ਸਹਿਤ ਸਮਾਪਤ ਕਰ ਦਵੋ ਤਾਂ ਬੇਹੱਦ ਦੀ ਬਾਦਸ਼ਾਹੀ ਦਾ ਨਸ਼ਾ ਰਹੇਗਾ।