04.01.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਕਦਮ - ਕਦਮ ਬਾਪ ਦੀ ਸ਼੍ਰੀਮਤ ਤੇ ਚਲਦੇ ਰਹੋ, ਇੱਕ ਬਾਪ ਕੋਲੋਂ ਹੀ ਸੁਣੋ ਤਾਂ ਮਾਇਆ ਦਾ ਵਾਰ ਨਹੀਂ ਹੋਵੇਗਾ"

ਪ੍ਰਸ਼ਨ:-
ਉੱਚ ਪਦਵੀ ਪ੍ਰਾਪਤ ਕਰਨ ਦਾ ਅਧਾਰ ਕੀ ਹੈ?

ਉੱਤਰ:-
ਉੱਚ ਪਦਵੀ ਪ੍ਰਾਪਤ ਕਰਨ ਦੇ ਲਈ ਬਾਪ ਦੇ ਹਰ ਡਾਇਰੈਕਸ਼ਨ ਤੇ ਚੱਲਦੇ ਰਹੋ। ਬਾਪ ਦਾ ਡਾਇਰੈਕਸ਼ਨ ਮਿਲਿਆ ਅਤੇ ਬੱਚਿਆਂ ਨੇ ਮੰਨਿਆ। ਦੂਸਰਾ ਕੋਈ ਸੰਕਲਪ ਤੱਕ ਨਾ ਆਵੇ। 2. ਇਸ ਰੂਹਾਨੀ ਸਰਵਿਸ ਵਿੱਚ ਲੱਗ ਜਾਓ। ਤੁਹਾਨੂੰ ਹੋਰ ਕਿਸੇ ਦੀ ਵੀ ਯਾਦ ਨਹੀਂ ਆਉਣੀ ਚਾਹੀਦੀ ਹੈ। ਆਪ ਮਰੇ ਮਰ ਗਈ ਦੁਨੀਆਂ ਤਾਂ ਉੱਚੀ ਪਦਵੀ ਮਿਲ ਸਕਦੀ ਹੈ।

ਗੀਤ:-
ਤੁਮਹੇ ਪਾਕੇ ਹਮਨੇ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਉਹ ਹੈ ਭਗਤੀ ਮਾਰਗ ਦਾ ਗਾਇਆ ਹੋਇਆ। ਇਸ ਸਮੇਂ ਬਾਪ ਇਸ ਦਾ ਤੱਤ ਸਮਝਾਉਂਦੇ ਹਨ। ਬੱਚੇ ਵੀ ਸਮਝਦੇ ਹਨ - ਹੁਣ ਅਸੀਂ ਬਾਪ ਕੋਲੋਂ ਬੇਹੱਦ ਦਾ ਵਰਸਾ ਪਾ ਰਹੇ ਹਾਂ। ਉਹ ਰਾਜ ਸਾਡਾ ਕੋਈ ਖੋਹ ਨਾ ਸਕੇ। ਭਾਰਤ ਦਾ ਰਾਜ ਬਹੁਤਿਆਂ ਨੇ ਖੋਇਆ ਹੈ ਨਾ। ਮੁਸਲਮਾਨਾਂ ਨੇ ਖੋਇਆ, ਅੰਗਰੇਜਾਂ ਨੇ ਖੋਇਆ। ਅਸਲ ਵਿੱਚ ਤਾਂ ਪਹਿਲਾਂ ਰਾਵਨ ਨੇ ਖੋਇਆ ਹੈ, ਆਸੁਰੀ ਮੱਤ ਤੇ। ਇਹ ਜੋ ਬਾਂਦਰ ਦਾ ਚਿੱਤਰ ਬਣਾਉਂਦੇ ਹਨ - ਹੀਅਰ ਨੋ ਏਵਿਲ, ਸੀ ਨੌ ਏਵਿਲ... ਇਸ ਦਾ ਵੀ ਕੋਈ ਭੇਦ ਹੋਵੇਗਾ ਨਾ। ਬਾਪ ਸਮਝਾਉਂਦੇ ਹਨ ਇੱਕ ਪਾਸੇ ਹੈ ਰਾਵਨ ਦੀ ਆਸੁਰੀ ਸੰਪਰਦਾਇ, ਜਿਹੜੇ ਬਾਪ ਨੂੰ ਨਹੀਂ ਜਾਣਦੇ ਹਨ। ਦੂਸਰੇ ਪਾਸੇ ਹੋ ਤੁਸੀਂ ਬੱਚੇ। ਤੁਸੀਂ ਵੀ ਪਹਿਲਾਂ ਨਹੀਂ ਜਾਣਦੇ ਸੀ। ਬਾਪ ਇਹਨਾਂ ਲਈ ਵੀ ਸੁਣਾਉਂਦੇ ਹਨ ਕਿ ਇਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ, ਇਹਨਾ ਦਾ ਹੈ ਇਹ ਬਹੁਤ ਜਨਮਾਂ ਦੇ ਅੰਤ ਦਾ ਜਨਮ। ਇਹ ਪਹਿਲਾਂ ਪਾਵਨ ਸੀ, ਹੁਣ ਪਤਿਤ ਬਣੇ ਹਨ। ਇਹਨਾਂ ਨੂੰ ਮੈਂ ਜਾਣਦਾ ਹਾਂ। ਹੁਣ ਤੁਸੀਂ ਹੋਰ ਕਿਸੇ ਦੀ ਨਾ ਸੁਣੋ। ਬਾਪ ਕਹਿੰਦੇ ਹਨ, ਮੈਂ ਤੁਸੀਂ ਬੱਚਿਆਂ ਨਾਲ ਗੱਲ ਕਰਦਾ ਹਾਂ। ਹਾਂ, ਕਦੀ ਕੋਈ ਦੋਸਤ ਜਾਂ ਰਿਸ਼ਤੇਦਾਰਾਂ ਨੂੰ ਲੈ ਆਉਂਦੇ ਹਨ ਤਾਂ ਥੋੜੀ ਗੱਲ ਕਰ ਸਕਦਾ ਹਾਂ। ਪਹਿਲੀ ਗੱਲ ਤਾਂ ਹੈ ਪਵਿੱਤਰ ਬਣਨਾ ਹੈ ਤਾਂ ਹੀ ਬੁੱਧੀ ਦੇ ਵਿੱਚ ਧਾਰਨਾ ਹੋਵੇਗੀ। ਇੱਥੇ ਦੇ ਕਾਇਦੇ ਬਹੁਤ ਕੜੇ ਹਨ। ਅੱਗੇ ਕਹਿੰਦੇ ਸਨ 7 ਰੋਜ਼ ਭੱਠੀ ਵਿੱਚ ਰਹਿਣਾ ਹੈ, ਹੋਰ ਕਿਸੇ ਦੀ ਵੀ ਯਾਦ ਨਾ ਆਏ, ਨਾ ਖ਼ਤ ਆਦਿ ਲਿਖਣਾ ਹੈ। ਰਹੋ ਭਾਵੇਂ ਕਿੱਥੇ ਵੀ। ਪਰ ਸਾਰਾ ਦਿਨ ਭੱਠੀ ਵਿੱਚ ਰਹਿਣਾ ਪਵੇ। ਹੁਣ ਤੁਸੀਂ ਭੱਠੀ ਵਿੱਚ ਪੈ ਕੇ ਫ਼ਿਰ ਬਾਹਰ ਨਿਕਲਦੇ ਹੋ। ਕੋਈ ਤਾਂ ਅਸ਼ਚਰਿਆਵਤ ਸੁਨੰਤੀ, ਕਥੰਤੀ, ਓਹੋ ਮਾਇਆ ਫਿਰ ਭਗੰਤੀ ਹੋ ਗਏ। ਇਹ ਹੈ ਬਹੁਤ ਭਾਰੀ ਮੰਜ਼ਿਲ। ਬਾਪ ਦਾ ਕਹਿਣਾ ਨਹੀਂ ਮੰਨਦੇ। ਬਾਪ ਕਹਿੰਦੇ ਹਨ ਤੁਸੀਂ ਵਾਨਪ੍ਰਸਤੀ ਹੋ। ਤੁਸੀਂ ਕਿਉਂ ਮੁਫ਼ਤ ਵਿੱਚ ਫ਼ਸ ਗਏ ਹੋ। ਤੁਸੀਂ ਤਾਂ ਇਸ ਰੂਹਾਨੀ ਸਰਵਿਸ ਵਿੱਚ ਲੱਗ ਜਾਓ। ਤੁਹਾਨੂੰ ਹੋਰ ਕਿਸੇ ਦੀ ਯਾਦ ਨਹੀਂ ਆਉਣੀ ਚਾਹੀਦੀ ਹੈ। ਆਪ ਮੂਏ ਮਰ ਗਈ ਦੁਨੀਆਂ ਤਾਂ ਹੀ ਉੱਚ ਪਦਵੀ ਮਿਲ ਸਕਦੀ ਹੈ। ਤੁਹਾਡਾ ਪੁਰਸ਼ਾਰਥ ਹੀ ਹੈ - ਨਰ ਤੋਂ ਨਾਰਾਇਣ ਬਣਨ ਦਾ। ਕਦਮ - ਕਦਮ ਬਾਪ ਦੀ ਡਾਇਰੈਕਸ਼ਨ ਤੇ ਚੱਲਣਾ ਹੈ। ਪਰ ਇਸ ਵਿੱਚ ਵੀ ਹਿੰਮਤ ਚਾਹੀਦੀ ਹੈ। ਸਿਰਫ ਕਹਿਣ ਦੀ ਗੱਲ ਨਹੀਂ ਹੈ। ਮੋਹ ਦੀ ਰਗ ਘੱਟ ਨਹੀਂ ਹੈ, ਨਸ਼ਟੋਮੋਹਾ ਹੋਣਾ ਹੈ। ਮੇਰਾ ਤੇ ਇੱਕ ਸ਼ਿਵਬਾਬਾ ਦੂਸਰਾ ਨਾ ਕੋਈ। ਅਸੀਂ ਤਾਂ ਬਾਬਾ ਦੀ ਸ਼ਰਨ ਲੈਂਦੇ ਹਾਂ। - ਅਸੀਂ ਵਿਸ਼ ਕਦੀ ਨਹੀਂ ਦੇਵਾਂਗੇ। ਤੁਸੀਂ ਭਗਵਾਨ ਦੇ ਵੱਲ ਆਉਂਦੇ ਹੋ ਤਾਂ ਮਾਇਆ ਵੀ ਤੁਹਾਨੂੰ ਛੱਡੇਗੀ ਨਹੀਂ, ਖੂਬ ਪਛਾੜੇਗੀ। ਜਿਸ ਤਰ੍ਹਾਂ ਵੈਦ ਲੋਕੀ ਕਹਿੰਦੇ ਹਨ - ਇਸ ਦਵਾਈ ਨਾਲ ਪਹਿਲਾਂ ਸਾਰੀ ਬਿਮਾਰੀ ਬਾਹਰ ਨਿਕਲੇਗੀ। ਡਰਨਾ ਨਹੀਂ। ਇਹ ਵੀ ਇੰਝ ਹੈ। ਮਾਇਆ ਖੂਬ ਸਤਾਏਗੀ, ਵਾਨਪ੍ਰਸਥ ਅਵਸਤਾ ਵਿੱਚ ਵਿਕਾਰ ਦੇ ਸੰਕਲਪ ਲੈ ਆਏਗੀ। ਮੋਹ ਪੈਦਾ ਹੋ ਜਾਏਗਾ। ਬਾਬਾ ਪਹਿਲਾ ਤੋਂ ਹੀ ਦੱਸ ਦਿੰਦੇ ਹਨ ਕਿ ਇਹ ਸਭ ਹੋਵੇਗਾ। ਜਦੋਂ ਤੱਕ ਜਿਓਂਗੇ ਮਾਇਆ ਦੀ ਬਾਕਸਿੰਗ ਚੱਲਦੀ ਰਹੇਗੀ। ਮਾਇਆ ਵੀ ਪਹਿਲਵਾਨ ਬਣਕੇ ਤੁਹਾਨੂੰ ਛੱਡੇਗੀ ਨਹੀਂ। ਇਹ ਡਰਾਮਾ ਵਿੱਚ ਨੂੰਧਿਆ ਹੋਇਆ ਹੈ। ਮੈਂ ਥੋੜੀ ਮਾਇਆ ਨੂੰ ਕਹਾਂਗਾ ਕਿ ਵਿਕਲਪ ਨਾ ਲਿਆਵੇ। ਬਹੁਤ ਲਿਖਦੇ ਹਨ ਬਾਬਾ ਕਿਰਪਾ ਕਰੋ। ਮੈਂ ਥੋੜੀ ਕਿਸੇ ਤੇ ਕਿਰਪਾ ਕਰਾਂਗਾ। ਇੱਥੇ ਤਾਂ ਤੁਹਾਨੂੰ ਸ਼੍ਰੀਮਤ ਤੇ ਚੱਲਣਾ ਹੈ। ਕਿਰਪਾ ਕਰਾਂਗਾ ਤਾ ਸਾਰੇ ਮਹਾਰਾਜਾ ਬਣ ਜਾਣਗੇ। ਡਰਾਮਾ ਵਿੱਚ ਵੀ ਹੈ ਨਾ। ਸਾਰੇ ਧਰਮ ਵਾਲੇ ਆਉਂਦੇ ਹਨ। ਜੋ ਹੋਰ - ਹੋਰ ਧਰਮ ਵਿੱਚ ਟਰਾਂਸਫਰ ਹੋ ਗਏ ਹਨ ਉਹ ਨਿਕਲ ਆਉਣਗੇ। ਇਹ ਸੈਪਲਿੰਗ ਲੱਗਦਾ ਹੈ, ਇਸ ਵਿੱਚ ਬੜੀ ਮਿਹਨਤ ਹੈ। ਨਵੇਂ ਜੋ ਆਉਂਦੇ ਹਨ ਤਾਂ ਸਿਰਫ ਕਹਿਣਾ ਹੈ ਬਾਪ ਨੂੰ ਯਾਦ ਕਰੋ। ਸ਼ਿਵ ਭਗਵਾਨੁਵਾਚ। ਕ੍ਰਿਸ਼ਨ ਕੋਈ ਭਗਵਾਨ ਨਹੀਂ ਹੈ। ਉਹ ਤਾਂ 84 ਜਨਮਾਂ ਵਿੱਚ ਆਉਂਦੇ ਹਨ। ਅਨੇਕ ਮੱਤ, ਅਨੇਕ ਗੱਲਾਂ ਹਨ। ਇਹ ਬੁੱਧੀ ਵਿੱਚ ਪੂਰਾ ਧਾਰਣ ਕਰਨਾ ਹੈ। ਅਸੀਂ ਪਤਿਤ ਸੀ। ਹੁਣ ਬਾਪ ਕਹਿੰਦੇ ਹਨ ਤੁਸੀਂ ਪਾਵਨ ਕਿਵੇਂ ਬਣੋ। ਕਲਪ ਪਹਿਲਾ ਵੀ ਕਿਹਾ ਸੀ - ਮਾਮੇਕਮ ਯਾਦ ਕਰੋ। ਆਪਣੇ ਨੂੰ ਆਤਮਾ ਸਮਝ ਦੇਹ ਦੇ ਸਾਰੇ ਧਰਮ ਛੱਡ ਜਿਉਂਦੇ ਜੀ ਮਰੋ। ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਮੈਂ ਸਭ ਦੀ ਸਦਗਤੀ ਕਰਨ ਆਇਆ ਹਾਂ। ਭਾਰਤਵਾਸੀ ਵੀ ਉੱਚ ਬਣਦੇ ਹਨ ਫਿਰ 84 ਜਨਮ ਲੈ ਥੱਲੇ ਉੱਤਰਦੇ ਹਨ। ਬੋਲੋ, ਤੁਸੀਂ ਭਾਰਤਵਾਸੀ ਹੀ ਇਨ੍ਹਾਂ ਦੇਵੀ - ਦੇਵਤਾਵਾਂ ਦੀ ਪੂਜਾ ਕਰਦੇ ਹੋ। ਇਹ ਕੌਣ ਹਨ? ਇਹ ਸਵਰਗ ਦੇ ਮਾਲਿਕ ਸਨ ਨਾ। ਹੁਣ ਕਿੱਥੇ ਹਨ? 84 ਜਨਮ ਕੌਣ ਲੈਂਦੇ ਹਨ? ਸਤਿਯੁਗ ਵਿੱਚ ਇਹ ਦੇਵੀ - ਦੇਵਤਾ ਸੀ। ਹੁਣ ਫਿਰ ਇਸ ਮਹਾਭਾਰਤ ਦੀ ਲੜਾਈ ਨਾਲ ਸਾਰਿਆਂ ਦਾ ਵਿਨਾਸ਼ ਹੋਣਾ ਹੈ। ਹੁਣ ਸਾਰੇ ਪਤਿਤ ਤਮੋਪ੍ਰਧਾਨ ਹਨ। ਮੈਂ ਵੀ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਕੇ ਪ੍ਰਵੇਸ਼ ਕਰਦਾ ਹਾਂ। ਇਹ ਪੂਰਾ ਭਗਤ ਸੀ। ਨਾਰਾਇਣ ਦੀ ਪੂਜਾ ਕਰਦਾ ਸੀ। ਇਹਨਾਂ ਵਿੱਚ ਹੀ ਪ੍ਰਵੇਸ਼ ਕਰਕੇ ਫ਼ਿਰ ਇਨ੍ਹਾਂ ਨੂੰ ਨਾਰਾਇਣ ਬਣਾਉਂਦਾ ਹਾਂ। ਹੁਣ ਤੁਹਾਨੂੰ ਵੀ ਪੁਰਸ਼ਾਰਥ ਕਰਨਾ ਹੈ। ਇਹ ਡੀ. ਟੀ. ਰਾਜਧਾਨੀ ਸਥਾਪਨ ਹੋ ਰਹੀ ਹੈ। ਮਾਲਾ ਬਣਦੀ ਹੈ ਨਾ। ਉੱਪਰ ਹੈ ਨਿਰਾਕਾਰ ਫੁੱਲ, ਫਿਰ ਮੇਰੂ ਯੁਗਲ। ਸ਼ਿਵਬਾਬਾ ਦੇ ਥੱਲੇ ਇੱਕਦਮ ਇਹ ਖੜੇ ਹਨ। ਜਗਤਪਿਤਾ ਬ੍ਰਹਮਾ ਅਤੇ ਜਗਤ ਅੰਬਾ ਸਰਸਵਤੀ। ਹੁਣ ਤੁਸੀਂ ਇਸ ਪੁਰਸ਼ਾਰਥ ਨਾਲ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹੋ। ਪ੍ਰਜਾ ਵੀ ਤੇ ਕਹਿੰਦੀ ਹੈ ਨਾ - ਭਾਰਤ ਸਾਡਾ ਹੈ। ਤੁਸੀਂ ਵੀ ਸਮਝਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਹਾਂ। ਅਸੀਂ ਰਜਾਈ ਕਰਾਂਗੇ, ਹੋਰ ਕੋਈ ਧਰਮ ਹੋਏਗਾ ਹੀ ਨਹੀਂ। ਇੰਝ ਨਹੀਂ ਕਹਾਂਗੇ - ਇਹ ਸਾਡੀ ਰਜਾਈ ਹੈ, ਹੋਰ ਕੋਈ ਰਜਾਈ ਹੈ ਨਹੀਂ। ਇੱਥੇ ਬਹੁਤ ਹਨ ਤੇ ਸਾਡਾ ਤੁਹਾਡਾ ਚੱਲਦਾ ਹੈ। ਉੱਥੇ ਇਹ ਗੱਲਾਂ ਹੀ ਨਹੀਂ। ਤੇ ਹੁਣ ਬਾਪ ਸਮਝਾਉਂਦੇ ਹਨ - ਬੱਚੇ ਹੋਰ ਸਾਰੀਆਂ ਗੱਲਾਂ ਛੱਡ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਇੰਝ ਨਹੀਂ ਕੋਈ ਸਾਹਮਣੇ ਬੈਠ ਨਿਸ਼ਠਾ (ਯੋਗ) ਕਰਾਏ, ਦ੍ਰਿਸ਼ਟੀ ਦੇਵੇ। ਬਾਪ ਤਾਂ ਕਹਿੰਦੇ ਹਨ ਚੱਲਦੇ - ਫਿਰਦੇ ਬਾਪ ਨੂੰ ਯਾਦ ਕਰਨਾ ਹੈ। ਆਪਣਾ ਚਾਰਟ ਰੱਖੋ - ਸਾਰੇ ਦਿਨ ਵਿੱਚ ਕਿੰਨਾ ਯਾਦ ਕੀਤਾ? ਸਵੇਰੇ ਉੱਠ ਕਿੰਨਾ ਸਮਾਂ ਬਾਪ ਨਾਲ ਗੱਲਾਂ ਕੀਤੀਆਂ? ਅੱਜ ਬਾਬਾ ਦੀ ਯਾਦ ਵਿੱਚ ਬੈਠੇ? ਇੰਜ - ਇੰਜ ਆਪਣੇ ਤੇ ਮਿਹਨਤ ਕਰਨੀ ਹੈ। ਨਾਲੇਜ਼ ਤੇ ਬੁੱਧੀ ਵਿੱਚ ਹੈ ਫਿਰ ਹੋਰਾਂ ਨੂੰ ਵੀ ਸਮਝਾਉਣਾ ਹੈ। ਇਹ ਕਿਸਦੀ ਬੁੱਧੀ ਵਿੱਚ ਨਹੀਂ ਆਉਂਦਾ ਕਿ ਕਾਮ ਮਹਾਸ਼ਤ੍ਰੁ ਹੈ। 2 - 4 ਦਿਨ ਰਹਿਕੇ ਫਿਰ ਮਾਇਆ ਦਾ ਥੱਪੜ ਪੈਣ ਨਾਲ ਡਿੱਗ ਪੈਂਦੇ ਹਨ। ਫਿਰ ਲਿਖਦੇ ਹਨ ਬਾਬਾ ਅਸੀਂ ਕਾਲਾ ਮੂੰਹ ਕਰ ਲਿਆ। ਬਾਬਾ ਲਿਖ ਦਿੰਦੇ ਹਨ ਕਾਲੇ ਮੂੰਹ ਕਰਨ ਵਾਲੇ ਨੂੰ 12 ਮਹੀਨੇ ਇੱਥੇ ਆਉਣ ਦੀ ਲੋੜ ਨਹੀਂ ਹੈ। ਤੁਸੀਂ ਬਾਪ ਨਾਲ ਪ੍ਰਤਿਗਿਆ ਕਰ ਫਿਰ ਵਿਕਾਰ ਵਿੱਚ ਡਿੱਗੇ, ਮੇਰੇ ਕੋਲ ਕਦੀ ਨਹੀਂ ਆਉਣਾ। ਵੱਡੀ ਮੰਜਿਲ ਹੈ। ਬਾਪ ਆਏ ਹੀ ਹਨ ਪਤਿਤ ਤੋਂ ਪਾਵਨ ਬਣਾਉਣ। ਬਹੁਤ ਬੱਚੇ ਵਿਆਹ ਕਰ ਪਵਿੱਤਰ ਰਹਿੰਦੇ ਹਨ। ਹਾਂ, ਕਿਸੇ ਬੱਚੀ ਨੂੰ ਮਾਰ ਪੈਂਦੀ ਹੈ ਤਾਂ ਉਹਨਾਂ ਨੂੰ ਬਚਾਉਣ ਲਈ ਗੰਧਰਵੀ ਵਿਆਹ ਕਰ ਪਵਿੱਤਰ ਰਹਿੰਦੇ ਹਨ। ਉਹਨਾਂ ਨੂੰ ਕਿਸੇ - ਕਿਸੇ ਨੂੰ ਤਾਂ ਮਾਇਆ ਨੱਕ ਨਾਲ ਫੜ ਲੈਂਦੀ ਹੈ। ਹਾਰ ਖਾ ਲੈਂਦੇ ਹਨ। ਇਸਤਰੀਆਂ ਵੀ ਬਹੁਤ ਹਾਰ ਖਾ ਲੈਂਦੀਆਂ ਹਨ। ਬਾਪ ਕਹਿੰਦੇ ਹਨ ਤੁਸੀਂ ਤਾਂ ਸਰੂਪਨਖਾ ਹੋ, ਉਹ ਸਭ ਨਾਮ ਇਸ ਸਮੇਂ ਦੇ ਹੀ ਹਨ। ਇੱਥੇ ਤਾਂ ਬਾਬਾ ਕੋਈ ਵਿਕਾਰੀ ਨੂੰ ਬੈਠਣ ਵੀ ਨਾ ਦੇਣ। ਕਦਮ - ਕਦਮ ਤੇ ਬਾਪ ਤੋਂ ਸਲਾਹ ਲੈਣੀ ਪਵੇ। ਸਰੈਂਡਰ ਹੋ ਜਾਣ ਤਾਂ ਫਿਰ ਬਾਪ ਕਹਿਣਗੇ ਹੁਣ ਟ੍ਰਸਟੀ ਬਣੋ। ਸਲਾਹ ਤੇ ਚੱਲਦੇ ਰਹੋ। ਪੋਤਾਮੇਲ ਦੱਸਣਗੇ ਤੱਦ ਤਾਂ ਰਾਏ ਦੇਣਗੇ। ਇਹ ਬੜੀਆਂ ਸਮਝਣ ਦੀਆ ਗੱਲਾਂ ਹਨ। ਤੁਸੀਂ ਭਾਵੇਂ ਭੋਗ ਲਗਾਓ ਪਰ ਮੈਂ ਖਾਦਾਂ ਨਹੀਂ ਹਾਂ। ਮੈਂ ਤਾਂ ਦਾਤਾ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਰਾਤ ਦੀ ਕਲਾਸ 15 - 6 - 68

ਪਾਸਟ ਜੋ ਹੋ ਗਿਆ ਉਸ ਨੂੰ ਰਿਵਾਇਜ ਕਰਨ ਨਾਲ ਜਿਨ੍ਹਾਂ ਦੀ ਕਮਜ਼ੋਰ ਦਿਲ ਹੈ ਉਨ੍ਹਾਂ ਦੇ ਦਿਲ ਦੀ ਕਮਜ਼ੋਰੀ ਵੀ ਰਿਵਾਇਜ਼ ਹੁੰਦੀ ਜਾਏਗੀ ਇਸਲਈ ਬੱਚਿਆਂ ਨੂੰ ਡਰਾਮਾ ਦੇ ਪੱਟੇ ਤੇ ਠਹਰਾਇਆ ਗਿਆ ਹੈ। ਮੁੱਖ ਫਾਇਦਾ ਹੈ ਯਾਦ ਵਿੱਚ। ਯਾਦ ਨਾਲ ਉਮਰ ਵੱਡੀ ਹੁੰਦੀ ਹੈ। ਡਰਾਮਾ ਨੂੰ ਬੱਚੇ ਸਮਝ ਜਾਣ ਤੇ ਕਦੀ ਖਿਆਲ ਨਾ ਹੋਵੇ। ਡਰਾਮਾ ਇਸ ਸਮੇਂ ਗਿਆਨ ਸਿੱਖਣ ਤੇ ਸਿਖਾਉਂਣ ਦਾ ਚੱਲ ਰਿਹਾ ਹੈ। ਫਿਰ ਪਾਰ੍ਟ ਬੰਦ ਹੋ ਜਾਏਗਾ। ਨਾ ਬਾਪ ਦਾ, ਨਾ ਸਾਡਾ ਪਾਰ੍ਟ ਰਹੇਗਾ। ਨਾ ਉਹਨਾਂ ਦਾ ਦੇਣ ਦਾ ਪਾਰ੍ਟ, ਨਾ ਸਾਡਾ ਲੈਣ ਦਾ ਪਾਰ੍ਟ ਹੋਵੇਗਾ। ਤਾਂ ਇੱਕ ਹੋ ਜਾਣਗੇ ਨਾ। ਸਾਡਾ ਪਾਰ੍ਟ ਨਵੀਂ ਦੁਨੀਆਂ ਵਿੱਚ ਹੋ ਜਾਏਗਾ। ਬਾਬਾ ਦਾ ਪਾਰ੍ਟ ਸ਼ਾਂਤੀਧਾਮ ਵਿੱਚ ਹੋਵੇਗਾ। ਪਾਰ੍ਟ ਦਾ ਰੀਲ ਭਰਿਆ ਹੋਇਆ ਹੈ ਨਾ, ਸਾਡਾ ਪ੍ਰਾਲੱਬਧ ਦਾ ਪਾਰ੍ਟ, ਬਾਬਾ ਦਾ ਸ਼ਾਂਤੀਧਾਮ ਦਾ ਪਾਰ੍ਟ। ਦੇਣ ਤੇ ਲੈਣ ਦਾ ਪਾਰ੍ਟ ਪੂਰਾ ਹੋਇਆ, ਡਰਾਮਾ ਹੀ ਪੂਰਾ ਹੋਇਆ। ਫਿਰ ਅਸੀਂ ਰਾਜ ਕਰਨ ਆਵਾਂਗੇ, ਉਹ ਪਾਰ੍ਟ ਚੇਂਜ਼ ਹੋਵੇਗਾ। ਗਿਆਨ ਸਟੋਪ ਹੋ ਜਾਏਗਾ, ਅਸੀਂ ਉਹ ਬਣ ਜਾਵਾਂਗੇ। ਪਾਰ੍ਟ ਹੀ ਪੂਰਾ ਤਾਂ ਬਾਕੀ ਫ਼ਰਕ ਨਹੀਂ ਰਹੇਗਾ। ਬੱਚੇ ਅਤੇ ਬਾਪ ਦਾ ਪਾਰ੍ਟ ਵੀ ਨਹੀਂ ਰਹੇਗਾ। ਇਹ ਵੀ ਗਿਆਨ ਨੂੰ ਪੂਰਾ ਲੈ ਲੈਂਦੇ ਹਨ। ਉਹਨਾਂ ਦੇ ਕੋਲ ਵੀ ਕੁਝ ਰਹਿੰਦਾ ਹੀ ਨਹੀਂ ਹੈ। ਨਾ ਦੇਣ ਵਾਲੇ ਕੋਲ ਰਹੇ, ਨਾ ਲੈਣ ਵਾਲੇ ਵਿੱਚ ਕਮੀ ਰਹੇ। ਤਾਂ ਦੋਨੋ ਇੱਕ ਦੋ ਦੇ ਸਮਾਨ ਹੋ ਗਏ। ਇਸ ਵਿੱਚ ਵਿਚਾਰ ਸਾਗਰ ਕਰਨ ਦੀ ਬੁੱਧੀ ਚਾਹੀਦੀ ਹੈ। ਖ਼ਾਸ ਪੁਰਸ਼ਾਰਥ ਹੈ ਯਾਦ ਦੀ ਯਾਤਰਾ ਦਾ। ਬਾਪ ਬੈਠ ਸਮਝਾਉਂਦੇ ਹਨ। ਸੁਣਨ ਵਿੱਚ ਮੋਟੀ ਗੱਲ ਹੋ ਜਾਂਦੀ ਹੈ ਬੁੱਧੀ ਤੇ ਸੂਕ੍ਸ਼੍ਮ ਹੈ ਨਾ। ਅੰਦਰ ਵਿੱਚ ਜਾਣਦੇ ਹਨ ਕਿ ਸ਼ਿਵਬਾਬਾ ਦਾ ਰੂਪ ਕੀ ਹੈ। ਸਮਝਾਉਂਣ ਵਿੱਚ ਮੋਟਾ ਰੂਪ ਹੋ ਜਾਂਦਾ ਹੈ। ਭਗਤੀ ਮਾਰਗ ਵਿੱਚ ਵੱਡਾ ਲਿੰਗ ਬਣਾ ਦਿੰਦੇ ਹਨ। ਆਤਮਾ ਤੇ ਛੋਟੀ ਹੈ ਨਾ। ਇਹ ਹੈ ਕੁਦਰਤ। ਕਿੱਥੇ ਤੱਕ ਅੰਤ ਪਾਉਣਗੇ? ਫਿਰ ਪਿਛਾੜੀ ਵਿੱਚ ਬੇਅੰਤ ਕਹਿ ਦਿੰਦੇ ਹਨ। ਬਾਬਾ ਨੇ ਸਮਝਾਇਆ ਹੈ ਸਾਰਾ ਪਾਰ੍ਟ ਆਤਮਾ ਵਿੱਚ ਭਰਿਆ ਹੋਇਆ ਹੈ। ਇਹ ਕੁਦਰਤ ਹੈ। ਅੰਤ ਨਹੀਂ ਪਾਇਆ ਜਾ ਸਕਦਾ। ਸ੍ਰਿਸ਼ਟੀ ਚੱਕਰ ਦਾ ਅੰਤ ਤੇ ਪਾਉਂਦੇ ਹਨ। ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਤੁਸੀਂ ਜਾਣਦੇ ਹੋ। ਬਾਬਾ ਨਾਲੇਜ਼ ਫੁਲ ਹਨ। ਫਿਰ ਅਸੀਂ ਵੀ ਨਾਲੇਜ਼ਫੁਲ ਹੋ ਜਾਵਾਂਗੇ। ਪਾਉਣ ਲਈ ਕੁਝ ਰਹੇਗਾ ਹੀ ਨਹੀਂ। ਬਾਪ ਇਹਨਾਂ ਵਿੱਚ ਪ੍ਰਵੇਸ਼ ਕਰ ਪੜ੍ਹਾਉਦੇ ਹਨ। ਉਹ ਹੈ ਬਿੰਦੀ। ਆਤਮਾ ਦਾ ਜਾਂ ਪਰਮਾਤਮਾ ਦਾ ਸਾਖ਼ਸ਼ਾਤਕਾਰ ਕਰਨ ਨਾਲ ਖੁਸ਼ੀ ਥੋੜੀ ਹੀ ਹੁੰਦੀ ਹੈ। ਮਿਹਨਤ ਕਰ ਬਾਪ ਨੂੰ ਯਾਦ ਕਰਨਾ ਹੈ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਕਹਿੰਦੇ ਹਨ ਮੇਰੇ ਵਿੱਚ ਗਿਆਨ ਬੰਦ ਹੋ ਜਾਏਗਾ ਤਾਂ ਤੁਹਾਡੇ ਵਿੱਚ ਵੀ ਬੰਦ ਹੋ ਜਾਏਗਾ। ਨਾਲੇਜ਼ ਲੈ ਉੱਚ ਬਣ ਜਾਂਦੇ ਹਨ। ਸਾਰਾ ਕੁਝ ਲੈ ਲੈਂਦੇ ਹਨ ਫਿਰ ਵੀ ਬਾਪ ਤੇ ਬਾਪ ਹੈ ਨਾ। ਤੁਸੀਂ ਆਤਮਾਵਾਂ ਆਤਮਾ ਹੀ ਰਹੋਗੀਆਂ, ਬਾਪ ਹੋਕੇ ਤਾਂ ਨਹੀਂ ਰਹੋਗੇ। ਇਹ ਤਾਂ ਗਿਆਨ ਹੈ। ਬਾਪ, ਬਾਪ ਹੈ, ਬੱਚੇ, ਬੱਚੇ ਹਨ। ਇਹ ਸਾਰਾ ਗਿਆਨ ਸਾਗਰ ਮੰਥਨ ਕਰ ਡੀਪ ਵਿੱਚ ਜਾਣ ਦੀ ਗੱਲ ਹੈ। ਇਹ ਵੀ ਜਾਣਦੇ ਹਨ ਕਿ ਜਾਣਾ ਤਾਂ ਸਾਰਿਆਂ ਨੇ ਹੈ। ਸਾਰੇ ਚੱਲੇ ਜਾਣ ਵਾਲੇ ਹਨ। ਬਾਕੀ ਆਤਮਾ ਜਾਕੇ ਰਹੇਗੀ। ਸਾਰੀ ਦੁਨੀਆਂ ਹੀ ਖ਼ਤਮ ਹੋਣੀ ਹੈ। ਇਸ ਵਿੱਚ ਨਿਡਰ ਰਹਿਣਾ ਹੁੰਦਾ ਹੈ। ਪੁਰਸ਼ਾਰਥ ਕਰਨਾ ਹੈ ਨਿਡਰ ਹੋ ਰਹਿਣ ਦਾ। ਸ਼ਰੀਰ ਆਦਿ ਦਾ ਕੋਈ ਵੀ ਭਾਨ ਨਾ ਰਹੇ। ਉਸੇ ਅਵਸਥਾ ਵਿੱਚ ਜਾਣਾ ਹੈ। ਬਾਪ ਆਪ ਸਮਾਨ ਬਣਾਉਂਦੇ ਹਨ, ਤੁਸੀਂ ਬੱਚੇ ਵੀ ਆਪ ਸਮਾਨ ਬਣਾਉਂਦੇ ਰਹਿੰਦੇ ਹੋ। ਇੱਕ ਬਾਪ ਦੀ ਯਾਦ ਰਹੇ ਅਜਿਹਾ ਪੁਰਸ਼ਾਰਥ ਕਰਨਾ ਹੈ। ਹਾਲੇ ਟਾਇਮ ਪਿਆ ਹੈ। ਇਹ ਰਹਿਸਲ ਤਿੱਖੀ ਕਰਨੀ ਪਵੇ। ਪ੍ਰੈਕਟਿਸ ਨਹੀਂ ਹੋਵੇਗੀ ਤਾ ਖੜੇ ਹੋ ਜਾਓਗੇ। ਲੱਤਾਂ ਥਿਰਕਣ ਲੱਗ ਪੈਣਗੀਆ ਅਤੇ ਹਾਰਟ ਫੇਲ੍ਹ ਅਚਾਨਕ ਹੁੰਦਾ ਰਹੇਗਾ। ਤਮੋਪ੍ਰਧਾਨ ਸ਼ਰੀਰ ਨੂੰ ਹਾਰਟ ਫੇਲ ਹੋਣ ਵਿੱਚ ਦੇਰ ਥੋੜੀ ਹੀ ਲੱਗਦੀ ਹੈ। ਜਿਨ੍ਹਾਂ ਅਸ਼ਰੀਰੀ ਹੁੰਦੇ ਜਾਣਗੇ, ਬਾਪ ਨੂੰ ਯਾਦ ਕਰਦੇ ਰਹਾਂਗੇ ਉਨਾ ਨਜ਼ਦੀਕ ਆਉਂਦੇ ਰਹਾਂਗੇ। ਯੋਗ ਵਾਲੇ ਹੀ ਨਿਡਰ ਰਹਿਣਗੇ। ਯੋਗ ਨਾਲ ਸ਼ਕਤੀ ਮਿਲਦੀ ਹੈ, ਗਿਆਨ ਨਾਲ ਧਨ ਮਿਲਦਾ ਹੈ। ਬੱਚਿਆਂ ਨੂੰ ਚਾਹੀਦੀ ਹੈ ਸ਼ਕਤੀ। ਅਤੇ ਸ਼ਕਤੀ ਪਾਉਣ ਲਈ ਬਾਪ ਨੂੰ ਯਾਦ ਕਰਦੇ ਰਹੋ। ਬਾਬਾ ਹੈ ਅਵਿਨਾਸ਼ੀ ਸਰਜਨ। ਉਹ ਕਦੀ ਪੇਸੈਂਟ ਬਣ ਨਾ ਸਕੇ। ਹੁਣ ਬਾਪ ਕਹਿੰਦੇ ਹਨ ਤੁਸੀਂ ਆਪਣੀ ਅਵਿਨਾਸ਼ੀ ਦਵਾਈ ਕਰਦੇ ਰਹੋ। ਅਸੀਂ ਅਜਿਹੀ ਸੰਜੀਵਨੀ ਬੂਟੀ ਦਿੰਦੇ ਹਾਂ ਜੋ ਕਦੇ ਕੋਈ ਬਿਮਾਰ ਨਾ ਪਵੇ। ਸਿਰ੍ਫ ਪਤਿਤ - ਪਾਵਨ ਬਾਪ ਨੂੰ ਯਾਦ ਕਰਦੇ ਰਹੋ ਤਾਂ ਪਾਵਨ ਬਣ ਜਾਵੋਗੇ। ਦੇਵਤਾ ਹਮੇਸ਼ਾ ਨਿਰੋਗੀ ਅਤੇ ਪਾਵਨ ਹਨ ਨਾ। ਬੱਚਿਆਂ ਨੂੰ ਇਹ ਨਿਸ਼ਚੇ ਹੋ ਗਿਆ ਹੈ ਕਿ ਅਸੀਂ ਕਲਪ -ਕਲਪ ਵਰਸਾ ਲੈਂਦੇ ਹਾਂ। ਇੰਮੇਮੋਰੀਅਲ ਟਾਈਮ ਬਾਪ ਆਇਆ ਹੈ ਜਿਵੇਂ ਹੁਣੇ ਆਇਆ ਹੈ। ਬਾਬਾ ਜੋ ਸਿਖਲਾਉਦੇ, ਸਮਝਾਉਦੇ ਹਨ ਇਹ ਰਾਜਯੋਗ ਹੈ। ਉਹ ਗੀਤ ਆਦਿ ਸਾਰੇ ਭਗਤੀ ਮਾਰਗ ਦੇ ਹਨ। ਇਹ ਗਿਆਨ ਮਾਰਗ ਬਾਪ ਹੀ ਦੱਸਦੇ ਹਨ। ਬਾਪ ਹੀ ਆਕੇ ਥੱਲੇ ਤੋਂ ਉੱਪਰ ਉਠਾਉਂਦੇ ਹਨ। ਜੋ ਪੱਕੇ ਨਿਸ਼ਚੇ ਬੁੱਧੀ ਹਨ ਉਹੀ ਮਾਲਾ ਦਾ ਦਾਣਾ ਬਣਦੇ ਹਨ। ਬੱਚੇ ਸਮਝਦੇ ਹਨ ਅਸੀਂ ਭਗਤੀ ਕਰਦੇ - ਕਰਦੇ ਥੱਲੇ ਡਿੱਗਦੇ ਆਏ ਹਾਂ। ਹੁਣ ਬਾਪ ਆਕੇ ਸੱਚੀ ਕਮਾਈ ਕਰਾਉਂਦੇ ਹਨ। ਲੌਕਿਕ ਬਾਪ ਏਨੀ ਕਮਾਈ ਨਹੀਂ ਕਰਾਉਂਦੇ ਜਿਨ੍ਹਾਂ ਪਾਰਲੌਕਿਕ ਬਾਪ ਕਰਾਉਂਦੇ ਹਨ। ਅੱਛਾ! ਬੱਚਿਆਂ ਨੂੰ ਗੁਡ ਨਾਇਟ ਅਤੇ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਾਇਆ ਪਹਿਲਵਾਨ ਬਣ ਸਾਹਮਣੇ ਆਏਗੀ, ਉਸ ਕੋਲੋਂ ਡਰਨਾ ਨਹੀਂ ਹੈ। ਮਾਇਆਜੀਤ ਬਣਨਾ ਹੈ। ਕਦਮ - ਕਦਮ ਸ਼੍ਰੀਮਤ ਤੇ ਚੱਲ ਆਪਣੇ ਉੱਪਰ ਆਪੇਹੀ ਕ੍ਰਿਪਾ ਕਰਨੀ ਹੈ।

2. ਬਾਪ ਨੂੰ ਆਪਣਾ ਸੱਚਾ - ਸੱਚਾ ਪੋਤਾ ਮੇਲ ਦੱਸਣਾ ਹੈ। ਟ੍ਰਸਟੀ ਹੋਕੇ ਰਹਿਣਾ ਹੈ। ਚੱਲਦੇ - ਫਿਰਦੇ ਯਾਦ ਦਾ ਅਭਿਆਸ ਕਰਨਾ ਹੈ।

ਵਰਦਾਨ:-
ਆਪਣੇ ਸਵਰੂਪ ਦੁਆਰਾ ਭਗਤਾਂ ਨੂੰ ਲਾਇਟ ਦਾ ਸਾਖ਼ਸ਼ਤਕਾਰ ਕਰਾਉਣ ਵਾਲੇ ਈਸਟ ਦੇਵ ਭਵ

ਜਦੋ ਤੋਂ ਤੁਸੀਂ ਬਾਪ ਦੇ ਬੱਚੇ ਬਣੇ, ਪਵਿੱਤਰਤਾ ਦੀ ਪ੍ਰਤਿਗਿਆ ਕੀਤੀ ਤਾਂ ਰਿਟਰਨ ਵਿੱਚ ਲਾਇਟ ਦਾ ਤਾਜ਼ ਪ੍ਰਾਪਤ ਹੋ ਗਿਆ। ਇਸ ਲਾਇਟ ਦੇ ਤਾਜ ਦੇ ਅੱਗੇ ਰਤਨ ਜੜਿਤ ਤਾਜ ਕੁਝ ਵੀ ਨਹੀਂ ਹੈ। ਜਿਨ੍ਹਾਂ - ਜਿਨ੍ਹਾਂ ਸੰਕਲਪ, ਬੋਲ ਅਤੇ ਕਰਮ ਵਿੱਚ ਪਿਉਰਿਟੀ ਨੂੰ ਧਾਰਨ ਕਰਦੇ ਜਾਵੋਗੇ ਉਤਨਾ ਇਹ ਲਾਇਟ ਦਾ ਕਰਾਉਣ ਸਪਸ਼ੱਟ ਹੁੰਦਾ ਜਾਵੇਗਾ ਅਤੇ ਈਸਟ ਦੇਵ ਦੇ ਰੂਪ ਵਿੱਚ ਭਗਤਾਂ ਦੇ ਅੱਗੇ ਪ੍ਰਤੱਖ ਹੁੰਦੇ ਜਾਓਗੇ।

ਸਲੋਗਨ:-
ਸਦਾ ਬਾਪਦਾਦਾ ਦੀ ਛਤ੍ਰਛਾਇਆ ਦੇ ਅੰਦਰ ਰਹੋ ਤਾਂ ਵਿਘਨ - ਵਿਨਾਸ਼ਕ ਬਣ ਜਾਓਗੇ।