04.01.23 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਤੁਸੀਂ
ਮੋਤੀ ਚੁਗਣ ਵਾਲੇ ਹੰਸ ਹੋ, ਤੁਹਾਡੀ ਹੈ ਹੰਸਮੰਡਲੀ, ਤੁਸੀਂ ਲੱਕੀ ਸਿਤਾਰੇ ਹੋ, ਕਿਉਂਕਿ ਖੁਦ ਗਿਆਨ
ਸੂਰਜ ਬਾਪ ਤੁਹਾਨੂੰ ਪੜ੍ਹਾ ਰਹੇ ਹਨ"
ਪ੍ਰਸ਼ਨ:-
ਬਾਪ ਨੇ ਸਭ
ਬੱਚਿਆਂ ਨੂੰ ਕਿਹੜੀ ਰੋਸ਼ਨੀ ਦਿੱਤੀ ਹੈ, ਜਿਸ ਨਾਲ ਪੁਰਸ਼ਾਰਥ ਤੀਵਰ ਹੋ ਗਿਆ?
ਉੱਤਰ:-
ਬਾਪ ਨੇ ਰੋਸ਼ਨੀ ਦਿੱਤੀ, ਬੱਚੇ ਹੁਣ ਇਸ ਡਰਾਮੇ ਦੀ ਅੰਤ ਹੈ, ਤੁਹਾਨੂੰ ਨਵੀਂ ਦੁਨੀਆਂ ਵਿੱਚ ਚੱਲਣਾ
ਹੈ। ਇਵੇਂ ਨਹੀਂ ਜੋ ਮਿਲਣਾ ਹੋਵੇਗਾ ਉਹ ਮਿਲੇਗਾ। ਪੁਰਸ਼ਾਰਥ ਹੈ ਫਾਸਟ। ਪਵਿੱਤਰ ਬਣਕੇ ਹੋਰਾਂ ਨੂੰ
ਪਵਿੱਤਰ ਬਣਾਉਣਾ, ਇਹ ਬਹੁਤ ਵੱਡੀ ਸੇਵਾ ਹੈ। ਇਹ ਰੋਸ਼ਨੀ ਆਉਂਦੇ ਹੀ ਤੁਸੀਂ ਬੱਚਿਆਂ ਦਾ ਪੁਰਸ਼ਾਰਥ
ਤੀਵਰ ਹੋ ਗਿਆ।
ਗੀਤ:-
ਤੂੰ ਪਿਆਰ ਦਾ
ਸਾਗਰ ਹੈ...
ਓਮ ਸ਼ਾਂਤੀ
ਬੱਚੇ ਜਾਣਦੇ ਹਨ ਕਿ ਪਿਆਰ ਦਾ ਸਾਗਰ, ਸ਼ਾਂਤੀ ਦਾ ਸਾਗਰ, ਆਨੰਦ ਦਾ ਸਾਗਰ ਬੇਹੱਦ ਦਾ ਬਾਪ ਸਮੁੱਖ
ਬੈਠ ਸਾਨੂੰ ਸਿੱਖਿਆ ਦੇ ਰਹੇ ਹਨ। ਕਿੰਨੇ ਲੱਕੀ ਸਿਤਾਰੇ ਹਨ, ਜਿਨ੍ਹਾਂ ਦੇ ਸਮੁੱਖ ਗਿਆਨ ਸੂਰਜ਼
ਬਾਪ ਪੜ੍ਹਾ ਰਹੇ ਹਨ। ਹੁਣ ਜੋ ਬਗੁਲਾ ਮੰਡਲੀ ਸੀ, ਉਹ ਹੰਸ -ਮੰਡਲੀ ਬਣ ਗਈ ਹੈ। ਮੋਤੀ ਚੁਗਣ ਲੱਗ
ਗਏ ਹਨ। ਇਹ ਭਰਾ - ਭੈਣ ਸਭ ਹਨ ਹੰਸ, ਇਨ੍ਹਾਂ ਨੂੰ ਹੰਸ ਮੰਡਲੀ ਵੀ ਕਿਹਾ ਜਾਂਦਾ ਹੈ। ਕਲਪ ਪਹਿਲੇ
ਵਾਲੇ ਹੀ ਇਸ ਸਮੇਂ, ਇਸ ਜਨਮ ਵਿੱਚ ਇੱਕ ਦੋ ਨੂੰ ਪਹਿਚਾਣਦੇ ਹਨ। ਰੂਹਾਨੀ ਪਾਰਲੌਕਿਕ ਮਾਂ ਬਾਪ ਅਤੇ
ਭਰਾ ਭੈਣ ਆਪਸ ਵਿੱਚ ਇੱਕ ਦੋ ਨੂੰ ਪਹਿਚਾਣਦੇ ਹਨ। ਯਾਦ ਹੈ ਕਿ 5 ਹਜ਼ਾਰ ਵਰ੍ਹੇ ਪਹਿਲੇ ਅਸੀਂ ਆਪਸ
ਵਿੱਚ ਇਸੀ ਨਾਮ ਰੂਪ ਵਿੱਚ ਮਿਲੇ ਸੀ? ਇਹ ਤੁਸੀਂ ਹੁਣ ਕਹਿ ਸਕਦੇ ਹੋ, ਫਿਰ ਕਦੀ ਵੀ ਕੋਈ ਜਨਮ ਵਿੱਚ
ਇਵੇਂ ਨਹੀਂ ਕਹਿ ਸਕੋਂਗੇ। ਜੋ ਵੀ ਬ੍ਰਹਮਾਕੁਮਾਰ ਕੁਮਾਰੀਆਂ ਬਣਦੇ ਹਨ, ਉਹ ਹੀ ਇੱਕ ਦੋ ਨੂੰ
ਪਹਿਚਾਨਣਗੇ। ਬਾਬਾ ਤੁਸੀਂ ਵੀ ਉਹ ਹੀ ਹੋ, ਅਸੀਂ ਤੁਹਾਡੇ ਬੱਚੇ ਵੀ ਉਹ ਹੀ ਹਾਂ, ਅਸੀਂ ਭਰਾ - ਭੈਣ
ਫਿਰ ਤੋਂ ਆਪਣੇ ਬਾਪ ਕੋਲੋਂ ਵਰਸਾ ਲੈਂਦੇ ਹਾਂ। ਹੁਣ ਬਾਪ ਅਤੇ ਬੱਚੇ ਸਮੁੱਖ ਬੈਠੇ ਹਨ ਫਿਰ ਇਹ ਨਾਮ
- ਰੂਪ ਆਦਿ ਸਭ ਬਦਲ ਜਾਣਗੇ। ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਇਵੇਂ ਥੋੜੀਹੀ ਕਹਿਣਗੇ ਕਿ ਅਸੀਂ ਉਹ
ਹੀ ਕਲਪ ਪਹਿਲੇ ਵਾਲੇ ਲਕਸ਼ਮੀ - ਨਰਾਇਣ ਹਾਂ। ਅਤੇ ਪ੍ਰਜਾ ਥੋੜੀਹੀ ਕਹੇਗੀ ਕਿ ਇਹ ਉਹ ਹੀ ਕਲਪ ਪਹਿਲੇ
ਵਾਲੇ ਲਕਸ਼ਮੀ - ਨਰਾਇਣ ਹਨ। ਨਹੀਂ। ਇਹ ਸਿਰਫ਼ ਇਸ ਸਮੇਂ ਤੁਸੀਂ ਬੱਚੇ ਹੀ ਜਾਣਦੇ ਹੋ। ਇਸ ਸਮੇਂ ਤੁਸੀਂ
ਬਹੁਤ ਕੁਝ ਜਾਣ ਜਾਂਦੇ ਹੋ। ਪਹਿਲੇ ਤਾਂ ਤੁਸੀਂ ਕੁਝ ਨਹੀਂ ਜਾਣਦੇ ਸੀ। ਮੈਂ ਹੀ ਕਲਪ ਦੇ ਸੰਗਮਯੁਗੇ
ਆਕੇ ਆਪਣੀ ਪਹਿਚਾਣ ਦਿੰਦਾ ਹਾਂ। ਇਹ ਸਿਰਫ਼ ਬੇਹੱਦ ਦਾ ਬਾਪ ਹੀ ਕਹਿ ਸਕਦੇ ਹਨ। ਨਵੀਂ ਦੁਨੀਆਂ ਦੀ
ਸਥਾਪਨਾ ਤਾਂ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਜਰੂਰ ਹੋਣਾ ਚਾਹੀਦਾ ਹੈ। ਉਹ ਹੈ ਦੋਵਾਂ ਦਾ ਸੰਗਮਯੁਗ।
ਇਹ ਬਹੁਤ ਕਲਿਆਣਕਾਰੀ ਯੁਗ ਹੈ। ਸਤਿਯੁਗ ਨੂੰ ਅਤੇ ਕਲਿਯੁਗ ਨੂੰ ਕਲਿਆਣਕਾਰੀ ਨਹੀਂ ਕਹਾਂਗੇ। ਤੁਹਾਡਾ
ਇਹ ਹੁਣ ਦਾ ਜੀਵਨ ਅਮੁਲ ਗਾਇਆ ਹੋਇਆ ਹੈ। ਇਸੇ ਜੀਵਨ ਵਿੱਚ ਕੌਡੀ ਤੋਂ ਹੀਰੇ ਵਰਗਾ ਬਣਨਾ ਹੈ। ਤੁਸੀਂ
ਬੱਚੇ ਸੱਚੇ - ਸੱਚੇ ਖੁਦਾਈ ਖਿਦਮਤਗਾਰ ਹੋ। ਈਸ਼ਵਰੀਏ ਸੇਲਵੇਸ਼ਨ ਆਰਮੀ ਹੋ। ਈਸ਼ਵਰ ਆਕੇ ਮਾਇਆ ਤੋਂ
ਤੁਹਾਨੂੰ ਲਿਬ੍ਰਏਟ ਕਰਦੇ ਹਨ। ਤੁਸੀਂ ਜਾਣਦੇ ਹੋ ਸਾਨੂੰ ਇਨਪਰਟੀਕਯੂਲਰ (ਖਾਸ) ਅਤੇ ਦੁਨੀਆਂ ਨੂੰ
ਇੰਜਨਰਲ (ਆਮ) ਮਾਇਆ ਦੀਆਂ ਜੰਜੀਰਾਂ ਤੋਂ ਛੁਡਾਉਂਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ।
ਹੁਣ ਵਡਿਆਈ ਕਿਸਨੂੰ ਦੇਵੇ? ਜਿਸਦੀ ਐਕਟਿੰਗ ਚੰਗੀ ਹੁੰਦੀ ਹੈ, ਉਹਨਾਂ ਦਾ ਹੀ ਨਾਮ ਹੁੰਦਾ ਹੈ। ਤਾਂ
ਵਡਿਆਈ ਵੀ ਪਰਮਪਿਤਾ ਪਰਮਾਤਮਾ ਨੂੰ ਹੀ ਦਿੱਤੀ ਜਾਂਦੀ ਹੈ। ਹੁਣ ਧਰਤੀ ਤੇ ਪਾਪਾਤਮਾਵਾਂ ਦਾ ਬਹੁਤ
ਬੋਝ ਹੈ। ਸਰਸੋਂ ਮਿਸਲ ਕਿੰਨੇ ਢੇਰ ਮਨੁੱਖ ਹਨ। ਬਾਪ ਆਕੇ ਬੋਝ ਉਤਾਰਦੇ ਹਨ। ਉੱਥੇ ਤੇ ਕੁਝ ਲੱਖ ਹੀ
ਹੁੰਦੇ ਹਨ, ਕਵਾਟਰ ਪਰਸੈਂਟ ਵੀ ਨਹੀਂ ਹੋਇਆ। ਤਾਂ ਇਸ ਡਰਾਮੇ ਨੂੰ ਵੀ ਚੰਗੀ ਤਰ੍ਹਾਂ ਸਮਝਾਉਣਾ ਹੈ।
ਪਰਮਾਤਮਾ ਨੂੰ ਸਰਵਸ਼ਕਤੀਮਾਨ ਕਹਿੰਦੇ ਹਨ। ਇਹ ਵੀ ਉਨ੍ਹਾਂ ਦਾ ਡਰਾਮੇ ਵਿੱਚ ਪਾਰ੍ਟ ਹੈ। ਬਾਪ ਕਹਿੰਦੇ
ਹਨ ਮੈਂ ਵੀ ਡਰਾਮੇ ਵਿੱਚ ਬੰਨਿਆ ਹੋਇਆ ਹਾਂ। ਯਦਾ ਯਦਾਹਿ ਧਰਮਸਯ …ਲਿਖਿਆ ਹੋਇਆ ਹੈ। ਹੁਣ ਉਹ ਹੀ
ਧਰਮ ਦੀ ਗਲਾਨੀ ਵੀ ਭਾਰਤ ਵਿੱਚ ਬਰੋਬਰ ਹੈ। ਮੇਰੀ ਵੀ ਗਲਾਨੀ ਕਰਦੇ ਹਨ, ਦੇਵਤਾਵਾਂ ਦੀ ਵੀ ਗਲਾਨੀ
ਕਰਦੇ ਹਨ, ਇਸਲਈ ਬਹੁਤ ਪਾਪ ਆਤਮਾ ਬਣ ਗਏ ਹਨ। ਇਹ ਵੀ ਉਹਨਾਂ ਨੂੰ ਬਣਨਾ ਹੀ ਹੈ। ਸਤੋ, ਰਜੋ, ਤਮੋ
ਵਿੱਚ ਆਉਣਾ ਹੀ ਹੈ। ਤੁਸੀਂ ਇਸ ਡਰਾਮੇ ਨੂੰ ਸਮਝ ਗਏ ਹੋ। ਬੁੱਧੀ ਵਿੱਚ ਚੱਕਰ ਫਿਰਦਾ ਰਹਿੰਦਾ ਹੈ।
ਬਾਪ ਨੇ ਆਕੇ ਰੋਸ਼ਨੀ ਦਿੱਤੀ ਹੈ। ਹੁਣ ਇਸ ਡਰਾਮੇ ਦੀ ਅੰਤ ਹੈ। ਹੁਣ ਤੁਸੀਂ ਫਿਰ ਤੋਂ ਨਵੀਂ ਦੁਨੀਆਂ
ਦੇ ਲਈ ਪੁਰਸ਼ਾਰਥ ਕਰੋ। ਇਵੇਂ ਨਹੀਂ ਜੋ ਮਿਲਣਾ ਹੋਵੇਗਾ ਉਹ ਮਿਲੇਗਾ। ਨਹੀਂ। ਪੁਰਸ਼ਾਰਥ ਫਸਟ। ਸਾਰੀ
ਤਾਕਤ ਪਵਿੱਤਰਤਾ ਵਿੱਚ ਹੈ। ਪਵਿੱਤਰਤਾ ਦੀ ਬਲਿਹਾਰੀ ਹੈ। ਦੇਵਤੇ ਪਵਿੱਤਰ ਹਨ ਤਾਂ ਅਪਵਿੱਤਰ ਮਨੁੱਖ
ਉਹਨਾਂ ਦੇ ਅੱਗੇ ਜਾਕੇ ਮੱਥਾ ਝੁਕਾਉਂਦੇ ਹਨ। ਸੰਨਿਆਸੀਆ ਨੂੰ ਵੀ ਮੱਥਾ ਟੇਕਦੇ ਹਨ। ਮਰਨ ਦੇ ਬਾਦ
ਉਹਨਾਂ ਦਾ ਯਾਦਗਾਰ ਬਣਾਇਆ ਜਾਂਦਾ ਹੈ ਕਿਉਂਕਿ ਪਵਿੱਤਰ ਬਣੇ ਹਨ। ਕੋਈ - ਕੋਈ ਜਿਸਮਾਨੀ ਕੰਮ ਵੀ
ਬਹੁਤ ਕਰਦੇ ਹਨ। ਹਾਸਪਿਟਲ ਖੋਲਦੇ ਹਨ ਅਤੇ ਕਾਲੇਜ ਬਣਾਉਦੇ ਹਨ ਤਾਂ ਉਹਨਾਂ ਦਾ ਨਾਮ ਵੀ ਨਿਕਲਦਾ
ਹੈ। ਸਭਤੋਂ ਵੱਡਾ ਨਾਮ ਉਹਨਾਂ ਦਾ ਹੀ ਹੈ ਜੋ ਸਭਨੂੰ ਪਵਿੱਤਰ ਬਣਾਉਂਦੇ ਹਨ ਅਤੇ ਜੋ ਉਹਨਾਂ ਦੇ
ਮਦਦਗਾਰ ਬਣਦੇ ਹਨ। ਤੁਸੀਂ ਪਵਿੱਤਰ ਬਣਦੇ ਹੋ, ਉਸ ਏਵਰ - ਪਿਓਰ ਦੇ ਨਾਲ ਯੋਗ ਲਗਾਉਣ ਨਾਲ। ਜਿਨਾਂ
ਤੁਸੀਂ ਯੋਗ ਲਗਾਉਦੇ ਜਾਓਗੇ ਓਨਾ ਤੁਸੀਂ ਪਵਿੱਤਰ ਬਣਦੇ ਜਾਓਗੇ, ਫਿਰ ਅੰਤ ਮਤਿ ਸੋ ਗਤੀ। ਬਾਪ ਦੇ
ਕੋਲ ਚਲੇ ਜਾਣਗੇ। ਉਹ ਲੋਕ ਯਾਤਰਾ ਤੇ ਜਾਂਦੇ ਹਨ ਤਾਂ ਇਵੇਂ ਨਹੀਂ ਸਮਝਦੇ ਹਨ ਕਿ ਬਾਪ ਦੇ ਕੋਲ ਜਾਣਾ
ਹੈ। ਫਿਰ ਵੀ ਪਵਿੱਤਰ ਰਹਿੰਦੇ ਹਨ। ਇੱਥੇ ਤੇ ਬਾਪ ਸਭ ਨੂੰ ਪਵਿੱਤਰ ਬਣਾਉਂਦੇ ਹਨ। ਡਰਾਮੇ ਨੂੰ ਵੀ
ਸਮਝਣਾ ਕਿੰਨਾ ਸਹਿਜ ਹੈ। ਬਹੁਤ ਪੁਆਇੰਟਸ ਸਮਝਾਉਂਦੇ ਰਹਿੰਦੇ ਹਨ। ਫਿਰ ਕਹਿੰਦੇ ਹਨ ਸਿਰਫ਼ ਬਾਪ ਅਤੇ
ਵਰਸੇ ਨੂੰ ਯਾਦ ਕਰੋ। ਮਰਨ ਸਮੇਂ ਸਭ ਭਗਵਾਨ ਨੂੰ ਯਾਦ ਦਵਾਉਂਦੇ ਹਨ। ਅੱਛਾ! ਭਗਵਾਨ ਕੀ ਕਰੇਗਾ?
ਫਿਰ ਕੋਈ ਸ਼ਰੀਰ ਛੱਡਦੇ ਹਨ ਤਾਂ ਕਹਿੰਦੇ ਹਨ ਸਵਰਗਵਾਸ ਹੋਇਆ। ਗੋਇਆ ਪਰਮਾਤਮਾ ਦੀ ਯਾਦ ਵਿੱਚ ਸ਼ਰੀਰ
ਛੱਡਣ ਨਾਲ ਬੈਕੁੰਠ ਵਿੱਚ ਚਲੇ ਜਾਣਗੇ। ਉਹ ਲੋਕ ਬਾਪ ਨੂੰ ਜਾਣਦੇ ਨਹੀਂ। ਇਹ ਵੀ ਕਿਸੇ ਦੀ ਬੁੱਧੀ
ਵਿੱਚ ਨਹੀਂ ਹੈ ਕਿ ਅਸੀਂ ਬਾਪ ਨੂੰ ਯਾਦ ਕਰਨ ਨਾਲ, ਬੈਕੁੰਠ ਵਿੱਚ ਪਹੁੰਚ ਜਾਵਾਂਗੇ। ਉਹ ਸਿਰਫ਼
ਕਹਿੰਦੇ ਹਨ ਪਰਮਾਤਮਾ ਨੂੰ ਯਾਦ ਕਰੋ। ਅੰਗਰੇਜ਼ੀ ਵਿੱਚ ਗੌਡ ਫਾਦਰ ਕਹਿੰਦੇ ਹਨ। ਇੱਥੇ ਤੁਸੀਂ ਕਹਿੰਦੇ
ਹੋ ਪਰਮਪਿਤਾ ਪਰਮਾਤਮਾ। ਉਹ ਲੋਕ ਪਹਿਲੇ ਗੌਡ ਫਾਦਰ ਕਹਿੰਦੇ ਹਨ। ਅਸੀਂ ਪਹਿਲੇ ਪਰਮਪਿਤਾ ਪਰਮਾਤਮਾ
ਕਹਿੰਦੇ ਹਾਂ। ਉਹ ਸਭਦਾ ਫਾਦਰ ਹੈ। ਜੇਕਰ ਸਭ ਫਾਦਰ ਹੋਣ ਤਾਂ ਫਿਰ ਓ ਗੌਡ ਫਾਦਰ ਕਹਿ ਨਾ ਸਕਣ। ਥੋੜੀ
ਜਿਹੀ ਗੱਲ ਵੀ ਸਮਝ ਨਾ ਸਕਣ। ਬਾਪ ਨੇ ਤੁਹਾਨੂੰ ਸਹਿਜ ਕਰਕੇ ਸਮਝਾਇਆ ਹੈ। ਮਨੁੱਖ ਜਦੋਂ ਦੁਖੀ ਹੁੰਦੇ
ਹਨ ਤਾਂ ਪਰਮਾਤਮਾ ਨੂੰ ਯਾਦ ਕਰਦੇ ਹਨ। ਮਨੁੱਖ ਹਨ ਦੇਹ - ਅਭਿਮਾਨੀ ਅਤੇ ਯਾਦ ਕਰਦੀ ਹੈ ਦੇਹੀ (ਆਤਮਾ)
ਜੇਕਰ ਪਰਮਪਿਤਾ ਪਰਮਾਤਮਾ ਸਰਵਵਿਆਪੀ ਹੈ ਤਾਂ ਫਿਰ ਆਤਮਾ (ਦੇਹੀ) ਕਿਉਂ ਯਾਦ ਕਰੇ? ਜੇਕਰ ਆਤਮਾ
ਨਿਰਲੇਪ ਹੈ ਫਿਰ ਵੀ ਦੇਹੀ ਮਤਲਬ ਆਤਮਾ ਕੀ ਯਾਦ ਕਰਦੀ ਹੈ? ਭਗਤੀਮਾਰਗ ਵਿੱਚ ਆਤਮਾ ਹੀ ਪਰਮਾਤਮਾ
ਨੂੰ ਯਾਦ ਕਰਦੀ ਹੈ ਕਿਉਂਕਿ ਦੁਖੀ ਹੈ। ਜਿਨਾਂ ਸੁਖ ਮਿਲਿਆ ਹੈ ਓਨਾ ਯਾਦ ਕਰਨਾ ਪੈਂਦਾ ਹੈ।
ਇਹ ਹੈ ਪੜ੍ਹਾਈ, ਏਮ -
ਆਬਜੈਕਟ ਵੀ ਕਲੀਅਰ ਹੈ। ਇਸ ਵਿੱਚ ਅੰਧਸ਼ਰਧਾ ਦੀ ਕੋਈ ਗੱਲ ਨਹੀਂ। ਤੁਸੀਂ ਸਭ ਧਰਮ ਵਾਲਿਆਂ ਨੂੰ
ਜਾਣਦੇ ਹੋ - ਇਸ ਸਮੇਂ ਸਭ ਮਜੂਦ ਹਨ। ਹੁਣ ਫਿਰ ਦੇਵੀ - ਦੇਵਤਾ ਧਰਮ ਦੀ ਹਿਸਟਰੀ - ਜਾਗਰਫ਼ੀ ਰਿਪੀਟ
ਹੋਣੀ ਹੈ। ਇਹ ਕੋਈ ਨਵੀਂ ਗੱਲ ਨਹੀਂ। ਕਲਪ - ਕਲਪ ਰਾਜ ਲੈਂਦੇ ਹਨ। ਜਿਵੇਂ ਉਹ ਹੱਦ ਦਾ ਖੇਲ੍ਹ
ਰਿਪਿਟ ਹੁੰਦਾ ਹੈ ਉਵੇਂ ਇਹ ਬੇਹੱਦ ਦਾ ਖੇਲ੍ਹ ਹੈ। ਅੱਧਾਕਲਪ ਦਾ ਸਾਡਾ ਦੁਸ਼ਮਣ ਕੌਣ? ਰਾਵਣ। ਅਸੀਂ
ਕੋਈ ਲੜਾਈ ਕਰ ਕੇ ਰਾਜ ਨਹੀਂ ਲੈਂਦੇ। ਨਾ ਕੋਈ ਹਿੰਸਕ ਲੜਾਈ ਲੜ੍ਹਦੇ ਹਾਂ, ਨਾ ਕੋਈ ਜਿੱਤ ਪਹਿਨਣ
ਦੇ ਲਈ ਲਸ਼ਕਰ ਲੈਕੇ ਲੜ੍ਹਦੇ ਹਾਂ। ਇਹ ਹਾਰ ਜਿੱਤ ਦਾ ਖੇਡ ਹੈ। ਪਰ ਹਾਰ ਵੀ ਸੂਕ੍ਸ਼੍ਮ ਅਤੇ ਜਿੱਤ
ਵੀ ਸੂਕ੍ਸ਼੍ਮ। ਮਾਇਆ ਤੋਂ ਹਾਰੇ ਹਾਰ ਹੈ, ਮਾਇਆ ਤੋਂ ਜਿੱਤੇ ਜਿੱਤ ਹੈ। ਮਨੁੱਖਾਂ ਨੇ ਮਾਇਆ ਦੇ ਬਦਲੇ
ਮਨ ਅੱਖਰ ਪਾ ਦਿੱਤਾ ਹੈ ਤਾਂ ਉਲਟਾ ਕਰਮ ਹੋ ਗਿਆ ਹੈ। ਇਹ ਡਰਾਮਾ ਵਿੱਚ ਖੇਲ ਵੀ ਪਹਿਲੇ ਹੀ ਬਣਿਆ
ਹੋਇਆ ਹੈ। ਬਾਪ ਖੁਦ ਬੈਠ ਪਰਿਚੇ ਦਿੰਦੇ ਹਨ। ਰਚਿਯਤਾ ਨੂੰ ਹੋਰ ਕੋਈ ਮਨੁੱਖ ਜਾਣਦੇ ਹੀ ਨਹੀਂ, ਤਾਂ
ਪਰਿਚੇ ਕਿਵੇਂ ਦੇ ਸਕਦੇ। ਰਚਿਯਤਾ ਹੈ ਇੱਕ ਬਾਪ, ਬਾਕੀ ਅਸੀਂ ਹਾਂ ਰਚਨਾ। ਤਾਂ ਜਰੂਰ ਸਾਨੂੰ ਰਾਜ -
ਭਾਗ ਮਿਲਣਾ ਚਾਹੀਦਾ ਹੈ। ਮਨੁੱਖ ਤਾਂ ਕਹਿ ਦਿੰਦੇ ਹਨ ਪਰਮਾਤਮਾ ਸਰਵ ਵਿਆਪੀ ਹੈ ਤਾਂ ਸਭ ਰਚਤਾ ਹੋ
ਗਏ। ਰਚਨਾ ਨੂੰ ਉਡਾ ਦਿੱਤਾ ਹੈ, ਕਿੰਨੇ ਪੱਥਰਬੁੱਧੀ, ਦੁੱਖੀ ਹੋ ਗਏ ਹਨ। ਸਿਰਫ਼ ਆਪਣੀ ਮਹਿਮਾ ਕਰਦੇ
ਹਨ ਕਿ ਅਸੀਂ ਵੈਸ਼ਨਵ ਹਾਂ, ਗੋਇਆ ਅਸੀਂ ਅੱਧੇ ਦੇਵਤਾ ਹਾਂ। ਸਮਝਦੇ ਹਨ ਦੇਵਤੇ ਵੈਸ਼ਨਵ ਸਨ। ਅਸਲ
ਵਿੱਚ ਵੇਜੀਟੇਰਿਅਨ ਦਾ ਮੁਖ ਅਰਥ ਹੈ। ਅਹਿੰਸਾ ਪਰਮੋਧਰ੍ਮ। ਦੇਵਤਾਵਾਂ ਨੂੰ ਪੱਕੇ ਵੈਸ਼ਨਵ ਕਿਹਾ
ਜਾਂਦਾ ਹੈ। ਇਵੇਂ ਤਾਂ ਆਪਣੇ ਆਪ ਨੂੰ ਵੈਸ਼ਨਵ ਕਹਾਉਣ ਵਾਲੇ ਬਹੁਤ ਹਨ। ਪਰ ਲਕਸ਼ਮੀ - ਨਾਰਾਇਣ ਦੇ
ਰਾਜ ਵਿੱਚ ਵੈਸ਼ਨਵ ਸੰਪ੍ਰਦਾਈ ਪਵਿੱਤਰ ਵੀ ਸਨ। ਹੁਣ ਉਸ ਵੈਸ਼ਨਵ ਸਮ੍ਪ੍ਰਾਈ ਦਾ ਰਾਜ ਕਿੱਥੇ ਹੈ? ਹੁਣ
ਤੁਸੀਂ ਬ੍ਰਾਹਮਣ ਬਣੇ ਹੋ, ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਹੋ ਤਾਂ ਜਰੂਰ ਬ੍ਰਹਮਾ ਵੀ ਹੋਵੇਗਾ,
ਤਾਂ ਤੇ1 ਨਾਮ ਰੱਖਿਆ ਹੋਇਆ ਹੈ ਸ਼ਿਵਵੰਸ਼ੀ ਪ੍ਰਜਾਪਿਤਾ ਬ੍ਰਹਮਾ ਦੀ ਔਲਾਦ। ਗਾਇਆ ਵੀ ਜਾਂਦਾ ਹੈ ਕਿ
ਸ਼ਿਵਬਾਬਾ ਆਇਆ ਸੀ, ਉਸਨੇ ਬ੍ਰਾਹਮਣ ਸੰਪ੍ਰਦਾਈ ਰਚੀ, ਜੋ ਬ੍ਰਾਹਮਣ ਫਿਰ ਦੇਵਤਾ ਬਣੇ। ਹੁਣ ਤੁਸੀਂ
ਸ਼ੂਦਰ ਤੋਂ ਬ੍ਰਾਹਮਣ ਬਣੇ ਹੋ ਤਾਂ ਬ੍ਰਹਮਾਕੁਮਾਰ ਕੁਮਾਰੀਆਂ ਕਹਾਉਂਦੇ ਹੋ। ਵਿਰਾਟ ਰੂਪ ਦੇ ਚਿਤਰ
ਤੇ ਵੀ ਸਮਝਾਉਣਾ ਚੰਗਾ ਹੈ। ਵਿਸ਼ਨੂੰ ਦਾ ਹੀ ਵਿਰਾਟ ਰੂਪ ਦਿਖਾਇਆ ਹੈ। ਵਿਸ਼ਨੂੰ ਅਤੇ ਉਸਦੀ ਰਾਜਧਾਨੀ
(ਸੰਤਾਨ) ਹੀ ਵਿਰਾਟ ਚੱਕਰ ਵਿੱਚ ਆਉਂਦੇ ਹਨ। ਇਹ ਸਭ ਬਾਬਾ ਦੇ ਵਿਚਾਰ ਚਲਦੇ ਹਨ। ਤੁਸੀਂ ਵੀ ਵਿਚਾਰ
ਸਾਗਰ ਮੰਥਨ ਦੀ ਪ੍ਰੈਕਟਿਸ ਕਰਨਗੇ ਤਾਂ ਰਾਤਰੀ ਨੂੰ ਨੀਂਦ ਨਹੀਂ ਆਏਗੀ। ਇਹ ਹੀ ਚਿੰਤਨ ਚੱਲਦਾ ਰਹੇਗਾ।
ਸਵੇਰ ਨੂੰ ਉੱਠ ਕੇ ਧੰਧੇ ਆਦਿ ਵਿੱਚ ਲੱਗ ਜਾਣਗੇ। ਕਹਿੰਦੇ ਹਨ ਸਵੇਰ ਦਾ ਸਾਈਂ …ਤੁਸੀਂ ਵੀ ਕਿਸੇਨੂੰ
ਬੈਠ ਸਮਝਾਓਗੇ ਤਾਂ ਕਹਿਣਗੇ - ਓਹੋ! ਇਹ ਤਾਂ ਸਾਨੂੰ ਮਨੁੱਖ ਤੋਂ ਦੇਵਤਾ, ਬੇਗਰ ਤੋਂ ਪ੍ਰਿੰਸ
ਬਣਾਉਣ ਆਏ ਹਨ। ਪਹਿਲੇ ਅਲੌਕਿਕ ਸੇਵਾ ਕਰਨੀ ਚਾਹੀਦੀ ਹੈ, ਸਥੂਲ ਸਰਵਿਸ ਬਾਦ ਵਿੱਚ। ਸ਼ੋਕ ਚਾਹੀਦਾ
ਹੈ। ਖਾਸ ਮਾਤਾਵਾਂ ਬਹੁਤ ਚੰਗੀ ਤਰ੍ਹਾਂ ਸਰਵਿਸ ਕਰ ਸਕਦੀਆਂ ਹਨ। ਮਾਤਾਵਾਂ ਨੂੰ ਵੀ ਕੋਈ ਧਿਕਾਰਣਗੇ
ਨਹੀਂ। ਸਬਜ਼ੀ ਵਾਲੇ, ਅਨਾਜ਼ ਵਾਲੇ, ਨੌਕਰ ਆਦਿ ਸਭਨੂੰ ਸਮਝਾਉਣਾਂ ਹੈ। ਕੋਈ ਰਹਿ ਨਾ ਜਾਏ ਜੋ ਉਲਾਹਣਾ
ਦੇਵੇ। ਸਰਵਿਸ ਵਿੱਚ ਦਿਲ ਦੀ ਸੱਚਾਈ ਚਾਹੀਦੀ ਹੈ। ਬਾਪ ਨਾਲ ਪੂਰਾ ਯੋਗ ਲਗਾਉਣਾ ਚਾਹੀਦਾ ਹੈ ਤਾਂ
ਹੀ ਧਾਰਣਾ ਹੋ ਸਕੇ। ਵਕਖਰ (ਸਮਗ੍ਰੀ) ਭਰਕੇ ਫਿਰ ਪੋਰਟ ਤੇ ਸਟੀਮਬਰ ਡਿਲੀਵਰੀ ਕਰਨ ਜਾਏ। ਉਹਨਾਂ
ਨੂੰ ਫਿਰ ਘਰ ਵਿੱਚ ਸੁਖ ਨਹੀਂ ਆਏਗਾ, ਭਜੱਦਾ ਰਹੇਗਾ। ਇਹ ਚਿੱਤਰ ਵੀ ਬਹੁਤ ਮਦਦ ਦਿੰਦੇ ਹਨ। ਕਿੰਨਾ
ਸਾਫ਼ ਹੈ - ਸ਼ਿਵਬਾਬਾ ਬ੍ਰਹਮਾ ਦਵਾਰਾ ਵਿਸ਼ਨੂੰਪੁਰੀ ਦੀ ਸਥਾਪਨਾ ਕਰਾ ਰਹੇ ਹਨ। ਇਹ ਹੈ ਰੁਦ੍ਰ ਗਿਆਨ
ਯੱਗ, ਕ੍ਰਿਸ਼ਨ ਗਿਆਨ ਯੱਗ ਨਹੀਂ। ਇਸ ਰੁਦ੍ਰ ਗਿਆਨ ਯੱਗ ਨਾਲ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ ਹੈ।
ਸ਼੍ਰੀਕ੍ਰਿਸ਼ਨ ਤਾਂ ਯੱਗ ਰਚ ਨਹੀਂ ਸਕਦੇ। ਉਹ 84 ਜਨਮ ਲੈਣਗੇ ਤਾਂ ਨਾਮ - ਰੂਪ ਬਦਲ ਜਾਏਗਾ ਹੋਰ ਕਿਸੇ
ਰੂਪ ਵਿੱਚ ਸ਼੍ਰੀਕ੍ਰਿਸ਼ਨ ਹੋ ਨਾ ਸਕੇ। ਸ਼੍ਰੀਕ੍ਰਿਸ਼ਨ ਦਾ ਪਾਰ੍ਟ ਤਾਂ ਜਦੋਂ ਉਸ ਰੂਪ ਵਿੱਚ ਆਏ ਤਾਂ
ਹੀ ਰਿਪਿਟ ਕਰੇ। ਅੱਛਾ-
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੱਚੇ - ਸੱਚੇ
ਖੁਦਾਈ ਖਿਦਮਤਗਾਰ ਮਤਲਬ ਈਸ਼ਵਰੀ ਸੈਲਵੇਸ਼ਨ ਆਰਮੀ ਬਣ ਸਭਨੂੰ ਮਾਇਆ ਤੋਂ ਲਿਬ੍ਰਰੇਟ ਕਰਨਾ ਹੈ। ਇਸ
ਜੀਵਨ ਵਿੱਚ ਕੌਡੀ ਤੋਂ ਹੀਰੇ ਵਰਗਾ ਬਣਨਾ ਅਤੇ ਬਣਾਉਣਾ ਹੈ।
2. ਜਿਵੇਂ ਬਾਬਾ ਵਿਚਾਰ
ਸਾਗਰ ਮੰਥਨ ਕਰਦੇ ਹਨ, ਇਵੇਂ ਗਿਆਨ ਦਾ ਵਿਚਾਰ ਸਾਗਰ ਮੰਥਨ ਕਰਨਾ ਹੈ। ਕਲਿਆਣਕਾਰੀ ਬਣ ਅਲੌਕਿਕ ਸੇਵਾ
ਵਿੱਚ ਤੱਤਪਰ ਰਹਿਣਾ ਹੈ। ਦਿਲ ਦੀ ਸੱਚਾਈ ਨਾਲ ਸੇਵਾ ਕਰਨੀ ਹੈ।
ਵਰਦਾਨ:-
ਛੋਟੀ - ਛੋਟੀ ਅਵਗਿਆਵਾਂ ਦੇ ਬੋਝ ਨੂੰ ਸਮਾਪਤ ਕਰ ਸਦਾ ਸਮਰਥ ਰਹਿਣ ਵਾਲੇ ਸ਼੍ਰੇਸ਼ਠ ਚਰਿੱਤਰਵਾਣ ਭਵ
ਜਿਵੇਂ ਅੰਮ੍ਰਿਤਵੇਲੇ
ਉੱਠਣ ਦੀ ਆਗਿਆ ਹੈ ਤਾਂ ਉੱਠਕੇ ਬੈਠ ਜਾਂਦੇ ਹਨ ਪਰ ਵਿਧੀ ਤੋਂ ਸਿੱਧੀ ਨੂੰ ਪ੍ਰਾਪਤ ਨਹੀਂ ਕਰਦੇ,
ਸਵੀਟ ਸਾਈਲੈਂਸ ਦੇ ਨਾਲ ਨਿਦ੍ਰਾ ਦੀ ਸਾਈਲੈਂਸ ਮਿਕਸ ਹੋ ਜਾਂਦੀ ਹੈ। 2- ਬਾਪ ਦੀ ਆਗਿਆ ਹੈ ਕਿਸੀ
ਵੀ ਆਤਮਾ ਨੂੰ ਨਾ ਦੁੱਖ ਦੋ, ਨਾ ਦੁੱਖ ਲੋ, ਇਸ ਵਿੱਚ ਦੁੱਖ ਦਿੰਦੇ ਨਹੀਂ ਹਨ ਪਰ ਲੈ ਲੈਂਦੇ ਹਨ।
3- ਕ੍ਰੋਧ ਨਹੀਂ ਕਰਦੇ ਪਰ ਰੌਬ ਵਿੱਚ ਆ ਜਾਂਦੇ ਹਨ, ਅਜਿਹੀਆਂ ਛੋਟੀਆਂ - ਛੋਟੀਆਂ ਅਵਗਿਆਵਾਂ ਮਨ
ਨੂੰ ਭਾਰੀ ਕਰ ਦਿੰਦੀਆਂ ਹਨ। ਹੁਣ ਇਹਨਾਂ ਨੂੰ ਸਮਾਪਤ ਕਰ ਆਗਿਆਕਾਰੀ ਚਰਿੱਤਰ ਦਾ ਚਿੱਤਰ ਬਣਾਓ ਉਦੋਂ
ਕਹਾਂਗੇ ਸਦਾ ਸਮਰਥ ਚਰਿੱਤਰਵਾਨ ਆਤਮਾ।
ਸਲੋਗਨ:-
ਸੰਮਾਨ ਮੰਗਣ ਦੀ
ਬਜਾਏ ਸਭਨੂੰ ਸੰਮਾਨ ਦਵੋ ਤਾਂ ਸਭਦਾ ਸੰਮਾਨ ਮਿਲਦਾ ਰਹੇਗਾ।