04.02.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ :- ਅੰਤਰਮੁੱਖੀ ਹੋ ਆਪਣੇ ਕਲਿਆਣ ਦਾ ਖਿਆਲ ਕਰੋ , ਘੁੰਮਣ - ਫ਼ਿਰਨ ਜਾਂਦੇ ਹੋ ਤਾਂ ਏਕਾਂਤ ਵਿੱਚ ਵਿਚਾਰ ਸਾਗਰ ਮੰਥਨ ਕਰੋ , ਆਪਣੇ ਤੋਂ ਪੁਛੋ - ਅਸੀਂ ਸਦਾ ਹਰਸ਼ਿਤ ਰਹਿੰਦੇ ਹਾਂ ?

ਪ੍ਰਸ਼ਨ:-
ਰਹਿਮਦਿਲ ਬਾਪ ਦੇ ਬੱਚਿਆਂ ਨੂੰ ਆਪਣੇ ਤੇ ਕਿਹੜਾ ਰਹਿਮ ਕਰਨਾ ਚਾਹੀਦਾ ਹੈ?

ਉੱਤਰ:-
ਜਿਵੇਂ ਬਾਪ ਨੂੰ ਰਹਿਮ ਆਉਂਦਾ ਹੈ ਮੇਰੇ ਬੱਚੇ ਕੰਢਿਆਂ ਤੋਂ ਫੁੱਲ ਬਣਨ, ਬਾਪ ਬੱਚਿਆਂ ਨੂੰ ਗੁਲਗੁਲ ਬਣਾਉਣ ਦੀ ਕਿੰਨੀ ਮਿਹਨਤ ਕਰਦੇ ਹਨ ਤਾਂ ਬੱਚਿਆਂ ਨੂੰ ਵੀ ਆਪਣੇ ਤੇ ਤਰਸ ਆਉਣਾ ਚਾਹੀਦਾ ਹੈ ਕਿ ਅਸੀਂ ਬਾਬਾ ਨੂੰ ਬੁਲਾਉਂਦੇ ਹਾਂ - ਹੇ ਪਤਿਤ ਪਾਵਨ ਆਓ, ਫੁੱਲ ਬਣਾਓ, ਹੁਣ ਉਹ ਆਏ ਹਨ ਤੇ ਕਿ ਅਸੀਂ ਫੁੱਲ ਨਹੀਂ ਬਣਾਂਗੇ! ਰਹਿਮ ਪਵੇ ਤਾਂ ਦੇਹੀ-ਅਭਿਮਾਨੀ ਰਹੇਂ। ਬਾਪ ਜੋ ਸੁਣਾਉਂਦੇ ਹਨ ਉਸ ਨੂੰ ਧਾਰਨ ਕਰੀਏ।


ਓਮ ਸ਼ਾਂਤੀ
ਇਹ ਤਾਂ ਬੱਚੇ ਸਮਝਦੇ ਹਨ - ਇਹ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਤਾਂ ਬਾਪ ਬੱਚਿਆਂ ਨੂੰ ਪੁੱਛਦੇ ਹਨ ਕਿ ਤੁਸੀਂ ਜਦੋਂ ਇੱਥੇ ਆਉਂਦੇ ਹੋ ਤਾਂ ਇਹਨਾਂ ਲਕਸ਼ਮੀ-ਨਰਾਇਣ ਦੇ ਅਤੇ ਹੋਰ ਪੌੜ੍ਹੀ ਦੇ ਚਿੱਤਰ ਨੂੰ ਦੇਖਦੇ ਹੋ? ਜਦੋਂ ਦੋਵਾਂ ਨੂੰ ਵੇਖਿਆ ਜਾਂਦਾ ਹੈ ਤਾਂ ਏਮ ਅਬਜੈਕਟ ਅਤੇ ਸਾਰਾ ਚੱਕਰ ਬੁੱਧੀ ਵਿੱਚ ਆ ਜਾਂਦਾ ਹੈ ਕਿ ਅਸੀਂ ਦੇਵਤਾ ਬਣ ਕੇ ਫਿਰ ਇਵੇਂ ਪੌੜੀ ਉੱਤਰਦੇ ਆਏ ਹਾਂ। ਇਹ ਗਿਆਨ ਤੁਹਾਨੂੰ ਬੱਚਿਆਂ ਨੂੰ ਹੀ ਮਿਲਦਾ ਹੈ। ਤੁਸੀਂ ਹੋ ਸਟੂਡੈਂਟ। ਏਮ ਅਬਜੈਕਟ ਸਾਮਣੇ ਖੜ੍ਹਾ ਹੈ। ਕੋਈ ਵੀ ਆਵੇ ਤਾਂ ਉਨ੍ਹਾਂ ਨੂੰ ਸਮਝਾਓ - ਇਹ ਏਮ ਅਬਜੈਕਟ ਹੈ। ਇਸ ਪੜ੍ਹਾਈ ਨਾਲ ਇਹ ਦੇਵੀ ਦੇਵਤਾ ਜਾਕੇ ਬਣਦੇ ਹਨ। ਫਿਰ 84 ਜਨਮ ਦੀ ਪੌੜੀ ਉੱਤਰਦੇ ਹਾਂ ਫਿਰ ਰਪੀਟ ਕਰਨਾ ਹੈ। ਬਹੁਤ ਇਜ਼ੀ ਨਾਲੇਜ਼ ਹੈ ਫਿਰ ਵੀ ਪੜ੍ਹਦੇ-ਪੜ੍ਹਦੇ ਨਾਪਾਸ ਕਿਉਂ ਹੋ ਜਾਂਦੇ ਹਨ? ਉਸ ਜਿਸਮਾਨੀ ਪੜ੍ਹਾਈ ਤੋਂ ਵੀ ਇਹ ਇਸ਼ਵਰੀਏ ਪੜ੍ਹਾਈ ਬਹੁਤ ਸਹਿਜ ਹੈ। ਏਮ ਅਬਜੈਕਟ ਅਤੇ 84 ਜਨਮਾਂ ਦਾ ਚੱਕਰ ਬਿਲਕੁੱਲ ਸਾਮਣੇ ਖੜ੍ਹਾ ਹੈ। ਇਹ ਦੋਵੇਂ ਚਿੱਤਰ ਵਿਜ਼ਟਿੰਗ ਰੂਮ ਵਿੱਚ ਵੀ ਹੋਣੇ ਚਾਹੀਦੇ ਹਨ। ਸਰਵਿਸ ਕਰਨ ਦੇ ਲਈ ਸਰਵਿਸ ਦਾ ਹਥਿਆਰ ਵੀ ਚਾਹੀਦਾ ਹੈ। ਸਾਰਾ ਗਿਆਨ ਇਸ ਵਿੱਚ ਹੀ ਹੈ। ਇਹ ਪੁਰਸ਼ਾਰਥ ਵੀ ਅਸੀਂ ਹੁਣ ਕਰਦੇ ਹਾਂ। ਸਤੋ ਪ੍ਰਧਾਨ ਬਣਨ ਦੇ ਲਈ ਬਹੁਤ ਮਹਿਨਤ ਕਰਨੀ ਹੈ। ਇਸ ਵਿੱਚ ਅੰਤਰਮੁੱਖੀ ਹੋ ਕੇ ਵਿਚਾਰ ਸਾਗਰ ਮੰਥਨ ਕਰਨਾ ਹੈ। ਘੁੰਮਣ-ਫਿਰਨ ਜਾਂਦੇ ਹੋ ਤਾਂ ਵੀ ਬੁੱਧੀ ਵਿੱਚ ਇਹ ਹੀ ਹੋਣਾ ਚਾਹੀਦਾ ਹੈ। ਇਹ ਤਾਂ ਬਾਬਾ ਜਾਣਦੇ ਹਨ ਕਿ ਨੰਬਰਵਾਰ ਹਨ। ਕੋਈ ਚੰਗੀ ਤਰ੍ਹਾਂ ਸਮਝਦੇ ਹਨ ਤਾਂ ਜਰੂਰ ਪੁਰਸ਼ਾਰਥ ਕਰਦੇ ਹੋਣਗੇ, ਆਪਣੇ ਕਲਿਆਣ ਦੇ ਲਈ। ਹਰੇਕ ਸਟੂਡੈਂਟ ਸਮਝਦੇ ਹਨ ਇਹ ਚੰਗਾ ਪੜ੍ਹਦੇ ਹਨ। ਖੁੱਦ ਨਹੀਂ ਪੜ੍ਹਦੇ ਹਨ ਤਾਂ ਆਪਣੇ ਆਪ ਨੂੰ ਹੀ ਘਾਟਾ ਪਾਉਂਦੇ ਹਨ। ਆਪਣੇ ਆਪਨੂੰ ਤਾਂ ਕੁੱਝ ਲਾਇਕ ਬਣਾਉਣਾ ਚਾਹੀਦਾ ਹੈ। ਤੁਸੀਂ ਵੀ ਸਟੂਡੈਂਟ ਹੋ, ਸੋ ਵੀ ਬੇਹੱਦ ਬਾਪ ਦੇ ! ਇਹ ਬ੍ਰਹਮਾ ਵੀ ਪੜ੍ਹਦੇ ਹਨ । ਇਹ ਲਕਸ਼ਮੀ ਨਾਰਾਇਣ ਹਨ।ਮਰਤਬਾ ਅਤੇ ਸੀੜੀ ਹੈ 84 ਜਨਮਾ ਦੇ ਚੱਕਰ ਦੀ। ਇਹ ਪਹਿਲੇ ਨੰਬਰ ਦਾ ਜਨਮ, ਇਹ ਲਾਸਟ ਨੰਬਰ ਦਾ ਜਨਮ। ਤੁਸੀਂ ਦੇਵਤਾ ਬਣਦੇ ਹੋ। ਅੰਦਰ ਆਉਦੇ ਹੀ ਸਾਮਣੇ ਏਮ ਆਬਜੈਕਟ ਅਤੇ ਸੀੜੀ ਤੇ ਸਮਝਾਓ। ਰੋਜ਼ ਆਕੇ ਇਨ੍ਹਾਂ ਦੇ ਸਾਮਣੇ ਬੈਠੋ ਤਾਂ ਸਮ੍ਰਿਤੀ ਆਏ।

ਤੁਹਾਡੀ ਬੁੱਧੀ ਵਿੱਚ ਹੈ ਕਿ ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹਨ। ਸਾਰੇ ਚੱਕਰ ਦਾ ਗਿਆਨ ਤੁਹਾਡੀ ਬੁੱਧੀ ਵਿੱਚ ਭਰਪੂਰ ਹੈ ਤਾਂ ਕਿੰਨਾ ਹਰਸ਼ਿਤ ਰਹਿਣਾ ਚਾਹੀਦਾ ਹੈ। ਆਪਣੇ ਤੋਂ ਪੁੱਛਣਾ ਚਾਹੀਦਾ ਹੈ ਸਾਡੀ ਉਹ ਅਵਸਥਾ ਕਿਉਂ ਨਹੀਂ ਰਹਿੰਦੀ ? ਕੀ ਕਾਰਨ ਹੈ ਜੋ ਹਰਸ਼ਿਤ ਰਹਿਣ ਵਿੱਚ ਰੌਲਾ ਪੈਂਦਾ ਹੈ? ਜੋ ਚਿੱਤਰ ਬਣਾਉਂਦੇ ਹਨ ਉਨ੍ਹਾਂ ਦੀ ਬੁੱਧੀ ਵਿੱਚ ਵੀ ਹੋਵੇਗਾ ਕਿ ਇਹ ਸਾਡਾ ਭਵਿੱਖ ਦਾ ਪਦ ਹੈ, ਇਹ ਸਾਡੀ ਏਮ ਆਬਜੈਕਟ ਹੈ ਅਤੇ ਇਹ 84 ਦਾ ਚੱਕਰ ਹੈ | ਗਾਇਨ ਵੀ ਹੈ ਸਹਿਜ ਰਾਜਯੋਗ। ਸੋ ਤਾਂ ਬਾਬਾ ਰੋਜ ਸਮਝਾਉਂਦੇ ਰਹਿੰਦੇ ਹਨ ਕਿ ਤੁਸੀਂ ਬੇਹੱਦ ਬਾਪ ਦੇ ਬੱਚੇ ਹੋ ਤਾਂ ਸਵਰਗ ਦਾ ਵਰਸਾ ਜਰੂਰ ਲੈਣਾ ਚਾਹੀਦਾ ਹੈ ਅਤੇ ਸਾਰੇ ਚੱਕਰ ਦਾ ਰਾਜ਼ ਵੀ ਸਮਝਾਇਆ ਹੈ ਤਾਂ ਜ਼ਰੂਰ ਉਹ ਯਾਦ ਕਰਨਾ ਪਵੇ ਅਤੇ ਗੱਲਬਾਤ ਕਰਨ ਦੇ ਮੈਨਰਜ਼ ਵੀ ਚੰਗੇ ਚਾਹੀਦੇ ਹਨ। ਚਾਲ ਬੜੀ ਵਧੀਆ ਚਾਹੀਦੀ ਹੈ। ਚਲਦੇ-ਚਲਦੇ ਕੰਮ ਕਾਜ਼ ਕਰਦੇ ਬੁੱਧੀ ਵਿਚ ਸਿਰਫ ਇਹ ਹੀ ਰਹੇ ਕਿ ਅਸੀਂ ਬਾਪ ਦੇ ਕੋਲ ਪੜ੍ਹਨ ਲਈ ਆਏ ਹਾਂ। ਇਹ ਗਿਆਨ ਹੀ ਤੁਸੀਂ ਨਾਲ ਲੈ ਕੇ ਜਾਣਾ ਹੈ। ਪੜ੍ਹਾਈ ਤਾਂ ਸਹਿਜ ਹੈ| ਪਰੰਤੂ ਜੇਕਰ ਪੂਰੀ ਰੀਤੀ ਨਹੀਂ ਪੜ੍ਹਾਂਗੇ ਤਾਂ ਟੀਚਰ ਨੂੰ ਜਰੂਰ ਇਹ ਖਿਆਲ ਰਹੇਗਾ ਕਿ ਜੇਕਰ ਕਲਾਸ ਵਿਚ ਬਹੁਤ ਡੱਲ ਬੱਚੇ ਹੋਣਗੇ ਤਾਂ ਸਾਡਾ ਨਾਮ ਬਦਨਾਮ ਹੋਏਗਾ| ਇਜ਼ਾਫਾ ਨਹੀਂ ਮਿਲੇਗਾ। ਗੌਰਮਿੰਟ ਕੁਝ ਨਹੀਂ ਦੇਵੇਗੀ| ਇਹ ਵੀ ਸਕੂਲ ਹੈ ਨਾ ਇਸ ਵਿਚ ਇਜ਼ਾਫਾ ਆਦਿ ਦੀ ਕੋਈ ਗੱਲ ਨਹੀਂ। ਫਿਰ ਵੀ ਪੁਰਸ਼ਾਰਥ ਤੇ ਕਰਵਾਇਆ ਜਾਂਦਾ ਹੈ ਨਾ। ਚਾਲ ਨੂੰ ਸੁਧਾਰੋ ਦੈਵੀ ਗੁਣ ਧਾਰਨ ਕਰੋ। ਕਰੈਕਟਰ ਅੱਛੇ ਚਾਹੀਦੇ ਹਨ। ਬਾਪ ਤਾਂ ਤੁਹਾਡੇ ਕਲੀਆਂਣ ਲਈ ਆਏ ਹਨ। ਪਰੰਤੂ ਬਾਪ ਦੀ ਸ਼੍ਰੀਮਤ ਤੇ ਚਲ ਨਹੀਂ ਸਕਦੇ। ਸ਼੍ਰੀਮਤ ਕਹੈ ਇੱਥੇ ਜਾਓ ਤਾਂ ਜਾਣਗੇ ਨਹੀਂ। ਕਹਿਣਗੇ ਇੱਥੇ ਗਰਮੀ ਹੈ, ਇੱਥੇ ਠੰਡ ਹੈ ਬਾਪ ਨੂੰ ਪਹਿਚਾਣਦੇ ਨਹੀਂ ਕਿ ਕੌਣ ਸਾਨੂੰ ਕਹਿੰਦੇ ਹਨ? ਇਹ ਸਧਾਰਣ ਰਥ ਹੀ ਬੁੱਧੀ ਵਿਚ ਆਉਂਦਾ ਹੈ | ਉਹ ਬਾਪ ਬੁੱਧੀ ਵਿੱਚ ਆਉਂਦਾ ਹੀ ਨਹੀਂ ਹੈ। ਵੱਡੇ ਰਾਜਿਆਂ ਦਾ ਕਿੰਨਾ ਸਭ ਨੂੰ ਡਰ ਰਹਿੰਦਾ ਹੈ। ਬੜੀ ਅਥਾਰਟੀ ਹੁੰਦੀ ਹੈ। ਇਥੇ ਤਾਂ ਬਾਪ ਕਹਿੰਦੇ ਹਨ ਮੈਂ ਗ਼ਰੀਬ ਨਵਾਜ਼ ਹਾਂ। ਮੈਨੂੰ ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਕੋਈ ਨਹੀਂ ਜਾਣਦੇ ਹਨ। ਕਿੰਨੇ ਢੇਰ ਮਨੁੱਖ ਹਨ। ਕਿਵੇਂ-ਕਿਵੇਂ ਦੀਆਂ ਗੱਲਾਂ ਕਰਦੇ ਹਨ, ਕੀ-ਕੀ ਬੋਲਦੇ ਹਨ। ਭਗਵਾਨ ਕੀ ਚੀਜ਼ ਹੁੰਦੀ ਹੈ ਇਹ ਵੀ ਨਹੀਂ ਜਾਣਦੇ। ਮੈਂ ਸਧਾਰਣ ਤਨ ਵਿੱਚ ਆਕੇ ਆਪਣਾ ਅਤੇ ਰਚਨਾ ਦੇ ਆਦਿ ਮੱਧ ਅੰਤ ਦਾ ਪਰਿਚੈ ਦਿੰਦਾ ਹਾਂ। 84 ਦੀ ਇਹ ਪੌੜੀ ਕਿੰਨੀ ਕਲੀਅਰ ਹੈ।

ਬਾਪ ਕਹਿੰਦੇ ਹਨ ਮੈਂ ਤੁਹਾਨੂੰ ਇਹ ਬਣਾਇਆ ਸੀ, ਹੁਣ ਫਿਰ ਬਣਾ ਰਿਹਾ ਹਾਂ। ਤੁਸੀਂ ਪਾਰਸ ਬੁੱਧੀ ਸੀ ਫਿਰ ਤੁਹਾਨੂੰ ਪੱਥਰ ਬੁੱਧੀ ਕਿਸ ਨੇ ਬਣਾਇਆ? ਅੱਧਾ ਕਲਪ ਰਾਵਣ ਰਾਜ ਵਿੱਚ ਤੁਸੀਂ ਡਿੱਗਦੇ ਹੀ ਆਉਂਦੇ ਹੋ। ਹੁਣ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਜਰੂਰ ਬਣਨਾ ਹੈ। ਵਿਵੇਕ ਵੀ ਕਹਿੰਦਾ ਹੈ ਬਾਪ ਹੈ ਹੀ ਸਤਿਆ। ਉਹ ਜਰੂਰ ਸਤਿਆ ਹੀ ਦਸਣਗੇ। ਇਹ ਬ੍ਰਹਮਾ ਵੀ ਪੜ੍ਹਦੇ ਹਨ, ਤੁਸੀਂ ਵੀ ਪੜ੍ਹਦੇ ਹੋ। ਇਹ ਕਹਿੰਦੇ ਹਨ ਮੈਂ ਵੀ ਸਟੂਡੈਂਟ ਹਾਂ। ਪੜ੍ਹਾਈ ਤੇ ਅਟੈਂਸ਼ਨ ਦਿੰਦਾ ਹਾਂ। ਏਕੁਰੇਟ ਕਰਮਾਤੀਤ ਅਵੱਸਥਾ ਤੇ ਅਜੇ ਬਣੀ ਨਹੀਂ ਹੈ। ਇਵੇਂ ਦਾ ਕਿਹੜਾ ਹੋਵੇਗਾ ਜੋ ਏਨਾ ਉੱਚਾ ਪਦ ਪਾਉਣ ਦੇ ਲਈ ਪੜ੍ਹਾਈ ਤੇ ਧਿਆਨ ਨਹੀਂ ਦੇਵੇਗਾ। ਸਾਰੇ ਕਹਿਣਗੇ ਐਸਾ ਪਦ ਤਾਂ ਜਰੂਰ ਪਾਉਣਾ ਚਾਹੀਦਾ ਹੈ। ਬਾਪ ਦੇ ਅਸੀਂ ਬੱਚੇ ਹਾਂ ਤਾਂ ਜਰੂਰ ਮਾਲਕ ਹੋਣੇ ਚਾਹੀਦੇ ਹਾਂ। ਬਾਕੀ ਪੜ੍ਹਾਈ ਵਿੱਚ ਉਤਰਾਈ ਚੜ੍ਹਾਈ ਤਾਂ ਹੁੰਦੀ ਹੀ ਹੈ। ਹੁਣ ਤੁਹਾਨੂੰ ਇੱਕਦਮ ਗਿਆਨ ਦਾ ਤੰਤ (ਸਾਰ) ਮਿਲਿਆ ਹੈ। ਸ਼ੁਰੂ ਵਿੱਚ ਤਾਂ ਪੁਰਾਣਾ ਹੀ ਗਿਆਨ ਸੀ। ਧੀਰੇ-ਧੀਰੇ ਤੁਸੀਂ ਸਮਝਦੇ ਹੀ ਆਏ ਹੋ। ਹੁਣ ਸਮਝਦੇ ਹਾਂ ਗਿਆਨ ਤਾਂ ਸੱਚਮੁੱਚ ਹੁਣ ਹੀ ਸਾਨੂੰ ਮਿਲਦਾ ਹੈ। ਬਾਪ ਵੀ ਕਹਿੰਦੇ ਹਨ ਅੱਜ ਮੈਂ ਤੁਹਾਨੂੰ ਗੁਪਤ ਤੋਂ ਗੁਪਤ ਗੱਲਾਂ ਸੁਣਾਉਂਦਾ ਹਾਂ। ਫਟ ਨਾਲ ਤੇ ਕੋਈ ਜੀਵਨ ਮੁੱਕਤੀ ਪਾ ਨਹੀਂ ਸਕਦਾ। ਸਾਰਾ ਗਿਆਨ ਲੈ ਨਹੀਂ ਸਕਦਾ। ਪਹਿਲੋਂ ਇਹ ਸੀੜੀ ਦਾ ਚਿੱਤਰ ਨਹੀਂ ਸੀ। ਹੁਣ ਸਮਝਦੇ ਹਾਂ ਇਵੇਂ ਚੱਕਰ ਲਗਾਉਂਦੇ ਹਾਂ। ਅਸੀਂ ਹੀ ਸਵਦਰਸ਼ਨ ਚੱਕਰਧਾਰੀ ਹਾਂ। ਬਾਬਾ ਨੇ ਸਾਨੂੰ ਆਤਮਾਵਾਂ ਨੂੰ ਸਾਰੇ ਚੱਕਰ ਦਾ ਰਾਜ਼ ਸਮਝਾ ਦਿਤਾ ਹੈ। ਬਾਪ ਕਹਿੰਦੇ ਹਨ ਤੁਹਾਡਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਬਾਪ ਹੀ ਆਕੇ ਤੁਹਾਨੂੰ ਸਵਰਗ ਦਾ ਮਾਲਕ ਬਣਾਉਂਦੇ ਹਨ। ਦੂਸਰਿਆਂ ਦੇ ਸੁੱਖ ਦਾ ਸਮਾਂ ਤਾਂ ਹੁਣੇ ਆਇਆ ਹੈ ਜਦੋਂ ਕਿ ਮੌਤ ਸਾਮਣੇ ਖੜ੍ਹੀ ਹੈ। ਇਹ ਐਰੋਪਲੈਨ ਬਿਜਲੀਆਂ ਆਦਿ ਪਹਿਲੋਂ ਨਹੀਂ ਸਨ। ਉਨ੍ਹਾਂ ਦੇ ਲਈ ਤਾਂ ਹੁਣ ਜਿਵੇਂ ਸਵਰਗ ਹੈ। ਕਿੰਨੇ ਵੱਡੇ-ਵੱਡੇ ਮਹਿਲ ਬਣਾਉਂਦੇ ਹਨ। ਸਮਝਦੇ ਹਨ ਅਜੇ ਤਾਂ ਸਾਨੂੰ ਬਹੁਤ ਸੁੱਖ ਹਨ।

ਹੁਣ ਉਨ੍ਹਾਂ ਨੂੰ ਜਦੋਂ ਕੋਈ ਸਮਝਾਏ ਸਵਰਗ ਤਾਂ ਸਤਿਯੁਗ ਨੂੰ ਕਿਹਾ ਜਾਂਦਾ ਹੈ, ਕਲਯੁੱਗ ਨੂੰ ਥੋੜ੍ਹੀ ਸਵਰਗ ਕਹਾਂਗੇ। ਨਰਕ ਵਿੱਚ ਸ਼ਰੀਰ ਛੱਡਿਆ ਤਾਂ ਪੁਨਰਜਨਮ ਵੀ ਨਰਕ ਵਿੱਚ ਹੀ ਲਵਾਂਗੇ। ਪਹਿਲਾਂ ਤੁਸੀਂ ਵੀ ਇਹ ਗੱਲਾਂ ਨਹੀਂ ਸਮਝਦੇ ਸੀ, ਹੁਣ ਸਮਝਦੇ ਹੋ। ਰਾਵਣ ਰਾਜ ਆਉਂਦਾ ਹੈ ਤਾਂ ਅਸੀਂ ਡਿੱਗਣ ਲਗ ਜਾਂਦੇ ਹਾਂ, ਸਾਰੇ ਵਿਕਾਰ ਆ ਜਾਂਦੇ ਹਨ। ਹੁਣ ਤੁਹਾਨੂੰ ਸਾਰਾ ਗਿਆਨ ਮਿਲਿਆ ਹੈ ਤਾਂ ਚਾਲ ਆਦਿ ਵੀ ਰਾਯਲ ਹੋਣੀ ਚਾਹੀਦੀ ਹੈ। ਹੁਣ ਤੁਸੀਂ ਸਤਿਯੁਗ ਤੋਂ ਵੀ ਜ਼ਿਆਦਾ ਵਲੁਏਬਲੇ ਹੋ। ਬਾਪ ਜੋ ਗਿਆਨ ਦਾ ਸਾਗਰ ਹੈ, ਉਹ ਸਾਰਾ ਗਿਆਨ ਇਸ ਵੇਲੇ ਦਿੰਦੇ ਹਨ। ਹੋਰ ਕੋਈ ਵੀ ਮਨੁੱਖ ਗਿਆਨ ਅਤੇ ਭਗਤੀ ਨੂੰ ਸਮਝ ਨਹੀਂ ਸਕਦਾ। ਮਿਕਸ ਕਰ ਦਿੱਤਾ ਹੈ। ਸਮਝਦੇ ਹਨ - ਸ਼ਾਸਤਰ ਪੜ੍ਹਨਾ ਇਹ ਗਿਆਨ ਹੈ ਪੂਜਾ ਕਰਨਾ ਭਗਤੀ ਹੈ। ਤਾਂ ਹੁਣ ਬਾਪ ਗੁਲਗੁਲ ਬਣਾਉਣ ਲਈ ਕਿੰਨੀ ਮੇਹਨਤ ਕਰਦੇ ਹਨ। ਬੱਚਿਆਂ ਨੂੰ ਵੀ ਤਰਸ ਆਉਣਾ ਚਾਹੀਦਾ ਹੈ ਕਿ ਅਸੀਂ ਬਾਬਾ ਨੂੰ ਬੁਲਾਉਂਦੇ ਹਾਂ ਪਤਿਤਾਂ ਨੂੰ ਆਕੇ ਪਾਵਨ ਬਣਾਓ, ਫੁੱਲ ਬਣਾਓ। ਬਾਪ ਆਏ ਹਨ ਤਾਂ ਆਪਣੇ ਤੇ ਵੀ ਰਹਿਮ ਕਰਨਾ ਚਾਹੀਦਾ ਹੈ। ਕਿ ਅਸੀਂ ਇਵੇਂ ਦੇ ਫੁੱਲ ਨਹੀਂ ਬਣ ਸਕਦੇ! ਹੁਣ ਤੱਕ ਅਸੀਂ ਬਾਬਾ ਦੇ ਦਿਲਤਖ਼ਤ ਤੇ ਕਿਉਂ ਨਹੀਂ ਚੜ੍ਹੇ ਹਾਂ! ਅਟੈਂਸ਼ਨ ਨਹੀਂ ਦਿੰਦੇ। ਬਾਪ ਕਿੰਨਾ ਰਹਿਮਦਿਲ ਹੈ। ਬਾਪ ਨੂੰ ਬੁਲਾਉਂਦੇ ਹੀ ਹਨ ਕਿ ਪਤਿਤ ਦੁਨੀਆ ਵਿੱਚ ਆਕੇ ਪਾਵਨ ਬਣਾਓ। ਤਾਂ ਜਿਵੇਂ ਬਾਪ ਨੂੰ ਰਹਿਮ ਆਉਂਦਾ ਹੈ ਇਵੇਂ ਬੱਚਿਆਂ ਨੂੰ ਵੀ ਰਹਿਮ ਆਉਣਾ ਚਾਹੀਦਾ ਹੈ। ਨਹੀਂ ਤਾਂ ਸਤਿਗੁਰੂ ਦੇ ਨਿੰਦਕ ਠੋਰ ਨਾ ਪਾਵੇ। ਇਹ ਤਾਂ ਕਿਸੇ ਦੇ ਸੁਪਨੇ ਵਿੱਚ ਵੀ ਨਹੀਂ ਹੋਵੇਗਾ ਕਿ ਸਤਿਗੁਰੂ ਕੌਣ? ਲੋਕ ਗੁਰੂਆਂ ਦੇ ਲਈ ਸਮਝ ਲੈਂਦੇ ਹਨ ਕਿ ਕਿਧਰੇ ਸ਼ਰਾਪ ਨਾ ਦੇ ਦੇਣ, ਅਕ੍ਰਿਪਾ ਨਾ ਹੋ ਜਾਵੇ। ਬੱਚਾ ਪੈਦਾ ਹੋਇਆ ਸਮਝਣਗੇ ਗੁਰੂ ਦੀ ਕਿਰਪਾ ਹੋਈ। ਇਹ ਹੈ ਅਲਪਕਾਲ ਦੇ ਸੁੱਖ ਦੀ ਗੱਲ। ਬਾਪ ਕਹਿੰਦੇ ਹਨ - ਬੱਚੇ ਆਪਣੇ ਤੇ ਰਹਿਮ ਕਰੋ। ਦੇਹੀ ਅਭਿਮਾਨੀ ਬਣੋ ਤਾਂ ਧਾਰਨਾ ਵੀ ਹੋਵੇਗੀ। ਸਭ ਕੁਝ ਆਤਮਾ ਹੀ ਕਰਦੀ ਹੈ, ਮੈਂ ਵੀ ਆਤਮਾ ਨੂੰ ਹੀ ਪੜ੍ਹਾਉਂਦਾ ਹਾਂ। ਆਪਣੇ ਨੂੰ ਆਤਮਾ ਪੱਕਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਬਾਪ ਨੂੰ ਯਾਦ ਹੀ ਨਹੀਂ ਕਰਾਂਗੇ ਤਾਂ ਵਿਕਰਮ ਵਿਨਾਸ਼ ਕਿਵੇਂ ਹੋਣਗੇ। ਭਗਤੀ ਮਾਰਗ ਵਿੱਚ ਵੀ ਯਾਦ ਕਰਦੇ ਹਨ - ਹੇ ਭਗਵਾਨ ਰਹਿਮ ਕਰੋ। ਬਾਪ ਲਿਬਲਰੇਟਰ ਵੀ ਹੈ.ਇਹ ਵੀ ਉਨ੍ਹਾਂ ਦੀ ਗੁਪਤ ਮਹਿਮਾ ਹੈ, ਬਾਪ ਆਕੇ ਦੱਸਦੇ ਹਨ ਕਿ ਭਗਤੀ ਮਾਰਗ ਵਿੱਚ ਤੁਸੀਂ ਮੈਨੂੰ ਯਾਦ ਕਰਦੇ ਹੋ। ਮੈਂ ਆਵਾਂਗਾ ਤੇ ਜਰੂਰ ਆਪਣੇ ਸਮੇਂ ਤੇ। ਐਸੇ ਜਦੋਂ ਚਾਹਾਂ ਉਦੋਂ ਆਵਾਂ, ਇਹ ਨਹੀਂ। ਡਰਾਮੇ ਵਿੱਚ ਜਦੋਂ ਨੂੰਧ ਹੈ ਉਦੋਂ ਆਉਂਦਾ ਹਾਂ। ਬਾਕੀ ਐਸੇ ਖਿਆਲਾਤ ਵੀ ਕਦੇ ਆਉਂਦੇ ਨਹੀਂ ਹਨ। ਤੁਹਾਨੂੰ ਪੜ੍ਹਾਉਣ ਵਾਲਾ ਉਹ ਬਾਪ ਹੈ। ਇਹ ਵੀ (ਬ੍ਰਹਮਾ) ਉਨ੍ਹਾਂ ਤੋਂ ਪੜ੍ਹਦੇ ਹਨ। ਉਹ ਤਾਂ ਕਦੇ ਵੀ ਕੋਈ ਭੁੱਲ (ਖਤਾ) ਨਹੀਂ ਕਰਦੇ, ਕਿਸੇ ਨਾਲ ਰੰਜਿਸ਼ ਨਹੀਂ ਕਰਦੇ। ਬਾਕੀ ਸਭ ਨੰਬਰਵਾਰ ਟੀਚਰ ਹਨ। ਉਹ ਸੱਚਾ ਬਾਪ ਤੁਹਾਨੂੰ ਸਤਿਆ (ਸੱਚ) ਹੀ ਸਿਖਾਉਂਦੇ ਹਨ। ਸੱਚੇ ਦੇ ਬੱਚੇ ਵੀ ਸੱਚੇ ਫਿਰ ਝੂਠ ਦੇ ਬੱਚੇ ਬਣਨ ਨਾਲ ਅੱਧਾ ਕਲਪ ਝੂਠੇ ਬਣ ਜਾਂਦੇ ਹਾਂ। ਸੱਚੇ ਬਾਪ ਨੂੰ ਹੀ ਭੁੱਲ ਜਾਂਦੇ ਹਾਂ।

ਪਹਿਲਾਂ-ਪਹਿਲਾਂ ਤਾਂ ਇਹ ਸਮਝਾਓ ਕਿ ਇਹ ਸਤਿਯੁਗੀ ਨਵੀਂ ਦੁਨੀਆ ਹੈ ਜਾਂ ਪੁਰਾਣੀ ਦੁਨੀਆ? ਤਾਂ ਮਨੁੱਖ ਸਮਝਣ ਇਹ ਪ੍ਰਸ਼ਨ ਬਹੁਤ ਵਧੀਆ ਪੁੱਛਦੇ ਹਨ। ਇਸ ਸਮੇਂ ਸਾਰਿਆਂ ਵਿੱਚ ਪੰਜ ਵਿਕਾਰ ਪ੍ਰਵੇਸ਼ ਹਨ। ਇੱਥੇ ਪੰਜ ਵਿਕਾਰ ਹੁੰਦੇ ਨਹੀਂ। ਇਹ ਹੈ ਤਾਂ ਬੜੀ ਸਹਿਜ ਗੱਲ ਸਮਝਾਉਣ ਦੀ, ਪ੍ਰੰਤੂ ਜਿਹੜੇ ਖੁੱਦ ਹੀ ਨਹੀਂ ਸਮਝਦੇ ਤਾਂ ਉਹ ਪ੍ਰਦਰਸ਼ਨੀ ਵਿੱਚ ਕੀ ਸਮਝਾਉਣਗੇ? ਸਰਵਿਸ ਦੇ ਬਦਲੇ ਡਿਸਸਰਵਿਸ ਕਰਕੇ ਆਉਣਗੇ। ਬਾਹਰ ਜਾਕੇ ਸਰਵਿਸ ਕਰਨਾ ਮਾਸੀ ਦਾ ਘਰ ਨਹੀਂ ਹੈ। ਬੜੀ ਸਮਝ ਚਾਹੀਦੀ ਹੈ। ਬਾਬਾ ਹਰੇਕ ਦੀ ਚਲਣ ਤੋਂ ਸਮਝ ਜਾਂਦੇ ਹਨ। ਬਾਪ ਤੇ ਬਾਪ ਹੈ ਫਿਰ ਤਾਂ ਬਾਪ ਵੀ ਕਹਿਣਗੇ ਇਹ ਡਰਾਮੇ ਵਿੱਚ ਸੀ। ਕੋਈ ਵੀ ਆਉਂਦਾ ਹੈ ਤਾਂ ਬ੍ਰਹਮਾਕੁਮਾਰੀ ਦਾ ਸਮਝਾਉਣਾ ਠੀਕ ਹੈ। ਨਾਮ ਵੀ ਬ੍ਰਹਮਾਕੁਮਾਰੀ ਇਸ਼ਵਰੀਏ ਵਿਸ਼ਵ ਵਿਦਿਆਲਾ ਹੈ। ਨਾਮ ਬਾਲਾ ਵੀ ਬ੍ਰਹਮਾਕੁਮਰੀਆਂ ਦਾ ਹੋਣਾ ਹੈ। ਇਸ ਵਕਤ ਪੰਜ ਵਿਕਾਰਾਂ ਵਿੱਚ ਸਭ ਘਿਰੇ ਹੋਏ ਹਨ। ਉਨ੍ਹਾਂ ਨੂੰ ਜਾਕੇ ਸਮਝਾਉਣਾ ਕਿੰਨਾ ਮੁਸ਼ਕਿਲ ਹੁੰਦਾ ਹੈ। ਕੁਝ ਵੀ ਸਮਝਦੇ ਨਹੀਂ ਹਨ ਸਿਰਫ ਇਹ ਕਹਿਣਗੇ ਗਿਆਨ ਤਾਂ ਅੱਛਾ ਹੈ। ਖੁੱਦ ਸਮਝਦੇ ਨਹੀਂ ਹਨ। ਵਿਘਨ ਦੇ ਪਿੱਛੇ ਵਿਘਨ ਪੈਂਦੇ ਰਹਿੰਦੇ ਹਨ। ਫਿਰ ਯੁਕਤੀਆਂ ਵੀ ਰਚਣੀਆਂ ਪੈਂਦੀਆਂ ਹਨ। ਪੁਲਿਸ ਦਾ ਪਹਿਰਾ ਰੱਖੋ, ਚਿੱਤਰ ਇਨਸ਼ਿਉਰ ਕਰਵਾ ਦੋ। ਇਹ ਯੱਗ ਹੈ ਇਸ ਵਿੱਚ ਵਿਘਨ ਤਾਂ ਜਰੂਰ ਪੈਣਗੇ। ਸਾਰੀ ਪੁਰਾਣੀ ਦੁਨੀਆ ਇਸ ਵਿੱਚ ਸਵਾਹਾ ਹੋਣੀ ਹੈ। ਨਹੀਂ ਤਾਂ ਯੱਗ ਨਾਮ ਕਿਉਂ ਪਵੇ। ਯੱਗ ਵਿੱਚ ਸਵਾਹਾ ਹੋਣਾ ਹੈ। ਇਸਦਾ ਰੂਦਰ ਗਿਆਨ ਯੱਗ ਨਾਮ ਪਿਆ ਹੈ। ਗਿਆਨ ਨੂੰ ਪੜ੍ਹਾਈ ਵੀ ਕਿਹਾ ਜਾਂਦਾ ਹੈ। ਇਹ ਪਾਠਸ਼ਾਲਾ ਵੀ ਹੈ ਅਤੇ ਯੱਗ ਵੀ ਹੈ। ਤੁਸੀਂ ਪਾਠਸ਼ਾਲਾ ਵਿੱਚ ਪੜ੍ਹ ਕੇ ਦੇਵਤਾ ਬਣਦੇ ਹੋ ਫਿਰ ਇਹ ਸਭ ਕੁਝ ਇਸ ਯੱਗ ਵਿੱਚ ਸਵਾਹਾ ਹੋ ਜਾਂਦਾ ਹੈ। ਸਮਝ ਓਹੀ ਸਕਣਗੇ ਜੋ ਰੋਜ਼ ਪ੍ਰੈਕਟਿਸ ਕਰਦੇ ਰਹਿਣਗੇ। ਜੇਕਰ ਪ੍ਰੈਕਟਿਸ ਨਹੀਂ ਹੋਵੇਗੀ ਤਾਂ ਫਿਰ ਕੀ ਗੱਲ ਕਰ ਸਕਣਗੇ। ਦੁਨੀਆਂ ਦੇ ਮਨੁੱਖਾ ਦੇ ਲਈ ਸਵਰਗ ਹੁਣ ਹੈ ਅਲਪਕਾਲ ਦੇ ਲਈ। ਤੁਹਾਡੇ ਲਈ ਸਵਰਗ ਅੱਧਾ ਕਲਪ ਲਈ ਹੋਵੇਗਾ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਵਿਚਾਰ ਕੀਤਾ ਜਾਂਦਾ ਹੈ ਤਾਂ ਬੜਾ ਵੰਡਰ ਲਗਦਾ ਹੈ। ਹੁਣ ਰਾਵਣ ਰਾਜ ਖ਼ਤਮ ਹੋਕੇ ਰਾਮ ਰਾਜ ਸਥਾਪਨ ਹੁੰਦਾ ਹੈ। ਇਸ ਵਿੱਚ ਲੜਾਈ ਆਦਿ ਦੀ ਕੋਈ ਗੱਲ ਨਹੀਂ। ਇਹ ਪੌੜੀ ਦੇਖ ਲੋਕ ਵੰਡਰ ਬੜਾ ਖਾਂਦੇ ਹਨ। ਤਾਂ ਬਾਪ ਨੇ ਕੀ-ਕੀ ਸਮਝਾਇਆ ਹੈ, ਇਹ ਬ੍ਰਹਮਾ ਵੀ ਬਾਪ ਕੋਲ਼ੋਂ ਸਿੱਖਿਆ ਹੈ ਜੋ ਸਮਝਾਉਂਦੇ ਰਹਿੰਦੇ ਹਨ। ਬੱਚੀਆਂ ਵੀ ਸਮਝਾਉਂਦੀਆਂ ਰਹਿੰਦੀਆਂ ਹਨ। ਜੋ ਬਹੁਤਿਆਂ ਦਾ ਕਲਿਆਣ ਕਰਦੇ ਹਨ ਉਨ੍ਹਾਂ ਨੂੰ ਜਰੂਰ ਜ਼ਿਆਦਾ ਫ਼ਲ ਮਿਲੇਗਾ। ਪੜ੍ਹੇ ਲਿਖੇ ਦੇ ਅੱਗੇ ਅਨਪੜ੍ਹ ਜਰੂਰ ਭਰੀ ਢੋਣਗੇ। ਬਾਪ ਰੋਜ਼-ਰੋਜ਼ ਸਮਝਾਉਂਦੇ ਹਨ - ਆਪਣਾ ਕਲਿਆਣ ਕਰੋ। ਇਨ੍ਹਾਂ ਚਿਤਰਾਂ ਨੂੰ ਸਾਮਣੇ ਰੱਖਣ ਨਾਲ ਹੀ ਇਹ ਨਸ਼ਾ ਚੜ੍ਹ ਜਾਂਦਾ ਹੈ ਇਸ ਲਈ ਬਾਬਾ ਨੇ ਕਮਰੇ ਵਿੱਚ ਇਹ ਚਿੱਤਰ ਰੱਖ ਦਿੱਤੇ ਹਨ। ਏਮ ਅਬਜੈਕਟ ਕਿੰਨੀ ਸਹਿਜ਼ ਹੈ, ਇਸ ਵਿੱਚ ਕਰੈਕਟਰ ਬਹੁਤ ਅੱਛੇ ਚਾਹੀਦੇ ਹਨ। ਦਿਲ ਸਾਫ਼ ਤਾਂ ਮੁਰਾਦ ਹਾਸਿਲ ਹੋ ਸਕਦੀ ਹੈ। ਅੱਛਾ!

ਮਿੱਠੇ-ਮਿੱਠੇ ਸਿਕੀਲੱਧੇ ਬੱਚਿਆਂ ਪ੍ਰਤੀ ਮਾਤ-ਪਿਤਾ ਬਾਪਦਾਦਾ ਦਾ ਯਾਦ-ਪਿਆਰ ਅਤੇ ਗੁੱਡਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1. ਸਦਾ ਸਮ੍ਰਿਤੀ ਵਿੱਚ ਰੱਖਣਾ ਹੈ ਕਿ ਅਸੀਂ ਬੇਹੱਦ ਬਾਪ ਦੇ ਸਟੂਡੈਂਟ ਹਾਂ, ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਇਸਲਈ ਚੰਗੀ ਤਰ੍ਹਾਂ ਪੜ੍ਹ ਕੇ ਬਾਪ ਦਾ ਨਾਮ ਬਾਲਾ ਕਰਨਾ ਹੈ। ਆਪਣੀ ਚਲਣ ਬੜੀ ਰਾਯਲ ਰੱਖਣੀ ਹੈ।

2. ਬਾਪ ਸਮਾਨ ਰਹਿਮਦਿਲ ਬਣ ਕੰਡਿਆਂ ਤੋਂ ਫੁੱਲ ਬਣਨਾ ਅਤੇ ਦੂਸਰਿਆਂ ਨੂੰ ਫੁੱਲ ਬਣਾਉਣਾ ਹੈ। ਅੰਤਰਮੁੱਖੀ ਬਣ ਆਪਣਾ ਅਤੇ ਦੂਸਰਿਆਂ ਦੇ ਕਲਿਆਣ ਦਾ ਚਿੰਤਨ ਕਰਨਾ ਹੈ।


ਵਰਦਾਨ:-
ਵਿਕਾਰਾਂ ਰੂਪੀ ਜ਼ਹਿਰੀਲੇ ਸੱਪਾਂ ਨੂੰ ਗਲੇ ਦੀ ਮਾਲਾ ਬਣਾਉਣ ਵਾਲੇ ਸ਼ੰਕਰ ਸਮਾਨ ਤਪੱਸਵੀ ਮੂਰਤ ਭਵ:

ਇਹ ਪੰਜ ਵਿਕਾਰ ਜੋ ਲੋਕਾਂ ਲਈ ਜ਼ਹਿਰੀਲੇ ਸੱਪ ਹਨ, ਇਹ ਸੱਪ ਤੁਸੀਂ ਯੋਗੀ ਜਾਂ ਪ੍ਰਯੋਗੀ ਆਤਮਾ ਦੇ ਗਲੇ ਦੀ ਮਾਲਾ ਬਣ ਜਾਂਦੇ ਹਨ। ਇਹ ਤੁਸੀਂ ਬ੍ਰਾਹਮਣਾ ਅਤੇ ਬ੍ਰਹਮਾ ਬਾਪ ਦੇ ਅਸ਼ਰੀਰੀ ਤਪੱਸਵੀ ਸ਼ੰਕਰ ਰੂਪ ਦਾ ਯਾਦਗਾਰ ਅੱਜ ਤੱਕ ਵੀ ਪੂਜਿਆ ਜਾਂਦਾ ਹੈ। ਦੂਸਰਾ-ਇਹ ਸੱਪ ਖੁਸ਼ੀ ਵਿੱਚ ਨੱਚਣ ਦੀ ਸਟੇਜ਼ ਬਣ ਜਾਂਦੇ ਹਨ-ਇਹ ਸਥਿਤੀ ਸਟੇਜ਼ ਦੇ ਰੂਪ ਵਿੱਚ ਵਿਖਾਉਂਦੇ ਹਨ। ਤਾਂ ਜਦੋਂ ਵਿਕਾਰਾਂ ਤੇ ਐਸੀ ਜਿੱਤ ਹੋਵੇ ਤਾਂ ਕਹਾਂਗੇ ਤਪੱਸਵੀ ਮੂਰਤ, ਪ੍ਰਯੋਗੀ ਆਤਮਾ।

ਸਲੋਗਨ:-
ਜਿਨ੍ਹਾਂ ਦਾ ਸੁਭਾਅ ਮਿੱਠਾ, ਸ਼ਾਂਤਚਿਤ ਹੈ ਉਸ ਤੇ ਕ੍ਰੋਧ ਦਾ ਭੂਤ ਵਾਰ ਨਹੀਂ ਕਰ ਸਕਦਾ।