04.02.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਇਹ ਕਿਆਮਤ ਦਾ ਸਮਾਂ ਹੈ, ਰਾਵਣ ਨੇ ਸਭਨੂੰ ਕਬਰ ਦਾਖਿਲ ਕਰ ਦਿੱਤਾ ਹੈ, ਬਾਪ ਆਏ ਹਨ ਅੰਮ੍ਰਿਤ ਦੀ ਬਾਰਿਸ਼ ਕਰ ਨਾਲ ਲੈ ਜਾਣ ਦੇ ਲਈ"

ਪ੍ਰਸ਼ਨ:-
ਸ਼ਿਵਬਾਬਾ ਨੂੰ ਭੋਲਾ ਭੰਡਾਰੀ ਵੀ ਕਿਹਾ ਜਾਂਦਾ ਹੈ ਕਿਉਂ?

ਉੱਤਰ:-
ਕਿਉਂਕਿ ਸ਼ਿਵ ਭੋਲਾਨਾਥ ਜਦੋੰ ਆਉਂਦੇ ਹਨ ਤਾਂ ਗਨਿਕਾਵਾਂ, ਅਹਲਿਆਵਾਂ, ਕੁਬਜਾਵਾਂ ਦਾ ਵੀ ਕਲਿਆਣ ਕਰ ਉਨ੍ਹਾਂਨੂੰ ਵਿਸ਼ਵ ਦਾ ਮਾਲਿਕ ਬਣਾ ਦਿੰਦੇ ਹਨ। ਆਉਂਦੇ ਵੀ ਵੇਖੋ ਪਤਿਤ ਦੁਨੀਆਂ ਅਤੇ ਪਤਿਤ ਸ਼ਰੀਰ ਵਿੱਚ ਹਨ ਤਾਂ ਭੋਲਾ ਹੋਇਆ ਨਾ। ਭੋਲੇ ਬਾਪ ਦਾ ਡਾਇਰੈਕਸ਼ਨ ਹੈ - ਮਿੱਠੇ ਬੱਚਿਓ, ਹੁਣ ਅੰਮ੍ਰਿਤ ਪਿਓ, ਵਿਕਾਰਾਂ ਰੂਪੀ ਵਿਸ਼ ਨੂੰ ਛੱਡ ਦਵੋ।

ਗੀਤ:-
ਦੂਰਦੇਸ਼ ਕਾ ਰਹਿਣੇ ਵਾਲਾ...

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੇ ਗੀਤ ਸੁਣਿਆ ਮਤਲਬ ਰੂਹਾਂ ਨੇ ਇਸ ਸ਼ਰੀਰ ਦੇ ਕੰਨ ਕਰਮਿੰਦਰੀਆਂ ਦਵਾਰਾ ਗੀਤ ਸੁਣਿਆ। ਦੂਰ ਦੇਸ਼ ਦੇ ਮੁਸਾਫ਼ਿਰ ਆਉਂਦੇ ਹਨ, ਤੁਸੀਂ ਵੀ ਮੁਸਾਫ਼ਿਰ ਹੋ ਨਾ। ਜੋ ਵੀ ਮਨੁੱਖ ਆਤਮਾਵਾਂ ਹਨ ਉਹ ਸਭ ਮੁਸਾਫ਼ਿਰ ਹਨ। ਆਤਮਾਵਾਂ ਦਾ ਕੋਈ ਵੀ ਘਰ ਨਹੀਂ ਹੈ। ਆਤਮਾ ਹੈ ਨਿਰਾਕਾਰ। ਨਿਰਾਕਾਰੀ ਦੁਨੀਆਂ ਵਿੱਚ ਰਹਿਣ ਵਾਲੀਆਂ ਨਿਰਾਕਾਰੀ ਆਤਮਾਵਾਂ ਹਨ। ਉਸਨੂੰ ਕਿਹਾ ਜਾਂਦਾ ਹੈ। ਨਿਰਾਕਾਰੀ ਆਤਮਾਵਾਂ ਦਾ ਘਰ, ਦੇਸ਼ ਜਾਂ ਲੋਕ, ਇਸਨੂੰ ਜੀਵ ਆਤਮਾਵਾਂ ਦਾ ਦੇਸ਼ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦਾ ਦੇਸ਼ ਫਿਰ ਆਤਮਾਵਾਂ ਇੱਥੇ ਆਕੇ ਸ਼ਰੀਰ ਵਿੱਚ ਜਦੋਂ ਪ੍ਰਵੇਸ਼ ਕਰਦੀਆਂ ਹਨ ਤਾਂ ਨਿਰਾਕਾਰ ਤੋਂ ਸਾਕਾਰ ਬਣ ਜਾਂਦੀਆਂ ਹਨ। ਇਵੇਂ ਨਹੀਂ ਕਿ ਆਤਮਾ ਦਾ ਕੋਈ ਰੂਪ ਨਹੀਂ ਹੈ। ਰੂਪ ਵੀ ਜਰੂਰ ਹੈ, ਨਾਮ ਵੀ ਹੈ। ਇੰਨੀ ਛੋਟੀ ਆਤਮਾ ਕਿਨਾਂ ਪਾਰ੍ਟ ਵਜਾਉਂਦੀ ਹੈ ਇਸ ਸ਼ਰੀਰ ਦਵਾਰਾ। ਹਰ ਇੱਕ ਆਤਮਾ ਵਿੱਚ ਪਾਰ੍ਟ ਵਜਾਉਣ ਦਾ ਕਿਨਾਂ ਪਾਰਟ ਭਰਿਆ ਹੋਇਆ ਹੈ। ਰਿਕਾਰਡ ਇੱਕ ਵਾਰੀ ਭਰ ਜਾਂਦਾ ਹੈ ਫਿਰ ਕਿੰਨੀ ਵਾਰੀ ਵੀ ਰਪੀਟ ਕਰੋ, ਉਹ ਹੀ ਚੱਲੇਗਾ। ਉਵੇਂ ਹੀ ਆਤਮਾ ਵੀ ਇਸ ਸ਼ਰੀਰ ਦੇ ਅੰਦਰ ਰਿਕਾਰਡ ਹੈ, ਜਿਸ ਵਿੱਚ 84 ਜਨਮਾਂ ਦਾ ਰਿਕਾਰਡ ਭਰਿਆ ਹੋਇਆ ਹੈ। ਜਿਵੇਂ ਬਾਪ ਨਿਰਾਕਾਰ ਹੈ, ਉਵੇਂ ਆਤਮਾ ਵੀ ਨਿਰਾਕਾਰ ਹੈ, ਕਿਤੇ - ਕਿਤੇ ਸ਼ਾਸਤਰਾਂ ਵਿੱਚ ਲਿਖ ਦਿੱਤਾ ਹੈ ਉਹ ਨਾਮ ਰੂਪ ਤੋਂ ਨਿਆਰਾ ਹੈ, ਪਰ ਨਾਮ ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ। ਅਕਾਸ਼ ਵੀ ਪੋਲਾਰ ਹੈ। ਨਾਮ ਤਾਂ ਹੈ ਨਾ "ਆਕਾਸ਼"। ਬਿਗਰ ਨਾਮ ਕੋਈ ਚੀਜ਼ ਹੁੰਦੀ ਨਹੀਂ। ਮਨੁੱਖ ਕਹਿੰਦੇ ਹਨ ਪਰਮਪਿਤਾ ਪ੍ਰਮਾਤਮਾ। ਹੁਣ ਦੂਰ ਦੇਸ਼ ਵਿੱਚ ਤਾਂ ਸਾਰੀਆਂ ਆਤਮਾਵਾਂ ਰਹਿੰਦੀਆਂ ਹਨ। ਇਹ ਸਾਕਾਰ ਦੇਸ਼ ਹੈ, ਇਸ ਵਿੱਚ ਵੀ ਦੋ ਦਾ ਰਾਜ ਚਲਦਾ ਹੈ - ਰਾਮਰਾਜ ਅਤੇ ਰਾਵਣਰਾਜ। ਅਧਾਕਲਪ ਹੈ ਰਾਮਰਾਜ, ਅਧਾਕਲਪ ਹੈ ਰਾਵਣਰਾਜ। ਬਾਪ ਕਦੇ ਬੱਚਿਆਂ ਦੇ ਲਈ ਦੁਖ ਦਾ ਰਾਜ ਥੋੜ੍ਹੀ ਨਾ ਬਨਾਉਣਗੇ। ਕਹਿੰਦੇ ਹਨ ਈਸ਼ਵਰ ਹੀ ਸੁਖ ਦੁਖ ਦਿੰਦੇ ਹਨ। ਬਾਪ ਸਮਝਾਉਂਦੇ ਹਨ ਮੈਂ ਕਦੇ ਬੱਚਿਆਂ ਨੂੰ ਦੁੱਖ ਨਹੀਂ ਦਿੰਦਾ ਹਾਂ। ਮੇਰਾ ਨਾਮ ਹੀ ਹੈ ਦੁਖਹਰਤਾ ਸੁਖਕਰਤਾ। ਇਹ ਮਨੁੱਖਾਂ ਦੀ ਭੁੱਲ ਹੈ। ਈਸ਼ਵਰ ਕਦੇ ਦੁਖ ਨਹੀਂ ਦੇਣਗੇ। ਇਸ ਵਕਤ ਹੈ ਹੀ ਦੁਖਧਾਮ। ਅਧਾਕਲਪ ਰਾਵਣਰਾਜ ਵਿੱਚ ਦੁਖ ਹੀ ਦੁਖ ਮਿਲਦਾ ਹੈ। ਸੁਖ ਦੀ ਰਤੀ ਨਹੀਂ। ਸੁਖਧਾਮ ਵਿੱਚ ਫਿਰ ਦੁਖ ਹੁੰਦਾ ਹੀ ਨਹੀਂ। ਬਾਪ ਸਵਰਗ ਦੀ ਰਚਨਾ ਰਚਦੇ ਹਨ। ਹੁਣ ਤੁਸੀਂ ਹੋ ਸੰਗਮ ਤੇ। ਇਸਨੂੰ ਨਵੀਂ ਦੁਨੀਆਂ ਤਾਂ ਕੋਈ ਵੀ ਨਹੀਂ ਕਹਿਣਗੇ। ਨਵੀਂ ਦੁਨੀਆਂ ਦਾ ਨਾਮ ਹੀ ਹੈ ਸਤਿਯੁਗ। ਉਹ ਹੀ ਫਿਰ ਪੁਰਾਣੀ ਹੁੰਦੀ ਹੈ, ਤਾਂ ਉਸਨੂੰ ਕਲਯੁਗ ਕਿਹਾ ਜਾਂਦਾ ਹੈ। ਨਵੀਂ ਚੀਜ਼ ਚੰਗੀ ਅਤੇ ਪੁਰਾਣੀ ਚੀਜ਼ ਖ਼ਰਾਬ ਵਿਖਾਈ ਦਿੰਦੀ ਹੈ ਤਾਂ ਪੁਰਾਣੀ ਚੀਜ਼ ਨੂੰ ਖ਼ਲਾਸ ਕੀਤਾ ਜਾਂਦਾ ਹੈ। ਮਨੁੱਖ ਵਿਸ਼ ਨੂੰ ਹੀ ਸੁਖ ਸਮਝਦੇ ਹਨ। ਗਾਇਆ ਵੀ ਜਾਂਦਾ ਹੈ ਅੰਮ੍ਰਿਤ ਛੱਡ ਵਿਸ਼ ਕਾਹੇ ਕੋ ਖਾਏ। ਫਿਰ ਕਹਿੰਦੇ ਤੇਰੇ ਭਾਣੇ ਸ੍ਰਵ ਦਾ ਭਲਾ। ਤੁਸੀਂ ਜੋ ਆਕੇ ਕਰੋਗੇ ਉਸ ਨਾਲ ਭਲਾ ਹੀ ਹੋਵੇਗਾ। ਨਹੀਂ ਤਾਂ ਰਾਵਣਰਾਜ ਵਿੱਚ ਮਨੁੱਖ ਬੁਰਾ ਕੰਮ ਹੀ ਕਰਣਗੇ। ਇਹ ਤਾਂ ਹੁਣ ਬੱਚਿਆਂ ਨੂੰ ਪਤਾ ਪਿਆ ਹੈ ਕਿ ਗੁਰੂ ਨਾਨਕ ਨੂੰ 500 ਵਰ੍ਹੇ ਹੋਏ ਫਿਰ ਕਦੋਂ ਆਉਣਗੇ? ਤਾਂ ਕਹਿਣਗੇ ਉਨ੍ਹਾਂ ਦੀ ਆਤਮਾ ਤੇ ਜੋਤੀ ਜੋਤ ਸਮਾ ਗਈ। ਆਉਣਗੇ ਫਿਰ ਕਿਵੇਂ। ਤੁਸੀਂ ਕਹੋਗੇ ਅੱਜ ਤੋਂ 4500 ਵਰ੍ਹੇ ਬਾਦ ਫਿਰ ਗੁਰੂ ਨਾਨਕ ਆਉਣਗੇ। ਤੁਹਾਡੀ ਬੁੱਧੀ ਵਿੱਚ ਸਾਰੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਚੱਕਰ ਲਗਾਉਂਦੀ ਰਹਿੰਦੀ ਹੈ। ਇਸ ਵਕਤ ਸਾਰੇ ਤਮੋਪ੍ਰਧਾਨ ਹਨ, ਇਸਨੂੰ ਕਿਆਮਤ ਦਾ ਸਮਾਂ ਕਿਹਾ ਜਾਂਦਾ ਹੈ। ਸਾਰੇ ਮਨੁੱਖ ਜਿਵੇਂ ਕਿ ਮਰੇ ਪਏ ਹਨ ਸਭ ਦੀ ਜੋਤੀ ਉਝਾਈ ਹੋਈ ਹੈ। ਬਾਪ ਆਉਂਦੇ ਹੀ ਹਨ ਸਭ ਨੂੰ ਜਗਾਉਣ। ਬੱਚੇ ਜੋ ਕਾਮ ਚਿਤਾ ਤੇ ਬੈਠ ਭਸਮ ਹੋ ਗਏ ਹਨ, ਉਨ੍ਹਾਂਨੂੰ ਅੰਮ੍ਰਿਤ ਦੀ ਵਰਖ਼ਾ ਨਾਲ ਜਗਾਕੇ ਨਾਲ ਲੈ ਜਾਣਗੇ। ਮਾਇਆ ਰਾਵਣ ਨੇ ਕਾਮ ਚਿਤਾ ਤੇ ਬਿਠਾ ਕੇ ਕਬਰਦਾਖਿਲ ਕਰ ਦਿੱਤਾ ਹੈ। ਸਾਰੇ ਸੋ ਗਏ ਹਨ। ਹੁਣ ਬਾਪ ਗਿਆਨ ਅੰਮ੍ਰਿਤ ਪਿਲਾਉਂਦੇ ਹਨ। ਹੁਣ ਗਿਆਨ ਅੰਮ੍ਰਿਤ ਕਿੱਥੇ ਤੇ ਉਹ ਪਾਣੀ ਕਿੱਥੇ। ਸਿੱਖ ਲੋਕਾਂ ਦਾ ਵੱਡਾ ਦਿਨ ਹੁੰਦਾ ਹੈ ਤਾਂ ਬੜੇ ਧੂਮਧਾਮ ਨਾਲ ਤਲਾਬ ਨੂੰ ਸਾਫ ਕਰਦੇ ਹਨ, ਮਿੱਟੀ ਕੱਢਦੇ ਹਨ ਇਸਲਈ ਨਾਮ ਰੱਖਿਆ ਹੈ ਅੰਮ੍ਰਿਤਸਰ। ਅੰਮ੍ਰਿਤ ਦਾ ਤਾਲਾਬ। ਗੁਰੂ ਨਾਨਕ ਨੇ ਵੀ ਬਾਪ ਦੀ ਮਹਿਮਾ ਕੀਤੀ ਹੈ। ਖ਼ੁਦ ਕਹਿੰਦੇ ਹਨ ਇੱਕ ਉਂਕਾਰ, ਸਤ ਨਾਮ ਉਹ ਸਦਾ ਸੱਚ ਬੋਲਣ ਵਾਲਾ ਹੈ। ਸੱਤਨਰਾਇਣ ਦੀ ਕਥਾ ਹੈ ਨਾ। ਮਨੁੱਖ ਭਗਤੀਮਾਰਗ ਵਿੱਚ ਕਿੰਨੀਆਂ ਕਥਾਵਾਂ ਸੁਣਦੇ ਆਏ ਹਨ। ਅਮਰਕਥਾ, ਤੀਜਰੀ ਦੀ ਕਥਾ ਕਹਿੰਦੇ ਹਨ ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ। ਉਹ ਤਾਂ ਸੁਖਸ਼ਮਵਤਨ ਵਿੱਚ ਰਹਿਣ ਵਾਲੇ, ਉੱਥੇ ਫਿਰ ਕਥਾ ਕਿਹੜੀ ਸੁਣਾਈ? ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ ਕਿ ਅਸਲ ਵਿੱਚ ਤੁਹਾਨੂੰ ਅਮਰਕਥਾ ਸੁਣਾ ਅਮਰਲੋਕ ਵਿੱਚ ਲੈ ਜਾਣ ਲਈ ਆਇਆ ਹਾਂ। ਮ੍ਰਿਤੁਲੋਕ ਤੋਂ ਅਮਰਲੋਕ ਵਿੱਚ ਲੈ ਜਾਂਦਾ ਹਾਂ। ਬਾਕੀ ਸੁਖਸ਼ਮਵਤਨ ਵਿੱਚ ਪਾਰਵਤੀ ਨੇ ਕੀ ਦੋਸ਼ ਕੀਤਾ ਜੋ ਉਸਨੂੰ ਅਮਰਕਥਾ ਸੁਣਾਉਣਗੇ। ਸ਼ਾਸਤਰਾਂ ਵਿੱਚ ਤੇ ਅਨੇਕ ਕਥਾਵਾਂ ਲਿੱਖ ਦਿੱਤੀਆਂ ਹਨ। ਸੱਤ ਨਰਾਇਣ ਦੀ ਸੱਚੀ ਕਥਾ ਤੇ ਹੈ ਨਹੀਂ। ਤੁਸੀਂ ਕਿੰਨੀਆਂ ਸੱਤ ਨਰਾਇਣ ਦੀਆਂ ਕਥਾਵਾਂ ਸੁਣੀਆਂ ਹੋਣਗੀਆਂ। ਫਿਰ ਸੱਤ ਨਾਰਾਇਣ ਕੋਈ ਬਣਦੇ ਹਨ ਕੀ ਹੋਰ ਵੀ ਡਿੱਗਦੇ ਜਾਂਦੇ ਹਨ। ਹੁਣ ਤੁਸੀਂ ਸਮਝਦੇ ਹੋ ਅਸੀਂ ਨਰ ਤੋਂ ਨਰਾਇਣ, ਨਾਰੀ ਤੋਂ ਲਕਸ਼ਮੀ ਬਣਦੇ ਹਾਂ। ਇਹ ਹੈ ਅਮਰਲੋਕ ਵਿੱਚ ਜਾਣ ਦੇ ਲਈ ਸੱਚੀ ਸੱਤ ਨਾਰਾਇਣ ਦੀ ਕਥਾ, ਤੀਜਰੀ ਦੀ ਕਥਾ। ਤੁਸੀਂ ਆਤਮਾਵਾਂ ਨੂੰ ਗਿਆਨ ਦਾ ਤੀਜਾ ਨੇਤ੍ਰ ਮਿਲਿਆ ਹੈ। ਬਾਪ ਸਮਝਾਉਂਦੇ ਹਨ ਤੁਸੀਂ ਹੀ ਗੁਲਗੁਲ ਪੂਜੀਏ ਸੀ ਫਿਰ 84 ਜਨਮਾਂ ਦੇ ਬਾਦ ਤੁਸੀਂ ਹੀ ਪੁਜਾਰੀ ਬਣੇ ਹੋ ਇਸਲਈ ਗਾਇਆ ਹੋਇਆ ਹੈ - ਆਪੇ ਹੀ ਪੂਜੀਏ, ਆਪੇ ਹੀ ਪੁਜਾਰੀ। ਬਾਪ ਕਹਿੰਦੇ ਹਨ ਮੈਂ ਤਾਂ ਸਦਾ ਪੂਜੀਏ ਹਾਂ ਤੁਹਾਨੂੰ ਆਕੇ ਪੁਜਾਰੀ ਤੋਂ ਪੂਜੀਏ ਬਣਾਉਂਦਾ ਹਾਂ। ਇਹ ਹੈ ਪਤਿਤ ਦੁਨੀਆਂ। ਸਤਿਯੁਗ ਵਿੱਚ ਪੂਜੀਏ ਪਾਵਨ ਮਨੁੱਖ, ਇਸ ਵਕਤ ਹਨ ਪੁਜਾਰੀ ਪਤਿਤ ਮਨੁੱਖ। ਸਾਧੂ ਸੰਤ ਗਾਉਂਦੇ ਰਹਿੰਦੇ ਹਨ ਪਤਿਤ - ਪਾਵਨ ਸੀਤਾਰਾਮ। ਇਹ ਅੱਖਰ ਹੈ ਰਾਈਟਸਭ ਸੀਤਾਵਾਂ ਬ੍ਰਾਈਡਸ ਹਨ। ਕਹਿੰਦੇ ਹਨ ਹੇ ਰਾਮ ਆਕੇ ਸਾਨੂੰ ਪਾਵਨ ਬਣਾਓ। ਸਾਰੀਆਂ ਭਗਤੀਆਂ ਪੁਕਾਰਦੀਆਂ ਹਨ - ਹੇ ਰਾਮ। ਗਾਂਧੀ ਜੀ ਵੀ ਗੀਤਾ ਸੁਣਾਕੇ ਪੂਰੀ ਕਰਦੇ ਸਨ ਤਾਂ ਕਹਿੰਦੇ ਸਨ - ਹੇ ਪਤਿਤ - ਪਾਵਨ ਸੀਤਾਰਾਮ। ਹੁਣ ਤੁਸੀਂ ਜਾਣਦੇ ਹੋ ਗੀਤਾ ਕੋਈ ਕ੍ਰਿਸ਼ਨ ਨੇ ਨਹੀਂ ਸੁਣਾਈ ਹੈ। ਬਾਬਾ ਕਹਿੰਦੇ ਹਨ ਓਪੀਨਿਅਨ ਲੈਂਦੇ ਰਹੋ ਕਿ ਈਸ਼ਵਰ ਸਰਵਵਿਆਪੀ ਨਹੀਂ ਹੈ। ਗੀਤਾ ਦਾ ਭਗਵਾਨ ਸ਼ਿਵ ਹੈ ਨਾ ਕਿ ਕ੍ਰਿਸ਼ਨ ਪਹਿਲਾਂ ਤਾਂ ਪੁੱਛੋ ਗੀਤਾ ਦਾ ਭਗਵਾਨ ਕਿਸਨੂੰ ਕਿਹਾ ਜਾਂਦਾ ਹੈ। ਭਗਵਾਨ ਨਿਰਾਕਾਰ ਨੂੰ ਕਹਾਂਗੇ ਜਾਂ ਸਾਕਾਰ ਨੂੰ? ਕ੍ਰਿਸ਼ਨ ਤੇ ਹੈ ਸਾਕਾਰ। ਸ਼ਿਵ ਹੈ ਨਿਰਾਕਾਰ। ਉਹ ਸਿਰ੍ਫ ਇਸ ਤਨ ਦਾ ਲੋਨ ਲੈਂਦੇ ਹਨ। ਬਾਕੀ ਮਾਤਾ ਦੇ ਗਰਭ ਵਿਚੋਂ ਜਨਮ ਨਹੀਂ ਲੈਂਦੇ ਹਨ। ਸ਼ਿਵ ਨੂੰ ਸ਼ਰੀਰ ਹੈ ਨਹੀਂ। ਇੱਥੇ ਇਸ ਮਨੁੱਖ ਲੋਕ ਵਿੱਚ ਸਥੂਲ ਸ਼ਰੀਰ ਹੈ। ਬਾਪ ਆਕੇ ਸੱਚੀ ਸੱਤ ਨਰਾਇਣ ਦੀ ਕਥਾ ਸੁਣਾਉਂਦੇ ਹਨ। ਬਾਪ ਦੀ ਮਹਿਮਾ ਹੈ ਪਤਿਤ - ਪਾਵਨ, ਸ੍ਰਵ ਦਾ ਸਦਗਤੀ ਦਾਤਾ, ਸ੍ਰਵ ਦਾ ਲਿਬਰੇਟਰ, ਦੁਖਹਰਤਾ, ਸੁਖਕਰਤਾ। ਅੱਛਾ ਸੁਖ ਕਿੱਥੇ ਹੁੰਦਾ ਹੈ? ਇੱਥੇ ਨਹੀਂ ਹੋ ਸਕਦਾ। ਸੁਖ ਮਿਲੇਗਾ ਦੂਜੇ ਜਨਮ ਵਿੱਚ, ਜਦੋਂ ਪੁਰਾਣੀ ਦੁਨੀਆਂ ਖਤਮ ਹੋਕੇ ਸਵਰਗ ਦੀ ਸਥਾਪਨਾ ਹੋ ਜਾਵੇਗੀ। ਅੱਛਾ, ਲਿਬਰੇਟ ਕਿਸ ਤੋਂ ਕਰਦੇ ਹਨ, ਰਾਵਣ ਦੇ ਦੁੱਖ ਤੋਂ। ਇਹ ਤਾਂ ਦੁਖਧਾਮ ਹੈ ਨਾ। ਅੱਛਾ ਫਿਰ ਗਾਈਡ ਵੀ ਬਣਦੇ ਹਨ। ਇਹ ਸ਼ਰੀਰ ਤੇ ਇੱਥੇ ਖ਼ਤਮ ਹੋ ਜਾਂਦੇ ਹਨ। ਬਾਕੀ ਆਤਮਾਵਾਂ ਨੂੰ ਲੈ ਜਾਂਦੇ ਹਨ। ਪਹਿਲਾਂ ਸਾਜਨ ਫਿਰ ਸਜਨੀ ਜਾਂਦੀ ਹੈ। ਉਹ ਹੈ ਅਵਿਨਾਸ਼ੀ ਸਲੋਨਾ ਸਾਜਨ। ਸਭਨੂੰ ਦੁਖ ਤੋਂ ਛੁਡਾ ਪਵਿੱਤਰ ਬਣਾਕੇ ਘਰ ਲੈ ਜਾਂਦੇ ਹਨ। ਸ਼ਾਦੀ ਕਰ ਜਦੋਂ ਆਉਂਦੇ ਹਨ ਤਾਂ ਪਹਿਲਾਂ ਹੁੰਦਾ ਹੈ ਘੋਟ ( ਪਤੀ) ਪਿਛਾੜੀ ਵਿੱਚ ਬ੍ਰਾਈਡ ( ਪਤਨੀ ) ਰਹਿੰਦੀ ਹੈ ਫਿਰ ਬਾਰਾਤ ਹੁੰਦੀ ਹੈ। ਹੁਣ ਤੁਹਾਡੀ ਮਾਲਾ ਵੀ ਅਜਿਹੀ ਹੈ। ਉਪਰ ਵਿੱਚ ਸ਼ਿਵਬਾਬਾ ਫੁੱਲ, ਉਸਨੂੰ ਨਮਸਕਾਰ ਕਰਣਗੇ। ਫਿਰ ਯੁਗਲ ਦਾਨਾ ਬ੍ਰਹਮਾ - ਸਰਸਵਤੀ। ਫਿਰ ਹੋ ਤੁਸੀਂ, ਜੋ ਬਾਬਾ ਦੇ ਮਦਦਗਾਰ ਬਣਦੇ ਹੋ। ਫੁੱਲ ਸ਼ਿਵਬਾਬਾ ਦੀ ਯਾਦ ਨਾਲ ਹੀ ਸੂਰਜਵੰਸ਼ੀ, ਵਿਸ਼ਨੂੰ ਦੀ ਮਾਲਾ ਬਣੇ ਹੋ। ਬ੍ਰਹਮਾ - ਸਰਸਵਤੀ ਸੋ ਲਕਸ਼ਮੀ - ਨਾਰਾਇਣ ਬਣਦੇ ਹਨ। ਲਕਸ਼ਮੀ - ਨਾਰਾਇਣ ਸੋ ਬ੍ਰਹਮਾ - ਸਰਸਵਤੀ ਬਣਦੇ ਹਨ। ਇਨ੍ਹਾਂਨੇ ਮਿਹਨਤ ਕੀਤੀ ਹੈ ਤਾਂ ਹੀ ਪੂਜੇ ਜਾਂਦੇ ਹਨ। ਕਿਸੇ ਨੂੰ ਪਤਾ ਨਹੀਂ ਹੈ ਮਾਲਾ ਕੀ ਚੀਜ ਹੈ। ਇਵੇਂ ਹੀ ਮਾਲਾ ਫੇਰਦੇ ਰਹਿੰਦੇ ਹਨ। 16108 ਦੀ ਵੀ ਮਾਲਾ ਹੁੰਦੀ ਹੈ। ਵੱਡੇ - ਵੱਡੇ ਮੰਦਿਰਾਂ ਵਿੱਚ ਰੱਖੀ ਹੁੰਦੀ ਹੈ ਫਿਰ ਕੋਈ ਕਿੱਥੋਂ, ਕੋਈ ਕਿੱਥੋਂ ਖਿੱਚਣਗੇ। ਬਾਬਾ ਬਾਂਮਬੇ ਵਿੱਚ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਂਦੇ ਸਨ, ਮਾਲਾ ਜਾਕੇ ਫੇਰਦੇ ਸਨ, ਰਾਮ - ਰਾਮ ਜੱਪਦੇ ਸਨ ਕਿਉਂਕਿ ਫੁੱਲ ਇੱਕ ਹੀ ਬਾਪ ਹੈ ਨਾ। ਫੁੱਲ ਨੂੰ ਹੀ ਰਾਮ - ਰਾਮ ਕਹਿੰਦੇ ਹਨ। ਫਿਰ ਸਾਰੀ ਮਾਲਾ ਤੇ ਮੱਥਾ ਟੇਕਦੇ ਹਨ। ਗਿਆਨ ਕੁਝ ਵੀ ਨਹੀਂ। ਪਾਦਰੀ ਵੀ ਹੱਥ ਵਿੱਚ ਮਾਲਾ ਫੇਰਦੇ ਰਹਿੰਦੇ ਹਨ। ਪੁੱਛੋ ਕਿਸਦੀ ਮਾਲ਼ਾ ਫੇਰਦੇ ਹੋ? ਉਨ੍ਹਾਂਨੂੰ ਤੇ ਪਤਾ ਨਹੀਂ ਹੈ। ਕਹਿ ਦੇਣਗੇ ਕ੍ਰਾਇਸਟ ਦੀ ਯਾਦ ਵਿੱਚ ਫੇਰਦੇ ਹਾਂ। ਉਨ੍ਹਾਂਨੂੰ ਇਹ ਪਤਾ ਨਹੀਂ ਹੈ ਕਿ ਕ੍ਰਾਇਸਟ ਦੀ ਖੁਦ ਆਤਮਾ ਕਿੱਥੇ ਹੈ। ਤੁਸੀਂ ਜਾਣਦੇ ਹੋ ਕ੍ਰਾਇਸਟ ਦੀ ਆਤਮਾ ਹੁਣ ਤਮੋਪ੍ਰਧਾਨ ਹੈ। ਤੁਸੀਂ ਵੀ ਤਮੋਪ੍ਰਧਾਨ ਬੈਗਰ ਸੀ। ਹੁਣ ਬੈਗਰ ਟੂ ਪ੍ਰਿੰਸ ਬਣਦੇ ਹੋ। ਭਾਰਤ ਪ੍ਰਿੰਸ ਸੀ, ਹੁਣ ਬੈਗਰ ਹੈ ਫਿਰ ਪ੍ਰਿੰਸ ਬਣਦੇ ਹਨ। ਬਨਾਉਣ ਵਾਲਾ ਹੈ ਬਾਪ। ਤੁਸੀਂ ਮਨੁੱਖ ਤੋਂ ਪ੍ਰਿੰਸ ਬਣਦੇ ਹੋ। ਇੱਕ ਪ੍ਰਿੰਸ ਕਾਲੇਜ ਵੀ ਸੀ ਜਿੱਥੇ ਪ੍ਰਿੰਸ - ਪ੍ਰਿੰਸੇਜ ਜਾਕੇ ਪੜ੍ਹਦੇ ਸਨ।

ਤੁਸੀਂ ਇੱਥੇ ਪੜ੍ਹਕੇ 21 ਜਨਮਾਂ ਲਈ ਸਵਰਗ ਵਿੱਚ ਪ੍ਰਿੰਸ - ਪ੍ਰਿੰਸੇਜ ਬਣਦੇ ਹੋ। ਇਹ ਸ਼੍ਰੀਕ੍ਰਿਸ਼ਨ ਪ੍ਰਿੰਸ ਹੈ ਨਾ। ਉਨ੍ਹਾਂ ਦੇ 84 ਜਨਮਾਂ ਦੀ ਕਹਾਣੀ ਲਿਖੀ ਹੋਈ ਹੈ। ਮਨੁੱਖ ਕੀ ਜਾਨਣ। ਇਹ ਗੱਲਾਂ ਸਿਰ੍ਫ ਤੁਸੀਂ ਜਾਣਦੇ ਹੋ। "ਭਗਵਾਨੁਵਾਚ" ਉਹ ਸਭ ਦਾ ਫਾਦਰ ਹੈ। ਤੁਸੀਂ ਗੌਡ ਫਾਦਰ ਤੋਂ ਸੁਣਦੇ ਹੋ, ਜੋ ਸਵਰਗ ਦੀ ਸਥਾਪਨਾ ਕਰਦੇ ਹਨ। ਉਸਨੂੰ ਹੀ ਕਿਹਾ ਜਾਂਦਾ ਹੈ ਸੱਚਖੰਡ। ਇਹ ਹੈ ਝੂਠਖੰਡ। ਸੱਚਖੰਡ ਤਾਂ ਬਾਪ ਸਥਾਪਨ ਕਰਣਗੇ। ਝੂਠਖੰਡ ਰਾਵਣ ਸਥਾਪਨ ਕਰਦੇ ਹਨ। ਰਾਵਣ ਦਾ ਰੂਪ ਬਣਾਉਂਦੇ ਹਨ, ਅਰਥ ਕੁਝ ਵੀ ਨਹੀਂ ਸਮਝਦੇ ਹਨ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਆਖਰੀਨ ਰਾਵਣ ਹੈ ਕੌਣ, ਜਿਸਨੂੰ ਮਾਰਦੇ ਹਨ ਫਿਰ ਜਿੰਦਾ ਹੋ ਜਾਂਦਾ ਹੈ। ਅਸਲ ਵਿੱਚ 5 ਵਿਕਾਰ ਔਰਤ ਦੇ, 5 ਵਿਕਾਰ ਮਰਦ ਦੇ ਇਸਨੂੰ ਕਿਹਾ ਜਾਂਦਾ ਹੈ ਰਾਵਣ। ਉਨ੍ਹਾਂਨੂੰ ਮਾਰਦੇ ਹਨ। ਰਾਵਣ ਨੂੰ ਮਾਰਕੇ ਫਿਰ ਸੋਨਾ ਲੁੱਟਦੇ ਹਨ।

ਤੁਸੀਂ ਬੱਚੇ ਜਾਣਦੇ ਹੋ - ਇਹ ਹੈ ਕੰਡਿਆਂ ਦਾ ਜੰਗਲ। ਬਾਂਮ੍ਬੇ ਵਿੱਚ ਬਬੂਲਨਾਥ ਦਾ ਵੀ ਮੰਦਿਰ ਹੈ। ਬਾਪ ਆਕੇ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਸਾਰੇ ਇੱਕ - ਦੂਜੇ ਨੂੰ ਕੰਡਾ ਲਗਾਉਂਦੇ ਰਹਿੰਦੇ ਹਨ ਮਤਲਬ ਕਾਮ ਕਟਾਰੀ ਚਲਾਉਂਦੇ ਰਹਿੰਦੇ ਹਨ, ਇਸਲਈ ਇਸਨੂੰ ਕੰਡਿਆਂ ਦਾ ਜੰਗਲ ਕਿਹਾ ਜਾਂਦਾ ਹੈ। ਸਤਿਯੁਗ ਨੂੰ ਗਾਰਡਨ ਆਫ ਅਲਾਹ ਕਿਹਾ ਜਾਂਦਾ ਹੈ, ਉਹ ਹੀ ਫਲਾਵਰਜ ਕੰਡੇ ਬਣਦੇ ਹਨ ਫਿਰ ਕੰਡਿਆਂ ਤੋਂ ਫੁੱਲ ਬਣਦੇ ਹਨ। ਹੁਣ ਤੁਸੀਂ 5 ਵਿਕਾਰਾਂ ਤੇ ਜਿੱਤ ਪਾਉਂਦੇ ਹੋ। ਇਸ ਰਾਵਣਰਾਜ ਦਾ ਵਿਨਾਸ਼ ਤੇ ਹੋਣਾ ਹੀ ਹੈ। ਆਖਰੀਨ ਵੱਡੀ ਲੜ੍ਹਾਈ ਵੀ ਹੋਵੇਗੀ। ਸੱਚਾ - ਸੱਚਾ ਦੁਸ਼ਹਿਰਾ ਵੀ ਹੋਣਾ ਹੈ। ਰਾਵਣਰਾਜ ਹੀ ਖ਼ਲਾਸ ਜੋ ਜਾਵੇਗਾ ਫਿਰ ਤੁਸੀਂ ਲੰਕਾ ਲੁੱਟੋਗੇ। ਤੁਹਾਨੂੰ ਸੋਨੇ ਦੇ ਮਹਿਲ ਮਿਲ ਜਾਣਗੇ। ਹੁਣ ਤੁਸੀਂ ਰਾਵਣ ਤੇ ਜਿੱਤ ਪ੍ਰਾਪਤ ਕਰ ਸਵਰਗ ਦੇ ਮਾਲਿਕ ਬਣਦੇ ਹੋ। ਬਾਬਾ ਸਾਰੇ ਵਿਸ਼ਵ ਦਾ ਰਾਜਭਾਗ ਦਿੰਦੇ ਹਨ ਇਸਲਈ ਉਨ੍ਹਾਂਨੂੰ ਸ਼ਿਵ ਭੋਲਾ ਭੰਡਾਰੀ ਕਹਿੰਦੇ ਹਨ। ਗਨਿਕਾਵਾਂ, ਅਹਲਿਆਵਾਂ, ਕੁਬਜਾਵਾਂ.. ਸਭਨੂੰ ਬਾਪ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਕਿੰਨਾ ਭੋਲਾ ਹੈ। ਆਉਂਦੇ ਵੀ ਹਨ ਪਤਿਤ ਦੁਨੀਆ ਵਿੱਚ, ਪਤਿਤ ਸ਼ਰੀਰ ਵਿੱਚ। ਬਾਕੀ ਜੋ ਸਵਰਗ ਦੇ ਲਾਇਕ ਨਹੀਂ ਹਨ, ਉਹ ਵਿਸ਼ ਪੀਣਾ ਛੱਡਦੇ ਹੀ ਨਹੀਂ। ਬਾਪ ਕਹਿੰਦੇ ਹਨ - ਬੱਚੇ ਹੁਣ ਇਸ ਅੰਤਿਮ ਜਨਮ ਪਾਵਨ ਬਣੋਂ। ਇਹ ਵਿਕਾਰ ਤੁਹਾਨੂੰ ਅੰਤਿਮ ਜਨਮ ਦੁਖੀ ਬਣਾਉਂਦੇ ਹਨ। ਕੀ ਤੁਸੀਂ ਇਸ ਇੱਕ ਜਨਮ ਦੇ ਲਈ ਵਿਸ਼ ਪੀਣਾ ਨਹੀਂ ਛੱਡ ਸਕਦੇ ਹੋ? ਮੈਂ ਤੁਹਾਨੂੰ ਅੰਮ੍ਰਿਤ ਪਿਲਾਕੇ ਅਮਰ ਬਣਾਉਂਦਾ ਹਾਂ ਫਿਰ ਵੀ ਤੁਸੀਂ ਪਵਿੱਤਰ ਨਹੀਂ ਬਣਦੇ ਹੋ। ਵਿਸ਼ ਬਿਗਰ, ਸਿਗਰੇਟ ਬਿਗਰ ਰਹਿ ਨਹੀਂ ਸਕਦੇ ਹੋ। ਮੈਂ ਬੇਹੱਦ ਦਾ ਬਾਪ ਤੁਹਾਨੂੰ ਕਹਿੰਦਾ ਹਾਂ - ਬੱਚੇ, ਇਸ ਇੱਕ ਜਨਮ ਦੇ ਲਈ ਪਾਵਨ ਬਣੋ ਤਾਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਵਾਂਗੇ। ਪੁਰਾਣੀ ਦੁਨੀਆਂ ਦਾ ਵਿਨਾਸ਼ ਅਤੇ ਨਵੀਂ ਦੁਨੀਆਂ ਦੀ ਸਥਾਪਨਾ ਕਰਨਾ - ਇਹ ਬਾਪ ਦਾ ਹੀ ਕੰਮ ਹੈ। ਬਾਪ ਆਇਆ ਹੋਇਆ ਹੈ ਸਾਰੀ ਦੁਨੀਆਂ ਨੂੰ ਦੁੱਖ ਤੋਂ ਲਿਬਰੇਟ ਕਰ ਸੁਖਧਾਮ - ਸ਼ਾਂਤੀਧਾਮ ਵਿੱਚ ਲੈ ਜਾਣ ਦੇ ਲਈ। ਹੁਣ ਸਾਰੇ ਧਰਮ ਵਿਨਾਸ਼ ਹੋ ਜਾਣਗੇ। ਇੱਕ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦੀ ਫਿਰ ਤੋਂ ਸਥਾਪਨਾ ਹੁੰਦੀ ਹੈ। ਗ੍ਰੰਥ ਵਿੱਚ ਵੀ ਪਰਮਪਿਤਾ ਪ੍ਰਮਾਤਮਾ ਨੂੰ ਅਕਾਲਮੂਰਤ ਕਹਿੰਦੇ ਹਨ। ਬਾਪ ਹੈ ਮਹਾਕਾਲ, ਕਾਲਾਂ ਦਾ ਕਾਲ। ਉਹ ਕਾਲ ਤਾਂ ਇੱਕ - ਦੋ ਨੂੰ ਲੈ ਜਾਣਗੇ। ਮੈਂ ਤਾਂ ਸਭਨਾਂ ਆਤਮਾਵਾਂ ਨੂੰ ਲੈ ਜਾਵਾਂਗਾ। ਇਸਲਈ ਮਹਾਂਕਾਲ ਕਹਿੰਦੇ ਹਨ। ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਕਿੰਨਾ ਸਮਝਦਾਰ ਬਣਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਅੰਤਿਮ ਜਨਮ ਵਿੱਚ ਵਿਸ਼ ਨੂੰ ਛੱਡ ਅੰਮ੍ਰਿਤ ਪੀਣਾ ਅਤੇ ਪਿਲਾਉਣਾ ਹੈ। ਪਾਵਨ ਬਣਨਾ ਹੈ। ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ।

2. ਵਿਸ਼ਨੂੰ ਦੇ ਗਲੇ ਦੀ ਮਾਲਾ ਦਾ ਦਾਨਾ ਬਣਨ ਦੇ ਲਈ ਬਾਪ ਦੀ ਯਾਦ ਵਿੱਚ ਰਹਿਣਾ ਹੈ, ਪੂਰਾ - ਪੂਰਾ ਮਦਦਗਾਰ ਬਣ ਬਾਪ ਸਮਾਨ ਦੁਖਹਰਤਾ ਬਣਨਾ ਹੈ।

ਵਰਦਾਨ:-
ਡਰਾਮੇ ਦੀ ਢਾਲ ਨੂੰ ਸਾਮ੍ਹਣੇ ਰੱਖ ਖੁਸ਼ੀ ਦੀ ਖ਼ੁਰਾਕ ਖਾਣ ਵਾਲੇ ਸਦਾ ਸ਼ਕਤੀਸ਼ਾਲੀ ਭਵ:

ਖੁਸ਼ੀ ਰੂਪੀ ਭੋਜਣ ਆਤਮਾ ਨੂੰ ਸ਼ਕਤੀਸ਼ਾਲੀ ਬਣਾ ਦਿੰਦਾ ਹੈ, ਕਹਿੰਦੇ ਵੀ ਹਨ - ਖੁਸ਼ੀ ਵਰਗੀ ਖੁਰਾਕ ਨਹੀ। ਇਸ ਦੇ ਲਈ ਡਰਾਮੇ ਦੀ ਢਾਲਣੀ ਚੰਗੀ ਤਰ੍ਹਾਂ ਨਾਲ ਕੰਮ ਵਿੱਚ ਲਗਾਵੋ। ਜੇਕਰ ਸਦਾ ਡਰਾਮੇ ਦੀ ਸਮ੍ਰਿਤੀ ਰਹੇ ਤਾਂ ਕਦੇ ਵੀ ਮੁਰਝਾ ਨਹੀਂ ਸਕਦੇ, ਖੁਸ਼ੀ ਗ਼ਾਇਬ ਹੋ ਨਹੀਂ ਸਕਦੀ ਕਿਉਂਕਿ ਇਹ ਡਰਾਮਾ ਕਲਿਆਣਕਾਰੀ ਹੈ ਇਸ ਲਈ ਅਕਲਿਆਣਕਾਰੀ ਦ੍ਰਿਸ਼ ਵਿੱਚ ਵੀ ਕਲਿਆਣ ਸਮਾਇਆ ਹੋਇਆ ਹੈ, ਅਜਿਹਾ ਸਮਝ ਸਦਾ ਖੁਸ਼ ਰਹੋਗੇ।

ਸਲੋਗਨ:-
ਪਰਚਿੰਤਨ ਅਤੇ ਪਰਦਰਸ਼ਨ ਦੀ ਧੂਲ ਤੋਂ ਦੂਰ ਰਹਿਣ ਵਾਲੇ ਹੀ ਸੱਚੇ ਅਮੁੱਲ ਹੀਰੇ ਹਨ।