04.03.19        Punjabi Morning Murli        Om Shanti         BapDada         Madhuban


ਮਿੱਠੇਬੱਚੇਸਾਰੀਦੁਨੀਆਂਵਿੱਚਤੁਹਾਡੇਵਰਗਾਪਦਮਾਪਦਮਭਾਗਿਆਸ਼ਾਲੀਸਟੂਡੈਂਟਕੋਈਵੀਨਹੀਂਹੈ, ਤੁਹਾਨੂੰਖੁੱਦਗਿਆਨਸਾਗਰਬਾਪਟੀਚਰਬਣਕੇਪੜਾਉਂਦੇਹਨ

ਪ੍ਰਸ਼ਨ:-
ਕਿਹੜਾ ਸ਼ੋਂਕ ਸਦਾ ਬਣਿਆ ਰਹੇ ਤਾਂ ਮੋਹ ਦੀਆਂ ਰਗਾਂ ਟੁੱਟ ਜਾਣਗੀਆਂ?

ਉੱਤਰ:-
ਸਰਵਿਸ ਕਰਨ ਦਾ ਸ਼ੋਂਕ ਬਣਿਆ ਰਹੇ ਤਾਂ ਮੋਹ ਦੀਆਂ ਰਗਾਂ ਟੁੱਟ ਜਾਣਗੀਆਂ। ਸਦਾ ਬੁੱਧੀ ਵਿੱਚ ਰਹੇ ਕਿ ਇਨ੍ਹਾਂ ਅੱਖਾਂ ਨਾਲ ਜੋ ਕੁਝ ਵੀ ਦੇਖਦੇ ਹਾਂ ਇਹ ਸਭ ਵਿਨਾਸ਼ੀ ਹੈ। ਇਸ ਨੂੰ ਦੇਖਦੇ ਵੀ ਨਹੀਂ ਦੇਖਣਾ ਹੈ। ਬਾਪ ਦੀ ਸ੍ਰੀਮਤ ਹੈ- ਹੀਅਰ ਨੋ ਈਵਲ, ਸੀ ਨੋ ਇਵਲ (ਨਾ ਮਾੜਾ ਸੁਨਣਾ, ਨਾ ਮਾੜਾ ਦੇਖਣਾ)।


ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ ਮਿੱਠੇ ਸਾਲੀਗ੍ਰਾਮ ਜਾਂ ਰੂਹਾਨੀ ਬੱਚਿਆਂ ਪ੍ਰਤੀ। ਇਹ ਤਾਂ ਬੱਚੇ ਸਮਝਦੇ ਹਨ ਅਸੀਂ ਸਤਯੁੱਗੀ ਆਦਿ ਸਨਾਤਨ ਪਵਿੱਤਰ ਦੇਵੀ ਦੇਵਤਾ ਧਰਮ ਦੇ ਸੀ, ਇਹ ਯਾਦ ਰੱਖਣਾ ਹੈ। ਆਦਿ ਸਨਾਤਨ ਦੇਵੀ ਦੇਵਤਾ ਧਰਮ ਨੂੰ ਤਾਂ ਬੜਾ ਮੰਨਦੇ ਹਨ ਪਰ ਦੇਵੀ ਦੇਵਤਾ ਧਰਮ ਦੇ ਬਦਲੇ ਹਿੰਦੂ ਨਾਮ ਰੱਖ ਦਿੱਤਾ ਹੈ। ਤੁਸੀਂ ਜਾਣਦੇ ਹੋ ਅਸੀਂ ਆਦਿ ਸਨਾਤਨ ਕੌਣ ਸੀ? ਫਿਰ ਪੁਨਰਜਨਮ ਲੈ ਕੇ ਇਹ ਬਣੇ ਹਾਂ। ਇਹ ਭਗਵਾਨ ਬੈਠ ਸਮਝਾਉਂਦੇ ਹਨ। ਭਗਵਾਨ ਕੋਈ ਦੇਹਧਾਰੀ ਮਨੁੱਖ ਨਹੀਂ ਹੈ। ਹੋਰ ਸਭ ਨੂੰ ਆਪਣੀ-ਆਪਣੀ ਦੇਹ ਹੈ, ਸ਼ਿਵਬਾਬਾ ਨੂੰ ਕਿਹਾ ਜਾਂਦਾ ਹੈ ਵਿਦੇਹੀ। ਉਨ੍ਹਾਂ ਨੂੰ ਆਪਣੀ ਦੇਹ ਨਹੀਂ ਹੈ ਹੋਰ ਸਭ ਨੂੰ ਆਪਣੀ ਦੇਹ ਹੈ, ਤਾਂ ਆਪਣੇ ਨੂੰ ਵੀ ਇਵੇਂ ਸਮਝਣਾ ਕਿੰਨਾ ਮੀਠਾ ਲਗਦਾ ਹੈ। ਅਸੀਂ ਕੀ ਸੀ, ਹੁਣ ਕੀ ਬਣ ਰਹੇ ਹਾਂ। ਇਹ ਡਰਾਮਾ ਕਿਵੇਂ ਬਣਿਆ ਹੋਇਆ ਹੈ - ਇਹ ਵੀ ਤੁਸੀਂ ਹੁਣ ਸਮਝਦੇ ਹੋ। ਇਹ ਦੇਵੀ ਦੇਵਤਾ ਧਰਮ ਹੀ ਪਵਿੱਤਰ ਗ੍ਰਹਿਸਤ ਆਸ਼ਰਮ ਸੀ। ਹੁਣ ਆਸ਼ਰਮ ਨਹੀਂ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਾਂ। ਹਿੰਦੂ ਨਾਮ ਤਾਂ ਹੁਣ ਹੀ ਰੱਖਿਆ ਹੈ। ਆਦਿ ਸਨਾਤਨ ਹਿੰਦੂ ਧਰਮ ਤਾਂ ਹੈ ਨਹੀਂ। ਬਾਬਾ ਨੇ ਬੜੀ ਵਾਰੀ ਕਿਹਾ ਹੈ - ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲਿਆਂ ਨੂੰ ਸਮਝਾਓ। ਬੋਲੋ, ਇਸ ਵਿੱਚ ਲਿਖੋ ਆਦਿ ਸਨਾਤਨ ਦੇਵੀ ਦੇਵਤਾ ਪਵਿੱਤਰ ਧਰਮ ਦੇ ਹੋ ਜਾਂ ਹਿੰਦੂ ਧਰਮ ਦੇ ਹੋ? ਤਾਂ ਉਨ੍ਹਾਂ ਨੂੰ 84 ਜਨਮਾਂ ਦਾ ਪਤਾ ਲੱਗੇ। ਇਹ ਨੋਲਜ਼ ਤਾਂ ਬੜੀ ਸਹਿਜ ਹੈ। ਸਿਰਫ ਲੱਖਾਂ ਸਾਲ ਕਹਿਣ ਨਾਲ ਮਨੁੱਖ ਮੂੰਝ ਪੈਂਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਨ ਦਾ ਵੀ ਡਰਾਮਾ ਵਿੱਚ ਪਾਰਟ ਹੈ। ਦੇਵਤਾ ਧਰਮ ਵਾਲੇ ਹੀ 84 ਜਨਮ ਲੈਂਦੇ ਲੈਂਦੇ ਕਿੰਨੇ ਛੀ-ਛੀ ਬਣ ਗਏ ਹਨ। ਪਹਿਲਾਂ ਭਾਰਤ ਕਿੰਨਾ ਉਚਾ ਸੀ। ਭਾਰਤ ਦੀ ਮਹਿਮਾ ਕਰਨੀ ਚਾਹੀਦੀ ਹੈ। ਹੁਣ ਫਿਰ ਤਮੋਪ੍ਰਧਾਨ ਤੋਂ ਸਤੋਪ੍ਰਧਾਨ, ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਜ਼ਰੂਰ ਬਣਨੀ ਹੈ। ਅੱਗੇ ਚੱਲ ਕੇ ਤੁਹਾਡੀ ਗੱਲ ਨੂੰ ਸਮਝਣਗੇ ਜ਼ਰੂਰ। ਬੋਲੋ, ਘੋਰ ਨੀਂਦ ਤੋਂ ਜਾਗੋ। ਬਾਪ ਅਤੇ ਵਰਸੇ ਨੂੰ ਯਾਦ ਕਰੋ। ਤੁਹਾਨੂੰ ਬੱਚਿਆਂ ਨੂੰ ਸਾਰਾ ਦਿਨ ਖੁਸ਼ੀ ਰਹਿਣੀ ਚਾਹੀਦੀ ਹੈ। ਸਾਰੀ ਦੁਨੀਆਂ, ਸਾਰੇ ਭਾਰਤ ਵਿੱਚ ਤੁਹਾਡੇ ਵਰਗਾ ਪਦਮਾ-ਪਦਮ ਭਾਗਿਆਸ਼ਾਲੀ ਸਟੂਡੈਂਟ ਕੋਈ ਨਹੀਂ ਹੈ। ਸਮਝਦੇ ਹੋ ਜੋ ਅਸੀਂ ਸੀ ਉਹੀ ਫਿਰ ਤੋਂ ਬਣਾਂਗੇ। ਛਾਂਟ ਕੇ ਫਿਰ ਉਹੀ ਨਿਕਲਣਗੇ। ਇਸ ਵਿੱਚ ਤੁਸੀਂ ਮੂੰਝੋ ਨਹੀਂ। ਪ੍ਰਦਰਸ਼ਨੀ ਵਿੱਚ ਥੋੜਾ ਵੀ ਸੁਣ ਕੇ ਜਾਂਦੇ ਹਨ ਤਾ ਉਹ ਵੀ ਪ੍ਰਜਾ ਬਣਦੀ ਜਾਂਦੀ ਹੈ ਕਿਉਂਕਿ ਅਵਿਨਾਸ਼ੀ ਗਿਆਨ ਧਨ ਦਾ ਤਾਂ ਵਿਨਾਸ਼ ਨਹੀਂ ਹੁੰਦਾ ਹੈ। ਦਿਨ ਪ੍ਰਤੀਦਿਨ ਤੁਹਾਡੀ ਸੰਸਥਾ ਜ਼ੋਰ ਭਰਦੀ ਜਾਵੇਗੀ ਫਿਰ ਢੇਰਾਂ ਦੇ ਢੇਰ ਤੁਹਾਡੇ ਕੋਲ ਆਉਣਗੇ। ਹੋਲੀ-ਹੋਲੀ ਧਰਮ ਦੀ ਸਥਾਪਨਾ ਹੁੰਦੀ ਹੈ। ਜਦੋਂਂ ਕੋਈ ਵੱਡਾ ਆਦਮੀ ਬਾਹਰ ਤੋਂ ਆਉਂਦਾ ਹੈ ਤਾਂ ਉਨ੍ਹਾਂ ਦਾ ਮੁੱਖ ਦੇਖਣ ਲਈ ਕਿੰਨੇ ਢੇਰ ਮਨੁੱਖ ਜਾਂਦੇ ਹਨ। ਇਥੇ ਤਾਂ ਉਹ ਗੱਲ ਨਹੀਂ ਹੈ। ਤੁਸੀਂ ਜਾਣਦੇ ਹੋ ਇਸ ਦੁਨੀਆ ਵਿੱਚ ਜੋ ਵੀ ਸਭ ਚੀਜ਼ਾਂ ਹਨ ਸਭ ਵਿਨਾਸ਼ੀ ਹਨ। ਉਸ ਨੂੰ ਦੇਖਣਾ ਨਹੀਂ ਹੈ। ਸੀ ਨੋ ਈਵਲ...ਇਹ ਚਿੱਕੜ ਤਾਂ ਭਸਮ ਹੋਣ ਵਾਲਾ ਹੈ।ਮਨੁੱਖ ਆਦਿ ਜੋ ਵੀ ਕੁਝ ਦੇਖਦੇ ਹਨ , ਸਮਝਦੇ ਹਨ ਇਹ ਸਭ ਤਾਂ ਕਲਯੁੱਗੀ ਹੈ। ਤੁਸੀਂ ਹੋ ਸੰਗਮਯੁੱਗੀ ਬ੍ਰਾਹਮਣ। ਸੰਗਮਯੁੱਗ ਨੂੰ ਕੋਈ ਜਾਣਦੇ ਨਹੀਂ ਹਨ। ਏਨਾਂ ਯਾਦ ਕਰੋ - ਇਹ ਸੰਗਮਯੁੱਗ ਹੈ, ਹੁਣ ਘਰ ਜਾਣਾ ਹੈ। ਪਵਿੱਤਰ ਵੀ ਜ਼ਰੂਰ ਬਣਨਾ ਹੈ। ਹੁਣ ਬਾਪ ਕਹਿੰਦੇ ਹਨ ਇਹ ਕਾਮ ਵਿਕਾਰ ਆਦਿ ਮੱਧ ਅੰਤ ਦੁੱਖ ਦੇਣ ਵਾਲਾ ਹੈ, ਇਸਨੂੰ ਜਿੱਤੋ। ਵਿਸ਼ ਦੇ ਲਈ ਦੇਖੋ ਕਿੰਨਾ ਤੰਗ ਕਰਦੇ ਹਨ। ਬਾਪ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ, ਉਸਨੂੰ ਜਿੱਤਣਾ ਹੈ। ਹੁਣ ਇਸ ਸਮੇਂ ਕਿੰਨੇ ਢੇਰ ਮਨੁੱਖ ਹਨ ਦੁਨੀਆ ਵਿੱਚ। ਤੁਸੀਂ ਇੱਕ-ਇੱਕ ਨੂੰ ਕਿਥੋਂ ਤਕ ਸਮਝਾਓਗੇ। ਇੱਕ ਨੂੰ ਸਮਝਾਉਂਦੇ ਹੋ ਤਾਂ ਦੂਜਾ ਸਮਝਦਾ ਹੈ ਜਾਦੂ ਹੈ, ਫਿਰ ਪੜਾਈ ਛੱਡ ਦਿੰਦੇ ਹਨ ਇਸਲਈ ਬਾਪ ਕਹਿੰਦੇ ਹਨ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲਿਆਂ ਨੂੰ ਸਮਝਾਓ। ਆਦਿ ਸਨਾਤਨ ਹੈ ਹੀ ਦੇਵਤਾ ਧਰਮ। ਤੁਸੀਂ ਸਮਝਾਉਂਦੇ ਹੋ ਲਕਸ਼ਮੀ ਨਰਾਇਣ ਨੇ ਇਹ ਪਦ ਕਿਵੇਂ ਪਾਇਆ? ਮਨੁੱਖ ਤੋਂ ਦੇਵਤਾ ਕਿਵੇਂ ਬਣੇ? ਜ਼ਰੂਰ ਅੰਤਿਮ ਜਨਮ ਹੋਵੇਗਾ। 84 ਜਨਮ ਪੂਰੇ ਕਰ ਫਿਰ ਇਹ ਬਣੇ ਹੋ। ਜਿਨ੍ਹਾਂ ਨੂੰ ਸਰਵਿਸ ਦਾ ਸ਼ੋਂਕ ਹੈ ਉਹ ਤਾਂ ਲੱਗੇ ਰਹਿੰਦੇ ਹਨ। ਹੋਰ ਸਭ ਪਾਸੇ ਤੋਂ ਮੋਹ ਟੁੱਟ ਜਾਂਦਾ ਹੈ। ਅਸੀਂ ਇਨ੍ਹਾਂ ਅੱਖਾਂ ਨਾਲ ਜੋ ਕੁਝ ਵੀ ਦੇਖਦੇ ਹਾਂ ਇਸਨੂੰ ਭੁੱਲਣਾ ਹੈ। ਜਿਵੇਂ ਕਿ ਦੇਖਦੇ ਹੀ ਨਹੀਂ ਹਨ। ਸੀ ਨੋ ਈਵਲ...। ਮਨੁੱਖ ਤਾਂ ਬਾਂਦਰਾਂ ਦਾ ਚਿੱਤਰ ਬਣਾ ਦਿੰਦੇ ਹਨ। ਸਮਝਦੇ ਕੁਝ ਵੀ ਨਹੀਂ ਹਨ। ਬੱਚੀਆਂ ਕਿੰਨੀ ਮਿਹਨਤ ਕਰਦੀਆਂ ਹਨ। ਬਾਬਾ ਉਨ੍ਹਾਂ ਨੂੰ ਆਫ਼ਰੀਨ ਦਿੰਦੇ ਹਨ, ਜੋ ਸਮਝਾ ਕੇ ਲਾਇਕ ਬਣਾਉਂਦੀਆਂ ਹਨ। ਪ੍ਰਾਈਜ਼ ਵੀ ਉਨ੍ਹਾਂ ਨੂੰ ਹੀ ਮਿਲਦੀ ਹੈ, ਜੋ ਕੰਮ ਕਰਕੇ ਦਖਉਂਦੇ ਹਨ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਕਿੰਨੀ ਪ੍ਰਾਈਜ਼ ਦੇਣਗੇ। ਪਹਿਲਾ ਨੰਬਰ ਹੈ ਸੂਰਜਵੰਸ਼ੀ ਰਾਜਧਾਨੀ ਦੀ ਪ੍ਰਾਈਜ਼। ਸੈਕੰਡ ਨੰਬਰ ਹੈ ਚੰਦਰਵੰਸ਼ੀ ਦੀ ਪ੍ਰਾਈਜ਼। ਨੰਬਰਵਾਰ ਤਾਂ ਹੁੰਦੇ ਹੀ ਹਨ। ਭਗਤੀ ਮਾਰਗ ਦੇ ਸ਼ਾਸਤਰ ਵੀ ਕਿੰਨੇ ਬੈਠ ਕੇ ਬਣਾਏ ਹਨ। ਹੁਣ ਬਾਪ ਸਮਝਾਉਂਦੇ ਹਨ ਇਨ੍ਹਾਂ ਸ਼ਾਸਤਰ ਪੜਨ ਨਾਲ, ਯੱਗ-ਤੱਪ ਕਰਨ ਨਾਲ ਮੈਨੂੰ ਕੋਈ ਮਿਲਦਾ ਨਹੀਂ ਹੈ। ਦਿਨ ਪ੍ਰਤੀਦਿਨ ਕਿੰਨੇ ਪਾਪ ਆਤਮਾ ਬਣਦੇ ਜਾਂਦੇ ਹਨ। ਪੁੰਨ ਆਤਮਾ ਕੋਈ ਬਣ ਨਹੀਂ ਸਕਦਾ। ਬਾਪ ਹੀ ਆਕੇ ਪੁੰਨ ਆਤਮਾ ਬਣਾਉਂਦੇ ਹਨ। ਇੱਕ ਹੈ ਹੱਦ ਦਾ ਦਾਨ-ਪੁੰਨ, ਦੂਜਾ ਹੈ ਬੇਹੱਦ ਦਾ। ਭਗਤੀ ਮਾਰਗ ਵਿੱਚ ਇਨਡਾਇਰੈਕਟ ਈਸ਼ਵਰ ਅਰਥ ਦਾਨ-ਪੁੰਨ ਕਰਦੇ ਹਨ ਪਰ ਈਸ਼ਵਰ ਕਿਸ ਨੂੰ ਕਿਹਾ ਜਾਂਦਾ ਹੈ ਇਹ ਜਾਣਦੇ ਨਹੀਂ ਹਨ। ਹੁਣ ਤੁਸੀਂ ਜਾਣਦੇ ਹੋ। ਤੁਸੀਂ ਕਹਿੰਦੇ ਹੋ ਸ਼ਿਵਬਾਬਾ ਸਾਨੂੰ ਕੀ ਤੋਂ ਕੀ ਬਣਾ ਰਹੇ ਹਨ! ਭਗਵਾਨ ਤਾਂ ਇੱਕ ਹੀ ਹੈ। ਉਸਨੂੰ ਫਿਰ ਸਰਵ ਵਿਆਪੀ ਕਹਿ ਦਿੱਤਾ ਹੈ। ਤਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਤੁਸੀਂ ਲੋਕਾਂ ਨੇ ਕੀ ਕੀਤਾ ਹੈ। ਤੁਹਾਡੇ ਕੋਲ ਆਉਂਦੇ ਵੀ ਹਨ, ਥੋੜਾ ਸੁਣ ਕੇ ਬਾਹਰ ਗਏ, ਖ਼ਲਾਸ। ਇਥੇ ਦੀ ਇਥੇ ਰਹੀ। ਸਭ ਭੁੱਲ ਜਾਂਦਾ ਹੈ। ਤੁਹਾਨੂੰ ਕਹਿੰਦੇ ਹਨ ਗਿਆਨ ਬੜਾ ਵਧੀਆ ਹੈ, ਅਸੀਂ ਫਿਰ ਆਵਾਂਗੇ। ਪਰ ਮੋਹ ਦੀਆਂ ਰਗਾਂ ਟੁੱਟਦੀਆਂ ਨਹੀਂ ਹਨ। ਮੋਹ ਜੀਤ ਰਾਜਾ ਦੀ ਕਥਾ ਕਿੰਨੀ ਵਧੀਆ ਹੈ। ਮੋਹਜੀਤ ਰਾਜਾ ਫਸਟ ਕਲਾਸ ਇਹ ਲਕਸ਼ਮੀ ਨਰਾਇਣ ਹੈ। ਪ੍ਰੰਤੂ ਮਨੁੱਖ ਸਮਝਦੇ ਨਹੀਂ ਹਨ। ਵੰਡਰ ਹੈ। ਰਾਵਣ ਰਾਜ ਵਿੱਚ ਪੌੜੀ ਉਤਰਦੇ ਇਕਦਮ ਥੱਲੇ ਡਿੱਗ ਜਾਂਦੇ ਹਨ। ਬੱਚਿਆਂ ਦਾ ਖੇਡ ਹੁੰਦਾ ਹੈ ਨਾ। ਉਪਰ ਜਾ ਕੇ ਫਿਰ ਥੱਲੇ ਡਿੱਗ ਜਾਂਦੇ ਹਨ। ਤੁਹਾਡਾ ਵੀ ਖੇਡ ਬੜਾ ਸਹਿਜ ਹੈ। ਬਾਪ ਕਹਿੰਦੇ ਹਨ ਚੰਗੀ ਤਰ੍ਹਾਂ ਧਾਰਨ ਕਰੋ। ਕੋਈ ਛੀ-ਛੀ ਕੰਮ ਨਾਂ ਕਰੋ।

ਬਾਪ ਕਹਿੰਦੇ ਹਨ ਬੀਜਰੂਪ ਸੱਤ ਚਿੱਤ ਆਨੰਦ ਸਵਰੂਪ ਹਾਂ। ਗਿਆਨ ਦਾ ਸਾਗਰ ਹਾਂ। ਹੁਣ ਕੀ ਗਿਆਨ ਦਾ ਸਾਗਰ ਉਪਰ ਬੈਠਾ ਰਹੇਗਾ? ਜ਼ਰੂਰ ਕਦੇ ਆਕੇ ਗਿਆਨ ਦਿੱਤਾ ਹੋਵੇਗਾ ਨਾ। ਗਿਆਨ ਕੀ ਚੀਜ਼ ਹੈ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਪੜਾਉਣ ਲਈ ਆਉਂਦਾ ਹਾਂ ਤਾਂ ਰੈਗੂਲਰ ਪੜਨਾ ਚਾਹੀਦਾ ਹੈ। ਇੱਕ ਦਿਨ ਵੀ ਪੜਾਈ ਮਿਸ ਨਹੀਂ ਕਰਨੀ ਚਾਹੀਦੀ ਹੈ। ਕੋਈ ਨਾ ਕੋਈ ਪੁਆਇੰਟ ਜ਼ਰੂਰ ਚੰਗੀ ਮਿਲੇਗੀ। ਮੁਰਲੀ ਨਹੀਂ ਪੜਾਂਗੇ ਤਾਂ ਜਰੂਰ ਪੁਆਇੰਟ ਮਿਸ ਹੋ ਜਾਣਗੇ। ਬੜੇ ਪੁਆਇੰਟਸ ਹਨ। ਇਹ ਵੀ ਤੁਸੀਂ ਸਮਝੌਣਾ ਹੈ ਕਿ ਤੁਸੀਂ ਭਾਰਤਵਾਸੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਸੀ। ਹੁਣ ਕਿੰਨੇ ਢੇਰ ਧਰਮ ਹਨ। ਫਿਰ ਹਿਸਟਰੀ ਮਸਟ ਰਪੀਟ। ਇਹ ਚੜ੍ਹਨ ਅਤੇ ਡਿੱਗਣ ਦੀ ਪੌੜੀ ਹੈ। ਜਿਵੇਂ ਜਿੰਨ ਨੂੰ ਹੁਕਮ ਦਿੱਤਾ - ਸੀੜੀ ਉੱਤਰੋ ਅਤੇ ਚੜੋ। ਤੁਸੀਂ ਸਭ ਜਿੰਨ ਹੋ ਨਾ। 84 ਦੀ ਸੀੜੀ ਪਹਿਲਾਂ ਚੜਦੇ ਹੋ ਫਿਰ ਉਤਰਦੇ ਹੋ। ਕਿੰਨੇ ਢੇਰ ਮਨੁੱਖ ਹਨ। ਹਰ ਇੱਕ ਨੂੰ ਕਿੰਨਾ ਪਾਰਟ ਵਜਾਉਣਾ ਹੁੰਦਾ ਹੈ। ਬੱਚਿਆਂ ਨੂੰ ਤਾਂ ਬੜਾ ਵੰਡਰ ਲੱਗਣਾ ਚਾਹੀਦਾ ਹੈ। ਤੁਹਾਨੂੰ ਬੇਹੱਦ ਦੇ ਨਾਟਕ ਦੀ ਪੂਰੀ ਪਹਿਚਾਣ ਮਿਲੀ ਹੈ। ਸਾਰੇ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਹੁਣ ਤੁਸੀਂ ਹੀ ਜਾਣਦੇ ਹੋ। ਕੋਈ ਵੀ ਮਨੁੱਖ ਨਹੀਂ ਜਾਣ ਸਕਦੇ ਹਨ। ਸਤਯੁੱਗ ਵਿੱਚ ਕਿਸੇ ਦੇ ਵੀ ਮੁੱਖ ਤੋਂ ਮਾੜੇ ਬੋਲ ਨਹੀਂ ਨਿਕਲਦੇ ਹਨ। ਇਥੇ ਤਾਂ ਇੱਕ ਦੋ ਨੂੰ ਗਾਲੀ ਦਿੰਦੇ ਰਹਿੰਦੇ ਹਨ। ਇਹ ਹੈ ਵਿਸ਼ੇ ਵੈਤਰਨੀ ਨਦੀ, ਰੋਰਵ ਨਰਕ। ਸਾਰੇ ਮਨੁੱਖ ਰੋਰਵ ਨਰਕ ਵਿੱਚ ਪਏ ਹਨ। ਇਥੇ ਤਾਂ ਹੈ ਹੀ ਜਿਵੇਂ ਦਾ ਰਾਜਾ ਰਾਣੀ ਓਵੇਂ ਦੀ ਪ੍ਰਜਾ। ਤੁਹਾਡੀ ਜਿੱਤ ਹੋਣੀ ਹੈ ਅੰਤ ਵਿੱਚ, ਜਦੋਂ ਸਮਝਣਗੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਿਸਨੇ ਕੀਤੀ? ਇਹ ਹੀ ਪਹਿਲੇ ਨੰਬਰ ਦੀ ਮੁੱਖ ਗੱਲ ਹੈ, ਜੋ ਕੋਈ ਨਹੀਂ ਜਾਣਦੇ ਹਨ।

ਬਾਪ ਕਹਿੰਦੇ ਹਨ ਮੈਂ ਤਾਂ ਹਾਂ ਹੀ ਗਰੀਬ ਨਿਵਾਜ਼। ਇਹ ਪਿੱਛੇ ਸਮਝਣਗੇ, ਜਦੋਂ ਟੂ ਲੇਟ ਹੋ ਜਾਂਦੇ ਹਨ। ਹੁਣ ਤੁਹਾਨੂੰ ਤੀਸਰਾ ਨੇਤਰ ਮਿਲਿਆ ਹੈ। ਸਵੀਟ ਘਰ ਅਤੇ ਸਵੀਟ ਰਾਜਾਈ ਬੁੱਧੀ ਵਿੱਚ ਯਾਦ ਹੈ। ਬਾਪ ਕਹਿੰਦੇ ਹਨ ਹੁਣ ਸ਼ਾਂਤੀਧਾਮ - ਸੁਖਧਾਮ ਵਿੱਚ ਜਾਣਾ ਹੈ। ਤੁਸੀਂ ਜੋ ਪਾਰਟ ਵਜਾਇਆ ਉਹ ਬੁੱਧੀ ਵਿੱਚ ਆਉਂਦਾ ਹੈ ਨਾ। ਹੋਰ ਸਭ ਮਰੇ ਪਏ ਹਨ, ਸਿਵਾਏ ਤੁਹਾਡੇ ਬ੍ਰਾਹਮਣਾਂ ਦੇ। ਬ੍ਰਾਹਮਣ ਹੀ ਖੜੇ ਹੋ ਜਾਣਗੇ। ਬ੍ਰਾਹਮਣ ਹੀ ਸੋ ਦੇਵਤਾ ਬਣਦੇ ਹਨ। ਇਹ ਇੱਕ ਧਰਮ ਸਥਾਪਨ ਹੋ ਰਿਹਾ ਹੈ। ਹੋਰ ਧਰਮ ਕਿਵੇਂ ਸਥਾਪਨ ਹੁੰਦੇ ਹਨ, ਇਹ ਵੀ ਬੁੱਧੀ ਵਿੱਚ ਹੈ। ਸਮਝਾਉਣ ਵਾਲਾ ਇੱਕ ਬਾਪ ਹੈ। ਇਵੇਂ ਦੇ ਬਾਪ ਨੂੰ ਘੜੀ-ਘੜੀ ਯਾਦ ਕਰਨਾ ਚਾਹੀਦਾ ਹੈ। ਧੰਧਾ ਆਦਿ ਭਾਵੇਂ ਕਰੋ ਪਰ ਪਵਿੱਤਰ ਬਣੋ। ਆਦਿ ਸਨਾਤਨ ਦੇਵੀ ਦੇਵਤਾ ਧਰਮ ਪਵਿੱਤਰ ਸੀ। ਹੁਣ ਫਿਰ ਪਵਿੱਤਰ ਬਣਨਾ ਹੈ। ਚਲਦੇ ਫਿਰਦੇ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਤਾਕਤ ਓਦੋਂ ਆਏਗੀ ਜਦੋਂ ਸਤੋਪ੍ਰਧਾਨ ਬਣਨਗੇ। ਸਿਵਾਏ ਯਾਦ ਦੀ ਯਾਤਰਾ ਦੇ ਤੁਸੀਂ ਕਦੇ ਵੀ ਉੱਚੇ ਤੇ ਉਚਾ ਪਦ ਪਾ ਨਹੀਂ ਸਕਦੇ ਹੋ। ਜਦੋਂ ਸਤੋਪ੍ਰਧਾਨ ਤੱਕ ਪਹੁੰਚੋਗੇ ਫਿਰ ਹੀ ਪਾਪ ਕੱਟਣਗੇ। ਇਹ ਹੈ ਯੋਗ ਅਗਨੀ - ਇਹ ਅੱਖਰ ਗੀਤਾ ਦੇ ਹਨ। ਯੋਗ-ਯੋਗ ਕਹਿ ਕੇ ਮੱਥਾ ਮਾਰਦੇ ਹਨ। ਵਿਲਾਇਤ ਤੋਂ ਵੀ ਫਸਾ ਕੇ ਲੈ ਆਉਂਦੇ ਹਨ - ਯੋਗ ਸਿਖਾਉਣ ਦੇ ਲਈ। ਹੁਣ ਜਦੋਂ ਤੁਹਾਡੀ ਕੋਈ ਗੱਲ ਸਮਝੇ। ਪਰਮਾਤਮਾ ਸੁਪਰੀਮ ਸੋਲ ਤਾਂ ਇੱਕ ਹੀ ਹੈ। ਉਹ ਹੀ ਆਕੇ ਸਭ ਨੂੰ ਸੁਪਰੀਮ ਬਣਾਉਂਦੇ ਹਨ। ਇੱਕ ਦਿਨ ਅਖ਼ਬਾਰ ਵਾਲੇ ਇਵੇਂ ਦੀਆ ਗੱਲਾਂ ਪਾਉਣਗੇ। ਇਹ ਤਾਂ ਬਰੋਬਰ ਹੈ। ਰਾਜਯੋਗ ਸਿਵਾਏ ਇੱਕ ਪਰਮਪਿਤਾ ਪਰਮਾਤਮਾ ਦੇ ਹੋਰ ਕੋਈ ਸਿਖਾ ਨਹੀਂ ਸਕਦਾ ਹੈ। ਇਵੇਂ ਦੀਆਂ ਗੱਲਾਂ ਵੱਡੇ-ਵੱਡੇ ਅੱਖਰਾਂ ਵਿੱਚ ਪਾਉਣੀਆਂ ਚਾਹੀਦੀਆਂ ਹਨ। ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।


ਧਾਰਨਾ ਲਈ ਮੁੱਖ ਸਾਰ:-
1. ਸੂਰਜਵੰਸ਼ੀ ਰਾਜਧਾਨੀ ਦੀ ਪ੍ਰਾਈਜ਼ ਲੈਣ ਦੇ ਲਈ ਬਾਪਦਾਦਾ ਦੀ ਆਫ਼ਰੀਨ ਲੈਣੀ ਹੈ। ਸਰਵਿਸ ਕਰਕੇ ਦਿਖੌਣਾ ਹੈ। ਮੋਹ ਦੀਆਂ ਰਗਾਂ ਤੋੜ ਦੇਣੀਆਂ ਹਨ।

2. ਗਿਆਨ ਸਾਗਰ ਵਿਦੇਹੀ ਬਾਪ ਖੁੱਦ ਪੜਾਉਣ ਆਉਂਦੇ ਹਨ ਇਸਲਈ ਰੋਜ਼ ਪੜਨਾ ਹੈ। ਇਕ ਦਿਨ ਵੀ ਪੜਾਈ ਮਿਸ ਨਹੀਂ ਕਰਨੀ ਹੈ। ਬਾਪ ਸਮਾਨ ਵਿਦੇਹੀ ਬਣਨ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਸ੍ਰੇਸ਼ਠਵ੍ਰਿਤੀਦਾਵਰਤਧਾਰਨਕਰਸੱਚੀਸ਼ਿਵਰਾਤਰੀਮਨਾਉਣਵਾਲੇਵਿਸ਼ਵਪਰਿਵਰਤਕਭਵ:

ਭਗਤ ਲੋਕ ਤਾਂ ਸਥੂਲ ਚੀਜ਼ਾਂ ਦਾ ਵਰਤ ਰੱਖਦੇ ਹਨ ਲੇਕਿਨ ਤੁਸੀਂ ਆਪਣੀਆਂ ਕਮਜ਼ੋਰ ਵ੍ਰਿਤੀਆਂ ਨੂੰ ਸਦਾ ਲਈ ਮਿਟਾਉਣ ਦਾ ਵਰਤ ਲੈਂਦੇ ਹੋ ਕਿਉਂਕਿ ਕੋਈ ਵੀ ਚੰਗੀ ਜਾ ਮਾੜੀ ਗੱਲ ਪਹਿਲਾਂ ਵ੍ਰਿਤੀ ਵਿੱਚ ਧਾਰਨ ਹੁੰਦੀ ਹੈ ਫਿਰ ਵਾਣੀ ਅਤੇ ਕਰਮ ਵਿੱਚ ਆਉਂਦੀ ਹੈ। ਤੁਹਾਡੀ ਸ਼ੁਭ ਵ੍ਰਿਤੀ ਨਾਲ ਜੋ ਸ੍ਰੇਸ਼ਠ ਬੋਲ ਅਤੇ ਕਰਮ ਹੁੰਦੇ ਹਨ ਉਸ ਨਾਲ ਹੀ ਵਿਸ਼ਵ ਪਰਿਵਰਤਨ ਦਾ ਮਹਾਨ ਕੰਮ ਸੰਪੰਨ ਹੁੰਦਾ ਹੈ। ਇਸ ਸ੍ਰੇਸ਼ਠ ਵ੍ਰਿਤੀ ਦਾ ਵਰਤ ਧਾਰਨ ਕਰਨਾ ਹੀ ਸ਼ਿਵ ਰਾਤ੍ਰੀ ਮਨਾਉਣਾ ਹੈ।


ਸਲੋਗਨ:-
ਖੁਸ਼ਨੁਮਾ ਉਹ ਹੈ ਜਿਸਦੇ ਦਿਲ ਵਿੱਚ ਸਦਾ ਖੁਸ਼ੀ ਦਾ ਸੂਰਜ ਉਦੈ ਰਹਿੰਦਾ ਹੈ।


ਮਾਤੇਸ਼ਵਰੀਜੀਦੇਅਨਮੋਲਮਹਾਵਾਕਿਆ

1 - "ਨੈਣਹੀਨਮਤਲਬਗਿਆਨਨੇਤਰਹੀਨਨੂੰਰਾਹਦੱਸਣਵਾਲਾਪਰਮਾਤਮਾ"
ਨੈਣਹੀਨ ਨੂੰ ਰਾਹ ਦਿਖਾਵੋ ਪ੍ਰਭੂ...ਹੁਣ ਇਹ ਜੋ ਮਨੁੱਖ ਗਾਉਂਦੇ ਹਨ ਕੀ ਨੈਣਹੀਨ ਨੂੰ ਰਾਹ ਦੱਸੋ, ਤਾਂ ਮਤਲਬ ਕੀ ਰਾਹ ਦਿਖਾਉਣ ਵਾਲਾ ਇੱਕ ਹੀ ਪਰਮਾਤਮਾ ਠਹਿਰਿਆ, ਇਸ ਲਈ ਤਾਂ ਪਰਮਾਤਮਾ ਨੂੰ ਬੁਲਾਉਂਦੇ ਹਨ ਅਤੇ ਜਿਸ ਵੇਲੇ ਕਹਿੰਦੇ ਹਨ ਪ੍ਰਭੂ ਜੀ ਰਾਹ ਦੱਸੋ ਤਾਂ ਜ਼ਰੂਰ ਮਨੁੱਖਾਂ ਨੂੰ ਰਾਹ ਦੱਸਣ ਲਈ ਖੁੱਦ ਪਰਮਾਤਮਾ ਨੂੰ ਨਿਰਾਕਾਰ ਰੂਪ ਤੋਂ ਸਾਕਾਰ ਰੂਪ ਵੀ ਜ਼ਰੂਰ ਆਉਣਾ ਪਵੇਗਾ, ਫਿਰ ਹੀ ਤਾਂ ਸਥੂਲ ਵਿੱਚ ਰਾਹ ਦੱਸਣਗੇ, ਆਉਣ ਬਗੈਰ ਤਾਂ ਰਾਹ ਦੱਸ ਨਹੀਂ ਸਕਦੇ ਹਨ। ਹੁਣ ਮਨੁੱਖ ਜੋ ਮੂੰਝੇ ਹੋਏ ਹਨ, ਉਨ੍ਹਾਂ ਮੂੰਝੇ ਹੋਇਆਂ ਨੂੰ ਰਾਹ ਚਾਹੀਦੀ ਹੈ ਇਸਲਈ ਪਰਮਾਤਮਾ ਨੂੰ ਕਹਿੰਦੇ ਹਨ ਨੈਣਹੀਨ ਨੂੰ ਰਾਹ ਦੱਸੋ ਪ੍ਰਭੂ... ਇਸਨੂੰ ਹੀ ਫਿਰ ਖਵਈਆ ਵੀ ਕਿਹਾ ਜਾਂਦਾ ਹੈ, ਜੋ ਉਸ ਪਾਰ ਮਤਲਬ ਜਿਹੜੀ 5 ਤੱਤਵ ਦੀ ਬਣੀ ਹੋਈ ਜੋ ਸ੍ਰਿਸ਼ਟੀ ਹੈ ਇਸ ਤੋਂ ਵੀ ਪਾਰ ਕਰ ਕੇ ਮਤਲਬ 5 ਤੱਤਵਾਂ ਤੋਂ ਪਾਰ ਜਿਹੜਾ ਛੇਵਾਂ (6) ਤੱਤਵ ਅਖੰਡ ਜਯੋਤੀ ਮਹਾਤੱਤਵ ਹੈ ਉਸ ਵਿੱਚ ਲੈ ਚੱਲੇਗਾ। ਪਰਮਾਤਮਾ ਵੀ ਜਦੋਂ ਉਸ ਪਾਰ ਤੋਂ ਇਸ ਪਾਰ ਆਵੇ ਫਿਰ ਹੀ ਤਾਂ ਲੈ ਚੱਲੇਗਾ ਨਾ। ਪਰਮਾਤਮਾ ਨੂੰ ਵੀ ਆਪਣੇ ਧਾਮ ਤੋਂ ਆਉਣਾ ਪੈਂਦਾ ਹੈ, ਇਸਲਈ ਪਰਮਾਤਮਾ ਨੂੰ ਖਵਈਆ ਕਹਿੰਦੇ ਹਨ। ਉਹ ਹੀ ਸਾਨੂੰ ਬੋਟ(ਆਤਮਾ ਰੂਪੀ ਨਾਂਵ ਨੂੰ) ਪਾਰ ਲੈ ਜਾਂਦਾ ਹੈ। ਹੁਣ ਜੋ ਪਰਮਾਤਮਾ ਨਾਲ ਯੋਗ ਲਗਾਉਂਦੇ ਹਨ ਉਨ੍ਹਾਂ ਨੂੰ ਨਾਲ ਲੈ ਜਾਵੇਗਾ। ਬਾਕੀ ਜੋ ਬੱਚ ਜਾਣਗੇ ਉਹ ਧਰਮ ਰਾਜ ਦੀਆ ਸਜਾਵਾਂ ਖਾ ਕੇ ਬਾਅਦ ਵਿੱਚ ਮੁਕਤ ਹੁੰਦੇ ਹਨ।

2 - "ਕੰਡਿਆਂਮਤਲਬਦੁੱਖਦੀਦੁਨੀਆਂਨੂੰਫੁੱਲਾਂਦੀਛਾਂਮਤਲਬਸੁੱਖਦੀਦੁਨੀਆਂਵਿੱਚਲੈਜਾਣਵਾਲਾਪਰਮਾਤਮਾਹੈ"
ਕੰਡਿਆਂ ਦੀ ਦੁਨੀਆਂ ਵਿੱਚੋ ਲੈ ਚੱਲੋ ਫੁੱਲਾਂ ਦੀ ਛਾਂ ਹੇਠਾਂ, ਹੁਣ ਇਹ ਬੁਲਾਵਾ ਸਿਰਫ਼ ਪਰਮਾਤਮਾ ਦੇ ਲਈ ਕਰ ਰਹੇ ਹਨ। ਜਦੋਂ ਮਨੁੱਖ ਅਤਿ ਦੁਖੀ ਹੁੰਦੇ ਹਨ ਤਾਂ ਬਾਪ ਨੂੰ ਯਾਦ ਕਰਦੇ ਹਨ, ਪਰਮਾਤਮਾ ਇਸ ਕੰਡਿਆਂ ਦੀ ਦੁਨੀਆਂ ਵਿੱਚੋ ਲੈ ਚੱਲੋ ਫੁੱਲਾਂ ਦੀ ਛਾਂ ਹੇਠਾਂ, ਇਸ ਤੋਂ ਸਿੱਧ ਹੁੰਦਾ ਹੈ ਕਿ ਜਰੂਰ ਉਹ ਵੀ ਕੋਈ ਦੁਨੀਆਂ ਹੈ। ਹੁਣ ਇਹ ਤਾਂ ਸਭ ਮਨੁੱਖ ਜਾਣਦੇ ਹਨ ਕੀ ਹੁਣ ਦਾ ਜੋ ਸੰਸਾਰ ਹੈ ਉਹ ਕੰਡਿਆਂ ਨਾਲ ਭਰਿਆ ਹੋਇਆ ਹੈ। ਜਿਸ ਕਾਰਨ ਮਨੁੱਖ ਦੁੱਖ ਅਤੇ ਅਸ਼ਾਂਤੀ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਯਾਦ ਫਿਰ ਫੁੱਲਾਂ ਦੀ ਦੁਨੀਆ ਨੂੰ ਕਰਦੇ ਹਨ। ਤਾਂ ਜ਼ਰੂਰ ਉਹ ਵੀ ਕੋਈ ਦੁਨੀਆ ਹੋਵੇਗੀ ਜਿਸ ਦੁਨੀਆਂ ਦੇ ਸੰਸਕਾਰ ਆਤਮਾ ਵਿੱਚ ਭਰੇ ਹੋਏ ਹਨ। ਹੁਣ ਇਹ ਤਾਂ ਅਸੀਂ ਜਾਣਦੇ ਹਾਂ ਕੀ ਦੁੱਖ ਅਸ਼ਾਂਤੀ ਇਹ ਸਭ ਕਰਮਬੰਧਨ ਦਾ ਹਿਸਾਬ ਕਿਤਾਬ ਹੈ। ਰਾਜੇ ਤੋਂ ਲੈ ਕੇ ਰੰਕ ਤੱਕ ਹਰ ਇੱਕ ਮਨੁੱਖ ਮਾਤਰ ਇਸ ਹਿਸਾਬ ਨਾਲ ਪੂਰੇ ਜਕੜੇ ਹੋਏ ਹਨ ਇਸ ਲਈ ਪਰਮਾਤਮਾ ਤਾਂ ਖੁਦ ਕਹਿੰਦਾ ਹੈ ਹੁਣ ਦਾ ਸੰਸਾਰ ਕਲਯੁੱਗ ਹੈ, ਉਹ ਸਾਰਾ ਕਰਮਬੰਧਨ ਦਾ ਬਣਿਆ ਹੋਇਆ ਹੈ ਅਤੇ ਅੱਗੇ ਦਾ ਸੰਸਾਰ ਜੋ ਸਤਯੁੱਗ ਸੀ ਜਿਸਨੂੰ ਫੁੱਲਾਂ ਦੀ ਦੁਨੀਆਂ ਕਹਿੰਦੇ ਸਨ। ਹੁਣ ਉਹ ਹੈ ਕਰਮਬੰਧਨ ਤੋਂ ਰਹਿਤ ਜੀਵਨ ਮੁਕਤ ਦੇਵੀ ਦੇਵਤਾਵਾਂ ਦਾ ਰਾਜ, ਜੋ ਹੁਣ ਨਹੀਂ ਹੈ। ਇਹ ਅਸੀਂ ਜੋ ਜੀਵਨਮੁਕਤ ਕਹਿੰਦੇ ਹਾਂ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਦੇਹ ਤੋਂ ਮੁਕਤ ਸੀ, ਉਨ੍ਹਾਂ ਨੂੰ ਕੋਈ ਦੇਹ ਦਾ ਭਾਨ ਨਹੀਂ ਸੀ, ਪਰ ਉਹ ਦੇਹ ਵਿੱਚ ਹੁੰਦੇ ਵੀ ਦੁੱਖ ਨੂੰ ਪ੍ਰਾਪਤ ਨਹੀਂ ਕਰਦੇ ਸੀ। ਮਤਲਬ ਕਿ ਓਥੇ ਕੋਈ ਵੀ ਕਰਮਬੰਧਨ ਦਾ ਮਾਮਲਾ ਨਹੀਂ ਹੈ। ਉਹ ਜੀਵਨ ਲੈਂਦੇ, ਜੀਵਨ ਛੱਡਦੇ ਆਦਿ ਮੱਧ ਅੰਤ ਸੁੱਖ ਨੂੰ ਪ੍ਰਾਪਤ ਕਰਦੇ ਸੀ। ਜੀਵਨ ਮੁਕਤੀ ਦਾ ਮਤਲਬ ਹੈ ਜੀਵਨ ਹੁੰਦੇ ਕਰਮਾਤੀਤ, ਹੁਣ ਇਹ ਸਾਰੀ ਦੁਨੀਆਂ 5 ਵਿਕਾਰਾਂ ਵਿੱਚ ਜਕੜੀ ਹੋਈ ਹੈ, ਮਤਲਬ ਕਿ 5 ਵਿਕਾਰਾਂ ਦਾ ਪੂਰਾ ਵਾਸ ਹੈ, ਪਰ ਮਨੁੱਖਾਂ ਵਿੱਚ ਏਨੀ ਤਾਕਤ ਨਹੀਂ ਕਿ ਜੋ ਇਨ੍ਹਾਂ 5 ਭੂਤਾਂ ਨੂੰ ਜਿੱਤ ਸਕੇ, ਫਿਰ ਹੀ ਪਰਮਾਤਮਾ ਖੁੱਦ ਆਕੇ ਸਾਨੂੰ 5 ਭੂਤਾਂ ਤੋਂ ਛੁਡਾਉਂਦੇ ਹਨ ਅਤੇ ਭਵਿੱਖ ਪ੍ਰਾਲਬਧ ਦੇਵੀ ਦੇਵਤਾ ਪਦ ਪ੍ਰਾਪਤ ਕਰਾਂਉਂਦੇ ਹਨ।