04.04.21 Avyakt Bapdada Punjabi Murli
06.12.87 Om Shanti Madhuban
ਸਿੱਧੀ ਦਾ ਆਧਾਰ - 'ਸ੍ਰੇਸ਼ਠ
ਵ੍ਰਿਤੀ'
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸਿਆਂ ਦੇ ਹੋਲੀਹੰਸਾਂ ਦੀ ਸਭਾ ਨੂੰ ਵੇਖ ਰਹੇ ਹਨ। ਹਰ ਇੱਕ ਹੋਲੀਹੰਸ ਆਪਣੀ ਸ੍ਰੇਸ਼ਠ ਸਥਿਤੀ ਦੇ
ਆਸਨ ਤੇ ਵਿਰਾਜਮਾਨ ਹੈ। ਸਾਰੇ ਆਸਨਧਾਰੀ ਹੋਲੀਹੰਸਾਂ ਦੀ ਸਭਾ ਸਾਰੇ ਕਲਪ ਵਿੱਚ ਲੌਕਿਕ ਅਤੇ ਨਿਆਰੀ
ਹੈ। ਹਰ ਇੱਕ ਹੋਲੀਹੰਸ ਆਪਣੀਆਂ ਵਿਸ਼ੇਸ਼ਤਾਵਾਂ ਨਾਲ ਅਤਿ ਸੋਹਣਾ ਸਜਿਆ ਹੋਇਆ ਹੈ। ਵਿਸ਼ੇਸ਼ਤਾਵਾਂ
ਸ੍ਰੇਸ਼ਠ ਸ਼ਿੰਗਾਰ ਹਨ। ਸਜੇ ਸਜਾਏ ਹੋਲੀ ਹੰਸ ਕਿੰਨੇਂ ਪਿਆਰੇ ਲਗਦੇ ਹਨ? ਬਾਪਦਾਦਾ ਹਰ ਇੱਕ ਦੀਆਂ
ਵਿਸ਼ੇਸ਼ਤਾਵਾਂ ਦਾ ਸ਼ਿੰਗਾਰ ਵੇਖ ਖੁਸ਼ ਹੁੰਦੇ ਹਨ। ਸ਼ਿੰਗਾਰੇ ਹੋਏ ਸਾਰੇ ਹਨ ਕਿਉਂਕਿ ਬਾਪਦਾਦਾ ਨੇ
ਬ੍ਰਾਹਮਣ ਜਨਮ ਦਿੰਦੇ ਹੀ ਬਚਪਨ ਤੋਂ ਹੀ 'ਵਿਸ਼ੇਸ਼ ਆਤਮਾ ਭਵ' ਦਾ ਵਰਦਾਨ ਦਿੱਤਾ। ਨੰਬਰਵਾਰ ਹੁੰਦੇਂ
ਵੀ ਲਾਸ੍ਟ ਨੰਬਰ ਵੀ ਵਿਸ਼ੇਸ਼ ਆਤਮਾ ਹੈ। ਬ੍ਰਾਹਮਣ ਜੀਵਨ ਵਿੱਚ ਆਉਣਾ ਮਤਲਬ ਵਿਸ਼ੇਸ਼ ਆਤਮਾ ਵਿੱਚ ਆ ਹੀ
ਗਏ। ਬ੍ਰਾਹਮਣ ਪਰਿਵਾਰ ਵਿੱਚ ਭਾਵੇਂ ਲਾਸ੍ਟ ਨੰਬਰ ਹੋਵੇ ਲੇਕਿਨ ਵਿਸ਼ਵ ਦੀ ਅਨੇਕ ਆਤਮਾਵਾਂ ਦੇ ਅੰਤਰ
ਵਿੱਚ ਉਹ ਵੀ ਵਿਸ਼ੇਸ਼ ਗਾਏ ਜਾਂਦੇ ਹਨ, ਇਸਲਈ ਕੋਟਾਂ ਵਿੱਚ ਕੋਈ, ਕੋਈ ਵਿੱਚ ਵੀ ਕੋਈ ਗਾਇਆ ਹੋਇਆ
ਹੈ। ਤਾਂ ਬ੍ਰਾਹਮਣਾਂ ਦੀ ਸਭਾ ਮਤਲਬ ਵਿਸ਼ੇਸ਼ ਆਤਮਾਵਾਂ ਦੀ ਸਭਾ।
ਅੱਜ ਬਾਪਦਾਦਾ ਵੇਖ ਰਹੇ ਸਨ ਕਿ ਵਿਸ਼ੇਸ਼ਤਾਵਾਂ ਦਾ ਸ਼ਿੰਗਾਰ ਬਾਪ ਨੇ ਤਾਂ ਸਾਰਿਆਂ ਨੂੰ ਸਮਾਨ ਇੱਕ
ਜਿਹਾ ਹੀ ਕਰਵਾਇਆ ਹੈ ਲੇਕਿਨ ਕੋਈ ਉਸ ਸ਼ਿੰਗਾਰ ਨੂੰ ਧਾਰਨ ਕਰਕੇ ਸਮੇਂ ਪ੍ਰਮਾਣ ਕੰਮ ਵਿੱਚ ਲਗਾਉਂਦੇ
ਹਾਂ, ਹੋਰ ਕੋਈ ਜਾਂ ਤਾਂ ਧਾਰਨ ਨਹੀਂ ਕਰ ਸਕਦੇ ਜਾਂ ਕੋਈ ਸਮੇਂ ਪ੍ਰਮਾਣ ਕੰਮ ਵਿੱਚ ਨਹੀਂ ਲਗਾ ਸਕਦੇ।
ਜਿਵੇੰ ਅਜਕਲ ਦੀ ਰਾਇਲ ਫੈਮਿਲੀ ਵਾਲੇ ਸਮੇਂ ਪ੍ਰਮਾਣ ਸ਼ਿੰਗਾਰ ਕਰਦੇ ਹਨ ਤਾਂ ਕਿੰਨਾ ਚੰਗਾ ਲਗਦਾ
ਹੈ। ਜਿਵੇੰ ਦਾ ਸਮੇਂ ਉਵੇਂ ਦਾ ਸ਼ਿੰਗਾਰ, ਇਸਨੂੰ ਕਿਹਾ ਜਾਂਦਾ ਹੈ ਨਾਲੇਜਫੁਲ। ਅਜਕਲ ਸ਼ਿੰਗਾਰ ਦੇ
ਵੱਖ - ਵਖ ਸੈੱਟ ਰੱਖਦੇ ਹਨ ਨਾ। ਤਾਂ ਬਾਪਦਾਦਾ ਨੇ ਅਨੇਕ ਵਿਸ਼ੇਸ਼ਤਾਵਾਂ ਦੇ, ਅਨੇਕ ਸ੍ਰੇਸ਼ਠ ਗੁਣਾਂ
ਦੇ ਕਿੰਨੇਂ ਵਰੇਇਟੀ ਸੈੱਟ ਦਿੱਤੇ ਹਨ! ਭਾਵੇਂ ਕਿੰਨਾਂ ਵੀ ਅਮੁੱਲ ਸ਼ਿੰਗਾਰ ਹੋਵੇ ਲੇਕਿਨ ਸਮੇਂ
ਪ੍ਰਮਾਣ ਜੇਕਰ ਨਹੀਂ ਹੋਵੇ ਤਾਂ ਕੀ ਲੱਗੇਗਾ? ਅਜਿਹੀਆਂ ਵਿਸ਼ੇਸ਼ਤਾਵਾਂ ਦੇ, ਗੁਣਾਂ ਦੇ, ਸ਼ਕਤੀਆਂ ਦੇ,
ਗਿਆਨ ਰਤਨ ਦੇ ਅਨੇਕ ਸ਼ਿੰਗਾਰ ਬਾਪ ਨੇ ਸਭ ਨੂੰ ਦਿੱਤੇ ਹਨ ਲੇਕਿਨ ਸਮੇਂ ਤੇ ਕੰਮ ਵਿੱਚ ਲਗਾਉਣ ਵਿੱਚ
ਨੰਬਰ ਬਣ ਜਾਂਦੇ ਹਨ। ਭਾਵੇਂ ਇਹ ਸਭ ਸ਼ਿੰਗਾਰ ਹੈ ਵੀ ਲੇਕਿਨ ਹਰ ਇੱਕ ਵਿਸ਼ੇਸ਼ਤਾ ਜਾਂ ਗੁਣ ਦਾ ਮਹੱਤਵ
ਸਮੇਂ ਤੇ ਹੁੰਦਾ ਹੈ। ਹੁੰਦੇਂ ਹੋਏ ਵੀ ਸਮੇਂ ਤੇ ਕੰਮ ਵਿੱਚ ਨਹੀਂ ਲਗਾਉਂਦੇ ਤਾਂ ਅਮੁੱਲ ਹੁੰਦੇਂ
ਹੋਏ ਵੀ ਉਸਦਾ ਮੁੱਲ ਨਹੀਂ ਹੁੰਦਾ। ਜਿਸ ਸਮੇਂ ਜੋ ਵਿਸ਼ੇਸ਼ਤਾ ਧਾਰਨ ਕਰਨ ਦਾ ਕੰਮ ਹੈ ਉਸੇ ਵਿਸ਼ੇਸ਼ਤਾ
ਦਾ ਹੀ ਮੁੱਲ ਹੈ। ਜਿਵੇੰ ਹੰਸ ਕੰਕੜ ਅਤੇ ਰਤਨ - ਦੋਵਾਂ ਨੂੰ ਪਰਖਕੇ ਵੱਖ - ਵੱਖ ਧਾਰਨ ਕਰਦਾ ਹੈ।
ਕੰਕੜ ਨੂੰ ਛੱਡ ਦਿੰਦਾ ਹੈ, ਬਾਕੀ ਰਤਨ - ਮੋਤੀ ਧਾਰਨ ਕਰਦਾ ਹੈ। ਅਜਿਹੇ ਹੋਲੀਹੰਸ ਮਤਲਬ ਸਮੇਂ
ਪ੍ਰਮਾਣ ਵਿਸ਼ੇਸ਼ਤਾ ਜਾਂ ਗੁਣ ਨੂੰ ਪਰਖ ਕੇ ਉਹ ਹੀ ਸਮੇਂ ਤੇ ਯੂਜ਼ ਕਰੋ। ਇਸਨੂੰ ਕਹਿੰਦੇ ਹਨ ਪਰਖਣ ਦੀ
ਸ਼ਕਤੀ, ਨਿਰਣੈ ਕਰਨ ਦੀ ਸ਼ਕਤੀ ਵਾਲਾ ਹੋਲੀਹੰਸ। ਤਾਂ ਪਰਖਣਾ ਅਤੇ ਨਿਰਣੈ ਕਰਨਾ - ਇਹ ਹੀ ਦੋਵੇਂ
ਸ਼ਕਤੀਆਂ ਨੰਬਰ ਅੱਗੇ ਲੈ ਜਾਂਦੀ ਹੈ। ਜਦੋਂ ਇਹ ਦੋਵੇਂ ਸ਼ਕਤੀਆਂ ਧਾਰਨ ਹੋ ਜਾਂਦੀਆਂ ਹਨ ਤਾਂ ਸਮੇਂ
ਪ੍ਰਮਾਣ ਉਸੀ ਵਿਸ਼ੇਸ਼ਤਾ ਨਾਲ ਕੰਮ ਲੈ ਸਕਦੇ ਹਾਂ। ਤਾਂ ਹਰ ਇੱਕ ਹੋਲੀ ਹੰਸ ਆਪਣੀ ਇਨ੍ਹਾਂ ਦੋਵਾਂ
ਸ਼ਕਤੀਆਂ ਨੂੰ ਚੈਕ ਕਰੋ। ਦੋਵੇਂ ਸ਼ਕਤੀਆਂ ਸਮੇਂ ਤੇ ਧੋਖਾ ਤਾਂ ਨਹੀਂ ਦਿੰਦੀਆਂ? ਸਮੇਂ ਬੀਤ ਜਾਣ ਦੇ
ਬਾਦ ਜੇਕਰ ਪਰਖ ਵੀ ਲਿਆ, ਨਿਰਣੈ ਕਰ ਵੀ ਲਿਆ ਲੇਕਿਨ ਸਮੇਂ ਤਾਂ ਉਹ ਬੀਤ ਗਿਆ ਨਾ। ਜੋ ਨੰਬਰਵਨ ਹੋਲੀ
ਹੰਸ ਹਨ, ਉਨ੍ਹਾਂ ਦੀਆਂ ਇਹ ਦੋਵੇਂ ਸ਼ਕਤੀਆਂ ਸਦਾ ਸਮੇ ਪ੍ਰਮਾਣ ਕੰਮ ਕਰਦੀਆਂ ਹਨ। ਜੇਕਰ ਸਮੇਂ ਦੇ
ਬਾਦ ਇਹ ਸ਼ਕਤੀਆਂ ਕੰਮ ਕਰਦੀ ਤਾਂ ਸੈਕਿੰਡ ਨੰਬਰ ਵਿੱਚ ਆ ਜਾਂਦੇ! ਥਰਡ ਨੰਬਰ ਦੀ ਤਾਂ ਗੱਲ ਹੀ ਛੱਡੋ।
ਅਤੇ ਸਮੇਂ ਤੇ ਉਹ ਹੀ ਹੰਸ ਕੰਮ ਕਰ ਸਕਦਾ ਹੈ ਜਿਸਦੀ ਸਦਾ ਬੁੱਧੀ ਹੋਲੀ ( ਪਵਿੱਤਰ ) ਹੈ।
ਹੋਲੀ ਦਾ ਅਰਥ ਸੁਣਾਇਆ ਸੀ ਨਾ। ਇੱਕ ਹੋਲੀ ਮਤਲਬ ਪਵਿੱਤਰ ਅਤੇ ਹਿੰਦੀ ਵਿੱਚ ਹੋ ਲੀ ਮਤਲਬ ਬੀਤੀ ਸੋ
ਬੀਤੀ। ਤਾਂ ਜਿਨ੍ਹਾਂ ਦੀ ਬੁੱਧੀ ਹੋਲੀ ਮਤਲਬ ਸਵੱਛ ਹੈ ਅਤੇ ਸਦਾ ਹੀ ਜੋ ਸੈਕਿੰਡ, ਜੋ ਪ੍ਰਸਥਿਤੀ
ਬੀਤ ਗਈ ਉਹ ਹੋਲੀ - ਇਹ ਅਭਿਆਸ ਹੈ, ਅਜਿਹੀ ਬੁੱਧੀ ਵਾਲੇ ਸਦਾ ਹੋਲੀ ਮਤਲਬ ਰੂਹਾਨੀ ਰੰਗ ਵਿੱਚ ਰੰਗੇ
ਹੋਏ ਰਹਿੰਦੇ ਹਨ, ਸਦਾ ਹੀ ਬਾਪ ਦੇ ਸੰਗ ਦੇ ਰੰਗ ਵਿੱਚ ਰੰਗੇ ਹੋਏ ਹਨ। ਤਾਂ ਇੱਕ ਹੀ ਹੋਲੀ ਸ਼ਬਦ
ਤਿੰਨ ਰੂਪ ਨਾਲ ਯੂਜ਼ ਹੁੰਦਾ ਹੈ। ਜਿਸ ਵਿੱਚ ਇਹ ਤਿੰਨੋਂ ਹੀ ਅਰਥ ਦੀਆਂ ਵਿਸ਼ੇਸ਼ਤਾਵਾਂ ਹਨ ਮਤਲਬ
ਜਿਨ੍ਹਾਂ ਹੰਸਾਂ ਨੂੰ ਇਹ ਵਿਧੀ ਆਉਂਦੀ ਹੈ, ਉਹ ਹਰ ਸਮੇਂ ਸਿੱਧੀ ਨੂੰ ਪ੍ਰਾਪਤ ਹੁੰਦੇਂ ਹਨ। ਤਾਂ
ਅੱਜ ਬਾਪਦਾਦਾ ਹੋਲੀਹੰਸ ਦੀ ਸਭਾ ਵਿੱਚ ਸਾਰੇ ਹੋਲੀਹੰਸ ਦੀ ਇਹ ਵਿਸ਼ੇਸ਼ਤਾ ਵੇਖ ਰਹੇ ਹਨ। ਭਾਵੇਂ
ਸਥੂਲ ਕੰਮ ਅਤੇ ਰੂਹਾਨੀ ਕੰਮ ਹੋਵੇ ਲੇਕਿਨ ਦੋਵਾਂ ਵਿੱਚ ਸਫ਼ਲਤਾ ਦਾ ਆਧਾਰ ਪਰਖਣ ਅਤੇ ਨਿਰਣੈ ਕਰਨ
ਦੀ ਸ਼ਕਤੀ ਹੈ। ਕਿਸੇ ਦੇ ਵੀ ਸੰਪਰਕ ਵਿੱਚ ਆਉਂਦੇ ਹੋ, ਜਦੋਂ ਤੱਕ ਉਸਦੇ ਭਾਵ ਅਤੇ ਭਾਵਨਾ ਨੂੰ ਪਰਖ
ਨਹੀਂ ਸਕਦੇ ਅਤੇ ਪਰਖਣ ਦੇ ਬਾਦ ਯਥਾਰਥ ਨਿਰਣੈ ਨਹੀਂ ਕਰ ਪਾਉਂਦੇ, ਤਾਂ ਦੋਵਾਂ ਕੰਮ ਵਿੱਚ ਸਫ਼ਲਤਾ
ਨਹੀਂ ਪ੍ਰਾਪਤ ਹੁੰਦੀ - ਭਾਵੇਂ ਵਿਅਕਤੀ ਹੋਵੇ ਜਾਂ ਪ੍ਰਸਥਿਤੀ ਹੋਵੇ ਕਿਉਂਕਿ ਵਿਅਕਤੀਆਂ ਦੇ ਸੰਬੰਧ
ਵਿੱਚ ਵੀ ਆਉਣਾ ਪੈਂਦਾ ਹੈ ਅਤੇ ਪ੍ਰਸਥਿਤੀਆਂ ਨੂੰ ਵੀ ਪਾਰ ਕਰਨਾ ਪੈਂਦਾ ਹੈ। ਜੀਵਨ ਵਿੱਚ ਇਹ ਦੋਵੇਂ
ਹੀ ਗੱਲਾਂ ਆਉਂਦੀਆਂ ਹਨ। ਤਾਂ ਨੰਬਰਵਨ ਹੋਲੀਹੰਸ ਮਤਲਬ ਦੋਵਾਂ ਵਿਸ਼ੇਸ਼ਤਾਵਾਂ ਨਾਲ ਸੰਪੰਨ। ਇਹ ਹੋਇਆ
ਅੱਜ ਦੀ ਇਸ ਸਭਾ ਦਾ ਸਮਾਚਾਰ। ਇਹ ਸਭਾ ਮਤਲਬ ਸਿਰ੍ਫ ਸਾਹਮਣੇ ਬੈਠੇ ਹੋਏ ਨਹੀਂ। ਬਾਪਦਾਦਾ ਦੇ
ਸਾਹਮਣੇ ਤਾਂ ਤੁਹਾਡੇ ਨਾਲ - ਨਾਲ ਚਾਰੋਂ ਪਾਸਿਆਂ ਦੇ ਬੱਚੇ ਵੀ ਇਮਰਜ ਹੁੰਦੇਂ ਹਨ। ਬੇਹੱਦ ਦੇ
ਪਰਿਵਾਰ ਦੇ ਵਿੱਚ ਬਾਪਦਾਦਾ ਮਿਲਣ ਮਨਾਉਂਦੇ ਅਤੇ ਰੂਹਰਿਹਾਨ ਕਰਦੇ ਸਾਰੀਆਂ ਬ੍ਰਾਹਮਣ ਆਤਮਾਵਾਂ ਆਪਣੀ
ਯਾਦ ਦੀ ਸ਼ਕਤੀ ਨਾਲ ਖੁਦ ਵੀ ਮਧੂਬਨ ਵਿੱਚ ਹਾਜ਼ਿਰ ਹੁੰਦੀਆਂ ਹਨ। ਅਤੇ ਬਾਪਦਾਦਾ ਇਹ ਵੀ ਵਿਸ਼ੇਸ਼ ਗੱਲ
ਵੇਖ ਰਹੇ ਹਨ ਕਿ ਹਰ ਇੱਕ ਬੱਚੇ ਦੇ ਵਿਧੀ ਦੀ ਲਾਈਨ ਅਤੇ ਸਿੱਧੀ ਦੀ ਲਾਈਨ, ਇਹ ਦੋਵੇਂ ਲਕੀਰਾਂ
ਕਿੰਨੀਆਂ ਸਪੱਸ਼ਟ ਹਨ, ਆਦਿ ਤੋੰ ਹੁਣ ਤੱਕ ਵਿੱਧੀ ਕਿਵੇਂ ਦੀ ਰਹੀ ਹੈ ਅਤੇ ਵਿਧੀ ਦੇ ਫਲਸਰੂਪ ਸਿੱਧੀ
ਕਿੰਨੀ ਪ੍ਰਾਪਤ ਕੀਤੀ ਹੈ, ਦੋਵੇਂ ਲਕੀਰਾਂ ਕਿੰਨੀਆਂ ਸਪਸ਼ੱਟ ਹਨ ਅਤੇ ਕਿੰਨੀਆਂ ਲੰਬੀਆਂ ਮਤਲਬ ਵਿਧੀ
ਅਤੇ ਸਿੱਧੀ ਦਾ ਖਾਤਾ ਕਿੰਨਾ ਅਸਲ ਰੂਪ ਨਾਲ ਜਮ੍ਹਾਂ ਹੈ? ਵਿਧੀ ਦਾ ਆਧਾਰ ਹੈ ਸ੍ਰੇਸ਼ਠ ਵ੍ਰਿਤੀ।
ਜੇਕਰ ਸ੍ਰੇਸ਼ਠ ਵ੍ਰਿਤੀ ਹੈ ਤਾਂ ਅਸਲ ਵਿਧੀ ਵੀ ਹੈ ਅਤੇ ਅਸਲ ਵਿਧੀ ਹੈ ਤਾਂ ਸਿੱਧੀ ਸ੍ਰੇਸ਼ਠ ਹੈ ਹੀ
ਹੈ। ਤਾਂ ਵਿਧੀ ਅਤੇ ਸਿੱਧੀ ਦਾ ਬੀਜ ਵ੍ਰਿਤੀ ਹੈ। ਸ੍ਰੇਸ਼ਠ ਵ੍ਰਿਤੀ ਸਦਾ ਭਾਈ - ਭਾਈ ਦੀ ਆਤਮਿਕ
ਵ੍ਰਿਤੀ ਹੋਵੇ। ਇਹ ਤਾਂ ਮੁੱਖ ਗੱਲ ਹੈ ਹੀ ਲੇਕਿਨ ਨਾਲ - ਨਾਲ ਸੰਪਰਕ ਵਿੱਚ ਆਉਂਦੇ ਹਰ ਆਤਮਾ ਦੇ
ਪ੍ਰਤੀ ਕਲਿਆਣ ਦੀ, ਸਨੇਹ ਦੀ ਸਹਿਯੋਗ ਦੀ, ਨਿਸਵਾਰਥਪਨ ਦੀ ਨਿਰਵਿਕਲਪ ਵ੍ਰਿਤੀ ਹੋਵੇ, ਨਿਰਵਿਅਰਥ -
ਸੰਕਲਪ ਵ੍ਰਿਤੀ ਹੋਵੇ। ਕਈ ਵਾਰੀ ਕਿਸੇ ਵੀ ਆਤਮਾ ਦੇ ਪ੍ਰਤੀ ਵਿਅਰਥ ਸੰਕਲਪ ਜਾਂ ਵਿਕਲਪ ਦੀ ਵ੍ਰਿਤੀ
ਹੁੰਦੀ ਹੈ ਤਾਂ ਜਿਵੇਂ ਦੀ ਵ੍ਰਿਤੀ ਦ੍ਰਿਸ਼ਟੀ ਉਵੇਂ ਦੀ ਉਸ ਆਤਮਾ ਦੇ ਕਰਤਵਿਆ, ਕਰਮ ਦੀ ਸ੍ਰਿਸ਼ਟੀ
ਵਿਖਾਈ ਦੇਵੇਗੀ। ਕਦੇ - ਕਦੇ ਬੱਚਿਆਂ ਦਾ ਸੁਣਦੇ ਵੀ ਹਨ ਅਤੇ ਵੇਖਦੇ ਵੀ ਹਨ। ਵ੍ਰਿਤੀ ਦੇ ਕਾਰਨ
ਵਰਨਣ ਵੀ ਕਰਦੇ ਹਨ, ਭਾਵੇਂ ਉਹ ਕਿੰਨਾ ਵੀ ਚੰਗਾ ਕੰਮ ਕਰੇ ਲੇਕਿਨ ਵ੍ਰਿਤੀ ਵਿਅਰਥ ਹੋਣ ਦੇ ਕਾਰਨ
ਸਦਾ ਹੀ ਉਸ ਆਤਮਾ ਦੇ ਪ੍ਰਤੀ ਵਾਣੀ ਵੀ ਅਜਿਹੀ ਹੀ ਨਿਕਲਦੀ ਹੈ ਕਿ ਇਹ ਤਾਂ ਹੈ ਹੀ ਅਜਿਹਾ, ਹੁੰਦਾ
ਹੀ ਇਵੇਂ ਹੈ। ਤਾਂ ਇਹ ਵ੍ਰਿਤੀ ਉਨ੍ਹਾਂ ਦੇ ਕਰਮ ਰੂਪੀ ਸ੍ਰਿਸ਼ਟੀ ਉਵੇਂ ਹੀ ਅਨੁਭਵ ਕਰਵਾਉਂਦੀ ਹੈ।
ਜਿਵੇੰ ਤੁਸੀਂ ਲੋਕੀ ਇਸ ਦੁਨੀਆਂ ਵਿੱਚ ਅੱਖਾਂ ਦੀ ਨਜ਼ਰ ਦੇ ਚਸ਼ਮੇ ਦਾ ਦ੍ਰਿਸ਼ਟਾਂਤ ਦਿੰਦੇ ਹੋ; ਜਿਸ
ਰੰਗ ਦਾ ਚਸ਼ਮਾ ਪਹਿਣਾਂਗੇ ਉਹ ਹੀ ਵਿਖਾਈ ਦੇਵੇਗਾ। ਇਵੇਂ ਇਹ ਜਿਵੇੰ ਦੀ ਵ੍ਰਿਤੀ ਹੁੰਦੀ ਹੈ ਤਾਂ
ਵ੍ਰਿਤੀ ਦ੍ਰਿਸ਼ਟੀ ਨੂੰ ਬਦਲਦੀ ਹੈ, ਦ੍ਰਿਸ਼ਟੀ ਸ੍ਰਿਸ਼ਟੀ ਨੂੰ ਬਦਲਦੀ ਹੈ। ਜੇਕਰ ਵ੍ਰਿਤੀ ਦਾ ਬੀਜ ਸਦਾ
ਹੀ ਸ੍ਰੇਸ਼ਠ ਹੈ ਤਾਂ ਵਿਧੀ ਅਤੇ ਸਿੱਧੀ ਸਫਲਤਾਪੂਰਵਕ ਹੈ ਹੀ। ਤਾਂ ਪਹਿਲੇ ਵ੍ਰਿਤੀ ਦੇ ਫਾਊਂਡੇਸ਼ਨ
ਨੂੰ ਚੈਕ ਕਰੋ। ਉਸਨੂੰ ਸ੍ਰੇਸ਼ਠ ਵ੍ਰਿਤੀ ਕਿਹਾ ਜਾਂਦਾ ਹੈ। ਜੇਕਰ ਕਿਸੇ ਸੰਬੰਧ ਸੰਪਰਕ ਵਿੱਚ
ਸ੍ਰੇਸ਼ਠ ਵ੍ਰਿਤੀ ਦੀ ਬਜਾਏ ਮਿਕਸ ਹੈ ਤਾਂ ਭਾਵੇਂ ਕਿੰਨੀ ਵੀ ਵਿਧੀ ਅਪਣਾਓ ਲੇਕਿਨ ਸਿੱਧੀ ਨਹੀਂ
ਹੋਵੇਗੀ ਕਿਉਂਕਿ ਬੀਜ ਹੈ ਵ੍ਰਿਤੀ ਅਤੇ ਬ੍ਰਿਖ ਹੈ ਵਿਧੀ ਅਤੇ ਫਲ ਹੈ ਸਿੱਧੀ। ਜੇਕਰ ਬੀਜ ਕਮਜ਼ੋਰ ਹੈ
ਤਾਂ ਬ੍ਰਿਖ ਭਾਵੇਂ ਕਿੰਨਾਂ ਵੀ ਵਿਸਤਾਰ ਵਾਲਾ ਹੋਵੇ ਲੇਕਿਨ ਸਿੱਧੀ ਰੂਪੀ ਫਲ ਨਹੀਂ ਹੋਵੇਗਾ। ਇਸੇ
ਵ੍ਰਿਤੀ ਅਤੇ ਵ੍ਰਿਧੀ ਦੇ ਉਪਰ ਬਾਪਦਾਦਾ ਬੱਚਿਆਂ ਪ੍ਰਤੀ ਇੱਕ ਵਿਸ਼ੇਸ਼ ਰੂਹਰਿਹਾਨ ਕਰ ਰਹੇ ਸਨ।
ਆਪਣੀ ਉੱਨਤੀ ਦੇ ਪ੍ਰਤੀ ਜਾਂ ਸੇਵਾ ਦੀ ਸਫਲਤਾ ਦੇ ਪ੍ਰਤੀ ਇੱਕ ਰਮਣੀਕ ਸਲੋਗਨ ਰੂਹਰਿਹਾਨ ਵਿੱਚ ਦੱਸ
ਰਹੇ ਸਨ। ਤੁਸੀਂ ਸਭ ਇਹ ਸਲੋਗਨ ਇੱਕ ਦੋ ਵਿੱਚ ਕਹਿੰਦੇ ਵੀ ਹੋ, ਹਰ ਕੰਮ ਵਿੱਚ ' ਪਹਿਲੇ ਤੁਸੀਂ'
ਇਹ ਸਲੋਗਨ ਯਾਦ ਹੈ ਨਾ? ਇੱਕ ਹੈ 'ਪਹਿਲੇ ਤੁਸੀਂ', ਦੂਸਰਾ ਹੈ ' ਪਹਿਲੇ ਮੈਂ'। ਦੋਵੇਂ ਸਲੋਂਗਨ 'ਪਹਿਲੇ
ਤੁਸੀਂ' ਅਤੇ 'ਪਹਿਲੇ ਮੈਂ' - ਦੋਵੇਂ ਜਰੂਰੀ ਹਨ। ਲੇਕਿਨ ਬਾਪਦਾਦਾ ਰੂਹਰਿਹਾਨ ਕਰਦੇ ਮੁਸਕਰਾ ਰਹੇ
ਸਨ। ਜਿੱਥੇ 'ਪਹਿਲੇ ਮੈਂ' ਹੋਣਾ ਚਾਹੀਦਾ ਉੱਥੇ ' ਪਹਿਲੇ ਤੁਸੀਂ' ਕਰ ਦਿੰਦੇ, ਜਿੱਥੇ ' ਪਹਿਲੇ
ਤੁਸੀਂ' ਕਰਨਾ ਚਾਹੀਦਾ ਉੱਥੇ ' ਪਹਿਲੇ ਮੈਂ' ਕਰ ਦਿੰਦੇ। ਬਦਲੀ ਕਰ ਦਿੰਦੇ ਹਨ। ਜਦੋੰ ਕੋਈ ਖੁਦ ਦੇ
ਪ੍ਰੀਵਰਤਨ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਹੋ 'ਪਹਿਲੇ ਤੁਸੀਂ', ਇਹ ਬਦਲੇ ਤਾਂ ਮੈਂ ਬਦਲਾਂ। ਤਾਂ
ਪਹਿਲੇ ਤੁਸੀਂ ਹੋਇਆ ਨਾ। ਅਤੇ ਜਦੋਂ ਕੋਈ ਸੇਵਾ ਦਾ ਜਾਂ ਕੋਈ ਅਜਿਹੀ ਪ੍ਰਸਥਿਤੀ ਨੂੰ ਸਾਮ੍ਹਣਾ ਕਰਨ
ਦਾ ਚਾਂਸ ਬਣਦਾ ਹੈ ਤਾਂ ਕੋਸ਼ਿਸ਼ ਕਰਦੇ ਹਨ - ਪਹਿਲਾਂ ਮੈਂ, ਮੈਂ ਵੀ ਤਾਂ ਕੁਝ ਹਾਂ, ਮੈਨੂੰ ਵੀ ਕੁਝ
ਮਿਲਣਾ ਚਾਹੀਦਾ ਹੈ। ਤਾਂ ਜਿੱਥੇ 'ਪਹਿਲਾਂ ਤੁਸੀਂ' ਕਹਿਣਾ ਚਾਹੀਦਾ, ਉੱਥੇ ਮੈਂ ਕਹਿ ਦਿੰਦੇ। ਸਦਾ
ਸਵਮਾਨ ਵਿੱਚ ਸਥਿਤ ਹੋ ਦੂਸਰੇ ਨੂੰ ਸਮਾਨ ਦੇਣਾ ਮਤਲਬ 'ਪਹਿਲੇ ਤੁਸੀਂ' ਕਰਨਾ। ਸਿਰ੍ਫ ਮੂੰਹ ਤੋਂ
ਕਹੋ 'ਪਹਿਲੇ ਤੁਸੀਂ' ਅਤੇ ਕਰਮ ਵਿੱਚ ਫਰਕ ਹੋਵੇ -ਇਹ ਨਹੀਂ। ਸਵਮਾਨ ਵਿੱਚ ਸਥਿਤ ਹੋ ਸਵਮਾਨ ਦੇਣਾ
ਹੈ। ਸਵਮਾਨ ਦੇਣਾ ਜਾਂ ਸਵਮਾਨ ਵਿੱਚ ਸਥਿਤ ਹੋਣਾ, ਉਸਦੀ ਨਿਸ਼ਾਨੀ ਕੀ ਹੋਵੇਗੀ? ਉਸ ਵਿੱਚ ਦੋ ਗੱਲਾਂ
ਸਦਾ ਚੈਕ ਕਰੋ।
ਇੱਕ ਹੁੰਦੀ ਹੈ ਅਭਿਮਾਨ ਦੀ ਵ੍ਰਿਤੀ, ਦੂਸਰੀ ਹੁੰਦੀ ਹੈ ਅਪਮਾਨ ਦੀ ਵ੍ਰਿਤੀ। ਜੋ ਸਵਮਾਨ ਵਿੱਚ
ਸਥਿਤ ਹੁੰਦਾ ਹੈ ਅਤੇ ਦੂਸਰੇ ਨੂੰ ਸਵਮਾਨ ਦੇਣ ਵਾਲਾ ਦਾਤਾ ਹੁੰਦਾ ਹੈ, ਉਸ ਵਿੱਚ ਇਹ ਦੋਵੇਂ
ਵ੍ਰਿਤੀਆਂ ਨਹੀਂ ਹੋਣਗੀਆਂ - ਨਾ ਅਭਿਮਾਨ ਦੀ, ਨਾ ਅਪਮਾਨ ਦੀ। ਇਹ ਤਾਂ ਕਰਦਾ ਹੀ ਇਵੇਂ ਹੈ, ਇਹ
ਹੁੰਦਾ ਹੀ ਇਵੇਂ ਹੈ, ਤਾਂ ਇਹ ਵੀ ਰਾਇਲ ਰੂਪ ਦਾ ਉਸ ਆਤਮਾ ਦਾ ਅਪਮਾਨ ਹੈ। ਸਵਮਾਨ ਵਿੱਚ ਸਥਿਤ ਹੋਕੇ
ਸਵਮਾਨ ਦੇਣਾ ਇਸਨੂੰ ਕਹਿੰਦੇ ਹਨ 'ਪਹਿਲੇ ਤੁਸੀਂ' ਕਰਨਾ ਸਮਝਾ? ਹੋਰ ਜੋ ਵੀ ਖ਼ੁਦ ਦੀ - ਉੱਨਤੀ ਦੀ
ਗੱਲ ਹੋਵੇ ਉਸ ਵਿੱਚ ਸਦਾ 'ਪਹਿਲੇ ਮੈਂ' ਦਾ ਸਲੋਗਨ ਯਾਦ ਹੋਵੇ ਤਾਂ ਕੀ ਰਿਜ਼ਲਟ ਹੋਵੇਗੀ? ਪਹਿਲੇ
ਮੈਂ ਮਤਲਬ ਜੋ ਓਟੇ ਸੋ ਅਰਜੁਨ। ਅਰਜੁਨ ਮਤਲਬ ਵਿਸ਼ੇਸ਼ ਆਤਮਾ, ਨਿਆਰੀ ਆਤਮਾ, ਅਲੌਕਿਕ ਆਤਮਾ, ਅਲੌਕਿਕ
ਵਿਸ਼ੇਸ਼ ਆਤਮਾ। ਜਿਵੇੰ ਬ੍ਰਹਮਾ ਬਾਪ ਸਦਾ 'ਪਹਿਲੇ ਮੈਂ' ਦੇ ਸਲੋਗਨ ਨਾਲ ਜੋ ਓਟੇ ਸੋ ਅਰਜੁਨ ਬਣਿਆ
ਨਾ ਮਤਲਬ ਨੰਬਰਵਨ ਆਤਮਾ। ਨੰਬਰਵਨ ਦਾ ਸੁਣਾਇਆ - ਨੰਬਰਵਨ ਡਵੀਜ਼ਨ। ਉਵੇਂ ਨੰਬਰਵਨ ਤਾਂ ਇੱਕ ਹੀ
ਹੋਵੇਗਾ ਨਾ। ਤਾਂ ਸਲੋਗਨ ਹੈ ਦੋਵੇਂ ਜਰੂਰੀ। ਲੇਕਿਨ ਸੁਣਾਇਆ ਨਾ - ਨੰਬਰ ਕਿਸ ਆਧਾਰ ਤੇ ਬਣਦੇ। ਜੋ
ਸਮੇਂ ਪ੍ਰਮਾਣ ਜੋ ਕੋਈ ਵੀ ਵਿਸ਼ੇਸ਼ਤਾ ਨੂੰ ਕੰਮ ਵਿੱਚ ਨਹੀਂ ਲਗਾਉਂਦੇ ਤਾਂ ਨੰਬਰ ਅੱਗੇ ਪਿੱਛੇ ਹੋ
ਜਾਂਦਾ ਹੈ। ਸਮੇਂ ਤੇ ਜੋ ਕੰਮ ਵਿੱਚ ਲਗਾਉਂਦਾ ਹੈ, ਉਹ ਵਿਨ ਕਰਦਾ ਹੈ ਮਤਲਬ ਵਨ ਹੋ ਜਾਂਦਾ ਹੈ।
ਤਾਂ ਇਹ ਚੈਕ ਕਰੋਂ ਕਿਉਂਕਿ ਇਸ ਵਰ੍ਹੇ ਆਪਣੀ ਚੈਕਿੰਗ ਦੀਆਂ ਗੱਲਾਂ ਸੁਣਾ ਰਹੇ ਹਨ। ਵੱਖ - ਵੱਖ
ਗੱਲਾਂ ਸੁਣਾਈਆਂ ਹਨ ਨਾ? ਤਾਂ ਅੱਜ ਇਨ੍ਹਾਂ ਗੱਲਾਂ ਨੂੰ ਚੈਕ ਕਰਨਾ - ' ਆਪ' ਦੇ ਬਜਾਏ ' ਮੈਂ',
'ਮੈਂ' ਦੇ ਬਜਾਏ ' ਆਪ' ਤਾਂ ਨਹੀਂ ਕਰ ਦਿੰਦੇ ਹੋ? ਇਸਨੂੰ ਕਹਿੰਦੇ ਹੋ ਅਸਲ ਵਿਧੀ। ਜਿੱਥੇ ਅਸਲ
ਵਿਧੀ ਹੈ ਉੱਥੇ ਸਿੱਧੀ ਹੀ ਹੈ। ਅਤੇ ਇਸ ਵ੍ਰਿਤੀ ਦੀ ਵਿਧੀ ਸੁਣਾਈ - ਦੋ ਗੱਲਾਂ ਦੀ ਚੈਕਿੰਗ ਕਰਨਾ
- ਨਾ ਅਭਿਮਾਨ ਦੀ ਵ੍ਰਿਤੀ ਹੋਵੇ, ਨਾ ਅਪਮਾਨ ਦੀ। ਜਿੱਥੇ ਇਨ੍ਹਾਂ ਦੋਵਾਂ ਦੀ ਅਪ੍ਰਾਪਤੀ ਹੈ ਉੱਥੇ
ਹੀ ਸਵਮਾਨ ਦੀ ਪ੍ਰਾਪਤੀ ਹੈ। ਤੁਸੀਂ ਕਹੋ ਨਾ ਕਹੋ, ਸੋਚੋ ਨਾ ਸੋਚੋ ਲੇਕਿਨ ਵਿਅਕਤੀ, ਪ੍ਰਾਕ੍ਰਿਤੀ
- ਦੋਵੇਂ ਹੀ ਸਦਾ ਆਪੇ ਹੀ ਸਵਮਾਨ ਦਿੰਦੇ ਰਹਿਣਗੇ। ਸੰਕਲਪ - ਮਾਤਰ ਵੀ ਸਵਮਾਨ ਦੀ ਪ੍ਰਾਪਤੀ ਦੀ
ਇੱਛਾ ਤੋਂ ਸਵਮਾਨ ਨਹੀਂ ਮਿਲੇਗਾ। ਨਿਰਮਾਣ ਬਣਨਾ ' ਪਹਿਲੇ ਤੁਸੀਂ' ਕਹਿਣਾ। ਨਿਰਮਾਣ ਸਥਿਤੀ ਆਪੇ
ਹੀ ਸਵਮਾਨ ਦਵਾਏਗੀ। ਸਵਮਾਨ ਦੀਆਂ ਪ੍ਰਸਥਿਤੀਆਂ ਵਿਚ 'ਪਹਿਲੇ ਤੁਸੀਂ' ਕਹਿਣਾ ਮਤਲਬ ਬਾਪ ਸਮਾਨ ਬਣਨਾ।
ਜਿਵੇੰ ਬ੍ਰਹਮਾ ਬਾਪ ਨੇ ਸਦਾ ਹੀ ਸਵਮਾਨ ਦੇਣ ਵਿੱਚ ਪਹਿਲੇ ਜਗਤ ਅੰਬਾ ਪਹਿਲੇ ਸਰਸਵਤੀ ਮਾਂ, ਪਿੱਛੇ
ਬ੍ਰਹਮਾ ਬਾਪ ਰੱਖਾ। ਬ੍ਰਹਮਾ ਮਾਤਾ ਹੁੰਦੇਂ ਹੋਏ ਵੀ ਸਵਮਾਨ ਦੇਣ ਦੇ ਅਰਥ ਜਗਤ ਮਾਂ ਨੂੰ ਅੱਗੇ
ਰੱਖਿਆ। ਹਰ ਕੰਮ ਵਿੱਚ ਬੱਚਿਆਂ ਨੂੰ ਅੱਗੇ ਰੱਖਿਆ ਅਤੇ ਪੁਰਸ਼ਾਰਥ ਦੀ ਸਥਿਤੀ ਵਿੱਚ ਸਦਾ ਆਪਣੇ ਨੂੰ
' ਪਹਿਲੇ ਮੈਂ' ਇੰਜਨ ਦੇ ਰੂਪ ਵਿੱਚ ਵੇਖਿਆ। ਇੰਜਨ ਅੱਗੇ ਹੁੰਦਾ ਹੈ ਨਾ। ਸਦਾ ਇਹ ਸਾਕਾਰ ਵਿੱਚ
ਵੇਖਿਆ ਕਿ ਜੋ ਮੈਂ ਕਰਾਂਗਾ ਮੈਨੂੰ ਵੇਖ ਸਭ ਕਰਨਗੇ। ਤਾਂ ਵਿਧੀ ਵਿੱਚ, ਆਪਣੀ ਉੱਨਤੀ ਵਿੱਚ ਜਾਂ
ਤੀਵਰ ਪੁਰਸ਼ਾਰਥ ਦੀ ਲਾਈਨ ਸਦਾ ' ਪਹਿਲੇ ਮੈਂ' ਰੱਖਿਆ। ਤਾਂ ਅੱਜ ਵਿਧੀ ਅਤੇ ਸਿੱਧੀ ਦੀਆਂ ਰੇਖਾਵਾਂ
ਚੈਕ ਕਰ ਰਹੇ ਸਨ। ਸਮਝਾ? ਤਾਂ ਬਦਲੀ ਨਹੀਂ ਕਰ ਦੇਣਾ। ਇਹ ਬਦਲੀ ਕਰਨਾ ਮਾਨਾ ਭਾਗ ਨੂੰ ਬਦਲੀ ਕਰਨਾ
ਹੈ। ਸਦਾ ਹੋਲੀ ਹੰਸ ਬਣ ਨਿਰਣੈ ਸ਼ਕਤੀ, ਪਰਖਣ ਦੀ ਸ਼ਕਤੀ ਨੂੰ ਸਮੇਂ ਤੇ ਕੰਮ ਵਿੱਚ ਲਗਾਉਣ ਵਾਲੇ
ਵਿਸ਼ਾਲ ਬੁੱਧੀ ਬਣੋਂ ਅਤੇ ਸਦਾ ਵ੍ਰਿਤੀ ਰੂਪੀ ਬੀਜ ਨੂੰ ਸ੍ਰੇਸ਼ਠ ਬਣਾਏ ਵਿਧੀ ਅਤੇ ਸਿੱਧੀ ਸਦਾ
ਸ੍ਰੇਸ਼ਠ ਅਨੁਭਵ ਕਰਦੇ ਚੱਲੋ।
ਪਹਿਲਾਂ ਵੀ ਸੁਣਾਇਆ ਸੀ ਕਿ ਬਾਪਦਾਦਾ ਦਾ ਬੱਚਿਆਂ ਨਾਲ ਸਨੇਹ ਹੈ। ਸਨੇਹ ਦੀ ਨਿਸ਼ਾਨੀ ਕੀ ਹੁੰਦੀ
ਹੈ? ਸਨੇਹ ਵਾਲਾ ਸਨੇਹੀ ਦੀ ਕਮੀ ਨੂੰ ਵੇਖ ਨਹੀਂ ਸਕਦਾ, ਸਦਾ ਖ਼ੁਦ ਨੂੰ ਅਤੇ ਸਨੇਹੀ ਆਤਮਾ ਨੂੰ
ਸੰਪੰਨ ਸਮਾਨ ਦੇਖਣਾ ਚਾਹੁੰਦਾ ਹੈ। ਸਮਝਾ? ਤਾਂ ਬਾਰ - ਬਾਰ ਅਟੈਂਸ਼ਨ ਖਿਚਵਾਉਂਦੇ ਹਨ, ਚੈਕਿੰਗ
ਕਰਵਾਉਂਦੇ - ਇਹ ਹੀ ਸੰਪੰਨ ਬਨਾਉਣ ਦਾ ਸੱਚਾ ਸਨੇਹ ਹੈ। ਚੰਗਾ।
ਹੁਣ ਸਾਰੇ ਪਾਸੇ ਤੋਂ ਪੁਰਾਣੇ ਬੱਚੇ ਮੈਜ਼ੋਰਿਟੀ ਵਿੱਚ ਹਨ। ਪੁਰਾਣਾ ਕਿਸਨੂੰ ਕਹਿੰਦੇ ਹਨ, ਅਰਥ
ਜਾਣਦੇ ਹੋ ਨਾ। ਬਾਪਦਾਦਾ ਪੁਰਾਣਿਆਂ ਨੂੰ ਕਹਿੰਦੇ ਹਨ - ਸਾਰੀਆਂ ਗੱਲਾਂ ਵਿੱਚ ਪੱਕੇ। ਪੁਰਾਣੇ
ਮਤਲਬ ਪੱਕੇ। ਅਨੁਭਵ ਵੀ ਪੱਕਾ ਬਣਾਉਂਦਾ ਹੈ। ਅਜਿਹਾ ਕੱਚਾ ਨਹੀਂ ਜੋ ਜ਼ਰਾ ਜਿਹੀ ਮਾਇਆ ਬਿੱਲੀ ਆਵੇ
ਅਤੇ ਘਬਰਾ ਜਾਵੇ। ਸਾਰੇ ਪੁਰਾਣੇ - ਪੱਕੇ ਆਏ ਹੋ ਨਾ? ਮਿਲਣ ਦਾ ਚਾਂਸ ਲੈਣ ਦੇ ਲਈ ਸਾਰੇ 'ਪਹਿਲੇ
ਮੈਂ' ਕੀਤਾ ਤਾਂ ਕੋਈ ਹਰਜਾ ਨਹੀਂ। ਲੇਕਿਨ ਹਰ ਕੰਮ ਵਿੱਚ ਕਾਇਦਾ ਅਤੇ ਫਾਇਦਾ ਤਾਂ ਹੈ ਹੀ। ਇਵੇਂ
ਵੀ ਨਹੀਂ 'ਪਹਿਲੇ ਮੈਂ' ਤਾਂ ਇਸਦਾ ਮਤਲਬ ਇੱਕ ਹਜ਼ਾਰ ਆ ਜਾਣ। ਸਾਕਾਰ ਸ੍ਰਿਸ਼ਟੀ ਵਿੱਚ ਕਾਇਦਾ ਵੀ
ਹੈ, ਫਾਇਦਾ ਵੀ ਹੈ। ਅਵਿਅਕਤ ਵਤਨ ਵਿੱਚ ਕਾਇਦੇ ਦੀ ਗੱਲ ਨਹੀਂ, ਕਾਇਦਾ ਬਨਾਉਣਾ ਨਹੀਂ ਪੈਂਦਾ।
ਅਵਿਅਕਤ ਮਿਲਣ ਦੇ ਲਈ ਮਿਹਨਤ ਲੱਗਦੀ ਹੈ, ਸਾਕਾਰ ਮਿਲਣ ਸਹਿਜ ਲਗਦਾ ਹੈ, ਇਸਲਈ ਭੱਜ ਆਉਂਦੇ ਹੋ।
ਲੇਕਿਨ ਸਮੇਂ ਪ੍ਰਮਾਣ ਜਿੰਨਾ ਕਾਇਦਾ ਉਨਾਂ ਫਾਇਦਾ ਹੁੰਦਾ ਹੈ। ਬਾਪਦਾਦਾ ਥੋੜ੍ਹਾ ਵੀ ਇਸ਼ਾਰਾ ਦਿੰਦੇ
ਹਨ ਤਾਂ ਸਮਝਦੇ ਹਨ - ਹੁਣ ਪਤਾ ਨਹੀਂ ਕੀ ਹੋਣ ਵਾਲਾ ਹੈ? ਜੇਕਰ ਕੁਝ ਵੀ ਹੋਵੇਗਾ ਤਾਂ ਦੱਸ ਕੇ ਨਹੀਂ
ਹੋਵੇਗਾ। ਸਾਕਾਰ ਬਾਪ ਅਵਿਅਕਤ ਹੋਏ ਤਾਂ ਦੱਸਕੇ ਗਏ ਕੀ? ਜੋ ਅਚਾਨਕ ਹੁੰਦਾ ਹੈ ਉਹ ਅਲੌਕਿਕ ਪਿਆਰਾ
ਹੁੰਦਾ ਹੈ, ਇਸਲਈ ਬਾਪਦਾਦਾ ਕਹਿੰਦੇ ਹਨ ਸਦਾ ਏਵਰ੍ਰੇੜੀ ਰਹੋ। ਜੋ ਹੋਵੇਗਾ ਉਹ ਚੰਗੇ ਤੋਂ ਚੰਗਾ
ਹੋਵੇਗਾ। ਸਮਝਾ? ਅੱਛਾ।
ਸ੍ਰਵ ਹੋਲੀਹੰਸਾਂ ਨੂੰ, ਸ੍ਰਵ ਵਿਸ਼ਾਲ ਬੁੱਧੀ, ਸ੍ਰੇਸ਼ਠ ਸਵੱਛ ਬੁੱਧੀ ਧਾਰਨ ਕਰਨ ਵਾਲੇ ਬੁੱਧੀਮਾਨ
ਬੱਚਿਆਂ ਨੂੰ, ਸ੍ਰਵ ਸ਼ਕਤੀਆਂ ਨੂੰ, ਸ੍ਰਵ ਵਿਸ਼ੇਸ਼ਤਾਵਾਂ ਨੂੰ ਸਮੇਂ ਪ੍ਰਮਾਣ ਕੰਮ ਵਿੱਚ ਲਿਆਉਣ ਵਾਲੇ
ਗਿਆਨੀ ਤੂ ਆਤਮਾਵਾਂ, ਯੋਗੀ ਤੂ ਆਤਮਾਵਾਂ ਬੱਚਿਆਂ ਨੂੰ, ਸਦਾ ਬਾਪ ਸਮਾਣ ਸੰਪੰਨ ਬਣਨ ਦੇ ਉਮੰਗ -
ਉਤਸਾਹ ਵਿੱਚ ਰਹਿਣ ਵਾਲੇ ਸੰਪੰਨ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਮਾਲਿਕਪਣਾ ਦੀ
ਸਮ੍ਰਿਤੀ ਦਵਾਰਾ ਹਾਈਐਸਟ ਅਥਾਰਿਟੀ ਦਾ ਅਨੁਭਵ ਕਰਨ ਵਾਲੇ ਕੰਬਾਇੰਡ ਸਵਰੂਪਧਾਰੀ ਭਵ
ਪਹਿਲਾਂ ਆਪਣੇ ਸ਼ਰੀਰ ਅਤੇ
ਆਤਮਾ ਦੇ ਕੰਬਾਇੰਡ ਰੂਪ ਨੂੰ ਸਮ੍ਰਿਤੀ ਵਿੱਚ ਰੱਖੋ। ਸ਼ਰੀਰ ਰਚਨਾ ਹੈ, ਆਤਮਾ ਰਚਤਾ ਹੈ। ਇਸ ਨਾਲ
ਮਾਲਿਕਪਣਾ ਆਪੇ ਸਮ੍ਰਿਤੀ ਵਿੱਚ ਰਹੇਗਾ। ਮਾਲਿਕਪਣਾ ਦੀ ਸਮ੍ਰਿਤੀ ਨਾਲ ਖ਼ੁਦ ਨੂੰ ਹਾਈਐਸਟ ਅਥਾਰਟੀ
ਅਨੁਭਵ ਕਰਨਗੇ। ਸ਼ਰੀਰ ਨੂੰ ਚਲਾਉਣ ਵਾਲੇ ਹੋਣਗੇ। ਦੂਸਰਾ - ਬਾਪ ਅਤੇ ਬੱਚਾ(ਸ਼ਿਵਸ਼ਕਤੀ)ਦੇ ਕੰਬਾਇੰਡ
ਸਵਰੂਪ ਦੀ ਸਮ੍ਰਿਤੀ ਨਾਲ ਮਾਇਆ ਦੇ ਵਿਘਨਾਂ ਨੂੰ ਅਥਾਰਟੀ ਨਾਲ ਪਾਰ ਕਰ ਲਵਾਂਗੇ।
ਸਲੋਗਨ:-
ਵਿਸਤਾਰ ਨੂੰ
ਸੈਕਿੰਡ ਵਿੱਚ ਸਮਾਕੇ ਗਿਆਨ ਦੇ ਸਾਰ ਦਾ ਅਨੁਭਵ ਕਰੋ ਅਤੇ ਕਰਵਾਓ।