04.06.22        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਜਗਤ ਅੰਬਾ ਕਾਮਧੇਨੁ ਦੇ ਬੱਚੇ ਅਤੇ ਬੱਚੀਆਂ ਹੋ, ਤੁਹਾਨੂੰ ਸਭਦੀ ਮਨੋਕਾਮਨਾਵਾਂ ਪੂਰਨ ਕਰਨੀਆਂ ਹਨ, ਆਪਣੇ ਭੈਣ ਭਰਾਵਾਂ ਨੂੰ ਸੱਚਾ ਰਸਤਾ ਦੱਸਣਾ ਹੈ"

ਪ੍ਰਸ਼ਨ:-
ਤੁਹਾਨੂੰ ਬੱਚਿਆਂ ਨੂੰ ਬਾਪ ਦਵਾਰਾ ਕਿਹੜੀ ਰਿਸਪਾਂਸੇਬਿਲਿਟੀ ਮਿਲੀ ਹੋਈ ਹੈ?

ਉੱਤਰ:-
ਬੱਚੇ, ਬੇਹੱਦ ਦਾ ਬਾਪ ਬੇਹੱਦ ਦੇ ਸੁੱਖ ਦਾ ਵਰਸਾ ਦੇਣ ਆਇਆ ਹੈ, ਤਾਂ ਤੁਹਾਡਾ ਫਰਜ਼ ਹੈ ਘਰ - ਘਰ ਵਿੱਚ ਇਹ ਪੈਗਾਮ ਦਵੋ। ਬਾਪ ਦਾ ਮਦਦਗਾਰ ਬਣ ਘਰ - ਘਰ ਨੂੰ ਸਵਰਗ ਬਣਾਓ। ਕੰਡਿਆਂ ਨੂੰ ਫੁੱਲ ਬਨਾਉਣ ਦੀ ਸੇਵਾ ਕਰੋ। ਬਾਪ ਸਮਾਨ ਨਿਰਹੰਕਾਰੀ, ਨਿਰਾਕਾਰੀ ਬਣ ਸਭਦੀ ਖਿਦਮਤ ਕਰੋ। ਸਾਰੀ ਦੁਨੀਆਂ ਨੂੰ ਰਾਵਣ ਦੁਸ਼ਮਣ ਦੇ ਚਮਬੇ ਤੋਂ ਛੁਡਾਉਣਾ - ਇਹ ਸਭਤੋਂ ਵੱਡੀ ਰਿਸਪਾਂਸੇਬਿਲਿਟੀ ਤੁਸੀਂ ਬੱਚਿਆਂ ਦੀ ਹੈ।

ਗੀਤ:-
ਮਾਤਾ ਤੋਂ ਮਾਤਾ...

ਓਮ ਸ਼ਾਂਤੀ
ਇਹ ਮਾਤਾ ਦੀ ਮਹਿਮਾ ਭਾਰਤ ਵਿੱਚ ਹੀ ਗਾਈ ਜਾਂਦੀ ਹੈ। ਜਗਤ ਅੰਬਾ ਬਰੋਬਰ ਭਾਗ ਵਿਧਾਤਾ ਹੈ। ਇਹਨਾਂ ਦਾ ਨਾਮ ਰੱਖਿਆ ਹੋਇਆ ਹੈ ਕਾਮਧੇਨੁ ਮਤਲਬ ਸਭ ਮਨੋਕਾਮਨਾਵਾਂ ਪੂਰਆਂ ਕਰਨ ਵਾਲੀ। ਇਹ ਵਰਸਾ ਉਹਨਾਂ ਨੂੰ ਕਿਥੋਂ ਮਿਲਦਾ ਹੈ? ਸ਼ਿਵਬਾਬਾ ਦਵਾਰਾ ਜਗਤ ਅੰਬਾ ਅਤੇ ਜਗਤ ਪਿਤਾ ਨੂੰ ਵਰਸਾ ਮਿਲਦਾ ਹੈ। ਬੱਚਿਆਂ ਨੂੰ ਇਹ ਨਿਸ਼ਚੇ ਹੋਇਆ ਹੈ ਕਿ ਅਸੀਂ ਆਤਮਾਵਾਂ ਹਾਂ। ਆਤਮਾ ਨੂੰ ਦੇਖ ਨਹੀਂ ਸਕਦੇ ਹਾਂ, ਜਾਣ ਸਕਦੇ ਹਾਂ। ਜੀਵ ਅਤੇ ਆਤਮਾ ਹੈ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਤੇ ਵਿਨਾਸ਼ੀ ਹੈ ਜੋ ਇਹਨਾਂ ਅੱਖਾਂ ਨਾਲ ਦੇਖਿਆ ਜਾਂਦਾ ਹੈ। ਆਤਮਾ ਦਾ ਸਾਕਸ਼ਾਤਕਾਰ ਹੁੰਦਾ ਹੈ। ਕਹਿੰਦੇ ਹਨ - ਵਿਵੇਕਾਨੰਦ ਨੂੰ ਆਤਮਾ ਦਾ ਸਾਕਸ਼ਾਤਕਾਰ ਹੋਇਆ, ਪਰ ਸਮਝ ਨਹੀਂ ਸਕਿਆ। ਬੱਚੇ ਸਮਝਦੇ ਹਨ ਅਸੀਂ ਆਪਣੀ ਆਤਮਾ ਦਾ ਸਾਕਸ਼ਾਤਕਾਰ ਕਰਾਂਗੇ ਤੇ ਜਿਵੇਂ ਬਾਪ ਦਾ ਵੀ ਕਰਾਂਗੇ। ਜਿਵੇ ਆਤਮਾ ਹੈ ਉਵੇਂ ਹੀ ਆਤਮਾਵਾਂ ਦਾ ਬਾਪ ਹੈ। ਕੋਈ ਫਰਕ ਨਹੀਂ ਹੈ। ਬੁੱਧੀ ਨਾਲ ਜਾਣਿਆ ਜਾਂਦਾ ਹੈ, ਇਹ ਬਾਪ ਹੈ, ਇਹ ਬੱਚਾ ਹੈ। ਸਾਰੀਆਂ ਆਤਮਾਵਾਂ ਉਸ ਬਾਪ ਨੂੰ ਯਾਦ ਕਰਦੀਆਂ ਹਨ। ਇਹਨਾਂ ਅੱਖਾਂ ਨਾਲ ਨਾ ਤੇ ਆਪਣੀ ਆਤਮਾ ਨੂੰ, ਨਾ ਬਾਪ ਦੀ ਆਤਮਾ ਨੂੰ ਦੇਖ ਸਕਦੇ ਹਾਂ। ਉਹ ਹੈ ਪਰਮ ਆਤਮਾ ਪਰਮਧਾਮ ਵਿੱਚ ਰਹਿਣ ਵਾਲਾ ਸੁਪ੍ਰੀਮ ਪ੍ਰਮਾਤਮਾ। ਭਗਤੀ ਮਾਰਗ ਵਿੱਚ ਨੌਧਾ ਭਗਤੀ ਕਰਦੇ ਹਨ ਤੇ ਉਹਨਾਂ ਨੂੰ ਸਾਕਸ਼ਾਤਕਾਰ ਹੁੰਦਾ ਹੈ। ਅਜਿਹਾ ਨਹੀਂ ਹੈ ਕਿ ਉਹਨਾਂ ਦੀ ਆਤਮਾ ਇਸ ਸ਼ਰੀਰ ਵਿੱਚ ਇਸ ਸਮੇਂ ਹੈ। ਨਹੀਂ, ਉਹਨਾਂ ਦੀ ਆਤਮਾ ਤੇ ਪੁਨਰਜਨਮ ਵਿੱਚ ਚੱਲੀ ਗਈ। ਭਗਤੀ ਮਾਰਗ ਵਿੱਚ ਜੋ - ਜੋ, ਜਿਸ - ਜਿਸ ਭਾਵਨਾ ਨਾਲ ਜਿਸਨੂੰ ਪੂਜਦੇ ਹਨ ਉਹਨਾਂ ਦਾ ਸਾਕਸ਼ਾਤਕਾਰ ਹੁੰਦਾ ਹੈ। ਢੇਰ ਚਿੱਤਰ ਬੈਠ ਬਣਾਏ ਹਨ, ਜਿਸਨੂੰ ਗੁੱਡੀਆਂ ਦੀ ਪੂਜਾ ਕਿਹਾ ਜਾਂਦਾ ਹੈ। ਭਾਵਨਾ ਰੱਖਣ ਨਾਲ ਅਲਪਕਾਲ ਦਾ ਸੁੱਖ ਦਾ ਭਾੜਾ ਥੋੜਾ ਮਿਲ ਜਾਂਦਾ ਹੈ। ਤੁਹਾਡੀ ਬੇਹੱਦ ਦੇ ਸੁੱਖ ਦੀ ਗੱਲ ਹੀ ਨਿਰਾਲੀ ਹੈ। ਤੁਸੀਂ ਜਾਣਦੇ ਹੋ ਅਸੀਂ ਸਵਰਗ ਦੀ ਬਾਦਸ਼ਾਹੀ ਲੈਂਦੇ ਹਾਂ। ਭਗਤੀ ਨਾਲ ਕੋਈ ਸਵਰਗ ਨਹੀਂ ਜਾਦੇ। ਜਦੋਂ ਭਗਤੀਮਾਰਗ ਪੂਰਾ ਹੁੰਦਾ ਹੈ ਮਤਲਬ ਦੁਨੀਆਂ ਪੁਰਾਣੀ ਹੁੰਦੀ ਹੈ। ਉਦੋਂ ਹੀ ਫਿਰ ਕਲਿਯੁਗ ਦੇ ਬਾਦ ਸਤਿਯੁਗ ਨਵੀਂ ਦੁਨੀਆਂ ਆਏਗੀ। ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦਾ। ਸੰਨਿਆਸੀ ਵੀ ਕਹਿੰਦੇ ਹਨ ਫਲਾਣਾ ਜੋਤੀ ਜੋਤ ਸਮਾਇਆ, ਪਰ ਇਵੇਂ ਹੈ ਨਹੀਂ। ਤੁਹਾਨੂੰ ਹੁਣ ਈਸ਼ਵਰੀ ਬੁੱਧੀ ਮਿਲੀ ਹੈ, ਜਿਸਨੂੰ ਸ਼੍ਰੀਮਤ ਕਹਿੰਦੇ ਹਨ। ਅੱਖਰ ਕਿੰਨੇ ਚੰਗੇ ਹਨ। ਸ਼੍ਰੀ ਸ਼੍ਰੀ ਭਗਵਾਨੁਵਾਚ। ਉਹ ਹੀ ਸਵਰਗ ਦਾ ਮਾਲਿਕ ਮਤਲਬ ਨਰ ਤੋਂ ਨਾਰਾਇਣ ਬਨਾਉਂਦੇ ਹਨ। ਤੁਸੀਂ ਸ਼੍ਰੀਮਤ ਨਾਲ ਵਿਸ਼ਵ ਦਾ ਰਾਜ ਪਾਉਂਦੇ ਹੋ। ਸ਼੍ਰੀ ਸ਼੍ਰੀ 108 ਦੇ ਮਾਲਾ ਦੀ ਬਹੁਤ ਮਹਿਮਾ ਹੈ। 8 ਰਤਨਾਂ ਦੀ ਮਾਲਾ ਹੁੰਦੀ ਹੈ। ਸੰਨਿਆਸੀ ਲੋਕ ਵੀ ਜੱਪਦੇ ਹਨ। ਇੱਕ ਕਪੜਾ ਬਣਾਉਂਦੇ ਹਨ ਉਸਨੂੰ ਗਊਮੁਖ ਕਹਿੰਦੇ ਹਨ। ਅੰਦਰ ਹੱਥ ਪਾ ਮਾਲਾ ਫੇਰਦੇ ਹਨ। ਬਾਬਾ ਕਹਿੰਦੇ ਹਨ ਨਿਰੰਤਰ ਯਾਦ ਕਰੋ ਤੇ ਫਿਰ ਮਾਲਾ ਫੇਰਨ ਦਾ ਅਰਥ ਸਮਝ ਲੀਤਾ ਹੈ। ਬੱਚੇ ਜਾਣਦੇ ਹਨ ਹੁਣ ਪਾਰਲੌਕਿਕ ਬਾਪ ਨੇ ਆਕੇ ਸਾਨੂੰ ਆਪਣਾ ਬਣਾਇਆ ਹੈ, ਬ੍ਰਹਮਾ ਦਵਾਰਾ ਪ੍ਰਜਾਪਿਤਾ ਹੈ ਤੇ ਪ੍ਰਜਾ ਮਾਤਾ ਵੀ ਹੈ। ਜਗਤ ਅੰਬਾ ਨੂੰ ਜਗਤ ਦੀ ਮਾਤਾ ਅਤੇ ਲਕਸ਼ਮੀ ਨੂੰ ਵਿਸ਼ਵ ਦੀ ਮਹਾਰਾਣੀ ਕਿਹਾ ਜਾਂਦਾ ਹੈ। ਵਿਸ਼ਵ ਅੰਬਾ ਕਹੋ ਜਾਂ ਜਗਤ ਅੰਬਾ ਕਹੋ ਗੱਲ ਇੱਕ ਹੀ ਹੈ। ਤੁਸੀਂ ਬੱਚੇ ਹੋ, ਤੇ ਇਹ ਕੁਟੁੰਬ ਹੋ ਗਿਆ। ਤੁਸੀਂ ਬੱਚੇ ਵੀ ਸਭ ਦੀਆਂ ਮਨੋਕਾਮਨਾਵਾਂ ਪੂਰਨ ਕਰਨ ਵਾਲੇ ਹੋ। ਜਗਤ ਅੰਬਾ ਦੇ ਤੁਸੀਂ ਹੋ ਬੱਚੇ ਅਤੇ ਬੱਚੀਆਂ। ਬੁੱਧੀ ਵਿੱਚ ਇਹ ਨਸ਼ਾ ਰਹਿੰਦਾ ਹੈ - ਅਸੀਂ ਆਪਣੇ ਭੈਣ ਭਰਾਵਾਂ ਨੂੰ ਰਸਤਾ ਦੱਸੀਏ। ਬਹੁਤ ਸਹਿਜ ਹੈ। ਭਗਤੀ ਮਾਰਗ ਵਿੱਚ ਤੇ ਤਕਲੀਫ਼ ਬਹੁਤ ਹੈ। ਕਿੰਨੇ ਹਠਯੋਗੀ, ਪ੍ਰਾਨਾਯਾਮ ਆਦਿ ਕਰਦੇ ਹਨ। ਨਦੀ ਵਿੱਚ ਜਾਕੇ ਸ਼ਨਾਨ ਕਰਦੇ ਹਨ। ਬਹੁਤ ਤਕਲੀਫ ਲੈਂਦੇ ਹਨ। ਹੁਣ ਬਾਪ ਕਹਿੰਦੇ ਹਨ ਤੁਸੀਂ ਥੱਕ ਗਏ ਹੋ। ਬ੍ਰਾਹਮਣਾਂ ਨੂੰ ਹੀ ਸਮਝਾਇਆ ਜਾਂਦਾ ਹੈ, ਜੋ ਸਮਝਦੇ ਹਨ ਨਿਰਾਕਾਰ ਪਰਮਪਿਤਾ ਪਰਮਾਤਮਾ ਨਾਲ ਸਾਡਾ ਕੀ ਸੰਬੰਧ ਹੈ। ਸ਼ਿਵਬਾਬਾ ਅੱਖਰ ਸ਼ੋਭਾ ਦਿੰਦਾ ਹੈ ਰੁਦ੍ਰ ਬਾਬਾ ਵੀ ਨਹੀਂ ਕਹਾਂਗੇ। ਕਹਿੰਦੇ ਹਨ ਸ਼ਿਵਬਾਬਾ। ਇਹ ਬਹੁਤ ਇਜ਼ੀ ਹੈ। ਨਾਮ ਤੇ ਹੋਰ ਵੀ ਢੇਰ ਹਨ। ਪਰ ਇਹ ਏਕੁਰੇਟ ਹੈ ਸ਼ਿਵਬਾਬਾ । ਸ਼ਿਵ ਮਾਨਾ ਬਿੰਦੀ। ਰੁਦ੍ਰ ਮਾਨਾ ਬਿੰਦੀ ਨਹੀਂ। ਭਾਵੇਂ ਕਹਿੰਦੇ ਵੀ ਹਨ ਸ਼ਿਵਬਾਬਾ ਪਰ ਸਮਝਦੇ ਕੁਝ ਵੀ ਨਹੀਂ। ਸ਼ਿਵਬਾਬਾ ਅਤੇ ਤੁਸੀਂ ਸਾਲੀਗ੍ਰਾਮ ਹੋ, ਹੁਣ ਤੁਹਾਡੇ ਬੱਚਿਆਂ ਤੇ ਰਿਸਪਾਂਸੇਬਿਲਿਟੀ ਹੈ। ਜਿਵੇਂ ਗਾਂਧੀ ਆਦਿ ਸਮਝਦੇ ਸਨ ਭਾਰਤ ਨੂੰ ਇਹਨਾਂ ਫਾਰਨਰਸ ਤੋਂ ਮੁਕਤ ਕਰਨਾ ਹੈ। ਉਹ ਤੇ ਹੋਈਆਂ ਹੱਦ ਦੀਆ ਗੱਲਾਂ। ਬਾਪ ਤੁਹਾਨੂੰ ਬੱਚਿਆਂ ਨੂੰ ਰਿਸਪੋਨਿਸਿਬਲ ਬਣਾਉਂਦੇ ਹਨ। ਖ਼ਾਸ ਭਾਰਤ ਅਤੇ ਆਮ ਸਾਰੀ ਦੁਨੀਆਂ ਨੂੰ ਮਾਇਆ ਰਾਵਣਾ ਦੁਸ਼ਮਣ ਤੋਂ ਛੁਡਾਉਂਦੇ ਹਨ। ਇਹਨਾਂ ਦੁਸ਼ਮਣਾਂ ਨੇ ਸਭ ਨੂੰ ਬਹੁਤ ਦੁੱਖ ਦਿੱਤਾ ਹੈ, ਉਸ ਤੇ ਜਿੱਤ ਪਾਉਣੀ ਹੈ। ਜਿਵੇਂ ਗਾਂਧੀ ਨੇ ਫਾਰਨਰਸ ਨੂੰ ਭਜਾਇਆ, ਇਹ ਰਾਵਣ ਵੀ ਵੱਡਾ ਫਾਰਨਰ ਹੈ। ਦਵਾਪਰ ਵਿੱਚ ਇਹ ਰਾਵਣ ਘੁਸ ਆਉਂਦਾ ਹੈ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ, ਰਾਵਣ ਆਕੇ ਸਾਰਾ ਰਾਜ ਖੋਹ ਲੈਂਦਾ ਹੈ। ਇਹ ਸਭ ਤੋਂ ਵੱਡਾ ਫਾਰਨੇਰ ਹੈ, ਜਿਸਨੇ ਭਾਰਤ ਨੂੰ ਅਜਿਹਾ ਕੰਗਾਲ ਬਣਾਇਆ ਹੈ। ਉਸਦੀ ਮਤ ਤੇ ਭਾਰਤ ਅਜਿਹਾ ਭ੍ਰਿਸ਼ਟਾਚਾਰੀ ਬਣ ਗਿਆ ਹੈ। ਇਸ ਦੁਸ਼ਮਣ ਨੂੰ ਭਜਾਉਣਾ ਹੈ। ਸ਼੍ਰੀਮਤ ਮਿਲਦੀ ਹੈ, ਇਹ ਕਿਵੇਂ ਭੱਜੇਗਾ। ਤੁਹਾਨੂੰ ਬਾਪ ਦਾ ਮਦਦਗਾਰ ਬਣਨਾ ਹੈ। ਮੇਰੇ ਬਣਕੇ ਜੇ ਪਰਮਤ ਤੇ ਚੱਲੇ ਤਾਂ ਡਿੱਗ ਪਵੋਗੇ। ਉੱਚ ਪਦਵੀ ਪਾ ਨਹੀਂ ਸਕੋਂਗੇ। ਗਾਇਆ ਵੀ ਜਾਂਦਾ ਹੈ - ਹਿੰਮਤੇ ਬੱਚੇ। ਤੁਸੀਂ ਹੋ ਖੁਦਾਈ ਖਿਦਮਦਗਾਰ। ਖੁਦਾ ਆਕੇ ਤੁਹਾਡੀ ਖਿਦਮਤ ਕਰਦੇ ਹਨ। ਉਹਨਾਂ ਨੂੰ ਯਾਦ ਕਰਦੇ ਹਨ ਹੇ ਪਤਿਤ - ਪਾਵਨ ਆਓ। ਖਿਦਮਤ ਕਰਨ ਵਾਲੇ ਨੂੰ ਸਰਵੈਂਟ ਕਿਹਾ ਜਾਂਦਾ ਹੈ। ਬਾਬਾ ਕਿੰਨੇ ਨਿਰਹੰਕਾਰੀ, ਨਿਰਾਕਾਰ ਹਨ। ਨਿਰਹੰਕਾਰੀ, ਨਿਰਵਿਕਾਰੀ ਬਣਨਾ ਸਿਖਾਉਂਦੇ ਹਨ। ਖ਼ੁਦ ਸਮਾਨ ਬਣਾਕੇ ਕੰਡਿਆਂ ਨੂੰ ਫੁੱਲ ਬਣਾਉਣਾ ਹੈ। ਗਰੰਟੀ ਕੀਤੀ ਜਾਂਦੀ ਹੀ ਅਸੀਂ ਵਿਕਾਰਾਂ ਵਿੱਚ ਨਹੀਂ ਜਾਵਾਂਗੇ। ਇਹ ਹੈ ਸਭ ਤੋਂ ਪੁਰਾਣਾ ਦੁਸ਼ਮਣ। ਇਸ ਤੇ ਜਿੱਤ ਪਾਉਂਣੀ ਹੈ। ਕੋਈ ਕੋਈ ਤੇ ਲਿਖਦੇ ਹਨ ਬਾਬਾ ਅਸੀਂ ਹਾਰ ਖਾ ਲਈ, ਕਈ ਤੇ ਦੱਸਦੇ ਵੀ ਨਹੀਂ। ਇੱਕ ਤੇ ਨਾਮ ਬਦਨਾਮ ਕਰਦੇ ਹਨ, ਸਤਿਗੁਰੂ ਦੀ ਨਿੰਦਾ ਕਰਾਉਂਦੇ ਹਨ ਤਾਂ ਆਪਣਾ ਹੀ ਨੁਕਸਾਨ ਕਰਦੇ ਹਨ।

ਤੁਸੀਂ ਬੱਚੇ ਜਾਣਦੇ ਹੋ - ਹੁਣ ਅਸੀਂ ਸ਼ਿਵਬਾਬਾ ਦੇ ਪੋਤਰੇ ਪੋਤਰੀਆਂ ਹਾਂ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹਾਂ। ਬ੍ਰਹਮਾ ਵੀ ਵਰਸਾ ਸ਼ਿਵਬਾਬਾ ਤੋਂ ਲੈਂਦੇ ਹਨ। ਤੁਸੀਂ ਵੀ ਉਹਨਾਂ ਤੋਂ ਲੈਂਦੇ ਹੋ। ਬੱਚੇ ਜਾਣਦੇ ਹਨ ਬਾਬਾ ਕੋਲੋਂ ਕਲਪ ਪਹਿਲਾ ਵਰਸਾ ਲੀਤਾ ਸੀ। ਆਤਮਾ ਸਮਝਦੀ ਹੈ। ਆਤਮਾ ਹੀ ਇੱਕ ਸ਼ਰੀਰ ਛੱਡ ਦੂਸਰਾ ਲੈਂਦੀ ਹੈ। ਸ਼ਰੀਰ ਦਾ ਨਾਮ ਪੈਂਦਾ ਹੈ। ਸ਼ਿਵਬਾਬਾ ਤੇ ਸਿਰਫ਼ ਨਾਲੇਜ਼ ਦੇਣ ਲਈ ਲੋਨ ਲੈਂਦੇ ਹਨ। ਸ਼ਿਵ ਭਗਵਾਨੁਵਾਚ - ਬ੍ਰਹਮਾ ਦੇ ਤਨ ਦਵਾਰਾ। ਬਾਕੀ ਜਾਸਤੀ ਗੱਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਆਤਮਾ ਨਿਕਲ ਜਾਂਦੀ ਹੈ, ਫਿਰ ਕੀ ਹੁੰਦਾ ਹੈ? ਕਿਵੇਂ ਆਉਦੀ ਹੈ, ਇਹਨਾਂ ਸੱਭ ਗੱਲਾਂ ਵਿੱਚ ਵੀ ਜਾਣ ਦਾ ਕੋਈ ਫ਼ਾਇਦਾ ਨਹੀਂ। ਇਹ ਤੇ ਸਾਕਸ਼ਾਤਕਾਰ ਹਨ। ਜੋ ਕੁੱਝ ਵੀ ਹੁੰਦਾ ਹੈ, ਸਾਕਸ਼ਾਤਕਾਰ ਹੈ। ਸੂਖਸ਼ਮਵਤਨ ਦਾ ਰਸਤਾ ਹਾਲੇ ਖੁਲਿਆ ਹੋਇਆ ਹੈ। ਬਹੁਤ ਜਾਂਦੇ ਆਉਂਦੇ ਹਨ। ਇਸ ਵਿੱਚ ਗਿਆਨ ਯੋਗ ਦੀ ਕੋਈ ਗੱਲ ਨਹੀਂ ਹੈ। ਭੋਗ ਲਗਾਉਂਦੇ ਹਨ ਆਤਮਾ ਆਉਂਦੀ ਹੈ, ਖਵਾਉਂਦੇ ਪਿਲਾਉਂਦੇ ਹਨ - ਇਹ ਸਭ ਹੈ ਚਿਟਚੈਟ। ਬਾਪ ਦਾ ਬੱਚਿਆਂ ਨਾਲ ਬਹੁਤ ਲਵ ਹੈ। ਤੁਸੀਂ ਬੱਚੇ ਕਹਿੰਦੇ ਹੋ ਬਾਪਦਾਦਾ ਅਸੀਂ ਆਏ ਹਾਂ, ਸ਼ਿਵ ਅਤੇ ਪ੍ਰਜਾਪਿਤਾ ਬ੍ਰਹਮਾ ਹੈ। ਬ੍ਰਹਮਾ ਨੂੰ ਕਹਿੰਦੇ ਹੀ ਹਨ ਗ੍ਰੇਟ -ਗ੍ਰੇਟ ਗ੍ਰੈੰਡ ਫਾਦਰ। ਕਿੰਨਾ ਵੱਡਾ ਸਿਜਰਾ ਹੈ, ਇਹਨਾਂ ਨੂੰ ਸ਼ਿਵਬਾਬਾ ਤੇ ਨਹੀਂ ਕਹਾਂਗੇ। ਇੱਥੇ ਇਹ ਮਨੁੱਖਾਂ ਦਾ ਸਿਜਰਾ ਹੈ। ਇਹ ਕਾਰਪੋਰੀਅਲ ਦੀ ਗੱਲ ਹੈ। ਸਭ ਬਰਾਦਰੀਆਂ ਨਾਲ ਇਹ ਪਹਿਲਾ ਨੰਬਰ ਮੁੱਖ (ਬਿਰਾਦਰੀ) ਗਾਈ ਜਾਂਦੀ ਹੈ। ਵੱਡਾ ਨਾਟਕ ਹੈ ਨਾ। ਹੁਣ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ। ਕਈ ਨਹੀਂ ਸਮਝਦੇ ਹੋਣਗੇ। ਐਨਾ ਤੇ ਸਮਝਦੇ ਹੋਣਗੇ ਬਰੋਬਰ ਸ਼ਿਵਬਾਬਾ ਸਭਦਾ ਬਾਪ ਹੈ। ਵਰਸਾ ਮਿਲਣਾ ਹੈ ਦਾਦੇ ਕੋਲੋਂ, ਇਹਨਾਂ ਨੂੰ ਵੀ ਉਹਨਾਂ ਤੋਂ ਮਿਲਦਾ ਹੈ। ਅੱਛਾ ਬ੍ਰਹਮਾ ਨੂੰ ਵੀ ਭੁੱਲ ਜਾਓ। ਸਗਾਈ ਹੋ ਗਈ, ਬਾਕੀ ਕੀ? ਫਿਰ ਦਲਾਲ ਨੂੰ ਯਾਦ ਨਹੀਂ ਕੀਤਾ ਜਾਂਦਾ। ਇਹ ਦਲਾਲ ਹੈ, ਸਗਾਈ ਕਰਦੇ ਹਨ। ਕਹਿੰਦੇ ਹਨ ਹੇ ਬੱਚੇ ਆਤਮਾਵਾਂ ਨਾਲ ਗੱਲ ਕਰਦੇ ਹਨ। ਆਤਮਾ ਯਾਦ ਕਰਦੀ ਹੈ - ਬਾਬਾ ਆਕੇ ਸਾਨੂੰ ਪਾਵਨ ਬਣਾਓ। ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤੇ ਤੁਸੀਂ ਪਾਵਨ ਬਣਦੇ ਜਾਓਗੇ ਹੋਰ ਕੋਈ ਉਪਾਏ ਨਹੀਂ ਹੈ। ਸ਼ਾਂਤੀਧਾਮ ਤੋਂ ਫਿਰ ਤੁਹਾਨੂੰ ਸਵਰਗ ਵਿੱਚ ਭੇਜ਼ ਦੇਵਾਂਗੇ। ਇਹ ਹੈ ਪਿਯਰਘਰ, ਉਹ ਹੈ ਸਸੁਰ ਘਰ। ਪਿਯਰਘਰ ਵਿੱਚ ਜੇਵਰ, ਆਦਿ ਨਹੀਂ ਪਹਿਨਦੇ ਹਨ, ਕ਼ਾਇਦਾ ਨਹੀਂ ਹੈ। ਇਹ ਤੇ ਅੱਜਕਲ ਫੈਸ਼ਨ ਹੋ ਗਿਆ ਹੈ। ਇਸ ਸਮੇਂ ਤੁਸੀਂ ਜਾਣਦੇ ਹੋ ਅਸੀਂ ਸਸੁਰਘਰ ਜਾਕੇ ਇਹ ਸਭ ਪਾਵਾਂਗੇ। ਸ਼ਾਦੀ ਦੇ ਕੰਨਿਆਂ ਦਾ ਪਹਿਲੇ ਸਭ ਉਤਾਰ ਦਿੰਦੇ ਹਨ। ਪੁਰਾਣੇ ਕਪੜੇ ਪਹਿਨਾਉਂਦੇ ਹਨ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਸ਼ਿੰਗਾਰ ਰਹੇ ਹਨ, ਸਸੁਰਘਰ ਲੈ ਜਾਣ ਦੇ ਲਈ। ਸਸੁਰਘਰ ਵਿੱਚ 21 ਜਨਮ ਸਦਾ ਦੇ ਲਈ ਰਹਾਂਗੇ। ਹਾਂ ਉਸਦੇ ਲਈ ਪੁਰਸ਼ਾਰਥ ਕਰਨਾ ਪਵੇ, ਪਵਿੱਤਰ ਰਹਿਣਾ ਪਵੇ। ਗ੍ਰਹਿਸਤ ਵਿਵਹਾਰ ਵਿੱਚ ਕਮਲ ਫੁੱਲ ਸਮਾਨ ਰਹਿਣਾ ਹੈ। ਇਹ ਅੰਤਿਮ ਜਨਮ ਹੈ। ਬਾਪ ਸਮਝਾਉਂਦੇ ਹਨ ਪਹਿਲੇ ਅਵਿੱਭਚਾਰੀ ਸਤੋਪ੍ਰਧਾਨ ਭਗਤੀ ਸੀ, ਹੁਣ ਤਮੋਪ੍ਰਧਾਨ ਹੋ ਗਈ ਹੈ। ਬੰਬੇ ਵਿੱਚ ਗਨੇਸ਼ ਦੀ ਪੂਜਾ ਹੁੰਦੀ ਹੈ ਲੱਖਾਂ ਖ਼ਰਚ ਕਰਦੇ ਹਨ। ਦੇਵਤਾਵਾਂ ਨੂੰ ਕ੍ਰੀਏਟ ਕਰ ਉਸਦੀ ਪਾਲਣਾ ਕਰ ਫਿਰ ਡੁਬੋ ਦਿੰਦੇ, ਵਿਨਾਸ਼ ਕਰ ਦਿੰਦੇ। ਹੁਣ ਤੁਹਾਨੂੰ ਬੱਚਿਆਂ ਨੂੰ ਵੰਡਰ ਲਗਦਾ ਹੈ। ਤੁਸੀਂ ਸਮਝ ਸਕਦੇ ਹੋ ਇਹ ਕੀ ਰਸਮ ਰਿਵਾਜ਼ ਹੈ। ਦੇਵੀ ਨੂੰ ਜਨਮ ਦੇ, ਪੂਜਾ ਕਰ ਖਵਾ -ਪਿਲਾਕੇ, ਸ਼ਾਦਨਾਮਾ ਕਰ ਫਿਰ ਡੁਬੋ ਦਿੰਦੇ ਹਨ। ਵੰਡਰ ਹੈ। ਤੁਲਸੀ ਦਾ ਵਿਆਹ ਕ੍ਰਿਸ਼ਨ ਨਾਲ ਵਿਖਾਉਂਦੇ ਹਨ। ਬੜੀ ਧੂਮ ਧਾਮ ਨਾਲ ਵਿਆਹ ਕਰਦੇ ਹਨ। ਫਾਰਨਰਸ ਅਜਿਹੀਆਂ ਗੱਲਾਂ ਸੁਣਦੇ ਹਨ ਤੇ ਸਮਝਦੇ ਹਨ ਸ਼ਾਇਦ ਇਵੇਂ ਹੁੰਦਾ ਹੋਵੇਗਾ। ਕੀ - ਕੀ ਗੱਲਾਂ ਬੈਠ ਬਣਾਈਆਂ ਹਨ। ਇੱਥੇ ਤੇ ਜੂਏ ਆਦਿ ਦੀ ਕੋਈ ਗੱਲ ਨਹੀਂ ਹੈ। ਉਹ ਤੇ ਕਹਿ ਦਿੰਦੇ ਹਨ ਪਾਂਡਵਾਂ ਨੇ ਜੂਆ ਖੇਡਿਆ, ਦਰੋਪਦੀ ਨੂੰ ਦਾਵ ਤੇ ਰੱਖਿਆ। ਕੀ - ਕੀ ਗੱਲਾਂ ਬਣਾਈਆਂ ਹਨ, ਇਸ ਵਿੱਚ ਰਾਜਯੋਗ ਦੀ ਗੱਲ ਤੇ ਬਿਲਕੁਲ ਗੁੰਮ ਹੋ ਜਾਂਦੀ ਹੈ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਇਹ ਤੇ ਬਿਲਕੁਲ ਸਹਿਜ਼ ਹੈ। ਬੁੱਧੀ ਵਿੱਚ ਆਉਣਾ ਚਾਹੀਦਾ ਹੈ ਅਸੀਂ 21 ਜਨਮਾਂ ਦੇ ਲਈ ਸਵਰਗ, ਸ਼ੀਰਸਾਗਰ ਵਿੱਚ ਜਾਂਦੇ ਹਾਂ। ਤੁਹਾਡੀਆਂ ਹਨ ਨਵੀਆਂ ਗੱਲਾਂ। ਮਨੁੱਖ ਸੁਣਕੇ ਵੰਡਰ ਖਾਣਗੇ। ਤੁਸੀਂ ਬੱਚੇ ਸਮਝਦੇ ਹੋ ਬਰੋਬਰ ਸਵਰਗ ਵਿੱਚ ਅਸੀਂ ਬਹੁਤ ਸੁੱਖੀ ਰਹਾਂਗੇ। ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਉੱਥੇ ਸਾਡੀ ਰਾਜਧਾਨੀ ਕੋਈ ਖੋਹ ਨਾ ਸਕੇ। ਹੁਣ ਤੇ ਕਿੰਨੀ ਪਾਰ੍ਟੀਸ਼ਨ ਹੈ, ਲੜਦੇ ਰਹਿੰਦੇ ਹਨ। ਤੁਹਾਨੂੰ ਬੱਚਿਆਂ ਨੂੰ ਸਮਝਾਉਣਾ ਹੈ - ਤੁਹਾਡਾ ਅਸਲ ਦੁਸ਼ਮਣ ਹੈ ਰਾਵਣ, ਇਹਨਾਂ ਤੇ ਤੁਸੀਂ ਕਲਪ - ਕਲਪ ਜਿੱਤ ਪਾਉਂਦੇ ਹੈ। ਮਾਇਆ - ਜੀਤੇ ਜਗਤ - ਜਿੱਤ ਬਣਦੇ ਹੋ। ਇਹ ਹੈ ਹਾਰ - ਜਿੱਤ ਦਾ ਖੇਡ। ਤੁਸੀਂ ਜਾਣਦੇ ਹੋ ਅਸੀਂ ਵਿਜੇਯੀ ਜਰੂਰ ਬਣਾਂਗੇ। ਫੇਲ੍ਹ ਨਹੀਂ ਹੋ ਸਕਦੇ, ਵਿਨਾਸ਼ ਸਾਹਮਣੇ ਖੜ੍ਹਾ ਹੈ। ਰਕਤ ਦੀਆਂ ਨਦੀਆਂ ਵਗਣਗੀਆਂ। ਕਿੰਨੇ ਨਾਹੇਕ ਮਰਦੇ ਹਨ। ਇਸਨੂੰ ਨਰਕ ਭ੍ਰਿਸ਼ਟਾਚਾਰੀ ਦੁਨੀਆਂ ਕਿਹਾ ਜਾਂਦਾ ਹੈ। ਗਾਉਂਦੇ ਵੀ ਹਨ -ਪਤਿਤ ਪਾਵਨ ਆਓ।

ਬਾਪ ਕਹਿੰਦੇ ਹਨ ਜਿਵੇਂ ਤੁਸੀਂ ਸਟਾਰ ਹੋ, ਮੈਂ ਵੀ ਸਟਾਰ ਹਾਂ। ਮੈਂ ਵੀ ਡਰਾਮੇ ਦੇ ਬੰਧੰਨ ਵਿੱਚ ਬੰਨਿਆ ਹੋਇਆ ਹਾਂ, ਇਸਤੋਂ ਕੋਈ ਛੁੱਟ ਨਹੀਂ ਸਕਦੇ। ਨਹੀਂ ਤੇ ਮੈਨੂੰ ਕੀ ਪਈ ਹੈ ਜੋ ਇਸ ਪਤਿਤ ਦੁਨੀਆਂ ਵਿੱਚ ਆਵਾਂ। ਮੈਂ ਤੇ ਪਰਮਧਾਮ ਵਿੱਚ ਰਹਿਣ ਵਾਲਾ ਹਾਂ ਨਾ। ਉਸ ਡਰਾਮੇ ਵਿੱਚ ਹਰੇਕ ਆਪਣਾ - ਆਪਣਾ ਪਾਰ੍ਟ ਵਜਾਉਂਦੇ ਹਨ। ਕੋਈ ਫਿਕਰ ਦੀ ਗੱਲ ਨਹੀਂ ਹੈ। ਇੱਥੇ ਤੁਸੀਂ ਫਾਖੁਰ (ਨਸ਼ੇ) ਵਿੱਚ ਬੇਫ਼ਿਕਰ ਰਹਿੰਦੇ ਹੋ, ਬਿਲਕੁਲ ਸਿੰਪਲ। ਬਾਪ ਕੋਈ ਤਕਲੀਫ਼ ਨਹੀਂ ਦਿੰਦੇ ਹਨ। ਸਿਰਫ ਯਾਦ ਕਰਨਾ ਅਤੇ ਕਰਾਉਣਾ ਹੈ। ਬੇਹੱਦ ਦਾ ਬਾਪ ਬੇਹੱਦ ਦਾ ਸੁੱਖ ਦੇਣ ਵਾਲਾ ਹੈ। ਘਰ - ਘਰ ਵਿੱਚ ਤੁਹਾਨੂੰ ਨਿਮੰਤਰਣ ਦੇਣਾ ਹੈ, ਐਨਾ ਕੰਮ ਕਰਨਾ ਹੈ। ਤੁਸੀਂ ਬੱਚਿਆਂ ਤੇ ਭਾਰੀ ਰਿਸਪੋਨਸਿਬਿਲਿਟੀ ਹੈ। ਮਾਇਆ ਵੀ ਦੇਖੋ ਇੱਕਦਮ ਸਤਿਆਨਾਸ਼ ਕਰ ਦਿੰਦੀ ਹੈ। ਭਾਰਤ ਕਿੰਨਾ ਦੁੱਖੀ ਹੋ ਗਿਆ ਹੈ। ਦੁੱਖ ਮਾਇਆ ਨੇ ਦਿੱਤਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਦੀ ਮਦਦ ਕਰ ਕੰਡਿਆਂ ਨੂੰ ਫੁੱਲ ਬਣਾਉਣਾ ਹੈ। ਤੁਸੀਂ ਜਾਣਦੇ ਹੋ ਇਸ ਬ੍ਰਾਹਮਣ ਕੁਲ ਵਿੱਚ ਕਿਸ -ਕਿਸ ਤਰ੍ਹਾਂ ਦੇ ਫੁੱਲ ਹਨ। ਸਰਵਿਸ ਕਰੋਗੇ ਤਾਂ ਪਦਵੀ ਵੀ ਪਾਓਗੇ, ਨਹੀਂ ਤੇ ਪ੍ਰਜਾ ਵਿੱਚ ਚਲੇ ਜਾਓਗੇ। ਮੇਹਨਤ ਹੈ ਨਾ। ਬਹੁਤ ਬੱਚੇ ਹਨ, ਸਰਵਿਸ ਵਿੱਚ ਲੱਗੇ ਹੋਏ ਹਨ। ਕਈ ਬੱਚਿਆਂ ਨੂੰ ਛੁੱਟੀ ਨਹੀਂ ਮਿਲਦੀ ਹੈ, ਬਹੁਤ ਮਾਰ ਖਾਂਦੀਆਂ ਹਨ, ਇਸ ਵਿੱਚ ਹਿੰਮਤ ਚਾਹੀਦੀ ਹੈ। ਡਰਨਾ ਨਹੀਂ ਹੈ। ਬਹਾਦੁਰੀ ਚਾਹੀਦੀ ਹੈ। ਨਸ਼ਟੋਮੋਹਾ ਵੀ ਚਾਹੀਦਾ ਹੈ। ਮੋਹ ਵੀ ਘੱਟ ਨਹੀਂ ਹੈ, ਬੜ੍ਹਾ ਪ੍ਰਬਲ ਹੈ। ਸਾਹੂਕਾਰ ਘਰ ਦੀ ਹੋਵੇਗੀ ਤੇ ਬਾਬਾ ਪਹਿਲੇ ਦੇਹ - ਅਭਿਮਾਨ ਤੋੜ੍ਹਨ ਲਈ ਕਹਿਣਗੇ ਝਾੜੂ ਲਗਾਓ, ਬਰਤਨ ਮਾਂਝੋ। ਪਰੀਖਿਆ ਤੇ ਲੈਣਗੇ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ਼੍ਰੀਮਤ ਤੇ ਪੂਰਾ - ਪੂਰਾ ਮਦਦਗਾਰ ਬਣਨਾ ਹੈ, ਪਰਮਤ ਅਤੇ ਮਨਮਤ ਤੇ ਨਹੀਂ ਚੱਲਣਾ ਹੈ। ਨਸ਼ਟੋਮੋਹਾ ਬਣ, ਹਿੰਮਤ ਰੱਖ ਸਰਵਿਸ ਵਿੱਚ ਲੱਗਣਾ ਹੈ।

2. ਹੁਣ ਅਸੀਂ ਪਿਯਰਘਰ ਜਾਣਾ ਹੈ, ਇੱਥੇ ਕਿਸੇ ਵੀ ਤਰ੍ਹਾਂ ਦਾ ਫੈਸ਼ਨ ਨਹੀਂ ਕਰਨਾ ਹੈ। ਖੁਦ ਨੂੰ ਗਿਆਨ ਰਤਨਾਂ ਨਾਲ ਸ਼ਿੰਗਰਣਾ ਹੈ। ਪਵਿੱਤਰ ਰਹਿਣਾ ਹੈ।

ਵਰਦਾਨ:-
ਦੁੱਖ ਨੂੰ ਸੁੱਖ, ਗਲਾਨੀ ਨੂੰ ਪ੍ਰਸ਼ੰਸਾ ਵਿੱਚ ਪਰਿਵਰਤਨ ਕਰਨ ਵਾਲੇ ਪੁੰਨ ਆਤਮਾ ਭਵ

ਪੁੰਨ ਆਤਮਾ ਉਹ ਹੈ ਜੋ ਕਦੀ ਕਿਸੇ ਨੂੰ ਦੁੱਖ ਨਾ ਦੇਵੇ ਅਤੇ ਦੁੱਖ ਨਾ ਲਵੇ, ਬਲਕਿ ਦੁੱਖ ਨੂੰ ਸੁਖ ਦੇ ਰੂਪ ਵਿੱਚ ਸਵੀਕਾਰ ਕਰੇ। ਗਲਾਨੀ ਨੂੰ ਪ੍ਰਸ਼ੰਸ਼ਾ ਸਮਝੇ ਤਾਂ ਕਹਾਂਗੇ ਪੁੰਨ ਆਤਮਾ। ਇਹ ਪਾਠ ਸਦਾ ਪੱਕੇ ਰਹਿਣ ਕਿ ਗਾਲੀ ਦੇਣ ਵਾਲੀ ਅਤੇ ਦੁੱਖ ਦੇਣ ਵਾਲੀ ਆਤਮਾ ਨੂੰ ਵੀ ਆਪਣੇ ਰਹਿਮਦਿਲ ਸਵਰੂਪ ਨਾਲ, ਰਹਿਮ ਦੀ ਦ੍ਰਿਸ਼ਟੀ ਨਾਲ ਦੇਖਣਾ ਹੈ। ਗਲਾਣੀ ਦੀ ਦ੍ਰਿਸ਼ਟੀ ਨਾਲ ਨਹੀਂ। ਉਹ ਗਾਲ੍ਹਾਂ ਕੱਢੇ ਅਤੇ ਤੁਸੀਂ ਫੁੱਲ ਚੜਾਓ ਉਦੋਂ ਕਹਾਂਗੇ ਪੁੰਨ ਆਤਮਾ।

ਸਲੋਗਨ:-
ਬਾਪਦਾਦਾ ਦੇ ਨੈਣਾਂ ਵਿੱਚ ਸਮਾਉਣ ਵਾਲੇ ਹੀ ਜਹਾਨ ਦੇ ਨੂਰ, ਨੂਰੇ ਜਹਾਨ ਹਨ।