04.07.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਉੱਚ ਬਣਨਾ ਹੈ ਤਾਂ ਆਪਣਾ ਪੋਤਾਮੇਲ ਰੋਜ ਵੇਖੋ, ਕੋਈ ਵੀ ਕਰਮਿੰਦਰੀਆਂ ਧੋਖਾ ਨਾ ਦੇਣ, ਅੱਖਾਂ ਬਹੁਤ ਧੋਖੇਬਾਜ਼ ਹਨ ਇਨ੍ਹਾਂ ਤੋਂ ਸੰਭਾਲ ਕਰੋ"

ਪ੍ਰਸ਼ਨ:-
ਸਭਤੋਂ ਬੁਰੀ ਆਦਤ ਕਿਹੜੀ ਹੈ, ਉਸ ਤੋਂ ਬਚਣ ਦਾ ਉਪਾਅ ਕੀ ਹੈ?

ਉੱਤਰ:-
ਸਭਤੋਂ ਬੁਰੀ ਆਦਤ ਹੈ - ਜੀਭ ਦਾ ਸਵਾਦ। ਕੋਈ ਚੰਗੀ ਚੀਜ਼ ਵੇਖੀ ਤਾਂ ਛੁਪਕੇ ਖਾ ਲੈਣਗੇ। ਛਿਪਾਉਣਾ ਅਰਥਾਤ ਚੋਰੀ। ਚੋਰੀ ਰੂਪੀ ਮਾਇਆ ਵੀ ਬਹੁਤਿਆਂ ਨੂੰ ਨੱਕ ਕੰਨ ਤੋਂ ਫੜ੍ਹ ਲੈਂਦੀ ਹੈ। ਇਸਤੋਂ ਬਚਨ ਦਾ ਸਾਧਨ ਜਦੋਂ ਵੀ ਕਿਤੇ ਬੁੱਧੀ ਜਾਵੇ ਤਾਂ ਖੁਦ ਹੀ ਖੁਦ ਨੂੰ ਸਜ਼ਾ ਦੇਵੋ। ਬੁਰੀਆਂ ਆਦਤਾਂ ਨੂੰ ਕੱਢਣ ਦੇ ਲਈ ਆਪਣੇ ਆਪ ਨੂੰ ਖੂਬ ਫਟਕਾਰ ਲਗਾਓ।
 

ਓਮ ਸ਼ਾਂਤੀ
ਆਤਮ - ਅਭਿਮਾਨੀ ਹੋਕੇ ਬੈਠੇ ਹੋ? ਹਰ ਇੱਕ ਗੱਲ ਆਪਣੇ ਆਪ ਤੋਂ ਪੁੱਛਣੀ ਹੁੰਦੀ ਹੈ। ਅਸੀਂ ਆਤਮ ਅਭਿਮਾਨੀ ਹੋਕੇ ਬੈਠੇ ਹਾਂ ਅਤੇ ਬਾਪ ਨੂੰ ਯਾਦ ਕਰ ਰਹੇ ਹਾਂ? ਗਾਇਆ ਵੀ ਹੋਇਆ ਹੈ ਸ਼ਿਵ ਸ਼ਕਤੀ ਪਾਂਡਵ ਸੈਨਾ। ਇਹ ਸ਼ਿਵਬਾਬਾ ਦੀ ਸੈਨਾ ਬੈਠੀ ਹੈ ਨਾ। ਇਸ ਜਿਸਮਾਨੀ ਸੈਨਾ ਵਿੱਚ ਸਿਰ੍ਫ ਜਵਾਨ ਹੁੰਦੇ ਹਨ, ਬੁੱਢੇ ਜਾਂ ਬੱਚੇ ਆਦਿ ਨਹੀਂ। ਇਸ ਸੈਨਾ ਵਿੱਚ ਤਾਂ ਬੁੱਢੇ, ਬੱਚੇ, ਜਵਾਨ ਆਦਿ ਸਭ ਬੈਠੇ ਹਨ। ਇਹ ਹੈ ਮਾਇਆ ਤੇ ਜਿੱਤ ਪਾਉਣ ਦੇ ਲਈ ਸੈਨਾ। ਹਰ ਇੱਕ ਨੂੰ ਮਾਇਆ ਤੇ ਜਿੱਤ ਪਾਕੇ ਬਾਪ ਤੋਂ ਬੇਹੱਦ ਦਾ ਵਰਸਾ ਲੈਣਾ ਹੈ। ਬੱਚੇ ਜਾਣਦੇ ਹਨ ਮਾਇਆ ਬੜੀ ਪ੍ਰਬਲ ਹੈ। ਕਰਮਿੰਦਰੀਆਂ ਹੀ ਸਭ ਤੋਂ ਜ਼ਿਆਦਾ ਧੋਖਾ ਦਿੰਦੀਆਂ ਹਨ। ਚਾਰਟ ਵਿੱਚ ਇਹ ਵੀ ਲਿਖੋ ਕਿ ਅੱਜ ਕਿਹੜੀ ਕਰਮਿੰਦਰੀ ਨੇ ਧੋਖਾ ਦਿੱਤਾ? ਅੱਜ ਫਲਾਣੀ ਨੂੰ ਵੇਖਿਆ ਤਾਂ ਦਿਲ ਹੋਈ ਇਸਨੂੰ ਹੱਥ ਲਗਾਈਏ, ਇਹ ਕਰੀਏ? ਅੱਖਾਂ ਬਹੁਤ ਨੁਕਸਾਨ ਕਰਦੀਆਂ ਹਨ। ਹਰ ਇੱਕ ਕਰਮਿੰਦਰੀ ਵੇਖੋ, ਕਿਹੜੀ ਕਰਮਿੰਦਰੀ ਬਹੁਤ ਨੁਕਸਾਨ ਕਰਦੀ ਹੈ? ਸੂਰਦਾਸ ਦਾ ਵੀ ਇਸ ਤੇ ਮਿਸਾਲ ਦਿੰਦੇ ਹਨ। ਆਪਣੀ ਜਾਂਚ ਰੱਖਣੀ ਚਾਹੀਦੀ ਹੈ। ਅੱਖਾਂ ਬਹੁਤ ਧੋਖਾ ਦੇਣ ਵਾਲੀਆਂ ਹਨ। ਚੰਗੇ - ਚੰਗੇ ਬੱਚਿਆਂ ਨੂੰ ਵੀ ਮਾਇਆ ਧੋਖਾ ਦੇ ਦਿੰਦੀ ਹੈ। ਭਾਵੇਂ ਸਰਵਿਸ ਚੰਗੀ ਕਰਦੇ ਹਨ ਪਰੰਤੂ ਅੱਖਾਂ ਧੋਖਾ ਦਿੰਦਿਆਂ ਹਨ। ਇਸ ਤੇ ਬੜੀ ਜਾਂਚ ਰੱਖਣੀ ਹੁੰਦੀ ਹੈ ਕਿਉਂਕਿ ਦੁਸ਼ਮਣ ਹਨ ਨਾ। ਸਾਡੀ ਪਦਵੀ ਨੂੰ ਭ੍ਰਸ਼ਟ ਕਰ ਦਿੰਦੀਆਂ ਹਨ। ਜੋ ਸੈਂਸੀਬਲ ਬੱਚੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਨੋਟ ਕਰਨਾ ਚਾਹੀਦਾ ਹੈ। ਡਾਇਰੀ ਜੇਬ ਵਿੱਚ ਪਈ ਹੋਵੇ। ਜਿਵੇਂ ਭਗਤੀਮਾਰਗ ਵਿੱਚ ਬੁੱਧੀ ਹੋਰ ਵਲ ਭੱਜਦੀ ਹੈ ਤਾਂ ਆਪਣੇ ਨੂੰ ਚੁਟਕੀ ਕੱਟਦੇ ਹਨ। ਤੁਹਾਨੂੰ ਵੀ ਸਜਾ ਦੇਣੀ ਚਾਹੀਦੀ ਹੈ। ਬੜੀ ਖਬਰਦਾਰੀ ਰੱਖਣੀ ਚਾਹੀਦੀ ਹੈ। ਕਰਮਿੰਦਰੀਆਂ ਧੋਖਾ ਤਾਂ ਨਹੀਂ ਦਿੰਦੀਆਂ ਹਨ! ਕਿਨਾਰਾ ਕਰ ਲੈਣਾ ਚਾਹੀਦਾ ਹੈ। ਖੜ੍ਹੇ ਹੋਕੇ ਵੇਖਣਾ ਵੀ ਨਹੀਂ ਚਾਹੀਦਾ। ਇਸਤ੍ਰੀ - ਪੁਰਸ਼ ਦਾ ਹੀ ਬਹੁਤ ਹੰਗਾਮਾ ਹੈ। ਵੇਖਣ ਨਾਲ ਕਾਮ ਵਿਕਾਰ ਦੀ ਦ੍ਰਿਸ਼ਟੀ ਜਾਂਦੀ ਹੈ। ਇਸਲਈ ਸੰਨਿਯਾਸੀ ਲੋਕ ਅੱਖਾਂ ਬੰਦ ਕਰਕੇ ਬੈਠਦੇ ਹਨ। ਕੋਈ - ਕੋਈ ਸੰਨਿਯਾਸੀ ਤਾਂ ਇਸਤ੍ਰੀ ਨੂੰ ਪਿੱਠ ਦੇਕੇ ਬੈਠਦੇ ਹਨ। ਉਨ੍ਹਾਂ ਸੰਨਿਆਸੀਆਂ ਆਦਿ ਨੂੰ ਕੀ ਮਿਲਦਾ ਹੈ? ਕਰਕੇ 10 - 20 ਲੱਖ, ਕਰੋੜ ਇਕੱਠਾ ਕਰਨਗੇ। ਮਰ ਗਏ ਤਾਂ ਖ਼ਲਾਸ। ਫਿਰ ਦੂਜੇ ਜਨਮ ਵਿੱਚ ਇਕੱਠਾ ਕਰਨਾ ਪਵੇ। ਤੁਹਾਨੂੰ ਬੱਚਿਆਂ ਨੂੰ ਤਾਂ ਜੋ ਕੁਝ ਮਿਲਦਾ ਹੈ ਉਹ ਅਵਿਨਾਸ਼ੀ ਵਰਸਾ ਹੋ ਜਾਂਦਾ ਹੈ। ਉੱਥੇ ਧਨ ਦੀ ਲਾਲਚ ਹੁੰਦੀ ਹੀ ਨਹੀਂ। ਅਜਿਹੀ ਕੋਈ ਅਪ੍ਰਾਪਤੀ ਹੁੰਦੀ ਨਹੀਂ, ਜਿਸਦੇ ਲਈ ਮੱਥਾ ਮਾਰਨਾ ਪਵੇ। ਕਲਯੁਗ ਅੰਤ ਅਤੇ ਸਤਿਯੁਗ ਆਦਿ ਵਿੱਚ ਰਾਤ - ਦਿਨ ਦਾ ਫਰਕ ਹੈ। ਉੱਥੇ ਤਾਂ ਅਪਾਰ ਸੁੱਖ ਹੁੰਦਾ ਹੈ। ਇੱਥੇ ਕੁਝ ਵੀ ਨਹੀਂ। ਬਾਬਾ ਹਮੇਸ਼ਾ ਕਹਿੰਦੇ ਹਨ - ਸੰਗਮ ਅੱਖਰ ਦੇ ਨਾਲ ਪੁਰਸ਼ੋਤਮ ਅੱਖਰ ਜ਼ਰੂਰ ਲਿਖੋ। ਸਾਫ਼ - ਸਾਫ਼ ਅੱਖਰ ਬੋਲਣੇ ਚਾਹੀਦੇ ਹਨ। ਸਮਝਾਉਣ ਵਿੱਚ ਸਹਿਜ ਹੁੰਦਾ ਹੈ। ਮਨੁੱਖ ਤੋੰ ਦੇਵਤਾ ਕੀਤੇ ਤਾਂ ਜ਼ਰੂਰ ਸੰਗਮ ਤੇ ਹੀ ਆਵੇਗਾ ਨਾ ਦੇਵਤਾ ਬਨਾਉਣ, ਨਰਕਵਾਸੀ ਨੂੰ ਸਵਰਗਵਾਸੀ ਬਨਾਉਣ। ਮਨੁੱਖ ਤਾਂ ਘੋਰ ਹਨ੍ਹੇਰੇ ਵਿੱਚ ਹਨ। ਸ੍ਵਰਗ ਕੀ ਹੁੰਦਾ ਹੈ, ਪਤਾ ਹੀ ਨਹੀਂ। ਹੋਰ ਧਰਮ ਵਾਲੇ ਤਾਂ ਸ੍ਵਰਗ ਨੂੰ ਵੇਖ ਵੀ ਨਹੀਂ ਸਕਦੇ। ਇਸਲਈ ਬਾਬਾ ਕਹਿੰਦੇ ਹਨ ਤੁਹਾਡਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਉਸਨੂੰ ਕਹਿੰਦੇ ਹੀ ਹਨ ਹੇਵਿਨ। ਪਰੰਤੂ ਉਹ ਥੋੜ੍ਹੀ ਨਾ ਸਮਝਦੇ ਹਨ ਕਿ ਅਸੀਂ ਵੀ ਹੇਵਿਨ ਵਿੱਚ ਜਾ ਸਕਦੇ ਹਾਂ। ਕਿਸੇ ਨੂੰ ਵੀ ਪਤਾ ਨਹੀਂ ਹੈ। ਭਾਰਤਵਾਸੀ ਇਹ ਭੁੱਲ ਗਏ ਹਨ। ਹੇਵਿਨ ਨੂੰ ਲੱਖਾਂ ਸਾਲ ਕਹਿ ਦਿੰਦੇ ਹਨ। ਕ੍ਰਿਸ਼ਚਨ ਲੋਕ ਖੁੱਦ ਕਹਿੰਦੇ ਹਨ 3 ਹਜ਼ਾਰ ਵਰ੍ਹੇ ਪਹਿਲਾਂ ਹੇਵਿਨ ਸੀ। ਲਕਸ਼ਮੀ - ਨਾਰਾਇਣ ਨੂੰ ਕਹਿੰਦੇ ਹੀ ਹਨ ਗੌਡ - ਗੋਡਜ਼। ਜਰੂਰ ਗੌਡ ਹੀ ਗੌਡ -ਗੌਡਜ਼ ਬਣਾਉਣਗੇ। ਤਾਂ ਮਿਹਨਤ ਕਰਨੀ ਚਾਹੀਦੀ ਹੈ। ਰੋਜ਼ ਆਪਣਾ ਪੋਤਾਮੇਲ ਵੇਖਣਾ ਚਾਹੀਦਾ ਹੈ। ਕਿਹੜੀਆਂ ਕਰਮਿੰਦਰੀਆਂ ਨੇ ਧੋਖਾ ਦਿੱਤਾ ਹੈ? ਜੀਭ ਵੀ ਕੋਈ ਘੱਟ ਨਹੀਂ। ਕੋਈ ਚੰਗੀ ਚੀਜ਼ ਵੇਖੀ ਤਾਂ ਛਿਪਾਕੇ ਖਾ ਲਵਾਂਗੇ। ਸਮਝਦੇ ਥੋੜ੍ਹੀ ਹੀ ਹਨ ਕਿ ਇਹ ਵੀ ਪਾਪ ਹੈ। ਚੋਰੀ ਹੋਈ ਨਾ। ਉਹ ਵੀ ਸ਼ਿਵਬਾਬਾ ਦੇ ਯੱਗ ਵਿਚੋਂ ਚੋਰੀ ਕਰਨਾ ਬਹੁਤ ਖ਼ਰਾਬ ਹੈ। ਕੱਖ ਦਾ ਚੋਰ ਸੋ ਲੱਖ ਦਾ ਚੋਰ ਕਿਹਾ ਜਾਂਦਾ ਹੈ। ਬਹੁਤਿਆਂ ਨੂੰ ਮਾਇਆ ਨੱਕ ਤੋਂ ਫੜ੍ਹਦੀ ਰਹਿੰਦੀ ਹੈ। ਇਹ ਸਭ ਬੁਰੀਆਂ ਗੱਲਾਂ ਕੱਢਣੀਆਂ ਹਨ। ਆਪਣੇ ਤੇ ਫਟਕਾਰ ਪਾਉਣੀ ਚਾਹੀਦੀ ਹੈ। ਜਦੋਂ ਤੱਕ ਬੁਰੀਆਂ ਗੱਲਾਂ ਹਨ ਉਦੋਂ ਤੱਕ ਉੱਚ ਪਦਵੀ ਪਾ ਨਹੀਂ ਸਕੋਗੇ। ਸ੍ਵਰਗ ਵਿੱਚ ਜਾਣਾ ਤਾਂ ਬੜੀ ਵੱਡੀ ਗੱਲ ਨਹੀਂ ਹੈ। ਪਰੰਤੂ ਕਿੱਥੇ ਰਾਜਾ - ਰਾਣੀ ਕਿੱਥੇ ਪ੍ਰਜਾ! ਤਾਂ ਬਾਪ ਕਹਿੰਦੇ ਹਨ ਕਰਮਿੰਦਰੀਆਂ ਦੀ ਬੜੀ ਜਾਂਚ ਕਰਨੀ ਚਾਹੀਦੀ ਹੈ। ਕਿਹੜੀ ਕਰਮਿੰਦਰੀ ਧੋਖਾ ਦਿੰਦੀ ਹੈ? ਪੋਤਾਮੇਲ ਕੱਢਣਾ ਚਾਹੀਦਾ ਹੈ। ਵਪਾਰ ਹੈ ਨਾ। ਬਾਪ ਸਮਝਾਉਂਦੇ ਹਨ ਮੇਰੇ ਨਾਲ ਵਪਾਰ ਕਰਨਾ ਹੈ, ਉੱਚ ਪਦਵੀ ਪਾਉਣੀ ਹੈ ਤਾਂ ਸ਼੍ਰੀਮਤ ਤੇ ਚੱਲੋ। ਬਾਪ ਡਾਇਰੈਕਸ਼ਨ ਦੇਣਗੇ, ਉਸ ਵਿੱਚ ਮਾਇਆ ਵਿਘਨ ਪਾਵੇਗੀ। ਕਰਨ ਨਹੀਂ ਦੇਵੇਗੀ। ਬਾਪ ਕਹਿੰਦੇ ਹਨ ਇਹ ਭੁੱਲੋ ਨਾ। ਗਫ਼ਲਤ ਕਰਨ ਨਾਲ ਫਿਰ ਬਹੁਤ ਪਛਤਾਵੋਗੇ। ਕਦੇ ਉੱਚ ਪਦਵੀ ਨਹੀਂ ਪਾਵੋਗੇ। ਹੁਣ ਤਾਂ ਖੁਸ਼ੀ ਨਾਲ ਕਹਿੰਦੇ ਹੋ ਅਸੀਂ ਨਰ ਤੋਂ ਨਾਰਾਇਣ ਬਣਾਂਗੇ ਪਰੰਤੂ ਆਪਣੇ ਤੋਂ ਪੁੱਛਦੇ ਰਹੋ - ਕਿਤੇ ਕਰਮਿੰਦਰੀਆਂ ਧੋਖਾ ਤਾਂ ਨਹੀਂ ਦਿੰਦੀਆਂ ਹਨ?

ਆਪਣੀ ਉਨਤੀ ਕਰਨੀ ਹੈ ਤਾਂ ਬਾਪ ਜੋ ਡਾਇਰੈਕਸ਼ਨ ਦਿੰਦੇ ਹਨ ਉਸ ਨੂੰ ਅਮਲ ਵਿਚ ਲਿਆਓ। ਸਾਰੇ ਦਿਨ ਦਾ ਪੋਤਾਮੇਲ ਵੇਖੋ। ਭੁੱਲਾਂ ਤਾਂ ਬਹੁਤ ਹੁੰਦੀਆਂ ਰਹਿੰਦੀਆਂ ਹਨ। ਅੱਖਾਂ ਬਹੁਤ ਧੋਖਾ ਦਿੰਦੀਆਂ ਹਨ। ਤਰਸ ਪਵੇਗਾ - ਇਨ੍ਹਾਂ ਨੂੰ ਖਿਲਾਓ ਸੌਗਾਤ ਦੋ। ਆਪਣਾ ਬਹੁਤ ਟਾਈਮ ਵੇਸਟ ਕਰ ਲੈਂਦੇ ਹਨ। ਮਾਲਾ ਦਾ ਦਾਣਾ ਬਣਨ ਵਿੱਚ ਬੜੀ ਮਿਹਨਤ ਹੈ। 8 ਰਤਨ ਹਨ ਮੁੱਖ। 9 ਰਤਨ ਕਹਿੰਦੇ ਹਨ। ਇੱਕ ਤਾਂ ਬਾਬਾ ਹੈ, ਬਾਕੀ ਹਨ 8, ਬਾਬਾ ਦੀ ਨਿਸ਼ਾਨੀ ਤਾਂ ਚਾਹੀਦੀ ਹੈ ਨਾ ਵਿਚਕਾਰ, ਕੋਈ ਗ੍ਰਹਿਚਾਰੀ ਆਦਿ ਆਉਂਦੀ ਹੈ ਤਾਂ 9 ਰਤਨ ਦੀ ਅੰਗੂਠੀ ਆਦਿ ਪਹਿਨਾਉਂਦੇ ਹਨ। ਇਨ੍ਹੇ ਢੇਰ ਪੁਰਸ਼ਾਰਥ ਕਰਨ ਵਾਲਿਆਂ ਵਿਚੋਂ 8 ਨਿਕਲਦੇ ਹਨ - ਪਾਸ ਵਿਦ ਆਨਰਸ। 8 ਰਤਨਾਂ ਦੀ ਬਹੁਤ ਮਹਿਮਾ ਹੈ। ਦੇਹ - ਅਭਿਆਨ ਵਿੱਚ ਆਉਣ ਨਾਲ ਕਰਮਿੰਦਰੀਆਂ ਬਹੁਤ ਧੋਖਾ ਦਿੰਦਿਆਂ ਹਨ। ਭਗਤੀ ਵਿੱਚ ਵੀ ਚਿੰਤਾ ਰਹਿੰਦੀ ਹੈ ਨਾ, ਸਿਰ ਤੇ ਪਾਪ ਬਹੁਤ ਹੈ - ਦਾਨ - ਪੁੰਨ ਕਰਨ ਤਾਂ ਪਾਪ ਮਿਟ ਜਾਣ। ਸਤਯੁਗ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਕਿਓਂਕਿ ਉਥੇ ਰਾਵਣਰਾਜ ਹੀ ਨਹੀਂ। ਉੱਥੇ ਵੀ ਇਵੇਂ ਗੱਲਾਂ ਹੋਣ ਫਿਰ ਤਾਂ ਨਰਕ ਅਤੇ ਸ੍ਵਰਗ ਵਿੱਚ ਫਰਕ ਹੀ ਨਾ ਰਹੇ। ਤੁਹਾਨੂੰ ਇੰਨ੍ਹਾਂ ਉੱਚਾ ਪਦ ਪਾਉਣ ਦੇ ਲਈ ਭਗਵਾਨ ਬੈਠ ਪੜ੍ਹਾਉਂਦੇ ਹਨ। ਬਾਬਾ ਯਾਦ ਨਹੀਂ ਪੈਂਦਾ ਹੈ, ਚੰਗਾ ਪੜ੍ਹਾਉਣ ਵਾਲਾ ਟੀਚਰ ਤਾਂ ਯਾਦ ਪਵੇ। ਚੰਗਾ ਭਲਾ ਇਹ ਯਾਦ ਕਰੋ ਕਿ ਸਾਡਾ ਇੱਕ ਹੀ ਬਾਬਾ ਸਤਿਗੁਰੂ ਹੈ। ਮਨੁਖਾਂ ਨੇ ਆਸੁਰੀ ਮਤ ਤੇ ਬਾਪ ਦਾ ਕਿੰਨਾ ਤ੍ਰਿਸਕਾਰ ਕੀਤਾ ਹੈ। ਬਾਪ ਹੁਣ ਸਭ ਤੇ ਉਪਕਾਰ ਕਰਦੇ ਹਨ। ਤੁਸੀਂ ਬੱਚਿਆਂ ਨੂੰ ਵੀ ਉਪਕਾਰ ਕਰਨਾ ਚਾਹੀਦਾ ਹੈ। ਕਿਸੇ ਤੇ ਵੀ ਅਪਕਾਰ ਨਹੀਂ, ਕੁਦ੍ਰਿਸ਼ਟੀ ਵੀ ਨਹੀਂ। ਆਪਣਾ ਹੀ ਨੁਕਸਾਨ ਕਰਦੇ ਹਨ। ਉਹ ਵਾਇਬ੍ਰੇਸ਼ਨ ਫਿਰ ਦੂਜਿਆਂ ਤੇ ਵੀ ਅਸਰ ਕਰਦਾ ਹੈ। ਬਾਪ ਕਹਿੰਦੇ ਹਨ ਬਹੁਤ ਵੱਡੀ ਮੰਜ਼ਿਲ ਹੈ। ਰੋਜ਼ ਆਪਣਾ ਪੋਤਾਮੇਲ ਵੇਖੋ - ਕੋਈ ਵਿਕਰਮ ਤਾਂ ਨਹੀਂ ਬਣਾਇਆ? ਇਹ ਹੈ ਹੀ ਵਿਕਰਮੀ ਦੁਨੀਆਂ, ਵਿਕਰਮੀ ਸੰਵਤ। ਵਿਕਰਮਜੀਤ ਦੇਵਤਾਵਾਂ ਦੇ ਸੰਵਤ ਦਾ ਕੋਈ ਨੂੰ ਪਤਾ ਨਹੀਂ। ਬਾਪ ਸਮਝਾਉਂਦੇ ਹਨ, ਵਿਕਰਮਜੀਤ ਸੰਵਤ ਨੂੰ 5 ਹਜ਼ਾਰ ਵਰ੍ਹੇ ਹੋਏ ਫਿਰ ਬਾਦ ਵਿੱਚ ਵਿਕਰਮ ਸੰਵਤ ਸ਼ੁਰੂ ਹੁੰਦਾ ਹੈ। ਰਾਜਾ ਵੀ ਵਿਕਰਮ ਹੀ ਕਰਦੇ ਰਹਿੰਦੇ ਹਨ, ਤਦ ਬਾਪ ਕਹਿੰਦੇ ਹਨ ਕਰਮ - ਅਕਰਮ - ਵਿਕਰਮ ਦੀ ਗਤਿ ਮੈਂ ਤੁਹਾਨੂੰ ਸਮਝਾਉਂਦਾ ਹਾਂ। ਰਾਵਣ ਰਾਜ ਵਿੱਚ ਤੁਹਾਡੇ ਕਰਮ ਵਿਕਰਮ ਬਣ ਜਾਂਦੇ ਹਨ। ਸਤਯੁਗ ਵਿੱਚ ਕਰਮ ਅਕਰਮ ਹੁੰਦੇ ਹਨ। ਵਿਕਰਮ ਬਣਦਾ ਨਹੀਂ। ਉੱਥੇ ਵਿਕਾਰ ਦਾ ਨਾਮ ਹੀ ਨਹੀਂ। ਇਹ ਗਿਆਨ ਦਾ ਤੀਜਾ ਨੇਤਰ ਹੁਣ ਹੀ ਤੁਹਾਨੂੰ ਮਿਲਿਆ ਹੈ। ਹੁਣ ਤੁਸੀਂ ਬੱਚੇ ਬਾਪ ਦੇ ਦੁਆਰਾ ਤ੍ਰਿਨੇਤ੍ਰੀ - ਤ੍ਰਿਕਾਲਦਰਸ਼ੀ ਬਣੇ। ਸਾਰਾ ਡਰਾਮਾ ਦਾ ਰਾਜ਼ ਬੁੱਧੀ ਵਿਚ ਹੈ। ਮੁਲਵਤਨ, ਸੁਕਸ਼ਮਵਤਨ, 84 ਦਾ ਚੱਕਰ ਸਭ ਬੁੱਧੀ ਵਿੱਚ ਹੈ। ਫਿਰ ਪਿੱਛੇ ਹੋਰ ਧਰਮ ਆਉਂਦੇ ਹਨ। ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਉਨ੍ਹਾਂ ਧਰਮ ਸਥਾਪਕਾਂ ਨੂੰ ਗੁਰੂ ਨਹੀਂ ਕਹਾਂਗੇ। ਸਰਵ ਦੀ ਸਦਗਤੀ ਕਰਨ ਵਾਲਾ ਸਤਿਗੁਰੂ ਇੱਕ ਹੀ ਹੈ। ਬਾਕੀ ਉਹ ਕੋਈ ਸਦਗਤੀ ਕਰਨ ਥੋੜ੍ਹੀ ਨਾਂ ਆਉਂਦੇ ਹਨ। ਉਹ ਧਰਮ ਸਥਾਪਕ ਹਨ। ਕ੍ਰਾਈਸ਼ਟ ਨੂੰ ਯਾਦ ਕਰਨ ਨਾਲ ਸਦਗਤੀ ਥੋੜ੍ਹੀ ਨਾ ਹੋਵੇਗੀ। ਵਿਕਰਮ ਵਿਨਾਸ਼ ਥੋੜੀ ਹੋਣਗੇ। ਕੁਝ ਵੀ ਨਹੀਂ। ਉਨ੍ਹਾਂ ਸਭ ਨੂੰ ਭਗਤੀ ਦੀ ਲਾਈਨ ਵਿੱਚ ਕਿਹਾ ਜਾਵੇਗਾ। ਗਿਆਨ ਦੀ ਲਾਈਨ ਵਿਚ ਸਿਰਫ ਤੁਸੀਂ ਹੋ। ਤੁਸੀਂ ਪਂਡੇ ਹੋ। ਸਭ ਨੂੰ ਸ਼ਾਂਤੀਧਾਮ, ਸੁਖਧਾਮ ਦਾ ਰਸਤਾ ਦੱਸਦੇ ਹੋ। ਬਾਪ ਵੀ ਲਿਬ੍ਰੇਟ, ਗਾਈਡ ਹੈ। ਉਸ ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ।

ਹੁਣ ਤੁਸੀਂ ਬੱਚੇ ਆਪਣੇ ਵਿਕਰਮ ਵਿਨਾਸ਼ ਕਰਨ ਦਾ ਪੁਰਸ਼ਾਰਥ ਕਰ ਰਹੇ ਹੋ ਤਾਂ ਤੁਹਾਨੂੰ ਧਿਆਨ ਰੱਖਣਾ ਹੈ ਕਿ ਇੱਕ ਤਰਫ ਪੁਰਸ਼ਾਰਥ, ਦੂਜੇ ਤਰਫ ਵਿਕਰਮ ਨਾ ਹੁੰਦਾ ਰਹੇ। ਪੁਰਸ਼ਾਰਥ ਦੇ ਨਾਲ - ਨਾਲ ਵਿਕਰਮ ਵੀ ਕੀਤਾ ਤਾਂ ਸੋਗੁਣਾ ਹੋ ਜਾਵੇਗਾ। ਜਿੰਨਾ ਹੋ ਸਕੇ ਉਣਾਂ ਵਿਕਰਮ ਨਾ ਕਰੋ। ਨਹੀਂ ਤਾਂ ਐਡੀਸ਼ਨ ਵੀ ਹੋਵੇਗੀ। ਨਾਮ ਵੀ ਬਦਨਾਮ ਕਰਣਗੇ। ਜੱਦ ਕਿ ਜਾਣਦੇ ਹੋ ਭਗਵਾਨ ਸਾਨੂੰ ਪੜ੍ਹਾਉਂਦੇ ਹਨ ਤਾਂ ਫਿਰ ਕੋਈ ਵਿਕਰਮ ਨਹੀਂ ਕਰਨਾ ਚਾਹੀਦਾ। ਛੋਟੀ ਚੋਰੀ ਜਾਂ ਵੱਡੀ ਚੋਰੀ, ਪਾਪ ਤਾਂ ਹੋ ਹੀ ਜਾਂਦਾ ਹੈ ਨਾ। ਇਹ ਅੱਖਾਂ ਵੱਡਾ ਧੋਖਾ ਦਿੰਦੀ ਹੈ। ਬਾਪ ਬੱਚਿਆਂ ਦੀ ਚਲਣ ਤੋਂ ਸਮਝ ਜਾਂਦੇ ਹਨ, ਕਦੀ ਖਿਆਲ ਵੀ ਨਾ ਆਏ ਕਿ ਇਹ ਸਾਡੀ ਇਸਤਰੀ ਹੈ, ਅਸੀਂ ਬ੍ਰਹਮਾਕੁਮਾਰ - ਕੁਮਾਰੀ ਹਾਂ, ਸ਼ਿਵਬਾਬਾ ਦੇ ਪੋਤਰੇ ਹਾਂ। ਅਸੀਂ ਬਾਬਾ ਨਾਲ ਪ੍ਰਤਿਗਿਆ ਕੀਤੀ ਹੈ, ਰੱਖੜੀ ਬੰਨੀ ਹੈ, ਫਿਰ ਅੱਖਾਂ ਕਿਓਂ ਧੋਖਾ ਦਿੰਦੀਆਂ ਹਨ? ਯਾਦ ਦੇ ਬਲ ਨਾਲ ਕਿਸੇ ਵੀ ਕਰਮਿੰਦਰੀ ਦੇ ਧੋਖੇ ਤੋਂ ਛੁੱਟ ਸਕਦੇ ਹੋ। ਬੜੀ ਮਿਹਨਤ ਚਾਹੀਦੀ ਹੈ। ਬਾਪ ਦੇ ਡਾਇਰੈਕਸ਼ਨ ਤੇ ਅਮਲ ਕਰ ਚਾਰਟ ਲਿਖੋ। ਇਸਤਰੀ - ਪੁਰਸ਼ ਵੀ ਆਪਸ ਵਿੱਚ ਇਹ ਹੀ ਗੱਲਾਂ ਕਰੋ - ਅਸੀਂ ਤਾਂ ਬਾਬਾ ਤੋਂ ਪੂਰਾ ਵਰਸਾ ਲਵਾਂਗੇ, ਟੀਚਰ ਤੋਂ ਪੂਰਾ ਪੜ੍ਹਾਂਗੇ। ਅਜਿਹਾ ਟੀਚਰ ਕਦੀ ਮਿਲ ਨਾ ਸਕੇ, ਜੋ ਬੇਹੱਦ ਦੀ ਨਾਲੇਜ਼ ਦੇਵੇ। ਲਕਸ਼ਮੀ - ਨਾਰਾਇਣ ਹੀ ਨਹੀਂ ਜਾਣਦੇ ਤਾਂ ਉਨ੍ਹਾਂ ਦੇ ਪਿਛਾੜੀ ਆਉਣ ਵਾਲੇ ਕਿਵੇਂ ਜਾਣ ਸਕਦੇ ਹਨ। ਬਾਪ ਕਹਿੰਦੇ ਹਨ ਇਹ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸਿਰਫ ਤੁਸੀਂ ਜਾਣਦੇ ਹੋ ਸੰਗਮ ਤੇ। ਬਾਬਾ ਬਹੁਤ ਸਮਝਾਉਂਦੇ ਹਨ - ਇਹ ਕਰੋ, ਇਵੇਂ ਕਰੋ। ਫਿਰ ਇੱਥੇ ਤੋਂ ਉੱਠੇ ਤਾਂ ਖਲਾਸ। ਇਹ ਨਹੀਂ ਸਮਝਦੇ ਕਿ ਸ਼ਿਵਬਾਬਾ ਸਾਨੂੰ ਕਹਿੰਦੇ ਹਨ। ਹਮੇਸ਼ਾ ਸਮਝੋ ਸ਼ਿਵਬਾਬਾ ਕਹਿੰਦੇ ਹਨ, ਇਨ੍ਹਾਂ ਦਾ ਫੋਟੋ ਵੀ ਨਹੀਂ ਰੱਖੋ। ਇਹ ਰਥ ਤਾਂ ਲੋਨ ਲਿਤਾ ਹੈ। ਇਹ ਵੀ ਪੁਰਸ਼ਾਰਥੀ ਹੈ, ਇਹ ਵੀ ਕਹਿੰਦੇ ਹਨ ਮੈ ਬਾਬਾ ਤੋਂ ਵਰਸਾ ਲੈ ਰਿਹਾ ਹਾਂ। ਤੁਹਾਡੇ ਮਿਸਲ ਇਹ ਵੀ ਸਟੂਡੈਂਟ ਲਾਈਫ ਵਿੱਚ ਹੈ। ਅੱਗੇ ਚਲ ਤੁਹਾਡੀ ਮਹਿਮਾ ਹੋਵੇਗੀ। ਹੁਣ ਤਾਂ ਤੁਸੀਂ ਪੂਜਯ ਦੇਵਤਾ ਬਣਨ ਦੇ ਲਈ ਪੜ੍ਹਦੇ ਹੋ। ਫਿਰ ਸਤਯੁਗ ਵਿੱਚ ਤੁਸੀਂ ਦੇਵਤਾ ਬਣੋਗੇ। ਇਹ ਸਭ ਗੱਲਾਂ ਸਿਵਾਏ ਬਾਪ ਦੇ ਕੋਈ ਸਮਝਾ ਨਾ ਸਕੇ। ਤਕਦੀਰ ਵਿੱਚ ਨਹੀਂ ਹੈ ਤਾਂ ਸੰਸ਼ਯ ਉੱਠਦਾ ਹੈ - ਸ਼ਿਵਬਾਬਾ ਕਿਵੇਂ ਆਕੇ ਪੜ੍ਹਾਉਣਗੇ! ਮੈਂ ਨਹੀਂ ਮੰਨਦਾ। ਮੰਨਦੇ ਨਹੀਂ ਤਾਂ ਫਿਰ ਸ਼ਿਵਬਾਬਾ ਨੂੰ ਯਾਦ ਵੀ ਕਿਵੇਂ ਕਰਨਗੇ। ਵਿਕਰਮ ਵਿਨਾਸ਼ ਹੋ ਨਹੀਂ ਸਕਣਗੇ। ਇਹ ਸਾਰੀ ਨੰਬਰਵਾਰ ਰਾਜਧਾਨੀ ਸਥਾਪਨ ਹੋ ਰਹੀ ਹੈ। ਦਾਸ ਦਾਸੀਆਂ ਵੀ ਤੇ ਚਾਹੀਦੀਆਂ ਹਨ ਨਾ। ਰਾਜਿਆਂ ਨੂੰ ਦਾਸੀਆਂ ਵੀ ਦਹੇਜ ਵਿੱਚ ਮਿਲਦੀਆਂ ਹਨ। ਇੱਥੇ ਹੀ ਇੰਨੀਆਂ ਦਾਸੀਆਂ ਰੱਖਦੇ ਹਨ ਤਾਂ ਸਤਿਯੁਗ ਵਿੱਚ ਕਿੰਨੀਆਂ ਹੋਣਗੀਆਂ। ਇੰਵੇਂ ਥੋੜ੍ਹੀ ਨਾ ਢਿਲਾ ਪੁਰਸ਼ਾਰਥ ਕਰਨਾ ਚਾਹੀਦਾ ਹੈ ਜੋ ਦਾਸ - ਦਾਸੀ ਜਾਕੇ ਬਣੋਂ। ਬਾਬਾ ਤੋੰ ਪੁੱਛ ਸਕਦੇ ਹੋ - ਬਾਬਾ ਹੁਣੇ ਮਰ ਜਾਈਏ ਤਾਂ ਕੀ ਪਦ ਮਿਲੇਗਾ? ਬਾਬਾ ਝਟ ਦੱਸ ਦੇਣਗੇ। ਆਪਣਾ ਪੋਤਾਮੇਲ ਆਪੇ ਹੀ ਵੇਖੋ। ਅੰਤ ਵਿੱਚ ਨੰਬਰਵਾਰ ਕਰਮਾਤੀਤ ਅਵਸਥਾ ਹੋ ਜਾਣੀ ਹੈ। ਇਹ ਹੈ ਸੱਚੀ ਕਮਾਈ। ਉਸ ਕਮਾਈ ਵਿੱਚ ਰਾਤ - ਦਿਨ ਕਿੰਨਾ ਬਿਜ਼ੀ ਰਹਿੰਦੇ ਹੋ। ਸੱਟੇ ਵਾਲੇ ਜੋ ਹੁੰਦੇ ਹਨ ਉਹ ਇੱਕ ਹੱਥ ਨਾਲ ਖਾਣਾ ਖਾਂਦੇ ਹਨ, ਦੂਜੇ ਹੱਥ ਨਾਲ ਫੋਨ ਤੇ ਕਾਰੋਬਾਰ ਚਲਾਉਂਦੇ ਰਹਿੰਦੇ ਹਨ। ਹੁਣ ਦਸੋ ਅਜਿਹੇ ਆਦਮੀ ਗਿਆਨ ਵਿੱਚ ਚੱਲ ਸਕਣਗੇ? ਕਹਿੰਦੇ ਹਨ ਸਾਨੂੰ ਫੁਰਸਤ ਕਿੱਥੇ। ਅਰੇ ਸੱਚੀ ਰਾਜਾਈ ਮਿਲਦੀ ਹੈ। ਬਾਪ ਨੂੰ ਸਿਰ੍ਫ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਅਸ਼ਟ ਦੇਵਤਾ ਆਦਿ ਨੂੰ ਵੀ ਯਾਦ ਕਰਦੇ ਹਨ ਨਾ। ਉਨ੍ਹਾਂ ਦੀ ਯਾਦ ਨਾਲ ਤਾਂ ਕੁਝ ਵੀ ਮਿਲਦਾ ਨਹੀਂ। ਬਾਬਾ ਬਾਰ - ਬਾਰ ਹਰ ਇੱਕ ਗੱਲ ਤੇ ਸਮਝਾਉਂਦੇ ਰਹਿੰਦੇ ਹਨ। ਜੋ ਫ਼ਿਰ ਇੰਵੇਂ ਕੋਈ ਨਾ ਕਹੇ ਕਿ ਫਲਾਣੀ ਗੱਲ ਤੇ ਤਾਂ ਸਮਝਾਇਆ ਨਹੀਂ। ਤੁਸੀੰ ਬੱਚਿਆਂ ਨੇ ਪੈਗਾਮ ਵੀ ਸਭ ਨੂੰ ਦੇਣਾ ਹੈ। ਹਵਾਈ ਜਹਾਜ ਤੋਂ ਵੀ ਪਰਚੇ ਸੁੱਟਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਉਸ ਵਿੱਚ ਲਿਖੋ ਸ਼ਿਵਬਾਬਾ ਇੰਵੇਂ ਕਹਿੰਦੇ ਹਨ। ਬ੍ਰਹਮਾ ਵੀ ਸ਼ਿਵਬਾਬਾ ਦਾ ਬੱਚਾ ਹੈ। ਪ੍ਰਜਾਪਿਤਾ ਹੈ ਤਾਂ ਉਹ ਵੀ ਬਾਪ, ਇਹ ਵੀ ਬਾਪ। ਸ਼ਿਵਬਾਬਾ ਕਹਿਣ ਨਾਲ ਬਹੁਤਿਆਂ ਬੱਚਿਆਂ ਨੂੰ ਪ੍ਰੇਮ ਦੇ ਅੱਥਰੂ ਆ ਜਾਂਦੇ ਹਨ। ਕਦੇ ਵੇਖਿਆ ਵੀ ਨਹੀ ਹੈ। ਲਿਖਦੇ ਹਨ ਬਾਬਾ ਕਦੋਂ ਆਕੇ ਤੁਹਾਨੂੰ ਮਿਲਾਂਗੇ, ਬਾਬਾ ਬੰਧਨ ਤੋਂ ਛੁਡਾਓ। ਬਹੁਤਿਆਂ ਨੂੰ ਬਾਬਾ ਦਾ ਫਿਰ ਪ੍ਰਿੰਸ ਦਾ ਵੀ ਸਾਖਸ਼ਤਕਾਰ ਹੁੰਦਾ ਹੈ। ਅੱਗੇ ਜਾਕੇ ਬਹੁਤਿਆਂ ਨੂੰ ਸਾਖਸ਼ਤਕਾਰ ਹੋਣਗੇ, ਫਿਰ ਵੀ ਪੁਰਸ਼ਾਰਥ ਤਾਂ ਕਰਨਾ ਪਵੇ। ਮਨੁੱਖਾਂ ਨੂੰ ਮਰਦੇ ਵਕਤ ਵੀ ਕਹਿੰਦੇ ਹਨ ਭਗਵਾਨ ਨੂੰ ਯਾਦ ਕਰੋ। ਤੁਸੀੰ ਵੀ ਵੇਖੋਗੇ ਪਿਛਾੜੀ ਵਿਚ ਖੂਬ ਪੁਰਸ਼ਾਰਥ ਕਰਨਗੇ। ਯਾਦ ਕਰਨ ਲੱਗਣਗੇ।

ਬਾਪ ਸਲਾਹ ਦਿੰਦੇ ਹਨ - ਬੱਚੇ, ਜੋ ਸਮੇਂ ਮਿਲੇ, ਉਸ ਵਿੱਚ ਪੁਰਸ਼ਾਰਥ ਕਰ ਮੇਕਪ ਕਰ ਲੋਂ। ਬਾਪ ਦੀ ਯਾਦ ਵਿੱਚ ਰਹਿ ਵਿਕਰਮ ਵਿਨਾਸ਼ ਕਰੋ ਪਿੱਛੋਂ ਆਕੇ ਵੀ ਅੱਗੇ ਜਾ ਸਕਦੇ ਹੋ। ਜਿਵੇ ਟ੍ਰੇਨ ਲੇਟ ਹੁੰਦੀ ਹੈ ਤਾਂ ਮੇਕਪ ਕਰ ਲੈਂਦੇ ਹਨ ਨਾ। ਤੁਹਾਨੂੰ ਵੀ ਇੱਥੇ ਵਕਤ ਮਿਲਦਾ ਹੈ ਤਾਂ ਮੇਕਪ ਕਰ ਲੋਂ। ਇੱਥੇ ਆਕੇ ਕਮਾਈ ਕਰਨ ਲੱਗ ਜਾਵੋ। ਬਾਬਾ ਰਾਏ ਵੀ ਦਿੰਦੇ ਹਨ - ਇੰਵੇਂ ਇੰਵੇਂ ਕਰੋ, ਆਪਣਾ ਕਲਿਆਣ ਕਰੋ। ਬਾਪ ਦੀ ਸ਼੍ਰੀਮਤ ਤੇ ਚੱਲੋ। ਹਵਾਈ ਜਹਾਜ ਤੋਂ ਪਰਚੇ ਸੁਟੋ, ਜੋ ਮਨੁੱਖ ਸਮਝਣ ਕਿ ਇਹ ਤਾਂ ਬਰੋਬਰ ਠੀਕ ਪੈਗਾਮ ਦਿੰਦੇ ਰਹਿੰਦੇ ਹਨ। ਭਾਰਤ ਕਿੰਨਾ ਵੱਡਾ ਹੈ, ਸਭ ਨੂੰ ਪਤਾ ਚਲਣਾ ਚਾਹੀਦਾ ਹੈ ਜੋ ਫਿਰ ਇਵੇਂ ਨਾ ਕਹਿਣ ਕਿ ਬਾਬਾ ਸਾਨੂੰ ਤੇ ਪਤਾ ਹੀ ਨਹੀਂ ਚੱਲਿਆ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸੈਂਸੀਬਲ ਬਣ ਆਪਣੀ ਜਾਂਚ ਕਰਨੀ ਹੈ ਕਿ ਅੱਖਾਂ ਧੋਖਾ ਤੇ ਨਹੀਂ ਦਿੰਦੀਆਂ ਹਨ। ਕੋਈ ਵੀ ਕਰਮਿੰਦਰੀਆਂ ਦੇ ਵਸ ਹੋ ਉਲਟਾ ਕਰਮ ਨਹੀਂ ਕਰਨਾ ਹੈ। ਯਾਦ ਦੇ ਬਲ ਨਾਲ ਕਰਮਿੰਦਰੀਆਂ ਦੇ ਧੋਖੇ ਤੋਂ ਛੁਟਨਾ ਹੈ।

2. ਇਸ ਸੱਚੀ ਕਮਾਈ ਦੇ ਲਈ ਸਮਾਂ ਕੱਢਣਾ ਹੈ, ਪਿੱਛੋਂ ਆਕੇ ਵੀ ਪੁਰਸ਼ਾਰਥ ਨਾਲ ਮੇਕਪ ਕਰ ਲੈਣਾ ਹੈ। ਇਹ ਵੀ ਵਿਕਰਮ ਵਿਨਾਸ਼ ਕਰਨ ਦਾ ਵਕਤ ਹੈ ਇਸਲਈ ਕੋਈ ਵੀ ਵਿਕਰਮ ਨਹੀ ਕਰਨਾ ਹੈ।
 

ਵਰਦਾਨ:-
ਏਅਰ ਕੰਡੀਸ਼ਨ ਵਿੱਚ ਸੇਫ਼ ਰਹਿਣ ਵਾਲੇ ਏਵਰ ਕੰਡੀਸ਼ਨ ਦੀ ਟਿਕਟ ਦੇ ਅਧਿਕਾਰੀ ਭਵ:

ਏਵਰ ਕੰਡੀਸ਼ਨ ਦੀ ਟਿਕਟ ਉਨ੍ਹਾਂ ਬੱਚਿਆਂ ਨੂੰ ਹੀ ਮਿਲਦੀ ਹੈ ਜੋ ਇੱਥੇ ਹਰ ਕੰਡੀਸ਼ਨ ਵਿੱਚ ਸੇਫ਼ ਰਹਿੰਦੇ ਹਨ। ਕੋਈ ਵੀ ਪ੍ਰਸਥਿਤੀ ਆ ਜਾਵੇ, ਕਿਵ਼ੇਂ ਦੀ ਵੀ ਸਮੱਸਿਆ ਆ ਜਾਵੇ ਲੇਕਿਨ ਹਰ ਸਮੱਸਿਆ ਨੂੰ ਸੈਕਿੰਡ ਵਿੱਚ ਪਾਰ ਕਰਨ ਦਾ ਸਰਟੀਫਿਕੇਟ ਚਾਹੀਦਾ ਹੈ। ਜਿਵੇਂ ਉਸ ਟਿਕਟ ਦੇ ਲਈ ਪੈਸੇ ਦਿੰਦੇ ਹੋ ਇੰਵੇਂ ਇੱਥੇ "ਸਦਾ ਵਿਜੇਈ " ਬਣਨ ਦੀ ਮਨੀ ਚਾਹੀਦੀ ਹੈ। ਜਿਸ ਨਾਲ ਟਿਕਟ ਮਿਲ ਸਕੇ। ਇਹ ਮਨੀ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਨ ਦੀ ਜਰੂਰਤ ਨਹੀਂ, ਸਿਰ੍ਫ ਬਾਪ ਦੇ ਸਦਾ ਨਾਲ ਰਹੋ ਤਾਂ ਅਣਗਿਣਤ ਕਮਾਈ ਜਮਾਂ ਹੁੰਦੀ ਰਹੇਗੀ।

ਸਲੋਗਨ:-
ਕਿਵ਼ੇਂ ਦੀ ਵੀ ਪ੍ਰਸਥਿਤੀ ਹੋਵੇ, ਪ੍ਰਸਥਿਤੀ ਚਲੀ ਜਾਵੇ ਲੇਕਿਨ ਖੁਸ਼ੀ ਨਹੀਂ ਜਾਵੇ।