04.09.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਜਦੋਂ ਤੁਸੀਂ ਫੁੱਲ ਬਣੋਗੇ, ਉਦੋਂ ਭਾਰਤ ਕੰਡਿਆਂ ਦੇ ਜੰਗਲ ਤੋਂ ਸੰਪੂਰਨ ਫੁੱਲਾਂ ਦਾ ਬਗੀਚਾ ਬਣੇਗਾ, ਬਾਬਾ ਆਇਆ ਹੈ ਤੁਹਾਨੂੰ ਫੁੱਲ ਬਣਾਉਣ"

ਪ੍ਰਸ਼ਨ:-
ਮੰਦਿਰ ਲਾਇਕ ਬਣਨ ਦੇ ਲਈ ਕਿਹੜੀਆਂ ਗੱਲਾਂ ਤੇ ਵਿਸ਼ੇਸ਼ ਧਿਆਨ ਦੇਣਾ ਹੈ?

ਉੱਤਰ:-
ਮੰਦਿਰ ਲਾਇਕ ਬਣਨਾ ਹੈ ਤਾਂ ਚਲਣ ਤੇ ਵਿਸ਼ੇਸ਼ ਧਿਆਨ ਦੇਵੋ - ਚਲਣ ਬਹੁਤ ਮਿੱਠੀ ਅਤੇ ਰਾਇਲ ਹੋਣੀ ਚਾਹੀਦੀ ਹੈ। ਇਨਾਂ ਮਿੱਠਾਪਨ ਹੋਵੇ ਜੋ ਦੂਜਿਆਂ ਨੂੰ ਉਸਦੀ ਮਹਿਸੂਸਤਾ ਆਵੇ। ਅਨੇਕਾਂ ਨੂੰ ਬਾਪ ਦਾ ਪਰਿਚੈ ਦੇਵੋ। ਆਪਣਾ ਕਲਿਆਣ ਕਰਨ ਦੇ ਲਈ ਚੰਗੀ ਤਰ੍ਹਾਂ ਪੁਰਸ਼ਾਰਥ ਕਰ ਸਰਵਿਸ ਤੇ ਲੱਗੇ ਰਹੋ

ਗੀਤ:-
ਬਦਲ ਜਾਏ ਦੁਨੀਆਂ ਨਾ ਬਦਲੇਂਗੇ ਹਮ।

ਓਮ ਸ਼ਾਂਤੀ
ਰੂਹਾਨੀ ਬੱਚੇ ਜਾਣਦੇ ਹਨ ਕਿ ਬਾਪ ਬ੍ਰਹਮਾ ਦਵਾਰਾ ਸਮਝਾ ਰਹੇ ਹਨ। ਬ੍ਰਹਮਾ ਦੇ ਰਥ ਦਵਾਰਾ ਹੀ ਸਮਝਾਉਂਦੇ ਰਹਿੰਦੇ ਹਨ। ਅਸੀਂ ਇਹ ਪ੍ਰੀਤਿੱਗਿਆ ਕਰਦੇ ਹਾਂ ਕਿ ਸ਼੍ਰੀਮਤ ਤੇ ਅਸੀਂ ਇਸ ਭਾਰਤ ਦੀ ਭੂਮੀ ਨੂੰ ਪਤਿਤ ਤੋਂ ਪਾਵਨ ਬਣਾਵਾਂਗੇ। ਭਾਰਤ ਖਾਸ ਅਤੇ ਦੁਨੀਆਂ ਆਮ, ਸਭ ਨੂੰ ਅਸੀਂ ਪਤਿਤ ਤੋਂ ਪਾਵਨ ਬਣਨ ਦਾ ਰਸਤਾ ਦੱਸਦੇ ਹਾਂ। ਇਤਨਾ ਖ਼ਿਆਲ ਹਰ ਇੱਕ ਨੂੰ ਆਪਣੀ ਬੁੱਧੀ ਵਿੱਚ ਰੱਖਣਾ ਹੈ। ਬਾਪ ਕਹਿੰਦੇ ਹਨ ਡਰਾਮਾ ਅਨੁਸਾਰ ਜਦੋਂ ਤੁਸੀਂ ਫੁੱਲ ਬਣ ਜਾਵੋਗੇ ਅਤੇ ਜਦੋਂ ਸਮਾਂ ਆ ਜਾਵੇਗਾ ਤਾਂ ਤੁਸੀਂ ਸੰਪੂਰਨ ਬਗੀਚਾ ਬਣ ਜਾਵੋਗੇ। ਬਾਗਵਾਨ ਵੀ ਨਿਰਾਕਾਰ ਨੂੰ ਕਿਹਾ ਜਾਂਦਾ ਹੈ, ਮਾਲੀ ਵੀ ਨਿਰਾਕਾਰ ਨੂੰ ਕਿਹਾ ਜਾਂਦਾ ਹੈ, ਸਾਕਾਰ ਨੂੰ ਨਹੀਂ। ਮਾਲੀ ਵੀ ਆਤਮਾ ਹੈ ਨਾ ਕਿ ਸ਼ਰੀਰ। ਬਾਗਵਾਨ ਵੀ ਆਤਮਾ ਹੈ। ਬਾਪ ਸਮਝਾਉਣਗੇ ਤਾਂ ਜਰੂਰ ਸ਼ਰੀਰ ਦਵਾਰਾ ਨਾ। ਸ਼ਰੀਰ ਦੇ ਨਾਲ ਹੀ ਉਨ੍ਹਾਂਨੂੰ ਬਾਗਵਾਨ ਕਿਹਾ ਜਾਂਦਾ ਹੈ, ਜੋ ਇਸ ਵਿਸ਼ਵ ਨੂੰ ਫੁੱਲਾਂ ਦਾ ਬਗੀਚਾ ਬਣਾਉਂਦੇ ਹਨ। ਬਗੀਚਾ ਸੀ ਜਿੱਥੇ ਇਹ ਦੇਵਤੇ ਰਹਿੰਦੇ ਸਨ। ਉੱਥੇ ਕੋਈ ਦੁੱਖ ਨਹੀਂ ਸੀ। ਇੱਥੇ ਇਸ ਕੰਡਿਆਂ ਦੇ ਜੰਗਲ ਵਿੱਚ ਤੇ ਦੁੱਖ ਹਨ, ਰਾਵਣ ਦਾ ਰਾਜ ਹੈ, ਕੰਡਿਆਂ ਦਾ ਜੰਗਲ ਹੈ। ਫੱਟ ਨਾਲ ਕੋਈ ਫੁੱਲ ਨਹੀਂ ਬਣਦੇ। ਦੇਵਤਿਆਂ ਦੇ ਅੱਗੇ ਜਾਕੇ ਗਾਉਂਦੇ ਵੀ ਹਨ ਕਿ ਅਸੀਂ ਜਨਮ - ਜਨਮਾਂਤ੍ਰ ਦੇ ਪਾਪੀ ਹਾਂ, ਅਜਾਮਿਲ ਹਾਂ। ਅਜਿਹੀ ਪ੍ਰਥਾਨਾਂ ਕਰਦੇ ਹਨ, ਹੁਣ ਆਕੇ ਸਾਨੂੰ ਪੁੰਨਯ ਆਤਮਾ ਬਣਾਓ। ਸਮਝਦੇ ਹਨ ਹਾਲੇ ਅਸੀਂ ਪਾਪ ਆਤਮਾ ਹਾਂ। ਕਿਸੇ ਵਕ਼ਤ ਪੁੰਨਯ ਆਤਮਾ ਸੀ। ਹੁਣ ਇਸ ਵਕ਼ਤ ਇਸ ਦੁਨੀਆਂ ਵਿੱਚ ਪੁੰਨਯ ਆਤਮਾਵਾਂ ਦੇ ਸਿਰਫ ਚਿੱਤਰ ਹਨ। ਰਾਜਧਾਨੀ ਦੇ ਹੈਡਜ਼ ਦੇ ਚਿੱਤਰ ਹਨ ਅਤੇ ਉਨ੍ਹਾਂ ਨੂੰ ਅਜਿਹਾ ਬਣਾਉਣ ਵਾਲਾ ਹੈ ਨਿਰਾਕਾਰ ਸ਼ਿਵ। ਉਨ੍ਹਾਂ ਦਾ ਚਿੱਤਰ ਹੈ, ਬਸ। ਹੋਰ ਕੋਈ ਚਿੱਤਰ ਹੈ ਨਹੀਂ। ਇਸ ਵਿੱਚ ਸ਼ਿਵ ਦਾ ਤਾਂ ਵੱਡਾ ਲਿੰਗ ਬਣਾ ਦਿੰਦੇ ਹਨ। ਕਹਿੰਦੇ ਵੀ ਹਨ ਕਿ ਆਤਮਾ ਸਟਾਰ ਮਿਸਲ ਹੈ, ਤਾਂ ਜਰੂਰ ਬਾਪ ਵੀ ਅਜਿਹਾ ਹੋਵੇਗਾ ਨਾ। ਪਰ ਉਨ੍ਹਾਂ ਦੀ ਪੂਰੀ ਪਹਿਚਾਨ ਨਹੀਂ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਵਿਸ਼ਵ ਵਿੱਚ ਰਾਜ ਸੀ। ਇਨ੍ਹਾਂ ਦੇ ਲਈ ਕਿਧਰੇ ਵੀ ਕੋਈ ਗਲਾਨੀ ਦੀ ਗੱਲ ਨਹੀਂ ਲਿੱਖਦੇ। ਬਾਕੀ ਕ੍ਰਿਸ਼ਨ ਨੂੰ ਕਦੇ ਦਵਾਪਰ ਵਿੱਚ, ਕਦੇ ਕਿਧਰੇ ਲੈ ਜਾਂਦੇ। ਲਕਸ਼ਮੀ - ਨਾਰਾਇਣ ਦੇ ਲਈ ਸਾਰੇ ਕਹਿਣਗੇ ਸਵਰਗ ਦੇ ਮਾਲਿਕ ਸਨ। ਇਹ ਹੈ ਤੁਹਾਡੀ ਏਮ ਅਬਜੈਕਟ। ਰਾਧੇ ਕ੍ਰਿਸ਼ਨ ਕੌਣ ਸਨ - ਮਨੁੱਖ ਵਿਚਾਰੇ ਇੱਕਦਮ ਮੁੰਝੇ ਹੋਏ ਹਨ, ਕੁਝ ਨਹੀਂ ਸਮਝਦੇ। ਜੋ ਬਾਪ ਦਵਾਰਾ ਸਮਝਦੇ ਹਨ, ਉਹ ਸਮਝਾਉਣ ਲਾਇਕ ਵੀ ਬਣਦੇ ਹਨ। ਨਹੀਂ ਤਾਂ ਲਾਇਕ ਬਣ ਨਹੀਂ ਸਕਦੇ। ਦੈਵੀਗੁਣ ਧਾਰਨ ਕਰ ਨਹੀਂ ਸਕਦੇ। ਭਾਵੇਂ ਕਿੰਨਾਂ ਵੀ ਸਮਝਾਓ। ਪਰੰਤੂ ਡਰਾਮੇ ਅਨੁਸਾਰ ਅਜਿਹਾ ਹੋਣਾ ਹੀ ਹੈ। ਤੁਸੀਂ ਹੁਣ ਖੁਦ ਸਮਝਦੇ ਹੋ ਅਸੀਂ ਬੱਚੇ ਬਾਪ ਦੀ ਸ਼੍ਰੀਮਤ ਤੇ ਭਾਰਤ ਦੀ ਰੂਹਾਨੀ ਸਰਵਿਸ ਕਰਦੇ ਹਾਂ ਆਪਣੇ ਹੀ ਤਨ - ਮਨ - ਧਨ ਨਾਲ। ਪ੍ਰਦਰਸ਼ਨੀ ਅਤੇ ਮਿਊਜ਼ੀਅਮ ਆਦਿ ਵਿੱਚ ਪੁੱਛਦੇ ਹਨ ਤੁਸੀਂ ਭਾਰਤ ਦੀ ਕੀ ਸੇਵਾ ਕਰਦੇ ਹੋ? ਤੁਸੀਂ ਜਾਣਦੇ ਹੋ ਅਸੀਂ ਭਾਰਤ ਦੀ ਬਹੁਤ ਵਧੀਆ ਸਰਵਿਸ ਕਰਦੇ ਹਾਂ, ਜੰਗਲ ਤੋਂ ਬਗੀਚਾ ਬਣਾ ਰਹੇ ਹਾਂ। ਸਤਿਯੁਗ ਹੈ ਗਾਰਡਨ। ਇਹ ਹੈ ਕੰਡਿਆਂ ਦਾ ਜੰਗਲ। ਇੱਕ - ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਇਹ ਤਾਂ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਲਕਸ਼ਮੀ - ਨਾਰਾਇਣ ਦਾ ਚਿੱਤਰ ਵੀ ਬਹੁਤ ਵਧੀਆ ਬਣਾਉਣਾ ਚਾਹੀਦਾ ਹੈ। ਮੰਦਿਰਾਂ ਵਿੱਚ ਬਹੁਤ ਖੂਬਸੂਰਤ ਚਿੱਤਰ ਬਣਾਉਂਦੇ ਹਨ। ਕਿਤੇ ਗੋਰਾ, ਕਿਤੇ ਸਾਂਵਰਾਂ ਚਿੱਤਰ ਬਣਾਉਂਦੇ, ਉਸ ਦਾ ਕੀ ਰਾਜ ਹੈ, ਇਹ ਵੀ ਸਮਝਦੇ ਨਹੀਂ। ਤੁਹਾਨੂੰ ਬੱਚਿਆਂ ਨੂੰ ਹੁਣ ਇਹ ਸਾਰਾ ਗਿਆਨ ਹੈ। ਬਾਪ ਕਹਿੰਦੇ ਹਨ ਮੈਂ ਆਕੇ ਸਭਨੂੰ ਮੰਦਿਰ ਲਾਇਕ ਬਣਾਉਂਦਾ ਹਾਂ, ਪਰ ਸਭ ਮੰਦਿਰ ਲਾਇਕ ਨਹੀਂ ਬਣਦੇ ਹਨ। ਪ੍ਰਜਾ ਨੂੰ ਤਾਂ ਮੰਦਿਰ ਲਾਇਕ ਨਹੀਂ ਕਹਾਂਗੇ ਨਾ। ਪ੍ਰਜਾ ਉਨ੍ਹਾਂ ਦੀ ਹੋਵੇਗੀ ਜੋ ਪੁਰਸ਼ਾਰਥ ਕਰ ਬਹੁਤ ਸਰਵਿਸ ਕਰਦੇ ਹਨ।

ਤੁਹਾਨੂੰ ਬੱਚਿਆਂ ਨੂੰ ਰੂਹਾਨੀ ਸੋਸ਼ਲ ਸਰਵਿਸ ਵੀ ਕਰਨੀ ਹੈ, ਇਸ ਸੇਵਾ ਵਿੱਚ ਆਪਣਾ ਜੀਵਨ ਸਫਲ ਕਰਨਾ ਹੈ। ਚਲਣ ਵੀ ਬਹੁਤ ਮਿੱਠੀ ਸੁੰਦਰ ਹੋਣੀ ਚਾਹੀਦੀ, ਜੋ ਹੋਰਾਂ ਨੂੰ ਵੀ ਮਿੱਠੇ -ਪਨ ਨਾਲ ਸਮਝਾ ਸਕੋ। ਖੁਦ ਹੀ ਕੰਡਾ ਹੋਵੇਗਾ ਤਾਂ ਕਿਸੇ ਨੂੰ ਫੁੱਲ ਕਿਵੇਂ ਬਣਾਉਣਗੇ, ਉਨ੍ਹਾਂ ਦਾ ਤੀਰ ਪੂਰਾ ਲੱਗੇਗਾ ਨਹੀਂ। ਬਾਪ ਨੂੰ ਯਾਦ ਨਹੀਂ ਕਰਦੇ ਹੋਣਗੇ ਤਾਂ ਤੀਰ ਕਿਵੇਂ ਲੱਗੇਗਾ। ਆਪਣੇ ਕਲਿਆਣ ਦੇ ਲਈ ਚੰਗੀ ਤਰ੍ਹਾਂ ਪੁਰਸ਼ਾਰਥ ਕਰ ਸਰਵਿਸ ਵਿੱਚ ਲੱਗੇ ਰਹੋ। ਬਾਪ ਵੀ ਸਰਵਿਸ ਤੇ ਹਨ ਨਾ। ਤੁਸੀਂ ਬੱਚੇ ਵੀ ਰਾਤ - ਦਿਨ ਸਰਵਿਸ ਤੇ ਰਹੋ।

ਦੂਜੀ ਗੱਲ, ਸਮਝਾਉਂਦੇ ਹਨ ਸ਼ਿਵ ਜੇਯੰਤੀ ਤੇ ਬਹੁਤ ਬੱਚੇ ਤਾਰਾਂ ਭੇਜ ਦਿੰਦੇ ਹਨ, ਉਸ ਵਿੱਚ ਵੀ ਅਜਿਹੀ ਲਿਖਤ ਲਿਖਣੀ ਚਾਹੀਦੀ ਹੈ ਜੋ ਉਹ ਤਾਰਾਂ ਕਿਸਨੂੰ ਵੀ ਵਿਖਾਉਣ ਤਾਂ ਸਮਝ ਜਾਣ। ਅੱਗੇ ਦੇ ਲਈ ਕੀ ਕਰਨਾ ਹੈ, ਉਸਦਾ ਪੁਰਸ਼ਾਰਥ ਕੀਤਾ ਜਾਂਦਾ ਹੈ। ਸੈਮੀਨਾਰ ਵੀ ਇਸਲਈ ਕਰਦੇ ਹਨ ਕੀ ਕੀ ਸਰਵਿਸ ਕਰੀਏ ਜੋ ਬਹੁਤਿਆਂ ਨੂੰ ਬਾਪ ਦਾ ਪਰਿਚੈ ਮਿਲੇ। ਤਾਰਾਂ ਢੇਰ ਰੱਖੀਆਂ ਹਨ, ਇਨ੍ਹਾਂ ਨਾਲ ਬਹੁਤ ਕੰਮ ਲੈ ਸਕਦੇ ਹੋ। ਐਡਰੈਸ ਪਾਉਂਦੇ ਹਨ ਸ਼ਿਵਬਾਬਾ ਕੇਯਰ ਆਫ ਬ੍ਰਹਮਾ। ਪ੍ਰਜਾਪਿਤਾ ਬ੍ਰਹਮਾ ਵੀ ਹੈ, ਉਹ ਰੂਹਾਨੀ ਪਿਤਾ, ਉਹ ਜਿਸਮਾਨੀ ਪਿਤਾ। ਉਨ੍ਹਾਂ ਤੋਂ ਜਿਸਮਾਨੀ ਰਚਨਾ ਰਚੀ ਜਾਂਦੀ ਹੈ। ਬਾਪ ਹੈ ਮਨੁੱਖ ਸ੍ਰਿਸ਼ਟੀ ਦਾ ਰਚਤਾ। ਕਿਵੇਂ ਰਚਨਾ ਰਚਦੇ ਹਨ, ਇਹ ਦੁਨੀਆਂ ਭਰ ਵਿੱਚ ਕੋਈ ਨਹੀਂ ਜਾਣਦੇ। ਬਾਪ ਬ੍ਰਹਮਾ ਦਵਾਰਾ ਹੁਣ ਰਚਨਾ ਰੱਚ ਰਹੇ ਹਨ। ਬ੍ਰਾਹਮਣ ਹੈ ਚੋਟੀ। ਪਹਿਲਾਂ - ਪਹਿਲਾਂ ਬ੍ਰਾਹਮਣ ਜ਼ਰੂਰ ਚਾਹੀਦੇ ਹਨ। ਵਿਰਾਟ ਰੂਪ ਦੀ ਹੈ ਇਹ ਚੋਟੀ। ਬ੍ਰਾਹਮਣ ਦੇਵਤਾ, ਸ਼ਤਰੀਏ, ਵੈਸ਼, ਸ਼ੂਦ੍ਰ। ਪਹਿਲੇ ਸ਼ੂਦ੍ਰ ਤਾਂ ਨਹੀਂ ਹੋ ਸਕਦੇ। ਬਾਪ ਬ੍ਰਹਮਾ ਦਵਾਰਾ ਬ੍ਰਾਹਮਣ ਰਚਦੇ ਹਨ। ਸ਼ੂਦ੍ਰ ਕਿਵੇਂ ਅਤੇ ਕਿਸ ਦੇ ਦਵਾਰਾ ਰਚਣਗੇ?

ਤੁਸੀਂ ਜਾਣਦੇ ਹੋ ਕਿਵੇਂ ਨਵੀਂ ਰਚਨਾ ਰਚਦੇ ਹਨ, ਇਹ ਅੱਡਾਪਸ਼ਨ ਹੈ ਬਾਪ ਦੀ। ਕਲਪ - ਕਲਪ ਬਾਪ ਆਕੇ ਸ਼ੂਦ੍ਰ ਤੋਂ ਬ੍ਰਾਹਮਣ ਬਣਾਉਂਦੇ ਹਨ ਫਿਰ ਬ੍ਰਾਹਮਣ ਤੋਂ ਦੇਵਤਾ ਬਣਾਉਂਦੇ ਹਨ। ਬ੍ਰਾਹਮਣਾਂ ਦੀ ਸਰਵਿਸ ਬਹੁਤ ਉੱਚੀ ਹੈ। ਉਹ ਬ੍ਰਾਹਮਣ ਲੋਕੀ ਖੁਦ ਹੀ ਪਵਿੱਤਰ ਨਹੀਂ ਹਨ ਤਾਂ ਦੂਜਿਆਂ ਨੂੰ ਪਵਿੱਤਰ ਕਿਵੇਂ ਬਣਾਉਣਗੇ। ਕੋਈ ਵੀ ਬ੍ਰਾਹਮਣ ਸੰਨਿਆਸੀ ਨੂੰ ਰਾਖੀ ਕਦੇ ਨਹੀਂ ਬੰਨਣਗੇ। ਉਹ ਕਹਿਣਗੇ ਅਸੀਂ ਤਾਂ ਹੈ ਹੀ ਪਵਿੱਤਰ। ਤੁਸੀਂ ਆਪਣਾ ਮੂੰਹ ਵੇਖੋ। ਤੁਸੀਂ ਬੱਚੇ ਵੀ ਕਿਸੇ ਤੋਂ ਰਾਖੀ ਨਹੀਂ ਬੰਨ੍ਹਵਾ ਸਕਦੇ। ਦੁਨੀਆਂ ਵਿੱਚ ਤੇ ਸਭ ਇੱਕ - ਦੂਜੇ ਨੂੰ ਬੰਨਦੇ ਹਨ। ਭੈਣ - ਭਾਈ ਨੂੰ ਬੰਨ੍ਹਦੀ ਹੈ, ਇਹ ਰਿਵਾਜ਼ ਹੁਣੇ ਨਿਕਲਿਆ ਹੈ। ਹੁਣ ਤੁਸੀਂ ਸ਼ੂਦ੍ਰ ਤੋਂ ਬ੍ਰਾਹਮਣ ਬਣਨ ਦੇ ਲਈ ਪੁਰਸ਼ਾਰਥ ਕਰਦੇ ਹੋ। ਸਮਝਾਉਣਾ ਪੈਂਦਾ ਹੈ। ਮੇਲ -ਫੀਮੇਲ ਦੋਵੇਂ ਪਵਿੱਤਰਤਾ ਦੀ ਪ੍ਰੀਤਿੱਗਿਆ ਕਰਦੇ ਹਨ, ਦੋਵੇਂ ਦੱਸ ਸਕਦੇ ਹਨ ਕਿ ਅਸੀਂ ਕਿਵੇਂ ਬਾਪ ਦੀ ਸ਼੍ਰੀਮਤ ਨਾਲ ਪਵਿੱਤਰ ਰਹਿੰਦੇ ਹਾਂ। ਅੰਤ ਤੱਕ ਇਸ ਕਾਮ ਵਿਕਾਰ ਤੇ ਜਿੱਤ ਰਹੇ ਤਾਂ ਪਵਿੱਤਰ ਜਗਤ ਦਾ ਮਾਲਿਕ ਬਣੋਗੇ। ਪਵਿੱਤਰ ਦੁਨੀਆਂ ਸਤਿਯੁਗ ਨੂੰ ਕਿਹਾ ਜਾਂਦਾ ਹੈ, ਉਹ ਹੁਣ ਸਥਾਪਨ ਹੋ ਰਹੀ ਹੈ। ਤੁਸੀਂ ਸਭ ਪਵਿੱਤਰ ਹੋ। ਵਿਕਾਰ ਵਿੱਚ ਡਿੱਗਣ ਵਾਲੇ ਨੂੰ ਰਾਖੀ ਬੰਨ ਸਕਦੇ ਹੋ। ਪ੍ਰੀਤਿੱਗਿਆ ਕਰਕੇ ਫਿਰ ਪਤਿਤ ਬਣੇ ਤਾਂ ਕਹਾਂਗੇ ਤੁਸੀਂ ਰਾਖੀ ਬੰਨਵਾਉਣ ਆਏ ਸੀ ਫਿਰ ਕੀ ਹੋਇਆ? ਕਹਿਣਗੇ ਮਾਇਆ ਤੋਂ ਹਾਰ ਖਾ ਲਈ, ਇਹ ਹੈ ਯੁੱਧ ਦਾ ਮੈਦਾਨ। ਵਿਕਾਰ ਵੱਡਾ ਦੁਸ਼ਮਣ ਹੈ। ਇਸ ਤੇ ਜਿੱਤ ਪਾਉਣ ਨਾਲ ਹੀ ਜਗਤਜੀਤ ਮਤਲਬ ਰਾਜਾ - ਰਾਣੀ ਬਣਨਾ ਹੈ, ਪ੍ਰਜਾ ਨੂੰ ਜਗਤਜੀਤ ਨਹੀਂ ਕਹਾਂਗੇ। ਮਿਹਨਤ ਤੇ ਰਾਜਾ - ਰਾਣੀ ਕਰਦੇ ਹਨ ਨਾ। ਕਹਿੰਦੇ ਵੀ ਹਨ ਅਸੀਂ ਤੇ ਲਕਸ਼ਮੀ ਨਾਰਾਇਣ ਬਣਾਂਗੇ। ਉਹ ਫਿਰ ਸੀਤਾ - ਰਾਮ ਵੀ ਬਣਨਗੇ। ਲਕਸ਼ਮੀ - ਨਾਰਾਇਣ ਦੇ ਬਾਦ ਉਨ੍ਹਾਂ ਦੇ ਤਖ਼ਤ ਤੇ ਜਿੱਤ, ਉਨ੍ਹਾਂ ਦੇ ਬੱਚੇ ਦੀ ਹੁੰਦੀ ਹੈ। ਉਹ ਲਕਸ਼ਮੀ - ਨਾਰਾਇਣ ਫਿਰ ਦੂਸਰੇ ਜਨਮ ਵਿੱਚ ਹੇਠਾਂ ਚਲੇ ਜਾਣਗੇ। ਵੱਖ - ਵੱਖ ਰੂਪ ਨਾਲ ਬੱਚੇ ਨੂੰ ਗੱਦੀ ਮਿਲਦੀ ਹੈ ਤਾਂ ਉੱਚ ਨੰਬਰ ਗਿਣਿਆ ਜਾਵੇਗਾ। ਪੁਨਰਜਨਮ ਤਾਂ ਲੈਂਦੇ ਹਨ ਨਾ। ਬੱਚਾ ਤਖ਼ਤ ਤੇ ਬੈਠੇਗਾ ਤਾਂ ਉਹ ਸੈਕਿੰਡ ਗ੍ਰੇਡ ਹੋ ਜਾਵੇਗਾ। ਉੱਪਰ ਵਾਲਾ ਹੇਠਾਂ, ਹੇਠਾਂ ਵਾਲਾ ਉੱਪਰ ਹੋ ਜਾਵੇਗਾ। ਤਾਂ ਹੁਣ ਬੱਚਿਆਂ ਨੇ ਅਜਿਹਾ ਉੱਚ ਬਣਨਾ ਹੈ ਤਾਂ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ। ਪਵਿੱਤਰ ਹੋਣਾ ਵੀ ਬਹੁਤ ਜਰੂਰੀ ਹੈ। ਬਾਪ ਕਹਿੰਦੇ ਹਨ ਮੈਂ ਪਵਿੱਤਰ ਦੁਨੀਆਂ ਬਣਾਉਂਦਾ ਹਾਂ। ਚੰਗਾ ਪੁਰਸ਼ਾਰਥ ਘੱਟ ਕਰਦੇ ਹਨ, ਪਵਿੱਤਰ ਤਾਂ ਸਾਰੀ ਦੁਨੀਆਂ ਬਣ ਜਾਂਦੀ ਹੈ। ਤੁਹਾਡੇ ਲਈ ਸਵਰਗ ਦੀ ਸਥਾਪਨਾ ਕਰਦੇ ਹਾਂ। ਇਹ ਡਰਾਮਾ ਅਨੁਸਾਰ ਹੋਣਾ ਹੀ ਹੈ, ਇਹ ਖੇਡ ਬਣਿਆ ਹੋਇਆ ਹੈ। ਤੁਸੀਂ ਪਵਿੱਤਰ ਹੋ ਜਾਂਦੇ ਹੋ ਤਾਂ ਫਿਰ ਵਿਨਾਸ਼ ਸ਼ੁਰੂ ਹੋ ਜਾਂਦਾ ਹੈ। ਸਤਿਯੁਗ ਦੀ ਸਥਾਪਨਾ ਹੋ ਜਾਂਦੀ ਹੈ। ਡਰਾਮੇ ਨੂੰ ਤਾਂ ਤੁਸੀਂ ਸਮਝ ਸਕਦੇ ਹੋ। ਸਤਿਯੁਗ ਵਿੱਚ ਸੀ ਦੇਵਤਿਆਂ ਦਾ ਰਾਜ। ਹੁਣ ਨਹੀਂ ਹੈ ਫਿਰ ਹੋਣਾ ਹੈ।

ਤੁਸੀਂ ਹੋ ਰੂਹਾਨੀ ਮਿਲਟਰੀ। ਤੁਸੀਂ ਵਿਕਾਰਾਂ ਤੇ ਜਿੱਤ ਪਾਉਣ ਨਾਲ ਜਗਤਜੀਤ ਬਣਨ ਵਾਲੇ ਹੋ। ਜਨਮ - ਜਨਮਾਂਤ੍ਰ ਦੇ ਪਾਪ ਕੱਟਣ ਲਈ ਬਾਬਾ ਯੁਕਤੀਆਂ ਦੱਸਦੇ ਹਨ। ਬਾਪ ਇੱਕ ਹੀ ਵਾਰੀ ਆਕੇ ਯੁਕਤੀ ਦੱਸਦੇ ਹਨ। ਜਦੋਂ ਤੱਕ ਰਾਜਧਾਨੀ ਸਥਾਪਨ ਨਾ ਹੋ ਜਾਵੇ ਉਦੋਂ ਤੱਕ ਵਿਨਾਸ਼ ਨਹੀਂ ਹੋਵੇਗਾ। ਤੁਸੀਂ ਬਹੁਤ ਗੁਪਤ ਵਾਰੀਅਰਸ ਹੋ। ਸਤਿਯੁਗ ਹੋਣਾ ਹੀ ਹੈ ਕਲਯੁਗ ਦੇ ਬਾਦ। ਫਿਰ ਸਤਿਯੁਗ ਵਿੱਚ ਕਦੇ ਲੜ੍ਹਾਈ ਹੁੰਦੀ ਨਹੀਂ। ਤੁਸੀਂ ਬੱਚੇ ਜਾਣਦੇ ਹੋ ਸਭ ਆਤਮਾਵਾਂ ਜੋ ਵੀ ਪਾਰ੍ਟ ਵਜਾਉਂਦੀਆਂ ਹਨ, ਉਹ ਸਭ ਨੂੰਧਾ ਹੋਇਆ ਹੈ। ਜਿਵੇਂ ਕਠਪੁਤਲੀਆਂ ਹੁੰਦੀਆਂ ਹਨ ਨਾ, ਇਵੇਂ ਨੱਚਦੀਆਂ ਰਹਿੰਦੀਆਂ ਹਨ। ਇਹ ਵੀ ਡਰਾਮਾ ਹੈ, ਹਰ ਇੱਕ ਦਾ ਇਸ ਡਰਾਮੇ ਵਿੱਚ ਪਾਰ੍ਟ ਹੈ। ਪਾਰ੍ਟ ਵਜਾਉਂਦੇ - ਵਜਾਉਂਦੇ ਤੁਸੀਂ ਤਮੋਪ੍ਰਧਾਨ ਬਣੇ ਹੋ। ਫਿਰ ਹੁਣ ਉੱਪਰ ਜਾਂਦੇ ਹੋ, ਸਤੋਪ੍ਰਧਾਨ ਬਣਦੇ ਹੋ। ਨਾਲੇਜ਼ ਤੇ ਸੈਕਿੰਡ ਦੀ ਹੈ। ਸਤੋਪ੍ਰਧਾਨ ਬਣਦੇ ਹਨ ਫਿਰ ਡਿੱਗਦੇ - ਡਿੱਗਦੇ ਤਮੋਪ੍ਰਧਾਨ ਬਣਦੇ ਹੋ। ਫਿਰ ਬਾਪ ਉੱਪਰ ਲੈ ਜਾਂਦੇ ਹਨ। ਅਸਲ ਵਿੱਚ ਉਹ ਮਛਲੀਆਂ ਤਾਰ ਤੇ ਲਟਕਦੀਆਂ ਹਨ, ਇਸ ਤਾਰ ਵਿੱਚ ਮਨੁੱਖਾਂ ਨੂੰ ਪਾਉਣਾ ਚਾਹੀਦਾ ਹੈ। ਇਵੇਂ ਉਤਰਦੀ ਕਲਾ ਫਿਰ ਚੜ੍ਹਦੀ ਕਲਾ ਹੁੰਦੀ ਹੈ। ਤੁਸੀਂ ਵੀ ਇਵੇਂ ਚੜ੍ਹਦੇ ਹੋ ਫਿਰ ਉਤਰਦੇ - ਉਤਰਦੇ ਹੇਠਾਂ ਆ ਜਾਂਦੇ ਹੋ। 5 ਹਜ਼ਾਰ ਵਰ੍ਹੇ ਲੱਗਦੇ ਹਨ ਉੱਪਰ ਜਾਕੇ ਫਿਰ ਉਤਰਨ ਵਿੱਚ। ਇਹ 84 ਦਾ ਚੱਕਰ ਤੁਹਾਡੀ ਬੁੱਧੀ ਵਿੱਚ ਹੈ। ਉਤਰਦੀ ਕਲਾ ਅਤੇ ਚੜ੍ਹਦੀ ਕਲਾ ਦਾ ਰਾਜ ਬਾਪ ਨੇ ਸਮਝਾਇਆ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਜਾਣਦੇ ਹਨ ਅਤੇ ਫਿਰ ਪੁਰਸ਼ਾਰਥ ਕਰਦੇ ਹਨ, ਜੋ ਬਾਪ ਨੂੰ ਯਾਦ ਕਰਦੇ ਹਨ ਉਹ ਜਲਦੀ ਉੱਪਰ ਚਲੇ ਜਾਂਦੇ ਹਨ। ਇਹ ਪ੍ਰਵ੍ਰਿਤੀ ਮਾਰਗ ਹੈ। ਜਿਵੇਂ ਜੋੜੀ ਨੂੰ ਦੌੜਾਉਂਦੇ ਹਨ ਤਾਂ ਜੋੜੀ ਦਾ ਇੱਕ - ਇੱਕ ਪੈਰ ਬੰਨਦੇ ਹਨ ਫਿਰ ਦੌੜਾਉਂਦੇ ਹਨ। ਇਹ ਵੀ ਤੁਹਾਡੀ ਦੌੜ੍ਹੀ ਹੈ ਨਾ। ਕਿਸੇ ਦੀ ਪ੍ਰੈਕਟਿਸ ਨਹੀਂ ਹੁੰਦੀ ਹੈ ਤਾਂ ਡਿੱਗ ਪੈਂਦੇ ਹਨ, ਇਸ ਵਿੱਚ ਵੀ ਅਜਿਹਾ ਹੁੰਦਾ ਹੈ। ਇੱਕ ਅੱਗੇ ਵਧਦਾ ਹੈ, ਤਾਂ ਦੂਸਰਾ ਰੋਕ ਲੈਂਦਾ ਹੈ, ਕਦੇ ਦੋਵੇਂ ਡਿੱਗ ਪੈਂਦੇ ਹਨ। ਬਾਬਾ ਵੰਡਰ ਖਾਂਦੇ ਹਨ - ਬੁੱਢਿਆਂ ਨੂੰ ਵੀ ਕਾਮ ਦੀ ਅੱਗ ਲਗਦੀ ਹੈ ਤਾਂ ਉਹ ਵੀ ਡਿੱਗ ਪੈਂਦੇ ਹਨ। ਇਵੇਂ ਥੋੜ੍ਹੀ ਨਾ ਉਸਨੇ ਡਿਗਾਇਆ। ਡਿੱਗਣਾ, ਨਾ ਡਿੱਗਣਾ ਆਪਣੇ ਹੱਥ ਵਿੱਚ ਹੈ। ਕੋਈ ਧੱਕਾ ਥੋੜ੍ਹੀ ਨਾ ਦਿੰਦੇ ਹਨ, ਅਸੀਂ ਡਿੱਗੇ ਕਿਉਂ? ਕੁਝ ਵੀ ਹੋ ਜਾਵੇ ਅਸੀਂ ਡਿੱਗਾਂਗੇ ਨਹੀਂ। ਡਿੱਗੇ ਤਾਂ ਖਾਨਾ ਖਰਾਬ, ਜੋਰ ਨਾਲ ਥੱਪੜ ਲੱਗਦਾ ਹੈ। ਫਿਰ ਪਛਤਾਉਂਦੇ ਵੀ ਹਨ, ਹੱਡੀ - ਹੱਡੀ ਟੁੱਟ ਜਾਂਦੀ ਹੈ। ਬਹੁਤ ਸੱਟ ਲੱਗਦੀ ਹੈ। ਬਾਬਾ ਵੱਖ - ਵੱਖ ਤਰ੍ਹਾਂ ਨਾਲ ਸਮਝਾਉਂਦੇ ਰਹਿੰਦੇ ਹਨ।

ਇਹ ਵੀ ਸਮਝਾਇਆ ਸ਼ਿਵ ਜੇਯੰਤੀ ਤੇ ਤਾਰਾਂ ਅਜਿਹੀਆਂ ਆਉਣੀਆਂ ਚਾਹੀਦੀਆਂ ਹਨ ਜੋ ਮਨੁੱਖ ਪੜ੍ਹਨ ਨਾਲ ਸਮਝ ਜਾਣ। ਵਿਚਾਰ ਸਾਗਰ ਮੰਥਨ ਕਰਨ ਦੇ ਲਈ ਬਾਬਾ ਸਮਾਂ ਦਿੰਦੇ ਹਨ। ਕੋਈ ਵੇਖੇ ਤਾਂ ਵੰਡਰ ਖਾਏ। ਕਿਨਿਆਂ ਚਿੱਠੀਆਂ ਆਉਂਦੀਆਂ ਹਨ, ਸਭ ਲਿਖਦੇ ਹਨ ਬਾਪਦਾਦਾ। ਤੁਸੀਂ ਸਮਝਾ ਵੀ ਸਕਦੇ ਹੋ ਸ਼ਿਵਬਾਬਾ ਨੂੰ ਬਾਪ, ਬ੍ਰਹਮਾ ਨੂੰ ਦਾਦਾ ਕਹਿੰਦੇ ਹਨ। ਇੱਕ ਨੂੰ ਕਦੇ ਕੋਈ ਬਾਪਦਾਦਾ ਕਹਿੰਦੇ ਹਨ ਕੀ? ਇਹ ਤਾਂ ਵੰਡਰਫੁਲ ਗੱਲ ਹੈ, ਇਸ ਵਿੱਚ ਸੱਚਾ - ਸੱਚਾ ਗਿਆਨ ਹੈ। ਪਰੰਤੂ ਯਾਦ ਵਿੱਚ ਰਹਿਣ ਤਾਂ ਕਿਸੇ ਨੂੰ ਤੀਰ ਵੀ ਲੱਗੇ। ਘੜੀ - ਘੜੀ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ। ਬਾਪ ਕਹਿੰਦੇ ਹਨ ਆਤਮ - ਅਭਿਮਾਨੀ ਬਣੋ। ਆਤਮਾ ਹੀ ਸ਼ਰੀਰ ਧਾਰਨ ਕਰ ਪਾਰ੍ਟ ਵਜਾਉਂਦੀ ਹੈ। ਕੋਈ ਮਰਦਾ ਹੈ ਤਾਂ ਵੀ ਕੋਈ ਖ਼ਿਆਲ ਨਹੀਂ। ਆਤਮਾ ਵਿੱਚ ਜਿਸ ਪਾਰ੍ਟ ਦੀ ਨੂੰਧ ਹੈ ਉਸਨੂੰ ਅਸੀਂ ਸਾਖਸ਼ੀ ਹੋ ਵੇਖਦੇ ਹਾਂ। ਉਸਨੂੰ ਇੱਕ ਸ਼ਰੀਰ ਛੱਡ ਦੂੱਜੇ ਲੈਕੇ ਪਾਰ੍ਟ ਵਜਾਉਣਾ ਹੈ। ਇਸ ਵਿੱਚ ਅਸੀਂ ਕਰ ਹੀ ਕੀ ਸਕਦੇ ਹਾਂ? ਇਹ ਗਿਆਨ ਵੀ ਤੁਹਾਡੀ ਬੁੱਧੀ ਵਿੱਚ ਹੈ। ਉਹ ਵੀ ਨੰਬਰਵਾਰ। ਕਈਆਂ ਦੀ ਬੁੱਧੀ ਵਿੱਚ ਤੇ ਉਤਰਦਾ ਹੀ ਨਹੀਂ ਇਸਲਈ ਕਿਸੇ ਨੂੰ ਸਮਝਾ ਨਹੀਂ ਸਕਦੇ। ਆਤਮਾ ਬਿਲਕੁਲ ਹੀ ਗਰਮ ਤਵਾ, ਤਮੋਪ੍ਰਧਾਨ ਪਤਿਤ ਹੈ। ਉਸ ਤੇ ਗਿਆਨ ਅੰਮ੍ਰਿਤ ਪਾਇਆ ਜਾਂਦਾ ਹੈ ਤਾਂ ਠਹਿਰਦਾ ਨਹੀਂ। ਜਿਸਨੇ ਬਹੁਤ ਭਗਤੀ ਕੀਤੀ ਹੈ, ਉਸਨੂੰ ਹੀ ਤੀਰ ਲੱਗੇਗਾ, ਝੱਟ ਧਾਰਨਾ ਹੋਵੇਗੀ। ਹਿਸਾਬ ਹੀ ਵੰਡਰਫੁਲ ਹੈ - ਪਹਿਲੇ ਨੰਬਰ ਵਿੱਚ ਪਾਵਨ, ਉਹ ਹੀ ਫਿਰ ਪਤਿਤ ਬਣਦੇ ਹਨ। ਇਹ ਵੀ ਕਿੰਨੀਆਂ ਸਮਝਣ ਦੀਆਂ ਗੱਲਾਂ ਹੁੰਦੀਆਂ ਹਨ। ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਪੜ੍ਹਾਈ ਨੂੰ ਛੱਡ ਦਿੰਦੇ ਹਨ। ਜੇਕਰ ਛੋਟੇਪਨ ਤੋਂ ਹੀ ਨਾਲੇਜ ਵਿੱਚ ਲੱਗ ਜਾਣ ਤਾਂ ਧਾਰਨਾ ਹੁੰਦੀ ਜਾਵੇਗੀ। ਸਮਝਣਗੇ ਇਸਨੇ ਬਹੁਤ ਭਗਤੀ ਕੀਤੀ ਹੋਈ ਹੈ, ਬਹੁਤ ਹੁਸ਼ਿਆਰ ਹੋ ਜਾਣ, ਕਿਉਂਕਿ ਆਰਗੰਜ ਵੱਡੇ ਹੋਣ ਕਾਰਨ ਫਿਰ ਸਮਝ ਵੀ ਜਿਆਦਾ ਆਉਂਦੀ ਹੈ। ਜਿਸਮਾਨੀ, ਰੂਹਾਨੀ ਦੋਵੇਂ ਪਾਸੇ ਅਟੈਂਸ਼ਨ ਦੇਣ ਨਾਲ ਫਿਰ ਉਹ ਅਸਰ ਨਿਕਲ ਜਾਂਦਾ ਹੈ। ਇਹ ਹੈ ਈਸ਼ਵਰੀਏ ਪੜ੍ਹਾਈ। ਫ਼ਰਕ ਹੈ ਨਾ। ਪ੍ਰੰਤੂ ਜਦੋਂ ਉਹ ਲਗਨ ਵੀ ਲੱਗੇ ਨਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
 

ਧਾਰਨਾ ਲਈ ਮੁੱਖ ਸਾਰ:-
1. ਰੂਹਾਨੀ ਮਿਲਟਰੀ ਬਣ 5 ਵਿਕਾਰਾਂ ਤੇ ਜਿੱਤ ਪਾਉਣੀ ਹੈ, ਪਵਿੱਤਰ ਜਰੂਰ ਬਣਨਾ ਹੈ। ਸ਼੍ਰੀਮਤ ਤੇ ਭਾਰਤ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ।

2. ਇਸ ਬੇਹੱਦ ਨਾਟਕ ਵਿੱਚ ਹਰ ਪਾਰ੍ਟ ਆਤਮ - ਅਭਿਮਾਨੀ ਹੋਕੇ ਵਜਾਉਣਾ ਹੈ, ਕਦੀ ਵੀ ਦੇਹ - ਅਭਿਮਾਨ ਵਿੱਚ ਨਹੀਂ ਆਉਣਾ ਹੈ। ਸਾਕਸ਼ੀ ਹੋਕੇ ਹਰ ਇੱਕ ਐਕਟਰ ਦਾ ਪਾਰ੍ਟ ਵੇਖਣਾ ਹੈ।

ਵਰਦਾਨ:-
ਸ੍ਵਮਾਨ ਦੁਆਰਾ ਅਭਿਮਾਨ ਨੂੰ ਸਮਾਪਤ ਕਰਨ ਵਾਲੇ ਹਮੇਸ਼ਾ ਨਿਰਮਾਣ ਭਵ:

ਜੋ ਬੱਚੇ ਸ੍ਵਮਾਨ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਕਦੀ ਵੀ ਅਭਿਮਾਨ ਨਹੀਂ ਆ ਸਕਦਾ, ਉਹ ਹਮੇਸ਼ਾ ਨਿਰਮਾਣ ਹੁੰਦੇ ਹਨ। ਜਿੰਨਾ ਵੱਡਾ ਸ੍ਵਮਾਨ ਉਨ੍ਹਾਂ ਹੀ ਹਾਂ ਜੀ ਵਿਚ ਨਿਰਮਾਣ। ਛੋਟੇ ਵੱਡੇ, ਗਿਆਨੀ - ਅਗਿਆਨੀ, ਮਾਇਆਜੀਤ ਜਾਂ ਮਾਯਾਵਸ਼, ਗੁਣਵਾਨ ਹੋਣ ਜਾਂ ਕੋਈ ਇੱਕ ਦੋ ਅਵਗੁਣਵਾਨ ਵੀ ਹੋਵੇ ਅਰਥਾਤ ਗੁਣਵਾਨ ਬਣਨ ਦਾ ਪੁਰਸ਼ਾਰਥੀ ਹੋ ਪਰ ਸ੍ਵਮਾਨ ਵਾਲੇ ਸਾਰਿਆਂ ਨੂੰ ਮਾਨ ਦੇਣ ਵਾਲੇ ਦਾਤਾ ਹੁੰਦੇ ਹਨ ਅਰਥਾਤ ਆਪ ਸੰਪੰਨ ਹੋਣ ਦੇ ਕਾਰਨ ਹਮੇਸ਼ਾ ਰਹਿਮਦਿਲ ਹੁੰਦੇ ਹਨ ।

ਸਲੋਗਨ:-
ਸਨੇਹ ਹੀ ਸਹਿਜ ਯਾਦ ਦਾ ਸਾਧਨ ਹੈ ਇਸਲਈ ਹਮੇਸ਼ਾ ਸਨੇਹੀ ਰਹਿਣਾ ਅਤੇ ਸਨੇਹੀ ਬਣਾਉਣਾ।