04.10.20     Avyakt Bapdada     Punjabi Murli     29.03.86    Om Shanti     Madhuban
 


"ਡਬਲ ਵਿਦੇਸ਼ੀ ਬੱਚਿਆਂ ਨਾਲ ਬਾਬਾ ਦੀ ਰੂਹ ਰੂਹਾਨ"


ਅੱਜ ਬਾਪਦਾਦਾ ਚਾਰੋਂ ਤਰਫ਼ ਦੇ ਡਬਲ ਵਿਦੇਸ਼ੀ ਬੱਚਿਆਂ ਨੂੰ ਵਤਨ ਵਿੱਚ ਇਮਰਜ ਕਰ ਸਾਰੇ ਬੱਚਿਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਵੇਖ ਰਹੇ ਸਨ ਕਿਉਂਕਿ ਸਾਰੇ ਬੱਚੇ ਵਿਸ਼ੇਸ਼ ਆਤਮਾਵਾਂ ਹਨ ਤਾਂ ਹੀ ਬਾਪ ਦੇ ਬਣੇ ਹਨ ਮਤਲਬ ਸ੍ਰੇਸ਼ਠ ਭਾਗਿਆਵਾਨ ਬਣੇ ਹਨ। ਵਿਸ਼ੇਸ਼ ਸਭ ਹਨ ਪਰ ਫਿਰ ਵੀ ਨੰਬਰਵਾਰ ਤੇ ਕਹਾਂਗੇ। ਤਾਂ ਅੱਜ ਬਾਪਦਾਦਾ ਡਬਲ ਵਿਦੇਸ਼ੀ ਬੱਚਿਆਂ ਨੂੰ ਵਿਸ਼ੇਸ਼ ਰੂਪ ਨਾਲ ਵੇਖ ਰਹੇ ਸਨ। ਥੋੜ੍ਹੇ ਵਕ਼ਤ ਵਿੱਚ ਚਾਰੋਂ ਤਰਫ ਦੇ ਰੀਤੀ - ਰਸਮ ਜਾਂ ਮਾਨਿਅਤਾ ਹੁੰਦੇ ਹੋਏ ਵੀ ਇੱਕ ਮਾਨਿਅਤਾ ਦੇ ਇੱਕ ਮੱਤ ਵਾਲੇ ਬਣ ਗਏ ਹਨ। ਬਾਪਦਾਦਾ ਵਿਸ਼ੇਸ਼ ਦੋ ਵਿਸ਼ੇਸ਼ਤਾਵਾਂ ਮੈਜੋਰਿਟੀ ਵਿੱਚ ਵੇਖ ਰਹੇ ਸਨ। ਇੱਕ ਤਾਂ ਸਨੇਹ ਦੇ ਸੰਬੰਧ ਵਿੱਚ ਬਹੁਤ ਜਲਦੀ ਬੰਨ ਗਏ ਹਨ। ਸਨੇਹ ਦੇ ਸੰਬੰਧ ਵਿੱਚ ਈਸ਼ਵਰੀਏ ਪਰਿਵਾਰ ਦਾ ਬਣਨ ਵਿੱਚ, ਬਾਪ ਦਾ ਬਣਨ ਵਿਚ ਚੰਗਾ ਸਹਿਯੋਗ ਦਿੱਤਾ ਹੈ। ਤਾਂ ਇੱਕ ਸਨੇਹ ਵਿੱਚ ਆਉਣ ਦੀ ਵਿਸ਼ੇਸ਼ਤਾ, ਦੂਸਰਾ ਸਨੇਹ ਦੇ ਕਾਰਨ ਪਰਿਵਰਤਨ - ਸ਼ਕਤੀ ਸਹਿਜ ਪ੍ਰੈਕਟੀਕਲ ਵਿੱਚ ਲਾਇਆ। ਆਪਣਾ ਪਰਿਵਰਤਨ ਅਤੇ ਨਾਲ - ਨਾਲ ਹਮਜਿਨਸ ਦੇ ਪ੍ਰੀਵਰਤਨ ਵਿੱਚ ਚੰਗੀ ਲਗਨ ਨਾਲ ਅੱਗੇ ਵਧ ਰਹੇ ਹਨ। ਤਾਂ ਸਨੇਹ ਦੀ ਸ਼ਕਤੀ ਅਤੇ ਪ੍ਰੀਵਰਤਨ ਕਰਨ ਦੀ ਸ਼ਕਤੀ ਇੰਨਾਂ ਦੋਵਾਂ ਵਿਸ਼ੇਸ਼ਤਾਵਾਂ ਨੂੰ ਹਿਮੰਤ ਨਾਲ ਧਾਰਨ ਕਰ ਚੰਗਾ ਹੀ ਸਬੂਤ ਵਿਖਾ ਰਹੇ ਹਨ।

ਅੱਜ ਵਤਨ ਵਿੱਚ ਬਾਪਦਾਦਾ ਆਪਸ ਵਿੱਚ ਬੱਚਿਆਂ ਦੀ ਵਿਸ਼ੇਸ਼ਤਾ ਤੇ ਰੂਹ - ਰੂਹਾਨ ਕਰ ਰਹੇ ਸਨ। ਹੁਣ ਇਸ ਵਰ੍ਹੇ ਦੇ ਅਵਿਅਕਤ ਦਾ ਵਿਅਕਤ ਵਿੱਚ ਮਿਲਣ ਦਾ ਸੀਜਨ ਕਹੋ ਜਾਂ ਮਿਲਣ ਮੇਲਾ ਕਹੋ ਖ਼ਤਮ ਹੋ ਰਿਹਾ ਹੈ, ਤਾਂ ਬਾਪਦਾਦਾ ਸਭ ਦਾ ਰਿਜ਼ਲਟ ਵੇਖ ਰਹੇ ਸਨ। ਉਵੇਂ ਤਾਂ ਅਵਿਅਕਤ ਰੂਪ ਨਾਲ ਅਵਿਅਕਤ ਸਥਿਤੀ ਨਾਲ ਸਦਾ ਦਾ ਮਿਲਣ ਹੈ ਹੀ ਅਤੇ ਸਦਾ ਰਹੇਗਾ। ਲੇਕਿਨ ਸਾਕਾਰ ਰੂਪ ਦਵਾਰਾ ਮਿਲਣ ਦਾ ਸਮਾਂ ਨਿਸ਼ਚਿਤ ਕਰਨਾ ਪੈਂਦਾ ਹੈ ਅਤੇ ਇਸ ਵਿੱਚ ਸਮੇਂ ਦੀ ਹੱਦ ਰੱਖਣੀ ਪੈਂਦੀ ਹੈ। ਅਵਿਅਕਤ ਰੂਪ ਦੇ ਮਿਲਣ ਵਿੱਚ ਸਮੇਂ ਦੀ ਹੱਦ ਨਹੀਂ ਹੈ, ਜੋ ਜਿਨਾਂ ਚਾਹੁਣ ਮਿਲਣ ਮਨਾ ਸਕਦੇ ਹਨ। ਅਵਿਅਕਤ ਸ਼ਕਤੀ ਦੀ ਅਨੁਭੂਤੀ ਕਰ ਆਪਣੇ ਨੂੰ ਸੇਵਾ ਨੂੰ ਸਦਾ ਅੱਗੇ ਵੱਧਾ ਸਕਦੇ ਹਨ। ਫਿਰ ਵੀ ਨਿਸ਼ਚਿਤ ਸਮੇਂ ਦੇ ਪ੍ਰਮਾਣ ਇਸ ਵਰ੍ਹੇ ਦੀ ਇਹ ਸੀਜਨ ਖਤਮ ਹੋ ਰਹੀ ਹੈ। ਪਰ ਖ਼ਤਮ ਨਹੀਂ ਹੈ ਸੰਪੰਨ ਬਣ ਰਹੇ ਹਨ। ਮਿਲਣਾ ਮਤਲਬ ਸਮਾਨ ਬਣਨਾ। ਸਮਾਨ ਬਣੇ ਨਾ। ਤਾਂ ਸਮਾਪਤੀ ਨਹੀਂ ਹੈ, ਭਾਵੇਂ ਸੀਜਨ ਦਾ ਸਮਾਂ ਤਾਂ ਖ਼ਤਮ ਹੋ ਰਿਹਾ ਹੈ। ਲੇਕਿਨ ਆਪ ਸਮਾਨ ਅਤੇ ਸੰਪੰਨ ਬਣ ਗਏ ਇਸਲਈ ਬਾਪਦਾਦਾ ਚਾਰੋਂ ਤਰਫ਼ ਦੇ ਡਬਲ ਵਿਦੇਸ਼ੀ ਬੱਚਿਆਂ ਨੂੰ ਵਤਨ ਵਿੱਚ ਵੇਖ ਖੁਸ਼ ਹੋ ਰਹੇ ਸਨ ਕਿਉਂਕਿ ਸਾਕਾਰ ਵਿੱਚ ਤਾਂ ਕੋਈ ਆ ਸਕਦਾ, ਕੋਈ ਨਹੀਂ ਵੀ ਆ ਸਕਦਾ, ਇਸਲਈ ਆਪਣਾ ਚਿੱਤਰ ਅਤੇ ਪੱਤਰ ਭੇਜ ਦਿੰਦੇ ਹਨ, ਲੇਕਿਨ ਅਵਿਅਕਤ ਰੂਪ ਵਿੱਚ ਬਾਪਦਾਦਾ ਚਾਰੋਂ ਤਰਫ਼ ਦੇ ਸੰਗਠਨ ਨੂੰ ਸਹਿਜ ਇਮਰਜ ਕਰ ਸਕਦਾ ਹੈ। ਜੇਕਰ ਇੱਥੇ ਸਭ ਨੂੰ ਬੁਲਾਵੇਂ ਫਿਰ ਵੀ ਰਹਿਣ ਆਦਿ ਦਾ ਸਭ ਪ੍ਰਬੰਧ ਚਾਹੀਦਾ ਹੈ। ਅਵਿਅਕਤ ਵਤਨ ਵਿੱਚ ਤੇ ਇਨ੍ਹਾਂ ਸਥੂਲ ਸਾਧਨਾਂ ਦੀ ਲੋੜ ਨਹੀਂ। ਉੱਥੇ ਤਾਂ ਸਿਰ੍ਫ ਡਬਲ ਵਿਦੇਸ਼ੀ ਕੀ ਲੇਕਿਨ ਸਾਰੇ ਭਾਰਤ ਦੇ ਬੱਚੇ ਵੀ ਇਕੱਠੇ ਕਰੋ ਤਾਂ ਅਜਿਹਾ ਲੱਗੇਗਾ ਜਿਵੇਂ ਬੇਹੱਦ ਦਾ ਅਵਿਅਕਤ ਵਤਨ ਹੈ। ਉੱਥੇ ਭਾਵੇਂ ਕਿੰਨੇਂ ਵੀ ਲੱਖ ਹੋਣ ਫਿਰ ਵੀ ਇਵੇਂ ਹੀ ਲੱਗੇਗਾ ਜਿਵੇਂ ਛੋਟਾ ਜਿਹਾ ਸੰਗਠਨ ਵਿਖਾਈ ਦੇ ਰਿਹਾ ਹੈ। ਤਾਂ ਅੱਜ ਵਤਨ ਵਿੱਚ ਸਿਰ੍ਫ ਡਬਲ ਵਿਦੇਸ਼ੀਆਂ ਨੂੰ ਇਮਰਜ ਕੀਤਾ ਸੀ।

ਬਾਪਦਾਦਾ ਵੇਖ ਰਹੇ ਸਨ ਕਿ ਵੱਖ - ਵੱਖ ਰਸਮ - ਰਿਵਾਜ ਹੁੰਦੇ ਹੋਏ ਵੀ ਦ੍ਰਿੜ੍ਹ ਸੰਕਲਪ ਨਾਲ ਤਰੱਕੀ ਚੰਗੀ ਕੀਤੀ ਹੈ। ਮੈਜ਼ੋਰਟੀ ਉਮੰਗ - ਉਤਸਾਹ ਵਿੱਚ ਚੱਲ ਰਹੇ ਹਨ। ਕੋਈ - ਕੋਈ ਖੇਡ ਵਿਖਾਉਣ ਵਾਲੇ ਹੁੰਦੇ ਹੀ ਹਨ ਪਰ ਰਿਜ਼ਲਟ ਵਿੱਚ ਇਹ ਫਰਕ ਵੇਖਿਆ ਕਿ ਅਗਲੇ ਵਰ੍ਹੇ ਤੱਕ ਕੰਨਫਿਊਜ਼ ਜ਼ਿਆਦਾ ਹੁੰਦੇ ਸਨ। ਪਰ ਇਸ ਵਰ੍ਹੇ ਦੀ ਰਿਜ਼ਲਟ ਵਿੱਚ ਕਈ ਬੱਚੇ ਪਹਿਲਾਂ ਨਾਲੋਂ ਮਜਬੂਤ ਵੇਖੇ। ਕਈ - ਕਈ ਬਾਪਦਾਦਾ ਨੂੰ ਖੇਡ ਵਿਖਾਉਣ ਵਾਲੇ ਬੱਚੇ ਵੀ ਵੇਖੇ। ਕੰਨਫਿਊਜ਼ ਹੋਣ ਦਾ ਵੀ ਖੇਡ ਕਰਦੇ ਹਨ ਨਾ। ਉਸ ਵਕ਼ਤ ਦਾ ਵੀਡੀਓ ਕੱਢ ਕੇ ਵੇਖੋ ਤਾਂ ਤੁਹਾਨੂੰ ਬਿਲਕੁਲ ਡਰਾਮਾ ਲੱਗੇਗਾ। ਪਰ ਪਹਿਲਾਂ ਨਾਲੋਂ ਫਰਕ ਹੈ। ਹੁਣ ਅਨੁਭਵੀ ਬਣੇ ਹੋਏ ਗੰਭੀਰ ਵੀ ਬਣ ਰਹੇ ਹਨ। ਤਾਂ ਇਹ ਰਿਜ਼ਲਟ ਵੇਖੀ ਕਿ ਪੜ੍ਹਾਈ ਨਾਲ ਪਿਆਰ ਅਤੇ ਯਾਦ ਵਿੱਚ ਰਹਿਣ ਦਾ ਉਮੰਗ ਵੱਖ ਰੀਤੀ- ਰਸਮ ਮਾਨਿਅਤਾ ਨੂੰ ਝੱਟ ਬਦਲ ਦਿੰਦਾ ਹੈ। ਭਾਰਤਵਾਸੀਆਂ ਨੂੰ ਪ੍ਰੀਵਰਤਨ ਹੋਣ ਵਿੱਚ ਸੌਖਾ ਹੈ। ਦੇਵਤਾਵਾਂ ਨੂੰ ਜਾਣਦੇ ਹਨ, ਸ਼ਾਸਤਰਾਂ ਦੇ ਮਿਕਸ ਨਾਲੇਜ ਨੂੰ ਜਾਣਦੇ ਹਨ ਤਾਂ ਮਾਨਿਤਾਵਾਂ ਭਾਰਤਵਾਸੀਆਂ ਲਈ ਇਨੀਆਂ ਨਵੀਆਂ ਨਹੀਂ ਹਨ। ਫਿਰ ਵੀ ਟੋਟਲ ਚਾਰੋਂ ਤਰਫ਼ ਦੇ ਬੱਚਿਆਂ ਵਿੱਚ ਅਜਿਹੇ ਨਿਸ਼ਚੇ ਬੁੱਧੀ, ਅਟਲ, ਅਚਲ ਆਤਮਾਵਾਂ ਵੇਖੀਆਂ। ਅਜਿਹੇ ਨਿਸ਼ਚੇਬੁੱਧੀ ਦੂਸਰਿਆਂ ਨੂੰ ਵੀ ਨਿਸ਼ਚੇਬੁੱਧੀ ਬਣਾਉਨ ਵਿੱਚ ਐਗਜ਼ਾਮਪਲ ਬਣੇ ਹੋਏ ਹਨ। ਪ੍ਰਵ੍ਰਿਤੀ ਵਿੱਚ ਰਹਿੰਦੇ ਵੀ ਪਾਵਰਫੁਲ ਸੰਕਲਪ ਨਾਲ ਦ੍ਰਿਸ਼ਟੀ, ਵ੍ਰਿਤੀ ਪ੍ਰੀਵਰਤਨ ਕਰ ਲੈਂਦੇ ਹਨ। ਉਹ ਵੀ ਵਿਸ਼ੇਸ਼ ਰਤਨ ਵੇਖੇ। ਕਈ ਅਜਿਹੇ ਵੀ ਬੱਚੇ ਹਨ ਜੋ ਜਿਨਾਂ ਵੀ ਆਪਣੀ ਰੀਤੀ ਪ੍ਰਮਾਣ ਅਲਪਕਾਲ ਦੇ ਸਾਧਨਾਂ ਵਿੱਚ, ਅਲਪਕਾਲ ਦੇ ਸੁਖਾਂ ਵਿੱਚ ਮਸਤ ਸਨ। ਅਜਿਹੇ ਵੀ ਰਾਤ - ਦਿਨ ਦੇ ਪ੍ਰੀਵਰਤਨ ਵਿੱਚ ਚੰਗੇ ਤੀਵਰ ਪੁਰਸ਼ਰਥੀਆਂ ਦੀ ਲਾਈਨ ਵਿੱਚ ਚੱਲ ਰਹੇ ਹਨ। ਭਾਵੇਂ ਜ਼ਿਆਦਾ ਅੰਦਾਜ਼ ਨਾ ਵੀ ਹੋਣ ਪਰ ਫਿਰ ਵੀ ਚੰਗੇ ਹਨ। ਜਿਵੇਂ ਬਾਪਦਾਦਾ ਝਟਕੂ ਦਾ ਦ੍ਰਿਸ਼ਟਾਂਤ ਦਿੰਦੇ ਹਨ। ਇਵੇਂ ਮਨ ਤੋਂ ਤਿਆਗ ਦਾ ਸੰਕਲਪ ਕਰਨ ਤੋਂ ਬਾਦ ਫਿਰ ਅੱਖ ਵੀ ਨਾ ਡੁੱਬੇ ਅਜਿਹੇ ਵੀ ਹਨ। ਅੱਜ ਟੋਟਲ ਰਿਜ਼ਲਟ ਵੇਖ ਰਹੇ ਸਨ। ਸ਼ਕਤੀਸ਼ਾਲੀ ਆਤਮਾਵਾਂ ਨੂੰ ਵੇਖ ਬਾਪਦਾਦਾ ਮੁਸਕਰਾਉਂਦੇ ਹੋਏ ਰੂਹ ਰੂਹਾਨ ਕਰ ਰਹੇ ਸਨ ਕਿ ਬ੍ਰਹਮਾ ਦੀ ਰਚਨਾ ਦੋ ਤਰ੍ਹਾਂ ਦੀ ਗਾਈ ਹੋਈ ਹੈ। ਇੱਕ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ ਨਿਕਲੇ। ਅਤੇ ਦੂਜੀ ਰਚਨਾ ਬ੍ਰਹਮਾ ਨੇ ਸੰਕਲਪ ਨਾਲ ਸ੍ਰਿਸ਼ਟੀ ਰਚੀ। ਤਾਂ ਬ੍ਰਹਮਾ ਬਾਪ ਨੇ ਕਿੰਨੇਂ ਸਮੇਂ ਤੋਂ ਸ੍ਰੇਸ਼ਠ ਸ਼ਕਤੀਸ਼ਾਲੀ ਸੰਕਲਪ ਕੀਤਾ! ਹਨ ਤਾਂ ਬਾਪਦਾਦਾ ਦੋਵੇਂ ਹੀ ਫਿਰ ਵੀ ਰਚਨਾ ਦੇ ਲਈ ਸ਼ਿਵ ਦੀ ਰਚਨਾ ਨਹੀਂ ਕਹਾਂਗੇ। ਸ਼ਿਵ ਵੰਸ਼ੀ ਕਹਾਂਗੇ। ਸ਼ਿਵ ਕੁਮਾਰ ਸ਼ਿਵਕੁਮਾਰੀ ਨਹੀਂ ਕਹਾਂਗੇ। ਬ੍ਰਹਮਾਕੁਮਾਰ ਕੁਮਾਰੀ ਕਹਾਂਗੇ। ਤਾਂ ਬ੍ਰਹਮਾ ਨੇ ਵਿਸ਼ੇਸ਼ ਸ੍ਰੇਸ਼ਠ ਸੰਕਲਪ ਨਾਲ ਅਵਾਹਨ ਕੀਤਾ ਮਤਲਬ ਰਚਨਾ ਰਚੀ। ਤਾਂ ਇਹ ਬ੍ਰਹਮਾ ਦੇ ਸ਼ਕਤੀਸ਼ਾਲੀ ਸੰਕਲਪ ਨਾਲ, ਅਵਾਹਨ ਨਾਲ ਸਾਕਾਰ ਵਿੱਚ ਪਹੁੰਚ ਗਏ ਹਨ।

ਸੰਕਲਪ ਦੀ ਰਚਨਾ ਵੀ ਘੱਟ ਨਹੀਂ ਹੈ। ਜਿਵੇਂ ਸੰਕਲਪ ਸ਼ਕਤੀਸ਼ਾਲੀ ਹੈ ਤਾਂ ਦੂਰ ਤੋਂ ਵੱਖ ਪਰਦੇ ਦੇ ਅੰਦਰ ਤੋਂ ਬੱਚਿਆਂ ਨੂੰ ਆਪਣੇ ਪਰਿਵਾਰ ਵਿੱਚ ਲਿਆਉਣਾ ਸੀ, ਸ੍ਰੇਸ਼ਠ ਸ਼ਕਤੀਸ਼ਾਲੀ ਸੰਕਲਪ ਨੇ ਪ੍ਰੇਰਣਾ ਕਰ ਨੇੜ੍ਹੇ ਲਿਆਉਂਦਾ, ਇਸਲਈ ਇਸ ਸ਼ਕਤੀਸ਼ਾਲੀ ਸੰਕਲਪ ਦੀ ਰਚਨਾ ਵੀ ਸ਼ਕਤੀਸ਼ਾਲੀ ਹੈ। ਕਈਆਂ ਦਾ ਅਨੁਭਵ ਵੀ ਹੈ - ਜਿਵੇਂ ਬੁੱਧੀ ਨੂੰ ਵਿਸ਼ੇਸ਼ ਕੋਈ ਪ੍ਰੇਰ ਕੇ ਨੇੜ੍ਹੇ ਲਿਆ ਰਿਹਾ ਹੈ। ਬ੍ਰਹਮਾ ਦੇ ਸ਼ਕਤੀਸ਼ਾਲੀ ਸੰਕਲਪ ਦੇ ਕਾਰਣ ਬ੍ਰਹਮਾ ਦੇ ਚਿੱਤਰ ਨੂੰ ਵੇਖਦੇ ਹੀ ਚੇਤੰਨਤਾ ਦਾ ਅਨੁਭਵ ਹੁੰਦਾ ਹੈ। ਚੇਤੰਨ ਸਬੰਧ ਦੇ ਅਨੁਭਵ ਨਾਲ ਅੱਗੇ ਵੱਧ ਰਹੇ ਹਨ। ਤਾਂ ਬਾਪਦਾਦਾ ਰਚਨਾ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਹਾਲੇ ਅੱਗੇ ਹੋਰ ਵੀ ਸ਼ਕਤੀਸ਼ਾਲੀ ਰਚਨਾ ਦਾ ਪ੍ਰਤੱਖ ਸਬੂਤ ਦਿੰਦੇ ਰਹਿਣਗੇ। ਡਬਲ ਵਿਦੇਸ਼ੀਆਂ ਦੀ ਸੇਵਾ ਦੇ ਸਮੇਂ ਦੇ ਹਿਸਾਬ ਨਾਲ ਹੁਣ ਬਚਪਨ ਦਾ ਸਮਾਂ ਖ਼ਤਮ ਹੋਇਆ। ਹੁਣ ਅਨੁਭਵੀ ਬਣ ਹੋਰਾਂ ਨੂੰ ਵੀ ਅਚਲ ਅਡੋਲ ਬਣਾਉਣ ਦਾ, ਅਨੁਭਵ ਕਰਵਾਉਣ ਦਾ ਸਮਾਂ ਹੈ। ਹੁਣ ਖੇਡ ਕਰਨ ਦਾ ਵਕ਼ਤ ਖ਼ਤਮ ਹੋਇਆ। ਹੁਣ ਸਦਾ ਸਮਰੱਥ ਬਣ ਨਿਰਬਲ ਆਤਮਾਵਾਂ ਨੂੰ ਸਮਰੱਥ ਬਣਾਉਂਦੇ ਚਲੋ। ਤੁਸੀਂ ਲੋਕਾਂ ਵਿੱਚ ਨਿਰਬਲਤਾ ਦੇ ਸੰਸਕਾਰ ਹੋਣਗੇ ਤਾਂ ਦੂਜਿਆਂ ਨੂੰ ਵੀ ਨਿਰਬਲ ਬਣਾਵੋਗੇ। ਵਕ਼ਤ ਘੱਟ ਹੈ ਅਤੇ ਰਚਨਾ ਜ਼ਿਆਦਾ ਤੋਂ ਜ਼ਿਆਦਾ ਆਉਣ ਵਾਲੀ ਹੈ। ਇੰਨੀ ਗਿਣਤੀ ਨਾਲ ਹੀ ਖੁਸ਼ ਨਹੀ ਹੋ ਜਾਣਾ ਕਿ ਬਹੁਤ ਹੋ ਗਏ। ਹਾਲੇ ਤੇ ਗਿਣਤੀ ਵੱਧਨੀ ਹੀ ਹੈ। ਪਰ ਜਿਵੇਂ ਤੁਸੀਂ ਇਨਾਂ ਵਕਤ ਪਾਲਣਾ ਲਈ ਅਤੇ ਜਿਸ ਵਿਧੀ ਨਾਲ ਤੁਸੀਂ ਲੋਕਾਂ ਨੇ ਪਾਲਣਾ ਲਈ, ਹੁਣ ਉਹ ਪ੍ਰੀਵਰਤਨ ਹੁੰਦਾ ਜਾਵੇਗਾ।

ਜਿਵੇਂ 50 ਵਰ੍ਹਿਆਂ ਦੀ ਪਾਲਣਾ ਵਾਲੇ ਗੋਲਡਨ ਜੁਬਲੀ ਵਾਲਿਆਂ ਵਿੱਚ ਅਤੇ ਸਿਲਵਰ ਜੁਬਲੀ ਵਾਲਿਆਂ ਵਿੱਚ ਫ਼ਰਕ ਰਿਹਾ ਹੈ ਨਾ। ਇਵੇਂ ਪਿੱਛੋਂ ਆਉਣ ਵਾਲਿਆਂ ਵਿੱਚ ਫ਼ਰਕ ਹੁੰਦਾ ਜਾਵੇਗਾ। ਤਾਂ ਥੋੜ੍ਹੇ ਸਮੇਂ ਵਿੱਚ ਉਨ੍ਹਾਂਨੂੰ ਸ਼ਕਤੀਸ਼ਾਲੀ ਬਣਾਉਣਾ ਹੈ। ਆਪਣੀ ਉਨ੍ਹਾਂ ਦੀ ਸ੍ਰੇਸ਼ਠ ਭਾਵਨਾ ਤੇ ਹੋਵੇਗੀ ਹੀ। ਪਰ ਤੁਹਾਨੂੰ ਸਾਰਿਆਂ ਨੂੰ ਅਜਿਹੇ ਘੱਟ ਵਕ਼ਤ ਵਿੱਚ ਅੱਗੇ ਵੱਧਣ ਵਾਲੇ ਬੱਚਿਆਂ ਨੂੰ ਆਪਣੇ ਸੰਬੰਧ ਅਤੇ ਸੰਪਰਕ ਦਾ ਸਹਿਯੋਗ ਦੇਣਾ ਹੀ ਹੈ, ਜਿਸ ਨਾਲ ਉਨ੍ਹਾਂ ਨੂੰ ਸਹਿਜ ਅੱਗੇ ਵਧਣ ਦਾ ਉਮੰਗ ਅਤੇ ਹਿਮੰਤ ਹੋਵੇ। ਹਾਲੇ ਇਹ ਸੇਵਾ ਬਹੁਤ ਹੋਣੀ ਹੈ। ਸਿਰ੍ਫ ਆਪਣੇ ਲਈ ਸ਼ਕਤੀਆਂ ਜਮਾਂ ਕਰਨ ਦਾ ਵਕ਼ਤ ਨਹੀਂ ਹੈ। ਪਰ ਆਪਣੇ ਨਾਲ ਹੋਰਾਂ ਦੇ ਪ੍ਰਤੀ ਵੀ ਸ਼ਕਤੀਆਂ ਇਤਨੀਆਂ ਜਮਾਂ ਕਰਨੀਆਂ ਹਨ ਜੋ ਹੋਰਾਂ ਨੂੰ ਵੀ ਸਹਿਯੋਗ ਦੇ ਸਕੋ। ਸਿਰ੍ਫ ਸਹਿਯੋਗ ਲੈਣ ਵਾਲੇ ਨਹੀਂ ਪਰ ਦੇਣ ਵਾਲੇ ਬਣਨਾ ਹੈ। ਜਿਨ੍ਹਾਂ ਨੂੰ ਦੋ ਸਾਲ ਵੀ ਹੋ ਗਏ ਹਨ ਉਨ੍ਹਾਂ ਦੇ ਲਈ ਦੋ ਵਰ੍ਹੇ ਵੀ ਘੱਟ ਨਹੀਂ ਹਨ। ਘੱਟ ਸਮੇਂ ਵਿੱਚ ਸਭ ਅਨੁਭਵ ਕਰਨਾ ਹੈ। ਜਿਵੇਂ ਬ੍ਰਿਖ ਵਿੱਚ ਵਿਖਾਉਂਦੇ ਹੋ ਨਾ, ਲਾਸ੍ਟ ਆਉਣ ਵਾਲੀਆਂ ਆਤਮਾਵਾਂ ਵੀ ਚਾਰ ਸਟੇਜੀਸ ਵਿਚੋਂ ਪਾਰ ਜਰੂਰ ਹੁੰਦੀਆਂ ਹਨ। ਫਿਰ ਭਾਵੇਂ 10 - 12 ਜਨਮ ਵੀ ਹੋਣ ਜਾਂ ਕਿੰਨੇਂ ਵੀ ਹੋਣ। ਤਾਂ ਪਿੱਛੋਂ ਆਉਣ ਵਾਲਿਆਂ ਨੂੰ ਵੀ ਘੱਟ ਵਕ਼ਤ ਵਿੱਚ ਸ੍ਰਵਸ਼ਕਤੀਆਂ ਦਾ ਅਨੁਭਵ ਕਰਨਾ ਹੀ ਹੈ। ਸਟੂਡੈਂਟ ਲਾਈਫ ਦਾ ਵੀ ਅਤੇ ਨਾਲ - ਨਾਲ ਸੇਵਾਧਾਰੀ ਦਾ ਵੀ ਅਨੁਭਵ ਕਰਨਾ ਹੈ। ਸੇਵਾਧਾਰੀ ਨੂੰ ਸਿਰ੍ਫ ਕੋਰਸ ਕਰਵਾਉਣਾ ਜਾਂ ਭਾਸ਼ਣ ਕਰਨਾ ਨਹੀਂ ਹੈ। ਸੇਵਾਧਾਰੀ ਮਤਲਬ ਉਮੰਗ - ਉਤਸਾਹ ਦਾ ਸਹਿਯੋਗ ਦੇਣਾ। ਸ਼ਕਤੀਸ਼ਾਲੀ ਬਣਾਉਣ ਦਾ ਸਹਿਯੋਗ ਦੇਣਾ। ਘੱਟ ਵਕਤ ਵਿੱਚ ਸਾਰੇ ਸਬੱਜੇਕਟ ਪਾਸ ਕਰਨੇ ਹਨ। ਇੰਨੀ ਤੇਜ਼ ਗਤੀ ਨਾਲ ਕਰੋਗੇ ਤਾਂ ਹੀ ਤੇ ਪਹੁੰਚੋਗੇ ਨਾ, ਇਸਲਈ ਇੱਕ ਦੂਜੇ ਦਾ ਸਹਿਯੋਗੀ ਬਣਨਾ ਹੈ। ਇੱਕ ਦੂਜੇ ਦੇ ਯੋਗੀ ਨਹੀਂ ਬਣਨਾ। ਇੱਕ ਦੂਜੇ ਨਾਲ ਯੋਗ ਲਗਾਉਣਾ ਨਹੀਂ ਸ਼ੁਰੂ ਕਰਨਾ। ਸਹਿਯੋਗੀ ਆਤਮਾ ਸਦਾ ਸਹਿਯੋਗ ਨਾਲ ਬਾਪ ਦੇ ਸਮੀਪ ਅਤੇ ਸਮਾਨ ਬਣਾ ਦਿੰਦੀ ਹੈ। ਆਪ ਸਮਾਨ ਨਹੀਂ ਪਰ ਬਾਪ ਸਮਾਨ ਬਨਾਉਣਾ ਹੈ। ਜੋ ਵੀ ਆਪਣੇ ਵਿੱਚ ਕਮਜ਼ੋਰੀ ਹੋਵੇ ਉਸਨੂੰ ਇੱਥੇ ਹੀ ਛੱਡ ਜਾਣਾਂ। ਵਿਦੇਸ਼ ਵਿੱਚ ਨਹੀਂ ਲੈ ਜਾਣਾ। ਸ਼ਕਤੀਸ਼ਾਲੀ ਆਤਮਾ ਬਣ ਸ਼ਕਤੀਸ਼ਾਲੀ ਬਣਨਾ ਹੈ। ਇਹ ਹੀ ਵਿਸ਼ੇਸ਼ ਪੱਕਾ ਸੰਕਲਪ ਸਦਾ ਯਾਦ ਵਿੱਚ ਹੋਵੇ। ਅੱਛਾ!

ਚਾਰੋਂ ਤਰਫ ਦੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਸਨੇਹ ਸੰਪੰਨ ਯਾਦਪਿਆਰ ਦੇ ਰਹੇ ਹਨ। ਸਦਾ ਸਨੇਹੀ, ਸਦਾ ਸਹਿਯੋਗੀ ਅਤੇ ਸ਼ਕਤੀਸ਼ਾਲੀ ਅਜਿਹੀਆਂ ਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਸਭ ਨੂੰ ਇਹ ਖੁਸ਼ੀ ਹੈ ਨਾ ਕਿ ਵੈਰਾਇਟੀ ਹੁੰਦੇ ਹੋਏ ਵੀ ਇੱਕ ਦੇ ਬਣ ਗਏ। ਹੁਣ ਵੱਖ - ਵੱਖ ਮਤ ਨਹੀਂ ਹੈ। ਇੱਕ ਹੀ ਈਸ਼ਵਰੀਏ ਮਤ ਤੇ ਚੱਲਣ ਵਾਲੀ ਸ੍ਰੇਸ਼ਠ ਆਤਮਾਵਾਂ ਹਨ। ਬ੍ਰਾਹਮਣਾਂ ਦੀ ਭਾਸ਼ਾ ਵੀ ਇੱਕ ਹੀ ਹੈ। ਇੱਕ ਬਾਪ ਦੇ ਹੋ ਅਤੇ ਬਾਪ ਦੀ ਨਾਲੇਜ ਹੋਰਾਂ ਨੂੰ ਵੀ ਦੇਕੇ ਸਭ ਨੂੰ ਇੱਕ ਬਾਪ ਦਾ ਬਨਾਉਣਾ ਹੈ। ਕਿੰਨਾਂ ਵੱਡਾ ਸ੍ਰੇਸ਼ਠ ਪਰਿਵਾਰ ਹੈ। ਜਿੱਥੇ ਜਾਵੋ, ਜਿਸ ਵੀ ਦੇਸ਼ ਵਿੱਚ ਜਾਵੋ ਤਾਂ ਇਹ ਨਸ਼ਾ ਹੈ ਕਿ ਸਾਡਾ ਆਪਣਾ ਘਰ ਹੈ। ਸੇਵਾ ਸਥਾਨ ਮਤਲਬ ਆਪਣਾ ਘਰ। ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਸਦੇ ਇੰਨੇ ਘਰ ਹੋਣ। ਜੇਕਰ ਤੁਹਾਨੂੰ ਲੋਕਾਂ ਨੂੰ ਕੋਈ ਪੁੱਛੇ- ਤੁਹਾਡੇ ਜਾਣਕਾਰ ਕਿੱਥੇ - ਕਿੱਥੇ ਰਹਿੰਦੇ ਹਨ? ਤਾਂ ਕਹੋਗੇ ਸਾਰੇ ਵਰਲਡ ਵਿੱਚ ਹਨ। ਜਿੱਥੇ ਜਾਵੋ ਆਪਣਾ ਹੀ ਪਰਿਵਾਰ ਹੈ। ਕਿੰਨੇਂ ਬੇਹੱਦ ਦੇ ਆਧਿਕਾਰੀ ਹੋ ਗਏ। ਸੇਵਾਧਾਰੀ ਹੋ ਗਏ। ਸੇਵਾਧਾਰੀ ਬਣਨਾ ਮਤਲਬ ਅਧਿਕਾਰੀ ਬਣਨਾ। ਇਹ ਬੇਹੱਦ ਦੀ ਰੂਹਾਨੀ ਖੁਸ਼ੀ ਹੈ। ਹੁਣ ਹਰ ਇੱਕ ਜਗ੍ਹਾ ਆਪਣੀ ਸ਼ਕਤੀਸ਼ਾਲੀ ਸਥਿਤੀ ਨਾਲ ਵਿਸਤਾਰ ਨੂੰ ਪ੍ਰਾਪਤ ਹੋ ਰਿਹਾ ਹੈ। ਪਹਿਲੇ ਥੋੜ੍ਹੀ ਮਿਹਨਤ ਲੱਗਦੀ ਹੈ ਫਿਰ ਥੋੜ੍ਹੇ ਐਗਜਾਮਪਲ ਬਣ ਜਾਂਦੇ ਤਾਂ ਉਨ੍ਹਾਂ ਨੂੰ ਵੇਖ ਦੂਜੇ ਸਹਿਜ ਅੱਗੇ ਵੱਧਦੇ ਰਹਿੰਦੇ।

ਬਾਪਦਾਦਾ ਸਾਰੇ ਬੱਚਿਆਂ ਨੂੰ ਸ੍ਰੇਸ਼ਠ ਸੰਕਲਪ ਬਾਰ - ਬਾਰ ਯਾਦ ਦਵਾਉਂਦੇ ਹਨ ਕਿ ਸਦਾ ਆਪੇ ਵੀ ਯਾਦ ਅਤੇ ਸੇਵਾ ਦੇ ਉਮੰਗ - ਉਤਸਾਹ ਵਿੱਚ ਰਹੋ, ਖੁਸ਼ੀ - ਖੁਸ਼ੀ ਨਾਲ ਅੱਗੇ ਤੇਜ਼ ਗਤੀ ਨਾਲ ਵੱਧਦੇ ਚੱਲੋ ਅਤੇ ਦੂਸਰਿਆਂ ਨੂੰ ਵੀ ਇਵੇਂ ਹੀ ਉਮੰਗ ਉਤਸਾਹ ਨਾਲ ਵਧਾਉਂਦੇ ਰਹੋ, ਅਤੇ ਚਾਰੋਂ ਤਰਫ਼ ਦੇ ਜੋ ਸਾਕਾਰ ਵਿੱਚ ਨਹੀਂ ਪੁੱਜੇ ਹਨ ਉਨ੍ਹਾਂ ਦੇ ਵੀ ਚਿੱਤਰ ਅਤੇ ਪੱਤਰ ਸਭ ਪੁੱਜੇ ਹਨ। ਸਭ ਦੇ ਰਿਸਪਾਂਡ ਵਿੱਚ ਬਾਪਦਾਦਾ ਸਾਰਿਆਂ ਨੂੰ ਪਦਮਾਪਦਮ ਗੁਣਾਂ ਦਿਲ ਨਾਲ ਯਾਦ - ਪਿਆਰ ਵੀ ਦੇ ਰਹੇ ਹਨ। ਜਿੰਨਾਂ ਹੁਣ ਉਮੰਗ -ਉਤਸਾਹ, ਖੁਸ਼ੀ ਹੈ ਉਸ ਤੋਂ ਹੋਰ ਵੀ ਪਦਮਗੁਣਾਂ ਵਧਾਵੋ। ਕਿਸੇ - ਕਿਸੇ ਨੇ ਆਪਣੀਆਂ ਕਮਜ਼ੋਰੀਆਂ ਦਾ ਸਮਾਚਾਰ ਵੀ ਲਿਖਿਆ ਹੈ, ਉਨ੍ਹਾਂ ਦੇ ਲਈ ਬਾਪਦਾਦਾ ਕਹਿੰਦੇ, ਲਿਖਿਆ ਮਤਲਬ ਬਾਪ ਨੂੰ ਦਿੱਤਾ। ਦਿੱਤੀ ਹੋਈ ਚੀਜ ਫਿਰ ਆਪਣੇ ਕੋਲ ਨਹੀਂ ਰਹਿ ਸਕਦੀ। ਕਮਜ਼ੋਰੀ ਦੇ ਦਿੱਤੀ ਫ਼ਿਰ ਉਸਨੂੰ ਸੰਕਲਪ ਵਿੱਚ ਵੀ ਨਹੀ ਲਿਆਉਣਾ। ਤੀਜੀ ਗੱਲ ਕਦੇ ਵੀ ਕਿਸੇ ਵੀ ਆਪਣੇ ਸੰਸਕਾਰ ਜਾਂ ਸੰਗਠਨ ਦੇ ਸੰਸਕਾਰਾਂ ਜਾਂ ਵਾਯੂਮੰਡਲ ਦੀ ਹਲਚਲ ਨਾਲ ਦਿਲਸਿਖਸਤ ਨਹੀਂ ਹੋਣਾ। ਸਦਾ ਬਾਪ ਨੂੰ ਕੰਬਾਇੰਡ ਰੂਪ ਵਿੱਚ ਅਨੁਭਵ ਕਰ ਦਿਲਸਿਖਸਤ ਤੋਂ ਸ਼ਕਤੀਸ਼ਾਲੀ ਬਣ ਅੱਗੇ ਉੱਡਦੇ ਰਹੋ। ਹਿਸਾਬ - ਕਿਤਾਬ ਚੁਕਤੂ ਹੋਇਆ ਮਤਲਬ ਬੋਝ ਉਤਰਿਆ। ਖੁਸ਼ੀ - ਖੁਸ਼ੀ ਨਾਲ ਪਿਛਲੇ ਬੋਝ ਨੂੰ ਭਸਮ ਕਰਦੇ ਜਾਵੋ। ਬਾਪਦਾਦਾ ਸਦਾ ਬੱਚਿਆਂ ਦੇ ਸਹਿਯੋਗੀ ਹਨ। ਜ਼ਿਆਦਾ ਸੋਚੋ ਵੀ ਨਹੀਂ। ਵਿਅਰਥ ਸੋਚ ਵੀ ਕਮਜ਼ੋਰ ਕਰ ਦਿੰਦੀ ਹੈ। ਜਿਸ ਦੇ ਵਿਅਰਥ ਸੰਕਲਪ ਜ਼ਿਆਦਾ ਚਲਦੇ ਹਨ ਤਾਂ ਦੋ - ਚਾਰ ਵਾਰ ਮੁਰਲੀ ਪੜ੍ਹੋ। ਮੰਨਨ ਕਰੋ, ਪੜ੍ਹਦੇ ਜਾਵੋ। ਕੋਈ ਨਾ ਕੋਈ ਪੁਆਇੰਟ ਬੁੱਧੀ ਵਿੱਚ ਬੈਠ ਜਾਵੇਗੀ। ਸ਼ੁੱਧ ਸੰਕਲਪਾਂ ਦੀ ਸ਼ਕਤੀ ਜਮਾਂ ਕਰਦੇ ਜਾਵੋ ਤਾਂ ਵਿਅਰਥ ਖ਼ਤਮ ਹੋ ਜਾਵੇਗਾ। ਸਮਝਾ।

ਬਾਪਦਾਦਾ ਦੀਆਂ ਵਿਸ਼ੇਸ਼ ਪ੍ਰੇਰਨਾਵਾਂ

ਚਾਰੋਂ ਤਰਫ਼, ਭਾਵੇਂ ਦੇਸ਼ ਵਿਦੇਸ਼ ਦੇ ਕਈ ਅਜਿਹੇ ਛੋਟੇ - ਛੋਟੇ ਜਗ੍ਹਾ ਹਨ। ਇਸ ਵਕਤ ਦੇ ਪ੍ਰਮਾਣ ਸਧਾਰਨ ਹਨ ਲੇਕਿਨ ਮਾਲਾਮਾਲ ਬੱਚੇ ਹਨ। ਤਾਂ ਅਜਿਹੇ ਵੀ ਕਈ ਹਨ ਜੋ ਨਿਮਿਤ ਬਣੇ ਬੱਚਿਆਂ ਨੂੰ ਆਪਣੀ ਤਰਫ਼ ਚੱਕਰ ਲਗਾਉਣ ਦੀ ਆਸ਼ਾ ਬਹੁਤ ਵਕਤ ਤੋਂ ਵੇਖ ਰਹੇ ਹਨ। ਪਰ ਆਸ਼ਾ ਪੂਰੀ ਨਹੀਂ ਹੋ ਰਹੀ ਹੈ। ਉਹ ਵੀ ਬਾਪਦਾਦਾ ਆਸ ਪੂਰੀ ਕਰ ਰਹੇ ਹਨ। ਵਿਸ਼ੇਸ਼ ਮਹਾਰਥੀ ਬੱਚਿਆਂ ਨੂੰ ਪਲਾਨ ਬਣਾਕੇ ਚਾਰੋਂ ਤਰਫ ਜਿਨ੍ਹਾਂ ਦੀ ਆਸ਼ਾ ਦੇ ਦੀਵੇ ਬਣੇ ਹੋਏ ਰੱਖੇ ਹਨ, ਉਹ ਜਗਾਉਣ ਜਾਣਾ ਹੈ। ਆਸ਼ਾ ਦੇ ਦੀਵੇ ਜਗਾਉਣ ਦੇ ਲਈ ਬਾਪਦਾਦਾ ਵਿਸ਼ੇਸ਼ ਸਮੇਂ ਦੇ ਰਹੇ ਹਨ। ਸਾਰੇ ਮਹਾਂਰਥੀ ਮਿਲ ਕੇ ਵੱਖ - ਵੱਖ ਏਰੀਆ ਵੰਡ, ਪਿੰਡ ਦੇ ਬੱਚੇ, ਜਿਨ੍ਹਾਂ ਦੇ ਕੋਲ ਸਮੇਂ ਦੇ ਕਾਰਣ ਨਹੀਂ ਜਾ ਸਕੇ ਹਨ, ਉਨ੍ਹਾਂ ਦੀ ਆਸ਼ਾ ਪੂਰੀ ਕਰਨੀ ਹੈ। ਮੁੱਖ ਜਗ੍ਹਾ ਤੇ ਤਾਂ ਮੁੱਖ ਪ੍ਰੋਗਰਾਮਜ ਦੇ ਕਾਰਣ ਜਾਂਦੇ ਹੀ ਹਨ ਪਰ ਜੋ ਛੋਟੀਆਂ - ਛੋਟੀਆਂ ਜਗ੍ਹਾ ਹਨ ਉਨ੍ਹਾਂ ਦੇ ਸ਼ਕਤੀ ਅਨੁਸਾਰ ਪ੍ਰੋਗਰਾਮ ਹੀ ਵੱਡੇ ਪ੍ਰੋਗਰਾਮ ਹਨ। ਉਨ੍ਹਾਂ ਦੀ ਭਾਵਨਾ ਹੀ ਸਭ ਤੋਂ ਵੱਡਾ ਫਕਸ਼ਨ ਹੈ। ਬਾਪਦਾਦਾ ਦੇ ਕੋਲ ਅਜਿਹੇ ਕਈ ਬੱਚਿਆਂ ਦੀਆਂ ਬਹੁਤ ਟਾਈਮ ਦੀਆਂ ਅਰਜ਼ੀਆਂ ਫਾਈਲ ਵਿੱਚ ਪਈਆਂ ਹੋਈਆਂ ਹਨ। ਇਹ ਫਾਈਲ ਵੀ ਬਾਪਦਾਦਾ ਪੂਰਾ ਕਰਨਾ ਚਾਉਂਦੇ ਹਨ। ਮਹਾਂਰਥੀ ਬੱਚਿਆਂ ਨੂੰ ਚਕ੍ਰਵਰਤੀ ਬਣਨ ਦਾ ਵਿਸ਼ੇਸ਼ ਚਾਂਸ ਦੇ ਰਹੇ ਹਨ। ਫਿਰ ਇਵੇਂ ਨਹੀਂ ਕਹਿਣਾ - ਸਭ ਜਗ੍ਹਾ ਦਾਦੀ ਜਾਵੇ। ਨਹੀਂ, ਜੇਕਰ ਇੱਕ ਹੀ ਦਾਦੀ ਸਭ ਤਰਫ ਜਾਵੇ ਫਿਰ ਤਾਂ 5 ਵਰ੍ਹੇ ਲੱਗ ਜਾਣ। ਅਤੇ ਫਿਰ 5 ਵਰ੍ਹੇ ਬਾਪਦਾਦਾ ਨਾ ਆਵੇ ਇਹ ਮੰਜੂਰ ਹੈ? ਬਾਪਦਾਦਾ ਦੀ ਸੀਜ਼ਨ ਇੱਥੇ ਹੋਵੇ ਅਤੇ ਦਾਦੀ ਚੱਕਰ ਤੇ ਜਾਵੇ ਇਹ ਵੀ ਚੰਗਾ ਨਹੀਂ ਲੱਗੇਗਾ ਇਸਲਈ ਮਹਾਂਰਥੀਆਂ ਦਾ ਪ੍ਰੋਗਰਾਮ ਬਣਾਉਣਾ। ਜਿੱਥੇ ਕੋਈ ਨਹੀਂ ਗਿਆ ਹੈ ਉੱਥੇ ਜਾਣ ਦਾ ਬਣਾਉਨਾ ਅਤੇ ਵਿਸ਼ੇਸ਼ ਇਸ ਵਰ੍ਹੇ ਜਿੱਥੇ ਵੀ ਜਾਵੋ ਤਾਂ ਇੱਕ ਦਿਨ ਬਾਹਰ ਦੀ ਸੇਵਾ, ਇੱਕ ਦਿਨ ਬ੍ਰਾਹਮਣਾਂ ਦੀ ਤੱਪਸਿਆ ਦਾ ਪ੍ਰੋਗਰਾਮ - ਇਹ ਦੋਵੇਂ ਪ੍ਰੋਗਰਾਮ ਜਰੂਰ ਹੋਣ। ਸਿਰ੍ਫ ਫੰਕਸ਼ਨ ਵਿੱਚ ਜਾਕੇ ਭੱਜ - ਦੌੜ ਕੇ ਨਹੀਂ ਆਉਣਾ ਹੈ। ਜਿਨ੍ਹਾਂ ਹੋ ਸਕੇ ਅਜਿਹਾ ਪ੍ਰੋਗਰਾਮ ਬਣਾਓ ਜਿਸ ਵਿੱਚ ਬ੍ਰਾਹਮਣਾਂ ਦੀ ਵਿਸ਼ੇਸ਼ ਰਿਫਰੇਸ਼ਮੈਂਟ ਹੋਵੇ। ਅਤੇ ਨਾਲ - ਨਾਲ ਅਜਿਹਾ ਪ੍ਰੋਗਰਾਮ ਹੋਵੇ ਜਿਸ ਨਾਲ ਵੀ.ਆਈ.ਪੀਜ਼ ਦਾ ਵੀ ਸੰਪਰਕ ਹੋ ਜਾਵੇ ਲੇਕਿਨ ਸ਼ਾਰਟ ਪ੍ਰੋਗਰਾਮ ਹੋਵੇ। ਪਹਿਲਾਂ ਤੋਂ ਹੀ ਅਜਿਹਾ ਪ੍ਰੋਗਰਾਮ ਬਣਾਵੋ ਜਿਸ ਵਿੱਚ ਬ੍ਰਾਹਮਣਾਂ ਨੂੰ ਵੀ ਵਿਸ਼ੇਸ਼ ਉਮੰਗ ਉਤਸਾਹ ਦੀ ਸ਼ਕਤੀ ਮਿਲੇ। ਨਿਰਵਿਘਨ ਬਣਨ ਦਾ ਹਿਮੰਤ ਉਲਾਸ ਭਰੇ। ਤਾਂ ਚਾਰੋਂ ਤਰਫ ਦੇ ਚੱਕਰ ਦਾ ਪ੍ਰੋਗਰਾਮ ਬਣਾਉਣ ਦੇ ਲਈ ਵੀ ਵਿਸ਼ੇਸ਼ ਸਮੇਂ ਦੇ ਰਹੇ ਹਨ ਕਿਉਂਕਿ ਸਮੇਂ ਪ੍ਰਮਾਣ ਸਰਕਮਸਟਾਂਸਿਜ ਵੀ ਬਦਲ ਰਹੇ ਹਨ ਅਤੇ ਬਦਲਦੇ ਰਹਿਣਗੇ ਇਸਲਈ ਫਾਈਲ ਨੂੰ ਖ਼ਤਮ ਕਰਨਾ ਹੈ। ਅੱਛਾ।

ਵਰਦਾਨ:-
ਰੂਹਾਨੀਅਤ ਦੀ ਸ੍ਰੇਸ਼ਠ ਸਥਿਤੀ ਦਵਾਰਾ ਵਾਤਾਵਰਨ ਨੂੰ ਰੂਹਾਨੀ ਬਨਾਉਣ ਵਾਲੇ ਸਹਿਜ ਪੁਰਸ਼ਾਰਥੀ ਭਵ:

ਰੂਹਾਨੀਅਤ ਦੀ ਸਥਿਤੀ ਦਵਾਰਾ ਆਪਣੇ ਸੇਵਾਕੇਂਦਰ ਦਾ ਅਜਿਹਾ ਰੂਹਾਨੀ ਵਾਤਾਵਰਣ ਬਣਾਓ ਜਿਸ ਨਾਲ ਆਪਣੀ ਅਤੇ ਆਉਣ ਵਾਲੀ ਆਤਮਾਵਾਂ ਦੀ ਸਹਿਜ ਉੱਨਤੀ ਹੋ ਸਕੇ ਕਿਉਂਕਿ ਜੋ ਵੀ ਬਾਹਰ ਦੇ ਵਾਤਾਵਰਣ ਤੋਂ ਥੱਕੇ ਹੋਏ ਆਉਂਦੇ ਹਨ ਉਨ੍ਹਾਂਨੂੰ ਐਕਸਟ੍ਰਾ ਸਹਿਯੋਗ ਦੀ ਲੋੜ ਹੁੰਦੀ ਹੈ ਇਸਲਈ ਉਨ੍ਹਾਂਨੂੰ ਰੂਹਾਨੀ ਵਾਯੂਮੰਡਲ ਦਾ ਸਹਿਯੋਗ ਦੇਵੋ। ਸਹਿਜ ਪੁਰਸ਼ਾਰਥੀ ਬਣੋ ਅਤੇ ਬਣਾਓ। ਹਰ ਇੱਕ ਆਉਣ ਵਾਲੀ ਆਤਮਾ ਅਨੁਭਵ ਕਰੇ ਕਿ ਇਹ ਜਗ੍ਹਾ ਸਹਿਜ ਹੀ ਉੱਨਤੀ ਪ੍ਰਾਪਤ ਕਰਨ ਦੀ ਹੈ।

ਸਲੋਗਨ:-
ਵਰਦਾਨੀ ਬਣ ਸ਼ੁਭ ਭਾਵਨ ਅਤੇ ਸ਼ੁਭ ਕਾਮਨਾ ਦਾ ਵਰਦਾਨ ਦਿੰਦੇ ਰਹੋ।